Category: Article

  • بھارتیوں کیلئے بڑی گمبھیرتا سے سوچنے کی گھڑی

    بھارتیوں کیلئے بڑی گمبھیرتا سے سوچنے کی گھڑی

    منگت رام پاسله
    سرمایه دارانهنظام کے تحت دنیا کی موجودہ بد حالی کو دیکھ کر اگر بده سرمایہ داری کے اندھے پجاری اب بھی اس لوٹ کھسوٹ والے ڈھانچے کی تعریفیں کرتے رہیں تو ان کی بے حسی اور کم عقلی پر صرف ترس ہی کھایا جاسکتا ہے۔

    اس ڈھانچے کی بنیادی خصوصیت امیری اور غریبی کے فرق کا بے تحاشہ بڑھنا اور سرمایہ کا چند ہاتھوں میں مرتکز ہوتے جاتا ہے۔ اس غیر انسانی نظام کے حامی اور مبلغ انسان کے ہاتھوں انسان کے استحصال کو جائز قرار دیتے ہیں۔

    یہ غربت کے مارے ہوئے لوگوں کو اپنے پچھلے جنموں کے برے اعمال کا پھل خاموشی سے بھگتے اور صبر کرنے کا مشورہ دیتے ہیں اور خوشحالی، آسودگی اور مسرت کے حصول کے لئے اگلے جنم تک انتظار کرنے کے نصیحت کرتے ہیں۔

    دنیا بھر میں جاری جنگیں سامراجیوں، ان کے زیر انتظام کثیر القومی کارپوریشنوں اور اسلحہ لابی نے صرف اور صرف اپنے منافع میں بے پناہ اضافہ کرنے ، دوسرے ممالک پر غلبہ قائم کرنے اور ان ممالک کے قدرتی اور انسانی وسائل پر قبضہ جمانے کی مذموم نیت کے تحت چھیڑی ہیں۔

    ان جنگوں کے مضر اثرات کے باعث دنیا کے کروڑوں محنت کش اور متوسط طبقے کے لوگ، جو پہلے ہی مہنگائی، بے روزگاری، سماجی سہولتوں میں بھاری کٹوتی،
    اوقات کار میں اضافے اور مستقل ملازمت کی جگہ ٹھیکیداری نظام کے تحت معمولی اجرتوں پر کام کرنے جیسی مصیبتوں کا سامنا کر رہے ہیں، اب مزید نئی اور مہلک مشکلات میں گھر چکے ہیں۔ دوسری طرف مہلک ہتھیار اور گولہ بارود بنانے والے موت کے سود اگر مالا مال ہو رہے ہیں۔

    بھارت چونکہ عالمی سرمایہ دارانہ نظام کا ایک اٹوٹ حصہ ہے، اس لئے یہاں کے لوگ بھی انہیں تمام مشکلات سے دو چار ہیں جن کا سامنا دنیا کی باقی عوام بالخصوص محنت کش طبقہ، کر رہا ہے۔ نئے حکمرانوں نے ملک کے عوام

    کے ساتھ ایک اور بڑا دھو کہ بھی کیا ہے۔

    انہوں نے آزادی کی جدو جہد کے دوران سامراج کے دلال بنے رہنے والے راجوں اور نوابوں کو اقتدار میں شریک کر لیا ہے۔ نتیجتاً عوام کی ترقی اور خوشحالی کی راہ میں سب سے بڑی رکاوٹ، یعنی ملک کا جاگیردارانہ ڈھانچہ، چند معمولی تبدیلیوں کے ساتھ آج بھی برقرار ہے۔

    غیر ملکی تجارتی معاہدوں میں سامراجیوں کی نامناسب شرائط تسلیم کر کے بھارتیہ مفادات، خصوصاً زراعت، چھوٹے اور درمیانے درجے کے صنعت و تجارت اور پر چون کاروبار کو بری طرح نظر انداز کرنے کی صورت میں ہم مودی حکومت کی
    اسی عوام دشمن پالیسی کی بھاری قیمت ادا کر رہے ہیں۔

    اس طرز عمل کے تباہ کن اثرات روز بروز راکٹ کی رفتار سے بڑھتے ہوئے غیر ملکی قرضوں، دو طرفہ تجارت کے ناقابل برداشت خساروں، ڈالر کے مقابلے میں بھارتیہ کرنسی کی خطرناک گراوٹ وغیرہ کی شکل میں واضح محسوس کئے جاسکتے ہیں۔

    اگر ہم امریکی دباؤ کو مسترد کر کے اپنی مرضی کے مطابق روس، ایران، و نیز ویلا وغیرہ سے سستا خام تیل خریدتے تو بے لگام مہنگائی ، ضروری اشیاء کی قلت اور کالا بازاری کی مار سے یقیناً محفوظ رہ سکتے تھے۔ یہی نہیں ، کھاد کی کمی اور بڑھتی قیمتوں کے ات باعث بھارتیہ کسان آج جو سزا بھگت رہے ہیں، ایران کے ساتھ پرانے اور خوشگوار تعلقات برقرار رکھ کر اس سے بھی بچا جا سکتا تھا۔

    بڑھتے قرضے، زرمبادلہ کے ذخائر اور سرمایہ کاری میں بھاری کمی، در آمدات و برآمدات کے وسیع عدم توازن وغیرہ کو دیکھتے ہوئے بھارت کو دنیا کی تیسری بڑی معیشت اور وشو گورو بنانے کا مودی حکومت اور سنگھ۔ بی جے پی اینڈ کمپنی کا مضحکہ خیز اور انتہائی گمراہ کن پروپیگنڈہ سراسر کھوکھلا ثابت ہو رہا ہے۔

    غلط پالیسیوں کے باعث ہونے والے بھاری نقصان کو چھپانے کے لئے حکومت اور اس کے اندھے حامی تیل کی قیمتوں میں دوسرے ممالک کے مقابلے کم اضافے کے
    دعوے کرتے رہتے ہیں ۔ لیکن جھوٹ بولنے اور افواہیں پھیلا کر فسادات بھڑکانے کے ماہر یہ حضرات ان ممالک کے عوام کو ملنے والی اجرتوں اور دیگر سماجی سہولتوں کا ذکر تک نہیں کرتے جو بھارت کے عوام کے مقابلے میں کہیں زیادہ ہیں۔

    یہ بڑی مہارت سے اس سوال سے بھی بچ نکلتے ہیں کہ جب دنیا بھر میں خام تیل کی قیمتوں میں نمایاں کمی آئی تھی تو اس وقت بھارت میں ڈیزل، پٹرول اور دیگر پیٹرولیم مصنوعات کی قیمتیں کیوں کم نہیں کی گئیں؟

    موجودہ مرکزی حکومت عوام کی فریاد سن کر ان کے مسائل کا حل تلاش کرنے کے وسائل مہیا کرنے سے مکمل طور پر انکاری ہے۔

    حکومت تو الٹا ہندو مسلم کے فرضی تنازعات کھڑے کر کے اقلیتوں کے خلاف نفرت کا ماحول پیدا کرنے، سماج کو فرقہ وارانہ بنیادوں پر تقسیم کرنے اور

    عوام کی توجہ حقیقی مسائل سے ہٹانے میں مصروف ہے۔ بھارتیہ عوام کے لئے یہ انتہائی سنجیدگی سے غور کرنے کا وقت ہے۔ کیا ہمیں ملک کو سامراجی لوٹ کھسوٹ کے نو آبادیاتی جال میں پھنسا کر عوام کی زندگی تباہ کرنے والی فرقہ وارانہ فسطائی قوتوں کا ساتھ دینا چاہئے یا پھر ملک کو سائنسی سوچ رکھنے والا ، معاشی طور پر خود کفیل اور عوام دوست ترقیاتی ماڈل بنانے کے جدید نظریے کی حامی قوتوں کی مدد کرنی چاہئے؟ ہمارا یقین ہے کہ عوام درست فیصلہ کریں گے، کیونکہ بالآخر عوامی طاقت ہی سب سے زیادہ مضبوط اور فیصلہ کن ہوتی ہے۔

    ہند سماچار سے شکریہ کے ساتھ

  • ਭਾਰਤੀਆਂ ਲਈ ਬੜੀ ਗੰਭੀਰਤਾ ਨਾਲ ਸੋਚਣ ਦਾ ਸਮਾਂ

    ਭਾਰਤੀਆਂ ਲਈ ਬੜੀ ਗੰਭੀਰਤਾ ਨਾਲ ਸੋਚਣ ਦਾ ਸਮਾਂ

    ਪੂੰਜੀਵਾਦੀ ਪ੍ਰਬੰਧ ਅਧੀਨ, ਸੰਸਾਰ ਦੀ ਮੌਜੂਦਾ ਦੁਰਦਸ਼ਾ ਦੇਖ ਕੇ ਸਰਮਾਏਦਾਰੀ ਦੇ ਅੰਧਭਗਤ ਜੇ ਹਾਲੇ ਵੀ ਇਸ ਲੋਟੂ ਢਾਂਚੇ ਦਾ ਗੁਣਗਾਨ ਕਰੀ ਜਾਣ, ਤਾਂ ਉਨ੍ਹਾਂ ਦੀ ਸੰਵੇਦਨਹੀਣਤਾ ਤੇ ਬੇਅਕਲੀ ’ਤੇ ਤਰਸ ਹੀ ਕੀਤਾ ਜਾ ਸਕਦਾ ਹੈ। ਇਸ ਢਾਂਚੇ ਦੀ ਮੁੱਖ ਵਿਸ਼ੇਸ਼ਤਾ ਅਮੀਰੀ-ਗਰੀਬੀ ਦੇ ਪਾੜੇ ਦਾ ਬੇਤਹਾਸ਼ਾ ਵਧਣਾ ਤੇ ਪੂੰਜੀ ਦਾ ਚੰਦ ਕੁ ਹੱਥਾਂ ’ਚ ਕੇਂਦਰਿਤ ਹੁੰਦੇ ਜਾਣਾ ਹੈ। ਇਸ ਅਮਾਨਵੀ ਢਾਂਚੇ ਦੇ ਪੈਰੋਕਾਰ ਤੇ ਪ੍ਰਚਾਰਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਹੱਕੀ ਠਹਿਰਾਉਂਦੇ ਹਨ। ਇਹ ਗੁਰਬਤ ਮਾਰੇ ਲੋਕਾਂ ਨੂੰ ਆਪਣੇ ‘ਪਿਛਲੇ ਜਨਮਾਂ ਦੇ ਮਾੜੇ ਕਰਮਾਂ ਦਾ ਫਲ’ ਚੁੱਪਚਾਪ ਭੁਗਤਦੇ ਹੋਏ ‘ਸਬਰ ਕਰਨ’ ਦੀ ਸਲਾਹ ਦਿੰਦੇ ਹਨ ਅਤੇ ਸੁੱਖ-ਸਮਰਿੱਧੀ ਤੇ ਆਨੰਦ ਦੀ ਪ੍ਰਾਪਤੀ ਲਈ ਅਗਲੇ ਜਨਮ ਤੱਕ ਉਡੀਕ ਕਰਨ ਦੇ ‘ਉਪਦੇਸ਼ ਝਾੜਦੇ’ ਹਨ।

    ਸੰਸਾਰ ਭਰ ’ਚ ਜਾਰੀ ਜੰਗਾਂ ਸਾਮਰਾਜੀਆਂ, ਉਨ੍ਹਾਂ ਵਲੋਂ ਸੰਚਾਲਿਤ ਬਹੁਕੌਮੀ ਕਾਰਪੋਰੇਸ਼ਨਾਂ ਤੇ ਹਥਿਆਰ ਲਾਬੀ ਨੇ ਸਿਰਫ ਤੇ ਸਿਰਫ ਆਪਣੇ ਮੁਨਾਫ਼ੇ ਬੇਤਹਾਸ਼ਾ ਵਧਾਉਣ, ਦੂਜੇ ਦੇਸ਼ਾਂ ’ਤੇ ਗਲਬਾ ਕਾਇਮ ਕਰਨ ਤੇ ਇਨ੍ਹਾਂ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲੇ ਹਥਿਆਉਣ ਦੀ ਕੋਝੀ ਮੰਸ਼ਾ ਅਧੀਨ ਛੇੜੀਆਂ ਹਨ। ਇਨ੍ਹਾਂ ਜੰਗਾਂ ਦੇ ਦੁਰਪ੍ਰਭਾਵ ਸਦਕਾ, ਸੰਸਾਰ ਦੇ ਕਰੋੜਾਂ ਕਿਰਤੀ ਤੇ ਮੱਧ ਵਰਗੀ ਲੋਕ, ਜੋ ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ, ਸਮਾਜਿਕ ਸਹੂਲਤਾਂ ’ਚ ਭਾਰੀ ਕਟੌਤੀ, ਕੰਮ ਦਿਹਾੜੀ ਦੇ ਵਾਧੇ ਅਤੇ ਪੱਕੀ ਨੌਕਰੀ ਦੀ ਥਾਂ ਠੇਕੇਦਾਰੀ ਪ੍ਰਬੰਧ ਅਧੀਨ ਮਾਮੂਲੀ ਉਜਰਤਾਂ ਤਹਿਤ ਕੰਮ ਕਰਨ ਵਰਗੀਆਂ ਅਲਾਮਤਾਂ ਦੀ ਮਾਰ ਝੱਲ ਰਹੇ ਹਨ, ਹੁਣ ਹੋਰ ਵੀ ਨਵੀਆਂ, ਘਾਤਕ ਮੁਸੀਬਤਾਂ ਦੇ ਮੂੰਹ ਜਾ ਪਏ ਹਨ। ਦੂਜੇ ਬੰਨ੍ਹੇ ਮਾਰੂ ਹਥਿਆਰ ਤੇ ਗੋਲਾ-ਬਾਰੂਦ ਬਣਾਉਣ ਵਾਲੇ ਮੌਤ ਦੇ ਸੁਦਾਗਰਾਂ ਦੇ ਵਾਰੇ-ਨਿਆਰੇ ਹੋ ਰਹੇ ਹਨ।

    ਭਾਰਤ, ਕਿਉਂਕਿ ਵਿਸ਼ਵ ਪੂੰਜੀਵਾਦੀ ਦਾ ਇਕ ਅਟੁੱਟ ਹਿੱਸਾ ਹੈ, ਇਸੇ ਲਈ ਇੱਥੋਂ ਦੇ ਲੋਕ ਵੀ ਉਨ੍ਹਾਂ ਸਭ ਮੁਸੀਬਤਾਂ ਦੇ ਰੂਬਰੂ ਹਨ, ਜੋ ਦੁਨੀਆ ਦੀ ਬਾਕੀ ਜਨਤਾ, ਖਾਸ ਕਰਕੇ ਕਿਰਤੀ ਵਸੋਂ ਨੂੰ ਦਰਪੇਸ਼ ਹਨ। ਨਵੇਂ ਹਾਕਮਾਂ ਨੇ ਦੇਸ਼ ਵਾਸੀਆਂ ਨਾਲ ਇਕ ਹੋਰ ਵੱਡਾ ਧ੍ਰੋਹ ਵੀ ਕਮਾਇਆ ਹੈ। ਉਨ੍ਹਾਂ ਸੁਤੰਤਰਤਾ ਸੰਗਰਾਮ ਦੌਰਾਨ ਸਾਮਰਾਜ ਦੀ ਦਲਾਲੀ ਕਰਦੇ ਰਹੇ ਰਾਜੇ-ਰਜਵਾੜਿਆਂ ਨੂੰ ਸੱਤਾ ’ਚ ਭਾਈਵਾਲ ਬਣਾ ਲਿਆ ਹੈ। ਨਤੀਜਾ; ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਦਾ ਵੱਡਾ ਰੋੜਾ, ਦੇਸ਼ ਦਾ ਜਗੀਰੂ ਢਾਂਚਾ ਕੁਝ ਛੋਟੇ-ਮੋਟੇ ਬਦਲਾਵਾਂ ਨਾਲ ਜਿਉਂ ਦਾ ਤਿਉਂ ਅੱਜ ਵੀ ਕਾਇਮ ਹੈ।

    ਵਿਦੇਸ਼ੀ ਵਪਾਰ ਸਮਝੌਤਿਆਂ ’ਚ ਸਾਮਰਾਜੀਆਂ ਦੀਆਂ ਅਯੋਗ ਸ਼ਰਤਾਂ ਮੰਨ ਕੇ ਭਾਰਤੀ ਹਿੱਤਾਂ, ਖਾਸ ਕਰਕੇ ਖੇਤੀ ਅਤੇ ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਤੇ ਪ੍ਰਚੂਨ ਵਪਾਰ ਦੀ ਘੋਰ ਅਣਦੇਖੀ ਕੀਤੇ ਜਾਣ ਦੇ ਰੂਪ ’ਚ ਅਸੀਂ ਮੋਦੀ ਦੀ ਇਸੇ ਲੋਕ ਵਿਰੋਧੀ ਨੀਤੀ ਦਾ ਭਾਰੀ ਖਮਿਆਜ਼ਾ ਭੁਗਤ ਰਹੇ ਹਾਂ। ਇਸ ਨੀਤੀ-ਪਹੁੰਚ ਦੇ ਮਾਰੂ ਪ੍ਰਭਾਵ; ਰਾਕੇਟ ਦੀ ਤੇਜ਼ੀ ਨਾਲ ਆਏ ਦਿਨ ਵਧਦੇ ਜਾ ਰਹੇ ਵਿਦੇਸ਼ੀ ਕਰਜ਼ੇ, ਦਿਨੋ-ਦਿਨ ਅਸਹਿ ਹੁੰਦੇ ਜਾ ਰਹੇ ਦੁਵੱਲੇ ਵਪਾਰ ਦੇ ਘਾਟੇ, ਡਾਲਰ ਦੇ ਮੁਕਾਬਲੇ ਭਾਰਤੀ ਸਿੱਕੇ ਦੀ ਖਤਰਨਾਕ ਕਦਰ ਘਟਾਈ ਆਦਿ ’ਚ ਵੀ ਸਾਫ ਅਨੁਭਵ ਕੀਤੇ ਜਾ ਸਕਦੇ ਹਨ।

    ਮੋਦੀ ਸਰਕਾਰ ਅਕਸਰ ਇਹ ਦਾਅਵਾ ਕਰਦੀ ਹੈ ਕਿ ਦੇਸ਼ ਦੀ 90 ਕਰੋੜ ਵਸੋਂ ਨੂੰ ਹਰ ਮਹੀਨੇ ਆਟਾ-ਦਾਲ, ਕਣਕ-ਚੌਲ ਆਦਿ ਮੁਫ਼ਤ ਦਿੱਤੇ ਜਾਂਦੇ ਹਨ। ਭਾਵ 90 ਕਰੋੜ ਲੋਕ, ਇਸੇ ਸਰਕਾਰੀ ਸਕੀਮ ਦੇ ਆਸਰੇ ਆਪਣੀ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਦੇ ਹਨ। 145 ਕਰੋੜ ਵਸੋਂ ਵਾਲੇ ਭਾਰਤ ਮਹਾਨ ’ਚ ਲੋਕਾਂ ਦੀ ਇੰਨੀ ਵੱਡੀ ਤਾਦਾਦ, ਜੇਕਰ ਜਿਊਂਦੇ ਰਹਿਣ ਲਈ ਸਰਕਾਰ ਵੱਲੋਂ ਮੁਫਤ ਦਿੱਤੇ ਜਾਂਦੇ ਨਿਗੂਣੇ ਜਿਹੇ ਰਾਸ਼ਨ ’ਤੇ ਨਿਰਭਰ ਹੈ, ਤਾਂ ਦੇਸ਼ ਵਾਸੀਆਂ ਦੇ ਤਰਸਯੋਗ ਜੀਵਨ ਪੱਧਰ ਦਾ ਅੰਦਾਜ਼ਾ ਵੀ ਬਾਖੂਬੀ ਲਾਇਆ ਜਾ ਸਕਦਾ ਹੈ।

    ਦੇਸ਼ ਅੰਦਰ ਕਾਨੂੰਨ-ਪ੍ਰਬੰਧ ਦੀ ਸਥਿਤੀ ਵੀ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। ਅੰਦਰੂਨੀ ਤੇ ਵਿਦੇਸ਼ੀ ਹਿੰਸਕ ਟੋਲੇ ਤੇ ਅਰਾਜਕਤਾਵਾਦੀ ਤੱਤ ਹਰ ਦਿਨ ਬੰਬ ਧਮਾਕੇ ਕਰ ਰਹੇ ਹਨ। ਧਮਕੀਆਂ, ਅਗਵਾ ਤੇ ਫਿਰੌਤੀ ਵਸੂਲਣ ਦਾ ਦੌਰ ਗਰਮ ਹੈ। ਮਾਮੂਲੀ ਝਗੜਿਆਂ ’ਚ ਕਤਲ ਕਰ ਦੇਣਾ ਜਾਂ ਇਕ-ਦੂਜੇ ਨੂੰ ਗਾਜਰ-ਮੂਲੀ ਵਾਂਗ ਵੱਢ ਸੁੱਟਣਾ ਆਮ ਗੱਲ ਬਣ ਗਈ ਹੈ।

    ਦੇਸ਼ ਦੇ ਚੋਣ ਕਮਿਸ਼ਨ ਤੇ ਨਿਆਂ ਪ੍ਰਣਾਲੀ ਸਮੇਤ ਸਾਰੇ ਖੁਦਮੁਖਤਾਰ ਸੰਵਿਧਾਨਕ ਅਦਾਰੇ, ਏਜੰਸੀਆਂ, ਵਿਭਾਗ ਅਤੇ ਮੀਡੀਆ ਦਾ ਮੁਕੰਮਲ ਸਰਕਾਰੀਕਰਨ ਕਰ ਦਿੱਤਾ ਗਿਆ ਹੈ। ਇਹ ਹੁਣ ਭਾਰਤ ਦੇ ਸੰਵਿਧਾਨ ਦੀ ਸੇਧ ’ਚ ਕੰਮ ਨਹੀਂ ਕਰਦੇ, ਬਲਕਿ ਹਾਕਮ ਧਿਰ ਦਾ ਹੁਕਮ ਵਜਾਉਂਦੇ ਹਨ। ਮੋਦੀ ਸਰਕਾਰ ਨੇ ਲੋਕਰਾਜ ਦੇ ਸਭ ਤੋਂ ਅਹਿਮ ਥੰਮ੍ਹ, ਅਸਹਿਮਤੀ ਦੇ ਅਧਿਕਾਰ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਸੰਘੀ ਘੁੱਟ ਦਿੱਤੀ ਹੈ।

    ਦੇਸ਼ ’ਚ, ਜਿਸ ਰਫਤਾਰ ਨਾਲ ਬਹੁਕੌਮੀ ਵਿਦੇਸ਼ੀ ਕੰਪਨੀਆਂ ਦੀ ਮਾਲਕੀ ਵਾਲੇ ਵੱਡੇ-ਵੱਡੇ ਹੱਟ ਖੁੱਲ੍ਹ ਰਹੇ ਹਨ, ਉਸੇ ਮਿਕਦਾਰ ’ਚ ਇਨ੍ਹਾਂ ਦੇ ਪਿਛਵਾੜੇ ਖੁੱਲ੍ਹੇ ਛੋਟੇ-ਮੋਟੇ ਕਾਰੋਬਾਰਾਂ, ਦੁਕਾਨਾਂ ਤੇ ਰੇਹੜੀ-ਫੜ੍ਹੀ ਲਾ ਕੇ ਗੁਜ਼ਾਰਾ ਕਰਨ ਵਾਲਿਆਂ ਦਾ ਘੋਰੜੂ ਵੱਜੀ ਜਾ ਰਿਹਾ ਹੈ। ਅਤੀਤ ਦੇ ਭਾਰੀ ਭੀੜ-ਭੜੱਕੇ ਵਾਲੇ ਅਨੇਕਾਂ ਬਾਜ਼ਾਰਾਂ ’ਚ ਅੱਜ 30 ਤੋਂ 40 ਫੀਸਦੀ ਦੁਕਾਨਾਂ ਨੂੰ ਜਿੰਦਰੇ ਵੱਜੇ ਹੋਏ ਮਿਲ ਜਾਣਗੇ। ਬਾਕੀ ਜ਼ਿਆਦਾਤਰ ਦੁਕਾਨਾਂ ਵੀ ਡਾਢੇ ਮੰਦੇ ਦਾ ਸ਼ਿਕਾਰ ਹਨ। ਮੌਜੂਦਾ ਕੇਂਦਰ ਸਰਕਾਰ ਲੋਕਾਂ ਦੀ ਚੀਕ-ਪੁਕਾਰ ਸੁਣ ਕੇ ਉਨ੍ਹਾਂ ਦੀਆਂ ਮੁਸੀਬਤਾਂ ਦਾ ਹੱਲ ਲੱਭਣ ਦੇ ਵਸੀਲੇ ਜੁਟਾਉਣ ਤੋਂ ਪੂਰੀ ਤਰ੍ਹਾਂ ਮੁੱਨਕਰ ਹੋਈ ਬੈਠੀ ਹੈ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਆਹਰ ਲੱਗੀ ਹੋਈ ਹੈ।

    ਭਾਰਤੀ ਲੋਕਾਂ ਲਈ ਇਹ ਬੜੀ ਸੰਜੀਦਗੀ ਨਾਲ ਸੋਚਣ ਦੀ ਘੜੀ ਹੈ। ਕੀ ਸਾਨੂੰ, ਦੇਸ਼ ਨੂੰ ਸਾਮਰਾਜੀ ਲੁੱਟ-ਖਸੁੱਟ ਦੇ ਨਵ-ਬਸਤੀਵਾਦੀ ਤੰਦੂਆ ਜਾਲ ’ਚ ਫਸਾ ਕੇ ਲੋਕਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੀਆਂ ਫਿਰਕੂ-ਫਾਸ਼ੀ ਤਾਕਤਾਂ ਦਾ ਸਾਥ ਦੇਣਾ ਚਾਹੀਦਾ ਹੈ ਜਾਂ ਫਿਰ ਦੇਸ਼ ਨੂੰ ਵਿਗਿਆਨਕ ਨਜ਼ਰੀਏ ਵਾਲਾ, ਆਰਥਿਕ ਪੱਖੋਂ ਸਵੈ-ਨਿਰਭਰ ਤੇ ਲੋਕ-ਪੱਖੀ ਵਿਕਾਸ ਮਾਡਲ ਬਣਾਉਣ ਦੇ ਆਧੁਨਿਕ ਵਿਚਾਰ ਦੀਆਂ ਹਮਾਇਤੀ ਧਿਰਾਂ ਦੀ ਇਮਦਾਦ ਕਰਨੀ ਚਾਹੀਦੀ ਹੈ? ਸਾਡਾ ਵਿਸ਼ਵਾਸ ਹੈ ਕਿ ਲੋਕ ਦਰੁੱਸਤ ਫੈਸਲਾ ਲੈਣਗੇ, ਕਿਉਂਕਿ ਲੋਕ ਸ਼ਕਤੀ ਹੀ ਸਭ ਤੋਂ ਤਾਕਤਵਰ ਤੇ ਫੈਸਲਾਕੁੰਨ ਹੁੰਦੀ ਹੈ।

  • ਰੁਜ਼ਗਾਰ ਪ੍ਰੋਗਰਾਮਾਂ ਦੀ ਸਿਆਸੀ ਆਰਥਿਕਤਾ

    ਰੁਜ਼ਗਾਰ ਪ੍ਰੋਗਰਾਮਾਂ ਦੀ ਸਿਆਸੀ ਆਰਥਿਕਤਾ


    19 ਦਿਸੰਬਰ, 2025 ਦੀ ਸਵੇਰ ਨੂੰ ਭਾਰਤ ਦੀ ਸੰਸਦ ਨੇ, ਪਿਛਲੇ ਵੀਹਾਂ ਸਾਲਾਂ ਤੋਂ ਮੁਲਕ ਦੇ ਪੇਂਡੂ ਖੇਤਰਾਂ ’ਚ ਚੱਲ ਰਹੇ ‘ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਕਾਨੂੰਨ’ (ਮਗਨਰੇਗਾ) ਦਾ ਭੋਗ ਪਾ ਦਿੱਤਾ ਸੀ। ਇਸਦੀ ਥਾਂ ‘ਵਿਕਸਿਤ ਭਾਰਤ–ਪੇਂਡੂ ਰੁਜ਼ਗਾਰ ਅਤੇ ਆਜੀਵਿਕਾ ਦੀ ਗਾਰੰਟੀ ਦਾ ਮਿਸ਼ਨ’ ਭਾਵ ‘ਵੀ.ਬੀ. ਜੀ. ਰਾਮ ਜੀ’ ਨਾਂ ਦਾ ਨਵਾਂ ਕਾਨੂੰਨ ਬਣਾ ਦਿੱਤਾ ਗਿਆ ਸੀ। ਸਰਕਾਰ ਦਾ ਤਰਕ ਹੈ ਕਿ ਮਗਨਰੇਗਾ ਪਿਛਲੀਆਂ ਸਰਕਾਰ ਦੀਆਂ ਨਾਕਾਮੀਆਂ ਦਾ ਪ੍ਰਤੱਖ ਨਮੂਨਾ ਸੀ ਅਤੇ ਭ੍ਰਿਸ਼ਟਾਚਾਰ, ਅਕੁਸ਼ਲਤਾ ਤੇ ਵਿੱਤੀ ਗੜਬੜੀਆਂ ਇਸ ਦਾ ਅਨਿੱਖੜਵਾਂ ਅੰਗ ਬਣ ਗਏ ਸਨ। ਸਰਕਾਰ ਦਾ ਇਹ ਵੀ ਤਰਕ ਹੈ ਕਿ ਇਹ ਕਾਨੂੰਨ, ਮੰਗ ਆਧਾਰਿਤ ਰੁਜ਼ਗਾਰ ਦੇਣ ਅਤੇ ਵਿੱਤੀ ਵੰਡ ’ਤੇ ਕਿਸੇ ਕਿਸਮ ਦੀ ਹੱਦਬੰਦੀ ਨਾ ਹੋਣ ਕਰਕੇ ਹੀ ਉੱਪਰ ਦੱਸੀਆਂ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਬਣ ਗਿਆ ਸੀ। ਪਰ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਦਾ ਕੋਈ ਪ੍ਰਸ਼ਾਸਕੀ ਹੱਲ ਲੱਭਣ ਦੀ ਥਾਂ, ਇਸਦੀ ਕਾਨੂੰਨੀ ਗਾਰੰਟੀ ਨੂੰ ਖਤਮ ਕਰਕੇ ਇਸ ਦਾ ਮੂਲ ਢਾਂਚਾ ਹੀ ਬਦਲ ਦਿੱਤਾ ਗਿਆ ਹੈ।
    ਨਵੇਂ ਬਣਾਏ ‘ਵੀ.ਬੀ.-ਜੀ.ਰਾਮ.ਜੀ’ ਬਾਰੇ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਵਧੇਰੇ ਕੁਸ਼ਲ ਹੈ ਤੇ ਅਖੌਤੀ ਵਿਕਸਿਤ ਭਾਰਤ ਦੇ ਟੀਚੇ ਨਾਲ ਜੁੜਿਆ ਹੋਇਆ ਹੈ। ਇਹ ਵੀ ਦਮਗਜ਼ੇ ਮਾਰੇ ਜਾ ਰਹੇ ਹਨ ਕਿ ਇਹ ਕਾਨੂੰਨ ਪੇਂਡੂ ਲੋਕਾਂ ਨੂੰ ਪਹਿਲਾਂ ਨਾਲੋਂ ਵਧੇਰੇ ਦਿਨਾਂ ਲਈ ਰੁਜ਼ਗਾਰ ਦੇਣ ਵਾਲਾ ਹੈ। ਇੱਥੇ ਇਹ ਸਮਝਣ ਦੀ ਲੋੜ ਹੈ ਕਿ ਭਾਰਤ ਇੱਕ ਅਜਿਹਾ ਮੁਲਕ ਹੈ ਜਿੱਥੇ 93% ਕਿਰਤੀ ਗੈਰ ਰਸਮੀ ਖੇਤਰ ’ਚ ਨੀਵੇਂ ਪੱਧਰ ਦੀ ਆਮਦਨ ਵਾਲੇ ਕੰਮਾਂ ’ਤੇ ਲੱਗੇ ਹੋਏ ਹਨ। ਇਨ੍ਹਾਂ ’ਚੋਂ ਵੱਡੀ ਬਹੁ ਗਿਣਤੀ ਨੂੰ ਸਰਕਾਰਾਂ ਵਲੋਂ ਐਲਾਨੀ ਘੱਟੋ-ਘੱਟ ਮਜ਼ਦੂਰੀ ਤੋਂ ਵੀ ਘੱਟ ਮਜ਼ਦੂਰੀ ਦਿੱਤੀ ਜਾਂਦੀ ਹੈ। ਇਸੇ ਕਾਰਨ ਇਨ੍ਹਾਂ ਕਿਰਤੀਆਂ ਦੇ ਪਰਿਵਾਰ ਸਦੀਵੀ ਗਰੀਬੀ ਜਾਂ ਤੰਗੀ ਦੀਆਂ ਹਾਲਤਾਂ ’ਚ ਜੂਨ-ਗੁਜ਼ਾਰਾ ਕਰਦੇ ਹਨ। ਮੌਜੂਦਾ ਸਰਕਾਰ ਨੇ, ਬੇਸ਼ੱਕ ਲੰਮੇ ਸਮੇਂ ਤੋਂ ਇੱਕ ਗਿਣੀ-ਮਿੱਥੀ ਨੀਤੀ ਤਹਿਤ ਗਰੀਬੀ ਦੇ ਅੰਕੜੇ ਜ਼ਾਰੀ ਕਰਨੇ ਬੰਦ ਕਰ ਦਿੱਤੇ ਹਨ, ਪਰ ਅਸੀਂ ਇਸ ਬਾਬਤ ਉਪਲੱਬਧ ਜਾਣਕਾਰੀ ਦੇ ਹੋਰ ਸ੍ਰੋਤਾਂ ਤੋਂ ਗਰੀਬੀ ਬਾਰੇ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ। ਜੇਕਰ ਸਰਕਾਰੀ ਅੰਕੜਿਆਂ ਨੂੰ ਹੀ ਠੀਕ ਮੰਨੀਏ ਤਾਂ, ਸਾਡੇ ਮੁਲਕ ’ਚ ਲਗਭਗ 80 ਕਰੋੜ ਲੋਕ ਸਰਕਾਰ ਵਲੋਂ ਮੁਫਤ ਦਿੱਤੇ ਜਾਂਦੇ ਰਾਸ਼ਨ ਰਾਹੀਂ ਆਪਣੀਆਂ ਭੋਜਨ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਹਾਲਾਂਕਿ ਅਸੀਂ ਵਿਸ਼ਵ ਗੁਰੂ ਹੋਣ ਦਾ ਦਾਅਵਾ ਕਰਦੇ ਹਾਂ, ਪਰ ਉਪਰੋਕਤ ਅੰਕੜੇ ਸਪੱਸ਼ਟ ਕਰਦੇ ਹਨ ਕਿ ਲੋਕਾਂ ਨੂੰ ਮਿਲਦੇ ਰੁਜ਼ਗਾਰ ਦੀ ਕਿਸਮ ਤੇ ਉਨ੍ਹਾਂ ਨੂੰ ਮਿਲਦੀਆਂ ਨਿਗੂਣੀਆਂ ਉਜ਼ਰਤਾਂ, ਇਸ ਤੀਬਰ ਗਤੀ ਵਾਲੇ ਵਿਕਾਸ ਦੀਆਂ ਮਨੋ ਕਲਪਤ ਕਹਾਣੀਆਂ ਨਾਲ ਮੇਲ ਨਹੀਂ ਖਾਂਦੀਆਂ। ਆਉ ਦੇਖੀਏ, ਕਿਸੇ ਸਰਮਾਏਦਾਰੀ ਅਰਥ-ਵਿਵਸਥਾ ’ਚ ਆਰਥਿਕ ਨਾਬਰਾਬਰੀ ਕਿੰਨੇ ਕੋਝੇ ਤਰੀਕੇ ਨਾਲ ਕੰਮ ਕਰਦੀ ਹੈ! ਇੱਕ ਪਾਸੇ ਸਾਡੇ ਮੁਲਕ ਦਾ ਸਭ ਤੋਂ ਅਮੀਰ ਵਿਅਕਤੀ ਹਰ ਰੋਜ਼ 1236 ਕਰੋੜ ਰੁਪਏ ਕਮਾਉਂਦਾ ਹੈ। ਦੂਜੇ ਪਾਸੇ ਕਿਸੇ ਪਿੰਡ ’ਚ ਮਗਨਰੇਗਾ ਹੇਠ ਕੰਮ ਕਰਦੇ ਇੱਕ ਕਿਰਤੀ ਨੂੰ ਅੱਠ ਘੰਟੇ ਦੀ ਮੁਸ਼ੱਕਤ ਪਿੱਛੋਂ ਕੇਵਲ 200 ਰੁਪਏ ਦੀ ਦਿਹਾੜੀ ਮਿਲਦੀ ਹੈ, ਉਹ ਵੀ ਜੇਕਰ ਕੰਮ ਮਿਲ ਜਾਵੇ ਤਾਂ। ਮੰਡੀ ਦੇ ਅਦਿੱਖ ਹੱਥਾਂ ਦੇ ਹਾਮੀ ਸਿਧਾਂਤ ਅਜਿਹੀਆਂ ਗੈਰ-ਬਰਾਬਰੀਆਂ ਨੂੰ ਮੁੱਢਲੀਆਂ ਤਕਲੀਫਾਂ ਹੀ ਮੰਨਦੇ ਹਨ। ਉਹ ਇਸ ਗੱਲ ’ਚ ਯਕੀਨ ਰੱਖਦੇ ਹਨ ਕਿ ਲੰਬੇ ਸਮੇਂ ’ਚ ਮੰਡੀ ਦੇ ਹਰ ਤਰ੍ਹਾਂ ਦੇ ਨੁਕਸ ਤੇ ਗੈਰ-ਬਰਾਬਰੀਆਂ ਆਪਣੇ-ਆਪ ਹੀ ਖਤਮ ਹੋ ਜਾਣਗੀਆਂ। ਐਪਰ, ਮਗਨਰੇਗਾ ਜਿਹੇ ਰੁਜ਼ਗਾਰ ਪ੍ਰੋਗਰਾਮ, ਮੰਡੀ ਦੇ ਇਨ੍ਹਾਂ ਅਦਿੱਖ ਹੱਥਾਂ ਦੀ ਮਾਰ ਤੋਂ ਨਿਮਨ ਤਬਕੇ ਦੇ ਲੋਕਾਂ ਨੂੰ ਕੁੱਝ ਰਾਹਤ ਦਿੰਦੇ ਹਨ। ਜੇਕਰ ਇਸ ਰੋਸ਼ਨੀ ’ਚ ਦੇਖਿਆ ਜਾਵੇ ਤਾਂ 2005 ’ਚ ਜਦੋਂ ਭਾਰਤ ’ਚ ਇਹ ਕਾਨੂੰਨ ਪਾਸ ਕਰਕੇ ਲਾਗੂ ਕੀਤਾ ਗਿਆ ਸੀ, ਉਦੋਂ ਮੁਲਕ ਦੀ ਪੇਂਡੂ ਅਰਥਵਿਵਸਥਾ ਭਾਰੀ ਸੰਕਟ ਦਾ ਸ਼ਿਕਾਰ ਸੀ। ਖੇਤੀ ਲਾਗਤਾਂ ਵਧਣ ਕਰਕੇ ਪੇਂਡੂ ਕਰਜ਼ੇ ’ਚ ਭਾਰੀ ਵਾਧਾ ਹੋ ਰਿਹਾ ਸੀ ਅਤੇ ਗੈਰ-ਖੇਤੀ ਖੇਤਰ ਰੁਜ਼ਗਾਰ ਦੇ ਬਹੁਤੇ ਮੌਕੇ ਨਹੀਂ ਸੀ ਪੈਦਾ ਕਰ ਰਿਹਾ। ਇਨ੍ਹਾਂ ਆਰਥਿਕ ਹਾਲਤਾਂ ਦੇ ਦਬਾਅ ਹੇਠ ਹੀ ਇਹ ਪ੍ਰੋਗਰਾਮ ਇੱਕ ਗਾਰੰਟੀ ਦੇ ਤੌਰ ’ਤੇ ਸ਼ੁਰੂ ਕੀਤਾ ਗਿਆ ਸੀ। ਪੂਰੇ ਵਿਸ਼ਵ ’ਚ ਇੰਨੇ ਵੱਡੇ ਪੱਧਰ ’ਤੇ ਰੁਜ਼ਗਾਰ ਦੀ ਗਾਰੰਟੀ ਕਰਨ ਵਾਲਾ ਇਹ ਇੱਕ ਅਦੁੱਤੀ ਕਾਨੂੰਨ ਮੰਨਿਆ ਜਾਂਦਾ ਰਿਹਾ ਹੈ, ਜੋ ਹਰੇਕ ਸਾਲ 5 ਕਰੋੜ ਟੱਬਰਾਂ ਨੂੰ ਕੋਈ 2 ਕੁ ਬਿਲੀਅਨ ਦਿਨਾਂ ਦਾ (ਪ੍ਰਤੀ ਵਿਅਕਤੀ ਪਰਿਵਾਰ ਇਕ ਜੀਅ) ਰੁਜ਼ਗਾਰ ਦਿੰਦਾ ਸੀ। ਇਸ ਤਹਿਤ 50% ਤੋਂ ਵਧੇਰੇ ਔਰਤਾਂ ਕੰਮ ਕਰਦੀਆਂ ਸਨ ਤੇ 40% ਤੋਂ ਵੱਧ ਕਾਮੇ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਨਾਲ ਸਬੰਧਤ ਸਨ। ਇਸ ਕਾਨੂੰਨ ਤਹਿਤ ਮਜ਼ਦੂਰੀ ਦੀ ਦਰ ’ਚ ਵੀ ਕੋਈ ਲਿੰਗ ਭੇਦ ਵੀ ਨਹੀਂ ਸੀ ਕੀਤਾ ਜਾਂਦਾ। ਕੋਵਿਡ ਮਹਾਂਮਾਰੀ ਦੌਰਾਨ ਉਪਜੇ ਸੰਕਟ ਮੌਕੇ ਇਸ ਪ੍ਰੋਗਰਾਮ ਨੇ ਆਪਣੀ ਸਾਰਥਿਕਤਾ ਸਾਬਤ ਕੀਤੀ ਸੀ। ‘ਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ’ ਦੇ ਇੱਕ ਅਧਿਐਨ ਅਨੁਸਾਰ, ਕੋਵਿਡ ਦੌਰਾਨ ਬਹੁਤ ਹੀ ਨਿਚਲੇ ਆਰਥਿਕ ਤਬਕਿਆਂ ਨਾਲ ਸਬੰਧਿਤ ਮਜ਼ਦੂਰ ਪਰਿਵਾਰ, ਜਿਨ੍ਹਾਂ ਨੂੰ ਉਦੋਂ ਕੰਮ ਨਹੀਂ ਸੀ ਮਿਲ ਰਿਹਾ, ਨੂੰ ਮਗਨਰੇਗਾ ਰਾਹੀਂ ਆਪਣੀ ਸਧਾਰਨ ਆਮਦਨ ਦੇ 20-80% ਦੇ ਬਰਾਬਰ ਆਮਦਨ ਪ੍ਰਾਪਤ ਹੋ ਰਹੀ ਸੀ, ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ ਸਨ। ਇੰਝ ਇਹ ਪ੍ਰੋਗਰਾਮ ਮਹਾਂਮਾਰੀ ਦੌਰਾਨ ਇਨ੍ਹਾਂ ਪਰਿਵਾਰਾਂ ਲਈ ਵਰਦਾਨ ਸਾਬਤ ਹੋਇਆ ਸੀ। ਬਿਨਾਂ ਸ਼ੱਕ ਇਸ ਪ੍ਰੋਗਰਾਮ ’ਚ ਕੰਮ ਦੇ ਘੱਟ ਦਿਨ, ਮਜ਼ਦੂਰੀ ਦੀ ਨੀਵੀਂ ਦਰ, ਭ੍ਰਿਸ਼ਟਾਚਾਰ, ਮਜ਼ਦੂਰਾਂ ਦੀ ਗਿਣਤੀ ਤੇ ਉਨ੍ਹਾਂ ਨੂੰ ਮਜ਼ਦੂਰੀ ਦੀ ਅਦਾਇਗੀ ’ਚ ਘਪਲੇ, ਮਜ਼ਦੂਰਾਂ ਦੀ ਹਾਜ਼ਰੀ ਤੇ ਪੈਸੇ ਦੀ ਅਦਾਇਗੀ ਦੇ ਤਕਨੀਕੀਕਰਨ ਦੀਆਂ ਸਮੱਸਿਆਵਾਂ ਆਦਿ ਕਈ ਖਾਮੀਆਂ ਵੀ ਸਨ। ਇਨ੍ਹਾਂ ਖਾਮੀਆਂ ਦਾ ਸਬੰਧਿਤ ਜੱਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਸਨ, ਪਰ ਹਰ ਜੱਥੇਬੰਦੀ ਇਸ ਪ੍ਰੋਗਰਾਮ ਦੀ ਬਿਹਤਰ ਕਾਰਗੁਜ਼ਾਰੀ ਦੀ ਮੰਗ ਕਰਦੀ ਸੀ। ਬਿਨਾਂ ਸ਼ੱਕ ਇਹ ਪ੍ਰੋਗਰਾਮ ਆਰਥਿਕ ਢਾਂਚੇ ਵਲੋਂ ਪੈਦਾ ਕੀਤੇ ਜਾਣ ਵਾਲੇ ਆਰਥਿਕ ਮੌਕਿਆਂ ਦਾ ਪੱਕਾ ਬਦਲ ਨਹੀਂ ਸੀ ਤੇ ਨਾ ਹੀ ਇਸਦੀਆਂ ਢਾਂਚਾਗਤ ਕਮੀਆਂ ਦਾ ਕੋਈ ਹੱਲ ਪ੍ਰਦਾਨ ਕਰਦਾ ਸੀ। ਪਰ ਹੈਰਾਨੀ ਤਾਂ ਇਹ ਸੋਚ ਕੇ ਹੁੰਦੀ ਹੈ ਕਿ ਸ਼ੁਰੂਆਤ ਦੇ ਕੁੱਝ ਸਾਲਾਂ ਨੂੰ ਛੱਡ ਕੇ ਕੋਈ ਵੀ ਸਰਕਾਰ ਇਸ ਪ੍ਰੋਗਰਾਮ ਨੂੰ ਆਰਥਿਕ ਸੰਕਟ ਦੇ ਪ੍ਰਭਾਵਾਂ ਨੂੰ ਮੱਠਾ ਕਰਨ ਦੇ ਸੰਦ ਵਜੋਂ ਵਰਤਣ ਪ੍ਰਤੀ ਗੁਰੇਜ਼ ਕਿਉਂ ਕਰਦੀ ਰਹੀ? ਅਸਲ ’ਚ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਅਜਿਹੇ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਲੋੜੀਂਦੇ ਕਿਉਂ ਹਨ?
    ਸਰਮਾਏਦਾਰੀ ਅਰਥਵਿਵਸਥਾ ’ਚ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਮਹਿਜ਼ ਸਮਾਜਿਕ ਭਲਾਈ ਪ੍ਰੋਗਰਾਮ ਨਹੀਂ ਹੁੰਦੇ, ਬਲਕਿ ਇਨ੍ਹਾਂ ਦੀ ਡੂੰਘੀ ਸਿਆਸੀ ਆਰਥਿਕਤਾ ਹੁੰਦੀ ਹੈ। ਕੇਨਜ਼ ਅਨੁਸਾਰ ਸਰਮਾਏਦਾਰੀ ਢਾਂਚੇ ’ਚ ਮੰਗ ਦੀ ਕਮੀ ਕਰਕੇ ਬੇਰੁਜ਼ਗਾਰੀ ਪੈਦਾ ਹੋਣੀ ਲਾਜ਼ਮੀ ਹੈ ਤੇ ਇਹ ਅਰਥਵਿਵਥਾ ਦਾ ਸਧਾਰਣ ਵਰਤਾਰਾ ਹੁੰਦਾ ਹੈ। ਅਜਿਹੇ ਸਮੇਂ ਅਰਥਵਿਵਸਥਾ ਨੂੰ ਮੰਦੀ ’ਚ ਹੋਰ ਡੂੰਘਾ ਧਸ ਜਾਣ ਤੋਂ ਬਚਾਉਣ ਲਈ, ਜਨਤਕ ਰੁਜ਼ਗਾਰ ਪ੍ਰੋਗਰਾਮਾਂ ਰਾਹੀਂ ਲੋਕਾਂ ਦੀ ਆਮਦਨ ’ਚ ਵਾਧਾ ਕਰਕੇ, ਮੰਗ ’ਚ ਵਾਧਾ ਕੀਤਾ ਜਾ ਸਕਦਾ ਹੈ। ਇਉਂ ਇਹ ਪ੍ਰੋਗਰਾਮ ਅਰਥਵਿਵਸਥਾ ਨੂੰ ਸਥਿਰਤਾ ਪ੍ਰਦਾਨ ਕਰਦੇ ਹਨ। ਹੋਰ ਕਈ ਅਰਥਸ਼ਾਸਤਰੀ, ਅਜਿਹੇ ਪ੍ਰੋਗਰਾਮਾਂ ਨੂੰ ਗਰੀਬੀ ਘਟਾਉਣ, ਪੇਂਡੂ ਵਿਕਾਸ ਜਾਂ ਢਾਂਚੇ ਦੀ ਉਸਾਰੀ ’ਚ ਸਹਾਈ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮੰਡੀਆਂ ਆਪਣੇ ਆਪ ਕਿਰਤ ਦੀ ਮੰਗ ਤੇ ਪੂਰਤੀ ’ਚ ਸੰਤੁਲਨ ਕਾਇਮ ਨਹੀਂ ਕਰ ਸਕਦੀਆਂ ਤਾਂ ਅਜਿਹੇ ਪ੍ਰੋਗਰਾਮ ਲੋਕਾਂ ਨੂੰ ਕੁਝ ਰਾਹਤ ਪ੍ਰਦਾਨ ਕਰਦੇ ਹਨ। ਜਿਵੇਂ ਅਮਰੀਕਾ ਦਾ ‘ਨਿਊ ਡੀਲਜ਼’ ਪ੍ਰੋਗਰਾਮ। ਅਰਜਨਟੀਨਾ ’ਚ ਵੀ ਆਰਥਿਕ ਸੰਕਟ ਦੌਰਾਨ ਸਰਕਾਰ ਨੇ ਆਰਜ਼ੀ ਰੁਜ਼ਗਾਰ ਪ੍ਰੋਗਰਾਮ ਉਲੀਕੇ ਸਨ। ਕੁਝ ਯੂਰਪੀ ਮੁਲਕਾਂ ’ਚ ਇਹ ਸਮਾਜਿਕ ਭਲਾਈ ਪ੍ਰੋਗਰਾਮਾਂ ਵਜੋਂ ਕੰਮ ਕਰਦੇ ਹਨ। ਪਰ ਕਿਸੇ ਵੀ ਮੁਲਕ ’ਚ ਭਾਰਤ ਵਾਂਗ ਇਨ੍ਹਾਂ ਪ੍ਰੋਗਰਾਮਾਂ ਤੋਂ ਰੁਜ਼ਗਾਰ ਇੱਕ ‘ਅਧਿਕਾਰ’ ਵਜੋਂ ਪ੍ਰਾਪਤ ਨਹੀਂ ਹੁੰਦਾ। ਮਾਰਕਸਵਾਦੀ ਨਜ਼ਰੀਆ ਇਨ੍ਹਾਂ ਰੋਜ਼ਗਾਰ ਗਾਰੰਟੀ ਪ੍ਰੋਗਰਾਮਾਂ ਨੂੰ ਸਮਝਣ ਲਈ ਇੱਕ ਆਲੋਚਨਾਤਮਕ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ, ਜੋ ਇਨ੍ਹਾਂ ਨੀਤੀਆਂ ਨੂੰ ਸਰਮਾਏਦਾਰੀ, ਜਮਾਤੀ ਸਬੰਧਾਂ ਤੇ ਸੱਤਾਧਾਰੀ ਤਾਕਤਾਂ ਦੇ ਵੱਡੇ ਸੰਦਰਭ ’ਚ ਰੱਖ ਕੇ ਦੇਖਦਾ ਹੈ। ਇਹ ਨਜ਼ਰੀਆ ਇਨ੍ਹਾਂ ਪ੍ਰੋਗਰਾਮਾਂ ਨੂੰ ਸਿਰਫ਼ ਭਲਾਈ ਜਾਂ ਵਿਕਾਸ ਦੇ ਸੰਦਾਂ ਵਜੋਂ ਨਹੀਂ ਵੇਖਦਾ, ਸਗੋਂ ਮਜ਼ਦੂਰ ਤੇ ਸਰਮਾਏ ਦੇ ਰਿਸ਼ਤੇ ’ਚ ਦਖ਼ਲ ਵਜੋਂ ਸਮਝਦਾ ਹੈ, ਜਿਨ੍ਹਾਂ ਦੇ ਪ੍ਰਭਾਵ ਦੋਹਰੇ (ਸਕਾਰਾਤਮਕ ਅਤੇ ਵਿਰੋਧਭਾਸੀ) ਹੁੰਦੇ ਹਨ।
    ਕੁਝ ਅਰਥ ਵਿਗਿਆਨੀਆਂ ਜਿਵੇਂ ਜੇਮਜ਼ ਓ’ ਕਾਨਰ ਤੇ ਕਲੌਜ਼ ਔਫੇ ਦਾ ਕਹਿਣਾ ਹੈ ਕਿ ਇੱਕ ਸਰਮਾਏਦਾਰੀ ਰਾਜ ਦੇ ਦੋ ਮੁੱਖ ਕੰਮ ਹੁੰਦੇ ਹਨ – ਸਰਮਾਏ ਦਾ ਇਕੱਤਰੀਕਰਨ ਤੇ ਇਸ ਦਾ ਵਾਧਾ ਯਕੀਨੀ ਬਣਾਉਣਾ (ਮੁਦਰਕ ਅਤੇ ਵਿੱਤੀ ਯਤਨਾਂ ਰਾਹੀਂ) ਅਤੇ ਇਸ ਢਾਂਚੇ ਨੂੰ ਜਾਇਜ਼ਤਾ (legitimation) ਪ੍ਰਦਾਨ ਕਰਨ ਦੇ ਯਤਨ ਕਰਨੇ। ‘ਰੁਜ਼ਗਾਰ ਗਾਰੰਟੀ ਪ੍ਰੋਗਰਾਮ’ ਗਰੀਬੀ ਤੇ ਬੇਚੈਨੀ ਨੂੰ ਘਟਾ ਕੇ ਜਾਇਜ਼ਤਾ ਤਾਂ ਪ੍ਰਦਾਨ ਕਰਦੇ ਹਨ, ਪਰ ਇਹ ਰਾਜ ’ਤੇ ਵਿੱਤੀ ਬੋਝ ਵੀ ਪਾਉਂਦੇ ਹਨ। ਇਸ ਨਾਲ ਸਰਮਾਏਦਾਰੀ ਨੂੰ ਪ੍ਰਫੁੱਲਤ ਕਰਨ ਵਾਲੇ ਯਤਨਾਂ ਨੂੰ ਢਾਹ ਲੱਗ ਸਕਦੀ ਹੈ। ਇਸ ਤੋਂ ਇਲਾਵਾ ਇਹ ਪ੍ਰੋਗਰਾਮ ਮਜ਼ਦੂਰੀ ਦੇ ਨਿਰਾਧਾਰਨ ਨੂੰ ਬਾਜ਼ਾਰ ਦੀਆਂ ਤਾਕਤਾਂ ਤੋਂ ਕੁਝ ਹੱਦ ਤੱਕ ਅਲਹਿਦਾ ਕਰ ਦਿੰਦੇ ਹਨ, ਪਰ ਪੂਰੀ ਤਰ੍ਹਾਂ ਨਾਲ ਸਰਮਾਏਦਾਰੀ ਸਬੰਧਾਂ ਨੂੰ ਨਹੀਂ ਬਦਲਦੇ। ਇਉਂ ਅਜਿਹੇ ਪ੍ਰੋਗਰਾਮ ਇੱਕ ਪਾਸੇ, ਮਜ਼ਦੂਰਾਂ ਦੀ ਤੋਲ-ਮੋਲ ਦੀ ਸ਼ਕਤੀ (ਬਾਰਗੇਨਿੰਗ ਪਾਵਰ) ਵਧਾਉਂਦੇ ਹਨ ਅਤੇ ਸ਼ੋਸ਼ਣ ਘਟਾਉਂਦੇ (ਥੋੜ੍ਹੇ ਸਮੇਂ ਲਈ) ਹਨ। ਦੂਜੇ ਪਾਸੇ, ਇਹ ਸਰਮਾਏਦਾਰੀ ਨੂੰ ਸਥਿਰ ਬਣਾਉਂਦੇ ਹਨ, ਪਰ ਉਸ ਦੀਆਂ ਢਾਂਚਾਗਤ ਸਮੱਸਿਆਵਾਂ ਦਾ ਪੂਰੀ ਤਰ੍ਹਾਂ ਹੱਲ ਨਹੀਂ ਕਰਦੇ। ਫਿਰ ਵੀ ਲਾਗਤ ਦੀ ਕਮੀ ਤੇ ਮੁਨਾਫੇ ਦੀ ਦੌੜ ’ਚ ਅੰਨ੍ਹੇ ਹੋਏ ਸਰਮਾਏ ਨੂੰ ਇਹ ਪ੍ਰੋਗਰਾਮ ਸਦਾ ਚੁੱਭਦੇ ਰਹਿੰਦੇ ਹਨ। ਕਿਉਂਕਿ ਅਸਲ ਤਬਦੀਲੀ ਦਾ ਰਾਹ ਲੰਮੇਰਾ ਅਤੇ ਸੰਘਰਸ਼ ਭਰਿਆ ਹੈ, ਇਸ ਲਈ ਕਿਰਤੀਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੀਆਂ ਜੱਥੇਬੰਦੀਆਂ ਅਜਿਹੇ ਪ੍ਰੋਗਰਾਮਾਂ ਦੀ ਹਾਮੀ ਭਰਦੀਆਂ ਹਨ ਤਾਂ ਜੋ ਨਿੱਤ ਦੀ ਕਮਾਈ ਦੇ ਆਸਰੇ ਜਿਉਂਦੇ ਮਜ਼ਦੂਰ ਵਰਗਾਂ ਦੀਆਂ ਫੌਰੀ ਔਕੜਾਂ ’ਚ ਹੋਰ ਮਾਰੂ ਵਾਧਾ ਨਾ ਹੋ ਸਕੇ। ਅਜਿਹਾ ਜਥੇਬੰਦੀਆਂ ਦੇ ਲੰਮੇ ਘੋਲਾਂ ਸਦਕਾ ਹੀ ਇਹ ਸੰਭਵ ਹੋ ਸਕਿਆ ਸੀ ਕਿ ਭਾਰਤ ਦੇ ਰੁਜ਼ਗਾਰ ਪ੍ਰੋਗਰਾਮ, ਸਰਕਾਰੀ ਰੁਜ਼ਗਾਰ ਸਹਾਇਤਾ ਤੋਂ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ’ਚ ਤਬਦੀਲ ਹੋਏ ਸਨ। ਪਰ ਹੁਣ ਮੌਜੂਦਾ ਸਰਕਾਰ ਦੀਆਂ ਕੇਂਦਰੀਕਰਨ ਦੀਆਂ ਨੀਤੀਆਂ ਸਦਕਾ ਨਵੇਂ ਕਾਨੂੰਨ ਤਹਿਤ ਨਾ ਕੇਵਲ ਸੰਘੀ ਢਾਂਚੇ ਨੂੰ ਵੱਡੀ ਢਾਹ ਲਾਈ ਜਾ ਰਹੀ ਹੈ, ਬਲਕਿ ਰੁਜ਼ਗਾਰ ਦਾ ਅਧਿਕਾਰ ਵੀ ਮੁੜ ਕੇਂਦਰੀ ਨਿਗਰਾਨੀ ਵਾਲੇ ਰੁਜ਼ਗਾਰ ਸਹਾਇਤਾ ਪ੍ਰੋਗਰਾਮ ’ਚ ਤਬਦੀਲ ਕੀਤਾ ਜਾ ਰਿਹਾ ਹੈ।
    ਕੇਂਦਰ ਦੇ ਨਵੇਂ ਕਾਨੂੰਨ ਅਨਾਸਾਰ, ਖੇਤੀਬਾੜੀ ਸੀਜ਼ਨ ਦੌਰਾਨ ਅਜਿਹੇ ਪ੍ਰੋਗਰਾਮਾਂ ਰਾਹੀਂ ਰੁਜ਼ਗਾਰ ਪ੍ਰਦਾਨ ਕਰਨ ਦੀ ਲੋੜ ਨਹੀਂ। ਕਿਉਂਕਿ ਇਉਂ ਕਰਨ ਨਾਲ ਕਿਰਤ ਦੀ ਮਸਨੂਈ ਕਿੱਲਤ ਪੈਦਾ ਹੋ ਜਾਵੇਗੀ, ਜਿਸ ਨਾਲ ਖੇਤੀ ਲਾਗਤਾਂ ’ਚ ਵਾਧਾ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਹ ਦਲੀਲ ਇਸ ਮਾਨਤਾ ’ਤੇ ਆਧਾਰਿਤ ਹੈ ਕਿ ਮੁਲਕ ’ਚ ਬੇਰੁਜ਼ਗਾਰੀ ਜਾਂ ਤਾਂ ਮੌਸਮੀ ਹੁੰਦੀ ਹੈ ਜਾਂ ਛੋਟੇ ਤੇ ਇੱਕ ਸਾਲ ਦੀ ਮਿਆਦ ਵਾਲੇ ਸਧਾਰਨ ਵਪਾਰ ਚੱਕਰਾਂ ਦੇ ਨਤੀਜੇ ਵਜੋਂ ਪੈਦਾ ਹੁੰਦੀ ਹੈ। ਜਦ ਕਿ ਮਾਰਕਸ ਅਨੁਸਾਰ ਸਰਮਾਏਦਾਰੀ, ਬੇਰੁਜ਼ਗਾਰੀ ਨੂੰ ਢਾਂਚਾਗਤ ਤੌਰ ’ਤੇ ਪੈਦਾ ਕਰਦੀ ਹੈ ਤਾਂ ਜੋ ਮਜ਼ਦੂਰਾਂ ਨੂੰ ਕਾਬੂ ਹੇਠ ਰੱਖਿਆ ਜਾ ਸਕੇ ਤੇ ਮਜ਼ਦੂਰੀ ਦੀਆਂ ਦਰਾਂ ਨੀਵੀਆਂ ਰੱਖੀਆਂ ਜਾ ਸਕਣ। ਇਸ ਸੰਦਰਭ ’ਚ, ਰੁਜ਼ਗਾਰ ਦੀ ਗਾਰੰਟੀ ਦੇਣ ਵਾਲੀ ਨੀਤੀ, ਜੇਕਰ ਆਪਣੇ ਉਦੇਸ਼ਾਂ ਦੀ ਪੂਰਤੀ ਕਰਦੀ ਹੋਵੇ ਤਾਂ ਸਰਮਾੲਦਾਰੀ ਦੇ ਇਸ ਮੂਲ ਤਰੀਕੇ ਨੂੰ ਚੁਣੌਤੀ ਦਿੰਦੀ ਹੈ। ਕਿਉਂਕਿ ਇਹ ਵਾਧੂ ਕਿਰਤ ਸ਼ਕਤੀ ਦੀ ਉਪਲਬਧਤਾ ਘਟਾਉਂਦੀ ਹੈ ਤੇ ਕਿਰਤੀਆਂ ਦੀ ਸੌਦੇਬਾਜ਼ੀ ਦੀ ਸ਼ਕਤੀ ਕੁਝ ਹਦ ਤੱਕ ਵਧਾਉਂਦੀ ਹੈ। ਪਰ ਇਹ ਪ੍ਰੋਗਰਾਮ ਸਰਮਾਏਦਾਰੀ ਢਾਂਚੇ ਨੂੰ ਖਤਮ ਨਹੀਂ ਕਰਦੇ, ਬਲਕਿ ਕੁਝ ਸਮੇਂ ਲਈ ਕਿਰਤੀ ਜਮਾਤ ਨੂੰ ਜਿਊਣ ਜੋਗੇ ਸਾਧਨ ਪ੍ਰਦਾਨ ਕਰਕੇ ਇਸ ਢਾਂਚੇ ਦੀਆਂ ਵਿਰੋਧਤਾਈਆਂ ਨੂੰ ਕੁਝ ਹੱਦ ਤੱਕ ਮੱਠਾ ਕਰ ਦਿੰਦੇ ਹਨ। ਕਾਲੇਕੀ ਅਨੁਸਾਰ, ਜਦੋਂ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਾਰੰਟੀ ਮਿਲਦੀ ਹੈ ਤਾਂ ਬੇਰੁਜ਼ਗਾਰੀ ਦਾ ਡਰ ਆਪਣੀ ਅਨੁਸ਼ਾਸਨਾਤਮਕ ਭੂਮਿਕਾ ਗੁਆ ਬੈਠਦਾ ਹੈ, ਜਿਸ ਨਾਲ ਮਜ਼ਦੂਰਾਂ ਦੀਆਂ ਮੰਗਾਂ ਤੇ ਸੰਘਰਸ਼ ਵੱਧ ਸਕਦੇ ਹਨ। ਇਸ ਲਈ, ਰੁਜ਼ਗਾਰ ਗਾਰੰਟੀ ਪ੍ਰੋਗਰਾਮ ਸਿਆਸੀ ਤੌਰ ’ਤੇ ਵੀ ਵਿਵਾਦਪੂਰਨ ਬਣ ਜਾਂਦੇ ਹਨ। ਇਸ ਪ੍ਰੋਗਰਾਮ ਨੂੰ ਅਸਫਲ ਕਰਨ ਦੇ ਸਰਕਾਰੀ ਯਤਨਾਂ ਨੂੰ ਅਸੀਂ ਇਸੇ ਸੰਦਰਭ ’ਚ ਦੇਖ ਸਕਦੇ ਹਾਂ, ਜਿਨ੍ਹਾਂ ਦੀ ਇੱਕ ਅੰਤਿਮ ਸੱਟ ਵਜੋਂ ਸੰਘੀ ਢਾਂਚੇ ਦੇ ਸਾਰੇ ਨਿਯਮ ਛਿੱਕੇ ਟੰਗ ਕੇ, ਸੰਸਦ ’ਚ ਬਿਨਾਂ ਕਿਸੇ ਚਰਚਾ ਦੇ ਨਵਾਂ ਕਾਨੂੰਨ ‘ਵੀ.ਬੀ – ਜੀ. ਰਾਮ. ਜੀ’ ਪਾਸ ਕਰ ਦਿੱਤਾ ਜਾਂਦਾ ਹੈ। ਇਹ ਕੇਵਲ ਨਾਂ ਦੀ ਹੀ ਤਬਦੀਲੀ ਨਹੀਂ ਹੈ, ਬਲਕਿ ਇਸਦੀ ਮੂਲ ਭਾਵਨਾ ਦੀ ਤਬਦੀਲੀ ਵੀ ਹੈ। ਨਵੇਂ ਕਾਨੂੰਨ ’ਚ ਰੁਜ਼ਗਾਰ, ਆਮਦਨ ਤੇ ਭਲਾਈ ’ਚ ਵਾਧਾ ਵਰਗੇ ਟੀਚਿਆਂ ਦੀ ਥਾਂ ’ਤੇ ਹੁਣ ਕਾਰਜਕੁਸ਼ਲਤਾ, ਉਤਪਾਦਕਤਾ, ਵਿਕਾਸ, ਸੰਪਤੀ ਦਾ ਨਿਰਮਾਣ ਵਰਗੇ ਟੀਚੇ ਉਭਾਰੇ ਜਾ ਰਹੇ ਹਨ। ਇਤਿਹਾਸਕ ਤੌਰ ’ਤੇ ਭਾਰਤ ਸਰਕਾਰ ਅਜਿਹੀ ਸ਼ਬਦਾਵਲੀ ਦੀ ਵਰਤੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲਈ (ਜਿਵੇਂ ਨਿਜੀਕਰਨ ਦੇ ਸ਼ੁਰੂਆਤੀ ਦੌਰ ਤੋਂ ਵਾਪਰਦਾ ਆ ਰਿਹਾ ਹੈ) ਕਰਦੀ ਰਹੀ ਹੈ। ਇਹ ਲਫ਼ਜ਼ ਅਕਸਰ ਹੀ ਕਿਰਤ ਦੀ ਭਲਾਈ ਨਾਲ ਸਬੰਧਿਤ ਉਦੇਸ਼ਾਂ ਨੂੰ ਖਾ ਜਾਂਦੇ ਹਨ। ਜਦੋਂ ਰੁਜ਼ਗਾਰ ਇੱਕ ਅਧਿਕਾਰ ਨਾ ਰਹਿ ਕੇ ਚੋਣਵੇਂ ਪ੍ਰੋਜੈਕਟਾਂ ਦੀ ਕਾਰਜਕੁਸ਼ਲਤਾ ਤੇ ਪ੍ਰਸ਼ਾਸਕੀ ਟੀਚਿਆਂ ਦੀ ਪ੍ਰਾਪਤੀ ਦਾ ਸੂਚਕ ਬਣ ਜਾਵੇ ਤਾਂ ਆਰਥਿਕ ਦਰਜਾਬੰਦੀ ਦੀ ਪੌੜੀ ਦੇ ਸਭ ਤੋਂ ਹੇਠਲੇ ਡੰਡੇ ’ਤੇ ਬੈਠੇ ਕਿਰਤੀਆਂ ਦੀ ਭਲਾਈ ਦਾ ਉਦੇਸ਼ ਅੱਖੋਂ ਉਹਲੇ ਹੋ ਜਾਂਦਾ ਹੈ। ਬਦਲੇ ’ਚ ਸਰਮਾਏ ਨੂੰ ਇੱਕ ਪੈਦਾਵਾਰੀ ਸੰਪਤੀ ਹਾਸਲ ਹੁੰਦੀ ਹੈ। ਨਵੇਂ ਕਾਨੂੰਨ ਦੇ ਸਾਂਚੇ ’ਚ ਹੀ ਇਹ ਵਰਗ ਅੰਤਰ ਬੁਣ ਦਿੱਤੇ ਗਏ ਹਨ। ਅਸੀਂ ਜਾਣਦੇ ਹਾਂ ਕਿ ਨਵੇਂ ਕਾਨੂੰਨ ’ਚ ਕੰਮ ਦਾ ਅਧਿਕਾਰ ਖਤਮ ਕਰਕੇ ਇਸ ਨੂੰ ਕੇਂਦਰ ਵਲੋਂ ਨਿਰਧਾਰਤ ਕੰਮਾਂ ’ਤੇ ਥਾਵਾਂ ’ਤੇ ਹੀ ਪ੍ਰਦਾਨ ਕੀਤਾ ਜਾਵੇਗਾ। ਨਵਾਂ ਕਾਨੂੰਨ ਬੇਸ਼ੱਕ ਪਹਿਲਾਂ ਨਾਲੋਂ ਵਧੇਰੇ (125) ਦਿਨਾਂ ਲਈ ਕੰਮ ਦੇਣ ਦਾ ਦਾਅਵਾ ਕਰਦਾ ਹੈ, ਪਰ ਕੇਂਦਰ ਸਰਕਾਰ ਨੇ ਕੰਮ ਦੀ ਉਪਲਬਧਤਾ ’ਤੇ ਨਾ ਕੇਵਲ 60 ਦਿਨਾਂ ਦੀ ਰੋਕ ਲਾ ਦਿੱਤੀ ਹੈ, ਬਲਕਿ ਰੁਜ਼ਗਾਰ ਪ੍ਰਦਾਨ ਕਰਨ ਲਈ ਲੋੜੀਂਦੇ ਖਰਚਿਆਂ ’ਚ ਵੀ ਆਪਣਾ ਹਿੱਸਾ 90% ਤੋਂ ਘਟਾ ਕੇ 60% ਤੱਕ ਲੈ ਆਂਦਾ ਹੈ। 2017 ’ਚ ਲਾਗੂ ਹੋਏ ਜੀ.ਐੱਸ.ਟੀ ਕਾਰਨ ਆਮਦਨ ਦੇ ਸਰੋਤਾਂ ਦੇ ਘਟਣ ਕਰਕੇ ਵਿੱਤੀ ਸੰਕਟ ਨਾਲ ਭੰਨੀਆਂ ਸੂਬਾ ਸਰਕਾਰਾਂ ਲਈ ਇਹ ਵਾਧੂ ਖ਼ਰਚਾ ਸਹਿਣਾ ਔਖਾ ਹੋ ਜਾਵੇਗਾ। ਜਿਹੜੀਆਂ ਸਰਕਾਰਾਂ ਪਹਿਲਾਂ ਕੇਵਲ 10% ਖ਼ਰਚੇ ਦੇ ਬੋਝ ਨਾਲ, ਸਾਲ ਦੇ 365 ਦਿਨਾਂ ’ਚ ਵੀ ਰੁਜ਼ਗਾਰ ਦੇ ਇੱਛੁਕ ਸਾਰੇ ਘਰਾਂ ਨੂੰ 100 ਦਿਨਾਂ ਦਾ ਰੁਜ਼ਗਾਰ ਨਹੀਂ ਸਨ ਦੇ ਸਕੀਆਂ, ਉਨ੍ਹਾਂ ਲਈ ਹੋਰ ਵੀ ਘੱਟ ਸਾਧਨਾਂ ਨਾਲ ਵਧੇਰੇ ਦਿਨਾਂ ਲਈ ਰੁਜ਼ਗਾਰ ਦੇਣਾ ਅਸਲੋਂ ਹੀ ਅਸੰਭਵ ਹੋਵੇਗਾ। ਸਰਕਾਰੀ ਅੰਕੜਿਆਂ ਅਨੁਸਾਰ ਹੀ ਪਿਛਲੇ ਵਿੱਤੀ ਵਰ੍ਹੇ ’ਚ ਇਸ ਪ੍ਰੋਗਰਾਮ ਵਿੱਚ ਲਗਭਗ 93 ਹਜ਼ਾਰ 850 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਇਸ ’ਚੋਂ 85 ਹਜ਼ਾਰ 333 ਕਰੋੜ ਰੁਪਏ (90%) ਕੇਂਦਰ ਸਰਕਾਰ ਵੱਲੋਂ ਤੇ 8500 ਕਰੋੜ ਰੁਪਏ (10 %) ਸੂਬਾ ਸਰਕਾਰਾਂ ਨੇ ਖ਼ਰਚ ਕੀਤੇ ਸਨ। ਇਸ ਨਾਲ 5.78 ਕਰੋੜ ਪੇਂਡੂ ਘਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਸੀ, ਜਿਨ੍ਹਾਂ ’ਚੋਂ ਕੇਵਲ 40.7 ਲੱਖ ਘਰ ਹੀ 100 ਦਿਨਾਂ ਦਾ ਰੁਜ਼ਗਾਰ ਹਾਸਲ ਕਰ ਸਕੇ ਸਨ। ਇਹ ਗਿਣਤੀ ਮਗਨਰੇਗਾ ਹੇਠ ਕੰਮ ਕਰ ਰਹੇ ਕੁੱਲ ਘਰਾਂ ਦਾ ਕੇਵਲ 7% ਹੀ ਬਣਦੀ ਹੈ। ਹੁਣ ਜੇਕਰ ਕੁੱਲ ਖ਼ਰਚੇ ’ਚ ਕੇਂਦਰ ਸਰਕਾਰ ਦਾ ਹਿੱਸਾ 90% ਤੋਂ ਘਟਾ ਕੇ 60% ਅਤੇ ਸੂਬਾ ਸਰਕਾਰਾਂ ਦਾ ਹਿੱਸਾ 10% ਤੋਂ ਵਧਾ ਕੇ 40% ਕਰ ਦਿੱਤਾ ਜਾਵੇ ਤਾਂ ਸੂਬਾ ਸਰਕਾਰਾਂ ’ਤੇ 29 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਜੇਕਰ ਸਾਰੇ ਘਰਾਂ ਨੂੰ 125 ਦਿਨਾਂ ਲਈ ਰੁਜ਼ਗਾਰ ਦੇਣਾ ਹੋਵੇ ਤਾਂ ਇਹ ਖ਼ਰਚਾ ਹੋਰ ਵੀ ਵੱਧ ਹੋਵੇਗਾ। ਇਸ ਤਰ੍ਹਾਂ ਜਦੋਂ ਵਿੱਤੀ ਸਾਧਨਾਂ ਦਾ ਵੱਡਾ ਹਿੱਸਾ ਕੇਂਦਰੀ ਸਰਕਾਰ ਦੇ ਹੱਥਾਂ ’ਚ ਕੇਂਦਰਿਤ ਹੋਵੇ, ਤਾਂ ਇੰਨੇ ਦਿਨਾਂ ਦਾ ਰੁਜ਼ਗਾਰ ਦੇਣ ਦੀਆਂ ਗੱਲਾਂ ਐਂਵੇ ਹਵਾਈ ਕਿਲ੍ਹੇ ਉਸਾਰਨਾ ਹੀ ਹੈ। ਮੌਜੂਦਾ ਕੇਂਦਰੀ ਸਰਕਾਰ, ਆਮਦਨ ਦੇ ਸਰੋਤਾਂ ਤੇ ਸਿਆਸੀ ਫੈਸਲਿਆਂ ਦੇ ਕੇਂਦਰੀਕਰਨ ਅਤੇ ਜ਼ਿੰਮੇਵਾਰੀਆਂ ਦੇ ਵਿਕੇਂਦਰੀਕਰਨ ’ਚ ਮਾਹਰ ਹੈ। ਮਗਨਰੇਗਾ ਦੀ ਥਾਂ ’ਤੇ ਬਣਾਇਆ ਜੀ.ਰਾਮ.ਜੀ ਕਾਨੂੰਨ ਇਸਦੇ ਬਹੁਤ ਸਾਰੇ ਹੋਰ ਅਜਿਹੇ ਫੈਸਲਿਆਂ ਦੀ ਲੜੀ ਦੀ ਕੇਵਲ ਇੱਕ ਤਾਜ਼ਾ ਕੜੀ ਹੀ ਸਮਝੀ ਜਾ ਸਕਦੀ ਹੈ। ਨਵੇਂ ਕਾਨੂੰਨ ’ਚ ਸੂਬਾ ਸਰਕਾਰਾਂ ਤੇ ਪੰਚਾਇਤਾਂ ਨੂੰ ਕੰਮ ਦੀ ਕਿਸਮ ਤੇ ਸਮਾਂ ਮਿਥੇ ਜਾਣ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਅਸਲ ’ਚ ਸੱਤਾ ਦਾ ਕੇਂਦਰੀਕਰਨ, ਸਰਮਾਏਦਾਰੀ ਢਾਂਚੇ ਦੀ ਪੁਖ਼ਤਗੀ ਲਈ ਇੱਕ ਲਾਜ਼ਮੀ ਸ਼ਰਤ ਹੈ। ਜੀ.ਰਾਮ.ਜੀ ਰਾਹੀਂ ਕੰਮ ਦੀ ਕਿਸਮ ਤੇ ਦਿਨਾਂ ’ਤੇ ਕੇਂਦਰੀ ਕੰਟਰੋਲ ਨਾਲ ਹੁਣ ਕਿਰਤ ਭਲਾਈ ਦੇ ਨਾਂ ਹੇਠ, ਕੇਂਦਰੀ ਸਰਕਾਰ ਦਾ ਇਸ ਗੱਲ ’ਤੇ ਪੂਰਾ ਕੰਟਰੋਲ ਹੋਵੇਗਾ ਕਿ ਕਦੋਂ, ਕਿੱਥੇ ਤੇ ਕਿਨ੍ਹਾਂ ਕੰਮਾਂ ’ਚ ਸਸਤੀ ਕਿਰਤ ਉਪਲਬਧ ਕਰਵਾਉਣੀ ਹੈ ਤੇ ਕਾਰਪੋਰੇਟ ਪੱਧਰ ਦੀ ਖੇਤੀ ਦੇ ਸੀਜ਼ਨ ਦੌਰਾਨ ਕਿਰਤੀਆਂ ਦੀ ਰਾਖਵੀਂ ਫੌਜ ਰਾਹੀਂ ਕਿਰਤੀਆਂ ਦੀ ਨਿਰੰਤਰ ਪੂਰਤੀ ਕਿਵੇਂ ਯਕੀਨੀ ਬਣਾਉਣੀ ਹੈ। ਹੁਣ ਕਿਰਤੀਆਂ ਦੀ ਭਲਾਈ ਦੇ ਉਦੇਸ਼ ਦੀ ਥਾਂ ’ਤੇ ਉਨ੍ਹਾਂ ਨੂੰ ਮੂਲ ਢਾਂਚੇ ਦੀ ਉਸਾਰੀ, ਪਾਣੀ ਦੀ ਸਾਂਭ-ਸੰਭਾਲ ਵਾਲੇ, ਵਾਤਾਵਰਣ ਨਾਲ ਜੁੜੇ ਹੋਰ ਪ੍ਰੋਜੈਕਟਾਂ ਤੇ ਆਰਥਿਕ ਸੰਪਤੀ ਦੀ ਉਸਾਰੀ ਵਾਲੇ ਕੰਮਾਂ ’ਚ ਲਾ ਕੇ ਸਰਮਾਏ ਦੇ ਹਿੱਤਾਂ ਦੀ ਪੂਰਤੀ ਕੀਤੀ ਜਾਵੇਗੀ। ਇਉਂ ਕਿਰਤ ਭਲਾਈ ਦਾ ਉਦੇਸ਼ ਕਾਰਪੋਰੇਟ ਜਗਤ ਨੂੰ ਦਿੱਤੇ ਜਾਣ ਵਾਲੇ ਲਾਭਾਂ ਦੇ ਉਦੇਸ਼ ਦੇ ਅਧੀਨ ਕਰ ਦਿੱਤਾ ਗਿਆ ਹੈ ਤੇ ਕਿਰਤੀਆਂ ਦੀ ਸਮਾਜਿਕ ਸੁਰੱਖਿਆ ਦੇ ਉਦੇਸ਼ ਨੂੰ ਸਰਮਾਏਦਾਰੀ ਦੇ ਵਿਕਾਸ ਦੇ ਸੰਦ ਵਜੋਂ ਵਰਤਣ ਦਾ ਯਤਨ ਕੀਤਾ ਜਾ ਰਿਹਾ ਹੈ। ਨਵੇਂ ਕਾਨੂੰਨ ’ਚ ਰੁਜ਼ਗਾਰ ਦੇ ਪ੍ਰੌਜੈਕਟਾਂ ਦੇ ਫੈਸਲਿਆਂ ਦਾ ਕੇਂਦਰੀਕਰਨ ਤੇ ਕੇਂਦਰ ਸਰਕਾਰ ਦੀ ਵਿੱਤੀ ਜ਼ਿੰਮੇਵਾਰੀ ’ਚ ਕਮੀ ਕਰਨਾ ਕੋਈ ਸਧਾਰਣ ਪ੍ਰਸ਼ਾਸਕੀ ਤਬਦੀਲੀਆਂ ਨਹੀਂ। ਬਲਕਿ ਕਿਰਤ ਤੇ ਹੋਰਨਾਂ ਸਾਧਨਾਂ ਨੂੰ ਸਰਮਾਏ ਦੇ ਹਿੱਤ ’ਚ ਵਰਤਣ ਦੀ ਸੋਚੀ-ਸਮਝੀ ਰਣਨੀਤੀ ਹੈ, ਜਿਸ ਅਧੀਨ ਰੁਜ਼ਗਾਰ ਪ੍ਰਦਾਨ ਕਰਨ ਵਾਲੇ ਕੰਮਾਂ ਨੂੰ ਸਥਾਨਕ ਲੋੜਾਂ ਦੀ ਪੂਰਤੀ ਲਈ ਸੀਮਿਤ ਕਰਨ ਦੀ ਬਜਾਏ ਕੌਮੀ ਵਿਕਾਸ ਟੀਚਿਆਂ, ਮੂਲ ਢਾਂਚੇ ਦੀ ਉਸਾਰੀ ਤੇ ਪੈਦਾਵਾਰ ਵਧਾਉਣ ਵਾਲੇ ਉਦੇਸ਼ਾਂ ਨਾਲ ਜੋੜ ਦਿੱਤਾ ਗਿਆ ਹੈ। ਇਸ ਨਾਲ ਨਵਾਂ ਪ੍ਰੋਗਰਾਮ ਕੇਵਲ ਕਿਰਤੀਆਂ ਦੀ ਬੇਰੁਜ਼ਗਾਰੀ ਦੌਰਾਨ ਆਮਦਨ ਦਾ ਹੀਲਾ ਨਾ ਹੋ ਕੇ ਅਜਿਹੀ ਸੰਪਤੀ ਦਾ ਨਿਰਮਾਣ ਕਰੇਗਾ, ਜਿਸ ਨਾਲ ਸਰਮਾਏ ਦਾ ਇਕੱਤਰੀਕਰਨ ਸੁਖਾਲਾ ਹੋ ਸਕੇ। ਇੰਝ ਇਸ ਨਵੇਂ ਪ੍ਰੋਗਰਾਮ ਰਾਹੀਂ ਸਰਕਾਰ ਇੱਕੋ ਸਮੇਂ ਤਿੰਨ ਕੰਮ ਕਰਨ ’ਚ ਸਫ਼ਲ ਹੋਵੇਗੀ :
    (ੳ) ਕੰਮ ਕਿੱਥੇ ਤੇ ਕਿਵੇਂ ਪ੍ਰਦਾਨ ਕਰਨਾ ਹੈ ਤੇ ਇਸ ਨੂੰ ਕਿਹੜੇ ਆਰਥਿਕ ਉਦੇਸ਼ਾਂ ਨਾਲ ਜੋੜਨਾ ਹੈ, ਦੇ ਫੈਸਲਿਆਂ ਦੇ ਕੇਂਦਰੀਕਰਨ ਰਾਹੀਂ ਕਿਰਤ ਨੂੰ ਇੱਕ ਮਿੱਥੀ ਹੋਈ ਵਿਵਸਥਾ ਵਿੱਚ ਰੱਖਣਾ;
    (ਅ) ਸੂਬਿਆਂ ’ਤੇ ਪ੍ਰੋਗਰਾਮ ਦੇ ਬਜਟ ਦੀ ਹੱਦ ਉਲੀਕ ਕੇ ਕਿਰਤੀਆਂ ਦੀ ਭਲਾਈ ’ਤੇ ਖੁਲ੍ਹੇ ਖ਼ਰਚੇ ਨੂੰ ਰੋਕ ਕੇ ਤੇ ਸੀਮਿਤ ਦਿਨਾਂ ਲਈ ਰੁਜ਼ਗਾਰ ਪ੍ਰਦਾਨ ਕਰਕੇ (ਜਾਂ ਕਹਿ ਲਉ ਕਿ 60 ਦਿਨਾਂ ਲਈ ਰੁਜ਼ਗਾਰ ਨਾ ਪ੍ਰਦਾਨ ਕਰਕੇ), ਕਿਰਤੀਆਂ ਨੂੰ ਮੁੜ ਮੰਡੀ ਵੱਲ ਜਾਣ ਲਈ ਮਜ਼ਬੂਰ ਕਰਕੇ, ਉਹਨਾਂ ਨੂੰ ਕਾਬੂ ਹੇਠ ਰੱਖਣਾ;
    (ੲ) ਮੂਲ ਢਾਂਚੇ ਦੀ ਉਸਾਰੀ ਰਾਹੀਂ ਤੇ ਸਮੇਂ ’ਤੇ ਸਸਤੀ ਕਿਰਤ ਦੀ ਪੂਰਤੀ ਯਕੀਨੀ ਬਣਾ ਕੇ ਸਰਮਾਏ ਦੇ ਇਕੱਤਰੀਕਰਨ ਨੂੰ ਜ਼ਾਰੀ ਰੱਖਣਾ।
    ਪਿਛਲੇ ਕੁਝ ਦਹਾਕਿਆਂ ’ਚ ਵਿੱਤੀ ਅਨੁਸ਼ਾਸਨ ਤੇ ਕਾਰਜਕੁਸ਼ਲਤਾ ਦੇ ਨਾਂ ’ਤੇ ਕੀਤੇ ਸਾਰੇ ਸਰਕਾਰੀ ਫੈਸਲਿਆਂ ਤੋਂ ਕੇਂਦਰੀ ਸਰਕਾਰ ਦੀ ਬਦਨੀਅਤ ਸਾਫ਼ ਝਲਕਦੀ ਹੈ। ਜਿੱਥੇ ਮਗਨਰੇਗਾ ਵਰਗੇ ਗਰੀਬੀ ਘਟਾਉਣ ਵਾਲੇ ਪ੍ਰੋਗਰਾਮਾਂ ’ਚ ਸਰਕਾਰੀ ਖ਼ਰਚਾ ਲਗਾਤਾਰ ਘਟਦਾ ਜਾ ਰਿਹਾ ਹੈ, ਉੱਥੇ ਕਾਰਪੋਰੇਟ ਜਗਤ ਨੂੰ ’ਟੈਕਸ ਛੋਟਾਂ’ ਵਜੋਂ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ’ਚ ਵਾਧਾ ਹੋ ਰਿਹਾ ਹੈ। ਮਗਨਰੇਗਾ ਦਾ ਕੁੱਲ ਖ਼ਰਚਾ (ਬਜਟ) 2021-22 ਦੇ 98 ਹਜ਼ਾਰ ਕਰੋੜ ਰੁਪਏ ਤੋਂ ਘਟ ਕੇ 2024-25 ਵਿੱਚ 86 ਹਜ਼ਾਰ ਕਰੋੜ ਰੁਪਏ ਰਹਿ ਗਿਆ ਸੀ। ਇਸੇ ਰਕਮ ’ਚੋਂ ਹੀ ਪਿਛਲੇ ਬਕਾਇਆਂ ਦੀ ਅਦਾਇਗੀ ਵੀ ਕਰਨੀ ਸੀ। ਇੱਕ ਸਧਾਰਣ ਅੰਦਾਜ਼ੇ ਮੁਤਾਬਕ ਇਸ ਪ੍ਰੋਗਰਾਮ ’ਤੇ ਪਿਛਲੇ ਦਸ ਸਾਲਾਂ (2015 ਤੋਂ ਲੈ ਕੇ 2025 ਤੱਕ) ’ਚ ਕੋਈ 8 ਲੱਖ ਕਰੋੜ ਰੁਪਏ ਦਾ ਖ਼ਰਚਾ ਹੋਇਆ ਹੋਵੇਗਾ। ਜਦ ਕਿ ਇਸੇ ਸਮੇਂ ਦੌਰਾਨ ਕਾਰਪੋਰੇਟ ਜਗਤ ਨੂੰ ਮਿਲਣ ਵਾਲੀਆਂ ਟੈਕਸ ਛੋਟਾਂ ਤੇ ਸਿੱਧੀਆਂ ਰਿਆਇਤਾਂ ਰਾਹੀਂ 12-15 ਲੱਖ ਕਰੋੜ ਰੁਪਏ ਖ਼ਰਚੇ ਗਏ ਹਨ। ਦੂਜੇ ਪਾਸੇ ਟੈਕਸ ਛੋਟਾਂ ਕਾਰਨ ਕਾਰਪੋਰੇਟ ਖੇਤਰ ਦਾ ਕੁੱਲ ਪ੍ਰਤੱਖ ਕਰਾਂ ’ਚ ਹਿੱਸਾ ਲਗਾਤਾਰ ਘਟਦਾ ਜਾ ਰਿਹਾ ਹੈ। 2015 ਤੇ 2025 ਵਿਚਕਾਰ ਸਰਕਾਰ ਦੀ ਟੈਕਸ ਵਸੂਲੀ ਰਾਹੀਂ ਕੁੱਲ ਆਮਦਨ ’ਚ ਜਿੱਥੇ ਪ੍ਰਤੱਖ ਟੈਕਸਾਂ ਦਾ ਹਿੱਸਾ 50% ਤੋਂ ਵਧ ਕੇ 58% ਹੋ ਗਿਆ ਸੀ, ਉੱਥੇ ਕਾਰਪੋਰੇਟ ਖੇਤਰ ਦੇ ਟੈਕਸਾਂ ਦਾ ਕੁੱਲ ਪ੍ਰਤੱਖ ਕਰਾਂ ’ਚ ਹਿੱਸਾ 62% ਤੋਂ ਘਟ ਕੇ ਕੇਵਲ 48% ਰਹਿ ਗਿਆ ਹੈ ਤੇ ਕੁੱਲ ਟੈਕਸ ਆਮਦਨ (ਪ੍ਰਤੱਖ ਤੇ ਅਪ੍ਰਤੱਖ ਟੈਕਸਾਂ ਦਾ ਜੋੜ) ’ਚ ਇਹ ਹਿਸਾ ਕੇਵਲ 27% ਹੈ। ਇਉਂ ਮੁਲਕ ’ਚ ਵਸੂਲੇ ਜਾਂਦੇ ਕੁੱਲ ਟੈਕਸਾਂ ਦੇ ਵੱਡੇ ਹਿੱਸੇ ਦਾ ਬੋਝ ਆਮ ਲੋਕਾਂ ਨੂੰ ਝੱਲਣਾ ਪੈਂਦਾ ਹੈ। ਮਗਨਰੇਗਾ ਵਰਗੇ ਸਮਾਜਿਕ ਭਲਾਈ ਦੇ ਪ੍ਰੋਗਰਾਮਾਂ ’ਤੇ ਖ਼ਰਚਿਆਂ ਲਈ ਹੱਥ ਘੁੱਟਣ ਤੇ ਕਾਰਪੋਰੇਟ ਜਗਤ ਨੂੰ ਖੁਲ੍ਹੇ ਗੱਫ਼ੇ ਦੇਣ ਨਾਲ ਪੈਦਾ ਹੋਈਆਂ ਆਰਥਿਕ ਨਾਬਰਾਬਰੀਆਂ ਦਾ ਅੰਦਾਜ਼ਾ ਵੀ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਵਿਸ਼ਵ ਦੀ ਗੈਰ ਬਰਾਬਰੀ ਬਾਰੇ ਰਿਪੋਰਟ (2026) ਮੁਤਾਬਕ, ਭਾਰਤ ’ਚ ਕੁੱਲ ਆਮਦਨ ’ਚ ਹੇਠਲੀ 50% ਵਸੋਂ ਦਾ ਹਿੱਸਾ ਕੇਵਲ 15% ਹੈ, ਜਦ ਕਿ ਉਪਰਲੇ 10% ਦੇ ਹੱਥਾਂ ’ਚ 58% ਆਮਦਨ ਕੇਂਦਰਿਤ ਹੈ। ਅੱਗੋਂ ਇਸ ’ਚੋਂ ਵੀ ਉਤਲੇ 1% ਦਾ ਹਿੱਸਾ 23% ਹੈ। ਜਾਇਦਾਦ ਦੀ ਵੰਡ ’ਚ ਤਾਂ ਇਹ ਨਾਬਰਾਬਰੀ ਹੋਰ ਵੀ ਸ਼ਰਮਨਾਕ ਸ਼ਕਲ ’ਚ ਸਾਹਮਣੇ ਆਉਂਦੀ ਹੈ। ਹੇਠਲੀ 50% ਵਸੋਂ ਦੇ ਹਿੱਸੇ ਕੁੱਲ ਜਾਇਦਾਦ ਦਾ ਕੇਵਲ 6% ਹੀ ਆਉਂਦਾ ਹੈ, ਜਦਕਿ 65% ਜਾਇਦਾਦ ’ਤੇ ਉਤਲੇ 10% ਕਾਬਜ਼ ਹਨ। ਅੱਗੋਂ 40% ਜਾਇਦਾਦ ਉਤਲੇ ਕੇਵਲ 1% ਦੇ ਹੱਥਾਂ ’ਚ ਕੇਂਦਰਿਤ ਹੈ। ਫਿਰ ਵੀ ਮਗਨਰੇਗਾ ਵਰਗੇ ਪ੍ਰੋਗਰਾਮਾਂ ’ਚ ਕੀਤੇ ਖ਼ਰਚੇ ਕਾਰਪੋਰੇਟ ਜਗਤ ਅਤੇ ਇਨ੍ਹਾਂ ਦੀ ਹਾਮੀ ਸਰਕਾਰ ਨੂੰ ਅਕਸਰ ਚੁਭਦੇ ਰਹਿੰਦੇ ਹਨ। ਸਾਲ 2014 ’ਚ ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦਾ ਮਜ਼ਾਕ ਉੜਾੳਦਿਆਂ, ਇਸ ਨੂੰ ਪਿਛਲੀ ਸਰਕਾਰ ਦੀਆਂ ‘ਨਾਕਾਮਯਾਬੀਆਂ ਦਾ ਮਕਬਰਾ’ ਦੱਸਿਆ ਸੀ। ਇਹੋ ਨਹੀਂ ਇਸ ਤਹਿਤ ਕੰਮ ਕਰਦੇ ਕਿਰਤੀਆਂ ਨੂੰ ਸੁਭਾ ਟੋਇਆ ਪੱਟ ਕੇ ਸ਼ਾਮ ਨੂੰ ਭਰਨ ਵਾਲੇ ਦੱਸ ਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਕਿਰਤ ਦੀ ਅਹਿਮੀਅਤ ਨੂੰ ਨਕਾਰਿਆ ਵੀ ਸੀ। ਕਿਉਂਕਿ ਇਸ ਕਵਾਇਦ ਨਾਲ ਉਨ੍ਹਾਂ ਅਨੁਸਾਰ ਪੈਦਾਵਾਰੀ ਖੇਤਰਾਂ ਭਾਵ ਕਾਰਪੋਰੇਟ ਜਗਤ ਨੂੰ ਕੋਈ ਫਾਇਦਾ ਨਹੀਂ ਸੀ ਪੁੱਜ ਰਿਹਾ। ਇੱਕ ਸਿੱਧ ਪੱਧਰੇ ਜਿਹੇ ਅੰਦਾਜ਼ੇ ਮੁਤਾਬਕ ਪਿਛਲੇ ਇੱਕ ਸਾਲ ’ਚ ਮਗਨਰੇਗਾ ਤਹਿਤ ਕੰਮ ਪ੍ਰਾਪਤ ਕਰਨ ਵਾਲੇ ਘਰਾਂ ਨੂੰ ਸਰਕਾਰੀ ਖ਼ਜ਼ਾਨੇ ’ਚੋਂ ਔਸਤਨ ਕੇਵਲ 16 ਹਜ਼ਾਰ 237 ਰੁਪਏ ਪ੍ਰਤੀ ਘਰ ਪ੍ਰਾਪਤ ਹੋਏ ਹਨ। ਜਦ ਕਿ ਟੈਕਸ ਛੋਟਾਂ ਰਾਹੀਂ ਕਾਰਪੋਰੇਟ ਜਗਤ ਦੀ ਹਰ ਫਰਮ ਨੂੰ 1.4 ਲੱਖ ਰੁਪਏ ਦਾ ਲਾਭ ਮਿਲਿਆ ਹੈ। ਇਨ੍ਹਾਂ ਚੋਂ ਵੀ ਉਤਲੀਆਂ 1 ਲੱਖ ਕੰਪਨੀਆਂ ਵਾਸਤੇ ਇਹ ਲਾਭ 13 ਲੱਖ ਰੁਪਏ ਪ੍ਰਤੀ ਫਰਮ ਤੇ ਅੱਗੋਂ ਇਨ੍ਹਾਂ ’ਚੋਂ ਵੀ ਸਿਖਰਲੀਆਂ 10 ਹਜ਼ਾਰ ਫਰਮਾਂ ਵਾਸਤੇ 1.3 ਕਰੋੜ ਰੁਪਏ ਪ੍ਰਤੀ ਫਰਮ ਬਣਦਾ ਹੈ। ਇਸ ਖੇਤਰ ਨੂੰ ਛੋਟਾਂ ਦੇਣ ਸਮੇਂ ਕਿਸੇ ਕਿਸਮ ਦੀ ਵਿੱਤੀ ਸਮਝਦਾਰੀ ਜਾਂ ਸੰਜਮ ਦੀ ਕੋਈ ਲੋੜ ਹੀ ਮਹਿਸੂਸ ਨਹੀਂ ਕੀਤੀ ਜਾਂਦੀ। ਇਸ ਵਰਤਾਰੇ ਤੋਂ ਅਸੀਂ ਸਹਿਜੇ ਹੀ ਸਮਝ ਸਕਦੇ ਹਾਂ ਕਿ ਆਰਥਿਕ ਨੀਤੀਆਂ ਵਿਚਲੀ ਕੋਈ ਵੀ ਤਬਦੀਲੀ ਕਿਹੜੇ ਵਰਗ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ। ਮਗਨਰੇਗਾ ਦੀ ਥਾਂ ’ਤੇ ਲਿਆਂਦੇ ਗਏ ਕਾਨੂੰਨ ਜੀ.ਰਾਮ.ਜੀ ਰਾਹੀਂ ਜਿਵੇਂ ਲੋਕਾਂ ਦੇ ਜ਼ਮਹੂਰੀ ਹੱਕਾਂ ਦਾ ਘਾਣ ਕੀਤਾ ਗਿਆ ਹੈ ਅਤੇ ਨਵੇਂ ਪ੍ਰੋਗਰਾਮ ਰਾਹੀਂ ਪ੍ਰਭਾਵਿਤ ਤਬਕਿਆਂ ਨਾਲ ਬਿਨਾਂ ਕੋਈ ਵਿਚਾਰ-ਚਰਚਾ ਕੀਤਿਆਂ ਰੁਜ਼ਗਾਰ ਦੀ ਗਾਰੰਟੀ ਖ਼ਤਮ ਕਰਕੇ ਤਾਨਾਸ਼ਾਹੀ ਫ਼ਰਮਾਨ ਜ਼ਾਰੀ ਕੀਤੇ ਗਏ ਹਨ, ਉਸਦਾ ਵਿਰੋਧ ਕਰਨਾ ਬਣਦਾ ਹੈ। ਇਸ ਲਈ ਕੌਮੀ ਪੱਧਰ ਦੀ ਇੱਕ ਲਹਿਰ ਸੰਗਠਿਤ ਕਰਨ ਦੇ ਉਪਰਾਲੇ ਕਰਨ ਦੀ ਲੋੜ ਹੈ, ਤਾਂ ਜੋ ਕਿਰਤੀ ਵਰਗ ਨੂੰ ਇਨ੍ਹਾਂ ਬੁੱਚੜ ਨੀਤੀਆਂ ਦਾ ਸ਼ਿਕਾਰ ਬਣਨ ਤੋਂ ਬਚਾਇਆ ਜਾ ਸਕੇ।
    *ਪ੍ਰੋਫੈਸਰ, ਅਰਥਵਿਗਿਆਨ ਵਿਭਾਗ, ‘ਪੰਜਾਬੀ ਯੂਨੀਵਰਸਿਟੀ’, ਪਟਿਆਲਾ।

  • भारतीयों के लिए बड़ी गंभीरता से सोचने की घड़ी

    भारतीयों के लिए बड़ी गंभीरता से सोचने की घड़ी


    मंगत राम पासला

    भारत क्योंकि विश्व पूंजीवाद का एक अटूट हिस्सा है, इसीलिए यहां के लोग भी उन सब मुसीबतों के रूबरू हैं, जो दुनिया की बाकी जनता, खासकर श्रमिक आबादी को दरपेश हैं। नए शासकों ने देशवासियों के साथ एक और बड़ा द्रोह भी कमाया है। उन्होंने स्वतंत्रता संग्राम के दौरान साम्राज्यवाद की दलाली करते रहे राजा-रजवाड़ों को सत्ता में भागीदार बना लिया है। परिणाम, लोगों की प्रगति और खुशहाली के रास्ते का सबसे बड़ा रोड़ा, देश का सामंती ढांचा कुछ छोटे-मोटे बदलावों के साथ ज्यों का त्यों आज भी कायम है। विदेशी व्यापार समझौतों में साम्राज्यवादियों की अवांछित शर्तें मानकर भारतीय हितों, खासकर कृषि और छोटे तथा मध्यम उद्योग-कारोबार और खुदरा व्यापार की घोर अनदेखी

    की जा रही है। अमरीकी दबाव को नकार कर यदि हमने अपनी मर्जी के अनुसार रूस, ईरान, वेनेजुएला आदि देशों से सस्ते कच्चे तेल की खरीद की होती, तो बेलगाम महंगाई और जरूरी वस्तुओं की कमी तथा कालाबाजारी की मार से लाजमी बचे रह सकते थे। बढ़े कर्ज, विदेशी मुद्रा के भंडार और निवेश में आई भारी कमी, आयात-निर्यात के विशाल असंतुलन आदि को देखते हुए भारत को संसार की तीसरी बड़ी अर्थव्यवस्था और ‘विश्व गुरु’ बनाने का मोदी सरकार और संघ-भाजपा एंड कंपनी का हास्यास्पद और सिरे का गुमराह करने वाला प्रचार पूरी तरह से खोखला सिद्ध हो रहा है। ये बड़ी कुशलता से इस सवाल से भी पल्ला झाड़ जाते हैं कि दुनिया भर में जब कच्चे तेल की कीमतों में भारी कमी हुई थी, तब भारत में डीजल-पैट्रोल और अन्य पैट्रोलियम वस्तुओं के दाम क्यों नहीं घटाए गए ?

    मोदी सरकार अक्सर यह दावा करती है कि देश की 90 करोड़ आबादी को हर महीने आटा-दाल, गेहूं-चावल आदि मुफ्त दिए जाते हैं। यानी 90 करोड़ लोग इसी सरकारी योजना के सहारे अपनी दो वक्त की रोटी का जुगाड़ करते हैं। 145 करोड़ आबादी वाले भारत महान में लोगों की इतनी बड़ी तादाद, यदि जीवित रहने के लिए सरकार द्वारा मुफ्त दिए जाने वाले मामूली से राशन पर निर्भर है, तो देशवासियों के दयनीय जीवन स्तर का अंदाजा भी बखूबी लगाया जा सकता है।

    देश में कानून-व्यवस्था की स्थिति भी काफी चिंताजनक बनी हुई है। आंतरिक और विदेशी हिंसक गुट और अराजकतावादी तत्व हर दिन बम धमाके कर रहे हैं। धमकियों, अपहरण और फिरौती वसूलने का दौर गर्म है। मामूली झगड़ों में हत्या कर देना या एक-दूसरे को गाजर-मूली की तरह काट फेंकना आम बात बन गई है।

    देश के चुनाव आयोग और न्याय प्रणाली सहित सभी स्वायत्त संवैधानिक संस्थानों, एजेंसियों, विभागों और मीडिया का पूर्ण रूप से सरकारीकरण कर दिया गया है। मोदी सरकार ने लोकतंत्र के सबसे महत्वपूर्ण स्तंभ, असहमति के अधिकार और विचारों की अभिव्यक्ति की स्वतंत्रता का गला घोंट दिया है।

    देश में जिस रफ्तार से बहुराष्ट्रीय विदेशी कंपनियों के स्वामित्व वाले बड़े-बड़े मॉल खुल रहे हैं, उसी मात्रा में उनके पीछे खुले छोटे-मोटे कारोबारों, दुकानों और रेहड़ी-पटरी लगाकर गुजारा करने वालों का गला घोंटा जा रहा है। अतीत के भारी भीड़-भाड़ वाले अनेक बाजारों में आज 30-40 प्रतिशत दुकानों पर ताले लटके मिल जाएंगे। बाकी ज्यादातर दुकानें भी भारी मंदी का शिकार हैं। वर्तमान केंद्र सरकार लोगों की चीख-पुकार सुनकर उनकी मुसीबतों का हल ढूंढने के साधन जुटाने से पूरी तरह मुकर बैठी है और लोगों का ध्यान असली मुद्दों से भटकाने के चक्कर में लगी हुई है।

    भारतीय लोगों के लिए यह बड़ी गंभीरता से सोचने की घड़ी है। क्या हमें, देश को साम्राज्यवादी लूट- खसूट के नव-औपनिवेशिक चंगुल में फंसाकर लोगों की जिंदगी तबाह करने वाली सांप्रदायिक फासीवादी ताकतों का साथ देना चाहिए या फिर देश को वैज्ञानिक दृष्टिकोण बाला, आर्थिक रूप से आत्मनिर्भर और जन-हितैषी विकास मॉडल बनाने के आधुनिक विचार की समर्थक ताकतों की मदद करनी चाहिए? हमारा विश्वास है कि लोग सही फैसला लेंगे, क्योंकि अंततः जनता की ताकत ही सबसे शक्तिशाली और निर्णायक होती है।

    पंजाब केसरी से साभार प्रकाशित

  • ਪ੍ਰਲੋਤਾਰੀ ਕੌਮਾਂਤਰੀ ਦਾ ਪ੍ਰਚਮ ਬੁਲੰਦ ਕਰੋ ! ਕਿਊਬਾ ਦੇ ਲੋਕਾਂ ਨਾਲ ਇਕਜੁੱਟਤਾ ਮਜ਼ਬਤ ਕਰੋ !!

    ਪ੍ਰਲੋਤਾਰੀ ਕੌਮਾਂਤਰੀ ਦਾ ਪ੍ਰਚਮ ਬੁਲੰਦ ਕਰੋ ! ਕਿਊਬਾ ਦੇ ਲੋਕਾਂ ਨਾਲ ਇਕਜੁੱਟਤਾ ਮਜ਼ਬਤ ਕਰੋ !!


    ਰਵੀ ਕੰਵਰ
    ਉੱਤਰੀ ਅਮਰੀਕਾ ਮਹਾਦੀਪ ਦੇ ਸਮਾਜਵਾਦੀ ਦੇਸ਼ ਕਿਊਬਾ ਦੀ ਆਬਾਦੀ ਸਿਰਫ ਇਕ ਕਰੋੜ ਹੈ। ਇਸ ਛੋਟੇ ਜਿਹੇ ਟਾਪੂਨੁਮਾ ਦੇਸ਼ ‘ਚ ਮਹਾਨ ਕਮਿਊਨਿਸਟ ਆਗੂ ਸਾਥੀ ਫੀਡਲ ਕਾਸਤਰੋ ਦੀ ਅਗਵਾਈ ਹੇਠ ਸਾਲ 1959 ‘ਚ ਹੋਈ ਕ੍ਰਾਂਤੀ ਦੌਰਾਨ ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਕਮਿਊਨਿਸਟ ਆਗੂਆਂ ਚੋਂ ਇਕ, ਗੁਰੀਲਾ ਯੁੱਧ ਦੇ ਮਾਹਰ ਸਾਥੀ ’ਚੀ ਗੁਵੇਰਾ ਵੀ ਉਨ੍ਹਾਂ ਦੇ ਹਮਰਾਹੀ ਸਨ। ਯਾਦ ਰਹੇ, ਸਾਥੀ ਚੀ ਗੁਵੇਰਾ ਦੁਨੀਆ ਭਰ ‘ਚ ਚੱਲੀਆਂ ਤੇ ਚਲ ਰਹੀਆਂ ਇਨਕਲਾਬੀ ਲਹਿਰਾਂ ਦੇ ਮਹਾਨ ਪ੍ਰਤੀਕ ਬਣ ਚੁੱਕੇ ਹਨ ।

    ਕਿਊਬਾ, ਸੁਪਰ ਪਾਵਰ ਸਮਝੇ ਜਾਂਦੇ ਸੰਸਾਰ ਪੂੰਜੀਵਾਦੀ ਪ੍ਰਬੰਧ ਦੇ ਸਰਦਾਰ ਅਤੇ ਸਾਮਰਾਜੀ ਸਰਗਨੇ ਅਮਰੀਕਾ ਤੋਂ ਸਿਰਫ 90 ਮੀਲ ਦੀ ਵਿੱਥ ‘ਤੇ ਹੈ। ਅਮਰੀਕੀ ਸਾਮਰਾਜ, ਕਿਊਬਾ ‘ਚ ਸਮਾਜਵਾਦੀ ਕ੍ਰਾਂਤੀ ਹੋਣ ਵੇਲੇ ਤੋਂ ਹੀ ਇਸ ਦੀ ਹੋਂਦ ਮਿਟਾਉਣ ਲਈ ਜੀਅ-ਤੋੜ ਯਤਨ ਕਰ ਰਿਹਾ ਹੈ। ਅਮਰੀਕਾ ਤੇ ਇਸਦੇ ਜੋਟੀਦਾਰਾਂ ਨੇ ਕਿਊਬਾ ’ਤੇ ਹਰ ਤਰ੍ਹਾਂ ਦੀਆਂ ਆਰਥਿਕ-ਵਪਾਰਕ ਪਾਬੰਦੀਆਂ ਥੋਪੀਆਂ ਹੋਈਆਂ ਹਨ, ਜਿਨ੍ਹਾਂ ਦਾ ਦੁਨੀਆ ਭਰ ਦੇ ਅਮਨ ਪਸੰਦ ਦੇਸ਼ਾਂ ਤੇ ਆਮ ਲੋਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਸੰਘ (ਯੂਐਨਓ) ਵੱਲੋਂ 30 ਤੋਂ ਵੱਧ ਵਾਰ ਕਿਊਬਾ ‘ਤੇ ਥੋਪੀਆਂ ਉਕਤ ਪਾਬੰਦੀਆਂ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਇਨ੍ਹਾਂ ਨੂੰ ਹਟਾਉਣ ਦੇ ਮਤੇ ਪਾਸ ਕੀਤੇ ਜਾ ਚੁੱਕੇ ਹਨ।

    ਅਮਰੀਕਾ, ਹਰ ਵਾਰ ਆਪਣੀ ਵੀਟੋ ਤਾਕਤ ਦੀ ਵਰਤੋਂ ਕਰਕੇ ਇਹ ਮਤੇ ਲਾਗੂ ਕਰਨੋਂ ਮੁਨਕਰ ਹੁੰਦਾ ਆ ਰਿਹਾ ਹੈ।

    ਤਾਨਾਸ਼ਾਹੀ ਕਰੁਚੀਆਂ ਦਾ ਮਾਲਕ ਅਮਰੀਕੀ ਸਦਰ ਡੋਨਾਲਡ ਟਰੰਪ, ਭੱਦੇ ਤੌਰ-ਤਰੀਕੇ ਤੇ ਸਿਰੇ ਦੀ ਢੀਠਤਾ ਨਾਲ ‘ਮੇਕ ਅਮੇਰਿਕਾ ਗ੍ਰੇਟ ਅਗੇਨ’ (‘ਮਾਗਾ’) ਦੇ ਨਾਅਰੇ ਤਹਿਤ ਆਪਣੇ ਦੇਸ਼ ਵਿਚ ਲੋਕਰਾਜ ਦੇ ਬਚੇ-ਖੁਚੇ ਲਬਾਏ ਨੂੰ ਚਾਕ ਕਰਦਾ ਹੋਇਆ ਪੂੰਜੀਵਾਦ ਦਾ ਫਾਸ਼ੀਵਾਦੀ ਰੂਪ ਲਾਗੂ ਕਰ ਰਿਹਾ ਹੈ। ਇਸ ਨੇ ਗੁਆਂਢੀ ਲਾਤੀਨੀ ਅਮਰੀਕੀ ਖਿੱਤੇ ਦੇ ਦੇਸ਼ ਵੈਨੇਜ਼ੁਏਲਾ ‘ਚ ਬਰਬਰਤਾ ਦਾ ਨੰਗਾ ਨਾਚ ਨੱਚਦਿਆਂ, ਇੱਥੋਂ ਦੀ ਸਾਮਰਾਜ ਵਿਰੋਧੀ ਸਰਕਾਰ ਦੇ ਮੁਖੀ ਨਿਕੋਲਸ ਮਾਦੂਰੋ ਨੂੰ ਉਸਦੀ ਪਤਨੀ ਸਮੇਤ ਉਧਾਲ ਕੇ ਅਮਰੀਕਾ ਲੈ ਆਂਦਾ ਸੀ, ਜਿੱਥੇ ਹੁਣ ਪਤੀ-ਪਤਨੀ ਵਿਰੁੱਧ ਮੁਕੱਦਮਾ ਚਲਾਇਆ ਜਾ ਰਿਹਾ ਹੈ। ਟਰੰਪ, ਕਿਊਬਾ ਦੀ ਸਮਾਜਵਾਦੀ ਸਰਕਾਰ ਨੂੰ ਵੀ ਸੱਤਾ ਤੋਂ ਲਾਹੁਣ ਲਈ ਫੌਜੀ ਕਾਰਵਾਈ ਕਰਨ ਦੀਆਂ ਵਿਉਂਤਾਂ ਘੜੀ ਬੈਠਾ ਹੈ। ਇਸ ਦੀ ਕੜੀ ਵਜੋਂ ਟਰੰਪ ਨੇ ਕਿਊਬਾ ‘ਤੇ ਦਬਾਅ ਬਨਾਉਣ ਲਈ ਮਈ 2026 ‘ਚ ਇਕ ਆਦੇਸ਼ ਜਾਰੀ ਕਰਕੇ ਕਿਊਬਾ ਨੂੰ ਈਂਧਣ ਦੀ ਸਪਲਾਈ ‘ਤੇ ਸਖਤ ਰੋਕ ਲਗਾ ਦਿੱਤੀ ਸੀ। ਨਾਲ ਹੀ ਉਨ੍ਹਾਂ ਦੇਸ਼ਾਂ ‘ਤੇ ਹੋਰ ਸਖਤ ਪਾਬੰਦੀਆਂ ਠੋਸਣ ਦੀਆਂ ਧਮਕੀਆਂ ਦਿੱਤੀਆਂ ਹਨ, ਜੋ ਕਿਊਬਾ ਨੂੰ ਈਂਧਣ ਤੇ ਹੋਰ ਨਿਤਾ- ਪ੍ਰਤੀ ਦੀਆਂ ਖਾਣ- ਪੀਣ ਦੀਆਂ ਵਸਤਾਂ ਸਪਲਾਈ ਕਰਦੇ ਹਨ। ਦੱਸਣ ਯੋਗ ਹੈ ਕਿ ਵੈਨੇਜ਼ੁਏਲਾ, ਇਸ ਖਿੱਤੇ ‘ਚ ਕਿਊਬਾ ਦਾ ਸਭ ਤੋਂ ਵੱਡਾ

    ਭਾਈਵਾਲ ਸੀ। ਮੈਕਸੀਕੋ ਵੀ ਕਿਊਬਾ ਨੂੰ ਤੇਲ ਸਪਲਾਈ ਕਰਦਾ ਸੀ। ਇਹ ਦੋਵੇਂ ਦੇਸ਼ ਹੁਣ ਕਿਊਬਾ ਨੂੰ ਤੇਲ ਤੇ ਹੋਰ ਵਸਤਾਂ ਸਪਲਾਈ ਕਰਨ ਤੋਂ ਬੇਵੱਸ ਹੋ ਗਏ ਹਨ। ਪਿਛਲੇ ਸਮੇਂ ‘ਚ ਰੂਸ ਤੋਂ ਵੀ ਸਿਰਫ ਇਕ ਹੀ ਜਹਾਜ਼ ਤੇਲ ਲੈ ਕੇ ਕਿਊਬਾ ਪੁੱਜ ਸਕਿਆ ਹੈ।

    ਟਰੰਪ ਵੱਲੋਂ ਥੋਪੀ ਗਈ ਇਸ ਪਾਬੰਦੀ ਕਰਕੇ ਕਿਊਬਾ ਬੜੀਆਂ ਮੁਸ਼ਕਲਾਂ ‘ਚ ਘਿਰ ਗਿਆ ਹੈ। ਦਸੰਬਰ 2025 ਤੋਂ ਕਿਊਬਾ ‘ਚ ਇਕ ਰੂਸੀ ਜਹਾਜ਼ ਰਾਹੀਂ ਸਿਰਫ 1 ਲੱਖ ਬੈਰਲ ਕੱਚਾ ਤੇਲ ਪੁੱਜਾ ਹੈ, ਜੋ ਦੇਸ਼ ਦੀ ਲੋੜ ਦੇ ਮੁਕਾਬਲੇ ‘ਊਠ ਦੇ ਮੂੰਹ ਜ਼ੀਰੇ’ ਨਾਲੋਂ ਵੀ ਘੱਟ ਹੈ। ਤੇਲ ਦੀ ਘਾਟ ਕਰਕੇ ਬਿਜਲੀ ਦੀ ਪੈਦਾਵਾਰ ‘ਚ ਆਈ ਵੱਡੀ ਕਮੀ ਸਦਕਾ ਲੋਕੀਂ ਬਿਜਲੀ ਦੇ ਲੰਬੇ-ਲੰਬੇ ਕੱਟਾਂ ਦੀ ਮਾਰ ਝੱਲ ਰਹੇ ਹਨ। ਰਾਜਧਾਨੀ ਹਵਾਨਾ ਦੀਆਂ ਸੜਕਾਂ ਸ਼ਾਂਤ ਹਨ, ਕਿਉਂਕਿ ਤੇਲ ਖੁਣੋਂ ਕਾਰਾਂ ਤੇ ਜਨਤਕ ਆਵਾਜਾਈ ਵਾਲੀਆਂ ਬੱਸਾਂ ਨਹੀਂ ਚਲ ਰਹੀਆਂ। ਇਨਕਲਾਬ ਤੋਂ ਪਿਛੋਂ ਦੇਸ਼ ‘ਚ ਪਵਿੱਤਰ ਸਥਾਨਾਂ ਦਾ ਰੁਤਬਾ ਹਾਸਲ ਕਰਨ ਵਾਲੇ ਸਕੂਲ-ਹਸਪਤਾਲ ਵੀ ਘੱਟੋ-ਘੱਟ ਸੇਵਾਵਾਂ ਦੇਣ ਪੱਖੋਂ ਮੁਸੀਬਤਾਂ ਨਾਲ ਜੂਝ ਰਹੇ ਹਨ। ਕਿਸਾਨਾਂ ਨੂੰ ਆਪਣੇ ਖੇਤਾਂ ਤੋਂ ਸ਼ਹਿਰਾਂ ਤਾਈਂ ਖਾਣ-ਪੀਣ ਦੀਆਂ ਵਸਤਾਂ ਪੁਚਾਉਣ ‘ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਦਵਾਈਆਂ ਦੀ ਸਖ਼ਤ ਘਾਟ ਖੜ੍ਹੀ ਹੋ ਗਈ ਹੈ। ਡਾਕਟਰ ਓਪ੍ਰੇਸ਼ਨ ਕਰਨੋਂ ਝਿਝਕਣ ਲੱਗ ਪਏ ਹਨ, ਕਿਉਂਕਿ ਕਿਸੇ ਵੇਲੇ ਵੀ ਬਿਜਲੀ ਜਾ ਸਕਦੀ ਹੈ ਅਤੇ ਤੇਲ ਦੀ ਘਾਟ ਕਰਕੇ ਬੈਕਅੱਪ ਵਜੋਂ ਜਨਰੇਟਰ ਵੀ ਚੱਲਣ ਤੋਂ ਅਸਮਰੱਥ ਹਨ। ਸੜਕਾਂ ‘ਤੇ ਪੁਰਾਣੇ ਜ਼ਮਾਨੇ ਦੇ ਆਵਾਜਾਈ ਦੇ ਸਾਧਨ ਘੋੜਾ ਗੱਡੀਆਂ ਤੇ ਤਾਂਗੇ ਮੁੜ ਦੌੜਨ ਲੱਗ ਪਏ ਹਨ।

    ਡੋਨਾਲਡ ਟਰੰਪ ਸਮਾਜਵਾਦੀ ਦੇਸ਼ ਹੋਣ ਕਰਕੇ ਕਿਊਬਾ ਦੇ 1 ਕਰੋੜ ਲੋਕਾਂ ਨੂੰ ਸਜ਼ਾ ਵਜੋਂ ਪੱਥਰ ਯੁੱਗ ‘ਚ ਪੁਚਾਉਣ ਦੀਆਂ ਧਮਕੀਆਂ ਦੇ ਰਿਹਾ ਹੈ।

    ਪਰ, ਕਿਊਬਾ ਦੇ ਲੋਕੀਂ ਟਰੰਪ ਦੀ ਹਰ ਚਾਲ ਨੂੰ ਮਾਤ ਦੇਣ ਲਈ ਦ੍ਰਿੜ੍ਹ ਹਨ। ਉਹ ਬੜੇ ਸਬਰ ਤੇ ਤਹੱਮਲ ਨਾਲ ਨਿਤਾ-ਪ੍ਰਤੀ ਦੀਆਂ ਮੁਸ਼ਕਲਾਂ ਤੇ ਔਕੜਾਂ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਦੇ ਲੋਕੀਂ ਇਨਕਲਾਬ ਤੋਂ ਪਹਿਲਾਂ ਵਰਗੀਆਂ ਸਥਿਤੀਆਂ ‘ਚ ਪੁੱਜਣ ਲਈ ਬਿਲਕੁਲ ਵੀ ਤਿਆਰ ਨਹੀਂ ਹਨ। ਇਸੇ ਕਰਕੇ ਮਾਰਚ ਮਹੀਨੇ ਤੋਂ ਨਿਰੰਤਰ ਜਾਰੀ ਰੈਲੀਆਂ-ਮੁਜ਼ਾਹਰੇ ‘ਚ ਪੁੱਜ ਕੇ ਉਹ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਕਰਨ ਤੇ ਆਪਣੇ ਚੰਗੇਰੇ ਭਵਿੱਖ ਦੇ ਹੱਕ ਦੀ ਰਾਖੀ ਕਰਨ ਦਾ ਅਹਿਦ ਪ੍ਰਗਟਾਅ ਰਹੇ ਹਨ। ਲੋਕਾਂ ਦਾ ਇਹ ਦ੍ਰਿੜ੍ਹ ਨਿਸ਼ਚਾ ਜਨਵਰੀ ‘ਚ ਵੈਨੇਜ਼ੁਏਲਾ ਵਿਖੇ ਅਮਰੀਕੀ ਫੌਜਾਂ ਹੱਥੋਂ ਸ਼ਹੀਦ ਹੋਏ ਕਿਊਬਾ ਦੇ ਫੌਜੀ ਅਧਿਕਾਰੀਆਂ ਤੇ ਜਵਾਨਾਂ ਨਮਿਤ ਹੋਏ ਸ਼ਰਧਾਂਜਲੀਆਂ ਸਮਾਗਮਾਂ ਤੋਂ ਵੀ ਸਪੱਸ਼ਟ ਹੋਇਆ ਸੀ। ਯਾਦ ਰਹੇ ਇਨ੍ਹਾਂ ਸਮਾਗਮਾਂ ‘ਚ ਕਿਊਬਾ ਦੇ ਲੱਖਾਂ ਲੋਕ ਵਰ੍ਹਦੇ ਮੀਂਹ ‘ਚ ਘੰਟਿਆਂ ਬੱਧੀ ਅਡੋਲ ਖੜ੍ਹੇ ਰਹੇ ਸਨ।

    ਇਰਾਨ ‘ਚ ਮੂੰਹ ਦੀ ਖਾਣ ਤੋਂ ਚਿੜਿਆ ਡੋਨਾਲਡ ਟਰੰਪ ਤਕਰੀਬਨ ਰੋਜ਼ ਹੀ ਕਿਊਬਾ ‘ਤੇ ਹਮਲਾ ਕਰਨ ਦੀ ਆਪਣੀ ਧਮਕੀ ਦੁਹਰਾ ਦਿੰਦਾ ਹੈ। ਇਸ ਮਾਮਲੇ ‘ਚ ਕਿਊਬਾ ਦੇ ਰਾਸ਼ਟਰਪਤੀ ਸਾਥੀ ਮਿਗੁਏਲ ਡਿਆਜ ਕੈਨੇਲ ਦੀ ਪਹੁੰਚ ਬਿਲਕੁਲ ਸਪੱਸ਼ਟ ਹੈ। ਉਹ ਜਿੱਥੇ ਦੋਹਾਂ ਦੇਸ਼ਾਂ ਦਰਮਿਆਨ ਸਬੰਧ ਸੁਧਾਰਨ ਲਈ ਗੱਲਬਾਤ ਲਈ ਤਿਆਰ ਹਨ, ਉਥੇ ਪੂਰੀ ਦ੍ਰਿੜ੍ਹਤਾ ਤੇ ਪ੍ਰਤੀਬੱਧਤਾ ਨਾਲ ਉਨ੍ਹਾਂ ਇਹ ਵੀ ਸਪੱਸ਼ਟ ਕਿਹਾ ਹੈ ਕਿ ਜੇ ਲੋੜ ਪਈ ਤਾਂ ਕਿਊਬਾ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਅੰਤਮ ਦਮ ਤੱਕ ਲੜੇਗਾ।

    ਕਿਊਬਾ ਦੇ ਇਨਕਲਾਬ ਦੇ ਸਮਾਜਵਾਦੀ ਖਾਸੇ ਬਾਰੇ ਹੋਏ ਇਕ ਸਮਾਗਮ ‘ਚ ਬੋਲਦਿਆਂ ਸਾਥੀ ਮਿਗੁਏਲ ਨੇ ਟਰੰਪ ਦੀਆਂ ਬੇਥਵੀਆਂ ਦਾ ਜਵਾਬ ਦਿੰਦਿਆਂ ਕਿਹਾ-“ਟਰੰਪ, ਤੁਸੀਂ ਹੇਰਾਫੇਰੀ ਤੇ ਕੂੜ ਪ੍ਰਚਾਰ ਦੇ ਮਾਸਟਰ ਹੋ। ਨਹੀਂ, ਕਿਊਬਾ ਨਾਕਾਮ ਦੇਸ਼ ਨਹੀਂ ਬਲਕਿ ਤੁਹਾਡੇ ਵੱਲੋਂ ਘੇਰਿਆ ਹੋਇਆ, ਬਹੁਪੱਖੀ ਹਮਲਿਆਂ ਦਾ ਸਾਹਮਣਾ ਕਰ ਰਿਹਾ ਦੇਸ਼ ਹੈ-ਆਰਥਿਕ ਜੰਗ, ਵਿਆਪਕ ਨਾਕੇਬੰਦੀ ਅਤੇ ਈਂਧਣ ਦੀ ਨਾਕੇਬੰਦੀ। ਕਿਊਬਾ ਉਹ ਦੇਸ਼ ਹੈ, ਜਿਸਨੂੰ ਤੁਸੀਂ ਨਿੱਤ ਦਿਨ ਧਮਕਾ ਰਹੇ ਹੋ, ਪਰ ਇਹ ਗੋਡੇ ਨਹੀਂ ਟੇਕੇਗਾ। ਸਭ ਕੁੱਝ ਦਾ ਟਾਕਰਾ ਕਰੇਗਾ। ਸਮਾਜਵਾਦ ਇਸਦੀ ਤਾਕਤ ਹੈ। ਕਿਊਬਾ ਉਹ ਦੇਸ਼ ਹੈ ਜੋ ਪ੍ਰਤੀਰੋਧ ਕਰਦਾ ਹੈ, ਸਿਰਜਣਾ ਕਰਦਾ ਹੈ ਤੇ ਕੋਈ ਗਲਤੀ ਨਹੀਂ ਕਰਦਾ। ਇਕ ਅਜਿਹਾ ਦੇਸ਼ ਜਿਸਦੀ ਜਿੱਤ ਅਟਲ ਹੈ।”

    ਉਨ੍ਹਾਂ ਅੱਗੇ ਕਿਹਾ-“ਇਹ ਬਹੁਤ ਹੀ ਚੁਣੌਤੀਆਂ ਭਰਿਆ ਸਮਾਂ ਹੈ ਅਤੇ ਇਹ ਇਕ ਵਾਰ ਮੁੜ ਸੱਦਾ ਦਿੰਦਾ ਹੈ-ਜਿਵੇਂ ਕਿ 16 ਅਪ੍ਰੈਲ 1961 ਨੂੰ ਦਿੱਤਾ ਸੀ-ਫੌਜੀ ਹਮਲੇ ਸਮੇਤ ਹਰ ਤਰ੍ਹਾਂ ਦੇ ਗੰਭੀਰ ਖਤਰੇ ਦਾ ਸਾਹਮਣਾ ਕਰਨ ਲਈ ਕਮਰਕੱਸੇ ਕਰ ਲਵੋ।

    ਅਸੀਂ ਅਜਿਹਾ ਖਤਰਾ ਨਹੀਂ ਚਾਹੁੰਦੇ, ਪਰ ਇਹ ਸਾਡਾ ਫਰਜ ਬਣਦਾ ਹੈ ਕਿ ਇਸਦਾ ਟਾਕਰਾ ਕਰਨ ਲਈ ਅਸੀਂ ਤਿਆਰ ਰਹੀਏ ਅਤੇ ਜੇਕਰ ਇਹ ਨਾ ਟਲੇ ਤਾਂ ਇਸਨੂੰ ਭਾਂਜ ਦੇਈਏ ਤੇ ਜਿੱਤ ਹਾਸਲ ਕਰੀਏ ! ਅਸੀਂ ਗੱਲਬਾਤ ‘ਚ ਵਿਸ਼ਵਾਸ ਰੱਖਦੇ ਹਾਂ ਅਤੇ ਇਸ ਗ੍ਰਹਿ ‘ਤੇ ਜੀਵਨ ਕਾਇਮ ਰੱਖਣ ਲਈ ਅਮਨ ਦੀ ਨਵੇਕਲੀ ਤਾਕਤ ‘ਤੇ ਭਰੋਸਾ ਰੱਖਦੇ ਹਾਂ। ਕਿਊਬਾ ਤੇ ਅਮਰੀਕਾ ਦਰਮਿਆਨ ਵਿਵਾਦਾਂ ਦਾ ਇਤਿਹਾਸ ਇਹ ਦੱਸਦਾ ਹੈ ਕਿ ਇਹ ਸੰਭਵ ਹੈ।

    ਸਾਨੂੰ ਦੋਹਾਂ ਦੇਸ਼ਾਂ ਦੇ ਅਵਾਮ ਵੱਲੋਂ ਝੱਲੀਆਂ ਜਾਣ ਵਾਲੇ ਦੁੱਖ- ਦਰਦ ਤੇ ਮੁਸ਼ਕਲਾਂ ਨੂੰ ਵੀ ਧਿਆਨ ‘ਚ ਰੱਖਣਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਇਕ ਬੇਵਕੂਫਾਨਾ, ਦਲੀਲ ਤੋਂ ਸੱਖਣੇ ਟਕਰਾਅ ‘ਚ ਧੱਕੇ ਨਾਲ ਖਿੱਚੇ ਜਾਣ ਕਰਕੇ ਝੱਲਣੀਆਂ ਪੈਣਗੀਆਂ। ਇਸ ਟਕਰਾਅ ਲਈ ਨਾ ਹੀ ਕੋਈ ਬਹਾਨਾ ਬਣਦਾ ਹੈ, ਨਾ ਹੀ ਉਚਿਤਤਾ। ਇਸ ਵੇਲੇ ਅਸੀਂ ਦੋਵੇਂ ਇਸ ਨੂੰ ਟਾਲਣ ਲਈ ਇਕੱਠੇ ਹੋ ਕੇ ਬਹੁਤ ਕੁੱਝ ਕਰ ਸਕਦੇ ਹਾਂ।”

    ਕਿਊਬਾ ਨੂੰ ਅਮਰੀਕੀ ਸਾਮਰਾਜ ਵੱਲੋਂ ਹਮਲੇ ਦੀਆਂ ਧਮਕੀਆਂ ਦੇਣ, ਈਂਧਣ ਦੀ ਸਪਲਾਈ ਰੋਕਣ ਵਰਗੀਆਂ ਗੱਲ ਘੋਟੂ ਪਾਬੰਦੀਆਂ ਮੜ੍ਹਣ ਵਿਰੁੱਧ ਸਮੁੱਚੀ ਦੁਨੀਆਂ ਦੇ ਅਮਨ ਪਸੰਦ ਲੋਕ, ਸਰਕਾਰਾਂ ਤੇ ਸੰਸਥਾਵਾਂ ਆਵਾਜ਼ ਬੁਲੰਦ ਕਰ ਰਹੀਆਂ ਹਨ। ਦੁਨੀਆ ਦੇ ਹਰ ਦੇਸ਼ ‘ਚ ਅਮਰੀਕਾ ਦੀ ਇਸ ਕਾਰਵਾਈ ਵਿਰੁੱਧ ਰੋਸ ਮੁਜ਼ਾਹਰੇ ਹੋ ਰਹੇ ਹਨ। ਇਸ ਪੱਖੋਂ ਅਮਰੀਕਾ ਦੇ ਲੋਕ ਵੀ ਪਿੱਛੇ ਨਹੀਂ ਰਹੇ।

    ਲੰਘੇ ਦਿਨੀਂ ਦੱਖਣੀ ਅਫਰੀਕਾ ਦੇ ਜੋਹਨਸਬਰਗ ਤੇ ਡਰਬਨ ਸ਼ਹਿਰਾਂ ‘ਚ ਟਰੇਡ ਯੂਨੀਅਨਾਂ, ਸਿਆਸੀ ਦਲਾਂ ਤੇ ਹੋਰ ਅਮਨ ਪਸੰਦ ਅਦਾਰਿਆਂ ਨੇ ਅਮਰੀਕੀ ਸਫਾਰਤਖਾਨਿਆਂ ਸਾਹਵੇਂ ਵਿਸ਼ਾਲ ਰੋਸ ਵਿਖਾਵੇ ਕਰਕੇ ਕਿਊਬਾ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਸੀ । ਮੁਜ਼ਾਹਰਿਆਂ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਇਹ ਯਾਦ ਕੀਤਾ ਹੈ ਕਿ ਕਿਊਬਾ ਦੇ ਲੋਕ ਉੱਥੋਂ ਦੀ ਸਰਕਾਰ ਦੀ ਮਦਦ ਨਾਲ ਦੱਖਣੀ ਅਫਰੀਕਾ, ਅੰਗੋਲਾ, ਜ਼ਿਮਬਾਵੇ, ਗਿਨੀ- ਬਿਸਾਉ, ਮੋਜਾਂਬਿਕ, ਨਾਮੀਬੀਆ ਆਦਿ ਦੇਸ਼ਾਂ ਦੀਆਂ ਰੰਗਭੇਦੀ ਸਰਕਾਰਾਂ ਵਿਰੁੱਧ ਕੌਮੀ ਮੁਕਤੀ ਦੀਆਂ ਲਹਿਰਾਂ ‘ਚ ਕਿਵੇਂ ਸਥਾਨਕ ਲੋਕਾਂ ਦਾ ਮੋਢੇ ਨਾਲ ਮੋਢਾ ਜੋੜਕੇ ਲੜੇ ਸਨ ਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਸਮੇਤ ਹਰ ਤਰ੍ਹਾਂ ਦੀ ਇਮਦਾਦ ਦਿੱਤੀ ਸੀ। ਬਹਾਦਰ ਕਿਊਬਾਈ ਲੋਕ ਇਨ੍ਹਾਂ ਦੇਸ਼ਾਂ ਨੂੰ ਆਜ਼ਾਦੀ ਮਿਲਣ ਤੇ ਜੰਗ ਖਤਮ ਹੋਣ ‘ਤੇ ਆਪਣੇ ਸਾਥੀਆਂ ਦੀਆਂ ਅਸਥੀਆਂ ਲੈ ਕੇ ਆਪਣੇ ਦੇਸ਼ ਪਰਤੇ ਸਨ । ਇਸ ਲਈ ਕਿਊਬਾ ਵਾਸੀ ਸਦਾ ਸਾਡੇ ਦਿਲਾਂ ‘ਚ ਵੱਸਦੇ ਰਹਿਣਗੇ। ਉਨ੍ਹਾਂ ਇਸ ਔਖੀ ਘੜੀ ‘ਚ ਕਿਊਬਾ ਵਾਸੀਆਂ ਦੀ ਮਦਦ ਕਰਨ ਦਾ ਸੱਦਾ ਦਿੰਦਿਆਂ ਦੱਸਿਆ ਕਿ ਦੇਸ਼ ‘ਚ ਕਿਊਬਾ ਭੇਜਣ ਲਈ ਵੱਡੀ ਪੱਧਰ ‘ਤੇ ਖੁਰਾਕ, ਦਵਾਈਆਂ, ਸੋਲਰ ਪੈਨਲ ਆਦਿ ਇਕੱਠੇ ਕੀਤੇ ਜਾ ਰਹੇ ਹਨ।

    ਕਿਊਬਾ ਦੇ ਪੱਖ ‘ਚ ਕੌਮਾਂਤਰੀ ਸਮਰਥਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਕਿਊਬਾ ਨਾਲ ਇਕਜੁਟਤਾ ਅਤੇ ਸਾਮਰਾਜ ਵਿਰੁੱਧ ਰੋਸ ਪ੍ਰਗਟ ਕਰਨ ਲਈ ਰਾਜਧਾਨੀ ਹਵਾਨਾ ਵਿਖੇ 2 ਮਈ ਨੂੰ ਸੰਪੰਨ ਹੋਈ ਇਕ ਕੌਮਾਂਤਰੀ ਮੀਟਿੰਗ ‘ਚ ਦੇਸ਼ ਦੇ ਮਹਾਨ ਆਗੂ ਫਿਦੇਲ ਕਾਸਟਰੋ ਨੂੰ ਵੀ ਯਾਦ ਕੀਤਾ ਗਿਆ। ਦੱਸਣ ਯੋਗ ਹੈ ਕਿ ਕਿਊਬਾ ਦੁਨੀਆ ਦੇ ਮਹਾਨ ਕਮਿਊਨਿਸਟ ਆਗੂ, ਦੇਸ਼ ਦੇ ਇਨਕਲਾਬ ਦੀ ਅਗਵਾਈ ਕਰਨ ਵਾਲੇ ਸਾਥੀ ਫਿਦੇਲ ਕਾਸਟਰੋ ਦੀ ਜਨਮ ਸ਼ਤਾਬਦੀ ਵੀ ਮਨਾ ਰਿਹਾ ਹੈ। ਇਸ ਆਯੋਜਨ ਨੂੰ “ਫਿਦੇਲ ਦੇ ਨਾਲ 100 ਸਾਲ” ਨਾਂ ਦਿੱਤਾ ਗਿਆ ਹੈ। 36 ਦੇਸ਼ਾਂ ਦੇ 152 ਸਿਆਸੀ-ਸਮਾਜਿਕ ਸੰਗਠਨਾਂ, ਟਰੇਡ ਯੂਨੀਅਨਾਂ, ਨੌਜਵਾਨਾਂ ਤੇ ਅਮਨ ਕਾਇਮੀ ਲਈ ਸਰਗਰਮ ਸੰਸਥਾਵਾਂ ਦੇ 766 ਡੈਲੀਗੇਟ ਮੀਟਿੰਗ ‘ਚ ਸ਼ਾਮਲ ਹੋਏ। ਮੀਟਿੰਗ ਵਲੋਂ ਹੇਠ ਲਿਖਿਆ ਐਲਾਨਨਾਮਾ ਪਾਸ ਕੀਤਾ ਗਿਆ ਹੈ :

    “ਅਸੀਂ ਇਹ ਮੀਟਿੰਗ ਉਦੋਂ ਕਰ ਰਹੇ ਹਾਂ ਜਦੋਂ ਸੰਸਾਰ ਆਰਥਿਕ, ਸਿਆਸੀ, ਸੁਰੱਖਿਆ ਤੇ ਚੁਗਿਰਦੇ ਸਬੰਧੀ ਬਹੁਪਰਤੀ ਸੰਕਟ ਦੇ ਮੁਹਾਨੇ ‘ਤੇ ਖੜ੍ਹੇ ਹੈ ਅਤੇ ਅਮਰੀਕੀ ਸਾਮਰਾਜ ਆਪਣੇ ਹਮਲੇ ਤਿੱਖੇ ਕਰਦਾ ਹੋਇਆ ਇਸਨੂੰ ਹੋਰ ਗੰਭੀਰ ਬਣਾ ਰਿਹਾ ਹੈ।
    ਅਮਰੀਕੀ ਸਰਕਾਰ ਆਪਣੇ ਖੁਰ ਰਹੇ ਵਿਸ਼ਵੀ ਗਲਬੇ ਨੂੰ ਬਚਾਉਣ ਦੇ ਯਤਨਾਂ ਵਜੋਂ ਕੌਮਾਂਤਰੀ ਕਾਨੂੰਨਾਂ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਵਿਚ ਦਰਜ ਮਕਸਦਾਂ ਤੇ ਸਿਧਾਂਤਾਂ ਦੀ ਨੰਗੀ-ਚਿੱਟੀ, ਯੋਜਨਾਬੱਧ ਉਲੰਘਣਾ ਕਰ ਰਹੀ ਹੈ। ਇਹ ਟਕਰਾਅ ਤਿੱਖਾ ਕਰ ਰਹੀ ਹੈ, ਜੰਗਾਂ ਤੇ ਹਮਲਿਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਨ੍ਹਾਂ ਦਾ ਮਕਸਦ ਪ੍ਰਭੂਸੱਤਾ ਸੰਪਨ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਦੀ ਲੁੱਟ-ਖਸੁੱਟ ਕਰਨਾ ਹੈ ਅਤੇ ਉਹ ਆਪਣੇ ਇਨ੍ਹਾਂ ਕੁਕਰਮਾਂ ਨੂੰ ਠੀਕ ਠਹਿਰਾਉਣ ਲਈ ਕੂੜ ਪ੍ਰਚਾਰ ਦੀਆਂ ਮੁਹਿੰਮਾਂ ਚਲਾ ਰਹੀ ਹੈ।

    ਅਸੀਂ ਦ੍ਰਿੜ੍ਹਤਾ ਨਾਲ ਅਮਰੀਕੀ ਪ੍ਰਸ਼ਾਸਨ ਦੀ ਇਸ ਹਿੰਸਕ ਤੇ ਹਮਲਾਵਰ ਮੁਹਿੰਮ ਦਾ ਵਿਰੋਧ ਕਰਦੇ ਹਾਂ, ਜੋ ਸੰਸਾਰ ਅਮਨ ਤੇ ਸੁਰੱਖਿਆ ਲਈ ਬੁਨਿਆਦੀ ਖਤਰਾ ਖੜ੍ਹਾ ਕਰਦੀ ਹੈ। ਅਸੀਂ ਕਿਊਬਾ ਵਿਰੁੱਧ ਕੀਤੀ ਗਈ ਈਂਧਣ ਦੀ ਨਾਕਾਬੰਦੀ ਤੇ ਉਸ ਵਿਰੁੱਧ ਜੰਗ ਛੇੜਨ ਦੀਆਂ ਧਮਕੀਆਂ ਦੀ ਸਖਤ ਨਿਖੇਧੀ ਕਰਦੇ ਹਾਂ। ਕਿਊਬਾ ਵਿਰੁੱਧ ਪੀਡੀਆਂ ਕੀਤੀਆਂ ਆਰਥਿਕ-ਵਪਾਰਕ ਪਾਬੰਦੀਆਂ, ਵਿੱਤੀ ਨਾਕਾਬੰਦੀ ਅਤੇ ਉਸਨੂੰ ਅੱਤਵਾਦ ਦੀ ਪੁਸ਼ਤ ਪਨਾਹੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਨ ਦੀ ਵੀ ਅਸੀਂ ਇਕ ਸੁਰ ਵਿਚ ਸਖਤ ਨਿਖੇਧੀ ਕਰਦੇ ਹਾਂ। ਅਸੀਂ ਰਾਸ਼ਟਰਪਤੀ ਟਰੰਪ ਵੱਲੋਂ 1 ਮਈ ਨੂੰ ਜਾਰੀ ਕੀਤਾ ਕਾਰਜਕਾਰੀ ਹੁਕਮ ਵੀ ਨਾ-ਮੰਜ਼ੂਰ ਕਰਦੇ ਹਾਂ, ਜੋ ਕਿਊਬਾ ਵਿਰੁੱਧ ਊਰਜਾ, ਖਨਨ ਤੇ ਡਿਫੈਂਸ ਵਰਗੇ ਕੁੰਜੀਵਤ ਖੇਤਰਾਂ ‘ਚ ਨਵੇਂ, ਇਕਪਾਸੜ, ਗੈਰ ਕਾਨੂੰਨੀ ਤੇ ਹੱਤਕ ਭਰੇ ਕਦਮ ਲਾਗੂ ਕਰਦਾ ਹੈ, ਜਿਨ੍ਹਾਂ ਦਾ ਇਕੋ-ਇਕ ਮਕਸਦ ਕਿਊਬਾ ਦੇ ਲੋਕਾਂ ਨੂੰ ਸਾਂਝੇ ਰੂਪ ਵਿਚ ਸਜ਼ਾ ਦੇਣਾ ਹੈ।”

    ਕਿਊਬਾ ਵਿਰੁੱਧ ਅਮਰੀਕੀ ਸਾਮਰਾਜ ਦਾ ਇਹ ਕੋਈ ਪਹਿਲਾ ਹਮਲਾ ਨਹੀਂ ਹੈ। 1959 ‘ਚ ਦੇਸ਼ ‘ਚ ਸਾਥੀ ਫਿਦੇਲ ਕਾਸਟਰੋ ਦੀ ਅਗਵਾਈ ‘ਚ ਇਨਕਲਾਬ ਹੋਣ ਤੋਂ ਫੌਰੀ ਪਿੱਛੋਂ ਦਿਓਕੱਦ ਅਮਰੀਕੀ ਸਾਮਰਾਜ ਨੇ ਇਸ ਛੋਟੇ ਜਿਹੇ ਸਮਾਜਵਾਦੀ ਦੇਸ਼ ਵਿਰੁੱਧ ਹਮਲੇ ਵਿੱਢ ਦਿੱਤੇ ਸਨ। ਇਸ ਦੀ ਹੋਂਦ ਮਿਟਾਉਣ ਲਈ 1960 ‘ਚ ‘ਮੋਨਗੂਜ ਆਪਰੇਸ਼ਨ’, 1961 ‘ਚ ‘ਬੇਅ ਆਫ ਪਿਗ਼ਜ਼’, 1962 ‘ਚ ‘ਕਿਊਬਾ ਮਿਜ਼ਾਇਲ ਸੰਕਟ’ ਆਦਿ ਹਮਲੇ ਕੀਤੇ ਗਏ ਸਨ । ਕਿਊਬਾ ਦੇ ਲੋਕਾਂ ਨੇ ਇਨ੍ਹਾਂ ਹਮਲਿਆਂ ਦਾ ਡਟਕੇ ਮੁਕਾਬਲਾ ਕੀਤਾ ਤੇ ਧਾੜਵੀਆਂ ਨੂੰ ਭਾਂਜ ਦਿੱਤੀ। ਇਹੋ ਨਹੀਂ, ਅਮਰੀਕੀ ਸਰਕਾਰ ਤੇ ‘ਸੀਆਈਏ’ ਨੇ ਸਾਥੀ ਫਿਦੇਲ ਕਾਸਟਰੋ ਨੂੰ ਮਾਰਨ ਦੀਆਂ ਸੈਂਕੜੇ ਅਸਫਲ ਸਾਜਿਸ਼ਾਂ ਰਚੀਆਂ ਸਨ । ਮਰਹੂਮ ਕਾਸਤਰੋ 25 ਨਵੰਬਰ 2016 ਤੱਕ ਕਿਊਬਾ ਦੀ ਅਗਵਾਈ ਕਰਦੇ ਰਹੇ ਅਤੇ 90 ਸਾਲ ਦੀ ਉਮਰ ਭੋਗ ਕੇ ਦੁਨੀਆਂ ਤੋਂ ਵਿਦਾ ਹੋਏ ਸਨ।

    ਦਰਅਸਲ, ਅਮਰੀਕੀ ਸਾਮਰਾਜ ਸਿਰਫ 90 ਮੀਲ ਦੂਰ ਵਸੇ ਇਸ ਛੋਟੇ ਜਿਹੇ ਦੇਸ਼ ਦੇ ਸਮਾਜਵਾਦੀ ਪ੍ਰਬੰਧ ਤੇ ਇਸ ਦੀਆਂ ਬਰਕਤਾਂ ਤੋਂ ਖਾਸਾ ਭੈਭੀਤ ਹੈ। ਦੁਨੀਆ ਦੀ ਸੁਪਰ ਪਾਵਰ ਕਹਾਉਣ ਵਾਲੇ ਦੇਸ਼ ‘ਚ ਪੂੰਜੀਵਾਦੀ ਪ੍ਰਬੰਧ ਹੋਣ ਕਰਕੇ ਇਕ ਪਾਸੇ ਚਕਾਚੌਂਧ ਕਰਨ ਵਾਲੀ ਅਮੀਰੀ ਹੈ, ਦੂਜੇ ਬੰਨੇ ਬੇਰੁਜ਼ਗਾਰ, ਬੇਘਰੇ, ਮੁਸੀਬਤਾਂ ਮਾਰੇ, ਨਸਲਵਾਦ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ। ਜਦੋਂਕਿ ਕਿਊਬਾ ‘ਚ ਇਹ ਸਥਿਤੀ ਬਿਲਕੁਲ ਵੀ ਨਹੀਂ ਹੈ। ਕਿਊਬਾ ਸਿੱਖਿਆ, ਸਿਹਤ, ਖੇਡਾਂ ਦੇ ਖੇਤਰ ‘ਚ ਦੁਨੀਆ ਭਰ ‘ਚ ਅੱਵਲ ਦੇਸ਼ਾਂ ਵਿਚ ਸ਼ੁਮਾਰ ਹੈ। ਅਮਰੀਕੀ ਸਾਮਰਾਜ ਸਮੁੱਚੀ ਦੁਨੀਆ ‘ਚ ਜੰਗ, ਪਸਾਰਵਾਦੀ ਹਮਲਿਆਂ, ਲੁੱਟ-ਖਸੁੱਟ ਤੇ ਜਬਰ ਰਾਹੀਂ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਦਾ ਲਹੂ ਚੂਸਦਾ ਹੈ। ਮੁਕਾਬਲੇ ‘ਤੇ ਕਿਊਬਾ ਵਿਕਾਸਸ਼ੀਲ ਦੇਸ਼ਾਂ, ਖਾਸ ਕਰਕੇ ਲਾਤੀਨੀ ਅਮਰੀਕਾ ਤੇ ਅਫਰੀਕਾ ਮਹਾਦੀਪ ਦੇ ਦੇਸ਼ਾਂ ਦੇ ਸਾਧਨਾਂ ਤੋਂ ਸੱਖਣੇ ਲੋਕਾਂ ਦਾ ਮੁਫ਼ਤ ਇਲਾਜ ਕਰਨ ਲਈ ਆਪਣੇ ਡਾਕਟਰ ਭੇਜਦਾ ਹੈ। ਕੋਵਿਡ ਮਹਾਮਾਰੀ ਦੌਰਾਨ ਤਾਂ ਕਿਊਬਾ ਦੇ ਡਾਕਟਰਾਂ-ਨਰਸਾਂ ਨੇ ਯੂਰਪੀ ਦੇਸ਼ਾਂ ‘ਚ ਵੀ ਮਿਸਾਲੀ ਸੇਵਾਵਾਂ ਦਿੱਤੀਆਂ ਸਨ। ਇਹੋ ਨਹੀਂ ਕਿਊਬਾ ਉਹ ਦੇਸ਼ ਹੈ, ਜਿਸਨੇ 20ਵੀਂ ਸਦੀ ‘ਚ ਆਜ਼ਾਦੀ ਪ੍ਰਾਪਤੀ ਤੇ ਰੰਗਭੇਦ ਤੋਂ ਮੁਕਤੀ ਲਈ ਸਾਮਰਾਜ ਦੇ ਹੱਥ ਠੋਕੇ ਨਿਜ਼ਾਮਾਂ ਵਿਰੁੱਧ ਲੜ ਰਹੇ ਦੇਸ਼ਾਂ, ਦੱਖਣੀ ਅਫਰੀਕਾ, ਅੰਗੋਲਾ, ਮੋਜਾਂਬਿਕ, ਜ਼ਿੰਮਬਾਵੇ, ਨਾਮੀਬੀਆ ਆਦਿ ‘ਚ ਆਪਣੇ ਫੌਜੀ ਭੇਜੇ ਤੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਰੰਗਭੇਦ ਤੋਂ ਮੁਕਤੀ ਦੁਆਈ।

    ਕਿਊਬਾ ‘ਚ ਮਈ ਦਿਵਸ ਮੌਕੇ ਜਿੱਥੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਂਟ ਕਿਤੀਆਂ ਗਈਆਂ ਉਥੇ ਨਾਲ ਹੀ ਅਮਰੀਕੀ ਸਾਮਰਾਜ ਦੀਆਂ ਧਮਕੀਆਂ ਤੇ ਹੱਲਿਆਂ ਦਾ ਟਾਕਰਾ ਕਰਨ ਦਾ ਅਹਿਦ ਦੁਹਰਾਇਆ ਗਿਆ। ਸਮੁੱਚੇ ਦੇਸ਼ ‘ਚ ਹੋਏ ਮਈ ਦਿਵਸ ਸਮਾਗਮਾਂ ‘ਚ ਕਿਊਬਾ ਵਾਸੀਆਂ ਨੇ ਹੁੰਮ-ਹੁੰਮਾ ਕੇ ਭਾਗ ਲਿਆ। ਦੇਸ਼ ਦੀ ਰਾਜਧਾਨੀ ਹਵਾਨਾ ਵਿਚ ਅਮਰੀਕੀ ਸਫਾਰਤਖਾਨੇ ਸਾਹਮਣੇ ਕੀਤੇ ਗਏ ਸਮਾਗਮ ‘ਚ ਇਕ ਲੱਖ ਤੋਂ ਵੀ ਵੱਧ ਲੋਕਾਂ ਨੇ ਭਾਗ ਲਿਆ।

    1959 ‘ਚ ਹੋਏ ਇਨਕਲਾਬ ਦੀ ਅਗਵਾਈ ਕਰਨ ਵਾਲਿਆਂ ‘ਚ ਸ਼ਾਮਲ ਰਹੇ ਬਜ਼ੁਰਗ ਸਾਥੀ ਰਾਉਲ ਕਾਸਤਰੋ ਵੀ ਇਸ ਮੌਕੇ ਉਚੇਚੇ ਪੁੱਜੇ। ਦੇਸ਼ ਦੇ ਰਾਸ਼ਟਰਪਤੀ ਤੇ ‘ਕਿਊਬਾ ਦੀ ਕਮਿਊਨਿਸਟ ਪਾਰਟੀ’ ਦੇ ਸਕੱਤਰ ਸਾਥੀ ਮਿਗੁਏਲ ਡਿਆਜ ਕੈਨਲ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਅਮਰੀਕਾ ਕੋਲ ਕਿਊਬਾ ਨੂੰ ਧਮਕਾਉਣ ਤੇ ਦੇਸ਼ ‘ਤੇ ਫੌਜੀ ਹਮਲਾ ਕਰਨ ਦੀ ਕੋਈ ਜਾਇਜ ਵਜ੍ਹਾ ਨਹੀਂ ਹੈ।” ਉਨ੍ਹਾਂ ਕਈ ਘਟਨਾਵਾਂ ਦੱਸੀਆਂ ਪੇਸ਼ ਜਿਨ੍ਹਾਂ ‘ਚ ਕਿਊਬਾ ਨੇ ਅਮਨ ਪ੍ਰਕਿਰਿਆਵਾਂ ਵਿਚ ਅਹਿਮ ਭੂਮਿਕਾ ਨਿਭਾਈ मी।

    ਉਨ੍ਹਾਂ ਕਿਹਾ, “ਇਸ ਸਾਲ ਮਈ ਦਿਵਸ ਸਾਡੇ ਦੇਸ਼ ਲਈ ਇਸ ਕਰਕੇ ਵੀ ਅਹਿਮ ਹੈ, ਕਿਉਂਕਿ 16 ਸਾਲ ਤੋਂ ਵੱਧ ਉਮਰ ਦੇ 80% ਦੇਸ਼ ਵਾਸੀਆਂ ਨੇ ਅਮਨ ਲਈ ਅਤੇ ਜੰਗ ਵਿਰੁੱਧ ਦੇਸ਼ ਦੀ ਰਾਖੀ ਕਰਦੇ ਹੋਏ ਹਰ ਕੁਰਬਾਨੀ ਕਰਨ ਦੇ ਹਲਫ਼ਨਾਮੇ ‘ਤੇ ਦਸਤਖਤ ਕੀਤੇ ਹਨ। 50 ਲੱਖ ਲੋਕਾਂ ਨੇ ਦੇਸ਼ ਭਰ ‘ਚ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਤੇ ਜੰਗ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਮਾਰਚ ਕੀਤਾ ਹੈ। ਕਿਊਬਾ ਕੋਈ ਨਾਕਾਮ ਦੇਸ਼ ਨਹੀਂ ਹੈ, ਜਿਵੇਂ ਇਸਨੂੰ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਮਰਾਜ ਵਿਰੋਧੀ ਮਾਰਚਾਂ ‘ਚ ਸ਼ਾਮਲ ਨੌਜਵਾਨ ਤੇ ਹੋਰ ਲੋਕ ਇਨਕਲਾਬ ਦੀ ਰਾਖੀ ਕਰਨ ਲਈ ਆਏ ਹਨ, ਠੀਕ ਉਵੇਂ ਹੀ ਜਿਵੇਂ ਕਮਾਂਡਰ-ਇਨ-ਚੀਫ਼ ਫਿਦੇਲ ਕਾਸਟਰੋ ਨੇ ਕੀਤੀ ਸੀ। ਦੇਸ਼ ਭਾਵੇਂ ਅਮਰੀਕਾ ਵੱਲੋਂ ਥੋਪੀ ਆਰਥਿਕ ਨਾਕਾਬੰਦੀ ਨੂੰ ਹੋਰ ਪੀਡਾ ਕਰਨ ਕਰਕੇ ਮੁਸ਼ਕਿਲ ਘੜੀ ਵਿਚੋਂ ਲੰਘ ਰਿਹਾ ਹੈ ਪਰ ਸਾਡੇ ਹੌਂਸਲੇ ਕਾਇਮ ਹਨ।

    ਉਨ੍ਹਾਂ ਦੇਸ਼ ਵਾਸੀਆਂ ਨੂੰ ਆਪਣੀਆਂ ਜੜ੍ਹਾਂ, ਪਛਾਣ ਤੇ ਸੱਭਿਆਚਾਰ ਨਾਲੋਂ ਤੋੜਨ ਲਈ ਚਲਾਈਆਂ ਜਾ ਰਹੀਆਂ ਕੁੜ ਮੁਹਿੰਮਾਂ ਦੇ ਵੀ ਪਾਜ ਉਧੇੜੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਿਊਬਾ ਦੀ ਤਾਕਤ ਇਕਜੁਟਤਾ ਕਰਕੇ ਦੂਣ- ਸਵਾਈ ਹੋ ਜਾਂਦੀ ਹੈ। ਇਹ ਸਵਾਰਥ ਵਿਰੁੱਧ, ਪ੍ਰਤੀਰੋਧ ਲਈ ਤੇ ਸਿਰਜਣਾਤਮਕਤਾ ਤੇ ਅਧਾਰਤ ਸੰਸਾਰਕ ਸੰਘਰਸ਼ ਦੀ ਘੜੀ ਹੈ। ਉਨ੍ਹਾਂ ਪਾਬੰਦੀਆਂ ਤੇ ਨਾਕਾਬੰਦੀ ਦਾ ਟਾਕਰਾ ਕਰਨ ਲਈ ਚਲਾਏ ਪ੍ਰੋਜੈਕਟਾਂ ਬਾਰੇ ਤਫਸੀਲ ਨਾਲ ਦੱਸਿਆ। ਦੇਸ਼ ਨਵਿਆਉਣ ਯੋਗ ਊਰਜਾ ਅਤੇ ਭੋਜਨ ਪੱਖੋਂ ਸਵੈ-ਨਿਰਭਰਤਾ ਹਾਸਲ ਕਰਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਉਚੇਚਾ ਦੱਸਿਆ ਕਿ ਘਰੇਲੂ ਕੱਚਾ ਤੇਲ ਸੋਧਣ ਚ ਪਹਿਲਾਂ ਅਸੀਂ ਸਫਲ ਨਹੀਂ ਸਾਂ ਰਹੇ, ਪਰ ਹੁਣ ਅਸੀਂ ਇਹ ਕੰਮ ਕਰਨ ਯੋਗ ਹੋ ਗਏ ਹਾਂ । ਹੁਣ ਲੋੜ ਸਿਰਫ ਪੈਦਾਵਾਰ ਦੁੱਗਣੀ ਕਰਨ ਦੀ ਹੈ। ਸਾਥੀ ਮਿਗੁਏਲ ਨੇ ਕਿਊਬਾ ਦੇ ਲੋਕਾਂ ਦੀ ਦ੍ਰਿੜ੍ਹਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਊਬਾ ਦੇ ਲੋਕ ਡਰੇ ਨਹੀਂ ਹਨ ਤੇ ਹਰ ਤਰ੍ਹਾਂ ਦੇ ਪ੍ਰਤੀਰੋਧ ਲਈ ਤਿਆਰ ਹਨ। ਕਿਊਬਾ ਇਕ ਨਿਆਂਪੂਰਨ ਦੇਸ਼ ਵਜੋ ਦੁਨੀਆ ਭਰ ਵਿਚ ਚੱਲਣ ਵਾਲੇ ਹਰ ਨਿਆਂਪੂਰਨ ਕਾਜ ਨਾਲ ਖਲੋਂਦਾ ਰਹੇਗਾ ਤੇ ਇਕਜੁਟਤਾ ਜਾਹਰ ਕਰਦਾ ਰਹੇਗਾ। ਜਿਵੇਂ ਫ਼ਲਸਤੀਨੀ ਲੋਕਾਂ ਦਾ ਸੰਘਰਸ਼, ਬੋਲੀਵਾਰੀਅਨ ਇਨਕਲਾਬ, ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਉਸਦੀ ਪਤਨੀ ਦੀ ਆਜ਼ਾਦੀ ਆਦਿ। ਉਨ੍ਹਾਂ ਕੌਮਾਂਤਰੀ ਮਜ਼ਦੂਰ ਦਿਵਸ ਅਮਰ ਰਹੇ!, ਲੋਕਾਂ ਦਰਮਿਆਨ ਇਕਜੁਟਤਾ-ਜ਼ਿੰਦਾਬਾਦ! ਕਿਊਬਾ ਇਕੱਲਾ ਨਹੀਂ ਹੈ! ਦੇ ਨਾਅਰਿਆਂ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ।
    14-5-2026

  • ਦੂਜੀ ਸੰਸਾਰ ਜੰਗ ’ਚ ਨਾਜ਼ੀਆਂ ਦੀ ਨਿਰਣਾਇਕ ਹਾਰ, ਸੋਵੀਅਤ ਯੂਨੀਅਨ ਦੀ ਸ਼ਾਨਾਮੱਤੀ ਭੂਮਿਕਾ ਅਤੇ ਭਵਿੱਖੀ ਸਬਕ

    ਦੂਜੀ ਸੰਸਾਰ ਜੰਗ ’ਚ ਨਾਜ਼ੀਆਂ ਦੀ ਨਿਰਣਾਇਕ ਹਾਰ, ਸੋਵੀਅਤ ਯੂਨੀਅਨ ਦੀ ਸ਼ਾਨਾਮੱਤੀ ਭੂਮਿਕਾ ਅਤੇ ਭਵਿੱਖੀ ਸਬਕ


    ਦੂਜੀ ਸੰਸਾਰ ਜੰਗ, ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵਿਨਾਸ਼ਕਾਰੀ ਘਟਨਾਵਾਂ ’ਚੋਂ ਇਕ ਗਿਣੀ ਜਾਂਦੀ ਹੈ। ਕਰੋੜਾਂ ਨਿਰਦੋਸ਼ ਲੋਕਾਂ ਦੀ ਜਾਨ ਲੈਣ ਵਾਲੀ ਇਸ ਜੰਗ ’ਚ ਇੱਕ ਪਾਸੇ ਜਰਮਨੀ ਦੇ ਨਾਜ਼ੀ ਤਾਨਾਸ਼ਾਹ ਐਡੋਲਫ ਹਿਟਲਰ, ਇਟਲੀ ਦੇ ਫਾਸਿਸਟ ਸ਼ਾਸ਼ਕ ਮੁਸੋਲਿਨੀ ਤੇ ਜਾਪਾਨ ਦੇ ਡਿਕਟੇਟਰ ਤੋਜੋ ਦੀ ਅਗਵਾਈ ਹੇਠਲੀਆਂ ਫਾਸ਼ੀਵਾਦੀ ਤਾਕਤਾਂ ਸਨ। ਦੂਜੇ ਪਾਸੇ ਫਾਸ਼ੀਵਾਦ ਖ਼ਿਲਾਫ਼ ਲੜ ਰਹੇ ਦੇਸ਼ਾਂ ਦਾ ਧੜਾ ਸੀ, ਜਿਸ ਨੂੰ ਉਦੋਂ ‘ਮਿੱਤਰ ਦੇਸ਼ਾਂ ਦਾ ਮੋਰਚਾ’ ਕਿਹਾ ਗਿਆ ਸੀ। ਇਸ ਧੜੇ ਦੇ ਮੁੱਖ ਦੇਸ਼ ਸੋਵੀਅਤ ਯੂਨੀਅਨ, ਅਮਰੀਕਾ, ਇੰਗਲੈਂਡ ਆਦਿ ਸਨ। ਜੰਗ ਦੇ ਅੰਤਲੇ ਪੜਾਅ ’ਚ, ਵਿਸ਼ਵ ’ਚ ਪਹਿਲੀ ਵਾਰ ਕਾਇਮ ਹੋਏ ਸਮਾਜਵਾਦੀ ਰਾਜ-ਪ੍ਰਬੰਧ ਦੀ ਰਾਖੀ ਲਈ ਮਰ-ਮਿਟਣ ਦੇ ਸੋਵੀਅਤ ਯੂਨੀਅਨ ਦੇ ਲੋਕਾਂ ਦੇ ਜਜ਼ਬੇ, ਲਾਲ ਫੌਜ ਦੀ ਕੁਸ਼ਲ ਰਣਨੀਤੀ ਤੇ ਬੇਜੋੜ ਹੌਂਸਲੇ ਨੇ ਫਾਸ਼ੀਵਾਦ ਦੀ ਹਾਰ ਯਕੀਨੀ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਮਨੁੱਖਤਾ ਨੂੰ ਇੱਕ ਵੱਡੀ ਤਬਾਹੀ ਤੋਂ ਬਚਾਇਆ ਸੀ। ਵਿਸ਼ਵ ਦਾ ਸਰੂਪ ਬਦਲ ਕੇ ਰੱਖ ਦੇਣ ਵਾਲੀ ਇਸ ਮਹਾਨ ਹਾਂ-ਪੱਖੀ ਘਟਨਾ ਦੇ ਸੰਦਰਭ ’ਚ ਸੀਪੀਐਸਯੂ (‘ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ’) ਦੀ ਉਦੋਂ ਦੀ ਲੀਡਰਸ਼ਿਪ, ਖਾਸ ਕਰਕੇ ਸਾਥੀ ਜੋਸਫ ਸਟਾਲਿਨ ਦੀ ਸੁਯੋਗ ਅਗਵਾਈ ਤੇ ਪ੍ਰੇਰਣਾ ਦਾ ਉਚੇਚਾ ਜਿਕਰ ਕਰਨਾ ਬਣਦਾ ਹੈ। ਯਾਦ ਰਹੇ, ਦੂਜੀ ਸੰਸਾਰ ਜੰਗ ਦੌਰਾਨ ਮਾਰੇ ਗਏ ਕਰੋੜਾਂ ਲੋਕਾਂ ’ਚੋਂ ਅੱਧਿਓਂ ਵੱਧ ਸੋਵੀਅਤ ਯੂਨੀਅਨ ਦੇ ਬਾਸ਼ਿੰਦੇ ਸਨ।
    ਫਾਸ਼ੀਵਾਦ ’ਤੇ ਜਿੱਤ, ਕਿਸੇ ਸਾਧਾਰਨ ਜੰਗ ’ਚ ਹਾਸਲ ਹੋਈ ਆਮ ਜਿਹੀ ਫੌਜੀ ਜਿੱਤ ਨਹੀਂ ਸੀ। ਬਲਕਿ ਇਹ ਵਿਸ਼ਵ ਭਰ ਚੋਂ ਭਾਈਚਾਰਕ ਸਾਂਝ, ਮਨੁੱਖੀ ਆਜ਼ਾਦੀਆਂ, ਸਮਾਨਤਾਵਾਦੀ ਸੋਚ ਤੇ ਲੋਕਰਾਜ ਦਾ ਖੁਰਾਖੋਜ ਮਿਟਾਉਣ ਨਿਕਲੇ ਨਸਲਵਾਦੀ ਤਾਨਾਸ਼ਾਹਾਂ ਤੋਂ ਮਨੁੱਖ ਜਾਤੀ ਦੀ ਰਾਖੀ ਦੇ ਵਿਸ਼ਵੀ ਯੁੱਧ ’ਚ ਲੋਕ ਪੱਖੀ ਤਾਕਤਾਂ ਦੀ ਮਹਾਨ ਜਿੱਤ ਸੀ। ਇਸ ਜਿੱਤ ਨੇ ਨਾ ਕੇਵਲ ਸੰਸਾਰ ਨੂੰ ਫਾਸ਼ੀਵਾਦ ਦੇ ਖੂਨੀ ਪੰਜਿਆਂ ਤੋਂ ਬਚਾਇਆ, ਬਲਕਿ ਇਸ ਦੇ ਪ੍ਰਭਾਵ ਅਧੀਨ ਪੂਰਬੀ ਯੂਰਪ ਦੇ ਕਈ ਦੇਸ਼ਾਂ ਦੇ ਲੋਕਾਂ ਨੇ ਲੋਟੂ ਨਿਜ਼ਾਮਾਂ ਦਾ ਤਖਤਾ ਪਲਟਾ ਕੇ ਸਮਾਜਵਾਦ ਦਾ ਸੂਹਾ ਪਰਚਮ ਵੀ ਲਹਿਰਾ ਦਿੱਤਾ ਸੀ। ਇਸ ਜਿੱਤ ਸਦਕਾ ਹੀ ਭਾਰਤ ਸਮੇਤ, ਦੁਨੀਆ ਭਰ ਦੇ ਗੁਲਾਮ ਦੇਸ਼ਾਂ ਦੀਆਂ ਕੌਮੀ ਮੁਕਤੀ ਦੀਆਂ ਲਹਿਰਾਂ ਦੀ ਜਿੱਤ ਸੁਖਾਲੀ ਬਣੀ ਸੀ। 1949 ’ਚ ਪ੍ਰਵਾਨ ਚੜ੍ਹੀ ਲੋਕ ਚੀਨ ਦੀ ਮਹਾਨ ਸਮਾਜਵਾਦੀ ਕ੍ਰਾਂਤੀ ਦੀ ਕਾਮਯਾਬੀ ’ਚ ਵੀ ਇਸ ਜੰਗ ’ਚ ਲੋਕ ਹਿਤੈਸ਼ੀ ਤਾਕਤਾਂ ਦੀ ਜਿੱਤ ਸਦਕਾ ਬਣੀਆਂ ਬਾਹਰਮੁਖੀ ਹਾਲਤਾਂ ਦੇ ਪ੍ਰਭਾਵ ਤੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ। ਕੁੱਲ ਮਿਲਾ ਕੇ ਇਸ ਜੰਗ ’ਚ ਫਾਸ਼ੀਵਾਦ ਦੀ ਹਾਰ ਨਾਲ ਨਾ ਕੇਵਲ ਸੰਸਾਰ ਦਾ ਨਕਸ਼ਾ ਤਬਦੀਲ ਹੋਇਆ, ਬਲਕਿ ਤਾਕਤਾਂ ਦੇ ਤੋਲ ’ਚ ਵੀ ਬੜੀ ਭਾਰੀ ਤਬਦੀਲੀ ਆਈ ਸੀ।
    ਕੀ ਹੈ ਫਾਸ਼ੀਵਾਦ?
    ਫਾਸ਼ੀਵਾਦ ਸੱਜ ਪਿੱਛਾਖੜੀ ਵਿਚਾਰਧਾਰਾ ’ਤੇ ਅਧਾਰਤ ਅਜੇਹੀ ਸਿਆਸੀ ਤਨਜ਼ੀਮ ਹੈ, ਜੋ ਅੰਨ੍ਹੇ ਕੌਮਵਾਦ, ਬੇਸ਼ੁਮਾਰ ਫੌਜੀ ਤਾਕਤ, ਨਸਲੀ ਘ੍ਰਿਣਾ ਤੇ ਤਾਨਾਸ਼ਾਹੀ ਤਰਜ਼ ਦੀ ਸ਼ਾਸ਼ਨ ਪੱਧਤੀ ਦੀ ਵਕਾਲਤ ਕਰਦੀ ਹੈ, ਲੋਕਰਾਜੀ ਵਿਵਸਥਾ ਤੇ ਕਦਰਾਂ-ਕੀਮਤਾਂ ਨੂੰ ਖਾਰਜ ਕਰਦੀ ਹੋਈ ਇਸ ਨੂੰ ਕਮਜ਼ੋਰ ਕਰਨ ਲਈ ਹਰ ਹਰਬਾ ਵਰਤਦੀ ਹੈ, ਸਾਂਝੀਵਾਲਤਾ ਦੇ ਸਰੋਕਾਰਾਂ ਦੀ ਘੋਰ ਨਿਖੇਧੀ ਕਰਦੀ ਹੈ ਅਤੇ ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ, ਸ਼ਹਿਰੀ ਆਜ਼ਾਦੀਆਂ ਦਾ ਖਾਤਮਾ ਕਰਦੀ ਹੈ। ਇਸ ਵਿਚਾਰਧਾਰਾ ਦਾ ਸਭ ਤੋਂ ਉੱਘੜਵਾਂ ਲੱਛਣ ਇਹ ਹੈ ਕਿ ਇਹ ਪੂੰਜੀਪਤੀ, ਜਗੀਰੂ ਧਨਾਢਾਂ ਤੇ ਸਾਮਰਾਜੀ ਧਾੜਵੀਆਂ ਵਲੋਂ ਕੀਤੀ ਜਾਂਦੀ ਗਰੀਬ ਵਸੋਂ ਤੇ ਵਿਕਾਸਸ਼ੀਲ ਦੇਸ਼ਾਂ ਦੀ ਬੇਕਿਰਕ ਲੁੱਟ ਦੀ ਪਰਦਾਪੋਸ਼ੀ ਕਰਦੀ ਹੋਈ ਵਸੋਂ ਦੇ ਇਕ ਖਾਸ ਹਿੱਸੇ, ਜੋ ਅਕਸਰ ਕਿਸੇ ਦੇਸ਼-ਖਿੱਤੇ ’ਚ ਘੱਟ ਗਿਣਤੀ ’ਚ ਹੁੰਦਾ ਹੈ, ਨੂੰ ਸਬੰਧਤ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਠਹਿਰਾਉਂਦੀ ਹਝੀ ਲੋਕਾਂ ਦੀ ਭੁੱਖ-ਦੁੱਖ ਦੇ ਮੁੱਖ ਖਲਨਾਇਕ ਵਜੋਂ ਸਥਾਪਿਤ ਕਰਦੀ ਹੈ। ਨਾਲ ਹੀ ਬਹੁ-ਗਿਣਤੀ ਵਸੋਂ ਨੂੰ ਇਹ ਵੀ ਜਚਾਉਂਦੀ ਹੈ ਕਿ ਉਨ੍ਹਾਂ ਦਾ ਨਸਲ-ਖੂਨ ਜਾਂ ਧਰਮ ਬਾਕੀਆਂ ਦੇ ਮੁਕਾਬਲੇ ਸ਼ੁੱਧ ਤੇ ਉੱਤਮ ਹੈ। ਇਹ ਜਚਾਉਣ ਲਈ ਅਤੀਤ ਦੀਆਂ ਮਨੋ ਕਲਪਤ ਕਹਾਣੀਆਂ ਦਾ ਸਹਾਰਾ ਲਿਆ ਜਾਂਦਾ ਹੈ। ਇਨ੍ਹਾਂ ਥੋਥੀਆਂ ਦਲੀਲਾਂ ਨੂੰ ਹੱਕੀ ਸਿੱਧ ਕਰਨ ਲਈ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਇਤਿਹਾਸ ਨੂੰ ਸਮਝਣ ਦੇ ਵਿਗਿਆਨਕ ਤੌਰ-ਤਰੀਕੇ ਰੱਦ ਕੀਤੇ ਜਾਂਦੇ ਹਨ, ਵਿਦਿਅਕ ਪਾਠਕ੍ਰਮ ’ਚ ਆਪਣੇ ਵਿਚਾਰ ਚੌਖਟੇ ਨਾਲ ਮੇਚਵੀਆਂ ਸੋਧਾਂ ਕੀਤੀਆਂ ਜਾਂਦੀਆਂ ਹਨ ਤੇ ਅਦਾਰਿਆਂ ’ਤੇ ਯੋਜਨਾਬੱਧ ਹਮਲੇ ਕਰਵਾ ਕੇ ਬੇਦੋਸ਼ਿਆਂ ਦਾ ਵਢਾਂਗਾ ਕਰਵਾਇਆ ਜਾਂਦਾ ਹੈ।
    ਪਿਛੋਕੜ ਤੇ ਹਾਕਮ ਜਮਾਤੀ ਮੰਸ਼ਾ
    ਇਟਲੀ ’ਚ ਫਾਸ਼ੀਵਾਦ ਦੀ ਨੀਂਹ, ਬੇਨੀਟੋ ਮੁਸੋਲਿਨੀ ਨੇ ਰੱਖੀ ਸੀ। ਇਸੇ ਤੋਂ ਪ੍ਰੇਰਿਤ ਹੋ ਕੇ ਹਿਟਲਰ ਨੇ ਜਰਮਨੀ ’ਚ ਨਾਜ਼ੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਸੀ। ਫਾਸ਼ੀਵਾਦ ਤੇ ਨਾਜ਼ੀਵਾਦ ਤੱਤ ਰੂਪ ’ਚ ਇਕੋ ਨਿਸ਼ਾਨੇ ਦੀ ਪੂਰਤੀ ਲਈ ਕੰਮ ਕਰਦੇ ਸਨ ਤੇ ਦੋਨਾਂ ਦਾ ਕੇਂਦਰੀ ਧੁਰਾ ਨਸਲੀ ਗਲਬਾ ਸੀ। ਹਿਟਲਰ ਜਰਮਨ ਲੋਕਾਂ ਨੂੰ ‘ਸਭ ਤੋਂ ਉੱਚੀ ਨਸਲ’ ਮੰਨਦਾ ਹੋਇਆ ਇਹ ਬਕੜਵਾਹ ਮਾਰਦਾ ਸੀ ਕਿ ਆਪਾਂ ਦੁਨੀਆ ’ਤੇ ਰਾਜ ਕਰਨ ਲਈ ਜੰਮੇ ਹਾਂ। ਜਦਕਿ ਮੁਸੋਲਿਨੀ ਗੋਰੀ ਨਸਲ ਦੀ ਉੱਤਮਤਾ ਦੀ ਵਕਾਲਤ ਕਰਦਾ ਸੀ।
    ਇਨ੍ਹਾਂ ਦੋਹਾਂ ਨੇ ਦੁਨੀਆ ਨੂੰ ਜੰਗ, ਕਤਲੇਆਮ ਤੇ ਵਿਨਾਸ਼ ਵੱਲ ਧੱਕ ਦਿੱਤਾ ਸੀ। ਕਰੋੜਾਂ ਲੋਕ ਮਾਰੇ ਗਏ ਸਨ। ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਗਏ ਸਨ ਅਤੇ ਮਨੁੱਖਤਾ ਰੱਜ ਕੇ ਸ਼ਰਮਸਾਰ ਹੋਈ ਸੀ। ਵਿਨਾਸ਼ ਦੇ ਘਾਤਕ ਹਥਿਆਰ ਐਟਮ ਬੰਬ ਇਸੇ ਜੰਗ ਦੌਰਾਨ ਹੀ ਵਰਤੇ ਗਏ ਸਨ। ਲੋਕਾਂ ਦੇ ਜਿਸਮਾਂ ਤੇ ਰੂਹਾਂ ’ਤੇ ਜੰਗ ਦੇ ਜ਼ਖ਼ਮ ਡੂੰਘੇ ਵੀ ਸਨ ਤੇ ਸਨ ਵੀ ਲੰਮੀ ਮਿਆਦ ਦੇ। ਕੁੱਝ ਦੇਸ਼ਾਂ-ਖਿੱਤਿਆਂ ਦੀ ਵਸੋਂ, ਖਾਸ ਕਰਕੇ ਜਾਪਾਨੀ ਸ਼ਹਿਰਾਂ ਹਿਰੋਸ਼ਿਮਾ ਤੇ ਨਾਗਸਾਕੀ ਦੇ ਵਸਨੀਕਾਂ ਦੀਆਂ ਅਜੋਕੀਆਂ ਪੀੜ੍ਹੀਆਂ, ਅੱਜ ਤਾਈਂ ਵੀ ਦੂਜੀ ਸੰਸਾਰ ਜੰਗ ਦਾ ਸੰਤਾਪ ਹੰਢਾਅ ਰਹੀਆਂ ਹਨ।
    ਇਹ ਉਚੇਚਾ ਯਾਦ ਰੱਖਣ ਯੋਗ ਹੈ ਕਿ ਫਾਸਿਸਟਾਂ ਤੇ ਨਾਜ਼ੀਆਂ, ਦੋਹਾਂ ਨੇ ਆਪਣਾ ਮੁੱਖ ਦੁਸ਼ਮਣ ਸੰਸਾਰ ਦੇ ਪਹਿਲੇ ਕਿਰਤੀ ਰਾਜ, ਸੋਵੀਅਤ ਯੂਨੀਅਨ ਨੂੰ ਮੰਨਿਆ ਸੀ। ਸਪਸ਼ਟ ਹੈ ਕਿ ਵਿਸ਼ਵ ਪੂੰਜੀਵਾਦ ਨੇ ਇਹ ਦੋਹੇਂ ਸੱਜ ਪਿਛਾਖੜੀ ਲਹਿਰਾਂ ਦੁਨੀਆਂ ਤੋਂ ਕਮਿਊਨਿਜ਼ਮ ਤੇ ਸਮਾਜਵਾਦ ਦਾ ਖੁਰਾ-ਖੋਜ ਮਿਟਾਉਣ ਲਈ ਹੋਂਦ ’ਚ ਲਿਆਂਦੀਆਂ ਸਨ। ਉਨ੍ਹਾਂ ਦੀ ਚਿੰਤਾ ਇਹ ਸੀ ਕਿ ਆਪੋ-ਆਪਣੇ ਦੇਸ਼ਾਂ ਦੀ ਜਨਤਾ, ਖਾਸ ਕਰਕੇ ਕਿਰਤੀਆਂ ਨੂੰ ਸੋਵੀਅਤ ਯੂਨੀਅਨ ਦੇ ਹਾਂ-ਪੱਖੀ ਪ੍ਰਭਾਵਾਂ ਤੋਂ ਮੁਕਤ ਕਿਵੇਂ ਰੱਖਿਆ ਜਾਵੇ? ਲੁੱਟੇ-ਲਤਾੜੇ ਲੋਕਾਂ ਨੂੰ ਕ੍ਰਾਂਤੀ ਦੇ ਰਾਹ ਤੋਂ ਭਟਕਾਉਣ ਲਈ ਪੂੰਜੀਪਤੀਆਂ ਨੂੰ ਨਸਲੀ ਤੇ ਖੂਨ ਦੇ ਵਖਰੇਵੇਂ ਦੇ ਮੁੱਦੇ ਬੜੇ ਕਾਰਗਰ ਹਥਿਆਰ ਜਾਪੇ ਸਨ। ਸਾਫ ਸ਼ਬਦਾਂ ’ਚ ਕਹੀਏ ਤਾਂ ਪੂੰਜੀਵਾਦੀ ਜਮਾਤ ਨੇ ਆਪਣੀ ਬੇਰਹਿਮ ਲੁੱਟ-ਖਸੁੱਟ ਕਰਕੇ ਲੋਕ ਮਨਾਂ ’ਚ ਪੈਦਾ ਹੋਈ ਬੇਚੈਨੀ ਤੇ ਰੋਹ ਦੇ ਸੇਕ ਦਾ ਮੁਹਾਣ ਇਸ ਪਾਸੇ ਮੋੜ ਦਿੱਤਾ ਕਿ ਲੋਕੀਂ ਨਸਲੀ ਆਧਾਰ ’ਤੇ ਵੰਡੇ ਜਾਣ ਤੇ ਇਕ-ਦੂਜੇ ਦੇ ਲਹੂ ਦੇ ਤਿਹਾਏ ਬਣ ਜਾਣ, ਜਦਕਿ ਲੋਟੂ ਟੋਲੇ ਮੌਜ ਨਾਲ ਮਲਾਈ ਛਕੀ ਜਾਣ। ਤੱਥ ਗਵਾਹ ਹਨ ਕਿ ਪੂੰਜੀਵਾਦੀ ਜਮਾਤ ਤੇ ਇਸ ਦੇ ਹੱਥ ਠੋਕੇ ਬੁੱਧੀਜੀਵੀਆਂ ਨੇ ਮੁੱਢਲੇ ਪੜਾਅ ’ਤੇ ਹਿਟਲਰ ਤੇ ਮੁਸੋਲਿਨੀ ਦੀ ਖੂਬ ਪਿੱਠ ਥਾਪੜੀ ਸੀ। ਇਹ ਵੀ ਸੱਚ ਹੈ ਕਿ ਇਨ੍ਹਾਂ ਨੇ ਲੋਕਾਂ ਨੂੰ ਆਪਣੇ ਪਿਛਲੱਗ ਬਣਾਉਣ ਲਈ ਸ਼ੁਰ ’ਚ ਕਮਿਊਨਿਸਟਾਂ, ਸਮਾਜਵਾਦੀਆਂ ਦੀ ਸ਼ਬਦਾਵਲੀ ਤੇ ਨਾਅਰਿਆਂ ਦੀ ਵੀ ਖੂਬ ਵਰਤੋਂ ਕੀਤੀ ਸੀ। ਵੈਸੇ ਵੀ ਫਿਰਕੂ-ਫਾਸ਼ੀਵਾਦੀ ਤੇ ਨਸਲਵਾਦੀ ਆਪਣਾ ਸਭ ਤੋਂ ਵੱਡਾ ਵੈਰੀ ਕਮਿਊਨਿਸਟਾਂ ਨੂੰ ਮੰਨਦੇ ਹਨ।
    ਸੋਵੀਅਤ ਯੂਨੀਅਨ ’ਤੇ ਹਮਲਾ
    22 ਜੂਨ 1941 ਨੂੰ ਹਿਟਲਰ ਨੇ “ਓਪਰੇਸ਼ਨ ਬਾਰਬਰੋਸਾ” ਤਹਿਤ ਸੋਵੀਅਤ ਯੂਨੀਅਨ ’ਤੇ ਧਾਵਾ ਬੋਲ ਦਿੱਤਾ ਸੀ। ਨਾਜ਼ੀ ਤਾਨਾਸ਼ਾਹ ਦੀ ਇਹ ਖਾਮ-ਖਿਆਲੀ ਸੀ ਕਿ ਉਹ ਕੁਝ ਕੁ ਦਿਨਾਂ ’ਚ ਹੀ ਦੁਨੀਆ ਦੇ ਨਕਸ਼ੇ ਤੋਂ ਸੋਵੀਅਤ ਯੂਨੀਅਨ ਦੀ ਹੋਂਦ ਮਿਟਾ ਦੇਵੇਗਾ। ਜਰਮਨ ਫੌਜ ਬੜੀ ਤੇਜ਼ੀ ਨਾਲ ਅੱਗੇ ਵਧੀ ਤੇ ਰੂਸ ਦੇ ਕਈ ਸ਼ਹਿਰਾਂ ’ਤੇ ਕਾਬਜ਼ ਹੋ ਗਈ। ਐਪਰ ਸੋਵੀਅਤ ਲੋਕਾਂ ਨੇ ਬੇਮਿਸਾਲ ਹੌਂਸਲੇ ਦਾ ਪ੍ਰਗਟਾਵਾ ਕੀਤਾ। ਕ੍ਰਾਂਤੀ ਦੀ ਭੱਠੀ ’ਚ ਤਪ ਕੇ ਪ੍ਰਵਾਨ ਚੜ੍ਹੀ ਲਾਲ ਫੌਜ ਨੇ ‘ਕਰੋ ਜਾਂ ਮਰੋ’ ਦਾ ਇਰਾਦਾ ਧਾਰ ਲਿਆ। ਕਿਸਾਨ-ਮਜ਼ਦੂਰ, ਔਰਤਾਂ, ਨੌਜਵਾਨਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਤੱਕ ਨਿਓਛਾਵਰ ਕਰ ਦੇਣ ਦੀ ਪੱਕੀ ਧਾਰ ਲਈ। ਉਦਯੋਗ, ਜੰਗੀ ਸਾਜੋ-ਸਮਾਨ ਦੀ ਪੈਦਾਵਾਰ ਜਾਰੀ ਰੱਖਣ ਲਈ ਦੇਸ਼ ਦੇ ਪੂਰਬੀ ਖੇਤਰਾਂ ’ਚ ਤਬਦੀਲ ਕਰ ਦਿੱਤੇ ਗਏ। ਇਉਂ ਇਹ ਯੁੱਧ ਸਿਰਫ਼ ਫੌਜਾਂ ਵਿਚਕਾਰ ਹੀ ਨਹੀਂ ਸੀ ਲੜਿਆ ਗਿਆ, ਸਗੋਂ ਧਾੜਵੀਆਂ ਵਿਰੁੱਧ ਪੂਰੇ ਸਮਾਜ ਦਾ ਯੁੱਧ ਬਣ ਗਿਆ ਸੀ। ਬਿਨਾਂ ਸ਼ੱਕ,ਸੋਵੀਅਤ ਆਵਾਮ ਨੂੰ ਵੀ ਆਪਣਾ ਦੇਸ਼ ਅਤੇ ਆਜ਼ਾਦੀ ਦੁਨੀਆ ਦੇ ਬਾਕੀ ਦੇਸ਼ਾਂ ਦੇ ਲੋਕਾਂ ਵਾਂਗੂ ਬਹੁਤ ਅਜੀਜ ਸਨ। ਪਰ ਉਸ ਵੇਲੇ ਉਨ੍ਹਾਂ ਸਾਹਵੇਂ ਪ੍ਰਮੁੱਖ ਤੇ ਪ੍ਰਤੱਖ ਨਿਸ਼ਾਨਾ ਕ੍ਰਾਂਤੀ ਤੋਂ ਪਿੱਛੋਂ ਕਾਇਮ ਕੀਤੇ ਗਏ ਸਮਾਜਵਾਦੀ ਪ੍ਰਬੰਧ ਅਤੇ ਇਸ ਪ੍ਰਬੰਧ ਦੀਆਂ ਬਰਕਤਾਂ ਨੂੰ ਬਰਕਰਾਰ ਰੱਖਣਾ ਸੀ।
    ਸਟਾਲਿਨਗ੍ਰਾਦ ਦੀ ਲੜਾਈ
    ਫਾਸ਼ੀਵਾਦ ਦੀ ਹਾਰ ’ਚ ਸਭ ਤੋਂ ਫੈਸਲਾਕੁੰਨ ਮੋੜ 1942 ਤੋਂ 1943 ਤੱਕ ਚੱਲੀ ਸਟਾਲਿਨਗ੍ਰਾਦ ਦੀ ਲੜਾਈ (2attle of Stalingrad) ਦੌਰਾਨ ਆਇਆ ਸੀ। ਸਟਾਲਿਨਗ੍ਰਾਦ ਵਿਖੇ ਸੋਵੀਅਤ ਫੌਜ ਨੇ ਜਰਮਨ ਫੌਜ ਨੂੰ ਘੇਰ ਲਿਆ ਸੀ ਤੇ ਵਿਸ਼ਵ ਦੀ ਸਭ ਤੋਂ ਤਾਕਤਵਰ ਸਮਝੀ ਜਾਂਦੀ ਹਿਟਲਰੀ ਸੈਨਾ ਨੂੰ ਆਤਮ-ਸਮਰਪਣ ਕਰਨਾ ਪਿਆ ਸੀ। ਦੂਜੇ ਵਿਸ਼ਵ ਯੁੱਧ ’ਚ ਹੰਕਾਰ ਨਾਲ ਭੂਤਰੇ ਨਾਜ਼ੀ ਜਰਮਨੀ ਨੂੰ ਮਿਲੀ ਇਹ ਪਹਿਲੀ ਵੱਡੀ ਹਾਰ ਸੀ। ਇਸ ਜਿੱਤ ਨੇ ਦੁਨੀਆ ਨੂੰ ਦਿਖਾਇਆ ਕਿ ਫਾਸ਼ੀਵਾਦ ਅਜਿੱਤ ਨਹੀਂ ਹੈ। ਸਟਾਲਿਨਗ੍ਰਾਦ ਦੀ ਲੜਾਈ ਨੇ ਯੁੱਧ ਦਾ ਪਾਸਾ ਪੂਰੀ ਤਰ੍ਹਾਂ ਪਲਟਾ ਦਿੱਤਾ। ਇਸ ਪਿੱਛੋਂ ਲਾਲ ਫੌਜ ਨਿਰੰਤਰ ਅੱਗੇ ਵਧਦੀ ਹੋਈ ਅੰਤ ਬਰਲਿਨ ਤੀਕ ਪੁੱਜ ਗਈ ਸੀ।
    ਸੋਵੀਅਤ ਲੋਕਾਂ ਦੀ ਮਹਾਨ ਕੁਰਬਾਨੀ
    ਸੋਵੀਅਤ ਯੂਨੀਅਨ ਨੇ ਇਸ ਯੁੱਧ ’ਚ ਸਭ ਤੋਂ ਵੱਧ ਜਾਨੀ ਨੁਕਸਾਨ ਝੱਲਿਆ ਸੀ। ਕਰੀਬ 2 ਕਰੋੜ ਨਾਗਰਿਕ ਤੇ ਸੈਨਿਕ ਮਾਰੇ ਗਏ ਸਨ। ਹਜ਼ਾਰਾਂ ਪਿੰਡ-ਸ਼ਹਿਰ ਫਨਾਹ ਹੋ ਗਏ ਸਨ। ਇਸ ਦੇ ਬਾਵਜੂਦ ਸੋਵੀਅਤ ਲੋਕ ਡਟੇ ਰਹੇ। ਕਿਉਂਕਿ ਉਨ੍ਹਾਂ ਦਾ ਮੰਤਵ ਸਿਰਫ਼ ਆਪਣੇ ਦੇਸ਼ ਦੀ ਰਾਖੀ ਕਰਨਾ ਨਹੀਂ ਸੀ, ਸਗੋਂ ਪੂਰੀ ਮਨੁੱਖਤਾ ਨੂੰ ਫਾਸ਼ੀਵਾਦ ਤੋਂ ਬਚਾਉਣਾ ਸੀ। ਸੋਵੀਅਤ ਔਰਤਾਂ ਨੇ ਵੀ ਜੰਗ ’ਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਉਹ ਫੈਕਟਰੀਆਂ ’ਚ ਕੰਮ ਕਰਦੀਆਂ, ਫੌਜ ’ਚ ਸ਼ਾਮਲ ਹੁੰਦੀਆਂ ਤੇ ਜਖ਼ਮੀਆਂ ਦੀ ਸੇਵਾ ਕਰਦੀਆਂ ਸਨ। ਉਨ੍ਹਾਂ ਇਹ ਮਿਸਾਲ ਕਾਇਮ ਕੀਤੀ ਕਿ ਜੰਗ ਦੌਰਾਨ ਜੇਕਰ ਪੂਰਾ ਸਮਾਜ ਇਕੱਠਾ ਹੋ ਜਾਵੇ ਤਾਂ ਅਜਿੱਤ ਤਾਕਤ ਬਣ ਸਕਦਾ ਹੈ।
    ਬਰਲਿਨ ’ਤੇ ਝੁਲਾਇਆ ਲਾਲ ਝੰਡਾ
    ਲਾਲ ਫੌਜ 1945 ’ਚ ਬਰਲਿਨ ਸ਼ਹਿਰ ’ਚ ਦਾਖ਼ਲ ਹੋਈ ਸੀ। ਹਿਟਲਰ ਦੀ ਨਿਸ਼ਚਿਤ ਹਾਰ ਨਾਲ ਨਾਜ਼ੀ ਦੁਰਰਾਜ ਦਾ ਅੰਤ ਹੋ ਗਿਆ ਸੀ। ਰਾਈਖਸਟੈਗ ’ਤੇ ਲਾਲ ਝੰਡੇ ਦਾ ਲਹਿਰਾਇਆ ਜਾਣਾ ਫਾਸ਼ੀਵਾਦ ਦੀ ਹਾਰ ਦਾ ਸਦੀਵੀ ਪ੍ਰਤੀਕ ਬਣ ਗਿਆ। ਇਉਂ ਦੂਜੇ ਵਿਸ਼ਵ ਯੁੱਧ ਦਾ ਯੂਰਪੀ ਮੋਰਚਾ ਖ਼ਤਮ ਹੋਇਆ ਤੇ ਦੁਨੀਆ ਨੇ ਸੁੱਖ ਦਾ ਸਾਹ ਲਿਆ। ਹੁਣ ਇਹ ਜਿੱਤ ਸਿਰਫ਼ ਸੋਵੀਅਤ ਯੂਨੀਅਨ ਦੀ ਨਹੀਂ ਸੀ ਰਹੀ, ਸਗੋਂ ਉਨ੍ਹਾਂ ਸਾਰੇ ਲੋਕਾਂ ਦੀ ਧਰੋਹਰ ਬਣ ਗਈ ਸੀ, ਜਿਨ੍ਹਾਂ ਨੇ ਆਜ਼ਾਦੀ ਤੇ ਇਨਸਾਨੀਅਤ ਦੀ ਰਾਖੀ ਲਈ ਯੁੱਧ ਲੜਿਆ ਸੀ।
    ਭਵਿੱਖੀ ਸਬਕ ਤੇ ਅਜੋਕੇ ਖਤਰੇ
    ਲੰਘੀ ਸਦੀ ਦੇ ਅੰਤਲੇ ਦਹਾਕੇ ’ਚ ਸਮਾਜਵਾਦ ਦਾ ਸਭ ਤੋਂ ਮਜ਼ਬੂਤ ਕਿਲ੍ਹਾ ਸੋਵੀਅਤ ਯੂਨੀਅਨ ਅੰਦਰੂਨੀ ਕਮਜ਼ੋਰੀਆਂ ਅਤੇ ਸਾਮਰਾਜੀ ਸਾਜਿਸ਼ਾਂ ਦੇ ਨਤੀਜੇ ਵਜੋਂ ਢਹਿ-ਢੇਰੀ ਹੋ ਗਿਆ ਸੀ। ਇਸਦੇ ਨਾਲ ਹੀ ਪੂਰਬੀ ਯੂਰਪ ਦੇ ਦੇਸ਼ਾਂ ’ਚ ਵੀ ਸਮਾਜਵਾਦ ਦੀ ਥਾਂ ਪੂੰਜੀਵਾਦੀ ਪ੍ਰਬੰਧਾਂ ਨੇ ਲੈ ਲਈ ਸੀ। ਨਤੀਜਾ-ਗਲੋਬ ਤੋਂ ‘ਸੰਸਾਰ ਸਮਾਜਵਾਦੀ ਕੈਂਪ’ ਦੀ ਹੋਂਦ ਸਮਾਪਤ ਹੋ ਗਈ। ਬਿਨਾਂ ਸ਼ੱਕ ਪੂਰੇ ਸੰਸਾਰ ’ਚ ਕਮਿਊਨਿਸਟ ਲਹਿਰ ਨੂੰ ਗੰਭੀਰ ਪਛਾੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਗੈਰ ਸਰਗਰਮ ਹੋ ਗਈਆਂ ਜਾਂ ਹਾਸ਼ੀਏ ’ਤੇ ਪੁੱਜ ਗਈਆਂ। ਇਹ ਵੀ ਸੱਚ ਹੈ ਕਿ ਵਕਤੀ ਤੌਰ ’ਤੇ ਸੰਸਾਰ ਦੀ ਕੁਲ ਵਸੋਂ ਦੇ ਵੱਡੇ ਹਿੱਸੇ ਦੇ ਮਨ ’ਚ ਸਮਾਜਵਾਦ ਪ੍ਰਤੀ ਖਿੱਚ ਸਮਾਪਤ ਹੋ ਗਈ ਜਾਂ ਅਸਲੋਂ ਹੀ ਘਟ ਗਈ। ਸਾਮਰਾਜ ਤੇ ਪੂੰਜੀਵਾਦ ਨੇ ਆਪਣਾ ਲੋਕ ਭਲਾਈ ਵਾਲਾ ਲਬਾਦਾ ਵਗਾਹ ਮਾਰਿਆ ਤੇ ਆਪਣੇ ਅਸਲੀ ਰੰਗ ’ਚ ਸਾਹਮਣੇ ਆ ਗਏ। ਅਮਰੀਕਾ ਦੀ ਅਗਵਾਈ ਹੇਠਲੇ ਸਾਮਰਾਜੀ ਦੇਸ਼ਾਂ ਦੇ ਧੜੇ ਨੇ ਦੁਨੀਆ ਤੇ ਆਪਣਾ ਗਲਬਾ ਕਾਇਮ ਕਰਨ ਅਤੇ ਤਰਕੀ ਕਰ ਰਹੇ ਮੁਲਕਾਂ ਦੇ ਵਸੀਲਿਆਂ ਤੇ ਕਿਰਤ ਸ਼ਕਤੀ ਦੀ ਲੁੱਟ ਤਿੱਖੀ ਕਰਨ ਲਈ ਨਵ-ਉਦਾਰਵਾਦੀ ਨੀਤੀ ਚੌਖਟਾ ਘੜਿਆ ਅਤੇ ਇਸ ਅਨੁਸਾਰ ਪੂਰੀ ਦੁਨੀਆ ਨੂੰ ਹੱਕਣਾ ਸ਼ੁਰੂ ਕਰ ਦਿੱਤਾ। ਇਸ ਮੰਤਵ ਲਈ ਸਾਮਰਾਜ ਨੇ ਦੇਸ਼ਾਂ ਅੰਦਰ ਅਫਰਾ-ਤਫਰਾ ਫੈਲਾਈ, ਤਖ਼ਤਾ ਪਲਟ ਕਰਵਾਏ, ਧੱਕੇ ਨਾਲ ਕਬਜ਼ਾ ਕੀਤਾ ਅਤੇ ਜੰਗਾਂ ਭੜਕਾਈਆਂ। ਇਉਂ ਦੇਸ਼ਾਂ ਦੇ ਵਸੀਲੇ ਵੀ ਬੇਧੜਕ ਲੁੱਟੇ ਜਾ ਰਹੇ ਹਨ ਤੇ ਹਥਿਆਰਾਂ ਦੀ ਵਿਕਰੀ ਰਾਹੀਂ ਵੀ ਖੂਬ ‘ਚਾਂਦੀ ਕੁੱਟੀ’ ਜਾ ਰਹੀ ਹੈ। ਸੰਸਾਰਕ ਦੱਖਣ ਦੇ ਬਹੁ ਗਿਣਤੀ ਦੇਸ਼ ਸਾਮਰਾਜੀਆਂ ਨੇ ਲਗਭਗ ਮੁਕੰਮਲ ਕੰਗਾਲ ਕਰ ਦਿੱਤੇ ਹਨ। ਜ਼ਾਹਿਰ ਹੈ- ਲੋਕਾਂ ’ਚ ਡਾਢੀ ਬੇਚੈਨੀ ਤੇ ਰੋਸ ਉਬਾਲੇ ਮਾਰ ਰਹੇ ਹਨ। ਲੋਕ ਦੁਨੀਆ ਭਰ ’ਚ ਆਪਣੀਆਂ ਜੀਵਨ ਹਾਲਤਾਂ ’ਤੇ ਪੈ ਰਹੇ ਦੁਰ ਪ੍ਰਭਾਵਾਂ ਅਤੇ ਰੋਜ਼ੀ-ਰੋਟੀ ’ਤੇ ਆਏ ਦਿਨ ਵੱਧ ਰਹੇ ਨਿੱਤ ਨਵੇਂ ਹਮਲਿਆਂ ਖਿਲਾਫ਼ ਥਾਂ-ਥਾਂ ਜੂਝ ਰਹੇ ਹਨ। ਪ੍ਰੰਤੂ ਸਿਆਸੀ ਚੇਤਨਾ ਦੀ ਅਣਹੋਂਦ ਤੇ ਨਿਸ਼ਾਨੇ ਦੀ ਅਸਪੱਸ਼ਟਤਾ ਕਾਰਨ ਅਤੇ ਲੋਕ ਪੱਖੀ ਤਾਕਤਾਂ ਦੀ ਗੈਰ ਮੌਜੂਦਗੀ ਕਰਕੇ ਲੜ ਰਹੇ ਲੋਕਾਂ ਨੂੰ ਸੱਜ-ਪਿਛਾਖੜੀ, ਫਿਰਕੂ-ਫਾਸ਼ੀ ਤਾਕਤਾਂ ਆਪਣੇ ਪਿੱਛੇ ਲਾਮਬੰਦ ਕਰਨ ’ਚ ਖਾਸੀਆਂ ਸਫਲ ਹੋ ਰਹੀਆਂ ਹਨ। ਸਾਮਰਾਜ ਤੇ ਪੂੰਜੀਵਾਦੀ ਹਾਕਮਾਂ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਲੋਕ ਇਨਕਲਾਬੀ ਤਬਦੀਲੀ ਦੇ ਗਾਡੀ ਰਾਹ ਪੈਣ ਦੀ ਥਾਂ ਸਥਾਪਤੀ ਦੀਆਂ ਦਲਾਲ ਵੱਖਵਾਦੀ ਤਾਕਤਾਂ ਦੇ ਢਹੇ ਚੜ੍ਹ ਜਾਣ। ਇਹ ਸਾਰਾ ਕੁੱਝ ਤਾਂ ਹੀ ਸੰਭਵ ਹੋਇਆ ਹੈ, ਕਿਉਂਕਿ ਸਾਮਰਾਜ ਦੇ ਮੁਕਾਬਲੇ ’ਤੇ ਸੋਵੀਅਤ ਯੂਨੀਅਨ ਤੇ ਸਮਾਜਵਾਦੀ ਕੈਂਪ ਵਰਗੀ ਕੋਈ ਬਰਾਬਰ ਦੀ ਸ਼ਕਤੀ ਮੌਜੂਦ ਨਹੀਂ। ਲਿਹਾਜਾ ਫਾਸ਼ੀਵਾਦੀਆਂ ਵਲੋਂ ਮਚਾਈ ਚੌਤਰਫਾ ਤਬਾਹੀ ਤੇ ਤਬਾਹਕੁੰਨ ਜੰਗਾਂ ਦਾ ਖਤਰਾ ਮਾਨਵਤਾ ਦੇ ਸਿਰ ’ਤੇ ਨਵੇਂ ਸਿਰਿਓਂ ਆਣ ਖੜ੍ਹਾ ਹੋਇਆ ਹੈ।
    ਫਾਸ਼ੀਵਾਦ ਦੀ ਨਿਰਣਾਇਕ ਹਾਰ ਦਾ ਅਜੋਕੇ ਸਮੇਂ ਸਭ ਤੋਂ ਵੱਡਾ ਤੇ ਮਹੱਤਵਪੂਰਣ ਸਬਕ ਇਹੋ ਹੈ ਕਿ ਸਾਮਰਾਜ ਤੇ ਫਾਸ਼ੀਵਾਦ ਖ਼ਿਲਾਫ਼ ਵਿਚਾਰਧਾਰਕ ਚੇਤਨਾ ਪੈਦਾ ਕਰਨੀ ਅਤੇ ਇਨ੍ਹਾਂ ਤੋਂ ਮੁਕਤੀ ਦਾ ਲੋਕ ਯੁੱਧ ਭਖਾਉਣਾ ਤੇ ਜਿੱਤ ਤੱਕ ਲਿਜਾਣਾ ਦੁਨੀਆ ਭਰ ਦੇ ਲੋਕਾਂ, ਖਾਸ ਕਰਕੇ ਕਿਰਤੀ ਸ਼੍ਰੇਣੀ ਦਾ ਸਭ ਤੋਂ ਪਲੇਠਾ, ਮਹੱਤਵਪੂਰਨ ਫਰਜ਼ ਹੈ। ਐਪਰ ਇਸ ਸੇਧ ’ਚ ਵਿਸ਼ਵ ਲੋਕਾਈ ਦਾ ਮਨ ਬਨਾਉਣਾ ਇਨਕਲਾਬੀ ਸ਼ਕਤੀਆਂ ਦਾ ਇਤਿਹਾਸਕ ਫਰਜ਼ ਹੈ। ਨਾਲ ਹੀ, ਥੋੜ੍ਹੀ ਜਾਂ ਲੰਮੀ ਮਿਆਦ ਦੀਆਂ ਨਿਰੋਲ ਆਰਥਿਕ ਲੜਾਈਆਂ ਲੜਦੇ ਹੋਏ ਸਿਆਸੀ ਘੋਲਾਂ, ਜਿਨ੍ਹਾਂ ਦਾ ਮੁੱਖ ਧੁਰਾ ਬਦਲਵੀਆਂ ਲੋਕ ਪੱਖੀ ਨੀਤੀਆਂ ਵਾਲਾ ਹਕੀਕੀ ਰਾਜਸੀ ਮੁਤਬਾਦਲ ਉਸਾਰਨਾ ਅਤੇ ਅੰਤ ਕ੍ਰਾਂਤੀ ਰਾਹੀਂ ਬੁਨਿਆਦੀ ਪਰਿਵਰਤਨ ਕਰਦੇ ਹੋਏ ਪੂੰਜੀਵਾਦ ਦੀ ਥਾਂ ਸਮਾਜਵਾਦ ਦੀ ਕਾਇਮੀ ਲਈ ਲੋਕਾਂ ਨੂੰ ਸੁਚੇਤ ਤੇ ਤਿਆਰ ਕਰਨਾ ਦੂਜਾ ਵਡੇਰਾ ਕਾਰਜ ਹੈ।
    ਲੋਕਾਂ ਨੂੰ ਹੁਣ ਅਮੀਰੀ-ਗਰੀਬੀ ਦੇ ਵੱਧ ਰਹੇ ਪਾੜੇ, ਲੱਕ ਤੋੜ ਮਹਿੰਗਾਈ ਤੇ ਛਾਲਾਂ ਮਾਰ ਕੇ ਵਧ ਰਹੀ ਬੇਰੁਜ਼ਗਾਰੀ, ਗਰੀਬ ਵਸੋਂ ਦਾ ਇਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਤੋਂ ਮਹਿਰੂਮ ਹੋਣ, ਭ੍ਰਿਸ਼ਟਾਚਾਰ, ਅਪਰਾਧਾਂ ਤੇ ਅਰਾਜਕਤਾ ਦੇ ਬੇਲਗਾਮ ਵਾਧੇ, ਸੱਭਿਆਚਾਰਕ ਨਿਘਾਰ ਆਦਿ ਦੇ ਅਸਲ ਸ੍ਰੋਤ, ਪੂੰਜੀਵਾਦੀ ਰਾਜ ਪ੍ਰਬੰਧ ਤੋਂ ਜਾਣੂੰ ਕਰਵਾਉਣਾ ਹੋਵੇਗਾ। ਸਭ ਤੋਂ ਵੱਧ ਕੇ ਲੋਕਾਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਪੂੰਜੀਵਾਦ ਨਾ ਤਾਂ ਕਦੇ ਸੰਕਟ ਤੋਂ ਮੁਕਤ ਹੋ ਸਕਦਾ ਹੈ ਅਤੇ ਨਾ ਹੀ ਸੰਕਟ ਦਾ ਭਾਰ ਲੋਕਾਂ ਸਿਰ ਲੱਦਣ ਤੋਂ ਬਾਜ ਆ ਸਕਦਾ ਹੈ। ਜੇਕਰ ਸਾਫ-ਸਾਫ ਕਹਿਣਾ ਹੋਵੇ ਤਾਂ ਅਸਾਨੂੰ ਜਮਾਤੀ ਜਦੋ-ਜਹਿਦ ਤੇਜ਼ ਕਰਨ ਵੱਲ ਵੱਧਣਾ ਚਾਹੀਦਾ ਹੈ। ਯਾਦ ਕਰੋ ਸੋਵੀਅਤ ਯੂਨੀਅਨ ਦੇ ਲੋਕੀਂ ਜਮਾਤੀ ਸੂਝ ਨਾਲ ਲੈਸ ਹੋਣ ਕਰਕੇ ਹੀ ਫਾਸ਼ੀਵਾਦ ਨਾਲ ‘ਆਰ-ਪਾਰ ਦਾ ਯੁੱਧ’ ਲੜਨ ਲਈ ਮੈਦਾਨ ’ਚ ਨਿੱਤਰੇ ਸਨ। ਲੁੱਟ-ਖਸੁੱਟ ਵਾਲੇ ਜਮਾਤੀ ਰਾਜ ’ਚ ਲੁੱਟੇ-ਲਤਾੜੇ ਲੋਕਾਂ ਕੋਲ ਜਮਾਤੀ ਚੇਤਨਾ ਤੋਂ ਬਗੈਰ ਲੋਟੂਆਂ ਤੋਂ ਮੁਕਤੀ ਲਈ ਹੋਰ ਕੋਈ ਹਥਿਆਰ ਨਹੀਂ। ਕਿਰਤ ਸ਼ਕਤੀ ਨੂੰ ਜਮਾਤੀ ਸੂਝ ਨਾਲ ਲੈਸ ਕਰਨ ਦਾ ਇਹ ਕੰਮ ਵੀ ਸੰਸਾਰ ਭਰ ਦੇ ਇਨਕਲਾਬੀਆਂ ਦਾ ਪ੍ਰਮੁੱਖ ਕਾਰਜਭਾਰ ਹੈ।

  • ਚਾਰ ਰਾਜਾਂ ਤੇ ਇਕ ਯੂਟੀ ਦੀਆਂ ਵਿਧਾਨ ਸਭਾਈ ਚੋਣਾਂ ਦਾ ਲੇਖਾ-ਜੋਖਾ

    ਚਾਰ ਰਾਜਾਂ ਤੇ ਇਕ ਯੂਟੀ ਦੀਆਂ ਵਿਧਾਨ ਸਭਾਈ ਚੋਣਾਂ ਦਾ ਲੇਖਾ-ਜੋਖਾ


    ਲੰਘੀ 4 ਮਈ ਨੂੰ ਨਸ਼ਰ ਹੋਏ ਆਸਾਮ, ਕੇਰਲਮ, ਤਾਮਿਲਨਾਡੂ, ਪੱਛਮੀ ਬੰਗਾਲ ਸੂਬਿਆਂ ਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਪੂਡੂਚਰੀ ਦੇ ਚੋਣ ਨਤੀਜਿਆਂ ਨੇ ਆਮ ਲੋਕਾਂ ਸਮੇਤ ਸਿਆਸੀ ਵਿਸ਼ਲੇਸ਼ਕਾਂ ਤੇ ਟਿੱਪਣੀਕਾਰਾਂ ਨੂੰ ਵੀ ਡਾਢਾ ਹੈਰਾਨ ਕੀਤਾ ਹੈ। ਤਾਮਿਲਨਾਡੂ ਤੇ ਪੱਛਮੀ ਬੰਗਾਲ ’ਚ ਨਾ ਕੇਵਲ ਰਾਜ ਕਰਦੇ ਦਲਾਂ ਡੀਐਮਕੇ ਤੇ ਟੀਐਮਸੀ ਦੀ ਹਾਰ ਹੋਈ ਹੈ, ਬਲਕਿ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਤੇ ਕੁਮਾਰੀ ਮਮਤਾ ਬੈਨਰਜੀ ਆਪ ਵੀ ਚੋਣਾਂ ਹਾਰ ਗਏ ਹਨ। ਇਕੱਲੇ-ਇਕੱਲੇ ਸੂਬੇ ’ਚ ਕਿਸ ਦਲ ਜਾਂ ਗਠਜੋੜ ਨੇ ਕਿੰਨੀਆਂ ਸੀਟਾਂ ਜਿੱਤੀਆਂ ਤੇ ਕਿੰਨੇ ਫੀਸਦੀ ਵੋਟ ਹਾਸਲ ਕੀਤੇ, ਇਹ ਵੇਰਵੇ ਅੱਗੇ ਜਾ ਕੇ ਦੇਖਾਂਗੇ।
    ਪੱਛਮੀ ਬੰਗਾਲ ’ਚ ਰਿਸ਼ਵਤਖੋਰੀ, ਧੱਕੇਸ਼ਾਹੀ ਤੇ ਸਥਾਨਕ ਪੱਧਰ ’ਤੇ ਗੁੰਡਾਗਰਦੀ ਨੂੰ ਮਮਤਾ ਦੀ ਪਾਰਟੀ ਦੀ ਹਾਰ ਦੇ ਕਾਰਨ ਦੱਸਿਆ ਜਾ ਰਿਹਾ ਹੈ। ਇਹ ਗੱਲ ’ਚ ਕੁੱਝ ਸੱਚਾਈ ਵੀ ਹੋ ਸਕਦੀ ਹੈ। ਪਰ ਜੇ ਰਿਸ਼ਵਤਖੋਰੀ ਹੀ ਬੀਜੇਪੀ ਦੀ ਜਿੱਤ ਤੇ ਮਮਤਾ ਦੀ ਹਾਰ ਦਾ ਕਾਰਨ ਹੈ ਤਾਂ ਫਿਰ ਨਵੇਂ ਥਾਪੇ ਗਏ ਮੁੱਖ ਮੰਤਰੀ ਸਵੇਂਦੂ ਅਧਿਕਾਰੀ ਤੋਂ ਵੱਡਾ ਰਿਸ਼ਵਤਖੋਰ ਕੌਣ ਹੋ ਸਕਦਾ ਹੈ? ਉਹ ਸ਼ਾਇਦ ਅਜਿਹਾ ਪਹਿਲਾ ਮੁੱਖ ਮੰਤਰੀ ਹੈ, ਜੋ ਰਿਸ਼ਵਤ ਲੈਂਦਾ ਕੈਮਰੇ ਰਾਹੀਂ ਪ੍ਰਤੱਖ ਫੜ੍ਹਿਆ ਗਿਆ ਸੀ। ਰਿਸ਼ਵਤ ਲੈਂਦੇ ਦੀਆਂ ਉਸ ਦੀਆਂ ਉਹ ਵੀਡੀਓਜ਼ ਅੱਜ ਵੀ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਦਿਖਾ ਕੇ ਸ਼੍ਰੀ ਮੋਦੀ ਜੀ ਸਾਲ 2016 ’ਚ ਆਪਣੀਆਂ ਚੋਣ ਰੈਲੀਆਂ ’ਚ ਉਸ ਦਾ ਰਿਸ਼ਵਤ ਲੈਂਦੇ ਦਾ ਸਾਂਗ ਲਾਹ ਕੇ ਲੋਕਾਂ ਦੀਆਂ ਤਾਲੀਆਂ ਬਟੋਰਦੇ ਸਨ। ਉਦੋਂ ਇਹ ‘ਮਹਾਂਪੁਰਸ਼’ ਮਮਤਾ ਦੀ ਪਾਰਟੀ ਦੀ ‘ਸ਼ੋਭਾ ਵਧਾਉਂਦਾ’ ਸੀ, ਜਦਕਿ ਹੁਣ ਭਾਜਪਾ ਦਾ ‘ਨਵਰਤਨ’ ਬਣ ਗਿਆ ਹੈ।
    ਚੋਣ ਨਤੀਜਿਆਂ ਦੇ ਸੂਬਾ ਵਾਰ ਵਿਸ਼ਲੇਸ਼ਣ ਤੋਂ ਪਹਿਲਾਂ ਭਾਰਤ ਦੇ ਚੋਣ ਕਮਿਸ਼ਨ (ਈਸੀਆਈ), ਵੋਟਰ ਸੂਚੀਆਂ ਦੀ ਗਹਿਣ ਸੁਧਾਈ (ਐਸਆਈਆਰ), ਨਿਆਂ ਪਾਲਿਕਾ ਦੀ ਭੂਮਿਕਾ ਅਤੇ ਚੋਣ ਪ੍ਰਬੰਧਾਂ ਆਦਿ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ।
    2024 ਦੀਆਂ ਲੋਕ ਸਭਾ ਚੋਣਾਂ ’ਚ ਬੀਜੇਪੀ ਨੇ 240 ਸੀਟਾਂ ਜਿੱਤੀਆਂ ਸਨ ਤੇ ਇਹ ਇਕੱਲੇ ਤੌਰ ’ਤੇ ਸਰਕਾਰ ਬਨਾਉਣ ਦੀ ਹੈਸੀਅਤ ’ਚ ਨਹੀਂ ਸੀ। ਇਸਨੇ ਆਪਣੇ ਭਾਈਵਾਲਾਂ ਦੇ ਸਿਰ ’ਤੇ ਸਰਕਾਰ ਬਣਾਈ ਸੀ। ਭਾਈਵਾਲਾਂ ਸਮੇਤ ਇਸ ਦੀਆਂ 293 ਸੀਟਾਂ ਬਣਦੀਆਂ ਹਨ। ਕਈ ਸੰਸਥਾਵਾਂ, ਖਾਸ ਕਰਕੇ ‘ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼’ (ਏ.ਡੀ.ਆਰ.) ਤੇ ‘ਸਿਟੀਜ਼ਨਜ਼ ਫਾਰ ਡੈਮੋਕਰੇਸੀ’ ਅਤੇ ਪ੍ਰਮੁੱਖ ਵਿਅਕਤੀਆਂ, ਜਿਵੇਂ ਉਘੇ ਅਰਥਸ਼ਾਸ਼ਤਰੀ ਪ੍ਰਕਲਾ ਪ੍ਰਭਾਕਰ, ਜੋ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਦੇ ਪਤੀ ਹਨ, ਨੇ ਆਪੋ-ਆਪਣੇ ਆਜ਼ਾਦਾਨਾ ਵਿਸ਼ਲੇਸ਼ਣਾਂ ਰਾਹੀਂ ਇਹ ਨਤੀਜਾ ਕੱਢਿਆ ਹੈ ਕਿ ਐਨਡੀਏ ਗਠਜੋੜ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਘੱਟੋ-ਘੱਟ 79 ਸੀਟਾਂ ਹੇਰਾਫੇਰੀ ਕਰਕੇ ਜਿੱਤੀਆਂ ਸਨ। ਇਨ੍ਹਾਂ ਨੇ ਸਾਰੀਆਂ, 543 ਲੋਕ ਸਭਾ ਸੀਟਾਂ ਦੀਆਂ ਵੋਟਿੰਗ ਮਸ਼ੀਨਾਂ ’ਚ ਪਈਆਂ ਵੋਟਾਂ ਅਤੇ ਹਰ ਮਸ਼ੀਨ ’ਚੋਂ ਗਿਣੀਆਂ ਗਈਆਂ ਵੋਟਾਂ ਦਾ ਫਰਕ ਦੱਸਿਆ ਹੈ। ਬਹੁਤ ਜ਼ਿਆਦਾ ਸੀਟਾਂ ਤੇ ਗਿਣੀਆਂ ਵੋਟਾਂ, ਪਈਆਂ ਵੋਟਾਂ ਤੋਂ ਕਿਤੇ ਜ਼ਿਆਦਾ ਸਨ ਤੇ ਕੁੱਝ ਸੀਟਾਂ ’ਤੇ ਘੱਟ ਸਨ। ਚੋਣ ਕਮਿਸ਼ਨ ਨੇ ਇਨ੍ਹਾਂ ਸਵਾਲਾਂ ਦਾ ਅਜੇ ਤੱਕ ਕੋਈ ਵਾਜਬ ਤੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਬੱਸ ਇਹ ਕਹਿ ਕੇ ਸਾਰ ਦਿੱਤਾ ਹੈ ਕਿ ਵੋਟਾਂ ਪੈਣ ਤੋਂ ਪਹਿਲਾਂ (ਮੌਕ ਪੋਲਿੰਗ) ਅੱਡੋ-ਅੱਡ ਉਮੀਦਵਾਰਾਂ ਨੂੰ ਪਾ ਕੇ ਦਿਖਾਈਆਂ ਜਾਂਦੀਆਂ ਫਰਜ਼ੀ ਵੋਟਾਂ ਸ਼ਾਇਦ ਡਲੀਟ ਨਾ ਕੀਤੀਆਂ ਹੋਣ। ਇਸੇ ਸਬੰਧ ’ਚ ਮੰਗ ਉਠੀ ਸੀ ਕਿ ਵੋਟਾਂ ਪੈਣ ਤੋਂ ਪਿਛੋਂ ਉਮੀਦਵਾਰਾਂ ਦੇ ਏਜੰਟਾਂ ਨੂੰ ਜੋ ਫਾਰਮ ਨੰਬਰ 17 ਭਰ ਕੇ ਦੇਣਾ ਹੁੰਦਾ ਹੈ, ਉਸ ਦੀਆਂ ਕਾਪੀਆਂ ਕਮਿਸ਼ਨ ਦੀ ਵੈਬਸਾਈਟ ’ਤੇ ਪਾਈਆਂ ਜਾਣ। ਇਹ ਮੰਗ ਮੌਜੂਦਾ ਚੋਣਾਂ ’ਚ ਵੀ ਲਾਗੂ ਨਹੀਂ ਹੋਈ। ਇਸ ਤੋਂ ਇਲਵਾ ਚੋਣਾਂ ਦੇ ਐਨ ਨੇੇੜੇ ਜਾ ਕੇ ਫਰਜ਼ੀ ਨਾਵਾਂ ਰਾਹੀਂ ਵੋਟਾਂ ਕੱਟੀਆਂ ਜਾਂਦੀਆਂ ਹਨ ਤੇ ਨਾਲ ਹੀ ਫਰਜ਼ੀ ਵੋਟਾਂ ਬਣਾਈਆਂ ਜਾਂਦੀਆਂ ਹਨ। ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਨੇ 2 ਵਾਰ ਪੂਰੇ ਸਬੂਤਾਂ ਨਾਲ ਇਸ ਠੱਗੀ-ਠੋਰੀ ਦੀ ਵਿਆਖਿਆ ਕੀਤੀ ਸੀ। ਉਨ੍ਹਾਂ ਇਕ ਹੀ ਵਿਅਕਤੀ ਦੀ ਵੋਟ ਕਈ-ਕਈ ਥਾਵਾਂ ’ਤੇ ਬਣੀ ਤੇ ਪੋਲ ਹੋਈ ਸਬੂਤਾਂ ਸਮੇਤ ਦਿਖਾਈ ਸੀ। ਇਕ ਹੀ ਪਤੇ ’ਤੇ 50-50 ਜਾਂ 100-100, ਇੱਥੋਂ ਤੱਕ ਕਿ 500 ਤੱਕ ਵੋਟਾਂ ਬਣੀਆਂ ਹੋਈਆਂ ਹਨ। ਖੋਜੀ ਪੱਤਰਕਾਰਾਂ ਦੀ ਟੀਮ ‘ਰਿਪੋਰਟਰਜ਼ ਕੁਲੈਕਟਿਵ’ ਨੇ ਕਰਨਾਟਕਾ, ਹਰਿਆਣਾ, ਬਿਹਾਰ ’ਚ ਇਨ੍ਹਾਂ ਪਤਿਆਂ ’ਤੇ ਜਾ ਕੇ ਤੱਥ ਇਕੱਠ ਕੀਤੇ ਤੇ ਉਜਾਗਰ ਵੀ ਕੀਤੇ ਸਨ। ਉਨ੍ਹਾਂ ਸਬੂਤਾਂ ਸਹਿਤ ਦੱਸਿਆ ਸੀ ਕਿ ਅਜਿਹੀਆਂ ਥਾਵਾਂ ’ਤੇ ਕੇਵਲ 4 ਜਾਂ 5 ਵਿਅਕਤੀ ਹੀ ਰਹਿੰਦੇ ਹਨ। ਭਾਰਤ ਦੇ ਚੋਣ ਕਮਿਸ਼ਨ ਨੇ ਇਨ੍ਹਾਂ ’ਚੋਂ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ।
    ਮਈ 2024 ਦੀਆਂ ਆਮ ਚੋਣਾਂ ’ਚ ਭਾਜਪਾ ਮਹਾਰਾਸ਼ਟਰ ਸੂਬੇ ਦੀਆਂ ਲੋਕ ਸਭਾ ਦੀਆਂ 48 ਸੀਟਾਂ ’ਚੋਂ ਕੇਵਲ 9 ਹੀ ਜਿੱਤੀ ਸੀ। ਠੀਕ 5 ਮਹੀਨਿਆਂ ਪਿੱਛੋਂ, ਨਵੰਬਰ 2024 ’ਚ ਹੋਈਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ 288 ’ਚੋਂ 132 ਸੀਟਾਂ ਜਿੱਤ ਗਈ ਤੇ ਇਸ ਦੀ ਅਗਵਾਈ ਹੇਠਲਾ ਗਠਜੋੜ ਐਨ.ਡੀ.ਏ. 235 ਸੀਟਾਂ ਜਿੱਤ ਗਿਆ ਸੀ। ਕਾਂਗਰਸ, ਐਨਸੀਪੀ (ਸ਼ਰਦ ਪਵਾਰ) ਤੇ ਸ਼ਿਵ ਸੈਨਾ ਊਧਵ ਠਾਕਰੇ ਸਿਰਫ 50 ਸੀਟਾਂ ਤੇ ਸਿਮਟ ਗਏ ਸਨ। ਮਈ ਤੋਂ ਨਵੰਬਰ ਤੱਕ ਸਿਰਫ 5 ਮਹੀਨਿਆਂ ’ਚ 48 ਲੱਖ 81 ਹਜ਼ਾਰ 620 ਨਵੇਂ ਵੋਟ ਬਣੇ ਸਨ ਤੇ 8 ਲੱਖ 391 ਵੋਟ ਕੱਟੇ ਗਏ ਸਨ। ਜ਼ਾਹਿਰ ਹੈ ਭਾਜਪਾ, ਸਭ ਦੀਆਂ ਆਸਾਂ ਦੇ ਉਲਟ ਇਸੇ ‘ਜਮ੍ਹਾਂ-ਘਟਾਓ’ ਦੇ ਸਿਰ ’ਤੇ ਮਹਾਰਾਸ਼ਟਰ ਤੇ ਹਰਿਆਣਾ ਸੂਬਿਆਂ ਦੀਆਂ ਅਸੰਬਲੀ ਚੋਣਾਂ ਜਿੱਤ ਗਈ ਸੀ।
    ਕਿਉਂਕਿ ਇਨ੍ਹਾਂ ਤੌਰ-ਤਰੀਕਿਆਂ ਦੀ ਪੋਲ ਖੁੱਲ੍ਹ ਚੁੱਕੀ ਸੀ, ਇਸ ਲਈ ਬੀਜੇਪੀ ਨੇ ਆਪਣੇ ਤਰਕਸ਼ ’ਚੋਂ ਹੁਣ ਇਕ ਹੋਰ ਤੀਰ ਛੱਡਿਆ ਹੈ। ਅਕਤੂਬਰ-ਨਵੰਬਰ 2025 ’ਚ ਹੋਈਆਂ ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਭਾਰਤ ਦੇ ਚੋਣ ਕਮਿਸ਼ਨ ਨੇ ਬਿਨਾਂ ਕਿਸੇ ਸੰਵਿਧਾਨਕ ਪ੍ਰਾਵਧਾਨ ਦੇ ਬਿਹਾਰ ’ਚ ਵੋਟਾਂ ਦੀ ਗਹਿਰਾਈ ਨਾਲ ਸੁਧਾਈ (ਐਸਆਈਆਰ) ਕਰਨ ਦਾ ਐਲਾਨ ਕੱਢ ਮਾਰਿਆ। ਲੋਕ ਸਭਾ ਚੋਣਾਂ ਵੇਲੇ ਬਣੀਆਂ ਵੋਟਰ ਸੂਚੀਆਂ ਰੱਦ ਕਰਕੇ, ਨਵੇਂ ਸਿਰੇ ਤੋਂ ਨਵਾਂ ਫਾਰਮ ਭਰਨ ਲਈ ਕਿਹਾ ਗਿਆ। ਯਾਦ ਰਹੇ ਇਸ ਦਾ ਨਾ ਤਾਂ ਦੇਸ਼ ਦੇ ਸੰਵਿਧਾਨ ’ਚ ਅਤੇ ਨਾ ਹੀ ਲੋਕ ਪ੍ਰਤੀਨਿਧਤਾ ਕਾਨੂੰਨ -1951 ’ਚ ਕਿਧਰੇ ਕੋਈ ਜ਼ਿਕਰ ਹੈ ਤੇ ਨਾ ਹੀ ਇਹ ਤਰੀਕਾ ਚੋਣ ਨਿਯਮਾਂ ਦੀ ਸੂਚੀ ’ਚ ਦਰਜ ਹੈ। ਇਸ ਫਾਰਮ ਨਾਲ ਸਬੂਤ ਵਜੋਂ 11 ਦਸਤਾਵੇਜ਼ਾਂ ’ਚੋਂ ਇਕ ਲਾਉਣਾ ਸੀ ਤੇ ਨਾਲ ਹੀ ਮਾਤਾ-ਪਿਤਾ ਦੇ ਦਸਤਾਵੇਜ਼ ਵੀ ਲਾਉਣੇ ਸਨ। ਵੋਟਰ ਸੂਚੀਆਂ ਦੀ ਸੁਧਾਈ ਅਕਸਰ ਹੁੰਦੀ ਹੈ। ਮਰ ਚੁੱਕੇ ਅਤੇ ਵਿਆਹ, ਨੌਕਰੀ ਜਾਂ ਕਿਸੇ ਹੋਰ ਕਾਰਨ ਕਰਕੇ ਕਿਤੇ ਹੋਰ ਪਤੇ ’ਤੇ ਜਾ ਕੇ ਰਹਿਣ ਵਾਲਿਆਂ ਦੀਆਂ ਵੋਟਾਂ ਪਹਿਲਾਂ ਵੀ ਕੱਟੀਆਂ ਜਾਂਦੀਆਂ ਹਨ। ਇਕੋ ਵਿਅਕਤੀ ਦੀਆਂ 2 ਜਾਂ ਵੱਧ ਥਾਵਾਂ ’ਤੇ ਬਣੀਆਂ ਵੋਟਾਂ ਵੀ ਕੱਟੀਆਂ ਜਾਂਦੀਆਂ ਹਨ।
    ਪਰ ਇਹ ‘ਗਹਿਣ ਸੁਧਾਈ’ ਦਾ ਢਕਵੰਜ, ਜਿਸ ਦਾ ਚੋਣ ਕਮਿਸ਼ਨ ਕੋਲ ਕੋਈ ਅਧਿਕਾਰ ਹੀ ਨਹੀਂ, ਵੋਟਾਂ ਬਨਾਉਣ ਨਾਲੋਂ ਵੱਧ ਲੋਕਾਂ ਦੀ ਨਾਗਰਿਕਤਾ ਚੈਕ ਕਰਨ ਲਈ ਰਚਿਆ ਗਿਆ ਸੀ। ਉਂਝ ਇਹ ਅਧਿਕਾਰ ਸਿਰਫ਼ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਹੈ। ਇਸ ਦੇ ਜ਼ਰੀਏ ਪਹਿਲਾਂ ਬਿਹਾਰ ’ਚ ਤੇ ਫੇਰ ਪੱਛਮੀ ਬੰਗਾਲ ਤੇ ਆਸਾਮ ’ਚ ਘੁਸਪੈਠੀਆਂ ਦਾ ਹਊਆ ਖੜ੍ਹਾ ਕਰਕੇ ਹਿੰਦੂ ਵੋਟਾਂ ਦਾ ਧਰੁਵੀਕਰਨ ਕੀਤਾ ਗਿਆ। ਕਿਉਂਕਿ ਬੀਜੇਪੀ ਸਾਮ-ਦਾਮ-ਦੰਡ-ਭੇਦ ਰੂਪੀ ਚਾਣਕੀਆ ਨੀਤੀ ਨੂੰ ਬੜੇ ਸ਼ਾਤਰਾਨਾ ਢੰਗ ਨਾਲ ਲਾਗੂ ਕਰਦੀ ਹੈ, ਇਸ ਲਈ ਇਹ ਸਿਰਫ ਇਕੋ ਹਥਿਆਰ ਨਹੀਂ ਵਰਤਦੀ। ਬਿਹਾਰ ’ਚ ਇਸ ਨੇ ਵੋਟਾਂ ਤੋਂ ਕੁੱਝ ਦਿਨ ਪਹਿਲਾਂ ਔਰਤਾਂ ਦੇ ਖਾਤਿਆਂ ’ਚ 10-10 ਹਜ਼ਾਰ ਰੁਪਏ ਪਾ ਕੇ ਨਵੀਂ ਚਾਲ ਖੇਡੀ ਸੀ। ਅਜੇਹੀਆਂ ਚਾਲਾਂ ਇਹ ਹੋਰ ਸੂਬਿਆਂ ’ਚ ਵੀ ਖੇਡਦੀ ਹੈ। ਆਰ.ਐਸ.ਐਸ. ਦਾ ਕਾਡਰ (ਸੋਇਮ ਸੇਵਕ) ਭਾਜਪਾ ਦੀ ਚੋਣ ਮਸ਼ੀਨਰੀ ਦੀ ਰੀਡ੍ਹ ਦੀ ਹੱਡੀ ਹੈ। ਗਹਿਣ ਸੁਧਾਈ ਨਾਲ ਤਾਮਿਲਨਾਡੂ, ਕੇਰਲਮ ਵਿਖੇ ਵੀ ਵੋਟਾਂ ਕੱਟੀਆਂ ਗਈਆਂ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਆਸਾਮ ’ਚ ਗਹਿਣ ਦੀ ਬਜਾਏ, ਬਿਨਾਂ ਫਾਰਮ ਭਰਿਆਂ ਆਮ ਸੁਧਾਈ ਹੀ ਕੀਤੀ ਗਈ, ਕਿਉਂਕਿ ਉਥੇ ਲੱਖਾਂ ਹਿੰਦੂਆਂ ਦੀ ਨਾਗਰਿਕਤਾ ’ਤੇ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ। ਯਾਨਿ ਚੋਣ ਕਮਿਸ਼ਨ ਦੇ ਦੂਹਰੇ ਮਾਪਦੰਡ ਹਨ।
    ਸਰਵ ਉਚ ਅਦਾਲਤ ਦੇ ਮਾਣਯੋਗ ਜੱਜਾਂ ਨੇ ਵੀ ਗਹਿਣ ਸੁਧਾਈ ਦੀ ਸੰਵਿਧਾਨਕ ਉਚਿਤਤਾ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ ਕੋਈ ਸੁਣਵਾਈ ਨਾ ਕਰਕੇ ਸੰਵਿਧਾਨ ਦੀ ਰਾਖੀ ਦੇ ਆਪਣੇ ਮੁਢਲੇ ਫਰਜ਼ਾਂ ਤੋਂ ਪੱਲਾ ਝਾੜ ਲਿਆ। ਜੱਜ ਸਾਹਿਬਾਨ ਨੇ ਬਿਹਾਰ ਤੇ ਪੱਛਮੀ ਬੰਗਾਲ ਚੋਣਾਂ ਸਮੇਂ ਆਪਣੇ ਵਲੋਂ ਹੀ ਸੁਣਾਏ ਜ਼ੁਬਾਨੀ ਹੁਕਮਾਂ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਹਨ। ਪੱਛਮੀ ਬੰਗਾਲ ’ਚ ਤਾਂ ਉਥੋਂ ਦੀ ਅਫਸਰਸ਼ਾਹੀ ਨੂੰ ਵੋਟਰ ਸੂਚੀਆਂ ਬਨਾਉਣ ਦੇ ਕੰਮ ਤੋਂ ਲਾਂਭੇ ਹੀ ਕਰ ਦਿੱਤਾ ਗਿਆ ਸੀ ਤੇ ਇੱਕ ਕਰੋੜ ਤੋਂ ਵੱਧ ਕੇਸ ਨਿਆਂਇਕ ਅਧਿਕਾਰੀਆਂ ਨੂੰ ਸੌਂਪ ਦਿੱਤੇ ਸਨ। ਇਨ੍ਹਾਂ ’ਚੋਂ 27 ਲੱਖ ਤੋਂ ਵੱਧ ਅਜਿਹੇ ਲੋਕ ਅਯੋਗ ਕਰਾਰ ਦਿੱਤੇ ਗਏ, ਜਿਨ੍ਹਾਂ ਕੋਲ ਸਾਰੇ ਦਸਤਾਵੇਜ਼ ਮੌਜੂਦ ਸਨ। ਲੇਕਿਨ ਨਿਆਂਸੰਗਤ ਤਰੁੱਟੀਆਂ ਕਹਿ ਕੇ ਉਨ੍ਹਾਂ ਦੀਆਂ ਵੋਟਾਂ ਕੱਟ ਦਿੱਤੀਆਂ ਤੇ ਉਨ੍ਹਾਂ ਦੀ ਸੁਣਵਾਈ ਲਈ 19 ਟ੍ਰਿਬਿਊਨਲ ਬਣਾ ਦਿੱਤੇ ਗਏ। 17 ਜ਼ਿਲਿ੍ਹਆਂ ਦੇ 12 ਟ੍ਰਿਬਿਊਨਲਾਂ ਨੇ 14 ਮਈ, ਭਾਵ ਵੋਟਾਂ ਦੀ ਗਿਣਤੀ ਤੋਂ ਹੋਣ 10 ਦਿਨ ਪਿੱਛੋਂ ਤੱਕ, ਸਿਰਫ 6581 ਕੇਸ ਹੀ ਨਿਪਟਾਏ ਹਨ। ਜਦਕਿ ਇਨ੍ਹਾਂ 12 ਟ੍ਰਿਬ੍ਰਿਊਨਲਾਂ ਕੋਲ 24 ਲੱਖ 98 ਹਜ਼ਾਰ 931 ਅਪੀਲਾਂ ਲੰਬਿਤ ਸਨ। ਭਾਵ 45 ਦਿਨਾਂ ’ਚ ਇਨ੍ਹਾਂ ਨੇ ਕੇਵਲ 0.26% ਕੇਸ ਹੀ ਨਿਬੇੜੇ ਹਨ। ਜੇ ਪੜਤਾਲ ਇਸੇ ਰਫ਼ਤਾਰ ਨਾਲ ਚਲਦੀ ਰਹੀ ਤਾਂ ਸਾਰੇ ਕੇਸਾਂ ਦੇ ਨਿਪਟਾਰੇ ਲਈ ਘੱਟੋ-ਘੱਟ 17 ਹਜ਼ਾਰ 376 ਦਿਨ ਭਾਵ 47 ਸਾਲ ਹੋਰ ਲੱਗਣਗੇ। ਸੰਵਿਧਾਨ ਅਨੁਸਾਰ ਫੈਸਲਾ ਪਿਛੋਂ ਹੁੰਦਾ ਰਹਿੰਦਾ, ਪਰ ਇਨ੍ਹਾਂ ਸਾਰਿਆਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾ ਸਕਦਾ ਸੀ। ਲੇਕਿਨ ਸਰਵ ਉਚ ਅਦਾਲਤ ਦੇ ਮਾਨਯੋਗ ਜੱਜ ਜੌਆਏ ਮਾਲਾ ਬਾਗਚੀ ਨੇ ਕਿਹਾ, ‘ਇਹ ਲੋਕ ਜੇ ਇਸ ਵਾਰ ਵੋਟ ਨਾ ਵੀ ਪਾਉਣਗੇ ਤਾਂ ਕੀ ਹੋ ਜਾਵੇਗਾ? ਅਗਲੀ ਵਾਰੀ ਪਾ ਲੈਣਗੇ।’ ਇੰਝ ਇਹ ਚੋੋਣਾਂ ਲੋਕਰਾਜ ਦੇ ਤਕਾਜ਼ਿਆਂ ’ਤੇ ਕਿਵੇਂ ਵੀ ਖਰੀਆਂ ਨਹੀਂ ਉੱਤਰਦੀਆਂ। ਇਸ ਦੇ ਉਲਟ ਇਹ ਚੋਣਾਂ, ਭਾਰਤ ਦੇ ਚੋਣ ਕਮਿਸ਼ਨ, ਸਰਵ ਉਚ ਅਦਾਲਤ ਦੇ ਜੱਜਾਂ, ਕੇਂਦਰੀ ਸਰਕਾਰ ਦੀ ਮਿਲੀਭੁਗਤ ਨਾਲ ਕੀਤਾ ਗਿਆ ਲੋਕਤੰਤਰ ਦਾ ਕਤਲ ਹੈ। ਹਾਲਾਂਕਿ ਇਨ੍ਹਾਂ ਦੀ ਜ਼ਿੰਮੇਵਾਰੀ ਇਸ ਦੀ ਰਾਖੀ ਕਰਨ ਦੀ ਸੀ।
    ਪੱਛਮੀ ਬੰਗਾਲ ਦੇ ਚੋਣ ਨਤੀਜੇ
    (1) ਕੁੱਲ 294 ’ਚੋਂ 293 ਸੀਟਾਂ ਦੇ ਨਤੀਜੇ ਆਏ ਸਨ। ਫਾਲਟਾ ਸੀਟ ਤੇ 21 ਮਈ ਨੂੰ ਵੋਟਾਂ ਪੈ ਚੁੱਕੀਆਂ ਹਨ ਤੇ ਇਹ ਸੀਟ ਵੀ ਬੀਜੇਪੀ ਨੇ ਜਿੱਤ ਲਈ ਹੈ। ਇੱਥੋਂ ਸੀਪੀਐਮ ਤੇ ਕਾਂਗਰਸ ਦੇ ਉਮੀਦਵਾਰ 40645 ਤੇ 10084 ਵੋਟਾਂ ਲੈ ਕੇ ਦੂਜੇ ਤੇ ਤੀਜੇ ਸਥਾਨ ਤੇ ਰਹੇ ਹਨ। ਮੁਕਾਬਲਾ ਛੱਡ ਚੁਕੇ ਟੀ.ਐਮ.ਸੀ. ਦੇ ਉਮੀਦਵਾਰ ਨੂੰ ਕੇਵਲ 7783 ਵੋਟਾਂ ਮਿਲੀਆਂ ਹਨ।
    (2) ਇਸ ਵਾਰ ਟੀ.ਐਮ.ਸੀ. ਤੇ ਬੀਜੀਪੀ ਐਮ (ਭਾਰਤੀਆਂ ਗੋਰਖਾ ਪ੍ਰਜਾਤੰਤਰਿਕ ਮੋਰਚਾ) ਨੇ ਰਲ ਕੇ ਕ੍ਰਮਵਾਰ 290 ਨੇ 3 ਸੀਟਾਂ ’ਤੇ ਚੋਣ ਲੜੀ ਸੀ। ਦੋਵਾਂ ਦੀਆਂ ਕੁੱਲ ਵੋਟਾਂ 2 ਕਰੋੜ 61 ਲੱਖ 90 ਹਜ਼ਾਰ 093 ਹਨ। ਬੀਜੇਪੀ ਦੀਆਂ ਕੁੱਲ ਵੋਟਾਂ ਨਾਲੋਂ ਟੀਐਮਸੀ ਦੀਆਂ ਸਿਰਫ 30 ਲੱਖ 34 ਹਜ਼ਾਰ 711 ਵੋਟਾਂ ਹੀ ਘੱਟ ਹਨ।
    (3) ਸੂਬੇ ’ਚ ਕੁੱਲ 91 ਲੱਖ ਵੋਟਾਂ ਕੱਟੀਆਂ ਗਈਆਂ ਹਨ। ਇਨ੍ਹਾਂ ’ਚੋਂ 27 ਲੱਖ ਤੋਂ ਵੱਧ ਅਖੌਤੀ ਤਰਕਸੰਗਤ (ਲੌਜੀਕਲ) ਤਰੁਟੀ ਕਾਰਨ ਕੱਟੀਆਂ ਗਈਆਂ ਹਨ। 293 ’ਚੋਂ 150 ਸੀਟਾਂ ’ਤੇ ਜਿੱਤ-ਹਾਰ ਦਾ ਫਰਕ ਕੱਟੀਆ ਵੋਟਾਂ ਨਾਲੋਂ ਘੱਟ ਹੈ। ਇਨ੍ਹਾਂ ’ਚੋਂ 99 ਸੀਟਾਂ ਤੇ ਬੀਜੇਪੀ ਜਿੱਤੀ ਹੈ। ਜਦਕਿ 2021 ’ਚ ਬੀਜੇਪੀ ਇਨ੍ਹਾਂ ’ਚੋਂ ਸਿਰਫ 19 ਸੀਟਾਂ ਹੀ ਜਿੱਤ ਸਕੀ ਸੀ।
    (4) ਮਮਤਾ ਬੈਨਰਜੀ ਦੀ ਸੀਟ ਭਬਾਨੀਪੁਰ ਤੋਂ 50 ਹਜ਼ਾਰ ਤੋਂ ਵੱਧ ਵੋਟਾਂ ਕੱਟੀਆਂ ਗਈਆਂ ਹਨ। ਉਹ ਸ਼ੁਵੇਂਦੂ ਅਧਿਕਾਰੀ ਤੋਂ ਸਿਰਫ 15 ਹਜ਼ਾਰ 105 ਵੋਟਾਂ ਦੇ ਫਰਕ ਨਾਲ ਹਾਰੀ ਹੈ।
    (5) ਸੀ.ਪੀ.ਐਮ. ਨੇ ਇਸ ਵਾਰ ਕੁੱਲ 29 ਲੱਖ 39 ਹਜ਼ਾਰ 067 ਵੋਟਾਂ ਲਈਆਂ ਹਨ। ਪਿਛਲੀ ਚੋਣ ’ਚ ਇਸਨੇ ਹਾਲਾਂਕਿ 28 ਲੱਖ 37ਹਜ਼ਾਰ 276 ਵੋਟਾਂ ਲਈਆਂ ਸਨ। ਪਰ ਵੱਧ ਵੋਟਾਂ ਪੈਣ ਕਾਰਨ ਇਸਦਾ ਵੋਟ ਪ੍ਰਤੀਸ਼ਤ 0.28% ਘਟ ਗਿਆ ਹੈ।
    (6) ਖੱਬੇ ਮੋਰਚੇ ਦਾ ਕੁੱਲ ਵੋਟ ਪ੍ਰਤੀਸ਼ਤ 6.74% ਹੈ, ਜੋੋ 2021 ਦੇ ਮੁਕਾਬਲੇ ਥੋੜ੍ਹਾ ਘੱਟ ਹੈ। ਉਦੋਂ ਕਾਂਗਰਸ ਖੱਬੇ ਮੋਰਚੇ ਦੀ ਭਾਈਵਾਲ ਸੀ।
    (7) ਇਸ ਵਾਰ ਸੀ.ਪੀ.ਐਮ. ਨੇ ਇਕ ਸੀਟ ਜਿੱਤੀ ਹੈ। 2 ਸੀਟਾਂ ’ਤੇ ਇਹ ਦੂਜੇ ਸਥਾਨ ਤੇ ਰਹੀ ਹੈ। 2021 ’ਚ ਇਸਦੀਆਂ ਸੀਟਾਂ ਜ਼ੀਰੋ ਸਨ ਤੇ ਇਹ ਸਿਰਫ ਇਕੋ ਸੀਟ ਤੇ ਦੁਜੇ ਥਾਂ ’ਤੇ ਰਹੀ ਸੀ।
    (8) ਖੱਬੇ ਮੋਰਚੇ ਦੇ ਭਾਈਵਾਲ ‘ਇੰਡੀਅਨ ਸੈਕੂਲਰ ਫਰੰਟ’ (ਆਈ.ਐਸ.ਐਫ.) ਨੇ ਵੀ ਪਿਛਲੀ ਵਾਰ ਵਾਂਗ ਇਕ ਸੀਟ ਜਿੱਤੀ ਹੈ ਤੇ 4 ਸੀਟਾਂ ’ਤੇ ਇਹ ਦੂਜੇ ਥਾਂ ’ਤੇ ਰਿਹਾ ਹੈ।
    (9) ਕਾਂਗਰਸ ਪਾਰਟੀ ਨੇ ਪਿਛਲੀ ਵਾਰ ਦੀ ਜ਼ੀਰੋ ਦੇ ਮੁਕਾਬਲੇ ਇਸ ਵਾਰ 2 ਸੀਟਾਂ ਜਿੱਤੀਆਂ ਹਨ ਤੇ 7 ਸੀਟਾਂ ’ਤੇ ਇਹ ਦੂਜੇ ਥਾਂ ’ਤੇ ਰਹੀ ਹੈ।
    (10) ਬੀਜੇਪੀ ਦੀ ਸ਼ਹਿ ’ਤੇ ਬਾਬਰੀ ਮਸਜਿਦ ਦੀ ਨੀਂਹ ਰੱਖਣ ਵਾਲਾ ਹੁਮਾਯੂੰ ਕਬੀਰ 2 ਸੀਟਾਂ ਤੋਂ ਜਿੱਤ ਗਿਆ ਹੈ ਤੇ ਉਸ ਦਾ ਉਮੀਦਵਾਰ ਇਕ ਸੀਟ ’ਤੇ ਦੂਜੇ ਥਾਂ ’ਤੇ ਰਿਹਾ ਹੈ। ਇਸ ਨੇ ਵੀ ਬੀਜੇਪੀ ਨੂੰ ਜਿਤਾਉਣ ’ਚ ਮਦਦ ਕੀਤੀ ਹੈ।
    ਆਸਾਮ ਦੇ ਚੋਣ ਨਤੀਜੇ
    ਕਾਂਗਰਸ+ਏਆਈਯੂਡੀਐਫ+ਬੀਪੀਐਫ + ਸੀਪੀਐਮ + ਸੀਪੀਆਈ + ਲਿਬਰੇਸ਼ਨ ’ਤੇ ਅਧਾਰਤ ਮਹਾਂਜੋਤ ਨੇ 2021’ਚ 43.68% ਵੋਟ ਲੈ ਕੇ 50 ਸੀਟਾਂ ਜਿੱਤੀਆਂ ਸਨ।
    (1) ਚੋਣ ਕਮਿਸ਼ਨ ਨੇ ਸੰਨ 2023 ’ਚ ਆਸਾਮ ’ਚ ਆਪ ਅਤੇ ਜੰਮੂ ਕਸ਼ਮੀਰ ’ਚ ਪ੍ਰੀਸੀਮਨ ਕਮਿਸ਼ਨ ਰਾਹੀਂ ਹਲਕਿਆਂ ਦੀ ਮੁੜ ਹੱਦਬੰਦੀ ਕਰਾਈ ਸੀ। ਜੰਮੂ ਕਸ਼ਮੀਰ ਦੇ ਜੰਮੂ ਖਿੱਤੇ ਦੀਆਂ 6 ਸੀਟਾਂ ਵਧਾ ਦਿੱਤੀਆਂ ਸਨ, ਤਾਂ ਜੋ ਬੀਜੇਪੀ ਵੱਧ ਸੀਟਾਂ ਲਿਜਾ ਸਕੇ। ਜੰਮੂ ਕਸ਼ਮੀਰ ਚ 2011 ਤੇ ਆਸਾਮ ਚ 2001 ਦੀ ਮਰਦਮ ਸ਼ੁਮਾਰੀ ਨੂੰ ਆਧਾਰ ਮੰਨਿਆ ਗਿਆ ਸੀ। ਹਾਲਾਂਕਿ ਚੋਣ ਕਮਿਸ਼ਨ ਕੋਲ ਆਸਾਮ ’ਚ ਅਜਿਹਾ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਸੀ, ਪਰ ਇਸਨੇ ਸੰਵਿਧਾਨ ਦੇ ਉਲਟ ਜਾ ਕੇ ਹਲਕਿਆਂ ਦੀ ਮੁੜ ਹੱਦਬੰਦੀ ਕਰਦਿਆਂ ਮੁਸਲਿਮ ਬਹੁ ਗਿਣਤੀ ਵਾਲੀਆਂ ਸੀਟਾਂ 29 ਤੋਂ ਘਟਾ ਕੇ 22 ਕਰ ਦਿੱਤੀਆਂ ਤੇ ਹਿੰਦੂ ਬਹੁ ਗਿਣਤੀ ਵਾਲੀਆਂ ਸੀਟਾਂ ਵਧਾ ਕੇ 102 ਕਰ ਦਿੱਤੀਆਂ।
    (2) ਮੁਸਲਿਮ ਬਹੁ ਗਿਣਤੀ ਵਾਲੀਆਂ ਇਨ੍ਹਾਂ 22 ਸੀਟਾਂ ’ਚੋਂ ਵੀ 2 ਸੀਟਾਂ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਲਈ ਰਾਖਵੀਆਂ ਕਰ ਦਿੱਤੀਆਂ ਗਈਆਂ, ਕਿਉਂਕਿ ਮੁਸਲਿਮਾਂ ਨੂੰ ਅਨੁਸੂਚਿਤ ਜਾਤੀਆਂ ਵਾਲਾ ਲਾਭ ਨਹੀਂ ਮਿਲਦਾ। ਇੰਝ ਇਹ ਸੀਟਾਂ ਵੀ ਖੋਹ ਲਈਆਂ।
    (3) ਮੁੱਖ ਮੰਤਰੀ ਹੇਮੰਤਾ ਵਿਸ਼ਵਾ ਸਰਮਾ ਨੇ ਲਗਾਤਾਰ ਪੰਜ ਸਾਲ ਮੁਸਲਿਮ ਵਿਰੋਧੀ ਪ੍ਰਚਾਰ ਕੀਤਾ ਤੇ ਸਥਾਨਕ ਕਬੀਲਿਆਂ ਨੂੰ ਮੁਸਲਮਾਨਾਂ, ਖਾਸ ਕਰਕੇ ਬੰਗਲਾ ਭਾਸ਼ੀ ਮੁਸਲਮਾਨਾਂ ਵਿਰੁੱਧ ਭੜਕਾਇਆ ਸੀ।
    (4) ਫਰਜ਼ੀ ਵਿਅਕਤੀਆਂ ਵੱਲੋਂ ਵੋਟਾਂ ਕਟਵਾਉਣ ਲਈ ਅਰਜ਼ੀਆਂ ਦਿੱਤੀਆਂ ਗਈਆਂ, ਜਿਨ੍ਹਾਂ ’ਚੋਂ ਕੁੱਝ ’ਤੇ ਥੋੜ੍ਹੀ-ਮੋਟੀ ਕਾਰਵਾਈ ਵੀ ਹੋਈ ਤੇ ਬਾਕੀ ਆਪਣੀਆਂ ਸਾਜਿਸ਼ਾਂ ’ਚ ਸਫਲ ਵੀ ਹੋਏ।
    (5) ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਗੌਰਵ ਗੋਗੋਈ ਜੋ ਜੋਰਹਾਟ ਹਲਕੇ ਤੋਂ ਵੱਡੀ ਲੀਡ ਨਾਲ ਲੋਕ ਸਭਾ ਚੋਣ ਜਿੱਤੇ ਸਨ, ਇਸ ਵਾਰ 23182 ਵੋਟਾਂ ਨਾਲ ਚੋਣ ਹਾਰ ਗਏ।
    (6) ਬੰਗਾਲ ਤੇ ਆਸਾਮ ’ਚ ਬੀਜੇਪੀ ਵਲੋ ਖੜ੍ਹੇ ਕੀਤੇ ਕੁੱਲ 293 + 93= 386 ਉਮੀਦਵਾਰਾਂ ਚੋਂ ਇਕ ਵੀ ਮੁਸਲਿਮ ਨਹੀਂ ਸੀ। ਜ਼ਾਹਿਰ ਹੈ ਆਸਾਮ ’ਚ ਐਨ.ਡੀ.ਏ. ਵੱਲੋਂ ਜਿੱਤੇ 102 ਵਿਧਾਇਕਾਂ ’ਚੋਂ ਵੀ ਇਕ ਵੀ ਮੁਸਲਿਮ ਨਹੀਂ ਸੀ। ਜਦਕਿ ਕਾਂਗਰਸ ਦੇ 19 ’ਚੋਂ 18 ਐਮ.ਐਲ.ਏ. ਮੁਸਲਿਮ ਹਨ। ਆਸਾਮ ਦੀ 34% ਮੁਸਲਿਮ ਆਬਾਦੀ ਦੇ ਮੁਕਾਬਲੇ ਸਿਰਫ 22 ਐਮ.ਐਲ.ਏ. ਭਾਵ 17.46% ਹੀ ਮੁਸਲਿਮ ਐਮ.ਐਲ.ਏ. ਜਿੱਤੇ ਹਨ। ਜਦਕਿ ਪੱਛਮੀ ਬੰਗਾਲ ’ਚ 27% ਮੁਸਲਮ ਆਬਾਦੀ ’ਚੋਂ ਸਿਰਫ 13.93% ਯਾਨੀ ਕੁੱਲ 40 ਐਮ.ਐਲ.ਏ. ਹੀ ਮੁਸਲਿਮ ਹਨ। ਇਨ੍ਹਾਂ ’ਚੋਂ ਟੀ.ਐਮ.ਸੀ. ਦੇ 34, ਸੀ.ਪੀ.ਐਮ. ਦਾ 1, ਕਾਂਗਰਸ ਦੇ 2, ਆਈ.ਐਸ.ਐਫ. ਦਾ 1 ਅਤੇ ਹਿਮਾਯੂ ਕਬੀਰ (2 ਥਾਵਾਂ ’ਤੇ ਜਿਤਿਆ) ਹਨ। ਬੀਜੇਪੀ ਮੁਸਲਿਮਾਂ ਨੂੰ ਟਿਕਟਾਂ ਹੀ ਨਹੀਂ ਦਿੰਦੀ ਤੇ ਕਾਂਗਰਸ ਤੇ ਟੀਐਮਸੀ ਨੂੰ ਮੁਸਲਮਾਨਾਂ ਦੀਆਂ ਪਾਰਟੀਆਂ ਕਹਿ ਕੇ ਭੰਡਦੀ ਹੈ।
    (7) ਇਸ ਦੇ ਉਲਟ ਕੇਰਲਮ ’ਚ ਮੁਸਲਿਮ ਆਬਾਦੀ 26.5% ਹੈ ਅਤੇ ਐਮ.ਐਲ.ਏ. 140 ’ਚੋਂ 35 ਭਾਵ 25% ਮੁਸਲਮਾਨ ਹਨ।
    (8) ਤਾਮਿਲਨਾਡੂ ਤੇ ਪੱਛਮੀ ਬੰਗਾਲ ਦੀਆਂ ਚੋਣਾ ਤੋਂ ਪਹਿਲਾਂ ਤੇ ਦੂਜੇ ਥਾਵਾਂ ’ਤੇ ਵੋਟਾਂ ਪੈਣ ਤੋਂ ਪਿੱਛੋਂ ਪਾਰਲੀਮੈਂਟ ਦਾ ਸਪੈਸ਼ਲ ਸ਼ੈਸ਼ਨ ਸੱਦਿਆ ਗਿਆ ਅਤੇ ਔਰਤਾਂ ਦੇ ਰਾਖਵੇਂਕਰਨ ਦੇ ਨਾਂ ’ਤੇ ਸਾਰੇ ਦੇਸ਼ ’ਚ ਲੋਕ ਸਭਾ ਸੀਟਾਂ ਵਧਾਉਣ ਅਤੇ ਮੁੜ ਹੱਦਬੰਦੀ ਦੀ ਕੋਸ਼ਿਸ਼ ਕੀਤੀ ਗਈ। ਇਹ ਸੰਵਿਧਾਨ ਦੀ ਸਰਾਸਰ ਉਲੰਘਣਾ ਹੈ। ਇਹੋ ਨਹੀਂ ਪਾਰਲੀਮੈਂਟ ’ਚ ਹਾਰਨ ਤੋਂ ਪਿੱਛੋਂ ਮੋਦੀ ਨੇ ਦੂਰਦਰਸ਼ਨ ਤੋਂ ਕੌਮ ਦੇ ਨਾਂ ਅਖੌਤੀ ਸੰਦੇਸ਼ ਦੇਣ ਰਾਹੀਂ ਸਰਕਾਰੀ ਮੀਡੀਆ ਦੀ ਦੁਰਵਰਤੋਂ ਕੀਤੀ ਸੀ। ਲੇਕਿਨ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੇ ਇੱਥੇ ਵੀ ਮੁਜ਼ਰਮਾਨਾ ਚੁੱਪ ਵੱਟੀ ਰੱਖੀ।
    ਕੇਰਲਮ ਦੇ ਚੋਣ ਨਤੀਜਿਆਂ ਨੂੰ ਕਈ ਵਿਸ਼ਲੇਸ਼ਕਾਂ ਨੇ ਬੜੀ ਅਹਿਮੀਅਤ ਦਿੱਤੀ ਹੈ, ਜਿੱਥੇ 1980 ਤੋਂ 2021 ਤੱਕ ਅਦਲ-ਬਦਲ ਕੇ ਖੱਬੇ ਜਮਹੂਰੀ ਮੋਰਚੇ (ਐਲ.ਡੀ.ਐਫ.) ਅਤੇ ਸੰਯੁਕਤ ਜਮਹੂਰੀ ਮੋਰਚੇ (ਯੂਡੀਐਫ) ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ। ਇਹ ਰਿਕਾਰਡ ਸਾਲ 2021 ’ਚ ਐਲ.ਡੀ.ਐਫ. ਨੇ ਦੂਜੀ ਵਾਰ ਸਰਕਾਰ ਬਣਾ ਕੇ ਤੋੜਿਆ ਸੀ। ਪਰ ਐਲਡੀਐਫ ਦੀ ਇਸ ਵਾਰ ਦੀ ਹਾਰ ਕਈ ਪੱਖਾਂ ਤੋਂ ਵੱਖਰੇ ਨਜ਼ਰੀਏ ਤੋਂ ਦੇਖੀ ਜਾ ਰਹੀ ਹੈ। ਮਸਲਨ ਇਹ ਪਹਿਲੀ ਵਾਰ ਹੈ ਕਿ ਦੇਸ਼ ’ਚ ਕਿਤੇ ਵੀ ਖੱਬੇ ਪੱਖੀਆਂ ਦੀ ਕੋਈ ਸਰਕਾਰ ਨਹੀਂ ਹੈ। ਅਜਿਹਾ ਤਕਰੀਬਨ 50 ਸਾਲਾਂ ਪਿਛੋਂ ਵਾਪਰਿਆ ਹੈ। 2011 ਤੱਕ ਬੰਗਾਲ ’ਚ ਖੱਬੇ ਮੋਰਚੇ ਦੀ ਸਰਕਾਰ ਦੇ ਹੁੰਦਿਆਂ, ਕੇਰਲਾ ਦੀ ਹਾਰ ਓਨੀ ਨਹੀਂ ਸੀ ਚੁਭਦੀ। ਉਸ ਪਿੱਛੋਂ 2011 ਤੋਂ 2016 ਤੱਕ ਕੇਰਲਾ ’ਚ ਹਾਰਨ ਦੇ ਬਾਵਜੂਦ ਤ੍ਰਿਪੁਰਾ ’ਚ ਖੱਬੇ ਮੋਰਚੇ ਦੀ ਸਰਕਾਰ ਸੀ, ਜੋ 2018 ਤੱਕ ਰਹੀ। ਦੂਜਾ ਪੱਖ ਇਹ ਵੀ ਹੈ ਕਿ ਕੇਰਲਮ ਹੀ ਉਹ ਸੂਬਾ ਹੈ, ਜਿੱਥੇ ਸਭ ਤੋਂ ਪਹਿਲਾਂ ਸਾਥੀ ਈ.ਐਮ.ਐਸ. ਨੰਬੂਦਰੀਪਾਦ ਦੀ ਅਗਵਾਈ ਹੇਠ ਦੇਸ਼ ਦੀ ਪਹਿਲੀ ਚੁਣੀ ਹੋਈ ਕਮਿਊਨਿਸਟ ਸਰਕਾਰ ਬਣੀ ਸੀ। ਹੁਣ ਕੇਰਲਮ ਹੀ ਉਹ ਸੂਬਾ ਬਣ ਗਿਆ ਹੈ ਜਿੱਥੇ ਹਾਲ ਦੀ ਘੜੀ ਕਮਿਊਨਿਸਟਾਂ ਦੀ ਅਗਵਾਈ ਵਾਲੀ ਆਖਰੀ ਸਰਕਾਰ ਸੀ। 1957 ਤੋਂ 1979 ਤੱਕ ਮੋਰਚੇ ਟੁੱਟਦੇ-ਬਣਦੇ ਰਹੇ, ਪਰ 1980 ਤੋਂ ਪਿੱਛੋਂ ਐਲ.ਡੀ.ਐਫ. ਤੇ ਯੂ.ਡੀ.ਐਫ. ਦੋਵੇਂ ਮੋਰਚੇ , ਥੋੜ੍ਹੀ ਮੋਟੀ ਟੁੱਟ-ਭੱਜ ਨੂੰ ਛੱਡ ਕੇ, ਲਗਭਗ ਸਥਿਰ ਰਹੇ ਹਨ।
    ਨਤੀਜਿਆਂ ਤੇ ਇਕ ਝਾਤ
    2021 ਦੇ ਮੁਕਾਬਲੇ ਖੱਬੇ ਜਮਹੂਰੀ ਮੋਰਚੇ ਦੀਆਂ 7.79% ਵੋਟਾਂ ਘਟੀਆਂ ਹਨ। ਇਸ ’ਚੋਂ ਵੱਡੀ ਪਾਰਟੀ ਸੀ.ਪੀ.ਐਮ. ਦੀਆਂ ਵੋਟਾਂ 3.61% ਘਟੀਆਂ ਹਨ। ਯੂ.ਡੀ.ਐਫ. ਦੀਆਂ ਵੋਟਾਂ 7.08% ਤੇ ਇਕੱਲੀ ਕਾਂਗਰਸ ਦੀਆਂ 3.67% ਵਧੀਆਂ ਹਨ। ਹਾਲਾਂਕਿ ਬੀਜੇਪੀ ਦੀਆਂ ਵੋਟਾਂ ਸਿਰਫ 0.12% ਹੀ ਵਧੀਆਂ ਹਨ, ਪਰ ਬੀਜੇਪੀ ਦੀ ਅਗਵਾਈ ਵਾਲੇ ਮੋਰਚੇ ਦੀਆਂ ਵੋਟਾਂ 1.79% ਵਧੀਆਂ ਹਨ। ਯਾਦ ਰਹੇ, 2024 ਦੀਆਂ ਲੋਕ ਸਭਾ ਚੋਣਾਂ ’ਚ ਬੀਜੇਪੀ ਨੇ 16.68 % ਤੇ ਐਨ.ਡੀ.ਏ. ਨੇ 19.24% ਵੋਟਾਂ ਲਈਆਂ ਸਨ। ਬੀਜੇਪੀ ਦਾ 3 ਸੀਟਾਂ ਜਿੱਤਣਾ ਚਿੰਤਾ ਦਾ ਵਿਸ਼ਾ ਹੈ। 2024 ਇਹ ਇੱਕ ਲੋਕ ਸਭਾ ਸੀਟ ਤੇ ਸੂਬੇ ਦੀ ਰਾਜਧਾਨੀ ਦੀ ਕਾਰਪੋਰੇਸ਼ਨ ਵੀ ਜਿੱਤ ਚੁੱਕੀ ਹੈ, ਜੋ ਸਾਰੇ ਖੱਬੇ ਪੱਖੀਆਂ ਲਈ ਡੂੰਘੀ ਸੋਚ-ਵਿਚਾਰ ਦਾ ਵਿਸ਼ਾ ਹੈ
    ਕੇਰਲਮ ’ਚ 1960 ਤੋਂ ਹੀ ਦੋੋ ਮੋਰਚੇ ਬਣੇ ਹੋਏ ਹਨ। ਕੁੱਝ ਪਾਰਟੀਆਂ ਜੁੜ ਜਾਂਦੀਆਂ ਹਨ ਤੇ ਕੁੱਝ ਕਿਸੇ ਮੋਰਚੇ ਤੋਂ ਵੱਖ ਹੋ ਜਾਂਦੀਆਂ ਹਨ। ਪਰ ਖੱਬੇ ਜਮਹੂਰੀ ਮੋਰਚੇ ਲਈ ਵਿਚਾਰਨ ਦਾ ਗੰਭੀਰ ਮੁੱਦਾ ਇਹ ਵੀ ਹੈ ਕਿ ਆਰ.ਐਸ.ਪੀ., ਜੋ ਨਾ ਕੇਵਲ ਬੰਗਾਲ ’ਚ, ਬਲਕਿ ਸਾਰੇ ਦੇਸ਼ ’ਚ ਖੱਬੇ ਪੱਖੀ ਮੋਰਚੇ ਦਾ ਹਿੱਸਾ ਹੈ, ਉਹ 2014 ਤੋਂ ਹੁਣ ਤੱਕ ਕੇਰਲਮ ’ਚ ਐਲ.ਡੀ.ਐਫ. ਦੀ ਬਜਾਏ ਯੂ.ਡੀ.ਐਫ. ਦਾ ਹਿੱਸਾ ਕਿਉਂ ਬਣੀ ਹੋਈ ਹੈ? ਇਸ ਪਾਰਟੀ ਦੇ ਆਗੂ ਐਨ.ਕੇ. ਪਰੇਮਾਚੰਦਰਨ 2019 ਤੇ 2024 ਚ ਲਗਾਤਾਰ ਦੋ ਵਾਰ ਲੋਕ ਸਭਾ ਦੇ ਮੈਂਬਰ ਬਣੇ ਹਨ। ਇਕ ਹੋਰ ਪਾਰਟੀ ਸੀ.ਐਮ.ਪੀ. ਨੂੰ ਵੀ ਐਲ.ਡੀ.ਐਫ. ਆਪਣੇ ਨਾਲ ਕਿਉਂ ਨਹੀਂ ਲੈ ਸਕੀ? ਆਰ.ਐਮ.ਪੀ.ਆਈ. ਦੀ ਸਥਿਤੀ ਤਾਂ ਹੋਰ ਵੀ ਗੁੰਝਲਦਾਰ ਹੈ। ਇਸਦਾ ਤਾਂ ਸੰਸਥਾਪਕ ਹੀ ਸੀਪੀਐਮ ਦੇ ਪਾਲੇ ਗੁੰਡਿਆਂ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਹੋਰ ਤਾਂ ਹੋਰ ਚੋਣਾਂ ਤੋਂ ਐਨ. ਪਹਿਲਾਂ ਤੱਕ ਸੀ.ਪੀ.ਐਮ. ਦੇ ਵੱਡੇ ਆਗੂ ਰਹੇ, ਕਾਮਰੇਡ ਵੀ. ਕੂਨੀਕ੍ਰਿਸ਼ਨਨ, ਕਾਮਰੇਡ ਵੀ. ਗੋਵਿੰਦਨ ਅਤੇ ਕਾਮਰੇਡ ਸੀ. ਸੁਧਾਰਕਰਨ ਨੇ ਯੂ.ਡੀ.ਐਫ. ਦੀ ਮਦਦ ਨਾਲ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਜਿੱਤੀਆਂ ਹਨ। ਇਹ ਸਮੁੱਚਾ ਵਰਤਾਰਾ ਸੀ.ਪੀ.ਐਮ. ਤੋਂ ਡੂੰਘੇ ਆਤਮ ਮੰਥਨ ਦੀ ਮੰਗ ਕਰਦਾ ਹੈ। ਆਰ.ਐਮ.ਪੀ.ਆਈ. ਦੀ ਉਮੀਦਵਾਰ ਕਾਮਰੇਡ ਕੇ.ਕੇ. ਰੇਮਾ ਲਗਾਤਾਰ ਦੂਜੀ ਵਾਰ ਜਿੱਤੀ ਹੈ।
    ਤਾਮਿਲਨਾਡੂ ਦੇ ਨਤੀਜੇ ਕਈ ਪੱਖਾਂ ਤੋਂ ਹੈਰਾਨੀਜਨਕ ਵੀ ਹਨ ਤੇ ਸਾਡੇ ਸਮੇਤ ਸਾਰੇ ਸਿਆਸੀ ਦਲਾਂ ਤੋਂ ਆਪੋ-ਆਪਣੀ ਸਮੁੱਚੀ ਕਾਰਜਸ਼ੈਲੀ ਬਾਰੇ ਮੁੜ ਵਿਚਾਰ ਦੀ ਮੰਗ ਵੀ ਕਰਦੇ ਹਨ। ਉਥੇ ਰਾਜ ਕਰਦੀ ਪਾਰਟੀ ਡੀਐਮਕੇ, ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ’ਚ ਮੁਕਾਬਲਤਨ ਠੀਕ ਕੰਮ ਕਰ ਰਹੀ ਸੀ। ਸਹਿਯੋਗੀ ਦਲਾਂ ਨਾਲ ਵੀ ਉਸ ਦੇ ਸਬੰਧ ਚੰਗੇ ਹੀ ਕਹੇ ਜਾ ਸਕਦੇ ਹਨ। ਵਿਚਾਰਧਾਰਾ (ਦਰਾਵੜੀਅਨ) ਅਧਾਰਤ ਪਾਰਟੀ ਹੋਣ ਕਰਕੇ ਇਹ ਬੀਜੇਪੀ ਨੂੰ ਵੀ ਕਰੜੇ ਹੱਥੀਂ ਲੈਂਦੀ ਰਹੀ ਹੈ। ਗਵਰਨਰ ਵੱਲੋਂ ਡਾਹੇ ਜਾਂਦੇ ਅੜਿਕਿਆਂ ਦਾ ਵੀ ਇਸ ਨੇ ਸੜਕ ਤੋਂ ਅਸੈਂਬਲੀ ਤੇ ਅਦਾਲਤ ਤੱਕ ਮੁਕਾਬਲਾ ਕੀਤਾ ਹੈ। ਕੌਮੀ ਸਿੱਖਿਆ ਨੀਤੀ 2020 ਅਤੇ ਤਿੰਨ ਭਾਸ਼ਾਈ ਫਾਰਮੂਲੇ ਦਾ ਵੀ ਇਸਨੇ ਡਟ ਕੇ ਵਿਰੋਧ ਕੀਤਾ ਸੀ। ਪਰ ਫਿਰ ਵੀ ਦੇਸ਼ ਦੀਆਂ ਮੂਲ ਸਮੱਸਿਆਵਾਂ ਜਿਵੇਂ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਸਿੱਖਿਆ ਦੇ ਮੁੱਦੇ, ਲੋਕਾਂ ਖਾਸ ਕਰਕੇ ਨੌਜਵਾਨਾਂ ’ਚ ਉਪਰਾਮਤਾ ਪੈਦਾ ਕਰਦੇ ਹਨ। ਨਵੀਂ ਬਣੀ ਪਾਰਟੀ ਟੀ.ਵੀ.ਕੇ. ਨੇ ਇਨ੍ਹਾਂ ਮੁੱਦਿਆਂ ਦਾ ਖੂਬ ਲਾਹਾ ਲਿਆ ਹੈ। ਇਸ ਦਾ ਮੁਖੀ ਥਲਪਤੀ ਵਿਜੈ ਫਿਲਮ ਐਕਟਰ ਹੋਣ ਕਰਕੇ ਨੌਜਵਾਨਾਂ ’ਚ ਪਹਿਲਾਂ ਹੀ ਬੜਾ ਹਰਮਨ ਪਿਆਰਾ ਸੀ। ਪਹਿਲਾਂ ਐਮ.ਜੀ. ਰਾਮਾਚੰਦਰਨ, ਜੇ. ਜੈਲਲਿਤਾ, ਕੇ ਕਰੁਨਾਨਿਧੀ ਵੀ ਫਿਲਮਾਂ ’ਚੋਂ ਆ ਕੇ ਹੀ ਤਾਮਿਲਨਾਡੂ ਦੇ ਮੁੱਖ ਮੰਤਰੀ ਬਣੇ ਸਨ। ਇਸੇ ਕਰਕੇ ਵਿਜੈ ਵੀ ਛੇਤੀ ਹੀ ਪ੍ਰਵਾਨ ਹੋ ਗਿਆ ਤੇ ਉਸਨੇ ਸੋਸ਼ਲ ਮੀਡੀਆ ਦੀ ਵੀ ਖੂਬ ਵਰਤੋਂ ਕੀਤੀ। ਨਵੀਂ ਪਾਰਟੀ ਨੇ ਪਹਿਲੀ ਵਾਰ ਹੀ ਲਗਭਗ 35% ਵੋਟਾਂ ਲੈ ਕੇ 108 ਸੀਟਾਂ ਜਿੱਤੀਆਂ ਹਨ। ਪਹਿਲਾਂ-ਪਹਿਲ ਉਸਨੇ ਸਿਰਫ ਡੀ.ਐਮ.ਕੇ. ਤੇ ਮੁੱਖ ਮੰਤਰੀ ਨੂੰ ਹੀ ਨਿਸ਼ਾਨਾ ਬਣਾਇਆ ਸੀ। ਪਿੱਛੋਂ ਜਾ ਕੇ ਉਸ ਨੇ ਕਿਹਾ, ‘‘ਡੀ.ਐਮ.ਕੇ. ਸਾਡੀ ਸਿਆਸੀ, ਜਦਕਿ ਬੀਜੇਪੀ ਵਿਚਾਰਧਾਰਕ ਵਿਰੋਧੀ ਹੈ।’’ ਇਨ੍ਹਾਂ ਚੋਣਾਂ ਦਾ ਚੰਗਾ ਪੱਖ ਇਹ ਰਿਹਾ ਹੈ ਕਿ ਬੀਜੇਪੀ ਦੀ ਭਾਗੀਦਾਰੀ ਵਾਲਾ ਏ.ਆਈ.ਏ.ਡੀ.ਐਮ.ਕੇ. ਦੀ ਅਗਵਾਈ ਵਾਲਾ ਮੋਰਚਾ 27.2% ਵੋਟਾਂ ਲੈ ਕੇ ਸਿਰਫ 53 ਸੀਟਾਂ ਹੀ ਜਿੱਤ ਸਕਿਆ ਹੈ। ਬੀਜੇਪੀ 2.97% ਵੋਟਾਂ ਹਾਸਲ ਕਰਕੇ ਇਕੋ ਸੀਟ ’ਤੇ ਸਿਮਟ ਗਈ ਹੈ। 2021 ’ਚ ਇਸਨੇ 2.62% ਵੋਟਾਂ ਲੈ ਕੇ 4 ਸੀਟਾਂ ਜਿੱਤੀਆਂ ਸਨ।
    ਡੀ.ਐਮ.ਕੇ. ਦੀ ਅਗਵਾਈ ਵਾਲੇ ਮੋਰਚੇ ਨੇ 31.40% ਵੋਟਾਂ ਲੈ ਕੇ 73 ਸੀਟਾਂ ਜਿੱਤੀਆਂ ਹਨ। ਡੀ.ਐਮ.ਕੇ. ਨੂੰ 2021 ਦੇ ਮੁਕਾਬਲੇ 13.51% ਵੋਟਾਂ ਦਾ ਨੁਕਸਾਨ ਹੋਇਆ ਹੈ। ਜਦਕਿ ਸੀ.ਪੀ.ਆਈ. ਤੇ ਸੀ.ਪੀ.ਐਮ. ਨੂੰ ਕ੍ਰਮਵਾਰ 0.43% ਅਤੇ 0.25% ਵੋਟਾਂ ਦਾ ਖਸਾਰਾ ਹੋਇਆ ਹੈ। ਦੋਵੇਂ ਪਾਰਟੀਆਂ ਪਿਛਲੀ ਵਾਰ ਵਾਂਗ ਇਸ ਵਾਰ ਵੀ 2-2 ਸੀਟਾਂ ਲਿਜਾਣ ’ਚ ਸਫਲ ਰਹੀਆਂ ਹਨ।
    ਤਾਮਿਲਨਾਡੂ ’ਚ ਵਿਜੈ ਦਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਾ ਚੋਣ ਨਤੀਜਿਆਂ ਨਾਲੋਂ ਵੀ ਵੱਧ ਹੈਰਾਨੀ ਦਾ ਵਿਸ਼ਾ ਬਣਿਆ ਹੈ। ਹਾਲਾਂਕਿ ਬੀਜੇਪੀ ਨੂੰ ਸਿਰਫ ਇਕੋ ਸੀਟ ਮਿਲੀ ਹੈ ਤੇ ਉਸ ਦੀ ਵੱਡੀ ਭਾਈਵਾਲੀ ਪਾਰਟੀ ਨੂੰ ਵੀ ਮਹਿਜ 47 ਸੀਟਾਂ ਮਿਲੀਆਂ ਹਨ। ਫਿਰ ਵੀ ਗਵਰਨਰ ਨੇ ਵਿਜੈ ਨੂੰ ਸਹੁੰ ਚੁਕਾਉਣ ਤੋਂ ਆਨੀ-ਬਹਾਨੀਂ ਟਾਲਾ ਵੱਟਿਆ ਤਾਂ ਜੋ ਉਥੇ ਅਜਿਹੀ ਸਰਕਾਰ ਬਣਾਈ ਜਾ ਸਕੇ, ਜਿਸ ’ਚ ਬੀਜੇਪੀ ਦਾ ਦਖ਼ਲ ਤੇ ਬੋਲਬਾਲਾ ਹੋਵੇ।
    ਕਾਂਗਰਸ ਪਾਰਟੀ ਨੇ ਵੱਡਾ ਸਿਆਸੀ ਫੈਸਲਾ ਲੈਂਦਿਆਂ ਆਪਣੇ 5 ਵਿਧਾਇਕਾਂ ਨਾਲ ਵਿਜੈ ਨੂੰ ਸਮਰਥਨ ਦਿੱਤਾ ਹੈ। ਹਾਲਾਂਕਿ ਸਟਾਲਿਨ ਨੇ ਕਿਹਾ ਹੈ ਕਿ ਕਾਂਗਰਸ ਨੇ ਉਸ ਦੀ ਪਿੱਠ ’ਚ ਛੁਰਾ ਮਾਰਿਆ ਹੈ। ਪਿੱਛੋਂ ਸੀ.ਪੀ.ਆਈ., ਸੀ.ਪੀ. ਐਮ., ਵੀ.ਸੀ. ਕੇ. ਤੇ ਆਈ.ਯੂ.ਐਮ.ਐਲ. ਨੇ ਬੀਜੇਪੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਸਟਾਲਿਨ ਨਾਲ ਰਾਏ ਕਰਕੇ ਆਪੋ-ਆਪਣੇ 2-2 ਵਿਧਾਇਕਾਂ ਨਾਲ ਨਵੀਂ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ।
    ਇਨ੍ਹਾਂ ਰਾਜਾਂ ਦੀਆਂ ਚੋਣਾਂ ਦਾ ਸਾਂਝਾ ਸਬਕ ਇਹ ਹੈ ਕਿ ਬੀਜੇਪੀ ਆਪਣੀਆਂ ਸਰਕਾਰਾਂ ਬਨਾਉਣ ਲਈ ਕੋਈ ਵੀ ਹੱਥਕੰਡਾ ਵਰਤ ਸਕਦੀ ਹੈ। ਫਿਰਕੂ ਧਰੁਵੀਕਰਨ, ਸੁਰੱਖਿਆ ਬਲਾਂ, ਸਰਕਾਰੀ ਖਜ਼ਾਨੇ, ਚੋਣ ਕਮਿਸ਼ਨ, ਈ.ਡੀ., ਸੀ.ਬੀ.ਆਈ., ਅਦਾਲਤਾਂ ਆਦਿ ਦੀ ਦੁਰਵਰਤੋਂ, ਇਨਕਮ ਟੈਕਸ ਦੇ ਛਾਪੇ ਯਾਨਿ ਉਹ ਸਾਰਾ ਕੁੱਝ ਕਰ ਸਕਦੀ ਹੈ, ਜੋ ਆਪਾਂ ਸੋਚ ਵੀ ਨਹੀਂ ਸਕਦੇ। ਵਿਰੋਧੀ ਧਿਰਾਂ, ਖਾਸ ਕਰਕੇ ਖੱਬੀਆਂ ਤਾਕਤਾਂ ਨੂੰ ਆਪਣੇ ਢੰਗ-ਤਰੀਕੇ ਨਾਲ ਨਵੇਂ ਸਿਰਿਓਂ ਸੋਚਣ ਦੀ ਲੋੜ ਹੈ ਤਾਂ ਜੋ ਡੂੰਘੇ ਆਰਥਿਕ ਸੰਕਟ ਚੋਂ ਉਪਜੀ ਲੋਕ ਬੇਚੈਨੀ ਦਾ ਲਾਹਾ ਸੱਜ-ਪਿਛਾਖੜੀ ਤਾਕਤਾਂ ਹੀ ਨਾ ਲੈਂਦੀਆਂ ਰਹਿਣ, ਬਲਕਿ ਇਕ ਖੱਬੇ ਪੱਖੀ ਹਕੀਕੀ ਰਾਜਸੀ ਬਦਲ ਉੱਭਰ ਸਕੇ।

  • ਸੀਜੇਆਈ ਦੀ ਅਣ-ਉਚਿਤ ਟਿੱਪਣੀ ਖਿਲਾਫ਼ ਤਿੱਖਾ ਪ੍ਰਤੀਕਰਮ ਭਾਰਤੀ ਆਵਾਮ, ਖਾਸ ਕਰਕੇ ਨੌਜਵਾਨਾਂ ਦੀ ਬੇਚੈਨੀ ਦਾ ਪ੍ਰਗਟਾਵਾ

    ਸੀਜੇਆਈ ਦੀ ਅਣ-ਉਚਿਤ ਟਿੱਪਣੀ ਖਿਲਾਫ਼ ਤਿੱਖਾ ਪ੍ਰਤੀਕਰਮ ਭਾਰਤੀ ਆਵਾਮ, ਖਾਸ ਕਰਕੇ ਨੌਜਵਾਨਾਂ ਦੀ ਬੇਚੈਨੀ ਦਾ ਪ੍ਰਗਟਾਵਾ

    ਭਾਰਤ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ (ਸੀਜੇਆਈ) ਸ਼੍ਰੀ ਸੂਰੀਆ ਕਾਂਤ ਨੇ 15 ਮਈ 2026 ਨੂੰ ਇਕ ਮੁਕੱਦਮੇ ਦੀ ਸੁਣਵਾਈ ਦੌਰਾਨ ਮੌਖਿਕ ਟਿੱਪਣੀ ਕਰਦਿਆਂ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਬਾਰੇ ਅੱਤ ਦੀ ਘਟੀਆ ਰਾਏ ਜਾਹਿਰ ਕੀਤੀ ਹੈ। ਜੱਜ ਸਾਹਿਬ ਨੇ ਫਰਮਾਇਆ ਹੈ ਕਿ, “ਕੁੱਝ ਬੇਰੁਜ਼ਗਾਰ ਨੌਜਵਾਨ, ਜੋ ਰੁਜ਼ਗਾਰ ਤੋਂ ਵਾਂਝੇ ਰਹਿ ਜਾਂਦੇ ਹਨ, ਪੱਤਰਕਾਰ (ਮੀਡੀਆ ਪਰਸਨੇਲ), ਸੋਸ਼ਲ ਮੀਡੀਆ ਆਲੋਚਕ (ਸੋਸ਼ਲ ਮੀਡੀਆ ਕ੍ਰਿਟਿਕ) ਅਤੇ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਕਾਰਕੁੰਨ (ਆਰਟੀਆਈ ਐਕਟੀਵਿਸਟ) ਬਣ ਕੇ ਸੰਸਥਾਵਾਂ ‘ਤੇ ਹਮਲੇ ਕਰਦੇ ਹਨ ਅਤੇ ‘ਕਾਕਰੋਚਾਂ’ ਤੇ ‘ਪਰਜੀਵੀਆਂ’ ਵਾਂਗ ਵਿਹਾਰ ਕਰਦੇ ਹਨ।”

    ਰੁਜ਼ਗਾਰ ਵਿਹੂਣੇ ਜਾਂ ਪੂੰਜੀਵਾਦੀ ਢਾਂਚੇ ਦੇ ਸੰਕਟ ਕਰਕੇ ਬੇਰੁਜ਼ਗਾਰਾਂ ਦੀ ਲੰਮੀ ਕਤਾਰ ‘ਚ ਖੜ੍ਹੇ ਯੁਵਕ ਪੇਟ ਭਰਨ ਲਈ ਜੇਕਰ ਉਪਰੋਕਤ ਕਿੱਤੇ ਅਪਣਾ ਲੈਂਦੇ ਹਨ ਅਤੇ ਖੋਖਲੇ ਹੋ ਚੁੱਕੇ ਮੌਜੂਦਾ ਲੋਕ ਵਿਰੋਧੀ ਢਾਂਚੇ ਨੂੰ ਆਮ ਜਨਤਾ ਸਾਹਵੇਂ ਨੰਗਾ ਕਰਦੇ ਹਨ ਤਾਂ ਜੱਜ ਸਾਹਿਬ ਦੀ ਲਿਆਕਤ ਅਨੁਸਾਰ ਅਜਿਹਾ ਕਰਕੇ ਉਹ ਕੋਈ ਵੱਡਾ ਗੁਨਾਹ ਕਰ ਰਹੇ ਹਨ!

    ਇਹ ਟਿੱਪਣੀ ਸਹਿਜ ਸੁਭਾਅ ਨਹੀਂ ਕੀਤੀ ਗਈ, ਬਲਕਿ ਇਹ ਆਰਥਿਕ ਤੰਗੀ ਦੇ ਸ਼ਿਕਾਰ, ਚੌਤਰਫਾ ਮੁਸ਼ਕਿਲਾਂ ‘ਚ ਘਿਰੇ ਨੌਜੁਆਨਾਂ ਪ੍ਰਤੀ ਤਰਿਸਕਾਰ ਦੀ ਭਾਵਨਾ ਦਾ ਭੱਦਾ ਪ੍ਰਗਟਾਵਾ ਹੈ। ਇਸ ਦੇ ਨਾਲ ਹੀ ਇਹ ਟਿੱਪਣੀ ਦੇਸ਼ ਦੀ ਨਿਆਂ ਪਾਲਿਕਾ ਤੇ ਸੱਤਾਧਾਰੀਆਂ ਦੀ ਮਿਲੀਭੁਗਤ ਦਾ ਘਟੀਆ ਨਮੂਨਾ ਵੀ ਹੈ। ਜਦੋਂਕਿ ਅਸੂਲੀ ਤੌਰ ‘ਤੇ ਨਿਆਂ ਪਾਲਕਾਂ ਦਾ ਫਰਜ਼ ਹਾਕਮਾਂ ਵੱਲੋਂ ਲੋਕਾਂ ‘ਤੇ ਕੀਤੇ ਜਾਂਦੇ ਹਮਲੇ ਬੇਪਰਦ ਕਰਕੇ ਸੰਵਿਧਾਨ ਦੀ ਰਾਖੀ ਕਰਨਾ ਹੁੰਦਾ ਹੈ।

    ਇਸੇ ਪਿਛੋਕੜ ‘ਚ, ਬੋਸਟਨ (ਅਮਰੀਕਾ) ਵਿਖੇ ਰਹਿ ਰਹੇ ਅਭਿਜੀਤ ਦੀਪਕ ਨਾਂ ਦੇ ਨੌਜਵਾਨ ਨੇ ਭਾਰਤ ਦੇ ਮੁੱਖ ਜੱਜ ਦੀ ਉਕਤ ਟਿੱਪਣੀ ਵਿਰੁੱਧ ਲੋਕਾਂ ‘ਚ ਪੈਦਾ ਹੋਏ ਗੁੱਸੇ ਨੂੰ ਸੰਸਥਾਗਤ ਰੂਪ ਦੇਣ ਲਈ, ਸ਼ੋਸ਼ਲ ਮੀਡੀਆ ਤੇ ‘ਕੌਕਰੋਚ ਜਨਤਾ ਪਾਰਟੀ’ ਨਾਂ ਦਾ ਇਕ ਮੰਚ ਖੜ੍ਹਾ ਕਰ ਦਿੱਤਾ ਹੈ। ਇਸ ਮੰਚ ਨੂੰ ਕੁੱਝ ਘੰਟਿਆਂ ‘ਚ ਹੀ 2 ਕਰੋੜ ਲੋਕਾਂ ਨੇ ਫੌਲੋ ਕਰ (ਅਪਣਾ) ਲਿਆ ਹੈ। ਇਹ ਗਿਣਤੀ ਸੰਸਾਰ ਦੇ ਕਿਸੇ ਵੀ ਰਾਜਸੀ ਦਲ ਜਾਂ ਸਮਾਜਿਕ ਸੰਗਠਨ ਦੇ ਮੈਂਬਰਾਂ ਦੀ ਗਿਣਤੀ ਨਾਲੋਂ ਵੱਧ ਹੈ। ਮੋਦੀ ਸਰਕਾਰ ਨੇ ਇਸ ਵਰਤਾਰੇ ਪਿੱਛੇ ਛੁਪੇ ਲੋਕਾਂ ਦੇ ਮਨ ਦੀ ਥਾਹ ਪਾਉਣ ਜਾਂ ਸਬੰਧਤ ਮਸਲੇ (ਬੇਰੁਜ਼ਗਾਰੀ) ਦਾ ਹੱਲ ਲੱਭਣ ਲਈ ਕੋਈ ਨੀਤੀਗਤ ਫੈਸਲਾ ਲੈਣ ਦੀ ਥਾਂ, ਆਪਣੇ ਸੁਭਾਅ ਮੁਤਾਬਕ, ਇਹ ਖਾਤਾ ਹੀ ਬੰਦ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਅਭਿਜੀਤ ਦੀਪਕ ਤੇ ਭਾਰਤ ਵਸਦੇ ਉਸਦੇ ਪਰਿਵਾਰਕ ਜੀਆਂ ਨੂੰ ਜਿਵੇਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਿਲਸਿਲਾ ਆਰੰਭ ਦਿੱਤਾ ਗਿਆ ਹੈ, ਉਸ ਤੋਂ ਆਰ.ਐਸ.ਐਸ. ਤੇ ਉਸ ਨਾਲ ਜੁੜੇ ਸੰਗਠਨਾਂ ਅਤੇ ਮੋਦੀ ਸਰਕਾਰ ਬਾਰੇ ਸ਼ੰਕਾ ਕਰਨੀ ਨਿਰਾਧਾਰ ਨਹੀਂ ਹੈ।

    ਸਰਮਾਏਦਾਰੀ ਪ੍ਰਬੰਧ ਦੀ ਅੰਨ੍ਹੀ ਤੇ ਬੇਕਿਰਕ ਲੁੱਟ-ਖਸੁੱਟ ਤੋਂ ਪ੍ਰੇਸ਼ਾਨ ਜਨਤਾ ਨੂੰ ਜਦੋਂ ਕੋਈ ਹਕੀਕੀ ਇਨਕਲਾਬੀ ਸਿਆਸੀ ਬਦਲ ਮੁਹੱਈਆ ਕਰਾਉਣ ਵਾਲੀਆਂ ਤਾਕਤਾਂ ਨਜ਼ਰ ਨਾ ਆਉਣ ਜਾਂ ਉਹ ਕਾਫ਼ੀ ਕਮਜ਼ੋਰ ਹੋਣ, ਤਾਂ ਅਜਿਹੇ ਆਪ-ਮੁਹਾਰੇ ਅੰਦੋਲਨ ਅਕਸਰ ਫੁੱਟ ਪੈਂਦੇ ਹਨ। ਇਹ ਵੀ ਸੱਚ ਹੈ ਕਿ ਕਈ ਵਾਰ ਲੋਟੂ ਜਮਾਤਾਂ ਵੀ ਅਜਿਹੇ ਅੰਦੋਲਨ ਸ਼ੁਰੂ ਕਰਾ ਦਿੰਦੀਆਂ ਹਨ ਤਾਂ ਜੋ ਲੋਕਾਂ ਦੇ ਗੁੱਸੇ ਦੇ ਲਾਵੇ ਦਾ ਵਹਿਣ ਇਨਕਲਾਬੀ ਤਬਦੀਲੀ ਵੱਲ ਨਾ ਮੁੜ ਪਵੇ। ਉਹ ਅਜਿਹੇ ਆਪ-ਮੁਹਾਰੇ ਘੋਲਾਂ ਨੂੰ ਪ੍ਰੈਸ਼ਰ ਕੁੱਕਰ ਦੇ ਉਸ ਵਾਲਵ ਵਾਂਗ ਵਰਤਦੇ ਹਨ, ਜਿਸ ਰਾਹੀਂ ਜਨ ਸਮੂਹਾਂ ਦਾ ਵਿਰੋਧ ਹੌਲੀ-ਹੌਲੀ ਭਾਫ਼ ਵਾਂਗ ਖਾਰਜ ਕੀਤਾ ਜਾ ਸਕੇ । ਸਮੇਂ ਦੀਆਂ ਲੁਟੇਰੀਆਂ ਹਕੂਮਤਾਂ ਤਾਂ ਕਈ ਵੇਰ ਆਪ ਮੁਹਾਰੇ ਛਿੜੇ ਅੰਦੋਲਨਾਂ ‘ਚ ਘੁਸਪੈਠ ਕਰਨ ਰਾਹੀਂ ਇਨ੍ਹਾਂ ਨੂੰ ਕੁਰਾਹੇ ਪਾ ਕੇ ਆਪਣਾ ਉਲੂ ਵੀ ਸਿੱਧਾ ਕਰ ਲੈਂਦੀਆਂ ਹਨ। ਪ੍ਰੰਤੂ ਇਨਕਲਾਬੀ ਤਾਕਤਾਂ ਨੂੰ ਜਨ ਸਧਾਰਣ ਦੀ ਬਦਲਾਅ ਦੀ ਇੱਛਾ ਨੂੰ ਨਿਖੇਧਣ ਦੀ ਥਾਂ ਆਪਣੀਆਂ ਕਮਜ਼ੋਰੀਆਂ ‘ਤੇ ਉਂਗਲ ਧਰ ਕੇ ਸਮੇਂ ਦੇ ਹਾਣੀ ਬਣਨ ਦੇ ਯਤਨ ਕਰਨ ਦੀ ਲੋੜ ਹੁੰਦੀ ਹੈ। ਅਜਿਹੇ ਅੰਦੋਲਨਾਂ ਦਾ ਠੀਕ ਮੁਲਾਂਕਣ ਚੌਕਸ ਤੇ ਸੰਤੁਲਿਤ ਰਹਿਕੇ ਹੀ ਕੀਤਾ ਜਾ ਸਕਦਾ ਹੈ।

    ‘ਕੌਕਰੋਚ ਜਨਤਾ ਪਾਰਟੀ’ ਨਾਂ ਦਾ ਮੰਚ ਇਨਕਲਾਬੀ ਵਿਚਾਰਧਾਰਾ ਨਾਲ ਲੈਸ ਸਿਆਸੀ ਦਲ ਨਹੀਂ ਹੈ, ਬਲਕਿ ਇਹ ਲੋਕ ਬੇਚੈਨੀ ਦਾ ਬਿਨਾਂ ਕਿਸੇ ਠੀਕ ਦਿਸ਼ਾ ਤੋਂ ਵੱਗਦਾ ਅੱਥਰਾ ਦਰਿਆ ਹੈ। ਅਜਿਹਾ ਦਰਿਆ ਜੋ ਸਮਾਜ ਵਿਚਲੇ ਗੰਦ-ਮੰਦ ਨੂੰ ਹੂੰਝ ਸਿੱਟਣ ਦਾ ਸਬੱਬ ਵੀ ਬਣ ਸਕਦਾ ਹੈ ਤੇ ਕੱਚੇ-ਪਿੱਲੇ ਘਰਾਂ ਨੂੰ ਮਿੱਟੀ ‘ਚ ਵੀ ਮਿਲਾ ਸਕਦਾ ਹੈ।

    ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.), ‘ਕਾਕਰੋਚ ਜਨਤਾ ਪਾਰਟੀ’ ਨੂੰ ਦੋ ਕਰੋੜ ਲੋਕਾਂ ਵੱਲੋਂ ‘ਫੌਲੋ’ ਕਰਨ ਦੇ ਵਰਤਾਰੇ ਨੂੰ, ਸਾਮਰਾਜੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਘੜੀਆਂ ਤੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਜਨ ਸਮੂਹਾਂ ਦੇ ਮਨਾਂ ‘ਚ ਪੈਦਾ ਹੋਏ ਗੁੱਸੇ ਦਾ ਪ੍ਰਤੀਕ ਸਮਝਦੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਲੋਕੀਂ ਆਰ.ਐਸ.ਐਸ. (ਸੰਘ) ਵੱਲੋਂ ਦੇਸ਼ ਦਾ ਮੌਜੂਦਾ ਸੰਵਿਧਾਨ ਬਦਲ ਕੇ ਇੱਥੇ ਧਰਮ ਅਧਾਰਤ ਗੈਰ ਲੋਕਰਾਜੀ ਵਿਵਸਥਾ ਕਾਇਮ ਕਰਨ ਦੀ ਖੋਟੀ ਮੰਸ਼ਾ ਨਾਲ ਵੀ ਪੂਰੀ ਤਰ੍ਹਾਂ ਨਾਲ ਸਹਿਮਤ ਨਹੀਂ ਹਨ। ਇਹ ਬਿਨਾਂ ਕੋਈ ਠੀਕ ਤੇ ਠੋਸ ਸੇਧ ਦੇ ਇਕ ਆਪ ਮੁਹਾਰਾ ਰੁਝਾਨ ਹੈ।

    ਪਿਛਲੇ ਸਮੇਂ ਇਸੇ ਤਰ੍ਹਾਂ ਦੇ ਲੋਕ ਰੋਹ ਦਾ ਪ੍ਰਗਟਾਵਾ ਬੰਗਲਾ ਦੇਸ਼ ਤੇ ਨੇਪਾਲ ‘ਚ ਵੀ ਦੇਖਿਆ ਗਿਆ ਸੀ, ਜਿੱਥੇ ਲੋਕ ਹਿੱਤਾਂ ਦੀ ਅਣਦੇਖੀ ਕਰਕੇ ਸਵਾਰਥੀ ਹਿੱਤਾਂ ਨੂੰ ਪੱਠੇ ਪਾਉਣ ਵਾਲੀਆਂ ਹਾਕਮਾਂ ਦੀਆਂ ਨੀਤੀਆਂ ਖਿਲਾਫ਼ ਆਮ ਲੋਕਾਂ ‘ਚ ਭਾਰੀ ਰੋਸ ਉਪਜਿਆ ਸੀ। ਕਿਸੇ ਹਕੀਕੀ ਸਮਾਜਿਕ ਬਦਲਾਅ ਤੇ ਕ੍ਰਾਂਤੀਕਾਰੀ ਬਦਲ ਪੇਸ਼ ਕਰਨ ਵਾਲੀ ਰਾਜਸੀ ਧਿਰ ਦੀ ਅਣਹੋਂਦ ਕਾਰਨ ਇਸ ਉਥਲ-ਪੁੱਥਲ ਤੋਂ ਪਿੱਛੋ ਇਨ੍ਹਾਂ ਦੇਸ਼ਾਂ ‘ਚ ਸੱਤਾ ਦੀ ਵਾਗਡੋਰ ਅਜਿਹੇ ਲੋਕਾਂ ਦੇ ਹੱਥਾਂ ‘ਚ ਆ ਗਈ ਜੋ ਲੋਕ ਭਲਾਈ ਦਾ ਕੋਈ ਨਵਾਂ ਨੀਤੀਗਤ ਸਿਆਸੀ-ਆਰਥਿਕ ਬਦਲ ਪੇਸ਼ ਕਰਨ ਦੇ ਸਮਰੱਥ ਹੀ ਨਹੀਂ ਹਨ। ਇਸ ਨਾਲ ਲੋਕਾਂ ‘ਚ ਪੈਦਾ ਹੋਇਆ ਰੋਹ ਵੀ ਹੌਲੀ-ਹੌਲੀ ਮੱਠਾ ਪੈ ਗਿਆ ਹੈ ਤੇ ਜਨ ਸਾਧਾਰਣ, ਜੋ ਕਿਸੇ ਲੋਕ ਪੱਖੀ ਤਬਦੀਲੀ ਦੀ ਆਸ ਲਾਈ ਬੈਠੇ ਸਨ, ਇਕ ਹੱਦ ਤੱਕ ਨਿਰਾਸ਼ ਵੀ ਹੋਏ ਹਨ।

    ਸਾਮਰਾਜ ਵੱਲੋਂ ਆਪਣੇ ਮੁਨਾਫ਼ੇ ਤੇਜ਼ੀ ਨਾਲ ਵਧਾਉਣ ਤੇ ਦੂਜੇ ਆਜ਼ਾਦ ਦੇਸ਼ਾਂ ‘ਤੇ ਆਪਣਾ ਦਬਦਬਾ ਕਾਇਮ ਕਰਨ ਲਈ ਸੰਸਾਰ ਭਰ ‘ਚ ਛੇੜੀਆਂ ਨਿਹੱਕੀਆਂ ਜੰਗਾਂ ਵਿਰੁੱਧ ਭਾਰੀ ਗੁੱਸਾ ਪ੍ਰਗਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੂੰਜੀਵਾਦ ਦੇ ਸੰਕਟ ਦੇ ਮੱਦੇ ਨਜ਼ਰ ਬੇਰੋਕ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਲੋਕਾਂ ਦੀਆਂ ਹੋਰ ਅਨੇਕਾਂ ਮੁਸ਼ਕਿਲਾਂ ਦੇ ਵਿਰੋਧ ‘ਚ ਵੀ ਲੱਖਾਂ ਲੋਕਾਂ ਦਾ ਹੜਤਾਲਾਂ ਕਰਨਾ ਤੇ ਸੜਕਾਂ ‘ਤੇ ਨਿਕਲ ਕੇ ਹਾਕਮਾਂ ਵਿਰੁੱਧ ਰੋਸ ਦਰਜ ਕਰਨਾ ਵੀ ਲੋਕਾਂ ਦੇ ਮਨਾਂ ‘ਚ ਹਾਕਮਾਂ ਖਿਲਾਫ ਉਬਾਲੇ ਮਾਰੇ ਰਹੇ ਰੋਹ ਦਾ ਸਪਸ਼ਟ ਪ੍ਰਮਾਣ ਹੈ। ਪ੍ਰਤੀਰੋਧ ਦੇ ਢੰਗ ਤੇ ਫੌਰੀ ਕਾਰਨ ਅੱਡੋ-ਅੱਡ ਹੋ ਸਕਦੇ ਹਨ, ਪ੍ਰੰਤੂ ਸਾਮਰਾਜ ਤੇ ਪੂੰਜੀਵਾਦ ਵਿਰੁੱਧ ਜਨ ਸਧਾਰਨ ਦੇ ਮਨਾਂ ‘ਚ ਉਪਜੀ ਨਫ਼ਰਤ ਇਨ੍ਹਾਂ ਵਿਚਾਲੇ ਇਕ ਸਾਂਝੀ ਕੜੀ ਜ਼ਰੂਰ ਹੈ।

    ਭਾਰਤ ‘ਚ ਅੰਨਾ ਹਜ਼ਾਰੇ ਵੱਲੋਂ ਛੇੜੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ‘ਚ ਲੋਕਾਂ ਦੀ ਭਾਰੀ ਸ਼ਮੂਲੀਅਤ, ਤਿੱਖੀ ਹੋਈ ਲੋਕ ਬੇਚੈਨੀ ਦਾ ਸਬੂਤ ਹੀ ਸੀ, ਜਿਸ ਦੀ ਬਿਨਾਂ ਸ਼ੱਕ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਪਰ ਅੰਦੋਲਨ ਦੇ ਨੇਤਾਵਾਂ ਨੇ ਬੜੇ ਲੁਕਵੇਂ ਢੰਗ ਨਾਲ, ਸ਼ਾਤਰ ਚਾਲਾਂ ਚੱਲਦਿਆਂ ਪੂੰਜੀਵਾਦੀ ਢਾਂਚੇ ਖਿਲਾਫ਼ ਉਪਜੇ ਰੋਹ ਨੂੰ ਖੱਬੀ-ਇਨਕਲਾਬੀ ਦਿਸ਼ਾ ਤੋਂ ਭਟਕਾ ਕੇ ਇਸ ਘੋਲ ਦਾ ਰੁਖ਼ ਸੱਜ ਪਿਛਾਖੜੀ, ਫਿਰਕੂ-ਫਾਸ਼ੀ ਧਿਰ ਭਾਜਪਾ ਤੇ ਆਰ.ਐਸ.ਐਸ. ਵੱਲ ਮੋੜ ਦਿੱਤਾ ਸੀ। ਇਸ ਕੁਚਾਲ ਨੂੰ ਬਰੀਕੀ ਨਾਲ ਸਮਝਣ ‘ਚ ਦੇਸ਼ ਦੀ ਅਗਾਂਹਵਧੂ ਤੇ ਖੱਬੀ ਲਹਿਰ ਵੀ ਅਸਫਲ ਰਹੀ ਸੀ ਅਤੇ ਬਹੁਤ ਸਾਰੇ ਲੋਕ ਪੱਖੀ ਸੋਚ ਵਾਲੇ ਸੁਹਿਰਦ ਲੋਕ ਵੀ ਅੰਨਾ ਹਜ਼ਾਰੇ ਦੀ ਲਹਿਰ ਤੋਂ ਪ੍ਰਭਾਵਤ ਹੋ ਕੇ ‘ਆਪ’ ਜਾਂ ਭਾਜਪਾ ਸੰਗ ਜੁੜ ਗਏ ਸਨ। ਇਵੇਂ ਹੀ, 2022 ‘ਚ ਹੋਈਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਉਦੋਂ ਦੀ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਉਪਜੀ ਬੇਚੈਨੀ ਨੂੰ ਵਰਤਦਿਆਂ, ਸ਼ੋਸ਼ਲ ਮੀਡੀਆ ਮੰਚਾਂ ‘ਤੇ ਲੋਕ ਪੱਖੀ ਰਾਜਸੀ ਬਦਲ ਪੇਸ਼ ਕਰਨ ਦੇ ਨਾਂ ਹੇਠ ਕੀਤੇ ਯੋਜਨਾਬੱਧ ਪ੍ਰਚਾਰ ਸਦਕਾ, ‘ਆਪ’ ਨੇ 92 ਵਿਧਾਨ ਸਭਾ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਰਾਜਸੀ ਚੇਤਨਾ ਦੇ ਪਸਾਰੇ ‘ਚ ਦਿੱਲੀ ਦੀਆਂ ਬਰੂਹਾਂ ‘ਤੇ ਇਕ ਸਾਲ ਤੋਂ ਵਧੇਰੇ ਸਮਾਂ ਸ਼ਾਂਤਮਈ ਤੇ ਅਨੁਸ਼ਾਸ਼ਤ ਰਹਿ ਕੇ ਲੜੇ ਗਏ ਜੇਤੂ ਕਿਸਾਨ ਘੋਲ ਦੀ ਵੀ ਵੱਡੀ ਭੂਮਿਕਾ ਰਹੀ ਸੀ। ਹਾਲਾਂਕਿ ਕੋਈ ਵੀ ਨਹੀਂ ਦੱਸ ਸਕਦਾ ਕਿ ‘ਆਪ’ ਦੇ ਆਗੂਆਂ ਦੇ ਵੱਡੇ ਹਿੱਸੇ ਨੇ ਕਦੀ ਵੀ ਕਿਸੇ ਜਨਤਕ ਘੋਲ ਦੀ ਅਗਵਾਈ ਕੀਤੀ ਹੋਵੇ ਜਾਂ ਲੋਕ ਹਿੱਤਾਂ ਦੀ ਰਾਖੀ ਕਰਦਿਆਂ ਕੋਈ ਕੁਰਬਾਨੀ ਭਰਿਆ ‘ਜੌਹਰ’ ਦਿਖਾਇਆ ਹੋਵੇ! ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਅਖੌਤੀ ‘ਰਾਜਸੀ ਬਦਲ’ ਦੀ ਸਜ਼ਾ ਅੱਜ ਸਾਰੇ ਪ੍ਰਾਂਤ ਵਾਸੀ ਭੁਗਤ ਰਹੇ ਹਨ। ਸ਼ੋਸ਼ਲ ਮੀਡੀਆ ਅਤੇ ਇਕ ਖਾਸ ਹੱਦ ਤੱਕ ਬਿਜਲਈ ਤੇ ਪ੍ਰਿੰਟ ਮੀਡੀਆ ਵੀ, ਜਿੱਥੇ ਹਾਕਮ ਧੜੇ ਲਈ ਪ੍ਰਚਾਰ-ਪ੍ਰਸਾਰ ਕਰਨ ਤੇ ਆਪਣੀਆਂ ਨਾਕਾਮੀਆਂ ਕੱਜਣ ਦਾ ਵੱਡਾ ਜਰੀਆ ਬਣ ਗਿਆ ਹੈ, ਉੱਥੇ ਇਹ ਜਨਤਾ ਲਈ ਵੀ ਸਰਕਾਰਾਂ ਪ੍ਰਤੀ ਨਰਾਜ਼ਗੀ ਪ੍ਰਗਟਾਉਣ ਜਾਂ ਆਪਣੀਆਂ ਦੁੱਖ-ਤਕਲੀਫ਼ਾਂ ਤੇ ਮੰਗਾਂ ਹਾਕਮਾਂ ਦੇ ਕੰਨਾਂ ਤੱਕ ਪੁਚਾਉਣ ਦਾ ਕਾਰਗਾਰ ਹਥਿਆਰ ਸਿੱਧ ਹੋ ਰਿਹਾ ਹੈ।

    ‘ਕਾਕਰੋਚ ਜਨਤਾ ਪਾਰਟੀ’ ਦੇ ਮੰਚ ਤੋਂ ਉੱਭਰੀ ਕਰੋੜਾਂ ਲੋਕਾਂ ਦੀ ਆਵਾਜ਼ ਨੂੰ ਇਕ ਠੋਸ ਤੇ ਸਾਰਥਿਕ ਬਦਲਾਅ ਦੀ ਆਵਾਜ਼ ‘ਚ ਵਟਾਉਣ ਤੇ ਜਥੇਬੰਦਕ ਰੂਪ ਦੇਣ ਲਈ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਧਿਰਾਂ ਨੂੰ ਸਾਂਝੇ ਯਤਨ ਕਰਨੇ ਹੋਣਗੇ। ਆਰ.ਐਮ.ਪੀ.ਆਈ. ‘ਕਾਕਰੋਚ ਜਨਤਾ ਪਾਰਟੀ’ ਦੇ ਮੰਚ ਨਾਲ ਜੁੜੇ ਤੇ ਜੁੜ ਰਹੇ ਕਰੋੜਾਂ ਸੂਝਵਾਨ ਲੋਕਾਂ ਨੂੰ ਇਸ ਗੱਲੋਂ ਖਬਰਦਾਰ ਰਹਿਣ ਦੀ ਅਪੀਲ ਕਰਦੀ ਹੈ ਕਿ ਉਹ ਭਾਵੁਕਤਾ ਦੇ ਵਹਿਣ ‘ਚ ਵਹਿ ਕੇ ਪੂਰੇ ਸੰਸਾਰ ‘ਚ ਫੈਲੇ ਸਾਮਰਾਜੀ ਏਜੰਸੀਆਂ ਦੇ ਤਾਣੇ- ਬਾਣੇ ਤੇ ਭਾਰਤ ਦੀ ਮੋਦੀ ਸਰਕਾਰ ਤੇ ਸੰਘ ਪਰਿਵਾਰ ਦੇ ਗੁੰਦਵੇਂ ਤੇ ਵਿਸ਼ਾਲ ਜਥੇਬੰਦਕ ਢਾਂਚੇ ਦੀ ਤਾਕਤ ਨੂੰ ਕਿਸੇ ਵੀ ਕੀਮਤ ‘ਤੇ ਘਟਾਕੇ ਅੰਗਣ ਦੀ ਭੁੱਲ ਨਾ ਕਰਨ। ਸਗੋਂ ਸਰਕਾਰ ਦੀਆਂ ਸੂਹੀਆ ਏਜੰਸੀਆਂ ਦੀ ਧਨ ਦੀ ਦੁਰਵਰਤੋਂ ਤੇ ਸੱਤਾ ਦੇ ਲਾਲਚ ਜਿਹੇ ਹਥਿਆਰਾਂ ਦੀ ਵਰਤੋਂ ਰਾਹੀਂ ਇਨ੍ਹਾਂ ਬਾਗ਼ੀ ਸੁਰਾਂ ਨੂੰ ਸਥਾਪਤੀ ਦੇ ਸਾਂਚੇ ‘ਚ ਢਾਲਣ ਦੀ ਕਿਸੇ ਵੀ ਸਾਜਿਸ਼ ਤੋਂ ਸੁਚੇਤ ਰਹਿਣ। ਦੇਸ਼ ਦੇ ਮਿਹਨਤਕਸ਼ਾਂ ਦੀਆਂ ਘੋਰ ਵਿਰੋਧੀ, ਫਿਰਕੂ-ਫਾਸ਼ੀ ਤਾਕਤਾਂ, ਲੋਕ ਮਨਾਂ ਅੰਦਰ ਮੋਦੀ ਸਰਕਾਰ ਵਿਰੁੱਧ ਪੈਦਾ ਹੋਏ ਰੋਹ ਨੂੰ ਮਨਫੀ ਕਰਨ ਜਾਂ ਇਸ ਖ਼ਿਲਾਫ਼ ਲੜ ਰਹੇ ਲੋਕਾਂ ਅੰਦਰ ਘੁਸਪੈਠ ਕਰਕੇ ਇਸ ਦਾ ‘ਭਗਵਾਂਕਰਨ’ ਕਰਨ ਦਾ ਯਤਨ ਕਰਦੀਆਂ ਹਨ, ਜਿਸ ਤੋਂ ਸਾਵਧਾਨ ਰਹਿਣਾ ਹੋਵੇਗਾ। ਇਸ ਅੰਦੋਲਨ ‘ਚ ਸ਼ਾਮਿਲ ਲੋਕਾਂ ਨੂੰ ਸਭ ਤੋਂ ਪਹਿਲਾਂ ਹਰ ਪ੍ਰਾਂਤ ਦੀਆਂ ਸਥਿਤੀਆਂ ਦੇ ਅਨੁਕੂਲ, ਦੇਸ਼ ਭਰ ‘ਚ ਧਰਮ-ਜਾਤੀ ਦੇ ਨਾਂ ‘ਤੇ ਸੰਘ ਪਰਿਵਾਰ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਖਤਮ ਕਰਕੇ ਆਪਸੀ ਭਾਈਚਾਰਾ ਮਜ਼ਬੂਤ ਕਰਨ, ਸਾਰੇ ਧਰਮਾਂ ਦੇ ਲੋਕਾਂ ਵਿਚਕਾਰ ਏਕਤਾ, ਭਰੋਸਾ ਤੇ ਸਤਿਕਾਰ ਬਹਾਲ ਕਰਨ ਅਤੇ ਭਾਰਤੀ ਸੰਵਿਧਾਨ ਦੀ ਰਾਖੀ ਕਰਨ ਦੀ ਆਵਾਜ਼ ਬੁਲੰਦ ਕਰਨ ਲਈ ਪ੍ਰੇਰਣਾ ਹੋਵੇਗਾ। ਨਾਲ ਹੀ ਸੰਵਿਧਾਨਕ ਅਦਾਰਿਆਂ ਜਿਵੇਂ ਇਲੈਕਸ਼ਨ ਕਮਿਸ਼ਨ, ਈ.ਡੀ., ਸੀ.ਬੀ.ਆਈ. ਤੇ ਨਿਆਂ ਪਾਲਕਾ ਵਲੋਂ ਸੁਤੰਤਰ ਰੂਪ ‘ਚ ਕੰਮ ਕਰਦਿਆਂ ਆਪਣੇ ਫਰਜ਼ ਅਦਾ ਕਰਨ ਲਈ ਵੀ ਜ਼ੋਰਦਾਰ ਜਨਤਕ ਦਬਾਅ ਬਣਾਉਣਾ ਹੋਵੇਗਾ।

    ਇਹ ਪਹੁੰਚ ਮੋਦੀ ਸਰਕਾਰ ਖ਼ਿਲਾਫ਼ ਪੈਦਾ ਹੋਏ ਲੋਕਾਂ ਦੇ ਗੁੱਸੇ ਨੂੰ ਸਿਆਸੀ-ਵਿਚਾਰਧਾਰਕ ਤੇ ਜਥੇਬੰਦਕ ਰੂਪ ਦੇਣ ‘ਚ ਸਹਾਈ ਸਿੱਧ ਹੋ ਸਕਦੀ ਹੈ ਅਤੇ ਸੰਘ ਦਾ ਥਾਪੜਾ ਪ੍ਰਾਪਤ ਮੋਦੀ ਸਰਕਾਰ ਦੇ ਕਿਸੇ ਵੀ ਛੜਯੰਤਰ ਨੂੰ ਨੰਗਾ ਕਰਨ ‘ਚ ਮਦਦਗਾਰ ਬਣ ਸਕਦੀ ਹੈ।

    ਖੱਬੇ ਪੱਖੀ ਤੇ ਜਮਹੂਰੀ ਸੋਚ ਵਾਲੇ ਲੋਕ ਹਾਂ-ਪੱਖੀ ਨਜ਼ਰੀਏ ਤੋਂ ਯੋਗ ਦਖ਼ਲ ਦੇ ਕੇ ਹੀ ਇਸ ਅੰਦੋਲਨ ਦੀ ਹਕੀਕਤ ਨੂੰ ਸਮਝ ਸਕਦੇ ਹਨ। ਇਹ ਯਾਦ ਰੱਖਣਯੋਗ ਹੈ ਕਿ ਖੱਬੀ-ਇਨਕਲਾਬੀ ਲਹਿਰ ਦੇ ਤਾਕਤਵਰ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਆਪ ਮੁਹਾਰੇ ਅੰਦੋਲਨ ਉੱਠਦੇ ਰਹਿਣੇ ਹਨ। ਇਹ ਸਮਾਜਿਕ ਬਦਲਾਅ ਦੀ ਲਹਿਰ ਲਈ ਸਹਾਈ ਵੀ ਹੋ ਸਕਦੇ ਹਨ ਤੇ ਦੁਸ਼ਮਣ ਜਮਾਤਾਂ ਵੱਲੋਂ ਇਨਕਲਾਬੀ ਲਹਿਰ ਨੂੰ ਕੁਰਾਹੇ ਪਾਉਣ ਦਾ ਯੋਜਨਾਬੱਧ ਛਡਯੰਤਰ ਵੀ ਹੋ ਸਕਦੇ ਹਨ। ਇਨਕਲਾਬੀ ਧਿਰਾਂ ਵੱਲੋਂ ਲੋਕਾਂ ਦੇ ਕਿਸੇ ਮੁਹਾਣ ਨੂੰ ਮੂਕ ਦਰਸ਼ਕ ਬਣਕੇ ਦੇਖਦੇ ਰਹਿਣਾ, ਜਾਂ ਮੁੱਢੋਂ ਹੀ ਨਕਾਰ ਦੇਣਾ ਵਾਜ਼ਿਬ ਪੈਂਤੜਾ ਨਹੀਂ ਹੋਵੇਗਾ। ਇਵੇਂ ਹੀ, ਅੱਖਾਂ ਮੀਟ ਕੇ ਕਿਸੇ ਵੀ ਉਲਟ ਇਨਕਲਾਬੀ ਜਨਤਕ ਉਭਾਰ ਦੇ ਪਿੱਛਲੱਗੂ ਬਣਨਾ ਵੀ ਤਰਕ ਸੰਗਤ ਨਹੀਂ ਕਿਹਾ ਜਾ ਸਕਦਾ।

    ਸਾਰਥਕ, ਆਪ ਮੁਹਾਰੇ ਅੰਦਲਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਕੇ ਸਮੁੱਚੀ ਜਮਹੂਰੀ ਲਹਿਰ ਦਾ ਅੰਗ ਬਨਾਉਣਾ ਖੱਬੀਆਂ ਸ਼ਕਤੀਆਂ ਦੀ ਡਿਊਟੀ ਹੈ। ਇਸ ਤਰ੍ਹਾਂ ਸੰਘ ਦੇ ਸ਼ਿਸ਼ਕਾਰੇ ਫਿਰਕੂ ਟੋਲਿਆਂ ਦੀ ਪਛਾਣ ਵੀ ਕੀਤੀ ਜਾ ਸਕੇਗੀ ਤੇ ਸਰਕਾਰ ਪੱਖੀ ਸ਼ਰਾਰਤੀ ਤੱਤਾਂ ਨੂੰ ਇਸ ਲਹਿਰ ਨੂੰ ਕੁਰਾਹੇ ਪਾਉਣ ਤੋਂ ਰੋਕਿਆ ਵੀ ਜਾ ਸਕੇਗਾ। ਦਰੁਸਤ ਰਾਜਸੀ ਪੈਂਤੜੇ ਤੇ ਜਥੇਬੰਦਕ ਸ਼ਕਤੀ ਨਾਲ ਹੀ ਇਹ ਜਨ ਉਭਾਰ ਹਾਂ-ਪੱਖੀ ਸਿੱਟੇ ਕੱਢ ਸਕੇਗਾ। ਇਸ ਦੇ ਵਿਪਰੀਤ ਇਸ ਦੀ ਅਸਫਲਤਾ ਲੋਕਾਂ ਅੰਦਰ, ਉੱਜਵਲ ਭਵਿੱਖ ਲਈ ਸੰਘਰਸ਼ਾਂ ਪ੍ਰਤੀ ਨਿਰਾਸ਼ਤਾ ਫੈਲਾਉਣ ਦਾ ਸਬੱਬ ਵੀ ਬਣ ਸਕਦੀ ਹੈ।

    ਮੰਗਤ ਰਾਮ ਪਾਸਲਾ
    (24 ਮਈ, 2026)

  • ਵਿਚਾਰ ਗੋਸ਼ਟੀਆਂ, ਜੈਅੰਤੀ ਦੇ ਜਸ਼ਨਾਂ ਤੋਂ ਲੈ ਕੇ ਵਿਰੋਧ ਪ੍ਰਦਰਸ਼ਨਾਂ ਤੱਕ ਜਮਹੂਰੀਅਤ ਦੇ ਪ੍ਰਤੀਕ ਵਜੋਂ ਵਿਸਤਾਰ ਲੈ ਰਹੀ ਡਾ. ਅੰਬੇਡਕਰ ਦੀ ਸਸ਼ਕਤ ਦਿੱਖ

    ਵਿਚਾਰ ਗੋਸ਼ਟੀਆਂ, ਜੈਅੰਤੀ ਦੇ ਜਸ਼ਨਾਂ ਤੋਂ ਲੈ ਕੇ ਵਿਰੋਧ ਪ੍ਰਦਰਸ਼ਨਾਂ ਤੱਕ ਜਮਹੂਰੀਅਤ ਦੇ ਪ੍ਰਤੀਕ ਵਜੋਂ ਵਿਸਤਾਰ ਲੈ ਰਹੀ ਡਾ. ਅੰਬੇਡਕਰ ਦੀ ਸਸ਼ਕਤ ਦਿੱਖ

    ਪ੍ਰੋ. ਕੇ ਕਲਿਆਣੀ
    ਭਾਰਤ ਭਰ ‘ਚ ਅਤੇ ਵਿਦੇਸ਼ ਵਸਦੇ ਭਾਰਤੀਆਂ ਖ਼ਾਸ ਕਰਕੇ ਦਲਿਤ-ਬਹੁਜਨ ਸਮੂਹਾਂ ਵਲੋਂ ਮਨਾਏ ਜਾਂਦੇ ਡਾ. ਅੰਬੇਡਕਰ ਜੈਯੰਤੀ ਦੇ ਜਸ਼ਨਾਂ ਚੋਂ ਠਾਠਾਂ ਮਾਰਦਾ ਉਤਸ਼ਾਹ ਤੇ ਜੋਸ਼ ਨਜ਼ਰੀਂ ਪੈਂਦਾ ਹੈ। ਇਹ ਜਸ਼ਨ ਜਾਤ-ਵਿਰੋਧੀ ਜੱਦੋਜਹਿਦ ਦੇ ਪ੍ਰਤੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ, ਜੋ ਤਾਉਮਰ ਦੱਬੇ-ਕੁਚਲੇ ਵਰਗਾਂ ਪ੍ਰਤੀ ਵਚਨਬੱਧ ਰਹੇ, ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੁੰਦੇ ਹਨ।

    ਇਹ ਜਸ਼ਨ ਸਿਆਸੀ ਨਜ਼ਰੀ ਦਾ ਵੀ ਹਿੱਸਾ ਹੈ, ਜਿਸ ‘ਚ ਡਾ. ਅੰਬੇਡਕਰ ਦੀ ਪ੍ਰਤੀਕਾਤਮਕ ਛਵੀ ਉਨ੍ਹਾਂ ਵਿਚਾਰਾਂ ਦੀ ਨੁਮਾਇੰਦਗੀ ਕਰਦੀ ਹੈ, ਜਿਨ੍ਹਾਂ ਨੂੰ ਸਿਆਸੀ ਦਲ ਆਪਣੀ ਸੁਵਿਧਾ ਅਨੁਸਾਰ ਚੁਣਦੇ ਹਨ। ਡਾ. ਅੰਬੇਡਕਰ ਬਾਰੇ ਵੱਖੋ- ਵੱਖਰੀਆਂ, ਇੱਥੋਂ ਤੱਕ ਕਿ ਗਲਤ ਸਿਆਸੀ ਵਿਆਖਿਆਵਾਂ ਦੇ ਬਾਵਜੂਦ, ਅਜੋਕੇ ਜਨਤਕ ਜੀਵਨ ‘ਚ ਉਨ੍ਹਾਂ ਦੀ ਦਿੱਖ ਐਸੀ ਰੁਤਬਾ ਹਾਸਲ ਕਰ ਚੁੱਕੀ ਹੈ, ਜਿਸਦੀ ਵਿਰਾਸਤ ਤੋਂ ਬਚਣਾ ਨਾਮੁਮਕਿਨ ਬਣ ਗਿਆ ਹੈ। ਡਾ. ਅੰਬੇਡਕਰ ਨਾਲ ਨੇੜਤਾ ਬਣਾਉਣ ਦੀ ਇਹੋ ਸਿਆਸੀ ਇੱਛਾ ਉਹ ਕਾਰਨ ਹੈ, ਜਿਸ ਕਰਕੇ ਉਹ ਪ੍ਰਤੀਕ ਦਾ ਦਰਜਾ ਹਾਸਲ ਕਰ ਗਏ ਹਨ । ਡਾ. ਅੰਬੇਡਕਰ ਨੂੰ ਸਿਰਫ਼ ਸਮਾਰਕ ਬਣਾਉਣ ਦੀ ਪ੍ਰਕਿਰਿਆ ’ਚ ਹੀ ਨਹੀਂ, ਸਗੋਂ ਰੋਜ਼ਾਨਾ ਦੇ ਲੋਕਰਾਜੀ-ਪ੍ਰਤੀਕਾਤਮਕ ਢੰਗਾਂ ਨਾਲ ਵੀ ਮੁੜ ਬਿਆਨਿਆ ਜਾਂਦਾ ਹੈ, ਜਿੱਥੇ ਉਨ੍ਹਾਂ ਦੇ ਦਰਸ਼ਨ ਦੀ ਨਵੇਂ ਰੂਪ ‘ਚ ਪੁਨਰ ਸਿਰਜਣਾ ਕੀਤੀ ਜਾਂਦੀ ਹੈ।

    ਭਾਰਤ ਨੇ, ਇੱਕ ਲੋਕਰਾਜੀ ਦੇਸ਼ ਵਜੋਂ, ਸਮਾਜਿਕ ਅੰਦੋਲਨਾਂ ਤੇ ਸਰਕਾਰੀ ਨੀਤੀਆਂ ਰਾਹੀਂ ਨਿਰੰਤਰ ਸਮਾਜਿਕ-ਰਾਜਨੀਤਿਕ ਗਤੀਸ਼ੀਲਤਾ ਦੇ ਯਤਨ ਕੀਤੇ ਹਨ, ਅਤੇ ਆਪਣੀ ਪ੍ਰਮਾਣਿਕਤਾ ਦਾ ਦਾਅਵਾ ਸੰਵਿਧਾਨ ਦੇ ਜ਼ਰੀਏ ਕੀਤਾ ਹੈ। ਦਬੇ-ਕੁਚਲੇ ਜਾਤੀ ਸਮੂਹਾਂ ਲਈ ਸਮਾਜਿਕ ਨਿਆਂ ਦੀ ਮੰਗ ਨੂੰ ਇੱਕ ਅਜਿਹੇ ਮੌਲਿਕ ਬੁੱਧੀਜੀਵੀ ਦੀ ਲੋੜ ਸੀ ਜੋ ਉਹਨਾਂ ਦੇ ਰੋਜ਼ਾਨਾ ਦੇ ਅਨੁਭਵਾਂ ਨਾਲ ਦਿਲੋਂ ਜੁੜ ਸਕੇ ਅਤੇ ਉਨ੍ਹਾਂ ਨੂੰ ਪ੍ਰੇਰਿਤ ਵੀ ਕਰ ਸਕੈ। ਇਨ੍ਹਾਂ ਆਵਾਜ਼ਾਂ ਲਈ, ਡਾ. ਅੰਬੇਡਕਰ ਦਾ ਦਰਸ਼ਨ ਸਮਾਜਿਕ ਨਿਆਂ ਦੇ ਅਜਿਹੇ ਵਿਚਾਰ ਨੂੰ ਜਨਮ ਦਿੰਦਾ ਹੈ ਜੋ ਇਕਜੁੱਟਤਾ ਦੀ ਬਣਤਰ ਨੂੰ ਬਲ ਬਖਸ਼ਦੇ ਹਨ।

    ਅੰਬੇਡਕਰ ਜਯੰਤੀ ਦੇ ਜਸ਼ਨ ਡਾ. ਅੰਬੇਡਕਰ ਦੀ ਪ੍ਰਤੀਕਾਤਮਕ ਛਵੀ ਦਾ ਮਹੱਤਵ ਦਰਸਾਉਂਦੇ ਹਨ, ਪਰ ਉਨ੍ਹਾਂ ਦੀ ਦੇਖਣ ਹਾਜ਼ਰੀ ਕੇਵਲ ਇੱਥੋਂ ਤੱਕ ਸੀਮਿਤ ਨਹੀਂ। ਇਸ ਤਰ੍ਹਾਂ ਦੀ ਲਿਸ਼ਕੀ-ਪੁਸ਼ਕੀ ਮੂਰਤੀ ਕਲਾ ਤੋਂ ਇਲਾਵਾ, ਜੋ ਕੇਵਲ ਖ਼ਾਸ ਮੌਕਿਆਂ ‘ਤੇ ਹੀ ਜੀਵਤ ਹੁੰਦੀ ਹੈ, ਡਾ. ਅੰਬੇਡਕਰ ਦੀ ਛਵੀ ਰੋਜ਼ਾਨਾ ਜੀਵਨ ਦੇ ਪ੍ਰਤੀਰੋਧ ਐਕਸ਼ਨਾਂ ਤੇ ਜਸ਼ਨਾਂ ਦਾ ਵੀ ਹਿੱਸਾ वै।
    ਇਸ ਸੰਦਰਭ ‘ਚ ਇਹ ਯਾਦ ਰੱਖਣ ਹੈ ਕਿ ਡਾ. ਅੰਬੇਡਕਰ ਦੀ ਸੰਵਿਧਾਨ ਸਹਿਤ ਫੋਟੋ ਸੰਘਰਸ਼ ਦੇ ਬਿਰਤਾਂਤ ਦਾ ਅੰਗ ਹੈ। ਸੀਏਏ * ਤੇ ਐਨਆਰਸੀ ਵਿਰੋਧ ਦੌਰਾਨ, ਡਾ. ਅੰਬੇਡਕਰ ਤਸਵੀਰ ਰਚਨਾਤਮਕ ਢੰਗ ਨਾਲ ਇਉਂ ਤਿਆਰ ਕੀਤੀ ਗਈ ਸੀ ਤਾਂ ਜੋ ਉਹ ਜਨਤਕ ਯਾਦ ਦਾ ਹਿੱਸਾ ਬਣ ਸਕੇ। ਇਉਂ ਹੀ, ਚਾਹੇ ਇਹ ਮਹਿਲਾ ਖਿਡਾਰੀਆਂ ਵੱਲੋਂ ਛੇੜਛਾੜ ਖ਼ਿਲਾਫ਼ ਵਿਰੋਧ ਹੋਵੇ, ਜਾਂ ਯੂਜੀਸੀ-ਭੇਦਭਾਵ ਵਿਰੋਧੀ ਬਿਲ ਦੇ ਹੱਕ ‘ਚ ਮੁਜ਼ਾਹਰੇ ਹੋਣ ਜਾਂ ਫਿਰ ‘ਟਰਾਂਸਜੈਂਡਰ ਬਿਲ 2026 ਖ਼ਿਲਾਫ਼ ਅੰਦੋਲਨ ਹੋਵੇ; ਮੂਰਤੀਆਂ ਰਾਹੀਂ ਡਾ. ਅੰਬੇਡਕਰ ਦੀ ਸਰਵ ਵਿਆਪੀ ਮੌਜੂਦਗੀ ਦਿਖਾਈ ਦਿੰਦੀ ਹੈ।

    ਪ੍ਰਤੀਰੋਧ ਵਾਲੀਆਂ ਥਾਵਾਂ ‘ਤੇ ਮੂਰਤੀਆਂ ਰਾਹੀਂ ਡਾ. ਅੰਬੇਡਕਰ ਦੀ ਪ੍ਰਤੀਕਾਤਮਕ ਛਵੀ ਦੀ ਵਰਤੋਂ ਇਹ ਦਰਸਾਉਂਦੀ ਹੈ ਕਿ ਸਮਾਜਿਕ ਨਿਆਂ ਦਾ ਵਿਚਾਰ ਕਿਵੇਂ ਫੈਲਦਾ ਹੈ ਤੇ ਪਛਾਣ ਦੇ ਬੰਧਨਾਂ ਤੋਂ ਪਾਰ ਯਾਤਰਾ ਕਿਵੇਂ ਕਰਦਾ ਹੈ। ਹਾਲਾਂਕਿ ਡਾ. ਅੰਬੇਡਕਰ ਦੀ ਜਾਤੀ-ਵਿਰੋਧੀ ਨਾਇਕ ਵਜੋਂ ਬੇਦਾਗ਼ ਸ਼ਿਨਾਖਤ ਹੈ, ਲੇਕਿਨ ਉਨ੍ਹਾਂ ਦਾ ਦਰਸ਼ਨ ਲੋਕਰਾਜੀ-ਸਮਾਜਿਕ ਨਿਆਂ ਦੇ ਵਿਸਤ੍ਰਿਤ ਦਾਇਰਿਆਂ ‘ਚ ਗੂੰਜਦਾ ਹੈ, ਕੁਝ ਇਸ ਤਰ੍ਹਾਂ ਜੋ ਉਨ੍ਹਾਂ ਦੀ ਪ੍ਰਤੀਕਾਤਮਕਤਾ ਛਵੀ ਨੂੰ ਸੰਵਿਧਾਨਕ ਨੈਤਿਕਤਾ ਨਾਲ ਇੱਕ-ਮਿੱਕ ਕਰ ਦਿੰਦਾ ਹੈ।

    ਡਾ. ਅੰਬੇਡਕਰ ਦਾ ਪ੍ਰਤੀਕ ਹਾਸ਼ੀਆਗਤ ਪਛਾਣਾਂ ਦੀ ਨਿਤਾਪ੍ਰਤੀ ਦੀ ਇਕਜੁੱਟਤਾ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਦੀ ਤਸਵੀਰ ਹਾਸ਼ੀਆਗਤ ਆਵਾਜ਼ਾਂ ਨੂੰ ਜੋੜਦੀ ਹੈ। ਜੇਕਰ ਕੌਮ ਦੇ ਨਿਰਮਾਣ ਦੇ ਵਿਚਾਰ ਲਈ “ਅਸੀਂ ਪੁਣੇ” ਦੀ ਭਾਵ ਸਮੂਹਿਕਤਾ ਦੀ ਧਾਰਨਾ ਸਾਡੀ ਬੁਨਿਆਦ ਹੈ, ਤਾਂ ਡਾ. ਅੰਬੇਡਕਰ ਦਾ ਰੂਪਕ ਪੱਖ ਇਸ ਨੂੰ ਬੁਣਨ ਵਾਲੇ ਸੂਤਰ ਧਾਗਾ ਹੈ। ਇਹ ਉਸ ਬੋਲ-ਬਾਣੀ ਦਾ ਅਹਿਮ ਹਿੱਸਾ ਹੈ ਜੋ ਲੋਕਰਾਜੀ ਕਦਰਾਂ ਨੂੰ ਜੀਵਤ ਰੱਖਣ ਲਈ ਜੂਝਦੀ ਹੈ।

    ਡਾ. ਅੰਬੇਡਕਰ ਮੰਨਦੇ ਸਨ ਕਿ ਦੇਸ਼ ਦੀਆਂ ਲੋਕਰਾਜੀ ਕਦਰਾਂ-ਕੀਮਤਾਂ ਉਦੋਂ ਹੀ ਕਾਇਮ ਰਹਿ ਜਦੋਂ ਲੋਕ ਸਿਆਸੀ ਪ੍ਰਕਿਰਿਆ ਨੂੰ ਜਿਉਂ ਦੀ ਤਿਉਂ ਕਬੂਲ ਕਰ ਲੈਣ ਦੀ ਥਾਂ ਸਵਾਲ ਪੁੱਛਣ ਤੇ ਚੁਣੌਤੀ ਦੇਣ। ਭਾਰਤ ਦੇ ਲੋਕਰਾਜ ਦੀ ਬਣਤਰ ‘ਤੇ ਰੋਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਸੀ, “ਭਾਰਤ ਵਰਗੇ ਦੇਸ਼ ‘ਚ ਇਹ ਬਿਲਕੁਲ ਸੰਭਵ ਹੈ ਕਿ ਲੋਕਰਾਜ ਦੀ ਥਾਂ ਤਾਨਾਸ਼ਾਹੀ ਲੈ ਲਵੇ।” ਉਨ੍ਹਾਂ ਦਾ ਮੰਨਣਾ ਸੀ ਕਿ ਸੰਵਿਧਾਨਕ ਵਿਆਕਰਨ ਨੂੰ ਅਰਾਜਕਤਾ ਦੀ ਵਿਆਕਰਨ ਦਾ ਬਦਲ ਬਣਨਾ ਚਾਹੀਦਾ ਹੈ।

    ਡਾ. ਅੰਬੇਡਕਰ ਬਾਬਤ ਮੂਰਤੀ ਕਲਾ ਨੂੰ ਮਾਨਤਾ ਦੇਣ ‘ਚ ਹੀ ਉਨ੍ਹਾਂ ਦੇ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਫ਼ਲਸਫ਼ੇ ਨੂੰ ਕਬੂਲ ਕਰਨ ਦੀ ਭਾਵਨਾ ਛੁਪੀ ਹੋਈ ਹੈ।

    ਡਾ. ਅੰਬੇਡਕਰ ਦੇ ਪ੍ਰਤੀਕ ਅੱਜ ਉਨ੍ਹਾਂ ਬਾਰੇ ਸੌੜੀ ਜਾਂ ਚੋਣਵੀਂ ਪੜ੍ਹਾਈ ਜਾਂ ਉਨ੍ਹਾਂ ਨੂੰ ਸਿਰਫ਼ ਇੱਕ ਦਲਿਤ ਨੇਤਾ ਤੱਕ ਸੀਮਿਤ ਕਰ ਦੇਣ ਤੋਂ ਕਾਫ਼ੀ ਅੱਗੇ ਵੱਧ ਚੁੱਕੇ ਹਨ ਅਤੇ ਇਹ ਮੰਨਣ ਯੋਗ ਹੈ ਕਿ ਸੰਵਿਧਾਨਕ ਨੈਤਿਕਤਾ ਤੇ ਨਜ਼ਰੀਏ ਬਾਰੇ ਵਸੀਹ ਖੇਤਰ ‘ਚ ਫੈਲੇ ਉਨ੍ਹਾਂ ਦੇ ਤੇ ਉਕਤ ਪ੍ਰਤੀਕ ਆਪਸ ‘ਚ ਜੁੜੇ ਹੋਏ ਹਨ। ਹਾਲਾਂਕਿ ਇਹ ਸੱਚ ਹੈ ਕਿ ਪ੍ਰਤੀਕਾਤਮਕਤਾ ਅਕਸਰ ਕਿਸੇ ਵਿਅਕਤੀ ਦੀ ‘ਕਰਿਸ਼ਮਾਈ’ ਛਵੀ ਬਣਾ ਦਿੰਦੀ ਹੈ ਅਤੇ ਮੰਦੇਭਾਗੀਂ ਸ਼ਖਸੀ ਪੂਜਾ ਸਬੰਧਤ ਵਿਅਕਤੀ ਦੇ ਦਰਸ਼ਨ ‘ਤੇ ਭਾਰੂ ਜੋ ਜਾਂਦੀ ਹੈ। ਪਰ ਇੰਝ ਦੇ ਦੁਹਰਾਅ ‘ਚ ਵੀ ਇਤਿਹਾਸ ਦਾ ਦਾਅਵਾ ਅਤੇ ਉਹਨਾਂ ਹਾਸ਼ੀਆਗਤ ਪਛਾਣਾਂ ਦੀ ਭੂਮਿਕਾ ਸ਼ਾਮਲ ਹੈ ਜਿਨ੍ਹਾਂ ਨੂੰ ਇਤਿਹਾਸਕ ਤੌਰ ‘ਤੇ ਖੂੰਜੇ ਲਾਇਆ ਗਿਆ वै।

    ਡਾ. ਅੰਬੇਡਕਰ ਬਾਬਤ ਮੂਰਤੀ ਕਲਾ ਭਾਰਤ ਦੇ ਇਤਿਹਾਸ ਤੇ ਸਿਆਸਤ ਦਾ ਪੰਧ ਸਮਝਣ ਦੀਆਂ ਸੰਭਾਵਨਾਵਾਂ ਦਾ ਰਾਹ ਵੀ ਖੋਲ੍ਹਦੀ ਹੈ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੂੰ ਭਾਰਤੀ ਸੰਵਿਧਾਨ ਸੌਂਪਣ ਸਮੇਂ ਦੀਆਂ ਉਨ੍ਹਾਂ ਦੀਆਂ ਪ੍ਰਸਿੱਧ ਤਸਵੀਰਾਂ ਤੋਂ ਲੈ ਕੇ ਉਨ੍ਹਾਂ ਦੇ ਆਲੇ-ਦੁਆਲੇ ਫੈਲੀ ਸਮਕਾਲੀ ਚਿੱਤਰ ਕਲਾ ਤੱਕ ਤਸਵੀਰਾਂ ਦਾ ਸੰਗ੍ਰਿਹ ਆਪਣੇ ਆਪ ‘ਚ ਹੀ ਇਤਿਹਾਸ ਦੀ ਡਗਰ ਹਨ। ਇਹ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਸੰਵਿਧਾਨ ਦੇਸ਼ ਦੀ ਰੂਹ ਬਣਿਆ ਹੋਇਆ ਹੈ ਅਤੇ ਲੋਕਰਾਜ ਦੀ ਨੈਤਿਕਤਾ ਦੇ ਸਹੀ ਅਰਥਾਂ ਪ੍ਰਤੀ ਜਨਤਕ ਚੇਤਨਾ ਪੈਦਾ ਕਰਦੀਆਂ ਹਨ।

    ਪ੍ਰਤੀਰੋਧ ਵਾਲੀਆਂ ਥਾਵਾਂ ‘ਤੇ ਡਾ. ਅੰਬੇਡਕਰ ਦੀ ਪ੍ਰਤੀਕਾਤਮਕ ਮੌਜੂਦਗੀ ਉਨ੍ਹਾਂ ਦੇ ਆਪਣੇ ਸਵੈਮਾਨ ਬਹਾਲੀ ਦੇ ਦਾਅਵਿਆਂ ਤੇ ਸੰਘਰਸ਼ਾਂ ਦੀ ਯਾਦ ਦਿਵਾਉਂਦੀ ਹੈ। ਜਾਤੀ- ਵਿਰੋਧੀ ਇਤਿਹਾਸ ਬਾਰੇ ਸੋਚਣਾ ਕਦੇ ਵੀ ਆਸਾਨ ਸਫਰ ਨਹੀਂ ਰਿਹਾ, ਖ਼ਾਸ ਕਰਕੇ ਉਦੋਂ ਜਦੋਂ ਡਾ. ਅੰਬੇਡਕਰ ਲਿਖ ਰਹੇ ਸਨ। ਉਨ੍ਹਾਂ ਦਾ ਜੀਵਨ ਮੁਸੀਬਤਾਂ ਤੇ ਬੰਦਿਸ਼ਾਂ ਨਾਲ ਭਰਿਆ ਹੋਇਆ ਸੀ। ਆਪਣੀ ਸਵੈ ਜੀਵਨੀ ਮੂਲਕ ਲਿਖਤ “ਵੀਜ਼ੇ ਦੀ ਉਡੀਕ” ‘ਚ ਉਹ ਦੱਸਦੇ ਹਨ ਕਿ ਤੇਜ਼ ਬੁੱਧੀ ਅਤੇ ਅਨੇਕਾਂ ਡਿਗਰੀਆਂ ਕੋਲ ਹੋਣ ਦੇ ਬਾਵਜੂਦ “ਅਛੂਤ” ਹੋਣ ਦੇ ਨਾਤੇ ਉਨ੍ਹਾਂ ਨੂੰ ਕਿਨ੍ਹਾਂ ਤਕਲੀਫ਼ਾਂ ਚੋਂ ਲੰਘਣਾ ਪਿਆ ਸੀ। ਉਸ ਅਪਮਾਨ ਤੋਂ ਲੈ ਕੇ ਸਮਾਜਿਕ ਨਿਆਂ ਦੇ ਪ੍ਰਤੀਕ ਵਜੋਂ ਯਾਦ ਕੀਤੇ ਜਾਣ ਤੱਕ ਦਾ ਉਨ੍ਹਾਂ ਦਾ ਪੰਧ ਖੁਦ ਹੀ ਭਾਰਤੀ ਲੋਕਤੰਤਰ ਦੀ ਪਰੀਲਪਨਾ ‘ਚ ਉਨ੍ਹਾਂ ਦੇ ਮਹੱਤਵ ਨੂੰ ਰੂਪਮਾਨ ਕਰਦਾ ਹੈ। ਡਿਜ਼ੀਟਲ ਵਿਸ਼ਵ ਦ੍ਰਿਸ਼ਟੀ ’ਚ ਡਾ. ਅੰਬੇਡਕਰ

    ਨਵੇਂ ਮੀਡੀਆ, ਡਿਜ਼ਿਟਲ ਭੂਗੋਲ ਤੇ ਮਸਨੂਈ ਬੁੱਧੀ ਦੇ ਉਭਾਰ ਨਾਲ ਡਾ. ਅੰਬੇਡਕਰ ਦੀ ਪ੍ਰਤੀਕਾਤਮਕਤਾ ਸੜਕਾਂ ਤੋਂ ਹਟ ਕੇ ਆਨਲਾਈਨ ਦੁਨੀਆਂ ਵਿੱਚ ਆ ਗਈ ਹੈ। ਹੁਣ ਤੋਹਫੇ ਵਜੋਂ ਦਿੱਤੇ ਜਾਂਦੇ ਡਿਜ਼ਿਟਲ ਕਾਰਡਾਂ, ਵਟਸਐਪ ਰਾਹੀਂ ਘੱਲੇ ਜਾਂਦੇ ਸੁਨੇਹਿਆਂ, ਰੀਲਾਂ, ਯੂਟਿਊਬ ਦੀਆਂ ਛੋਟੀਆਂ ਰੀਲਾਂ ਅਤੇ ਹੋਰ ਡਿਜ਼ਿਟਲ ਪ੍ਰਚਾਰ ਦੇ ਦੂਜੇ ਮਾਧਿਅਮਾਂ ਰਾਹੀਂ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮੌਜੂਦਗੀ ਨੇ ਜਾਤੀ-ਵਿਰੋਧੀ ਜਾਗਰੂਕਤਾ ਦੇ ਪਸਾਰ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਸ ਦੀ ਪਹੁੰਚ ਵੀ ਹੋਰ ਵਸੀਹ ਬਣਾਈ ਹੈ।

    ਜਾਤੀ-ਵਿਰੋਧੀ ਸਿਆਸੀ ਲਹਿਰ ਜਦੋਂ ਪਛੜ ਗਈ ਹੈ ਤਾਂ ਡਿਜ਼ਿਟਲ ਸਪੇਸ ਨੇ ਡਾ. ਅੰਬੇਡਕਰ ਦੇ ਵਿਚਾਰਾਂ ਤੇ ਜਾਤੀ- ਵਿਰੋਧੀ ਚੇਤਨਾ ਦੇ ਪ੍ਰਚਾਰ-ਪ੍ਰਸਾਰ ਲਈ ਇੱਕ ਸੱਜਰਾ ਮੰਚ ਪ੍ਰਦਾਨ ਕੀਤਾ ਹੈ। ਵਿਰੋਧ ਦੇ ਇਨ੍ਹਾਂ ਨਵੇਂ ਜਨਤਕ ਮੰਚਾਂ ਤੇ ਜਿੱਥੇ ਡਾ. ਅੰਬੇਡਕਰ ਨੂੰ ਨਵੇਂ ਢੰਗ ਨਾਲ ਸੋਚਿਆ ਜਾਂਦਾ ਹੈ ਉੱਥੇ ਡਿਜ਼ਿਟਲ ਜਗ੍ਹਾ (ਸਪੇਸ) ਸਭਿਆਚਾਰਕ ਪੁਨਰ-ਕਲਪਨਾ ਲਈ ਨਵਾਂ ਕੈਨਵਸ ਵੀ ਬਣ ਗਈ ਹੈ।

    ਡਿਜ਼ਿਟਲ ਜਗ੍ਹਾ ‘ਚ ਦਲਿਤ-ਬਹੁਜਨ ਦੀ ਮੌਜੂਦਗੀ ਸਿਰਫ਼ ਦਰਦ, ਸੰਤਾਪ ਜਾਂ ਹਿੰਸਾ ਤੱਕ ਹੀ ਸੀਮਿਤ ਨਹੀਂ ਰਹਿੰਦੀ, ਸਗੋਂ ਅੰਬੇਡਕਰਵਾਦੀ ਹੋਣ ਦੇ ਗਰਵ ਤੇ ਖੁਸ਼ੀ ਤੱਕ ਵੀ ਫੈਲਦੀ ਹੈ। ਰੋਜ਼ਾਨਾ ਦੀ ਇਹ ਦਾਅਵੇਦਾਰੀ ਅਕਸਰ ਨਿਤਾਪ੍ਰਤੀ ਦੇ ਕੰਮਾਂ ‘ਚ ਡਾ. ਅੰਬੇਡਕਰ ਦੇ ਪ੍ਰਤੀਕਾਂ ਨੂੰ ਦਰਸਾਉਣ ਰਾਹੀਂ ਸਾਹਮਣੇ ਆਉਂਦੀ ਹੈ। ਡਾ. ਅੰਬੇਡਕਰ ਬਾਬਤ ਗੀਤ ਵੀ ਇਸ ਡਿਜ਼ਿਟਲ ਸੰਸਾਰ ਦਾ ਹਿੱਸਾ ਹਨ, ਅਤੇ ਇਹ ਸਾਰੇ ਮਿਲ ਕੇ ਅੰਬੇਡਕਰਵਾਦੀ ਵਿਰਾਸਤ ਦੀ ਲਗਾਤਾਰ ਪੁਸ਼ਟੀ ਕਰਦੇ ਹਨ।

    ਡਿਜ਼ਿਟਲ ਜਗ੍ਹਾ ਇੱਕ ਵਿਵਾਦਿਤ ਮੰਚ ਵੀ ਹੈ, ਖ਼ਾਸ ਕਰਕੇ ਨਕਾਰਾਤਮਕ ਟਿੱਪਣੀਆਂ, ਜਾਤੀਵਾਦੀ ਗਾਲ੍ਹਾਂ, ਟਰੋਲਿੰਗ ਆਦਿ ਪੱਖੋਂ। ਇਹ ਇਸਦਾ ਦੂਜਾ ਪਾਸਾ ਹੈ, ਜਿੱਥੇ ਜਾਤੀਵਾਦੀ ਹੰਕਾਰ ਤੇ ‘ਜਾਤ ਦੀ ਉੱਤਮਤਾ’ ਨੂੰ ਚੁਣੌਤੀ ਦੇਣੀ ਸਵਰਨ ਮਾਨਸਿਕਤਾ ਲਈ ਅਜੇ ਵੀ ਕਬੂਲ ਨਹੀਂ। ਹਿੰਸਾ, ਬੇਇਜ਼ਤੀ ਤੇ ਧਮਕੀਆਂ ਦੀ ਭਾਸ਼ਾ ਡਾ. ਅੰਬੇਡਕਰ ਦੀਆਂ ਆਧੁਨਿ ਸੰਵਿਧਾਨਕ ਕਦਰਾਂ ਨੂੰ ਕਬੂਲ ਨਾ ਕਰਨ ਦੀ ਸੋਚ ਨੂੰ ਦਰਸਾਉਂਦੀਆਂ ਹਨ।

    ਡਾ. ਅੰਬੇਡਕਰ ਦੇ ਬੁੱਤਾਂ ਤੇ ਤਸਵੀਰਾਂ ਦੀ ਜਨਤਕ ਥਾਵਾਂ ‘ਤੇ ਜਿਸਮਾਨੀ ਤਬਾਹੀ ਤੋਂ ਲੈ ਕੇ ਡਿਜ਼ਿਟਲ ਵਿਰੋਧ ਤੇ ਨਫ਼ਰਤ ਤੱਕ ਇਹ ਗੁੰਝਲਦਾਰ ਸਵਾਲ ਖੜ੍ਹਾ ਰਹਿੰਦਾ ਹੈ ਕਿ ਕੀ ਭਾਰਤ ਦੀ ਸਹੀ ਅਰਥਾਂ ‘ਚ ਆਧੁਨਿਕ ਬਣਨ ਦਾ ਪੰਧ ਨਿਬੇੜਿਆ ਜਾ ਚੁੱਕਾ ਹੈ ? ਫਿਰ ਕੁਝ ਡਿਜ਼ਿਟਲ ਦਰਸ਼ਕਾਂ ਨੂੰ ਡਾ. ਅੰਬੇਡਕਰ ਦੀ ਮੌਜੂਦਗੀ ਤਕਲੀਫਦੇਹ ਕਿਉਂ ਲੱਗਦੀ ਹੈ? ਜਵਾਬ ਹੈ ਕਿ ਡਾ. ਅੰਬੇਡਕਰ ਦਾ ਨਿਰੰਤਰ ਪ੍ਰਭਾਵੀ ਰਹਿਣਾ ਜਾਤੀ ਪ੍ਰਥਾ ਦੀਆਂ ਨੀਹਾਂ ਨੂੰ ਹਿਲਾ ਦਿੰਦਾ ਹੈ। ਡਿਜ਼ਿਟਲ ਮਾਧਿਅਮਾਂ ਰਾਹੀਂ ਮੁੜ ਹਾਸਲ ਕਰਨ, ਦ੍ਰਿਸ਼ ਅਤੇ ਧੁਨੀ ਰਾਹੀਂ ਉਨ੍ਹਾਂ ਦੇ ਇੱਕ ਆਧੁਨਿਕ, ਲੋਕਰਾਜੀ ਭਾਰਤ ਦੇ ਵਾਅਦਿਆਂ ਨੂੰ ਪੁਨਰ ਜੀਵਤ ਕਰਦਾ ਹੈ, ਜੋ ਜਾਤੀ ਨੂੰ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ।

    ਭੀਮ ਜਯੰਤੀ ਇੱਕ ਵਿਰੋਧੀ-ਜਨਤਕ ਮੰਚ ਵਜੋਂ

    ਭਾਰਤ ਭਰ ‘ਚ ਤੀਬਰ ਜੋਸ਼ ਨਾਲ ਮਨਾਈ ਜਾਂਦੀ ਭੀਮ ਜੈਯੰਤੀ, ਡਾ. ਅੰਬੇਡਕਰ ਦੇ ਦੈਵੀਕਰਨ ਤੇ ਮਹਿਮਾ ਮੰਡਨ ਦੀ ਨਿਸ਼ਾਨੀ ਹੈ, ਜੋ ਜਾਤੀ ਪ੍ਰਥਾ ਦਾ ਖਾਤਮਾ ਕਰਕੇ ਸਮਾਨਤਾ ਦਾ ਦਾਅਵਾ ਕਰਦੀ ਹੈ। ਦਲਿਤ-ਬਹੁਜਨ ਔਰਤਾਂ, ਜੋ ਆਪਣੀ ਜਾਤੀ ਪਛਾਣ ਕਰਕੇ ਦੂਹਰੇ ਹਾਸ਼ੀਕਰਨ ਦੀ ਮਾਰ ਝੱਲ ਰਹੀਆਂ ਹਨ, ਲਈ ਇਸ ਦਿਹਾੜੇ ਦਾ ਉਚੇਚਾ ਮਹੱਤਵ ਹੈ। ਉਹ ਨੀਲੇ- ਚਿੱਟੇ ਕੱਪੜੇ ਪਾਈ ਇਕੱਠੀਆਂ ਹੋ ਕੇ ਆਉਂਦੀਆਂ ਹਨ ਅਤੇ ਗੀਤ ਗਾਉਂਦੀਆਂ, ਖੁਸ਼ੀ ਮਨਾਉਂਦੀਆਂ ਇਕ ਖੁਸ਼ਗਵਾਰ ਸਾਂਝ ਕਾਇਮ ਕਰਦੀਆਂ ਹਨ।

    ਉਨ੍ਹਾਂ ਦੀ ਮੌਜੂਦਗੀ ਡਾ. ਅੰਬੇਡਕਰ ਵਜੋਂ ਲਿੰਗਕ ਸਮਾਨਤਾ ‘ਚ ਪਾਏ ਯੋਗਦਾਨ, ਖ਼ਾਸ ਕਰਕੇ ਬ੍ਰਾਹਮਣਵਾਦੀ ਪਿਤਸੱਤਾ ਖ਼ਿਲਾਫ਼ ਉਨ੍ਹਾਂ ਦੇ ਪੈਂਤੜੇ ਤੇ ਹਿੰਦੂ ਕੋਡ ਬਿੱਲ ਰਾਹੀਂ ਔਰਤਾਂ ਨੂੰ ਜਾਇਦਾਦ ਦੀ ਮਾਲਕੀ ਦੇ ਅਧਿਕਾਰ ਦੇਣ ਤੇ ਹੋਰ ਸੁਧਾਰਾਂ, ਦੀ ਗਾਥਾ ਬਿਆਨਦੀ ਹੈ। ਭੀਮ ਜਯੰਤੀ ਦੀ ਇੱਕ ਖੇਡ-ਤਮਾਸ਼ੇ ਤੋਂ ਵਿਰੋਧ ਪ੍ਰਗਟਾਵੇ ਦੇ ਜਨਤਕ ਮੰਚ ਵੱਲ ਤਬਦੀਲੀ ਇਸ ਦੀ ਲੋਕਰਾਜੀ ਸਮਰਥਾ ਨੂੰ ਦਰਸਾਉਂਦਾ ਹੈ, ਜੋ ਆਲੋਚਨਾਤਮਕ ਸੋਚ ਲਈ ਜਗ੍ਹਾ ਬਣਾਉਂਦੀ ਹੈ ਅਤੇ ਅਨਿਆਂ ਖ਼ਿਲਾਫ਼ ਖੜ੍ਹੀ ਹੁੰਦੀ ਹੈ।

    ਡਾ. ਅੰਬੇਡਕਰ ਦੀ ਮੂਰਤੀ ਦੀ ਹਰ ਜਗ੍ਹਾ ਮੌਜੂਦਗੀ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਤੇ ਜਨਤਕ ਜੀਵਨ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ‘ਚ ਉਨ੍ਹਾਂ ਦੀ ਮੌਜੂਦਗੀ ਨੂੰ ਦਰਸਾਉਂਦੀ ਹੈ। ਰਾਜਸੀ ਮੰਚ ‘ਤੇ, ਉਨ੍ਹਾਂ ਦੀ ਤਸਵੀਰ ਤੁਰੰਤ ਹਾਸ਼ੀਆਗਤ ਲੋਕਾਂ ਨਾਲ ਸਾਂਝ ਪਾਉਂਦੀ ਹੈ, ਜਦਕਿ ਨਾਗਰਿਕ ਖੇਤਰ ‘ਚ ਉਹ ਸੰਵਿਧਾਨਕਤਾ ਦੇ ਪ੍ਰਤੀਕ ਮੰਨੇ ਜਾਂਦੇ ਹਨ। ਜਾਤੀ ਵਿਰੋਧੀ ਪ੍ਰਤੀਕ ਤੋਂ ਰਾਸ਼ਟਰ-ਨਿਰਮਾਣ ਵਾਲੀ ਹਸਤੀ ਵਜੋਂ ਉਨ੍ਹਾਂ ਦਾ ਬਦਲਾਅ ਕਾਬਿਲੇ-ਗੌਰ ਹੈ।

    ਡਾ. ਅੰਬੇਡਕਰ ਦੀ ਇਹ ਨਵੀਂ “ਜਨਤਕਤਾ” ਲੋਕਰਾਜ ਦੇ ਉਸ ਨਮੂਨੇ ਦੇ ਸਹਿਜ ਵਿਕਾਸ ਨੂੰ ਦਰਸਾਉਂਦੀ ਹੈ, ਜਿਸ ਲਈ ਭਾਰਤ ਜਦੋਜਹਿਦ ਕਰ ਰਿਹਾ ਹੈ। ਸੰਵਿਧਾਨ ਸਭਾ ਦੀਆਂ ਬੈਠਕਾਂ ਦੇ ਆਖ਼ਰੀ ਦਿਨ ਆਪਣੇ ਭਾਸ਼ਣ ਵਿੱਚ ਡਾ. ਅੰਬੇਡਕਰ ਨੇ ਕਿਹਾ ਸੀ, “ਕੋਈ ਸੰਵਿਧਾਨ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਜੇਕਰ ਉਸਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਨਹੀਂ ਹਨ ਤਾਂ ਉਹ ਮੰਦਾ ਸਾਬਤ ਹੋਵੇਗਾ। ਅਤੇ ਕੋਈ ਸੰਵਿਧਾਨ ਭਾਵੇਂ ਕਿੰਨਾ ਵੀ ਮੰਦਾ ਕਿਉਂ ਨਾ ਹੋਵੇ ਜੇਕਰ ਉਸਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਹਨ, ਤਾਂ ਉਹ ਚੰਗਾ ਸਾਬਤ ਹੋਵੇਗਾ।” (ਬਾਬਾ ਸਾਹਿਬ ਅੰਬੇਡਕਰ ਰਚਨਾਵਲੀ ਅਤੇ ਭਾਸ਼ਣ, ਖੰਡ 11)

    ਡਾ. ਅੰਬੇਡਕਰ ਨਾਲ ਜੁੜੇ ਜਸ਼ਨ; ਚਾਹੇ ਉਹ ਪ੍ਰਤੀਰੋਧ ਵਾਲੀਆਂ ਥਾਵਾਂ ‘ਤੇ ਹੋਣ ਜਾਂ ਕਿਸੇ ਸੱਭਿਆਚਾਰ ਕਾਰਜਕ੍ਰਮ ‘ਚ, ਇਸ ਖੋਜ ਵੱਲ ਸੇਧਤ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਦੀ ਪ੍ਰਤੀਕਾਤਮਕਤਾ ਅਸਲ ‘ਚ ਦਰਸਾਉਂਦੀ ਕੀ ਹੈ। ਜੇ ਇਹ ਕੇਵਲ ਖੋਖਲੇ ਦੈਵੀਕਰਨ ਤੱਕ ਸੀਮਿਤ ਰਹਿ ਜਾਣ, ਤਾਂ ਇਹ ਡਾ. ਅੰਬੇਡਕਰ ਤੇ ਉਨ੍ਹਾਂ ਦੇ ਦਰਸ਼ਨ ਦੇ ਵਿਰੁੱਧ ਭੁਗਤਣਗੇ ਤੇ ਅੰਤ ਥੋਥੇ ਸ਼ਬਦ ਬਣ ਕੇ ਰਹਿ ਜਾਣਗੇ। ਉਨ੍ਹਾਂ ਨੂੰ ਯਾਦ ਕਰਨ ਦਾ ਪ੍ਰਕ੍ਰਿਆ ਕਿਤੇ ਵੱਧ ਡੂੰਘੇ ਤੇ ਮਜ਼ਬੂਤ ਅਰਥਾਂ ਨੂੰ ਦਰਸਾਉਣ ਵਾਲੀ ਹੋਣੀ ਚਾਹੀਦੀ ਹੈ।

    ਅੰਬੇਡਕਰ ਨਾਲ ਜੁੜੇ ਜਸ਼ਨ, ਚਾਹੇ ਉਹ ਵਿਵਾਦਤ ਵਿਰੋਧ ਵਾਲੀਆਂ ਥਾਵਾਂ ‘ਤੇ ਹੋਣ ਜਾਂ ਸਭਿਆਚਾਰਕ ਸਮਾਗਮਾਂ ‘ਚ, ਇਸ ਗੱਲ ਨੂੰ ਯਾਦ ਕਰਨ ਵੱਲ ਸੇਧਤ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਦਾ ਪ੍ਰਤੀਕਵਾਦ ਅਸਲ ਵਿੱਚ ਕਿਸ ਗੱਲ ਲਈ ਖੜ੍ਹਾ ਹੈ। ਇਨ੍ਹਾਂ ਜਸ਼ਨਾਂ ਨੂੰ ਜੇਕਰ ਸਿਰਫ਼ ਖੋਖਲੀ ਵਿਅਕਤੀ ਪੂਜਾ ਤੱਕ ਘਟਾ ਦਿੱਤਾ ਗਿਆ ਤਾਂ ਇਹ ਅੰਬੇਡਕਰ ਦੀ ਸੋਚ ਤੇ ਫ਼ਲਸਫ਼ੇ ਦੇ ਐਨ ਉਲਟ ਹੋਵੇਗਾ ਤੇ ਅੰਤ ਬੇਅਰਥ ਸਾਬਤ ਹੋਵੇਗਾ।

    • ਸਹਾਇਕ ਪ੍ਰੋਫੈਸਰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ, ਬੈਂਗਲੁਰ
  • ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਈ 2026)

    ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਈ 2026)

    ਜੰਗ ਵਿਰੋਧੀ ਪ੍ਰਭਾਵਸ਼ਾਲੀ ਸਾਂਝੀ ਸੂਬਾਈ ਕਨਵੈਨਸ਼ਨ ਤੇ ਰੋਸ ਮਾਰਚ ਨੇ ਪਾਈ ਜੰਗਬਾਜ਼ ਨੂੰ ਵੰਗਾਰ
    ਜਲੰਧਰ : ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.), ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ. (ਯੂ) ’ਤੇ ਆਧਾਰਿਤ ‘‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’’ ਵਲੋਂ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਪ੍ਰਭਾਵਸ਼ਾਲੀ ਜੰਗ ਵਿਰੋਧੀ ਕਨਵੈਨਸ਼ਨ ਕੀਤੀ ਗਈ। ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਵਲੋਂ ਈਰਾਨ ਖਿਲਾਫ਼ ਵਿੱਢੀ ਨਿਹੱਕੀ ਜੰਗ ਦਾ ਵਿਰੋਧ ਕਰਨ ਲਈ ਸੱਦੀ ਗਈ ਇਸ ਸਾਂਝੀ ਸੂਬਾਈ ਕਨਵੈਨਸ਼ਨ ਦੀ ਸਮਾਪਤੀ ’ਤੇ ਸੂਬੇ ਭਰ ਚੋਂ ਪੁੱਜੇ ਪ੍ਰਤੀਨਿਧਾਂ ਵਲੋਂ ਅੰਤਾਂ ਦੀ ਗਰਮੀ ਨੂੰ ਦ੍ਰਿੜ੍ਹਤਾ ਨਾਲ ਚੁਣੌਤੀ ਦਿੰਦਿਆਂ ਹੱਥਾਂ ’ਚ ਲਾਲ ਫੁਰੇਰੇ ਤੇ ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਤਖ਼ਤੀਆਂ ਫੜ੍ਹ ਕੇ ਸ਼ਹਿਰ ’ਚ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਗਿਆ।
    ਕਨਵੈਨਸ਼ਨ ਤੇ ਮਾਰਚ ਨੇ ਇਹ ਜ਼ੋਰਦਾਰ ਸੁਨੇਹਾ ਦਿੱਤਾ ਹੈ ਕਿ ਵਿਸ਼ਵ ਦੇ ਸਾਰੇ ਦੇਸ਼ਾਂ, ਖਾਸ ਕਰਕੇ ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਮੁਲਕਾਂ ਦੇ ਕੁਦਰਤੀ ਤੇ ਮਾਨਵੀ ਵਸੀਲੇ ਅਤੇ ਕਿਰਤੀ ਲੋਕਾਈ ਦੀ ਬੇਰਹਿਮ ਲੁੱਟ-ਖਸੁੱਟ ਦੇ ਖਾਤਮੇ ਅਤੇ ਘਾਤਕ ਜੰਗਾਂ-ਯੁੱਧਾਂ ਤੋਂ ਸੰਸਾਰ ਦੀ ਮੁਕਤੀ ਲਈ, ਗਲੋਬ ਦੇ ਹਰ ਕੋਨੇ ’ਚ ਮਾਨਵਤਾ ਦੇ ਸਭ ਤੋਂ ਘਾਤਕ ਵੈਰੀ, ਸਾਮਰਾਜ ਤੋਂ ਮੁਕਤ ਸੰਸਾਰ ਸਿਰਜਣ ਲਈ, ਤਿੱਖੇ ਤੋਂ ਤਿਖੇਰਾ ਲੋਕ ਯੁੱਧ ਵਿੱਢਣਾ ਅਜੋਕੇ ਦੌਰ ਦੀ ਪਲੇਠੀ, ਮਹੱਤਵਪੂਰਨ ਲੋੜ ਬਣ ਗਈ ਹੈ। ਇਸ ਦਿਸ਼ਾ ’ਚ ਅਮਨ ਦੇ ਚਾਹਵਾਨ ਲੋਕਾਂ ਤੇ ਨਿਆਂ ਪਸੰਦ, ਪ੍ਰਗਤੀ ਹਿਮੀ ਧਿਰਾਂ ਨੂੰ ਇਰਾਨ ਤੇ ਇਜ਼ਰਾਈਲ-ਅਮਰੀਕੀ ਸਾਮਰਾਜ ਦਰਮਿਆਨ ਸਥਾਈ ਜੰਗਬੰਦੀ ਤੇ ਸੰਸਾਰ ਅਮਨ ਦੀ ਕਾਇਮੀ ਦੇ ਬੱਝਵੇਂ ਯਤਨ ਹੋਰ ਤੇਜ਼ ਕਰਨੇ ਹੋਣਗੇ।
    ਪ੍ਰਧਾਨਗੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ ਸਮਰਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਰੁਲਦੂ ਸਿੰਘ ਮਾਨਸਾ, ਨਰੰਜਣ ਸਿੰਘ ਸਫੀਪੁਰ ਨੇ ਕੀਤੀ। ਮੰਚ ਸੰਚਾਲਨ ਸਾਥੀ ਕੁਲਵਿੰਦਰ ਸਿੰਘ ਵੜੈਚ ਨੇ ਕੀਤਾ। ਮੁੱਖ ਬੁਲਾਰਿਆਂ ਸਾਥੀ ਮੰਗਤ ਰਾਮ ਪਾਸਲਾ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਖਟਕੜ, ਸੁਖਦਰਸ਼ਨ ਨੱਤ, ਜਗਤਾਰ ਸਿੰਘ ਜਨਾਲ ਨੇ ਕਿਹਾ ਕਿ ਅਮਰੀਕੀ ਸਾਮਰਾਜ ਦੇ ਧਾੜਵੀ ਮੁੱਖੀ ਡੋਨਾਲਡ ਟਰੰਪ ਤੇ ਉਸ ਦੇ ਨਾਪਾਕ ਜੁੰਡੀਦਾਰ ਨੇਤਨਯਾਹੂ ਨੇ ਸਾਰੇ ਕੌਮਾਂਤਰੀ ਕਾਨੂੰਨਾਂ ਤੇ ਸੰਧੀਆਂ ਦੀ ਉਲੰਘਣਾ ਕਰਦਿਆਂ ਉਕਤ ਜੰਗ ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦੇ ਦੇਸ਼ਾਂ ਦੇ ਤੇਲ-ਗੈਸ ਦੇ ਭੰਡਾਰ ਤੇ ਹੋਰ ਬੇਸ਼ਕੀਮਤੀ ਕੁਦਰਤੀ ਤੇ ਮਾਨਵੀ ਵਸੀਲੇ ਹੜੱਪ ਜਾਣ ਲਈ ਤੇ ਆਪਣੀ ਪਸਾਰਵਾਦੀ ਲਾਲਸਾ ਪੂਰੇ ਕਰਨ ਲਈ ਛੇੜੀ ਹੈ। ਮਾਸੂਮ ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ਾਂ ਦੀ ਬਲੀ ਲੈਣ ਵਾਲੀ ਇਸ ਜੰਗ ਨੇ ਪੂਰੀ ਦੁਨੀਆ ਦੇ ਅਰਥਚਾਰੇ ਤਬਾਹ ਕਰ ਦਿੱਤੇ ਹਨ ਹਨ, ਸੰਸਾਰ ਅਮਨ ਲਈ ਗੰਭੀਰ ਖਤਰੇ ਖੜ੍ਹੇ ਕਰ ਦਿੱਤੇ ਹਨ ਤੇ ਦੁਨੀਆ ਭਰ ਦੇ ਆਮ ਲੋਕੀਂ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ ਤੇ ਕਾਲਾਬਾਜ਼ਾਰੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਬੇਗੁਨਾਹਾਂ ਦੇ ਕਾਤਲ, ਜੰਗੀ ਅਪਰਾਧੀ ਟਰੰਪ ਤੇ ਨੇਤਨਯਾਹੂ ਨੂੰ ਸਖ਼ਤ ਤੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਇਜ਼ਰਾਇਲ ਤੇ ਅਮਰੀਕਾ ਸਮੇਤ ਸੰਸਾਰ ਭਰ ਦੇ ਦੇਸ਼ਾਂ ਦੇ ਕਰੋੜਾਂ ਆਮ ਲੋਕਾਂ ਵਲੋਂ ਟਰੰਪ-ਨੇਤਨਯਾਹੂ ਦੀਆਂ ਜੰਗ ਭੜਕਾਊ ਸਾਜ਼ਿਸ਼ਾਂ ਖਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਡੱਟਵੀਂ ਸ਼ਲਾਘਾ ਕਰਦਿਆਂ ਭਾਰਤੀ ਆਵਾਮ, ਖਾਸ ਕਰਕੇ ਕਿਰਤੀ ਵਰਗ ਨੂੰ ਵੀ ਉਕਤ ਵਿਸ਼ਵੀ ਲਾਮਬੰਦੀ ਦਾ ਮਜ਼ਬੂਤ ਹਿੱਸਾ ਬਣਨ ਦੀ ਪੁਰਜ਼ੋਰ ਅਪੀਲ ਕੀਤੀ। ਜੰਗ ਤੇ ਜੰਗਬਾਜ਼ਾਂ ਖਿਲਾਫ਼ ਤਕੜਾ ਲੋਕ ਪ੍ਰਤੀਰੋਧ ਉਸਾਰਨ ਵਾਲੇ ਈਰਾਨ ਦੇ ਲੋਕਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਰਤ ਦੀ ਫਿਰਕੂ ਜ਼ਿਹਣੀਅਤ ਵਾਲੀ ਮੋਦੀ ਸਰਕਾਰ ਨੇ ਪੀੜਤ ਈਰਾਨ, ਜੋ ਹਰ ਮੁਸ਼ਕਿਲ ਘੜੀ ’ਚ ਭਾਰਤ ਦਾ ਸਾਥ ਦਿੰਦਾ ਰਿਹਾ ਹੈ, ਦੀ ਥਾਂ ਧਾੜਵੀਆਂ ਨਾਲ ਖੜ੍ਹ ਕੇ ਨਾ ਕੇਵਲ ਦੇਸ਼ ਦਾ ਸਵੈਮਾਨ ਘੱਟੇ ’ਚ ਰੋਲ ਦਿੱਤਾ ਹੈ ਬਲਕਿ ਭਾਰਤ ਨੂੰ ਵਿਸ਼ਵ ਭਾਈਚਾਰੇ ’ਚੋਂ ਨਿਖੇੜਨ ਦਾ ਬੱਜਰ ਗੁਨਾਹ ਵੀ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਇਜ਼ਰਾਇਲ ਨਾਲ ਆਪਣੇ ਕੂਟਨੀਤਕ ਸਬੰਧ ਖ਼ਤਮ ਕਰੇ। ਬੁਲਾਰਿਆਂ ਨੇ ਜੰਗਬੰਦੀ ਲਈ ਜੰਗ ਦੌਰਾਨ ਹੋਏ ਆਪਣੇ ਵਸੀਹ ਨੁਕਸਾਨ ਦੀ ਭਰਪਾਈ ਸਮੇਤ ਈਰਾਨ ਵਲੋਂ ਰੱਖੀਆਂ ਸਾਰੀਆਂ ਸ਼ਰਤਾਂ ਤੇ ਮੰਗਾਂ ਦੀ ਮੁਕੰਮਲ ਹਿਮਾਇਤ ਕੀਤੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਈਰਾਨ ਸਮੇਤ ਸੰਸਾਰ ਦੇ ਹਰ ਦੇਸ਼ ਨੂੰ ਆਪਣੀ ਆਜ਼ਾਦੀ ਅਤੇ ਪ੍ਰਭੂਸੱਤਾ ਦੀ ਰਾਖੀ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ ਅਤੇ ਇਹ ਵੀ ਸਬੰਧਤ ਦੇਸ਼ ਦੇ ਲੋਕ ਹੀ ਤੈਅ ਕਰਨਗੇ ਕਿ ਉਥੇ ਕਿਹੋ ਜਿਹਾ ਸ਼ਾਸ਼ਨ ਤੇ ਕਿਹੋ ਜਿਹੀ ਸਰਕਾਰ ਹੋਵੇਗੀ। ਇਸ ਮਾਮਲੇ ’ਚ ਟਰੰਪ ਜਾਂ ਉਸ ਵਰਗਾ ਕੋਈ ਵੀ ਹੋਰ ਸਨਕੀ ਤਾਨਾਸ਼ਾਹ ਕਿਸੇ ਵੀ ਦੇਸ਼ ਨੂੰ ਮਜ਼ਬੂਰ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਜਰਵਾਣੇ ਨੂੰ ਕਿਸੇ ਹੋਰ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਦਾ ਕੋਈ ਅਧਿਕਾਰ ਹੋਣਾ ਚਾਹੀਦਾ ਹੈ।
    ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੀ ਨਿੰਦਾ ਕਰਦਿਆਂ ਕੇਂਦਰੀ ਸਰਕਾਰ ਵਲੋਂ ਇਸ ਸਬੰਧੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ।

    ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ


    ‘‘ਸਾਮਰਾਜ ਭਜਾਓ ਮਾਨਵਤਾ ਬਚਾਓ, ਮੋਦੀ ਹਟਾਓ ਦੇਸ਼ ਬਚਾਓ’’ ਕਾਨਫਰੰਸ
    ਜੰਡਿਆਲਾ ਗੁਰੂ
    : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੀ ਰਾਜ ਕਮੇਟੀ ਵਲੋਂ 29 ਮਾਰਚ ਨੂੰ ਇਤਿਹਾਸਕ ਕਸਬਾ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿਖੇ ਮਾਝਾ ਜ਼ੋਨ ਦੀ ਬੜੀ ਹੀ ਪ੍ਰਭਾਵਸ਼ਾਲੀ ‘‘ਸਾਮਰਾਜ ਭਜਾਓ ਮਾਨਵਤਾ ਬਚਾਓ, ਮੋਦੀ ਹਟਾਓ ਦੇਸ਼ ਬਚਾਓ’’ ਕਾਨਫਰੰਸ ਕੀਤੀ ਗਈ। ਜਿਕਰਯੋਗ ਹੈ ਕਿ 28-29 ਮਾਰਚ ਦੀ ਦਰਮਿਆਨੀ ਰਾਤ ਨੂੰ ਬਹੁਤ ਭਾਰੀ ਮੀਂਹ ਪੈਂਦਾ ਰਿਹਾ ਸੀ। ਇਸ ਦੇ ਬਾਵਜੂਦ ਮਾਝੇ ਦੇ ਜ਼ਿਲਿ੍ਹਆਂ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਤੋਂ ਪਾਰਟੀ ਆਗੂ ਤੇ ਜਨ ਸੰਗਠਨਾਂ ਦੇ ਕਾਰਕੁੰਨ, ਖਾਸ ਕਰਕੇ ਨੌਜਵਾਨ ਤੇ ਬੀਬੀਆਂ ਆਪਣੇ ਪਿਆਰੇ ਸ਼ਹੀਦਾਂ ਨੂੰ ਸਿਜਦਾ ਕਰਨ ਤੇ ਬੁਲਾਰਿਆਂ ਦੇ ਵਿਚਾਰ ਸੁਣਨ ਲਈ ਲਈ ਧਾਹ ਕੇ ਪੁੱਜੇ ਤੇ ਬੁਲਾਰਿਆਂ ਨੂੰ ਇਕਾਗਰ ਚਿੱਤ ਹੋ ਕੇ ਸੁਣਿਆ। ਲੋਕਾਂ ਨੇ ਆਪਣੇ ਹੱਥਾਂ ’ਚ ਕਿਰਤੀ ਦੀ ਬੰਦ ਖਲਾਸੀ ਦੇ ਮਾਨਵੀ ਲੋਕ ਯੁੱਧ ਦੇ ਪ੍ਰਤੀਕ ਲਾਲ ਫਰੇਰੇ ਤੇ ਵੱਖੋ-ਵੱਖ ਸੰਗਠਨਾਂ ਦੇ ਝੰਡੇ ਫੜ੍ਹੇ ਹੋਏ ਸਨ। ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਕਤ ਕਾਨਫਰੰਸ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ, ਨੱਥਾ ਸਿੰਘ ਢਡਵਾਲ ਤੇ ਚਮਨ ਲਾਲ ਦਰਾਜ ਕੇ ਨੇ ਕੀਤੀ। ਮੰਚ ਦੀ ਕਾਰਵਾਈ ਰਾਜ ਕਮੇਟੀ ਦੇ ਮੈਂਬਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਨੇ ਚਲਾਈ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਮੁੱਖ ਬੁਲਾਰੇ ਸਨ। ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰੇਤ ਦੇ ਮੈਂਬਰਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਸਾਥੀ ਸ਼ਿਵ ਕੁਮਾਰ ਪਠਾਨਕੋਟ ਨੇ ਵੀ ਵਿਚਾਰ ਰੱਖੇ। ਉਨ੍ਹਾਂ ਭਾਰਤੀ ਕਿਰਤੀਆਂ ਤੇ ਮਿਹਨਤੀ ਵਸੋਂ ਨੂੰ ਸਾਮਰਾਜੀ ਦੇਸ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਅਡਾਨੀ-ਅੰਬਾਦੀ ਜਿਹੇ ਜੁੰਡੀ ਪੂੰਜੀਪਤੀਆਂ ਦੇ ਹਿਤ ਪੂਰਨ ਲਈ ਘੜੀਆਂ ਨਵ-ਉਦਾਰਵਾਦੀ ਨੀਤੀਆਂ ਅਤੇ ਦੇਸ਼ ਦੀ ਸਵੈ ਨਿਰਭਰਤਾ ਤੇ ਖੁਦ ਮੁਖਤਿਆਰੀ ਦਾ ਖਾਤਮਾ ਕਰਨ ਵਾਲੇ ’ਵਿਦੇਸ਼ ਵਪਾਰ ਸਮਝੌਤਿਆਂ’ ਰੂਪੀ ਨਵਬਸਤੀਵਾਦੀ ਗੁਲਾਮੀ ਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਤੋਂ ਮੁਕਤੀ ਦਾ ਨਵਾਂ ਸੁਤੰਤਰਤਾ ਸੰਗਰਾਮ ਛੇੜਨ ਦੀ ਅਪੀਲ ਕੀਤੀ।
    ਉਨ੍ਹਾਂ ਕਿਹਾ ਕਿ ਫਿਰਕੂ-ਜਾਤੀਵਾਦੀ ਵੰਡ ਤਿੱਖੀ ਕਰਨ ਤੇ ਧਰਮ ਆਧਾਰਿਤ ਪਿਛਾਖੜੀ ਢਾਂਚਾ ਕਾਇਮ ਕਰਨ ਲਈ ਸੰਘ-ਭਾਜਪਾ ਤੇ ਮੋਦੀ ਸਰਕਾਰ ਵਲੋਂ ਮੁਸਲਿਮ ਤੇ ਈਸਾਈ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਕਬਾਇਲੀਆਂ ਦੇ ਕਤਲ ਕੀਤੇ ਜਾ ਰਹੇ ਹਨ ਤੇ ਇਨ੍ਹਾਂ ’ਤੇ ਅਕਹਿ ਜ਼ੁਲਮ ਢਾਹੇ ਜਾ ਰਹੇ ਹਨ। ਐਪਰ ਇਤਿਹਾਸ ਗਵਾਹ ਹੈ ਇਹ ਕਾਰਪੋਰੇਟ ਹਿਮਾਇਤੀ ਫਿਰਕੂ-ਫਾਸਿਸਟ ਸੱਤਾ ਚੰਦ ਕੁ ਧਨਾਢਾਂ ਦੇ ਖਜ਼ਾਨੇ ਭਰਨ ਲਈ ਦੇਸ਼ ਦੀ ਸਮੁੱਚੀ ਕਿਰਤੀ ਵਸੋਂ, ਖਾਸ ਕਰਕੇ ਹਿੰਦੂ ਭਾਈਚਾਰੇ ਦੇ ਮਿਹਨਤੀ ਤੇ ਅਗਾਂਹਵਧੂ ਲੋਕਾਂ ਨੂੰ ਕੰਗਾਲ ਕਰ ਦੇਵੇਗੀ ਤੇ ਅੰਤਮ ਤੌਰ ਤੇ ਕਿਸੇ ਵੀ ਕਿਸਮ ਦੀਆਂ ਵਿਰੋਧ ਦੀਆਂ ਆਵਾਜ਼ਾਂ ਨੂੰ ਅਣ-ਮਨੁੱਖੀ ਜਬਰ ਨਾਲ ਕੁਚਲ ਦੇਵੇਗੀ। ਦੇਸ਼ ਦੀ ਖੇਤੀ-ਬਾੜੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਤੇ ਪ੍ਰਚੂਨ ਵਪਾਰ ਦਾ ਯੋਜਨਾਬੱਧ ਖਾਤਮਾ ਕੀਤੇ ਜਾਣ ਤੇ ਕਿਰਤ ਕਾਨੂੰਨ ਖਾਰਜ ਕਰਕੇ ਚਾਰ ਕਿਰਤੀ ਮਾਰੂ ਕਿਰਤ ਕੋਡ ਘੜੇ ਜਾਣ ਤੋਂ ਮੋਦੀ ਸਰਕਾਰ ਦੇ ਘਾਤਕ ਇਰਾਦਿਆਂ ਦੀ ਪੁਸ਼ਟੀ ਹੁੰਦੀ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਾ ਤਸਕਰੀ, ਭ੍ਰਿਸ਼ਟਾਚਾਰ, ਅਪਰਾਧਿਕ ਵਾਰਦਾਤਾਂ, ਰੇਤ-ਬਜ਼ਰੀ ਮਾਫੀਆ ਦੀ ਮਨਚਾਹੀ ਲੁੱਟ ਤੇ ਵਧੀਕੀਆਂ ਅਤੇ ਲੜ ਰਹੇ ਲੋਕਾਂ ’ਤੇ ਪੁਲਸ ਜਬਰ ਦਾ ਬੇਲਗਾਮ ਵਾਧਾ ਦੱਸਦਾ ਹੈ ਕਿ ‘ਆਪ’ ਦਾ ਬਦਲਾਅ ਦਾ ਦਮਗਜਾ ਸੂਬੇ ਦੇ ਲੋਕਾਂ ਨਾਲ ਅੱਜ ਤਾਈਂ ਦਾ ਸਭ ਤੋਂ ਵੱਡਾ ਸਿਆਸੀ ਧੋਖਾ ਹੈ। ‘ਆਪ’ ਸਰਕਾਰ ਦੇ ਅਨੇਕਾਂ ਚੁਣੇ ਹੋਏ ਨੁਮਾਇੰਦੇ ਆਪਣੇ ਬਦ ਇਖਲਾਕ ਕਾਰਿਆਂ, ਭ੍ਰਿਸ਼ਟ ਕਾਰਨਾਮਿਆਂ, ਧੱਕੇਸ਼ਾਹੀ ਅਤੇ ਨਸ਼ੇ ਦੇ ਧੰਦੇ ’ਚ ਭਾਗੀਦਾਰੀ ਦੇ ਦੋਸ਼ਾਂ ਅਧੀਨ ਜੇਲ੍ਹਾਂ ’ਚ ਬੰਦ ਹਨ। ਉਨ੍ਹਾਂ ਕਿਹਾ ਕਿ ਹਰ ਮੁਹਾਜ ’ਤੇ ਆਪਣੀ ਅਸਲੋਂ ਨਖਿੱਧ ਕਾਰਗੁਜ਼ਾਰੀ ਦੀ ਪਰਦਾਪੋਸ਼ੀ ਕਰਨ ਲਈ ਮੁੱਖ ਮੰਤਰੀ ਸੂਬੇ ਦੇ ਮਿਹਨਤੀ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਚੋਂ ਵਸੂਲੇ ਟੈਕਸਾਂ ਦੇ ਹਜ਼ਾਰਾਂ ਕਰੋੜ ਰੁਪਏ ਇਸ਼ਤਿਹਾਰਬਾਜੀ ’ਤੇ ਫੂਕ ਰਿਹਾ ਹੈ ਅਤੇ ਵੋਟਾਂ ਬਟੋਰਨ ਲਈ ਰਿਆਇਤਾਂ ਦੇ ਗੱਫੇ ਵੰਡ ਰਿਹਾ ਹੈ। ਇਹੋ ਨਹੀਂ ਆਪਣੇ ਪਾਪ ਕੱਜਣ ਲਈ ਮੁੱਖ ਮੰਤਰੀ ਪ੍ਰੈਸ ਦੀ ਆਜ਼ਾਦੀ ਦਾ ਵੀ ਗਲਾ ਘੁੱਟ ਰਿਹਾ ਹੈ। ਸਾਥੀ ਮਹੀਪਾਲ, ਧਰਮਿੰਦਰ ਸਿੰਘ, ਮੁਖਤਿਆਰ ਸਿੰਘ ਮੱਲ੍ਹਾ, ਗੁਰਮੇਜ ਸਿੰਘ ਤਿੰਮੋਵਾਲ, ਧਿਆਨ ਸਿੰਘ ਠਾਕੁਰ, ਬਲਦੇਵ ਸਿੰਘ ਸੈਦਪੁਰ, ਦਲਜੀਤ ਸਿੰਘ ਦਿਆਲਪੁਰਾ, ਅਮਰੀਕ ਸਿੰਘ ਦਾਊਦ ਤੇ ਗੁਰਨਾਮ ਸਿੰਘ ਭਿੰਡਰ ਵੀ ਬਿਰਾਜਮਾਨ ਸਨ। ਨੌਜਵਾਨ ਆਗੂ ਸੰਦੀਪ ਲੱਧਰ ਵਲੋਂ ਪਾਰਟੀ ਸਾਹਿਤ ਦੀ ਵਿਕਰੀ ਲਈ ਸਟਾਲ ਵੀ ਲਾਈ ਗਈ।
    ਬਰਨਾਲਾ : ਸੀਪੀਆਈ (ਐੱਮ ਐੱਲ) ਰੈੱਡ ਸਟਾਰ ਵੱਲੋਂ ਤਰਕਸ਼ੀਲ ਭਵਨ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਫਾਸ਼ੀਵਾਦ ਵਿਰੋਧੀ’ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਬੇਹੱਦ ਸਫਲ ਸੈਮੀਨਾਰ ਦਾ ਆਰੰਭ ਲੋਕ ਪੱਖੀ ਗਾਇਕਾਂ ਅਜਮੇਰ ਅਕਲੀਆ ਤੇ ਬੱਗੜ ਸਿੰਘ ਰੂੜੇਕੇ ਕਲਾਂ ਦੇ ਇਨਕਲਾਬੀ ਗੀਤਾਂ ਨਾਲ ਹੋਇਆ। ਲਾਭ ਸਿੰਘ ਅਕਲੀਆ ਨੇ ਪੁੱਜੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਮੁੱਖ ਵਿਸ਼ੇ ‘‘ਸਾਮਰਾਜ ਤੇ ਕਾਰਪੋਰੇਟ, ਸੰਘੀ ਮਨੂੰਵਾਦ ਤੇ ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਖੱਬੇ ਪੱਖੀਆਂ ਦੀ ਭੂਮਿਕਾ’’ ਬਾਰੇ ਚਾਨਣਾ ਪਾਇਆ। ਇਸ ਉਪਰੰਤ ਗੰਭੀਰ ਵਿਚਾਰ-ਚਰਚਾ ਹੋਈ। ਮੁੱਖ ਬੁਲਾਰਿਆਂ; ਸਾਥੀ ਮੰਗਤ ਰਾਮ ਪਾਸਲਾ (ਜਨਰਲ ਸਕੱਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ), ਸਾਥੀ ਤੁਹਿਨ ਦੇਵ (ਪੋਲਿਟ ਬਿਓਰੋ ਮੈਂਬਰ ਸੀਪੀਆਈ ਐੱਮਐੱਲ ਰੈੱਡ ਸਟਾਰ) ਤੇ ਸਾਥੀ ਮੁਖਤਿਆਰ ਸਿੰਘ ਪੂਹਲਾ (ਸੀਨੀਅਰ ਆਗੂ ਇਨਕਲਾਬੀ ਕੇਂਦਰ ਪੰਜਾਬ) ਨੇ ਕਿਹਾ ਕਿ ਆਰਐਸਐਸ ਦਾ ਮਨੂੰਵਾਦੀ ਫਾਸ਼ੀਵਾਦ ਦੇ ਖ਼ਤਰਿਆਂ ਬਾਰੇ ਆਪੋ ਆਪਣੇ ਵਿਚਾਰ ਰੱਖੇ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਸਾਥੀ ਨਰਭਿੰਦਰ ਤੇ ਡੀਟੀਐਫ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ ਨੇ ਵੀ ਵਿਚਾਰ ਰੱਖੇ। ਅੰਤ ’ਚ ਪੰਜਾਬੀ ’ਚ ਛਪੇ ’ਫਾਸ਼ੀਵਾਦ ਵਿਰੋਧੀ ਕਿਤਾਬਚੇ’ ਦਾ ਵਿਮੋਚਨ ਕੀਤਾ ਗਿਆ। ਮੰਚ ਸੰਚਾਲਨ ਦੇ ਫਰਜ਼ ਡਾ. ਗੁਰਤੇਜ ਖੀਵਾ ਨੇ ਨਿਭਾਏ।

    ਰਿਪੋਰਟ : ਰਮੇਸ਼ ਚੰਦਰ

    ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਦੇ ਭੱਖਦੇ ਮਸਲਿਆਂ ਦੇ ਹੱਲ ਲਈ ਵਿਸ਼ਾਲ ਸੂਬਾਈ ਰੈਲੀ
    ਜਲੰਧਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ‘‘ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ’’, ‘‘ਦੇਸ਼ ਭਗਤ ਯਾਦਗਾਰ ਜਲੰਧਰ ’’ ਵਿਖੇ ਪੰਜਾਬ ਦੇ ਬੇਜ਼ਮੀਨੇ-ਸਾਧਨਹੀਣ ਪੇਂਡੂ ਮਜ਼ਦੂਰਾਂ ਤੇ ਹੋਰ ਗਰੀਬਾਂ ਦੇ ਭੱਖਦੇ ਮਸਲੇ ਹੱਲ ਕਰਾਉਣ ਲਈ ਵਿਸ਼ਾਲ ਸੂਬਾਈ ਰੈਲੀ ਕੀਤੀ ਗਈ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਉਕਤ ਰੈਲੀ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕੀਤੀ। ਖ਼ਰਾਬ ਮੌਸਮ ਤੇ ਭਾਰੀ ਮੀਂਹ ਦੇ ਬਾਵਜੂਦ ਹਜ਼ਾਰਾਂ ਕਿਰਤੀ ਕਾਮੇ ਹੱਥਾਂ ’ਚ ਲਾਲ ਝੰਡੇ ਲੈਕੇ ਕੇਂਦਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਰੈਲੀ ’ਚ ਸ਼ਾਮਲ ਹੋਏ। ਰੈਲੀ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਮੀਤ ਪ੍ਰਧਾਨ ਚਮਨ ਲਾਲ ਦਰਜਾਕੇ ਅਤੇ ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਸੰਬੋਧਨ ਕੀਤਾ।ਭਰਾਤਰੀ ਜਥੇਬੰਦੀ ਮਨਰੇਗਾ ਵਰਕਰਜ ਯੂਨੀਅਨ ਦੇ ਸੂਬਾਈ ਕਨਵੀਨਰ ਦੀਪਕ ਠਾਕੁਰ ਅਤੇ ਸੂਬਾ ਕਮੇਟੀ ਦੇ ਮੈਂਬਰ ਚਰਨਜੀਤ ਥੰਮੂਵਾਲ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਨ ਸੂਬਾਈ ਵਿੱਤ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਸਿੰਘ ਨੇ ਕੀਤਾ। ਮੰਚ ਤੇ ਸਾਥੀ ਅਮਰੀਕ ਸਿੰਘ ਦਾਊਦ, ਪਰਮਜੀਤ ਸਿੰਘ ਰੰਧਾਵਾ, ਜਗਜੀਤ ਸਿੰਘ ਜੱਸੇਆਣਾ, ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਨਾਮ ਸਿੰਘ ਭਿੰਡਰ ਵੀ ਮੌਜੂਦ ਸਨ। ਰੈਲੀ ਨੂੰ ਸੰਬੋਧਨ ਕਰਨ ਲਈ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ। ਉਨ੍ਹਾਂ ਸੂਬੇ ਅੰਦਰ ਅਜਿਹੀ ਵਿਸ਼ਾਲ ਤੇ ਮਜਬੂਤ ਜਥੇਬੰਦੀ ਉਸਾਰਨ ਦਾ ਸੱਦਾ ਦਿੱਤਾ ਜਿਸਦਾ ਇਕੱਲਾ-ਇਕੱਲਾ ਕਾਰਕੁੰਨ ਹਾਕਮ ਜਮਾਤਾਂ ਤੇ ਉਨ੍ਹਾਂ ਦੇ ਹੱਥਠੋਕੇ ਸਿਆਸਤਦਾਨਾਂ ਦੇ ਲੋਟੂ ਕਿਰਦਾਰ ਤੋਂ ਬਾਖੂਬੀ ਵਾਕਫ ਹੋਵੇ। ਦੇਸ਼ ਭਗਤ ਯਾਦਗਾਰ ਜਲੰਧਰ ਦੇ ਪ੍ਰਧਾਨ, ਉੱਘੇ ਕਿਸਾਨ ਆਗੂ ਸਾਥੀ ਕੁਲਵੰਤ ਸਿੰਘ ਸੰਧੂ ਨੇ ਵੀ ਰੈਲੀ ਦੀ ਕਾਮਯਾਬੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ


    ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲਣ ਦਾ ਅਹਿਦ ਲਿਆ
    ਜਲੰਧਰ: ਅੰਬੇਡਕਰ ਭਵਨ, ਨਕੋਦਰ ਰੋਡ ਜਲੰਧਰ ਵਿਖੇ ’ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ’ (ਰਜਿ.) ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 135ਵੇਂ ਜਨਮ ਦਿਨ ਇਕ ਵਿਸ਼ਾਲ ਸਮਾਗਮ ਕਰਕੇ ਮਨਾਇਆ ਗਿਆ। ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਆਪਣੇ ਜੀਵਨ ਦੌਰਾਨ ਇਸ ਇਤਿਹਾਸਿਕ ਥਾਂ ’ਤੇ ਆਪਣੇ ਚਰਨ ਵੀ ਪਾ ਚੁੱਕੇ ਹਨ।
    ਜੇਐਨਯੂ ਨਵੀਂ ਦਿੱਲੀ ਦੇ ਪ੍ਰੋਫੈਸਰ ਡਾ. ਸਈਅਦ ਮੁਹੰਮਦ ਅਨਵਰ ਆਲਮ ਪਾਸ਼ਾ, ਜੋ ਆਪਣੇ ਵਿਦਿਆਰਥੀ ਜੀਵਨ ਦੌਰਾਨ ਐਸਐਫਆਈ ’ਚ ਸਰਗਰਮ ਰਹੇ ਸਨ, ਸਮਾਰੋਹ ਦੇ ਮੁੱਖ ਮਹਿਮਾਨ ਸਨ। ਉੱਘੇ ਸਮਾਜਿਕ ਚਿੰਤਕ ਤੇ ਮਜ਼ਦੂਰ ਨੇਤਾ ਕਾਮਰੇਡ ਮੰਗਤ ਰਾਮ ਪਾਸਲਾ(ਜਨਰਲ ਸਕੱਤਰ ਆਰ.ਅੇੈਮ.ਪੀ.ਆਈ. ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਰੀ ਗਿਣਤੀ ’ਚ ਜੁੜੇ ਮੋਹਤਬਰਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਅਨਵਰ ਪਾਸ਼ਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਨਾਲ ਬਾਵਸਤਾ ਪੰਜਾਬ ਦੀ ਇਸ ਸਰ-ਜ਼ਮੀਂ ਨੂੰ ਸਜਦਾ ਕਰਦਿਆਂ ਕਿਹਾ ਕਿ ਇਸ ਸਰ-ਜ਼ਮੀਂ ਦੀ ਯਾਤਰਾ ਨਾਲ ਜੁੜੀਆਂ ਬੇਸ਼ਕੀਮਤੀ ਯਾਦਾਂ ਦੇ ਖਜ਼ਾਨੇ ਚੋਂ ਇਕ ਮਹਾਨ ਦੌਲਤ ਅੰਬੇਡਕਰ ਭਵਨ ਦੀ ਯਾਤਰਾ ਦੀ ਸੁਹਾਨੀ ਯਾਦ ਵੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਭੂਮੀ ਪ੍ਰਤੀ ਮੇਰੇ ਮਨ ’ਚ ਵਿਸ਼ੇਸ਼ ਸਤਿਕਾਰ ਤੇ ਲਗਾਓ ਇਸ ਲਈ ਵੀ ਰਿਹਾ ਹੈ, ਕਿਉਂਕਿ ਇਸ ਦ ਉਸਰੱਈਏ ਸ਼?ਰੀ ਲਾਹੌਰੀ ਰਾਮ ਬਾਲੀ ਜੀ ਮੇਰੇ ਪ੍ਰੇਰਨਾ ਸਰੋਤ ਹਨ। ਉਨ੍ਹਾਂ ਯਾਦ ਦਿਵਾਇਆ ਕਿ ਤਾਉਮਰ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਮਿਸ਼ਨ ਪ੍ਰਤੀ ਤਨੋ-ਮਨੋ ਸਮਰਪਿਤ ਰਹੇ ਸ਼?ਰੀ ਬਾਲੀ ਨੂੰ ਲੰਮਾ ਸਮਾਂ ਉਨ੍ਹਾਂ ਦੇ ਸੰਪਰਕ ’ਚ ਰਹਿਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਬਾਲੀ ਸਾਹਿਬ ਨਾਲ 2017 ’ਚ ਵੀ ਅੰਬੇਡਕਰ ਜਯੰਤੀ ਮੌਕੇ ਉਹ ਇਸ ਇਤਿਹਾਸਕ ਸਥਾਨ ‘ਤੇ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ।
    ਵਿਸ਼ੇਸ਼ ਮਹਿਮਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਉਹ ਬੇਸ਼ੱਕ ਮਾਰਕਸੀ ਫਲਸਫੇ ਤੇ ਕਮਿਊਨਿਜ਼ਮ ’ਚ ਭਰੋਸਾ ਰੱਖਦੇ ਹਨ, ਪਰ ਡਾ. ਅੰਬੇਡਕਰ ਦੇ ਜੀਵਨ, ਘਾਲਣਾਵਾਂ ਤੇ ਚਿੰਤਨ ਪ੍ਰਤੀ ਉਨ੍ਹਾਂ ਦੇ ਮਨ ’ਚ ਅਥਾਹ ਸਤਿਕਾਰ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਅੰਦਰ ਵਰਗ-ਰਹਿਤ ਸਮਾਜਵਾਦੀ ਸਮਾਜ ਸਿਰਜਣ ਦਾ ਅੰਦੋਲਨ ਜਾਤ-ਪਾਤ ਦੇ ਖਾਤਮੇ ਦੇ ਮਾਨਵੀ ਘੋਲ ਲੜੇ ਤੋਂ ਬਿਨਾਂ ਕਦੀ ਵੀ ਸਫਲ ਨਹੀਂ ਹੋ ਸਕਦਾ। ਧਾਰਮਿਕ ਕੇਂਦਰੀਕਰਨ ਅਤੇ ਅਣਵਿਗਿਆਨਿਕ ਸੋਚ ਕਮਿਊਨਿਸਟਾਂ, ਦਲਿਤਾਂ, ਘੱਟ-ਗਿਣਤੀਆਂ, ਔਰਤਾਂ ਦੀ ਕੱਟੜ ਵਿਰੋਧੀ ਹੈ। ਉਨ੍ਹਾਂ ਇਸ ਗੱਲ ’ਤੇ ਉਚੇਚਾ ਜ਼ੋਰ ਦਿੱਤਾ ਕਿ ਲੁੱਟੇ-ਲਤਾੜੇ ਵਰਗਾਂ ਦੇ ਲੋਕਾਂ ਨੂੰ ਡਾ. ਅੰਬੇਡਕਰ ਅਤੇ ਸ਼ਹੀਦ ਇ ਆਜ਼ਮ ਭਗਤ ਸਿੰਘ ਦੀ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ, ਪ੍ਰੰਤੂ ਸਮਾਜਿਕ ਤਬਦੀਲੀ ਦੇ ਇਨ੍ਹਾਂ ਮਹਾਨ ਜੰਗਜੂਆਂ ਨੂੰ ਆਸਥਾ ਦਾ ਕੇਂਦਰ ਬਣਾਉਣ ਤੋਂ ਹਰ ਹਾਲ ਬਚਿਆ ਜਾਣਾ ਚਾਹੀਦਾ ਹੈ।
    ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ, ਆਲ ਇੰਡੀਆ ਸਮਤਾ ਸੈਨਿਕ ਦਲ ਦੇ ਪੰਜਾਬ ਯੂਨਿਟ ਦੇ ਸਕੱਤਰ ਸਨੀ ਥਾਪਰ ਨੇ ਵਿਚਾਰ ਰੱਖੇ। ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਸੇਵਾਮੁਕਤ ਪ੍ਰਿੰਸੀਪਲ ਡਾ. ਕੇ. ਐਸ. ਫੁੱਲ ਦੀ ਅਗਵਾਈ ਹੇਠ ’ਅੰਬੇਡਕਰ ਸਟੂਡੈਂਟਸ ਗਾਈਡੈਂਸ ਸੈੱਲ’ ਦੇ ਗਠਨ ਕੀਤਾ ਗਿਆ ਅਤੇ ਛੇਤੀ ਹੀ ਮਹਿਲਾ-ਵਿੰਗ ਦਾ ਗਠਨ ਕਰਨ ਦਾ ਵੀ ਐਲਾਨ ਕੀਤਾ ਗਿਆ। ਆਰੰਭ ’ਚ ਭਾਰਤੀ ਵਿਦੇਸ਼ ਸੇਵਾ (ਆਈਐਫਐਸ) ਦੇ ਸੇਵਾਮੁਕਤ ਅਧਿਕਾਰੀ ਸਤਨਾਮ ਸਿੰਘ ਬਧਾਵਨ ਦੀ ਅਗਵਾਈ ਹੇਠ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਆਗੂਆਂ ਤੇ ਹੋਰ ਪਤਵੰਤੇ ਸੱਜਣਾਂ ਨੇ ਅੰਬੇਡਕਰ ਭਵਨ ਦੇ ਸਾਹਮਣੇ ਅੰਬੇਡਕਰ ਮਾਰਗ ਦੇ ਡਿਵਾਈਡਰ ’ਚ ਬਾਬਾ ਸਾਹਿਬ ਦੇ 135ਵੇਂ ਜਨਮ ਉਤਸਵ ਦੇ ਇਤਿਹਾਸਿਕ ਮੌਕੇ ’ਤੇ 135 ਬੂਟੇ ਲਾਉਣ ਦਾ ਕਾਰਜ ਆਰੰਭਿਆ। ਨਾਲ ਹੀ ਸਾਰੇ ਹਾਜ਼ਰ ਲੋਕ ਤਥਾਗਤ ਬੁੱਧ ਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਦੇ ਬੁੱਤ ਅੱਗੇ ਨਤਮਸਤਕ ਹੋਏ। ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਬਲਦੇਵ ਰਾਜ ਜੱਸਲ ਅਤੇ ਚਰਨ ਦਾਸ ਸੰਧੂ ਨੇ ਕੀਤਾ। ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਆਪਣੇ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਸੰਘਰਸ਼ ਨੂੰ ਯਾਦ ਕੀਤਾ। ਸਮਾਗਮ ਵਿੱਚ ਏਆਈਐਸਐਸਡੀ ਦੇ ਪੰਜਾਬ ਯੂਨਿਟ ਵਲੋਂ ਪ੍ਰਕਾਸ਼ਿਤ ਸੋਵੀਨਾਰ ਜਾਰੀ ਕੀਤਾ ਗਿਆ।
    ਗੁਰਾਇਆ : ਇੱਥੋਂ ਨੇੜਲੇ ਪਿੰਡ ਪਾਸਲਾ ਦੀ ’ਅੰਬੇਦਕਰ ਵੈਲਫੇਅਰ ਸਭਾ’ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਪਿੰਡ ਤੇ ਇਲਾਕਾ ਨਿਵਾਸੀਆਂ ਦਾ ਭਰਵਾਂ ਇਕੱਠ ਕਰਕੇ ਉਤਸ਼ਾਹ ਪੂਰਬਕ ਮਨਾਇਆ। ਜਨਮ ਦਿਵਸ ਸਮਾਰੋਹ ਦੇ ਮੁੱਖ ਬੁਲਾਰੇ, ਇਸੇ ਪਿੰਡ ਦੇ ਜੰਮਪਲ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਅੇੈਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਸਨ। ਸਾਥੀ ਪਾਸਲਾ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਦੌਰਾਨ ਬਸਤੀਵਾਦੀ ਗੁਲਾਮੀ ਦੇ ਜੂਲੇ ਤੋਂ ਮੁਕਤੀ ਹਾਸਲ ਕਰਨ ਜੂਝਣ ਵਾਲੇ ਦੇਸ਼ ਭਗਤਾਂ ਦੀਆਂ ਬੇਸ਼ਕ ਵੱਖੋ-ਵੱਖਰੀਆਂ ਧਾਰਾਵਾਂ ਸਨ, ਪਰ ਸਾਰਿਆਂ ਦਾ ਸਾਂਝਾ ਉਦੇਸ਼ ਦੇਸ਼-ਕੌਮ ਨੂੰ ਸਾਮਰਾਜ ਤੋਂ ਆਜ਼ਾਦ ਕਰਵਾਉਣਾ ਸੀ। ਪ੍ਰੰਤੂ ਇਹ ਦੇਸ਼ ਤੇ ਦੇਸ਼ ਵਾਸੀਆਂ ਦਾ ਵੱਡਾ ਦੁਰਭਾਗ ਹੈ ਕਿ ਅੱਜ ਭਾਰਤ ਦੀ ਕੇਂਦਰੀ ਸੱਤਾ ’ਤੇ ਆਪਣੀ ਹੱਥਠੋਕਾ ਭਾਜਪਾ ਰਾਹੀਂ ਸਿਰੇ ਦਾ ਸ਼ਾਵਨਵਾਦੀ, ਪਿਛਾਂਹ ਖਿੱਚੂ ਤੇ ਫਿਰਕੂ-ਫਾਸ਼ੀ ਸੰਗਠਨ ਰਾਸ਼ਟਰੀ ਸੋਇਮਸੇਵਕ ਸੰਘ (ਆਰ.ਐਸ.ਐਸ. ਜਾਂ ’ਸੰਘ’) ਕਾਬਜ ਹੋਇਆ ਬੈਠਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਇਹ ਤੱਥ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸੰਘ’ ਦਾ ਹੋਂਦ ’ਚ ਆਉਣਾ ਅੰਗ੍ਰੇਜ਼ ਸਾਮਰਾਜੀਆਂ ਦੀ ਸੁਤੰਤਰਤਾ ਸੰਗਰਾਮ ’ਚ ਧਰਮ ਦੇ ਆਧਾਰ ’ਤੇ ਫੁੱਟ ਪਵਾਉਣ ਦੀ ਸਾਜ਼ਿਸ਼ ਦਾ ਨਤੀਜਾ ਸੀ। ਇਸ ਲਈ ਸੁਤੰਤਰਤਾ ਪ੍ਰਾਪਤੀ ਲਈ ਜੂਝਣ ਵਾਲੇ ਅੰਬੇਦਕਰ ਦੇ ਸੱਚੇ ਪੈਰੋਕਾਰਾਂ, ਗਦਰੀ ਸੂਰਬੀਰਾਂ ਅਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਸੋਚ ਦੇ ਵਾਰਿਸ ਕਮਿਊਨਿਸਟਾਂ ਅਤੇ ਧਰਮ ਨਿਰਪੱਖਤਾ, ਲੋਕ ਰਾਜ ਤੇ ਫੈਡਰਲ ਅਧਿਕਾਰਾਂ ਦੇ ਹਾਮੀਆਂ ਨੂੰ ਆਰ.ਐਸ.ਐਸ. ਦੀਆਂ ਸੰਵਿਧਾਨ ਬਦਲਣ ਦੀਆਂ ਕੁਚਾਲਾਂ ਨੂੰ ਵਿਰਾਮ ਦੇਣ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇਕਜੁੱਟ ਘੋਲ ਵਿੱਢਣੇ ਚਾਹੀਦੇ ਹਨ। ਨਾਮਵਰ ਬੁੱਧੀਜੀਵੀ ਸਤਨਾਮ ਚਾਨਾ ਨੇ ਵੀ ਵਿਚਾਰ ਰੱਖੇ। ਇਸ ਮੌਕੇ ਪਿੰਡ ਪਾਸਲਾ ਦੇ ਨੇੜੇ-ਤੇੜੇ ਦੇ ਸਕੂਲਾਂ ’ਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ’ਚ ਪਿੰਡ ਦੀਆਂ ਸਾਰੀਆਂ ਪੰਚਾਇਤਾਂ ਅਤੇ ਮੋਹਤਬਰ ਹਸਤੀਆਂ ਮੌਜੂਦ ਸਨ।
    ਫਤਹਿਗੜ੍ਹ ਸਾਹਿਬ: ’ਸਮਤਾ ਸਮਾਜ ਪਾਰਟੀ’ ਵਲੋਂ ਪ੍ਰਭਾਵਸ਼ਾਲੀ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਮੁੱਖ ਬੁਲਾਰੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਸਨ। ਉਨ੍ਹਾਂ ਤੋਂ ਬਿਨਾਂ ਬਲਵਿੰਦਰ ਸਿੰਘ ਖਟਕੜ ਕਲਾਂ ਨੇ ਵੀ ਵਿਚਾਰ ਰੱਖੇ।
    ਰਿਪੋਰਟ: ਸ਼ਮਸ਼ੇਰ ਸਿੰਘ/ ਰਮੇਸ਼ ਚੰਦਰ

  • ਕੌਮਾਂਤਰੀ ਪਿੜ (ਸੰਗਰਾਮੀ ਲਹਿਰ – ਮਈ 2026)

    ਕੌਮਾਂਤਰੀ ਪਿੜ (ਸੰਗਰਾਮੀ ਲਹਿਰ – ਮਈ 2026)

    ਹੰਗਰੀ : ਚੋਣਾਂ ’ਚ ਸੱਜ ਪਿਛਾਖੜੀ ਵਿਕਟਰ ਅਰਬਨ ਦੀ ਹਾਰ, ਪਰ ਸੱਜ ਪਿਛਾਖੜ ਹੀ ਜੇਤੂ
    ਪੂਰਬੀ ਯੂਰਪ ਦੇ ਦੇਸ਼ ਹੰਗਰੀ ’ਚ ਹੋਈਆਂ ਸੰਸਦੀ ਚੋਣਾਂ ’ਚ ਪਿਛਲੇ 16 ਸਾਲਾਂ ਤੋਂ ਸੱਤਾ ’ਤੇ ਕਾਬਜ ਚੱਲੇ ਆ ਰਹੇ ਪ੍ਰਧਾਨ ਮੰਤਰੀ ਵਿਕਟਰ ਉਰਬਾਨ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੁੱਝ ਕੁ ਬਹੁਤ ਹੀ ਨੇੜਲੇ ਚਹੇਤਿਆਂ ’ਚੋਂ ਇਕ ਹੈ, ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਧੁਰ ਸੱਜ-ਪਿਛਾਖੜੀ ਵਿਚਾਰਧਾਰਾ ਵਾਲੀ ਉਸਦੀ ‘ਫਿਡੇਜ਼ ਪਾਰਟੀ’ ਨੂੰ ਸਿਰਫ 53 ਸੀਟਾਂ ਹਾਸਲ ਹੋਈਆਂ ਹਨ। ਜਦਕਿ ਉਸਨੂੰ ਹਰਾਉਣ ਵਾਲੀ ’ਤਿਸਜ਼ਾ ਪਾਰਟੀ’, ਜਿਸਦਾ ਆਗੂ ਪੀਟਰ ਮਗਯਾਰ ਹੈ, ਨੂੰ 138 ਸੀਟਾਂ ਮਿਲੀਆਂ ਹਨ। ਸਿਰਫ 45 ਸਾਲਾਂ ਦਾ ਪੀਟਰ ਮਗਯਾਰ ਪਹਿਲਾਂ ਫਿਡੇਜ਼ ਪਾਰਟੀ ’ਚ ਹੀ ਸੀ ਤੇ ਵਿਕਟਰ ਉਰਬਾਨ ਦੇ ਮੰਤਰੀ ਮੰਡਲ ’ਚ ਮੰਤਰੀ ਰਿਹਾ ਸੀ। ਫਰਵਰੀ 2024 ’ਚ ‘ਕਾਤਲਿਕ ਨੇਵਾਕ ਰਾਸ਼ਟਰਪਤੀ ਮਾਫੀ ਸਕੈਂਡਲ’ ਕਰਕੇ ਉਸਨੇ ਮੰਤਰੀ ਮੰਡਲ ਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
    ਉਸਨੇ 2020 ’ਚ ਬਣੀ ‘ਤਿਸਜ਼ ਪਾਰਟੀ’, ਜੋ ਇਕ ਤਰ੍ਹਾਂ ਨਾਲ ਗੈਰ ਸਰਗਰਮ ਹੋ ਚੁੱਕੀ ਸੀ, ਨੂੰ ਮੁੜ ਸਰਗਰਮ ਕਰਦਿਆਂ ਇਸਦੀ ਅਗਵਾਈ ਸੰਭਾਲੀ ਸੀ। 2024 ’ਚ ਹੋਈਆਂ ਯੂਰਪੀ ਸੰਸਦ ਦੀਆਂ ਚੋਣਾਂ ’ਚ ਉਹ ‘ਤਿਸਜ਼ ਪਾਰਟੀ’, ਜਿਸਨੇ ਦੂਜੇ ਨੰਬਰ ’ਤੇ ਰਹਿਕੇ 30% ਵੋਟ ਹਾਸਲ ਕੀਤੇ ਸਨ, ਵਲੋਂ ਚੁਣਿਆ ਗਿਆ ਸੀ । ਯੂਰਪੀ ਸੰਸਦ ’ਚ ‘ਤਿਸਜ਼ਾ ਪਾਰਟੀ’ ਯੂਰਪੀ ਸੱਜ-ਪਿਛਾਖੜੀ ਪਾਰਟੀਆਂ ਦੇ ਧੜੇ ‘ਯੂਰਪੀਅਨ ਪਾਪੂਲਰ ਪਾਰਟੀ’ ਦੀ ਮੈਂਬਰ ਹੈ।
    ਪੀਟਰ ਮਗਯਾਰ, ਜਿਸ ਦਾ ਹੰਗਰੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ, ਵਿਚਾਰਧਾਰਕ ਪੱਖੋਂ ਵਿਕਟਰ ਉਰਬਾਨ ਨਾਲੋਂ ਬਹੁਤਾ ਵੱਖ ਨਹੀਂ ਹੈ। ਉਸਨੇ ਉਰਬਾਨ ਦੇ ਭ੍ਰਿਸ਼ਟ ਆਚਰਣ ਨੂੰ ਮੁੱਦਾ ਬਣਾਕੇ ਅਸਤੀਫਾ ਦਿੱਤਾ ਸੀ। ਜੇਕਰ ਤੌਰ ’ਤੇ ਵਿਕਟਰ ਉਰਬਾਨ ਜਿੱਥੇ ਡੋਨਾਲਡ ਟਰੰਪ ਦਾ ਕੱਟੜ ਪੈਰੋਕਾਰ ਹੈ ਤੇ ਉਸ ਵਾਂਗ ਹੀ ਵਿਹਾਰ ਕਰਦਾ ਹੈ, ਉੱਥੇ ਪੀਟਰ ਮਗਯਾਰ ਪੂਰੀ ਤਰ੍ਹਾਂ ਯੂਰਪ ਪ੍ਰਸਤ ਹੈ। ਦੋਹਾਂ ’ਚ ਵਿਚਾਰਧਾਰਕ ਅੰਤਰ ਨਾਂਹ ਦੇ ਬਰਾਬਰ ਹੈ।
    ਵਿਕਟਰ ਉਰਬਾਨ ਦੀ ਹਾਰ ਦਾ ਮਹੱਤਵ ਇਸ ਲਈ ਹੈ ਕਿਉਂਕਿ ਉਸ ਨੇ ਸੱਤਾ ਸੰਭਾਲਣ ਪਿੱਛੋਂ ਯੂਰਪ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਦਿੱਤਾ ਸੀ ਅਤੇ ਵਿਆਪਕ ਸੋਧਾਂ ਰਾਹੀਂ ਸੰਵਿਧਾਨ ਦਾ ਸਰੂਪ ਹੀ ਬਦਲ ਦਿੱਤਾ ਸੀ। ਉਸ ਦੇਸ਼ ਦੇ ਪ੍ਰੈਸ ’ਤੇ ਕਬਜ਼ਾ ਕੀਤਾ। ਬਿਜਲਈ ਤੇ ਪ੍ਰਿੰਟ ਮੀਡੀਆ ਨੂੰ ਆਪਣੇ ਪੱਖ ਚ ਕਰਨ ਲਈ ਉਸਨੇ ਆਪਣੇ ਵਿਰੁੱਧ ਲਿਖਣ-ਬੋਲਣ ਵਾਲੇ ਮੀਡੀਆ ਅਦਾਰਿਆਂ ਨੂੰ ਸਰਕਾਰੀ ਇਸ਼ਤਿਹਾਰ ਤੇ ਮਦਦ ਦੇਣੀ ਬੰਦ ਕਰ ਦਿੱਤੀ ਸੀ। ਇਨ੍ਹਾਂ ਸੰਸਥਾਵਾਂ ’ਚ ਕੰਮ ਕਰਦੇ, ਉਰਬਾਨ ਦਾ ਵਿਰੋਧ ਕਰਨ ਵਾਲੇ ਪੱਤਰਕਾਰਾਂ ਨੂੰ ਜਾਂ ਤਾਂ ਅਦਾਰਿਆਂ ਨੇ ਕੱਢ ਦਿੱਤਾ ਜਾਂ ਫਿਰ ਉਹ ਖੁਦ ਹੀ ਅਸਤੀਫ਼ੇ ਦੇ ਕੇ ਚਲੇ ਗਏ। ਕੁੱਝ ਨੇ ਆਪਣੇ ਸੋਸ਼ਲ ਮੀਡੀਆ ਚੈਨਲ ਬਣਾ ਲਏ ਤੇ ਨਿਡਰਤਾ ਨਾਲ ਸਰਕਾਰੀ ਹਮਲੇ ਦਾ ਸਾਹਮਣਾ ਕਰਦੇ ਰਹੇ। ਪ੍ਰਿੰਟ ਮੀਡੀਆ ਦਾ ਹਾਲ ਇਹ ਸੀ ਕਿ ਸਰਕਾਰੀ ਨੀਤੀਆਂ ਦੀ ਨੁਕਤਾਚੀਨੀ ਕਰਨ ਵਾਲੇ ਕਿਸੇ ਵੀੇ ਅਖ਼ਬਾਰ, ਮੈਗਜ਼ੀਨ ਦਾ ਦੇਸ਼ ’ਚ ਪ੍ਰਕਾਸ਼ਨ ਸੰਭਵ ਨਹੀਂ ਸੀ ਰਿਹਾ। ਕੁੱਝ ਦਲੇਰ ਪੱਤਰਕਾਰਾਂ ਨੇ ਗੁਆਂਢੀ ਦੇਸ਼ ਸਲੋਵਾਕੀਆ ਤੋਂ ਛਪਾਈ ਦਾ ਪ੍ਰਬੰਧ ਕਰਕੇ ਇਕ ਮਹੀਨਾਵਾਰ ਅਖਬਾਰ ਪ੍ਰਕਾਸ਼ਤ ਕੀਤਾ ਤੇ ਦੇਸ਼ ’ਚ ਲਿਆ ਕੇ ਵੰਡਿਆ। ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਚੋਣ ਕਮੀਸ਼ਨ ਤੇ ਨਿਆਂ ਪਾਲਕਾ ’ਤੇ ਕਬਜ਼ਾ ਕਰ ਲਿਆ ਗਿਆ। ਉਸਦੀ ਹਾਂ ’ਚ ਹਾਂ ਮਿਲਾਉਣ ਤੋਂ ਆਕੀ ਸਰਵ ਉੱਚ ਅਦਾਲਤ ਦੇ ਜੱਜ ਨੂੰ ਅਹੁਦੇ ਤੋਂ ਹਟਾਉਣ ਲਈ ਦੇਸ਼ ਦੀ ਸੰਸਦ, ਜਿੱਥੇ ਉਸ ਕੋਲ ਦੋ-ਤਿਹਾਈ ਬਹੁਮਤ ਸੀ, ਰਾਹੀਂ ਜੱਜ ਦੇ ਕਾਰਜਕਾਲ ਦੀ ਮਿਆਦ ਘਟਾਕੇ ਰੁਖਸਤ ਕਰ ਦਿੱਤਾ ਗਿਆ। ਯੂਨੀਵਰਸਿਟੀਆਂ ਦੇ ਮੁਖੀ ਆਦਿ ਸਭ ਉਸਨੇ ਆਪਣੇ ਪੱਖੀ ਹੀ ਨਿਯੁਕਤ ਕਰ ਦਿੱਤੇ ਸਨ। ਆਪਣੀ ਪਾਰਟੀ ਨੂੰ ਲਾਭ ਪੁਚਾਉਣ ਲਈ ਚੋਣ ਹਲਕਿਆਂ ਦੀ ਹੱਦਬੰਦੀ ਕੀਤੀ। ਇਹੀ ਨਹੀਂ ਕਮਿਊਨਿਸਟ ਕਾਲ ਦੀਆਂ ਨਿਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੀ ਮੁਹਿੰਮ ਦੇ ਨਾਂ ’ਤੇ ਰਾਜਧਾਨੀ ਦੇ ‘ਬੁਡਾ ਕੈਸਲ’ ਖੇਤਰ ’ਚ ਸਰਕਾਰੀ ਦਫਤਰ ਲਿਆਉਣ ਲਈ ‘ਕੌਮੀ ਹੌਜ਼ਮਾਰ ਉਸਾਰੀ ਪ੍ਰੋਜੈਕਟ’ ਦੀ ਸ਼ੁਰੂਆਤ ਕੀਤੀ ਤੇ ਆਪਣੇ ਦਫ਼ਤਰ ਨੂੰ ਕਾਰਮੇਲੀਟਾ ਮੋਨਸਟਰੀ ਸਥਿਤ ਮਹਿਲਨੁਮਾ ਇਮਾਰਤ ’ਚ ਲੈ ਗਿਆ। ਪਹਿਲਾਂ ਉਸ ਦਾ ਦਫ਼ਤਰ ਸੰਸਦ ’ਚ ਹੀ ਸੀ, ਜਿੱਥੇ ਪੱਤਰਕਾਰ ਆਦਿ ਉਸਨੂੰ ਆਰਾਮ ਨਾਲ ਮਿਲ ਸਕਦੇ ਸਨ। ਪਰ ਵਿਕਟਰ ਉਰਬਾਨ ਨੇ ਤਾਂ ਮਹਿਲ ’ਚ ਦਫ਼ਤਰ ਲਿਜਾਕੇ ਸੁਰੱਖਿਆ ਚਾਕ-ਚੌਬੰਦ ਕਰ ਲਈ ਸੀ। ਇਹ ਫਹਰਿਸਤ ਬੜੀ ਲੰਬੀ ਹੈ।
    ਇਹ ਸਭ, ਇਕ ਵਾਰ ਤਾਂ ਸਾਨੂੰ ਸਾਡੇ ਦੇਸ਼ ਦੇ ਭਾਜਪਾਈ ਹਾਕਮਾਂ ਦੀ ਯਾਦ ਦੁਆ ਦਿੰਦਾ ਹੈ। ਹੈ ਨਾ, ਪੂਰੀ ਤਰ੍ਹਾਂ ਕਾਪੀ ਕੀਤਾ ਤੌਰ-ਤਰੀਕਾ। ਹੁਣ ਇਹ ਨਹੀਂ ਪਤਾ ਵਿਕਟਰ ਉਰਬਾਨ ਨੇ ਕਾਪੀ ਕੀਤਾ ਜਾਂ ਸਾਡੇ ਹਾਕਮਾਂ ਨੇ। ਦੱਸਣ ਯੋਗ ਹੈ ਕਿ ਵਿਕਟਰ ਉਰਬਾਨ, 2010 ’ਚ ਦੋ ਤਿਹਾਈ ਸੀਟਾਂ ਹਾਸਲ ਕਰਕੇ ਹੰਗਰੀ ਦਾ ਪ੍ਰਧਾਨ ਮੰਤਰੀ ਬਣਿਆ ਸੀ। ਹਾਲੀਆ ਚੋਣਾਂ ’ਚ ਵੀ ਉਸਦੀ ਹਾਰ ਦੇ ਕੋਈ ਸੰਕੇਤ ਨਹੀਂ ਸਨ। ਜਿੱਤ ਯਕੀਨੀ ਬਨਾਉਣ ਲਈ ਸਭ ਸੈੱਟ ਕਰ ਲਿਆ ਗਿਆ ਸੀ। ਉਹ ਤਾਂ ਦੇਸ਼ ਦੇ ਲੋਕਾਂ ਵੱਲੋਂ ਭਾਰੀ ਗਿਣਤੀ ’ਚ ਵੋੋਟਾਂ ਪਾਉਣ ਨੇ ਸਾਰੀ ਖੇਡ ਵਿਗਾੜ ਦਿੱਤੀ। ਮਹਿਜ 1 ਕਰੋੜ ਆਬਾਦੀ ਤੇ 74 ਲੱਖ 52 ਹਜ਼ਾਰ 428 ਵੋਟਾਂ ਵਾਲੇ ਇਸ ਦੇਸ਼ ’ਚ ਇਸ ਵਾਰ 98.22% ਵੋਟਰਾਂ ਨੇ ਵੋਟ ਪਾਈ ਹੈ, ਜਦਕਿ ਪਿਛਲੀਆਂ 2022 ਦੀਆਂ ਚੋਣਾਂ ’ਚ ਜੋ ਚੰਗੀ ਪੋਲਿੰਗ ਦਰ ਕਹੀ ਜਾਂਦੀ ਸੀ, ਉਹ ਸਿਰਫ 69.59% ਸੀ। ਪੂਰੀ ਤਰ੍ਹਾਂ ਦੋ ਧਿਰੀ ਬਣਾ ਦਿੱਤੀ ਗਈ ਗਈ ਚੋਣ ’ਚ ਸਿਰਫ ਇਕ ਹੋਰ ਪਾਰਟੀ, ‘ਹੋਮਲੈਂਡ ਪਾਰਟੀ’ ਨੂੰ 6 ਸੀਟਾਂ ਮਿਲੀਆਂ ਹਨ।
    ਵਿਕਟਰ ਉਰਬਾਨ ਦੀ ਹਾਰ ਦਾ ਮਹੱਤਵ ਇਸ ਲਈ ਵੀ ਵੱਧ ਜਾਂਦਾ ਹੈ ਕਿ ਡੋਨਾਲਡ ਟਰੰਪ ਨੇ ਇਰਾਨ ਜੰਗ ਦੇ ਦਰਮਿਆਨ ਹੀ ਆਪਣੇ ਉਪ ਰਾਸ਼ਟਰਪਤੀ ਜੇ.ਡੀ.ਵਾਂਸ ਨੂੰ ਵਿਕਟਰ ਉਰਬਾਨ ਦੇ ਹੱਕ ’ਚ ਪ੍ਰਚਾਰ ਕਰਨ ਭੇਜਿਆ ਸੀ। ਟਰੰਪ ਨੇ ਉਰਬਾਨ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਹੰਗਰੀ ਦੇ ਲੋਕਾਂ ਨੂੰ ਉਸਦੇ ਚੁਣੇ ਜਾਣ ’ਤੇ ਵੱਡਾ ਆਰਥਿਕ ਪੈਕਜ ਦੇਣ ਦਾ ਲਾਲੀਪਾਪ ਵੀ ਦਿੱਤਾ ਸੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅਰਜਨਟੀਨਾ ਦਾ ਰਾਸ਼ਟਰਪਤੀ ਮਿੱਲੀ ਟਰੰਪ ਦਾ ਕੱਟੜ ਪੈਰੋਕਾਰ ਹੈ। ਉਥੋਂ ਦੀ ਪਾਰਲੀਮੈਂਟ ਦੀਆਂ ਚੋਣਾਂ ’ਚ ਆਪਣੇ ਚਹੇਤੇ ਦੀ ਭੈੜੀ ਹਾਰ ਨੂੰ ਭਾਂਪਦਿਆਂ ਟਰੰਪ ਨੇ 20 ਅਰਬ ਡਾਲਰ ਦਾ ਸਹਾਇਤਾ ਪੈਕੇਜ਼ ਦਿੱਤਾ ਸੀ। ਅਰਜਨਟੀਨਾ ਦੇ ਲੋਕਾਂ ਨੂੰ ਟਰੰਪ ਨੇ ਇਹ ਸਾਫ ਕਿਹਾ ਸੀ ਕਿ ਇਹ ਪੈਕੇਜ਼ ਮਿੱਲੀ ਨੂੰ ਜਿਤਾਉਣ ਲਈ ਦਿੱਤਾ ਗਿਆ ਹੈ ਅਤੇ ਲੋਕਾਂ ਵਲੋਂ ਖੱਬੀ ਧਿਰ ਨੂੰ ਬਹੁਮਤ ਦਿੱਤੇ ਜਾਣ ਦੀ ਸੂਰਤ ’ਚ ਇਹ ਨਹੀਂ ਮਿਲੇਗਾ। ਇਸ ਧਮਕੀ ਦੇ ਪ੍ਰਭਾਵ ਅਧੀਨ ਹੀ ਸੱਜ ਪਿਛਾਖੜੀ ਨੀਤੀਆਂ ਲਾਗੂ ਕਰਕੇ ਦੇਸ਼ ਦੇ ਅਵਾਮ ਦੀਆਂ ਨਜ਼ਰਾਂ ’ਚ ਬੁਰੀ ਤਰ੍ਹਾਂ ਬੱਦੂ ਹੋਈ ਮਿੱਲੀ ਦੀ ਪਾਰਟੀ ਅਰਜਨਟੀਨਾ ਦੀ ਸੰਸਦ ’ਚ ਬਹੁਮਤ ਹਾਸਲ ਕਰਨ ਵਿਚ ਸਫਲ ਹੋ ਗਈ ਸੀ। ਟਰੰਪ ਨੇ ਹੰਗਰੀ ’ਚ ਵੀ ਇਹ ਪੱਤਾ ਖੇਡਣ ਦੇ ਯਤਨ ਕੀਤੇ ਸਨ, ਪਰ ਉਹ ਸਫਲ ਨਹੀਂ ਹੋ ਸਕਿਆ।
    ਚੋਣਾਂ ਜਿੱਤਣ ਲਈ ਪੇਸ਼ ਕੀਤੇ ਗਏ ਪੀਟਰ ਮਗਯਾਰ ਦੇ ਪ੍ਰੋਗਰਾਮ ’ਚ ਜਨਤਕ ਸੇਵਾਵਾਂ ਦਾ ਸੁਧਾਰ ਤੇ ਭ੍ਰਿਸ਼ਟਾਚਾਰ ਵਿਰੁੱਧ ਪਹਿਲਕਦਮੀ ਕਰਨ ਜਿਹੀਆਂ ਨਵੀਆਂ ਗੱਲਾਂ ਹੋ ਸਕਦੀਆਂ ਹਨ। ਪਰ ਉਸਦਾ ਪ੍ਰੋਗਰਾਮ ਵੀ ਸੱਜ-ਪਿਛਾਖੜੀ ਲੋਕ ਲੁਭਾਉਣੇ ਚੌਖਟੇ ਵਾਲਾ ਵਿਦੇਸ਼ੀ ਪੂੰਜੀ ਦੀ ਅਧੀਨਗੀ ’ਤੇ ਅਧਾਰਤ ਹੀ ਹੈ। ਨਵੀਂ ਬਣਨ ਵਾਲੀ ਵਜ਼ਾਰਤ ’ਚ ਵੀ ਸੰਭਾਵਤ ਨਾਵਾਂ ’ਚ ਸ਼ੈਲ ’ਤੇ ਵੋਡਾਫੋਨ ਵਰਗੀ ਬਹੁਕੌਮੀ ਨਿਗਮਾਂ ਦੇ ਉਚ ਅਫਸਰਾਂ ਦੇ ਨਾਂਅ ਸ਼ਾਮਲ ਹਨ। ਐਨਾ ਜ਼ਰੂਰ ਹੈ ਕਿ ਉਰਬਾਨ ਦੇ ਕਾਰਜਕਾਲ ਵਾਂਗ ਯੂਰਪੀ ਯੂਨੀਅਨ ਨਾਲ ਇੱਟ-ਖੜਿੱਕਾ ਖਤਮ ਹੋ ਜਾਵੇਗਾ ਤੇ ਸਬੰਧਾਂ ’ਚ ਸੁਧਾਰ ਆਵੇਗਾ। ਇਵੇਂ ਹੀ ਕੌਮਾਂਤਰੀ ਅਪਰਾਧਕ ਅਦਾਲਤ ਵਰਗੀਆਂ ਸੰਸਥਾਵਾਂ, ਜਿੱਥੋਂ ਹੰਗਰੀ ਬਾਹਰ ਹੋ ਗਿਆ ਸੀ, ’ਚ ਹੰਗਰੀ ਦਾ ਮੁੜ ਦਾਖ਼ਲਾ ਹੋ ਜਾਵੇਗਾ।
    ਪੀਟਰ ਮਗਯਾਰ ਦੀ ਅਗਵਾਈ ਹੇਠ ਨਵੀਂ ਬਣਨ ਵਾਲੀ ਸਰਕਾਰ ਤੋਂ ਦੇਸ਼ ਦੇ ਮਿਹਨਤਕਸ਼ਾਂ ਲਈ ਚੰਗੇਰੇ ਕੰਮਾਂ ਦੀ ਆਸ ਕਰਨੀ ਅਤਿਕਥਨੀ ਹੋਵੇਗੀ। ਉੱਘੇ ਸਮਾਜ ਵਿਗਿਆਨੀ ਤਿਬੋਰ ਮੇਜ਼ਮਾਨ ਮੁਤਾਬਕ, ‘ਇਸ ਨਾਲ ਹੰਗਰੀ ਦੀ ਯੂਰਪੀ ਖੇਮੇ ’ਚ ਵਾਪਸੀ ਤਾਂ ਯਕੀਨੀ ਹੈ, ਪਰ ਮਗਯਾਰ ਸਰਕਾਰ ਭਵਿੱਖੀ ਆਰਥਿਕ ਸੰਕਟ, ਜੋ ਕਿ ਸਪੱਸ਼ਟ ਦਿਸ ਰਿਹਾ ਹੈ, ਨੂੰ ਤਾਂ ਹੀ ਹੱਲ ਕਰ ਸਕੇਗੀ ਜੇਕਰ ਉਹ ਬਹੁਕੌਮੀ ਨਿਗਮਾਂ ਦੀ ਥਾਂ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦੇਵੇ। ਲੋਕਾਂ ਦੀਆਂ ਆਰਥਿਕ ਲੋੜਾਂ ਨੂੰ ਪੂਰੀ ਕਰਨ ਦੀ ਚੁਣੌਤੀ ਉਸਦੇ ਸਾਹਮਣੇ ਖਲੋਤੀ ਹੈ।’’
    ਮਗਯਾਰ ਦੀ ਤਿਸਜ਼ਾ ਪਾਰਟੀ ਦੀ ਜਿੱਤ ਬਾਰੇ ਯੂਰਪੀ ਯੂਨੀਅਨ ਦੇ ਦੇਸ਼ਾਂ ਦੀਆਂ ਖੱਬੀਆਂ ਪਾਰਟੀਆਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਹੈ। ਉਨ੍ਹਾਂ ਦਾ ਤਾਂ ਬਲਕਿ ਇਹ ਮੰਨਣਾ ਹੈ ਕਿ ਅਗਾਂਹਵਧੂ ਤਾਕਤਾਂ ਨੂੰ ਹੰਗਰੀ ’ਚ ਪੂਰੀ ਤਰ੍ਹਾਂ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਮਿਲਣ ਦੀਆਂ ਬਹੁਤੀਆਂ ਸੰਭਾਵਨਾਵਾਂ ਇਸ ਸਰਕਾਰ ਦੇ ਹੁੰਦਿਆਂ ਵੀ ਨਹੀਂ ਹਨ। ਫਰਾਂਸ ਦੀ ਖੱਬੀ ਪਾਰਟੀ ਲਾ ਫਰਾਂਸ ਇੰਨਸਊਮਿਸ ਦੇ ਆਗੂ ਮਾਨੋਨ ਅਬਰੀ ਮੁਤਾਬਕ ‘‘ਪੀਟਰ ਮਗਯਾਰ, ਉਰਬਾਨ ਨਾਲੋਂ ਸਪੱਸ਼ਟ ਤੌਰ ’ਤੇ ਵੱਖਰਾ ਨਹੀਂ ਹੈ। ਅਸੀਂ ਆਸ ਕਰਦੇ ਹਾਂ ਕਿ ਉਹ ਕਾਨੂੰਨ ਮੁਤਾਬਕ ਕੰਮ ਕਰੇਗਾ। ਪ੍ਰੰਤੂ ਸਾਫ ਜਾਪਦਾ ਹੈ ਕਿ ਉਹ ਦ੍ਰਿੜ੍ਹਤਾ ਨਾਲ ਸੱਜ ਪਿਛਾਖੜੀ ਰਾਹ ’ਤੇ ਚੱਲੇਗਾ, ਕਿਉਂਕਿ ਉਸਨੇ ਪ੍ਰਵਾਸੀਆਂ ਦੇ ਮੁੱਦਿਆਂ ਬਾਰੇ ਵਿਕਟਰ ਉਰਬਾਨ ਦਾ ਕਦੇ ਵੀ ਵਿਰੋਧ ਨਹੀਂ ਕੀਤਾ ਸੀ।’’
    ਨਵੀਂ ਬਣਨ ਵਾਲੀ ਸਰਕਾਰ ਤੋਂ ਇਹ ਆਸ ਤਾਂ ਕੀਤੀ ਜਾ ਸਕਦੀ ਹੈ ਕਿ ਉਹ ਉਰਬਾਨ ਵਾਂਗ ਜਮਹੂਰੀਅਤ ਦਾ ਗਲ ਘੁੱਟਣ ਵਾਲੀਆਂ ਨੀਤੀਆਂ ਨੂੰ ਮੋੜਾ ਦੇਵੇਗੀ ਤੇ ਲੋਕਾਂ ਨੂੰ ਮਾੜੀ-ਮੋਟੀ ਰਾਹਤ ਪ੍ਰਦਾਨ ਕਰੇਗੀ। ਪਰ ਦੇਸ਼ ਦੇ ਮਿਹਨਤਸ਼ਾਂ ਨੂੰ ਚੰਗੀ ਚੋਖੀ ਰਾਹਤ ਮਿਲਣ ਦੀ ਆਸ ਕਰਨੀ, ਲੋੜੋਂ ਵੱਧ ਹੋਵੇਗੀ। ਵਿਕਟਰ ਉਰਬਾਨ ਦੀ ਹਾਰ ਨਾਲ ਡੋਨਾਲਡ ਟਰੰਪ ਨੂੰ ਯੂਰਪੀ ਯੂਨੀਅਨ ’ਚ ਆਪਣੇ ਇਕ ਹੱਥਠੋਕੇ ਦੀ ਘਾਟ ਜਰੂਰ ਝੱਲਣੀ ਪਵੇਗੀ।
    ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਪੀਟਰ ਅਗਯਾਰ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਟਰੰਪ ਨੂੰ ਫੋਨ ਨਹੀਂ ਕਰੇਗਾ। ਹਾਂ ਜੇਕਰ ਅਮਰੀਕੀ ਪ੍ਰਸ਼ਾਸ਼ਨ ਵੱਲੋਂ ਫੋਨ ਆਉਂਦਾ ਹੈ ਤਾਂ ਅਸੀਂ ਉਪਲੱਬਧ ਹਾਂ।

    ਅਮਰੀਕਾ ’ਚ ਜੰਗਬੰਦੀ ਲਈ ਹਜ਼ਾਰਾਂ ਥਾਵਾਂ ’ਤੇ ਨਿਤਰੇ ਲੱਖਾਂ ਲੋਕ
    ਜੰਗਬਾਜ ਅਮਰੀਕਾ ਦੇ ਹੰਕਾਰੇ ਸਦਰ ਡੋਨਾਲਡ ਟਰੰਪ ਨੇ ਪਹਿਲੀ ਅਪ੍ਰੈਲ ਨੂੰ ਵ੍ਹਾਈਟ ਹਾਊਸ ਵਿਖੇ 2027 ਲਈ ਆਪਣੀਆਂ ਖਰਚ ਤਰਜੀਹਾਂ ਐਲਾਨਦਿਆਂ ਕਿਹਾ, ‘‘ਅਮਰੀਕਾ ਬੱਚਿਆਂ ਦੀ ਸੰਭਾਲ ਨਹੀਂ ਕਰ ਸਕਦਾ। ਇਹ ਸਾਡੇ ਲਈ ਸੰਭਵ ਨਹੀਂ ਕਿ ਅਸੀਂ ਬੱਚਿਆਂ ਨੂੰ ਦਿਨੇ ਸਾਂਭਣ ਵਾਲੀਆਂ ਸੁਵਿਧਾਵਾਂ, ਮੈਡੀਏਡ, ਮੈਡੀਕਲੇਮ ਜਿਹੀਆਂ ਲੋਕਾਂ ਦੀ ਸਿਹਤ ਨਾਲ ਜੁੜੀਆਂ ਸਰਕਾਰੀ ਯੋਜਨਾਵਾਂ ਲਈ ਪੈਸਾ ਦੇ ਸਕੀਏ। ਇਹ ਸਭ ਨਿਜੀ ਮਾਮਲੇ ਹਨ।ਸਾਡਾ ਜਿੰਮਾ ਤਾਂ ਸਿਰਫ ਇਕੋ ਹੈ : ਦੇਸ਼ ਦੀ ਫੌਜੀ ਸੁਰੱਖਿਆ।’’
    ਅਮਰੀਕਾ ਇਰਾਨ ਵਿਰੁੱਧ ਜੰਗ ’ਚ 1 ਅਰਬ ਡਾਲਰ ਪ੍ਰਤੀ ਦਿਨ ਤੋਂ ਵੱਧ ਰਕਮ ਖਰਚ ਰਿਹਾ ਹੈ। ਟਰੰਪ ਨੇ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ) ਲਈ ਸਾਲਾਨਾ 15 ਖਰਬ ਡਾਲਰ ਦਾ ਬਜਟ ਮੰਗਿਆ ਹੈ। ਉਸਨੇ ਕਿਹਾ ਕਿ ਬੱਚਿਆਂ ਦੀ ਸੰਭਾਲ, ਸਿਹਤ ਸੰਭਾਲ ਤੇ ਸਮਾਜ ਭਲਾਈ ਦੀਆਂ ਅਜਿਹੀਆਂ ਹੋਰ ਸਰਕਾਰੀ ਯੋਜਨਾਵਾਂ ਦਾ ਜਿੰਮਾ ਸੂਬਾ ਸਰਕਾਰਾਂ ਚੁੱਕਣ।
    ਆਪਣੀਆਂ ਦੋਹਾਂ ਚੋਣਾਂ ਸਮੇਂ ਚਲਾਈਆਂ ਮੁਹਿੰਮਾਂ ਦੌਰਾਨ ਉਸ ਨੇ ਆਪਣੇ ਸਮਰਥਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਮਿਹਨਤਕਸ਼ਾਂ ਦੀਆਂ ਲੋੜਾਂ ਪੂਰਨ ਲਈ ਫੰਡ ਦੇਣ ਨੂੰ ਤਰਜ਼ੀਹ ਦੇਵੇਗਾ ਤੇ ਜੰਗਾਂ ਨੂੰ ਸਮਰਥਨ ਦੇਣ ਤੋਂ ਦੂਰ ਰਹੇਗਾ। ਪਰ ਉਹ ਜ਼ੋਰ-ਸ਼ੋਰ ਨਾਲ ਆਪਣੇ ਅੰਤਮ ਸਾਹ ਗਿਣ ਰਹੇ ਪੂੰਜੀਪਤੀ ਬਸਤੀਵਾਦ ਨੂੰ ਮੁੜ ਜਿਉਂਦਾ ਕਰਨ ਦਾ ਯਤਨ ਕਰ ਰਿਹਾ ਹੈ।
    ਦੇਸ਼ ਦੀ ਪੂੰਜੀਵਾਦੀ ਸਰਕਾਰ, ਅਮਰੀਕਾ ਦੇ ਸਿਖਰਲੇ ਅਮੀਰਾਂ, ਜਿਨ੍ਹਾਂ ’ਚ ਟਰੰਪ ਦਾ ਟੱਬਰ ਵੀ ਸ਼ਾਮਲ ਹੈ, ਦੀ ਚਾਕਰੀ ਕਰ ਰਹੀ ਹੈ ਤੇ ਸਮਾਜਿਕ ਖਰਚਿਆਂ ਲਈ ਅਰਬਪਤੀਆਂ ਤੋਂ ਟੈਕਸ ਵਸੂਲਣ ਦੀ ਥਾਂ ਆਰਥਿਕ ਪੱਖੋਂ ਸਭ ਤੋਂ ਕੰਮਜ਼ੋਰ ਨਾਗਰਿਕਾਂ ਦਾ ਲਹੂ ਨਿਚੋੜ ਰਹੀ ਹੈ।
    ਆਪਣੀ ਦੂਜੇ ਕਾਰਜਕਾਲ ਦੇ ਪਹਿਲੇ ਸਾਲ ’ਚ ਟਰੰਪ ਨੇ ਸਰਕਾਰ ਦੇ ਸ਼ਟ-ਡਾਊਨ ਦੀ ਵਰਤੋਂ ਕਰਦਿਆਂ ਲੱਖਾਂ ਗਰੀਬਾਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਦੀ ਸਹੂਲਤ ‘ਐਸ.ਐਨ.ਏ.ਪੀ.’ ਨੂੰ ਦਿੱਤੇ ਜਾਂਦੇ ਫੰਡ ਬੰਦ ਕਰ ਦਿੱਤੇ। ਦੂਜੇ ਸਾਲ ’ਚ ਬੱਚਾ ਸੰਭਾਲ ਪ੍ਰੋਗਰਾਮ ਦਾ ਖਾਤਮਾ ਉਸਦਾ ਤਰਜੀਹੀ ਨਿਸ਼ਾਨਾ ਹੈ। ਪ੍ਰਵਾਸੀਆਂ ਵਿਰੁੱਧ ਆਪਣੀ ਘਰੇਲੂ ਜੰਗ ਦੇ ਹਿੱਸੇ ਵਜੋਂ ਮਿੰਨੀਸੋਟਾ ਸੂਬੇ ’ਚ ਸੋਮਾਲੀ ਭਾਈਚਾਰੇ ਵੱਲੋਂ ਚਲਾਏ ਜਾਂਦੇ ਬੱਚਾ ਸੰਭਾਲ ਕੇਂਦਰਾਂ ’ਤੇ ਉਹ ਪਹਿਲਾਂ ਹੀ ਹਮਲਾ ਕਰ ਚੁੱਕਾ ਹੈ। ਇਸ ਲਈ ਉਸਨੇ ਸੱਜ ਪਿਛਾਖੜੀ ‘ਪੜਤਾਲੀਆਂ’ ਦੇ ਧੋਖਾਧੜੀ ’ਤੇ ਅਧਾਰਤ ਝੂਠੇ ਦਾਅਵਿਆਂ ਨੂੰ ਆਧਾਰ ਬਣਾਇਆ ਹੈ। ਜਨਵਰੀ ਮਹੀਨੇ ਤੋਂ ਟਰੰਪ ਪ੍ਰਸ਼ਾਸਨ ਨੇ 5 ਸੂਬਿਆਂ ਦੇ ਬੱਚਾ ਸੰਭਾਲ ਕੇਂਦਰਾਂ ਲਈ ਰੱਖੇ 10 ਅਰਬ ਡਾਲਰ ਤੋਂ ਵੱਧ ਦੇ ਅਸਾਸੇ ਠੰਡੇ ਬਸਤੇ ’ਚ ਪਾ ਦਿੱਤੇ ਹਨ।
    ਕੰਮ ’ਤੇ ਜਾਣ ਲਈ ਬੱਚਿਆਂ ਨੂੰ ਬੱਚਾ ਸੰਭਾਲ ਕੇਂਦਰਾਂ ’ਚ ਛੱਡਣ ਵਾਲੇ ਮਾਪਿਆਂ ਨੂੰ ਇਕ ਬੱਚੇ ਦੀ ਸਾਰਾ ਦਿਨ ਸੰਭਾਲ ਲਈ ਆਪਣੀ ਆਮਦਨ ਦਾ ਔਸਤਨ 8.9% ਤੋਂ ਲੈ ਕੇ 16% ਤੱਕ ਹਿੱਸਾ ਖਰਚਣਾ ਪਵੇਗਾ। ਟਿਕਾਣੇ ਤੇ ਬੱਚੇ ਦੀ ਉਮਰ ਮੁਤਾਬਕ ਇਹ ਸਾਲਾਨਾ 6,500 ਡਾਲਰ ਤੋਂ ਲੈ ਕੇ 15,600 ਡਾਲਰ ਜਾਂ ਉਸ ਤੋਂ ਵੀ ਵੱਧ ਹੋ ਸਕਦਾ ਹੈ। ਕਈ ਵਾਰ ਤਾਂ ਬੱਚਿਆਂ ਦੀ ਦਿਨ ਦੀ ਸੰਭਾਲ ਦੀ ਲਾਗਤ ਮਕਾਨ ਕਿਰਾਏ ਤੋਂ ਵੀ ਵਧ ਜਾਂਦੀ ਹੈ।
    ਮੌਜੂਦਾ ਸਮੇਂ, ਬੱਚਾ ਸੰਭਾਲ ਫੰਡ ਲਗਭਗ 30 ਅਰਬ ਡਾਲਰ ਹਨ, ਜਿਨ੍ਹਾਂ ਨੂੰ ਬੱਚਾ ਸੰਭਾਲ ਤੇ ਵਿਕਾਸ ਫੰਡ ਅਤੇ ਹੈਡ ਸਟਾਰਟ ਦਰਮਿਆਨ ਵੰਡਿਆ ਜਾਂਦਾ ਹੈ। ਸਮੁੱਚੇ ਰੂਪ ’ਚ ਕੇਂਦਰੀ ਸਰਕਾਰ ਵੱਲੋਂ ਬੱਚਿਆਂ ’ਤੇ ਕੀਤਾ ਜਾਂਦਾ ਖਰਚ 2021 ਵਿਚ 11.98% ਤੋਂ ਘੱਟ ਕੇ 2025 ਵਿਚ 8.57% ਰਹਿ ਗਿਆ ਹੈ। ਟਰੰਪ ਦਾ ਧੂਮ-ਧੜੱਕੇ ਨਾਲ ਲਿਆਂਦਾ ‘‘ਬਿਗ ਬੈਡ ਟੈਕਸ ਬਿਲ’’ ਉਚੇਰੀ ਆਮਦਨ ਵਾਲਿਆਂ ਨੂੰ ਬੱਚਾ ਸੰਭਾਲ ਖਰਚ ’ਤੇ ਟੈਕਸ ਛੋਟ ਦਿੰਦਾ ਹੈ।
    ਪਰ, ਪੈਂਟਾਗਨ ਨੂੰ ਸਾਲਾਨਾ ਡੇਢ ਲੱਖ ਕਰੋੜ ਡਾਲਰ ਕਿਉਂ ਚਾਹੀਦੇ ਹਨ? ਅਮਰੀਕਾ ਨੇ, ਇਰਾਨ ਵਿਰੁੱਧ ਜੰਗ ’ਚ ਪਹਿਲੇ ਚਾਰ ਹਫਤਿਆਂ ’ਚ ਹੀ 850 ਤੋਂ ਵੱਧ ‘ਟਾਮ ਹਾਕ ਮਿਜ਼ਾਇਲ’ ਵਰਤੇ ਹਨ। ਇਨ੍ਹਾਂ ਚੋਂ ਹਰੇਕ ਦਾ ਮੁੱਲ 40 ਲੱਖ ਡਾਲਰ ਦੇ ਕਰੀਬ ਹੈ। ਇਨ੍ਹਾਂ ਮਿਜ਼ਾਇਲਾਂ ਰਾਹੀਂ ਅਮਰੀਕਾ ਨੇ ਆਪਣੀ ਜਨਤਾ ਤੋਂ ਟੈਕਸਾਂ ਰਾਹੀਂ ਚੂੰਡੇ 3 ਅਰਬ 20 ਕਰੋੜ ਡਾਲਰ ਫੂਕ ਦਿੱਤੇ ਹਨ। ਦੁਨੀਆਂ ਦੇ ਵੱਖ-ਵੱਖ ਰੱਖਿਆ ਮਾਹਿਰਾਂ ਮੁਤਾਬਕ ਇਸ ਜੰਗ ਦਾ ਪਹਿਲੇ 6 ਦਿਨਾਂ ਦਾ ਖਰਚਾ 11.3 ਅਰਬ ਡਾਲਰ ਸੀ ਜੋ 16 ਦਿਨਾਂ ਚ ਵਧਕੇ 16.5 ਅਰਬ ਡਾਲਰ ਹੋ ਗਿਆ ਸੀ। ਪਹਿਲੇ 6 ਦਿਨਾਂ ਦਾ ਸਿਰਫ ਗੋਲਾ-ਬਾਰੂਦ ਦਾ ਖਰਚਾ ਹੀ 5.5 ਅਰਬ ਡਾਲਰ ਸੀ। ਅਜੇਤੂ ਮੰਨੇ ਜਾਂਦੇ ਅਮਰੀਕਾ ਦੇ ਜੈਟ ਤੇ ਹੋਰ ਆਧੁਨਿਕ ਲੜਾਕੂ ਹਵਾਈ ਜਹਾਜ਼ ਇਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਫੁੰਡ ਦਿੱਤੇ ਹਨ। 5 ਅਪ੍ਰੈਲ ਤੱਕ ਫੂੰਡੇ ਗਏ ਵਿਚ ਇਨ੍ਹਾਂ ਜਹਾਜ਼ਾਂ ’ਚ, 4 ਐਫ-15 ਈ ਹਵਾਈ ਜਹਾਜ਼, 4 ਹਵਾਈ ਜਹਾਜ਼ਾਂ ’ਚ ਹਵਾ ’ਚ ਤੇਲ ਭਰਨ ਵਾਲੇ ਟੈਂਕਰ ਹਵਾਈ ਜਹਾਜ਼ ਕੇ.ਸੀ.-135 ਅਤੇ ਅਮਰੀਕਾ ਦੇ ਫੌਜੀ ਅੱਡਿਆਂ ’ਤੇ ਤਬਾਹ ਇਕ ਅਵਾਕਸ ਹਵਾਈ ਜਹਾਜ਼, ਜਿਹੜਾ ਉਡਦਾ ਰਡਾਰ ਸਿਸਟਮ ਹੁੰਦਾ ਅਤੇ ਲੜਾਕੂ ਹਵਾਈ ਜਹਾਜਾਂ ਨੂੰ ਹਮਲਿਆਂ ਲਈ ਨਿਰਦੇਸ਼ ਦੇਣ ਨਾਲ-ਨਾਲ ਉਨ੍ਹਾਂ ਦੀ ਰੱਖਿਆ ਵੀ ਯਕੀਨੀ ਬਣਾਉਂਦਾ ਹੈ ਅਤੇ ਇਕ ਏ-10 ਲੜਾਕੂ ਹਵਾਈ ਜਹਾਜ਼, ਸ਼ਾਮਲ ਹਨ। ਹਵਾਈ ਜਹਾਜ਼ਾਂ ਦਾ ਇਹ ਨੁਕਸਾਨ ਹੀ ਕਈ ਅਰਬ ਡਾਲਰ ਬਣਦਾ ਹੈ। ਪੈਂਟਾਗਨ ਨੇ ਇਸ ਜੰਗ ’ਚ ਨੁਕਸਾਨੇ ਗਏ ਅਸਾਸਿਆਂ ਨੂੰ ਫੌਰੀ ਬਦਲਣ ਲਈ 200 ਅਰਬ ਡਾਲਰ ਮੰਗੇ ਹਨ।
    ਅਮਰੀਕਾ ਵੱਲੋਂ, ਇਰਾਨ ਵਿਰੁੱਧ ਵਿੱਢੀ ਇਸ ਜੰਗ ਦੇ ਸ਼ੁਰੂ ’ਚ ਪੱਛਮੀ ਏਸ਼ੀਆ ’ਚ ਅਮਰੀਕਾ ਦੇ 17 ਫੌਜੀ ਅੱਡੇ ਸਨ, ਜਿਨ੍ਹਾਂ ’ਚੋਂ 13 ਮੁਕੰਮਲ ਤਬਾਹ ਹੋ ਚੁੱਕੇ ਹਨ ਤੇ ਰਹਿਣ ਯੋਗ ਵੀ ਨਹੀਂ ਬਚੇ। ਵਾਰ ਕੋਸਟ ੳ.ਆਰ.ਜੀ. ਮੁਤਾਬਕ ਦੁਨੀਆਂ ’ਚ ਅਮਰੀਕਾ ਦੇ 112 ਦੇਸ਼ਾਂ ਤੇ ਖਿੱਤਿਆਂ ਚ ਸਭ ਤੋਂ ਵਧ 694 ਫੌਜੀ ਅੱਡੇ ਹਨ।ਇਸ ਤੋਂ ਬਿਨਾਂ ਦੇਸ਼ ਦੇ 50 ਸੂਬਿਆਂ ’ਚ ਘਰੇਲੂ ਫੌਜੀ ਅੱਡੇ ਵੀ 820 ਹਨ। ਗਲੋਬ ਦਾ ਕੋੋਈ ਹੋਰ ਦੇਸ਼ ਉਸਦੇ ਨੇੜ-ਤੇੜੇ ਵੀ ਨਹੀਂ ਹੈ।
    ਹਥਿਆਰ ਬਨਾਉਣ ਵਾਲੀਆਂ ਦੁਨੀਆਂ ਦੀਆਂ 100 ਸਿਖਰਲੀਆਂ ਕੰਪਨੀਆਂ ਨੇ ਯੂਕਰੇਨ ਤੇ ਗਾਜ਼ਾ ਜੰਗਾਂ ’ਚੋਂ ਹੀ ਰਿਕਾਰਡ ਮੁਨਾਫ਼ਾ ਖੱਟਿਆ ਹੈ। 2024 ’ਚ ਕਮਾਏ 679 ਅਰਬ ਡਾਲਰ, ਪਿਛਲੇ ਸਾਲਾਂ ਨਾਲੋਂ 5.9% ਵੱਧ ਹਨ। ਮੁਕਾਬਲੇ ’ਤੇ ਬੱਚਿਆਂ ਦੀ ਸੰਭਾਲ ਕਰਦੇ ਕਾਮੇ ਨਿਰਧਾਰਤ ਘੱਟੋ-ਘੱਟ ਤਨਖਾਹ ਨਾਲੋਂ ਕੁੱਝ ਵੱਧ ਤਾਂ ਕਮਾਉਂਦੇ ਹਨ, ਜੇ ਉਹ ਪੜ੍ਹੇ-ਲਿਖੇ ਤੇ ਹੁਨਰਮੰਦ ਹੋਣ।
    ਇਸੇ ਪਿਛੋਕੜ ’ਚ, ਟਰੰਪ ਦੀ ਸਰਕਾਰ ਬਣਨ ਪਿਛੋਂ ਅਮਰੀਕੀ ਲੋਕ ਰੋਸ ਪ੍ਰਗਟਾਵੇ ਲਈ ਨਿਰੰਤਰ ਸੜਕਾਂ ’ਤੇ ਨਿੱਕਲ ਰਹੇ ਹਨ। ਲੰਘੀ 28 ਮਾਰਚ ਨੂੰ 3300 ਸ਼ਹਿਰਾਂ-ਕਸਬਿਆਂ ਚ ਟਰੰਪ ਵਿਰੁੱਧ ‘ਨੋ ਕਿੰਗਜ਼’ (ਉਹ ਬਾਦਸ਼ਾਹ ਨਹੀਂ) ਰੋਸ ਮੁਜ਼ਾਹਰੇ ਹੋਏ ਹਨ, ਜਿਨ੍ਹਾਂ ’ਚ 80 ਲੱਖ ਤੋਂ ਵਧੇਰੇ ਲੋਕਾਂ ਨੇ ਭਾਗ ਲਿਆ ਹੈ। ਉਸਦੇ ਦੂਜੇ ਕਾਰਜਕਾਲ ਦਾ ਇਹ ਤੀਜਾ ‘ਨੋ ਕਿੰਗਜ਼’ ਮੁਜ਼ਾਹਰਾ ਸੀ। ਪਹਿਲਿਆਂ ’ਚ ਵੀ ਸੈਂਕੜੇ ਸ਼ਹਿਰਾਂ ਦੇ ਲੱਖਾਂ ਲੋਕਾਂ ਨੇ ਭਾਗ ਲਿਆ ਸੀ। ਇਨ੍ਹਾਂ ਰੋਸ ਮੁਜ਼ਾਹਰਿਆਂ ’ਚੋਂ ਇਹ ਗੱਲ ਵੀ ਉਭਰ ਕੇ ਆਈ ਹੈ ਕਿ ‘ਸੇਵ ਅਮਰੀਕਾ ਕਾਨੂੰਨ’ ਰਾਹੀਂ ਟਰੰਪ ਦੀ ਵਿਰੋਧੀਆਂ ਦਾ ਵੋਟ ਦਾ ਅਧਿਕਾਰ ਹੀ ਖੋਹ ਲੈਣ ਦੀ ਯੋਜਨਾ ਹੈ। ਇਸ ਮੁਤਾਬਕ ਵੋਟ ਬਣਉਣ ਤੇ ਪਾਉਣ ਲਈ ਨਾਗਰਿਕਤਾ ਦਾ ਸਬੂਤ ਲੋੜੀਂਦਾ ਹੋਵੇਗਾ। ਟਰੰਪ ਦੇ ਪੈਰੋਕਾਰ ਤਾਂ ਸਪੱਸ਼ਟ ਕਹਿੰਦੇ ਹਨ, ‘‘ਇਸਨੂੰ ਇਉਂ ਤਿਆਰ ਕਰਦਿਆਂ ਇਹ ਯਕੀਨੀ ਬਣਾਇਆ ਗਿਆ ਹੈ ਕਿ ‘‘ਦੇਸ਼ ਦੀ ਅਗਵਾਈ ‘ਠੀਕ’ ਆਗੂ ਹੀ ਕਰਨ।’’ ਕਾਂਗਰਸ ’ਚ ਇਹ ਬਿਲ ਲੰਘੀ ਮਾਰਚ ’ਚ ਪਾਸ ਹੋ ਚੁੱਕਾ ਹੈ, ਪਰ ਸੀਨੇਟ ’ਚ ਅਜੇ ਵਿਚਾਰ ਅਧੀਨ ਹੈ। ਕੁੱਝ ਸੂਬੇ ਵੀ ਅਜਿਹਾ ਕਾਨੂੰਨ ਪਾਸ ਕਰਨ ਦੀ ਮਨਸ਼ਾ ਜਾਹਿਰ ਕਰ ਚੁੱਕੇ ਹਨ। ਇਹ ਮੋਦੀ ਦੇ ਚੇਲੇ ਗਿਆਨੇਸ਼ ਦੇ ‘ਐਸਆਈਆਰ’ ਦਾ ਹੂਬਹੂ ਅਮਰੀਕੀ ਤਰਜ਼ਮਾ ਹੈ
    ਮੁਜ਼ਾਹਰਿਆਂ ਰਾਹੀਂ ਜਿੱਥੇ ਵੱਖੋ-ਵੱਖ ਨਾਅਰਿਆਂ ਤੇ ਸਮੱਗਰੀ ਨਾਲ ਟਰੰਪ ਦੇ ਤਾਨਾਸ਼ਾਹ ਵਿਹਾਰ ਤੇ ਉਸਦੇ ਬੇਥ?ਵੇ ਫੈਸਲਿਆਂ ਦਾ ਵਿਰੋਧ ਕੀਤਾ ਗਿਆ, ਉੱਥੇ ਨਾਲ ਹੀ ਇਜ਼ਰਾਈਲ ਨੂੰ ਹਰ ਤਰ੍ਹਾਂ ਦੀ ਸਹਾਇਤਾ ਬੰਦ ਕਰਨ, ਇਰਾਨ ਜੰਗ ਫੌਰੀ ਬੰਦ ਕਰਨ ਦੀ ਮੰਗ ਕੀਤੀ ਵੀ ਗਈ। ਇਕ ਹੋਰ ਮੰਗ ਵੀ ਉੱਭਰੀ ‘‘ਦੇਸ਼ ਦੇ ਕਰਦਾਤਿਆਂ ਦਾ ਪੈਸਾ ਗਰੀਬਾਂ-ਮਿਹਨਤਕਸ਼ਾਂ ਲਈ ਹੈ-ਟਰੰਪ ਤੇ ਪੈਂਟਾਗਨ ਵੱਲੋਂ ਲੜੀਆਂ ਜਾਂਦੀਆਂ ਜੰਗਾਂ ਲਈ ਨਹੀਂ।’’

    ਇਜ਼ਰਾਈਲ : ਜੰਗ ਵਿਰੁੱਧ ਦੇਸ਼ ਵਿਆਪੀ ਮੁਜ਼ਾਹਰੇ
    ਇਜ਼ਰਾਈਲ-ਅਮਰੀਕਾ ਵੱਲੋਂ ਇਰਾਨ ਵਿਰੁੱਧ ਜਾਰੀ ਜੰਗ ਦਾ ਦੇਸ਼ ਅੰਦਰ ਨਿਰੰਤਰ ਵਿਰੋਧ ਹੋ ਰਿਹਾ ਹੈ। ਇਸ ਖਿਲਾਫ ਰੋਸ ਮੁਜ਼ਾਹਰੇ, ਜੰਗ ਛੇੜੇ ਜਾਣ ਦੇ ਪਹਿਲੇ ਦਿਨ ਹੀ ਲਗਾਤਾਰ ਹੋ ਰਹੇ ਹਨ ਜੋ ਲੰਘੀ 11 ਅਪ੍ਰੈਲ ਨੂੰ ਸਤਵੇਂ ਹਫ਼ਤੇ ’ਚ ਦਾਖ਼ਲ ਹੋ ਗਏ ਸਨ। ਇਸ ਦਿਨ ਰਾਜਧਾਨੀ ਤੇਲ ਅਵੀਵ ਦੇ ਹਬੀਮਾ ਚੌਕ ਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਦੇਸ਼ ਦੀ ਧੁਰ ਸੱਜ-ਪਿਛਾਖੜੀ ਸਰਕਾਰ ਵੱਲੋਂ ਅਮਰੀਕਾ ਨਾਲ ਰਲਕੇ ਇਰਾਨ ਵਿਰੁੱਧ ਵਿੱਢੀ ਜੰਗ ਦਾ ਵਿਰੋਧ ਕੀਤਾ। ਇਸੇ ਦਿਨ ਬੀਰ ਸ਼ੇਵਾ, ਜੇਰੂਸ਼ਲਮ ਤੇ ਹਾਇਫ਼ਾ ਵਿਖੇ ਵੀ ਵੱਡੇ ਰੋਸ ਮੁਜ਼ਾਹਰੇ ਹੋਏ ਸਨ। ਦੇਸ਼ ਦੇ ਹੋਰ ਸ਼ਹਿਰਾਂ ਕਫਾਰ ਸਾਬਾ, ਕਾਫ਼ਰ ਯਾਸੀਰ, ਦੀਰ ਅਲ-ਅਸਾਦ, ਕਿਰਯਾਤ ਓਨੋ, ਮੋਦੀ ਇਨ, ਪੇਟਾਹ ਟਿਕਵਾ, ਮਾਓਨ ਜੰਸ਼ਨ, ਝੇਮਾਚ ਝਿਖਰੋਨ, ਯਾਕੋਵ, ਸ਼ਾਰ ਹਾ ਨਾਗੇਵ, ਕਫਾਰ ਯੋਹੋਸ਼ੂਆ ਪੁੱਲ, ਨਿਊਰਿਮ ਪੁੱਲ, ਬੀਤ ਹਾਸ਼ੀਤਾ, ਹਾਲੁਕਿਮ ਜੰਕਸ਼ਨ, ਗੋਮੇਹ ਜੰਕਸ਼ਨ ਤੇ ਕਾਰਕੁਰ ਜੰਕਸ਼ਨ ਸਮੇਤ ਹੋਰ ਕਈ ਥਾਵਾਂ ’ਤੇ ਹੋਏ ਛੋਟੇ-ਵੱਡੇ ਮੁਜ਼ਾਹਰਿਆਂ ਚ ਸੈਂਕੜੇ ਲੋਕਾਂ ਨੇ ਭਾਗ ਲਿਆ।
    ਤੇਲ ਅਵੀਵ ’ਚ ਇਕੱਠੇ ਹੋਏ ਹਜ਼ਾਰਾਂ ਲੋਕ ਬੁਲੰਦ ਆਵਾਜ਼ ’ਚ ਨਾਅਰੇ ਲਗਾ ਰਹੇ ਸਨ, ‘‘ਦੱਖਣੀ ਲੈਬਨਾਨ ’ਤੇ ਕਬਜ਼ਾ ਕਰਨਾ ਮੁਸੀਬਤ ਨੂੰ ਸੱਦਾ ਦੇਣਾ ਹੈ’’, ‘‘ ਅਸੀਂ ਉਦੋਂ ਤੱਕ ਸੁਰੱਖਿਅਤ ਨਹੀਂ ਹੋਵਾਂਗੇ, ਜਦੋਂ ਤੱਕ ਅਮਨ ਕਾਇਮ ਨਹੀਂ ਕਰਦੇ’’, ‘‘ਅਮਨ ਹਾਂ-ਹਾਂ, ਕਬਜ਼ਾ ਨਾ-ਨਾ’’, ‘‘ਅਮਰੀਕਾ ਦੀ ਸੇਵਾ ਹਿਤ ਨਾ ਮਰਾਂਗੇ, ਨਾ ਮਾਰਾਂਗੇ’’ ਆਦਿ। ਹਜ਼ਾਰਾਂ ਦੇ ਇਸ ਇਕੱਠ ਤੋਂ ਬਿਨਾਂ ਚੌਕ ਦੇ ਪੱਛਮੀ ਖੂੰਜੇ ’ਚ 200 ਹੋਰ ਲੋਕ ਵੀ ਆਪਣੇ ਹੱਥਾਂ ’ਚ ਮੋਮਬੱਤੀਆਂ ਤੇ ਇਜ਼ਰਾਇਲ ਵੱਲੋਂ ਗਾਜ਼ਾ, ਲੈਬਨਾਨ, ਪੱਛਮੀ ਕਿਨਾਰੇ, ਇਰਾਨ ’ਚ ਮਾਰੇ ਬੱਚਿਆਂ ਦੀਆਂ ਤਸਵੀਰਾਂ ਚੁੱਕੀ ਖੜ੍ਹੇ ਸਨ।
    ਚੌਕ ’ਚ ਇਕ ਉਚੀ ਥਾਂ ਤੋਂ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਇਜ਼ਰਾਇਲੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਗਠਿਤ ਸਾਂਝੇ ਮੋਰਚੇ ‘ਹਦਸ਼’ ਵਲੋਂ ਇਜ਼ਰਾਇਲੀ ਸੰਸਦ ਦੇ ਮੈਂਬਰ ਅਯਮਾਨ ਉਡੇਹ ਨੇ ਜਾਇਨਵਾਦ ਵਿਰੋਧੀ ਪਾਰਟੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਜੰਗ ਤੇ ਸੱਜ ਪਿਛਾਖੜੀ ਸਰਕਾਰ ਦਾ ਬਦਲ ਪੇਸ਼ ਕਰਨ ਪੱਖੋਂ ਨਾਕਾਮ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ- ‘‘ਮੈਂ ਸਮਝਦਾ ਹਾਂ ਤੁਹਾਨੂੰ ਜੰਗ ਲਈ ਯਹੂਦੀ-ਅਰਬ ਭਾਈਵਾਲੀ ਦੀ ਲੋੜ ਨਹੀਂ ਹੈ ਬਲਕਿ ਅਮਨ ਲਈ ਇਸਦੀ ਲੋੜ ਹੈ। ਸਾਡੀ ਵੱਡੀ ਸਮੱਸਿਆ ਇਹ ਹੈ ਕਿ ਸਾਡੀ ਵਿਰੋਧੀ ਧਿਰ ਕਮਜ਼ੋਰ ਹੈ ਤੇ ਅਸੀਂ ਸਰਕਾਰ ਦਾ ਬਦਲ ਪੇਸ਼ ਕਰਨ ਯੋਗ ਨਹੀਂ ਹਾਂ। ਇਸ ਸਰਕਾਰ ਦਾ ਇਕੋ-ਇਕ ਢੁਕਵਾਂ ਬਦਲ ਅਮਨ ਹੈ।’’
    ਸਾਥੀ ਉਡੇਹ ਨੇ ਹੋਰ ਕਿਹਾ ‘‘ਅਸੀਂ ਇਕ ਸੱਚਾਈ ’ਚ ਰਹਿ ਰਹੇ ਹਾਂ ਜਿੱਥੇ ਨਿਰੰਤਰ ਜੰਗ ਤੇ ਤਬਾਹੀ ਨਿੱਤਨੇਮ ਬਣ ਚੁੱਕੇ ਹਨ ਤੇ ਇਹ ਗੱਲ ਮੈਨੂੰ ਆਸ ਨਾਲ ਭਰ ਦਿੰਦੀ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਇਸਦੇ ਬਦਲ ਚ ਭਰੋਸਾ ਰੱਖਦੇ ਹਨ। ਸਾਨੂੰ ਜੰਗਾਂ ਤੇ ਕਬਜ਼ਾ ਕਰਨਾ ਫੌਰੀ ਬੰਦ ਕਰਨਾ ਚਾਹੀਦਾ ਹੈ।’’ ਇਸ ਸੰਬੋਧਨ ਦਾ ਲੋਕਾਂ ਨੇ ‘‘ਅਮਨ, ਆਜ਼ਾਦੀ, ਸਮਾਜਿਕ ਨਿਆਂ’’ ਦੇ ਨਾਅਰੇ ਲਾਕੇ ਖੈਰ- ਮਕਦਮ ਕੀਤਾ।
    ਫਾਸ਼ੀਵਾਦੀ ਆਗੂ ਮੋਦੇਚਈ ਡੇਵਿਡ ਨੇ ਦਰਜਨ ਕੁ ਕਾਰਕੁੰਨਾਂ ਨੂੰ ਨਾਲ ਲੈ ਕੇ ਚੌਕ ’ਚ ਪੁੱਜਣ ਦਾ ਯਤਨ ਕੀਤਾ ਪਰ ਮੁਜ਼ਾਹਰਾ ਜੱਥੇਬੰਦ ਕਰਨ ਵਾਲੇ ਕਾਰਕੁੰਨਾਂ ਨੇ ਉਨ੍ਹਾਂ ਦਾ ਯਤਨ ਨਾਕਾਮ ਕਰ ਦਿੱਤਾ। ਪੁਲਿਸ ਉਸਨੂੰ ਚੌਕ ਤੋਂ ਬਾਹਰ ਲੈ ਗਈ, ਪਰ ਉਹ ਇਕ ਹੋਰ ਥਾਂ ਤੋਂ ਚੌਕ ’ਚ ਫੇਰ ਦਾਖ਼ਲ ਹੋ ਗਿਆ।
    ਜੇਰੂਸ਼ਲਮ ਦੇ ਪੈਰਿਸ ਚੌਕ ’ਚ ਵੀ ਅਜਿਹੀ ਹੀ ਰੋਸ ਰੈਲੀ ਤੇ ਮੁਜ਼ਾਹਰਾ ਹੋਇਆ। ਪੁਲਸ ਨੇ ਤਿੰਨ ਕਾਰਕੁੰਨਾਂ ਨੂੰ ਇਕ ਲਾਇਨ ਉਲੰਘਣ ਦੇ ਅਖੌਤੀ ਬਹਾਨੇ ਹੇਠ ਗ੍ਰਿਫ਼ਤਾਰ ਕਰ ਲਿਆ। ਸੈਂਕੜੇ ਲੋਕਾਂ ਨੇ ਹਾਇਫਾ ਦੇ ਵਾਡੀ ਨਿਸਨਾਸ ਤੇ ਹੋਰੇਵ ਚੌਕ ਵਿਖੇ ਰੋਸ ਮੁਜ਼ਾਹਰੇ ਕੀਤੇ। 10 ਅਪ੍ਰੈਲ ਦੀ ਰਾਤ ਨੂੰ ਉਮ ਆਲ-ਫਾਹਮ ਵਿਖੇ ਵੀ ਫ਼ਲਸਤੀਨੀ ਕੈਦੀਆਂ ਨੂੰ ਫਾਂਸੀ ਦੇਣ ਲਈ ਘੜੇ ਕਾਨੂੰਨ ਦਾ ਵਿਰੋਧ ਕਰ ਰਹੇ ਚਾਰ ਮੁਜ਼ਾਹਰਾਕਾਰੀ ਗ੍ਰਿਫ਼ਤਾਰ ਕੀਤੇ ਗਏ ਸਨ। ਸ਼ਹਿਰ ਦੀ ‘ਪਾਪੂਲਰ ਕਮੇਟੀ’ ਦੇ ਕਾਰਕੁੰਨਾਂ ਨੇ ਇਹ ਕਾਨੂੰਨ ਵਾਪਸ ਲੈਣ ਦੀ ਮੰਗ ਕਰਦੇ ਬੈਨਰ ਵੀ ਲਹਿਰਾਏ। ਉਨ੍ਹਾਂ ਦੀ ਦਲੀਲ ਸੀ ਕਿ ਇਹ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਖਾਸ ਕਰਕੇ ਉਨ੍ਹਾਂ ਸਥਿਤੀਆਂ ’ਚ ਜਦੋਂ ਦੇਸ਼ ਦੀਆਂ ਜੇਲ੍ਹਾਂ ’ਚ ਫਲਸਤੀਨੀ ਕੈਦੀਆਂ ਦਾ ਸਖਤ ਦਮਨ ਕਰਨ ਤੇ ਉਨ੍ਹਾਂ ਨੂੰ ਭੁੱਖੇ ਮਾਰਨ ਦੀ ਨੀਤੀ ਅਪਣਾਈ ਜਾ ਰਹੀ ਹੈ।
    ਜੰਗ ਵਿਰੁੱਧ ਤੇ ਅਮਨ ਕਾਇਮੀ ਲਈ ਹੋਏ ਇਨ੍ਹਾਂ ਮੁਜ਼ਾਹਰਿਆਂ ਦਾ ਅੱਜ ਹੋਰ ਵਡੇਰਾ ਮਹੱਤਵ ਹੈ, ਕਿਉਂਕਿ ਇਜ਼ਰਾਇਲ ਦੀ ਚੋਖੀ ਵਸੋਂ ਜੰਗਬਾਜ਼ਾਂ ਦੇ ਝਾਂਸੇ ’ਚ ਆਈ ਹੋਈ ਹੈ। ਇਕ ਸਰਵੇ ਮੁਤਾਬਕ ਦੇਸ਼ ਦੇ ਅੱਧੇ ਤੋਂ ਕੁੱਝ ਵੱਧ ਲੋਕ ਇਸ ਜੰਗ ਦੇ ਹੱਕ ’ਚ ਹਨ, 33% ਗੋਲੀਬੰਦੀ ਨੂੰ ਠੀਕ ਮੰਨਦੇ ਹਨ ਤੇ 25% ਅਜਿਹੇ ਹਨ ਜੋ ਇਸ ਰਾਏ ਦੇ ਹਨ ਕਿ ਇਜ਼ਰਾਇਲ ਤੇ ਅਮਰੀਕਾ ਨੇ ਜਿੱਤ ਹਾਸਲ ਕਰ ਲਈ ਹੈ।
    ਸਰਕਾਰ ਨੇ ਮੁਜ਼ਾਹਰਿਆਂ ’ਚ ਗਿਣਤੀ ਸੀਮਤ ਰੱਖਣ ਦੀ ਸ਼ਰਤ ਲਾਈ ਹੋਈ ਸੀ। ਪਰ ਦੇਸ਼ ਦੀ ਨਾਗਰਿਕ ਅਧਿਕਾਰਾਂ ਬਾਰੇ ਜਥੇਬੰਦੀ ਨੇ ਇਕ ਕਾਰਕੁੰਨ ਤੇ ਵਿਦਿਆਰਥੀ ਆਗੂ ਇਟਮਾਰ ਗ੍ਰੀਨਬਰਗ ਨੇ ਇਸ ਸ਼ਰਤ ਨੂੰ ਤੇ ਜੰਗ ਕਾਲ ਦੀਆਂ ਪਾਬੰਦੀਆਂ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹਾਈਕੋਰਟ ਨੇ ਮੁਜ਼ਾਹਰਿਆਂ ਵਚ ਗਿਣਤੀ ਸੀਮਤ ਰੱਖਣ ਦਾ ਹੁਕਮ ਰੱਦ ਕਰ ਦਿੱਤਾ।

  • ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਮਈ 2026)

    ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਮਈ 2026)


    ਕਹਾਣੀ
    ਛੀਂਟ ਦੀ ਰਜਾਈ


    • ਬਹੁਤ ਸਾਰੀਆਂ ਛੋਟੀਆਂ-ਵੱਡੀਆਂ ਖ਼ਾਹਿਸ਼ਾਂ ’ਚੋਂ ਉਸ ਦੀ ਇੱਕ ਵੱਡੀ ਖ਼ਾਹਿਸ਼ ਇਹ ਵੀ ਸੀ ਕਿ ਮਾਂ ਵਿਆਹ ਵੇਲੇ ਉਸਨੂੰ ਹੋਰ ਕੁੱਝ ਭਾਵੇਂ ਦੇਵੇ ਜਾਂ ਨਾ ਦੇਵੇ ਪਰ ਸੁਰਖ਼ ਸਾਟਨ ਦੀ ਲਿਸ਼-ਲਿਸ਼ ਕਰਦੀ ਰਜਾਈ ਜ਼ਰੂਰ ਦੇਵੇ, ਜਿਸ ਦਾ ਬਾਡਰ ਹਰੇ ਸਿਲਕ ਦਾ ਹੋਵੇ। ਪਰ ਮਾਂ ਬੜੀ ਦੂਰ ਅੰਦੇਸ਼ ਸੀ। ਉਹ ਜਾਣਦੀ ਸੀ ਕਿ ਗੁਦੜੀ ’ਚ ਪਲੀ ਗੁਦੜੀ ’ਚ ਹੀ ਜਾਏਗੀ। ਉਸਦੀ ਕੀਮਤ ਇਸ ਤੋਂ ਵੱਧ ਨਹੀਂ ਹੋ ਸਕਦੀ। ਮਾਂ ਦੀ ਇਹ ਸੋਚ ਉਸਨੂੰ ਚੰਗੀ ਨਹੀਂ ਸੀ ਲੱਗੀ। ਮਾਂ ਨੂੰ ਇਸ ਬਾਰੇ ਇਸ ਤਰ੍ਹਾਂ ਫ਼ੈਸਲਾ ਨਹੀਂ ਸੀ ਦੇਣਾ ਚਾਹੀਦਾ। ਪਰ ਮਾਂ ਦਾ ਖ਼ਿਆਲ ਸੀ ਕਿ ਪ੍ਰਾਇਮਰੀ ਸਕੂਲ ’ਚ ਪੜ੍ਹ ਕੇ ਉਸਦੇ ਦਿਮਾਗ ’ਚ ਫ਼ਤੂਰ ਆ ਗਿਆ ਹੈ ਤਾ ਹੀ ਉਹ ਅਜਿਹੀਆਂ ਬੇ-ਢੰਗੀਆਂ ਗੱਲਾਂ ਸੋਚਦੀ ਹੈ, ਜੋ ਉਸਨੂੰ ਨਹੀਂ ਸੋਚਣੀਆਂ ਚਾਹੀਦੀਆਂ। ਇਸ ਲਈ ਉਸ ਨੇ ਸਾਟਨ ਦੀ ਰੇਸ਼ਮੀ ਰਜਾਈ ਦੀ ਬਜਾਏ ਉਸਨੂੰ ਛੀਂਟ ਦੀ ਮਜ਼ਬੂਤ ਕੱਪੜੇ ਦੀ ਰਜਾਈ ਦਿੱਤੀ… ਜਿਸ ਦੇ ਸਾਰੇ ਰੰਗ ਪੱਕੇ ਤੇ ਗੂੜ੍ਹੇ ਸਨ।
      ਰਜਾਈ ’ਚ ਉਸਨੇ ਬੜੀ ਫ਼ਰਾਖ਼ਦਿਲੀ ਨਾਲ ਛੇ ਕਿੱਲੋ ਰੂੰ ਭਰਾਈ ਸੀ ਤੇ ਅਪਣੇ ਹੱਥੀਂ ਮਜ਼ਬੂਤ ਨਗੰਦੇ ਪਾਏ ਸਨ। ਇਸ ਮੋਟੀ ਰਜਾਈ ’ਚ ਮਾਂ ਜਦੋਂ ਲੰਬੀ ਸੂਈ ਨਾਲ ਟਾਂਕੇ ਭਰਦੀ ਤਾਂ ਉਹ ਦੇਖਦੀ ਕਿ ਮਾਂ ਦੀਆਂ ਉਂਗਲੀਆਂ ਦੇ ਪੋਟਿਆਂ ’ਚੋਂ ਖੂਨ ਦੀ ਬੂੰਦ ਟਪਕਦੀ ਤੇ ਟਾਂਕੇ ’ਤੇ ਜਾ ਗਿਰਦੀ। ਰਜਾਈ ਦੇ ਹਰ ਟਾਂਕੇ ’ਚ ਮਾਂ ਦੇ ਖ਼ੂਨ ਦੀ ਗਰਮੀ ਤੇ ਅੱਖਾਂ ’ਚ ਤੈਰਨ ਵਾਲੇ ਹੰਝੂਆਂ ਦੀ ਨਮੀ ਮੌਜੂਦ ਸੀ। ਫੇਰ ਵੀ ਉਸ ਦੇ ਦਿਲ ’ਚ ਮਾਂ ਲਈ ਗੁੱਸਾ ਸੀ। ਮਾਂ ਨੇ ਜਿਵੇਂ ਲੰਬੀ ਸੂਈ ਨਾਲ ਹਮੇਸ਼ਾਂ ਲਈ ਉਸਨੂੰ ਇਸ ਬਦਸੂਰਤ ਰਜਾਈ ਨਾਲ ਸਿਉਂ ਦਿੱਤਾ ਸੀ ਅਤੇ ਏਦਾਂ ਉਸਦੇ ਨਸੀਬਾਂ ਨੂੰ ਹਮੇਸ਼ਾ ਲਈ ਅਪਣੇ ਨਸੀਬਾਂ ਨਾਲ ਜੋੜ ਦਿੱਤਾ ਸੀ। ਮਾਂ ਨੇ ਏਦਾਂ ਕਿਉਂ ਕੀਤਾ…ਉਹ ਕੁੱਝ ਹੋਰ ਵੀ ਕਰ ਸਕਦੀ ਸੀ। ਉਸ ਰਾਤ ਜਦੋਂ ਉਸ ਦਾ ਦਿਲ ਡਰ, ਗ਼ਮ, ਖੁਸ਼ੀ ਤੇ ਉਮੰਗ ਦੇ ਮਿਲੇ-ਜੁਲੇ ਜਜ਼ਬਾਤਾਂ ਨਾਲ ਭਰਪੂਰ ਸੀ, ਛੀਂਟ ਦੀ ਉਸ ਮੋਟੀ ਖ਼ੁਰਦਰੀ ਰਜਾਈ ’ਚ ਲੇਟ ਕੇ ਉਹ ਰੋਣ ਲੱਗੀ ਸੀ। ਉਸਦਾ ਖ਼?ਆਲ ਸੀ ਕਿ ਉਸਦਾ ਪਤੀ ਜ਼ਰੂਰ ਹੀ ਉਸਦੇ ਹੰਜੂ ਪੂੰਝ ਕੇ ਉਸਨੂੰ ਦਿਲਾਸਾ ਦਏਗਾ, ਉਸ ਵੇਲੇ ਉਹ ਉਸਨੂੰ ਅਪਣਾ ਦੁੱਖ ਦੱਸੇਗੀ ਤੇ ਸਾਫ਼-ਸਾਫ਼ ਕਹਿ ਦਏਗੀ ਕਿ ਉਸਨੂੰ ਇੱਕ ਸਾਟਨ ਦੀ ਲਿਸ਼-ਲਿਸ਼ ਕਰਦੀ ਰਜਾਈ ਚਾਹੀਦੀ ਹੈ… ਬੱਸ ਹੋਰ ਕੁੱਝ ਨਹੀਂ। ਉਸਦੀ ਉਮਰ ਵੀ ਬੱਸ ਏਨੀ ਹੀ ਸੀ ਕਿ ਇਸ ਤੋਂ ਵੱਧ ਉਹ ਹੋਰ ਸੋਚ ਵੀ ਨਹੀਂ ਸੀ ਸਕਦੀ। ਪਰ ਉਸਦਾ ਪਤੀ, ਜੋ ਕਚਿਹਰੀ ’ਚ ਇੱਕ ਪੁਰਾਣੀ ਮੇਜ਼-ਕੁਰਸੀ ’ਤੇ ਬੈਠ ਕੇ ਲੋਕਾਂ ਦੇ ਕਾਗ਼ਜ ਟਾਇਪ ਕਰਦਾ ਸੀ, ਇੱਕ-ਇੱਕ ਗਾਹਕ ਲਈ ਉਸਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ‘ਸਾਹਿਬ ਜੀ’, ‘ਸਰ ਜੀ’ ਕਹਿੰਦਿਆਂ ਉਸਦੀ ਜੀਭ ਸੁੱਕ ਜਾਂਦੀ ਸੀ, ਮੁੱਦਤ ਤੋਂ ਅਪਣਾ ਆਤਮ-ਸਨਮਾਨ ਗੁਆ ਬੈਠਾ ਸੀ। ਹੁਣ ਉਹ ਇੱਕ ਖੁਸ਼ਕ ਲਕੜੀ ਵਰਗਾ ਇਨਸਾਨ ਸੀ, ਜੋ ਇਨ੍ਹਾਂ ਕੋਮਲ ਭਾਵਾਂ ਦੀਆਂ ਬਰੀਕੀਆਂ ਨਹੀਂ ਸੀ ਸਮਝ ਸਕਦਾ। ਉਹ ਤਾਂ ਬੱਸ ਗਧੇ-ਖੱਚਰ ਹੱਕਣ ਵਾਲੇ ਉਜੱਡ-ਗਵਾਰਾਂ ਵਰਗਾ ਹੋ ਗਿਆ ਸੀ। ਉਸਨੇ ਬੜੀ ਬੇਰਹਿਮੀ ਨਾਲ ਕਿਹਾ, ‘‘ਬੰਦ ਕਰ ਇਹ ਰੋਣਾ-ਧੋਣਾ, ਮੈਨੂੰ ਨੱਕ ’ਚੋਂ ਪਾਣੀ ਵਹਾਉਣ ਵਾਲੀਆਂ ਜਨਾਨੀਆਂ ਪਸੰਦ ਨਹੀਂ। ਨਫ਼ਰਤ ਹੈ ਮੈਨੂੰ… ਤੇ ਇੱਥੇ ਭੇਜਣ ਤੋਂ ਪਹਿਲਾਂ ਤੇਰੀ ਮਾਂ ਨੇ ਤੈਨੂੰ ਕੁੱਝ ਨਹੀਂ ਸਮਝਾਇਆ ਨਹੀਂ ਕਿ ਮਰਦ ਕਿੱਦਾਂ ਖ਼ੁਸ਼ ਰੱਖਣੈ? ਖੜ੍ਹੀ ਹੋ ਤੇ ਮੇਰੇ ਪੈਰਾਂ ’ਚੋਂ ਜੁੱਤੇ ਲਾਹ। ਮੈਂ ਜਿਸਮ ਦੇ ਭੁੱਖੇ ਤੇ ਅੰਨੇ ਉਨ੍ਹਾਂ ਮਰਦਾਂ ’ਚੋਂ ਨਹੀਂ ਜੋ ਜਨਾਨੀ ਦੇਖ ਕੇ ਆਪਣੀ ਸੁੱਧ-ਬੁੱਧ ਖੋ ਬੈਠਦੇ ਨੇ। ਮੈਂ ਉਨ੍ਹਾਂ ਮਰਦਾਂ ’ਚੋਂ ਹਾਂ ਜੋ ਡੰਡੇ ਨਾਲ ਔਰਤਾਂ ਨੂੰ ਸੋਧਦੇ ਨੇ।’’ ਫੇਰ ਉਹ ਆਪਣੇ ਪੀਲੇ ਦੰਦ ਕੱਢ ਕੇ ਹੱਸਿਆ ਸੀ :
      ‘‘ਲੱਗਦੈ ਤੈਨੂੰ ਵੀ ਸੋਧਣਾ ਪਊ।’’
      ਫੇਰ ਉਹ ਉਸ ਛੀਂਟ ਦੀ ਰਜਾਈ ’ਚ ਏਦਾਂ ਗੁੰਮ ਹੋ ਗਈ ਕਿ ਉਸਨੂੰ ਦੂਰ-ਦੂਰ ਤੱਕ ਫੇਰ ਕਦੇ ਸਾਟਨ ਦੀ ਰਜਾਈ ਦਿਖਾਈ ਨਾ ਦਿੱਤੀ। ਮਾਂ ਤੋਂ ਪਿੱਛੋਂ ਪਤੀ ਦੀ ਨਫ਼ਰਤ ਤੇ ਬੇਰਹਿਮੀ ਨਾਲ ਭਰੀਆਂ ਯਾਦਾਂ ਉਸ ਦੇ ਹਲਕ ਨਾਲ ਹਮੇਸ਼ਾਂ ਲਈ ਜੁੜ ਗਈਆਂ ਸਨ। ਉਸਨੇ ਇਸ ਰਜਾਈ ਨੂੰ ਹਮੇਸ਼ਾ ਇੱਕ ਦੁੱਖ ਵਾਂਗ ਝੱਲਿਆ।
      ਇਹ ਰਜਾਈ ਜੋ ਉਸ ਲਈ ਇੱਕ ਦੁੱਖ ਹੀ ਸੀ, ਬੱਚਿਆਂ ’ਚ ਉਸ ਪ੍ਰਤੀ ਇੱਕ ਅਜੀਬ ਜਿਹੀ ਖਿੱਚ ਸੀ। ਉਸਦੇ ਸਾਰੇ ਬੱਚੇ ਇਸੇ ਨਾਲ ਚਿਪਕ ਕੇ ਸੌਂਦੇ ਸਨ। ਉਨ੍ਹਾਂ ਸਾਰਿਆਂ ਦੀ ਖ਼ੁਸ਼ਬੂ ਤੇ ਸਾਹ ਇਸ ਰਜਾਈ ’ਚ ਰਚੇ-ਵਸੇ ਸਨ। ਉਹ ਉਨ੍ਹਾਂ ਸਾਰਿਆਂ ਦੀ ਮਹਿਕ ਅਲੱਗ-ਅਲੱਗ ਪਛਾਣ ਸਕਦੀ ਸੀ।
      ਫੇਰ ਬੱਸ ਏਦਾਂ ਹੋਇਆ ਕਿ ਇੱਕ ਤੋਂ ਪਿੱਛੋਂ ਇੱਕ ਉੱਪਰ-ਤਲੇ ਦੇ ਬੱਚਿਆਂ ਨੇ ਰਜਾਈ ਦੀ ਦੁਰਗਤ ਕਰ ਦਿੱਤੀ। ਬੱਚੇ ਵੱਡੇ ਹੋ ਗਏ ਪਰ ਇਸ ਰਜਾਈ ਦੀ ਖਿੱਚ ਬਰਕਰਾਰ ਰਹੀ। ਉਹ ਇਸੇ ਰਜਾਈ ’ਚ ਖੇਡਦੇ ਸਨ, ਖੇਡ-ਖੇਡ ’ਚ ਹੀ ਰਜਾਈ ਨੂੰ ਖਿੱਚਦੇ ਰਹਿੰਦੇ, ਜਿਸ ਕਰ ਕੇ ਇਸ ਦੀ ਰੂੰ ਇੱਧਰ-ਉਧਰ ਖਿਸਕ ਗਈ ਸੀ ਤੇ ਲੋਗੜ ਦੇ ਗੋਲੇ ਜਿਹੇ ਬਣ ਕੇ ਲਮਕ ਗਏ ਸਨ। ਉਹ ਏਦਾਂ ਹੁੱਲੜਬਾਜੀ ਕਰਦੇ ਕਿ ਰਜਾਈ ਹੁਣ ਬੱਸ ਬੁੱਕਲ ਮਾਰਨ ਜੋਗੀ ਹੀ ਰਹਿ ਗਈ ਸੀ। ਹਰ ਸਾਲ ਕੌਣ ਰੂੰ ਪਿੰਜਵਾਉਂਦਾ ਤੇ ਛੀਂਟ ਦਾ ਕੱਪੜਾ ਧੋਂਦਾ। ਦੋ-ਚਾਰ ਸਾਲ ਤਾਂ ਇਹ ਸੋਚਦਿਆਂ ਹੀ ਨਿਕਲ ਗਏ। ਬੱਚਿਆਂ ਦੇ ਪਿਸ਼ਾਬ ਤੇ ਉਲਟੀ ਕੀਤੇ ਦੁੱਧ ਦੀ ਬੋ ਤੇ ਫੇਰ ਦਵਾਈਆਂ ਦੀ ਕਸੈਲੀ ਜਿਹੀ ਮਹਿਕ… ਸਭ ਉਸ ਦੇ ਅੰਦਰ ਸਮਾਏ ਹੋਏ ਸਨ। ਧੁੱਪ ’ਚ ਸੁਕਾ-ਸੁਕਾ ਕੇ ਪਾਪੜ ਵਰਗੀ ਹੋ ਗਈ ਸੀ। ਫੇਰ ਵੀ ਛੋਟੇ-ਵੱਡੇ ਸਭ ਬੱਚੇ ਇਸੇ ’ਚ ਵੜਨ ਲਈ ਬਖੇੜਾ ਕਰਦੇ। ਇਸ ਗੁਦੜੇ ’ਚ ਪਤਾ ਨਹੀਂ ਕੀ ਖਿੱਚ ਸੀ ਕਿ ਸਾਰੇ ਮਾਂ ਦੀ ਗੋਦੀ ਵਰਗਾ ਮਜ਼ਾ ਲੈਂਦੇ। ਉਹ ਹੈਰਾਨ ਹੁੰਦੀ ਤੇ ਖਿੱਚ-ਖਿੱਚ ਕੇ ਉਨ੍ਹਾਂ ਨੂੰ ਬਾਹਰ ਕੱਢਦੀ : ‘‘ਓਏ ਕੰਬਖਤੋ ਕੁੱਝ ਤਾਂ ਬਾਕੀ ਰਹਿਣ ਦਿਓ’’ ਉਹ ਬੱਸ ਉੱਪਰੋਂ ਹੀ ਕਹਿੰਦੀ ਤੇ ਰਜਾਈ ਨੂੰ ਘੁਲਦੇ-ਮਿਟਦੇ ਦੇਖਦੀ ਰਹਿੰਦੀ। ਨਵੇਂ ਰਜਾਈ ਗਦੈਲਾ ਬਨਵਾਉਣ ਦੀ ਬੱਸ ਖ਼ਾਹਿਸ ਹੀ ਸੀ। ਪਰ ਕਦੇ ਸੋਚਿਆ ਹੀ ਨਹੀਂ ਸੀ। ਖਿੱਚ-ਧੂਹ ਕੇ ਬੱਸ ਗੁਜ਼ਾਰਾ ਹੀ ਚੱਲ ਰਿਹਾ ਸੀ। ਪਤੀ ਦੇ ਲੱਛਣ ਵੀ ਬਸ ਏਦਾਂ ਦੇ ਹੀ ਸਨ। ਆਨੇ-ਬਹਾਨੇ ਪੈਸੇ ਬਟੋਰ ਕੇ ਟਿਕਾਣੇ ਲਗਾਉਂਦਾ ਰਹਿੰਦਾ ਸੀ। ਏਦਾਂ ਹੀ ਕੁਝ ਬੁਰੀਆਂ ਆਦਤਾਂ ਪੈ ਗਈਆਂ ਸਨ। ਕੁੱਝ ਮਾਂ ਦੇ ਲਾਡ-ਪਿਆਰ ਨੇ ਵਿਗਾੜਿਆ ਸੀ ਤੇ ਕੁਝ ਦੋਸਤੀਆਂ ਵੀ ਏਦਾਂ ਦੀਆਂ ਹੀ ਸਨ। ਉੱਤੋਂ ਕਦੇ ਜਮਾਂਦਾਰਨੀ ਪਸੰਦ ਆ ਜਾਂਦੀ, ਕਦੇ ਜੁਲਾਹੀ ਜਚਣ ਲੱਗਦੀ ਤੇ ਕਦੇ ਧੋਬਣ ’ਤੇ ਲੱਟੂ ਹੋ ਜਾਂਦਾ। ਉਸਦੇ ਸਾਹਮਣੇ ਹੀ ਹੱਥ ਫੜ੍ਹ ਕੇ ਬੇਸ਼ਰਮੀ ਕਰਦਾ। ਉਸਦੀ ਕੀ ਮਜਾਲ ਕਿ ਟੋਕ ਦਿੰਦੀ। ਉਲਟੇ ਹੱਥ ਦਾ ਐਸਾ ਥੱਪੜ ਪੈਂਦਾ ਕਿ ਨੱਕ ਮੂੰਹ ਸੁੱਜੇ ਰਹਿੰਦੇ। ਹੁਣ ਤਾਂ ਮੂੰਹ ਨੂੰ ਵੀ ਲੱਗ ਗਈ ਸੀ। ਨਿਚਲੇ ਦਲਾਨ ਦੀ ਇੱਕ ਅਲਮਾਰੀ ਨੂੰ ਜਿੰਦਾ ਲਾ ਰੱਖਿਆ ਸੀ। ਦਫ਼ਤਰ ਤੋਂ ਆਉਂਦੇ ਸਾਰ ਹੀ ਬੋਤਲ ਕੱਢ ਕੇ ਪਾਣੀ ਰਲਾ ਕੇ ਘੁੱਟ ਦੋ ਘੁੱਟ ਬਰਾਂਡੀ ਪੀ ਲੈਂਦਾ। ਪਿਉ ਦੇ ਆਉਣ ਦੀ ਖੁਸ਼ੀ ’ਚ ਬੱਚੇ ਮੱਗ ’ਚ ਮੂੰਹ ਪਾ ਕੇ ਚੀਕਦੇ :
      ‘‘ਅੱਬਾ ਜੀ… ਅੱਬਾ ਜੀ??…’’
      ਤੇ ਹੇਠਾਂ ਇੱਕ ਹਲਕੀ ਜਿਹੀ ਨਸ਼ੀਲੀ ਆਵਾਜ਼ ਆਉਂਦੀ ‘‘ਹੈਲੋ…ਹੈਲੋ’’, ਅਤੇ ਬੱਚੇ ਖੁਸ਼ੀ ਤੇ ਜੋਸ਼ ਨਾਲ ਹੱਸਦੇ-ਹੱਸਦੇ ਲੋਟਪੋਟ ਹੋ ਜਾਂਦੇ। ਪਰ ਜਦੋਂ ਗੱਲ ਕਰਦੇ ਤਾਂ ਮੂੰਹ ’ਚੋ ਬਦਬੂ ਆਉਂਦੀ। ਉਦੋਂ ਬੱਚੇ ਪੱਛਦੇ ‘‘ਮਾਂ ਅੱਬਾ ਮੰਜਨ ਨਹੀਂ ਕਰਦੇ!!’’ ਤੇ ਉਹ ਹਾਂ…ਹੂੰ ਕਰਦੀ ਗੱਲ ਟਾਲ ਜਾਂਦੀ।
      ਬਾਦਾਮ ਦਾ ਛਿਲਕਾ ਸਾੜ ਕੇ ਮੰਜਨ ਬਣਦਾ। ਕਦੇ-ਕਦੇ ਉਹ ਇਲਾਇਚੀਆਂ ਪੀਸ ਕੇ ਵੀ ਮਿਲਾ ਦਿੰਦੀ… ਕੁੱਝ ਤਾਂ ਪਰਦਾਦਾਰੀ ਰਹੇ।
      ਮੇਹਰ ਦੀ ਢਾਈ ਹਜ਼ਾਰ ਬਖ਼ਸਵਾਉਂਦਿਆਂ ਪਤੀ ਨੇ ਜ਼ਮੀਨ ਦੇ ਬਹਾਨੇ ਉਸਦਾ ਛੋਟਾ-ਮੋਟਾ ਡੰਡੀ ਛੱਲਾ ਵੀ ਪਾਰ ਲਗਾ ਦਿੱਤਾ ਸੀ। ਮੇਹਰ ਦੇ ਢਾਈ ਹਜ਼ਾਰ ਵੀ ਉਸਨੂੰ ਸਾਲਾਂ ਤੋਂ ਖਟਕ ਰਹੇ ਸਨ। ਸੱਸ ਉਠਦਿਆਂ ਬਹਿੰਦਿਆਂ ਤਾਅਨੇ ਮੇਹਣੇ ਮਾਰਦੀ ਰਹਿੰਦੀ, ‘‘ ਅਪਣੇ ਪਤੀ ਦੀ ਐਨੀ ਵੇਰੀ ਹੋਰ ਤਾਂ ਕੋਈ ਨਹੀਂ ਹੋਣੀ।’’
      ਫੇਰ ਪਤਾ ਨਹੀਂ ਕਿੱਥੋਂ-ਕਿੱਥੋਂ ਮਿਸਾਲਾਂ ਕੱਢ ਕੇ ਲਿਆਉਂਦੀ। ਨੱਕ ’ਚ ਦਮ ਕਰ ਰੱਖਿਆ ਸੀ। ਉਪਰੋਂ ਪਤੀ ਧੱਕਾ-ਮੁੱਕੀ ਕਰਦਾ : ‘‘ਬੱਸ ਇਨ੍ਹਾਂ ਢਾਈ ਹਜ਼ਾਰ ’ਚ ਹੀ ਆਪਣਾ ਕੱਫਨ-ਦਫਨ ਕਰੀਂ, ਬਿਮਾਰੀਆਂ ’ਤੇ ਖਰਚੀਂ, ਮੈਥੋਂ ਕੋਈ ਉਮੀਦ ਨਾ ਰੱਖੀਂ।’’
      ਉਹ ਇਹ ਸਭ ਸੁਣਦੀ ਤੇ ਇੱਕ ਢੀਠ ਜਿਹੀ ਚੁੱਪ ਉਸਦੇ ਚਿਹਰੇ ’ਤੇ ਬਣੀ ਰਹਿੰਦੀ। ਪਰ ਦਿਲ ਹੀ ਦਿਲ ’ਚ ਕਹਿੰਦੀ : ‘‘ਕਦੇ ਨਹੀਂ ਬਖ਼ਸ਼ਾਂਗੀ।’’ ਕਦੇ ਦੋ ਟਕੇ ਦੀ ਚੀਜ਼ ਤਾਂ ਆਪ ਖ਼ਰੀਦ ਕੇ ਨਹੀਂ ਦਿੱਤੀ। ਇਹ ਢਾਈ ਹਜ਼ਾਰ ਤਾਂ ਵਾਜਿਬ ਸਨ ਜਿਨ੍ਹਾਂ ਬਾਰੇ ਉਹ ਅਕਸਰ ਸੋਚਦੀ…ਸ਼ਾਇਦ ਕਦੇ ਕਿਸੇ ਦਿਨ ਉਹ ਵਾਪਿਸ ਦੇ ਦੇਵੇ। ਉਸਦੀ ਹਥੇਲੀ ’ਤੇ ਏਨੀ ਵੱਡੀ ਰਕਮ ਰੱਖ ਦੇਵੇ। ‘‘ਲੈ ਬਈ ਆਪਣਾ ਕਰਜ਼ਾ।’’
      ਤੇ ਉਹ ਜਜ਼ਬਾਤੀ ਹੋ ਕੇ ਕਹੇ: ‘‘ਭਲਾ ਮੈਂ ਕੀ ਕਰਨੈ ਇਨ੍ਹਾਂ ਰੁਪਈਆਂ ਦਾ? ’’
      ਤੇ ਉਹ ਅਪਣੀ ਹਥੇਲੀ ਉਸ ਦੀ ਹਥੇਲੀ ’ਤੇ ਪਲਟ ਦੇਵੇ। ਬਸ ਇਸੇ ਮਹੱਤਵਪੂਰਨ ਖੁਸ਼ੀ ਦੀ ਖ਼ਾਤਰ ਉਹ ਸਾਲਾਂਬੱਧੀ ਮਾਰ ਖਾਂਦੀ ਰਹੀ, ਬੇਇੱਜ਼ਤ ਹੁੰਦੀ ਰਹੀ। ਪਰ ਫੇਰ ਜਦੋਂ ਇਹ ਜਜ਼ਬਾਤੀ ਦੌਰ ਗੁਜ਼ਰ ਗਿਆ, ਵਕਤ ਨੇ ਦਿਲ ਦੀਆਂ ਗਹਿਰਾਈਆਂ ’ਚ ਰੇਤ ਭਰ ਦਿੱਤੀ ਤੇ ਸਾਰੇ ਜਜ਼ਬੇ ਚਕਨਾਚੂਰ ਹੋ ਗਏ, ਉਸਦੇ ਵਾਲਾਂ ’ਚ ਸਫੇਦੀ ਉਤਰ ਆਈ, ਤਾਂ ਉਸਦੀ ਸੋਚ ਵੀ ਬਦਲ ਗਈ।
      ਉਹ ਆਪਣੇ ਮੈਲੇ-ਕੁਚੈਲੇ ਵਜੂਦ ਤੇ ਘਰ ਦੀਆਂ ਮੈਲੀਆਂ-ਕੁਚੈਲੀਆਂ ਚੀਜ਼ਾਂ ਦੇ ਨਾਲ ਹੁਣ ਵੀ ਉਨ੍ਹਾਂ ਢਾਈ ਹਜ਼ਾਰ ਬਾਰੇ ਸੋਚਦੀ ਰਹਿੰਦੀ, ਜੋ ਕਿਤੇ ਵੀ ਨਹੀਂ ਸਨ। ਪਰ ਫੇਰ ਵੀ ਕਿਸੇ ਠੋਸ ਸੱਚਾਈ ਵਾਂਗ ਉਸਦੇ ਦਿਲ ਦੇ ਕਿਸੇ ਖੂੰਜੇ ’ਚ ਜਮਾਂ ਪਏ ਸਨ, ਜਿਨ੍ਹਾਂ ਨੂੰ ਉਹ ਬਾਰ-ਬਾਰ ਬਾਹਰ ਕੱਢ ਕੇ ਗਿਣਦੀ ਰਹਿੰਦੀ ਤੇ ਇਸੇ ਖ਼ਿਆਲ ਦੇ ਬਹਾਨੇ ਨਾਲ ਸੁਪਨੇ ਸਜਾਉਂਦੀ ਰਹਿੰਦੀ। ਘਰ ’ਚ ਕਿੰਨਾ ਕੁਝ ਬਦਲਣ ਵਾਲਾ ਹੈ… ਖਾਸ ਤੌਰ ’ਤੇ ਗੁਦੜੀ ਬਣ ਚੁੱਕੀ ਇਹ ਰਜਾਈ। ਉਹ ਢਾਈ ਹਜ਼ਾਰ ਉਸਨੂੰ ਕਲਪਨਾ ਦੀ ਦੁਨੀਆ ’ਚ ਲੈ ਉੱਡਦੇ…ਸਾਫ਼ ਬਿਸਤਰਾ, ਸਾਟਨ ਦੀ ਰੇਸ਼ਮੀ ਰਜਾਈ, ਉਹ ਇਸ ਉੱਚੀ ਉਡਾਨ ’ਚ ਕਿੱਥੇ-ਕਿੱਥੇ ਉਡਦੀ… ਢਾਈ ਹਜ਼ਾਰ ਤਾਂ ਬੱਸ ਬਹਾਨਾ ਸਨ ਤੇ ਜਦੋਂ ਉਹ ਅਪਣੀ ਕਲਪਨਾ ਦੀ ਉੜਾਨ ਤੋਂ ਵਾਪਸ ਪਰਤਦੀ ਤਾਂ ਮੈਲੀ ਗੁਦੜੀ ’ਚ ਸੁੰਗੜ ਕੇ ਰਹਿ ਜਾਂਦੀ। ਏਦਾਂ ਲੱਗਦਾ ਜਿਵੇਂ ਉਸ ਦੀ ਨਾਕਾਮ ਤੇ ਬਦਮਿਸਮਤ ਜ਼ਿੰਦਗੀ ਦਾ ਇੱਕ ਮਾਤਰ ਬਹਾਨਾ ਉਹ ਢਾਈ ਹਜ਼ਾਰ ਰੁਪਏ ਹੀ ਸਨ… ਜੋ ਹੈ ਵੀ ਸਨ ਤੇ ਨਹੀਂ ਵੀ। ਉਹ ਪਾਗਲਾਂ ਵਾਂਗ ਇਕੱਲੀ ਉਧੇੜ-ਬੁਣ ’ਚ ਲੱਗੀ ਰਹਿੰਦੀ… ਜੇ ਮਿਲ ਜਾਣ ਤਾਂ … ਇਹ ਅਦਭੁਤ ਰਕਮ ਉਸ ਦੇ ਪਤੀ ਤੇ ਸੱਸ ਨੂੰ ਵੀ ਨਹੀਂ ਸੀ ਭੁੱਲੀ। ਇਹ ਤਾਂ ਬੜੀ ਸ਼ਰਮ ਵਾਲੀ ਗੱਲ ਸੀ, ਉਹ ਹਾਲੇ ਤੱਕ ਉਸ ਦੇ ਦੇਣਦਾਰ ਸਨ।
      ਪਿਛਲੇ ਵੀਹ ਸਾਲਾਂ ਤੋਂ ਉਹ ਉਸਦੇ ਕੱਪੜੇ-ਲੱਤੇ, ਖਾਣ-ਪੀਣ ਦੇ ਜ਼ਿੰਮੇਦਾਰ ਸਨ। ਉਹ ਕੀ ਭਲਾ ਮੁਫ਼ਤ ਦਾ ਮਾਲ ਸੀ! ਵਾਹ! ਖਾਓ-ਪੀਓ ਸਭ ਉਨ੍ਹਾਂ ਦਾ ਤੇ ਨਾਲੇ ਪੈਸੇ ਦਾ ਰੋਹਬ। ਫੇਰ ਇੱਕ ਦਿਨ ਉਸ ਦੇ ਪਤੀ ਨੇ ਉਸਨੂੰ ਬੋਰੀ ਵਾਂਗੂੰ ਘੜੀਸ ਕੇ ਘਰ ਦੀ ਦਹਿਲੀਜ਼ ’ਤੇ ਬਿਠਾ ਦਿੱਤਾ ਤਾਂ ਉਸ ਦੀ ਢਾਈ ਹਜ਼ਾਰ ਰੁਪੱਈਆਂ ਦੀ ਬੁਨਿਆਦ ਉਖੜ ਗਈ। ਇਸ ਬਰਬਾਦੀ ਨਾਲ ਉਸਦਾ ਦਿਲ ਖੂਨੋ-ਖੂਨ ਹੋ ਗਿਆ। ਉਹ ਹੁਣ ਕੀ ਕਰਦੀ, ਕਿੱਧਰ ਜਾਂਦੀ ਭਲਾ? ਜਾਨਵਰਾਂ ਦੇ ਵੀ ਵਾੜੇ ਹੁੰਦੇ ਨੇ, ਠਿਕਾਣੇ ਹੁੰਦੇ ਨੇ, ਪਰ ਉਸ ਲਈ ਕੋਈ ਦਿਸ਼ਾ ਨਹੀਂ ਸੀ ਬਚੀ। ਫੇਰ ਛੋਟੇ ਦੀਆਂ ਘੜੀ-ਘੜੀ ਦੀਆਂ ਚੀਕਾਂ ਉਸਦੇ ਪੈਰਾਂ ਦੀ ਜੰਜ਼ੀਰ ਬਣ ਗਈਆਂ ਸਨ। ਉਸ ਦੇ ਖੂਨ ਭਰੇ ਦਿਲ ਨੇ ਵੈਣ ਪਾਏ, ‘‘ਨਹੀਂ ਬਖ਼ਸ਼ਾਂਗੀ…। ਕਦੇ ਵੀ ਨਹੀਂ।’’
      ਪਰ ਫੇਰ ਜਦੋਂ ਉਹ ਹਨੇਰੇ ’ਚ ਰੀਂਗਦੀ ਹੋਈ ਅੰਦਰ ਆਈ ਤੇ ਬੱਚਿਆਂ ਨੇ ਭਿੱਜੀਆਂ ਰਹਿਮ ਭਰੀਆਂ ਅੱਖਾਂ ਨਾਲ ਉਸਨੂੰ ਦੇਖਿਆ ਤਾਂ ਉਸਨੇ ਕੋਰੇ ਕਾਗਜ਼ ’ਤੇ ਦਸਤਖਤ ਕਰ ਦਿੱਤੇ, ‘‘ਲਿਖ ਲਓ.. ਜੋ ਵੀ ਚਾਹੀਦੈ ਲਿਖ ਲਓ… ਚਾਹੇ ਤਲਾਕਨਾਮਾ ਹੀ ਲਿਖ ਦਿਓ।’’
      ਫਿਰ ਉਸਨੇ ਸਿਸਕੀਆਂ ਭਰਦੇ ਛੋਟੇ ਨੂੰ ਕਲੇਜੇ ਨਾਲ ਘੁੱਟ ਲਿਆ ਸੀ ਤੇ ਉਸਦੇ ਮੂੰਹ ’ਤੇ ਮੂੰਹ ਧਰ ਕੇ ਜ਼ਾਰੋ ਜ਼ਾਰ ਰੋਈ ਸੀ। ਉਸ ਰਾਤ ਉਸਦਾ ਵਜੂਦ ਕਿਤੇ ਵੀ ਨਹੀਂ ਸੀ ਰਿਹਾ, ਮੁਨੀਰ ਨੇ ਸਬਜ਼ੀ ਦੀ ਕੌਲੀ ਚੁੱਕ ਕੇ ਜ਼ਮੀਨ ’ਤੇ ਦੇ ਮਾਰੀ..ਉਸ ’ਚੋਂ ਦਾਦੀ ਦਾ ਸਫ਼ੈਦ ਵਾਲ ਨਿਕਲ ਆਇਆ ਸੀ। ‘‘ਆ… ਥੂਹ, ਮੈਂ ਨਹੀਂ ਖਾਣਾ।’’
      ਉਸਦੀਆਂ ਭਿੱਜੀਆਂ ਪਲਕਾਂ ਤੇ ਤਿੱਖੇ ਨੈਣ-ਨਕਸ਼ ਵਾਲਾ ਚਿਹਰਾ ਭਿੱਜਿਆ ਹੋਇਆ ਸੀ ਤੇ ਹਿਚਕੀਆਂ ਟੁੱਟ ਨਹੀਂ ਸਨ ਰਹੀਆਂ। ਉਸਨੇ ਹੈਰਾਨੀ ਭਰੀਆਂ ਅੱਖਾਂ ਨਾਲ ਮੁਨੀਰ ਵੱਲ ਦੇਖਿਆ…ਇਹ ਉਹ ਸੀ…!! ‘‘ਤੇਰੀ ਇਹ ਹਿੰਮਤ…’’ ਪਤੀ ਨੇ ਚੁੱਲੇ ’ਚੋਂ ਬਲਦੀ ਲੱਕੜ ਖਿੱਚ ਲਈ। ਉਸਨੇ ਛਾਤੀ ’ਤੇ ਹੱਥ ਧਰ ਕੇ ਪਿੱਠ ਉਸ ਵੱਲ ਕਰ ਲਈ। ਮੁਨੀਰ ਘਰੋਂ ਦੌੜ ਗਿਆ ਤੇ ਫੇਰ ਵਾਪਿਸ ਨਹੀਂ ਆਇਆ। ਉਹ ਕਿੱਥੇ ਹੋਏਗਾ, ਕਿਸ ਹਾਲ ’ਚ ਹੋਏਗਾ’… ਇਹ ਸੋਚ-ਸੋਚ ਕੇ ਉਹ ਘੁਲਦੀ ਰਹੀ। ਸਾਲਾਂ ਤੱਕ ਅਪਣੇ ਫਟੇ ਹੋਏ ਰਿਸ ਰਹੇ ਕਲੇਜੇ ’ਤੇ ਹੱਥ ਧਰ ਕੇ ਉਸਦਾ ਇੰਤਜ਼ਾਰ ਕਰਦੀ ਹੋਈ ਅਪਣੇ ਆਉਂਦੇ-ਜਾਂਦੇ ਸਾਹਾਂ ਨੂੰ ਗਿਣਦੀ ਰਹੀ। ਸਰਦੀਆਂ ਦੀਆਂ ਉਨ੍ਹਾਂ ਭਿੱਜੀਆਂ ਰਾਤਾਂ ਨੂੰ ਜਦੋਂ ਸਭ ਦਰਵਾਜ਼ੇ ਭੇੜ ਕੇ ਸੌਂ ਜਾਂਦੇ, ਉਹ ਚੁੱਪਚਾਪ ਬਾਹਰਲਾ ਬੂਹਾ ਖੋਲ੍ਹ ਦਿੰਦੀ ਤੇ ਹਨੇਰੇ ਵਿਹੜੇ ’ਚ ਖੁੱਲ੍ਹੇ ਆਸਮਾਨ ਦੇ ਪੂਰੇ ਫੈਲਾਅ ਦੇ ਹੇਠਾਂ ਸਿਰ ਝੁਕਾ ਕੇ ਖੜ੍ਹੀ ਹੋ ਜਾਂਦੀ। ਠੰਡ ਉਸਦੀਆਂ ਹੱਡੀਆਂ ’ਚ ਘੁਲਦੀ ਰਹਿੰਦੀ :
      ‘‘ਮੁਨੀਰ ਮੈਨੂੰ ਪਤੈ ਤੈਨੂੰ ਠੰਡ ਬਹੁਤ ਲੱਗਦੀ ਹੈ। ਤੂੰ ਵਾਪਿਸ ਆ ਜਾ ਤੇਰੇ ਲਈ ਮੈਂ ਸੁਰਖ਼ ਸਾਟਨ ਦੀ ਰਜਾਈ ਬਣਾਵਾਂਗੀ, ਜਿਸ ਨੂੰ ਉੱਤੇ ਲੈ ਕੇ ਤੂੰ ਬਹੁਤ ਖੁਸ਼ ਹੋਵੇਂਗਾ।’’
      ਉਹ ਪਾਗ਼ਲਾਂ ਵਾਂਗ ਰੋ-ਰੋ ਕੇ ਉਸ ਨਾਲ ਗੱਲਾਂ ਕਰਦੀ ਤੇ ਵਾਸਤੇ ਪਾਉਂਦੀ। ਆਖ਼ਰਕਾਰ ਉਸ ਦੀ ਦੁਆ ਕਬੂਲ ਹੋਈ। ਅਸਮਾਨ ਦੀਆਂ ਘਮੰਡੀ ਉਚਾਈਆਂ ਨੂੰ ਇਸ ਤੁੱਛ ਤੇ ਲਾਚਾਰ ਔਰਤ ’ਤੇ ਤਰਸ ਆ ਗਿਆ।
      ਇੱਕ ਦਿਨ ਬਾਪ ਦੇ ਨਾਂ ਮੁਨੀਰ ਦਾ ਖ਼ਤ ਆਇਆ। ਉਹ ਰਾਖ਼ ਵਾਂਗ ਚੁੱਲ੍ਹੇ ਅੱਗੇ ਢੇਰ ਸੀ ਜਦੋਂ ਪਤੀ ਲਿਫਾਫਾ ਹੱਥ ’ਚ ਲਈ ਅੰਦਰ ਆਇਆ ਤੇ ਚਮਕਦੇ ਚਿਹਰੇ ਨਾਲ ਖ਼ਤ ਮਾਂ ਅੱਗੇ ਲਹਿਰਾਇਆ।
      ‘‘ਮਾਂ ਮੁਬਾਰਕ ਹੋਵੇ, ਮੁਨੀਰ ਦਾ ਖ਼ਤ ਆਇਆ ਹੈ। ਲੈ ਤੇਰੀ ਦੁਆ ਕਬੂਲ ਹੋਈ। ਉਹ ਜ਼ਿੰਦਾ ਹੈ… ਦੇਖ ਕਿੰਨਾ ਸਮਾਨ ਭੇਜਿਆ ਹੈ ਦੁਬਈ ਤੋਂ।’’
      ਮਾਂ, ਉੱਚੀ ਆਵਾਜ਼ ’ਚ ਬੋਲਿਆ ਸੀ ਤਾਂ ਕਿ ਉਹ ਵੀ ਸੁਣ ਲਵੇ।
      ਕਹਿ ਰਿਹਾ ਸੀ, ‘‘ਵਾਹ ਮੇਰਾ ਸ਼ੇਰ ਬੇਟਾ, ਜੁਆਨ ਬੇਟਾ, ਵਿਆਹ ਹੋ ਗਿਐ ਉਸਦਾ ਸੁਣ ਰਹੀ ਹੈਂ ਮਾਂ! ਲਿਖਿਆ ਹੈ ਕਿ ਦਾਦੀ ਦੀਆਂ ਦੁਆਵਾਂ ਲੱਗ ਗਈਆਂ। ਬੜੀ ਮੌਜ ’ਚ ਹਾਂ… ਆਹ ਲੈ ਗਰਮ ਚਾਦਰ ਭੇਜੀ ਹੈ ਤੇਰੇ ਲਈ।’’
      ਇਸ ਖ਼ਤ ’ਤੇ ਅਸਲ ਹੱਕ ਤਾਂ ਉਸਦਾ ਸੀ… ਰੋਟੀ ਸੇਕਦਿਆਂ ਉਸ ਨੇ ਨਜ਼ਰ ਚੁੱਕ ਕੇ ਦੇਖਣ ਦੀ ਜੁਰਅਤ ਵੀ ਨਹੀਂ ਸੀ ਕੀਤੀ। ਮਨੀਰ ਨੇ ਪਿਓ ਲਈ ਗਰਮ ਸੂਟ, ਸਗੀਰ ਲਈ ਸਵੈਟਰ ਤੇ ਭੈਣਾਂ ਲਈ ਗਰਮ ਕੰਬਲ ਭੇਜੇ ਸਨ ਤੇ ਉਸ ਲਈ ਚਾਰਮੋਮ ਦਾ ਠੰਡਾ-ਠਾਰ ਦੁਪੱਟਾ, ਹੱਥਾਂ ’ਚ ਘੁੱਟ ਕੇ ਉਹ ਦੇਰ ਤੱਕ ਗੁੰਮ-ਸੁੰਮ ਜਿਹੀ ਰਹੀ। ਉਹ ਤਾਂ ਜਾਣਦਾ ਸੀ ਕਿ ਉਸ ਨੂੰ ਬਹੁਤ ਠੰਡ ਲਗਦੀ ਹੈ… ਛੀਂਟ ਦੀ ਮੋਟੀ ਰਜਾਈ ’ਚ ਵੀ ਉਹ ਕੰਬਦੀ ਰਹਿੰਦੀ ਹੈ… ਇੱਕ ਦਿਨ ਮੁਨੀਰ ਨੇ ਉਸ ਨੂੰ ਕਿਹਾ ਸੀ :
      ‘‘ਮਾਂ ਮੈਨੂੰ ਵੱਡਾ ਹੋ ਲੈਣਦੇ, ਮੈਂ ਤੇਰੇ ਲਈ ਵੱਡੀ ਸਾਰੀ ਰਜਾਈ ਬਣਾਵਾਂਗਾ।’’
      ‘‘ਹਾਂ ਸੁਰਖ਼ ਸਾਟਨ ਦੀ’’ ਉਸਨੇ ਗੱਲ ਨੂੰ ਅੱਗੇ ਵਧਾਇਆ ਸੀ। ‘‘ਲਸ਼-ਲਸ਼ ਕਰਦੀ, ਸਰ-ਸਰ ਕਰਦੀ, ਹੈਨਾ।’’ ਫੇਰ ਉਹ ਦੋਵੇਂ ਖੂਬ ਹੱਸੇ ਸਨ। ਮੁਨੀਰ ਦੇ ਭੇਜੇ ਹੋਏ ਕੰਬਲਾਂ ਨੂੰ ਉਸਨੇ ਦੇਰ ਤੱਕ ਹੱਥਾਂ ’ਚ ਫੜੀ ਰੱਖਿਆ ਤੇ ਡੂੰਘੀ ਨਜ਼ਰ ਨਾਲ ਉਨ੍ਹਾਂ ਵੱਲ ਦੇਖਦੀ ਰਹੀ,,, ਨਰਮ ਮੁਲਾਇਮ ਹਲਕੇ ਜਿਹੇ, ਚਾਰ ਤੈਹਾਂ ’ਚ ਛੋਟੇ ਹੋ ਜਾਣ ਵਾਲੇ, ਅਜੀਬੋ-ਗਰੀਬ ਜਿੱਥੇ ਜੀ ਚਾਹੇ ਰੱਖ ਦਿਓ, ਹਰ ਜਗ?ਹਾ ਸਮਾ ਜਾਣ ਵਾਲੇ। ਉਹ ਹੈਰਾਨ ਸੀ ਕਿ ਦੁਨੀਆ ’ਚ ਇਹੋ ਜਿਹੀਆਂ ਚੀਜ਼ਾਂ ਵੀ ਮੌਜੂਦ ਹਨ, ਆਰਾਮਦੇਹ ਤੇ ਸਕੂਨ ਦੇਣ ਵਾਲੀਆਂ। ਤੇ ਉਹ ਕਿੰਨੀ ਛੋਟੀ ਜਿਹੀ ਦੁਨੀਆ ’ਚ ਰਹਿ ਰਹੀ ਸੀ। ਉਮਰ ਭਰ ਉਸ ਛੀਂਟ ਦੀ ਰਜਾਈ ਦਾ ਦੁੱਖ ਭੋਗਦੀ, ਉਸੇ ’ਚ ਸੜਦੀ ਰਹੀ। ਉਸ ਨੇ ਕੰਬਲਾਂ ਨੂੰ ਵਾਰ-ਵਾਰ ਛੂਹਿਆ ਤੇ ਹੈਰਾਨ ਹੁੰਦੀ ਰਹੀ। ਉਨ੍ਹਾਂ ਨੂੰ ਉੱਪਰ ਲੈ ਕੇ ਸੌਣ ’ਚ ਸ਼ਾਇਦ ਦੁਨੀਆ ਦੀ ਸਭ ਤੋਂ ਵੱਡੀ ਰਾਹਤ ਹੁੰਦੀ। ਪਰ ਇਹ ਕੰਬਲ ਤਾਂ ਆਮਨਾ ਤੇ ਸਾਦਕਾ ਲਈ ਸਨ। ਉਸ ਨੇ ਕੰਬਲ ਸੰਦੂਕ ’ਚ ਸੰਭਾਲ ਦਿੱਤੇ ਤੇ ਉਨ੍ਹਾਂ ’ਤੇ ਨਿੰਮ ਦੀਆਂ ਪੱਤੀਆਂ ਪਾ ਦਿੱਤੀਆਂ। ਉਸਨੂੰ ਪੂਰਾ ਯਕੀਨ ਸੀ ਕਿ ਮੁਨੀਰ ਇੱਕ ਦਿਨ ਉਸ ਨੂੰ ਵੀ ਅਜਿਹਾ ਹੀ ਕੰਬਲ ਭੇਜੇਗਾ। ਫੇਰ ਹੀ ਉਸ ਨੂੰ ਉਸ ਬਦਦੁਆ ਵਰਗੀ ਰਜਾਈ ਤੋਂ ਨਿਜਾਤ ਮਿਲੇਗੀ। ਰਜਾਈ ਧਵਾ ਕੇ ਉਸਨੇ ਇੱਕ ਖੂੰਜੇ ’ਚ ਰੱਖ ਦਿੱਤੀ। … ਅਗਲੀਆਂ ਸਰਦੀਆਂ ’ਚ ਉਹ ਗਰਮ ਕੰਬਲ ਉੱਤੇ ਲੈ ਕੇ ਸੌਏਂਗੀ। ਜੇ ਮਾਂ ਜਿਉਂਦੀ ਹੁੰਦੀ ਤਾਂ ਉਹ ਦੇਖਦੀ ਕਿ ਉਸਦਾ ਨਸੀਬ ਉਦਾਂ ਦਾ ਨਹੀਂ ਸੀ… ਜਿਦਾਂ ਦਾ ਉਸਨੇ ਸੋਚਿਆ ਤੇ ਕਿਹਾ ਸੀ।
      ਪਰ ਇਸ ਬਾਰ ਜੋ ਦੋ ਕੰਬਲ ਆਏ ਉਹ ਆਇਸ਼ਾ ਚਾਚੀ ਅਤੇ ਸਲੀਮਾ ਮਾਮੀ ਲਈ ਸਨ। ਉਨ੍ਹਾਂ ਨੇ ਬੜੀ ਫਰਮਾਇਸ਼ ਨਾਲ ਇਹ ਕੰਬਲ ਮੰਗਵਾਏ ਸਨ। ਉਹ ਹੈਰਾਨ ਅਤੇ ਚੁੱਪ ਰਹਿ ਗਈ ਤੇ ਦਿਖਾਵੇ ਵਾਲੇ ਦਿਲ ਨਾਲ ਕਿਹਾ, ‘‘ਹਾਂ ਵਧੀਆ ਨੇ। ਰਿਸ਼ਤੇਦਾਰੀਆਂ ਵੀ ਨਿਭਾਉਣੀਆਂ ਚਾਹੀਦੀਆਂ ਨੇ।’’
      ਬੱਸ ਫੇਰ ਤਾਂ ਉਹ ਹਰ ਆਉਣ ਵਾਲੇ ਕੰਬਲ ’ਤੇ ਆਪਣਾ ਨਾਂ ਹੀ ਲੱਭਦੀ ਰਹਿ ਗਈ। ਲਾਈਨ ਦੇ ਆਖ਼ਰੀ ਸਿਰੇ ’ਤੇ ਖੜ੍ਹੇ ਇਨਸਾਨ ਵਾਂਗ ਜੋ ਬੜੇ ਸਬਰ ਤੇ ਸਹਿਣਸ਼ੀਲਤਾ ਨਾਲ ਅਪਣੀ ਵਾਰੀ ਦੀ ਉਡੀਕ ਕਰਦਾ ਹੈ। ਸਰਦੀਆਂ ’ਚ ਉਹ ਅਪਣੀ ਉਹੀ ਮੁਰਦਿਲ ਜਿਹੀ ਰਜਾਈ ਚੁੱਕ ਕੇ ਪਲੰਗ ’ਤੇ ਰੱਖ ਲੈਂਦੀ।
      ਇਹ ਪੁਰਾਣੀ ਰਜਾਈ ਹੁਣ ਉਸਦੇ ਕਮਜ਼ੋਰ ਹੋ ਗਏ ਜਿਸਮ ’ਤੇ ਬਹੁਤ ਭਾਰੀ ਲੱਗਦੀ। ਉਹ ਉਸ ’ਚ ਸਿਮਟ ਕੇ ਪੈ ਜਾਂਦੀ ਤੇ ਖਾਮੋਸ਼ ਨਜ਼ਰਾਂ ਨਾਲ ਕਿਸੇ ਖ਼ਲਾਅ ’ਚੋਂ ਕੁੱਝ ਲੱਭਦੀ ਰਹਿੰਦੀ ਜਾਂ ਫੇਰ ਰਜਾਈ ’ਚੋਂ ਬੰਦਿਆਂ ਦੀਆਂ ਅੱਲਗ-ਅਲੱਗ ਖੁਸ਼ਬੋਆਂ ਤਲਾਸ਼ਦੀ ਰਹਿੰਦੀ… ਜਿਵੇਂ ਆਪਣੇ ਗੁਆਚੇ ਬੱਚੇ ਲੱਭ ਰਹੀ ਹੋਵੇ। ਫੇਰ ਉਸਨੂੰ ਮਾਂ ਯਾਦ ਆਉਂਦੀ, ਲੰਬੀ ਸੂਈ ਨਾਲ ਟਾਂਕੇ ਭਰਦੀ। ਬੱਸ ਉਸਦੀ ਇਹੀ ਇੱਕ ਯਾਦ ਉਸ ਕੋਲ ਰਹਿ ਗਈ ਸੀ। ਉਹ ਸੋਚਦੀ ਸਾਟਨ ਦੀ ਰਜਾਈ ਭਲਾ ਕਦ ਤੱਕ ਉਸਦਾ ਸਾਥ ਦਿੰਦੀ। ਉਸ ਠੰਡੇ ਘਰ ’ਚ ਤਾਂ ਉਹ ਉਸ ਰਜਾਈ ’ਚ ਕੰਬਦਿਆਂ-ਕੰਬਦਿਆਂ ਹੀ ਮਰ ਜਾਂਦੀ। ਠੀਕ ਹੀ ਹੋਇਆ ਕਿ ਏਦਾਂ ਨਹੀਂ ਹੋਇਆ। ਛੀਂਟ ਦੀ ਇਹ ਰਜਾਈ ਸਾਲਾਂ ਤੱਕ ਗਰਮ ਹੀ ਰਹੀ… ਛੇ ਕਿੱਲੋ ਰੂੰ ਉਪਰ ਅਤੇ ਚਾਰ ਕਿੱਲੋ ਤਲਾਈ ’ਚ। ਪਰ ਹੁਣ ਤਾਂ ਬੱਸ ਲੋਗੜ ਹੀ ਰਹਿ ਗਿਆ ਸੀ। ਹੁਣ ਉਸ ’ਚ ਉਹ ਗਰਮਾਹਟ ਨਹੀਂ ਸੀ ਰਹਿ ਗਈ। ਧੁਲਵਾਉਣ-ਪਿੰਜਵਾਉਣ ਨਾਲ ਵੀ ਕੋਈ ਫ਼ਰਕ ਨਹੀਂ ਸੀ ਪੈਂਦਾ। ਉਹ ਉਸਨੂੰ ਉੱਪਰ ਮੂੰਹ ਤੱਕ ਖਿੱਚ ਲੈਂਦੀ ਤਾਂ ਕਿ ਸਾਹਾਂ ਦੀ ਗਰਮੀ ਵੀ ਉਸ ’ਚ ਸ਼ਾਮਿਲ ਹੋ ਜਾਏ। ਪਰ ਉਸਦੇ ਸਾਹਾਂ ’ਚ ਵੀ ਹੁਣ ਉਹ ਗਰਮੀ ਕਿੱਥੇ ਰਹਿ ਗਈ ਸੀ। ਉਹ ਰਾਤ ਨੂੰ ਸੌਂਦੇ ਵੇਲੇ ਕੰਬਦੀ ਰਹਿੰਦੀ ਤੇ ਬੱਚਿਆਂ ਦੇ ਸਾਹਾਂ ਨੂੰ ਉਸ ਵਿਚ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀ। ਸ਼ਾਇਦ ਉਨ੍ਹਾਂ ਗੁੰਮ ਹੋ ਚੁੱਕੇ ਸਾਹਾਂ ਦੀ ਗਰਮਾਇਸ਼ ਉਸਨੂੰ ਕੁੱਝ ਸਕੂਨ ਦੇਵੇ। ਫੇਰ ਉਹ ਮਨ ਹੀ ਮਨ ਖਾਹਿਸ਼ ਕਰਦੀ ਕਿ ਮੁਨੀਰ ਉਸ ਨੂੰ ਖ਼ੁਦ ਆਪ ਹੀ ਇੱਕ ਕੰਬਲ ਭੇਜ ਦੇਵੇ. ਨਰਮ ਰੇਸ਼ਿਆਂ ਵਾਲਾ, ਗਰਮ ਤੇ ਖੂਬਸੂਰਤ ਕੰਬਲ!
      ਆਪ ਕੁੱਝ ਮੰਗਣ ਦੀ ਨਾਂ ਤਾਂ ਉਸਨੂੰ ਆਦਤ ਸੀ ਨਾ ਸਲੀਕਾ। ਇਸ ਲਈ ਸਬਰ ਨਾਲ ਲੰਬਾ ਇੰਤਜ਼ਾਰ ਕਰ ਸਕਦੀ ਸੀ। ਮੁੱਦਤਾਂ ਪਹਿਲਾਂ ਜਦੋਂ ਉਹ ਅਪਣੇ ਪਤੀ ਨਾਲ ਤਰਸ-ਤਰਸ ਕੇ ਜ਼ਿੰਦਗੀ ਬਿਤਾ ਰਹੀ ਸੀ ਤਾਂ ਉਹ ਸੋਚਦੀ ਸੀ ਕਿ ਉਸ ਕੋਲ ਕੋਈ ਜਾਦੂ ਦੀ ਛੜੀ ਤਾਂ ਨਹੀਂ ਹੈ, ਪਰ ਉਸਦੇ ਬੱਚੇ ਹੀ ਉਸ ਲਈ ਜਾਦੂ ਦੀ ਛੜੀ ਨੇ। ਇੱਕ ਦਿਨ ਉਹ ਇਸ ਨੂੰ ਘੁਮਾ ਕੇ ਸਭ ਕੁਝ ਬਦਲ ਦੇਵੇਗੀ। ਉਹ ਅਪਣੀ ਮਾਂ ਵਾਂਗ ਅਪਣਾ ਨਸੀਬ ਕਿਸੇ ਨੂੰ ਨਹੀਂ ਦੇਵੇਗੀ। ਬੱਚਿਆਂ ਨੂੰ ਵੱਡੇ ਹੋਣ ’ਚ ਕਾਫੀ ਸਮਾਂ ਲੱਗਿਆ। ਪਰ ਹੁਣ ਜਦੋ ਉਹ ਵੱਡੇ ਹੋ ਗਏ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਤਾਂ ਜਾਦੂ ਦੀ ਛੜੀ ਨੂੰ ਘੁਮਾਉਣਾ ਹੀ ਨਹੀਂ ਜਾਣਦੀ… ਉਹ ਤਾਂ ਬਸ ਰੁਕ ਕੇ ਹਰੇ ਸਿਗਨਲ ਦਾ ਇੰਤਜ਼ਾਰ ਕਰ ਸਕਦੀ ਹੈ, ਸ਼ਾਇਦ ਉਹ ਕਿਸੇ ਦਿਨ ਗੰਭੀਰਤਾ ਨਾਲ ਉਸਨੂੰ ਲੱਭ ਸਕੇ।
      ਪਰ ਉਹ ਸਭ ਵਿਅਸਤ ਸਨ। ਉਨ੍ਹਾਂ ਲਈ ਤੇਜ਼ ਰਫ਼ਤਾਰ ਨਾਲ ਵਧਦੇ ਕਦਮਾਂ ਨੂੰ ਰੋਕਣਾ ਅਸੰਭਵ ਸੀ। ਉਨ੍ਹਾਂ ਨੇ ਨਵੇਂ ਮਾਮਲਿਆਂ ਨਾਲ ਸਿੱਝਣਾ ਸੀ, ਨਵੀਆਂ ਜਿੰਮੇਦਾਰੀਆਂ ਨੂੰ ਪੂਰਾ ਕਰਨਾ ਸੀ, ਨਵੀਆਂ ਦੋਸਤੀਆਂ, ਨਵੇਂ ਮੇਲ-ਜੋਲ, ਨਵੇਂ ਰਿਸ਼ਤੇ… ਮਾਂ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਸੀ, ਉਹ ਉਨ੍ਹਾਂ ਲਈ ਰੁਕਾਵਟਾਂ ਜਾਂ ਮੁਸ਼ਕਿਲਾਂ ਖੜ੍ਹੀਆਂ ਨਹੀਂ ਕਰ ਸਕਦੀ ਤੇ ਉਹ ਇਹ ਸਭ ਮਾਂ ਲਈ ਹੀ ਤਾਂ ਕਰ ਰਹੇ ਸਨ। ਉਹ ਅਪਣੇ ਸਾਰੇ ਮਾਮਲੇ ਅਤੇ ਲੈਣ-ਦੇਣ ਮਾਂ ਨਾਲ ਸਾਂਝੇ ਕਰਦੇ ਸਨ… ਇਹ ਬਹੁਤ ਜਰੂਰੀ ਤੇ ਅਹਿਮ ਸੀ। ਕਿਉਂਕਿ ਇਹ ਸਭ ਮਾਂ ਦੇ ਕਾਰਣ ਹੀ ਤਾਂ ਸੀ। ਮਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਯਕੀਨਨ ਮਾਂ ਵੀ ਇਹ ਸਭ ਜਾਣ ਕੇ ਸੰਤੁਸ਼ਟ ਸੀ । ਕਿ ਉਹ ਆਪਸ ’ਚ ਕਿੰਨੇ ਪਿਆਰ-ਮੁਹੱਬਤ ਨਾਲ ਨਿਭ ਰਹੇ ਨੇ, ਇਕ ਦੂਜੇ ਦੀਆਂ ਜ਼ਰੂਰਤਾਂ ਦਾ ਕਿੰਨਾ ਖ਼ਿਆਲ ਰੱਖਦੇ ਨੇ।
      ਹਰ ਘਰ ’ਚ ਦੁਬਈ ਤੋਂ ਆਇਆ ਹੋਇਆ ਸਾਮਾਨ ਮੌਜੂਦ ਸੀ। ਹਰ ਘਰ ’ਚ ਮੁਨੀਰ ਦੇ ਭੇਜੇ ਕੰਬਲਾਂ ਦੀ ਰੌਣਕ ਸੀ…ਨਰਮ, ਮੁਲਾਇਮ, ਗਰਮ ਕੰਬਲ। ਤੇ ਉਹ ਹਰ ਸਰਦੀ ’ਚ ਆਪਣੀ ਉਹੀ ਰਜਾਈ ਚੁੱਕ ਕੇ ਆਪਣੇ ਪਲੰਗ ’ਤੇ ਰੱਖ ਲੈਂਦੀ। ਆਮਨਾ, ਸਾਦਕਾ ਦੇ ਵਿਆਹ ਹੋ ਚੁੱਕੇ ਸਨ। ਉਨ੍ਹਾਂ ਦੇ ਦਹੇਜ ’ਚ ਉਨ੍ਹਾਂ ਨੂੰ ਕਿਹੋ ਜਹੀਆਂ, ਜ਼ਿੰਦਗੀ ਨੂੰ ਸੁਖਾਲਾ ਬਣਾ ਦੇਣ ਵਾਲੀਆਂ ਚੀਜ਼ਾਂ ਦਿੱਤੀਆਂ ਗਈਆਂ ਸਨ,
      ਜੋ ਉਸਨੇ ਨਾ ਕਦੇ ਦੇਖੀਆਂ ਸਨ ਨਾ ਵਰਤੀਆਂ। ਉਹ ਤਾਂ ਹਾਲੇ ਵੀ ਚੂੜੇ ਵਾਲੇ ਹੱਥਾਂ ਨਾਲ ਮਸਾਲਾ ਪੀਸਦੀ, ਸਾਬਣ ਨਾਲ ਰਗੜ-ਰਗੜ ਕੇ ਕੱਪੜੇ ਧੋਂਦੀ, ਲਕੜੀ ਦੀ ਕੜਛੀ ਮਿੱਟੀ ਦੀ ਤੌੜੀ ’ਚ ਘੁਮਾਉਂਦੀ, ਪ੍ਰੈਸ ਕਰਨ ਲਈ ਕੋਲੇ ਭਖਾਉਂਦੀ, ਕੋਲਿਆਂ ਦੀ ਸਫੈਦ ਰਾਖ਼ ਉੱਡਕੇ ਉਸਦੇ ਵਾਲਾਂ ’ਚ ਚਲੀ ਜਾਂਦੀ, ਉਹ ਉਸੇ ਤਰੀਕੇ ਨਾਲ ਵਾਲ ਝਾੜਦੀ। ਉਸ ਲਈ ਕੁੱਝ ਨਹੀਂ ਸੀ ਬਦਲਿਆ। ਉਹ ਹੁਣ ਵੀ ਖ਼ਿਆਲਾਂ ’ਚ ਅਪਣੀ ਮਾਂ ਨੂੰ ਦੇਖਦੀ। ਹੁਣ ਉਹ ਉਸ ਘਰ ’ਚ ਇਕੱਲੀ ਸੀ। ਘਰ ’ਚ ਉਸਨੂੰ ਮਿਲੀਆਂ ਪੁਰਾਣੀਆਂ ਚੀਜ਼ਾਂ ਤੋਂ ਉਸਦਾ ਮਨ ਉਚਾਟ ਹੋ ਗਿਆ ਸੀ। ਸਾਫ਼-ਸੁਥਰੀਆਂ ਨਵੀਆਂ ਚੀਜਾਂ ਦੀ ਲਾਲਸਾ ਉਸ ਅੰਦਰ ਪਹਿਲਾਂ ਤੋਂ ਵੀ ਜ਼ਿਆਦਾ ਵਧ ਗਈ ਸੀ। ਉਹ ਪੁਰਾਣੇ ਚਿੱਬ-ਖੜਿੱਬੇ ਸੰਦੂਕ ਨੂੰ ਖੋਲ੍ਹ ਕੇ ਦੇਖਦੀ। ਪੁਰਾਣੀਆਂ, ਕਾਲੀਆਂ ਪਤੀਲੀਆਂ ਨੂੰ ਰੇਤ ਨਾਲ ਰਗੜ-ਰਗੜ ਕੇ ਚਮਕਾਉਂਦੀ, ਫੇਰ ਵੀ ਸਭ ਕੁਝ ਮੈਲਾ-ਮੈਲਾ ਜਿਹਾ ਹੀ ਰਹਿੰਦਾ। ਘਰ ਬੇਤਰਤੀਬ ਟੁੱਟੀਆਂ-ਫੁੱਟੀਆਂ ਚੀਜ਼ਾਂ ਦੇ ਢੇਰ ਵਾਂਗ ਦਿਸਦਾ, ਜਿਸਨੂੰ ਠੀਕ ਕਰਨ ਦੀ ਤਾਕਤ ਹੁਣ ਉਸ ’ਚ ਨਹੀਂ ਸੀ। ਉਹ ਅਪਣੀ ਘਟ ਰਹੀ ਹਿੰਮਤ ਤੇ ਲਾਚਾਰੀ ’ਤੇ ਰੋ ਪੈਂਦੀ। ਉਹ ਤਾਂ ਇੱਕ ਨਵਾਂ ਘਰ ਬਨਾਉਣਾ ਚਾਹੁੰਦੀ ਸੀ, ਜਿਸਦੀਆਂ ਕੰਧਾਂ ਨੂੰ ਉਹ ਅਸਾਨੀ ਨਾਲ ਛੂਹ ਸਕਦੀ ਤੇ ਉਸ ਦੇ ਅੰਦਰ ਕਿਸੇ ‘ਦੂਜੀ’ ਦੇ ਹੋਣ ਦਾ ਅਹਿਸਾਸ ਨਾ ਹੁੰਦਾ। ਪਰ ਹੁਣ ਉਹ ਥੱਕ ਗਈ ਸੀ। ਕਾਲੀਆਂ ਪੈ ਚੁੱਕੀਆਂ ਕੰਧਾਂ ਦੇ ਹਰ ਖੂੰਜੇ ’ਚ ਲੰਬੀਆਂ-ਲੰਬੀਆਂ ਲੱਤਾਂ ਵਾਲੀਆਂ ਮਕੜੀਆਂ ਦੇ ਜਾਲੇ ਸਨ ਤੇ ਛੱਤਾਂ ਤੋਂ ਕਲੀ ਝੜਦੀ ਰਹਿੰਦੀ, ਫਰਸ਼ ਉੱਖੜ ਗਏ ਸਨ ਤੇ ਇੱਟਾਂ ’ਤੇ ਹਰੇਬਾਈ ਜੰਮ ਗਈ ਸੀ। ਖੂੰਜੇ ’ਚ ਟੇਢੇ ਚਮਚੇ, ਭੂਰੇ ਕਿਨਾਰਿਆਂ ਵਾਲੇ ਗਿਲਾਸ, ਖਰਾਬ ਟੂਟੀ ’ਚੋਂ ਹਰ ਵਕਤ ਟਪਕਦਾ ਪਾਣੀ, ਜਿਸ ਦੀ ਟਿੱਪ-ਟਿੱਪ ਉਸ ਅੰਦਰ ਇੱਕ ਡਰ, ਇੱਕ ਪਾਗ਼ਲਪਨ ਪੈਦਾ ਕਰਦੀ।
      ਸਗੀਰ ਨੇ ਨਵਾਂ ਹੀਟਰ ਖਰੀਦਿਆ ਤਾਂ ਪੁਰਾਣਾ ਅਪਣੀ ਮਾਂ ਨੂੰ ਦੇ ਦਿੱਤਾ।
      ‘‘ਲੈ ਮਾਂ ਤੂੰ ਵੀ ਅੱਗ ਸੇਕ’’।
      ਉਸ ਨੇ ਉਹ ਹੀਟਰ ਬੇਤਰਤੀਬ ਚੀਜ਼ਾਂ ਦੇ ਅੰਬਾਰ ’ਚ ਰੱਖ ਦਿੱਤਾ। ਉਸ ਗੈਸ ਵਾਲੇ ਹੀਟਰ ਦੀ ਜਾਲੀ ਹਮੇਸ਼ਾ ਛਣ-ਛਣਾ ਕੇ ਹੇਠਾਂ ਜਾ ਡਿੱਗਦੀ ਤੇ ਫੇਰ ਇਹ ਛਣਕਾਟਾ ਉਸਦੀ ਸੋਚ ਦਾ ਕੇਂਦਰ ਬਣ ਗਿਆ। ਉਹ ਅਚਾਨਕ ਹੜਬੜਾ ਜਾਂਦੀ ਤੇ ਜਾਕੇ ਉਸਨੂੰ ਦੇਖਦੀ। ਜਾਲੀ ਡਿੱਗੀ ਹੁੰਦੀ ਤਾਂ ਉਸਨੂੰ ਲਾ ਦਿੰਦੀ ਤੇ ਹੀਟਰ ਬਨਾਉਣ ਵਾਲਿਆਂ ’ਤੇ ਗੁੱਸਾ ਕਰਦੀ, ‘‘ਕੰਬਖ਼ਤ ਕੋਈ ਵੀ ਚੀਜ਼ ਢੰਗ ਨਾਲ ਨਹੀਂ ਬਣਾਉਂਦੇ।’’ ਛਣਕਾਟਾ ਇੱਕ ਵਹਿਮ ਵਾਂਗ ਉਸ ’ਤੇ ਸਵਾਰ ਹੋ ਗਿਆ ਸੀ। ਏਦਾਂ ਲਗਦਾ ਸੀ ਕਿ ਉਸਦੀ ਸਾਰੀ ਜ਼ਿੰਦਗੀ ’ਚ ਇੱਕ ਇਹੋ ਛਣਕਾਟਾ ਹੀ ਅਹਿਮ ਰਹਿ ਗਿਆ ਹੈ। ਉਹ ਰਾਤਾਂ ਨੂੰ ਉੱਠ-ਉਠ ਕੇ ਹੀਟਰ ਨੂੰ ਦੇਖਦੀ ਰਹਿੰਦੀ। ਆਖ਼ਿਰਕਾਰ ਇੱਕ ਦਿਨ ਮੁਨੀਰ ਦਾ ਖ਼ਤ ਆਇਆ। ਸਾਰੇ ਲੈਣੇ-ਦੇਣੇ ਦੀ ਤਫ਼ਸੀਲ ਤੋਂ ਪਿੱਛੋਂ ਇੱਕ ਨੋਟ ਸੀ :
      ‘‘ਮਾਂ ਤੈਨੂੰ ਕੁੱਝ ਚਾਹੀਦਾ ਹੋਵੇ ਤਾਂ ਲਿਖ ਦੇਵੀਂ।’’
      ਸਾਰੀ ਤਫ਼ਸੀਲ ਪੜ੍ਹਨ ਪਿਛੋਂ ਜਦ ਉਸਨੇ ਇਹ ਨੋਟ ਪੜ੍ਹਿਆ ਤਾਂ ਉਸਦਾ ਅੰਦਰ ਸੁੰਨਸਾਨ ਹੋ ਗਿਆ। ਐਨੇ ਮਾਮਲੇ ਕਿਵੇਂ ਨਿਪਟਾਉਂਦਾ ਹੋਵੇਗਾ ਮੇਰਾ ਮੁਨੀਰ? ਕਦੇ ਸਾਲਗਿਰਾਹ, ਕਦੇ ਵਿਆਹ, ਕਦੇ ਮੰਗਣੀ, ਕਦੇ ਨਿਕਾਹ, ਕਦੇ ਇਮਤਿਹਾਨ… ਉਫ਼! ਇਕੱਲਾ ਇਹ ਸਭ ਕਿੱਦਾਂ ਕਰਦਾ ਹੋਏਗਾ। ਉਹ ਕੁੱਝ ਲਿਖਦੀ-ਲਿਖਦੀ ਰੁਕ ਗਈ… ਮੈਂ ਕੀ ਕਰਨੈ ਕੁੱਝ ਮੰਗਵਾਕੇ? ਅਪਣਾ ਬੋਝ ਵੀ ਉਸ ’ਤੇ ਪਾ ਦਿਆਂ! ਨਹੀਂ ਇਹ ਮੈਥੋਂ ਨਹੀਂ ਹੋਣਾ। ਕਦੇ ਫ਼ੁਰਸਤ ਮਿਲੀ ਤਾਂ ਆਪ ਮੇਰੇ ਜੰਜਾਲਾਂ ਬਾਰੇ ਜਾਣ ਲਵੇਗਾ।
      ਮਨੀਰ ਨੂੰ ਜਦੋ ਮਾਂ ਵੱਲੋਂ ਕੋਈ ਜਵਾਬ ਨਾ ਮਿਲਿਆ ਤਾਂ ਉਸਨੇ ਹਲਕੀ ਜਿਹੀ ਮੁਸਕਰਾਹਟ ਨਾਲ ਸਿਰ ਝਟਕਿਆ, ’ਮਾਂ ਤੂੰ ਵੀ ਅਜੀਬ ਹੈ। ਤੂੰ ਪੁਰਾਣੀਆਂ ਚੀਜ਼ਾਂ ਤੇ ਪੁਰਾਣੀਆਂ ਆਦਤਾਂ ਨਹੀਂ ਛੱਡ ਸਕਦੀ।’ ਉਹ ਕੁਝ ਨਹੀਂ ਸੀ ਜਾਣਦਾ। ਉਸ ਦੇ ਅੰਦਰ ਤਾਂ ਹਮੇਸ਼ਾਂ ਤੋਂ ਹੀ ਨਵੀਆਂ ਚੀਜ਼ਾਂ ਲਈ ਤਾਂਘ ਮੌਜੂਦ ਸੀ। ਪੁਰਾਣੀਆਂ ਚੀਜ਼ਾਂ ਦੇਖਕੇ ਉਸ ਦਾ ਦਿਲ ਘਬਰਾਉਂਦਾ ਸੀ। ਇਹ ਤਾਂ ਮਾਂ ਸੀ ਜਿਸਨੇ ਜਬਰਦਸਤੀ ਅਪਣਾ ਨਸੀਬ ਉਸਦੇ ਹਵਾਲੇ ਕਰ ਦਿੱਤਾ ਸੀ। ਤੇ ਜਿਵੇਂ ਇੱਕ ਕੰਧ ਉਸਦੇ ਇਰਦ-ਗਿਰਦ ਚਿਣ ਦਿੱਤੀ ਸੀ… ਤੇ ਹਮੇਸ਼ਾਂ ਏਦਾਂ ਹੀ ਰਹੇਂਗੀ।’ ਇਹ ਇੱਕ ਬਦਦੁਆ ਸੀ ਜੋ ਮਾਂ ਨੇ ਉਸਨੂੰ ਦਿੱਤੀ ਸੀ… ਕਿਸੇ ਜਾਦੂ-ਟੂਣੇ ਵਾਂਗ ਉਸਨੇ ਮੇਰੀ ਰਜਾਈ ’ਚ ਇੱਕ ਲੰਬੀ ਸੂਈ ਚੁਭੋ-ਚੁਭੋ ਕੇ ਉਸ ’ਤੇ ਕੋਈ ਮੰਤਰ ਫੂਕ ਦਿੱਤਾ ਸੀ।
      ਫੇਰ ਇੱਕ ਦਿਨ ਮੁਨੀਰ ਨੇ ਡਬਲ ਬੈਡ ਦਾ ਇੱਕ ਖੂਬਸੂਰਤ ਕੰਬਲ ਭੇਜਿਆ…ਉਦਾਂ ਦਾ ਹੀ ਚਾਰ ਤੈਹਾਂ ’ਚ ਛੋਟਾ ਜਿਹਾ ਹੋ ਜਾਣ ਵਾਲਾ… ਜਿੱਥੇ ਮਰਜ਼ੀ ਟਿਕਾ ਦਿਓ। ਉਸਨੇ ਢੇਰ ਸਾਰੀਆਂ ਦੁਆਵਾਂ ਤੇ ਬੇਸ਼ੁਮਾਰ ਹੰਝੂਆਂ ਨਾਲ ਉਸ ਅਨੋਖੀ ਚੀਜ਼ ਨੂੰ ਛੋਹਿਆ… ਹੱਥਾਂ ਨਾਲ, ਗੱਲ੍ਹਾਂ ਨਾਲ, ਬੁੱਲ੍ਹਾਂ ਨਾਲ… ਕਿਸੇ ਬੱਚੇ ਵਾਂਗੂੰ ਅਪਣੀ ਛਾਤੀ ਨਾਲ ਲਾਇਆ… ਕਿੰਨਾ ਖੂਬਸੂਰਤ, ਨਵਾਂ ਨਕੋਰ… ਉਹ ਵਾਰ-ਵਾਰ ਉਸਨੂੰ ਛੂੰਹਦੀ ਰਹੀ ਤੇ ਡੂੰਘੇ ਸਾਹ ਭਰਦੀ ਰਹੀ। ਜਿਵੇਂ ਮਾਂ ਦੀਆਂ ਬਦਦੁਆਵਾਂ ਤੋਂ ਆਜ਼ਾਦ ਹੋ ਗਈ ਹੋਵੇ। ਦੁੱਖਾਂ ਅਤੇ ਥੁੜਾਂ ਦੀਆਂ ਸਾਰੀਆਂ ਸੂਈਆਂ ਉਸ ਨੇ ਆਪ ਅਪਣੇ ਕਲੇਜੇ ’ਚੋਂ ਕੱਢੀਆਂ ਸਨ। ਫੇਰ ਉਸਨੇ ਕੰਬਲ ਦੇ ਨਾਲ ਆਉਣ ਵਾਲਾ ਖ਼ਤ ਪੜਿਆ।
      ‘‘ਮਾਂ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਮੇਰੀ ਕਮਾਈ ਏਨੀ ਨਹੀਂ, ਫੇਰ ਵੀ ਮੈਂ ਤੈਨੂੰ ਖੁਸ਼ ਰੱਖਣ ਲਈ ਹਰ ਕਿਸੇ ਦੀ ਖ਼ਾਹਿਸ਼ ਪੂਰੀ ਕੀਤੀ, ਹੁਣ ਮੇਰੇ ਬੱਚਿਆਂ ਦੀ ਵਾਰੀ ਹੈ। ਤੈਨੂੰ ਪਤਾ ਹੀ ਹੈ ਛੋਟੀ ਹੁਣ ਵੱਡੀ ਹੋ ਗਈ ਹੈ, ਇਹ ਕੰਬਲ ਉਸ ਲਈ ਹੈ, ਇਸ ਨੂੰ ਸੰਭਾਲ ਕੇ ਰੱਖ ਲਈਂ, ਤੇਰੀ ਹਰ ਗੱਲ ਮੰਨਣ ਵਾਲਾ ਬੇਟਾ ਮੁਨੀਰ।’’
      ਉਸਨੂੰ ਪਤਾ ਸੀ ਛੋਟੀ ਦੇ ਵੱਡੀ ਹੋ ਜਾਣ ’ਚ ਹਾਲੇ ਕਾਫ਼ੀ ਦਿਨ ਪਏ ਸਨ। ਉਸਨੇ ਜੰਗਾਲ ਖਾਧਾ ਸੰਦੂਕ ਖੋਲਿ੍ਹਆ ਤੇ ਕੰਬਲ ਨੂੰ ਦੋਵੇਂ ਹੱਥਾਂ ਨਾਲ ਚੁੱਕ ਕੇ ਸੰਦੂਕ ਦੀ ਤਹਿ ’ਚ ਸਹੇਜ ਕੇ ਰੱਖ ਦਿੱਤਾ। ਜਿੱਦਾਂ ਕਿਸੇ ਅਜ਼ੀਜ਼ ਦੀ ਔਲਾਦ ਨੂੰ ਕਬਰ ’ਚ ਉਤਾਰਿਆ ਹੋਵੇ। ਫੇਰ ਉਸ ਨੇ ਫਿਨਾਇਲ ਦੀਆਂ ਗੋਲੀਆਂ ਉਸ ’ਚ ਪਾਈਆਂ ਤੇ ਸੰਦੂਕ ਦਾ ਢੱਕਣ ਬੜੀ ਚੌਕਸੀ ਨਾਲ ਬੰਦ ਕਰ ਦਿੱਤਾ।
      ਇਹ ਸਭ ਕਰਨ ਪਿੱਛੋਂ ਉਹ ਉੱਡਣਾ ਚਾਹੁੰਦੀ ਸੀ,
      ਪਰ ਉਸ ਨੂੰ ਚੱਕਰ ਆ ਗਿਆ। ਅਪਣੇ ਕੰਬਦੇ, ਚਕਰਾਉਂਦੇ ਵਜੂਦ ਨਾਲ ਬੜੀ ਮੁਸ਼ਕਲ ਨਾਲ ਉਹ ਅਪਣੇ ਪਲੰਘ ਤੱਕ ਪਹੁੰਚੀ, ਮੋਟੀ-ਭਾਰੀ ਰਜਈ ’ਚ ਉਸ ਦਾ ਹਲਕਾ-ਫੁਲਕਾ ਜਿਸਮ ਬਿਸਤਰੇ ਦੀਆਂ ਸਿਲਵਟਾਂ ਵਾਂਗ ਸਮਾ ਗਿਆ। ਕਾਲੀ ਪੈ ਚੁੱਕੀ ਕੰਧ, ਜਿਸ ’ਤੇ ਲੰਮੀਆਂ ਲੱਤਾਂ ਵਾਲੀਆਂ ਮਕੜੀਆਂ ਦੇ ਜਾਲੇ ਸਨ, ਅਚਾਨਕ ਉਸਦੇ ਬਹੁਤ ਨੇੜੇ ਆ ਗਈ। ਉਨ੍ਹਾਂ ਕਾਲੀਆਂ ਕੰਧਾਂ ਕੋਲ ਉਸਨੇ ਅਪਣੀ ਮਾਂ ਨੂੰ ਦੇਖਿਆ, ਜਿਵੇਂ ਵਕਤ ਦੇ ਕਿਸੇ ਗੁਜ਼ਰੇ ਪਲ ’ਚ ਪੁੱਜ ਗਈ ਹੋਵੇ… ਉਸ ਦੀ ਮਾਂ ਲੰਬੀ ਸੂਈ ਨੂੰ ਖੂਨ ਟੱਪਕਦੇ ਪੋਟਿਆਂ ’ਚ ਫੜ ਕੇ ਰਜਾਈ ’ਚ ਲੰਬੇ-ਲੰਬੇ ਟਾਂਕੇ ਭਰ ਰਹੀ ਸੀ। ਉਸ ਦੀਆਂ ਅੱਖਾਂ ’ਚ ਹੰਝੂ ਸਨ।
      ਉਸਨੇ ਹੌਲੀ-ਹੌਲੀ ਅੱਖਾਂ ਬੰਦ ਕਰ ਲਈਆਂ। ਉਸ ਵਕਤ ਜਦੋਂ ਉਹ ਬਿਸਤਰੇ ’ਚ ਕਿਸੇ ਸਿਲਵਟ ਵਾਂਗ ਲਾਚਾਰ ਤੇ ਮਜਬੂਰ ਪਈ ਸੀ, ਉਸ ਵਕਤ ਉਸਦੀ ਸਿਰਫ਼ ਇੱਕੋ ਖ਼ਾਹਿਸ਼ ਸੀ ਕਿ ਕਿਸੇ ਤਰ੍ਹਾਂ ਉਸ ਰਜਾਈ ਨੂੰ ਲਾਹ ਸੁੱਟੇ। ਏਸੇ ’ਚ ਉਸ ਦੀ ਭਲਾਈ ਸੀ। ਉਹ ਇਸ ਰਜਾਈ ’ਚ ਮਰਨਾ ਨਹੀਂ ਸੀ ਚਾਹੁੰਦੀ।
      ਪਰ ਉਸ ਦਾ ਜਿਸਮ ਜਿਵੇਂ ਬੇਜ਼ਾਨ ਹੋ ਗਿਆ ਸੀ, ਉਹ ਅਪਣੇ ਹੱਥ ਦੀ ਇੱਕ ਉਂਗਲ ਵੀ ਨਾ ਹਿਲਾ ਸਕੀ। ਉਸਦਾ ਦਮ ਘੁਟ ਰਿਹਾ ਸੀ। ਉਸਨੂੰ ਤਾਜ਼ਾ ਹਵਾ ਤੇ ਆਕਸੀਜਨ ਦੀ ਲੋੜ ਸੀ। ਉਸਨੇ ਇੱਕ ਆਖ਼ਰੀ ਕੋਸ਼ਿਸ਼ ਕੀਤੀ ਕਿ ਉਹ ਕਿਸੇ ਤਰ੍ਹਾਂ ਅਪਣੇ ਉਪਰੋਂ ਰਜਾਈ ਨੂੰ ਪਰ੍ਹੇ ਧੱਕ ਦੇਵੇ, ਪਰ ਜਿਉਂ ਹੀ ਉਹ ਹਿੱਲਣ ਦੀ ਕੋਸ਼ਿਸ਼ ਕਰਦੀ, ਰਜਾਈ ਮੱਕੜੀ ਦੇ ਗੰਦੇ, ਲੇਸਦਾਰ ਜਾਲੇ ਵਾਂਗ ਉਸਦੇ ਨਾਲ ਲਿਪਟਦੀ ਜਾਂਦੀ…ੳਹ ਖ਼ੁਦ ਨੂੰ ਉਸ ਤੋਂ ਜਿੰਨਾ ਵੀ ਛੁਡਵਾਉਣ ਦੀ ਕੋਸ਼ਿਸ਼ ਕਰਦੀ ਓਨਾ ਹੀ ਉਹ ਗੰਦਾ ਜਾਲਾ ਉਸ ਨਾਲ ਲਿਪਟਦਾ ਜਾਂਦਾ… ਉਸਨੂੰ ਉਲਟੀ ਆਉਣ ਲੱਗੀ। ਉਸ ਨੇ ਕਿਸੇ ਨੂੰ ਮੱਦਦ ਲਈ ਆਵਾਜ਼ ਮਾਰੀ… ਕੁੱਝ ਨਾਂ ਲੈ ਕੇ ਆਵਾਜ਼ਾਂ ਮਾਰੀਆਂ, ਜਿਨ੍ਹਾਂ ਤੋਂ ਉਹ ਇਹ ਨਾ ਜਾਣ ਸਕੀ ਕਿ ਉਹ ਉਸਦੇ ਕੀ ਲਗਦੇ ਸਨ? ਕੀ ਰਿਸ਼ਤਾ ਸੀ? ਉਸਦੇ ਦਿਲ ’ਚ ਬੱਸ ਬੇਮਤਲਬ ਸ਼ਬਦਾਂ ਵਰਗੇ ਨਾਂ ਰਹਿ ਗਏ ਸਨ… ਬਾਕੀ ਸਭ ਕੁਝ ਉਹ ਭੁੱਲ ਚੁੱਕੀ ਸੀ।

    ਕਵਿਤਾ


    • ਲੈਨਿਨ
      ਰਾਹਾਂ ਦੇ ਸੌਦਾਗਰ ਲੱਦ ਚੱਲੇ
      ਮੋਢਿਆਂ ਉੱਤੇ ਮੰਜ਼ਿਲਾਂ ਦੇ ਇਸ਼ਕ ਦਾ ਭਾਰ
      ਪੈਰਾਂ ਦੀ ਗਰਦਿਸ਼ ਕਰਦੀ ਇਕਰਾਰ
      ਕੰਬਦਾ ਮਹਿਲਾਂ ਮਾੜੀਆਂ ਦਾ ਝੂਠ
      ਮੰਦੇ ਪੈਂਦੇ ਸਭੇ ਕੂੜ ਵਪਾਰ ।
      ਰਾਹਾਂ ਦੇ ਸੌਦਾਗਰ ਲੱਦ ਚੱਲੇ
      ਪੈਰਾਂ ਵਿਚ ਸੰਗਲਾਂ ਦਾ ਗੀਤ
      ਅੱਖਾਂ ਵਿਚ ਕਰੋੜਾਂ ਅੱਖਾਂ ਦੀ ਪ੍ਰੀਤ
      ਹੋਠਾਂ ਉੱਤੇ
      ਅਣਗਿਣਤ ਹੋਠਾਂ ਦਾ ਜਖ਼ਮੀਂ ਰਾਗ
      ਸੂਹੇ ਦਿਨਾਂ ਦਾ ਵਿਰਾਗ
      ਇੱਕ ਕੂਕ, ਇੱਕ ਪੁਕਾਰ
      ਤੇ ਪੜਾਅ
      ਸੂਲੀਆਂ, ਗੋਲੀਆਂ, ਉੱਖੜੇ ਸਾਹ
      ਤੇ ਪੜਾਅ
      ਔਖੀਆਂ ਰਾਹਾਂ ਦੀ ਦਰਗਾਹ ।
      ਇਥੇ ਕੁਰਬਾਨ ਕਰੋ
      ਇਕਰਾਰਾਂ ਦੀ ਜੀਉਂਦੀ ਜਾਗਦੀ ਕਿਤਾਬ
      ਇਥੇ ਕੁਰਬਾਨ ਕਰੋ
      ਉਮਰਾਂ ਦੀ ਕਮਾਈ ਦਾ ਹਿਸਾਬ
      ਤੇ ਵੰਡੋ
      ਨਜ਼ਮ ਦੀ ਹਵਾ ਨਾਲ ਵਹਿੰਦੀ
      ਸੁਗੰਧ ਬਾਗ਼ੀ ਜਵਾਨੀਆਂ ਦੀ
      ਤੇ ਜੰਗ ਕੋਲੋਂ ਖੋਹ ਕੇ ਮੋੜ ਦਿਓ
      ਮਾਵਾਂ ਦੀਆਂ ਛਾਤੀਆਂ ਨੂੰ
      ਭਰਾਵਾਂ ਦੀਆਂ ਬਾਹਵਾਂ ਨੂੰ
      ਉਹਨਾਂ ਦੀਆਂ ਦੋਸਤੀਆਂ
      ਉਹਨਾਂ ਦਾ ਪਿਆਰ
      ਮੰਜ਼ਿਲਾਂ ਦੇ ਇਸ਼ਕ ਦਾ ਭਾਰ
      ਇੱਕ ਸਾਜ਼
      ਤੇ ਆਵਾਜ਼
      ਜਿਵੇਂ ਉਹਦੇ ਦੁਖਦੇ ਹੋਂਠ
      ਦਰਦ ਦੀਆਂ ਮਿਸ਼ਾਲਾਂ ਦਾ ਗੀਤ ਛੂੰਹਦੇ
      ਤੇ ਉਹਦੀਆਂ ਜਾਗਦੀਆਂ ਅੱਖਾਂ ਵਿਚ
      ਧਰਤੀ ਮਾਂ ਦੇ ਮਿਹਰ ਦੀ ਅੱਗ ਭੜਕਦੀ
      ਤੇ ਇਸ ਅੱਗ ਦਾ ਗੀਤ
      ਅੱਜ ਸਾਰੇ ਜੱਗ ਦਾ ਗੀਤ
      ਰਾਹੀਆ ਵੇ! ਜੀਉਂਦਾ ਰਹਿਸੀ ਤੇਰਾ
      ਪਿਆਰ
      ਤੂੰ ਪੂਰੇ ਕੀਤੇ ਸੱਭੇ ਕੌਲ-ਕਰਾਰ
      ਮਾਹੀਆ ਵੇ ।

    ਗ਼ਜ਼ਲਾਂ
    ਮਈ ਦਿਵਸ ’ਤੇ ਮਿੱਤਰਾਂ ਨੂੰ


    • ਹੈ ਮਹਿਕਦੇ ਫੁੱਲ ਵਰਗਾ ਪਰ, ਸੀਨੇ ਖਾਰ ਲਈ ਫਿਰਦਾ।
      ਖਲਕਤ ਦੀ ਸਾਰੀ ਪੀੜ ਦਾ, ਸਿਰ ਭਾਰ ਲਈ ਫਿਰਦਾ।

    ਕੈਸਾ ਖੇਲ੍ਹ ਕੁਦਰਤ ਦਾ, ਤੇ ਕਰਿਸ਼ਮਾ ਸਮਾਜੀ ਹੈ,
    ਜਿਸ ਜਨਮਿਆਂ ਉਸ ਮਾਂ ਦੀ ਹੋਣੀ ਦੇ, ਹਥਿਆਰ ਲਈ ਫਿਰਦਾ।

    ਉਮਰਾਂ ਦੀ ਸਾਰੀ ਘਾਲਣਾ, ਨਾ ਕੋਈ ਮਾਪ ਸਕਦਾ ਹੈ,
    ਮਸਤਕ ’ਚ ਸਮਿਆਂ ਦੀ, ਤੇਜ਼ ਰਫ਼ਤਾਰ ਲਈ ਫਿਰਦਾ।

    ਉਸਦੇ ਜਨਮ ਦੇ ਜਸ਼ਨਾਂ ’ਚ, ਸੰਦਲੀ ਜਿਹਾ ਰੰਗ ਭਰ ਦਈਏ,
    ਜਿਹੜਾ ਨੇਰਿ੍ਹਆਂ ’ਚ ਜੁਗਨੂੰਆਂ ਦੀ, ਡਾਰ ਲਈ ਫਿਰਦਾ।

    ਸ਼ਿਕਾਗੋ, ਗਾਜ਼ਾ ਤੇ ਨੋਇਡਾ ’ਚ, ਕਦੇ ਤਹਿਰਾਨ ਦੀਆਂ ਸੜਕਾਂ ’ਤੇ,
    ਬਾਰੂਦ ਦੇ ਰਣ ਅੰਦਰ, ਨਵੀਂ ਹੁੰਕਾਰ ਲਈ ਫਿਰਦਾ।

    ਅੱਖਾਂ ਸਾਹਵੇਂ ਕਿੰਝ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ


    • ਅੱਖਾਂ ਸਾਹਵੇਂ ਕਿੰਝ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ
      ਦੁੱਖ ਹੋਇਆ ਜਦ ਫੁੱਲਾਂ ਵਰਗੇ ਮੁੱਖ ਨੇ ਇੱਟਾਂ ਢੋਈਆਂ

    ਐਵੇਂ ਤੇ ਨਈਂ ਬਣ ਗਏ ਮਿੱਤਰਾ ਤੇਰੇ ਮਹਿਲ ਮੁਨਾਰੇ
    ਲੋੜ ਕਿਸੇ ਦੀ ਗਾਰਾ ਦਿੱਤਾ, ਭੁੱਖ ਨੇ ਇੱਟਾਂ ਢੋਈਆਂ

    ਬਾਊ ਜੀ ਮੈਂ ਇੰਝ ਨਈਂ ਪੜ੍ਹਿਆ, ਪੜ੍ਹਨ ਲਈ ਸਾਡੇ ਘਰ ਦੀ
    ਛਾਂ ਨੇ ਘਰ-ਘਰ ਭਾਂਡੇ ਮਾਂਜੇ, ਰੁੱਖ ਨੇ ਇੱਟਾਂ ਢੋਈਆਂ

    ਹਸਦੇ ਵਸਦੇ ਦੰਦੀਆਂ ਕਢਦੇ ਸੁੱਖ ਨੂੰ ਕਿੰਝ ਸਮਝਾਵਾਂ
    ਖ਼ੌਰੇ ਕਿਹੜੇ ਦੁੱਖੋਂ ਕਿਹੜੇ ਦੁੱਖ ਨੇ ਇੱਟਾਂ ਢੋਈਆਂ

    ਅੱਜ ਵੀ ਇੱਟਾਂ ਢੋਵਣ ਵਾਲੇ ਉਹੀਓ ਨੇ ਨਾ ‘ਸੰਧੂ’
    ਉਹ ਜਿੰਨ੍ਹਾਂ ਦੇ ਜੰਮਣੋ ਪਹਿਲਾਂ ਕੁੱਖ ਨੇ ਇੱਟਾਂ ਢੋਈਆਂ

    कविता
    हर ज़ोर काुल्म की टक्कर में हड़ताल हमारा नारा है!


    • हर ज़ोर ज़ुल्म की टक्कर में हड़ताल हमारा नारा है!
      तुमने माँगें ठुकराई हैं, तुमने तोड़ा है हर वादा,
      छीना हमसे सस्ता अनाज, तुम छँटनी पर हो आमादा
      तो अपनी भी तैयारी है, तो हमने भी ललकारा है,
      हर ज़ोर ज़ुल्म की टक्कर में हड़ताल हमारा नारा है!
      मत करो बहाने संकट है, मुद्राप्रसार इन्फ़्लेशन है,
      इन बनियों चोर-लुटेरों को क्या सरकारी कंसेशन है?
      मत आँख चुराओ, बग़लें मत झाँको, दो जवाब,
      क्या यही स्वराज्य तुम्हारा है,
      हर ज़ोर ज़ुल्म की टक्कर में हड़ताल हमारा नारा है!
      मत समझो हमको याद नहीं है जून छियालिस की घातें,
      जब काले-गोरे बनियों में चलती थीं सौदे की बातें,
      रह गई गुलामी बरकरार हम समझे अब छुटकारा है,
      हर ज़ोर ज़ुल्म की टक्कर में हड़ताल हमारा नारा है!
      क्या धमकी देते हो साहब, दमदाँटी में क्या रखा है?
      यह वार तुम्हारे अग्रज अँग्रेज़ों ने भी तो चक्खा है!
      दहला था सारा साम्राज्य जो तुमको इतना प्यारा है,
      हर ज़ोर ज़ुल्म की टक्कर में हड़ताल हमारा नारा है!
      समझौता? समझौता? हमला तो तुमने बोला है,
      महँगी ने हमें निगलने को दानव जैसा मुँह खोला है,
      हम मौत के जबड़े तोड़ेंगे, एका हथियार हमारा है,
      हर ज़ोर ज़ुल्म की टक्कर में हड़ताल हमारा नारा है!
      अब सँभले समझौतापरस्त घुटनाटेकू ढुलमुल-यक़ीन,
      हम सब समझौतेबाज़ों को अब अलग करेंगे बीन-बीन,
      जो रोकेगा वह जाएगा यह वह तूफ़ानी धारा है,
      हर ज़ोर ज़ुल्म की टक्कर में हड़ताल हमारा नारा है!
  • ‘ਯੁੱਧ ਨਸ਼ਿਆਂ ਵਿਰੁੱਧ’ ਦੀ ਨੋਟੰਕੀ ਬੰਦ ਕਰਕੇ ਮਨੁੱਖੀ ਜਾਨਾਂ ਬਚਾਉਣ ਦਾ ਹੀਲਾ ਕਰੋ

    ‘ਯੁੱਧ ਨਸ਼ਿਆਂ ਵਿਰੁੱਧ’ ਦੀ ਨੋਟੰਕੀ ਬੰਦ ਕਰਕੇ ਮਨੁੱਖੀ ਜਾਨਾਂ ਬਚਾਉਣ ਦਾ ਹੀਲਾ ਕਰੋ

    ਕਪੂਰਥਲਾ ਜਿਲ੍ਹੇ ਦੇ ਵਡੇਰੇ ਧਾਰਮਿਕ ਮਹੱਤਵ ਵਾਲੇ, ਮਸ਼ਹੂਰ ਕਸਬੇ ਸੁਲਤਾਨਪੁਰ ਲੋਧੀ ਨੇੜਲੇ ਕਿਸੇ ਪਿੰਡ ਦੀ ਇੱਕ ਮਾਂ ਦੇ ਸਾਰੇ ਪੁੱਤ ਨਸ਼ਿਆਂ ਦੀ ਭੇਂਟ ਚੜ੍ਹ ਗਏ ਹਨ। ਕੁੱਝ ਅਰਸਾ ਪਹਿਲਾਂ ਜਗਰਾਓਂ ਨੇੜਲੇ ਇੱਕ ਪਿੰਡੋਂ ਵੀ ਅਜਿਹੀ ਹੀ ਕੁਲਹਿਣੀ ਖ਼ਬਰ ਸਾਹਮਣੇ ਆਈ ਸੀ। ਹਮੇਸ਼ਾ ਵਾਂਗ ਕੁੱਝ ਦਿਨ ਭੱਖਵੀਂ ਚਰਚਾ ਹੋਣ ਮਗਰੋਂ ਉਹ ਮਨਹੂਸ ਖ਼ਬਰ ਵੀ ਲੋਕ ਚੇਤਿਆਂ ’ਚੋਂ ਮਨਫੀ ਹੋ ਗਈ ਸੀ। ਅਖ਼ਬਾਰਾਂ-ਚੈਨਲਾਂ ਤੇ ਸ਼ੋਸਲ ਮੀਡੀਆ ਸਾਈਟਸ ’ਤੇ ਪ੍ਰਮੁਖਤਾ ਨਾਲ ਛਾਇਆ ਹੋਈਆਂ ਇਨ੍ਹਾਂ ਦਰਦਨਾਕ ਖ਼ਬਰਾਂ ਨਾਲ ਹਰ ਸੰਵੇਦਨਸ਼ੀਲ ਮਨੁੱਖ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਇਨ੍ਹਾਂ ਦੁਖਦਾਈ ਖਬਰਾਂ ਨਾਲ ਜੇਕਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਉਹ ਹਾਕਮ ਜਮਾਤੀ ਸਿਆਸੀ ਦਲਾਂ, ਖਾਸ ਕਰਕੇ ਸੂਬੇ ’ਚ ਮੌਜੂਦਾ ਸਮੇਂ ਰਾਜ ਕਰ ਰਹੀ ‘ਆਮ ਆਦਮੀ ਪਾਰਟੀ’ ਦੇ ਆਗੂ ਹਨ। ਇੱਕ ਪਾਸੇ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਦੀ ਕਾਮਯਾਬੀ ਦੇ ਫਰਜੀ ਸੋਹਲੇ ਗਾਉਂਦੀ ਹੋਈ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕੀ ਜਾ ਰਹੀ ਹੈ। ਦੂਜੇ ਬੰਨੇ ਵਿਰੋਧੀ ਧਿਰ ਵਾਲੇ ਸਰਕਾਰ ਦੀ ਸਿਰਫ ਤੇ ਸਿਰਫ ਜ਼ੁਬਾਨੀ-ਕਲਾਮੀ ਆਲੋਚਨਾ, ਉਹ ਵੀ ਹਾਸੇ-ਠੱਠੇ ਵਾਲੇ ਅੰਦਾਜ ’ਚ, ਕਰਨ ਨਾਲ ਹੀ ਡੰਗ ਟਪਾਈ ਕਰੀ ਜਾ ਰਹੇ ਹਨ। ਇਹ ਵੀ ਸੱਚ ਹੈ ਕਿ ਸਰਕਾਰ ਵਿਰੋਧੀ ਰਾਜਨੀਤੀਵਾਨਾਂ ਚੋਂ ਕਈਆਂ ਦੇ ਅਤੀਤ ’ਚ ਨਸ਼ਾ ਕਾਰਬੋਰੀਆਂ ਨਾਲ ‘ਨੇੜਲੇ’ ਸਬੰਧ ਰਹੇ ਹਨ। ਇਹ ਵੀ ਸੰਭਵ ਹੈ ਕਿ ਇਹ ਭੱਦਰ ਪੁਰਸ਼ ਰਾਜ ਕਰਨ ਦੀ ਆਪਣੀ ਵਾਰੀ ਦੋਬਾਰਾ ਆਉਣ ’ਤੇ ਵੀ ਇਹੋ ਜਿਹੀਆਂ ਹੀ ਕਰਤੂਤਾਂ ਖਿਲਾਰਨ। ਐਪਰ ਅਸਾਡੀ ਵਡੇਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਵਾਨ-ਜਹਾਨ ਅਜਾਈਂ ਮੌਤਾਂ ਹੋਣ ਦੀ ਇਹ ਨਾ ਤਾਂ ਪਹਿਲੀ ਖ਼ਬਰ ਹੈ ਅਤੇ ਬਦਕਿਸਮਤੀ ਨਾਲ ਨਾ ਹਾਲੇ ਆਖਰੀ ਹੀ ਜਾਪਦੀ ਹੈ। ਹੁਣ ਤਾਂ ਪੰਜਾਬ ’ਚ ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੋ ਗਈ ਹੈ। ਅਖ਼ਬਾਰਾਂ ’ਚ ਅਜਿਹੀਆਂ ਖਬਰਾਂ ਨੂੰ ਅਕਸਰ ਇੱਕ ਕਾਲਮ ਜਾਂ ਇਸ ਤੋਂ ਵੀ ਘੱਟ ਸਪੇਸ ਦਿੱਤੀ ਜਾਂਦੀ ਹੈ। ਉਂਝ ਵੀ ਅਖ਼ਬਾਰਾਂ ਦੀ ਪਹੁੰਚ ‘ਬਸ ਖ਼ਬਰ ਛਾਪੀ ਤੇ ਕੰਮ ਮੁੱਕਿਆ’ ਵਾਲੀ ਹੀ ਹੈ। ਪਰਿਵਾਰ ਵੀ ਰੋ-ਧੋ ਕੇ ਆਪਣਾ ਜੀਅ ਫੂਕਦੇ ਹਨ, ਕੁਝ ਦਿਨ ਸੱਥਰ ਵਿਛਦਾ ਹੈ ਤੇ ਅੰਤਮ ਰਸਮਾਂ ਮਗਰੋਂ ਗੱਲ ਆਈ-ਗਈ ਹੋ ਜਾਂਦੀ ਹੈ। ਅਫ਼ਸੋਸ ਕਰਨ ਆਏ ਲੋਕ ਪਰਿਵਾਰ ਵਾਲਿਆਂ ਨੂੰ ਕੀ ਕਹਿੰਦੇ ਹੋਣਗੇ ਜਾਂ ਹਮਦਰਦੀ ਕਰਨ ਆਇਆਂ ਨੂੰ ਪਰਿਵਾਰ ਵਾਲੇ ਕੀ ਕਹਿੰਦੇ ਹੋਣਗੇ? ਬਸ ਉਸ ਦੀ ਇੰਨੀ ਹੀ ਲਿਖੀ ਸੀ! ਸਾਡੀ ਕਿਸਮਤ ਹਾਰ ਗਈ! ਪਰਿਵਾਰਕ ਜੀਅ ਤਾਂ ਦਰਅਸਲ ਅੰਦਰੋਂ-ਅੰਦਰੀ ਦੂਹਰੇ ਟੁੱਟੇ ਹੋਏ ਹੁੰਦੇ ਹਨ। ਇੱਕ ਤਾਂ ਪਰਿਵਾਰ ਦਾ ਜੀਅ ਗਿਆ ਤੇ ਦੂਜੀ ਨਮੋਸ਼ੀ। ਹਰ ਰੋਜ਼ ਦੇ ਕਾਟੋ-ਕਲੇਸ਼ ਤੇ ਉਲਾਂਭਿਆਂ ਤੋਂ ਅੱਕੇ ਬਹੁਤੇ ਪਰਿਵਾਰ ਤਾਂ ਸ਼ਾਇਦ ਇਹ ਵੀ ਸੋਚਦੇ ਹੋਣਗੇ ਕਿ ਚਲੋ ਇੱਕ ਪਾਸਾ ਤਾਂ ਹੋਇਆ! ਕਿਉਂਕਿ ਨਸ਼ੇ ਦੇ ਗੁਲਾਮ ਬਣਾ ਦਿੱਤੇ ਗਏ ਨੌਜਵਾਨਾਂ ਦੇ ਘਰਾਂ ’ਚ ਜਿਹੜਾ ਕੁੱਤ-ਕਲੇਸ਼ ਹਰ ਰੋਜ਼ ਹੁੰਦਾ ਹੈ, ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਨਸ਼ਈ (ਅਸਲ ’ਚ ਜ਼ਿਹਣੀ ਮਰੀਜ਼) ਘਰ ਦੇ ਕਿਸੇ ਜੀਅ ਨਾਲ ਕਦੋਂ ਕੁੱਤੇ ਖਾਣੀ ਜਾਂ ਹੱਥੋਪਾਈ ਕਰ ਦੇਵੇ ਇਸ ਦਾ ਪਤਾ ਹੀ ਨਹੀਂ ਹੁੰਦਾ। ਵਾਰ-ਵਾਰ ਪੈਸੇ ਮੰਗਣੇ, ਨਾ ਮਿਲਣ ’ਤੇ ਘਰ ਦਾ ਸਮਾਨ ਵੇਚ ਦੇਣਾ ਆਮ ਵਰਤਾਰਾ ਹੈ। ਇਹੋ ਜਿਹੇ ਬੱਚੇ ਆਂਢ-ਗੁਆਂਢ ਕੀ ਚੰਦ ਚਾੜ੍ਹਦੇ ਹਨ ਇਸ ਦਾ ਤਾਂ ਬਹੁਤੀ ਵਾਰ ਘਰ ਦਿਆਂ ਨੂੰ ਛੇਤੀ ਕੀਤਿਆਂ ਪਤਾ ਵੀ ਨਹੀਂ ਲਗਦਾ। ਨਸ਼ੇ ਦੇ ਆਦੀ ਬਣੇ ਨੌਜਵਾਨ ਮੁੰਡੇ-ਕੁੜੀਆਂ ਦੇ ਚਿਹਰਿਆਂ ’ਤੇ ਰੌਣਕਾਂ ਦੇਖਣ ਨੂੰ ਨਹੀਂ ਮਿਲਦੀਆਂ। ਬਹੁਤਿਆਂ ਦੇ ਰੰਗ ਕਾਲੇ ਪਏ ਹੋਏ ਹੁੰਦੇ ਹਨ ਤੇ ਅੰਦਰੋਂ ਬਿਮਾਰੀਆਂ ਨੇ ਵੀ ਘੇਰੇ ਹੁੰਦੇ ਹਨ। ਨਸ਼ੇ ਦੇ ਆਦੀ ਬਣੇ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਦੀ ਮਾੜੀ-ਮੋਟੀ ਚਰਚਾ ਤਾਂ ਹੁੰਦੀ ਹੈ। ਲੇਕਿਨ ਜਿਹੜੇ ਨਾੜਾਂ ’ਚ ਟੀਕੇ ਲਾਉਂਦੇ-ਲਾਉਂਦੇ ਆਪਣੀਆਂ ਲੱਤਾਂ-ਬਾਹਾਂ ਵਢਵਾ ਬਹਿੰਦੇ ਹਨ, ਅਧਰੰਗ ਦੇ ਸ਼ਿਕਾਰ ਬਣ ਜਾਂਦੇ ਹਨ ਜਾਂ ਜਿਨ੍ਹਾਂ ਨੂੰ ਲਗਾਤਾਰ ਦੌਰੇ ਪੈਂਦੇ ਹਨ ਤੇ ਹੋਰ ਅਨੇਕਾਂ ਮੁਸੀਬਤਾਂ ਝੱਲ ਰਹੇ ਹਨ, ਉਨ੍ਹਾਂ ਦੀ ਤਾਂ ਕਦੇ ਚਰਚਾ ਤੱਕ ਵੀ ਨਹੀਂ ਹੁੰਦੀ। ਹੁਣ ਵਾਲੀ ਵੀ ਤੇ ਪਿਛਲੀਆਂ ਸਰਕਾਰਾਂ ਵੀ ਇਸ ਸਮੁੱਚੇ ਮਸਲੇ ’ਤੇ ‘ਗਾਹਵੇ ਆਲ ਪਤਾਲ’ ਵਾਲੀ ਪੁਜ਼ੀਸ਼ਨ ’ਚ ਨਜ਼ਰ ਆ ਰਹੀਆਂ ਹਨ। ਕਈ ਸਿਆਸੀ-ਸਮਾਜਿਕ ਆਗੂਆਂ, ਇੱਥੋਂ ਤੱਕ ਕਿ ਕੁੱਝ ਇਕ ਕਿਸਾਨ ਸੰਗਠਨਾਂ ਨੇ ਵੀ ਕੈਮੀਕਲ ਨਸ਼ਿਆਂ ਦੇ ਟਾਕਰੇ ਹਿਤ ਅਫੀਮ-ਭੁੱਕੀ ਵਰਗੇ ਰਵਾਇਤੀ ਨਸ਼ਿਆਂ ਦੀ ਖੁੱਲ੍ਹ ਦੇਣ ਤੇ ਇਨ੍ਹਾਂ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਦੀ ਹਾਸੋਹੀਣੀ ਮੰਗ ਕਰਨ ਦਾ ਰਾਹ ਫੜ੍ਹਿਆ ਹੋਇਆ ਹੈ। ਜੇਕਰ ਦੇਸ਼ ’ਚ ਅਨਾਜ ਉਪਲੱਭਧ ਨਾ ਹੋਣ ਕਰਕੇ ਭੁੱਖਮਰੀ ਦੀ ਸਮੱਸਿਆ ਹੋਵੇ ਤਾਂ ਅਨਾਜ ਦੇ ਬਦਲ ਵਜੋਂ ਕੀ ਖਾਧਾ ਜਾਵੇ ਇਸ ਬਾਰੇ ਤਾਂ ਬਹਿਸ ਕੀਤੀ ਜਾ ਸਕਦੀ ਹੈ। ਪਰ ਨੌਜਵਾਨੀ ਨੂੰ ਕੈਮੀਕਲ ਨਸ਼ਿਆਂ ਦੇ ਮਾਰੂ ਅਸਰ ਤੋਂ ਬਚਾਉਣ ਲਈ ਇਨ੍ਹਾਂ ਦੀ ਥਾਂ ਗੈਰ ਕੈਮੀਕਲ ਨਸ਼ਿਆਂ ਦੀ ਵਰਤੋਂ ਨੂੰ ਬਦਲਵਾਂ ਹੱਲ ਦੱਸਣਾ ਦਿਆਨਤਦਾਰੀ ਉੱਕਾ ਹੀ ਨਹੀਂ ਕਹੀ ਜਾ ਸਕਦੀ। ਇਹ ਤਾਂ ਸਗੋਂ ਨਸ਼ਿਆਂ ਦੀ ਗੰਭੀਰ ਸਮੱਸਿਆ ਤੋਂ ਧਿਆਨ ਭਟਕਾਉਣ ਦਾ ਇਕ ਢੰਗ ਹੀ ਹੈ।ਪਹਿਲਾਂ ਪਹਿਲ ਪੁਲੀਸ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਬੀੜਾ ਚੁੱਕਿਆ ਸੀ। ਨਸ਼ਾ ਛੁਡਾਉ ਕੈਂਪ ਵੀ ਲਵਾਏ ਗਏ। ਕਾਂਗਰਸ ਸਰਕਾਰ ਵੇਲੇ ਤਾਂ ਪੁਲੀਸ ਵਲੋਂ ਇਹ ਦਾਅਵਾ ਵੀ ਕੀਤਾ ਜਾਂਦਾ ਰਿਹਾ ਕਿ ਕੈਂਪ ਲਗਾ ਕੇ ਲੱਖਾਂ ਨੌਜਵਾਨਾਂ ਨਸ਼ਾ ਮੁਕਤ ਕਰ ਦਿੱਤੇ ਗਏ ਹਨ। ਪਰ ਪਿਛੋਂ ਪਤਾ ਲੱਗਾ ਕਿ ਇਹ ਤਾਂ ਉਨ੍ਹਾਂ ਦਾ ਕੰਮ ਹੀ ਨਹੀਂ, ਬਲਕਿ ਇਹ ਤਾਂ ਸਿਹਤ ਵਿਭਾਗ ਦਾ ਕੰਮ ਹੈ। ਫਿਰ ਬੋਲੀ ਬਦਲਦਿਆਂ ਸੈਮੀਨਾਰਾਂ ਰਾਹੀਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚਨਾ ਦੇਣ ਲਈ ਕਹਿਣ ਲੱਗ ਪਏ ਅਤੇ ਸੂਚਨਾ ਗੁਪਤ ਰੱਖਣ ਦਾ ਵਿਸ਼ਵਾਸ ਵੀ ਦਵਾਉਣ ਲੱਗ ਪਏ। ਸਾਡੇ ਸਮੇਤ ਪੰਜਾਬ ਦੇ ਸਾਰੇ ਲੋਕ ਜਾਣਨਾ ਚਾਹੁੰਦੇ ਹਨ ਨਸ਼ਾ ਮੁਕਤ ਕੀਤੇ ਗਏ ਉਹ ਲੱਖਾਂ ਨੌਜਵਾਨ ਗਏ ਕਿੱਥੇ? ਕਿਸੇ ਵੇਲੇ ਲੱਗਦਾ ਸੀ ਕਿ ਸਾਡੇ ਸੂਬੇ ਦੀ ਜਵਾਨੀ ਦਾ ਪੰਜ ਸਾਲ ਦਾ ਗਰੁੱਪ ਖਤਮ ਹੋ ਜਾਏਗਾ। ਪਰ ਹੁਣ ਤਾਂ ਖਦਸ਼ਾ ਹੈ ਕਿ ਅਗਲੇ ਪੰਜ ਸਾਲਾਂ ਵਾਲਾਂ ਗਰੁੱਪ ਹੀ ਨਹੀਂ, ਸਗੋਂ ਇੱਕ ਹੋਰ ਪੰਜ ਸਾਲ ਵਾਲਾ ਗਰੁੱਪ ਵੀ ਇਸ ਦੀ ਲਪੇਟ ’ਚ ਆ ਚੁੱਕਾ ਹੈ।ਮੌਜੂਦਾ ਸਰਕਾਰ ਨੇ ਪੰਚਾਇਤਾਂ ਦੇ ਸਹਿਯੋਗ ਨਾਲ ਨਸ਼ੇ ਨੂੰ ਰੋਕਣ ਲਈ ਕਮੇਟੀਆਂ ਦਾ ਗਠਨ ਕੀਤਾ ਹੈ। ਜਲੰਧਰ ਜ਼ਿਲ੍ਹੇ ਦੇ ਦੋ ਮੋਹਤਬਰ ਨਸ਼ਾ ਸਮਗਲਰਾਂ ਦੇ ਪਾਲੇ ਗੁੰਡਿਆਂ ਵਲੋਂ ਕਤਲ ਕੀਤੇ ਜਾ ਚੁੱਕੇ ਹਨ। ਪੰਜਾਬ ਦੇ ਕਈ ਹੋਰ ਜਿਲਿ੍ਹਆਂ ਤੋਂ ਵੀ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ ਕਿ ਨਸ਼ਾ ਕਾਰਬੋਰੀਆਂ ਤੇ ਉਨ੍ਹਾਂ ਦੇ ਗੁਰਗਿਆਂ ਵਲੋਂ ਨਸ਼ਾ ਵਿਕਰੀ ਦੀ ਸ਼ਿਕਾਇਤ ਕਰਨ ਵਾਲਿਆਂ ’ਤੇ ਹਮਲੇ ਕੀਤੇ ਗਏ ਹਨ। ਮਾਹਿਰਾਂ ਮੁਤਾਬਿਕ ਜੇ ਕਿਸੇ ਨੇ 18 ਸਾਲ ਦੀ ਉਮਰ ਤੋਂ ਪਹਿਲਾਂ ਸ਼ਰਾਬ ਦਾ ਸਵਾਦ ਚੱਖ ਲਿਆ ਤਾਂ ਉਸ ਦੇ ਬਾਕੀ ਰਹਿੰਦੇ ਜੀਵਨ ’ਚ ਵਧੇਰੇ ਮਾਤਰਾ ’ਚ ਸ਼ਰਾਬ ਪੀਣ ਦੀ ਜ਼ਿਆਦਾ ਸੰਭਾਵਨਾ ਹੈ। ਠੀਕ ਉਵੇਂ ਹੀ ਜਿਵੇਂ ਸਮਾਜਿਕ ਮਾਨਤਾ ਪ੍ਰਾਪਤ ਕਰ ਚੁੱਕੀ ਚਾਹ ਬਚਪਨ ਤੋਂ ਹੀ ਪੀਣ ਦੇ ਆਦੀ ਹੋਣ ਕਾਰਨ 99 ਫ਼ੀਸਦ ਲੋਕ ਸਵੇਰੇ ਉੱਠਣ ਸਾਰ ਚਾਹ ਪੀਤੇ ਬਿਨਾਂ ਆਪਣਾ ਕੰਮ-ਕਾਜ ਆਰੰਭ ਨਹੀਂ ਕਰ ਸਕਦੇ। ਫਿਰ ਅਸੀਂ ਇਹ ਆਸ ਕਿਵੇੰ ਕਰ ਸਕਦੇ ਹਾਂ ਕਿ ਨਸ਼ੇ ਦੇ ਸ਼ਿਕਾਰ ਨੌਜਵਾਨ ਸਾਡੇ ਭਾਸ਼ਣਾਂ ਨਾਲ ਜਾਂ ਦਬਕੇ ਮਾਰਨ ਨਾਲ ਹੀ ਨਸ਼ਾ ਕਰਨੋਂ ਹਟ ਜਾਣਗੇ।ਕੈਮੀਕਲ ਨਸ਼ਾ, ਖਾਸ ਕਰਕੇ ਚਿੱਟਾ ਆਮ ਤੌਰ ’ਤੇ ਨੈੱਟਵਰਕ ਮਾਰਕੀਟਿੰਗ ਵਾਂਗ ਵਿੱਕਦਾ ਹੈ। ਮਿਸਾਲ ਵਜੋਂ ਕਿਸੇ ਨੇ 10 ਗਰਾਮ ਖਰੀਦਿਆਂ, ਵਿਚੋਂ ਇੱਕ ਗ੍ਰਾਮ ਆਪਣੇ ਕੋਲ ਰੱਖਿਆ ਤੇ ਅੱਗੋਂ 9 ਗ੍ਰਾਮ ਦੀਆਂ ਦਸ ਪੁੜੀਆਂ ਬਣਾ ਕੇ ਹੋਰਾਂ ਨੂੰ ਸਪਲਾਈ ਕਰ ਦਿੱਤੀਆਂ। ਇਸ ਢੰਗ ਨਾਲ ਨਵੇਂ ਗਾਹਕ ਲੱਭਣੇ ਮਜ਼ਬੂਰੀ ਵੀ ਬਣ ਜਾਂਦੀ ਹੈ ਅਤੇ ਮੁਫ਼ਤੋ-ਮੁਫ਼ਤੀ ਆਪਣਾ ਪ੍ਰਬੰਧ ਕਰਨਾ ਵੀ ਸੁਖਾਲਾ ਹੋ ਜਾਂਦਾ ਹੈ। ਜੇ ਅਜਿਹਾ ਨਾ ਹੋਵੇ ਤਾਂ ਪਲੈਨ ‘ਬੀ’ ਵੀ ਹੈ, ਜਿਸ ’ਚ ਝਪਟਮਾਰੀ ਜ਼ਰੂਰੀ ਹੋ ਜਾਂਦੀ ਹੈ। ਪਲੈਨ ‘ਸੀ’ ਵੀ ਹੈ, ਜਿਸ ’ਚ ਸਰਕਾਰ ਵੱਲੋਂ ਖੋਲ੍ਹੇ ਓਟ ਸੈਂਟਰਾਂ ਤੋਂ ਦਵਾਈ ਲਓ, ਦਿਹਾੜੀ ਲੰਘਾਓ, ਅਗਲੇ ਦਿਨ ਫਿਰ ਦੇਖੀ ਜਾਏਗੀ। ਪੁਲੀਸ ਦੀਆਂ ਮੁਹਿੰਮਾਂ ਕਾਰਨ ਸਖ਼ਤੀ ਹੋਈ, ਪਰ ਨਸ਼ੇ ’ਚ ਲੱਗੇ ਨੌਜਵਾਨ ਕੀ ਕਰਨ? ਇਹ ਨੌਜਵਾਨ ਜੁਗਾੜ ਲਾਉਂਦੇ ਹਨ ਕਿ ਅੱਜ ਥੋੜ੍ਹੇ ਸਮਾਨ ਨਾਲ ਕਿਵੇਂ ਦਿਨ ਲੰਘਾਉਣਾ ਹੈ। ਫਿਰ ਕੋਈ ‘ਮਾਹਿਰ’ ਇਨ੍ਹਾਂ ਨੂੰ ਸਲਾਹ ਦਿੰਦਾ ਹੈ ਕਿ ਨਾੜ ’ਚ ਲਾਉਣ ਨਾਲ ਥੋੜ੍ਹੇ ‘ਮਾਲ’ ਨਾਲ ਸਰ ਜਾਏਗਾ। ਬਸ ਫਿਰ, ਸਰਿੰਜ ਨਾੜ ’ਚ ਹੀ ਲੱਗੀ ਰਹਿ ਜਾਂਦੀ ਹੈ ਕਿਉਂਕਿ ਪਤਾ ਹੀ ਨਹੀਂ ਕਿ ਸਪਲਾਈ ਕਿਹੋ ਜਿਹੀ ਹੈ। ਅਜਿਹਾ ਜੁਗਾੜ ਲਾਉਂਦੇ ਹੋਏ ਹੀ ਫਰੀਦਕੋਟ ਦੀ ਜੇਲ੍ਹ ’ਚ ਕੁੱਝ ਨੌਜਵਾਨ ਉਦੋਂ ਮੌਤ ਦੇ ਮੂੰਹ ’ਚ ਜਾ ਪਏ ਸਨ, ਜਦੋਂ ਉਹ ਨਸ਼ਾ ਕਰ ਚੁੱਕੇ ਨੌਜਵਾਨ ਦੀ ਨਾੜ ’ਚੋਂ ਖ਼ੂਨ ਕੱਢ ਕੇ ਆਪਣੇ ਆਪ ਦੇ ਲਾਉਣ ਲੱਗ ਪਏ ਸਨ।ਨਸ਼ੇ ਸੇਵਨ ਦਾ ਸ਼ਿਕਾਰ ਬਣੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਕੀਤੇ ਜਾ ਰਹੇ ਉਦਮ ਨਾ ਕੇਵਲ ਬਹੁਤ ਊਣੇ ਹਨ ਬਲਕਿ ਸਿਰੇ ਦੇ ਗੈਰ ਵਿਗਿਆਨਕ ਵੀ ਹਨ। ਸਪਲਾਈ ਬੇਸ਼ਕ ਜਿੰਨੀ ਮਰਜ਼ੀ ਰੋਕ ਲਓ, ਪਰ ਜਿਨਾ ਚਿਰ ਸਮਾਜ ’ਚ ਨਸ਼ੇ ਦੀ ਮੰਗ ਹੈ ਉਦੋਂ ਤਾਈਂ ਮਹਿੰਗਾ-ਸਸਤਾ, ਚੰਗਾ-ਮਾੜਾ ਨਸ਼ਾ ਮਿਲੇਗਾ ਹੀ ਮਿਲੇਗਾ। ਮੰਗ ਖਤਮ ਕਰਨ ਲਈ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨਾ ਹੋਵੇਗਾ। ਇਸ ਮੰਤਵ ਲਈ ਬੱਝਵਾਂ ਤਰੀਕਾ ਅਪਣਾਉਣਾ ਪਵੇਗਾ। ਸਾਡੀ ਜਾਚੇ ਹਾਲੇ ਨਸ਼ੇ ਦੀ ਸਪਲਾਈ ਰੋਕਣ ਨਾਲੋਂ ਵੀ ਕਿਤੇ ਵੱਡਾ ਸਵਾਲ ਮਨੁੱਖੀ ਜਾਨਾਂ ਬਚਾਉਣ ਦਾ ਹੈ। ਹੋ ਕੀ ਰਿਹਾ ਹੈ? ਪੁਲੀਸ ਨੇ ਕੁੱਝ ਪਿੰਡਾਂ, ਸ਼ਹਿਰੀ ਮੁਹੱਲਿਆਂ ਜਾਂ ਇਲਾਕਿਆਂ ਦੀ ਪੱਕੀ ਨਿਸ਼ਾਨਦੇਹੀ ਕੀਤੀ ਹੋਈ ਹੈ। ਮਹੀਨੇ ’ਚ ਇਕ-ਅੱਧ ਵਾਰ ਉਨ੍ਹਾਂ ਥਾਵਾਂ ’ਤੇ ਛਾਪੇ ਮਾਰੇ ਜਾਂਦੇ ਹਨ। ਘਰਾਂ ਦੀਆਂ ਅਲਮਾਰੀਆਂ ਤੇ ਖੱਲ-ਖੂੰਜੇ ਫਰੋਲੇ ਜਾਂਦੇ ਹਨ। ਬਹੁਤੇ ਥਾਵਾਂ ’ਤੇ ਤਾਂ ਛਾਪੇ ਦੀ ਸੂਚਨਾ ਵੀ ਪਹਿਲਾਂ ਮਿਲ ਚੁੱਕੀ ਹੁੰਦੀ ਹੈ। ਅਗਲੇ ਟਾਈਮ ਨਾਲ ਹੀ ਘਰਾਂ ਨੂੰ ਜਿੰਦੇ-ਕੁੰਡੇ ਮਾਰ ਕੇ ਨਿੱਕਲ ਜਾਂਦੇ ਹਨ। ਪੁਲਸ ਦੀ ਸਖ਼ਤ ਕਾਰਵਾਈ ਦੀਆਂ ਖ਼ਬਰਾਂ ਛਪ ਜਾਂਦੀਆਂ ਹਨ। ਬੁਲਡੋਜ਼ਰਾਂ ਨਾਲ ਘਰ ਢਾਹ ਦਿੱਤੇ ਜਾਂਦੇ ਹਨ। ਇੰਝ ਦੋਸ਼ੀਆਂ ਦੀ ਬਜਾਏ ਸਾਰੇ ਟੱਬਰ ਨੂੰ ਸਜ਼ਾ ਦਿੱਤੀ ਜਾਂਦੀ ਹੈ। ਕੀ ਇਸ ਖਾਨਾਪੂਰਤੀ ਨਾਲ ਮਨੁੱਖੀ ਜਾਨਾਂ ਬਚ ਜਾਂਦੀਆਂ ਨੇ? ਕੁੱਲ ਮਿਲਾ ਕੇ ਸਭ ਤੋਂਵੱਡਾ ਸਵਾਲ ਮਨੁੱਖੀ ਜਾਨਾਂ ਬਚਾਉਣ ਦਾ ਹੈ ਜੋ ਉਵੇਂ ਦਾ ਉਵੇਂ ਮੂੰਹ ਅੱਡੀ ਖੜ੍ਹਾ ਹੈ।ਨਸ਼ੇ ਦਾ ਸ਼ਿਕਾਰ ਬਣੇ ਨੌਜਵਾਨ ਹੈਪਾਟਾਈਟਸ ਸਮੇਤ ਹੋਰ ਅਨੇਕਾਂ ਗੰਭੀਰ ਤੇ ਲਾਇਲਾਜ ਬਿਮਾਰੀਆਂ ਦੀ ਲਪੇਟ ’ਚ ਆ ਰਹੇ ਹਨ। ਲੱਗਦਾ ਹੈ ਸਰਕਾਰਾਂ ਤੇ ਪੁਲਸ-ਪ੍ਰਸ਼ਾਸਨ ਨੇ ਇਹ ਬੁਨਿਆਦੀ ਮੁੱਦਾ ਅਸਲੋਂ ਹੀ ਵਿਸਾਰ ਦਿੱਤਾ ਹੈ ਕਿ ਇਨ੍ਹਾਂ ਦੇ ਵੀ ਮਨੁੱਖੀ ਅਧਿਕਾਰ ਹਨ। ਬਦਨਾਮੀ ਤੇ ਆਲੋਚਨਾ ਤੋਂ ਬਚਣ ਲਈ ਕੇਵਲ ਲੁੱਟ-ਖੋਹ ਦੀਆਂ ਵਾਰਦਾਤਾਂ ਘਟਾਉਣ ਲਈ ਹੀ ਇਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਉਥੋਂ ਇਹ ਨੌਜਵਾਨ ਨਵੇਂ ਸੰਪਰਕ ਤੇ ਨਵੇਂ ਟਿਕਾਣਿਆਂ ਦਾ ਥਹੁ-ਪਤਾ ਲੈ ਕੇ ਬਾਹਰ ਆਉਂਦੇ ਹਨ ਤੇ ਉਹੀ ‘ਕਿੱਤਾ’ ਬਾਦਸਤੂਰ ਜਾਰੀ ਰਹਿੰਦਾ ਹੈ। ਪੁਲਸ ਦਾ ਕੰਮ ਬਸ ਇਹ ਰਹਿ ਗਿਆ ਹੈ ਕਿ ਕਿਸੇ ਦੇ ਵੀ ਸਿਰ ਪੰਜ-ਸੱਤ ਗ੍ਰਾਮ ਚਿੱਟੇ ਰੰਗ ਦਾ ਪਾਊਡਰ ਪਾ ਦਿਓ ਅਤੇ ਜਦੋਂ ਤੱਕ ਕੈਮੀਕਲ ਦੀ ਰਿਪੋਰਟ ਨਹੀਂ ਆ ਜਾਂਦੀ ਉਦੋਂ ਤਾਈਂ ਜੇਲ੍ਹ ਯਾਤਰਾ ਕਰਾਓ। ਅੱਗੋਂ ਨਸ਼ੇ ਦੇ ਆਦੀ ਬਣੇ ਨੌਜਵਾਨਾਂ ਦਾ ਕੰਮ ਇਹ ਰਹਿ ਗਿਆ ਹੈ ਕਿ ਜਮਾਨਤ ’ਤੇ ਬਾਹਰ ਆਓ, ਫਿਰ ਨਸ਼ੇ ਕਰੋ ਤੇ ਨਸ਼ਾ ਕਰਨ ਲਈ ਛੋਟੇ ਪੱਧਰ ਦੇ (ਮਾਈਕ੍ਰੋ) ਸਪਲਾਇਰ ਬਣੋ, ਨਵਾਂ ਕੇਸ ਸਿਰ ਪਵਾਓ ਤੇ ਫਿਰ ਜੇਲ੍ਹ ਜਾਓ। ਇੱਕ-ਇੱਕ ਨੌਜਵਾਨ ਸਿਰ ਕਈ-ਕਈ ਕੇਸ ਹਨ। ਹਰ ਵੇਲੇ ਇਨ੍ਹਾਂ ਨੌਜਵਾਨਾਂ ਦੀ ਜਾਨ ’ਤੇ ਬਣੀ ਰਹਿੰਦੀ ਹੈ।ਇਨ੍ਹਾਂ ਨੌਜਵਾਨਾਂ ਨੂੰ ਨਸ਼ਾ ਮੁਕਤ ਕਿਵੇਂ ਕੀਤਾ ਜਾਏ? ਜਾਨਾਂ ਕਿਵੇਂ ਬਚਾਈਆਂ ਜਾਣ? ਇਸ ਬਾਰੇ ਹਾਕਮ ਧਿਰ ਦੀ ਕੋਈ ਸਪਸ਼ਟ ਨੀਤੀ ਤੇ ਵਿਉਂਤਬੰਦੀ ਕਿਧਰੇ ਨਜ਼ਰ ਹੀ ਨਹੀਂ ਆ ਰਹੀ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਨਸ਼ਾ ਛੁਡਾਊਂ ਕੇਂਦਰਾਂ ’ਚ ਨਸ਼ੇੜੀ (ਅਸਲ ’ਚ ਮੋਨੋਰੋਗੀ) ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਡਾਕਟਰਾਂ ਮੁਤਾਬਿਕ ਤਾਂ ਬਿਮਾਰੀ ਵੀ ਗੁਪਤ ਰੱਖੀ ਜਾਣੀ ਚਾਹੀਦੀ ਹੈ। ਡਾਕਟਰ ਵਲੋਂ ਤਾਂ ਪਤੀ ਦੀ ਬਿਮਾਰੀ ਪਤਨੀ ਨੂੰ ਅਤੇ ਪਤਨੀ ਦਾ ਰੋਗ ਪਤੀ ਨੂੰ ਦੱਸਣ ਦੀ ਵੀ ਮਨਾਹੀ ਹੈ। ਪਰ ਅਸਾਡੇ ਦੇਸ਼-ਪ੍ਰਾਂਤ ’ਚ ਅਜਿਹਾ ਨਹੀਂ ਹੈ। ਨਸ਼ੇ ਦੇ ਆਦੀ ਨੌਜਵਾਨ ਜਦੋਂ ਗੋਲੀਆਂ ਲੈਣ ਲਈ ਲਾਈਨ ’ਚ ਲੱਗੇ ਹੁੰਦੇ ਹਨ ਤਾਂ ਉਨ੍ਹਾਂ ਦੀ ਪਛਾਣ ਗੁਪਤ ਕਿੱਥੇ ਰਹਿ ਗਈ। ਕਿਸ ਨੂੰ ਨਹੀਂ ਪਤਾ ਕਿ ਇਹ ਕੌਣ ਹਨ ਅਤੇ ਕਾਹਦੀ ਦਵਾਈ ਲੈ ਰਹੇ ਹਨ? ਉਂਝ ਵੀ ਸਾਰੇ ਪਿੰਡ-ਮੁਹੱਲੇ ਨੂੰ ਪਤਾ ਹੁੰਦਾ ਹੈ ਕਿ ਇਹ ਨੌਜਵਾਨ ਨਸ਼ਾ ਕਰਦੇ ਹਨ। ਇਸ ਲਈ ਪ੍ਰਮੁੱਖ ਸਵਾਲ ਹੁਣ ਕਿਸੇ ਦੀ ਪਛਾਣ ਗੁਪਤ ਰੱਖਣ ਦਾ ਨਹੀਂ ਰਹਿ ਗਿਆ। ਬਲਕਿ ਪ੍ਰਮੁੱਖ ਨੁਕਤਾ ਮਨੁੱਖੀ ਜਾਨਾਂ ਬਚਾਉਣ ਦਾ ਹੈ।ਪੰਜਾਬ ਸਰਕਾਰ ਵਲੋਂ ਜੋ ਕਦਮ ਚੁੱਕੇ ਜਾ ਰਹੇ ਹਨ ਉਹ ਅਸਲੋਂ ਨਿਗੂਣੇ ਹਨ। ਪੰਜਾਬ ’ਚ ਫਰੀਦਕੋਟ, ਬਠਿੰਡਾ, ਪਟਿਆਲਾ, ਅਮ੍ਰਿਤਸਰ ਅਤੇ ਜਲੰਧਰ ਵਿਖੇ 50-50 ਬੈੱਡਾਂ ਦੇ ਮਾਡਲ ਨਸ਼ਾ ਛਡਾਉਂ ਕੇੰਦਰ ਬਣੇ ਹੋਏ ਹਨ। ਇੱਥੇ ਗਰੀਬ ਪਰਿਵਾਰਾਂ ਨੂੰ ਖਰਚ ਤੋਂ ਛੋਟ ਮਿਲਦੀ ਹੈ। ਬਾਕੀਆਂ ਤੋਂ 250 ਰੁਪਏ ਪ੍ਰਤੀ ਦਿਨ ਦਵਾਈ ਅਤੇ ਖਾਣੇ ਦੇ ਲਏ ਜਾਣ ਦੀ ਵਿਵਸਥਾ ਦੱਸੀ ਜਾ ਰਹੀ ਹੈ। ਇਉਂ ਹੀ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ ਦੇ ਨਸ਼ਾ ਛੁਡਾਊਂ ਕੇਦਰਾਂ, ਜਿਨ੍ਹਾਂ ਦੀ ਕੁਲ ਗਿਣਤੀ 32 ਹੈ, ਵਿਖੇ 200 ਰੁਪਏ ਪ੍ਰਤੀ ਦਿਨ ਦਵਾਈ ਤੇ ਖਾਣੇ ਦਾ ਖਰਚ ਦੱਸਿਆ ਜਾ ਰਿਹਾ ਹੈ। ਇਨ੍ਹਾਂ ’ਚ ਕੁੱਲ 363 ਮਰੀਜ਼ ਦਾਖਲ ਕੀਤੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕੇਂਦਰਾਂ ’ਚੋਂ 26 ’ਚ ਮਨੋਰੋਗ ਮਾਹਿਰਾਂ ਅਤੇ 6 ’ਚ ਨਿਪੁੰਨ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਨਸ਼ੇ ਦਾ ਸ਼ਿਕਾਰ ਬਣੇ ਨੌਜਵਾਨਾਂ ਦਾ ਇਲਾਜ ਹੋ ਰਿਹਾ ਹੈ। ਸਾਫ ਹੈ ਕਿ ਸਰਕਾਰੀ ਖੇਤਰ ਦੇ ਨਸ਼ਾ ਕੇਂਦਰਾਂ ’ਚ ਵੱਧ ਤੋਂ ਵੱਧ 613 ਮਰੀਜ਼ਾਂ ਦਾ ਇਲਾਜ਼ ਕੀਤਾ ਜਾਣਾ ਹੀ ਸੰਭਵ ਹੈ। ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰਾਂ ਦੀ ਕੁੱਲ ਗਿਣਤੀ 96 ਦੱਸੀ ਜਾ ਰਹੀ ਹੈ, ਜਿਨ੍ਹਾਂ ’ਚੋਂ ਸਭ ਤੋਂ ਵੱਧ 21 ਕੇਵਲ ਲੁਧਿਆਣਾ ਜ਼ਿਲ੍ਹੇ ’ਚ ਹਨ। ਰੂਪਨਗਰ ਜ਼ਿਲ੍ਹੇ ’ਚ ਅਜਿਹਾ ਇੱਕ ਵੀ ਸੈਂਟਰ ਨਹੀਂ ਹੈ। ਡੀਐੱਮਸੀ ਵਰਗੇ ਵੱਡੇ ਹਸਪਤਾਲਾਂ ’ਚ ਵੀ ਮਾਹਿਰਾਂ ਦੀ ਦੇਖਰੇਖ ਹੇਠ ਨਸ਼ਾ ਛੁਡਾਇਆ ਜਾਂਦਾ ਹੈ, ਪਰ ਇਹ ਤਕਨੀਕੀ ਕਾਰਨਾਂ ਕਰਕੇ ਇਸ ਸੂਚੀ ’ਚ ਦਰਜ ਨਹੀਂ ਹਨ। ਸਵਾਲ ਇਹ ਕਿ ਪ੍ਰਾਈਵੇਟ ਖੇਤਰ ਦੇ ਉਕਤ ਮਹਿੰਗੇ ਹਸਪਤਾਲਾਂ ’ਚ ਆਮ ਘਰਾਂ ਦੇ ਨੌਜਵਾਨ ਆਪਣਾ ਇਲਾਜ ਕਰਵਾ ਸਕਦੇ ਹਨ? ਵੱਡਾ ਮਸਲਾ ਇਹ ਵੀ ਹੈ ਕਿ ਭਾਰੀ ਖਰਚਾ ਝੱਲ ਲੈਣ ਦੇ ਬਾਵਜੂਦ ਤੱਟ-ਫੱਟ ਹਾਂ-ਪੱਖੀ ਨਤੀਜੇ ਨਹੀਂ ਮਿਲਣੇ ਹੁੰਦੇ।ਸਰਕਾਰੀ ਦਾਅਵਿਆਂ ਮੁਤਾਬਿਕ ਮੁੜ ਵਸੇਬਾ ਕੇਂਦਰ ਵੀ ਕਾਰਜਸ਼ੀਲ ਹਨ, ਤਾਂ ਜੋ ਨੌਜਵਾਨ ਨਸ਼ਾ ਛੱਡਣ ਪਿਛੋਂ ਜਿਉਂਦੇ ਰਹਿਣ ਤੇ ਸਮਾਜ ’ਚ ਵਿਚਰਨ ਲਈ ਕਿੱਤਾਕਾਰੀ ਸਿੱਖ ਸਕਣ। ਕਿਹਾ ਜਾ ਰਿਹਾ ਹੈ ਕਿ ਇੱਥੇ ਮਨੋਰੰਜਨ ਤੇ ਕਾਊਂਸਲਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਅਜਿਹੇ 50 ਬੈੱਡਾਂ ਦੇ 20 ਕੇੰਦਰ ਹਨ। ਜਾਣਕਾਰੀ ਮੁਤਾਬਕ ਬਰਨਾਲਾ, ਪਠਾਨਕੋਟ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਅਜਿਹਾ ਕੋਈ ਕੇਂਦਰ ਨਹੀਂ ਹੈ। ਤਰਨ ਤਾਰਨ ਜ਼ਿਲ੍ਹੇ ’ਚ ਅਜਿਹੇ ਦੋ ਕੇਂਦਰ ਹਨ। ਇਉਂ ਹਜ਼ਾਰਾਂ ਭਟਕੇ ਨੌਜਵਾਨਾਂ ਦੀ ਗੱਡੀ ਲੀਹ ’ਤੇ ਲਿਆਉਣ ਲਈ ਸਰਕਾਰੀ ਯਤਨ ‘ਆਟੇ ’ਚ ਲੂਣ ਬਰਾਬਰ’ ਹਨ। ਇਨਡੋਰ ਸੁਵਿਧਾਵਾਂ ਤੋਂ ਬਿਨ੍ਹਾਂ ਆਊਟਡੋਰ ਮਰੀਜ਼ਾਂ ਵਾਸਤੇ ਕਾਉਂਸਲਿੰਗ ਪ੍ਰਾਪਤ ਕਰ ਚੁੱਕੇ ਮਰੀਜ਼ਾਂ ਨੂੰ ਕਾਊਂਸਲਰਾਂ ਵਲੋਂ ਓਟ ਸੈਂਟਰਾਂ ਰਾਹੀਂ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਸੈਂਟਰਾਂ ਦੀ ਗਿਣਤੀ 80 ਦੱਸੀ ਜਾ ਰਹੀ ਹੈ। ਤਰਨ ਤਾਰਨ ’ਚ 13 ਅਤੇ ਸ਼੍ਰੀ ਅਮ੍ਰਿੰਤਸਰ ਸਾਹਿਬ ’ਚ ਅਜਿਹੇ 10 ਸੈਂਟਰ ਹਨ। ਪਠਾਨਕੋਟ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲਿ੍ਹਆ ’ਚ ਸਿਰਫ਼ ਇੱਕ-ਇੱਕ ਸੈਂਟਰ ਹੈ। ਪਹਿਲਾਂ-ਪਹਿਲ ਇਨ੍ਹਾਂ ਸੈਂਟਰਾਂ ’ਚ ਗੋਲੀਆਂ ਪੀਸ ਕੇ ਮੌਕੇ ’ਤੇ ਹੀ ਮਰੀਜ ਦੇ ਮੂੰਹ ’ਚ ਪਾ ਦਿੱਤੀਆਂ ਜਾਂਦੀਆਂ ਸਨ। ਕੋਵਿਡ ਮਹਾਮਾਰੀ ਤੋਂ ਪਿਛੋਂ ਅਤੇ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਗੋਲੀਆਂ ਪੀਸ ਕੇ ਮੂੰਹ ’ਚ ਪਾਉਣੀਆਂ ਅਸੰਭਵ ਹੋ ਗਈਆ ਹਨ।ਦੱਸ ਦੇਈਏ ਕਿ ਜਿੱਦਨ ਕਿਸੇ ਮਰੀਜ਼ ਦਾ ਇਲਾਜ਼ ਸ਼ੁਰੂ ਹੋ ਜਾਂਦਾ ਹੈ ਸਰਕਾਰੀ ਅਮਲ-ਫੈਲਾ ਉਸੇ ਦਿਨ ਤੋਂ ਹੀ ਉਸ ਨੂੰ ਨਸ਼ਾ ਮੁਕਤ ਕਹਿਣ ਲੱਗ ਪੈਂਦਾ ਹੈ। ਜਦਕਿ ਕਿਸੇ ਵੀ ਵਿਗਿਆਨਕ ਇਲਾਜ ਪੱਧਤੀ ਰਾਹੀਂ ਅਜਿਹਾ ‘ਚਮਤਕਾਰੀ ਇਲਾਜ਼’ ਕੀਤਾ ਜਾਣਾ ਅਸਲੋਂ ਹੀ ਅਸੰਭਵ ਹੈ। ਇਸ ਲਈ ਫਿਰ ਦੁਹਰਾਉਣਾ ਬਣਦਾ ਹੈ ਕਿ ਸੂਬੇ ਅੰਦਰ ਨਸ਼ਾ ਸੇਵਨ ਤੇ ਨਸ਼ਾ ਤਸਕਰੀ ਦਿਨੋ-ਦਿਨ ਜਿੰਨੀ ਵੱਡੀ ‘ਮਹਾਮਾਰੀ’ ਬਣਦਾ ਜਾ ਰਿਹਾ ਹੈ, ਉਸ ਮੁਤਾਬਕ ਸਰਕਾਰੀ ਯਤਨ ਬਹੁਤ ਨਿਗੂਣੇ ਤੇ ਯਥਾਰਥ ਤੋਂ ਅਸਲੋਂ ਹੀ ਸੱਖਣੇ ਹਨ।ਹਾਕਮ ਧਿਰ ਤੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਦੇ ਮਾਹਿਰ ਇਸਦੇ ਸਲਾਹਕਾਰ ਸ਼ਾਇਦ ਇਹ ਸਮਝਦੇ ਹੋਣਗੇ ਕਿ ਨਸ਼ੇ ਦੀਆਂ ਖੇਪਾਂ ਫੜ੍ਹੇ ਜਾਣ ਤੋਂ ਲੋਕ ਇਹ ਸਮਝਣਗੇ ਕਿ ਦੇਖੋ ਸਰਕਾਰ ਨਸ਼ੇ ਦੀ ਅਲਾਮਤ ’ਤੇ ਕਿਵੇਂ ’ਜੀਅ-ਜਾਨ ਨਾਲ’ ਕਾਬੂ ਪਾਉਣ ਲੱਗੀ ਹੋਈ ਹੈ। ਸਾਡੀ ਜਾਚੇ ਸਗੋਂ ਸਰਕਾਰ ਨੂੰ ਸਵਾਲ ਉਲਟਾ ਕਰਨਾ ਬਣਦਾ ਹੈ। ਜੇਕਰ ਸੱਚਮੁੱਚ ਹੀ ਇੰਨੀ ਵੱਡੀ ਮਾਤਰਾ ’ਚ ਨਸ਼ਾ ਫੜ੍ਹਿਆ ਜਾ ਰਿਹਾ ਹੈ ਤਾਂ ਫਿਰ ਸੋਚੋ ਸਥਿਤੀ ਕਿੰਨੀ ਗੰਭੀਰ ਹੋਵੇਗੀ?ਓਟ ਸੈਂਟਰਾਂ ਵਾਲੀ ਦਵਾਈ ਵੀ ਜਿੰਨਾ ਚਿਰ ਮਾਹਿਰਾਂ ਦੀ ਨਿਗਰਾਨੀ ਹੇਠ ਨਹੀਂ ਖਵਾਈ ਜਾਂਦੀ, ਉਨ੍ਹਾਂ ਚਿਰ ਢੁੱਕਵੇਂ ਨਤੀਜੇ ਨਹੀਂ ਮਿਲਣੇ। ਮਰੀਜ਼ਾਂ ਨੂੰ ਦਾਖ਼ਲ ਕਰਕੇ ਇਲਾਜ਼ ਕਰਨ ਦੀ ਸਹੂਲਤ ਬਹੁਤ ਥੋੜ੍ਹੀ ਹੈ। ਇਸ ਮੰਤਵ ਲਈ ਲੋੜੀਂਦਾ ਢਾਂਚਾ ਜੰਗੀ ਪੱਧਰ ’ਤੇ ਉਸਾਰਿਆ ਜਾਣਾ ਚਾਹੀਦਾ ਹੈ। ਵਰਨਾ ਮਨੁੱਖੀ ਜਾਨਾਂ ਨਹੀਂ ਬਚਾਈਆਂ ਜਾ ਸਕਣੀਆਂ।ਨੌਜਵਾਨਾਂ ਨੂੰ ਜੇਲ੍ਹ ਦੀ ਥਾਂ ਆਰਜ਼ੀ ਸੈਂਟਰਾਂ ’ਚ ਭੇਜਣਾ ਚਾਹੀਦਾ ਹੈ, ਇੱਥੇ ਇਲਾਜ਼ ਦੀ ਮੁਕੰਮਲ ਵਿਗਿਆਨਕ ਵਿਧੀ ਅਪਣਾਈ ਜਾਣੀ ਚਾਹੀਦੀ ਹੈ। ਰੋਟੀ-ਪਾਣੀ ਲਈ ਸਮਾਜਿਕ-ਧਾਰਮਿਕ ਸੰਸਥਾਵਾਂ ਦੀ ਮਦਦ ਲਈ ਜਾ ਸਕਦੀ ਹੈ। ਇੱਥੇ ਨੌਜਵਾਨਾਂ ਨੂੰ ਲੰਮੀ ਮਿਆਦ ਲਈ ਦਾਖਲ ਕਰਕੇ ਮਾਹਿਰਾਂ ਦੀ ਨਿਗਰਾਨੀ ਦਵਾਈਆਂ ਦੇਣੀਆਂ ਚਾਹੀਦੀਆਂ ਹਨ। ਸ਼ੌਰਟ ਟਰਮ ਇਲਾਜ਼ ਨਾਲ ਨਤੀਜੇ ਨਹੀਂ ਮਿਲਣੇ, ਮਨੁੱਖੀ ਜਾਨਾਂ ਨਹੀਂ ਬਚਣੀਆਂ। ਜਾਨਾਂ, ਖਾਸ ਕਰਕੇ ਨੌਜਵਾਨ ਮੁੰਡੇ-ਕੁੜੀਆਂ ਦੀਆਂ ਬੇਸ਼ਕੀਮਤੀ ਜਿੰਦਗੀਆਂ ਬਚਾਉਣ ਲਈ ਵੱਡੇ ਉੱਦਮ ਕਰਨ ਦੀ ਲੋੜ ਹੈ।

  • ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ’ਚੋਂ ਬੇਕਿਰਕੀ ਨਾਲ ਵਸੂਲੇ ਟੈਕਸਾਂ ਨਾਲ ਉਸਾਰੀ ਸਰਕਾਰੀ ਜਾਇਦਾਦ ਵੇਚਣ ਦਾ ਵਿਰੋਧ ਕਰੋ!

    ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ’ਚੋਂ ਬੇਕਿਰਕੀ ਨਾਲ ਵਸੂਲੇ ਟੈਕਸਾਂ ਨਾਲ ਉਸਾਰੀ ਸਰਕਾਰੀ ਜਾਇਦਾਦ ਵੇਚਣ ਦਾ ਵਿਰੋਧ ਕਰੋ!

    ਕੋਈ ਵੀ ਦੇਸ਼ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਨਹੀਂ ਬਣ ਸਕਦਾ ਜਦੋਂ ਤੱਕ ਉਹ ਵੱਡੀ ਪੱਧਰ ਤੇ ਉਦਯੋਗੀਕਰਨ ਨਹੀਂ ਕਰ ਲੈਂਦਾ। ਬਰਤਾਨੀਆਂ ਸਾਮਰਾਜ ਦੀ ਲਗਭਗ ਦੋ ਸਦੀਆਂ ਦੀ ਗੁਲਾਮੀ ਦੇ ਦੌਰ ਵਿਚ ਸਾਮਰਾਜੀ ਲੁੱਟ ਦਾ ਸ਼ਿਕਾਰ ਭਾਰਤ ਸਨਅਤੀ ਤੌਰ ’ਤੇ ਪੱਛੜਿਆਂ ਹੀ ਰਿਹਾ। ਆਜ਼ਾਦ ਭਾਰਤ ਦੇ ਪਹਿਲੇ ਦਹਾਕੇ ਅਪਣਾਈ ਪਹਿਲੀ ਪੰਜ ਸਾਲਾ ਯੋਜਨਾ ਵਿਚ ਖੇਤੀ ਨੀਤੀ ਅਤੇ ਉਦਯੋਗਿਕ ਨੀਤੀ ਬਣਾਉਣ ਵੇਲੇ ਦੇਸ਼ ਨੂੰ ਆਪਣੀਆਂ ਅਨਾਜ ਦੀਆਂ ਲੋੜਾਂ ਵਿਚ ਆਤਮ ਨਿਰਭਰ ਹੋਣ ਅਤੇ ਵੱਡੇ ਉਦਯੋਗ ਲਾ ਕੇ ਸਨਅਤੀ ਤੌਰ ’ਤੇ ਵਿਕਸਤ ਹੋਣ ਦਾ ਟੀਚਾ ਰੱਖਿਆ ਗਿਆ। ਦੇਸ਼ ਦੇ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਵੀ ਸਨਅਤੀ ਤੌਰ ’ਤੇ ਪੱਛੜਿਆ ਹੀ ਰਿਹਾ। ਪੰਜਾਬ ਨੂੰ ਕੁਦਰਤ ਵੱਲੋ ਦਿੱਤੀ ਪਾਣੀ ਦੀ ਦਾਤ ਅਤੇ ਪੰਜਾਬ ਦੀ ਜ਼ਮੀਨ ਉਪਜਾਈ ਹੋਣ ਅਤੇ ਦੇਸ਼ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਦੀ ਲੋੜ ਵਿਚੋਂ ਖੇਤੀ ਪੈਦਾਵਾਰ ਵਿਕਸਤ ਹੋਣ ਨਾਲ ਖੇਤੀ ਅਧਾਰਿਤ ਛੋਟੀਆਂ ਮੋਟੀਆਂ ਸਨਅਤਾਂ ਵਿਕਸਤ ਹੋਣੀਆਂ। ਖੇਤੀ ਅਧਾਰਿਤ ਉਦਯੋਗਗ ਅਤੇ ਧੰਦੇ ਵਿਕਸਤ ਕਰਨ ਵਿਚ ਸਹਿਕਾਰਤਾ ਲਹਿਰ ਨੇ ਵਰਨਣਯੋਗ ਯੋਗਦਾਨ ਪਾਇਆ॥ ਸੀਪਨਫੈਡ, ਸੂਹਾਰਫੈਡ, ਮਿਲਕਕਫੈਡ, ਮਾਰਕਫੈਡ ਵਰਗੇ ਅਦਾਰੇ ਹੋਂਦ ਵਿਚ ਆਏ। ਸਹਿਕਾਰੀ ਖੇਤਰ ਵਿਚ ਕਤਾਈ ਮਿੱਲਾਂ, ਖੰਡ ਮਿੱਲਾਂ, ਹੋਂਦ ਵਿਚ ਆਈਆਂ। ਲੋਕਾਂ ਦੀ ਆਮਦਨ ਅਤੇ ਰੋਜ਼ਗਾਰ ਵਿਚ ਵਾਧਾ ਹੋਇਆ। ਸਹਿਕਾਰੀ ਖੇਤਰ ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚ ਖੰਡ ਮਿੱਲਾਂ ਲੱਗੀਆਂ ਜਿਸ ਨਾਲ ਪੰਜਾਬ ਵਿਚ ਗੰਨੇ ਦੀ ਭਰਪੂਰ ਫਸਲ ਹੋਣ ਲੱਗੀ। ਦਰਿਆਵਾਂ ਦੇ ਕੰਢਿਆਂ ਤੇ ਹਜ਼ਾਰਾਂ ਏਕੜ ਵਿਚੋਂ ਗੰਨੇ ਦੀ ਖੇਤੀ ਸ਼ੁਰੂ ਹੋਈ। ਏਸੇ ਕੜੀ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਰਨ ਤਾਰਨ ਇਲਾਕੇ ਪਿੰਡ ਸੇਰੋਂ ਵਿਚ ਪੰਜਾਬ ਸਰਕਾਰ ਵੱਲੋਂ ਖੰਡ ਮਿੱਲ ਲਾਉਣ ਦਾ ਫੈਸਲਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਖੰਡ ਮਿੱਲ ਲਾਉਣ, ਰਿਹਾਇਸ਼ੀ ਕਲੋਨੀ ਬਣਾਉਣ ਅਤੇ ਗੰਨਾ ਫਾਰਮ ਬਣਾਉਣ ਲਈ 774 ਕਨਾਲ 10 ਮਰਲੇ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ 28-3-1985 ਨੂੰ ਕਰ ਦਿੱਤਾ ਗਿਆ। ਇਲਾਕੇ ਦੇ ਲੋਕਾਂ ਵੱਲੋਂ ਮਿੱਲ ਲਾਉਣ ਦੇ ਫੈਸਲੇ ਦਾ ਭਰਪੂਰ ਸਵਾਗਤ ਕੀਤਾ। ਪ੍ਰੰਤੂ ਕਿਸਾਨਾਂ ਦੀ ਉਪਜਾਊ ਜ਼ਮੀਨ ਦੀ ਕੀਮਤ ਸਿਰਫ 10073 ਰੁਪਏ ਪ੍ਰਤੀ ਏਕੜ ਤਹਿ ਕਰਨ ਵਿਰੁੱਧ ਪੀੜਤ ਕਿਸਾਨਾਂ ਅਤੇ ਲੋਕ ਹਿੱਤ ਧਿਰਾਂ ਵੱਲੋਂ ਤਿੱਖਾ ਵਿਰੋਧ ਕਰਦਿਆਂ ਪੂਰੀ ਕੀਮਤ ਦੇਣ ਦੀ ਮੰਗ ਕੀਤੀ। ਸਮੇਂ ਦੀ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਦੀ ਪੂਰੀ ਕੀਮਤ ਦੀ ਮੰਗ ਤਾਂ ਅਣਸੁਣੀ ਕਰ ਰੱਖੀ ਪਰ ਦੋ ਸਾਲ ਬਾਅਦ ਆਪਣੇ ਐਮ.ਐਲ.ਏ. ਦੀ 4 ਕਿਲੇ ਪੰਜ ਕਨਾਲ ਜ਼ਮੀਨ ਵਾਪਸ ਉਸਨੂੰ ਦੇ ਦਿੱਤੀ। ਜ਼ਮੀਨ ਦੀ ਪੂਰੀ ਕੀਮਤ ਲੈਣ ਲਈ ਕੁਝ ਕਿਸਾਨਾਂ ਨੇ ਹਾਈ ਕੋਰਟ ਵਿਚ ਜਾਣ ਦਾ ਫੈਸਲਾ ਕੀਤਾ। ਹਾਈਕੋਰਟ ਦੇ ਫੈਸਲੇ ਨਾਲ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 45120 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਿਆ। 91 ਏਕੜ 1 ਕਨਾਲ 7 ਮਰਲੇ ਵਿਚੋਂ ਇਸ ਉਸਾਰੀ ਗਈ ਖੰਡ ਮਿੱਲ ਨਾਲ 600 ਤੋਂ ਉਪਰ ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲਿਆ। ਮੰਡ ਖੇਤਰ ਦੇ ਲੋਕਾਂ ਦੀ ਆਮਦਨ ਅਤੇ ਪੇਂਡੂ ਲੋਕਾਂ ਲਈ ਰੋਜ਼ਗਾਰ ਵਿਚ ਵਾਧਾ ਹੋਇਆ। ਗੰਨੇ ਦੀ ਖੇਤੀ ਵਿਚੋਂ ਹੋਈ ਆਮਦਨ ਨਾਲ ਸਹਿਕਾਰੀ ਖੰਡ ਮਿੱਲ ਗੰਨੇ ਦੇ ਸ਼ੇਅਰ ਖਰੀਦ ਕੇ ਕਿਸਾਨ ਹਿੱਸੇਦਾਬ ਬਣੇ। 1990-91 ਸਮੇਂ ਭਾਰਤ ਵਿਚ ਹੋਏ ਆਰਥਿਕ ਅਤੇ ਸਨਅਤੀ ਨੀਤੀਆਂ ਵਿਚ ਤਬਦੀਲੀ ਕੀਤੀ ਗਈ। ਅਤੇ ਭਾਰਤ ਸਰਕਾਰ ਨੇ ਸਾਮਰਾਜੀ ਸੰਸਥਾ ਤੋਂ ਨਿਰਦੇਸ਼ਤ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਦੀ ਨੀਤੀ ਅਪਣਾਈ, ਜਿਸ ਦੇ ਸਿੱਟੇ ਵਜੋਂ ਕਾਂਰਸ ਦੀ ਕੈਪਟਨ ਸਰਕਾਰ ਨੇ ਮੁਨਾਫ਼ੇ ਵਿਚ ਚੱਲਦੀ ਮਿੱਲਨੂੰ 2004-05 ਦੇ ਸੀਜਨ ਤੋਂ ਬਾਅਦ ਬੰਦ ਕਰਨ ਦਾ ਫੈਸਲਾ ਕਰ ਦਿੱਤਾ। 600 ਤੋਂ ਵੱਧ ਮੁਲਾਜ਼ਮਾਂ ਅਤੇ ਅਗਲਾ ਫੈਸਲਾ ਬੇਕਾਰ ਹੋ ਗਿਆ। ਅਤੇ ਮੰਡ ਖੇਤਰ ਵਿਚ ਹੜ੍ਹਾਂ ਦਾ ਮੁਕਾਬਲਾ ਕਰਨਾ ਗੰਨੇ ਦੀ ਫਸਲ ਬਰਬਾਦ ਹੋ ਗਗਈ। ਕਾਰਪੋਰੇਟ ਅਤੇ ਬਹੁਕੌਮੀ ਕੰਪਨੀਆਂ ਦੇ ਹਿੱਤ ਪਾਲਦੇ ਹਾਕਮ ਧਿਰ ਦੇ ਲੋਕ ਵੀ ਲੋਕਾਂ ਦੇ ਪੈਸੇ ਨਾਲ ਉਸਰੇ ਇਨ੍ਹਾਂ ਅਦਾਰਿਆਂ ਤੇ ਗਿਰਜ਼ੀ ਨਿਗਾਹ ਰੱਖ ਕੇ ਇਸ ਮਿਲ ਨੂੰ ਹੜੱਪਣ ਦੀਆਂ ਸਾਜਸ਼ਾਂ ਸ਼ੁਰੂ ਹੋ ਗਈਆਂ। ਪ੍ਰੰਤੂ ਇਰਾਦੇ ਲੋਕ ਬੰਦ ਹੋਣ ਦੇ ਦਿਨ ਤੋਂ ਹੀ ਮਿੱਲ ਚਾਲੂ ਕਰਨ ਦੀ ਮੰਗ ਕਰ ਰਹੇ ਹਨ। ਹਾਕਮ ਧਿਰ ਦੇ ਫੰਡਾ ਦੀ ਕਮੀ ਦੇ ਬਹਾਨੇ ਦੀ ਫੂਕ ਨਿਕਲ ਗਈ ਜਦੋਂ ਬਠਿੰਡਾ ਅੰਮ੍ਰਿਤਸਰ ਹਾਈਵੇ ਨਿਕਲਣ ਵੇਲੇ ਅਤੇ ਲੋੜਾਂ ਕਾਰਨ ਸ਼ੇਰੋ ਖੰਡ ਮਿੱਲ ਦੀ ਅਕਵਾਇਰ ਕੀਤੀ ਜ਼ਮੀਨ ਦੇ ਅੱਠ ਕਰੋੜ ਰੁਪਏ ਮਿੱਲ ਦੇ ਖਾਤੇ ਵਿਚ ਆਏ। ਇਹ ਰਕਮ ਕਮਰਸ਼ੀਅਲ ਲੈਂਡ ਦੇ ਤੌਰ ’ਤੇ 8000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਮਿਲੀ ਸੀ। ਮਿੱਲ ਦੇ ਨਵੀਨੀਕਰਨ ਅਤੇ ਮਿੱਲ ਨੂੰ ਚਲਾਉਣ ਲਈ ਕਾਫ਼ੀ ਸੀ। ਅਕਾਲੀ ਸਰਕਾਰ ਵੱਲੋਂ ਇਸ ਬੰਦ ਪਈ ਮਿੱਲ ਨੂੰ ਚਾਲੂ ਕਰਨ ਦੀ ਬਜਾਏ ਪੰਜਾਬ ਸਰਕਾਰ ਨੇ ਮਿੱਲ ਦੀ ਜ਼ਮੀਨ ਖੁਰਾਕ ਤੇ ਫੂਡ ਸਪਲਾਈ ਵਿਭਾਗ ਦੇ ਨਾਮ ਕਰਨ ਦਾ ਚੋਰੀ ਛੁਪੇ ਨੋਟੀਫਿਕੇਸ਼ਨ ਕਰਕੇ 9-6-2016 ਦੇ ਇੰਤਕਾਲ ਨੰ. 8131 ਤਹਿਤ ਫੂਡ ਸਪਲਾਈ ਵਿਭਾਗ ਦੇ ਨਾਮ ਕਰਾਈ ਗਈ। ਨਵੇਂ ਬਦਲ ਦੀ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਆਪਣੇ ਨਾਹਰਿਆਂ ਦਾਅਵਿਆਂ ਦੇ ਉਲਟ ਸਾਮਰਾਜੀ ਨਿਰਦੇਸ਼ਤ ਉਦਾਰੀਕਰਨ, ਸੰਸਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਪੂਰਨ ਹਮਾਇਤੀ ਹੋਣ ਦੀ ਨੀਤੀ ’ਤੇ ਮੋਹਰ ਲਾਉਂਦਿਆਂ ਮਾਨਯੋਗ ਮੰਤਰੀ ਪ੍ਰੀਸ਼ਦ ਵੱਲੋਂ ਮਿਤੀ 22-11-2025 ਨੂੰ ਹੋਈ ਮੀਟਿੰਗ ਵਿਚ ਇਸ ਵਿਭਾਗ ਵੱਲੋਂ ਫੂਡ ਪਾਰਕ ਤਰਨ ਤਾਰਨ (ਖੁਰਾਕ ਸਿਵਲ ਸਪਲਾਈ ਵਿਭਾਗ) ਦੀ ਜ਼ਮੀਨ ਨੂੰ ਵੱਖ ਵੱਖ ਵਿਭਾਗਾਂ/ਅਦਾਰਿਆਂ ਨੂੰ ਟਰਾਸਫਰ ਕਰਨ ਸਬੰਧੀ ਪੇਸ਼ ਕੀਤੇ ਮੈਮੋਰੰਡਮ ਨੂੰ ਪ੍ਰਵਾਨ ਕਰਦੇ ਹੋਏ ਹੇਠ ਦਰਸਾਏ ਅਨੁਸਾਰ ਫੈਸਲਾ ਕੀਤਾ ਹੈ।

  • ਧਰੇ ਧਰਾਏ ਰਹਿ ਜਾਣਗੇ ਕਮਿਊਨਿਸਟਾਂ ਦੀ ਹੋਂਦ ਮਿਟਾਉਣ ਦੇ ਖ਼ੂੰਖਾਰ ਲੋਟੂਆਂ ਦੇ ਚਾਟੜੇ ਹੁਕਮਰਾਨਾਂ ਦੇ ਕੋਝੇ ਇਰਾਦੇ!

    ਧਰੇ ਧਰਾਏ ਰਹਿ ਜਾਣਗੇ ਕਮਿਊਨਿਸਟਾਂ ਦੀ ਹੋਂਦ ਮਿਟਾਉਣ ਦੇ ਖ਼ੂੰਖਾਰ ਲੋਟੂਆਂ ਦੇ ਚਾਟੜੇ ਹੁਕਮਰਾਨਾਂ ਦੇ ਕੋਝੇ ਇਰਾਦੇ!

    ‘‘ਖੂਬ ਹੋਈਆਂ ਕੋਸ਼ਿਸ਼ਾਂ ਮੈਨੂੰ ਮਿਟਾਵਣ ਦੇ ਲਈ,

    ਇੱਕ ਨਵੀਂ ਉਗਦੀ ਹੋਈ ਆਸਾਂ ਦੀ ਵੇਲ ਨੂੰ

    ਜ਼ੁਲਮ ਦੇ ਪੈਰਾਂ ’ਚ ਰੋਲਣ ਤੇ ਦਬਾਵਣ ਦੇ ਲਈ

    ਖੂਬ ਹੋਈਆਂ ਕੋਸ਼ਿਸਾਂ ਮੈਨੂੰ ਮਿਟਾਵਣ ਦੇ ਲਈ’’

    ਪੰਜਾਬੀ ਜ਼ਬਾਨ ਦੇ ਉੱਘੇ ਪ੍ਰਗਤੀਵਾਦੀ ਸ਼ਾਇਰ ਮਰਹੂਮ ਬਾਵਾ ਬਲਵੰਤ ਦੀ ਬੇਹੱਦ ਮਕਬੂਲ ਕਵਿਤਾ ‘ਸਮਾਜਵਾਦ’ ਦਾ ਉਪਰੋਕਤ ਸ਼ਿਅਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਸਦ ’ਚ ਆਪਣੇ ਭਾਸ਼ਣ ਦੌਰਾਨ ਕਮਿਊਨਿਸਟਾਂ ਵਿਰੁੱਧ ਉਗਲੀ ਜ਼ਹਿਰ ਦਾ ਅਤਿਅੰਤ ਢੁਕਵਾਂ ਤੇ ਠੋਕਵਾਂ ਜਵਾਬ ਹੈ।ਇਹ ਉਚੇਚਾ ਯਾਦ ਰੱਖਣ ਯੋਗ ਹੈ ਕਿ 31 ਮਾਰਚ ’26 ਤੱਕ ਦੇਸ਼ ਚੋਂ ਮਾਓਵਾਦੀਆਂ ਦਾ ਮੁਕੰਮਲ ਖਾਤਮਾ ਕਰ ਦੇਣ ਦਾ ਅਮਿਤ ਸ਼ਾਹ ਵਲੋਂ ਲਗਾਇਆ ਗਿਆ ਯਰਕਾਊ ਨਾਅਰਾ, ਦਰਅਸਲ ਮੋਦੀ-ਸ਼ਾਹ ਸਮੇਤ ਸਮੁੱਚੀ ਭਾਜਪਾ, ਸੰਘ ਪਰਿਵਾਰ ਤੇ ਇਨ੍ਹਾਂ ਦੇ ਪਿੱਤਰੀ ਸੰਗਠਨ ‘ਰਾਸ਼ਟਰੀ ਸੋਇਮ ਸੇਵਕ ਸੰਘ’ (ਆਰ.ਐਸ.ਐਸ.) ਦੀ ਕਮਿਊਨਿਸਟਾਂ ਦੇ ਖਾਤਮੇ ਦੀ ਜਨਮ-ਜਾਤ ਇੱਛਾ ਦਾ ਪ੍ਰਗਟਾਵਾ ਹੈ। ਸੰਘ ਦੇ ਆਗੂਆਂ ਤੇ ਵਿਚਾਰਕਾਂ ਨੇ ਉਕਤ ਇੱਛਾ 1925 ’ਚ ਸੰਘ ਦੀ ਸਥਾਪਨਾ ਸਮੇਂ ਹੀ ਆਪਣੇ ਮਨ ’ਚ ਧਾਰ ਲਈ ਸੀ। ਆਰ.ਐਸ.ਐਸ. ਦੇ ਵੱਡੇ ਸਿਧਾਂਤਕਾਰ ਸਮਝੇ ਜਾਂਦੇ, ਇਸ ਦੇ ਦੂਜੇ ਸਰਸੰਘ ਚਾਲਕ (ਮੁਖੀ) ਐਮ.ਐਸ. ਗੋਲਵਾਲਕਰ ਨੇ ਆਪਣੇ ਪੈਰੋਕਾਰਾਂ ਨੂੰ ‘ਮੱਤ’ ਦਿੱਤੀ ਸੀ, ‘‘ਹਿੰਦੂਓ, ਆਪਣੀ ਤਾਕਤ ਅੰਗਰੇਜ਼ਾਂ ਨਾਲ ਲੜਣ ’ਚ ਜਾਇਆ ਨਾ ਕਰੋ, ਬਲਕਿ ਇਹ ਤਾਕਤ ਸਾਡੇ ਅੰਦਰੂਨੀ ਦੁਸ਼ਮਣਾਂ ਮੁਸਲਮਾਨਾਂ, ਈਸਾਈਆਂ ਤੇ ਕਮਿਊਨਿਸਟਾਂ ਨਾਲ ਲੜਣ ਲਈ ਬਚਾਅ ਕੇ ਰੱਖੋ।’’

    ਕੇਂਦਰੀ ਸਰਕਾਰ ਤੇ ਅਮਿਤ ਸ਼ਾਹ ਇਸ ਤੱਥ ਤੋਂ ਭਲੀ-ਭਾਂਤ ਜਾਣੂੰ ਹਨ ਕਿ ਭਾਰਤ ਦੀਆਂ ਜ਼ਿਆਦਾਤਰ ਕਮਿਊਨਿਸਟ ਪਾਰਟੀਆਂ ਮਾਓਵਾਦੀਆਂ ਦੀ ਸੰਕੀਰਨ ਸੋਚ ਤੇ ਮਾਅਰਕੇਬਾਜੀ ’ਤੇ ਆਧਾਰਤ ਕੰਮ-ਢੰਗ ਨਾਲ ਉੱਕਾ ਹੀ ਸਹਿਮਤੀ ਨਹੀਂ ਰੱਖਦੀਆਂ। ਕਿਉਂਕਿ ਮਾਓਵਾਦੀ ਧੜੇ ਚੰਦ ਕੁ ਸੂਰਮਿਆਂ ਨੂੰ ਮਿਲੀਸ਼ੀਆ ਵਾਂਗ ਹਥਿਆਰਬੰਦ ਕਰਕੇ, ਮੁੱਠੀ ਭਰ ਲੋਟੂਆਂ ਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦਾ ਕਤਲ ਕਰਨ ਰਾਹੀਂ ਆਪਣੇ ਮਨ ’ਚ ਸਮਾਜਵਾਦੀ ਕ੍ਰਾਂਤੀ ਸਿਰੇ ਚਾੜ੍ਹਨ ਦਾ ਖ਼ੁਆਬ ਸੰਜੋਈ ਬੈਠੇ ਹਨ। ਇਹ ਵੀ ਸੱਚ ਹੈ ਕਿ ਮਾਓਵਾਦੀਆਂ ਦੇ ਇਸ ਮਾਅਰਕੇਬਾਜ ਪੈਂਤੜੇ ਅਤੇ ਹਿੰਸਕ ਕਾਰਵਾਈਆਂ ਦਾ ਦੇਸ਼ ਦੀ ਕਮਿਊਨਿਸਟ ਲਹਿਰ ਨੂੰ ਕੋਈ ਲਾਭ ਮਿਲਣ ਦੀ ਬਜਾਏ ਉਲਟਾ ਭਾਰੀ ਨੁਕਸਾਨ ਹੀ ਝੱਲਣਾ ਪਿਆ ਹੈ। ਲੇਕਿਨ ਕੇਂਦਰੀ ਹੁਕਮਰਾਨਾਂ ਵਲੋਂ ਮਾਓਵਾਦੀਆਂ ਨੂੰ ਦਹਿਸ਼ਤਗਰਦਾਂ ਜਾਂ ਦੇਸ਼ ਤੋੜਣ ਵਾਲੇ ਗੱਦਾਰਾਂ ਦੀ ਕਤਾਰ ’ਚ ਖੜ੍ਹੇ ਕਰਨਾ ਸਰਾਸਰ ਜ਼ਿਆਦਤੀ ਤੇ ਜਮਾਤੀ ਘ੍ਰਿਣਾ ਚੋਂ ਉਪਜਿਆ ਕੂੜ ਪ੍ਰਚਾਰ ਹੈ। ਐਪਰ, ਕਿਸੇ ਨੂੰ ਆਪਣੇ ਮਨ ’ਚ ਇਹ ਭੁਲੇਖਾ ਬਿਲਕੁਲ ਵੀ ਨਹੀਂ ਪਾਲਣਾ ਚਾਹੀਦਾ ਕਿ ਮਾਓਵਾਦੀਆਂ ਦੇ ਖਾਤਮੇ ਨਾਲ ਉਨ੍ਹਾਂ ਮਸਲਿਆਂ ਦਾ ਵੀ ਸਮਾਧਾਨ ਹੋ ਜਾਵੇਗਾ, ਜਿਨ੍ਹਾਂ ਨੂੰ ਆਧਾਰ ਬਣਾ ਕੇ ਮਾਓਵਾਦੀ ਆਦਿਵਾਸੀਆਂ, ਗਰੀਬਾਂ ਨੂੰ ਜਥੇਬੰਦ ਕਰਦੇ ਹੋਏ ਹਥਿਆਰਬੰਦ ਘੋਲ ਲੜਦੇ ਹਨ। ਕਿਉਂਕਿ ਇਹ ਮਸਲੇ ਮੋਦੀ-ਸ਼ਾਹ ਸਰਕਾਰ ਤੇ ਇਸ ਤੋਂ ਪਹਿਲੀਆਂ ਸਰਕਾਰਾਂ ਦੀਆਂ ਜਲ-ਜੰਗਲ-ਜ਼ਮੀਨ-ਖਣਿਜਾਂ ਸਮੇਤ ਦੇਸ਼ ਦੇ ਸਮੁੱਚੇ ਬੇਸ਼ਕੀਮਤੀ ਕੁਦਰਤੀ ਖਜ਼ਾਨੇ ਤੇ ਮਾਨਵੀ ਵਸੀਲੇ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਦੇ ਹਵਾਲੇ ਕਰਕੇ ਵਸੋਂ ਨੂੰ ਗਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਵੱਲ ਧੱਕ ਦੇਣ ਅਤੇ ਅੰਤ ਨਵ-ਬਸਤੀਵਾਦੀ ਰਾਜ ਕਾਇਮ ਕਰਨ ਵਾਲੀਆਂ ਲੋਕ ਮਾਰੂ, ਦੇਸ਼ ਵਿਰੋਧੀ, ਸਾਮਰਾਜ ਪੱਖੀ ਨੀਤੀਆਂ ਦੀ ਲਾਜ਼ਮੀ ਪੈਦਾਵਾਰ ਹਨ।ਕਮਿਊਨਿਸਟ, ਕਿਉਂਕਿ ਇਨ੍ਹਾਂ ਨੀਤੀਆਂ ਦੇ ਡੱਟਵੇਂ ਜਮਾਤੀ ਵਿਰੋਧੀ ਹਨ ਅਤੇ ਉਕਤ ਨੀਤੀ ਚੌਖਟੇ ਖਿਲਾਫ਼ ਲੋਕਾਂ ਨੂੰ ਨਾਲ ਲੈਕੇ ਜਮਹੂਰੀ ਲੀਹਾਂ ’ਤੇ ਬਾ-ਜ਼ਾਬਤਾ ਸੰਘਰਸ਼ ਲੜਦੇ ਆ ਰਹੇ ਹਨ, ਇਸ ਲਈ ‘ਨਾਗਪੁਰੀ ਕੁਨਬੇ’ ਦੀਆਂ ਅੱਖਾਂ ’ਚ ਇਹ ਉਚੇਚੇ ਰੜਕਦੇ ਹਨ। ਅਮਿਤ ਸ਼ਾਹ, ਇਸੇ ਕਰਕੇ ਸਮੁੱਚੇ ਕਮਿਊਨਿਸਟਾਂ ਨੂੰ ਮਾਓਵਾਦੀ ਕਹਿਣ ਤੋਂ ਸ਼ੁਰੂ ਕਰ ਕੇ ਟੁਕੜੇ-ਟੁਕੜੇ ਗੈਂਗ, ਸ਼ਹਿਰੀ ਨਕਸਲੀ ਆਦਿ ਦੱਸਦਾ ਹੋਇਆ ਹੁਣ ਕਮਿਊਨਿਸਟਾਂ ਨੂੰ ਹੀ ਦੇਸ਼ ਲਈ ਪ੍ਰਮੁੱਖ ਖਤਰਾ ਦੱਸ ਰਿਹਾ ਹੈ ਤੇ ਆਪਣੇ ਮਨ ’ਚ ‘ਕਮਿਊਨਿਸਟ ਮੁਕਤ ਭਾਰਤ’ ਸਿਰਜਣ ਦੀ ਖਾਮ ਖਿਆਲੀ ਪਾਲੀ ਬੈਠਾ ਹੈ। ਹਾਲਾਂਕਿ, ਮਾਓਵਾਦੀ ਵੀ ਉਕਤ ਨੀਤੀਆਂ ਦੇ ਖਰੇ ਵਿਰੋਧੀ ਹੋਣ ਦੇ ਵੱਡੇ ਦਾਅਵੇਦਾਰ ਹਨ, ਪਰ ਕਮਿਊਨਿਸਟ ਲਹਿਰ ਦੀ ਉਨ੍ਹਾਂ ਦੇ ਦਾਅਪੇਚਾਂ ਤੇ ਅਮਲਾਂ ਨਾਲ ਸਹਿਮਤੀ ਨਹੀਂ ਹੈ।ਖੈਰ, ਅਮਿਤ ਸ਼ਾਹ ਨੂੰ ਇਹ ਸਪਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਦੁਨੀਆਂ ਦੀ ਕੋਈ ਵੀ ਸੱਤਾ, ਚਾਹੇ ਉਹ ਕਿੰਨੀ ਵੀ ਤਾਕਤਵਰ ਤੇ ਖੂੰਖਾਰ ਕਿਉਂ ਨਾ ਹੋਵੇ, ਕਮਿਊਨਿਸਟਾਂ ਦੀ ਲੋਕ ਪੱਖੀ, ਪ੍ਰਗਤੀ ਹਾਮੀ ਵਿਚਾਰਧਾਰਾ ਤੇ ਹੋਂਦ ਦੀ ਸਮਾਪਤੀ ਕਦੀ ਵੀ ਨਹੀਂ ਕਰ ਸਕਦੀ। ਲੱਗਦੇ ਹੱਥ ਇਹ ਵੀ ਦੱਸ ਦੇਈਏ ਕਿ ਕਮਿਊਨਿਸਟ ਕਿਰਤੀ-ਕਿਸਾਨਾਂ, ਮਿਹਨਤੀ ਤਬਕਿਆਂ ਵਲੋਂ ਲੜੀ ਜਾ ਰਹੀ, ਆਰਥਿਕ ਲੁੱਟ-ਚੋਂਘ ਤੇ ਜਬਰ-ਜਿੱਲਤ ਤੋਂ ਮੁਕਤੀ ਦੀ ਜੰਗ ’ਚ ਨਿਭਾਈ ਜਾ ਰਹੀ ਆਪਣੀ ਮੋਹਰੀ ਭੂਮਿਕਾ ’ਤੇ ਹਮੇਸ਼ਾ ਮਾਣ ਮਹਿਸੂਸ ਕਰਦੇ ਹਨ। ਲੇਕਿਨ, ਹਿਟਲਰ ਤੇ ਮੁਸੋਲਿਨੀ ਵਰਗੇ ਮਨੁੱਖਤਾ ਦੇ ਘਿਨਾਉਣੇ ਕਾਤਲਾਂ ਦੇ ਪੈਰੋਕਾਰਾਂ ਦੀ ਅਸਲ ਚਿੰਤਾ ਇਸ ਤੋਂ ਵੀ ਕਿਤੇ ਵਡੇਰੀ ਹੈ। ਕਮਿਊਨਿਸਟ, ਆਰ.ਐਸ.ਐਸ. ਦੀ ਪਿੱਛਲਖੁਰੀ ਵਿਚਾਰਧਾਰਾ ਅਤੇ ਤਾਨਾਸ਼ਾਹੀ ਤਰਜ਼ ਦਾ, ਧਰਮ ਅਧਾਰਤ, ਪਿਛਾਖੜੀ ਰਾਸ਼ਟਰ ਕਾਇਮ ਕਰਨ ਦੇ ਇਸ ਦੇ ਘਾਤਕ ਏਜੰਡੇ ਦੇ ਸਭ ਤੋਂ ਵੱਡੇ, ਸਿਧਾਂਤਕ ਵਿਰੋਧੀ ਹਨ। ਕਮਿਊਨਿਸਟ ਹੀ ਹਨ ਜੋ ਬੇਖ਼ੌਫ ਕਹਿੰਦੇ ਹਨ ਕਿ ਆਰ.ਐਸ.ਐਸ. ਦਾ ਅਖੌਤੀ ਹਿੰਦੂ ਰਾਸ਼ਟਰ ਜੇਕਰ ਮੰਦੇਭਾਗੀਂ ਹੋਂਦ ’ਚ ਆ ਗਿਆ ਤਾਂ ਇਸ ਦੀ ਸ਼ਾਸ਼ਨ ਪੱਧਤੀ ਮਨੂੰ ਸਿਮਰਤੀ ’ਤੇ ਅਧਾਰਤ ਹੋਵੇਗੀ। ਉਹੀ ਮਨੂੰ ਸਿਮਰਤੀ ਜੋ ਇਸਤਰੀਆਂ ਨੂੰ ਮਰਦ ਦੀ ਸਦੀਵੀ ਗੁਲਾਮ ਬਣਾਈ ਰੱਖਣ ਅਤੇ ਭੂਮੀ ਪੁੱਤਰ ਸ਼ੂਦਰਾਂ ਯਾਨਿ ਅਜੋਕੇ ਦਲਿਤਾਂ ਨੂੰ ਹਰ ਕਿਸਮ ਦੇ ਮਾਨਵੀ ਅਧਿਕਾਰਾਂ ਤੋਂ ਵੰਚਿਤ ਰੱਖਣ ਦੀ ਪੈਰਵੀ ਕਰਦੀ ਹੈ। ਆਰ.ਐਸ.ਐਸ., ਹਿੰਦੂ ਰਾਸ਼ਟਰ ਦੀ ਕਾਇਮੀ ਰਾਹੀਂ, ਜਾਤੀਵਾਦੀ ਤੇ ਲਿੰਗਕ ਜ਼ੁਲਮ-ਵਿਤਕਰੇ ਨੂੰ ਅਤੀਤ ਵਾਂਗੂੰ ਹੀ ਸੰਸਥਾਗਤ ਰੂਪ ਦੇਣਾ ਲੋਚਦਾ ਹੈ। ਘੱਟ ਗਿਣਤੀਆਂ ਦੇ ਕਤਲਾਂ, ਦਲਿਤਾਂ-ਔਰਤਾਂ ਖ਼ਿਲਾਫ਼ ਹੌਲਨਾਕ ਗੁਨਾਹਾਂ ਅਤੇ ਫਿਰਕੂ ਕਤਾਰਬੰਦੀ ਦੇ ਹਿੰਦੂਤਵੀ ਟੋਲਿਆਂ ਦੇ ਕੋਝੇ ਯਤਨਾਂ ਦਾ ਟਾਕਰਾ ਵੀ ਕਮਿਊਨਿਸਟ ਹੀ ਵਧੇਰੇ ਸਪਸ਼ਟਤਾ ਤੇ ਦਲੇਰੀ ਨਾਲ ਕਰਦੇ ਹਨ। ਇਸੇ ਕਰਕੇ ‘ਨਾਗਪੁਰੀ ਖਰੂਦੀ ਲਾਣੇ’ ਨੇ ਕਮਿਊਨਿਸਟਾਂ ਨੂੰ ਆਪਣੇ ਅੱਵਲ ਦਰਜੇ ਦੇ ਦੁਸ਼ਮਣ ਮੰਨਿਆ ਹੋਇਆ ਹੈ।ਵੈਸੇ, ਇਹ ਬੜੇ ਦੁਰਭਾਗ ਦੀ ਗੱਲ ਹੈ ਕਿ ਅਜੋਕੇ ਸਮੇਂ ਅਸੀਂ ਇਕ ਅਜਿਹੇ ਦੁਬਿਧਾ ਜਨਕ ਤੇ ਅਸਹਿਜ ਦੌਰ ਚੋਂ ਲੰਘ ਰਹੇ ਹਾਂ, ਜਿਸਦੀ ਸਹੀ-ਸਹੀ ਵਿਆਖਿਆ ਕਰਨੀ ਵੀ ਬਹੁਤੇ ਲੋਕਾਂ ਲਈ ਕਾਫੀ ਗੁੰਝਲਦਾਰ ਮਸਲਾ ਬਣਿਆ ਹੋਇਆ ਹੈ। ਸਾਮਰਾਜੀ ਹਾਕਮਾਂ ਦੇ ਹੁਕਮਾਂ ਤਹਿਤ ਹੋਂਦ ’ਚ ਲਿਆਂਦੇ ਗਏ, ਸੁਤੰਤਰਤਾ ਸੰਗਰਾਮ ’ਚ ਧਰਮ ਦੇ ਆਧਾਰ ’ਤੇ ਫੁੱਟ ਪਾਉਣ ’ਚ ਗਲਤਾਨ ਰਹੇ, ਦੇਸ਼ ਧ੍ਰੋਹੀਆਂ ਦੇ ਅਜੋਕੇ ਵਾਰਸ ਅੱਜ ਭਾਰਤ ਦੀ ਕੇਂਦਰੀ ਸੱਤਾ ’ਤੇ ਕਾਬਜ਼ ਹੋਈ ਬੈਠੇ ਹਨ। ਸਾਡੀ ਮੁਰਾਦ ਜੱਗ-ਜ਼ਾਹਰ ਅੰਗ੍ਰੇਜ਼ ਪ੍ਰਸਤ ਰਹੇ ਹਿੰਦੂ ਮਹਾਂ ਸਭਾ ਤੇ ਆਰ.ਐਸ.ਐਸ. ਦੇ ਨੇਤਾਵਾਂ ਤੋਂ ਹੈ। ਜਦਕਿ ਬਰਤਾਨਵੀ ਸਾਮਰਾਜ ਦੀ ਬਸਤੀਵਾਦੀ ਗੁਲਾਮੀ ਤੋਂ ਮੁਕਤੀ ਲਈ ਸੀਸ ਤਲੀ ’ਤੇ ਰੱਖ ਕੇ ਜੂਝਣ ਨਿਕਲੀ ਦੇਸ਼ ਭਗਤ ਸੂਰਬੀਰਾਂ ਦੀ ਟੋਲੀ ਦੇ ਅਜੋਕੇ ਸੱਚੇ ਪੈਰੋਕਾਰ, ਕਮਿਊਨਿਸਟਾਂ ਵਿਰੁੱਧ ਅਜੋਕੇ ਸੱਤਾਧਾਰੀ ਅੱਜ ‘ਰਾਸ਼ਟਰ ਧ੍ਰੋਹੀ’ ਹੋਣ ਦਾ ‘ਫਤਵਾ’ ਜਾਰੀ ਕਰ ਰਹੇ ਹਨ। ਆਪਣੇ ਕੂੜ ਪ੍ਰਚਾਰ ਰਾਹੀਂ ਇਹ ਗੱਦਾਰ ਟੋਲੇ, ਜੋ ਅੱਜ ਵੀ ਸਾਮਰਾਜ ਦੀ ਉਮਰ ਲੰਮੀ ਤੋਂ ਲੰਮੇਰੀ ਕਰਨ ਲਈ ਹਰ ਹਰਬਾ ਵਰਤ ਰਹੇ ਹਨ, ਫਾਂਸੀਆਂ ਦੇ ਰੱਸੇ ਗਲਾਂ ’ਚ ਪਾ ਕੇ ‘ਸਾਮਰਾਜ ਮੁਰਦਾਬਾਦ’ ਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਸੂਲੀ ਚੜ੍ਹਣ ਵਾਲੇ ਸਿਰਲੱਥ ਯੋਧਿਆਂ ਦੀ ਸ਼ਾਨਾਮੱਤੀ ਭੂਮਿਕਾ ਨੂੰ ਲੋਕ ਚੇਤਿਆਂ ਚੋਂ ਮਿਟਾਉਣਾ ਚਾਹੰਦੇ ਹਨ। ਆਜ਼ਾਦੀ ਸੰਗਰਾਮ ’ਚ ਵੈਸੇ ਤਾਂ ਕਾਂਗਰਸ ਪਾਰਟੀ ਸਮੇਤ, ਉਦੋਂ ਦੇ ਬਹੁ ਗਿਣਤੀ ਰਾਜਸੀ ਦਲਾਂ ਅਤੇ ਹਰ ਤਰ੍ਹਾਂ ਦੇ ਧਾਰਮਿਕ-ਸਮਾਜਿਕ ਸੰਗਠਨਾਂ ਤੇ ਆਮ ਲੋਕਾਂ ਨੇ ਜਾਨ ਹੂਲਵੀਂ ਸ਼ਮੂਲੀਅਤ ਕੀਤੀ ਸੀ। ਪ੍ਰੰਤੂ ਇਸ ਲਹਿਰ ’ਚ ਸ਼ਾਮਲ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਕਮਿਊਨਿਸਟ, ਹਰ ਮੋੜ ’ਤੇ ਆਜ਼ਾਦੀ ਪ੍ਰਾਪਤੀ ਦੇ ਨਾਲ-ਨਾਲ ਸਾਂਝੀਵਾਲਤਾ ਤੇ ਬਰਾਬਰੀ ਵਾਲਾ ਢਾਂਚਾ (ਸਮਾਜਵਾਦ) ਸਿਰਜਣ ਦੇ ਨਾਅਰੇ ਬੁਲੰਦ ਕਰਦੇ ਰਹੇ ਤੇ ਅੱਜ ਵੀ ਕਰ ਰਹੇ ਹਨ। ਤਾਂ ਹੀ ਬਰਤਾਨਵੀ ਰਾਜ ਦੌਰਾਨ ਬਗ਼ਾਵਤ ਤੇ ਦੇਸ਼ ਧ੍ਰੋਹੀ ਦੇ ਇਲਜ਼ਾਮ ਅਧੀਨ ਦਰਜ ਜ਼ਿਆਦਾਤਰ ਮੁਕੱਦਮਿਆਂ ’ਚ ਦੋਸ਼ੀਆਂ ਵਜੋਂ ਨਾਮਜ਼ਦ ਕਮਿਊਨਿਸਟਾਂ ਦੀ ਗਿਣਤੀ ਬਾਕੀ ਸਭ ਤੋਂ ਉਪਰ ਨਜ਼ਰ ਆਉਂਦੀ ਹੈ।ਆਜ਼ਾਦੀ ਸੰਗਰਾਮ ਦੀਆਂ ਅਨੇਕਾਂ ਧਾਰਾਵਾਂ ਸਨ, ਜੋ ਵਿਚਾਰਕ ਮਤਭੇਦਾਂ ਦੇ ਬਾਵਜੂਦ ਅੰਗ੍ਰੇਜ਼ੀ ਸਾਮਰਾਜ ਵਿਰੁੱਧ ਨਿਰੰਤਰ ਸਰਗਰਮ ਰਹਿੰਦੀਆਂ ਸਨ। ਵੱਖੋ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਲੋਕ ਅੰਗ੍ਰੇਜ਼ ਸਾਮਰਾਜ ਵਲੋਂ ਉਨ੍ਹਾਂ ਦੇ ਧਰਮ ਨਾਲ ਕੀਤੇ ਜਾ ਰਹੇ ਖਿਲਵਾੜ ਤੋਂ ਬਦਜ਼ਨ ਹੋ ਕੇ ਆਜ਼ਾਦੀ ਦੀ ਲਹਿਰ ’ਚ ਕੁੱਦੇ ਸਨ। ਕਈ ਰਿਆਸਤਾਂ ਦੇ ਮੁਖੀ, ਵੈਸੇ ਤਾਂ ਆਪਣੀ ਖ਼ਲਕਤ ਨਾਲ ਹੰਕਾਰੀ ਰਾਜਿਆਂ ਵਾਂਗ ਹੀ ਪੇਸ਼ ਆਉਂਦੇ ਸਨ, ਪ੍ਰੰਤੂ ਅੰਗ੍ਰੇਜ਼ਾਂ ਵੱਲੋਂ ਆਪਣੀ ਸੱਤਾ ਹੜੱਪ ਲੈਣ ਦੇ ਮਨਸੂਬਿਆਂ ਨੂੰ ਦੇਖਦਿਆਂ ਉਹ ਵੀ ਆਜ਼ਾਦੀ ਸੰਗਰਾਮ ਦਾ ਹਿੱਸਾ ਬਣ ਗਏ ਸਨ। ਆਜ਼ਾਦੀ ਅੰਦੋਲਨ ’ਚ ਕੁੱਦੇ ਬਹੁ ਗਿਣਤੀ ਲੋਕਾਂ ਦਾ ਵੱਡਾ ਹਿੱਸਾ ਕਾਂਗਰਸ ਪਾਰਟੀ, ਖਾਸ ਕਰਕੇ ਮਹਾਤਮਾ ਗਾਂਧੀ ਦਾ ਅਨੁਆਈ ਸੀ ਤੇ ਅਹਿੰਸਕ ਜੱਦੋਜਹਿਦ ਰਾਹੀਂ ਸੁਤੰਤਰਤਾ ਹਾਸਲ ਕਰਨ ’ਚ ਭਰੋਸਾ ਰੱਖਦਾ ਸੀ। ਜਦਕਿ ਇਨਕਲਾਬੀ ਧਾਰਾ ਅੰਗ੍ਰੇਜ਼ੀ ਸੱਤਾ ਨੂੰ ਜੜ੍ਹੋਂ ਉਖਾੜ ਕੇ ਬਰਾਬਰਤਾ ਵਾਲਾ ਸਮਾਜ ਉਸਾਰਨ ਵਾਸਤੇ ਹਥਿਆਰਬੰਦ ਘੋਲ ਵਿੱਢਣ ਦੀ ਹਮੈਤੀ ਸੀ। ਚੋਖੀ ਗਿਣਤੀ ਖੱਬੇ ਪੱਖੀ ਤੇ ਅਗਾਂਹਵਧੂ ਨੇਤਾ ਹਥਿਆਰਾਂ ਨਾਲੋਂ ‘ਜਨਤਕ ਭਾਗੀਦਾਰੀ’ ਨੂੰ ਅੰਗ੍ਰੇਜ਼ੀ ਰਾਜ ਤੋਂ ਮੁਕਤੀ ਦੀ ਮੁਢਲੀ ਸ਼ਰਤ ਸਮਝਦੇ ਸਨ। ਇਸ ਧਾਰਾ ਦਾ ਮੁਖੀ ਸ਼ਹੀਦ-ਇ-ਆਜ਼ਮ ਭਗਤ ਸਿੰਘ ਨੂੰ ਆਖਿਆ ਜਾ ਸਕਦਾ ਹੈ। ਇਕ ਨਿਵੇਕਲੀ ਧਾਰਾ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠਲੀ ਵੀ ਸੀ, ਜੋ ਦੂਜੀ ਸੰਸਾਰ ਜੰਗ ਦੌਰਾਨ ਹਿਟਲਰ ਮੁਸੋਲੀਨੀ ਤੇ ਤੋਜ਼ੋ ਜਿਹੇ ਫਾਸ਼ੀਵਾਦੀ ਤਾਨਾਸ਼ਾਹਾਂ ਨਾਲ ਸਾਂਝ ਪਾ ਕੇ ਅੰਗ੍ਰੇਜ਼ ਸਾਮਰਾਜ ਤੋਂ ਆਜ਼ਾਦੀ ਹਾਸਲ ਕਰਨ ਨੂੰ ਤਰਜੀਹ ਦਿੰਦੀ ਸੀ। ਯਾਦ ਰਹੇ ਬਰਤਾਨਵੀ ਸਰਕਾਰ ਆਪਣੇ ਹਿਤਾਂ ਦੀ ਰਾਖੀ ਲਈ, ਉਦੋਂ ਹੋਂਦ ’ਚ ਆਏ ‘ਫਾਸ਼ੀਵਾਦ ਵਿਰੋਧੀ ਸੰਸਾਰ ਪੱਧਰੀ ਮੋਰਚੇ’ ਯਾਨਿ ‘ਮਿੱਤਰ ਦੇਸ਼ਾਂ ਦੇ ਫਰੰਟ’ ਦਾ ਹਿੱਸਾ ਬਣ ਗਈ ਸੀ। ਸੁਭਾਸ਼ ਚੰਦਰ ਬੋਸ ਵਲੋਂ ਸੁਤੰਤਰਤਾ ਪ੍ਰਾਪਤੀ ਲਈ ਵਰਤੇ ਗਏ ਗਲਤ ਦਾਅਪੇਚਾਂ ’ਤੇ ਤਾਂ ਬਿਨਾਂ ਸ਼ੱਕ ਉਂਗਲ ਧਰੀ ਜਾ ਸਕਦੀ ਹੈ, ਪ੍ਰੰਤੂ ਦੇਸ਼ ਪ੍ਰੇਮ ਦੇ ਤਰਾਜ਼ੂ ’ਚ ਤੋਲਣ ਲਗਿਆਂ ਉਨ੍ਹਾਂ ਯੋਧਿਆਂ ਦਾ ਵਜ਼ਨ ਬਾਕੀ ਦੇਸ਼ ਭਗਤਾਂ ਨਾਲੋਂ ਮਾਸਾ ਵੀ ਘੱਟ ਨਹੀਂ ਅੰਕਿਆ ਜਾ ਸਕਦਾ। ਇਸ ਸਾਰੇ ਵਰਤਾਰੇ ਤੋਂ ਇਹ ਤਾਂ ਸਾਫ਼ ਮਿਥਿਆ ਜਾ ਸਕਦਾ ਹੈ ਕਿ ਅੰਗ੍ਰੇਜ਼ ਸਾਮਰਾਜ ਪ੍ਰਤੀ ਧਾਰਨ ਕੀਤਾ ਵਤੀਰਾ ਕਿਸੇ ਵੀ ਸੰਗਠਨ ਜਾਂ ਵਿਅਕਤੀ ਦੀ ਦੇਸ਼ ਭਗਤੀ ਦਾ ਠੀਕ ਮੁਲਾਂਕਣ ਕਰ ਸਕਦਾ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਜਨਮ-ਜਾਤ ਅੰਗ੍ਰੇਜ਼ ਪ੍ਰਸਤ ਤੇ ਅੱਜ ਵੀ ਸਾਮਰਾਜ ਦਾ ਸਭ ਤੋਂ ਵੱਡਾ ਹਮਾਇਤੀ, ਆਰ.ਐਸ.ਐਸ. ਤੇ ਉਸ ਨਾਲ ਜੁੜੇ ਸੰਗਠਨਾਂ ਦਾ ਅਜੋਕਾ ਹੁਕਮਰਾਨ ਟੋਲਾ, ਸੁਤੰਤਰਤਾ ਸੰਗਰਾਮ ਦੀ ਪਿੱਠ ’ਚ ਛੁਰਾ ਘੋਪ ਕੇ ਵੀ ਆਪਣੇ ਮੱਥੇ ’ਤੇ ‘ਦੇਸ਼ ਭਗਤੀ’ ਦਾ ਤਮਗਾ ਟੰਗੀ ਫਿਰਦਾ ਹੈ। ਆਪਣੇ ਇਸ ਨਾਪਾਕ ਕਿਰਦਾਰ ਦੀ ਪਰਦਾਪੋਸ਼ੀ ਲਈ ਗੱਦਾਰਾਂ ਦਾ ਇਹ ਗ੍ਰੋਹ ਲਕੀਰ ਦੇ ਉਸ ਪਾਰ ਡਟੇ ਰਹੇ, ਖਰੇ ਦੇਸ਼ ਭਗਤ ਸੰਗਠਨਾਂ ਤੇ ਯੋਧਿਆਂ ਦਰਮਿਆਨ ਫਰਜ਼ੀ ਮਤਭੇਦ ਖੜ੍ਹੇ ਕਰਨ ਲੱਗਾ ਹੋਇਆ ਹੈ। ਦੇਸ਼ ਦੀ ਰਾਜਸੱਤਾ ਉਪਰ ਆਪਣਾ ਮਾਲਕੀ ਹੱਕ ਸਦੀਵੀ ਕਾਇਮ ਕਰਨ ਲਈ ਇਹ ਲੋਕ ਚੇਤਨਾ ’ਚ ਫਿਰਕੂ ਨਫ਼ਰਤ, ਜਾਤੀਵਾਦੀ ਤੇ ਲਿੰਗਕ ਵਖਰੇਵੇਂ ਘੁਸੇੜਨ ਦਾ ਯਤਨ ਕਰ ਰਿਹਾ ਹੈ। ਇਹ ਸਿਰੇ ਦੀ ਬੇਹੂਦਾ ਤੇ ਖਤਰਨਾਕ ਪਹੁੰਚ ਹੈ।ਅੰਗਰੇਜ਼ ਪ੍ਰਸਤ ਟੋਲੇ ਅੱਜ ਆਪਣੇ ਬਾਰੇ ਅਖੌਤੀ ਦੇਸ਼ ਭਗਤ ਹੋਣ ਦੇ ਦਾਅਵੇ ਕਰਦੇ ਹੋਏ ਆਜ਼ਾਦੀ ਸੰਗਰਾਮ ’ਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੰਗਠਨਾਂ ਨੂੰ ‘ਦੇਸ਼ ਧ੍ਰੋਹੀ’ ਦੱਸ ਕੇ ਭਾਰਤੀ ਸਿਆਸਤ ਤੋਂ ਉਨ੍ਹਾਂ ਦੇ ਨਕਸ਼ ਮਿਟਾ ਦੇਣ ਦੀਆਂ ਘਿਨਾਉਣੀਆਂ ਸਾਜਿਸ਼ਾਂ ਰਚ ਰਹੇ ਹਨ। ਆਰ.ਐਸ.ਐਸ. ਨੇ ਇਸ ਘਿਨਾਉਣੇ ਕੰਮ ਦੀ ਜ਼ਿੰਮੇਵਾਰੀ ਮੋਦੀ ਸਰਕਾਰ, ਖਾਸ ਕਰਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪੀ ਹੋਈ ਹੈ। ਜਿਵੇਂ ਪਹਿਲਾਂ ਹੀ ਦੱਸ ਆਏ ਹਾਂ ਕਿ ਅਮਿਤ ਸ਼ਾਹ ਨੇ 31 ਮਾਰਚ 2026 ਤੱਕ ‘ਮਾਓਵਾਦ’ ਦੇ ਪੂਰਨ ਖਾਤਮੇ ਦਾ ਐਲਾਨ ਕੀਤਾ ਹੋਇਆ ਸੀ। ਸੱਤਾ ਦੀ ਦੁਰਵਰਤੋਂ ਕਰਦਿਆਂ ਹਰ ਗੈਰ ਸੰਵਿਧਾਨਕ ਤੇ ਗੈਰ ਜਮਹੂਰੀ ਢੰਗ ਨਾਲ ‘ਮਾਓਵਾਦੀ’ ਪਾਰਟੀ ਦੇ ਆਗੂਆਂ ਤੇ ਕਾਰਕੁੰਨਾਂ ਦੇ ਵੱਡੇ ਭਾਗ ਨੂੰ ਜਾਂ ਤਾਂ ਮਾਰ ਦਿੱਤਾ ਗਿਆ ਹੈ ਤੇ ਜਾਂ ਆਤਮ ਸਮਰਪਣ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ। ਕੀ ਜਬਰ ਦੇ ਆਸਰੇ ਕੀਤਾ ਗਿਆ ਇਹ ਕੰਮ ਸੰਘ-ਭਾਜਪਾ ਤੇ ਮੋਦੀ ਹਕੂਮਤ ਦੀ ਬਹਾਦਰੀ ਸਮਝੀ ਜਾਣੀ ਚਾਹੀਦੀ ਹੈ ? ਹਰਗਿਜ ਨਹੀਂ। ਦੇਸ਼ ਦੀ ਭਾਰੀ ਬਹੁਗਿਣਤੀ ਵਸੋਂ ਨਾਲੋਂ ਨਿੱਖੜੇ ਹੋਏ ਅਤੇ ਗੋਦੀ ਮੀਡੀਆ ਤੇ ਸੰਘੀ ਅਫਵਾਹ ਮਸ਼ੀਨਰੀ ਵਲੋਂ ਦੇਸ਼-ਦੁਨੀਆ ’ਚ ਇਕ ਹਿੰਸਕ ਟੋਲੇ ਵਜੋਂ ਬਦਨਾਮ ਕਰ ਦਿੱਤੇ ਗਏ ਕੁਝ ਕੁ ਸੈਂਕੜੇ ਮਾਓਵਾਦੀਆਂ ਨੂੰ ਮਾਰ ਦੇਣਾ ਸਰਕਾਰ ਤੇ ਫੌਜ-ਪੁਲਸ ਦੀ ਕੋਈ ਮਾਣ ਕਰਨ ਯੋਗ ਪ੍ਰਾਪਤੀ ਨਹੀਂ ਕਹੀ ਜਾ ਸਕਦੀ। ਦੇਸ਼ ਦੀ ਸਮੁੱਚੀ ਕਮਿਊਨਿਸਟ ਲਹਿਰ ਤੇ ਦੇਸ਼ ਭਗਤਕ ਸੋਚ ਵਾਲੇ ਜਮਹੂਰੀ ਲੋਕਾਂ ਨੇ ਹਿੰਸਾਤਮਕ ਗੁਰੀਲਾ ਕਾਰਵਾਈਆਂ ਨਾਲ ਸਮਾਜਵਾਦੀ ਕ੍ਰਾਂਤੀ ਸਰ ਕਰਨ ਦੀ ਮਾਓਵਾਦੀਆਂ ਦੀ ‘ਐਡਵੈਂਚਰਸ’ ਇੱਛਾ ਨੂੰ ਕਦੀ ਵੀ ਗੰਭੀਰਤਾ ਨਾਲ ਨਹੀਂ ਲਿਆ। ਐਪਰ, ਜਲ, ਜੰਗਲ, ਜ਼ਮੀਨ ਤੇ ਧਰਤੀ ਹੇਠਲੇ ਹੋਰ ਖਜ਼ਾਨੇ ਕਬਾਇਲੀਆਂ ਤੋਂ, ਜੋ ਕਿ ਮਾਓਵਾਦੀ ਨਹੀਂ ਹਨ, ਨੂੰ ਜੰਗਲਾਂ ’ਚੋਂ ਖਦੇੜ ਕੇ ਉਨ੍ਹਾਂ ਦੀ ਪਿੱਠ ਪਿੱਛੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਸਰਕਾਰੀ ਸਮਝੌਤੇ ਵੀ ਕਦੀ ਮਨਜ਼ੂਰ ਨਹੀਂ ਕੀਤੇ ਜਾ ਸਕਦੇ। ਭਾਜਪਾ ਸਰਕਾਰ ਦਾ ਇਹ ਨੀਤੀ-ਪੈਂਤੜਾ ਲੋਕ ਵਿਰੋਧੀ ਤਾਂ ਹੈ ਹੀ, ਬਿਨਾਂ ਸ਼ੱਕ ਦੇਸ਼ ਧ੍ਰੋਹ ਦੀ ਸ਼੍ਰੇਣੀ ’ਚ ਆਉਂਦਾ ਹੈ। ਸੋਚਣ ਦੀ ਗੱਲ ਤਾਂ ਇਹ ਹੈ ਕਿ ਕੁਝ ਕੁ ਗਿਣਤੀ ਦੇ ‘ਮਾਓਵਾਦੀਆਂ’ ਨੂੰ ਹਕੂਮਤੀ ਜ਼ਬਰ ਨਾਲ ਖਤਮ ਕਰਕੇ ਕਬਾਇਲੀਆਂ ਤੇ ਹੋਰ ਗਰੀਬਾਂ ਕੋਲੋਂ ਉਨ੍ਹਾਂ ਦੀ ਰੋਟੀ-ਰੋਜ਼ੀ ਦੇ ਸਾਧਨ ਜਬਰੀ ਖੋਹ ਲੈਣੇ ਕੀ ਨਿਆਂ ਪੂਰਬਕ ਤੇ ਤਰਕ ਸੰਗਤ ਨੀਤੀ-ਪਹੁੰਚ ਹੈ? ਕੀ ਇਹ ਦੇਸ਼ ਦੇ ਸੰਵਿਧਾਨ, ਜੋ ਭਾਰਤ ਨੂੰ ਇਕ ਆਜ਼ਾਦ, ਧਰਮ-ਨਿਰਪੱਖ, ਲੋਕ ਰਾਜੀ ਤੇ ਸਮਾਜਵਾਦੀ ਵਿਵਸਥਾ ਵਜੋਂ ਵੱਧਦਾ-ਫੁੱਲਦਾ ਦੇਖਣ ਦਾ ਇੱਛਕ ਹੈ, ਦੀਆਂ ਭਾਵਨਾਵਾਂ ਦੇ ਅਨੁਕੂਲ ਕਦਮ ਹੈ ? ਮਾਓਵਾਦੀਆਂ ਦਾ ਖਾਤਮਾ, ਕਰੋੜਾਂ ਲੋਕਾਂ, ਖਾਸ ਕਰਕੇ ਕਬਾਇਲੀਆਂ ਦੇ ਮਨ-ਮਸਤਕ ਅੰਦਰ ਹਿਲੋਰੇ ਲੈ ਰਹੀ ਜਲ-ਜੰਗਲ-ਜ਼ਮੀਨ ਦੀ ਮਾਲਕੀ ਦੇ ਅਧਿਕਾਰਾਂ ਦੀ ਪ੍ਰਾਪਤੀ ਦੀ ਉਮੰਗ ਦਾ ਖਾਤਮਾ ਨਹੀਂ ਕਰ ਸਕਦਾ? ਉਹ ਤਾਂ ਆਪਣੀ ਰੋਟੀ-ਰੋਜ਼ੀ ਦੀ ਲੜਾਈ ਲੜਦਿਆਂ ਇਸ ਤੋਂ ਵੀ ਅਗਾਂਹ ਸਮੁੱਚੇ ਦੇਸ਼ ਅੰਦਰ ਬਰਾਬਰਤਾ ਦੇ ਅਸੂਲਾਂ ’ਤੇ ਅਧਾਰਤ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਦੀ ਇੱਛਾ ਰੱਖਦੇ ਹਨ। ਗ੍ਰਹਿ ਮੰਤਰੀ, ਮਾਓਵਾਦ ਨੂੰ ਖਤਮ ਕਰਨ ਦੇ ਆਪਣੇ ‘ਮਹਾਨ ਮਕਸਦ’ ਨੂੰ ਹੌਲੀ-ਹੌਲੀ ਸ਼ਹਿਰੀ ਨਕਸਲ ਦਾ ਸਫਾਇਆ ਕਰਨ ਤੇ ਇਸ ਤੋਂ ਵੀ ਅਗਾਂਹ ਖੱਬੇ ਪੱਖੀ ਵਿਚਾਰਾਂ ਤੋਂ ਸੱਖਣਾ ’ਕਮਿਊਨਿਸਟ ਮੁਕਤ ਭਾਰਤ’ ਦੇਖਣ ਦੀ ਖਤਰਨਾਕ ਇੱਛਾ ਧਾਰੀ ਬੈਠਾ ਹੈ। ਅਸੀਂ ਠੋਕ-ਵਜਾ ਕੇ ਕਹਿਣਾ ਚਾਹੁੰਦੇ ਹਾਂ ਕਿ ਉਸ ਦੀ ਇਹ ਇੱਛਾ ਕਦੀ ਵੀ ਪੂਰੀ ਨਹੀਂ ਹੋ ਸਕੇਗੀ। ਪਾਰਲੀਮੈਂਟ ਦੇ ਲੰਘੇ ਸ਼ੈਸ਼ਨ ’ਚ ਦਿੱਤੇ 85 ਮਿੰਟ ਦੇ ਆਪਣੇ ਭਾਸ਼ਣ ’ਚ ਅਮਿਤ ਸ਼ਾਹ ਅਸਲ ’ਚ ਆਰ.ਐਸ.ਐਸ. ਦੇ ਉਸ ਉਦੇਸ਼ ਨੂੰ ਰੂਪਮਾਨ ਕਰਦਾ ਹੈ, ਜੋ ਕਦੀ ਹਿੰਦੂ ਮਹਾਸਭਾ ਦੇ ਸਾਬਕਾ ਆਗੂ ਤੇ ਪਿਛੋਂ ਆਰ.ਐਸ.ਐਸ. ਦੇ ਸੰਸਥਾਪਕਾਂ ਚੋਂ ਇਕ ਰਹੇ ਡਾਕਟਰ ਮੁੰਜੇ ਨੇ ਇਟਲੀ ਦੇ ਫਾਸਿਸਟ ਤਾਨਾਸ਼ਾਹ ਮੁਸੋਲੀਨੀ ਨਾਲ ਮਿਲ ਕੇ ਚਿਤਵਿਆ ਸੀ। ਮੁੰਜੇ, ਭਾਰਤ ਅੰਦਰ ਵੀ ਉਸੇ ਤਰਜ਼ ਦਾ ਗੈਰ ਲੋਕਰਾਜੀ, ਫਾਸ਼ੀ ਢਾਂਚਾ ਕਾਇਮ ਕਰਨ ਦੀ ਮਨਸੂਬਾਬੰਦੀ ਕਰਨ ਲਈ ਮੁਸੋਲਿਨੀ ਤੇ ਉਸ ਦੀ ਪਾਰਟੀ ਦੇ ਆਗੂਆਂ ਨੂੰ ਮਿਲਣ ਲਈ ਇਟਲੀ ਗਿਆ ਸੀ। ਗ੍ਰਹਿ ਮੰਤਰੀ ਸ਼ਾਇਦ ਮੁਸੋਲਿਨੀ ਦਾ ਹਸ਼ਰ ਭੁੱਲ ਗਿਆ ਹੈ। ਇਟਲੀ ਦੀ ਉਹੋ ਜਨਤਾ, ਜੋ ਕਦੀ ਮੁਸੋਲਿਨੀ ਦੀ ਜੈ-ਜੈਕਾਰ ਕਰਿਆ ਕਰਦੀ ਸੀ, ਨੇ ਹੀ ਸ਼ਰ੍ਹੇਆਮ ਚੌਂਕ ’ਚ ਫਾਂਸੀ ਦੇ ਕੇ ਉਸਦੀ ਅਲਖ ਮੁਕਾਈ ਸੀ। ਜਦਕਿ ਬਰਾਬਰਤਾ ਵਾਲਾ ਢਾਂਚਾ, ਭਾਵ ਸਮਾਜਵਾਦ ਸਿਰਜਣ ਦਾ ਸੰਕਲਪ ਭਾਰਤ ਦੀ ਹਜ਼ਾਰਾਂ ਸਾਲਾਂ ਦੀ ਫਿਲਾਸਫੀ ਦੇ ਅੰਦਰ ਹੀ ਅੰਕਿਤ ਹੈ। ਇਸ ਸੰਕਲਪ ਨੂੰ ਆਮਲੀ ਜਾਮਾ ਪਹਿਨਾਉਣ ਲਈ ਹੀ ਸਿੱਖ ਗੁਰੂ ਸਾਹਿਬਾਨ, ਸਤਿਗੁਰੂ ਰਵੀਦਾਸ ਜੀ ਤੇ ਸੰਤ ਕਬੀਰ ਜੀ ਵਰਗੇ ਭਗਤੀ ਲਹਿਰ ਦੇ ਮਹਾਨ ਰਹਿਬਰਾਂ, ਸੂਫੀ ਸੰਤਾਂ ਤੇ ਅਗਾਂਹਵਧੂ ਧਾਰਮਿਕ-ਸਮਾਜਿਕ ਲਹਿਰਾਂ ਦੇ ਹੋਰ ਜੁਝਾਰੂਆਂ ਨੇ ਵੱਡੀਆਂ ਘਾਲਣਾਵਾਂ ਘਾਲੀਆਂ ਹਨ। ਭਾਰਤ ਅੰਦਰ 1920 ’ਚ ਕਮਿਊਨਿਸਟ ਪਾਰਟੀ ਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ ਜੈਨ ਤੇ ਬੁੱਧ ਮਤ, ਸਿੱਖ ਫਲਸਫੇ ਤੇ ਹੋਰ ਅਨੇਕਾਂ ਲਹਿਰਾਂ ਦੇ ਦਸਤਾਵੇਜ਼ਾਂ ਤੇ ਧਰਮ ਗ੍ਰੰਥਾਂ ਦੇ ਪੰਨਿਆਂ ’ਤੇ ਉਹ ਮਾਨਵੀ ਫਲਸਫਾ ਦਰਜ ਹੈ, ਜੋ ਅਮੀਰੀ-ਗਰੀਬੀ ਦੇ ਪਾੜੇ ਨੂੰ ਮੇਟਣਾ ਚਾਹੁੰਦਾ ਹੈ, ਜਾਤਪਾਤ ਦਾ ਖਾਤਮਾ ਕਰਨਾ ਚਾਹੁੰਦਾ ਹੈ, ਔਰਤ-ਮਰਦ ਦੀ ਬਰਾਬਰਤਾ ਦਾ ਮੁੱਦਈ ਹੈ, ਤਰਕ-ਦਲੀਲ ਤੇ ਸੰਵਾਦ ਦਾ ਪੈਰਵੀਕਾਰ ਹੈ ਅਤੇ ਦਕਿਆਨੂਸੀ ਵਿਚਾਰਾਂ, ਵਹਿਮ ਪ੍ਰਸਤੀ ਤੇ ਕਰਮ ਕਾਂਡ ਤੋਂ ਮੁਕਤੀ ਦਾ ਰਾਹ ਦਰਸਾਉਂਦਾ ਹੈ। ਕੀ ਅਮਿਤ ਸ਼ਾਹ ਕਮਿਊਨਿਸਟਾਂ ਦੇ ਖਾਤਮੇ ਦੇ ਬਹਾਨੇ ਉਕਤ ਮਾਨਵੀ ਫਲਸਫੇ, ਜੋ ਸਾਡੀ ਧਰਤੀ ’ਤੇ ਕਮਿਊਨਿਸਟ ਵਿਚਾਰਾਂ ਦੇ ਆਗਮਨ ਤੋਂ ਸੈਂਕੜੇ ਸਾਲ ਪਹਿਲਾਂ ਸਿਰਜਿਆ ਗਿਆ ਹੈ, ਦਾ ਵੀ ਖਾਤਮਾ ਕਰ ਸਕਦਾ ਹੈ? ਆਜ਼ਾਦੀ ਤੇ ਬਰਾਬਰਤਾ ਤਾਂ ਉਹ ਵਰਤਾਰੇ ਹਨ, ਜੋ ਕੁਦਰਤ ਨੇ ਵੀ ਮੁਢਲੇ ਅਸੂਲਾਂ ਵਜੋਂ ਅਪਣਾਏ ਹੋਏ ਹਨ ਅਤੇ ਵੱਖੋ-ਵੱਖ ਰੂਪਾਂ ’ਚ ਸਾਫ ਦੇਖੇ ਵੀ ਜਾ ਸਕਦੇ ਹਨ।ਆਰ.ਐਸ.ਐਸ., ਆਪਣੀ ਫਿਰਕੂ-ਫਾਸ਼ੀ ਵਿਚਾਰਧਾਰਾ ਦੀ ਉੱਤਮਤਾ ਤੇ ਸਫਲਤਾ ਦੇ ਭਾਰੀ ਭੁਲੇਖੇ ’ਚ ਹੈ। ਨਾਲ ਆਪਣੀ ਹੱਥਠੋਕਾ ਮੋਦੀ-ਸ਼ਾਹ ਜੋੜੀ ਦੇ ਸੱਤਾ ’ਤੇ ਕਾਬਜ਼ ਹੋਣ ਕਰਕੇ ਹੰਕਾਰਿਆ ਹੋਇਆ ਵੀ ਹੈ। ਉਹ ਆਪਣੇ ਖਿਲਾਫ ਉੱਠਣ ਵਾਲੀ ਵਿਰੋਧ ਦੀ ਹਰ ਆਵਾਜ਼ ਖਤਮ ਕਰਨ ’ਤੇ ਤੁਲਿਆ ਹੋਇਆ ਹੈ। ਲੇਕਿਨ ਭਾਰਤ ਦੇ 140 ਕਰੋੜ ਲੋਕਾਂ ਚੋਂ ਵੱਡੀ ਬਹੁ ਗਿਣਤੀ ਹਿੰਦੂ-ਸਿੱਖ, ਮੁਸਲਮਾਨ, ਈਸਾਈ ਤੇ ਹੋਰ ਪੀੜਤ ਲੋਕ ਭਾਰਤ ਦਾ ਸੰਵਿਧਾਨ ਅਤੇ ਦੇਸ਼ ਦਾ ਧਰਮ ਨਿਰਪੱਖ, ਲੋਕ ਰਾਜੀ, ਫੈਡਰਲ ਢਾਂਚਾ ਕਾਇਮ ਰੱਖਣ ਦੇ ਹਾਮੀ ਹਨ। ਲੋਕ ਤਾਂ ਇਸ ਤੋਂ ਵੀ ਅੱਗੇ ਦੇਸ਼ ਅੰਦਰ ਬਰਾਬਰੀ ਦੇ ਅਸੂਲਾਂ ’ਤੇ ਅਧਾਰਤ ਸਮਾਜਵਾਦੀ ਢਾਂਚਾ ਸਿਰਜਣ ਦਾ ਸੁਪਨਾ ਪਾਲੀ ਬੈਠੇ ਹਨ ਅਤੇ ਇਸ ਦਿਸ਼ਾ ’ਚ ਕਾਮਯਾਬੀ ਲਈ ਸਮਰੱਥਾ ਮੁਤਾਬਕ ਸੰਘਰਸ਼ ਵੀ ਕਰ ਰਹੇ ਹਨ। ਭਾਰਤੀ ਜਨਤਾ, ਆਰ.ਐਸ.ਐਸ. ਵੱਲੋਂ ਦੇਸ਼ ’ਚ ਫੈਲਾਈ ਜਾ ਰਹੀ ‘‘ਫਿਰਕੂ ਨਫ਼ਰਤ ਤੇ ਹਜ਼ੂਮੀ ਹਿੰਸਾ ਤੋਂ ਮੁਕਤ ਭਾਰਤ ਦੇਖਣ ਦੀ ਇੱਛਕ ਹੈ, ਜੋ ਲੋਕ ਸੰਘਰਸ਼ਾਂ ਸਦਕਾ ਲਾਜ਼ਮੀ ਹੋਂਦ ’ਚ ਆਏਗਾ।’’

  • ਚਾਰ ਕਿਰਤ ਕੋਡ ਬਨਾਮ ਕਿਰਤ ਕਾਨੂੰਨ

    ਚਾਰ ਕਿਰਤ ਕੋਡ ਬਨਾਮ ਕਿਰਤ ਕਾਨੂੰਨ

    ਸਭ ਤੋਂ ਪਹਿਲਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਰਤ ਕੋਡ ਤੇ ਕਿਰਤ ਕਾਨੂੰਨਾਂ ਦਾ ਝਮੇਲਾ ਆਖਰ ਹੈ ਕੀ ? ਇਹ ਸਵਾਲ ਆਮ ਹੀ ਪੁੱਛਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਸਾਲ 2019 ਤੇ 2020 ’ਚ ਜੋ ਚਾਰ ਕਿਰਤ ਕੋਡ ਸਦਨ ’ਚ ਪਾਸ ਕੀਤੇ ਸਨ, ਉਨ੍ਹਾਂ ਰਾਹੀਂ ਪਹਿਲਾਂ ਤੋਂ ਬਣੇ ਕਿੰਨੇ ਕਿਰਤ ਕਾਨੂੰਨ ਰੱਦ (ਰੀਪੀਲ) ਕੀਤੇ ਗਏ ਹਨ? ਇਸ ਦਾ ਸਿੱਧਾ-ਸਪੱਸ਼ਟ ਜਵਾਬ ਹੈ ਕਿ ਪਹਿਲਾਂ ਦੇ ਬਣੇ 29 ਕਿਰਤ ਕਾਨੂੰਨ ਰੱਦ ਕਰ ਦਿੱਤੇ ਗਏ ਹਨ। ਇਸ ਕੰਮ ਲਈ ਜੁਲਾਈ 2019 ’ਚ ਮੋਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਚਾਰ ਕਿਰਤ ਕੋਡ ਘੜਨ ਸਬੰਧੀ ਬਿੱਲ ਲੋਕ ਸਭਾ ’ਚ ਪੇਸ਼ ਕੀਤਾ ਸੀ। ਲੋਕ ਸਭਾ ਨੇ 30 ਜੁਲਾਈ ਨੂੰ ਇਨ੍ਹਾਂ ’ਚੋਂ ਸਿਰਫ ਇਕ ‘ਉਜ਼ਰਤਾਂ ਬਾਰੇ ਕੋਡ’ (ਕੋਡ ਆਨ ਵੇਜਿਜ) ਹੀ ਪਾਸ ਕੀਤਾ ਸੀ ਜੋ 2 ਅਗਸਤ 2019 ਨੂੰ ਰਾਜ ਸਭਾ ਨੇ ਵੀ ਪਾਸ ਕਰ ਦਿੱਤਾ ਸੀ। ਬਾਕੀ ਤਿੰਨ ਕੋਡਾਂ ਸਬੰਧੀ ਬਿੱਲ ਸਦਨ ਦੀ ’ਕਿਰਤ ਬਾਰੇ ਸਟੈਂਡਿੰਗ ਕਮੇਟੀ’ ਨੂੰ ਭੇਜ ਦਿੱਤੇ ਗਏ ਸਨ। ਕਮੇਟੀ ’ਚ ਸਰਕਾਰ ਦਾ ਬਹੁਮਤ ਹੋਣ ਕਰਕੇ ਇਹ ਬਿੱਲ ਸਤੰਬਰ 2020 ’ਚ ਕੋਵਿਡ ਦੌਰਾਨ ਪਾਸ ਕੀਤੇ ਗਏ ਸਨ। ਇਨ੍ਹਾਂ ਚਾਰੇ ਕੋਡਾਂ ਤੇ ਰੱਦ ਕੀਤੇ ਕਾਨੂੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।1) ਉਜ਼ਰਤਾਂ ਬਾਰੇ ਕੋਡ 2019 ਰਾਹੀਂ ਹੇਠ ਲਿਖੇ ਚਾਰ ਕਿਰਤ ਕਾਨੂੰਨ ਰੱਦ ਕੀਤੇ ਗਏ ਹਨ :(ੳ) ਉਜ਼ਰਤਾਂ ਦੀ ਅਦਾਇਗੀ ਬਾਰੇ ਕਾਨੂੰਨ 1936(ਅ) ਘੱਟੋ-ਘੱਟ ੳਜ਼ਰਤਾਂ ਬਾਰੇ ਕਾਨੂੰਨ 1948(ੲ) ਬੋਨਸ ਅਦਾਇਗੀ ਬਾਰੇ ਕਾਨੂੰਨ 1965(ਸ) ਬਰਾਬਰ ਮਾਨ ਭੱਤਾ ਕਾਨੂੰਨ 19762) ਉਦਯੋਗਿਕ ਸਬੰਧਾਂ ਬਾਰੇ ਕੋਡ 2020 ਰਾਹੀਂ ਹੇਠਲੇ ਤਿੰਨ ਕਾਨੂੰਨ ਰੱਦ ਕੀਤੇ ਗਏ ਹਨ :(ੳ) ਟਰੇਡ ਯੂਨੀਅਨ ਐਕਟ 1926(ਅ) ਉਦਯੋਗਿਕ ਰੁਜ਼ਗਾਰ (ਪੱਕੇ ਹੁਕਮ) ਕਾਨੂੰਨ 1946(ੲ) ਉਦਯੋਗਿਕ ਵਿਵਾਦ ਕਾਨੂੰਨ (ਇੰਡਸਟਰੀਅਲ ਡਿਸਪਿਊਟਜ਼ ਐਕਟ) 19473) ਸਮਾਜਿਕ ਸੁਰੱਖਿਆ ਬਾਰੇ ਕੋਡ 2020 ਰਾਹੀਂ ਹੇਠ ਲਿਖੇ 9 ਕਾਨੂੰਨ ਰੱਦ ਕੀਤੇ ਗਏ(ੳ) ਕਰਮਚਾਰੀ ਪ੍ਰੋਵੀਡੈਂਟ ਫੰਡ ਤੇ ਫੁੱਟਕਲ ਧਰਾਵਾਂ ਬਾਰੇ ਕਾਨੂੰਨ 1952(ਅ) ਕਰਮਚਾਰੀ ਰਾਜ ਬੀਮਾ (ਈਐਸਆਈ) ਐਕਟ 1948(ੲ) ਗ੍ਰੈਚੂਟੀ ਐਕਟ 1972(ਸ) ਕਰਮਚਾਰੀ ਮੁਆਵਜ਼ਾ ਐਕਟ 1923(ਹ) ਮੈਟਰਨਿਟੀ (ਮਾਤਰੀਤਵ) ਲਾਭ ਕਾਨੂੰਨ 1961(ਕ) ਸਿਨੇਮਾ ਵਰਕਰ ਭਲਾਈ ਫੰਡ ਕਾਨੂੰਨ 1981(ਖ) ਭਵਨ ਨਿਰਮਾਣ ਤੇ ਦੂਜੇ ਉਸਾਰੀ ਕਾਮੇ ਭਲਾਈ ਸੈੱਸ ਕਾਨੂੰਨ 1996(ਗ) ਗੋਦੀ ਵਰਕਰ (ਸੁਰੱਖਿਆ, ਸਿਹਤ ਤੇ ਭਲਾਈ) ਕਾਨੂੰਨ 1986(ਘ) ਗੈਰ ਸੰਗਠਿਤ ਕਾਮੇ ਸਮਾਜਿਕ ਸੁਰੱਖਿਆ ਕਾਨੂੰਨ 20084) ਕਿੱਤਾਕਾਰੀ (ਆਕੂਪੇਸ਼ਨਲ) ਸੁਰੱਖਿਆ, ਸਿਹਤ ਤੇ ਕੰਮ ਹਾਲਤਾਂ ਸਬੰਧੀ ਕੋਡ 2020 ਰਾਹੀਂ ਫੈਕਟਰੀਜ਼ ਐਕਟ 1948, ਖਾਣਾਂ ਸਬੰਧੀ ਕਾਨੂੰਨ 1952, ਠੇਕਾ ਲੇਬਰ ਐਕਟ 1970 ਸਮੇਤ ਕੁੱਲ 13 ਕਾਨੂੰਨ ਰੱਦ ਕੀਤੇ ਗਏ ਹਨ। ਇਉਂ 29 ਕਨੂੰਨ ਰੱਦ ਕਰਕੇ ਚਾਰ ਕਿਰਤ ਕੋਡ ਬਣਾ ਦਿੱਤੇ ਗਏ ਹਨ।ਇਹ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਫਿਰ 44 ਕਾਨੂੰਨ ਰੱਦ ਹੋਣ ਦਾ ਭੁਲੇਖਾ ਕਿਵੇਂ ਖੜ੍ਹਾ ਹੋ ਗਿਆ? ਇਸਦਾ ਜਵਾਬ ਲੱਭਣ ਲਈ ਸਭ ਤੋਂ ਪਹਿਲਾਂ ਆਪਾਂ ਇਹ ਜਾਣ ਲਈਏ ਕਿ ਕਿਰਤ ਮਹਿਕਮਾ ਭਾਰਤੀ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਮੁਤਾਬਕ ਕਾਨੂੰਨ ਘੜਨ ਪੱਖੋਂ ਸਾਂਝੀ ਸੂਚੀ ’ਚ ਸ਼ਾਮਿਲ ਹੈ। ਭਾਵ ਕਿਰਤ ਸਬੰਧੀ ਕਾਨੂੰਨ ਕੇਂਦਰੀ ਤੇ ਦੋਵੇਂ ਸੂਬਾਈ ਸਰਕਾਰਾਂ ਬਣਾ ਸਕਦੀਆਂ ਹਨ। 2020 ਤੱਕ ਕੇਂਦਰੀ ਸਰਕਾਰ 51 ਕਾਨੂੰਨ ਬਣਾ ਚੁੱਕੀ ਹੈ। ਇਉਂ ਹੀ ਵੱਖੋ-ਵੱਖ ਸੂਬੇ ਵੀ ਕਿਰਤ ਸਬੰਧੀ 100 ਦੇ ਕਰੀਬ ਕਾਨੂੰਨ ਬਣਾ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਅੰਗ੍ਰੇਜ਼ਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਤਿੰਨ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਹਨ। ਪਹਿਲੀ ਕਿਸਮ ਦੇ 12 ਕਾਨੂੰਨ ਉਹ ਹਨ, ਜਿਨ੍ਹਾਂ ਨੂੰ ਲਾਗੂ ਕਰਨ ਦੀ ਪੂਰੀ ਜ਼ਿੰਮੇਵਾਰੀ ਸਿਰਫ ਕੇਂਦਰ ਸਰਕਾਰ ਦੀ ਹੈ। ਜਿਵੇਂ ਕਰਮਚਾਰੀ ਪ੍ਰੋਵੀਡੈਂਟ ਫੰਡ ਕਾਨੂੰਨ 1952 ਅਤੇ ਈਐਸਆਈ ਕਾਨੂੰਨ 1948 ਆਦਿ। ਦੂਜੀ ਕਿਸਮ ਦੇ ਉਹ 24 ਕਾਨੂੰਨ ਹਨ, ਜਿਨਾਂ ਨੂੰ ਕੇਂਦਰੀ ਤੇ ਸੂਬਾਈ ਸਰਕਾਰਾਂ ਲਾਗੂ ਕਰਦੀਆਂ ਹਨ। ਜਿਵੇਂ ਬੱਚਾ ਕਿਰਤ ਰੋਕੂ ਕਾਨੂੰਨ (ਚਾਇਲਡ ਲੇਬਰ ਐਕਟ) 1986, ਭਵਨ ਨਿਰਮਾਣ ਤੇ ਹੋਰ ਉਸਾਰੀ ਕਾਮੇ ਕਾਨੂੰਨ 1996। ਕੇਂਦਰ ਸਰਕਾਰ ਨੇ ਤੀਜੀ ਕਿਸਮ ਦੇ 15 ਕਾਨੂੰਨ ਉਹ ਬਣਾਏ ਹਨ, ਜਿਨ੍ਹਾਂ ਨੂੰ ਸਿਰਫ ਸੂਬਿਆਂ ਨੇ ਹੀ ਲਾਗੂ ਕਰਨਾ ਹੁੰਦਾ ਹੈ।ਦਰਅਸਲ ਵਾਜਪਾਈ ਦੇ ਪ੍ਰਧਾਨ ਮੰਤਰੀ ਹੁੰਦਿਆਂ 2002-03 ਵਿੱਚ 40 ਤੋਂ ਵੱਧ ਕਿਰਤ ਕਾਨੂੰਨ ਰੱਦ ਕਰਕੇ ਪੰਜ ਕਿਰਤ ਕੋਡ ਬਣਾਉਣ ਦੀ ਤਜ਼ਵੀਜ਼ ਆਈ ਸੀ। ਇਹ ਸਾਰੀ ਵਿਉਂਤ 2004 ’ਚ ਮਨਮੋਹਣ ਸਿੰਘ ਦੀ ਅਗਵਾਈ ਹੇਠ ਯੂਪੀਏ-1 ਦੀ ਸਰਕਾਰ ਬਣ ਜਾਣ ਨਾਲ ਵਿੱਚੇ ਹੀ ਰਹਿ ਗਿਆ ਸੀ। 2014 ’ਚ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣਨ ਪਿਛੋਂ 44 ਕਿਰਤ ਕਾਨੂੰਨ ਰੱਦ ਕਰਨ ਦੀ ਤਜ਼ਵੀਜ਼ ਫਿਰ ਆਈ ਸੀ। ਪਰ ਵਿਰੋਧੀ ਧਿਰ ਦੇ ਵਿਰੋਧ ਕਰਨ ’ਤੇ ਅਤੇ ਟਰੇਡ ਯੂਨੀਅਨਾਂ ਦੇ ਦਬਾਅ ਸਦਕਾ, ਸਰਕਾਰ 2014 ਤੋਂ 2019 ਤੱਕ ਦੇ ਆਪਣੇ ਪਹਿਲੇ ਕਾਰਜਕਾਲ ’ਚ ਇਹ ਬਿੱਲ ਪੇਸ਼ ਕਰਨੋਂ ਡਰਦੀ ਰਹੀ ਸੀ। ਸਾਲ 2019 ’ਚ ਬੀਜੇਪੀ ਜਦੋਂ 303 ਸੀਟਾਂ ਜਿੱਤ ਕੇ ਇਕੱਲੀ ਬਹੁਮਤ ਲੈ ਗਈ ਤਾਂ, ਸਰਕਾਰ ਬਣਨ ਤੋਂ ਸਿਰਫ ਦੋ ਮਹੀਨੇ ਪਿੱਛੋਂ ਹੀ ਇਸਨੇ ਉਕਤ ਬਿੱਲ ਪੇਸ਼ ਕੀਤੇ ਤੇ ਰੌਲਾ ਪੈਣ ’ਤੇ ਇੱਕੋ ਕੋਡ ਪਾਸ ਕਰਕੇ ਬਾਕੀ ਤਿੰਨੇ ਕੋਡ ਪਾਰਲੀਮਾਨੀ ਕਮੇਟੀ ਕੋਲ ਭੇਜ ਦਿੱਤੇ। ਟਰੇਡ ਯੂਨੀਅਨਾਂ ਤੇ ਵਿਰੋਧੀ ਦਲਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ, ’ਆਫ਼ਤ ’ਚ ਅਵਸਰ’ ਦੀ ਨੀਤੀ ’ਤੇ ਚਲਦਿਆਂ, ਇਨਾਂ ਨੂੰ ਕੋਵਿਡ ਦੌਰਾਨ ਪਾਸ ਕਰਵਾ ਲਿਆ ਗਿਆ ਸੀ। ਇਸ ਤੌਰ-ਤਰੀਕੇ ਬਾਰੇ ਸਾਡੇ ਸਮੇਤ ਸਭਨਾਂ ਦੇ ਦੋ ਵੱਡੇ ਇਤਰਾਜ਼ ਰਹੇ ਹਨ। ਪਹਿਲਾ- ਇਹ ਕੋਡ ਪਾਸ ਹੋਣ ਵੇਲੇ ਵਿਰੋਧੀ ਧਿਰ ਸਦਨ ਤੋਂ ਬਾਹਰ ਸੀ। ਦੂਜਾ- ਇੰਨੀਆਂ ਵੱਡੀਆਂ ਤਬਦੀਲੀਆਂ ਕਰਨ ਤੋਂ ਪਹਿਲਾਂ ਸਰਕਾਰ ਨੇ ‘ਭਾਰਤੀ ਕਿਰਤ ਕਾਨਫਰੰਸ’ ਸੱਦਣ ਦੀ ਵੀ ਜਹਿਮਤ ਨਹੀਂ ਉਠਾਈ। ‘ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ’ ਵੱਲੋਂ ਜੁਲਾਈ 2025 ’ਚ ਕੀਤੀ ਜਾਣ ਵਾਲੀ ਕੁੱਲ ਹਿੰਦ ਹੜਤਾਲ ਦਾ ਸੱਦਾ ਦਿੱਤੇ ਜਾਣ ਵੇਲੇ, ਮਾਰਚ 2025 ’ਚ ਬੀਜੇਪੀ ਦੇ ਸੀਨੀਅਰ ਆਗੂ ਬਸਵਾਰਾਜ ਬੋਮਈ, ਜੋ ਕਰਨਾਟਕਾ ਦੇ ਮੁੱਖ ਮੰਤਰੀ ਵੀ ਰਹੇ ਹਨ ਤੇ ਜੋ ਹੁਣ ਪਾਰਲੀਮੈਂਟ ਦੀ ਲੇਬਰ ਸਟੈਂਡਿੰਗ ਕਮੇਟੀ ਦੇ ਮੁਖੀ ਹਨ, ਨੇ ਖੁੱਲ੍ਹੇ ਆਮ ਕੇਂਦਰੀ ਸਰਕਾਰ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ‘ਭਾਰਤੀ ਕਿਰਤ ਕਾਨਫਰੰਸ’ ਸਦਣ ’ਚ ਫੇਲ੍ਹ ਰਹੀ ਹੈ। ਇਸ ਨਾਲ ਕਿਰਤ ਸੁਧਾਰਾਂ ਦੀ ਜਮਹੂਰੀ ਜਾਇਜ਼ਤਾ ਨੂੰ ਠੇਸ ਪੁੱਜਦੀ ਹੈ। ਕੋਡ ਬਣਾਉਣ ਦੀ ਇਸ ਸਾਰੀ ਕਵਾਇਦ ਦੌਰਾਨ ‘ਤਿੰਨ ਧਿਰੀ ਗੱਲਬਾਤ’ ਦਾ ਸਰਵ ਪ੍ਰਵਾਨਤ ਤਰੀਕਾ ਵੀ ਨਹੀਂ ਅਪਣਾਇਆ ਗਿਆ। ਸਰਕਾਰ, ਮਾਲਕਾਂ ਤੇ ਮਜ਼ਦੂਰਾਂ ਦਰਮਿਆਨ ਅਜਿਹੀ ਤਿੰਨ ਧਿਰੀ ਗੱਲਬਾਤ ਦਰਅਸਲ ਸੰਨ 2015 ਤੋਂ ਪਿੱਛੋਂ ਕੀਤੀ ਹੀ ਨਹੀਂ ਗਈ। ਅਜਿਹਾ ਸਰਕਾਰ ਨੇ ਇਸ ਲਈ ਕੀਤਾ ਤਾਂ ਜੋ ਭਾਰਤ ਦੁਨੀਆ ਭਰ ਦੇ ਕਾਰਪੋਰੇਟਾਂ ਦੇ ਵਪਾਰ ਕਰਨ ਦੀ ਸੌਖ ਦੇ ਅੰਕੜਿਆਂ ਪੱਖੋਂ ਉੱਤਲੇ ਦਸ ਦੇਸ਼ਾਂ ’ਚ ਸ਼ਾਮਿਲ ਹੋ ਸਕੇ। ਅਖੌਤੀ ਸੁਧਾਰਾਂ ਦੀ ਇਸੇ ‘ਨੀਤੀ’ ਅਧੀਨ ਉਹ ਸਾਰੇ ਕਾਨੂੰਨ ਰੱਦ ਕਰ ਦਿੱਤੇ ਗਏ ਜੋ ਉਨ੍ਹਾਂ (ਮਜ਼ਦੂਰਾਂ) ਨੂੰ ਕਿਸੇ ਨੇ ਥਾਲੀ ’ਚ ਪਰੋਸ ਕੇ ਨਹੀਂ ਸਨ ਦਿੱਤੇ, ਬਲਕਿ ਉਨ੍ਹਾਂ ਨੇ ਘੋਰ ਪਰੇਸ਼ਾਨੀਆਂ ਝੱਲਦਿਆਂ, ਨੌਕਰੀਆਂ ਗੁਆਉਣ, ਜੇਲ੍ਹਾਂ ਦੀ ਹਵਾ ਖਾਣ ਆਦਿ ਕੁਰਬਾਨੀਆਂ ਕਰਦਿਆਂ ਲੜ ਕੇ ਹਾਸਲ ਕੀਤੇ ਸਨ। ਹਾਲਾਂਕਿ ਉਨ੍ਹਾਂ ’ਚ ਵੀ ਅਜੇ ਕਾਫੀ ਮਜ਼ਦੂਰ ਪੱਖੀ ਸੁਧਾਰਾਂ ਦੀ ਲੋੜ ਸੀ। ਕੋਡਾਂ ਬਾਰੇ ਸੰਖੇਪ ਜਾਣਕਾਰੀ1) ਉਜ਼ਰਤਾਂ ਬਾਰੇ ਕੋਡ 2019 : ਇਹ ਕੋਡ ਪਾਸ ਕਰਨ ਵੇਲੇ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀਆਂ ਉਹ ਸਿਫਾਰਸ਼ਾਂ ਰੱਦ ਕਰ ਦਿੱਤੀਆਂ ਗਈਆਂ ਜੋ 2018 ’ਚ ਇਹ ਕੋਡ ਬਿਲ ਲਿਆਉਣ ਪਿਛੋਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਨ। ਇਸ ਕੋਡ ’ਚ 1957 ’ਚ ਹੋਈ 15 ਵੀਂ ਭਾਰਤੀ ਕਿਰਤ ਕਾਨਫਰੰਸ ਵੱਲੋਂ ਨਿਰਧਾਰਤ ਡਾਕਟਰ ‘ਅਕਰਾਇਡ ਫਾਰਮੂਲੇ ਵਜੋਂ ਮਸ਼ਹੂਰ’ ਸਿਫਾਰਸ਼ਾਂ ਨੂੰ ਘੱਟੋ-ਘੱਟ ਉਜਰਤਾਂ ਤਹਿ ਕਰਨ ਦਾ ਆਧਾਰ ਨਹੀਂ ਬਣਾਇਆ ਗਿਆ। ਇਸ ਫਾਰਮੂਲੇ ਨੂੰ 1992 ’ਚ ਸਰਵ ਉਚ ਅਦਾਲਤ ਨੇ, ਤੇ ਪਿੱਛੋਂ 2012 ’ਚ ਹੋਈ 44ਵੀਂ (), 2013 ’ਚ ਹੋਈ 45 ਵੀਂ ਅਤੇ 2015 ’ਚ ਹੋਈ 46ਵੀਂ ‘ਭਾਰਤੀ ਕਿਰਤ ਕਾਨਫਰੰਸ’ ਨੇ ਯੋਗ ਠਹਿਰਾਇਆ ਸੀ। ਦੱਸ ਦਈਏ ਕਿ ਮੋਦੀ ਦੇ ਰਾਜ-ਕਾਜ ਦੌਰਾਨ 2015 ’ਚ ਸਿਰਫ ਇਕ ਹੀ ਲੇਬਰ ਕਾਨਫਰੰਸ ਹੋਈ ਹੈ। ਘੱਟੋ-ਘੱਟ ਉਜਰਤਾਂ ਮਿਥਣ ਲਈ ‘ਪਾਰਲੀਮੈਂਟਰੀ ਸਟੈਂਡਿੰਗ ਕਮੇਟੀ’ ਦੇ ਇਸ ਫਾਰਮੂਲੇ ਨੂੰ ਆਧਾਰ ਮੰਨਣ ਦੀ ਸਿਫਾਰਸ਼ ਸਰਕਾਰ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਹੈ। ਘੱਟੋ-ਘੱਟ ਉਜ਼ਰਤਾਂ ਤੈਅ ਕਰਨ ਦਾ ਫਾਰਮੂਲਾ ਨਵੰਬਰ 2019 ਦੇ ਨਿਯਮਾਂ ਦੇ ਖਰੜੇ ’ਚ ਦਿੱਤਾ ਗਿਆ ਹੈ, ਜਿਸ ’ਤੇ ਟਰੇਡ ਯੂਨੀਅਨਾਂ ਨੇ ਪੂਰੇ ਵਿਸਤਾਰ ’ਚ ਆਪਣੇ ਨੁਕਤੇ ਦਿੱਤੇ ਸਨ। ਪਰ ਸਰਕਾਰ ਨੇ ਇਹ ਸੁਝਾਅ ਵੀ ਸ਼ਾਮਿਲ ਨਹੀਂ ਕੀਤੇ। ਸਰਵ ਉਚ ਅਦਾਲਤ ਵੱਲੋਂ ਪ੍ਰਵਾਨਤ, ਘੱਟੋ-ਘੱਟ ਉਜ਼ਰਤਾਂ ਮਿਥਣ ਲਈ ਵਿਗਿਆਨਕ ਫਾਰਮੂਲੇ ਦੀ ਥਾਂ, ਸਰਕਾਰ ਨੇ ‘ਫਲੋਰ ਲੈਵਲ ਵੇਜ’ ਕੱਢ ਲਿਆਂਦੀ। ਇੱਥੋਂ ਤੱਕ ਕਿ ਸਰਕਾਰ ਨੇ ਆਪਣੇ ਵੱਲੋਂ ਬਣਾਈ ਅਖੌਤੀ ‘ਮਾਹਰ ਕਮੇਟੀ’ ਵੱਲੋਂ ਦੱਸੀ ਉਜਰਤ ਵੀ ਨਹੀਂ ਮੰਨੀ। ਬੇਸ਼ਰਮੀ ਦੀ ਹੱਦ ਦੇਖੋ ਕਿ ਸਰਕਾਰ ਨੇ ਜੁਲਾਈ 2019 ’ਚ 178 ਰੁਪਏ ਪ੍ਰਤੀ ਦਿਨ ਦੀ ਫਲੋਰ ਲੈਵਲ ਵੇਜ਼ ਦਾ ਐਲਾਨ ਕਰ ਦਿੱਤਾ, ਜੋ ਕਿ ਦੇਸ਼ ਦੀਆਂ 31 ਥਾਵਾਂ ’ਤੇ ਮਿੱਥੀ ਕਾਨੂੰਨੀ ਘੱਟੋ-ਘੱਟੋ ਉਜ਼ਰਤ ਤੋਂ ਕਿਤੇ ਘੱਟ ਹੈ। ਸਿਰਫ ਇਸੇ ਕਦਮ ਨਾਲ ਹੀ ਬੀਜੇਪੀ ਦੇ ਮਜ਼ਦੂਰਾਂ ਨੂੰ ਚੰਗੀਆਂ ਉਜਰਤਾਂ ਦੇਣ ਦੇ ਹਵਾਈ ਦਾਵਿਆਂ ਦੀ ਫੂਕ ਨਿੱਕਲ ਜਾਂਦੀ ਹੈ।ਦੂਜਾ, ਸਰਕਾਰ ਨੇ ਵਰਕਰ (ਮਜ਼ਦੂਰ) ਤੇ ਮੁਲਾਜ਼ਮ ਦੀਆਂ ਪਰਿਭਾਸ਼ਾਵਾਂ ਰਾਹੀਂ ਨਵਾਂ ਬਖੇੜਾ ਖੜ੍ਹਾ ਕਰ ਦਿੱਤਾ ਹੈ। ਇਸ ਨੂੰ ਹਟਾਉਣ ਦੀ ਸਟੈਂਡਿੰਗ ਕਮੇਟੀ ਦੀ ਸਿਫਾਰਸ਼ ਵੀ ਰੱਦੀ ਦੀ ਟੋਕਰੀ ’ਚ ਸੁੱਟ ਦਿੱਤੀ ਗਈ। ਇਸ ਰਾਹੀਂ ਮਾਲਕ ਹੋਰ ਤਿੱਖੀ ਲੁੱਟ ਕਰਨ ਯੋਗ ਬਣਾ ਦਿੱਤੇ ਗਏ ਹਨ। ਇਸ ਕੋਡ ਨੇ ਮਾਲਕਾਂ ਨੂੰ ਇਹ ਅਧਿਕਾਰ ਵੀ ਦੇ ਦਿੱਤਾ ਹੈ ਕਿ ਉਹ ਇੱਕ ਦਿਨ ਦੀ ਹੜਤਾਲ ਦੇ ਬਦਲੇ ਕਿਰਤੀਆਂ ਦੀ ਅੱਠ ਦਿਨਾਂ ਦੀ ਤਨਖਾਹ ਕੱਟ ਸਕਦੇ ਹਨ। ਇਸ ਕੋਡ ਰਾਹੀ ਯੂਨੀਅਨਾਂ ਦੀ ਕੰਪਨੀਆਂ ਦੇ ਹਿਸਾਬ-ਕਿਤਾਬ ਤੱਕ ਪਹੁੰਚ, ਜਿਸ ਰਾਹੀਂ ਉਹ ਬੋਨਸ ਵਗੈਰਾ ਲੈਣ ਲਈ ਗੱਲਬਾਤ ਕਰ ਸਕਦੇ ਸਨ, ਵੀ ਰੋਕ ਦਿੱਤੀ ਗਈ ਹੈ। ਅੱਜ-ਕੱਲ੍ਹ ਮਾਨੇਸਰ, ਨੋਇਡਾ ਆਦਿ ਵਿਖੇ ਹਜ਼ਾਰਾਂ ਮਜ਼ਦੂਰ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ’ਤੇ ਕੀਤਾ ਜਾ ਰਿਹਾ ਤਸ਼ੱਦਦ ਤੇ ਉਨ੍ਹਾਂ ਲਈ ਐਲਾਨੀਆਂ ਜਾ ਰਹੀਆਂ ਮਾਮੂਲੀ ਉਜ਼ਰਤਾਂ ਨਾਲ ਇਨ੍ਹਾਂ ਕੋਡਾਂ ਦੇ ਸਰਕਾਰੀ ‘ਮਹਿਮਾ-ਗਾਨ’ ਦੀ ਚੰਗੀ ਖਿੱਲੀ ਉੱਡ ਰਹੀ ਹੈ।2) ਉਦਯੋਗਿਕ ਸੰਬੰਧਾਂ ਬਾਰੇ ਕੋਡ : ਇਸ ਕੋਡ ਰਾਹੀਂ ਸਰਕਾਰ ਨੇ ਦਰਅਸਲ ਮਜ਼ਦੂਰਾਂ ਦੀ ਲੁੱਟ-ਖਸੁੱਟ ਕਰਨ ਤੇ ਉਨ੍ਹਾਂ ਦੇ ਮੁੱਢਲੇ ਅਧਿਕਾਰਾਂ ਤੇ ਪੈਂਦੇ ਡਾਕਿਆਂ ਵਿਰੁੱਧ ਟਰੇਡ ਯੂਨੀਅਨਾਂ ’ਚ ਜਥੇਬੰਦ ਹੋ ਕੇ ਸੰਘਰਸ਼ ਕਰਨ ਤੇ ਸਮੂਹਿਕ ਸੌਦੇਬਾਜੀ ਰਾਹੀਂ ਆਪਣੀਆਂ ਮੁਸ਼ਕਲਾਂ ਹੱਲ ਕਰਨ ਦੇ ਕਿਰਤੀਆਂ ਦੇ ਅਧਿਕਾਰ ’ਤੇ ਹੱਲਾ ਬੋਲਿਆ ਹੈ। ਇਸ ਰਾਹੀਂ ਸਰਕਾਰ ਨੇ ਲਚਕਤਾ ਦੇ ਨਾਂ ’ਤੇ ਪੱਕੇ ਰੁਜ਼ਗਾਰ ਦੀ ਬਜਾਏ ਬੱਝਵੇਂ ਰੁਜ਼ਗਾਰ ਤੇ ਠੇਕਾ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਹੈ। ਸੱਚਾਈ ਤਾਂ ਇਹ ਹੈ ਕਿ ਕਾਗਜ਼ਾਂ ’ਚ ਚਾਹੇ ਜਿੰਨੇ ਮਰਜ਼ੀ ਅਧਿਕਾਰ ਤੇ ਸੁਵਿਧਾਵਾਂ ਲਿਖ ਦਿਓ, ਪਰ ਇਹ ਜਥੇਬੰਦ ਹੋ ਕੇ ਸੰਘਰਸ਼ ਕਰਨ ਤੋਂ ਬਿਨਾਂ ਆਪਣੇ-ਆਪ ਨਹੀਂ ਮਿਲਦੇ। ਮਜ਼ਦੂਰਾਂ ਦੇ ਸਿਰ ’ਤੇ ਰੁਜ਼ਗਾਰ ਖੁੱਸਣ ਦੀ ਤਲਵਾਰ ਸਦਾ ਲਈ ਲਟਕਾ ਦਿੱਤੀ ਹੈ। ਸਰਕਾਰ ਦਾ ਇਹ ਦਾਅਵਾ ਕਿ 50 ਕਰੋੜ ਵਰਕਰ ਇਸ ਕੋਡ ਅਧੀਨ ਆਉਂਦੇ ਹਨ, ਉਦੋਂ ਖੋਖਲਾ ਸਿੱਧ ਹੋ ਜਾਂਦਾ ਹੈ, ਜਦੋਂ ਆਪਾਂ ਦੇਖਦੇ ਹਾਂ ਕਿ ਇਸ ਕੋਡ ਦੇ ਸੈਕਸ਼ਨ (2) ਰਾਹੀਂ ਕਿਰਤੀ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਗਈ ਹੈ। ਇਸ ਧਾਰਾ ਮੁਤਾਬਕ 18 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੋਂ ਵੱਧ ਉਜ਼ਰਤ ਲੈਣ ਵਾਲੇ ਤੇ ਸੁਪਰਵਾਈਜ਼ਰ ਦਾ ਕੰਮ ਕਰਨ ਵਾਲੇ ਨੂੰ ਕਿਰਤੀ ਨਹੀਂ ਮੰਨਿਆ ਜਾਵੇਗਾ। ਜਨਤਕ ਖੇਤਰ ਦੇ ਬਹੁਤੇ ਅਦਾਰਿਆਂ ’ਚ ਗੈਰ ਹੁਨਰਮੰਦ ਕਾਮੇ ਵੀ ਇਸ ਤੋਂ ਵੱਧ ਤਨਖਾਹ ਲੈ ਰਹੇ ਹਨ, ਜੋ ਹੁਣ ਕਿਰਤੀ ਨਹੀਂ ਮੰਨੇ ਜਾਣਗੇ। ਕੋਡ ਦੀ ਧਾਰਾ 2 (ੳ) ਅਨੁਸਾਰ ਬੱਝਵੇਂ ਸਮੇਂ ਦਾ ਰੁਜ਼ਗਾਰ ਕਾਨੂੰਨੀ ਬਣਾ ਦਿੱਤਾ ਗਿਆ ਹੈ, ਜਿਸ ਦਾ ਟਰੇਡ ਯੂਨੀਅਨਾਂ 2003 ਤੋਂ ਲਗਾਤਾਰ ਵਿਰੋਧ ਕਰ ਰਹੀਆਂ ਸਨ। ਤਿੰਨ ਧਿਰੀ ਗੱਲ-ਬਾਤ ਦੇ 9 ਗੇੜ ਵੀ ਫਜ਼ੂਲ ਰਹੇ ਹਨ। ਇਸ ਨੂੰ ਸਰਕਾਰ ਇਉਂ ਪੇਸ਼ ਕਰ ਰਹੀ ਹੈ, ਜਿਵੇਂ ਇਹ ਬੱਝਵੇਂ ਸਮੇਂ ਦਾ ਰੁਜ਼ਗਾਰ, ਠੇਕਾ ਪ੍ਰਣਾਲੀ ਤੋਂ ਮੁਕਤੀ ਦਿਵਾਉਣ ਲਈ ਹੋਵੇ। ਜੇਕਰ ਸੱਚੀਓਂ ਅਜਿਹਾ ਹੈ ਤਾਂ ਸਰਕਾਰ ਜਨਤਕ ਦੇ ਵਿਭਾਗਾਂ ’ਚ ਠੇਕਾ ਪ੍ਰਣਾਲੀ ਕਿਉ ਰੱਖੀਂ ਬੈਠੀ ਹੈ? ਸਰਕਾਰ ਠੇਕਾ ਕਾਮਿਆਂ ਤੇ ਪੱਕੇ ਕਾਮਿਆਂ ਨੂੰ ਇੱਕੋ ਜਿਹੇ ਕੰਮ ਲਈ ਬਰਾਬਰ ਉਜ਼ਰਤ ਤੇ ਹੋਰ ਲਾਭ ਦੇਣ ਦੀ ਪੈਰਵੀ ਕਰਦਾ ਸਰਵ ਉੱਚ ਅਦਾਲਤ ਦਾ ਫੈਸਲਾ ਲਾਗੂ ਕਿਉਂ ਨਹੀਂ ਕਰ ਰਹੀ? ਭਾਰਤੀ ਕਿਰਤ ਕਾਨਫਰੰਸ ਦੇ ਸਰਬ ਸੰਮਤ ਫੈਸਲੇ ਨਿਯਮਾਂ ਦੀ ਬਜਾਏ ਕਾਨੂੰਨ ’ਚ ਸ਼ਾਮਲ ਕਿਉਂ ਨਹੀਂ ਕੀਤੇ ਜਾ ਰਹੇ? ਕੋਡ ਇਹ ਜਰੂਰ ਕਹਿੰਦਾ ਹੈ ਕਿ ਬੱਝਵੇਂ ਸਮੇਂ ਦੇ ਰੁਜ਼ਗਾਰ ਵਾਲੇ ਕਾਮੇ ਹਰ ਤਰ੍ਹਾਂ ਨਾਲ ਰੈਗੂਲਰ ਕਾਮਿਆਂ ਦੇ ਬਰਾਬਰ ਹੋਣਗੇ ਤੇ ਉਹ ਅਨੁਪਾਤਕ ਗ੍ਰੈਚੂਟੀ ਦੇ ਹੱਕਦਾਰ ਹੋਣਗੇ। ਪੱਕੇ ਕੰਮਾਂ ਲਈ ਅਜਿਹੇ ਕਾਮੇ ਰੱਖੇ ਜਾਣਗੇ ਤੇ ਮਾਲਕ ਇਕ ਸਾਲ ਤੋਂ ਕੁਝ ਦਿਨ ਘੱਟ ਦੇ ਰੁਜ਼ਗਾਰ ’ਤੇ ਰੱਖ ਕੇ ਗ੍ਰੈਚੂਟੀ ਵਗੈਰਾ ਦੇਣ ਤੋਂ ਸੁਰਖਰੂ ਰਹਿਣਗੇ। ਕਿਸੇ ਕਾਮੇ ਨੂੰ ਦੁਬਾਰਾ ਇਸ ਤਰ੍ਹਾਂ ਰੱਖਣ ’ਤੇ ਵੀ ਕੋਈ ਰੋਕ ਨਹੀਂ। ਸਰਕਾਰ ਦਾ ਪਖੰਡ ਦੇਖੋ ਕਿ ਉਸ ਨੇ ਠੇਕੇਦਾਰੀ ਕਾਮੇ ਐਕਟ ਹੀ ਮੁਕਾ ਦਿੱਤਾ ਹੈ।ਉਦਯੋਗਿਕ ਸੰਬੰਧਾਂ ਬਾਰੇ ਕੋਡ ਦਾ ਪਾਠ 10 ਛਾਂਟੀ, ਮਿਲ ਬੰਦੀ, ਤਾਲਾ ਬੰਦੀ ਬਾਰੇ ਹੈ। ਇਹ ਸਿਰਫ ਉਨ੍ਹਾਂ ਕਾਰੋਬਾਰਾਂ ਬਾਰੇ ਹੈ, ਜਿੱਥੇ 300 ਤੋਂ ਵੱਧ ਕਾਮੇ ਹੋਣ ਤੇ ਇਸ ਤੋਂ ਘੱਟ ਕਿਰਤੀਆਂ ਵਾਲੇ ਅਦਾਰਿਆਂ ’ਚ ਛਾਂਟੀ ਆਦਿ ਲਈ ਸਰਕਾਰ ਤੋਂ ਅਗਾਊਂ ਮਨਜ਼ੂਰੀ ਲੈਣ ਦੀ ਕੋਈ ਲੋੜ ਹੀ ਨਹੀਂ। ਇਉਂ ਮਾਲਕ, ਕਾਮਿਆਂ ਨੂੰ ਆਪਣੀ ਮਨ-ਮਰਜ਼ੀ ਨਾਲ ਰੱਖਣ-ਕੱਢਣ ਲਈ ਆਜ਼ਾਦ ਹੋਣਗੇ। ਕੇਂਦਰੀ ਕਿਰਤ ਮੰਤਰੀ ਕਹਿੰਦਾ ਹੈ ਕਿ 100 ਵਰਕਰਾਂ ਦੀ ਹੱਦ ਰੱਖਣੀ ਠੀਕ ਨਹੀਂ। ਕਿਉਂਕਿ ਕਈ ਸੂਬਾਈ ਸਰਕਾਰਾਂ ਨੇ ਇਹ ਹੱਦ ਵਧਾ ਦਿੱਤੀ ਹੈ। ਜਦਕਿ ਟਰੇਡ ਯੂਨੀਅਨ ਦੀ ਮੰਗ ਸੀ ਕਿ ਕਾਮਿਆਂ ਦੀ ਗਿਣਤੀ 50 ਕੀਤੀ ਜਾਵੇ। ਪਰ ਸਰਕਾਰ ਨੇ 100 ਤੋਂ ਤਿੰਨ ਗੁਣਾ ਵਧਾ ਕੇ 300 ਕੀਤੀ ਹੈ। ਇਕੱਲੀ ਇਸੇ ਧਾਰਾ ਨਾਲ ਹੀ ਸਰਕਾਰ ਨੇ 70% ਉਦਯੋਗਿਕ ਅਦਾਰੇ ਅਤੇ 74% ਉਦਯੋਗਿਕ ਕਾਮੇ ‘ਹਾਇਰ ਐਂਡ ਫਾਇਰ’ ਭਾਵ ’ਰੱਖੋ ਤੇ ਕੱਢੋ’ ਦੇ ਫਾਰਮੂਲੇ ਅਧੀਨ ਲੈ ਆਂਦੇ ਹਨ। ਇਥੋਂ ਤੱਕ ਕਿ ’ਸਟੈਂਡਿੰਗ ਆਰਡਰਜ਼’ (ਪੱਕੇ ਹੁਕਮ) ਵੀ ਕੋਡ ਦੇ ਚੈਪਟਰ (4) ਮੁਤਾਬਕ 300 ਤੋਂ ਵੱਧ ਵਰਕਰਾਂ ਵਾਲੇ ਅਦਾਰਿਆਂ ’ਤੇ ਹੀ ਲਾਗੂ ਹੋਣਗੇ। ਇਥੇ ਹੀ ਬਸ ਨਹੀਂ, ਸਰਕਾਰ ਉਚਿਤ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਗਿਣਤੀ ਨੂੰ ਵਧਾ ਵੀ ਸਕਦੀ ਹੈ।ਕੋਡ ਦੀ ਧਾਰਾ 6 (2) ਕਹਿੰਦੀ ਹੈ ਕਿ 100 ਕਾਮੇ ਜਾਂ ਕੁੱਲ ਕਾਮਿਆਂ ਦੇ 10% ’ਚੋਂ, ਜਿਹੜੀ ਵੀ ਗਿਣਤੀ ਘੱਟ ਹੋਵੇ ਦੇ ਸਮਰਥਨ ਰਾਹੀਂ ਹੀ ਯੂਨੀਅਨ ਦੀ ਰਜਿਸਟਰੇਸ਼ਨ ਹੋ ਸਕੇਗੀ। ਇਵੇਂ ਹੀ ਧਾਰਾ 23 (1) ਤੇ (2) ਵਰਕਰਾਂ ਦੇ ਆਪਣੀ ਲੀਡਰਸ਼ਿਪ ਚੁਣਨ ਦੇ ਜਮਹੂਰੀ ਅਧਿਕਾਰ ’ਤੇ ਰੋਕ ਲਾਉਂਦੀ ਹੈ। ਗੈਰ ਜਥੇਬੰਦ ਖੇਤਰ ’ਚ ਅਹੁਦੇਦਾਰਾਂ ਚੋਂ ਅੱਧੇ (ਭਾਵ 50%) ਅਦਾਰੇ ਤੋਂ ਬਾਹਰਲੇ ਹੋ ਸਕਦੇ ਹਨ ਤੇ ਬਾਕੀ 50% ਉਸ ਅਦਾਰੇ/ਖੇਤਰ/ਕਿੱਤੇ ’ਚ ਕੰਮ ਕਰਦੇ ਵਰਕਰ ਹੋ ਸਕਦੇ ਹਨ। ਪਰ ਜਥੇਬੰਦ ਖੇਤਰ ’ਚ ਬਾਹਰੀ ਅਹੁਦੇਦਾਰ ਕੱੁਲ ਅਹੁਦੇਦਾਰਾਂ ਦਾ ਤੀਜਾ ਹਿੱਸਾ ਜਾਂ 5, ਜੋ ਵੀ ਘੱਟ ਹੋਵੇ, ਹੋ ਸਕਦੇ ਹਨ। ਮਿਸਾਲ ਵਜੋਂ ਕਿਸੇ ਵੱਡੀ ਮਿੱਲ ਦੀ ਜਥੇਬੰਦੀ ਦੇ ਜੇਕਰ 21 ਅਹੁਦੇਦਾਰ ਹਨ ਤਾਂ ਸਿਰਫ ਪੰਜ ਹੀ ਬਾਹਰੋਂ ਹੋ ਸਕਦੇ ਹਨ 7 ਨਹੀਂ। ਪਰ ਜੇਕਰ ਗਿਣਤੀ 12 ਹੈ ਤਾਂ ਸਿਰਫ ਚਾਰ ਹੋ ਸਕਦੇ ਹਨ, ਪੰਜ ਨਹੀਂ। ਇਸ ਦਾ ਕਾਰਨ ਇਹ ਹੈ ਕਿ ਮਿੱਲ /ਅਦਾਰੇ ਅੰਦਰ ਕੰਮ ਕਰਦੇ ਅਹੁਦੇਦਾਰਾਂ ਨੂੰ ਡਰਾਉਣਾ, ਲਾਲਚ ਦੇਣਾ ਜਾਂ ਬਲੈਕ ਮੇਲ ਕਰਨਾ, ਬਾਹਰੀ ਅਹੁਦੇਦਾਰਾਂ ਨਾਲੋਂ ਸੌਖਾ ਹੁੰਦਾ ਹੈ। ਹੋਰ ਤਾਂ ਹੋਰ ਮੌਜੂਦਾ ਟਰੇਡ ਯੂਨੀਅਨਾਂ ਨੂੰ ਵੀ ਰਜਿਸਟਰਾਰ ਕੋਲ ਇਹ ਬਿਆਨ ਦੇਣਾ ਪਵੇਗਾ ਕਿ ਉਨ੍ਹਾਂ ਦੇ ਅਹੁਦੇਦਾਰਾਂ ਦੀ ਗਿਣਤੀ ਇਸੇ ਕੋਡ ਦੇ ਅਨੁਕੂਲ ਹੈ। ਕੋਈ ਵੀ ਵਰਕਰ ਪਹਿਲੇ ਕਾਨੂੰਨ ਮੁਤਾਬਕ ਤਿੰਨ ਸਾਲਾਂ ਦੇ ਵਿੱਚ-ਵਿੱਚ ਆਪਣਾ ਵਿਵਾਦ ਲਿਆ ਸਕਦਾ ਸੀ। ਹੁਣ ਇਹ ਸਮਾਂ ਘਟਾ ਕੇ ਦੋ ਸਾਲ ਦਾ ਕਰ ਦਿੱਤਾ ਹੈ। ਇੰਝ ਹੀ ਟਰੇਡ ਯੂਨੀਅਨਾਂ ਦੀ ਮਾਨਤਾ ਲਈ ਗੁਪਤ ਪਰਚੀ ਦਾ ਤਰੀਕਾਕਾਰ ਖਤਮ ਕਰ ਦਿੱਤਾ ਗਿਆ ਹੈ। ਹੁਣ ਉਸੇ ਟਰੇਡ ਯੂਨੀਅਨ ਨੂੰ ਮਾਨਤਾ ਮਿਲੇਗੀ, ਜਿਸ ਨੂੰ 51% ਜਾਂ ਇਸ ਤੋਂ ਵੱਧ ਕਿਰਤੀ ਸਮਰਥਨ ਦੇਣਗੇ। ਟ੍ਰਿਬਿਊਨਲ ਦੀਆਂ ਸ਼ਕਤੀਆਂ ਵੀ ਘਟਾ ਦਿੱਤੀਆਂ ਹਨ। ਪਹਿਲਾਂ ਜੇਕਰ ਸੁਲਾਹ-ਸਫਾਈ (ਸਮਝੌਤਾ) ਨਹੀਂ ਸੀ ਹੁੰਦਾ ਤਾਂ ਮਾਮਲਾ ਉਦੋਗਿਕ ਟ੍ਰਿਬਿਊਨਲ ਕੋਲ ਜਾਂਦਾ ਸੀ। ਹੁਣ ਕਿਰਤ ਅਦਾਲਤਾਂ ਵੀ ਖਤਮ ਕਰ ਦਿੱਤੀਆਂ ਹਨ। ਇਹ ਕੋਡ ਇੱਕ ਤਰਾਂ ਨਾਲ ਵਰਕਰਾਂ ਦੇ ਹੜਤਾਲ ਕਰਨ ਤੇ ਇੱਕਜੁੱਟ ਹੋ ਕੇ ਐਕਸ਼ਨ ਕਰਨ ਦੇ ਮੁੱਢਲੇ ਅਧਿਕਾਰਾਂ ਨੂੰ ਹੀ ਲਗਭਗ ਖਤਮ ਕਰ ਦਿੰਦੇ ਹਨ। ਪਹਿਲਾਂ ਹੜਤਾਲ ਕਰਨ ਲਈ ਸਿਰਫ ਜਨਤਕ ਸੇਵਾਵਾਂ ਦੇਣ ਵਾਲੇ ਸੁਵਿਧਾ ਕੇਂਦਰਾਂ ’ਚ 14 ਦਿਨ ਦਾ ਅਗਾਊਂ ਨੋਟਿਸ ਦੇਣਾ ਹੁੰਦਾ ਸੀ। ਪਰ ਇਸ ਕੋਡ ਰਾਹੀਂ ਹੁਣ ਸਾਰੇ ਅਦਾਰਿਆਂ ਨੂੰ ਨੋਟਿਸ ਦੇਣਾ ਲਾਜ਼ਮੀ ਕਰ ਦਿੱਤਾ ਹੈ। ਇਸ ’ਚ ਇਕ ਹੋਰ ਭੰਬਲਭੂਸਾ ਵੀ ਪਾ ਦਿੱਤਾ ਹੈ। ਧਾਰਾ 62 (1) (ਏ) ਮੁਤਾਬਕ ਨੋਟਿਸ, ਹੜਤਾਲ ਕਰਨ ਤੋਂ 60 ਦਿਨ ਪਹਿਲਾਂ ਦੇਣਾ ਪਵੇਗਾ, ਜਦਕਿ 62 (1) (ਬੀ) ਮੁਤਾਬਕ 14 ਦਿਨ ਪਹਿਲਾਂ। ਮਾਲਕ ਤੇ ਸਰਕਾਰ ਇਸ ਭੰਬਲਭੂਸੇ ਦਾ ਲਾਜ਼ਮੀ ਨਾਜਾਇਜ਼ ਫਾਇਦਾ ਲੈਣਗੇ। ਸੁਲਾਹ-ਸਫਾਈ ਜਾਂ ਗੱਲਬਾਤ ਦੌਰਾਨ ਤੇ ਉਸ ਤੋਂ ਸੱਤ ਦਿਨ ਪਿੱਛੋਂ ਹੜਤਾਲ ’ਤੇ ਪਾਬੰਦੀ ਹੈ। ਟ੍ਰਿਬਿਊਨਲ ’ਚ ਸੁਣਵਾਈ ਦੌਰਾਨ ਤੇ ਉਸ ਤੋਂ 60 ਦਿਨ ਪਿੱਛੋਂ ਤੱਕ ਹੜਤਾਲ ’ਤੇ ਪਾਬੰਦੀ ਹੈ। ਇਸ ਨਾਲ ਸਰਕਾਰ ਤੇ ਮਾਲਕ ਗੱਲਬਾਤ ਬੇਹੱਦ ਲੰਮੇ ਸਮੇਂ ਲਈ ਲਮਕਾਈ ਰੱਖ ਸਕਣਗੇ।ਇੰਨ੍ਹਾ ਹੀ ਨਹੀਂ, ਅਖੌਤੀ ਗੈਰ-ਕਾਨੂੰਨੀ ਹੜਤਾਲ ਕਾਰਨ ਹੜਤਾਲੀ ਵਰਕਰਾਂ, ਉਨ੍ਹਾਂ ਨੂੰ ‘ਭੜਕਾਉਣ’ ਵਾਲਿਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੱਡੇ ਜੁਰਮਾਨੇ ਕੀਤੇ ਜਾ ਸਕਣਗੇ ਅਤੇ ਜੇਲ੍ਹ ਦੀ ਹਵਾ ਵੀ ਖਵਾਈ ਜਾਵੇਗੀ। ਦੂਜੇ ਪਾਸੇ ਹਰ ਉਦਯੋਗ ’ਚ ਮਾਲਕ ਸੌਖਿਆਂ ਹੀ ਲਾਕ-ਆਊਟ ਕਰ ਸਕਣਗੇ। ਹੜਤਾਲ ਦੌਰਾਨ ਲਾਕ-ਆਊਟ ਲਈ ਨੋਟਿਸ ਦੇਣ ਦੀ ਕੋਈ ਲੋੜ ਨਹੀਂ, ਬਲਕਿ ਸਬੰਧਿਤ ਅਧਿਕਾਰੀਆਂ ਨੂੰ ਸਿਰਫ ਸੂਚਨਾ ਹੀ ਦੇਣੀ ਹੈ।3) ਸਮਾਜਿਕ ਸੁਰੱਖਿਆ ਬਾਰੇ ਕੋਡ 2020 : ਵਰਕਰਾਂ ਦੀ ਸਮਾਜਿਕ ਸੁਰੱਖਿਆ ਲਈ ਪ੍ਰੈਵੀਡੈਂਟ ਫੰਡ, ਈਐਸਆਈ, ਡੀਐਲਆਈ ਤੇ ਸੈਂਟਰਲ ਬੋਰਡ ਆਫ ਟਰਸਟੀਜ਼ ਵਗੈਰਾ ਪਹਿਲਾਂ ਨਾਲੋਂ ਹੋਰ ਵੀ ਨਰਮ ਕਰ ਦਿੱਤੇ ਹਨ। ਹਾਲਾਂਕਿ ਸਰਕਾਰ ਤੇ ਉਸ ਦਾ ਗੋਦੀ ਮੀਡੀਆ ਉਚੀ-ਉਚੀ ਪ੍ਰਚਾਰ ਕਰ ਰਹੇ ਹਨ। ਜਿਹੜਾ ਕਾਨੂੰਨ ਹੁਣ ਰੱਦ ਕੀਤਾ ਹੈ, ਉਸ ਮੁਤਾਬਕ ਇਹ ਲਾਭ ਲੈਣ ਲਈ ਵਰਕਰਾਂ ਦੀ ਗਿਣਤੀ 20 ਤੋਂ ਘਟਾ ਕੇ 10 ਕਰਨੀ ਸੀ, ਪਰ ਇਸ ਕੋਡ ’ਚ 20 ਹੀ ਰੱਖੀ ਗਈ ਹੈ। ਖਾਸ ਕਰਕੇ ਈਪੀਐਫ ਲਈ। ਕਿਉਂਕਿ ਪ੍ਰੈਵੀਡੈਂਟ ਫੰਡ ’ਚ ਕਿਰਤੀਆਂ ਤੇ ਮਾਲਕਾਂ ਨੇ ਬਰਾਬਰ ਅੰਸ਼ਦਾਨ ਦੇਣਾ ਹੁੰਦਾ ਹੈ ਇਸ ਲਈ ਮਾਲਕਾਂ ਦਾ ਅੰਸ਼ਦਾਨ ਘਟਾਉਣ ਲਈ ਕਿਰਤਿਆਂ ਦਾ ਅੰਸ਼ਦਾਨ 12% ਤੋਂ ਘਟਾ ਕੇ 10% ਕਰ ਦਿੱਤਾ ਹੈ। ਧਾਰਾ 16 (1) ਰਾਹੀਂ ਸਰਕਾਰ ਇਸ ਨੂੰ ਹੋਰ ਵੀ ਘਟਾ ਸਕਦੀ ਹੈ। ਧਾਰਾ 15 (1) (ਈ) ਸਰਕਾਰ ਨੂੰ ਤਬਦੀਲੀਆਂ ਕਰਨ ਦਾ ਅਧਿਕਾਰ ਦਿੰਦੀ ਹੈ। ਇਸ ਨਾਲ ਟਰਸਟੀਜ਼ ਦਾ ਕੇਂਦਰੀ ਬੋਰਡ ਤਾਂ ਤਰਕਹੀਨ ਹੋ ਕੇ ਸਿਰਫ ਸਿਫਾਰਸ਼ਾਂ ਹੀ ਕਰ ਸਕਦਾ ਹੈ। ਇਹ ਬੋਰਡ ਤਿੰਨ ਧਿਰੀ ਸੰਸਥਾ ਹੈ। ਚਾਹੇ ਵਰਕਰਾਂ ਦੇ ਪ੍ਰਤੀਨਿਧਾਂ ਨੇ ਇਸ ਦਾ ਵਿਰੋਧ ਕੀਤਾ, ਪਰ ਸਰਕਾਰ ਨੇ ਧੱਕੇਸ਼ਾਹੀ ਕਰ ਹੀ ਦਿੱਤੀ। ਧਾਰਾ 20 (2) ਸਰਕਾਰ ਅੱਗੇ ਤੋਂ ਜਾਂ ਫਿਰ ਪਿੱਛੇ ਤੋਂ ਕੁਝ ਅਦਾਰਿਆ ਨੂੰ ਪ੍ਰਾਵੀਡੈਂਟ ਫੰਡ ਤੋਂ ਛੋਟ ਦੇ ਸਕਦੀ ਹੈ। ਜਿਸ ਲਈ ਉਸ ਅਦਾਰੇ ਦੀ ਵਿੱਤੀ ਹਾਲਤ ਦਾ ਬਹਾਨਾ ਬਣਾਇਆ ਜਾ ਸਕਦਾ ਹੈ। ਜੇਕਰ ਮਾਲਕਾਂ ਤੇ ਵਰਕਰਾਂ ਦੀ ਬਹੁਗਿਣਤੀ ਚਾਹੁੰਦੀ ਹੋਵੇ ਤਾਂ ਧਾਰਾ 1 (5) ਕਿਸੇ ਵੀ ਅਦਾਰੇ ਨੂੰ ਪ੍ਰਾਵੀਡੈਂਟ ਫੰਡ ਚੋਂ ਬਾਹਰ ਜਾਣ ਦਾ ਅਧਿਕਾਰ ਦਿੰਦੀ ਹੈ। ਇਉਂ ਮਾਲਕ ਵਰਕਰਾਂ ’ਤੇ ਲਗਾਤਾਰ ਦਬਾਅ ਪਾਉਣਗੇ ਤੇ ਪ੍ਰਾਵੀਡੈਂਟ ਫੰਡ ਛੱਡਣ ਲਈ ਮਜ਼ਬੂਰ ਕਰਨਗੇ।ਇਹੋ ਹਸ਼ਰ ਈਐਸਆਈ ਦਾ ਵੀ ਹੋਣ ਵਾਲਾ ਹੈ। ਇਸ ’ਚ ਵੀ ਜਾਂ ਤਾਂ ਸਿਰਫ ਵਰਕਰਾਂ ਦੇ ਪੈਸੇ ਹੁੰਦੇ ਹਨ ਤੇ ਜਾਂ ਫਿਰ ਮਾਲਕਾਂ ਦਾ ਹਿੱਸਾ ਹੁੰਦਾ ਹੈ, ਸਰਕਾਰ ਦਾ ਨਹੀਂ । ਟਰੇਡ ਯੂਨੀਅਨਾਂ ਦੇ ਵਿਰੋਧ ਦੇ ਬਾਵਜੂਦ ਸਰਕਾਰ ਨੇ ਮਾਲਕਾਂ ਦਾ ਅੰਸ਼ਦਾਨ 4.75% ਤੋਂ ਘਟਾ ਕੇ 3.25% ਤੇ ਵਰਕਰਾਂ ਦਾ ਅੰਸ਼ਦਾਨ 1.75% ਤੋਂ ਘਟਾ ਕੇ 0.75 % ਕਰ ਦਿੱਤਾ ਹੈ। ਨਤੀਜਾ: ਈਐਸਆਈ, ਜੋ ਪਹਿਲਾਂ ਹੀ ਕਿੰਨੇ ਜਿਲਿ੍ਹਆਂ ’ਚ ਹੋਂਦ ਹੀ ਨਹੀਂ ਰੱਖਦੀ, ’ਚ ਮਿਲ ਰਹੀਆਂ ਮਾਮੂਲੀ ਸਹੂਲਤਾਂ ਚ ਵੀ ਵੱਡੀ ਕਟੌਤੀ ਹੋਵੇਗੀ। ਧਾਰਾ 29 (2) ਸਰਕਾਰ ਨੂੰ ਈਐਸਆਈ ’ਚ ਅੰਸ਼ਦਾਨ ਦੇ ਫੈਸਲੇ ਦਾ ਅਧਿਕਾਰ ਦਿੰਦੀ ਹੈ। ਪ੍ਰੈਵੀਡੈਂਟ ਫੰਡ ਵਾਂਗ ਧਾਰਾ 1 (7) ਕਿਸੇ ਵੀ ਅਦਾਰੇ ਨੂੰ ਇਸ ਤੋਂ ਬਾਹਰ ਹੋਣ ਦਾ ਅਧਿਕਾਰ ਦਿੰਦੀ ਹੈ। ਈ.ਐਸ.ਆਈ. ਦੀ ਸਹੂਲਤ 10 ਜਾਂ ਵੱਧ ਵਰਕਰਾਂ ਵਾਲੇ ਅਦਾਰੇ ’ਤੇ ਲਾਗੂ ਹੁੰਦੀ ਹੈ। ਸਰਕਾਰ, ਜੋ ਗਿੱਗ ਵਰਕਰਾਂ, ਪਲੇਟਫਾਰਮ ਵਰਕਰਾਂ (ਜਿਵੇਂ ਓਲਾ,ਉਬਰ, ਜੁਮੈਟੋ ਆਦਿ ) ਲਈ ਵੱਧ-ਚੜ੍ਹ ਕੇ ਸਮਾਜ ਭਲਾਈ ਦੇ ਦਾਅਵੇ ਕਰ ਰਹੀ ਹੈ, ਬੜੀ ਬੇਈਮਾਨੀ ਨਾਲ ਇਹ ਤੱਥ ਲੁਕੋ ਲੈਂਦੀ ਹੈ ਕਿ ਉਸਦੇ ਆਪਣੇ ਮਹਿਕਮਿਆਂ ’ਚ ਸਿੱਧੇ ਤੌਰ ’ਤੇ ਕੰਮ ਕਰਦੇ 80 ਲੱਖ ਕਾਮੇ ਅਜਿਹੀਆਂ ਕਿਸੇ ਵੀ ਸੁਵਿਧਾਵਾਂ ਤੋਂ ਵਾਂਝੇ ਹਨ। ਜਿਵੇਂ ਆਂਗਣਵਾੜੀ ਮੁਲਾਜ਼ਮ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ ਵਗੈਰਾ। ਕੋਡ ਉਨ੍ਹਾਂ ਬਾਰੇ ਚੁੱਪ ਕਿਉਂ ਹਨ। ਭਵਨ ਨਿਰਮਾਣ ਤੇ ਹੋਰ ਉਸਾਰੀ ਕਾਮਿਆਂ ਬਾਰੇ ਕੋਡ ਸਿਰਫ ਗੱਲ ਕਰਦਾ ਹੈ, ਪਰ ਲਾਭਾਂ ਬਾਰੇ ਪੂਰੀ ਤਰ੍ਹਾਂ ਸਪਸ਼ਟ ਨਹੀਂ। ਜਦਕਿ 1996 ਦਾ ਕਾਨੂੰਨ ਖਤਮ ਹੀ ਕਰ ਦਿੱਤਾ ਹੈ। ਫੰਡ ਵਾਧੂ ਪਏ ਹਨ, ਪਰ ਲਾਭ ਨਹੀਂ ਦਿੱਤੇ ਜਾ ਰਹੇ। ਕੈਗ ਦੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਕੁਝ ਸੂਬਾ ਸਰਕਾਰਾਂ ਨੇ ਇਸ ਫੰਡ ’ਚੋਂ ਲੈਪਟੌਪ ਤੇ ਵਾਸ਼ਿੰਗ ਮਸ਼ੀਨਾਂ ਤੱਕ ਵੀ ਖਰੀਦੀਆਂ ਹਨ।4) ਕਿੱਤਾਕਾਰੀ ਸੁਰੱਖਿਆ, ਸਿਹਤ ਅਤੇ ਕੰਮ ਹਾਲਤਾਂ ਸਬੰਧੀ ਕੋਡ 2020 : ਇਸ ਕੋਡ ਨੇ ਪੈਂਦੀ ਸੱਟੇ ਕਿਰਤੀਆਂ ਤੇ ਮੁਲਾਜ਼ਮਾਂ ’ਚ ਭੰਬਲਭੂਸਾ ਖੜ੍ਹਾ ਕੀਤਾ ਹੈ। ਕੋਡ ਦਾ ਚੈਪਟਰ ਪੰਜ ਮੁਲਾਜ਼ਮਾਂ ਬਾਰੇ ਗੱਲ ਕਰਦਾ ਹੈ ਤੇ ਚੈਪਟਰ 6 ਅਤੇ 7 ਕਿਰਤੀਆਂ ਬਾਰੇ। ਬੀਮਾ ਸੁਰੱਖਿਆ ਵਧਾਉਣ ਦੇ ਸਰਕਾਰੀ ਦਾਅਵਿਆਂ ਦੇ ਉਲਟ ਇਸਨੇ ਹੋਰ ਜ਼ਿਆਦਾ ਵਰਕਰਾਂ ਨੂੰ ਇਸ ਸੁਰੱਖਿਆ ਤੋਂ ਬਾਹਰ ਕੀਤਾ ਹੈ। ਕੋਡ ਦੀ ਧਾਰਾ 2 (ਡਬਲਯੂ) ਮੁਤਾਬਕ ਫੈਕਟਰੀ, ਬਿਜਲੀ ਨਾਲ ਚੱਲਣ ਵਾਲੀ ਨਿਰਮਾਣ ਦੀ ਉਸ ਇਕਾਈ ਨੂੰ ਮੰਨਿਆ ਗਿਆ ਹੈ ਜਿੱਥੇ 20 ਜਾਂ ਉਸ ਤੋਂ ਵੱਧ ਕਾਮੇ ਕੰਮ ਕਰਦੇ ਹੋਣ ਅਤੇ ਬਿਨਾਂ ਬਿਜਲੀ ਤੋਂ 40 ਵਰਕਰ ਕੰਮ ਕਰਦੇ ਹੋਣ। ਇਹ ਗਿਣਤੀ ਪਹਿਲਾਂ ਨਾਲੋਂ ਦੁਗਣੀ ਕਰ ਦਿੱਤੀ ਹੈ। ਇਸੇ ਤਰ੍ਹਾਂ ਵੱਡੀ ਗਿਣਤੀ ਕਿਰਤੀ ਬੀਮਾ ਸੁਰੱਖਿਆ ’ਚੋਂ ਵੀ ਬਾਹਰ ਕੱਢ ਦਿੱਤੇ ਹਨ। ਕੋਡ ਬਣਾਉਣ ਦੀ ਸਮੁੱਚੀ ਪ੍ਰਕਿਰਿਆ ਦਾ ਮਕਸਦ ਮਾਲਕਾਂ ਵੱਲੋਂ ਵਰਕਰਾਂ ਦੀ ਲੁੱਟ-ਖਸੁੱਟ ਸੁਖਾਲੀ ਬਣਾਉਣਾ ਹੈ।ਜਨਤਕ ਖੇਤਰ ਦੇ 50% ਤੋਂ ਵੱਧ ਤੇ ਨਿੱਜੀ ਖੇਤਰ ਦੇ 70% ਤੋਂ ਵੱਧ ਕਾਮੇ ਠੇਕਾ ਪ੍ਰਥਾ ਅਧੀਨ ਕੰਮ ਕਰਦੇ ਹਨ।ਕੋਡ ਦਾ ਚੈਪਟਰ 11 ਭਾਗ 1 ਠੇਕਾ ਕਿਰਤੀਆਂ ਸਬੰਧੀ ਹੈ। ਇਸ ਕੋਡ ਰਾਹੀਂ ਖਤਮ ਕੀਤੇ ’ਠੇਕਾ ਕਿਰਤੀ ਐਕਟ’ ਦੀਆਂ ਭਲਾਈ ਸਬੰਧੀ ਧਾਰਾਵਾਂ ਵੀ ਖਤਮ ਹੋ ਗਈਆਂ ਹਨ। ਜੋ ਪਹਿਲਾਂ ਗੈਰ ਕਾਨੂੰਨੀ ਸੀ, ਉਹ ਕਾਨੂੰਨੀ ਬਣਾ ਦਿੱਤਾ ਗਿਆ ਹੈ। ਹੁਣ 50 ਕਿਰਤੀਆਂ ਤੱਕ ਵਾਲੇ ਠੇਕੇਦਾਰ ਨੂੰ ਲਾਈਸੈਂਸ ਦੀ ਕੋਈ ਲੋੜ ਨਹੀਂ, ਜਦਕਿ ਰੱਦ ਕੀਤੇ ਕਾਨੂੰਨ ’ਚ ਇਹ ਗਿਣਤੀ 20 ਸੀ। ਇਸੇ ਤਰਾਂ ਕੋਡ ਬਿਨਾਂ ਕਿਸੇ ਰੈਗੂਲੇਸ਼ਨ ਤੇ ਕੰਟਰੋਲ ਤੋਂ ਵੱਡੀ ਗਿਣਤੀ ਠੇਕੇਦਾਰਾਂ ਨੂੰ ਲੁੱਟ ਦੀ ਖੁੱਲ੍ਹ ਦੇ ਦਿੰਦਾ ਹੈ। ਹੁਣ ਪੱਕੇ-ਸਦੀਵੀ ਕੰਮ ਵੀ ਠੇਕੇ ’ਤੇ ਕਰਵਾਏ ਜਾ ਸਕਦੇ ਹਨ। ਤਿੰਨ ਧਿਰੀ ਕੇਂਦਰੀ ਸਲਾਹਕਾਰ ਠੇਕੇਦਾਰੀ ਕਿਰਤ ਬੋਰਡ, ਜੋ ਠੇਕਾ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਸੁਣਦਾ ਸੀ, ਵੀ ਹੁਣ ਖਤਮ ਕਰ ਦਿੱਤਾ ਹੈ। ਉਪਰੋਕਤ ਸਾਰੇ ਕੁਝ ਨਾਲ ਉਦਯੋਗਿਕ ਕਾਮਿਆਂ ਦਾ 90% ਹਿੱਸਾ ਹਰ ਕਿਸਮ ਦੀ ਸੁਰੱਖਿਆ ਤੋਂ ਵਾਂਝਾ ਕਰ ਦਿੱਤਾ ਗਿਆ ਹੈ।‘ਇੰਟਰ-ਸਟੇਟ ਪ੍ਰਵਾਸੀ ਕਿਰਤੀ ਐਕਟ 1979’ ਨੂੰ ਸਰਕਾਰ ਨੇ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਕਰੋਨਾ ਕਾਲ ’ਚ ਲਾਕਡਾਊਨ ਦੌਰਾਨ ਮਜ਼ਦੂਰਾਂ ਦੀ ਦੁਰਦਸ਼ਾ ਸਭ ਨੇ ਦੇਖੀ ਹੈ। ਟਰੇਡ ਯੂਨੀਅਨਾਂ ਸਰਕਾਰਾਂ ਤੋਂ ਮੰਗ ਕਰ ਰਹੀਆਂ ਸਨ ਕਿ ਇਸ ਕਾਨੂੰਨ ਨੂੰ ਤਕੜਾ ਕਰਕੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਸਰਕਾਰ ਨੇ ਉਲਟਾ ਇਹ ਕਾਨੂੰਨ ਖਤਮ ਹੀ ਕਰ ਦਿੱਤਾ ਹੈ। ਅੰਤਰ-ਰਾਜ਼ੀ ਮਜ਼ਦੂਰਾਂ ਦੀ ਘੱਟੋ-ਘੱਟ ਗਿਣਤੀ ਜੋ ਪਹਿਲਾਂ ਪੰਜ ਸੀ ਹੁਣ 10 ਕਰ ਦਿੱਤੀ ਹੈ। ਖਤਮ ਕੀਤੇ ਕਾਨੂੰਨ ਮੁਤਾਬਕ ਮਾਲਕ ਤੇ ਠੇਕੇਦਾਰ ਲਈ ਇਹ ਲਾਜ਼ਮੀ ਸੀ ਕਿ ਉਹ ਨਿਰਧਾਰਤ ਫਾਰਮ ’ਚ ਅੰਤਰਰਾਜੀ ਮਜ਼ਦੂਰਾਂ ਬਾਰੇ ਜਾਣਕਾਰੀ ਦੇਵੇ ਤੇ ਹਰੇਕ ਮਜ਼ਦੂਰ ਦੀ ਫੋਟੋ ਵਾਲੀ ਪਾਸਬੁੱਕ ਬਣਾਵੇ। ਪਰ ਕੋਡ ਨੇ ਇਹ ਸਭ ਕੁਝ ਮਿਟਾ ਦਿੱਤਾ ਹੈ। ਹੁਣ ਅਜਿਹਾ ਰਜਿਸਟਰ ਰੱਖਣਾ ਮਾਲਕਾਂ/ਠੇਕੇਦਾਰਾਂ ਦੀ ਮਰਜ਼ੀ ’ਤੇ ਨਿਰਭਰ ਕਰਦਾ ਹੈ। ਕਰੋਨਾ ਕਾਲ ’ਚ ਲੌਕਡਾਊਨ ਦੌਰਾਨ ਆਇਆ ਕਿਰਤ ਮੰਤਰਾਲੇ ਦਾ ਉਹ ਬਿਆਨ ਕਿੰਨਾ ਸ਼ਰਮਨਾਕ ਸੀ ਕਿ ਉਨ੍ਹਾਂ ਕੋਲ ਅਜਿਹਾ ਕੋਈ ਰਿਕਾਰਡ ਹੀ ਨਹੀਂ ਹੈ ਕਿ ਕਿੰਨੇ ਅੰਤਰਰਾਜ਼ੀ ਕਿਰਤੀ ਵਾਪਸ ਆਏ ਤੇ ਕਿੰਨੇ ਰਾਹਾਂ ’ਚ ਮਰੇ। ਓਵਰ ਟਾਈਮ ਬਾਰੇ ਵੀ ਕੋਡ ਨੇ ਕੋਈ ਉੱਪਰਲੀ ਹੱਦ ਨਹੀਂ ਮਿਥੀ। ਇਹ ਕੰਮ ਵੱਖੋ-ਵੱਖ ਸਰਕਾਰਾਂ ’ਤੇ ਛੱਡ ਦਿੱਤਾ ਹੈ। ਧਾਰਾ 26 (1) ਮੁਤਾਬਕ ਕਿਸੇ ਕਿਰਤੀ ਤੋਂ ਹਫਤੇ ’ਚ ਛੇ ਦਿਨ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ, ਪਰ ਧਾਰਾ 26 (2) ਮੁਤਾਬਕ ਸਰਕਾਰ ਕਿਸੇ ਵੀ ਕਿਰਤੀ ਦਾ ਹਫਤਾਵਾਰੀ ਛੁੱਟੀ ਦਾ ਹੱਕ ਇਸ ਸ਼ਰਤ ’ਤੇ ਖੋਹ ਸਕਦੀ ਹੈ ਕਿ ਇਸਦੇ ਬਦਲੇ ਉਸਨੂੰ ਦੋ ਮਹੀਨੇ ਦੇ ਵਿੱਚ-ਵਿੱਚ ਛੁੱਟੀ ਦਿੱਤੀ ਜਾਵੇਗੀ। ਕੰਮ ਵਾਲੀਆਂ ਥਾਵਾਂ ਦਾ ਇੰਸਪੈਕਟਰਾਂ ਵੱਲੋਂ ਲਗਾਤਾਰ ਨਰੀਖਣ ਜਰੂਰੀ ਹੈ। ਪਰ ਕੋਡ ਦੀਆਂ ਧਾਰਾਵਾਂ 34 ਤੋਂ 42 ਇਸ ਕੰਮ ਨੂੰ ਪੇਤਲਾ ਕਰਦੀਆਂ ਹਨ। ਇਨਸਪੈਕਟਰ ਦਾ ਨਵਾਂ ਨਾਂ ਇੰਸਪੈਕਟਰ-ਕਮ-ਸਹੂਲਤੀਆ (ਫੈਸਿਲੀਟੇਟਰ) ਰੱਖ ਦਿੱਤਾ ਹੈ, ਜਿਸ ਕੋਲ ਬਿਨਾਂ ਦੱਸੇ ਕਿਸੇ ਵੀ ਅਦਾਰੇ ’ਚ ਜਾ ਕੇ ਪੜਤਾਲ ਕਰਨ ਦਾ ਅਧਿਕਾਰ ਹੀ ਨਹੀਂ। ਇਸ ਪੜਤਾਲ ਨੂੰ ’ਕੌਮਾਂਤਰੀ ਕਿਰਤ ਸੰਸਥਾ’ (ਆਈ.ਐਲ.ਓ.) ਵੱਲੋਂ ਮਾਨਤਾ ਹਾਸਲ ਹੈ। ਅੱਜ ਕੱਲ ਸਰਕਾਰੀ ਪੋਰਟਲ ’ਤੇ ਕੰਮ ਕਰਦੇ ਅਦਾਰਿਆਂ ’ਚ ਸਿਰਫ 40% ਹੀ ਰਜਿਸਟਰਡ ਹਨ। ਵਰਕਰਾਂ ਜਾਂ ਯੂਨੀਅਨ ਦੀ ਸ਼ਿਕਾਇਤ ’ਤੇ ਕੋਈ ਪੜਤਾਲ ਨਹੀਂ ਹੋਵੇਗੀ, ਅਜਿਹਾ ਸਿਰਫ ਸਰਕਾਰ ਦੀ ਮਨਜ਼ੂਰੀ ਨਾਲ ਹੀ ਹੋ ਸਕੇਗਾ। ਹੋਰ ਤਾਂ ਹੋਰ ਔਰਤਾਂ ਨੂੰ ਸਾਰੇ ਅਦਾਰਿਆਂ ਚ ਹਰ ਤਰ੍ਹਾਂ ਦੇ ਕੰਮ ਤੇ ਲਾਇਆ ਜਾ ਸਕਦਾ ਹੈ ਤੇ ਉਨਾਂ ਦੀ ਮਰਜ਼ੀ ਮੁਤਾਬਿਕ ਰਾਤ ਨੂੰ ਵੀ ਕੰਮ ਤੇ ਰੱਖਿਆ ਜਾ ਸਕਦਾ ਹੈ। ਇਸ ਤਰਾਂ ਵਰਕਰਾਂ ਲਈ ਇਹ ਕੋਡ ਘੱਟ ਤੇ ਕੋਹੜ ਜਿਆਦਾ ਹੈ। ਦੇਸ਼ ਦੇ ਕਿਰਤੀ ਇਨ੍ਹਾਂ ’ਕਿਰਤੀ ਮਾਰੂ ਕਿਰਤ ਕੋਡਾਂ’ ਤੋਂ ਮੁਕਤੀ ਲਈ ਲੜ ਰਹੇ ਹਨ। ਐਸਕੇਐਮ ਨੇ ਵੀ ਇਹ ਮੁੱਦਾ ਆਪਣੇ ਸੰਘਰਸ਼ਾਂ ਦਾ ਅਟੁੱਟ ਭਾਗ ਬਣਾ ਲਿਆ ਹੈ। ਪ੍ਰੰਤੂ ਹੋਰ ਲਾਮਬੰਦੀ, ਤਿਆਰੀ ਸਹਿਤ ਲੰਮੀ ਮਿਆਦ ਦੇ ਬੱਝਵੇਂ, ਸਾਂਝੇ, ਨਿਰਣਾਇਕ ਲੋਕ ਘੋਲ ਵਿੱਢੇ ਜਾਣ ਤੋਂ ਬਿਨਾਂ ਸਰਕਾਰ ਦੇ ਇਸ ਹੱਲੇ ਦਾ ਬੁਥਾੜ ਨਹੀਂ ਭੰਨਿਆ ਜਾ ਸਕਦਾ।

  • ਮਹਾਨ ਪ੍ਰਾਪਤੀਆਂ ਤੇ ਭਵਿੱਖ ਲਈ ਨਿੱਗਰ ਸਬਕ ਮਜ਼ਦੂਰ ਜਮਾਤ ਦਾ ਪਹਿਲਾ ਰਾਜ ‘‘ਪੈਰਿਸ ਕਮਿਊਨ’’

    ਮਹਾਨ ਪ੍ਰਾਪਤੀਆਂ ਤੇ ਭਵਿੱਖ ਲਈ ਨਿੱਗਰ ਸਬਕ ਮਜ਼ਦੂਰ ਜਮਾਤ ਦਾ ਪਹਿਲਾ ਰਾਜ ‘‘ਪੈਰਿਸ ਕਮਿਊਨ’’

    ਅਜੋਕੇ ਯੂਰਪੀ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਕਾਇਮ ਕੀਤਾ ਗਿਆ ਮਜ਼ਦੂਰ ਜਮਾਤ ਦਾ ਪਹਿਲਾ ਰਾਜ, ‘ਪੈਰਿਸ ਕਮਿਊਨ’ ਇਕ ਨਿਵੇਕਲੀ ਇਤਿਹਾਸਕ ਘਟਨਾ ਸੀ। ਸੰਸਾਰ ਦੇ ਇਸ ਪਹਿਲੇ ਕਿਰਤੀ ਰਾਜ ਦੀ ਸਥਾਪਨਾ ਅੱਜ ਤੋਂ 155 ਵਰ੍ਹੇ ਪਹਿਲਾਂ, 18 ਮਾਰਚ 1871 ਨੂੰ ਬਗ਼ਾਵਤ ਦੇ ਜਰੀਏ ਕੀਤੀ ਗਈ ਸੀ। ਇਹ ਰਾਜ, ਹਾਕਮ ਜਮਾਤਾਂ ਨੇ ਵੱਡਾ ਫੌਜੀ ਹਮਲਾ ਕਰਕੇ 28 ਮਈ 1871 ਨੂੰ ਖਤਮ ਕਰ ਦਿੱਤਾ ਸੀ। 19ਵੀਂ ਸਦੀ ’ਚ ਕੇਵਲ 72 ਦਿਨ ਚੱਲੇ ਇਸ ਕਿਰਤੀ ਰਾਜ ਨੇ ਐਸੀਆਂ ਸ਼ਾਨਦਾਰ ਪਿਰਤਾਂ ਪਾਈਆਂ, ਜਿਨ੍ਹਾਂ ਤੋਂ ਮਜ਼ਦੂਰ ਜਮਾਤ ਅੱਜ ਵੀ ਰੌਸ਼ਨੀ ਹਾਸਲ ਕਰਦੀ ਹੈ। ਇਹ ਇਨਕਲਾਬ, 20ਵੀਂ ਸਦੀ ’ਚ ਹੋਏ ਇਨਕਲਾਬਾਂ, ਖਾਸ ਕਰਕੇ 1917 ਦੀ ਰੂਸੀ ਬੋਲਸ਼ਵਿਕ ਕ੍ਰਾਂਤੀ ਲਈ ਪ੍ਰੇਰਣਾ ਸਰੋਤ ਬਣਿਆ ਸੀ। 1917 ਦੀ ਕ੍ਰਾਂਤੀ ਵੇਲੇ ਰੂਸ ਦੀ ਕਮਿਊਨਿਸਟ ਪਾਰਟੀ ਨੇ ਪੈਰਿਸ ਕਮਿਊਨ ਤੋਂ ਹਾਸਿਲ ਸਬਕ ਲਾਗੂ ਕੀਤੇ ਸਨ। ਇਨ੍ਹਾਂ ’ਚੋਂ ਇਕ ਸੀ, ਸਭ ਤੋਂ ਪਲੇਠੇ ਕਦਮਾਂ ਵਜੋਂ ਦੇਸ਼ ਦੇ ਕੇਂਦਰੀ ਬੈਂਕ ’ਤੇ ਕਬਜ਼ਾ ਕਰਨਾ।ਇਨ੍ਹਾਂ 72 ਦਿਨਾਂ ਨੇ ਮਨੁੱਖੀ ਇਤਿਹਾਸ ਨੂੰ ਇਕ ਨਿਵੇਕਲਾ ਮੋੜ ਦਿੱਤਾ ਸੀ। ਪੈਰਿਸ ਦੇ ਮਜ਼ਦੂਰਾਂ ਨੇ ਦੁਨੀਆਂ ’ਚ ਪਹਿਲੀ ਵਾਰੀ ਕਮਿਊਨਿਸਟ ਰਾਜ ਦੀ ਸਥਾਪਨਾ ਕੀਤੀ ਸੀ। ਇਸ ਯੁਗ ਪਲਟਾਊ ਫਲਸਫੇ ਦੇ ਸਿਰਜਕ, ਮਜ਼ਦੂਰ ਜਮਾਤ ਦੇ ਮਹਾਨ ਆਗੂ ਕਾਰਲ ਮਾਰਕਸ, ਉਦੋਂ ਲੰਦਨ ’ਚ ਸਨ। ਉਨ੍ਹਾਂ ਇਸ ਕ੍ਰਾਂਤੀ ਦਾ ਬਾਰੀਕੀ ਨਾਲ ਅਧਿਐਨ ਕੀਤਾ ਤੇ ਇਸਦੀ ਰਾਖੀ ਲਈ ਆਪਣੀ ਬਣਦੀ ਵਿਚਾਰਧਾਰਕ ਭੂਮਿਕਾ ਨਿਭਾਈ। ਮਾਰਕਸ ਨੇ ਇਸ ਨੂੰ ‘ਮਜ਼ਦੂਰਾਂ’ ਦੀ ਦੁਨੀਆਂ ਦੀ ਪਹਿਲੀ ਜਮਹੂਰੀ ਸਰਕਾਰ ਦਾ ਰੁਤਬਾ ਦਿੱਤਾ ਸੀ। ਉਨ੍ਹਾਂ ਪੈਰਿਸ ਕਮਿਊਨ ਨੂੰ ‘ਪੂੰਜੀਪਤੀਆਂ ਦੇ ਸਵਰਗ’ ’ਤੇ ਧਾਵਾ’ ਦੱਸਦਿਆਂ ਕਿਹਾ ਸੀ- ‘‘ਪੈਰਿਸ ਕਮਿਊਨ, ਮਹਾਨ ਸਮਾਜਿਕ ਇਨਕਲਾਬ ਦਾ ਉਹ ਪਹੁ-ਫੁਟਾਲਾ ਹੈ ਜੋ ਮਨੁੱਖ ਨੂੰ ਸ਼ੋਸ਼ਕ ਜਮਾਤਾਂ ਦੀ ਜਮਾਤੀ ਹਕੂਮਤ ਤੋਂ ਸਦਾ-ਸਦਾ ਲਈ ਮੁਕਤ ਕਰ ਦੇਵੇਗਾ।’’ਪੈਰਿਸ ਕਮਿਊਨ ਅਸਲ ’ਚ ਸੀ ਵੀ ਪੂੰਜੀਪਤੀਆਂ ਦੇ ਸਵਰਗ ’ਤੇ ਹਮਲਾ। ਉਦੋਂ ਦੇ ਪੈਰਿਸ ਦੀ ਚਕਾਚੌਂਧ ਪੂੰਜੀਵਾਦੀ ਦੁਨੀਆਂ ਦੇ ਹਰ ਤਰ੍ਹਾਂ ਦੇ ਪਰਜੀਵੀ ਸ਼ੋਸ਼ਕਾਂ, ਰਾਜੇ-ਰਜਵਾੜਿਆਂ, ਸਾਮੰਤਾਂ, ਸੱਟੇਬਾਜ਼ਾਂ ਨੂੰ ਆਪਣੇ ਵੱਲ ਖਿੱਚਦੀ ਸੀ। ਦੁਨੀਆਂ ਭਰ ਦੇ ਸ਼ੋਸ਼ਕ ਆਪਣੀਆਂ ਸ਼ਾਮਾਂ ਤੇ ਰਾਤਾਂ ਰੰਗੀਨ ਬਨਾਉਣ ਲਈ ਪੈਰਿਸ ਪੁੱਜਦੇ ਸਨ। ਇੱਥੇ ਉਹ ਐਸ਼ੋ-ਆਰਾਮ ਦੇ ਨਵੇਂ-ਨਿਵੇਕਲੇ ਢੰਗ ਤੇ ਜੁਗਤਾਂ ਘੜਦੇ ਤੇ ਬੇਹਿਯਾਈ ਨਾਲ ਆਪਣੀ ਦੌਲਤ ਦਾ ਭੱਦਾ ਮੁਜ਼ਾਹਰਾ ਕਰਦੇ। ਪੈਰਿਸ ਉਨ੍ਹਾਂ ਲਈ ਫੈਸ਼ਨ, ਆਲੀਸ਼ਾਨ ਹੋਟਲਾਂ ਤੇ ਕਿਲਿਆਂ ਕਰਕੇ ਖਿੱਚ ਦਾ ਕੇਂਦਰ ਘੱਟ ਸੀ, ਬਲਕਿ ਇੱਥੋਂ ਦੀਆਂ ਵੇਸ਼ਵਾਵਾਂ ਉਨ੍ਹਾਂ ਲਈ ਵਧੇਰੇ ਖਿੱਚ ਦੀਆਂ ਵਸਤਾਂ ਸਨ। ਉਹ ਮੌਜਾਂ ਮਾਣਦੇ, ਪੈਰਿਸ ਦੀਆਂ ਰੰਗੀਨੀਆਂ ਦੇ ਕਿੱਸੇ ਦੁਨੀਆਂ ਭਰ ’ਚ ਬਖਾਨਦੇ। ਦੁਨੀਆਂ ਦਾ ਹਰ ਪਰਜੀਵੀ ਸ਼ੋਸ਼ਕ, ਪੂੰਜੀਪਤੀਆਂ ਦੇ ਇਸ ਸਵਰਗ ਦੀਆਂ ਮੌਜਾਂ ਮਾਨਣ ਦੀ ਲਾਲਸਾ ਰੱਖਦਾ ਸੀ। ਪੈਰਿਸ ਦੇ ਮਜ਼ਦੂਰਾਂ ਨੇ, ਪੈਰਿਸ ਕਮਿਊਨ ਦੀ ਸਥਾਪਨਾ ਰਾਹੀਂ, ਪੂੰਜੀਪਤੀਆਂ ਦਾ ਇਹ ਸਵਰਗ ਖੇਰੂੰ-ਖੇਰੂੰ ਕਰ ਦਿੱਤਾ ਸੀ।ਮਜ਼ਦੂਰਾਂ ਦੇ ਇਸ ਪਹਿਲੇ ਰਾਜ ਦੀ ਸਥਾਪਨਾ ਮਜ਼ਦੂਰਾਂ ਤੇ ਕਾਰੀਗਰਾਂ ਨੇ ਕੀਤੀ ਸੀ। ਕਈ ਫੈਕਟਰੀਆਂ ’ਚ ਕੰਮ ਕਰਦੇ ਸਨ ਤੇ ਕਈ ਬੇਕਰੀਆਂ ’ਚ। ਕੋਈ ਕੱਪੜਾ ਰੰਗਣ ਵਾਲਾ ਰੰਗਸਾਜ ਸੀ ਤੇ ਕੋਈ ਘੜੀਸਾਜ। ਇਨ੍ਹਾਂ ਦੀ ਗਿਣਤੀ ਲੱਖਾਂ ’ਚ ਸੀ।ਪੈਰਿਸ ਦੀ ਉਦੋਂ ਦੀ 20 ਕੁ ਲੱਖ ਆਬਾਦੀ ਚੋਂ ਅੱਧੀ ਵਸੋਂ ਮਜ਼ਦੂਰਾਂ ਦੀ ਸੀ। 5 ਲੱਖ ਦੇ ਕਰੀਬ ਸਨਅਤੀ ਮਜ਼ਦੂਰ ਸਨ ਤੇ 3-4 ਲੱਖ ਛੋਟੇ ਕਾਰਖਾਨਿਆਂ ’ਚ ਕੰਮ ਕਰਨ ਵਾਲੇ ਸਨ। ਬਿਲਕੁਲ ਛੋਟੇ ਅਦਾਰਿਆਂ ’ਚ ਕੰਮ ਕਰਦੇ 2 ਲੱਖ ਮਜ਼ਦੂਰ ਚੋਂ ਅੱਧੇ ਤੋਂ ਵੀ ਵੱਧ ਛੋਟੀ-ਮੋਟੀ ਮੁਰੰਮਤ, ਰਾਜਗਿਰੀ, ਦਿਹਾੜੀ-ਦੱਪਾ ਆਦਿ ਕਰਨ ਵਾਲੇ ਸਨ। ਮਜ਼ਦੂਰਾਂ ਦਰਮਿਆਨ ਪ੍ਰਵਾਸੀ ਤੇ ਸਥਾਨਕ ਦਾ ਕੋਈ ਵਿਤਕਰਾ ਨਹੀਂ ਸੀ। ਪੈਰਿਸ ਕਮਿਊਨ ਦੀ ਕਾਇਮੀ ’ਚ ਕੇਵਲ ਫਰਾਂਸੀਸੀ ਹੀ ਨਹੀਂ, ਬਲਕਿ ਬਾਹਰੋਂ ਆਏ ਲਗਭਗ ਇਕ ਲੱਖ ਪ੍ਰਵਾਸੀ ਮਜ਼ਦੂਰਾਂ ਦਾ ਵੀ ਯੋਗਦਾਨ ਸੀ। ਫਰਾਂਸ ਤੇ ਪਰੂਸ਼ੀਆ (ਜਰਮਨੀ) ਦੇ ਹਾਕਮ ਆਪਸ ’ਚ ਲੜ ਰਹੇ ਸਨ। ਪਰ ਪੈਰਿਸ ਦੇ ਮਜ਼ਦੂਰਾਂ ਨੇ ਹਾਕਮਾਂ ਦੀ ਲੜਾਈ ਨੂੰ ਆਪਣੀ ਲੜਾਈ ਨਹੀਂ ਬਣਾਇਆ। ਉਨ੍ਹਾਂ ਨੇ ਕੌਮਾਂਤਰੀਵਾਦ ਦੀ ਨਿਵੇਕਲੀ ਮਿਸਾਲ ਕਾਇਮ ਕਰਦਿਆਂ ਪੈਰਿਸ ਕਮਿਊਨ ’ਚ ਪਰੂਸ਼ੀਆ ਦੇ ਇਕ ਮਜ਼ਦੂਰ ਨੂੰ ਕਿਰਤ ਮੰਤਰੀ ਬਣਾਇਆ ਸੀ। ਇਟਲੀ ਦੇ ਇਨਕਲਾਬੀ ਗੈਰੀਬਾਲਡੀ ਨੂੰ ਕੌਮੀ ਗਾਰਡ (ਫੌਜ) ਦੀ ਕਮਾਨ ਸੰਭਾਲਣ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ ਉਹ ਆਏ ਨਹੀਂ, ਪਰ ਇਹ ‘ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ ਜਾਊ’ ਦੇ ਨਾਅਰੇ ਨੂੰ ਸਾਕਾਰ ਕਰਨ ਦਾ ਸ਼ਾਨਦਾਰ ਉੱਦਮ ਸੀ।ਪੈਰਿਸ ਕਮਿਊਨ ਨੂੰ ਅੱਗੇ ਵਧਾਉਣ ਤੇ ਇਸਦੀ ਰਾਖੀ ਕਰਨ ’ਚ ਪੈਰਿਸ ਦੀਆਂ ਮਜ਼ਦੂਰ ਔਰਤਾਂ ਨੇ ਵੀ ਵਿਲੱਖਣ ਭੂਮਿਕਾ ਨਿਭਾਈ ਸੀ। ਉਹ ਮਰਦ ਮਜ਼ਦੂਰਾਂ ਨੂੰ ਹੱਲਾਸ਼ੇਰੀ ਦੇਣ, ਦ੍ਰਿੜ੍ਹ ਰਹਿਣ ਤੇ ਪਹਿਲਦਮੀਆਂ ਕਰਦੇ ਰਹਿਣ ਲਈ ਹੌਂਸਲਾ ਤੇ ਹਿੰਮਤ ਦੇਣ ਤੱਕ ਹੀ ਸੀਮਤ ਨਹੀਂ ਸਨ। ਉਨ੍ਹਾਂ ਨੇ ਬਹੁਤ ਸਾਰੇ ਮਹੱਤਵਪੂਰਨ, ਪੇਚੀਦਾ ਤੇ ਰੱਖਿਆ ਨਾਲ ਜੁੜੇ ਦਮ-ਖਮ ਵਾਲੇ ਕੰਮ ਵੀ ਸੰਭਾਲੇ ਸਨ। ਇਨ੍ਹਾਂ ਚੋਂ ਇਕ, ਲੂਈ ਮਿਸ਼ੇਲ ਜੋ ਕਮਿਊਨ ਦੇ ਆਗਾਜ਼ ਤੋਂ ਲੈ ਕੇ ਅੰਤ ਤੱਕ ਸਰਗਰਮ ਰਹੀ ਸੀ, ਕਿਲੇ ਦੀ ਨਿਗਰਾਨੀ ਕਰਨ ਵਾਲੀ ਕਮੇਟੀ ਦੀ ਮੈਂਬਰ ਸੀ। ਰੂਸ ’ਚ ਜੰਮੀ ਏਲੀਜਾ ਬੈਥ ਦਿਮਿਤਰੋਵ ਨੇ ਕਮਿਊਨ ’ਚ ਸਰਗਰਮ ਔਰਤਾਂ ਦੀ ਯੂਨੀਅਨ ਬਣਾਈ, ਜੋ ਬੈਰੀਕੇਡ ਬਨਾਉਣ, ਐਂਬੂਲੈਂਸਾਂ ਦਾ ਸੰਚਾਲਨ ਕਰਨ ਦੇ ਨਾਲ-ਨਾਲ ਕੈਂਟੀਨ ਤੇ ਨਰਸਿੰਗ ਦਾ ਕਾਰਜ ਵੀ ਸੰਭਾਲਦੀਆਂ ਸਨ। ਉਹ ਪੈਰਿਸ ਕਮਿਊਨ ਦੀਆਂ ਸਿਰਜਕ ਤੇ ਰੱਖਿਅਕ ਸਨ। ਉਨ੍ਹਾਂ ਦੀ ਤੁਲਨਾ 15ਵੀਂ ਸਦੀ ਦੀ ਉਸ ਕਿਸਾਨ ਬੇਟੀ ‘ਜਾਨ ਆਫ ਆਰਕ’ ਨਾਲ ਕੀਤੀ ਜਾ ਸਕਦੀ ਹੈ, ਜਿਸਨੇ ਪੂਰੇ ਫਰਾਂਸ ਨੂੰ ਸੰਘਰਸ਼ ਦਾ ਰਾਹ ਦਰਸਾਇਆ ਸੀ। ਭਾਰਤੀ ਸੰਦਰਭ ’ਚ ਉਸ ਦੀ ਤੁਲਨਾ ਸਾਵਿਤਰੀ ਬਾਈ ਫੂਲੇ ਨਾਲ ਕੀਤਾ ਜਾ ਸਕਦੀ ਹੈ।ਪੈਰਿਸ ਕਮਿਊਨ, ਹਕੀਕੀ ਤੌਰ ’ਤੇ ਉਨ੍ਹਾਂ ਮਜ਼ਦੂਰਾਂ, ਮਿਹਨਤਕਸ਼ਾਂ ਦਾ ਰਾਜ ਸੀ, ਜੋ ਰੋਜੀ-ਰੋਟੀ ਕਮਾਉਣ ਲਈ ਪੈਰਿਸ ਆਏ ਸਨ। ਇਸ ’ਚ ਸ਼ਾਮਲ ਮਜ਼ਦੂਰਾਂ ਦਰਮਿਆਨ ਨਾ ਦੇਸ਼-ਨਸਲ ਦੀਆਂ ਵੰਡੀਆਂ ਸਨ ਤੇ ਨਾ ਭਾਸ਼ਾ ਆਦਿ ਦੀਆਂ। ਉਹ ਨਵੇਂ ਇਨਸਾਨ ਸਨ। ਪੈਰਿਸ ਕਮਿਊਨ ਦੇ ਇਨ੍ਹਾਂ ਬਹਾਦਰ ਯੋਧਿਆਂ ਤੇ ਵੀਰਾਂਗਣਾਵਾਂ ਨੂੰ ‘ਕਮਿਊਨਾਰਡ’ ਦਾ ਨਾਂ ਦਿੱਤਾ ਗਿਆ ਸੀ।ਪੈਰਿਸ ਕਮਿਊਨ, ਬਹੁਗਿਣਤੀ ਜਮਾਤ ਯਾਨਿ ਮਜ਼ਦੂਰ ਵਰਗ ਦੀ, ਘੱਟਗਿਣਤੀ ਜਮਾਤ ਯਾਨਿ ਪੂੰਜੀਪਤੀਆਂ ਵਿਰੁੱਧ ਇਤਿਹਾਸ ਦੀ ਪਹਿਲੀ ਕ੍ਰਾਂਤੀ ਸੀ। ਇਸ ਤੋਂ ਪਹਿਲਾਂ ਹੋਏ ਇਨਕਲਾਬ ਜਾਂ ਬਗਾਵਤਾਂ ਰਾਹੀਂ ਘੱਟ ਗਿਣਤੀ ਜਮਾਤ ਦੇ ਹੀ ਇਕ ਪ੍ਰਤੀਨਿਧ ਨੇ ਦੂਜੇ ਦੀ ਥਾਂ ਲਈ ਸੀ। ਦੁਨੀਆਂ ਦੀਆਂ ਮਹਾਨ ਕ੍ਰਾਂਤੀਆਂ ’ਚ ਸ਼ੁਮਾਰ, 1789 ਦੀ ਫਰਾਂਸੀਸੀ ਕ੍ਰਾਂਤੀ, ਜੋ ‘ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ’ ਦੀ ਪ੍ਰਤੀਕ ਮੰਨੀ ਜਾਂਦੀ ਹੈ, ਰਾਹੀਂ ਵੀ ਰਾਜਾਸ਼ਾਹੀ ਤੇ ਸਾਮੰਤਵਾਦ ਨੂੰ ਖਤਮ ਕਰਕੇ ਪੂੰਜੀਵਾਦੀ ਜਮਾਤ ਨੇ ਸੱਤਾ ਸੰਭਾਲੀ ਸੀ। ਇਸ ਕ੍ਰਾਂਤੀ ਦਾ ਸਾਥ ਦੇਣ ਵਾਲੀ ਬਹੁਗਿਣਤੀ ਕਿਰਤੀ ਜਮਾਤ ਉਦੋਂ ਠੱਗੀ ਰਹਿ ਗਈ ਸੀ। ਪੈਰਿਸ ਕਮਿਊਨ ਰਾਹੀਂ ਹਕੀਕੀ ਲੋਕਰਾਜ ਲਾਗੂ ਕੀਤਾ ਗਿਆ ਸੀ। ਇਹ ਪੂੰਜੀਪਤੀਆਂ ਦੇ ਅਖੌਤੀ ਲੋਕਰਾਜ ਵਰਗਾ ਨਹੀਂ ਸੀ, ਜੋ ਬਹੁਗਿਣਤੀ ਮਿਹਨਤਕਸ਼ਾਂ ਤੇ ਕਿਸਾਨਾਂ ਲਈ ਅਮਲ ਅਰਥਾਂ ’ਚ ਤਾਨਾਸ਼ਾਹੀ ਹੀ ਹੁੰਦਾ ਹੈ।ਪੈਰਿਸ ਦੇ ਮਜ਼ਦੂਰਾਂ ਨੇ ‘ਪੈਰਿਸ ਕਮਿਊਨ’ ਕਾਇਮ ਕਰਨ ਤੋਂ ਇਕ ਹਫਤੇ ਪਿੱਛੋਂ ਹੀ ਆਮ ਚੋਣਾਂ ਕਰਵਾ ਦਿੱਤੀਆਂ ਸਨ। ਇਸ ਦੇ ਨਿੱਤ ਦਿਨ ਦੇ ਸੰਚਾਲਨ ਲਈ ਕਮਿਊਨ ਕੌਂਸਲ ਦੀ ਚੋਣ ਵੀ ਕਰਵਾ ਦਿੱਤੀ ਸੀ। ਇਹ ਚੋਣਾਂ ਉਦੋਂ ਕਰਵਾਈਆਂ ਗਈਆਂ ਸਨ, ਜਦੋਂ ਜਰਮਨ ਦੀ ਫੌਜ ਨੇ ਪੈਰਿਸ ਦੇ ਬਾਹਰੀ ਇਲਾਕਿਆਂ ਦੀ ਘੇਰਾਬੰਦੀ ਕੀਤੀ ਹੋਈ ਸੀ ਤੇ ਫਰਾਂਸ ਦੀ ਥਿਏਰ ਸਰਕਾਰ ਪੈਰਿਸ ਕਮਿਊਨ ਨੂੰ ਢਹਿਢੇਰੀ ਕਰਨ ਦੀਆਂ ਸਾਜਿਸ਼ਾਂ ਘੜਨ ’ਚ ਗਲਤਾਨ ਸੀ। ਉਹ ਸਿਰਫ ਬਾਹਰੋਂ ਹਮਲਾ ਕਰਨ ਦੀ ਤਿਆਰੀ ਹੀ ਨਹੀਂ ਕਰ ਰਹੀ ਸੀ, ਬਲਕਿ ਪੈਰਿਸ ਦੇ ਅੰਦਰ ਮੌਜੂਦ ਆਪਣੀ ਜਮਾਤ ਦੇ ਲੋਕਾਂ ਤੇ ਉਨ੍ਹਾਂ ਦੇ ਭਾੜੇ ਦੇ ਟੱਟੂਆਂ ਰਾਹੀਂ ਵੀ ਮਜ਼ਦੂਰ ਜਮਾਤ ਦੀ ਇਹ ਪਲੇਠੀ ਹਕੂਮਤ ਢਹਿਢੇਰੀ ਕਰਨ ਦੇ ਯਤਨ ਕਰ ਰਹੀ ਸੀ। ਇਉਂ ਮਜ਼ਦੂਰਾਂ ਦਾ ਇਕ ਹਫਤੇ ਪਿਛੋਂ ਹੀ 26 ਮਾਰਚ ਨੂੰ, ਸੰਕਟਮਈ ਹਾਲਾਤ ਦੌਰਾਨ ਵੀ ਚੋਣਾਂ ਕਰਵਾਉਣਾ, ਉਨ੍ਹਾਂ ਦੇ ਹਿੰਮਤ-ਹੌਂਸਲੇ ਨੂੰ ਹੀ ਰੂਪਮਾਨ ਨਹੀਂ ਕਰਦਾ, ਬਲਕਿ ਲੋਕਰਾਜ ਪ੍ਰਤੀ ਉਨ੍ਹਾਂ ਦੀ ਪ੍ਰਬਲ ਇੱਛਾ ਸ਼ਕਤੀ ਨੂੰ ਵੀ ਦਰਸਾਉਂਦਾ ਹੈ।ਪੈਰਿਸ ਕਮਿਊਨ ਦੀ ਸਥਾਪਨਾ ਤੋਂ ਫੌਰੀ ਪਿੱਛੋਂ ਹੋਰ ਵੀ ਅਨੇਕਾਂ ਇਨਕਲਾਬੀ ਕਦਮ ਚੁੱਕੇ ਗਏ। ਕਮਿਉਨ ਨੇ ਭਾੜੇ ਦੀ ਫੌਜ ਖਤਮ ਕਰਕੇ, ਫੌਜ ’ਚ ਭਰਤੀ ’ਤੇ ਪਾਬੰਦੀ ਲਾ ਦਿੱਤੀ ਸੀ। ਸਾਰੇ ਹਥਿਆਰ ਚੁੱਕਣ ਯੋਗ ਨਾਗਰਿਕ ਕਮਿਊਨ ਦੀ ਫੌਜ ਕੌਮੀ ਗਾਰਡ ਦਾ ਹਿੱਸਾ ਸਨ। ਸਥਾਈ ਫੌਜ ਦੇ ਖਾਤਮੇ ਨਾਲ ਪੈਰਿਸ ਦੇ ਲੋਕਾਂ ਦੇ ਸਿਰੋਂ ਇਕ ਵੱਡਾ ਭਾਰ ਲਹਿ ਗਿਆ ਸੀ। ਕੌਮੀ ਗਾਰਡ ਦੇ ਅਫਸਰਾਂ ਦੀ ਚੋਣ ਉਸਦੇ ਮੈਂਬਰ ਹੀ ਕਰਦੇ ਸਨ।ਕਮਿਊਨ ਨੇ ਇਕ ਹੁਕਮ ਰਾਹੀਂ ਅਕਤੂਬਰ 1870 ਤੋਂ ਅਪ੍ਰੈਲ 1871 ਤੱਕ ਦੇ ਮਕਾਨਾਂ ਦੇ ਸਾਰੇ ਕਿਰਾਏ ਮਾਫ ਕਰ ਦਿੱਤੇ ਸਨ ਤੇ ਦਿੱਤੇ ਜਾ ਚੁੱਕੇ ਕਿਰਾਏ ਨੂੰ ਪੇਸ਼ਗੀ ਮੰਨ ਲਿਆ ਗਿਆ ਸੀ। ਇਸ ਕਦਮ ਨਾਲ ਮਜ਼ਦੂਰਾਂ, ਜੋ ਜੰਗ, ਖਾਨਾਜੰਗੀ ਤੇ ਮਹਿੰਗਾਈ ਦੀ ਚੱਕੀ ’ਚ ਦਰੜੇ ਜਾ ਰਹੇ ਸਨ, ਨੂੰ ਬੜੀ ਰਾਹਤ ਮਿਲੀ।ਕਮਿਊਨ ਨੇ ਸਰਕਾਰ ਦੀ ਸਥਾਪਨਾ ਸਮੇਂ ਪ੍ਰਮੁੱਖ ਅਹੁਦੇ ਵਿਦੇਸ਼ੀ ਮਜ਼ਦੂਰਾਂ ਨੂੰ ਦਿੱਤੇ। ਜਿਵੇਂ ਕਿਰਤ ਮੰਤਰੀ ਇਕ ਜਰਮਨ ਮਜ਼ਦੂਰ ਸਨ। ਕਮਿਊਨ ਦੇ ਆਗੂਆਂ ਨੇ ‘ਦੁਨੀਆਂ ਭਰਦੇ ਮਿਹਨਤਕਸ਼ੋ ਇਕ ਹੋ ਜਾਓ ਦਾ’ ਨਾਅਰਾ ਦੇਣ ਵਾਲੇ ਕਾਰਲ ਮਾਰਕਸ ਦੇ ਜਿਉਂਦਿਆਂ ਹੀ ਇਸ ਨਾਅਰੇ ਨੂੰ ਹਕੀਕੀ ਰੂਪ ਦਿੱਤਾ ਤੇ ਕੌਮਾਂਤਰੀਵਾਦ ਦਾ ਪਰਚਮ ਬੁਲੰਦ ਕੀਤਾ।ਕਮਿਊਨ ਨੇ ਤੈਅ ਕੀਤਾ ਕਿ ਕਮਿਊਨ ਦੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ 6000 ਫਰੈਂਕ ਤੋਂ ਵੱਧ ਨਹੀਂ ਹੋਵੇਗੀ। ਇਉਂ ਮੰਤਰੀਆਂ ਤੇ ਅਫਸਰਾਂ ਨੂੰ ਮਿਲਦੇ ਵਿਸੇਸ਼ ਅਧਿਕਾਰ ਖਤਮ ਕਰਨ ਦੀ ਪਿਰਤ ਪਾਈ ਗਈ ਤੇ ਦੁਨੀਆਂ ਨੂੰ ਦਰਸਾ ਦਿੱਤਾ ਕਿ ਕਿਫਾਇਤੀ ਸਰਕਾਰ ਕਿਹੋ ਜਿਹੀ ਹੁੰਦੀ ਹੈ।ਕਮਿਊਨ ਨੇ ‘ਨਿੱਜੀ ਆਜ਼ਾਦੀ ਤੇ ਜ਼ਮੀਰ ਦੀ ਆਵਾਜ਼ ਦੀ ਆਜ਼ਾਦੀ’ ਦੀ ਸੰਪੂਰਣ ਗਾਰੰਟੀ ਦਿੱਤੀ। ਇਸਨੂੰ 19 ਅਪ੍ਰੈਲ 1871 ਨੂੰ ਜਾਰੀ ਪੈਰਿਸ ਕਮਿਊਨ ਦੇ ਐਲਾਨਨਾਮੇ ’ਚ ਹੇਠ ਲਿਖੇ ਸ਼ਬਦਾਂ ’ਚ ਦਰਜ ਕੀਤਾ ਗਿਆ :‘‘ਕਮਿਊਨ ਦੇ ਮਾਮਲਿਆਂ ’ਚ ਆਪਣੇ ਵਿਚਾਰਾਂ ਦਾ ਮੁਕਤ ਪ੍ਰਗਟਾਵਾ ਕਰਦੇ ਹੋਏ, ਆਪਣੇ ਹਿੱਤਾਂ ਦੀ ਆਜ਼ਾਦਾਨਾ ਰੱਖਿਆ ਦੇ ਨਾਲ, ਕਮਿਊਨ ਵਲੋਂ ਇਨ੍ਹਾਂ ਪ੍ਰਗਟਾਵਿਆਂ ਦੀ ਗਾਰੰਟੀ ਦੇ ਨਾਲ, ਇਕੱਠੇ ਹੋਣ ਤੇ ਪ੍ਰਚਾਰ ਕਰਨ ਦੇ ਪੂਰੀ ਤਰ੍ਹਾਂ ਆਜ਼ਾਦਾਨਾ ਹੱਕ ਨਾਲ ਨਾਗਰਿਕਾਂ ਦੀ ਸਥਾਈ ਦਖਲਅੰਦਾਜ਼ੀ।’’ਪੈਰਿਸ ਕਮਿਊਨ ਨੇ ਸਭ ਤੋਂ ਵੱਡਾ ਯੁਗ ਪਲਟਾਊ ਕਦਮ ਚਰਚ ਨੂੰ ਰਾਜ ਨਾਲੋਂ ਵੱਖ ਕਰਨ ਦਾ ਚੁੱਕਿਆ ਸੀ। ਰਾਜ ਵਲੋਂ ਧਾਰਮਿਕ ਆਯੋਜਕਾਂ ’ਤੇ ਕੀਤੇ ਜਾਣ ਵਾਲੇ ਖਰਚੇ ਦੇ ਭੁਗਤਾਨ ’ਤੇ ਰੋਕ ਲਗਾ ਦਿੱਤੀ ਗਈ। ਚਰਚ ਦੀ ਸਾਰੀ ਸੰਪਤੀ ਨੂੰ ਦੇਸ਼ ਦੀ ਸੰਪਤੀ ਐਲਾਨ ਦਿੱਤਾ। ਸਿੱਖਿਆ ’ਚ ਚਰਚ ਦੀ ਦਖਲਅੰਦਾਜ਼ੀ ਖਤਮ ਕਰ ਦਿੱਤੀ। ਸਕੂਲਾਂ ’ਚ ਧਾਰਮਿਕ ਉਪਦੇਸ਼ਾਂ ਤੇ ਪ੍ਰਾਰਥਨਾਵਾਂ ’ਤੇ ਰੋਕ ਲਗਾ ਕੇ ਸਕੂਲਾਂ ਚੋਂ ਹਰ ਤਰ੍ਹਾਂ ਦੇ ਧਾਰਮਿਕ ਚਿਨ੍ਹ ਹਟਾ ਦਿੱਤੇ। ਧਰਮ ਦਾ ਸਵਾਲ ਬੇਹੱਦ ਵਿਗਿਆਨਕ ਢੰਗ ਨਾਲ ਹੱਲ ਕਰਦੇ ਹੋਏ ਰਾਜ ਤੇ ਸਿੱਖਿਆ ਨੂੰ ਧਰਮ ਨਿਰਪੱਖ ਸਰੂਪ ਪ੍ਰਦਾਨ ਕੀਤਾ।ਪੈਰਿਸ ਕਮਿਊਨ ਨੇ ਅੰਨ੍ਹੀ ਕੌਮਪ੍ਰਸਤੀ ਨੂੰ ਖਤਮ ਕਰਨ ਲਈ ਵੀ ਨਵੇਕਲੇ ਕਦਮ ਚੁੱਕੇ। 16 ਮਈ 1871 ਨੂੰ ਵਾਂਦੋਸ ਵਿਜੇ ਮੀਨਾਰ ਢਾਹ ਦਿੱਤੀ ਗਈ, ਜੋ ਅੰਨ੍ਹੀ ਕੌਮਪ੍ਰਸਤੀ ਨੂੰ ਹੱਲਾਸ਼ੇਰੀ ਦਿੰਦੀ ਸੀ ਤੇ ਦੂਜੇ ਦੇਸ਼ਾਂ ਪ੍ਰਤੀ ਵੈਰ ਭਾਵਨਾ ਦੀ ਪ੍ਰਤੀਕ ਸੀ। ਫਰਾਂਸੀਸੀ ਜਰਨੈਲ ਨੇਪੋਲੀਅਨ ਨੇ ਜੰਗਾਂ ਦੌਰਾਨ ਜਿੱਤੀਆਂ ਗਈਆਂ ਤੋਪਾਂ ਢਾਲ ਕੇ ਇਸ ਮੀਨਾਰ ਦੀ ਤਾਮੀਰ ਕੀਤੀ ਸੀ। ਮਜ਼ਦੂਰਾਂ ਨੇ ਇਹ ਮੀਨਾਰ ਢਾਹਕੇ ’ਕੌਮਾਂਤਰੀ ਭਾਈਚਾਰੇ ਤੇ ਸਦਭਾਵਨਾ’ ਦੀ ਸੋਚ ਅੱਗੇ ਵਧਾਉਣ ਦੀ ਮਹੱਤਵਪੂਰਨ ਪਹਿਲ ਕੀਤੀ ਸੀ। ਫਰਾਂਸ ਤੇ ਜਮਰਨ ਦੇ ਮਜ਼ਦੂਰ ਜਦੋਂ ਰਲ ਕੇ ਇਸ ਕਮਿਊਨ ਨੂੰ ਕਾਇਮ ਕਰਨ ਤੇ ਇਸਨੂੰ ਅੱਗੇ ਵਧਾਉਣ ਦੇ ਯਤਨ ਕਰ ਰਹੇ ਸਨ, ਉਦੋਂ ਫਰਾਂਸ ਤੇ ਜਰਮਨੀ ਦੀਆਂ ਹਾਕਮ ਜਮਾਤਾਂ ਆਪਸ ’ਚ ਕੁੱਤੇ-ਬਿੱਲੀਆਂ ਵਾਂਗ ਲੜ ਰਹੀਆਂ ਸਨ।ਪੈਰਿਸ ਕਮਿਊਨ ਨੇ ਮਜ਼ਦੂਰ ਜਮਾਤ ਦੇ ਹਿਤਾਂ ਦੀ ਰੱਖਿਆ ਲਈ ਮਹੱਤਵਪੂਰਨ ਕਦਮ ਚੁੱਕੇ। ਉਨ੍ਹਾਂ ਲੁੱਟ-ਖਸੁੱਟ ਦੇ ਕਈ ਦਿੱਖ-ਅਦਿੱਖ ਢੰਗ-ਤਰੀਕੇ ਖਤਮ ਕਰ ਦਿੱਤੇ। ਬੇਕਰੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਰਾਤ ਦੀ ਸ਼ਿਫਟ ’ਤੇ ਪਾਬੰਦੀ ਲਗਾ ਦਿੱਤੀ। ਨਾਲ ਹੀ ਲੁੱਟ-ਖਸੁੱਟ ਦਾ ਅੱਡਾ ਬਣੇ ਮਜ਼ਦੂਰ ਭਰਤੀ ਕੇਂਦਰ ਵੀ ਬੰਦ ਕਰ ਦਿੱਤੇ। ਬੰਦ ਕਾਰਖਾਨੇ ਮੁੜ ਖੋਲ੍ਹਣ ਤੇ ਉਨ੍ਹਾਂ ਨੂੰ ਸਰਕਾਰ ਰਾਹੀਂ ਚਲਾਉਣ ਦੀ ਯੋਜਨਾ ਲਾਗੂ ਕੀਤੀ ਗਈ। ਰਾਤ ਦੀ ਸ਼ਿਫਟ ’ਚ ਕੰਮ ਕਰਦੇ ਮਜ਼ਦੂਰਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦੀ ਸਿਹਤ ਤਾਂ ਚੌਪਟ ਹੁੰਦੀ ਹੀ ਹੈ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਜੀਵਨ ’ਚ ਵੀ ਤਣਾਅ ਪੈਦਾ ਹੁੰਦਾ ਹੈ। ਪੈਰਿਸ ਕਮਿਊਨ ਨੇ ਇਸ ਪ੍ਰਤੀ ਵਿਗਿਆਨਕ ਨਜ਼ਰੀਆ ਅਪਣਾਉਂਦੇ ਹੋਏ ਰਾਤ ਦੀ ਸ਼ਿਫਟ ਬੰਦ ਕਰ ਦਿੱਤੀ ਸੀ।ਪੈਰਿਸ ਕਮਿਊਨ ਨੇ ਮੱਧ ਵਰਗ ਤੇ ਕਿਸਾਨਾਂ ਦੇ ਹਿਤਾਂ ਦੇ ਮੱਦੇਨਜ਼ਰ ਵੱਡੇ-ਵੱਡੇ ਧਨਾਢਾਂ ਵੱਲੋਂ ਉਨ੍ਹਾਂ ਦੀਆਂ ਸੰਪਤੀਆਂ ਹੜੱਪਣ ’ਤੇ ਰੋਕ ਲਾਈ ਤੇ ਕਰਜ਼ੇ ਦੇ ਮਕੜਜਾਲ ਤੋਂ ਮੁਕਤੀ ਦੁਆਈ। ਉਨ੍ਹਾਂ ਤੋਂ ਵਸੂਲੇ ਜਾਂਦੇ ਤਰ੍ਹਾਂ-ਤਰ੍ਹਾਂ ਦੇ ਟੈਕਸਾਂ ਦੀ ਪ੍ਰਣਾਲੀ ਖਤਮ ਕੀਤੀ। ਇਹੋ ਨਹੀਂ ਵਕੀਲਾਂ, ਪਾਦਰੀਆਂ, ਸਰਕਾਰੀ ਅਫਸਰਾਂ ਆਦਿ ਦੇ ਲੁੱਟ-ਤੰਤਰ ਦਾ ਵੀ ਫਸਤਾ ਵੱਡਿਆ।ਮਜ਼ਦੂਰ ਜਮਾਤ ਦਾ ਪਹਿਲੇ, ਵਿਲੱਖਣ ਰਾਜ ਕਾਇਮ ਹੋਣ ਵਾਲੇ ਦਿਨ ਤੋਂ ਹੀ ਫਰਾਂਸ ਤੇ ਪਰੂਸ਼ੀਆ ਦੀਆਂ ਪੂੰਜੀਵਾਦੀ ਸਰਕਾਰਾਂ, ਇਸਨੂੰ ਖਤਮ ਕਰਨ ਲਈ ਤਰਲੋ-ਮੱਛੀ ਹੋ ਰਹੀਆਂ ਸਨ। ਆਖਰਕਾਰ 21 ਮਈ ਨੂੰ ਥਿਅੇਰ ਫੌਜਾਂ ਨੇ ਕਮਿਊਨ ’ਤੇ ਹਮਲਾ ਬੋਲ ਦਿੱਤਾ। ਕਮਿਊਨਾਰਡਾਂ ਨੇ ਆਪਣਾ ਕਿਲ੍ਹਾ ਬਚਾਉਣ ਲਈ ਗਹਿਗੱਚ ਲੜਾਈ ਲੜੀ। ਇਸਦੀ ਰਾਖੀ ਲਈ 900 ਬੈਰੀਕੇਡ ਲਾਏ ਗਏ। ਗਲੀ-ਗਲੀ ’ਚ ਜੰਗ ਹੋਈ। ਕਮਿਊਨਾਰਡਾਂ ਨੇ ਆਖਰੀ ਮੋਰਚਾ ‘ਪਿਅਰੇ ਲਾਚਾਇਜ਼’ ਕਬਰਿਸਤਾਨ ’ਚ ਲੜਿਆ, ਜਿੱਥੇ 150 ਕਮਿਊਨਾਰਡ ਸ਼ਹੀਦ ਹੋਏ ਸਨ। ਇਸਨੂੰ ਅੱਜ ਵੀ ‘ਕਮਿਊਨਾਰਡ ਦੀਵਾਰ’ ਵਜੋਂ ਜਾਣਿਆ ਜਾਂਦਾ ਹੈ। ਜੰਗ ’ਚ 20 ਹਜ਼ਾਰ ਕਮਿਊਨਾਰਡ ਸ਼ਹੀਦ ਹੋਏ ਸਨ, 15 ਹਜ਼ਾਰ ਨੂੰ ਫਾਂਸੀ ਦਿੱਤੀ ਗਈ ਸੀ ਤੇ 43 ਹਜ਼ਾਰ ਤੋਂ ਵੱਧ ਜੇਲ੍ਹਾਂ ’ਚ ਸੁੱਟੇ ਗਏ ਸਨ। 10 ਹਜ਼ਾਰ ਨੂੰ ਸਰਕਾਰ ਨੇ ਡਿਪੋਰਟ ਕਰ ਦਿੱਤਾ ਸੀ। ਸਿਰਲੱਥ ਕਮਿਊਨਾਰਡਾਂ ਦੇ ਸਾਰੇ ਯਤਨਾਂ ਦੇ ਬਾਵਜੂਦ 28 ਮਈ ਨੂੰ ਮਜ਼ਦੂਰ ਜਮਾਤ ਦਾ ਇਹ ਪਹਿਲਾ ਰਾਜ ਢਹਿ ਗਿਆ ਸੀ। ਫਰਾਂਸ ਦੇ ਇਤਿਹਾਸ ’ਚ 21 ਤੋਂ 28 ਮਈ 1871 ਦੇ ਹਫਤੇ ਨੂੰ ‘ਖੂਨੀ ਹਫ਼ਤੇ’ ਵਜੋਂ ਜਾਣਿਆ ਜਾਂਦਾ ਹੈ।ਕਾਰਲ ਮਾਰਕਸ, ਪੈਰਿਸ ਕਮਿਊਨ ਦਾ ਲੰਦਨ ’ਚ ਬੈਠੇ ਅਧਿਐਨ ਕਰ ਰਹੇ ਸਨ। ਉਨ੍ਹਾਂ ਇਸ ਨੂੰ ਮਜ਼ਦੂਰਾਂ ਦਾ ਪਹਿਲਾ ਜਮਾਤੀ ਰਾਜ ’ਤੇ ਜਮਹੂਰੀਅਤ ਹੀ ਨਹੀਂ ਸੀ ਗਰਦਾਨਿਆ, ਬਲਕਿ ਇਸਦੇ ਢਹਿਢੇਰੀ ਹੋੋਣ ਦਾ ਵਿਗਿਆਨਕ ਵਿਸ਼ਲੇਸ਼ਣ ਕਰਦਿਆਂ ‘ਫਰਾਂਸ ’ਚ ਖਾਨਾਜੰਗੀ’ ਨਾਂ ਦੀ ਕਿਤਾਬ ਵੀ ਲਿਖੀ। ਉਨ੍ਹਾਂ ਨੇ ਫਰਾਂਸ ਦੇ ਕੇਂਦਰੀ ਬੈਂਕ ’ਤੇ ਕਬਜ਼ਾ ਨਾ ਕਰਨ ਤੇ ਪੂੰਜੀਵਾਦੀ ਰਾਜ ਤੋਂ ਕਮਿਊਨ ਦੀ ਰਾਖੀ ਲਈ ਲੋੋੜੀਂਦੀ ਟਿਕਾਊ ‘ਕੇਂਦਰਿਤ ਡੀਫੈਂਸ ਕਮਾਂਡ’ ਦੀ ਘਾਟ, ਜਿਸ ਲਈ ਕਮਿਊਨਾਰਡਾਂ ਦੀ ਦੁਚਿੱਤੀ ਜ਼ਿੰਮੇਵਾਰ ਸੀ, ਨੂੰ ਇਸਦਾ ਕਾਰਨ ਦੱਸਿਆ ਹੈ।ਪੈਰਿਸ ਕਮਿਊਨ ਨੇ ਨਵੀਆਂ, ਵਿਲੱਖਣ ਪਿਰਤਾਂ ਤੇ ਪੈੜਾਂ ਪਾਈਆਂ, ਜਿਨ੍ਹਾਂ ਨੇ ਭਵਿੱਖ ’ਚ ਵੱਡੀਆਂ ਲੋਕ ਪੱਖੀ ਘਟਨਾਵਾਂ ਨੂੰ ਜਨਮ ਦਿੱਤਾ। ਇਨ੍ਹਾਂ ਚੋਂ ਸਭ ਤੋਂ ਉੱਘੀ ਸੀ ਰੂਸ ’ਚ ਨਵੰਬਰ 1917 ’ਚ ਹੋਈ ਸਮਾਜਵਾਦੀ ਕ੍ਰਾਂਤੀ। ਹਾਲਾਂਕਿ ਇਹ ਕ੍ਰਾਂਤੀ, ਉਥੋਂ ਦੀ ਕਮਿਊਨਿਸਟ ਪਾਰਟੀ ਦੀਆਂ ਵਿਚਾਰਧਾਰਕ ਥਿੜਕਣਾਂ ਤੇ ਆਗੂਆਂ ਦੀ ਬੇਈਮਾਨੀ ਕਰਕੇ 70-75 ਸਾਲਾਂ ਪਿਛੋਂ ਢਹਿਢੇਰੀ ਹੋ ਗਈ ਸੀ। ਦੂਜੀ ਸੰਸਾਰ ਜੰਗ ਤੋਂ ਪਿਛੋਂ ਸਮੁੱਚੇ ਯੂਰਪ ਦੀਆਂ ਪੂੰਜੀਵਾਦੀ ਸਰਕਾਰਾਂ ਵੱਲੋਂ ਅਪਣਾਇਆ ਗਿਆ ‘ਲੋਕ ਕਲਿਆਣ ਦਾ ਮਾਡਲ’ ਜੋ ਸਿਹਤ, ਸਿੱਖਿਆ ਆਦਿ ਦੀਆਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਸੀਮਤ ਹੱਦ ਤੱਕ ਪੂਰਤੀ ਕਰਦਾ ਸੀ, ਪਹਿਲਾਂ ਪੈਰਿਸ ਕਮਿਊਨ ਤੇ ਪਿਛੋਂ ਰੂਸੀ ਬੋਲਸ਼ਵਿਕ ਇਨਕਲਾਬ ਤੋਂ ਪ੍ਰੇਰਿਤ ਸੀ। ਕਮਿਊਨਿਸਟਾਂ ਤੇ ਲੋਕ ਪੱਖੀ ਖੱਬੀਆਂ ਧਿਰਾਂ ਦਾ ਕਾਫਲਾ ਹਾਰਾਂ-ਜਿੱਤਾਂ ਦਾ ਸਾਹਮਣਾ ਕਰਦਾ ਹੋਇਆ ਦੁਨੀਆ ਭਰ ’ਚ ਅੱਜ ਵੀ ਅੱਗੇ ਵੱਧਦਾ ਜਾ ਰਿਹਾ ਹੈ। ‘ਕਮਿਊਨਿਸਟ ਪਾਰਟੀ ਆਫ ਚਾਇਨਾ’ ਦੀ ਅਗਵਾਈ ’ਚ ‘ਲੋਕ ਚੀਨ’ ਦਾ ਸੰਸਾਰ ਦੀ ਦੂਜੀ ਵੱਡੀ ਸ਼ਕਤੀ ਹੋਣ ਦਾ ਦਾਅਵੇਦਾਰ ਬਣ ਜਾਣਾ ਕੋਈ ਛੋਟੀ ਗੱਲ ਨਹੀਂ। ਆਪਣੇ ਦੇਸ਼ ਦੇ ਅਰਬਾਂ ਲੋਕਾਂ ਦਾ ਜਿਉਣ ਪੱਧਰ ਉੱਚਾ ਚੁੱਕਣ ਤੇ ਦੇਸ਼ ਦੇ ਵਿਕਾਸ ਨੂੰ ਨਵੇਂ ਦਿਸਹੱਦਿਆਂ ਤੱਕ ਲੈ ਜਾਣ ਦੇ ਕਾਰਨਾਮੇ ਪਿੱਛੇ ਵੀ ਪੈਰਿਸ ਕਮਿਊਨ ਤੇ ਉਸਦੀ ਰਾਖੀ ਲਈ ਸਿਰ-ਧੜ ਦੀ ਬਾਜੀ ਲਾ ਕੇ ਜੂਝੇ ਹਜ਼ਾਰਾਂ ਸ਼ਹੀਦਾਂ ਦੀਆਂ ਕੁਰਬਾਨੀਆਂ ’ਚੋਂ ਉਪਜੀ ਪ੍ਰੇਰਣਾ ਕੰਮ ਕਰ ਰਹੀ ਹੈ।ਪਹਿਲੀ ਮਈ ਨੂੰ ਜਦੋਂ ਅਸੀਂ ਸ਼ਿਕਾਗੋ ਵਿਖੇ 8 ਘੰਟੇ ਦੀ ਕੰਮ ਦਿਹਾੜੀ ਲਾਗੂ ਕਰਾਉਣ ਲਈ ਲੜੇ ਗਏ ਜਾਨ ਹੂਲਵੇਂ ਘੋਲ ਦੇ ਸ਼ਹੀਦਾਂ ਨੂੰ ਸੂਹਾ ਸਲਾਮ ਭੇਂਟ ਕਰਦੇ ਹਾਂ, ਉਥੇ ਨਾਲ ਹੀ ਪੈਰਿਸ ਕਮਿਊਨ ਦੇ ਹਜ਼ਾਰਾਂ ਸ਼ਹੀਦ ਕਮਿਊਨਾਰਡਾਂ ਦੀ ਯਾਦ ’ਚ ਵੀ ਆਪਣਾ ਸਿਰ ਝੁਕਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।ਪੈਰਿਸ ਕਮਿਊਨ ਅਮਰ ਰਹੇ!

  • ਕੌਮਾਂਤਰੀ ਮਜ਼ਦੂਰ ਦਿਹਾੜਾ, ਅਜੋਕੀਆਂ ਗੰਭੀਰ ਚੁਣੌਤੀਆਂ ਤੇ ਭਵਿੱਖੀ ਟੀਚੇ

    ਕੌਮਾਂਤਰੀ ਮਜ਼ਦੂਰ ਦਿਹਾੜਾ, ਅਜੋਕੀਆਂ ਗੰਭੀਰ ਚੁਣੌਤੀਆਂ ਤੇ ਭਵਿੱਖੀ ਟੀਚੇ

    ‘ਮਈ ਦਿਵਸ’ ਜਾਂ ‘ਕੌਮਾਂਤਰੀ ਮਜ਼ਦੂਰ ਦਿਹਾੜਾ’ ਅਸਾਡੇ ਲਈ ਇਕ ਰਵਾਇਤੀ ਤਿਉਹਾਰ, ਇਕੱਠੇ ਹੋਣ (ਗੈਟ ਟੂਗੈਦਰ) ਦਾ ਮੌਕਾ ਜਾਂ ਰੰਗਾ-ਰੰਗ ਮਨੋਰੰਜਕ ਪ੍ਰੋਗਰਾਮ ਨਾ ਹੋ ਕੇ ਗੰਭੀਰ ਚਿੰਤਨ ਕਰਨ ਦਾ ਸਮਾਂ ਹੁੰਦਾ ਹੈ। ਇਸ ਦਿਹਾੜੇ ਅਸੀਂ ਬੀਤੇ ਵਰ੍ਹੇ ਦੇਸ਼-ਦੁਨੀਆਂ ’ਚ ਲੜੇ ਗਏ ਕਿਰਤੀ ਘੋਲਾਂ, ਜਿੱਤਾਂ-ਹਾਰਾਂ, ਪ੍ਰਾਪਤੀਆਂ ਤੇ ਰਹਿ ਗਈਆਂ ਘਾਟਾਂ ਦਾ ਬੇਲਾਗ ਵਿਸ਼ਲੇਸ਼ਣ ਕਰਦੇ ਹੋਏ ਆਪਣੀਆਂ ਕਮਜ਼ੋਰੀਆਂ ਬਾਰੇ ਵੀ ਗੰਭੀਰ ਆਤਮ ਮੰਥਨ ਕਰਦੇ ਹਾਂ। ਇਸ ਦਿਨ ਅਸੀਂ ਪੈਨੀ ਨਿਗ੍ਹਾ ਨਾਲ ਭਵਿੱਖੀ ਚੁਣੌਤੀਆਂ ਦੀ ਨਿਸ਼ਾਨਦੇਹੀ ਕਰਕੇ, ਇਨ੍ਹਾਂ ਦਾ ਸਫਲਤਾ ਸਹਿਤ ਟਾਕਰਾ ਕਰਨ ਹਿੱਤ ਅਗਲੇਰੇ ਘੋਲਾਂ ਵੱਲ ਪੇਸ਼ਕਦਮੀ ਵੀ ਕਰਨੀ ਹੁੰਦੀ ਹੈ। ਇਹ ਚੁਣੌਤੀਆਂ ਕੌਮੀ ਤੇ ਕੌਮਾਂਤਰੀ ਪ੍ਰਕਿਰਤੀ ਦੀਆਂ ਵੀ ਹੁੰਦੀਆਂ ਹਨ ਤੇ ਸਥਾਨਕ ਵੀ। ਵਰਤਮਾਨ ਚਿੰਤਾਜਨਕ ਹਾਲਾਤ ਦੇ ਮੱਦੇਨਜ਼ਰ, ਦੇਸ਼ ਦੀ ਮਜ਼ਦੂਰ ਜਮਾਤ ਨੂੰ ਹਰ ਕੌਮਾਂਤਰੀ, ਕੌਮੀ ਤੇ ਸਥਾਨਕ ਘਟਨਾਕ੍ਰਮ ਬਾਰੇ ਜਮਾਤੀ ਦ੍ਰਿਸ਼ਟੀਕੋਣ ਤੋਂ ਸੰਤੁਲਿਤ ਪ੍ਰਤੀਕਰਮ ਤੇ ਯੋਗ ਦਖ਼ਲ ਦੇਣ ਦੇ ਯੋਗ ਬਣਨਾ ਹੋਵੇਗਾ। ਕਿਉਂਕਿ ਅਜੇਹੀ ਹਰ ਚੁਣੌਤੀ ਦਾ ਅਸਾਡੇ ਵਰਤਮਾਨ ਤੇ ਭਵਿੱਖ ਨਾਲ ਅਟੁੱਟ ਨਾਤਾ ਹੁੰਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਈ ਦਿਹਾੜਾ, ਯਾਨਿ ‘ਕੌਮਾਂਤਰੀ ਮਜ਼ਦੂਰ ਦਿਵਸ’, ਭਾਰਤ ਸਮੇਤ ਸੰਸਾਰ ਭਰ ਦੇ ਕਿਰਤੀਆਂ ਲਈ ਅਨੇਕਾਂ ਗੰਭੀਰ ਚੁਣੌਤੀਆਂ ਲੈ ਕੇ ਆਇਆ ਹੈ।ਕੌਮਾਂਤਰੀ ਘੋਲ, ਊਣਤਾਈਆਂ ਤੇ ਦਰੁਸਤੀ ਦਾ ਰਾਹਇਹ ਤਸੱਲੀ ਦੀ ਗੱਲ ਹੈ ਕਿ ਵਿਸ਼ਵ ਭਰ ਦੇ ਕਿਰਤੀ, ਆਪੋ-ਆਪਣੇ ਦੇਸ਼ਾਂ ਦੇ ਪੂੰਜੀਪਤੀ ਲੋਟੂਆਂ ਤੇ ਉਨ੍ਹਾਂ ਦੇ ਪਿੱਠੂ ਹੁਕਮਰਾਨਾਂ ਦੀਆਂ ਕਿਰਤੀ ਦੋਖੀ, ਲੋਕ ਮਾਰੂ ਨੀਤੀਆਂ ਖ਼ਿਲਾਫ਼ ਗਹਿਗੱਚ ਸੰਘਰਸ਼ ਲੜ ਰਹੇ ਹਨ। ਵਿਕਾਸਸ਼ੀਲ ਹੀ ਨਹੀਂ ਵਿਕਸਿਤ ਦੇਸ਼ਾਂ ਦੇ ਕਿਰਤੀ ਵੀ ਲੋਕਾਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ’ਚ ਕਟੌਤੀਆਂ ਵਿਰੁੱਧ ਹਰ ਰੋਜ਼ ਜਾਨ ਹੂਲਵੇਂ ਘੋਲ ਲੜ ਰਹੇ ਹਨ। ਇਨ੍ਹਾਂ ਸੰਘਰਸ਼ਾਂ ਦਾ ਸਭ ਤੋਂ ਸ਼ਾਨਦਾਰ ਪੱਖ ਇਹ ਹੈ ਕਿ ਦੁਨੀਆ ਦੇ ਸਾਰੇ ਦੇਸ਼ਾਂ, ਖਾਸ ਕਰਕੇ ਅਮਰੀਕਾ ਤੇ ਯੂਰਪ ਦੇ ਵਿਕਸਿਤ ਮੁਲਕਾਂ ਦੀ ਮਜ਼ਦੂਰ ਜਮਾਤ, ਘੋਲਾਂ ਦੌਰਾਨ ਆਮ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜੇ ਅਤਿ ਜ਼ਰੂਰੀ ਮਸਲਿਆਂ ਤੋਂ ਇਲਾਵਾ ਮਾਨਵਤਾ ਦੀ ਹੋਣੀ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਸਿਆਸੀ ਮੁੱਦੇ ਵੀ ਜ਼ੋਰ-ਸ਼ੋਰ ਨਾਲ ਉਭਾਰ ਰਹੀ ਹੈ। ਮਸਲਨ ਯੂਰਪ ਦੇ ਤਕਰੀਬਨ ਹਰ ਕਿਰਤੀ ਮੁਜ਼ਾਹਰੇ ’ਚੋਂ ਇਹ ਭਾਵਨਾ ਜ਼ੋਰਦਾਰ ਢੰਗ ਨਾਲ ਉੱਭਰੀ ਹੈ ਕਿ ਫੌਜੀ ਬਜਟ ਘਟਾ ਕੇ ਲੋਕ ਭਲਾਈ ਦੀਆਂ ਮੱਦਾਂ ’ਤੇ ਸਰਕਾਰੀ ਖਰਚ ਵਧਾਇਆ ਜਾਵੇ। ਯੂਰਪੀ ਦੇਸ਼ਾਂ ਦੀ ਵਸੋਂ ਦਾ ਚੋਖਾ ਹਿੱਸਾ ਆਪੋ-ਆਪਣੇ ਦੇਸ਼ਾਂ ਦੇ ਹੁਕਮਰਾਨਾਂ ਤੋਂ ‘ਨਾਟੋ’ ਗਠਜੋੜ ਤੋਂ ਬਾਹਰ ਆਉਣ ਦੀ ਮੰਗ ਵੀ ਕਰ ਰਿਹਾ ਹੈ। ਅਮਰੀਕੀ ਸਦਰ ਟਰੰਪ ਵਲੋਂ ਜਾਰੀ ਕੀਤੇ ‘ਨਾਟੋ’ ਦਾ ਬੱਜਟ ਦੁੱਗਣਾ ਕਰਨ ਦੇ ‘ਹੁਕਮਨਾਮੇ’ ਦਾ ਯੂਰਪੀ ਲੋਕਾਂ ਅੰਦਰ ਤਿੱਖਾ ਪ੍ਰਤੀਕਰਮ ਦੇਖਿਆ ਗਿਆ ਹੈ।ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੰਗ ਤੇ ਜੰਗਬਾਜ਼ਾਂ ਖ਼ਿਲਾਫ਼ ਵਿਸ਼ਵ ਕਿਰਤੀ ਵਲੋਂ ਲੜੀ ਜਾ ਰਹੀ ਅਜੋਕੀ ਜਦੋਜਹਿਦ ਤੇ ਇਸਦੇ ਨਤੀਜੇ ਵਜੋਂ ਪ੍ਰਚੰਡ ਹੋ ਰਹੀ ਸੰਸਾਰ ਪੱਧਰੀ ਜੰਗ ਵਿਰੋਧੀ ਲੋਕ ਚੇਤਨਾ, ਦੇਰ-ਸਵੇਰ ਮਨੁੱਖ ਜਾਤੀ ਦੇ ਨਿੱਗਰ ਭਵਿੱਖ ਦਾ ਆਧਾਰ ਜ਼ਰੂਰ ਬਣੇਗੀ।ਇਸ ਸੰਦਰਭ ’ਚ ਫ਼ਲਸਤੀਨੀਆਂ ਦੇ ਨਸਲੀ ਸਫਾਏ ਤੇ ਉਨ੍ਹਾਂ ਦੀ ਮਾਤ ਭੂਮੀ ਕਬਜ਼ਾਉਣ ਲਈ, ਅਮਰੀਕਾ ਤੇ ਪੱਛਮ ਦੇ ਅਮੀਰ ਮੁਲਕਾਂ ਦੇ ਥਾਪੜੇ ਨਾਲ ਇਜ਼ਰਾਇਲ ਵਲੋਂ ਵਿੱਢੀ ਨਿਹੱਕੀ ਤੇ ਅਸਾਵੀਂ ਜੰਗ ਦਾ ਡੱਟਵਾਂ ਵਿਰੋਧ ਕਰਨਾ ਉੱਪਰ ਬਿਆਨੇ ਕਿਰਤੀ ਘੋਲਾਂ ਦਾ ਪ੍ਰਮੁੱਖ ਮੁੱਦਾ ਰਿਹਾ ਹੈ। ਇਹ ਆਮ ਦੇਖਿਆ ਗਿਆ ਹੈ ਕਿ ਜੰਗ ਅਤੇ ਫ਼ਲਸਤੀਨ ਦੀ ਸੁਤੰਤਰਤਾ ਬਾਰੇ ਅਮਰੀਕਾ ਤੇ ਯੂਰਪੀ ਦੇਸ਼ਾਂ ਦੇ ਆਮ ਲੋਕਾਂ ਦਾ ਨਜ਼ਰੀਆ ਤੇ ਹੁਕਮਰਾਨਾਂ ਦੀ ਨੀਤੀ-ਪਹੁੰਚ ਇੱਕ-ਦੂਜੇ ਦੇ ਐਨ ਵਿਪਰੀਤ ਹੈ।ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖ਼ਿਲਾਫ਼ ਨਿਰੇ ਝੂਠ ਦੀ ਬੁਨਿਆਦ ’ਤੇ ਵਿੱਢੀ ਗਈ, ਸਾਰੀ ਦੁਨੀਆਂ ਦੇ ਮਿਹਨਤੀ ਲੋਕਾਂ ਦੀਆਂ ਜੀਵਨ ਹਾਲਤਾਂ ’ਤੇ ਪ੍ਰਤੀਕੂਲ ਪ੍ਰਭਾਵ ਪਾਉਣ ਵਾਲੀ ਨਿਹੱਕੀ ਜੰਗ ਖਿਲਾਫ਼ ਵੀ ਵਿਸ਼ਵ ਭਰ ਦੇ ਆਮ ਲੋਕ, ਖਾਸ ਕਰਕੇ ਕਿਰਤੀ, ਹਰ ਕਿਸਮ ਦੀ ਜੱਕੋ-ਤੱਕੀ ਨੂੰ ਬੇਦਾਵਾ ਦੇ ਕੇ ਈਰਾਨ ਦੇ ਹੱਕ ’ਚ ਨਿਸੰਗ ਨਿੱਤਰੇ ਹਨ। ਅਮਰੀਕੀ ਆਵਾਮ ਦੀ ਉਚੇਚੀ ਸ਼ਲਾਘਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਦੇਸ਼ ਦੇ 33 ਸੌ ਸ਼ਹਿਰਾਂ ’ਚ ਇਕੋ ਦਿਨ 90 ਲੱਖ ਲੋਕਾਂ ਦੀ ਭਾਗੀਦਾਰੀ ਵਾਲੇ ਵਿਸ਼ਾਲ ਤੇ ਪ੍ਰਭਾਵੀ ਰੋਸ ਐਕਸ਼ਨ ਕੀਤੇ ਸਨ।ਯੂਰਪ ਦੀਆਂ ਔਰਤਾਂ ਨੇ ਇਸ ਸਾਲ ’ਕੌਮਾਂਤਰੀ ਇਸਤਰੀ ਦਿਵਸ’, ਸੰਸਾਰ ਨੂੰ ਜੰਗਾਂ-ਯੁੱਧਾਂ ਤੋਂ ਮੁਕਤ ਕਰਨ ਦੀ ਲੋਕ ਮੁਜੱਹਮਤ ਨੂੰ ਸਮਰਪਿਤ ਕੀਤਾ ਸੀ। ਯੂਰੋਪ ਦੇ ਹਰ ਦੇਸ਼ ਦੇ ਲੱਗਭਗ ਹਰ ਸ਼ਹਿਰ ’ਚ ਇਸ ਦਿਨ ਔਰਤਾਂ ਨੇ ਅਮਰੀਕਾ, ‘ਨਾਟੋ’ ਤੇ ਯੂਰਪੀ ਦੇਸ਼ਾਂ ਦੇ ਹਾਕਮਾਂ ਤੇ ਹੁਕਮਰਾਨਾਂ ਦੇ ਜੰਗੀ ਮਨਸੂਬਿਆਂ ਦੀ ਕਰੜੀ ਮੁਖ਼ਾਲਫਤ ਕਰਦੇ ਹੋਏ ਠੋਕਵਾਂ ਐਲਾਨ ਕੀਤਾ ਕਿ, ‘‘ਅਸੀਂ ਤੁਹਾਡੀ ‘ਜੰਗੀ ਮਸ਼ੀਨਰੀ’ ਦੇ ਪੁਰਜ਼ੇ ਬਣਨ ਤੋਂ ਸਾਫ ਮੁਨਕਰ ਹਾਂ।’’ਜਰਮਨੀ ਦੇ ਸਕੂਲੀ ਵਿਦਿਆਰਥੀ, ਮਾਪਿਆਂ ਤੇ ਅਧਿਆਪਕਾਂ ਦੇ ਸਾਥ ਨਾਲ, ਹਰੇਕ ਮੈਟ੍ਰਿਕ ਪਾਸ ਪਾੜ੍ਹੇ ਨੂੰ ਫੌਜ ’ਚ ਜਬਰੀ ਭਰਤੀ ਕੀਤੇ ਜਾਣ ਅਤੇ ਧੱਕੇ ਨਾਲ ਜੰਗੀ ਮੁਹਾਜ ’ਤੇ ਭੇਜੇ ਜਾਣ ਦੇ ਵਿਰੋਧ ’ਚ ਦੋ ਵਾਰ ਬਹੁਤ ਹੀ ਵਿਸ਼ਾਲ ਦੇਸ਼ ਵਿਆਪੀ ਰੋਸ ਮੁਜ਼ਾਹਰੇ ਕਰ ਚੁੱਕੇ ਹਨ। ਉਕਤ ਮੁਜ਼ਾਹਰਿਆਂ ਦਾ ਕੇਂਦਰੀ ਨਾਅਰਾ ਸੀ, ‘‘ਤੁਸੀਂ ਸਾਡੇ ਜਿਸਮ ’ਤੇ ਵਰਦੀ ਪਵਾ ਕੇ ਸਾਡੇ ਹੱਥੋਂ ਸਾਡੇ ਜਿਹੇ ਹੀ ਨਿਰਦੋਸ਼ ਮਨੁੱਖਾਂ ਦਾ ਵਢਾਂਗਾ ਕਰਵਾਉਣਾ ਚਾਹੁੰਦੇ ਹੋ, ਪਰ ਅਸੀਂ ਇਸ ਨੂੰ ਨਾ-ਮੰਜ਼ੂਰ ਕਰਦੇ ਹਾਂ।’’ ਉਕਤ ਜੰਗ ਵਿਰੋਧੀ ਘੋਲ ਘੱਟ ਜਾਂ ਵੱਧ ਮਿਕਦਾਰ ’ਚ ਅਫਰੀਕਾ, ਲਾਤੀਨੀ ਅਮਰੀਕਾ, ਏਸ਼ੀਆ ਦੇ ਦੇਸ਼ਾਂ ਤੇ ਹੋਰ ਥਾਈਂ ਵੀ ਲੜੇ ਗਏ ਹਨ।ਲੇਕਿਨ ਇਨ੍ਹਾਂ ਸੰਘਰਸ਼ਾਂ ਦੀਆਂ ਕੁਝ ਸੀਮਾਵਾਂ ਤੇ ਕਮਜ਼ੋਰੀਆਂ ਵੀ ਉਚੇਚੀਆਂ ਨੋਟ ਕਰਨ ਯੋਗ ਹਨ। ਉਕਤ ਘੋਲਾਂ ’ਚੋਂ ‘ਸਾਮਰਾਜ ਤੋਂ ਮਾਨਵਤਾ ਦੀ ਮੁਕਤੀ’ ਦੀ ਆਵਾਜ਼ ਨਾਂ-ਮਾਤਰ ਹੀ ਉੱਠੀ ਹੈ। ਸਾਮਰਾਜ ਦੇ ਨਿਰਦਈ ਖਾਸੇ, ਪਸਾਰਵਾਦੀ ਨੀਤੀਆਂ, ਮੁਨਾਫੇ ਦੀ ਹਵਸ ਤੇ ਜੰਗ ਭੜਕਾਊਣ ਦੀ ਇਸ ਦੀ ਅਣਸਰਦੀ ਲੋੜ ਬਾਰੇ ਗਲੋਬ ਦੀ ਅਜੋਕੀ ਵਸੋਂ, ਖਾਸ ਕਰਕੇ ਕਿਰਤੀ ਵਰਗਾਂ ਨੂੰ ਲੋੜੀਂਦੀ ਜਾਣਕਾਰੀ ਨਹੀਂ ਹੈ। ਇਸ ਦਿਸ਼ਾ ’ਚ ਸੰਜੀਦਗੀ ਨਾਲ ਸੋਚ-ਵਿਚਾਰ ਕਰਕੇ ਇਨ੍ਹਾਂ ਜੰਗ ਵਿਰੋਧੀ ਸੁਵੱਲੇ ਘੋਲਾਂ ਨੂੰ ਸਾਮਰਾਜ ਤੋਂ ਮਾਨਵਤਾ ਦੀ ਸਦੀਵੀ ਮੁਕਤੀ ਦੇ ਘੋਲਾਂ ’ਚ ਤਬਦੀਲ ਕੀਤੇ ਜਾਣ ਦੀ ਨਿੱਗਰ ਵਿਉਂਤਬੰਦੀ ਕਰਨੀ ਚਾਹੀਦੀ ਹੈ। ਸੰਸਾਰਕ ਦੱਖਣ, ਭਾਵ ਨਵੇਂ ਆਜ਼ਾਦ ਹੋਏ, ਤਰੱਕੀ ਪਸੰਦ ਦੇਸ਼ਾਂ ਦੇ ਲੋਕ ਸਾਮਰਾਜ ਦੀ ਖੂੰਖਾਰ ਖੋਹ-ਖਿੰਝ ਤੇ ਦਖ਼ਲ-ਦਾਬੇ ਦੀ ਮਾਰ ਵਿਕਸਿਤ ਦੇਸ਼ਾਂ ਦੀ ਜਨਤਾ ਨਾਲੋਂ ਕਿਤੇ ਵਧੇਰੇ ਝੱਲ ਰਹੇ ਹਨ। ਇਸ ਲਈ ਇਨ੍ਹਾਂ ਦੇਸ਼ਾਂ ’ਚ ਸਾਮਰਾਜ ਖਿਲਾਫ ਪ੍ਰਚੰਡ ਲੋਕ ਯੁੱਧ ਵਿੱਢੇ ਜਾਣ ਦੀਆਂ ਅਪਾਰ ਸੰਭਾਵਨਾਵਾਂ ਵੀ ਹਨ ਤੇ ਲੋੜ ਵੀ ਹੈ। ਨਾਲ ਹੀ ਜੰਗਾਂ ਤੋਂ ਭੈਭੀਤ ਵਿਸ਼ਵ ਦੀ ਅਮਨ ਪਸੰਦ ਜਨਤਾ ਨੂੰ ਇਹ ਸਮਝਾਉਣਾ ਹੋਵੇਗਾ ਕਿ, ‘‘ਜਦੋਂ ਤੱਕ ਦੁਨੀਆ ਤੇ ਸਾਮਰਾਜ ਦੀ ਹੋਂਦ ਕਾਇਮ ਹੈ ਉਦੋਂ ਤੱਕ ਜੰਗਾਂ ਅਟੱਲ ਹਨ।’’ ਮੁੱਕਦੀ ਗੱਲ ਅਸਾਨੂੰ ਵਿਸ਼ਵ ਲੋਕਾਈ ਨੂੰ ਇਸ ਸੱਚਾਈ ਤੋਂ ਜਾਣੂੰ ਕਰਵਾਉਣਾ ਹੋਵੇਗਾ ਕਿ ਵਿਸ਼ਵ ਭਰ ਦੇ ਲੋਕਾਂ ਦਾ ਅਜੋਕਾ ਸਭ ਤੋਂ ਵਹਿਸ਼ੀ ਦੁਸ਼ਮਣ ਸਾਮਰਾਜ, ਖਾਸ ਕਰਕੇ ਅਮਰੀਕੀ ਸਾਮਰਾਜ ਤੇ ਇਸਦਾ ਹੱਥ ਠੋਖਾ ਸੰਸਾਰਕ ਸੱਜ ਪਿਛਾਖੜ ਹੈ। ਇਸ ਤੋਂ ਮੁਕਤੀ ਲਈ ਅਸਾਨੂੰ ਲੋਕਾਂ ਨੂੰ ਸਮਾਨਤਾ ਦੇ ਅਸੂਲਾਂ ’ਤੇ ਆਧਾਰਿਤ ਹਕੀਕੀ ਲੋਕਰਾਜ ਯਾਨਿ ਸਮਾਜਵਾਦ ਦੀ ਸਥਾਪਤੀ ਦਾ ਮਾਨਵੀ ਯੁੱਧ ਲੜਨ ਲਈ ਪ੍ਰੇਰਿਤ ਤੇ ਲਾਮਬੰਦ ਕਰਨਾ ਹੋਵੇਗਾ।ਜੇਕਰ ਅਸੀਂ ਅਜੇਹਾ ਕਰਨੋਂ ਹਾਲੇ ਵੀ ਅਸਫਲ ਰਹਿੰਦੇ ਹਾਂ ਤਾਂ ਉਕਤ ਘੋਲਾਂ ਚੋਂ ਉਪਜੀ ਲੋਕ ਬੇਚੈਨੀ ਦਾ ਲਾਹਾ ਲੈਂਦਿਆਂ ਪ੍ਰਤੀਕਿਰਿਆਵਾਦੀ ਤਾਕਤਾਂ ਆਪਣੇ-ਆਪ ਨੂੰ ਮਜ਼ਬੂਤ ਕਰਦੀਆਂ ਹੋਈਆਂ ਵੱਖੋ-ਵੱਖ ਦੇਸ਼ਾਂ ਦੀ ਸੱਤਾ ਹਥਿਆ ਲੈਣਗੀਆਂ। ਨਤੀਜਾ; ਸਾਮਰਾਜੀ ਤੇ ਕਾਰਪੋਰੇਟ ਲੋਟੂਆਂ ਦਾ ਲੁੱਟ-ਖਸੁੱਟ, ਦਖ਼ਲ-ਦਾਬੇ, ਜਬਰ-ਜਿੱਲਤ ਵਾਲਾ ਨੀਤੀ ਪੈਂਤੜਾ ਹੋਰ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਜਾਵੇਗਾ। ਯਾਦ ਰਹੇ, ਅਜੋਕੇ ਰਾਜਸੀ ਹਾਲਾਤ ’ਚ ਨਿਰੋਲ ਆਰਥਕ ਮੰਗਾਂ ਦੀ ਲੜਾਈ ਜੇਕਰ ਜਿੱਤ ਵੀ ਲਈ ਜਾਵੇ, ਫਿਰ ਵੀ ਲੋਕਾਈ ਦੀਆਂ ਜੀਵਨ ਹਾਲਤਾਂ ’ਚ ਬਿਹਤਰੀ ਪੱਖੋਂ ਕੋਈ ਜਿਕਰਯੋਗ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ।ਐਪਰ, ਸਾਡੇ ਲਈ ਚਿੰਤਾ ਦਾ ਇਕ ਹੋਰ ਵਡੇਰਾ ਮਸਲਾ ਹੈ। ਭਾਰਤ ਅੰਦਰ, ਜੰਮੂ-ਕਸ਼ਮੀਰ ਜਾਂ ਕੁੱਝ ਕੁ ਮੁਸਲਿਮ ਬਹੁਲ ਇਲਾਕਿਆਂ ਨੂੰ ਛੱਡ ਕੇ ਈਰਾਨ ਖਿਲਾਫ ਅਮਰੀਕਾ-ਇਜ਼ਰਾਇਲ ਦੇ ਹਮਲੇ ਵਿਰੁੱਧ ਕੋਈ ਵਿਸ਼ੇਸ਼ ਜਿਕਰਯੋਗ ਪ੍ਰਤੀਰੋਧ ਕਾਰਵਾਈਆਂ ਨਹੀਂ ਹੋਈਆਂ। ਲੱਗਭਗ ਅਜਿਹਾ ਹੀ ਕੁੱਝ ਫਸਤੀਨੀਆਂ ਦੀ ਨਸਲਕਸ਼ੀ ਲਈ ਇਜ਼ਰਾਇਲ ਵਲੋਂ ਵਿੱਢੀ ਜੰਗ ਦੌਰਾਨ ਵੀ ਹੋਇਆ ਸੀ। ਇਹ ਪਰੋਲੇਤਾਰੀ ਕੌਮਾਂਤਰੀਵਾਦ ਦੀ ਭਾਵਨਾ ਦੇ ਅਨੁਕੂਲ ਵਿਹਾਰ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ। ਅਸੀਂ ਆਪਣੇ ਇਕੱਠਾਂ ’ਚ ਹਰ ਰੋਜ ‘ਦੁਨੀਆ ਭਰ ਦੇ ਕਿਰਤੀਓ ਇਕ ਹੋ ਜਾਓ ਦਾ ਨਾਹਰਾ ਗੁੰਜਾਉਂਦੇ ਹਾਂ।’’ ਕੀ ਈਰਾਨੀ ਤੇ ਫ਼ਲਸਤੀਨੀ ਕਿਰਤੀ ਤੇ ਇਨ੍ਹਾਂ ਦੇਸ਼ਾਂ ਦੇ ਮਾਸੂਮ ਬਾਲ ਤੇ ਨਿਰਦੋਸ਼ ਔਰਤਾਂ ਸਾਡੇ ਕਿਰਤੀ ਭੈਣ-ਭਰਾ ਨਹੀਂ? ਅਸੀਂ ਯੂਰਪ-ਅਮਰੀਕਾ ਦੇ ਕਿਰਤੀਆਂ ਦੇ ਜੰਗ ਵਿਰੋਧੀ ਘੋਲਾਂ ਦੇ ਸਮਾਂਤਰ ਭਾਰਤ ’ਚ ਉਹੋ ਜਿਹੇ ਐਕਸ਼ਨ ਕਿਉਂ ਨਹੀਂ ਲਾਮਬੰਦ ਕਰ ਸਕੇ? ਭਵਿੱਖ ’ਚ ਅਸਾਨੂੰ ਇਨ੍ਹਾਂ ਸਵਾਲਾਂ ਦੇ ਠੀਕ ਜਵਾਬ ਵੀ ਲੱਭਣੇ ਹੋਣਗੇ ਤੇ ਇਸ ਕਮਜ਼ੋਰੀ ’ਤੇ ਆਬੂਰ ਵੀ ਹਾਸਲ ਕਰਨਾ ਹੋਵੇਗਾ।ਭਾਰਤ ਅੰਦਰ ਲੋਕ ਜਦੋਜਹਿਦ ਦੇ ਹਾਲਾਤਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਦਾ ਕਿਰਤੀ ਘੋਲ : ਭਾਰਤੀ ਕਿਰਤੀਆਂ ਦੇ ਅਜੋਕੇ ਹਾਲਾਤ ਨੂੰ ਠੀਕ ਪਰਿਪੇਖ ’ਚ ਸਮਝਣ ਲਈ ਇਸੇ ਸਾਲ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਨੋਇਡਾ, ਮਾਨੇਸਰ, ਗੁਰਗ੍ਰਾਮ ਆਦਿ ਦੇ ਸਨਅਤੀ ਖੇਤਰਾਂ ਸਮੇਤ ਸਮੁੱਚੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ’ਚ ਵਾਪਰੇ ਘਟਨਾਕ੍ਰਮ ’ਤੇ ਝਾਤ ਮਾਰਨੀ ਲਾਹੇਵੰਦੀ ਰਹੇਗੀ। ਲੰਘੀ ਤਿੰਨ ਅਪ੍ਰੈਲ ਨੂੰ ਉਕਤ ਖੇਤਰ ਦੇ 78 ਤੋਂ ਵੱਧ ਕੇਂਦਰਾਂ ’ਤੇ 42 ਹਜ਼ਾਰ ਤੋਂ ਵੱਧ ਕਿਰਤੀਆਂ ਨੇ ਹੜਤਾਲ ਕਰਕੇ ਬਹੁਤ ਹੀ ਰੋਹ ਭਰਪੂਰ ਮੁਜ਼ਾਹਰੇ ਕੀਤੇ ਸਨ।ਕੇਵਲ 10 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਬਦਲੇ ਇਨ੍ਹਾਂ ਕਿਰਤੀਆਂ ਤੋਂ ਬੇਹੱਦ ਅਣ-ਮਨੁੱਖੀ ਹਾਲਤਾਂ ’ਚ 10 ਤੋਂ 12 ਘੰਟੇ ਸਖ਼ਤ ਕੰਮ ਲਿਆ ਜਾਂਦਾ ਹੈ। ਇਹ ਪ੍ਰਾਵੀਡੈਂਟ ਫੰਡ, ਸਿਹਤ ਬੀਮਾ ਆਦਿ ਹੋਰ ਮੂਲ ਅਧਿਕਾਰਾਂ ਤੋਂ ਵੀ ਵਾਂਝੇ ਹਨ। ਮਹਿੰਗਾਈ ਦੇ ਵਿਸ਼ਵ ਪੱਧਰੀ ਵਾਧੇ ਤੇ ਘਰੇਲੂ ਹਾਲਾਤ ਦੇ ਸਨਮੁੱਖ ਇਹ ਤਨਖਾਹਾਂ ਅਸਲੋਂ ਨਿਗੂਣੀਆਂ ਹਨ। ਰਿਪੋਰਟਾਂ ਅਨੁਸਾਰ ਇਨ੍ਹਾਂ ਖੇਤਰਾਂ ’ਚ ਕਮਰਿਆਂ (ਘੁਰਨਿਆਂ ਵਰਗੇ) ਦਾ ਕਿਰਾਇਆ ਹੀ 3 ਤੋਂ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਬਿਜਲੀ ਅੱਤ ਮਹਿੰਗੀ, ਔਸਤ 12 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲਦੀ ਹੈ। ਉੱਤੋਂ ਬੱਚਿਆਂ ਦੀ ਪੜ੍ਹਾਈ ਤੇ ਇਲਾਜ ਦੇ ਖਰਚੇ, ਜੋ ਪਹਿਲਾਂ ਹੀ ਬਹੁ ਗਿਣਤੀ ਵਸੋਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ, ਦਿਨੋ-ਦਿਨ ਹੋਰ ਵਧੇਰੇ ਮਹਿੰਗੇ ਹੁੰਦੇ ਜਾ ਰਹੇ ਹਨ। ਰਹੀ-ਸਹੀ ਕਸਰ ਖਾੜੀ ਜੰਗ ਦੇ ਨਤੀਜੇ ਵਜੋਂ ਹੋਈ ਰਸੋਈ ਗੈਸ ਦੀ ਕਿੱਲਤ ਤੇ ਕਾਲਾਬਾਜ਼ਾਰੀ ਨੇ ਕੱਢ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰਸੋਈ ਗੈਸ ਬਲੈਕ ’ਚ ਸੌ ਤੋਂ ਲੈ ਕੇ 6-7 ਸੌ ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀ ਹੈ। ਮੋਟੇ ਅੰਦਾਜ਼ੇ ਮੁਤਾਬਿਕ ਇਨ੍ਹਾਂ ਦਿਨਾਂ ’ਚ ਕੇਵਲ ਰਸੋਈ ਗੈਸ ਦਾ ਖਰਚਾ ਹੀ 600% ਵਧ ਗਿਆ ਹੈ। ਇਉਂ ਹੀ ਬਾਕੀ ਨਿਤ ਵਰਤੋਂ ਦੀਆਂ ਵਸਤਾਂ ਦੀ ਮਹਿੰਗਾਈ ਨੂੰ ਵੀ ਖੰਭ ਲੱਗ ਗਏ ਹਨ। ਇਹ ਤਾਂ ਜੱਗ ਜਾਹਰ ਹੀ ਹੈ ਕਿ ਅਚਾਨਕ ਆਉਣ ਵਾਲੀਆਂ ਅਜਿਹੀਆਂ ਵਿਦੇਸ਼ੀ ਬਿਪਤਾਵਾਂ ਦਾ ਟਾਕਰਾ ਕਰਨ ਦੀ ਮੋਦੀ ਸਰਕਾਰ ਕੋਲ ਨਾ ਨੀਤੀ ਹੈ ਤੇ ਨਾ ਹੀ ਲੋਕਾਂ ਦੀ ਬਾਂਹ ਫੜ੍ਹਨ ਦੀ ਇਸ ਦੀ ਕਦੇ ਨੀਤ ਰਹੀ ਹੈ।ਮਾਲਿਕਾਂ ਤੇ ਸਰਕਾਰਾਂ ਵਲੋਂ ਮਨੁੱਖੀ ਸਵੈਮਾਨ ਤੇ ਗੁਜ਼ਾਰੇਯੋਗ ਉਜ਼ਰਤਾਂ ਤੋਂ ਵਾਂਝੇ ਕਰ ਦਿੱਤੇ ਗਏ ਇਹ ਕਿਰਤੀ ਬੇਹੱਦ ਤਨਾਓ ’ਚ ਜ਼ਿੰਦਗੀ ਜਿਉਂ ਰਹੇ ਹਨ। ਬੜੀ ਥੋੜ੍ਹੀ ਮਿਆਦ ਦੇ ਠੇਕੇ ਅਧੀਨ ਕੰਮ ’ਤੇ ਰੱਖੇ ਜਾਣ ਕਰਕੇ ਪਤਾ ਨਹੀਂ ਕਿਸ ਨੂੰ ਕਦੋਂ ਖੜ੍ਹੇ ਪੈਰ ਕੰਮ ਤੋਂ ਜਵਾਬ ਮਿਲ ਜਾਵੇ। ਮਸ਼ੀਨੀਕਰਨ ਨੇ ਵੀ ਰੁਜ਼ਗਾਰ ਦੇ ਮੌਕੇ ਘਟਾਏ ਹਨ। ਪਰ ਸੱਭ ਤੋਂ ਵੱਡਾ ਮਸਲਾ ਇਹ ਹੈ ਕਿ ਯੂਨੀਅਨ ਬਣਾਉਣੀ, ਹੜਤਾਲ ਕਰਨੀ ਤੇ ਟੇਬਲ ’ਤੇ ਗੱਲਬਾਤ ਰਾਹੀਂ ਸਮੂਹਿਕ ਸੌਦੇਬਾਜੀ ਕਰਦੇ ਹੋਏ ਫੌਰੀ ਲਾਭ ਪ੍ਰਾਪਤ ਕਰਨੇ ਆਦਿ ਦੇ ਅਧਿਕਾਰ ਖੋਹ ਲਏ ਗਏ ਹਨ। ਲਿਹਾਜਾ ਕਿਰਤੀ ਆਪਣੇ-ਆਪ ਨੂੰ ਸ਼ਕਤੀਹੀਣ ਤੇ ਅਸੁਰੱਖਿਅਤ ਸਮਝਣ ਲੱਗ ਪਏ ਹਨ।ਸਾਫ ਹੈ ਕਿ ਭਾਰਤ ਦਾ ਖੂਬ ਧੁੰਮਾਇਆ ਜਾ ਰਿਹਾ ਮੌਜੂਦਾ ‘ਵਿਕਾਸ ਮਾਡਲ’, ਜੋ ਨਾ ਸਮਾਜਿਕ ਖੇਤਰ ’ਚ ਟਿਕਾਊ ਸਾਬਤ ਹੋਇਆ ਹੈ ਤੇ ਨਾ ਆਰਥਿਕ ਖੇਤਰ ’ਚ ਵਿਹਾਰਕ ਕਸੌਟੀ ’ਤੇ ਖਰਾ ਉੱਤਰਿਆ ਹੈ, ਕਿਰਤੀਆਂ ਦੇ ਮਨਾਂ ’ਚ ਅਥਾਹ ਗੁੱਸਾ ਪੈਦਾ ਹੋਣ ਦਾ ਮੂਲ ਕਾਰਨ ਹੈ। ਇਹ ਵਾਰ-ਵਾਰ ਸਿੱਧ ਹੋ ਰਿਹਾ ਹੈ ਕਿ ਜਿਹੜਾ ਵਿਕਾਸ ਮਾਡਲ ਵਸੋਂ ਦੀ ਖਰੀਦ ਸ਼ਕਤੀ ਵਧਾਉਣ ਦੇ ਠੋਸ ਉਪਰਾਲੇ ਨਹੀਂ ਕਰਦਾ, ਉਸ ਦਾ ਅਰਥਚਾਰਾ ਕਦੀ ਵੀ ਸੰਕਟ ਮੁਕਤ ਹੋ ਹੀ ਨਹੀਂ ਸਕਦਾ।ਬੇਚੈਨੀ ਦਾ ਮੂਲ ਕਾਰਨ : ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੇ ਚੌਖਟੇ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਸਦਕਾ ਮਹਿੰਗਾਈ, ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ, ਭੁੱਖਮਰੀ, ਕੁਪੋਸ਼ਣ ਆਦਿ ਮੁਸੀਬਤਾਂ ਤੇ ਗਰੀਬੀ-ਅਮੀਰੀ ਦੇ ਪਾੜੇ ’ਚ ਅੰਤਾਂ ਦਾ ਵਾਧਾ ਹੋਇਆ ਹੈ। ਸਰਕਾਰੀ ਨੌਕਰੀਆਂ ਦਾ ਫਸਤਾ ਵੱਢ ਦਿੱਤਾ ਗਿਆ ਹੈ। ਠੇਕਾ ਪ੍ਰਣਾਲੀ ਰਾਹੀਂ ਪੜ੍ਹੇ-ਲਿਖੇ ਨੌਜਵਾਨਾਂ ਤੇ ਹੁਨਰਮੰਦ ਕਾਮਿਆਂ ਤੋਂ ਮਾਮੂਲੀ ਤਨਖਾਹਾਂ ’ਤੇ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਹੈ। ਇਨ੍ਹਾਂ ਨੀਤੀਆਂ ਨੇ ਬਹੁ ਗਿਣਤੀ ਵਸੋਂ ਨੂੰ ਇਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ, ਸਮਾਜਿਕ ਸੁਰੱਖਿਆ ਤੇ ਜਨਤਕ ਖੇਤਰ ਦੀਆਂ ਹੋਰ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਹੈ। ਬੇਘਰਿਆਂ ਦੀ ਗਿਣਤੀ ’ਚ ਇਨ੍ਹਾਂ ਸਾਲਾਂ ’ਚ ਲਾਮਿਸਾਲ ਵਾਧਾ ਹੋਇਆ ਹੈ। ਦਹਾਕਿਆਂ ਦੇ ਲਹੂ ਵੀਟਵੇਂ ਘੋਲਾਂ ਤੇ ਅਦੁੱਤੀ ਕੁਰਬਾਨੀਆਂ ਸਦਕਾ ਹਾਸਲ ਕੀਤੇ ਕਿਰਤ ਕਾਨੂੰਨ ਖਤਮ ਕਰਕੇ ਇਨ੍ਹਾਂ ਨੂੰ ਚਾਰ ਕਿਰਤ ਕੋਡਾਂ ’ਚ ਸਮੇਟ ਦਿੱਤਾ ਗਿਆ ਹੈ। ਉੱਤੋਂ ਸਿਤਮ ਜ਼ਰੀਫੀ ਇਹ ਕਿ ਕਿਰਤੀਆਂ ਨੂੰ ਕਾਰਪੋਰੇਟਾਂ ਦੇ ਬੰਧੂਆ ਗੁਲਾਮ ਬਣਾਉਣ ਲਈ ਕੀਤੇ ਗਏ ਕਿਰਤੀ ਅਧਿਕਾਰਾਂ ਦੇ ਇਸ ਘਾਣ ਨੂੰ ਹਾਕਮਾਂ ਵਲੋਂ ‘ਕ੍ਰਾਂਤੀਕਾਰੀ ਪ੍ਰੀਵਰਤਨ’ ਦੱਸਿਆ ਜਾ ਰਿਹਾ ਹੈ। ਉਦਯੋਗਾਂ ਨੂੰ ਸਸਤੀ ਕਿਰਤ ਮੁਹੱਈਆ ਕਰਾਉਣ ਲਈ ਸਾਲ ’ਚ ਸੀਮਤ ਦਿਨਾਂ ਵਾਸਤੇ ਗਾਰੰਟੀਸ਼ੁਦਾ ਰੁਜ਼ਗਾਰ ਦੇਣ ਵਾਲੇ ਮਨਰੇਗਾ ਕਾਨੂੰਨ ਦਾ ਭੋਗ ਪਾ ਦਿੱਤਾ ਗਿਆ ਹੈ।‘‘ਐਨਸੀਆਰ ਦੇ ਮਜ਼ਦੂਰਾਂ ’ਚ ਫੁੱਟੇ ਜਬਰਦਸਤ ਰੋਹ ਤੇ ਬੇਚੈਨੀ ਨੂੰ ਉਪਰੋਕਤ ਚੌਖਟੇ ਅੰਦਰ ਹੀ ਠੀਕ ਭਾਵਨਾ ਨਾਲ ਸਮਝਿਆ-ਵਿਚਾਰਿਆ ਜਾ ਸਕਦਾ ਹੈ।’’ਹਕੂਮਤੀ ਪ੍ਰਤੀਕਰਮ : ਮੋਦੀ-ਯੋਗੀ ਸਰਕਾਰਾਂ ਨੇ ਆਪਣੇ ਜਮਾਤੀ ਕਿਰਦਾਰ ਤੇ ਜਾਬਰ ਨੀਤੀ ਦੇ ਅਨੁਰੂਪ ਕਾਰਵਾਈ ਕਰਦਿਆਂ ਉਜਰਤ ਵਾਧੇ ਲਈ ਲੜ ਰਹੇ ਮਜ਼ਦੂਰਾਂ ਉੱਪਰ ਫੌਰਨ ਹੀ ਅਣ-ਮਨੁੱਖੀ ਜਬਰ ਢਾਹੁਣਾ ਸ਼ੁਰੂ ਕਰ ਦਿੱਤਾ। 11 ਅਪ੍ਰੈਲ ਨੂੰ ਪੁਲਸ ਚਾਰ ਔਰਤਾਂ ਸਮੇਤ ਸੱਤ ਮਜ਼ਦੂਰਾਂ ਨੂੰ ਅਗਵਾ ਕਰਕੇ ਅਣਦੱਸੀ ਥਾਂ ਲੈ ਗਈ ਤੇ ਥਾਂ ਪੁਰ ਥਾਂ ਕਿਰਤੀਆਂ ਦੇ ਝੁੰਡਾਂ ’ਤੇ ਡਾਂਗਾਂ ਵਰ੍ਹਾਉਣ ਲੱਗ ਪਈ। ਔਰਤਾਂ ਨੂੰ ਪੁਲਸੀਆ ਕਹਿਰ ਦਾ ਉਚੇਚਾ ਨਿਸ਼ਾਨਾ ਬਣਾਇਆ ਗਿਆ। ਮਜ਼ਦੂਰਾਂ ਦਾ ਰੋਹ ਹੋਰ ਭੜਕ ਉੱਠਿਆ। 13 ਅਪ੍ਰੈਲ ਨੂੰ ਹੋਈਆਂ ਅਗਜਨੀ, ਪਥਰਾਅ ਦੀਆਂ ਵਾਰਦਾਤਾਂ ਤੇ ਕਈ ਥਾਈਂ ਪੁਲਸ ਨਾਲ ਹੋਇਆ ਟਕਰਾਅ, ਸਰਕਾਰ ਦੀ ਉਕਤ ਜਾਬਰ ਪਹੁੰਚ ਦੇ ਪ੍ਰਤੀਕਰਮ ਵਜੋਂ ਹੀ ਦੇਖੇ ਜਾਣੇ ਚਾਹੀਦੇ ਹਨ।ਯੋਗੀ ‘ਸਾਹਿਬ’ ਨੇ ਇਸੇ ਦੌਰਾਨ ਇਕ ਬਿਆਨ ਰਾਹੀਂ ਇਕ ਹੋਰ ਮਾਅਰਕਾ ਮਾਰਿਆ। ਉਸਨੇ ਕਿਹਾ ਕਿ ਮਜ਼ਦੂਰਾਂ ਦੀ ਪ੍ਰੇਸ਼ਾਨ ਭੁੱਖ-ਦੁੱਖ ਨਹੀਂ, ਬਲਕਿ ਇਨ੍ਹਾਂ ਨੂੰ ਤਾਂ ਸ਼ਹਿਰੀ ਮਾਓਵਾਦੀਆਂ ਨੇ ਭੜਕਾਇਆ ਹੈ। ਇਸ ਤੋਂ ਵੀ ਅਗਾਂਹ ਜਾਂਦਿਆਂ ਸੱਤਾ ਸੁੱਖ ਭੋਗ ਰਹੇ ਇਸ ਨਾਮ ਨਿਹਾਦ ’ਯੋਗੀ’ ਨੇ ਇੱਥੋਂ ਤੱਕ ਬੱਕੜਵਾਹ ਮਾਰਿਆ ਕਿ ਹੜਤਾਲ-ਮੁਜ਼ਾਹਰਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ।ਇਸ ਖਿਲਾਫ ਬਹੁਤੇ ਲੋਕਾਂ ਦਾ ਇਹ ਪ੍ਰਤੀਕਰਮ ਆਇਆ ਹੈ ਕਿ ਮੋਦੀ ਸਰਕਾਰ ਤੇ ਸੂਬਾਈ ਭਾਜਪਾ ਸਰਕਾਰਾਂ ਹਰ ਉਸ ਵਿਅਕਤੀ ਸਿਰ ‘ਅਰਬਨ ਨਕਸਲ’ ਜਾਂ ‘ਪਾਕਿਸਤਾਨੀ ਏਜੰਟ’ ਹੋਣ ਦਾ ਦੋਸ਼ ਮੜ੍ਹ ਦਿੰਦੀਆਂ ਹਨ, ਜੋ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਭਗਵਾ ਸਰਕਾਰਾਂ ਦਾ ਵਿਰੋਧ ਕਰਦਾ ਹੈ ਜਾਂ ਭਾਜਪਾ ਤੇ ਇਸ ਦੇ ’ਨਾਗਪੁਰੀ’ ਆਕਾਵਾਂ ਨਾਲ ਵਿਚਾਰਧਾਰਕ ਵਖਰੇਵਾਂ ਰੱਖਦਾ ਹੈ। ਇਹ ਪ੍ਰਤੀਕਰਮ ਵੱਡੀ ਹੱਦ ਤੱਕ ਠੀਕ ਵੀ ਹੈ। ਲੇਕਿਨ ਇਹ ਮਸਲਾ ਕੇਵਲ ਇੱਥੋਂ ਤਕ ਹੀ ਸੀਮਤ ਨਹੀਂ ਹੈ। ਕਿਰਤੀਆਂ ਵਿਰੁੱਧ ਜਾਬਰ ਹੱਲੇ ਤੇ ਸਰਕਾਰੀ ਬਿਆਨਾਂ ਦਾ ਅਸਲੀ ਸਬਕ ਕਿਤੇ ਵਡੇਰਾ ਹੈ।ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ. ਜਾਂ ਸੰਘ) ਤੇ ਇਸ ਦੇ ਸਹਿਯੋਗੀ ਸੰਗਠਨ ਅਤੇ ਸੰਘ ਦੀ ਸਿਆਸੀ ਸ਼ਾਖਾ ਭਾਜਪਾ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ; ਸਾਮਰਾਜੀ ਧਾੜਵੀਆਂ, ਬਹੁ ਕੌਮੀ ਕਾਰਪੋਰੇਸ਼ਨਾਂ, ਭਾਰਤ ਦੇ ਕਾਰਪੋਰੇਟ ਘਰਾਣਿਆਂ, ਖਾਸ ਕਰਕੇ ਅਡਾਨੀ-ਅੰਬਾਨੀ ਜਿਹੇ ਜੁੰਡੀ ਪੂੰਜੀਪਤੀਆਂ ਦੇ ਹਿਤਾਂ ਦੀ ਰਖਵਾਲੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ। ਮਸਲਨ ਉਕਤ ਹਿੰਦੂਤਵੀ ਟੋਲੇ ਜਦੋਂ ਮੁਸਲਮਾਨਾਂ ਨੂੰ ਘੁਸਪੈਠੀਏ ਤੇ ਵਿਦੇਸ਼ੀ ਹਮਲਾਵਰ (ਆਕ੍ਰਾਂਤਾ) ਕਹਿੰਦੇ ਹਨ ਤਾਂ ਜਿਆਦਾਤਰ ਹਿੰਦੂ ਭੈਣਾਂ-ਭਰਾ ਇਸ ਨਫ਼ਰਤੀ ਬਿਰਤਾਂਤ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਸ਼ਾਇਦ ਕਈਆਂ ਨੂੰ ਇਸ ਕੂੜ ਪ੍ਰਚਾਰ ਨਾਲ ਤਸੱਲੀ ਜਾਂ ਖੁਸ਼ੀ ਵੀ ਮਹਿਸੂਸ ਹੁੰਦੀ ਹੋਵੇ। ਪਰ ਜਦੋਂ ਲੋਟੂਆਂ ਤੋਂ ਆਪਣੇ ਹੱਕ ਲੈਣ ਲਈ ਕਿਰਤੀ, ਜਿਨ੍ਹਾਂ ਚੋਂ ਬਹੁ ਗਿਣਤੀ ਹਿੰਦੂ ਹਨ, ਘੋਲ ਦੇ ਮੈਦਾਨ ’ਚ ਨਿੱਤਰੇ ਤਾਂ ਇਨ੍ਹਾਂ ਨੇ ਸਾਰੇ ਕਿਰਤੀਆਂ ਨੂੰ ਹੀ ਪਾਕਸਿਤਾਨ ਦੇ ‘ਹੱਥਠੋਕੇ’ ਹੋਣ ਦਾ ਖਿਤਾਬ ਦੇ ਦਿੱਤਾ। ਹਾਲਾਂਕਿ ਬਹੁ ਗਿਣਤੀ ਕਿਰਤੀ ਹਿੰਦੂ ਧਰਮ ਨੂੰ ਮੰਨਦੇ ਹਨ, ਪਰ ਇਨ੍ਹਾਂ ਹਿੰਦੂਆਂ ਦਾ ਬੇਰਹਿਮੀ ਨਾਲ ਕੁਟਾਪਾ ਕਰਨ ਲੱਗਿਆਂ ਵੀ ਮੋਦੀ-ਯੋਗੀ ਦੀ ਪੁਲਸ ਨੇ ਕੋਈ ’ਪੱਖਪਾਤ’ ਨਹੀਂ ਕੀਤਾ, ਸਗੋਂ ਸਭ ਨੂੰ ਇਕੋ ਜਿੰਨਾ ’ਗੱਫਾ’ ਵੰਡਿਆ। ਮੋਦੀ-ਯੋਗੀ ਸਰਕਾਰਾਂ ਦੇ ਹਿੰਦੂਤਵੀ ਏਜੰਡੇ, ਇਨ੍ਹਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਆਰਥਕ-ਸਨਅਤੀ ਨੀਤੀਆਂ ਤੇ ਕਿਰਤ ਕੋਡਾਂ ਦੀ ’ਕ੍ਰਾਂਤੀਕਾਰੀ’ ਪ੍ਰੀਕਿਰਤੀ ਦਾ ਹੀਜ਼-ਪਿਆਜ਼ ਉਪਰੋਕਤ ਕਿਰਤੀ ਘੋਲ ਨੂੰ ਦਬਾਉਣ ਲਈ ਮੋਦੀ-ਯੋਗੀ ਐਂਡ ਕੰਪਨੀ ਵਲੋਂ ਵਰਤੇ ਗਏ ਜ਼ਾਲਿਮਾਨਾਂ ਹਥਕੰਡਿਆਂ ਨੇ ਇਕੋ ਝਟਕੇ ’ਚ ਬੇਪਰਦ ਕਰ ਦਿੱਤਾ ਹੈ।ਹਿੰਦੂਆਂ ਦੇ ਸਭ ਤੋਂ ਵੱਡੇ ‘ਹਿੱਤ ਰਕਸ਼ਕ’ ਹੋਣ ਦਾ ਦਾਅਵਾ ਕਰਨ ਵਾਲੇ ‘ਬਜਰੰਗ ਦਲ’, ‘ਵਿਸ਼ਵ ਹਿੰਦੂ ਪ੍ਰੀਸ਼ਦ’, ‘ਸਨਾਤਨ ਸੰਸਥਾ’ ਵਰਗੇ ਸੈਂਕੜੇ ਸੰਗਠਨ ਕਿਤੇ ਭਾਲੇ ਨਹੀਂ ਥਿਆਏ। ਇਨ੍ਹਾਂ ਦੇ ਖਰੂਦੀ ਕਾਰਕੁੰਨ ਮਸਜਿਦਾਂ ਮੂਹਰੇ ਡੀਜੇ ਵਜਾ ਕੇ ਗੰਦੀਆਂ ਗਾਲ੍ਹਾਂ ਕੱਢਦੇ ਹੋਏ ਤਾਂ ਖੂਬ ‘ਤਾਂਡਵ’ ਮਚਾਉਂਦੇ ਹਨ। ਪਰ ਰੋਜ਼ੀ-ਰੋਟੀ ਲਈ ਲੜ ਰਹੇ ਹਿੰਦੂ ਮਜ਼ਦੂਰਾਂ ਦੇ ਹੱਕ ’ਚ ਇਨ੍ਹਾਂ ’ਚੋਂ ਕੋਈ ਨ੍ਹੀ ਬਹੁੜਿਆ?!ਇਹ ਘਟਨਾਕ੍ਰਮ ਸਿੱਧ ਕਰਦਾ ਹੈ ਕਿ ਆਰ.ਐਸ.ਐਸ.-ਭਾਜਪਾ ਦਾ ਸ਼ਾਸ਼ਨ (ਹਿੰਦੂ ਰਾਸ਼ਟਰ) ਜਦੋਂ ਪੱਕੇ ਤੌਰ ’ਤੇ ਸਥਾਪਿਤ ਹੋ ਗਿਆ ਤਾਂ ਇਹ ਸਾਮਰਾਜ ਨਾਲ ਘਿਓ-ਖਿਚੜੀ ਪੂੰਜੀਪਤੀ ਤੇ ਜਗੀਰੂ ਜਮਾਤਾਂ ਦੀ ਧਨ-ਦੌਲਤ ਦੀ ਰਾਖੀ ਕਰਨ ਤੇ ਇਸ ’ਚ ਹੋਰ ਵਾਧਾ ਕਰਨ ਲਈ ਕਿਰਤੀ ਵਸੋਂ ਦਾ ਰੱਜ ਕੇ ਕੁਟਾਪਾ ਚਾੜ੍ਹਨਗੇ ਤੇ ਕੁੱਟ ਖਾਣ ਵਾਲਿਆਂ ’ਚ ਬਹੁ ਗਿਣਤੀ ਲਾਜ਼ਮੀ ਹਿੰਦੂ ਹੀ ਹੋਣਗੇ।ਅਜੋਕੇ ਹਾਲਾਤ ਕਿੱਥੇ ਪੁੱਜ ਗਏ ਹਨ?: 1886 ’ਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਕਿਰਤੀਆਂ ਨੇ ਆਪਣੇ ਬੇਜੋੜ ਰਹਿਬਰਾਂ ਦੀ ਅਗਵਾਈ ਹੇਠ ਅੱਠ ਘੰਟੇ ਦੀ ਕੰਮ ਦਿਹਾੜੀ ਲਾਗੂ ਕੀਤੇ ਜਾਣ ਦਾ ਸ਼ਾਨਾਮੱਤਾ ਘੋਲ ਲੜਿਆ ਸੀ। ਆਗੂਆਂ ਚੋਂ ਚਾਰ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ, ਬਾਕੀਆਂ ਨੂੰ ਲੰਮੀ ਮਿਆਦ ਲਈ ਜੇਲ੍ਹਾਂ ’ਚ ਸੜਾਇਆ ਗਿਆ। ਹਜ਼ਾਰਾਂ ਨੇ ਪੁਲਸ ਤੇ ਮਾਲਕਾਂ ਦੇ ਗੁੰਡਿਆਂ ਦਾ ਅਕਹਿ ਜਬਰ ਆਪਣੇ ਪਿੰਡਿਆਂ ’ਤੇ ਹੰਢਾਇਆ। ਬੇਸ਼ੁਮਾਰ ਔਰਤਾਂ ਦੀਆਂ ਰੂਹਾਂ ਜਖ਼ਮੀ ਕੀਤੀਆਂ ਗਈਆਂ। ਲੇਕਿਨ ਉਨ੍ਹਾਂ ਦੀ ਕੁਰਬਾਨੀ ਅਜਾਈਂ ਨਹੀਂ ਗਈ। ਸ਼ਿਕਾਗੋ ਸ਼ਹਿਰ ਦੇ ਸੰਗਰਾਮ ਨੇ ਵਿਸ਼ਵ ਵਿਆਪੀ ਆਕਾਰ ਲੈ ਲਿਆ। ਪੂਰੀ ਦੁਨੀਆ ’ਚ ਅੱਠ ਘੰਟੇ ਦੀ ਕੰਮ ਦਿਹਾੜੀ ਲਾਗੂ ਹੋਈ। ਇਸ ਜਿੱਤ ਨੇ ਬਾਕੀ ਰਹਿੰਦੇ ਕਿਰਤ ਅਧਿਕਾਰਾਂ ਦੀ ਪ੍ਰਾਪਤੀ ਲਈ ਯੁੱਧ ਦਾ ਮੁੱਢ ਬੰਨਿ੍ਹਆ। ਦੁਨੀਆ ਭਰ ਦੇ ਕਿਰਤੀਆਂ ਨੇ ਆਪਣੀ ਜਦੋਜਹਿਦ ਸਦਕਾ ਅਨੇਕਾਂ ਅਧਿਕਾਰ ਹਾਸਲ ਕੀਤੇ। ਇਹੋ ਨਹੀਂ ਪਿਛੜੇ ਦੇਸ਼ ਰੂਸ ਅੰਦਰ ਪਹਿਲਾ ਕਿਰਤੀ ਰਾਜ ਵੀ ਸਥਾਪਤ ਹੋਇਆ। ਇਸ ਦੇ ਪ੍ਰਭਾਵ ਸਦਕਾ ਦੁਨੀਆ ਦੇ ਵੱਡੇ ਹਿੱਸੇ ’ਤੇ ਸੂਹੇ ਪਰਚਮ ਦਾ ਬੋਲਬਾਲਾ ਕਾਇਮ ਹੋ ਗਿਆ। ਪ੍ਰੰਤੂ ਅੱਜ ਦੇ ਹਾਲਾਤ ਦੀ ਪੁਣਛਾਣ ਕਰਿਆਂ ਸਾਫ ਮਹਿਸੂਸ ਹੁੰਦਾ ਹੈ ਕਿ ਅਸੀਂ 1886 ਤੋਂ ਪਹਿਲਾਂ ਵਾਲੇ ਹਾਲਾਤ ’ਚ ਫੇਰ ਪੁੱਜ ਗਏ ਹਾਂ। ਫਿਰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਜਮਾਤਾਂ ਰਹਿਣਗੀਆਂ ਤਾਂ ਜਮਾਤੀ ਭੇੜ ਵੀ ਜਨਮ ਲੈਣਗੇ ਅਤੇ ਭੇੜਾਂ ’ਚੋਂ ਕਿਰਤੀ ਫੇਰ ਜੇਤੂ ਹੋ ਕੇ ਨਿੱਕਲਣਗੇ। ਲੇਕਿਨ ਅਸਾਨੂੰ ਨਵੇਂ ਹਾਲਾਤ ਨਾਲ ਮੇਚਵੀਂ ਵਿਉਂਤਬੰਦੀ ਕਰਦੇ ਹੋਏ ਸੰਘਰਸ਼ਾਂ ਦੇ ਰਾਹ ਪੈਣਾ ਹੋਵੇਗਾ। ਕੀ ਕਰਨਾ ਲੋੜੀਏd ਕਿਰਤੀਆਂ ਨੂੰ ਧਰਮ, ਜਾਤ, ਭਾਸ਼ਾ, ਖਿੱਤੇ ਆਦਿ ਦੇ ਮਤਭੇਦ ਭੁਲਾ ਕੇ ਆਪਣੇ ਰੋਜ਼ੀ-ਰੋਟੀ ਦੇ ਮਸਲਿਆਂ ਦੇ ਹੱਲ ਲਈ ਤੇ ਆਪਣੇ ਵਜੂਦ ਦੀਆਂ ਲੜਾਈਆਂ ਲੜਨ ਲਈ ਇਕ ਜਮਾਤ ਵਜੋਂ ਫੌਲਾਦੀ ਏਕਤਾ ਕਾਇਮ ਕਰਨੀ ਹੋਵੇਗੀ। ਇਹ ਕੰਮ ਆਪੋ-ਆਪਣੇ ਢੰਗ ਨਾਲ, ਆਪੋ-ਆਪਣੇ ਧਰਮਾਂ ਨੂੰ ਮੰਨਦੇ ਹੋਏ ਵੀ ਬਾਖੂਬੀ ਕੀਤਾ ਜਾ ਸਕਦਾ ਹੈ।d ਆਰਥਿਕ ਲੜਾਈਆਂ ਜ਼ਰੂਰੀ ਵੀ ਹਨ ਤੇ ਹਰ ਹਾਲ ਲੜੀਆਂ ਵੀ ਜਾਣੀਆਂ ਚਾਹੀਦੀਆਂ ਹਨ। ਲੇਕਿਨ ਘੋਲਾਂ ਦੀ ਮੁੱਖ ਦਿਸ਼ਾ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਘੜੀਆਂ ਨਵ-ਉਦਾਰਵਾਦੀ ਨੀਤੀਆਂ ਨੂੰ ਮੋੜਾ ਦੇਣ ਵੱਲ ਸੇਧਤ ਹੋਣੀ ਚਾਹੀਦੀ ਹੈ ਤਾਂ ਜੋ ਕਿਰਤੀ ਵਰਗਾਂ ਦੀਆਂ ਜੀਵਨ ਹਾਲਤਾਂ ’ਚ ਨਿੱਗਰ ਤਬਦੀਲੀ ਲਿਆਂਦੀ ਜਾ ਸਕੇ।d ਕਿਰਤ ਸ਼ਕਤੀ ਦਾ ਵਧੇਰੇ ਹਿਸਾ, ਗੈਰ ਜਥੇਬੰਦ ਜਾਂ ਗੈਰ ਰਿਵਾਇਤੀ ਖੇਤਰ ਦੇ ਕਾਮਿਆਂ ਨੂੰ ਜਥੇਬੰਦ ਕੀਤੇ ਬਗੈਰ ਟਰੇਡ ਯੂਨੀਅਨ ਲਹਿਰ ਅਪੰਗ ਹੈ। ਕਿਰਤੀ ਘੋਲਾਂ ’ਚ ਇਨ੍ਹਾਂ ਦੀ ਗੈਰ ਮੌਜੂਦਗੀ ਨਾਲ ਘੋਲਾਂ ਨੂੰ ਉਹ ਸ਼ਕਤੀ ਤੇ ਕਾਮਯਾਬੀ ਨਹੀਂ ਮਿਲਦੀ, ਜਿਸ ਦੀ ਅੱਜ ਲੋੜ ਹੈ। ਜਮਹੂਰੀ ਲਹਿਰ, ਖਾਸ ਕਰਕੇ ਜਥੇਬੰਦ ਕਿਰਤੀਆਂ-ਕਰਮਚਾਰਿਆਂ ਨੂੰ ਇਨ੍ਹਾਂ ਨੂੰ ਜਥੇਬੰਦ ਕਰਨ ਦੀ ਉਚੇਚੀ ਵਿਉਂਤਬੰਦੀ ਕਰਨੀ ਚਾਹੀਦੀ ਹੈ।d ਔਰਤਾਂ, ਦਲਿਤਾਂ ਤੇ ਹਾਸ਼ੀਆਗਤ ਵਸੋਂ ਸਮੂਹਾਂ ਅਤੇ ਛੋਟੇ ਤੇ ਹਾਸ਼ੀਆਗਤ ਕਿਸਾਨਾਂ ਨਾਲ ਪੀਡੀ ਸਾਂਝ ਪਾਉਣ ਦੀ ਨਿੱਗਰ ਯੋਜਨਾਬੰਦੀ ਕਰਦਿਆਂ ਇਸ ਦਿਸ਼ਾ ’ਚ ਵਿਸ਼ੇਸ਼ ਫੈਸਲੇ ਲੈਣੇ ਹੋਣਗੇ।d ਅੱਜ ਕਲ੍ਹ ਇਹ ਘਾਤਕ ਵਿਚਾਰ ਯੋਜਨਾਬੱਧ ਫੈਲਾਇਆ ਜਾ ਰਿਹਾ ਹੈ ਕਿ ਕਿਰਤੀ-ਕਿਸਾਨਾਂ ਨੂੰ ਰਾਜਨੀਤੀ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਇਸ ਦੇ ਉਲਟ ਲੋੜ ਇਸ ਗੱਲ ਦੀ ਹੈ ਕਿ ਕਿਰਤੀ-ਕਿਸਾਨ, ਜਮਾਤੀ ਦ੍ਰਿਸ਼ਟੀਕੋਣ ਨਾਲ ਲੈਸ ਹੋ ਕੇ ਸਿਆਸੀ ਘੋਲਾਂ ਵੱਲ ਵਧਣ। ਆਜ਼ਾਦੀ ਘੋਲ ਦੌਰਾਨ ਭਾਰਤੀ ਜਹਾਜ਼ੀਆਂ ਨੇ ਸੰਨ 1946 ’ਚ ਜਦੋਂ ਬ੍ਰਿਟਿਸ਼ ਆਕਾਵਾਂ ਖਿਲਾਫ ਬਗ਼ਾਵਤ ਕੀਤੀ ਸੀ ਤਾਂ ਉਦੋਂ ਬੰਬੇ (ਹੁਣ ਮੁੰਬਈ ) ਦੀ ਮਜ਼ਦੂਰ ਜਮਾਤ ਜਹਾਜ਼ੀਆਂ ਦੇ ਹੱਕ ’ਚ ਸੜਕਾਂ ’ਤੇ ਨਿਕਲ ਆਈ ਸੀ। ਇਸ ਨਾਲ ਵਿਦੇਸ਼ੀ ਹਾਕਮ ਧੁਰ ਅੰਦਰ ਤੱਕ ਕੰਬ ਉੱਠੇ ਸਨ। ਭਾਰਤ ਨੂੰ ਆਜ਼ਾਦ ਕਰਵਾਉਣ ’ਚ ਇਸ ਮਹਾਨ ਘਟਨਾ ਦੇ ਮਹਾਨ ਪ੍ਰਭਾਵ ਨੂੰ ਅੱਜ ਵੀ ਰੂਹ ’ਚ ਵਸਾਉਣ ਦੀ ਲੋੜ ਹੈ। ਮੁੰਬਈ ਦੇ ਕਿਰਤੀਆਂ ਨੇ ਇਵੇਂ ਹੀ ਬਾਲ ਗੰਗਾਧਰ ਤਿਲਕ ਦੀ ਗ੍ਰਿਫਤਾਰੀ ਵਿਰੁੱਧ ਵੀ ਸ਼ਾਨਾਮੱਤੀ ਹੜਤਾਲ ਕੀਤੀ ਸੀ। ਆਜ਼ਾਦ ਭਾਰਤ ’ਚ ਵੀ ਚੰਦਰ ਸ਼ੇਖਰ ਦੀ ਸਰਕਾਰ ਵੇਲੇ ਡਮਡਮ, ਕਲਕੱਤੇ ਦੇ ਗੋਦੀ ਕਾਮਿਆਂ ਨੇ ਸਮੁੰਦਰੀ ਜਹਾਜ਼ਾਂ ’ਚ ਖਾੜੀ ਜੰਗ ’ਚ ਭੇਜਿਆ ਜਾਣ ਵਾਲਾ ਤਬਾਹਕੁੰਨ ਜੰਗੀ ਸਾਜੋ-ਸਾਮਾਨ ਲੱਦਣੋਂ ਨਾਂਹ ਕਰ ਦਿੱਤੀ ਸੀ।- ਅਸਾਨੂੰ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਦਾ ਨਿਰਣਾ ਜਮਾਤੀ ਆਧਾਰ ’ਤੇ ਕਰਨ ਦੇ ਸਮਰੱਥ ਬਣਨਾ ਹੋਵੇਗਾ।d ਭਾਰਤ ਦਾ ਅਜੋਕਾ ਸੰਵਿਧਾਨ, ਜਮਾਤੀ ਸੀਮਾਵਾਂ ਦੇ ਬਾਵਜੂਦ ਕਿਰਤ ਅਧਿਕਾਰਾਂ, ਮਨੁੱਖੀ ਆਜ਼ਾਦੀਆਂ ਅਤੇ ਜਾਤੀਵਾਦੀ ਤੇ ਲਿੰਗਕ ਵਿਤਕਰੇ ਤੋਂ ਬੰਦ ਖਲਾਸੀ ਦਾ ਲਿਖਤੀ ਇਕਰਾਰਨਾਮਾ ਹੈ। ਦੇਸ਼ ਦਾ ਧਰਮ ਨਿਰਪੱਖ, ਲੋਕਰਾਜੀ ਤੇ ਫੈਡਰਲ ਢਾਂਚਾ ਵੀ ਸ਼ਹਿਰੀ ਆਜ਼ਾਦੀਆਂ, ਫਿਰਕੂ ਇਕਸੁਰਤਾ ਤੇ ਭੂਗੋਲਿਕ ਅਖੰਡਤਾ ਦਾ ਆਧਾਰ ਹੈ। ਅਸਾਨੂੰ ਇਸ ਤੋਂ ਬਿਹਤਰ ਢਾਂਚੇ (ਸਮਾਜਵਾਦ) ਦੀ ਕਾਇਮੀ ਲਈ ਜੂਝਦੇ ਹੋਏ ਮੌਜੂਦਾ ਸੰਵਿਧਾਨ ਤੇ ਢਾਂਚੇ ਦੀ ਰਾਖੀ ਲਈ ਵੀ ਜੂਝਣਾ ਹੋਵੇਗਾ। ਨਹੀਂ ਤਾਂ ਅਸੀਂ ਠੀਕ ਦਿਸ਼ਾ ’ਚ ਅਗਾਂਹ ਵਧਣ ਦੀ ਥਾਂ ਮੱਧਕਾਲ ਦੇ ਹਨੇਰੇ ਯੁਗ ਵੱਲ ਪਰਤ ਜਾਵਾਂਗੇ।d ਫਿਰਕੂ ਵੰਡ ਤਿੱਖੀ ਕਰਨ ਲਈ ਸੰਘ ਪਰਿਵਾਰ ਦੇ ਕਾਤਲਾਂ ਵਲੋਂ ਮੁਸਲਮਾਨਾਂ-ਈਸਾਈਆਂ ਦੇ ਕੀਤੇ ਜਾਂਦੇ ਵਹਿਸ਼ੀ ਕਤਲਾਂ ਤੇ ਇਨ੍ਹਾਂ ਖਿਲਾਫ ਫੈਲਾਈ ਜਾ ਰਹੀ ਨਫਰਤ ਦਾ ਵੀ ਡੱਟਵਾਂ ਟਾਕਰਾ ਕਰਨਾ ਹੋਵੇਗਾ। ਵਰਨਾ ਭਾਰਤ ਦੇ ਮਜ਼ਦੂਰ ਇਕ ਲੁੱਟੀ-ਲਤਾੜੀ ਜਮਾਤ ਵਜੋਂ ਕਦੀ ਵੀ ਇਕਜੁੱਟ ਹੋ ਕੇ ਆਪਣੀ ਮੁਕਤੀ ਲਈ ਨਹੀਂ ਜੂਝ ਸਕਣਗੇ।d ਹਰ ਕਿਸਮ ਦੀਆਂ ਪਿਛਾਖੜੀ ਰਵਾਇਤਾਂ, ਹਨੇਰਬਿਰਤੀਵਾਦ, ਅੰਧ ਵਿਸ਼ਵਾਸ ਤੋਂ ਮੁਕਤ ਹੁੰਦੇ ਹੋਏ ਅਗਾਂਹਵਧੂ ਸੋਚ ਤੇ ਵਿਗਿਆਨਕ ਨਜ਼ਰੀਏ ਦੇ ਧਾਰਨੀ ਬਣਨਾ ਹੋਵੇਗਾ।d ਸਮੁੱਚੀਆਂ ਟਰੇਡ ਯੂਨੀਅਨਾਂ ਦਾ ਸਾਂਝਾ ਮੰਚ ਕਾਇਮ ਕਰਦਿਆਂ ਸਾਂਝੇ ਘੋਲਾਂ ਵੱਲ ਪੇਸ਼ਕਦਮੀ ਕਰਨੀ ਹੋਵੇਗੀ ਤੇ ਅੱਗੋਂ ਤਬਕਾਤੀ ਸੰਗਠਨਾਂ ਨਾਲ ਸਾਂਝ ਕਾਇਮ ਕਰਨੀ ਹੋਵੇਗੀ। ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਭਾਰਤ ਦੀ ਮਜ਼ਦੂਰ ਜਮਾਤ ਨੂੰ ਉਪਰੋਕਤ ਵਿਸ਼ਵੀ, ਕੌਮੀ ਤੇ ਸਥਾਨਕ ਚੁਣੌਤੀਆਂ ਦਾ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਬਣਨ ਤੋਂ ਕੋਈ ਨਹੀਂ ਰੋਕ ਸਕਦਾ।

  • ਸੰਪਾਦਕੀ: ਜਮਾਤੀ ਲੋਟੂਆਂ ਤੇ ਇਨ੍ਹਾਂ ਦੇ ਫੁੱਟਪਾਊ ਪਿੱਠੂਆਂ ਦਾ ਅਸਲ ਕਿਰਦਾਰ ਪਛਾਣੋਂ ਸਾਮਰਾਜ, ਫਿਰਕੂ-ਫਾਸ਼ੀਵਾਦ, ਨਵ-ਉਦਾਰਵਾਦ ਤੋਂ ਮੁਕਤੀ ਲਈ ਜੂਝੋ!

    ਸੰਪਾਦਕੀ: ਜਮਾਤੀ ਲੋਟੂਆਂ ਤੇ ਇਨ੍ਹਾਂ ਦੇ ਫੁੱਟਪਾਊ ਪਿੱਠੂਆਂ ਦਾ ਅਸਲ ਕਿਰਦਾਰ ਪਛਾਣੋਂ ਸਾਮਰਾਜ, ਫਿਰਕੂ-ਫਾਸ਼ੀਵਾਦ, ਨਵ-ਉਦਾਰਵਾਦ ਤੋਂ ਮੁਕਤੀ ਲਈ ਜੂਝੋ!

    ਪੂੰਜੀਵਾਦੀ ਪ੍ਰਬੰਧ, ਜਦੋਂ ਸਾਮਰਾਜ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਇਸ ਦੀ ਪਸਾਰਵਾਦੀ ਲਾਲਸਾ ਦੀ ਮਾਰ ’ਚ ਆਏ ਦੇਸ਼ਾਂ ਦੀ ਆਰਥਿਕ ਸਥਿਤੀ ਅਤੇ ਸੰਸਾਰ ਭਰ ਦੀ ਕਿਰਤੀ ਲੋਕਾਈ ਦੀਆਂ ਜੀਊਣ ਹਾਲਤਾਂ ਦਾ ਬਦ ਤੋਂ ਬਦਤਰ ਹੋਣਾ ਲਾਜ਼ਮੀ ਹੈ। ਇਹੋ ਨਹੀਂ, ਸਾਮਰਾਜੀ ਧਾੜਵੀਆਂ ਵਲੋਂ ਪੂੰਜੀਵਾਦੀ ਕ੍ਰਾਂਤੀ ਦੌਰਾਨ ਤੇ ਪਿਛੋਂ ਸਥਾਪਿਤ ਹੋਈਆਂ ਸਾਰੀਆਂ ਅਗਾਂਹਵਧੂ ਪ੍ਰੰਪਰਾਵਾਂ ਤੇ ਮਾਨਵੀ ਅਸੂਲਾਂ ਦਾ ਵੀ ਪੜਾਅਵਾਰ ਖਾਤਮਾ ਆਰੰਭ ਦਿੱਤਾ ਜਾਂਦਾ ਹੈ। ਅਜੋਕੇ ਸਮੇਂ, ਸਾਮਰਾਜ ਬਾਰੇ ਉਕਤ ਵਿਗਿਆਨਕ ਧਾਰਨਾ ਬਿਲਕੁਲ ਦਰੁਸਤ ਸਿੱਧ ਹੋ ਰਹੀ ਹੈ। ਸਰਮਾਏਦਾਰ ਜਮਾਤ, ਆਪਣੇ ਜਨਮ-ਜਾਤ ਸੰਕਟ ਦਾ ਭਾਰ ਲੋਕਾਂ ਸਿਰ ਲੱਦਣ ਰਾਹੀਂ ਮੁਨਾਫ਼ੇ ਵਧਾਉਣ ਦੀ ਆਪਣੀ ਇੱਛਾ ਦੀ ਪੂਰਤੀ ਲਈ ਸੰਸਾਰ ਭਰ ’ਚ ਲੋਕਰਾਜੀ ਪ੍ਰਣਾਲੀ ਨੂੰ ਢਾਹ ਲਾ ਕੇ ‘ਤਾਨਾਸ਼ਾਹ’ ਤਰਜ਼ ਦੀਆਂ ਪਿੱਛਲਖੁਰੀ ਹਕੂਮਤਾਂ ਕਾਇਮ ਕਰਨ ਦੇ ਰਾਹ ਪਈ ਹੋਈ ਹੈ। ਅਮਰੀਕਾ, ਇਜ਼ਰਾਈਲ, ਭਾਰਤ, ਇਟਲੀ ਆਦਿ ਦੇਸ਼ਾਂ ’ਚ ਫਾਸ਼ੀ ਤਰਜ਼ ਦੀਆਂ ਸੱਜ ਪਿਛਾਖੜੀ ਹਕੂਮਤਾਂ ਦਾ ਹੋਂਦ ’ਚ ਆਉਣਾ ਇਸੇ ਪ੍ਰਕਿਰਿਆ ਦਾ ਭਾਗ ਹੈ। ਚਿੱਲੀ ’ਚ ਅਮਰੀਕਾ ਦੀ ਦੁਨੀਆਂ-ਜਹਾਨ ’ਚ ਬਦਨਾਮ ਸੂਹੀਆ ਏਜੰਸੀ ਸੀ.ਆਈ.ਏ. ਨੇ ਅੰਦਰੂਨੀ ਗੱਦਾਰਾਂ ਨਾਲ ਮਿਲਕੇ 1968 ਤੋਂ 1973 ਤੱਕ ਕਰੋੜਾਂ ਡਾਲਰ ਖਰਚੇ ਅਤੇ ਕਾਮਰੇਡ ਸਲਵਾਡੋਰ ਅਲੰਡੇ ਦੀ ਅਗਵਾਈ ਵਾਲੀ ਸਾਮਰਾਜ ਵਿਰੋਧੀ, ਅਗਾਂਹਵਧੂ ਸਰਕਾਰ ਨੂੰ ਅਸਥਿਰ ਕਰਨ ਲਈ ਲਈ ਨਿਰੰਤਰ ਸਾਜ਼ਿਸ਼ਾਂ ਰਚੀਆਂ। ਅੰਤ ਤਖਤਾਪਲਟ ਰਾਹੀਂ ਸਰਕਾਰ ਡੇਗ ਦਿੱਤੀ ਗਈ ਅਤੇ ਅਜਿਹਾ ਕਰਦਿਆਂ ਸਤੰਬਰ 1973 ’ਚ ਦੇਸ਼ ਦੇ ਸਮਾਜਵਾਦੀ ਸਦਰ ਸਲਵਾਡੋਰ ਅਲੈਂਡੇ ਦਾ ਕਤਲ ਕਰ ਦਿੱਤਾ ਗਿਆ। ਇਸੇ ਕਰਕੇ ਕਿਰਤੀ ਜਮਾਤ ਨੂੰ ਸਮਾਜਵਾਦੀ ਇਨਕਲਾਬ ਦੀ ਕਾਮਯਾਬੀ ਲਈ ਜੂਝਦਿਆਂ ਸਮਾਜਿਕ ਵਿਕਾਸ ਦੇ ਮੌਜੂਦਾ ਪੜਾਅ ’ਤੇ ਅੰਸ਼ਕ ਲੋਕਰਾਜੀ ਵਿਵਸਥਾ, ਯਾਨਿ ਪੂੰਜੀਵਾਦੀ ਜਮਹੂਰੀਅਤ, ਧਰਮ ਨਿਰਪੱਖਤਾ ਜਿਸ ਦਾ ਮੁੱਖ ਥੰਮ੍ਹ  ਹੈ, ਦੀ ਰਾਖੀ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।

    ਭਾਰਤ ਅੰਦਰ, ‘ਰਾਸ਼ਟਰੀ ਸੋਇਮ ਸੇਵਕ ਸੰਘ’ (ਆਰ.ਐਸ.ਐਸ.) ਵਲੋਂ, ਆਪਣੀ ਹੱਥ ਠੋਕਾ ਮੋਦੀ ਸਰਕਾਰ ਰਾਹੀਂ ਭਾਰਤ ਦੀ ਕੇਂਦਰੀ ਸੱਤਾ ’ਤੇ ਕਬਜ਼ਾ ਕਰ ਲੈਣ ਨਾਲ ਦੇਸ਼ ਦੇ ਸੰਵਿਧਾਨ ’ਚ ਦਰਜ ਸਾਰੇ ਮਨੁੱਖੀ ਅਧਿਕਾਰਾਂ ਤੇ ਸ਼ਹਿਰੀ ਆਜ਼ਾਦੀਆਂ ਦੇ ਖਾਤਮੇ ਦਾ ਸਿਲਸਿਲਾ ਆਰੰਭ ਦਿੱਤਾ ਗਿਆ ਹੈ। ਭਾਰਤ ਦੀ ਹੋਂਦ, ਇਕਜੁੱਟਤਾ ਤੇ ਤਰੱਕੀ ਦਾ ਆਧਾਰ ਬਣੇ ਲੋਕ ਰਾਜੀ ਤੇ ਧਰਮ ਨਿਰਪੱਖ ਸਰੋਕਾਰਾਂ ਅਤੇ ਸੰਘਾਤਮਕ (ਫੈਡਰਲ) ਅਧਿਕਾਰਾਂ ਦਾ ਗਿਣ-ਮਿਥ ਕੇ ਕੁਠਾਰਾਘਾਤ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਮੌਜੂਦਾ ਸੰਵਿਧਾਨ ਨੂੰ ਖਾਰਜ ਕਰਕੇ ਇਸ ਦੀ ਥਾਂ ਸ਼ਾਸ਼ਨ ਪੱਧਤੀ ਵਜੋਂ ਮਨੂੰ ਸਿਮਰਤੀ ਲਾਗੂ ਕਰਨ ਦੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਉਂਝ ਕਾਗਜ਼ਾਂ ਅੰਦਰ ਭਾਵੇਂ ਭਾਰਤ ਦਾ ਸੰਵਿਧਾਨ ਅਜੇ ਵੀ ਕਾਇਮ ਹੈ, ਪ੍ਰੰਤੂ ਅਮਲੀ ਰੂਪ ’ਚ ਸੰਘ ਪਰਿਵਾਰ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਉਲੰਘ ਕੇ ਗੈਰ ਸੰਵਿਧਾਨਕ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

    ਅਤੀਤ ’ਚ ਵੀ ਸਰਮਾਏਦਾਰ-ਜਗੀਰਦਾਰ ਹਾਕਮ ਜਮਾਤਾਂ ਦੀ ਨੁਮਾਇੰਦਗੀ ਕਰਦੇ ਰਾਜਸੀ ਦਲ ਚੋਣਾਂ ਜਿੱਤਣ ਲਈ ਸੱਤਾ ਦੀ ਦੁਰਵਰਤੋਂ ਕਰਦੇ ਸਨ ਅਤੇ ਥੈਲੀਸ਼ਾਹਾਂ ਤੇ ਲੱਠਮਾਰਾਂ ਦੀ ਇਮਦਾਦ ਵੀ ਲੈਂਦੇ ਸਨ। ਪ੍ਰੰਤੂ ਉਦੋਂ ਭਾਰਤ ਦਾ ਚੋਣ ਕਮਿਸ਼ਨ ਤੇ ਅਦਾਲਤਾਂ ਜਮਹੂਰੀਅਤ ਦੇ ਸੀਮਤ ਦਾਅਰੇ ’ਚ ਰਹਿੰਦਿਆਂ ਚੋਣਾਂ ਨੂੰ ਇੱਕ ਖਾਸ ਹੱਦ ਤੱਕ ਨਿਰਪੱਖਤਾ ਨਾਲ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ। 2014 ਤੋਂ ਪਿਛੋਂ, ਜਦੋਂ ਤੋਂ ਕੇਂਦਰ ’ਚ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਕਾਇਮ ਹੋਈ ਹੈ, ਭਾਰਤ ਦਾ ਚੋਣ ਕਮਿਸ਼ਨ (ਈ.ਸੀ.ਆਈ.) ਨਿਰੋਲ ‘ਭਾਜਪਾ ਦਾ ਚੋਣ ਕਮਿਸ਼ਨ’ ਬਣ ਕੇ ਰਹਿ ਗਿਆ ਹੈ। ਈਸੀਆਈ, ਇੱਕ ਖੁਦ ਮੁਖਤਾਰ ਸੰਸਥਾ ਵਜੋਂ ਆਜ਼ਾਦ ਤੇ ਨਿਰਪੱਖ ਚੋਣਾਂ ਕਰਾਉਣ ਦੀ ਆਪਣੀ ਸੰਵਿਧਾਨਕ ਭੂਮਿਕਾ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਚੁੱਕਾ ਹੈ। ਚੋਣ ਕਮਿਸ਼ਨ ਦੀ ਕਾਰਜਸ਼ੈਲੀ ਤੇ ਬੋਲ-ਬਾਣੀ ਤੋਂ ਸੰਵਿਧਾਨਕ ਮਾਣ-ਮਰਿਆਦਾਵਾਂ ਪ੍ਰਤੀ ਇਸਦੀ ਜਵਾਬਦੇਹੀ ਦਾ ਭੋਰਾ-ਭਰ ਵੀ ਝਲਕਾਰਾ ਨਹੀਂ ਮਿਲਦਾ ਅਤੇ ਇਹ ਹਰ ਮੋੜ ’ਤੇ ਰਾਜ ਕਰਦੀ ਭਾਜਪਾ ਦੇ ਪੱਖ ’ਚ ਭੁਗਤਦਾ ਸਪੱਸ਼ਟ ਨਜ਼ਰ ਆਉਂਦਾ ਹੈ। ਈਸੀਆਈ ਵਿਰੋਧੀ ਧਿਰ ਦੀਆਂ ਹੱਕ ਵਜਾਨਬ ਸ਼ਿਕਾਇਤਾਂ ਤੇ ਦੇਸ਼ ਦੇ ਵੋਟਰਾਂ ਦੇ ਜਮਹੂਰੀ ਅਧਿਕਾਰਾਂ ਦੀ ਉੱਕਾ ਹੀ ਪ੍ਰਵਾਹ ਨਹੀਂ ਕਰਦਾ। ਇਹੋ ਨਹੀਂ, ਇਸ ਵਲੋਂ ਅਦਾਲਤੀ ਫੈਸਲਿਆਂ ਦਾ ਵੀ ਘੋਰ ਨਿਰਾਦਰ ਕੀਤਾ ਜਾਂਦਾ ਹੈ। ਚੋਣ ਕਮਿਸ਼ਨ, ‘ਵੋਟ ਸੂਚੀਆਂ ਦੀ ਡੂੰਘਾਈ ਨਾਲ ਸੁਧਾਈ’ (ਐਸ.ਆਈ.ਆਰ.) ਦੇ ਨਾਂ ’ਤੇ ਲੋਕਤੰਤਰ ਨਾਲ ਕੀਤੇ ਜਾ ਰਹੇ ਇਤਿਹਾਸ ਦੇ ਸਭ ਤੋਂ ਵੱਡੇ ਫਰਾਡ ਰਾਹੀਂ ਚੋਣਾਂ ’ਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਪਾਪੜ ਵੇਲ ਰਿਹਾ ਹੈ। ਇਸੇ ਸਾਜ਼ਿਸ਼ ਤਹਿਤ, ਪੱਛਮੀ ਬੰਗਾਲ ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਸੂਬੇ ਦੀ ਵੋਟਰ ਸੂਚੀ ’ਚੋਂ 90 ਲੱਖ ਦੇ ਲਗਭਗ ਜਾਇਜ਼ ਵੋਟਰ ਗਾਇਬ ਕਰ ਦਿੱਤੇ ਗਏ ਹਨ। ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ, ਉਨ੍ਹਾਂ ਚੋਂ ਜ਼ਿਆਦਾਤਰ ਉਹ ਮੁਸਲਮਾਨ, ਦਲਿਤ ਤੇ ਓਬੀਸੀ, ਔਰਤਾਂ ਅਤੇ ਹੋਰ ਲੋਕ ਹਨ, ਜਿਨ੍ਹਾਂ ਦੇ ਵਿਧਾਨ ਸਭਾ ਚੋਣਾਂ ’ਚ ਭਾਜਪਾ ਖਿਲਾਫ਼ ਭੁਗਤਨ ਦੀ ਪੂਰੀ ਸੰਭਾਵਨਾ ਹੈ। ਭਾਜਪਾ ਨੇ ਭਵਿੱਖ ’ਚ ਯੂ.ਪੀ. ਅੰਦਰ ਹੋਣ ਜਾ ਰਹੀਆਂ ਚੋਣਾਂ ਨੂੰ ‘ਉਧਾਲਣ’ ਲਈ ਵੀ ਇਹੋ ਤਰਕੀਬ ਅਜਮਾਏ ਜਾਣ ਦੀ ਪੂਰੀ ਤਿਆਰੀ ਕਰ ਲਈ ਹੈ।

    ਹੁਣ ਤਾਂ ਚੋਣ ਖਰਚਿਆਂ ਬਾਬਤ ਮਿਥੀ ਕਾਨੂੰਨੀ ਹੱਦ ਵੀ ਬੇਅਰਥ ਹੋ ਕੇ ਰਹਿ ਗਈ ਹੈ। ਭਾਜਪਾ ਦੇ ਆਗੂ ਵੋਟਰਾਂ ਨੂੰ ਭਰਮਾਉਣ ਤੇ ਲਲਚਾਉਣ ਲਈ, ਲੋਕ ਸਭਾ ਜਾਂ ਵਿਧਾਨ ਸਭਾ ਦੀ ਕਿਸੇ ਵੀ ਸੀਟ ’ਤੇ ਅਰਬਾਂ ਰੁਪਏ ਖਰਚ ਸਕਦੇ ਹਨ। ਉਤੋਂ ਸਿਤਮ ਜ਼ਰੀਫੀ ਇਹ ਹੈ ਕਿ ਇਸ ਦੀ ਕੋਈ ਨਿਰਪੱਖ ਜਾਂਚ-ਪੜਤਾਲ ਵੀ ਨਹੀਂ ਹੋ ਸਕਦੀ, ਸਜ਼ਾ ਮਿਲਣ ਦੀ ਤਾਂ ਗੱਲ ਹੀ ਛੱਡ ਦਿਓ।  ‘ਚੋਣ ਜ਼ਾਬਤਾ’ ਸਿਰਫ ਸੰਵਿਧਾਨਕ ਸ਼ਬਦ ਬਣ ਕੇ ਰਹਿ ਗਿਆ ਹੈ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਸਾਰੇ ਭਾਜਪਾ ਨੇਤਾ ਸਰਕਾਰੀ ਵਿਕਾਸ ਸਕੀਮਾਂ ਦੇ ਨੀਂਹ ਪੱਥਰ ਰੱਖਣ, ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰਨ ਤੇ ਚੋਣ ਜਿੱਤਣ ਦੇ ਮਨਸ਼ੇ ਨਾਲ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਵੋਟਰਾਂ ਨੂੰ ਭਰਮਾਉਣ ਦਾ ਗੈਰ ਸੰਵਿਧਾਨਕ ਕੰਮ ਬੇਰੋਕ-ਟੋਕ ਜਾਰੀ ਰੱਖਦੇ ਹਨ। ਈ.ਵੀ.ਐਮ. ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰ ਨੂੰ ਪਈਆਂ ਵੋਟਾਂ ਭਾਜਪਾ ਦੇ ਹੱਕ ’ਚ ਤਬਦੀਲ ਕਰਨ ਦੀ ਚਰਚਾ ਐਵੇਂ ਹਵਾਈ ਨਹੀਂ, ਬਲਕਿ ਹਕੀਕਤ ਹੈ। ਲੰਘੇ ਸਾਲ ਹੋਈਆਂ ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਸਰਕਾਰੀ ਧਨ ਨਾਲ ਵੋਟਾਂ ਖਰੀਦਣ ਦਾ ਕਾਰਨਾਮਾ ਵੀ ਕਰ ਚੁੱਕੀ ਹੈ। ਚੋਣਾਂ ਜਿੱਤਣ ਲਈ ਬਿਹਾਰ ਦੀਆਂ ਬਹੁਗਿਣਤੀ ਔਰਤਾਂ ਦੀਆਂ ਵੋਟਾਂ ਹਾਸਲ ਕਰਨ ਖਾਤਰ ਉਨ੍ਹਾਂ ਦੇ ਬੈਂੰਕ ਖਾਤਿਆਂ ’ਚ 10-10 ਹਜ਼ਾਰ ਰੁਪਏ ਪਾ ਦਿੱਤੇ ਗਏ ਸਨ। ਚੋਣ ਕਮਿਸ਼ਨ ਨੇ ਵੋਟਰਾਂ ਦਾ ਈਮਾਨ ਖਰੀਦਣ ਲਈ ਖੁਦ ਹਕੂਮਤ ਵਲੋਂ ਕੀਤੀ ਗਈ ਇਸ ਵੱਢੀਖੋਰੀ ਦਾ ਨੋਟਿਸ ਤੱਕ ਵੀ ਨਹੀਂ ਲਿਆ।

    ਇਉਂ ਜਾਪਦਾ ਹੈ ਕਿ ਦੇਸ਼ ਦੀ ਸਰਵ ਉਚ ਅਦਾਲਤ ਦੇ ਅਨੇਕਾਂ ਜੱਜਾਂ ਸਮੇਤ ਸਮੁੱਚੀ ਨਿਆਂ ਪ੍ਰਣਾਲੀ ਨੇ ਵੀ ਆਰ.ਐਸ.ਐਸ. ਦਾ ਥਾਪੜਾ ਹਾਸਲ ਮੋਦੀ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ।  ਪੱਛਮੀ ਬੰਗਾਲ ਦੀ ਸਰਕਾਰ ਜਦੋਂ ਨਜ਼ਾਇਜ਼ ਕੱਟੀਆਂ ਵੋਟਾਂ ਦੀ ਬਹਾਲੀ ਦੀ ਫਰਿਆਦ ਲੈ ਕੇ ਸਰਵ ਉਚ ਅਦਾਲਤ ਦੇ ਦਰਾਂ ’ਤੇ ਪੁੱਜੀ ਤਾਂ ਮਾਣਯੋਗ ਜੱਜ ਸਾਹਿਬਾਨ ਨੇ ‘ਫਰਮਾਇਆ’, ‘‘ਜੇ ਲੋਕ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਗ ਨਹੀਂ ਲੈ ਸਕੇ ਤਾਂ ਕੀ ਹੋਇਆ?  ਅਗਲੀਆਂ ਚੋਣਾਂ ’ਚ ਮੱਤਦਾਨ ਕਰਨ ਲਈ ਉਡੀਕ ਕਰਨ?!’’ ਇਹ ਹੈ ਭਾਰਤ ਦੀ ਨਿਆਂ ਪਾਲਕਾ ਦਾ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਰਪੱਖਤਾ ਨਾਲ ਨਿਭਾਉਣ ਦਾ ਅਨੋਖਾ ਢੰਗ।’’ ਜੱਜ ਸਾਹਿਬਾਨ ਦੇ ਇਸ ਵਤੀਰੇ ਤੋਂ ਸਾਫ ਸਮਝ ਆ ਰਿਹਾ ਹੈ ਕਿ ‘ਜਦੋਂ ਮੱਕਾ ਹੀ ਬੇਈਮਾਨ ਹੋ ਜਾਵੇ ਤਾਂ ਫਿਰ ਦੀਨ ਵਾਲੇ ਇਨਸਾਫ ਲੈਣ ਲਈ ਕਿਥੇ ਜਾਣ? ’

    ਈ.ਡੀ., ਸੀ.ਬੀ.ਆਈ., ਐਨ.ਆਈ.ਏ. ਆਦਿ ਬਾਵੱਕਾਰ ਸੰਸਥਾਵਾਂ ਤੇ ਇਨਕਮ ਟੈਕਸ ਜਿਹੇ ਵਿਭਾਗਾਂ ਦੀ ਹੈਸੀਅਤ ਭਾਜਪਾ ਦੇ ਇਸ਼ਾਰਿਆਂ ’ਤੇ ਵਿਰੋਧੀ ਦਲਾਂ ਦੇ ਨੇਤਾਵਾਂ ਨੂੰ ਡਰਾ-ਧਮਕਾ ਕੇ ਜਾਂ ਝੂਠੇ ਕੇਸਾਂ ’ਚ ਉਲਝਾ ਕੇ ਦਲ-ਬਦਲੀ ਲਈ ਮਜ਼ਬੂਰ ਕਰਨ ਵਾਲੇ ਬੇਸ਼ਰਮ ਲੱਠਮਾਰਾਂ ਵਾਲੀ ਬਣ ਗਈ ਹੈ।’’

    ਹੁਣ ਤਾਂ ਸਰਕਾਰ ਕੁਦਰਤੀ ਬਿਪਤਾ ਦਾ ਸ਼ਿਕਾਰ ਬਣੇ ਲੋਕਾਂ ਦੀ ਇਮਦਾਦ ਕਰਨ ਲਈ ਕਾਇਮ ਕੀਤੇ ਗਏ ‘ਪੀ.ਐਮ.ਕੇਅਰਜ਼ ਫੰਡ’ ਦਾ ਹਿਸਾਬ-ਕਿਤਾਬ ਦੇਣ ਦੀ ਵੀ ਪਾਬੰਦ ਨਹੀਂ ਰਹੀ। ਆਜ਼ਾਦੀ ਪ੍ਰਾਪਤੀ ਤੋਂ ਪਿਛੋਂ ਕਿਸੇ ਪ੍ਰਧਾਨ ਮੰਤਰੀ ਵਲੋਂ ਕੀਤਾ ਗਿਆ ਇਹ ਅਨੋਖਾ ਕਾਰਨਾਮਾ ਪਹਿਲੀ ਵਾਰੀ ਦੇਖਿਆ ਗਿਆ ਹੈ। ਹੁਣ ਇਸ ਫੰਡ ਜਾਣਕਾਰੀ ਦੇ ਅਧਿਕਾਰ ਕਾਨੂੰਨ (ਆਰ.ਟੀ.ਆਈ.) ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਉਂ ਹੀ ਦੁਨੀਆ ਦੀ ਸਭ ਤੋਂ ਅਮੀਰ ਖੇਡ ਸੰਸਥਾ ‘ਭਾਰਤੀ ਕ੍ਰਿਕਟ ਕੰਟਰੋਲ ਬੋਰਡ’ (ਬੀ.ਸੀ.ਸੀ.ਆਈ.), ਜਿਸ ਦਾ ਚੇਅਰਮੈਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਲਾਡਲਾ ਮੁੰਡਾ ਹੈ, ਨੂੰ ਵੀ ਆਰ.ਟੀ.ਆਈ. ਦੇ ਅਧਿਕਾਰ ਖੇਤਰ ਤੋਂ ਬਾਹਰ ਰੱਖਿਆ ਗਿਆ ਹੈ। ਭਾਜਪਾ ਦਾ ਪਿੱਤਰੀ ਸੰਗਠਨ ਆਰ.ਐਸ.ਐਸ., ਜਿਸ ਕੋਲ ਦੇਸ਼-ਦੁਨੀਆਂ ’ਚ ਅਰਬਾਂ-ਖਰਬਾਂ ਡਾਲਰ ਦੀ ਜਾਇਦਾਦ ਹੈ ਅਤੇ ਜੋ ਕਿਧਰੇ ਵੀ ਸੂਚੀਬੱਧ (ਰਜਿਸਟਰਡ) ਨਹੀਂ ਹੈ, ਵੀ ਸੂਚਨਾ ਦੇ ਅਧਿਕਾਰ ਕਾਨੂੰਨ ਦੀ ਜ਼ਦ ਤੋਂ ਬਾਹਰ ਹੈ। ਸਭ ਜਾਣਦੇ ਹਨ ਕਿ ਆਰ.ਐਸ.ਐਸ. ਕੋਲ ਵਿਦੇਸ਼ਾਂ ਤੋਂ ਬੇਸ਼ੁਮਾਰ ‘ਚੰਦਾ’ ਆਉਂਦਾ ਹੈ। ਅੱਜ ਕੱਲ੍ਹ ਦਿੱਲੀ ਦੇ ਸਿਆਸੀ ਗਲਿਆਰਿਆਂ ’ਚ ਇਹ ਜ਼ੋਰਦਾਰ ਚਰਚਾ ਛਿੜੀ ਹੋਈ ਹੈ ਕਿ ਆਰ.ਐਸ.ਐਸ. ਦੀ ਸਥਾਪਨਾ ਦੇ ਸੌਵੇਂ ਵਰ੍ਹੇ ਮੌਕੇ ਇਸ ਨੂੰ ਤਕਰੀਬਨ 79 ਲੱਖ ਰੁਪਏ ਦੀ ਸਰਕਾਰੀ ਖੈਰਾਤ ਵੀ ਦਿੱਤੀ ਜਾ ਚੁੱਕੀ ਹੈ। ਫਿਰ ਵੀ ਆਰ.ਐਸ.ਐਸ. ਨੂੰ ‘ਵਿਦੇਸ਼ਾਂ ਤੋਂ ਆਉਂਦੇ ਧਨ ਦੀ ਰੋਕਥਾਮ ਤੇ ਪੜਤਾਲ ਬਾਰੇ ਕਾਨੂੰਨ’ (ਐਫ.ਸੀ.ਆਰ.ਏ.) ਤੋਂ ਛੋਟ ਮਿਲੀ ਹੋਈ ਹੈ।

    ਪਿਛਲੇ ਦਿਨੀਂ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਕੱਟੜ ਸਮਰਥਕ ਧੀਰੇਂਦਰ ਕੁਮਾਰ ਸ਼ਾਸਤਰੀ ਵਲੋਂ ਸੰਚਾਲਿਤ ‘ਬਾਗੇਸ਼ਵਰ ਧਾਮ’ ਨੂੰ ਵੀ ਉਕਤ ਐਫ.ਸੀ.ਆਰ.ਏ. ਕਾਨੂੰਨ ਦੀ ਪਕੜ ਤੋਂ ਮੁਕਤ ਕਰ ਦਿੱਤਾ ਗਿਆ ਹੈ। ਪਾਠਕਾਂ ਨੂੰ ਦੱਸ ਦੇਈਏ ਕਿ ਲੰਘੀ 15 ਅਪ੍ਰੈਲ ਤੱਕ ਪੱਛਮੀ ਬੰਗਾਲ ਦੇ ਬੋਲਪੁਰ ਤੇ ਬਿਹਾਰ ਦੇ ਪੂਰਨਿਆ ਸਥਿਤ ‘ਰਾਮਕਿਸ਼ਨ ਮਿਸ਼ਨ’, ਦਿੱਲੀ ਸਥਿਤ ‘ਦਿਵਿਆ ਜਿਓਤੀ ਸੰਸਥਾਨ’, ਕਰਨਾਟਕ ਦੇ ਧਰਮਸਥਲਾ ਵਿਚਲਾ ਇੱਕ ਧਾਰਮਿਕ ਅਦਾਰਾ ਤੇ ਰਾਧਾ ਸੁਆਮੀਆਂ ਦੇ ਆਗਰਾ (ਉੱਤਰ ਪ੍ਰਦੇਸ਼) ’ਚ ਬਣੇ ਡੇਰੇ ਸਮੇਤ 38 ਧਾਰਮਿਕ ਅਦਾਰੇ ਉਕਤ ਐਫਸੀਆਰਏ ਕਾਨੂੰਨ ਤੋਂ ‘ਸੁਤੰਤਰ’ ਕਰ ਦਿੱਤੇ ਗਏ ਸਨ। (ਸ੍ਰੋਤ ‘ਦਿ ਹਿੰਦੂ’)

    ਦੁਨੀਆ ਦੇ ‘ਜੀਵਾਂ’ ਨੂੰ ਮੋਹ-ਮਾਇਆ ਤੋਂ ਮੁਕਤ ਰਹਿਣ ਦਾ ਉਪਦੇਸ਼ ਦੇਣ ਵਾਲੇ ਇਹ ਧਾਰਮਿਕ ਡੇਰੇ ਤੇ ਆਸ਼ਰਮ ਅਤੇ ਇਨ੍ਹਾਂ ਦੇ ਮਾਲਕ ਟਰੱਸਟ ਪਹਿਲਾਂ ਵੀ ਵਿਦੇਸ਼ਾਂ ਤੋਂ ਚੰਦੇ ਦੇ ਰੂਪ ’ਚ ਬੇਸ਼ੁਮਾਰ ਧੰਨ ਹਾਸਲ ਕਰਦੇ ਰਹੇ ਹਨ ਅਤੇ ਹੁਣ ਤਾਂ ਮੋਦੀ ਸਰਕਾਰ ਨੇ ਇਨ੍ਹਾਂ ਨੂੰ ਹਰ ਕਿਸਮ ਦੀਆਂ ਕਾਨੂੰਨੀ ਪਾਬੰਦੀਆਂ ਤੋਂ ਹੀ ਆਜ਼ਾਦ ਕਰ ਦਿੱਤਾ ਹੈ।

    ਸੰਸਾਰ ਭਰ ਦੀਆਂ ਭਰੋਸੇਯੋਗ ਸੰਸਥਾਵਾਂ ਦੀਆਂ ਖੋਜਾਂ ’ਤੋਂ ਹਾਸਲ ਜਾਣਕਾਰੀ ਅਨੁਸਾਰ ਭਾਜਪਾ, ਇਸ ਵੇਲੇ ਦੁਨੀਆ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ ਬਣ ਚੁੱਕੀ ਹੈ। ਭਾਰਤ ਦੇ ਕਾਰਪੋਰੇਟ ਘਰਾਣੇ ਤੇ ਹਰ ਕਿਸਮ ਦੇ ਹੋਰ ਕਾਲੇ ਕਾਰੋਬਾਰੀ ‘‘ਚੋਣ ਬੌਂਡ’’ ਰਾਹੀਂ ਜਾਂ ਹੋਰ ਗੈਰ ਕਾਨੂੰਨੀ ਢੰਗਾਂ ਨਾਲ ਕਰੋੜਾਂ ਅਰਬਾਂ ਰੁਪਏ ਚੰਦੇ ਵਜੋਂ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਇਸੇ ਕਰਕੇ ਇਹ ਆਰ.ਐਸ.ਐਸ. ਤੇ ਭਾਜਪਾ ਨੇਤਾਵਾਂ ਦੇ ਦਰਾਂ-ਘਰਾਂ ਮੂਹਰੇ ਨਤਮਸਤਕ ਖੜ੍ਹੇ ਅਕਸਰ ਹੀ ਦੇਖੇ ਜਾ ਸਕਦੇ ਹਨ।

    ਅਫਸੋਸ ਅਜੇ ਭਾਰਤੀ ਲੋਕਾਂ ਦੇ ਵੱਡੇ ਹਿੱਸੇ ਨੂੰ ਆਰ.ਐਸ.ਐਸ., ਭਾਜਪਾ ਤੇ ਸੰਘ ਪਰਿਵਾਰ ਵਿਚਲੇ ਇਨ੍ਹਾਂ ਦੇ ਹੋਰ ਜੋਟੀਦਾਰਾਂ ਵੱਲੋਂ ਲੋਕ ਰਾਜੀ ਪ੍ਰਣਾਲੀ ਦੇ ਖਾਤਮੇ ਅਤੇ ਤਾਨਾਸ਼ਾਹੀ ਦੀ ਕਾਇਮੀ ਲਈ ਛੇੜੇ ਹੋਏ ਯੁੱਧ ਬਾਰੇ ਨਾ ਤਾਂ ਪੂਰਨ ਜਾਣਕਾਰੀ ਹੈ ਤੇ ਨਾ ਹੀ ਲੋੜੀਂਦੀ ਚੇਤਨਾ ਹੈ। ਉਹ ਸੌਖਿਆਂ ਹੀ ਆਰ.ਐਸ.ਐਸ. ਭਾਜਪਾ ਦੇ ਫਿਰਕੂ ਪ੍ਰਚਾਰ, ਹਿੰਦੂਤਵੀ ਨੇਤਾਵਾਂ ਦੇ ਨਫਰਤੀ ਭਾਸ਼ਣਾਂ, ਇਨ੍ਹਾਂ ਦਾ ਵਿੰਗ ਬਣ ਚੁੱਕੀ ’ਗੋਦੀ ਮੀਡੀਆ’ ਰੂਪੀ ਪ੍ਰਚਾਰ ਮਸ਼ੀਨਰੀ ਅਤੇ ਵੱਖੋ-ਵੱਖ ਨਾਵਾਂ ਹੇਠ ਦੇਸ਼ ਭਰ ’ਚ ਵਿਛਾਏ ਨਾਮੀ-ਬੇਨਾਮੀ ਸੰਗਠਨਾਂ ਤੇ ਅਖੌਤੀ ਲੋਕ ਭਲਾਈ ਸੰਸਥਾਵਾਂ ਦੇ ਤੰਦੂਆਂ ਜਾਲ ’ਚ ਉਲਝ ਜਾਂਦੇ ਹਨ। ਜਮਹੂਰੀਅਤ ਦੇ ਮੁੱਦਈ ਹਕੀਕੀ ਦੇਸ਼ ਭਗਤਾਂ, ਸਾਰੇ ਸੂਝਵਾਨ ਸ਼ਹਿਰੀਆਂ ਤੇ ਭਾਈਚਾਰਕ ਸਾਂਝ ਦੇ ਪਹਿਰਾਬਰਦਾਰਾਂ ਦਾ ਇਹ ਸਾਂਝਾ ਜ਼ਿੰਮਾ ਹੈ ਕਿ ਉਹ ਜਨ ਸਮੂਹਾਂ ਨੂੰ ਆਰ.ਐਸ.ਐਸ., ਭਾਜਪਾ ਤੇ ਮੋਦੀ ਸਰਕਾਰ ਵੱਲੋਂ ਦੇਸ਼ ਦੇ ਲੋਕ ਰਾਜੀ ਢਾਂਚੇ ਤੇ ਸੰਵਿਧਾਨ ਦੇ ਖਾਤਮੇ ਲਈ ਕੀਤੇ ਜਾ ਰਹੇ ਘਾਤਕ ਹਮਲਿਆਂ ਨੂੰ ਭਾਂਜ ਦੇਣ ਲਈ ਚੇਤੰਨ ਕਰਨ ਤੇ ਇਨ੍ਹਾਂ ਫਿਰਕੂ-ਫਾਸਿਸਟਾਂ ਤੋਂ ਮਨੁੱਖਤਾ ਦੀ ਸਦੀਵੀ ਮੁਕਤੀ ਲਈ ਲੋੜੀਂਦਾ ਜਨ ਸੰਘਰਸ਼ ਵਿੱਢਣ।

  • हमें अपने देश की अर्थव्यवस्था के भविष्य की चिंता होनी चाहिए

    हमें अपने देश की अर्थव्यवस्था के भविष्य की चिंता होनी चाहिए


    हम एक ऐसी खतरनाक स्थिति से गुजर रहे हैं, जब वैश्विक स्तर पर उत्पन्न हुई परिस्थितियों का भारत की अर्थव्यवस्था और राजनीति पर बुरा प्रभाव पड़ रहा है। अमरीका-इसराईल द्वारा ईरान के विरुद्ध छेड़ी गई जंग के परिणामस्वरूप ऊर्जा के क्षेत्र में संकट के बादल मंडरा रहे हैं और महंगाई, बेरोजगारी रॉकेट की तरह ऊपर की ओर बढ़ती जा रही है। हमारी वर्तमान सरकार की विदेश नीति ने ऐसे देशों को मित्र बनाने का जोखिम लिया है, जो अपनों को भी नहीं बख्शते। अमरीका का नाटो के सदस्य देशों के साथ वर्तमान व्यवहार इसका प्रमाण है।

    जंग के दौरान हमलावर अमरीका-इसराईल के साथ खड़े होकर हमने ईरान, रूस जैसे देशों से दुश्मनों जैसी दूरी बना ली है। लगभग एक करोड़ भारतीय, जो खाड़ी देशों में रोजी-रोटी के लिए प्रवास कर रहे हैं, उनकी सुरक्षा के लिए हमारे देश की सरकार द्वारा युद्धविराम कराने हेतु आवश्यक पहल नहीं की गई। अंतर्राष्ट्रीय मामलों में ‘विश्व गुरु’ का नाम कहीं नजर नहीं आ रहा। आने वाले दिनों में यदि इस युद्ध पर विराम नहीं लगता, तो भारतीय लोगों की मुश्किलों में भारी वृद्धि होने की संभावना से आंखें बंद नहीं की जानी चाहिएं। भारतीय रुपए के मूल्य में गिरावट ने विदेशी ऋणों के बोझ की गठरी को भारी कर दिया है। विदेशी व्यापार में असंतुलन बढ़ गया है। अमीर-गरीब के बीच बढ़ते भयानक अंतर के बारे में न केवल विपक्षी दलों द्वारा चिंता व्यक्त की जा रही है, बल्कि सी. रंगराजन जैसे पूंजीवादी व्यवस्था के समर्थक अर्थशास्त्री भी अमीरों-गरीबों में बढ़ते आर्थिक अंतर से पैदा होने वाली राजनीतिक और सामाजिक अस्थिरता व टकराव के बारे में अपनी चिंता जाहिर कर रहे हैं। कच्चे तेल की आपूर्ति में आई कमी और भविष्य की अनिश्चितता में हो रही वृद्धि के साथ हजारों लघु और मध्यम औद्योगिक इकाइयां बंद होने से लाखों मजदूर बेरोजगारी की मार झेलने के लिए अपने- अपने प्रांतों को वापस लौट रहे हैं।

    कृषि व्यवसाय, जो गरीब, छोटे और मध्यम श्रेणी के किसानों के लिए पहले ही घाटे का सौदा बना हुआ है, भारत-अमरीका के बीच हुए समझौतों से और भी बर्बाद होने वाला है। इस समझौते के तहत प्रस्तावित फलों, सूखे मेवों, पशुओं की खुराक, मक्का और इससे तैयार तेल के आने से भारत का किसान इन वस्तुओं का बाजार में मुकाबला कैसे कर सकेगा ? गौरतलब है कि कृषि व्यवसाय को लाभदायक बनाने के लिए अमरीका सरकार प्रति किसान 6000 डॉलर सबसिडी देती है, जबकि भारत सरकार सिर्फ 294 डॉलर तक सीमित है।

    विदेशी वस्तुओं के बड़े-बड़े शोरूम जिस मात्रा में खुलते जा रहे हैं, उनका मुकाबला हमारे रेहड़ी, खोखों और छोटी दुकानों वाले दुकानदार कैसे कर पाएंगे? हमें निकट भविष्य में छोटी दुकानों और छोटे कारोबारियों के गेटों पर जड़े तालों की घिनौनी तस्वीर नजर आ रही है, जैसा कि मैक्सिको, ब्राजील और कई अफ्रीकी व एशियाई देशों में हुआ है। अफसोस कि यह कड़वा सच सत्तारूढ़ मोदी सरकार को नहीं दिख रहा। विदेशी वस्तुओं के आगमन का विरोध करने वाला संगठन आर.एस.एस. इस नई व्यवस्था का समर्थक बन गया है।

    साम्राज्य-निर्देशित नव-उदारवादी आर्थिक नीतियों के शिकार हुए दुनिया के आर्थिक रूप से गरीब और पिछड़े देशों की दयनीय स्थिति को देखते हुए, हमें अपने देश की अर्थव्यवस्था की भविष्य की स्थिति के बारे में चिंता होनी चाहिए। देश को नई किस्म की गुलामी, यानी नव-उपनिवेशवाद का दर्द झेलना पड़ सकता है। उससे मुक्ति पाने के लिए हमें आजादी की दूसरी जंग भी लड़नी पड़ सकती है। यह जंग निस्संदेह पहले लड़े गए स्वतंत्रता संग्राम की तुलना में कहीं अधिक कठिन होगी, क्योंकि भारतीय समाज की फौलादी एकता को दक्षिणपंथी ताकतों ने सांप्रदायिक तर्ज पर बांटकर बहुत कमजोर कर दिया है।

    आर.एस.एस. के निर्धारित लक्ष्य धर्म आधारित ‘गैर-लोकतांत्रिक हिंदुत्ववादी राज्य’ की स्थापना के लिए प्रयासरत लोग स्थिति की गंभीरता को समझकर प्रगतिशील नजरिए से मौजूदा समस्याओं के समाधान के उपाय करने की बजाय, स्थिति को और अधिक जटिल और दयनीय बनाने में मशगूल हैं। उनका एजेंडा’ अनेकता में एकता’ की अवधारणा को खत्म करके विभिन्न धर्मों के बीच खटास पैदा करने वाला है। जाति-पाति व्यवस्था को मजबूत करने के लिए ‘मनुवादी’ विचारधारा को फिर से नेतृत्व की सीट पर बैठाने की तैयारियां की जा रही हैं।

    प्रगतिशील और वामपंथी विचारधारा को देश का दुश्मन बताकर उनके विरुद्ध नफरती प्रचार शुरू करना वास्तव में मनुष्य द्वारा मनुष्य के शोषण का अंत करके समानता, सांझापन और भाईचारे के मानवीय दर्शन को जड़ से खत्म करने के बराबर है, जिसे संघ परिवार अपना ‘पवित्र कर्त्तव्य’ समझने का भ्रम पाल रहा है। देश के अनेक हिस्सों में क्षेत्रीय, भाषाई, धार्मिक और सांस्कृतिक मतभेदों पर आधारित ‘ युद्ध’ जैसी स्थिति बनी हुई है। देश की न्यायपालिका, संवैधानिक संस्थाओं, सरकारी मशीनरी और संवैधानिक पदों का उपयोग देश के संविधान में दर्ज धाराओं के अनुसार निष्पक्ष रूप से नहीं किया जा रहा, जिस कारण अविश्वास, संदेह और आपसी कड़वाहट का माहौल बना हुआ है और लोकतांत्रिक व्यवस्था संकट में घिरी हुई है।

    जब देश विदेशी और आंतरिक खतरों के सामने खड़ा हो, तब हम सभी लोगों का यह कर्त्तव्य बनता है कि संकीर्ण और सांप्रदायिक दायरों से बाहर निकल कर देश के संविधान, प्रगतिशील सामाजिक और धर्मनिरपेक्ष मूल्यों की रक्षा करते हुए देश की एकता और अखंडता को मजबूत करने का प्रयास करें।

    With thanks Punjab Kesari