Author: admin

  • ਪ੍ਰਵਾਸੀ ਬਨਾਮ ਪੰਜਾਬੀ ਦਾ ਫਰਜ਼ੀ ਝਗੜਾ; ਹਾਕਮਾਂ ਦੇ ਵੰਡ-ਪਾਊ ਯਤਨਾਂ ਤੋਂ ਸੁਚੇਤ ਹੋਣ ਦੀ ਲੋੜ

    ਪ੍ਰਵਾਸੀ ਬਨਾਮ ਪੰਜਾਬੀ ਦਾ ਫਰਜ਼ੀ ਝਗੜਾ; ਹਾਕਮਾਂ ਦੇ ਵੰਡ-ਪਾਊ ਯਤਨਾਂ ਤੋਂ ਸੁਚੇਤ ਹੋਣ ਦੀ ਲੋੜ


    ਮੰਗਤ ਰਾਮ ਪਾਸਲਾ
    ਕੁੱਝ ਸੱਜਣਾਂ ਵੱਲੋਂ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਪੰਜਾਬ ‘ਚ ਗੈਰ ਪੰਜਾਬੀਆਂ (ਪ੍ਰਵਾਸੀ ਜਾਂ ਅੰਤਰਰਾਜੀ ਕਿਰਤੀਆਂ) ਵਿਰੁੱਧ ਕੀਤਾ ਜਾ ਰਿਹਾ ਬੜੀ ਭੱਦੀ ਕਿਸਮ ਦਾ, ਨਫ਼ਰਤ ਭਰਿਆ ਕੂੜ ਪ੍ਰਚਾਰ ਅੱਜ ਵਡੇਰੀ ਚਿੰਤਾ ਦਾ ਸਬੱਬ ਬਣ ਗਿਆ ਹੈ। ਇਹ ਕੰਮ ਕਰਦਿਆਂ ਕਈ ਲੋਕਾਂ ‘ਚ ਤਿੱਖੇ ਬੋਲ-ਕੁਬੋਲ ਬੋਲਣ ਰਾਹੀਂ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਅਪਰਾਧੀ ਮਾਨਸਿਕਤਾ ਵਾਲੇ ਇਕ ਪ੍ਰਵਾਸੀ ਵੱਲੋਂ ਹੁਸ਼ਿਆਰਪੁਰ ਵਿਖੇ ਪੰਜ ਸਾਲਾਂ ਦੇ ਇਕ ਮਾਸੂਮ ਬੱਚੇ ਦਾ ਬੜੀ ਬੇਦਰਦੀ ਨਾਲ ਕਤਲ ਕੀਤੇ ਜਾਣ ਤੋਂ ਪਿੱਛੋਂ ਇਹ ਪ੍ਰਾਪੇਗੰਡਾ ਹੋਰ ਜ਼ੋਰ ਫੜ੍ਹ ਗਿਆ ਹੈ। ਇਸ ਦਰਦਨਾਕ ਤੇ ਅਤਿਅੰਤ ਨਿੰਦਣਯੋਗ ਕਾਰੇ ਬਾਰੇ ਸੁਣ ਕੇ ਹਰ ਸੰਵੇਦਨਸ਼ੀਲ ਮਨੁੱਖ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਹ ਹੌਲਨਾਕ ਗੁਨਾਹ ਕਰਨ ਵਾਲੇ ਦਰਿੰਦੇ ਖਿਲਾਫ਼ ਫਾਸਟ ਟਰੈਕ ਕੋਰਟ ਰਾਹੀਂ ਮੁਕੱਦਮਾ ਚਲਾ ਕੇ ਬਿਨਾਂ ਦੇਰੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਹਾਲਾਂਕਿ ਮਰਹੂਮ ਬੱਚੇ ਦੇ ਮਾਂ-ਬਾਪ ਤੇ ਬਾਕੀ ਪਰਿਵਾਰ ਦੇ ਮਨਾਂ ‘ਤੇ ਇਸ ਅਕਹਿ ਤੇ ਅਸਹਿ ਜ਼ੁਲਮ ‘ਚੋਂ ਉਪਜੇ ਸਦਮੇ ਦਾ ਪ੍ਰਭਾਵ ਤਾਂ ਹਮੇਸ਼ਾ ਰਹੇਗਾ, ਪਰ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੇ ਜਾਣ ਨਾਲ ਅਜਿਹੇ ਹੋਰ ਕੁਕਰਮੀ ਖੌਫ਼ਜ਼ਦਾ ਜ਼ਰੂਰ ਹੋਣਗੇ। ਅਪਰਾਧ, ਬਿਨਾਂ ਸ਼ੱਕ ਮੌਜੂਦਾ ਅਸਹਿਜ ਪ੍ਰਸਥਿਤੀਆਂ ਕਰਕੇ ਬਣੀ, ਬਿਮਾਰ ਮਾਨਸਿਕਤਾ ਦੀ ਪੈਦਾਵਾਰ ਹਨ। ਇਸੇ ਕਰਕੇ, ਇਹ ਵਰਤਾਰਾ ਕਿਸੇ ਖਾਸ ਦੇਸ਼, ਧਰਮ, ਕੌਮ ਜਾਂ ਫਿਰਕੇ ਤੱਕ ਮਹਿਦੂਦ ਨਹੀਂ ਰਿਹਾ, ਬਲਕਿ ਸੰਸਾਰ ਵਿਆਪੀ ਬਣ ਗਿਆ ਹੈ।

    ਦੁੱਖ ਦੀ ਗੱਲ ਇਹ ਹੈ ਕਿ ਇਸ ਵਹਿਸ਼ੀ ਵਾਰਦਾਤ ਦੀ ਆੜ ‘ਚ ਰੋਜ਼ੀ-ਰੋਟੀ ਕਮਾਉਣ ਲਈ ਭਾਰਤ ਦੇ ਕਿਸੇ ਵੀ ਹੋਰ ਪ੍ਰਾਂਤ ਤੋਂ ਪੰਜਾਬ ‘ਚ ਆਏ ਸਮੁੱਚੇ ਕਿਰਤੀਆਂ ਨੂੰ ਇੱਥੋਂ ਕੱਢ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ ਤੇ ਗੈਰ ਪੰਜਾਬੀਆਂ ਵਿਰੁੱਧ ਅਤਿਅੰਤ ਨਿਮਨ ਪੱਧਰ ਦੀ ਭਾਸ਼ਾ ‘ਚ ਗਾਲੀ-ਗਲੋਚ ਕੀਤਾ ਜਾ ਰਿਹਾ ਹੈ। ਕੀ ਇਹ ਘਟੀਆ ਬੋਲ-ਬਾਣੀ ਤੇ ਵਤੀਰਾ ਪੰਜਾਬੀਆਂ ਦੀ ਮਾਣਮੱਤੀ ਵਿਰਾਸਤ ਤੇ ਮਾਨਵੀ ਅਸੂਲਾਂ ਦੇ ਅਨੁਕੂਲ ਹੈ? ਕੀ ਹੋਰਨਾਂ ਪ੍ਰਾਂਤਾਂ ਤੋਂ ਆਏ ਕਿਸੇ ਇਕ ਵਿਅਕਤੀ ਜਾਂ ਕੁੱਝ ਵਿਅਕਤੀਆਂ ਵੱਲੋਂ ਕੀਤਾ ਗਿਆ ਕੋਈ ਸੰਗੀਨ ਗੁਨਾਹ ਜਾਂ ਗੈਰ ਸਮਾਜੀ ਵਿਵਹਾਰ ਸਬੰਧਤ ਪ੍ਰਾਂਤਾਂ ਦੇ ਸਮੁੱਚੇ ਲੋਕਾਂ ਨਾਲ ਨੱਥੀ ਕਰਨਾ ਹੱਕ ਵਜ਼ਾਨਬ ਹੈ ? ਕੀ ਇਹ ਵਤੀਰਾ ਸਿੱਖ ਗੁਰੂ ਸਾਹਿਬਾਨ ਵੱਲੋਂ ਰਚੀ ਮਹਾਨ ਬਾਣੀ ਦੇ ਉਦੇਸ਼ਾਂ ਤੇ ਭਗਤੀ ਲਹਿਰ ਦੇ ਮਹਾਨ ਰਹਿਬਰਾਂ ਦੀਆਂ ਮਾਨਵੀ ਸਿੱਖਿਆਵਾਂ ਨਾਲ ਮੇਲ ਖਾਂਦਾ ਹੈ ? ਕੀ ਇਹ ਸੋਚ ਬੱਬਰ ਅਕਾਲੀਆਂ, ਗ਼ਦਰੀ ਸੂਰਬੀਰਾਂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਦੇਸ਼ ਨੂੰ ਆਜ਼ਾਦ ਕਰਵਾਉਣ ਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਦੇ ਆਸ਼ੇ ਦੇ ਐਨ ਵਿਪਰੀਤ ਨਹੀਂ ਹੈ? ਸਭ ਤੋਂ ਵੱਧ ਕੇ, ਕੀ ‘ਸਰਬੱਤ ਦੇ ਭਲੇ’ ਦੇ ਮਾਣਮੱਤੇ ਸੰਸਾਰ ਵਿਆਪੀ ਸੰਕਲਪ ‘ਚੋਂ ਯੂ.ਪੀ., ਬਿਹਾਰ ਜਾਂ ਬਾਕੀ ਪ੍ਰਦੇਸ਼ਾਂ ਦੇ ਕਿਰਤੀਆਂ ਨੂੰ ਮਨਫੀ ਕਰ ਦਿੱਤਾ ਜਾਣਾ ਚਾਹੀਦਾ ਹੈ ? ਇਨ੍ਹਾਂ ਸਵਾਲਾਂ ਦਾ ਜਵਾਬ ਜੇਕਰ ਤਰਕ ਦੇ ਆਧਾਰ ‘ਤੇ ਦਿੱਤਾ ਜਾਵੇ ਤਾਂ ਲਾਜ਼ਮੀ ‘ਨਾਂਹ’ ਹੀ ਹੋਵੇਗਾ। ਪ੍ਰੰਤੂ ਜੇਕਰ ਇਸ ਨੂੰ ਸੌੜੀ ਸੋਚਣੀ ਤੇ ਫਿਰਕੂ ਨਫ਼ਰਤ ਨਾਲ ਭਰੇ ਦਿਮਾਗਾਂ ਵਾਲੇ ਤੱਤਾਂ ਦੀ ਸੋਚ ਦੇ ਤਰਾਜ਼ੂ ‘ਤੇ ਤੋਲਿਆ ਜਾਵੇ ਤਾਂ ਉਤਰ ‘ਹਾਂ’ ਹੀ ਹੋ ਸਕਦਾ ਹੈ ? ਇਹ ਐਨ ਸੰਭਵ ਹੈ ਕਿ ਕਈ ਪ੍ਰਵਾਸੀ ਗੈਰ ਸਮਾਜੀ ਗਤੀਵਿਧੀਆਂ ‘ਚ ਲਿਪਤ ਹੋਣ। ਪਰ ਇਹ ਵੀ ਸੱਚ ਹੈ ਕਿ ਅਜਿਹੇ ਕਾਰਿਆਂ ‘ਚ ਤਾਂ ਅਨੇਕਾਂ ਪੰਜਾਬ ਵਾਸੀ ਵੀ ਬਰਾਬਰ ਦੇ ਭਾਈਵਾਲ ਹਨ। ਨਸ਼ਾ ਤਸਕਰੀ, ਕਤਲ, ਲੁੱਟਾਂ-ਖੋਹਾਂ, ਗੈਂਗਵਾਰ, ਬਲਾਤਕਾਰ ਆਦਿ ਜ਼ੁਰਮਾਂ ‘ਚ ਤਾਂ ਪੰਜਾਬੀ ਕਈ ਵਾਰ ਪ੍ਰਵਾਸੀਆਂ ਨਾਲੋਂ ਵੀ ਵਧੇਰੇ ਦੋਸ਼ੀ ਪਾਏ ਜਾਂਦੇ ਹਨ।

    ਇਸ ਪ੍ਰਚਾਰ ‘ਚ ਜਿੱਥੇ ਸੌੜੀ ਸੋਚ ਵਾਲੇ ਫਿਰਕੂ ਅਨਸਰ ਗਲਤਾਨ ਹਨ, ਉਥੇ ਕੇਂਦਰੀ ਸਰਕਾਰ ਦੀਆਂ ਏਜੰਸੀਆਂ ਤੇ ਆਰ.ਐਸ.ਐਸ. ਨਾਲ ਜੁੜੇ ਵੱਖੋ-ਵੱਖ ਸੰਗਠਨਾਂ ਵੱਲੋਂ ਸਿਰਜੇ ਵੰਡਵਾਦੀ ਤਾਣੇ-ਬਾਣੇ ਦਾ ਹੱਥ ਹੋਣ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਦੁਨੀਆਂ ਦੇ ਕਈ ਦੇਸ਼ਾਂ, ਖਾਸ ਕਰਕੇ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਅਮਰੀਕਾ, ਆਇਰਲੈਂਡ ਆਦਿ ਵਿਖੇ ਸੱਜ ਪਿਛਾਖੜੀ ਸੰਗਠਨਾਂ ਵੱਲੋਂ ਪ੍ਰਵਾਸੀਆਂ ਵਿਰੁੱਧ ਕੀਤੇ ਜਾ ਰਹੇ ਮੁਜ਼ਾਹਰਿਆਂ ਦੇ ਖਾਸੇ ਨੂੰ ਘੋਖਵੀਂ ਨਜ਼ਰ ਨਾਲ ਦੇਖਿਆ ਜਾਵੇ ਤਾਂ ਪੰਜਾਬ ‘ਚ ਚੱਲ ਰਹੀ ਪ੍ਰਵਾਸੀ ਮਜ਼ਦੂਰਾਂ ਵਿਰੋਧੀ ਮੁਹਿੰਮ ਦੀਆਂ ਤਾਰਾਂ ਕੌਮਾਂਤਰੀ ਪੱਧਰ ‘ਤੇ ਜੁੜੀਆਂ ਹੋਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤੀ ਜਾਣੀ ਚਾਹੀਦੀ। ਨਾਲ ਦੀ ਨਾਲ ਇਹ ਵਤੀਰਾ ਪੰਜਾਬ-ਪੰਜਾਬੀਅਤ ਅਤੇ ਗੁਰੂ ਸਾਹਿਬਾਨ ਵੱਲੋਂ ਰਚੀ ਬਾਣੀ ਤੇ ਸਿੱਖ ਫਲਸਫੇ ਨੂੰ ਵੀ ਸੰਗੋੜਨ ਤੇ ਵਿਗਾੜ ਕੇ ਪੇਸ਼ ਕਰਨ ਦੀ ਡੂੰਘੀ ਸਾਜਿਸ਼ ਵਜੋਂ ਵੀ ਸਮਝਿਆ ਜਾਣਾ ਚਾਹੀਦਾ ਹੈ। ਕੀ ਦੂਜੇ ਪ੍ਰਾਤਾਂ ਤੋਂ ਆਏ ਲੋਕਾਂ ਬਾਰੇ ਪੰਜਾਬ ‘ਚੋਂ ਹੁੰਦਾ ਇਹ ਦੁਸ਼ਪ੍ਰਚਾਰ ਸੁਣਕੇ ਪੂਰੇ ਦੇਸ਼ ਦੇ ਲੋਕਾਂ ਦੇ ਮਨਾਂ ‘ਚ ਪੰਜਾਬੀਆਂ, ਖਾਸ ਤੌਰ ‘ਤੇ ਸਿੱਖਾਂ ਖਿਲਾਫ਼ ਨਫ਼ਰਤ ਜਾਂ ਗੁੱਸਾ ਨਹੀਂ ਭੜਕੇਗਾ? ਯਾਦ ਰਹੇ ਦੇਸ਼ ਦੇ ਦੂਜੇ ਭਾਗਾਂ ‘ਚ ਵੱਸਦੇ- ਰਸਦੇ, ਖੁਸ਼ ਤੇ ਖੁਸ਼ਹਾਲ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਉੱਥੋਂ ਦੇ ਲੋਕਾਂ ਵਲੋਂ ਬੜੇ ਸਤਿਕਾਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਆਪਣੇ-ਆਪ ਨੂੰ ਪੰਜਾਬ-ਪੰਜਾਬੀਅਤ ਦੇ ਸਭ ਤੋਂ ਵੱਡੇ ਆਲੰਬਰਦਾਰ ਸਮਝਣ ਵਾਲੇ ਉਪਰੋਕਤ ਮੁਹਿੰਮ ਦੇ ਚਾਲਕਾਂ ਦੇ ਭੜਕਾਊ ਕਾਰ-ਵਿਹਾਰ ਤੇ ਹੋਛੀ ਬੋਲ-ਬਾਣੀ ਦੇ ਪ੍ਰਤੀਕਰਮ ਵਜੋਂ ਪੰਜਾਬੀਆਂ ਤੇ ਸਿੱਖਾਂ ਦੇ ਸਤਿਕਾਰ ਤੇ ਅਕਸ ਨੂੰ ਭਾਰੀ ਨੁਕਸਾਨ ਪੁੱਜ ਸਕਦਾ ਹੈ।

    1978 ‘ਚ ਪੈਦਾ ਹੋਏ ਸਿੱਖ-ਨਿਰੰਕਾਰੀ ਵਿਵਾਦ ਤੋਂ ਪਿੱਛੋਂ ਪੰਜਾਬ ਬੜੇ ਹੀ ਡਰਾਉਣੇ ਤੇ ਕਾਲੇ ਦੌਰ ‘ਚੋਂ ਲੰਘ ਚੁੱਕਿਆ ਹੈ। ਉਸ ਦੌਰ ‘ਚ ਪੰਜਾਬ ‘ਚ 26 ਹਜ਼ਾਰ ਤੋਂ ਜ਼ਿਆਦਾ ਬੇਗੁਨਾਹ ਲੋਕਾਂ ਦੀਆਂ ਹੱਤਿਆਵਾਂ ਹੋਈਆਂ ਸਨ । ਉਦੋਂ, ਬੇਦੋਸ਼ਿਆਂ ਨਾਲ ਪੁਲਸ ਤੇ ਅਰਧ ਸੈਨਿਕ ਬਲਾਂ ਵੱਲੋਂ ਕੀਤੀਆਂ ਦਿਲ ਕੰਬਾਊ ਜ਼ਿਆਦਤੀਆਂ ਦੀ ਫਹਿਰਿਸਤ ਵੀ ਬੜੀ ਲੰਮੀ ਹੈ। ਪੰਜਾਬ ਦੇ ਲੋਕ, ਸਿੱਖ ਹਿਰਦੇ ਵਲੂੰਧਰਨ ਵਾਲਾ ‘ਆਪ੍ਰੇਸ਼ਨ ਬਲਿਊ ਸਟਾਰ’ ਤੇ 1984 ‘ਚ ਸ਼੍ਰੀ ਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਪਿਛੋਂ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ‘ਚ ਹਜ਼ਾਰਾਂ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਖੂਨ ਡੋਲ੍ਹੇ ਜਾਣ ਜਿਹੇ ਡਰਾਉਣੇ ਬਿਰਤਾਂਤਾਂ ਸਮੇਤ ਹੋਰ ਬੜਾ ਕੁੱਝ ਆਪਣੀਆਂ ਅੱਖਾਂ ਨਲ ਤੱਕ ਚੁੱਕੇ ਹਨ। ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੇ ਆਪਣੇ ਵਿਰੁੱਧ ਕੀਤਾ ਕੂੜ ਪ੍ਰਚਾਰ, ਗੁਰੂ ਸਾਹਿਬਾਨ ਵੱਲੋਂ ਦਿਖਾਏ ਰਸਤੇ ‘ਤੇ ਚੱਲਣ ਦੀ ਮਹਾਨ ਰਵਾਇਤ ਸਦਕਾ ਹੌਂਸਲੇ, ਦਲੇਰੀ ਤੇ ਬੜੀ ਸਿਦਕ ਦਿਲੀ ਨਾਲ ਬਹੁਤ ਤਰੱਦਦ ਕਰਕੇ ਪਛਾੜਿਆ ਸੀ । ਨਤੀਜਾ, ਕਿਰਤੀਆਂ ਤੇ ਦੀਨ- ਦੁਖੀਆਂ ਲਈ ਜਾਨਾਂ ਵਾਰਨ ਦੇ ਜ਼ਜਬੇ ਨਾਲ ਸ਼ਿੰਗਾਰੇ ਪੰਜਾਬੀਆਂ ਦੇ ਖੂਬਸੂਰਤ ਚਿਹਰੇ-ਮੋਹਰੇ ਨੂੰ ਸਮੁੱਚੇ ਭਾਰਤ ਦੇ ਲੋਕਾਂ ਨੇ ਇਕ ਵਾਰ ਫਿਰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਹੈ। ਮੋਦੀ ਸਰਕਾਰ ਦੇ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਤੇ ਦਿੱਲੀ ਦੀਆਂ ਬਹੂਹਾਂ ‘ਤੇ ਸਾਲ ਭਰ ਲੜੇ ਗਏ ਇਤਿਹਾਸਕ ਘੋਲ ਨੂੰ ਹਾਸਲ ਹੋਈ ਹਰਿਆਣਾ, ਰਾਜਸਥਾਨ, ਯੂ.ਪੀ. ਸਮੇਤ ਦੇਸ਼ ਤੇ ਦੁਨੀਆਂ ਭਰ ਦੇ ਲੋਕਾਂ ਦੀ ਹਮਾਇਤ ਇਸ ਤੱਥ ਦਾ ਮੂੰਹੋਂ ਬੋਲਦਾ ਸਬੂਤ ਹੈ। 2025 ‘ਚ ਆਏ ਹੜ੍ਹਾਂ ਦੌਰਾਨ ਪੰਜਾਬੀਆਂ ਦੀ ਪਿੱਠ ‘ਤੇ ਆਣ ਖੜ੍ਹੇ ਸਮੂਹ ਦੇਸ਼ ਵਾਸੀਆਂ, ਜਿਨ੍ਹਾਂ ‘ਚ ਦੂਜੇ ਪ੍ਰਾਂਤਾਂ ਦੇ ਹਿੰਦੂ- ਮੁਸਲਮਾਨਾਂ ਸਮੇਤ ਸਭ ਲੋਕ ਸ਼ਾਮਲ ਹਨ, ਵੱਲੋਂ ਕੀਤੀ ਸਹਾਇਤਾ ਨੇ ਪੰਜਾਬੀਆਂ ਨਾਲ ਬਾਕੀ ਮੁਲਖ ਦੇ ਪਿਆਰ ਦੀ ਗੰਢ ਹੋਰ ਪੀਡੀ ਕੀਤੀ ਹੈ।

    ਦੂਜੇ ਪ੍ਰਾਂਤਾਂ ਦੇ ਮਜ਼ਦੂਰਾਂ ਵਿਰੁੱਧ ਚਲਾਈ ਜਾਂਦੀ ਨਫ਼ਰਤੀ ਮੁਹਿੰਮ ਨਾਲ ਆਪਾਂ ਕਿਤੇ ਫੇਰ ਕੇਂਦਰੀ ਹੁਕਮਰਾਨਾਂ ਦੇ ਓਸੇ ਮੱਕੜ ਜਾਲ ‘ਚ ਤਾਂ ਨਹੀਂ ਫਸ ਰਹੇ? ਹੁਕਮਰਾਨ ਵੀ ਉਹ ਜਿਹੜੇ ਦੇਸ਼ ਅੰਦਰ ‘ਧਰਮ ਅਧਾਰਤ ਗੈਰ ਲੋਕ ਰਾਜੀ’ ਰਾਜਸੀ-ਸਮਾਜਿਕ ਢਾਂਚਾ ਕਾਇਮ ਕਰਨਾ ਚਾਹੁੰਦੇ ਹਨ। ਆਰ.ਐਸ.ਐਸ., ਇਸ ਨਾਲ ਜੁੜੇ ਅਨੇਕਾਂ ਸੰਗਠਨਾਂ ਅਤੇ ਮੋਦੀ ਸਰਕਾਰ ਨੇ ਦੇਸ਼ ਦੇ ਸਮੂਹ ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਕਾਤਲਾਨਾ ਮੁਹਿੰਮ ਵਿੱਢੀ ਹੋਈ ਹੈ। ਕੀ ਪੰਜਾਬ ‘ਚ ਪ੍ਰਵਾਸੀਆਂ ਵਿਰੁੱਧ ਕੀਤਾ ਜਾ ਰਿਹਾ ਨਫ਼ਰਤੀ ਕੂੜ ਪ੍ਰਚਾਰ ਉਸੇ ਮੁਹਿੰਮ ਦਾ ਹਿੱਸਾ ਤਾਂ ਨਹੀਂ ? ਸਮਾਂ ਵੀ ਉਹ ਚੁਣਿਆ ਗਿਆ ਹੈ, ਜਦੋਂ ਬਿਹਾਰ ਦੇ ਜੁਝਾਰੂ ਲੋਕ ਆਪਣਾ ਏਕਾ ਕਾਇਮ ਕਰਕੇ ਆਉਂਦੀਆਂ ਅਸੈਂਬਲੀ ਚੋਣਾਂ ‘ਚ ਕੇਂਦਰੀ ਤੇ ਸੂਬਾਈ ਸਰਕਾਰ ਨਾਲ ਲਹੂ ਵੀਟਵਾਂ ਮੁਕਾਬਲਾ ਲੜਨ ਲਈ ਕਮਰਕੱਸੇ ਕਰ ਰਹੇ ਹਨ। ਸੰਕੀਰਨ ਸੋਚ ਦੇ ਧਾਰਨੀ ਤੇ ਗੈਰ- ਜ਼ਿੰਮੇਵਾਰ ਤੱਤਾਂ ਨੂੰ ਵੱਖੋ-ਵੱਖ ਲਾਲਚਾਂ ਅਧੀਨ ਯੋਜਨਾਬੱਧ ਢੰਗ ਨਾਲ ਪੰਜਾਬ ‘ਚ ਹਿੰਸਕ ਕਾਰੇ ਕਰਨ ਲਈ ਉਕਸਾਇਆ ਜਾ ਰਿਹਾ ਹੈ। ਇੰਜ ਹਾਕਮਾਂ ਨੇ ਲੋਕਾਂ ਦੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਕੀ ਇਹ ਸਭ ਪੰਜਾਬ ਦੇ ਨਾਬਰੀ ਦੇ ਸੁਭਾਅ ਨੂੰ ਮੇਟਣ ਲਈ ਤਾਂ ਨਹੀਂ ਕੀਤਾ ਜਾ ਰਿਹਾ? ਇਹ ਹੁੜਦੰਗ ਕਿਧਰੇ ਸਿੱਖ ਗੁਰੂ ਸਾਹਿਬਾਨ ਵੱਲੋਂ ਰਚੀ ਸਰਬੱਤ ਦਾ ਭਲਾ ਮੰਗਦੀ, ਸਾਂਝੀਵਾਲਤਾ ਦੀ ਮੁੱਦਈ, ਮਨੁੱਖੀ ਆਜ਼ਾਦੀਆਂ ਦੀ ਅਲੰਬਰਦਾਰ ਤੇ ਭਾਈ ਲਾਲੋ ਦੇ ਪੱਖ ‘ਚ ਖਲੋਣ ਦਾ ਸਪਸ਼ਟ ਹੋਕਾ ਦਿੰਦੀ ਬਾਣੀ ਨੂੰ ਆਮ ਲੋਕਾਂ ਦੇ ਮਨਾਂ ‘ਚੋਂ ਵਿਸਾਰਨ ਦੀ ਫਿਰਕੂ-ਫਾਸ਼ੀਵਾਦੀਆਂ ਦੀ ਯੋਜਨਾ ਦਾ ਭਾਗ ਤਾਂ ਨਹੀਂ ਹੈ ?

    ਭਾਰਤ ਤੇ ਪੰਜਾਬ ‘ਚੋਂ ਪ੍ਰਵਾਸ ਕਰਕੇ ਗਏ ਅਤੇ ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨੀ, ਫਰਾਂਸ ਆਦਿ ਦੇਸ਼ਾਂ ‘ਚ ਵਸੇ ਵੱਡੀ ਗਿਣਤੀ ਲੋਕ ਓਥੇ ਜਾ ਕੇ ਆਪਣੀ ਸਖ਼ਤ ਮਿਹਨਤ ਨਾਲ ਆਰਥਿਕ ਪੱਖੋਂ ਚੋਖੇ ਮਜ਼ਬੂਤ ਹੋ ਚੁੱਕੇ ਹਨ। ਇਹੋ ਨਹੀਂ ਵਿਦੇਸ਼ਾਂ ਨੂੰ ਗਏ ਭਾਰਤੀ, ਖਾਸ ਕਰਕੇ ਬੱਚੇ ਤੇ ਬਜ਼ੁਰਗ ਉਥੋਂ ਦੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦੇ ਹਨ, ਜੋ ਬਿਨਾਂ ਸ਼ੱਕ ਉਨ੍ਹਾਂ ਦਾ ਹੱਕ ਵੀ ਬਣਦਾ ਹੈ। ਭਾਰਤੀ ਲੋਕ ਉਨ੍ਹਾਂ ਦੇਸ਼ਾਂ ਦੀਆਂ ਚੋਣਾਂ ‘ਚ ਹਿੱਸਾ ਲੈ ਕੇ ਐਮ.ਪੀ., ਐਮ.ਐਲ.ਏ., ਕਾਊਂਸਲਰ ਹੀ ਨਹੀਂ, ਬਲਕਿ ਕੇਂਦਰੀ ਵਜ਼ੀਰ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪੁੱਜਦੇ ਰਹੇ ਹਨ। ਅਸੀਂ ਪੰਜਾਬੀ ਇਸ ‘ਤੇ ਮਾਣ ਵੀ ਕਰਦੇ ਹਾਂ । ਪ੍ਰੰਤੂ ਸਾਡੇ ਹੀ ਦੇਸ਼ ਦੇ ਵਸਨੀਕ, ਜੋ ਦੂਜੇ ਪ੍ਰਾਂਤਾਂ ਤੋਂ ਰੋਟੀ-ਰੋਜ਼ੀ ਕਮਾਉਣ ਲਈ ਪੰਜਾਬ ਆਏ ਹਨ, ਨੂੰ ਪੰਜਾਬ ‘ਚੋਂ ਬਾਹਰ ਕੱਢਣ ਦੀ ਮੰਗ ਕੀਤੀ ਜਾਂਦੀ ਹੈ ਤੇ ‘ਸੋਧਾ ਲਾਉਣ’ ਦੇ ਲਲਕਾਰੇ ਮਾਰੇ ਜਾਂਦੇ ਹਨ। ਵੋਟ ਪਾਉਣ, ਆਧਾਰ ਕਾਂਡ ਬਣਵਾਉਣ, ਸਮਾਜਿਕ ਸਹੂਲਤਾਂ ਲੈਣ ਤੇ ਜਾਇਦਾਦ ਖਰੀਦਣ ਵਰਗੇ ਬੁਨਿਆਦੀ ਸੰਵਿਧਾਨਿਕ ਅਧਿਕਾਰਾਂ ਤੋਂ ਵੰਚਿਤ ਕਰਨ ਦੀ ਮੰਗ ਕਿੰਨੀ ਕੁ ਵਾਜ਼ਬ ਜਾਂ ਤਰਕ ਸੰਗਤ ਹੈ ? ਜੇਕਰ ਰੋਟੀ-ਰੋਜ਼ੀ ਲਈ ਭਾਰਤ ਦੇ ਦੂਜੇ ਪ੍ਰਾਂਤਾਂ ‘ਚ ਜਾਂ ਵਿਦੇਸ਼ਾਂ ਨੂੰ ਗਏ ਭਾਰਤੀਆਂ ਤੇ ਪੰਜਾਬੀਆਂ ਪ੍ਰਤੀ ਉਥੋਂ ਦੀਆਂ ਸਰਕਾਰਾਂ ਤੇ ਸਥਾਨਿਕ ਲੋਕਾਂ ਨੇ ਇਹੋ ਵਤੀਰਾ ਧਾਰਨ ਕਰ ਲਿਆ ਤਾਂ ਉਸ ਨਾਲ ਹੋਣ ਵਾਲੇ ਵਸੀਹ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ। ਜਿਹੜੇ ਲੋਕ ਅੱਜ ਪ੍ਰਵਾਸੀਆਂ ਖ਼ਿਲਾਫ਼ ਨਫ਼ਰਤੀ ਕੂੜ ਪ੍ਰਚਾਰ ਤੇ ਭੜਕਾਊ ਕਾਰ- ਵਿਹਾਰ ‘ਚ ਮਸਤ ਹਨ, ਉਹ ਤਾਂ ਸ਼ਾਇਦ ਉਦੋਂ ਹਾਕਮ ਧਿਰ ਦੀ ਝੋਲੀ ‘ਚ ਬਹਿ ਕੇ ਸੱਤਾ ਦਾ ਸੁੱਖ ਭੋਗਦੇ ਹੋਏ ਮੁਸਕਰਾ ਰਹੇ ਹੋਣਗੇ !

    ਪਰ ਭੁਗਤ ਭੋਗੀਆਂ ਦਾ ਕੀ ਬਣੇਗਾ?

    ਸਾਡੀ ਲੜਾਈ ਪ੍ਰਵਾਸੀਆਂ ਨਾਲ ਨਹੀਂ, ਬਲਕਿ ਉਨ੍ਹਾਂ ਹਾਕਮਾਂ ਨਾਲ ਹੈ, ਜਿਨ੍ਹਾਂ ਨੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਰਾਹੀਂ ਸਾਡੇ ਸਿਰ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ ਵਰਗੀਆਂ ਲਾਹਨਤਾਂ ਮੜ੍ਹੀਆਂ ਹਨ। ਜੇਕਰ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਵੀ ਕੱਢ ਦਿੱਤਾ ਜਾਵੇ, ਜੋ ਸੰਭਵ ਹੀ ਨਹੀਂ ਹੈ, ਤਾਂ ਵੀ ਸਾਡੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਲੱਭਣਾ। ਜੇਕਰ ਇਨ੍ਹਾਂ ਮੁਸ਼ਕਿਲਾਂ ਦਾ ਸਦੀਵੀਂ ਹੱਲ ਲੱਭਣਾ ਹੈ ਤਾਂ ਅੱਜ ਲੋੜ ਦੁਫੇੜ ਪਾਉਣ ਦੀ ਨਹੀਂ, ਬਲਕਿ ਕਿਰਤੀਆਂ ਦੀਆਂ ਸਾਂਝਾਂ ਪੀਡੀਆਂ ਕਰਨ ਦੀ ਹੈ।

    ਅਸਾਨੂੰ ਸਮੇਂ-ਸਮੇਂ ਇਸ ਧਰਤੀ ‘ਤੇ ਜਨਮ ਲੈਣ ਵਾਲੇ ਮਹਾਂ ਪੁਰਸ਼ਾਂ ਨੇ ਠਰੰਮੇ ਨਾਲ, ਤਰਕ ਦੇ ਆਧਾਰ ‘ਤੇ ਸੁਣਨ-ਸਮਝਣ ਤੇ ਯੋਗ ਨਿਰਣਾ ਕਰਨ ਦੀ ਤਾਮੀਜ਼ ਬਖਸ਼ੀ ਹੈ। ਕੱਟੜਤਾ ਤੇ ਵੈਰ ਭਾਵ ਤੋਂ ਪਾਸਾ ਵੱਟ ਕੇ ਭਾਈਚਾਰਕ ਸਾਂਝਾਂ ਵਧਾਉਣ ਤੇ ਦੁੱਖ- ਸੁੱਖ ਵੇਲੇ ਇਕ-ਦੂਜੇ ਦੇ ਕੰਮ ਆਉਣ ਦੀ ਰਵਾਇਤ ਸਾਡੀ ਮਾਣਮੱਤੀ ਵਿਰਾਸਤ ਹੈ । ਅਸਾਨੂੰ ਸੋਚ-ਸਮਝ ਤੋਂ ਵਿਰਵੇ ਪਿਛਲੱਗ ਹਜ਼ੂਮ ਵਾਂਗ ਹਵਾਂ ਦੇ ਬੁੱਲਿਆਂ ਨਾਲ ਇਕ ਪਾਸੜ ਵਹਿ ਤੁਰਨ ਦੀ ਘਾਟ ਨੂੰ ਤਿਆਗਣਾ ਹੋਵੇਗਾ। ਅਜਿਹੀਆਂ ਕੁਤਾਹੀਆਂ ਸਦਕਾ ਆਪਾਂ ਅਤੀਤ ‘ਚ ਬੜਾ ਨੁਕਸਾਨ ਝੱਲ ਚੁੱਕੇ ਹਾਂ। ਆਪਾਂ ਜੇਕਰ ਆਪਣੀ ਮਾਣਮੱਤੀ ਵਿਰਾਸਤ ਨੂੰ ਸਾਂਭ ਕੇ ਸਾਂਝੀਵਾਲਤਾ ਤੇ ਬਰਾਬਰੀ ਦੇ ਅਸੂਲਾਂ ‘ਤੇ ਆਧਾਰਿਤ ਖੂਬਸੂਰਤ ਸਮਾਜ ਸਿਰਜਣ ਲਈ ਆਪਣਾ ਘੇਰਾ ਹੋਰ ਵਧਾਉਣਾ ਹੈ ਤਾਂ ਸਾਨੂੰ ਗੁਰੂ ਸਾਹਿਬਾਨ ਤੇ ਹੋਰ ਮਹਾਂਪੁਰਸ਼ਾਂ, ਸਮਾਜ ਸੁਧਾਰਕਾਂ ਤੇ ਇਨਕਲਾਬੀਆਂ ਵਲੋਂ ਦਿਖਾਏ ਉਸ ਮਾਰਗ ‘ਤੇ ਚੱਲਣ ਦੀ ਲੋੜ ਹੈ, ਜੋ ਲੁਟੇਰੇ ਲੋਕਾਂ ਦੇ ਖ਼ਿਲਾਫ਼ ਜੂਝਣ ਤੇ ਕਿਰਤੀਆਂ ਦੇ ਏਕੇ ਦੀ ਗੱਲ ਕਰਦਾ ਹੈ।

  • ਰਾਕੇਸ਼ ਟਿਕੈਤ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਐੱਸਕੇਐੱਮ ਦੇ ਕੈਂਪ ਵਿੱਚ ਪੁੱਜੇ

    ਰਾਕੇਸ਼ ਟਿਕੈਤ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਐੱਸਕੇਐੱਮ ਦੇ ਕੈਂਪ ਵਿੱਚ ਪੁੱਜੇ


    ਅਜਨਾਲਾ: ਬੀਕੇਯੂ ਟਿਕੈਤ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਅਤੇ ਬੀਕੇਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਅਜਨਾਲਾ ਖੇਤਰ ਦੇ ਕਿਸਾਨਾਂ ਮਜ਼ਦੂਰਾਂ ਲਈ ਹੜ੍ਹ ਰਾਹਤ ਲੈ ਕੇ ਐੱਸਕੇਐੱਮ ਦੇ ਮਹਿਲ ਬੁਖ਼ਾਰੀ ਵਿਖੇ ਲੱਗੇ ਕੈਂਪ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਕਿਸਾਨਾਂ ਦੇ ਬੀਜ ਤੇ ਖਾਦ ਵਾਸਤੇ ਯੂਪੀ ਦੇ ਕਿਸਾਨਾਂ ਦੀ ਤਰਫੋਂ ਦੋ ਲੱਖ ਰੁਪਏ ਦੀ ਪਹਿਲੀ ਖੇਪ ਅਤੇ ਮਜ਼ਦੂਰਾਂ ਲਈ ਰਾਸ਼ਨ ਦਾ ਇੱਕ ਟਰੱਕ ਅਜਨਾਲਾ ਖੇਤਰ ਲਈ ਭੇਟ ਕੀਤਾ।
    ਇਸ ਸਮੇਂ ਰਾਕੇਸ਼ ਟਕੈਤ, ਹਰਿੰਦਰ ਸਿੰਘ ਲੱਖੋਵਾਲ, ਡਾਕਟਰ ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਸੁੱਚਾ ਸਿੰਘ ਅਜਨਾਲਾ, ਧਨਵੰਤ ਸਿੰਘ ਖਤਰਾਏ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਰਾਹਤ ਪੰਜਾਬ ਦੀ ਦੂਜੇ ਸੂਬਿਆਂ ਲਈ ਭਾਈਚਾਰਕ ਸਾਂਝ ਦਾ ਸਬੂਤ ਹੈ। ਅੱਜ ਪੰਜਾਬ ਵਿੱਚ ਆਏ ਹੜ੍ਹਾਂ ਨੇ ਸਾਬਤ ਕੀਤਾ ਹੈ ਕਿ ਸਾਰੇ ਦੇਸ਼ ਦੇ ਲੋਕ ਪੰਜਾਬ ਨਾਲ ਪਿਆਰ ਕਰਦੇ ਹਨ ਤੇ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਨਾਲ ਖੜੇ ਹਨ। ਟਿਕੈਤ ਹੋਰਾਂ ਕਿਹਾ ਕਿ ਇਹ ਰਾਹਤ ਦੀ ਪਹਿਲੀ ਖੇਪ ਹੈ ਤੇ ਯੂ ਪੀ ਦੇ ਲੋਕ ਐਸ ਕੇ ਐਮ ਦੇ ਰਾਹੀਂ ਹੋਰ ਵੱਡੇ ਪੱਧਰ ਤੇ ਖਾਦ, ਬੀਜ ਤੇ ਡੀਜ਼ਲ ਲਈ ਸਹਾਇਤਾ ਕਰਨਗੇ।
    ਇਸ ਸਮੇਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਨ੍ਹਾਂ ਦਾ ਨਾਹਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਟੱਕਰ ਸਾਹਿਬ ਮਹਿਲ ਬੁਖ਼ਾਰੀ ਵਿਖੇ ਸੁਆਗਤ ਕੀਤਾ। ਇਸ ਸਮੇਂ ਕਿਸਾਨ ਆਗੂਆਂ ਸਤਨਾਮ ਸਿੰਘ ਝੰਡੇਰ, ਕਲਵੰਤ ਸਿੰਘ ਮੱਲੂਨੰਗਲ, ਹਰਪਾਲ ਸਿੰਘ ਛੀਨਾਂ, ਸਵਿੰਦਰ ਸਿੰਘ ਮੀਰਾਂਕੋਟ, ਸੁਖਦੇਵ ਸਿੰਘ ਸਹਿੰਸਰਾ, ਵਿਜੇਸਾਹ ਧਾਰੀਵਾਲ ਕਲੇਰ, ਹਰਨੇਕ ਸਿੰਘ ਨੇਪਾਲ, ਭੁਪਿੰਦਰ ਸਿੰਘ ਛੀਨਾਂ ਆਦਿ ਹਾਜ਼ਰ ਸਨ।

  • ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਹੜ੍ਹ/ਬਾਰਸ਼ਾਂ ਦੇ ਮੁਆਵਜ਼ੇ ਲਈ ਮੋਟਰਸਾਈਕਲ ਮਾਰਚ

    ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਹੜ੍ਹ/ਬਾਰਸ਼ਾਂ ਦੇ ਮੁਆਵਜ਼ੇ ਲਈ ਮੋਟਰਸਾਈਕਲ ਮਾਰਚ


    ਗੁਰਦਾਸਪੁਰ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਹੜ/ਬਾਰਸ਼ ਪੀੜਤਾਂ ਨੂੰ ਰਾਹਤ ਦਿਵਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵੱਖ-ਵੱਖ ਪਿੰਡਾਂ ਬਾਹਮਣੀ, ਚੰਡੀਗੜ੍ਹ, ਮਕੌੜਾ, ਨਵਾਂ ਟਾਂਡਾ, ਝਬੱਕਰਾ, ਯੱਗੋ ਚੱਕ ਟਾਂਡਾ, ਫਰੀਦਪੁਰ, ਚਿੱਟੀ, ਬਾਊਪੁਰ ਜੱਟਾਂ, ਗਾਹਲੜੀ ਆਦਿ ਥਾਵਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੋਟਰਸਾਈਕਲ ਮਾਰਚ ਕਰਕੇ ਮੰਗ ਕੀਤੀ ਕਿ ਹੜਾ/ਬਾਰਸ਼ਾਂ ਕਾਰਨ ਹੋਏ ਭਾਰੀ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
    ਵੱਖ ਵੱਖ ਪਿੰਡਾਂ ਅੰਦਰ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਮੇਜ਼ਰ ਸਿੰਘ ਕੋਟ ਟੋਡਰ ਮੱਲ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਕੱਤਰ ਵਿਜੇ ਸੋਹਲ ਨੇ ਕਿਹਾ ਕਿ ਆਗੂਆਂ ਨੇ ਕਿਹਾ ਕਿ ਹੜ੍ਹਾਂ ਦੀ ਸਿੱਧੀ ਮਾਰ ਹੇਠ ਆਏ ਲੋਕਾਂ ਦਾ ਜਿੱਥੇ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਉੱਥੇ ਮਜ਼ਦੂਰ ਵਰਗ ਦੇ ਲੋਕਾਂ ਦੇ ਪੂਰੇ ਪੰਜਾਬ ਅੰਦਰ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ, ਅਜੇ ਤੱਕ ਪੰਜਾਬ ਸਰਕਾਰ ਨੇ ਸਿਵਾਏ ਨਿਗੁਣੇ ਐਲਾਨ ਤੋਂ ਬਿਨਾਂ ਕੁਝ ਨਹੀਂ ਦਿੱਤਾ, ਜੋ ਮੁਆਵਜ਼ਾ ਰਾਸ਼ੀ ਐਲਾਨੀ ਹੈ, ਨੁਕਸਾਨ ਦੇ ਮੱਦੇਨਜ਼ਰ ਬਹੁਤ ਊਣੀ ਹੈ। ਅਜੇ ਤੱਕ ਕੋਈ ਅਧਿਕਾਰੀ ਮਜ਼ਦੂਰ ਘਰਾਂ ਦੇ ਸਰਵੇ ਕਰਨ ਨਹੀਂ ਆਇਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਕਿੰਨੀ ਕੁਝ ਸੰਜੀਦਾ ਹੈ? ਉਨ੍ਹਾਂ ਕਿਹਾ ਕਿ 2023 ਦੇ ਹੜ੍ਹਾਂ ਵੇਲੇ ਵੀ ਸਿਰਫ਼ ਐਲਾਨ ਹੀ ਰਹਿ ਗਏ ਸਨ ਲੋਕਾਂ ਨੂੰ ਮੁਆਵਜ਼ਾ ਨਹੀਂ ਸੀ ਮਿਲਿਆ।
    ਮੋਟਰਸਾਈਕਲ ਮਾਰਚ ਵਿਚ ਮੰਗ ਕੀਤੀ ਗਈ ਕਿ ਹੜ੍ਹਾਂ/ਬਾਰਸ਼ਾਂ ਨਾਲ ਢਹਿ ਗਏ ਘਰਾਂ ਨੂੰ ਮੁੜ ਉਸਾਰਨ ਲਈ 15 ਲੱਖ ਰੁਪਏ, ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ, ਹੜਾਂ ਚ ਜਾਨਾਂ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 25 ਲੱਖ ਰੁਪਏ ਅਤੇ ਮਜ਼ਦੂਰਾਂ ਦੀਆਂ ਟੁੱਟੀਆਂ ਦਿਹਾੜੀਆਂ ਦੀ ਭਰਪਾਈ ਲਈ ਪ੍ਰਤੀ ਪਰਿਵਾਰ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਸਿਆਸੀ ਲੀਡਰਸ਼ਿਪ ਅਤੇ ਅਫ਼ਸਰਸ਼ਾਹੀ ਦੀ ਲਾਪਰਵਾਹੀ ਕਰਕੇ ਆਏ ਹੜਾਂ ਦੇ ਦੋਸ਼ੀਆਂ ਪਛਾਣ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਮਜ਼ਦੂਰਾਂ ਦੇ ਸਹਿਕਾਰੀ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਸਾਰੇ ਕਰਜ਼ਿਆਂ ਨੂੰ ਮਾਫ਼ ਕੀਤੇ ਜਾਣ।
    ਉਪਰੋਕਤ ਆਗੂਆਂ ਤੋਂ ਬਿਨਾਂ ਸੁਖਵੰਤ ਸਿੰਘ ਸੰਦਲਪੁਰ, ਦਲਬੀਰ ਭੋਲਾ, ਬਾਬਾ ਬਲਬੀਰ ਸਿੰਘ ਲੀਲ ਕਲਾਂ, ਜਸਵਿੰਦਰ ਸਿੰਘ ਛਿੱਤ, ਗੋਬਿੰਦ ਪੂਰੋਵਾਲ, ਰਾਮ ਮੂਰਤੀ ਪੰਡੋਰੀ, ਬੂਟਾ ਮਸੀਹ ਕੋਟਲੀ ਫੱਸੀ, ਰੂਪ ਲਾਲ ਮੁਸਤਫ਼ਾਬਾਦ ਸੈਦਾਂ, ਨਿਸ਼ਾਨ ਉਧੋਵਾਲ, ਰਣਜੀਤ ਸਿੰਘ ਸੋਹਲ, ਗੁਰਨਾਮ ਸਿੰਘ ਬਟਾਲਾ, ਰਾਜੂ ਕੰਗ, ਸੁਖਵੰਤ ਸਿੰਘ ਹਜ਼ਾਰਾ ਜਾਪੂਵਾਲ, ਹਰਜਿੰਦਰ ਸਿੰਘ ਸਰਕਈਆ, ਰਣਜੀਤ ਸਿੰਘ ਕੋਟ ਟੋਡਰ ਮੱਲ ਆਦਿ ਹਾਜ਼ਰ ਸਨ।

  • ਨਕੋਦਰ ਤਹਿਸੀਲ ਦੇ ਪਿੰਡਾਂ ‘ਚ ਕੀਤਾ ਮੋਟਰਸਾਈਕਲ ਮਾਰਚ

    ਨਕੋਦਰ ਤਹਿਸੀਲ ਦੇ ਪਿੰਡਾਂ ‘ਚ ਕੀਤਾ ਮੋਟਰਸਾਈਕਲ ਮਾਰਚ


    ਨਕੋਦਰ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਹੜ੍ਹਾਂ/ ਬਰਸਾਤਾਂ ਨਾਲ ਬੁਰੀ ਤਰਾਂ ਝੰਬੇ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜਾ ਦਿਵਾਉਣ ਲਈ ਪੂਰੇ ਪੰਜਾਬ ਵਿੱਚ 4-5 ਅਕਤੂਬਰ ਨੂੰ ਮੋਟਰਸਾਈਕਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ, ਉਸ ਦੀ ਕੜੀ ਵਜੋਂ ਅੱਜ ਤਹਿਸੀਲ ਦੇ ਪਿੰਡਾਂ ਮਾਹੂੰਵਾਲ, ਨਕੋਦਰ, ਸਿਆਣੀਵਾਲ, ਮਾਲੜੀ, ਹਸੈਨਪੁਰ, ਹੇਅਰਾਂ, ਤਲਵੰਡੀ ਭਰੋ, ਰਸੂਲਪੁਰ ਕਲਾਂ, ਉਗੀ, ਚੂਹੜ, ਤਲਵੰਡੀ ਸਲੇਮ, ਮੱਲੀਆਂ ਕਲਾਂ, ਜਹਾਂਗੀਰ, ਫਾਜਲਵਾਲ, ਨੂਰਪੁਰ ਚੱਠਾ ਆਦਿ ਪਿੰਡਾਂ ‘ਚ ਮੋਟਰਸਾਈਕਲ ਮਾਰਚ ਕੀਤਾ ਤੇ ਕਈ ਪਿੰਡਾ ‘ਚ ਜਲਸੇ ਵੀ ਕੀਤੇ।
    ਪਿੰਡਾਂ ‘ਚ ਕੀਤੇ ਜਲਸਿਆਂ ਨੂੰ ਸਾਥੀ ਦਰਸ਼ਨ ਨਾਹਰ, ਹਰਮੇਸ਼ ਮਾਲੜੀ, ਹਰਪਾਲ ਬਿੱਟੂ, ਦਲਵੀਰ ਸਹੋਤਾ, ਬਲਦੇਵ ਸਿੰਘ ਮਾਲੜੀ, ਨਛੱਤਰ ਨਾਹਰ, ਸਤਨਾਮ ਉਗੀ ਆਦਿ ਆਗੂਆਂ ਨੇ ਸੰਬੋਧਨ ਕੀਤਾ।

    ਜਿਕਰਯੋਗ ਹੈ ਕਿ ਮੋਟਰਸਾਈਕਲ ਮਾਰਚ ਦਾ ਪਿੰਡਾਂ ਦੇ ਮਜਦੂਰਾਂ ਨੇ ਜਿਥੇ ਭਰਵਾਂ ਸਵਾਗਤ ਕੀਤਾ ਉਥੇ ਗੁਰੂ ਕੇ ਲੰਗਰ, ਚਾਹ, ਪਾਣੀ ਆਦਿ ਦਾ ਪ੍ਰਬੰਧ ਵੀ ਬਹੁਤ ਸੋਹਣਾ ਕੀਤਾ।

  • ਐੱਸਕੇਐੱਮ ਵਲੋਂ 8 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਲੱਗੇਗਾ ਧਰਨਾ

    ਐੱਸਕੇਐੱਮ ਵਲੋਂ 8 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਲੱਗੇਗਾ ਧਰਨਾ


    ਰਾਏਕੋਟ: ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਨਾਂ ਦੀ ਅਦਾਲਤੀ ਜਾਂਚ ਕਰਵਾਉਣ ਅਤੇ ਸਬੰਧਿਤ ਮਹਿਕਮੇ ਦੇ ਮੰਤਰੀ, ਸਕੱਤਰ ਤੇ ਚੀਫ ਇੰਜੀਨੀਅਰ ਜਿੰਨਾਂ ਕਰਕੇ ਦਰਿਆਵਾਂ ਵਿੱਚ ਬੇਤਰਤੀਬਾ ਪਾਣੀ ਛੱਡਿਆ ਗਿਆ ਹੈ, ਉਹਨਾਂ ਤੇ ਉੱਪਰ ਤੋ ਕਾਰਵਾਈ ਦੀ ਮੰਗ ਅਤੇ ਹੜ੍ਹਾਂ ਵਿੱਚ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਨੂੰ ਲੈਕੇ ਸੰਯੁਕਤ ਕਿਸਾਨ ਮੋਰਚੇ ਵੱਲੋ 8 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਧਰਨਾ ਮਾਰਿਆ ਜਾਵੇਗਾ। ਜਿਸ ਦੀ ਤਿਆਰੀ ਸੰਬੰਧੀ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ), ਭਾਰਤੀ ਕਿਸਾਨ ਯੂਨੀਅਨ ਡਕੌਦਾ (ਬੁਰਜਗਿੱਲ), ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਆਲ ਇੰਡੀਆ ਕਿਸਾਨ ਸਭਾ (ਅਜੇਭਵਨ), ਆਲ ਇੰਡੀਆ ਕਿਸਾਨ ਸਭਾ (ਹੱਨਨ ਮੁੱਲਾ), ਕਿਰਤੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਸੁਦਾਗਰ ਸਿੰਘ ਘੁਡਾਣੀ ਦੀ ਪ੍ਰਧਾਨਗੀ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਹੋਈ।
    ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 8 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਲੈਕੇ 3 ਵਜੇ ਤੱਕ ਧਰਨਾ ਮਾਰ ਕੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
    ਧਰਨੇ ਦੀ ਤਿਆਰੀ ਲਈ ਜ਼ਿਲ੍ਹੇ ਵਿੱਚ ਮੀਟਿੰਗਾਂ, ਜਲਸੇ ਕਰਕੇ ਲੋਕਾ ਨੂੰ ਧਰਨੇ ਵਿੱਚ ਆਉਣ ਲਈ ਲਾਮਬੰਦੀ ਕੀਤੀ ਜਾਵੇਗੀ। ਆਗੂਆਂ ਨੇ ਆਖਿਆ ਕਿ ਇਹ ਧਰਨਾ ਸਰਕਾਰ ਨੂੰ ਹੜ੍ਹ ਪੀੜਤਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਦੇਣ ਲਈ ਮਜਬੂਰ ਕਰ ਦੇਵੇਗਾ।
    ਅੱਜ ਦੀ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਸੁਦਾਗਰ ਸਿੰਘ ਘੁਡਾਣੀ, ਚਰਨ ਸਿੰਘ ਨੂਰਪੁਰਾ, ਹਰਦੇਵ ਸਿੰਘ ਸੰਧੂ, ਬਲਦੇਵ ਸਿੰਘ ਲਤਾਲਾ, ਚਮਕੌਰ ਸਿੰਘ ਬਰਮੀ, ਸਾਧੂ ਸਿੰਘ ਅੱਚਰਵਾਲ, ਜਗਤਾਰ ਸਿੰਘ ਦੇਹੜਕਾ, ਜੁਗਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ, ਜਗਰੂਪ ਸਿੰਘ ਝੋਰੜਾ, ਸਤਵੀਰ ਸਿੰਘ ਰਾਏ, ਰਣਜੀਤ ਸਿੰਘ ਭੈਣੀ ਆਦਿ ਹਾਜਰ ਸਨ।

  • ਹੜ੍ਹ ਪੀੜਤ ਲੋਕਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਲਈ ਧਰਨਾ ਪ੍ਰਦਰਸ਼ਨ 8 ਅਕਤੂਬਰ ਨੂੰ

    ਹੜ੍ਹ ਪੀੜਤ ਲੋਕਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਲਈ ਧਰਨਾ ਪ੍ਰਦਰਸ਼ਨ 8 ਅਕਤੂਬਰ ਨੂੰ


    ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਅੱਜ ਸਭਾ ਦੇ ਸੂਬਾਈ ਦਫਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਡਾਕਟਰ ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਿਛਲੇ ਦਿਨੀ ਆਏ ਹੜ੍ਹਾਂ ਅਤੇ ਹੋਰ ਮੁੱਦਿਆਂ ਉੱਪਰ ਗੰਭੀਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਿਛਲੇ ਸਮੇਂ ਚ ਵਿਛੜੇ 59 ਹੜ੍ਹ ਪੀੜਤਾਂ, ਪ੍ਰਕਾਸ਼ ਸਿੰਘ ਕਾਲਵਾ ਅਤੇ ਮਲਕੀਤ ਸਿੰਘ ਰਾਗੜਾ ਦੇ ਬੇਵਕਤੀ ਵਿਛੋੜੇ ਉੱਪਰ ਸ਼ੋਕ ਮਤਾ ਪੇਸ਼ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
    ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਪਿਛਲੇ ਦਿਨੀ ਸੂਬੇ ਵਿੱਚ ਆਏ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਵਿੱਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀ ਕੋਈ ਵੀ ਮਦਦ ਨਹੀਂ ਨਹੀ ਕੀਤੀ ਗਈ। ਉਹਨਾਂ ਆਖਿਆ ਕਿ ਕਿਸਾਨਾਂ, ਮਜ਼ਦੂਰਾਂ ਅਤੇ ਹੜ੍ਹ ਪੀੜਤਾਂ ਲੋਕਾ ਦੇ ਹੋਏ ਨੁਕਸਾਨ ਦੀ ਭਰਪੂਰਤੀ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਠ ਅਕਤੂਬਰ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਉੱਪਰ ਧਰਨੇ ਮਾਰ ਕੇ ਹੜ੍ਹ ਪੀੜਤਾਂ ਦੇ ਮੁੜ ਵਸੇਵੇ ਅਤੇ ਉਨਾਂ ਦੇ ਹੋਏ ਨੁਕਸਾਨ ਦੀ ਭਰਪੂਰਤੀ ਦੀ ਮੰਗ ਕੀਤੀ ਜਾਵੇਗੀ। ਉਨਾਂ ਆਖਿਆ ਕਿ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ, ਪਰ ਸਰਕਾਰ ਉਹਨਾਂ ਦੀ ਖਰੀਦ ਤੋਂ ਆਨਾ ਕਾਨੀ ਕਰ ਰਹੀ ਹੈ। ਉਹਨਾਂ ਚੇਤਾਵਨੀ ਭਰੇ ਸ਼ਬਦਾਂ ਵਿੱਚ ਆਖਿਆ ਕਿ ਜੇ ਕਿਸਾਨਾਂ ਦੇ ਝੋਨੇ ਉੱਪਰ ਆੜਤੀਆਂ/ਸੈਲਰ ਮਾਲਕਾਂ ਨੇ ਸਰਕਾਰ ਦੀ ਸ਼ਹਿ ਉੱਪਰ ਕੱਟ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਸਾਨਾਂ ਮਜ਼ਦੂਰਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। ਉਨਾਂ ਮੰਗ ਕੀਤੀ ਕਿ ਬਾਸਮਤੀ ਝੋਨਾ ਜੋ ਕਿ ਪਿਛਲੇ ਸਮੇਂ ਵਿੱਚ ਪੰਜ ਸਾਢੇ ਪੰਜ ਹਜਾਰ ਤੱਕ ਵਿਕ ਰਿਹਾ ਸੀ ਉਹ ਇਸ ਵਾਰ 2500 ਤੋਂ ਵੀ ਥੱਲੇ ਆ ਗਿਆ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ
    ਬਾਸਮਤੀ ਝੋਨੇ ਦੀ ਖਰੀਦ ਸਰਕਾਰੀ ਪੱਧਰ ਉੱਪਰ ਕਰੇ। ਉਹਨਾਂ ਇਹ ਵੀ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਨਮੀ 22% ਤੱਕ ਕੀਤੀ ਜਾਵੇ ਅਤੇ ਜੋ ਮੰਡੀਆਂ ਦੇ ਵਿੱਚ ਝੋਨੇ ਦੀ ਤੁਲਾਈ ਕੰਪਿਊਟਰ ਕੰਡੇ ਨਾਲ ਕੀਤਾ ਜਾਵੇ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਆਖਿਆ ਕਿ ਸਰਕਾਰ ਵੱਲੋਂ ਆਪਣੀਆਂ ਨਕਾਮੀਆਂ ਛਪਾਉਣ ਲਈ ਕੇਵਲ ਅਖਬਾਰਾਂ ਵਿੱਚ ਬਿਆਨਬਾਜੀ ਕੀਤੀ ਜਾ ਰਹੀ ਹੈ। ਉਨਾਂ ਆਖਿਆ ਕਿ ਹੜ੍ਹ ਪੀੜਤ ਇਲਾਕਿਆਂ ਵਿੱਚ 27 ਅਕਤੂਬਰ ਨੂੰ ਗੁਰਦਾਸਪੁਰ 28 ਅਕਤੂਬਰ ਅਜਨਾਲਾ ਅਤੇ 29 ਅਕਤੂਬਰ ਖਡੂਰ ਸਾਹਿਬ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਮਾਰਚ ਕਰਕੇ ਹੜ੍ਹ ਪੀੜਤਾਂ ਦੀ ਮਦਦ ਲਈ ਸਰਕਾਰ ਉੱਪਰ ਦਬਾਅ ਬਣਾਇਆ ਜਾਵੇਗਾ। ਉਹਨਾਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਖੇਤ ਪੱਧਰ ਕਰਨ ਉੱਪਰ 20 ਹਜ਼ਾਰ ਰੁਪਏ ਪ੍ਰਤੀ ਏਕੜ, ਫਸਲ ਨਾ ਬੀਜ ਹੋਣ ਤੇ ਡੇਢ ਲੱਖ ਰੁਪਏ ਅਤੇ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਹੜ੍ਹ ਰੋਕਣ ਦੇ ਯੋਗ ਉਪਰਾਲੇ ਕੀਤੇ ਜਾਣ। ਉਹਨਾਂ ਕਿਹਾ ਕਿ ਦਰਿਆਵਾਂ ਦਾ ਨਹਿਰੀਕਰਨ ਕੀਤਾ ਜਾਵੇ। ਸਿੰਚਾਈ ਲਈ ਨਹਿਰੀ ਪਾਣੀ ਨੂੰ ਸਾਰੇ ਸੂਬੇ ਵਿੱਚ ਵਰਤਿਆ ਜਾਵੇ। ਉਹਨਾਂ ਖਾਦਾਂ, ਦਵਾਈਆਂ ਅਤੇ ਬੀਜਾਂ ਦੀ ਕਾਲਾ ਬਜਾਰੀ ਕਰਨ ਵਾਲੇ ਲੋਕਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ। ਉਹਨਾਂ ਮੰਗ ਕੀਤੀ ਕਿ ਖਾਦਾਂ ਦੇ ਨਾਲ ਹੋਰ ਕਿਸੇ ਕਿਸਮ ਦਾ ਵੀ ਵਾਧੂ ਸਮਾਨ ਚਕਾਉਣ ਵਾਲੇ ਦੁਕਾਨਦਾਰਾਂ ਅਤੇ ਡੀਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਨਕਲੀ ਖਾਦਾ ਦੀ ਸਪਲਾਈ ਰੋਕਣ ਲਈ ਜਿਲ੍ਹਾ ਪੱਧਰੀ ਗੁਦਾਮਾਂ ਦੀ ਚੈਕਿੰਗ ਕੀਤੀ ਜਾਵੇ। ਉਨਾਂ ਪਰਾਲੀ ਸਾੜਨ ਦੇ ਮੁੱਦੇ ਤੇ ਬੋਲਦਿਆਂ ਆਖਿਆ ਕਿ ਸਰਕਾਰ ਵੱਲੋਂ ਦਰਜ ਕੀਤੇ ਜਾ ਰਹੇ ਪਰਚਿਆਂ ਦੀ ਉਹ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਰਾਲੀ ਸੰਭਾਲਣ ਦਾ ਪ੍ਰਬੰਧ ਕਰੇ। ਕਿਸਾਨਾਂ ਨੂੰ ਮਜਬੂਰੀ ਬੱਸ ਪਰਾਲੀ ਨਾ ਸਾੜਨੀ ਪਵੇ।
    ਇਸ ਮੌਕੇ ਤੇ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਆਖਿਆ ਕਿ ਹੜ੍ਹਾ ਕਾਰਨ ਲੱਖਾਂ ਏਕੜ ਫਸਲ ਤਬਾਹ ਹੋਈ ਹੈ। ਪਸ਼ੂ ਧੰਨ ਬਹੁਤ ਨੁਕਸਾਨ ਹੋਇਆ ਹੈ। ਸਰਕਾਰ ਨੇ ਜਿਸ ਦੀ ਕੋਈ ਵੀ ਮਦਦ ਨਹੀਂ ਕੀਤੀ। ਉਹਨਾਂ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਅਤੇ ਹੋਰ ਜਥੇਬੰਦੀਆਂ ਤੇ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹਨਾਂ ਨੇ ਹੀ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੀ ਬਾਂਹ ਫੜੀ ਹੈ। ਜਿਸ ਕਾਰਨ ਪੰਜਾਬ ਇਸ ਬਿਪਤਾ ਵਿੱਚੋਂ ਮੁੜ ਉਭਰ ਰਿਹਾ ਹੈ। ਉਹਨਾਂ ਸਾਰੇ ਦਾਨ ਕਰਨ ਵਾਲੇ ਲੋਕਾਂ ਦਾ ਵੀ ਧੰਨਵਾਦ ਕੀਤਾ। ਅੱਜ ਦੀ ਮੀਟਿੰਗ ‘ਚ ਜਥੇਬੰਦੀ ਦੀ ਮਜ਼ਬੂਤੀ ਲਈ ਅਗਲੇ ਪ੍ਰੋਗਰਾਮ ਵੀ ਤਹਿ ਕੀਤੇ ਗਏ।

  • ਪੁਲੀਸ ਵਧੀਕੀਆਂ ਖ਼ਿਲਾਫ਼ ਪੁਲਿਸ ਚੌਂਕੀ ਅੱਗੇ ਧਰਨਾ ਆਰੰਭ

    ਪੁਲੀਸ ਵਧੀਕੀਆਂ ਖ਼ਿਲਾਫ਼ ਪੁਲਿਸ ਚੌਂਕੀ ਅੱਗੇ ਧਰਨਾ ਆਰੰਭ


    ਰਈਆ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰਐੱਮਪੀਆਈ) ਦੇ ਸੈਂਕੜੇ ਵਰਕਰਾਂ ਵੱਲੋਂ ਪੁਲਿਸ ਚੌਂਕੀ ਰਈਆ ਸਾਹਮਣੇ ਅਣਮਿਥੇ ਸਮੇਂ ਦਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ। ਰੋਸ ਧਰਨੇ ਦੀ ਅਗਵਾਈ ਗੁਰਮੇਜ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਭਿੰਡਰ ਆਦਿ ਆਗੂਆਂ ਨੇ ਕੀਤੀ।
    ਰੋਸ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਕੇਂਦਰੀ ਅਤੇ ਸੂਬਾਈ ਕਮੇਟੀ ਆਗੂਆਂ ਸਰਵ ਸਾਥੀ ਗੁਰਨਾਮ ਸਿੰਘ ਦਾਊਦ, ਅਮਰੀਕ ਸਿੰਘ ਦਾਊਦ ਨੇ ਦੱਸਿਆ ਕਿ ਬੀਤੀ 23 ਜੂਨ ਨੂੰ ਇਲਾਕੇ ਦੇ ਪਿੰਡ ਟੌਗ ਜੋ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਦਾ ਪਿੰਡ ਹੈ, ਵਿਖੇ ਨਰਿੰਦਰ ਕੌਰ ਅਤੇ ਪਰਮਜੀਤ ਕੌਰ ਨਾਂ ਦੀਆਂ ਦੋ ਮਜ਼ਦੂਰ ਔਰਤਾਂ ਨੂੰ ਪਿੰਡ ਦੇ ਵਾਸੀ ਅਤੇ ਉਸ ਦੀ ਮਾਤਾ ਵੱਲੋਂ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ। ਜਿਸ ਨਾਲ ਦੋਹਾਂ ਔਰਤਾਂ ਦੀਆਂ ਬਾਹਾਂ ਟੁੱਟ ਗਈਆਂ ਪਰ 23 ਦਿਨ ਬੀਤਣ ਤੋਂ ਬਾਅਦ ਪਾਰਟੀ ਵੱਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਤੋਂ ਪੀੜਤਾਂ ਨੂੰ ਡਾਕਟਰੀ ਨਤੀਜੇ ਲੈ ਕੇ ਦਿੱਤੇ। ਇਸ ਸਬੰਧੀ ਪੁਲੀਸ ਵੱਲੋਂ ਪੀੜਤਾਂ ਨੂੰ ਇਨਸਾਫ ਦੇਣ ਦੀ ਥਾਂ ਉਲਟਾ ਉਹਨਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਖਿਲਾਫ ਸੰਗੀਨ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਦਿੱਤਾ।
    ਇਸ ਸਬੰਧੀ ਵਾਰ ਵਾਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਰਿਹਾ ਪਰ ਕਿਸੇ ਵੀ ਪੁਲਿਸ ਅਧਿਕਾਰੀ ਨਹੀਂ ਗੰਭੀਰਤਾ ਵਿਖਾਉਂਦਿਆਂ ਪੀੜਤਾਂ ਨੂੰ ਇਨਸਾਫ ਨਹੀਂ ਦਿੱਤਾ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਜਿਸ ਦੀ ਜਿੰਮੇਵਾਰੀ ਹਲਕੇ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਤੱਕ ਪਹੁੰਚਾਉਣਾ ਹੁੰਦਾ ਹੈ ਉਹ ਆਪਣੀ ਅਸਲ ਡਿਊਟੀ ਕਰਨ ਦੀ ਥਾਂ ਆਪਣੇ ਜੱਦੀ ਪਿੰਡ ਵਿੱਚ ਝਗੜੇ ਕਰਵਾ ਕੇ ਲੋਕਾਂ ਉੱਪਰ ਨਜਾਇਜ਼ ਪਰਚੇ ਦਰਜ ਕਰਵਾ ਰਿਹਾ ਹੈ।
    ਰੋਸ ਧਰਨੇ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਧਰਨੇ ਵਿੱਚ ਪਹੁੰਚ ਕੇ ਮਸਲਾ ਨਾ ਹੱਲ ਹੋਣ ਦੀ ਸੂਰਤ ਵਿੱਚ ਵੱਡੇ ਕਾਫਲੇ ਲੈ ਕੇ ਆਉਣ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਇਨਸਾਫ ਮਿਲਣ ਤੱਕ ਰੋਸ ਧਰਨਾ ਜਾਰੀ ਰੱਖਿਆ ਜਾਵੇਗਾ।

  • ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਹੜ੍ਹ/ਬਾਰਸ਼ਾਂ ਦੇ ਮੁਆਵਜ਼ੇ ਲਈ 5 ਅਕਤੂਬਰ ਨੂੰ ਮੋਟਰਸਾਈਕਲ ਮਾਰਚ

    ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਹੜ੍ਹ/ਬਾਰਸ਼ਾਂ ਦੇ ਮੁਆਵਜ਼ੇ ਲਈ 5 ਅਕਤੂਬਰ ਨੂੰ ਮੋਟਰਸਾਈਕਲ ਮਾਰਚ


    ਗੁਰਦਾਸਪੁਰ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਹੜ੍ਹ/ਬਾਰਸ਼ ਪੀੜਤਾਂ ਨੂੰ ਰਾਹਤ ਦਿਵਾਉਣ ਲਈ 5 ਅਕਤੂਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਬਹਿਰਾਮਪੁਰ ਇਲਾਕੇ ਅੰਦਰ ਵੱਖ-ਵੱਖ ਪਿੰਡਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ।
    ਇਸ ਸਬੰਧੀ ਗੁਰੂ ਨਾਨਕ ਪਾਰਕ ਵਿਖੇ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਦੀ ਪ੍ਰਧਾਨਗੀ ਹੇਠ ਹੋਈ।
    ਮੀਟਿੰਗ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਮੇਜਰ ਸਿੰਘ ਕੋਟ ਟੋਡਰ ਮੱਲ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਵਿਜੇ ਸੋਹਲ, ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਬਲਬੀਰ ਸਿੰਘ ਮੱਲ੍ਹੀ ਆਦਿ ਆਗੂ ਹਾਜ਼ਰ ਸਨ।
    ਆਗੂਆਂ ਨੇ ਕਿਹਾ ਕਿ ਹੜ੍ਹਾਂ ਦੀ ਸਿੱਧੀ ਮਾਰ ਹੇਠ ਆਏ ਲੋਕਾਂ ਦਾ ਜਿੱਥੇ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਉੱਥੇ ਮਜ਼ਦੂਰ ਵਰਗ ਦੇ ਲੋਕਾਂ ਦੇ ਪੂਰੇ ਪੰਜਾਬ ਅੰਦਰ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ।
    ਉਨ੍ਹਾਂ ਕਿਹਾ ਜਥੇਬੰਦੀਆਂ ਦੇ ਸੰਘਰਸ਼ ਕਰਨ ਤੋਂ ਬਾਅਦ ਬੇਸ਼ੱਕ ਸਰਕਾਰ ਨੇ ਢਹਿ ਗਏ ਘਰਾਂ ਅਤੇ ਨੁਕਸਾਨੇ ਘਰਾਂ ਲਈ ਕੁਝ ਮੁਆਵਜ਼ਾ ਰਾਸ਼ੀ ਐਲਾਨੀ ਹੈ ਜੋ ਨੁਕਸਾਨ ਦੇ ਮੱਦੇਨਜ਼ਰ ਬਹੁਤ ਊਣੀ ਹੈ।
    ਆਗੂਆਂ ਨੇ ਕਿਹਾ ਕਿ ਸਿਤਮਜ਼ਰੀਫੀ ਤਾਂ ਇਹ ਹੈ ਕਿ ਅਜੇ ਤੱਕ ਕੋਈ ਅਧਿਕਾਰੀ ਮਜ਼ਦੂਰ ਘਰਾਂ ਦੇ ਸਰਵੇ ਕਰਨ ਨਹੀਂ ਆਇਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਕਿੰਨੀ ਕੁਝ ਸੰਜੀਦਾ ਹੈ? ਉਨ੍ਹਾਂ ਕਿਹਾ ਕਿ 2023 ਦੇ ਹੜ੍ਹਾਂ ਵੇਲੇ ਵੀ ਸਿਰਫ਼ ਐਲਾਨ ਹੀ ਰਹਿ ਗਏ ਸਨ ਲੋਕਾਂ ਨੂੰ ਮੁਆਵਜ਼ਾ ਨਹੀਂ ਸੀ ਮਿਲਿਆ।
    ਆਗੂਆਂ ਨੇ ਕਿਹਾ ਕਿ ਸਾਂਝਾ ਮਜ਼ਦੂਰ ਮੋਰਚਾ ਮੰਗ ਕਰਦਾ ਹੈ ਕਿ ਹੜ੍ਹਾਂ/ਬਾਰਸ਼ਾਂ ਨਾਲ ਢਹਿ ਗਏ ਘਰਾਂ ਨੂੰ ਮੁੜ ਉਸਾਰਨ ਲਈ 15 ਲੱਖ ਰੁਪਏ, ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ, ਹੜ੍ਹਾਂ ਚ ਜਾਨਾਂ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 25 ਲੱਖ ਰੁਪਏ ਅਤੇ ਮਜ਼ਦੂਰਾਂ ਦੀਆਂ ਟੁੱਟੀਆਂ ਦਿਹਾੜੀਆਂ ਦੀ ਭਰਪਾਈ ਲਈ ਪ੍ਰਤੀ ਪਰਿਵਾਰ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਇਸ ਮਾਰਚ ਵਿਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ।
    ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰੂਪ ਲਾਲ ਮੁਸਤਫ਼ਾਬਾਦ ਸੈਦਾਂ ਅਤੇ ਸਵਿੰਦਰ ਮਸੀਹ ਤੋੜ ਸਿੱਧਵਾਂ ਆਦਿ ਆਗੂ ਹਾਜ਼ਰ ਸਨ।

  • ਸੀਪੀਐੱਮ ਤੋਂ ਆਰਐੱਮਪੀਆਈ ਤੱਕ 25 ਸਾਲਾਂ ਦਾ ਸ਼ਾਨਾਮੱਤਾ ਸਿਆਸੀ ਸਫ਼ਰ: ਨਿੱਗਰ ਪ੍ਰਾਪਤੀਆਂ, ਘਾਟਾਂ-ਕਮਜ਼ੋਰੀਆਂ ਤੇ ਭਵਿੱਖੀ ਸੇਧਾਂ

    ਸੀਪੀਐੱਮ ਤੋਂ ਆਰਐੱਮਪੀਆਈ ਤੱਕ 25 ਸਾਲਾਂ ਦਾ ਸ਼ਾਨਾਮੱਤਾ ਸਿਆਸੀ ਸਫ਼ਰ: ਨਿੱਗਰ ਪ੍ਰਾਪਤੀਆਂ, ਘਾਟਾਂ-ਕਮਜ਼ੋਰੀਆਂ ਤੇ ਭਵਿੱਖੀ ਸੇਧਾਂ

    ਅੱਜ ਤੋਂ 26 ਕੁ ਵਰ੍ਹੇ ਪਹਿਲਾਂ, ਸੀਪੀਆਈ (ਐੱਮ) ‘ਚ ਕੰਮ ਕਰਦੇ ਪੰਜਾਬ ਦੇ ਬਹੁ-ਗਿਣਤੀ ਆਗੂਆਂ, ਮੈਂਬਰਾਂ ਤੇ ਹਮਦਰਦਾਂ ਨੇ ਪਾਰਟੀ ਅੰਦਰ ਪੈਦਾ ਹੋ ਰਹੇ ਰਾਜਸੀ ਤੇ ਸਿਧਾਂਤਕ ਵਿਗਾੜਾਂ, ਸਿਖਰਲੇ ਅਦਾਰਿਆਂ ਦੇ ਆਗੂਆਂ ਦੇ ਗੈਰ ਕਮਿਊਨਿਸਟ ਕਿਰਦਾਰ ਤੇ ਅਮਲ ਅਤੇ ਕਮਿਊਨਿਸਟ ਨੈਤਿਕਤਾ ‘ਚ ਆ ਰਹੀ ਨਿਰੰਤਰ ਗਿਰਾਵਟ ਬਾਰੇ ਆਪੋ-ਆਪਣੇ ਫੋਰਮਾਂ ‘ਤੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਉਂਝ, ਪਿਛਲੀ ਸਦੀ ਦੇ ਅੰਤਲੇ ਸਾਲਾਂ ਦੌਰਾਨ, ਇਨ੍ਹਾਂ ਮੁੱਦਿਆਂ ‘ਤੇ ਅੰਤਰ ਪਾਰਟੀ ਘੋਲ ਪਹਿਲਾਂ ਹੀ ਛਿੜ ਚੁੱਕਾ ਸੀ। ਇਹ ਘੋਲ 1964 ‘ਚ ਕਾਇਮ ਹੋਈ ਸੀ.ਪੀ.ਆਈ. (ਐਮ) ਦੇ ਪ੍ਰੋਗਰਾਮ ਦੀਆਂ ਮੂਲ ਸਥਾਪਨਾਵਾਂ ‘ਚ ਸੋਧਵਾਦੀ ਤਬਦੀਲੀਆਂ ਕੀਤੇ ਜਾਣ ਦੇ ਯਤਨਾਂ ਖਿਲਾਫ਼ ਤੇ ਹੋਰ ਅਨੇਕਾਂ ਜਥੇਬੰਦਕ ਕੁਰਾਹਿਆਂ ਦੁਆਲੇ ਕੇਂਦਰਤ ਸੀ। ਇਸੇ ਦੌਰਾਨ ਪਾਰਟੀ ਪ੍ਰੋਗਰਾਮ ਦੀ ਮੂਲ ਭਾਵਨਾ ਦੇ ਐਨ ਵਿਪਰੀਤ ਕੇਂਦਰ ‘ਚ ਕਾਮਰੇਡ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਯਤਨਾਂ ਖਿਲਾਫ਼ ਪਾਰਟੀ ਦੀ ਪੀਬੀ ਅਤੇ ਸੀਸੀ ਅੰਦਰ ਵੀ ਤਿੱਖੇ ਮਤਭੇਦ ਖੜ੍ਹੇ ਹੋ ਗਏ ਸਨ। ਯਾਦ ਰਹੇ, ਸਾਥੀ ਜੋਤੀ ਬਾਸੂ ਨੂੰ ਕਾਂਗਰਸ ਤੇ ਇਸ ਦੇ ਸਹਿਯੋਗੀ ਦਲਾਂ, ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ‘ਚ ਹਾਰ ਦੇ ਕੇ ਸੀਪੀਆਈ (ਐੱਮ) ਤੇ ਦੂਜੀਆਂ ਖੱਬੀਆਂ ਧਿਰਾਂ ਦੇ ਪਾਰਲੀਮੈਂਟ ਮੈਂਬਰ ਜਿੱਤੇ ਸਨ, ਦੀ ਬਾਹਰੀ ਹਮਾਇਤ ਨਾਲ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਸੀ।

    ਇਸ ਤੋਂ ਇਲਾਵਾ, ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਤੇ ਸੂਬਾ ਸਕੱਤਰ ਹੋਣ ਦੇ ਨਾਤੇ ਮੰਗਤ ਰਾਮ ਪਾਸਲਾ ਤੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਪਾਰਟੀ ਦੇ ਸਰਵਉੱਚ ਨੇਤਾ ਮਰਹੂਮ ਸਾਥੀ ਸੁਰਜੀਤ ਵੱਲੋਂ ਸ਼ੱਕੀ ਸਰੋਤਾਂ ਤੋਂ ਲਏ ਗਏ ਬੇਹਿਸਾਬੇ ਧਨ ਬਾਰੇ ਪਾਰਟੀ ਦੀ ਪੋਲਿਟ ਬਿਊਰੋ ਤੇ ਕੇਂਦਰੀ ਕਮੇਟੀ ਨੂੰ ਦੋ ਪੱਤਰ ਵੀ ਲਿਖੇ ਸਨ। ਇਨ੍ਹਾਂ ਪੱਤਰਾਂ ਦਾ ਨਾ ਤਾਂ ਕਦੀ ਕੋਈ ਜਵਾਬ ਦਿੱਤਾ ਗਿਆ ਅਤੇ ਨਾ ਹੀ ਅੱਜ ਤੱਕ ਕੋਈ ਨਿਪਟਾਰਾ ਕੀਤਾ ਗਿਆ ਹੈ।

    ਪਾਰਟੀ ਦੇ ਉਦੋਂ ਦੇ ਜਨਰਲ ਸਕੱਤਰ ਸਾਥੀ ਹਰਕਿਸ਼ਨ ਸਿੰਘ ਸੁਰਜੀਤ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਹ ਸ਼ਿਕਾਇਤਾਂ ਠਰੰਮੇ ਨਾਲ ਸੁਣਨ ਜਾਂ ਗੁਣਾਂ-ਦੋਸ਼ਾਂ ਦੇ ਆਧਾਰ ‘ਤੇ ਇਨ੍ਹਾਂ ਦਾ ਨਿਪਟਾਰਾ ਕਰਨ ਦੀ ਥਾਂ, ਉੱਪਰ ਬਿਆਨੇ ਮੁੱਦਿਆਂ ਬਾਰੇ ਢੁਕਵੇਂ ਮੰਚਾਂ ਤੋਂ ਆਵਾਜ਼ ਉਠਾਉਣ ਵਾਲੇ ਪੰਜਾਬ ਦੇ ਬਹੁ ਗਿਣਤੀ ਪਾਰਟੀ ਮੈਂਬਰਾਂ, ਸੂਬਾਈ ਨੇਤਾਵਾਂ ਤੇ ਜ਼ਿਲ੍ਹਾ ਕਮੇਟੀਆਂ ਦੇ ਮੈਂਬਰਾਂ

    ਨੂੰ ਬਦਲੇ ਦੀ ਭਾਵਨਾ ਤਹਿਤ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਹੌਲੀ-ਹੌਲੀ ਇਹ ਗੱਲ ਪੂਰੀ ਤਰ੍ਹਾਂ ਸਾਫ ਹੁੰਦੀ ਗਈ ਕਿ ਸਾਥੀ ਸੁਰਜੀਤ ਤੇ ਉਨ੍ਹਾਂ ਦੇ ਸਹਿਯੋਗੀ ਪਾਰਟੀ ਦੀ ਸ਼ੁੱਧੀ ਲਈ ਅੱਤ ਲੋੜੀਂਦਾ ਅੰਤਰ ਪਾਰਟੀ ਘੋਲ, ਜਿਸ ਦਾ ਮਹੱਤਵ ਸੀਪੀਐੱਮ ਦੇ ਵਿਧਾਨ ਤੇ ਕਮਿਊਨਿਸਟ ਜਥੇਬੰਦੀ ਬਾਰੇ ਕੌਮਾਂਤਰੀ ਲੈਨਿਨਵਾਦੀ ਅਸੂਲਾਂ ‘ਚ ਬਹੁਤ ਹੀ ਜ਼ੋਰ-ਸ਼ੋਰ ਨਾਲ ਉਭਾਰਿਆ ਗਿਆ ਹੈ, ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਾ ਕਰਨ ਤੇ ਉਪਰੋਕਤ ਮੁੱਦਿਆਂ ਬਾਰੇ ਅਵਾਜ਼ ਉਠਾਉਣ ਵਾਲੇ ਸਾਥੀਆਂ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦਾ ਫੈਸਲਾ ਕਰੀ ਬੈਠੇ ਹਨ। ਅੰਤ, ਸਾਲ 2001 ‘ਚ ਇਨ੍ਹਾਂ ਸਾਥੀਆਂ ਨੇ ਕਿਸੇ ਹੋਰ ਰਾਜਸੀ ਧਿਰ ਨਾਲ ਜੁੜਨ ਜਾਂ ਨਿਰਾਸ਼ ਹੋ ਕੇ ਘਰੀਂ ਬੈਠ ਜਾਣ ਦੀ ਥਾਂ ਆਪਸੀ ਵਿਚਾਰ-ਵਟਾਂਦਰੇ ਤੋਂ ਪਿਛੋਂ ਨਵੀਂ ਇਨਕਲਾਬੀ ਪਾਰਟੀ ਖੜ੍ਹੀ ਕਰਨ ਦਾ ਨਿਰਣਾ ਲਿਆ ਅਤੇ ਪ੍ਰੈਸ ਕਾਨਫਰੰਸ ਕਰਕੇ ਨਵੀਂ ਪਾਰਟੀ ਦਾ ਸੂਬਾਈ ਅਜਲਾਸ ਸੱਦਣ ਦਾ ਐਲਾਨ ਕਰ ਦਿੱਤਾ। 15-16 ਦਸੰਬਰ 2001 ਨੂੰ ਜਲੰਧਰ ਸ਼ਹਿਰ ‘ਚ ਕੀਤੇ ਗਏ ਇਸ ਅਜਲਾਸ ਅੰਦਰ ਨਵੀਂ ਪਾਰਟੀ ਸੀਪੀਐੱਮ ਪੰਜਾਬ ਦਾ ਗਠਨ ਕਰਕੇ ਪਾਰਟੀ ਦੇ ਪ੍ਰੋਗਰਾਮ ਤੇ ਵਿਧਾਨ ਦਾ ਖਰੜਾ ਤਿਆਰ ਕਰਨ ਲਈ ਇਕ ਕਮੇਟੀ ਗਠਿਤ ਕਰ ਦਿੱਤੀ ਗਈ। ਸਰਬ ਸੰਮਤੀ ਨਾਲ ਨਵੀਂ ਪਾਰਟੀ ਦੀ ਸੂਬਾ ਕਮੇਟੀ, ਸਕੱਤਰੇਤ ਤੇ ਸਕੱਤਰ ਦੀ ਚੋਣ ਵੀ ਕਰ ਲਈ ਗਈ। ਪਹਿਲੇ ਦਿਨ, 15 ਦਸੰਬਰ ਨੂੰ ਜਲੰਧਰ ਦੇ ਪ੍ਰਤਾਪ ਬਾਗ ਵਿਖੇ ਕੀਤੀ ਗਈ ਵਿਸ਼ਾਲ ਰੈਲੀ, ਜਿਸ ‘ਚ ਹਜ਼ਾਰਾਂ ਮਜ਼ਦੂਰਾਂ-ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ, ਔਰਤਾਂ ਤੇ ਅਗਾਂਹਵਧੂ ਲੋਕਾਂ ਨੇ ਹਿੱਸਾ ਲਿਆ ਸੀ, ਮਾਰਕਸਵਾਦੀ ਸਿਧਾਂਤ ਤੇ ਜਥੇਬੰਦੀ ਦੇ ਲੈਨਿਨਵਾਦੀ ਅਸੂਲਾਂ ਨੂੰ ਪ੍ਰਣਾਈ ਨਵੀਂ ਪਾਰਟੀ ਪ੍ਰਤੀ ਪੰਜਾਬ ਦੇ ਮਿਹਨਤੀ ਲੋਕਾਂ ਤੇ ਪ੍ਰਗਤੀ ਹਾਮੀ ਧਿਰਾਂ ਦੀ ਅਗਾਉਂ ਪ੍ਰਵਾਨਗੀ ਕਹੀ ਜਾ ਸਕਦੀ ਹੈ। ਇਸ ਪ੍ਰਭਾਵਸ਼ਾਲੀ ਜਨਤਕ ਰੈਲੀ ਦੀ ਨਿਵੇਕਲੀ ਛਾਪ, ਪੰਜਾਬ ਦੀ ਖੱਬੀ ਲਹਿਰ ਦੇ ਇਤਿਹਾਸ ‘ਚ ਅੱਜ ਤੱਕ ਵੀ ਕਾਇਮ ਹੈ।

    ਪਿੱਛੋਂ, ਦੂਜੇ ਪ੍ਰਾਂਤਾਂ ਦੀਆਂ ਹਮ ਖਿਆਲ ਖੱਬੀਆਂ ਧਿਰਾਂ ਤੇ ਅਹਿਮ ਵਿਅਕਤੀਆਂ ਨਾਲ ਸੰਪਰਕ ਬਣਾ ਕੇ ਇਕ ਦੇਸ਼ ਪੱਧਰੀ ਇਨਕਲਾਬੀ ਪਾਰਟੀ ਦੇ ਗਠਨ ਦੇ ਯਤਨ ਵੀ ਆਰੰਭੇ ਗਏ। ਇਹ ਕਾਰਜ ਸਿਰੇ ਚਾੜ੍ਹਨ ਲਈ ਕਈ ਉਤਰਾਅ-ਚੜ੍ਹਾਅ, ਸਫਲਤਾ- ਅਸਫਲਤਾ ਤੇ ਦਿੱਕਤਾਂ ਪੇਸ਼ ਆਈਆਂ। ਪਰ ਆਗੂਆਂ ਦੀ ਸੂਝ- ਬੂਝ, ਰਾਜਸੀ ਪਕਿਆਈ, ਮਾਰਕਸੀ-ਲੈਨਿਨੀ ਸਿਧਾਂਤ ਪ੍ਰਤੀ ਸਮਰਪਣ ਤੇ ਖੱਬੀ ਲਹਿਰ ‘ਚ ਉੱਗਮੇ ਸਿਧਾਂਤਕ-ਵਿਚਾਰਧਾਰਕ ਵਿਗਾੜਾਂ ਦਾ ਵਿਰੋਧ ਕਰਦਿਆਂ ਇਕ ਨਵੀਂ ਹਕੀਕੀ ਇਨਕਲਾਬੀ ਪਾਰਟੀ ਖੜ੍ਹੀ ਕਰਨ ਦੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਣ ਦੇ ਪੱਕੇ ਇਰਾਦੇ ਸਦਕਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਸਥਾਪਨਾ ਕੀਤੀ ਜਾ ਚੁੱਕੀ ਹੈ। ਇਨਕਲਾਬੀ ਲਹਿਰ ਦੀ ਉਸਾਰੀ ਦੇ ਸਿਰ- ਤੋੜ ਯਤਨ ਕਰ ਰਹੀ ਨਵੀਂ ਪਾਰਟੀ ਦਾ ਅੱਠ ਪ੍ਰਾਂਤਾਂ ‘ਚ ਜਥੇਬੰਦਕ ਢਾਂਚਾ ਤੇ ਚੋਖਾ ਰਾਜਸੀ ਆਧਾਰ ਹੈ। ਨਾਲ ਹੀ ਇਕ ਹੋਰ ਪ੍ਰਭਾਵੀ ਕਮਿਊਨਿਸਟ ਸੰਗਠਨ, ਐੱਮਸੀਪੀਆਈ (ਯੂ) ਨਾਲ ਵੀ ਸਾਂਝੀ ਤਾਲਮੇਲ ਕਮੇਟੀ ਬਣਾ ਕੇ ਜਨਤਕ ਲਹਿਰ ਉਸਾਰਨ ਦੇ ਯਤਨ ਆਰੰਭੇ ਗਏ ਹਨ। ਇਹ ਸਿਧਾਂਤਕ ਫੈਸਲਾ ਵੀ ਕਰ ਲਿਆ ਗਿਆ ਹੈ ਕਿ ਦੋਨੋਂ ਪਾਰਟੀਆਂ, ਨੇੜ ਭਵਿੱਖ ‘ਚ ਇਕਜੁੱਟ ਇਨਕਲਾਬੀ ਪਾਰਟੀ ਵਜੋਂ ਕੰਮ ਕਰਨਗੀਆਂ। ਇਸ ਦਿਸ਼ਾ ‘ਚ ਕਈ ਹੋਰ ਖੱਬੇ ਪੱਖੀ ਧੜਿਆਂ ਨਾਲ ਵੀ ਗੱਲਬਾਤ ਜਾਰੀ ਹੈ। ਛੇਤੀ ਹੀ ਕਿਸਾਨ, ਨੌਜਵਾਨ ਤੇ ਇਸਤਰੀ ਸੰਗਠਨਾਂ ਦੀ ਸਥਾਪਨਾ ਕਰਕੇ ਕੁੱਲ ਹਿੰਦ ਪੱਧਰ ਦੇ ਬਾਕੀ ਜਨ ਸੰਗਠਨ ਵੀ ਖੜ੍ਹੇ ਕੀਤੇ ਜਾਣਗੇ।

    ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਜਿੱਥੇ ਭਾਰਤ ਅੰਦਰ ਸਮਾਜਵਾਦੀ ਇਨਕਲਾਬ ਦੀ ਸਫਲਤਾ ਲਈ ਜਨਤਕ ਲਹਿਰ ਉਸਾਰਨ ਦੇ ਆਜਾਦਾਨਾ ਯਤਨ ਕਰੇਗੀ, ਉਥੇ ਦੂਜੀਆਂ ਖੱਬੀਆਂ- ਇਨਕਲਾਬੀ ਧਿਰਾਂ ਨਾਲ ਮਿਲ ਕੇ ਸਾਂਝੇ ਯਤਨਾਂ ਪੱਖੋਂ ਵੀ ਭਰਭੂਰ ਯੋਗਦਾਨ ਪਾਏਗੀ। ਪਾਰਟੀ ਸਮਝਦੀ ਹੈ ਕਿ ਕੋਈ ਇਕੱਲੀ ਕਮਿਊਨਿਸਟ ਪਾਰਟੀ ਦੇਸ਼ ਦੀਆਂ ਸਮੁੱਚੀਆਂ ਪ੍ਰਸਥਿਤੀਆਂ ਨੂੰ ਜਾਨਣ, ਠੀਕ ਯੁੱਧਨੀਤੀ ਤੇ ਦਾਅਪੇਚ ਘੜਣ, ਮਾਰਕਸਵਾਦ- ਲੈਨਿਨਵਾਦ ਨੂੰ ਭਾਰਤ ਦੀਆਂ ਠੋਸ ਹਾਲਤਾਂ ‘ਤੇ ਲਾਗੂ ਕਰਨ ‘ਚ ਮੁਹਾਰਤ ਜਾਂ ਇਜ਼ਾਰੇਦਾਰੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ। ਐਪਰ ਇਹ ਵੀ ਸੱਚ ਹੈ ਕਿ ਹਰ ਕਮਿਊਨਿਸਟ ਤੇ ਖੱਬੀ ਧਿਰ ਕੋਲ ਵੱਖੋ-ਵੱਖ ਲੋਕ ਘੋਲ ਲੜਨ ਅਤੇ ਜਿੱਤਾਂ-ਹਾਰਾਂ ਦਾ ਮਾਣਮੱਤਾ ਤਜ਼ਰਬਾ ਵੀ ਮੌਜੂਦ ਹੈ। ਜੇਕਰ ਸਾਰੀਆਂ ਧਿਰਾਂ ਮਿਲ-ਬੈਠ ਕੇ ਸਾਂਝੇ ਪ੍ਰਵਾਨਿਤ ਮੁੱਦਿਆਂ, ਰਾਜਸੀ ਸਮਝਾਂ ਤੇ ਘੋਲਾਂ ਦੇ ਰੂਪਾਂ ਬਾਰੇ ਸੰਵਾਦ ਰਚਾਉਣ ਰਾਹੀਂ ਸਾਂਝੀ ਜਦੋਜਹਿਦ ਵਿੱਢਣ ਦਾ ਯਤਨ ਕਰਨ ਤਾਂ ਇਨਕਲਾਬੀ ਲਹਿਰ ਦੇ ਪਸਾਰ ‘ਚ ਬਹੁਤ ਸਹਾਇਤਾ ਮਿਲ ਸਕਦੀ ਹੈ। ਆਰਐੱਮਪੀਆਈ ਇਸ ਆਸ਼ੇ ਦੀ ਪੂਰਤੀ ਲਈ ਆਪਣੀ ਸਮਰੱਥਾ ਅਨੁਸਾਰ ਪੂਰਾ ਯੋਗਾਦਨ ਪਾਉਣ ਦਾ ਯਤਨ ਕਰਦੀ ਆ ਰਹੀ ਹੈ ਤੇ ਕਰਦੀ ਕਰੇਗੀ। ਆਰਐੱਮਪੀਆਈ “ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ, ਹਕੀਕੀ ਜਮਹੂਰੀ ਤੇ ਧਰਮ ਨਿਰਪੱਖ, ਸਮਾਨਤਾਵਾਦੀ ਸਮਾਜ” ਸਿਰਜਣ ਲਈ ਸਮਾਜਿਕ ਬਦਲਾਅ ਦੀ ਲਹਿਰ ਨੂੰ ਹਰ ਪੱਖੋਂ ਮਜ਼ਬੂਤ ਕਰਨ ਪ੍ਰਤੀ ਦ੍ਰਿੜ੍ਹ ਸੰਕਲਪ ਹੈ। ਇਸ ਕਾਰਜ ਦੀ ਫਤਹਿਯਾਬੀ ਲਈ ਅਤੀਤ ਦੀਆਂ ਇਨਕਲਾਬੀ ਤੇ ਸਮਾਜ ਸੁਧਾਰਕ ਲਹਿਰਾਂ, ਨਰੋਏ ਸਭਿਆਚਾਰਕ ਵਿਰਸੇ ਤੇ ਵੱਖੋ-ਵੱਖ ਦੌਰ ‘ਚ ਸਮਾਜ ਲਈ ਜਾਨਾਂ ਵਾਰਨ ਵਾਲੇ ਸੂਰਬੀਰਾਂ ਦੀਆਂ ਕੁਰਬਾਨੀਆਂ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦੀ ਹੋਏ ਮਿਹਨਤਕਸ਼ ਲੋਕਾਂ ਨੂੰ ਇਕਜੁੱਟ ਕਰਨ ਲਈ ਹਰ ਵਾਹ ਲਾਵੇਗੀ। ਹਰ ਤਰ੍ਹਾਂ ਦੇ ਦੁੱਖ-ਤਕਲੀਫ਼ਾਂ ਸਹਾਰਨ ਵਾਲੇ, ਲੋਕਾਂ ਲਈ ਸਮਰਪਿਤ ਧਾਰਮਿਕ ਮਹਾਂ ਪੁਰਸ਼ਾਂ ਦੀਆਂ ਸਿੱਖਿਆਵਾਂ, ਸਮਾਜਿਕ ਬਦਲਾਅ ਲਈ ਜੂਝਣ ਵਾਲੇ, ਦੇਸ਼ ਨੂੰ ਆਜ਼ਾਦ ਕਰਵਾਉਣ ਤੇ ਬਰਾਬਰੀ ਵਾਲਾ ਸਮਾਜ ਕਾਇਮ ਕਰਨ ਦੇ ਚਾਹਵਾਨ ਇਨਕਲਾਬੀ ਯੋਧਿਆਂ ਦੀਆਂ ਮਿਸਾਲੀ ਕੁਰਬਾਨੀਆਂ ਤੋਂ ਪ੍ਰੇਰਨਾ ਲੈਂਦੀ ਹੋਈ ਆਰ.ਐਮ.ਪੀ.ਆਈ. ਦੇਸ਼ ਦੀਆਂ ਠੋਸ ਰਾਜਸੀ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਹਾਲਤਾਂ ਦੇ ਅਨੁਕੂਲ ਸਮਾਜਿਕ ਤਬਦੀਲੀ ਦੀ ਲਹਿਰ ਦੇ ਪਸਾਰ ਤੇ ਮਜ਼ਬੂਤੀ ਲਈ ਕੰਮ ਕਰੇਗੀ।

    ਲੰਘੇ 25 ਸਾਲਾਂ ਦੇ ਆਪਣੇ ਸਫਰ ਦੌਰਾਨ, ਆਰਐੱਮਪੀਆਈ ਨੇ ਪੰਜਾਬ ਤੇ ਕਈ ਦੂਜੇ ਪ੍ਰਾਤਾਂ ‘ਚ ਦਰੁਸਤ ਰਾਜਨੀਤਕ ਪੈਂਤੜੇ ਲੈਂਦਿਆਂ ਮਿਹਨਤਕਸ਼ਾਂ ਦੇ ਹਿੱਤਾਂ ਦੀ ਰਾਖੀ ਲਈ ਕਈ ਮਹੱਤਵਪੂਰਨ ਆਰਥਿਕ, ਰਾਜਨੀਤਕ, ਸਮਾਜਿਕ ਤੇ ਵਿਚਾਰਧਾਰਕ ਸੰਘਰਸ਼ ਲੜੇ ਹਨ ਤੇ ਖਾਸ ਹੱਦ ਤੱਕ ਸਫਲਤਾਵਾਂ ਵੀ ਹਾਸਲ ਕੀਤੀਆਂ ਹਨ। ਕਮਿਊਨਿਸਟ ਮਿਆਰਾਂ ਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਿਆਂ, ਰਾਜਨੀਤੀ ‘ਚ ਆਏ ਸੱਜੇ-ਖੱਬੇ ਭਟਕਾਵਾਂ ਤੇ ਅਵਸਰਵਾਦੀ ਰੁਝਾਨਾਂ ਤੋਂ ਸਾਵਧਾਨ ਰਹਿੰਦੇ ਹੋਏ ਪੂਰੀ ਇਮਾਨਦਾਰੀ ਨਾਲ ਮਿਹਨਤੀਆਂ ਦੀ ਵਿਸ਼ਾਲ ਲਹਿਰ ਖੜ੍ਹੀ ਕਰਨ ਦਾ ਯਤਨ ਵੀ ਕੀਤਾ ਹੈ। ਇਸ ਕਾਰਜ ’ਚ, ਪਾਰਟੀ ਨੂੰ ਆਮ ਮਿਹਨਤਕਸ਼ਾਂ ਦਾ ਹਰ ਪੱਖੋਂ ਸਹਿਯੋਗ ਵੀ ਮਿਲਿਆ ਹੈ। ਪ੍ਰੰਤੂ ਇਹ ਵੀ ਸੱਚ ਹੈ ਕਿ ਪਾਰਟੀ ਦੇ ਸੀਮਤ ਜਨ ਆਧਾਰ ਦੇ ਚਲਦਿਆਂ ਰਾਜਸੀ ਘਟਨਾਵਾਂ ‘ਚ ਦਖਲ ਅੰਦਾਜ਼ੀ ਪੱਖੋਂ ਅਜੇ ਬਹੁਤ ਘਾਟਾਂ-ਕਮਜ਼ੋਰੀਆਂ ਵੀ ਹਨ। ਰਾਜਸੀ ਪੱਖੋਂ ਭਾਵੇਂ ਅਸੀਂ ਬੁਨਿਆਦੀ ਰੂਪ ‘ਚ ਦਰੁਸਤ ਪੈਂਤੜੇ ਲਏ ਹਨ, ਪ੍ਰੰਤੂ ਇਹ ਕਹਿਣਾ ਸਰਾਸਰ ਜ਼ਿਆਦਤੀ ਹੋਵੇਗਾ ਕਿ ਜਥੇਬੰਦਕ ਪੱਖੋਂ ਅਸੀਂ ਤਸੱਲੀ ਦੀ ਹੱਦ ਤੱਕ ਲੈਨਿਨਵਾਦੀ ਅਸੂਲਾਂ ‘ਤੇ ਅਧਾਰਤ ਪਾਰਟੀ ਤੇ ਜਨਤਕ ਜਥੇਬੰਦੀਆਂ ਦੀ ਉਸਾਰੀ ਕਰ ਲਈ ਹੈ। ਅਜੇ ਵੀ ਬਹੁਤ ਸਾਰੀਆਂ ਜਥੇਬੰਦਕ ਘਾਟਾਂ ਮੌਜੂਦ ਹਨ। ਮੈਂਬਰਾਂ ਦੀ ਸਿਧਾਂਤਕ-ਵਿਚਾਰਧਾਰਕ ਤੇ ਰਾਜਸੀ ਚੇਤਨਾ ਵੀ ਬਹੁਤੀ ਉੱਚ ਪੱਧਰ ਦੀ ਨਹੀਂ ਹੈ। ਇਸ ਦਿਸ਼ਾ ’ਚ ਉਚੇਚੇ, ਬੱਝਵੇਂ ਯਤਨ ਲੋੜੀਂਦੇ ਹਨ।

    ਪਾਰਟੀ ਦਾ ਮਾਸਕ ਸਿਧਾਂਤਕ ਪਰਚਾ ‘ਸੰਗਰਾਮੀ ਲਹਿਰ’ 25 ਸਾਲਾਂ ਤੋਂ ਲਗਾਤਾਰ ਸਫਲਤਾ ਨਾਲ ਚੱਲ ਰਿਹਾ ਹੈ, ਪ੍ਰੰਤੂ ਪਾਠਕ ਗਿਣਤੀ ਹੋਰ ਵਧਾਉਣ ਦੀ ਲੋੜ ਹੈ। ਇਵੇਂ ਹੀ ‘ਪੀ.ਸੁੰਦਰੀਆ ਪ੍ਰਕਾਸ਼ਨ’ ਸ਼ੁਰੂ ਕਰਕੇ ਆਰੰਭਿਆ ਗਿਆ ਪਾਰਟੀ ਸਾਹਿਤ ਤੇ ਹੋਰ ਸਿਧਾਂਤਕ-ਵਿਚਾਰਧਾਰਕ ਪੁਸਤਕਾਂ ਛਾਪਣ ਦਾ ਕੰਮ ਵੀ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਸਫਾਂ ਨੂੰ ਵਿੱਦਿਆ ਦੇਣ ਲਈ ਤਿਆਰ ਕੀਤੇ ਗਏ ਸਿਲੇਬਸ ਦੇ ਆਧਾਰ ‘ਤੇ ਕਾਡਰ ਦੀ ਸਕੂਲਿੰਗ ਕੀਤੀ ਜਾਂਦੀ ਹੈ। ਜਮਹੂਰੀ ਲੀਹਾਂ ‘ਤੇ ਕੰਮ ਕਰਦੀਆਂ ਵੱਖੋ-ਵੱਖ ਜਨਤਕ ਜਥੇਬੰਦੀਆਂ ਸਮਾਜ ਦੇ ਵੱਖੋ-ਵੱਖ ਵਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਲਈ ਅਤੇ ਸਰਕਾਰੀ ਨੀਤੀਆਂ ਦੇ ਵਿਰੋਧ ‘ਚ ਸਾਂਝੇ ਜਨ ਅੰਦੋਲਨ ਮਜ਼ਬੂਤ ਕਰਨ ਵੱਲ ਅਗਰਸਰ ਹਨ। ਇਹ ਤਸੱਲੀ ਦੀ ਗੱਲ ਹੈ ਕਿ ਘੋਲਾਂ ‘ਚ ਦਲਿਤਾਂ-ਗਰੀਬਾਂ, ਔਰਤਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨਿਰੰਤਰ ਵੱਧ ਰਹੀ ਹੈ। ਪਾਰਟੀ ਕਮੇਟੀਆਂ ਇਨ੍ਹਾਂ ਨੂੰ ਰਾਜਸੀ- ਸਿਧਾਂਤਕ ਚੇਤਨਾ ਨਾਲ ਲੈਸ ਕਰਕੇ ਪਾਰਟੀ ਸਫ਼ਾਂ ‘ਚ ਸ਼ਾਮਿਲ ਕਰਨ ਦੇ ਕਾਰਜ ਨੂੰ ਪ੍ਰਮੁੱਖਤਾ ਨਾਲ ਲੈਣ ਦੀ ਮਹੱਤਤਾ ਨੂੰ ਵੀ ਬੜੀ ਸ਼ਿੱਦਤ ਨਾਲ ਅਨੁਭਵ ਕਰ ਰਹੀਆਂ ਹਨ।

    ਇਹ ਸਭ ਪ੍ਰਾਪਤੀਆਂ, ਪਾਰਟੀ ਦੇ ਸਾਰੇ ਆਗੂਆਂ, ਮੈਂਬਰਾਂ, ਹਮਦਰਦਾਂ ਦੇ ਸਾਂਝੇ ਯਤਨਾਂ ਤੇ ਦਰੁਸਤ ਰਾਜਸੀ ਸਮਝਦਾਰੀ ਦਾ ਨਤੀਜਾ ਹਨ। ਇਨ੍ਹਾਂ ਪ੍ਰਾਪਤੀਆਂ ‘ਚ ਢੇਰਾਂ ਵਾਧਾ ਕਰਨ ਦੀ ਲੋੜ ਹੈ ਤੇ ਮੌਜੂਦ ਘਾਟਾਂ ‘ਤੇ ਵੀ ਮਾਰਕਸੀ ਲੈਨਿਨੀ ਵਿਧੀ ਨਾਲ ਕਾਬੂ ਪਾਇਆ ਜਾਣਾ ਚਾਹੀਦਾ ਹੈ। ਇਨਕਲਾਬੀ ਪਾਰਟੀ ਦੀ ਸਿਰਜਣਾ ਤੇ ਵਿਕਾਸ ਇਕ ਨਿਰੰਤਰ ਤੇ ਯੋਜਨਾਬੱਧ ਪ੍ਰੀਕ੍ਰਿਆ ਹੈ, ਜਿਸ ਬਾਬਤ ਲੀਡਰਸ਼ਿਪ ਨੇ ਹਰ ਸਮੇਂ ਢੁਕਵੀਂ ਯੋਜਨਾਬੰਦੀ ਹੁੰਦੀ ਹੈ।

    ਅੱਜ ਜਦੋਂ ਸੰਸਾਰ ਕਮਿਊਨਿਸਟ ਅੰਦੋਲਨ ਸਾਹਵੇਂ ਵੱਡੀਆਂ, ਗੰਭੀਰ ਚੁਣੌਤੀਆਂ ਮੂੰਹ ਅੱਡੀ ਖੜੀਆਂ ਹਨ ਤੇ ਪੂੰਜੀਵਾਦ ਹਰ ਹਰਬਾ ਵਰਤ ਕੇ ਇਨਕਲਾਬੀ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ, ਉਦੋ ਭਾਰਤ ਅੰਦਰ ਇਕ ਹਕੀਕੀ ਇਨਕਲਾਬੀ ਪਾਰਟੀ ਖੜ੍ਹੀ ਕਰਨ ਦਾ ਕਾਰਜ ਕਾਫ਼ੀ ਔਖਾ ਤੇ ਮੁਸ਼ਕਿਲਾਂ ਭਰਿਆ ਤਾਂ ਜ਼ਰੂਰ ਹੈ ਪਰ ਅਸੰਭਵ ਬਿਲਕੁਲ ਵੀ ਨਹੀਂ ਹੈ। 2001 ‘ਚ ਪੰਜਾਬ ਦੇ ਜਿਨ੍ਹਾਂ ਇਨਕਲਾਬੀ ਸਾਥੀਆਂ ਨੇ ਇਕ ਹਕੀਕੀ ਕਮਿਊਨਿਸਟ ਪਾਰਟੀ ਖੜ੍ਹੀ ਕਰਨ ਦਾ ਨਿਰਣਾ ਲਿਆ ਸੀ, ਉਹ ਕਿਸੇ ਇਕ ਆਗੂ ਜਾਂ ਧੜੇ ਦਾ ਕੰਮ ਨਹੀਂ ਹੈ। ਇਸ ਕੰਮ ‘ਚ ਦੇਸ਼ ਦੇ ਆਜ਼ਾਦੀ ਸੰਗਰਾਮ ‘ਚ ਭਾਗ ਲੈਣ ਵਾਲੇ ਸੰਗੀ-ਸਾਥੀ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਦੇ ਘੋਲਾਂ ਦੀ ਕੁਠਾਲੀ ‘ਚ ਤਪ ਕੇ ਕੁੰਦਨ ਬਣੇ

    ਸਿਰਲੱਥ ਯੋਧੇ ਅਤੇ ਜਾਨ ਤਲੀ ‘ਤੇ ਰੱਖ ਕੇ ਹਰ ਰੰਗ ਦੇ ਫਿਰਕੂਆਂ ਤੇ ਅੱਤਵਾਦ-ਵੱਖਵਾਦ ਵਿਰੁੱਧ ਜੂਝਣ ਵਾਲੇ ਮਰਦ-ਏ-ਮੁਜਾਹਿਦ ਸ਼ਾਮਿਲ ਸਨ। ਪਾਰਟੀ ਦੀ ਸਥਾਪਨਾ ‘ਚ ਮਾਰਕਸੀ-ਲੈਨਿਨੀ ਫਲਸਫੇ ਦੇ ਜਾਣਕਾਰ ਤੇ ਭਾਰਤ ਦੀਆਂ ਠੋਸ ਪ੍ਰਸਥਿਤੀਆਂ ਅਨੁਸਾਰ ਇਸ ਵਿਗਿਆਨ ਨੂੰ ਲਾਗੂ ਕਰਕੇ ਸਮਾਜਿਕ ਬਦਲਾਅ ਦਾ ਝੰਡਾ ਬੁਲੰਦ ਕਰਨ ਵਾਲੇ ਕਮਿਊਨਿਸਟਾਂ ਨੇ ਵੀ ਆਪਣਾ ਯੋਗਦਾਨ ਪਾਇਆ ਹੈ। ਇਹ ਨਵੀਂ ਪਾਰਟੀ ਕਿਸੇ ਲੁਟੇਰੀ ਹਾਕਮ ਧਿਰ ਦੀ ਸਰਕਾਰ, ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦੀ ਸਹਾਇਤਾ ਜਾਂ ਪੁਸ਼ਤ-ਪਨਾਹੀ ਨਾਲ ਨਹੀਂ, ਬਲਕਿ ਹੱਕ ਸੱਚ ਦੇ ਪਹਿਰਾਬਰਦਾਰ, ਅਸੂਲੀ ਰਾਜਨੀਤੀ ਤੇ ਜਮਾਤੀ ਚੇਤਨਾ ਦੇ ਆਪਾ ਵਾਰੂ ਸਿਪਾਹਲਾਰਾਂ ਦੀ ਲਗਨ, ਮਿਹਨਤ ਤੇ ਦੀ ਘਾਲਣਾ ਦੀ ਦੇਣ ਹੈ। ਸਰਮਾਏਦਾਰ-ਜਗੀਰਦਾਰ ਜਮਾਤਾਂ ਤੇ ਸਾਮਰਾਜੀਆਂ ਦੀ ਲੁੱਟ-ਖਸੁੱਟ ਤੋਂ ਪੀੜਤ ਲੋਕ ਅੱਜ ਭੁੱਖ, ਗਰੀਬੀ, ਬੇਰੁਜ਼ਗਾਰੀ ਤੇ ਹਰ ਕਿਸਮ ਦੀਆਂ ਤੰਗੀਆਂ-ਤੁਰਸ਼ੀਆਂ ਤੋਂ ਮੁਕਤੀ ਹਾਸਲ ਕਰਨ ਲਈ ਜੂਝ ਰਹੇ ਹਨ। ਨਾਲ ਹੀ ਭਾਜਪਾ ਤੇ ਉਸਦੇ ਵਿਚਾਰਧਾਰਕ ਆਕਾ ਆਰਐੱਸਐੱਸ ਦੇ ਫਿਰਕੂ ਫਾਸ਼ੀ ਏਜੰਡੇ ਦੇ ਖਤਰਨਾਕ ਮਨਸੂਬਿਆਂ ਨਾਲ ਦੋ-ਚਾਰ ਹੋ ਰਹੇ ਹਨ। ਆਰਐੱਮਪੀਆਈ, ਅਜਿਹੇ ਚਿੰਤਾਜਨਕ ਹਾਲਾਤ ਵਿਚ ਫਿਰਕੂ ਫਾਸ਼ੀ ਸ਼ਕਤੀਆਂ ਨੂੰ ਭਾਂਜ ਦੇਣ ਲਈ ਸਾਰੀਆਂ ਧਰਮ ਨਿਰਪੱਖ, ਲੋਕਰਾਜੀ ਤੇ ਖੱਬੀਆਂ ਧਿਰਾਂ ਦੀ ਵਿਸ਼ਾਲ ਏਕਤਾ ਕਾਇਮ ਕਰਨ ਲਈ ਪੂਰਾ ਤਾਨ ਲਾਏਗੀ। ਭਾਜਪਾ ਰਾਹੀਂ ਸੱਤਾ ‘ਤੇ ਕਾਬਜ਼ ਫਿਰਕੂ ਫਾਸ਼ੀ ਸ਼ਕਤੀਆਂ ਨੂੰ ਸੱਤਾ ਨੂੰ ਲਾਹੁਣ ਲਈ ਗੈਰ ਭਾਜਪਾ ਦਲਾਂ, ਧਰਮ ਨਿਰਪੱਖ ਤੇ ਜਮਹੂਰੀ ਲੋਕਾਂ ਦਾ ਵਿਸ਼ਾਲ ਏਕਾ ਉਸਾਰਨ ਦੇ ਨਾਲ ਨਾਲ ਪੂੰਜੀਵਾਦੀ ਜਗੀਰੂ ਲੁੱਟ-ਖਸੁੱਟ ਖਤਮ ਕਰਕੇ ਮਨੁੱਖੀ ਆਜ਼ਾਦੀਆਂ ਦੀ ਗਰੰਟੀ ਕਰਦੇ ਸਮਾਜ ਦੀ ਕਾਇਮੀ ਲਈ ਇਨਕਲਾਬੀ ਲਹਿਰ ਦੀ ਮਜ਼ਬੂਤੀ ਦੇ ਕੰਮ ਨੂੰ ਇਕ ਪਲ ਲਈ ਵੀ ਅੱਖੋਂ ਓਹਲੇ ਨਹੀਂ ਕੀਤਾ ਜਾਵੇਗਾ।

    – ਮੰਗਤ ਰਾਮ ਪਾਸਲਾ

    ਰਾਜਸੀ ਤਬਦੀਲੀ ਦੇ ਲੋਕ ਯੁੱਧ ਦੀਆਂ ਬੁਨਿਆਦੀ ਸੇਧਾਂ

    (ੳ) ਮਾਰਕਸੀ -ਲੈਨਿਨੀ ਸਿਧਾਂਤ ਦੀ ਸੇਧ ‘ਚ, ‘ਜਮਾਤ ਰਹਿਤ, ਜਾਤ ਰਹਿਤ, ਨਾਰੀ ਮੁਕਤੀ ਵਲ ਸੇਧਤ, ਹਕੀਕੀ ਧਰਮ ਨਿਰਪੱਖ ਤੇ ਖਰਾ ਜਮਹੂਰੀ, ਹਰ ਤਰ੍ਹਾਂ ਦੀ ਲੁੱਟ-ਚੋਂਘ ਤੇ ਜਬਰ-ਵਿਤਕਰੇ ਤੋਂ ਮੁਕਤ ਸਮਾਜ, ਭਾਵ ਸਮਾਜਵਾਦੀ ਢਾਂਚ ਕਾਇਮ ਕਰਨ ਲਈ ਜੂਝਣਾ।

    (ਅ) ਭਾਰਤ ਅੰਦਰ ਲੋਕ ਜਮਹੂਰੀ ਇਨਕਲਾਬ ਦੇ ਨਿਸ਼ਾਨੇ ਦੀ ਪੂਰਤੀ ਲਈ ਵਿਦੇਸ਼ੀ ਪੂੰਜੀ ਨੂੰ ਜ਼ਬਤ ਕਰਨ, ਕਾਰਪੋਰੇਟ ਘਰਾਣਿਆਂ ਦੀ ਪੂੰਜੀ ਦਾ ਕੌਮੀਕਰਨ ਕਰਨ ਤੇ ਜਗੀਰਦਾਰੀ ਦਾ ਖਾਤਮਾ ਕਰਕੇ ਜ਼ਮੀਨ ਬਿਨਾਂ ਮੁਆਵਜ਼ਾ ਹੱਲ ਵਾਹਕਾਂ ‘ਚ ਵੰਡਣ ਦਾ ਕਾਰਜ ਪੂਰਾ ਕਰਨਾ।

    (ੲ) ਅਤਿ ਘਿਨਾਉਣੀ ਹਦ ਤਕ ਸੰਸਥਾਗਤ ਰੂਪ ਧਾਰਨ ਕਰ ਚੁੱਕੀ ਵਰਣ ਵਿਵਸਥਾ ਦੇ ਫਲਸਰੂਪ ਪੈਦਾ ਹੁੰਦੇ ਜਬਰ- ਵਿਤਕਰੇ ਦੇ ਖਾਤਮੇ ਲਈ ਜਾਤ-ਪਾਤ ਵਿਰੁੱਧ ਘੋਲ, ਜਮਾਤੀ ਸੰਘਰਸ਼ ਦਾ ਅਟੁੱਟ ਹਿੱਸਾ ਬਣਾਉਣਾ। ਇਹ ਦੋਨੋਂ ਸੰਘਰਸ਼ ਇਕ ਦੂਸਰੇ ਦੇ ਵਿਰੋਧੀ ਨਹੀਂ, ਸਗੋਂ ਪਰਿਪੂਰਕ ਹਨ।

    (ਸ) ਮਜ਼ਦੂਰਾਂ, ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਦੇ ਸੰਘਰਸ਼ ਭਾਰੂ ਹੱਦ ਤਕ ਆਰਥਿਕਵਾਦ ਦਾ ਸ਼ਿਕਾਰ ਹਨ।

  • ਔਰਤਾਂ ਦੀਆਂ ਸੰਵੇਦਨਾਵਾਂ ਦਾ ਨਿਰਾਦਰ ਤੇ ਸਮਰੱਥਾ ਦੀ ਅਣਦੇਖੀ ਕਰਨ ਵਾਲੇ ਸਮਾਜ ਦੀ ਤਰੱਕੀ ਨਹੀਂ

    ਔਰਤਾਂ ਦੀਆਂ ਸੰਵੇਦਨਾਵਾਂ ਦਾ ਨਿਰਾਦਰ ਤੇ ਸਮਰੱਥਾ ਦੀ ਅਣਦੇਖੀ ਕਰਨ ਵਾਲੇ ਸਮਾਜ ਦੀ ਤਰੱਕੀ ਨਹੀਂ


    ਜਲੰਧਰ: ‘ਔਰਤ ਮੁਕਤੀ ਮੋਰਚਾ ਪੰਜਾਬ’ ਵਲੋਂ ਸਥਾਨਕ ਗੀਤਾ ਮੰਦਰ ਵਿਖੇ ਮਰਹੂਮ ਬੀਬੀ ਤ੍ਰਿਪਤਾ ਦੇਵੀ ਗੌਤਮ ਅਤੇ ਰੇਲ ਮੁਲਾਜ਼ਮਾਂ ਦੇ ਉੱਘੇ ਆਗੂ ਸਾਥੀ ਟੀਆਰ ਗੌਤਮ ਦੀ ਯਾਦ ਵਿਚ ‘ਮੌਜੂਦਾ ਰਾਜਸੀ ਹਾਲਾਤ ਤੇ ਔਰਤਾਂ ਸਨਮੁਖ ਕਾਰਜ’ ਵਿਸ਼ੇ ਦਾ ਭਰਵਾਂ ਸੂਬਾਈ ਸੈਮੀਨਾਰ ਆਯੋਜਿਤ ਕੀਤਾ ਗਿਆ। ਗਦਰੀ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੀਮਤੀ ਅਰੁਣਾ ਸ਼ਰਮਾ, ਮੀਨਾਕਸ਼ੀ ਭਾਰਦਵਾਜ, ਅਜੀਤ ਕੌਰ ਅਜਨਾਲਾ ਨੇ ਕੀਤੀ। ਮੰਚ ’ਤੇ ਜਸਵੀਰ ਕੌਰ, ਹਰਿੰਦਰ ਕੌਰ, ਮਮਤਾ, ਕੁਲਵਿੰਦਰ ਕੌਰ, ਡਾ. ਰਘਬੀਰ ਕੌਰ, ਡਾ ਲੇਜ਼ੀਆ, ਲਖਵੀਰ ਕੌਰ, ਕਾਮਰੇਡ ਸ਼ਿਵ ਕੁਮਾਰ, ਕਾਮਰੇਡ ਮੰਗਤ ਰਾਮ ਪਾਸਲਾ ਵੀ ਬਿਰਾਜਮਾਨ ਸਨ।
    ਕੇਂਦਰੀ ਯੂਨੀਵਰਸਿਟੀ ਪੰਜਾਬ ਵਿਖੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਲਖਵੀਰ ਕੌਰ ਨੇ ਕੂੰਜੀਵਤ ਪਰਚਾ ਪੜ੍ਹਿਆ। ਵਿਦਵਾਨ ਬੁਲਾਰੇ ਨੇ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਸਿੱਧ ਕੀਤਾ ਕਿ ਬਹੁ ਗਿਣਤੀ ਦੇ ਜਜਬਾਤ ਭੜਕਾ ਕੇ ਕੀਤੀ ਜਾਂਦੀ ਫਿਰਕੂ ਸਿਆਸਤ ਤੇ ਕਤਾਰਬੰਦੀ, ਹਰ ਕਿਸਮ ਦਾ ਕੱਟੜਵਾਦ ਅਤੇ ਪਿੱਤਰਸੱਤਾਵਾਦੀ ਵਿਚਾਰ ਚੌਖਟਾ ਨਾ ਕੇਵਲ ਇਸਤਰੀਆਂ ਦੇ ਸਵੈਮਾਨ ਤੇ ਆਜਾਦੀ ਨੂੰ ਘੱਟੇ ਰੋਲਦੇ ਬਲਕਿ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਦੇ ਔਰਤਾਂ ਦੇ ਮਾਨਵੀ ਸੰਘਰਸ਼ਾਂ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਵੀ ਹਨ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਇਸਤਰੀਆਂ ਦੀ ਫੈਸਲਾਕੁੰਨ ਸ਼ਮੂਲੀਅਤ ਤੋਂ ਬਿਨਾਂ ਜਮਹੂਰੀ ਲਹਿਰ ਅਤੇ ਜਮਹੂਰੀ ਲਹਿਰ ਨਾ ਸਹਿ ਪਰਿਪੇਖ ਵਿਚ ਅਗਾਂਹ ਵਧ ਸਕਦੇ ਹਨ ਅਤੇ ਨਾ ਹੀ ਸਮਾਜਿਕ ਤਬਦੀਲੀ ਦਾ ਆਧਾਰ ਬਣਨ ਵਾਲੀਆਂ ਜਿੱਤਾਂ ਹਾਸਲ ਕਰ ਸਕਦੇ ਹਨ।
    ਡਾਕਟਰ ਲਖਵੀਰ ਕੌਰ ਨੇ ਕਿਹਾ ਕਿ ਔਰਤਾਂ ਦੀਆਂ ਸੰਵੇਦਨਾਵਾਂ ਦਾ ਨਿਰਾਦਰ ਤੇ ਉਨ੍ਹਾਂ ਦੀ ਬੌਧਿਕ ਸਮਰੱਥਾ ਦੀ ਅਣਦੇਖੀ ਕਰਨ ਵਾਲਾ ਸਮਾਜ ਕਦੀ ਵੀ ਠੀਕ ਲੀਹਾਂ ‘ਤੇ ਤਰੱਕੀ ਨਹੀਂ ਕਰ ਸਕਦਾ। ਜਿਥੇ ਮਰਦਾਂ ਨੂੰ ਹਰ ਖੇਤਰ ‘ਚ ਔਰਤਾਂ ਨੂੰ ਬਰਾਬਰ ਹੱਕ ਦੇਣ ਦੇ ਮੁਦੱਈ ਬਣਨਾ ਚਾਹੀਦਾ ਹੈ ਉੱਥੇ ਨਾਲ ਹੀ ਔਰਤਾਂ ਨੂੰ ਮਰਦ ਵਿਰੋਧੀ ਸੋਚ ਤਿਆਗ ਕੇ ਆਪਣੇ ਘੋਲਾਂ ਨੂੰ ਲੋਟੂ ਢਾਂਚੇ ਤੋਂ ਮੁਕਤੀ ਦਾ ਸਾਧਨ ਬਣਾਉਣਾ ਚਾਹੀਦਾ ਹੈ।
    ਨਾਮਵਰ ਬੁੱਧੀਜੀਵੀ ਡਾਕਟਰ ਰਘਬੀਰ ਕੌਰ ਨੇ ਗਦਰੀ ਸੰਗਰਾਮਣ ਗੁਲਾਬ ਕੌਰ ਦੇ ਮਿਸਾਲੀ ਜੀਵਨ ਅਤੇ ਪ੍ਰੇਰਣਾਦਾਇਕ ਘਾਲਣਾਵਾਂ ਬਾਰੇ ਚਾਨਣਾ ਪਾਇਆ।
    ਦੇਸ਼ ਦੀ ਜਮਹੂਰੀ ਲਹਿਰ ਦੇ ਸਿਰਮੌਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਿਸੇ ਵੀ ਦੇਸ਼ ‘ਚ ਮਾਸੂਮਾਂ ਦਾ ਵਢਾਂਗਾ ਕਰਕੇ ਕਾਇਮ ਕੀਤਾ ਗਿਆ ਧਰਮ ਅਧਾਰਤ ਪਿਛਾਖੜੀ ਰਾਜ ਅੰਤ ਨੂੰ ਸਬੰਧਤ ਦੇਸ਼ ਦੀ ਹਰ ਧਰਮ ਨੂੰ ਮੰਨਣ ਵਾਲੀ ਸਮੁੱਚੀ ਕਿਰਤੀ ਵਸੋਂ ਦੇ ਬੇਤਰਸ ਲੁੱਟ-ਖਸੁੱਟ ਤੇ ਵਸੋਂ ‘ਤੇ ਅਣਕਿਆਸੇ ਜਬਰ-ਜੁਲਮ ਢਾਹੇ ਜਾਣ ਦਾ ਜਰੀਰਾ ਬਣਦਾ ਹੈ। ਉਨ੍ਹਾਂ ਕਿਹਾ ਕਿ ਨਵ-ਉਦਾਰਵਾਦੀ ਨੀਤੀਆਂ ਲਾਗੂ ਹੋਣ ਨਾਲ ਔਰਤਾਂ ਦੀ ਲੁੱਟ-ਚੋਂਘ ਅਤੇ ਗੁਲਾਮੀ ‘ਚ ਅੰਤਾਂ ਦਾ ਵਾਧਾ ਹੋਇਆ ਹੈ।
    ਅੰਤ ‘ਚ ‘ਮੋਰਚੇ‘ ਦੀ ਸੂਬਾ ਪ੍ਰਧਾਨ ਪ੍ਰੋ ਸੁਰਿੰਦਰ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।
    ਇਸ ਮੌਕੇ ਜਤਿੰਦਰ ਕੌਰ ਸੰਧੂ, ਬਲਜਿੰਦਰ ਕੌਰ, ਗੁਰਿੰਦਰ ਕੌਰ, ਲਖਵਿੰਦਰ ਜਾਮਾਰਾਏ, ਅਜੀਤ ਕੌਰ ਤੁੜ ਵੀ ਮੌਜੂਦ ਸਨ।

  • ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ

    ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ


    ਕਾਹਨੂੰਵਾਲ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸਤਿਕਾਰਤ ਆਗੂ ਸਾਥੀ ਮਾਸਟਰ ਪ੍ਰਕਾਸ਼ ਸਿੰਘ ਕਾਹਨੂੰਵਾਨ (82) ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ।
    ਅੰਤਿਮ ਅਰਦਾਸ ਉਪਰੰਤ ਆਪਣੇ ਸਾਥੀ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਆਰਐੱਮਪੀਆਈ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਕਾਮਰੇਡ ਰਘਬੀਰ ਸਿੰਘ ਪਕੀਵਾਂ, ਕਾਮਰੇਡ ਅਜੀਤ ਸਿੰਘ ਠੱਕਰਸੰਧੂ, ਸਾਬਕਾ ਐੱਮਐਲਏ ਮਾਸਟਰ ਜੌਹਰ ਸਿੰਘ, ਤਰਲੋਚਨ ਸਿੰਘ, ਜਵੰਦ ਸਿੰਘ ਨੇ ਕਿਹਾ ਕਿ ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਅਧਿਆਪਕ ਬਣਦਿਆਂ ਹੀ ਗੌਰਮਿੰਟ ਟੀਚਰ ਯੂਨੀਅਨ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿੱਚ ਸ਼ਾਮਿਲ ਹੋ ਕੇ ਕਾਹਨੂੰਵਾਨ ਖੇਤਰ ਵਿੱਚ ਸੂਹੀ ਸੋਚ ਵਾਲੀ ਟੀਮ ਬਣਾਈ‌ ਅਤੇ ਅਨੇਕਾ ਯੋਧੇ ਲੋਕ- ਘੋਲਾਂ ਵਿੱਚ ਉ਼ਤੱਰੇ ਅਤੇ ਅਧਿਆਪਕਾਂ ਮੁਲਾਜ਼ਮਾਂ ਲਈ ਅਥਾਹ ਪ੍ਰਾਪਤੀਆਂ ਕੀਤੀਆਂ। ਸੇਵਾ ਮੁਕਤੀ ਪਿੱਛੋਂ ਉਹ ਘਰ ਨਹੀਂ ਬੈਠੇ ਤੇ ਮਜ਼ਦੂਰਾਂ, ਕਿਸਾਨਾਂ ‘ਪੈਨਸ਼ਨਰਾਂ ਨੂੰ ਲਾਮਬੰਦ ਕਰਨ ਲਈ ਜਮਹੂਰੀ ਕਿਸਾਨ ਸਭਾ ਵਿੱਚ ਕੰਮ ਕਰਨ ਲੱਗ ਪਏ ਅਤੇ ਤਾਉਮਰ ਕਮਿਊਨਿਸਟ ਵਿਚਾਰਧਾਰਾ ਦੇ ਪਹਿਰਾ ਦਿੱਤਾ ਪਹਿਲਾਂ ਸੀਪੀਐੱਮ ਅਤੇ ਆਖਰੀ ਦਮ ਤੱਕ ਆਰਐੱਮਪੀਆਈ ਦੀ ਸੋਚ ਨਾਲ ਜੁੜੇ ਰਹੇ।ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਇੱਥੇ ਕਮਿਊਨਿਸਟ ਲਹਿਰ ਲਈ ਵੀ ਘਾਟਾ ਪਿਆ ਹੈ। ਸਾਥੀ ਪ੍ਰਕਾਸ਼ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਹਨਾਂ ਦੇ ਅਧੂਰੇ ਕਾਰਜਾਂ ਪੂਰਾ ਕਰਦੇ ਹੋਏ ਦੇਸ਼ ਵਿੱਚ ਲਾਗੂ ਕੀਤੀਆਂ ਗਈਆਂ ਨਵਉਦਾਰਵਾਦੀ ਨੀਤੀਆਂ, ਫਿਰਕੂ ਫਾਸ਼ੀਵਾਦ ਏਜੰਡੇ ਨੂੰ ਭਾਂਜ ਦੇ ਕੇ ਸਾਂਝੀਵਾਲਤਾ ਵਾਲਾ ਸਮਾਜ ਦੀ ਸਥਾਪਨਾ ਲਈ ਸੰਘਰਸ਼ ਨੂੰ ਹੋਰ ਤੇਜ਼ ਕਰੀਏ।
    ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਮਰੇਡ ਧਿਆਨ ਸਿੰਘ ਠਾਕੁਰ ਨੇ ਨਿਭਾਈ ‌ਉਪਰੋਕਤ ਆਗੂਆਂ ਤੋਂ ਬਿਨਾਂ ਕਾਮਰੇਡ ਅਜੀਤ ਸਿੰਘ ਸਿੱਧਵਾਂ, ਕਾਮਰੇਡ ਸ਼ਿਵ ਕੁਮਾਰ ਪਠਾਨਕੋਟ, ਕਾਮਰੇਡ ਸ਼ਮਸ਼ੇਰ ਸਿੰਘ ਬਟਾਲਾ, ਮਾਸਟਰ ਸੰਤੋਖ ਸਿੰਘ ਔਲਖ, ਸਵਰਨ ਸਿੰਘ ਮੁਕੇਰੀਆਂ, ਅਜੀਤ ਸਿੰਘ ਹੁੰਦਲ, ਜਸਵੰਤ ਸਿੰਘ ਬੁੱਟਰ, ਸੁਲੱਖਣ ਸਰਹੱਦੀ, ਸ਼ੀਸ਼ਮ ਸਿੰਘ, ਕਰਨੈਲ ਸਿੰਘ ਰਾਜੂਬੇਲਾ ਆਦਿ ਹਾਜ਼ਰ ਸਨ।

  • ‘ਮਾਨ ਮੇਡ’ ਹੜ੍ਹਾਂ ਤੋਂ ਰਾਹਤ ਦਵਾਉਣ ਲਈ ਐੱਸਕੇਐੱਮ ਦੇ ਆਗੂ ਰਾਕੇਸ਼ ਟਕੈਤ ਅਜਨਾਲਾ ਪੁੱਜਣਗੇ

    ‘ਮਾਨ ਮੇਡ’ ਹੜ੍ਹਾਂ ਤੋਂ ਰਾਹਤ ਦਵਾਉਣ ਲਈ ਐੱਸਕੇਐੱਮ ਦੇ ਆਗੂ ਰਾਕੇਸ਼ ਟਕੈਤ ਅਜਨਾਲਾ ਪੁੱਜਣਗੇ


    ਅਜਨਾਲਾ: ਸੰਯੁਕਤ ਕਿਸਾਨ ਮੋਰਚਾ ਦੇ ਮੁੱਖ ਚਿਹਰੇ ਤੇ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਦੇ ਕੌਮੀ ਆਗੂ ਚੌਧਰੀ ਰਕੇਸ਼ ਟਕੈਤ (56) ਜਿਹੜੇ ਬੀਕੇਯੂ ਦੇ ਫਾਊਂਡਰ ਲੇਟ ਚੌਧਰੀ ਮਹਿੰਦਰ ਸਿੰਘ ਟਕੈਤ ਦੇ ਬੇਟੇ ਹਨ ਉਹ ਅਤੇ ਉਹਨਾਂ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਬੀਕੇਯੂ ਸਮੇਤ ਵੱਡੀ ਟੀਮ ਲੈ ਕੇ “ਮਾਨ ਮੇਡ” ਰਾਵੀ ਦਰਿਆ ਦੇ ਭਿਆਨਕ ਹੜ੍ਹ ਪੀੜਤਾਂ ਨਾਲ ਇੱਕ ਮੁੱਠਤਾ ਜਿਤਾਉਣ ਤੇ ਪੀੜਤਾਂ ਲਈ ਮਦਦ ਦੇਣ ਲਈ 4 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਅਜਨਾਲਾ ਕੈਂਪ ਵਿੱਚ ਪਹੁੰਚ ਰਹੇ ਹਨ। ਇਸ ਸਬੰਧੀ ਉਹਨਾਂ ਦੀ ਆਓ ਭਗਤ ਅਤੇ ਹੋਰ ਪ੍ਰਬੰਧਨ ਲਈ ਸੰਯੁਕਤ ਕਿਸਾਨ ਮੋਰਚਾ ਦੇ ਰਾਹਤ ਕੈਂਪ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੀ ਅਜਨਾਲਾ ਵਿਖੇ ਸਾਥੀ ਸੁੱਚਾ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਸੀਨੀਅਰ ਆਗੂ ਧਨਵੰਤ ਸਿੰਘ ਖਤਰਾਏ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਮੀਰਾਂਕੋਟ ਤੇ ਹੋਰ ਆਗੂ ਹਰਪਾਲ ਸਿੰਘ ਛੀਨਾ ਤੇ ਸੁਖਦੇਵ ਸਿੰਘ ਸੈਂਸਰਾ ਸ਼ਾਮਿਲ ਹੋਏ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਹੜ੍ਹ ਪੀੜਤਾਂ ਗਰੀਬ ਕਿਸਾਨ ਅਤੇ ਲੋੜਵੰਦ ਖੇਤ ਮਜ਼ਦੂਰਾਂ ਨੂੰ ਮਦਦ ਦੀ ਲੋੜ ਹੈ ਉਸ ਲਈ ਲਗਾਤਾਰ ਯਤਨ ਯਾਰੀ ਰੱਖੇ ਜਾਣਗੇ।

  • ਖਟਕੜ ਕਲਾਂ ਮੋਰਚਾ ਚੌਥੇ ਦਿਨ ਵੀ ਜਾਰੀ

    ਖਟਕੜ ਕਲਾਂ ਮੋਰਚਾ ਚੌਥੇ ਦਿਨ ਵੀ ਜਾਰੀ

    ਖਟਕੜ ਕਲਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐੱਸਐੱਫ ਵਲੋਂ ਖਟਕੜ ਕਲਾਂ ਮੋਰਚੇ ਤਹਿਤ ਦਿਨ ਰਾਤ ਦੇ ਲਗਾਏ ਧਰਨੇ ਦੇ ਅੱਜ ਚੌਥੇ ਦਿਨ ਤਰਨਤਾਰਨ ਜ਼ਿਲ੍ਹੇ ’ਚੋਂ ਨੌਜਵਾਨਾਂ ਨੇ ਹਾਜ਼ਰੀ ਲਵਾਈ। ਸ਼ਹੀਦ ਭਗਤ ਸਿੰਘ ਦੀ ਯਾਦ ‘ਚ ਬਣੇ ਅਜਾਇਬ ਘਰ ਦੇ ਬਾਹਰ ਬੈਠੇ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੱਕੇ ਰੁਜ਼ਗਾਰ ਲਈ ਭਗਵੰਤ ਮਾਨ ਹਰਾ ਪੈੱਨ ਚਲਾਵੇ। ਇਸ ਸਰਕਾਰ ਦੇ ਪੰਜ ਸਾਲਾਂ ‘ਚੋਂ ਵੱਡਾ ਹਿੱਸਾ ਬੀਤ ਜਾਣ ਬਾਅਦ ਵੀ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਲਈ ਹਾਲੇ ਪੂਣੀ ਵੀ ਨਹੀਂ ਕੱਤੀ। ਪੰਜਾਬ ‘ਚ ਸਿਰਫ਼ ਇੱਕ ਨੌਜਵਾਨ ਨੂੰ ਬੇਰੁਜ਼ਗਾਰੀ ਭੱਤਾ ਮਿਲ ਰਿਹਾ ਹੈ। ਦੂਜੇ ਪਾਸੇ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰੀ ਕੰਮ ਕਾਜ ਵੀ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਨੂੰ ਕੁੱਟਣ ਵਾਲੀ ਪੁਲੀਸ ਦੇ ਥਾਣਿਆਂ ‘ਚ ਅਬਾਦੀ ਦੇ ਲਿਹਾਜ਼ ਨਾਲ ਨਫ਼ਰੀ ਬਹੁਤ ਘੱਟ ਹੈ। ਜਿਸ ਕਾਰਨ ਥਾਣਿਆਂ ‘ਚ ਰਿਸ਼ਵਤ ਦਾ ਬੋਲਬਾਲਾ ਹੈ। ਪੁਲੀਸ ਕੇਸ ਦਰਜ ਕਰਨ ਦੀ ਥਾਂ ਸਧਾਰਨ ਲੜਾਈ ਝਗੜੇ ‘ਚ ਦੋਨੋਂ ਧਿਰਾਂ ਤੋਂ ਪੈਸੇ ਉਗਰਾਉਂਦੀ ਹੈ, ਸਮਾਂ ਲੰਘਾਉਂਦੀ ਹੈ। ਨਫ਼ਰੀ ਘੱਟ ਹੋਣ ਕਾਰਨ ਹੀ ਮਾਮਲੇ ਦਰਜ ਨਹੀਂ ਕੀਤੇ ਜਾ ਰਹੇ।
    ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਬਚਾਉਣ ਲਈ ਸਰਕਾਰ ਕੋਲ ਕੋਈ ਬੱਝਵਾ ਪ੍ਰੋਗਰਾਮ ਨਹੀਂ ਹੈ। ਪੁਲੀਸ ਲੁੱਟ ਖੋਹ ਦੀਆਂ ਵਾਰਦਾਤਾਂ ਘਟਾਉਣ ਲਈ ਹੀ ਅਜਿਹੇ ਨੌਜਵਾਨਾਂ ਨੂੰ ਜੇਲ੍ਹ ਭੇਜ ਕੇ ਰਾਹਤ ਮਹਿਸੂਸ ਕਰਦੀ ਹੈ। ਜਦੋਂ ਕਿ ਇਨ੍ਹਾਂ ਨੌਜਵਾਨਾਂ ਨੂੰ ਇਲਾਜ ਦੀ ਜ਼ਰੂਰਤ ਹੈ। ਜਿਸ ਵੱਲ ਸਰਕਾਰ ਦਾ ਹਾਲੇ ਤੱਕ ਧਿਆਨ ਨਹੀਂ ਗਿਆ। ਗਿਣਤੀ ਦੇ ਹਸਪਤਾਲਾਂ ‘ਚ ਕੁੱਝ ਬੈੱਡ ਬਣਾਉਣ ਨਾਲ ਵੱਡੀ ਗਿਣਤੀ ‘ਚ ਨਸ਼ਿਆਂ ‘ਚ ਗਰੱਸੇ ਨੌਜਵਾਨਾਂ ਨੂੰ ਬਚਾਇਆ ਹੀ ਨਹੀਂ ਜਾ ਸਕਦਾ।
    ਆਗੂਆਂ ਨੇ ਕਿਹਾ ਜਿਸ ਦਾਅਵੇ, ਵਾਅਦੇ ਨਾਲ ਸਰਕਾਰ ਹੋਂਦ ‘ਚ ਆਈ ਸੀ, ਉਸ ਦਾ ਗਰਾਫ ਵੀ ਤੇਜ਼ੀ ਨਾਲ ਹੇਠਾਂ ਵੱਲ ਡਿੱਗ ਰਿਹਾ ਹੈ। ਬਿਜਲੀ ਬਿੱਲਾਂ ਤੋਂ ਬਿਨ੍ਹਾਂ ਇਸ ਸਰਕਾਰ ਦਾ ਤੇ ਦੂਜੀਆਂ ਸਰਕਾਰਾਂ ‘ਚ ਕੋਈ ਫਰਕ ਮਹਿਸੂਸ ਨਹੀਂ ਹੁੰਦਾ।
    ਅੱਜ ਦੇ ਧਰਨੇ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਮੁਕੇਰੀਆਂ, ਸੂਬਾ ਮੀਤ ਪ੍ਰਧਾਨ ਸੁਲੱਖਣ ਤੁੜ, ਸੂਬਾ ਆਗੂ ਮੱਖਣ ਸੰਗਰਾਮੀ, ਪੀਐੱਸਐੱਫ ਦੇ ਸੂਬਾ ਆਗੂ ਰਵੀ ਲੋਹਗੜ੍ਹ, ਤਹਿਸੀਲ ਸਕੱਤਰ ਭਿੱਖੀਵਿੰਡ ਲਾਜਰ ਲਖਾਣਾ, ਖਡੂਰ ਸਾਹਿਬ ਤਹਿਸੀਲ ਦੇ ਪ੍ਰਧਾਨ ਬੌਬੀ ਗੋਇੰਦਵਾਲ, ਜ਼ਿਲ੍ਹਾ ਸਕੱਤਰ ਤਰਨ ਤਾਰਨ ਸੁਖਦੇਵ ਸਿੰਘ ਜਵੰਦਾ, ਕੈਪਟਨ ਸਿੰਘ ਕਾਹਲਵਾਂ, ਖੁਸ਼ਦੀਪ ਸਿੰਘ ਤੁੜ, ਹਰਦੇਵ ਸਿੰਘ ਜਲਾਲਾਬਾਦ ਨੇ ਸੰਬੋਧਨ ਕੀਤਾ।
    ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਮਨਜੀਤ ਸਿੰਘ ਬੱਗੂ, ਜਗੀਰ ਸਿੰਘ ਗੰਡੀਵਿੰਡ, ਧਰਮਪਾਲ ਸਿੰਘ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰੂਪ ਨਗਰ, ਮਨਰੇਗਾ ਵਰਕਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਸਕੱਤਰ ਬਲਦੇਵ ਸਿੰਘ ਪੰਡੋਰੀ, ਕਰਨਵੀਰ ਸਿੰਘ ਗੰਡੀਵਿੰਡ, ਮਾਸਟਰ ਸਰਬਜੀਤ ਸਿੰਘ ਭਰੋਵਾਲ, ਜਤਿੰਦਰ ਸਿੰਘ ਠੇਕੇਦਾਰ ਗੋਇੰਦਵਾਲ, ਬੂਟਾ ਸਿੰਘ ਮੁੰਡਾ ਪਿੰਡ ਨੇ ਇਸ ਧਰਨੇ ਦੀ ਹਮਾਇਤ ਕਰਦਿਆਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ।
    ਧਰਨੇ ਉਪਰੰਤ ਸ਼ਹੀਦ ਭਗਤ ਸਿੰਘ ਦੇ ਬੁੱਤ ਵੱਲ ਮਾਰਚ ਕੀਤਾ, ਜਿਥੇ ਸ਼ਰਧਾ ਭੇਟ ਕਰਨ ਉਪਰੰਤ ਮੁੜ ਅਹਿਦ ਕੀਤਾ ਗਿਆ ਕਿ ਬੜਬੋਲੀ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ।

  • ਅਜਨਾਲਾ ਵਿਖੇ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ

    ਅਜਨਾਲਾ ਵਿਖੇ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ


    ਅਜਨਾਲਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂਆਂ ਅਤੇ ਕਾਰਕੁਨਾਂ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀਆਂ ਮੰਗਾਂ ਦੇ ਹੱਕ ਵਿੱਚ ਅੱਜ ਇਥੇ ਜ਼ੋਰਦਾਰ ਅਵਾਜ਼ ਉਠਾਉਂਦਿਆਂ ਭਗਵੰਤ ਮਾਨ ਸਰਕਾਰ ਵਿਰੁੱਧ ਨਾਅਰੇ ਮਾਰਦਿਆਂ ਮੰਗ ਕੀਤੀ ਕਿ ਜਦੋਂ ਭਗਵੰਤ ਮਾਨ ਨੇ 16 ਮਾਰਚ 2022 ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ ਸੀ, ਉਸ ਵੇਲੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਜਲਦ ਹੀ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗੀ ਜੇ ਅਜਿਹਾ ਨਾ ਹੋ ਸਕਿਆ ਤਾਂ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਵੇਗੀ।
    ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਇਹ ਸਰਕਾਰ ਚੱਲਦੀ ਨੂੰ ਸਾਢੇ ਤਿੰਨ ਸਾਲ ਬੀਤ ਗਏ ਹਨ ਪ੍ਰੰਤੂ ਸਿਤਮ ਦੀ ਗੱਲ ਹੈ ਕਿ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ ਤਾਂ ਕੀ ਸੀ ਉਲਟਾ ਨੌਜਵਾਨ ਜਦੋਂ ਆਪਣੀ ਮੰਗਾਂ ਦੇ ਹੱਕ ਵਿੱਚ ਮੁਜ਼ਾਹਰਾ ਜਾਂ ਪ੍ਰਦਰਸ਼ਨ ਕਰਦੇ ਹਨ ਤਾਂ ਉਹਨਾਂ ਨੂੰ ਅਜਿਹਾ ਕਰਨ ਤੋਂ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਨੌਜਵਾਨਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਗੱਲਬਾਤ ਨਹੀਂ ਕਰਦੇ। ਬੜੀ ਹੈਰਾਨੀ ਹੁੰਦੀ ਹੈ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਆਪਣੀ ਮੰਗਾਂ ਦੇ ਹੱਕ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਲੰਬਾ ਮੋਟਰਸਾਈਕਲ ਮਾਰਚ ਕਰਕੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਸਾਹਮਣੇ ਖਟਕੜ ਕਲਾਂ ਵਿਖੇ ਨੌਜਵਾਨਾਂ ਵੱਲੋਂ 28 ਸਤੰਬਰ ਤੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਦਿਨ ਰਾਤ ਦਾ ਧਰਨਾ ਲਗਾਇਆ ਹੋਇਆ ਹੈ ਪ੍ਰੰਤੂ ਸਰਕਾਰ ਵੱਲੋਂ ਅਜੇ ਤੱਕ ਨੌਜਵਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਜੋ ਕਿ ਅਤਿ ਨਿੰਦਣਯੋਗ ਹੈ।
    ਇਸ ਸਮੇ ਪਾਰਟੀ ਦੇ ਆਗੂਆਂ ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਭੂਰੇ ਗਿੱਲ, ਤਰਸੇਮ ਸਿੰਘ ਕਾਮਲਪੁਰਾ, ਪ੍ਰੋ. ਮਾਲਕ ਸਿੰਘ ਗੁਰਾਲਾ, ਕਰਨੈਲ ਸਿੰਘ ਭਿੰਡੀ ਸੈਦਾਂ ਨੇ ਵੀ ਪੰਜਾਬ ਸਰਕਾਰ ਦੀ ਘੋਰ ਨਿੰਦਿਆ ਕਰਦਿਆਂ ਮੰਗ ਦੁਹਰਾਈ ਕਿ ਸਰਕਾਰ ਤਰੁੰਤ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਦੀ ਨਿਪਟਾਰਾ ਕਰੇ।
    ਇਸ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਜਨਾਲਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਸਭਾ ਦੇ ਸਕੱਤਰ ਸੁੱਚਾ ਸਿੰਘ ਘੋਗਾ ਤੇ ਵਿੱਤ ਸਕੱਤਰ ਗੁਰਪਾਲ ਗਿੱਲ ਸੈਦਪੁਰ, ਜੱਗਪ੍ਰੀਤ ਸਿੰਘ ਜੋਸ਼ ਹੋਣਾ ਨੇ ਵੀ ਕਿਹਾ ਕਿ ਪੰਜਾਬ ਦੇ ਨੌਜਵਾਨ ਸੂਬੇ ਦੀ ਆਰਥਿਕਤਾ ਵਿੱਚ ਵੱਡਾ ਹਿੱਸਾ ਪਾਉਂਦੇ ਹਨ ਪ੍ਰੰਤੂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੀਆਂ ਮੁੱਖ ਮੰਗ ਰੁਜ਼ਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਨਹੀਂ ਪਾ ਰਹੀ। ਇਹਨਾਂ ਨੌਜਵਾਨਾਂ ਨੇ ਪ੍ਰੈਸ ਨੂੰ ਦੱਸਿਆ ਕਿ ਅਜਨਾਲਾ ਖੇਤਰ ਵਿੱਚੋਂ 2 ਅਕਤੂਬਰ ਨੂੰ ਖਟਕੜ ਕਲਾਂ ਵਿਖੇ ਧਰਨੇ ਵਿੱਚ ਵੱਡੀ ਗਿਣਤੀ ਵਿਚ ਨੌਜਵਾਨ ਪਹੁੰਚ ਰਹੇ ਹਨ। ਇਸ ਮੌਕੇ ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਨੇ ਵੀ ਨੌਜਵਾਨਾਂ ਦੀਆਂ ਮੰਗਾਂ ਦਾ ਭਰਪੂਰ ਸਮਰਥਨ ਕੀਤਾ।

  • ਬੇਰੁਜਗਾਰੀ ਤੇ ਨਸ਼ਿਆਂ ਖਿਲਾਫ ਲੜ ਰਹੇ ਨੌਜਵਾਨਾਂ ਨੂੰ ਅਣਡਿੱਠ ਕਰਨ ਲਈ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

    ਬੇਰੁਜਗਾਰੀ ਤੇ ਨਸ਼ਿਆਂ ਖਿਲਾਫ ਲੜ ਰਹੇ ਨੌਜਵਾਨਾਂ ਨੂੰ ਅਣਡਿੱਠ ਕਰਨ ਲਈ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ


    ਪਠਾਨਕੋਟ: ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸ਼ਹੀਦ ਭਗਤ ਨੌਜਵਾਨ ਸਭਾ ਪੰਜਾਬ ਦੇ ਆਗੂਆਂ ਨੂੰ ਪਿੰਡ ਖਟਕੜ ਕਲਾਂ ਜਾਣ ਤੋਂ ਰੋਕਣ ਅਤੇ ਨੌਜਵਾਨ ਵਰਗ ਦੀਆਂ ਮੁੱਖ ਮੰਗਾਂ ਰੁਜਗਾਰ ਦੇਣ ਤੇ ਨਸ਼ਾ ਮਾਫੀਆ ਨੂੰ ਖਤਮ ਕਰਨ ਤੋਂ ਪੰਜਾਬ ਸਰਕਾਰ ਦੇ ਪਾਸਾ ਵੱਟ ਲੈਣ ਦੇ ਵਿਰੁੱਧ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਪਠਾਨਕੋਟ ਵਿਖੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਤੇ ਮੰਗ ਕਰਦਿਆਂ ਨੌਜਵਾਨ ਦੀਆਂ ਮੰਗਾਂ ਦਾ ਸਮਰਥਨ ਕੀਤਾ।
    ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜੋ ਪੰਜਾਬ ਅੰਦਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀਆਂ ਗੱਲਾਂ ਕਰਕੇ ਸਤਾ ਵਿਚ ਆਈ ਸੀ। ਸਰਕਾਰ ਦਾ ਨੌਜਵਾਨ ਵਿਰੋਧੀ ਚਿਹਰਾ ਉਸ ਵੇਲੇ ਨੰਗਾ ਜਦੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੇ ਇਸ ਸਾਲ 28 ਸਤੰਬਰ 2025 ਨੂੰ ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮਦਿਨ ਮੌਕੇ ਖਟਕੜ ਕਲਾਂ ਸ਼ਰਧਾ ਭੇਂਟ ਕਰਨ ਉਪਰੰਤ ਲਗਾਤਾਰ ਧਰਨਾ ਲਗਾ ਕੇ ਪੰਜਾਬ ਸਰਕਾਰ ਨੂੰ ਸਵਾਲ ਕਰਨਾ ਸੀ ਕਿ ਸਤੰਬਰ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਹਰਾ ਪੈੱਨ ਸਭ ਤੋਂ ਪਹਿਲਾਂ ਪੰਜਾਬ ’ਚੋਂ ਬੇਰੁਜਗਾਰੀ ਖਤਮ ਕਰਨ ਲਈ ਚੱਲੂਗਾ ਅਤੇ ਚਾਰ ਹਫਤਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕਿਥੇ ਗਿਆ।
    ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਪ੍ਰਧਾਨ ਸਾਥੀ ਮਨਜਿੰਦਰ ਸਿੰਘ ਢੇਸੀ ਦੇ ਘਰ ਗ੍ਰਿਫਤਾਰੀ ਕਰਨ ਲਈ ਪੁਲਿਸ ਵੱਲੋਂ ਰੇਡ ਕਰਨ ਦੀ ਨਿਖੇਧੀ ਕੀਤੀ। ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
    ਇਸ ਮੌਕੇ ਆਰਐੱਮਪੀਆਈ ਦੇ ਆਗੂ ਮਾਸਟਰ ਸੁਭਾਸ਼ ਸ਼ਰਮਾ, ਕਾਮਰੇਡ ਬਲਵੰਤ ਸਿੰਘ ਘੋਹ, ਰਘਬੀਰ ਸਿੰਘ ਧਲੌਰੀਆਂ, ਬਲਦੇਵ ਰਾਜ ਭੋਆ, ਬਲਬੀਰ ਸਿੰਘ ਬੇੜੀਆਂ, ਰਾਮ ਬਿਲਾਸ ਠਾਕੁਰ, ਹਰਜਿੰਦਰ ਸਿੰਘ ਲਮੀਨੀ, ਸਕੱਤਰ ਸਿੰਘ ਨਰਿੰਜਣ ਸਿੰਘ ਢਡਵਾਲ, ਕੁਲਦੀਪ ਰਾਜ, ਨਰੋਤਮ ਸਿੰਘ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।

  • ਫਤਿਹਾਬਾਦ ’ਚ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ

    ਫਤਿਹਾਬਾਦ ’ਚ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ


    ਫਤਿਹਾਬਾਦ: ਸ਼ਹੀਦ ਇ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚ ਰੁਜ਼ਗਾਰ ਦੀ ਪ੍ਰਾਪਤੀ ਲਈ ਮੋਰਚਾ ਲਾਈ ਬੈਠੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹੱਕ ’ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡ ਕਸਬਾ ਫਤਿਹਾਬਾਦ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ।
    ਇਸ ਮੌਕੇ ਬੋਲਦਿਆਂ ਪਾਰਟੀ ਦੇ ਜ਼ਿਲ੍ਹਾ ਆਗੂ ਜਸਬੀਰ ਸਿੰਘ ਵੈਰੋਵਾਲ ਨੇ ਕਿਹਾ ਕਿ ਰੁਜ਼ਗਾਰ ਮੰਗ ਰਹੇ ਨੌਜਵਾਨਾਂ ਦੀ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਨੌਜਵਾਨਾਂ ਦੇ ਮਸਲਿਆਂ ਵੱਲ ਗੰਭੀਰਤਾ ਨਾਲ ਵਿਚਾਰ ਕਰਕੇ ਰੁਜ਼ਗਾਰ ਦੀ ਮੰਗ ਕਰ ਨੌਜਵਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਤਾ ’ਚ ਆਉਣ ਸਮੇਂ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਿੱਖਿਆ ਅਤੇ ਰੁਜ਼ਗਾਰ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਬੇਰੁਜ਼ਗਾਰੀ ਭੱਤਾ ਘੱਟੋ ਘੱਟ 2500 ਰੁਪਏ ਦਿੱਤਾ ਜਾਵੇਗਾ ਪਰ ਸਰਕਾਰ ਨੇ ਨੌਜਵਾਨਾਂ ਨੂੰ ਲਾਰਿਆਂ ਤੋਂ ਸਿਵਾਏ ਕੱਖ ਨਹੀਂ ਦਿੱਤਾ।
    ਇਸ ਸਮੇਂ ਹਾਜ਼ਰ ਮਾਸਟਰ ਸਰਬਜੀਤ ਸਿੰਘ ਭਰੋਵਾਲ, ਸੁਖਵੰਤ ਸਿੰਘ ਛਾਪੜੀ ਸਾਹਿਬ, ਸੁਰਜੀਤ ਸਿੰਘ ਪੈਲ, ਤਰਸੇਮ ਸਿੰਘ ਛਾਪਰੀ ਸਾਹਿਬ, ਭਾਗ ਸਿੰਘ ਤੁੜ, ਸੋਨੂ ਮੱਲੀ ਫਤਿਹਾਬਾਦ, ਸਾਹਿਬ ਸਿੰਘ ਚੰਡੀਗੜ੍ਹ, ਜਗੀਰ ਸਿੰਘ, ਬਗੀਚਾ ਸਿੰਘ ਚੰਡੀਗੜ੍ਹ ਆਦਿ ਹਾਜ਼ਰ ਸਨ।

  • ਕਸਬਾ ਬਿਲਗਾ ’ਚ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ

    ਕਸਬਾ ਬਿਲਗਾ ’ਚ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ


    ਬਿਲਗਾ: ਅੱਜ ਇਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ। ਇਸ ਮੌਕੇ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਬਾਅਦ ਵੀ ਲੱਖਾਂ ਅਸਾਮੀਆਂ ਹਾਲੇ ਵੀ ਖਾਲੀ ਪਈਆਂ ਹਨ। ਪਹਿਲਾ ਵੱਡੀ ਗਿਣਤੀ ਵਿੱਚ ਕੱਚੇ ਕਾਮੇ ਭਰਤੀ ਕੀਤੇ ਹੋਏ ਹਨ, ਜਿਨ੍ਹਾਂ ਨੂੰ ਪੱਕਿਆਂ ਨਹੀਂ ਕੀਤਾ ਜਾ ਰਿਹਾ। ਪੰਜਾਬ ਚ ਸਿਰਫ ਇੱਕ ਨੌਜਵਾਨ ਨੂੰ ਡੇਢ ਸੌ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾ ਰਿਹਾ ਹੈ। ਨਸ਼ਿਆਂ ਦੇ ਮਾਮਲੇ ਚ ਵੀ ਨੌਜਵਾਨਾਂ ਦੀਆਂ ਹਰ ਰੋਜ਼ ਮੌਤਾਂ ਅੰਦਰ ਦੀ ਅਸਲੀਅਤ ਬਿਆਨਦੀਆਂ ਹਨ।
    ਪੁਤਲਾ ਸਾੜਨ ਵੇਲੇ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਨੇ ਧੰਨਵਾਦ ਕੀਤਾ। ਇਸ ਮੌਕੇ ਬਲਬੀਰ ਬੀਰੀ, ਕੁਲਦੀਪ ਵਾਲੀਆ, ਕੁਲਵੰਤ ਖਹਿਰਾ, ਰਮਨ ਤਲਵਣ, ਹੇਮ ਰਾਜ, ਸਨੀ ਜੱਸਲ ਆਦਿ ਹਾਜ਼ਰ ਸਨ।

  • ਪਿੰਡ ਬਾਣੀਆ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

    ਪਿੰਡ ਬਾਣੀਆ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ


    ਖਡੂਰ ਸਾਹਿਬ: ਸ਼ਹੀਦ ਇ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚ ਰੁਜ਼ਗਾਰ ਦੀ ਪ੍ਰਾਪਤੀ ਲਈ ਮੋਰਚਾ ਲਾਈ ਬੈਠੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹੱਕ ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡ ਬਾਣੀਆ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ।
    ਇਸ ਮੌਕੇ ਬੋਲਦਿਆਂ ਪਾਰਟੀ ਦੇ ਜ਼ਿਲਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਕਿਹਾ ਕਿ ਰੁਜ਼ਗਾਰ ਮੰਗ ਰਹੇ ਨੌਜਵਾਨਾਂ ਦੀ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਨੌਜਵਾਨਾਂ ਦੇ ਮਸਲਿਆਂ ਵੱਲ ਗੰਭੀਰਤਾ ਨਾਲ ਵਿਚਾਰ ਕਰਕੇ ਰੁਜ਼ਗਾਰ ਦੀ ਮੰਗ ਕਰ ਨੌਜਵਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਤਾ ’ਚ ਆਉਣ ਸਮੇਂ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਿੱਖਿਆ ਅਤੇ ਰੁਜ਼ਗਾਰ ਦਾ ਪ੍ਰਬੰਧ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਅਤੇ ਬੇਰੁਜ਼ਗਾਰੀ ਭੱਤਾ ਘੱਟੋ ਘੱਟ 2500 ਰੁਪਏ ਦਿੱਤਾ ਜਾਵੇਗਾ ਪਰ ਸਰਕਾਰ ਨੇ ਨੌਜਵਾਨਾਂ ਨੂੰ ਲਾਰਿਆਂ ਤੋਂ ਸਿਵਾਏ ਕੱਖ ਨਹੀਂ ਦਿੱਤਾ।
    ਇਸ ਮੌਕੇ ਪੂਰਨ ਸਿੰਘ, ਬਲਜਿੰਦਰ ਸਿੰਘ, ਪਰਮਜੀਤ, ਲੱਖਾ ਸਿੰਘ, ਲਖਵਿੰਦਰ ਸਿੰਘ, ਬਾਬਾ ਘੋਲਾ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਸੁਖਦੇਵ ਸਿੰਘ, ਕਸ਼ਮੀਰ ਸਿੰਘ, ਲਖਵਿੰਦਰ ਸਿੰਘ, ਝਿਲਮਲ ਸਿੰਘ, ਬਖਸ਼ੀਸ਼ ਸਿੰਘ, ਤੇਗਾ ਸਿੰਘ ਆਦਿ ਹਾਜ਼ਰ ਸਨ।

  • ਕੈਰੋਂ ਦੀ ਪੁਲੀਸ ਚੌਂਕੀ ਅੱਗੇ ਧਰਨ ਲਗਾਇਆ

    ਕੈਰੋਂ ਦੀ ਪੁਲੀਸ ਚੌਂਕੀ ਅੱਗੇ ਧਰਨ ਲਗਾਇਆ


    ਪੱਟੀ: ਦਿਹਾਤੀ ਮਜ਼ਦੂਰ ਸਭਾ ਤਹਿਸੀਲ ਕਮੇਟੀ ਪੱਟੀ ਵਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਪੁਲਿਸ ਚੌਕੀ ਕੈਰੋਂ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਦਿਆਲ ਸਿੰਘ ਲੋਹਕਾ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਹਿਸਾ ਲਿਆ।
    ਲੱਗੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਸੂਬਾ ਕਮੇਟੀ ਮੈਂਬਰ ਹਰਜਿੰਦਰ ਸਿੰਘ ਚੂੰਘ ਨੇ ਕਿਹਾ ਕਿ ਪਿਛਲੇ ਦਿਨੀਂ ਦਿਹਾਤੀ ਮਜ਼ਦੂਰ ਸਭਾ ਬ੍ਰਾਂਚ ਲੋਹਕਾ ਦੇ ਪ੍ਰਧਾਨ ਅੰਗਰੇਜ਼ ਸਿੰਘ ਲੋਹਕਾ ਜੋ ਕਿ ਕਿਸੇ ਮਸਲੇ ਨੂੰ ਲੈ ਕੇ ਮਜ਼ਦੂਰਾਂ ਨਾਲ ਪੁਲਿਸ ਚੌਕੀ ਕੈਰੋਂ ਵਿਖੇ ਗਿਆ ਸੀ ਅਤੇ ਉਥੇ ਚੌਕੀ ਇੰਚਾਰਜ ਬਲਬੀਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਪੰਚਾਇਤ ਨੂੰ ਖੁਸ਼ ਕਰਨ ਲਈ ਉਹਨਾਂ ਦੀ ਹਾਜ਼ਰੀ ਵਿੱਚ ਕਥਿਤ ਤੌਰ ’ਤੇ ਜਥੇਬੰਦੀ ਦੇ ਆਗੂਆਂ ਦੇ ਗਲ ਪੈ ਗਿਆ। ਚੌਕੀ ਇੰਚਾਰਜ ਬਲਬੀਰ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਚੌਕੀ ਇੰਚਾਰਜ ਬਲਬੀਰ ਸਿੰਘ ਵੱਲੋਂ ਕੀਤੀ ਗੁੰਡਾਗਰਦੀ ਦੀ ਨਿੰਦਾ ਕਰਦੀ ਹੈ ਤੇ ਐੱਸਐੱਸਪੀ ਤਰਨਤਾਰਨ ਤੋਂ ਮੰਗ ਕਰਦਿਆਂ ਚੌਕੀ ਇੰਚਾਰਜ ਨੂੰ ਸਸਪੈਡ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇ ਇਨਸਾਫ਼ ਨਾ ਦਿੱਤਾ ਤਾਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਤਰਨਤਾਰਨ ਉਮੀਦਵਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਰੋਜ਼ ਹੀ ਵੱਖ ਵੱਖ ਪਿੰਡਾਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
    ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਸਵਿੰਦਰ ਸਿੰਘ ਚੱਕ, ਬਲਦੇਵ ਸਿੰਘ ਲੋਹਕਾ, ਬਿਕਰ ਸਿੰਘ ਨੱਥੂ ਚੱਕ, ਅੰਗਰੇਜ਼ ਸਿੰਘ ਲੋਹਕਾ, ਜਥੇਦਾਰ ਨਰਨੈਲ ਸਿੰਘ, ਦਵਿੰਦਰ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।

  • ਦਬੁਰਜੀ ਵਿਖੇ ਪੁਤਲਾ ਸਾੜਿਆ

    ਦਬੁਰਜੀ ਵਿਖੇ ਪੁਤਲਾ ਸਾੜਿਆ


    ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਰੁਜਗਾਰ ਦੀ ਪ੍ਰਾਪਤੀ ਲਈ ਨੌਜਵਾਨਾਂ ਵਲੋਂ ਲੜੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆ ਨੌਜਵਾਨਾਂ ਦੇ ਹੱਕ ਚ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਦਬੁਰਜੀ ਵਿਖੇ ਸਾੜਿਆ ਗਿਆ।ਜਿਸ ਦੀ ਅਗਵਾਈ ਨਰਿੰਦਰ ਸਿੰਘ ਰਟੋਲ, ਮੰਗਲ ਸਿੰਘ ਰਟੋਲ, ਕੁਲਦੀਪ ਸਿੰਘ ਰਟੋਲ ਨੇ ਕੀਤੀ। ਇਸ ਮੌਕੇ ਬੋਲਦੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੁਬਾਈ ਆਗੂ ਬਲਦੇਵ ਸਿੰਘ ਪੰਡੋਰੀ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਲੜੀ ਵਜੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਲਾਏ ਮੋਰਚੇ ਦੀ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਨੌਜਵਾਨਾਂ ਦੀਆਂ ਹੱਕੀ ਮੰਗਾਂ ਮੰਨਣ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮੇ ਅੰਦਰ ਖਾਲੀ ਪਈਆਂ ਪੋਸਟਾਂ ਤਰੰਤ ਭਰੇ ਅਤੇ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨ ਲਈ ਛੋਟੀ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਠੋਸ ਕਦਮ ਚੁੱਕੇ।