Author: admin

  • ਅਲਵਿਦਾ, ਸੋਹਣ ਲਾਲ ਕੰਗ ਜਗੀਰ!

    ਅਲਵਿਦਾ, ਸੋਹਣ ਲਾਲ ਕੰਗ ਜਗੀਰ!


    ਫਿਲੌਰ: ਸਾਥੀ ਸੋਹਣ ਲਾਲ ਕੰਗ ਜਗੀਰ ਦਾ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹ ਕਰੀਬ 68 ਵਰ੍ਹਿਆਂ ਦੇ ਸਨ। ਸਾਥੀ ਸੋਹਣ ਲਾਲ ਦੁਕਾਨਦਾਰ ਹੋਣ ਦੇ ਨਾਲ ਨਾਲ ਦਿਹਾਤੀ ਮਜ਼ਦੂਰ ਸਭਾ ‘ਚ ਸਰਗਰਮ ਸਨ। ਜਵਾਨੀ ਵੇਲੇ ਉਹ ਲਗਾਤਾਰ ਨੌਜਵਾਨ ਸਭਾ ‘ਚ ਸਰਗਰਮ ਰੋਲ ਅਦਾ ਕਰਦੇ ਰਹੇ। 2000 ਸੰਨ ਦੌਰਾਨ ਉਹ ਵਿਚਾਰਧਾਰਕ ਘੋਲ ਵੇਲੇ ਸੀਪੀਐੱਮ ਪੰਜਾਬ ਅਤੇ ਮਗਰੋਂ ਆਰਐੱਮਪੀਆਈ ਦੇ ਸਰਗਰਮ ਕਾਰਕੁਨ ਰਹੇ। ਉਹ ਕੁੱਝ ਕੁ ਮਹੀਨਿਆਂ ਤੋਂ ਬਿਮਾਰ ਸਨ। ਪਰਸੋਂ ਉਹ ਸਦਾ ਲਈ ਵਿਛੋੜਾ ਦੇ ਗਏ।
    ਅੱਜ ਉਨ੍ਹਾ ਦੇ ਜੱਦੀ ਪਿੰਡ ਧਾਰਮਿਕ ਰਸਮਾਂ ਦੌਰਾਨ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੂਹਾ ਝੰਡਾ ਪਾ ਕੇ ਉਨ੍ਹਾ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਵਿਦਾਇਗੀ ਦੇਣ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਬਨਾਰਸੀ ਦਾਸ ਘੁੜਕਾ, ਮਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਮੇਜਰ ਫਿਲੌਰ, ਕੁਲਜੀਤ ਫਿਲੌਰ, ਮਨਜੀਤ ਸੂਰਜਾ, ਮੱਖਣ ਸੰਗਰਾਮੀ, ਦਵਿੰਦਰ ਨਗਰ ਆਦਿ ਹਾਜ਼ਰ ਸਨ।
    ਆਪਣੇ ਵਿਛੜੇ ਆਗੂ ਨੂੰ ਅਲਵਿਦਾ ਕਹਿਣ ਵਾਸਤੇ ਉਕਤ ਆਗੂਆਂ ਤੋਂ ਬਿਨ੍ਹਾਂ ਵੱਡੀ ਗਿਣਤੀ ‘ਚ ਰਿਸ਼ਤੇਦਾਰ, ਦੋਸਤ ਮਿੱਤਰ ਪਰਿਵਾਰ ਦੇ ਗਮ ‘ਚ ਸ਼ਰੀਕ ਹੋਣ ਵਾਸਤੇ ਪੁੱਜੇ ਹੋਏ ਸਨ।
    ਸਾਥੀ ਸੋਹਣ ਲਾਲ ਨਮਿੱਤ ਕਿਰਿਆ 28 ਅਕਤੂਬਰ ਨੂੰ ਹੋਵੇਗੀ।

  • ਪ੍ਰਸਤਾਵਿਤ ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹੇ ਦਾ ਕੀਤਾ ਵਿਰੋਧ, ਹੁਸ਼ਿਆਰਪੁਰ ਨੂੰ ਛੋਟਾ ਨਾ ਕੀਤਾ ਜਾਏ

    ਪ੍ਰਸਤਾਵਿਤ ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹੇ ਦਾ ਕੀਤਾ ਵਿਰੋਧ, ਹੁਸ਼ਿਆਰਪੁਰ ਨੂੰ ਛੋਟਾ ਨਾ ਕੀਤਾ ਜਾਏ


    ਗੜ੍ਹਸ਼ੰਕਰ: ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨ ਕੇ ਬਲਾਕ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਝ ਪਿੰਡ ਖ਼ਾਸ ਤੌਰ ‘ਤੇ ਬੀਤ ਇਲਾਕੇ ਨੂੰ ਇਸ ਵਿੱਚ ਸ਼ਾਮਿਲ ਕਰਨ ਦੀ ਚਰਚਾ ਦਾ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ਸਾਥੀ ਕੁਲਭੂਸ਼ਣ ਕੁਮਾਰ, ਰਾਮਜੀ ਦਾਸ ਚੌਹਾਨ ਅਤੇ ਦਵਿੰਦਰ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧੀ ਕਦਮ ਦਾ ਆਰਐੱਮਪੀਆਈ ਵਲੋਂ ਸਖ਼ਤ ਵਿਰੋਧ ਕੀਤਾ ਜਾਏਗਾ।
    ਮੌਜੂਦਾ ਭਗਵੰਤ ਮਾਨ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਇਹ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਤੇ ਅਸਲ ਲੋਕ ਮੁੱਦਿਆ ਤੋਂ ਧਿਆਨ ਭਟਕਾਉਣ ਲਈ ਏਹੋ ਜਿਹੇ ਸ਼ੋਸ਼ੇ ਛੱਡ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਚੋਣ ਵਾਅਦੇ ਪੂਰੇ ਕਰੇ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਾਂ, ਔਰਤਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਕਿਉਂਕਿ ਉਕਤ ਸਾਰੇ ਵਰਗ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸੰਘਰਸ਼ਾਂ ਦੇ ਰਾਹ ਪਏ ਹਨ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਨਵੇਂ ਬਣਾਏ ਜ਼ਿਲ੍ਹਿਆ ਵਿਚ ਲੋੜੀਂਦਾ ਢਾਂਚਾ ਅਤੇ ਸਟਾਫ਼ ਨਾ ਹੋਣ ਕਰਕੇ ਲੋਕਾਂ ਨੂੰ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ।ਸਰਕਾਰੀ ਵਿਭਾਗ ਕੰਮ ਚਲਾਊ ਇਮਾਰਤਾਂ ਵਿਚ ਚਲ ਰਹੇ ਹਨ। ਪਹਿਲਾਂ ਹੀ ਕਈ ਵਾਰ ਛੋਟੇ ਕੀਤੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਹੋਰ ਛੋਟਾ ਕਰਨ ਦੇ ਸਰਕਾਰ ਦੇ ਕਿਸੇ ਯਤਨ ਦਾ ਲੋਕਾਂ ਦੇ ਸਹਿਯੋਗ ਨਾਲ਼ ਸਖ਼ਤ ਵਿਰੋਧ ਕੀਤਾ ਜਾਵੇਗਾ।
    ਇਸ ਸਮੇਂ ਮਾਸਟਰ ਬਲਵੰਤ ਰਾਮ, ਗਿਆਨੀ ਅਵਤਾਰ ਸਿੰਘ, ਸ਼ਿੰਗਾਰਾ ਰਾਮ ਭੱਜਲ, ਮਾਸਟਰ ਸ਼ਾਦੀ ਰਾਮ ਕਪੂਰਜੀ, ਗੋਪਾਲ ਦਾਸ ਮਨਹੋਤਰਾ, ਸ਼ਾਮ ਸੁੰਦਰ ਕਪੂਰ, ਬਲਜੀਤ ਕੁਮਾਰ, ਹਰਮੇਸ਼ ਅਜ਼ਾਦ ਐਡਵੋਕੇਟ, ਮਿਥਲੇਸ਼ ਕੁਮਾਰ, ਅਸ਼ੋਕ ਸ਼ਰਮਾ, ਰਾਜ ਕੁਮਾਰ, ਸੰਤ ਰਾਮ, ਮੋਹਨ ਲਾਲ ਧੀਮਾਨ ਅਤੇ ਤਰਲੋਚਨ ਚੇਚੀ ਸ਼ਾਮਿਲ ਸਨ।

  • ਡੇਰਾ ਬੱਸੀ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਜਥਾ ਪੁੱਜਾ

    ਡੇਰਾ ਬੱਸੀ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਜਥਾ ਪੁੱਜਾ


    ਅਜਨਾਲਾ: ਅੱਜ ਜਮਹੂਰੀ ਕਿਸਾਨ ਸਭਾ ਤਹਿਸੀਲ ਡੇਰਾ ਬੱਸੀ (ਮੁਹਾਲੀ) ਦੇ ਵਫ਼ਦ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਹੜ੍ਹ ਰਾਹਤ ਕੈਂਪ ਪਿੰਡ ਦਿਯਾਲ ਭੱਟੀ ਵਿਖੇ ਗਏ, ਜਿਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮਸਿੰਘ ਅਜਨਾਲਾ ਤੇ ਹੋਰ ਸਾਥੀਆ ਵਲੋਂ ਵਫ਼ਦ ਦਾ ਭਰਵਾਂ ਸਵਾਗਤ ਕੀਤਾ ਗਿਆ।
    ਇਸ ਮੌਕੇ ਤਹਿਸੀਲ ਡੇਰਾ ਬੱਸੀ ਵਲੋਂ ਇੱਕ ਲੱਖ ਰੁਪਏ ਦੀ ਨਕਦ ਸਹਾਇਤਾ ਕੀਤੀ ਗਈ ਵਫ਼ਦ ਵਿੱਚ ਹਜਾਰਾ ਸਿੰਘ ਰਿਟਾ. ਜੇਈ, ਬਲਕਾਰ ਸਿੰਘ ਲੰਬੜਦਾਰ, ਰਣਬੀਰ ਸਿੰਘ, ਦਲਬੀਰ ਸਿੰਘ,ਕਰਮ ਸਿੰਘ, ਗੁਰਬਿੰਦਰ ਸਿੰਘ ਕਨਵੀਨਰ ਜਮਹੂਰੀ ਕਿਸਾਨ ਸਭਾ ਤਹਿਸੀਲ ਡੇਰਾ ਬੱਸੀ ਜ਼ਿਲ੍ਹਾ ਮੁਹਾਲੀ ਸ਼ਾਮਲ ਸਨ।

  • ‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ ਝੰਡੇ ਦਾ ਗੀਤ ਪਹਿਲੀ ਨੂੰ; ਦੇਸ਼ ਭਗਤ ਯਾਦਗਾਰ ਹਾਲ ਵਰਕਸ਼ਾਪ 27 ਤੋਂ

    ‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ ਝੰਡੇ ਦਾ ਗੀਤ ਪਹਿਲੀ ਨੂੰ; ਦੇਸ਼ ਭਗਤ ਯਾਦਗਾਰ ਹਾਲ ਵਰਕਸ਼ਾਪ 27 ਤੋਂ

    ਜਲੰਧਰ: ਗ਼ਦਰੀ ਬਾਬਿਆਂ ਦੇ ਮੇਲੇ ‘ਚ ਹਰ ਸਾਲ ਨਵਾਂ-ਨਕੋਰ ਹੋਣ ਵਾਲਾ ਸੰਗੀਤ ਨਾਟ ਓਪੇਰਾ ਝੰਡੇ ਦਾ ਗੀਤ ਇਸ ਵਾਰ ਵੀ ਪਹਿਲੀ ਨਵੰਬਰ ਸਵੇਰੇ ਠੀਕ 10 ਵਜੇ ਆਪਣੀ ਚਰਮ ਸੀਮਾ ‘ਤੇ ਪਹੁੰਚ ਸਕੇ ਇਸ ਲਈ ਸਾਹਮਣੇ ਆ ਰਹੀਆਂ ਦਿੱਕਤਾਂ ਨੂੰ ਸਰ ਕਰਨ ਲਈ ਝੰਡੇ ਦੇ ਗੀਤ ਨਾਲ ਦਹਾਕਿਆਂ ਤੋਂ ਜੁੜੀਆਂ ਕੁਝ ਟੀਮਾਂ ਦੇ ਨਿਰਦੇਸ਼ਕ, ਕਲਾਕਾਰ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਸਿਰ ਜੋੜਕੇ ਬੈਠੇ।
    ਇਸ ਵਿਚਾਰ-ਚਰਚਾ ਵਿੱਚ ਯੂਥ ਫੈਸਟੀਵਲ ਵੀ ਇਸ ਸਮੇਂ ‘ਤੇ ਬਰਾਬਰ ਆ ਜਾਣ ਵਿਸ਼ੇਸ਼ ਕਰਕੇ 31 ਅਕਤੂਬਰ, 1, 2 ਨਵੰਬਰ ਨੂੰ ਵੀ ਮੁਕਾਬਲੇ ਹੋਣ ਕਾਰਨ ਝੰਡੇ ਦੇ ਗੀਤ ਦੀ ਵਰਕਸ਼ਾਪ ਵਿੱਚ ਹਾਜ਼ਰੀ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਵਿਚਾਰਾਂ ਹੋਈਆਂ।
    ਪੰਜਾਬ ਦੀਆਂ ਸਮੂਹ ਰੰਗ ਮੰਚ ਟੀਮਾਂ ਅਤੇ ਕਲਾਕਾਰਾਂ ਨੂੰ ਇਸ ਵਰਕਸ਼ਾਪ ‘ਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ। ਵਰਕਸ਼ਾਪ ਵਿੱਚ ਹਰ ਪਲ ਦੀ ਸੁਯੋਗ ਵਰਤੋਂ ਕਰਨ ਲਈ ਸਮੇਂ ਦੇ ਕਦਰਦਾਨ ਹੋਣ, ਲੜਕੀਆਂ ਅਤੇ ਬਾਲ ਕਲਾਕਾਰਾਂ ਦੀਆਂ ਘੱਟੋ ਘੱਟ ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਯਕੀਨੀ ਬਣਾਉਣ, ਲੰਗਰ, ਸਫ਼ਾਈ, ਰਿਹਾਇਸ਼ ਅਤੇ ਮੈਡੀਕਲ ਸਹਾਇਤਾ ਦੀ ਜਾਮਨੀ ਉਪਰ ਵੀ ਜ਼ੋਰ ਦਿੱਤਾ ਗਿਆ।
    ਇਸ ਵਾਰ ‘ਗ਼ਦਰੀ ਗੁਲਾਬ ਖਿੜਦੇ ਰਹਿਣਗੇ’ ਸੰਗੀਤ ਨਾਟ ਓਪੇਰਾ ਦੇ ਲੇਖਕ ਅਮੋਲਕ ਸਿੰਘ ਅਤੇ ਨਿਰਦੇਸ਼ਕ ਸਤਪਾਲ ਬੰਗਾ ਨੇ ਦੱਸਿਆ ਕਿ ਗ਼ਦਰੀ ਇਤਿਹਾਸ, ਗੁਲਾਬ ਕੌਰ ਦੀ ਲਾ-ਮਿਸਾਲ ਭੂਮਿਕਾ, ਗ਼ਦਰੀ ਸੁਪਨਿਆਂ ਦੀ ਆਜ਼ਾਦੀ, ਬਰਾਬਰੀ, ਧਰਮ ਨਿਰਪੱਖਤਾ, ਜਾਤ-ਪਾਤ ਦੇ ਕੋਹੜ ਤੋਂ ਮੁਕਤ ਅਤੇ ਸਾਂਝੀਵਾਲਤਾ ਵੱਲ ਜਾਂਦੇ ਮਾਰਗ ਦਾ ਇਹ ਗੀਤ ਪਰਚਮ ਬੁਲੰਦ ਕਰੇਗਾ। ਉਹਨਾਂ ਦੱਸਿਆ ਕਿ ਫ਼ਲਸਤੀਨ, ਜੰਗਲ ਦੇ ਧੁਖ਼ਦੇ ਸੀਨੇ, ਪ੍ਰਦੇਸਾਂ ਦਾ ਅਜੋਕਾ ਦਰਦ, ਪੰਜਾਬ ਅੰਦਰ ਪਰਵਾਸੀਆਂ ਪ੍ਰਤੀ ਨਫ਼ਰਤ ਦੀ ਹਨੇਰ ਅਤੇ ਸਾਂਝ ਦਾ ਸੁਨੇਹਾ, ਲੋਕਾਂ ਉਪਰ ਕਾਰਪੋਰੇਟ ਅਤੇ ਫਾਸ਼ੀ ਹੱਲੇ, ਬਿਨਾਂ ਮੁਕੱਦਮਾ ਸ਼ੁਰੂ ਕੀਤੇ ਵਰ੍ਹਿਆਂ ਤੋਂ ਜੇਲ੍ਹੀਂ ਡੱਕੇ ਨੌਜਵਾਨ ਲੜਕੇ-ਲੜਕੀਆਂ ਦੀ ਵੰਗਾਰਮਈ ਦਾਸਤਾਂ ਝੰਡੇ ਦੇ ਗੀਤ ‘ਚ ਪਰੋਈ ਮਿਲੇਗੀ।
    27 ਅਕਤੂਬਰ ਸ਼ਾਮ 3:30 ਤੋਂ 4 ਵਜੇ ਦੇ ਦਰਮਿਆਨ ਵਰਕਸ਼ਾਪ ‘ਚ ਭਾਗ ਲੈਣ ਵਾਲੇ ਸਮੂਹ ਕਲਾਕਾਰ ਹਰ ਹਾਲਤ ਦੇਸ਼ ਭਗਤ ਯਾਦਗਾਰ ਹਾਲ ਯਕੀਨਨ ਪੁੱਜ ਜਾਣਗੇ। ਇਹ ਵਰਕਸ਼ਾਪ ਦਿਨ ਰਾਤ ਚੱਲੇਗੀ ਅਤੇ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡੇ ਦੇ ਗੀਤ ਦੀ ਪੇਸ਼ਕਾਰੀ ਹੋਏਗੀ।
    ਅੱਜ ਦੀ ਮੀਟਿੰਗ ‘ਚ ਗੀਤ ਦੇ ਲੇਖਕ ਅਮੋਲਕ ਸਿੰਘ, ਨਿਰਦੇਸ਼ਕ ਸੱਤਪਾਲ ਬੰਗਾ ਪਟਿਆਲਾ, ਡਾ. ਮੰਗਤ ਰਾਏ, ਡਾ. ਸੈਲੇਸ਼, ਸੁਰਿੰਦਰ ਕੁਮਾਰੀ ਕੋਛੜ, ਵਿਜੈ ਬੰਬੇਲੀ, ਹਰਵਿੰਦਰ ਭੰਡਾਲ, ਜਗਤਾਰ ਬਾਹੋਵਾਲ, ਐਸ.ਪੀ.ਸਿੰਘ, ਕਮਲਜੀਤ ਕੌਰ ਬਰਨਾਲਾ, ਗੁਰਜਿੰਦਰ ਸਿੰਘ ਆਰ.ਸੀ.ਐੱਫ., ਫੁਲਵਿੰਦਰ ਸਿੰਘ, ਸੁਖਦੇਵ ਸਿੰਘ ਅੰਮ੍ਰਿਤਸਰ, ਗੁਰਮੀਤ, ਬਲਜੀਤ ਕੌਰ ਬੱਲ ਵੀ ਹਾਜ਼ਰ ਸਨ।

  • ਹਰਿਆਣਾ ਤੋਂ ਗੁਰਦੁਆਰਾ ਕਮੇਟੀ ਨੇ ਵੀਂਹ ਲੱਖ ਰੁਪਏ ਦੀ ਰਕਮ ਤਕਸੀਮ ਕੀਤੀ

    ਹਰਿਆਣਾ ਤੋਂ ਗੁਰਦੁਆਰਾ ਕਮੇਟੀ ਨੇ ਵੀਂਹ ਲੱਖ ਰੁਪਏ ਦੀ ਰਕਮ ਤਕਸੀਮ ਕੀਤੀ


    ਅਜਨਾਲਾ: ਹੜ੍ਹ ਪੀੜਤਾਂ ਦੀ ਹਰ ਪ੍ਰਕਾਰ ਦੀ ਮੱਦਦ ਕਰਨ ਲਈ ਪੰਜਾਬੋਂ ਬਾਹਰੋਂ ਵੀ ਸਵੈਸੇਵਕ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦੀਆਂ ਹਮਦਰਦ ਸੰਗਠਨ ਅਤੇ ਬਹੁਤ ਸਾਰੀਆਂ ਧਾਰਮਿਕ ਅਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਲਗਾਤਾਰ ਪਹੁੰਚ ਰਹੀਆਂ ਹਨ।
    ਅੱਜ ਇਥੇ ਗੁਰਦੁਆਰਾ ਡੇਰਾ ਸਾਹਿਬ ਅਸੰਧ ਜ਼ਿਲ੍ਹਾ ਕਰਨਾਲ, ਹਰਿਆਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਅਜਨਾਲਾ ਖੇਤਰ ਦੇ ਹੜ੍ਹ ਪੀੜਤਾਂ ਦੀ ਮੱਦਦ ਕਰਨ ਲਈ ਕਮੇਟੀ ਦੇ ਪ੍ਰਮੁੱਖ ਆਗੂ ਸੁਖਵੰਤ ਸਿੰਘ ਗੁਰਾਇਆ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਚਤਰ ਸਿੰਘ, ਮੀਤ ਪ੍ਰਧਾਨ ਅੰਗਰੇਜ਼ ਸਿੰਘ ਵੜੈਚ, ਪ੍ਰਧਾਨ ਰੁਪਿੰਦਰ ਸਿੰਘ, ਮੁੱਖ ਸਿੰਘ, ਇਕਬਾਲ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ ਤੇ ਸਰਬਜੋਤ ਸਿੰਘ ਨੇ ਸੰਗਤਾਂ ਵੱਲੋਂ ਇਕੱਠੀ ਕੀਤੀ ਗਈ 20 ਲੱਖ ਰੁਪਏ ਦੀ ਰਾਸ਼ੀ ਵਿੱਚੋਂ ਗੁਰਦੁਆਰਾ ਟੱਕਰ ਸਾਹਿਬ ਮਹਿਲ ਬੁਖ਼ਾਰੀ (ਅਜਨਾਲਾ) ਵਿੱਖੇ ਸੰਯੁਕਤ ਕਿਸਾਨ ਮੋਰਚੇ ਚੇ ਸ਼ਾਮਿਲ ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰਭਾਵ ਸਾਲ਼ੀ ਸੰਮਗਮ ਵਿੱਚ ਆਪਣੇ ਕਰ ਕਮਲਾਂ ਨਾਲ ਸੌ ਤੋਂ ਵੱਧ ਅਤਿ ਹੜ੍ਹ ਪੀੜਤ ਪਰਿਵਾਰ ਦੇ ਇਕ ਇਕ ਮੈਂਬਰ ਨੂੰ 5 ਹਜ਼ਾਰ ਰੁਪਏ ਆਪਣੇ ਹੱਥੀਂ ਵੰਡ ਕੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
    ਕਮੇਟੀ ਦੇ ਪ੍ਰਮੁੱਖ ਆਗੂ ਸੁਖਵੰਤ ਸਿੰਘ ਗੁਰਾਇਆ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਣ ਕੀਤਾ ਕਿ ਉਹ ਆਉਂਣ ਵਾਲੇ ਸਮੇਂ ਵਿੱਚ ਹੋਰ ਵੀ ਉਪਰਾਲੇ ਕਰਨਗੇ। ਗੁਰਦੁਆਰਾ ਕਮੇਟੀ ਦੇ ਦਾਨੀਆਂ ਵੱਲੋਂ ਕੀਤੇ ਗਏ ਇਸ ਵੱਡੇ ਉਦਮ ਦੀ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਆਗੂ ਗੁਰਨਾਮ ਸਿੰਘ ਉਮਰਪੁਰਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾਂ ਤੇ ਜਥੇਬੰਦੀ ਦੇ ਪ੍ਰਮੁੱਖ ਆਗੂ ਕਾਬਲ ਸਿੰਘ ਛੀਨਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾਂ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਸੈਸਰਾ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਸੁੱਚਾ ਸਿੰਘ ਅਜਨਾਲਾ ਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਮੀਰਾਂਕੋਟ ਹੋਣਾ ਨੇ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਸਰੋਪੇ ਪਾਏ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਵੱਡੇ ਉਪਰਾਲੇ ਦਾ ਆਪਣੇ ਵੱਲੋਂ ਅਤੇ ਇਥੇ ਆਈਆਂ ਸਮੂਹ ਸੰਗਤਾਂ ਵੱਲੋਂ ਧੰਨਵਾਦ ਕੀਤਾ।
    ਇਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਰਾਹਤ ਵੰਡ ਸਮਾਰੋਹ ਤੋਂ ਪਹਿਲਾਂ ਤਕਰੀਬਨ 15 ਲੱਖ ਰੁਪਏ ਗੁਰਦੁਆਰਾ ਕਮੇਟੀ ਵੱਲੋਂ ਪਿੰਡ ਪਿੰਡ ਜਾ ਕੇ ਪੀੜਤ ਕਿਸਾਨਾਂ ਨੂੰ ਵੰਡੇ।

  • ਚੌਂਦਹੇੜੀ ਪਿੰਡ ਦੇ ਕਿਸਾਨਾਂ ਨੇ ਅਜਨਾਲਾ ਖੇਤਰ ਦੇ ਕਿਸਾਨਾਂ ਦੀ ਬਾਂਹ ਫੜੀ

    ਚੌਂਦਹੇੜੀ ਪਿੰਡ ਦੇ ਕਿਸਾਨਾਂ ਨੇ ਅਜਨਾਲਾ ਖੇਤਰ ਦੇ ਕਿਸਾਨਾਂ ਦੀ ਬਾਂਹ ਫੜੀ


    ਅਜਨਾਲਾ: ਖੇਤਰ ਦੇ ਹੜ੍ਹ ਪੀੜਤ ਕਾਸ਼ਤਕਾਰਾਂ ਦੀ ਬਾਂਹ ਫੜਦੇ ਹੋਏ ਡੇਰਾਬਸੀ ਤਹਿਸੀਲ (ਪਟਿਆਲਾ) ਦੇ ਪਿੰਡ ਚੌਂਦਹੇੜੀ ਦੇ ਅਗਾਂਹਵਧੂ ਕਿਸਾਨਾਂ ਦੀ ਸੱਤ ਮੈਂਬਰੀ ਦੀ ਟੀਮ ਗੁਰਵਿੰਦਰ ਸਿੰਘ ਕਨਵੀਨਰ ਦੀ ਅਗਵਾਈ ‘ਚ ਅਨੈਬ ਸਿੰਘ ਸੁਪਰਡੈਂਟ, ਦਲਬੀਰ ਸਿੰਘ, ਕਰਮ ਸਿੰਘ, ਨੰਬਰਦਾਰ ਬਲਕਾਰ ਸਿੰਘ, ਨੰਬਰਦਾਰ ਰਣਬੀਰ ਸਿੰਘ ਤੇ ਹਜ਼ਾਰਾ ਸਿੰਘ ਜੇਈ ਰਿਟਾਇਰ ਅਧਾਰਿਤ ਟੀਮ ਨੇ ਹੜ੍ਹ ਪੀੜਤ ਕਾਸ਼ਤਕਾਰਾਂ
    ਦੀ ਸਾਰ ਲੈਂਦਿਆਂ ਹੋਏ ਡਿਆਲ ਭੱਟੀ ਵਿਖੇ ਇਕ ਸਾਦੇ ਸਮਾਰੋਹ ਵਿਚ 38 ਕੁਇੰਟਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਮਨਜੂਰ ਸੂਦਾ ਦਾ ਬੀਜ ਖਰੀਦ ਕੇ ਕਿਸਾਨਾਂ ਵਿੱਚ ਵੰਡਣ ਲਈ ਧੰਨ ਰਾਸ਼ੀ ਸਹਾਇਤਾ ਵਜੋਂ ਦਿੱਤੀ।
    ਇਸ ਟੀਮ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਹੜ੍ਹਾਂ ਨੂੰ ਪੱਕੇ ਤੌਰ ਤੇ ਰੋਕਣ ਅਤੇ ਪੰਜਾਬ ਦਾ ਪਾਣੀ ਬਚਾਉਣ ਲਈ ਪੰਜਾਬ ਦੀ ਖੇਤੀ ਨੀਤੀ ਤੁਰੰਤ ਲਾਗੂ ਕੀਤੀ ਜਾਵੇ ਇਸ ਸਮੇਂ ਡਾ. ਸਤਨਾਮ ਸਿੰਘ ਅਜਨਾਲਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਤੇ ਉਹਨਾਂ ਸਾਥੀਆਂ ਵੱਲੋਂ ਬਾਹਰੋਂ ਆਏ ਦਾਨੀਆਂ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਇਸ ਸਹਾਇਤਾ ਦਾ ਖ਼ਰੀਦਿਆ ਬੀਜ਼ ਵੱਧ ਤੋਂ ਵੱਧ ਛੋਟੇ ਤੇ ਹੜ੍ਹ ਪੀੜਤ ਕਿਸਾਨਾਂ ਵਿੱਚ ਵੰਡਿਆ ਜਾਵੇਗਾ।
    ਇਸ ਸਮੇਂ ਜੁੜੇ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਬਲਵਿੰਦਰ ਸਿੰਘ ਸਮਾਜਸੇਵਕ, ਗਿਆਨੀ ਗੁਰਦੇਵ ਸਿੰਘ, ਸਰਬਜੀਤ ਸਿੰਘ ਗੱਗੋਮਾਹਲ, ਹਰਨਾਮ ਸਿੰਘ ਕੋਟ ਰਜ਼ਾਦਾ ਤੇ ਹੋਰ ਬਹੁਤ ਸਾਰੇ ਪੀੜਿਤ ਕਿਸਾਨਾਂ ਨੇ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ।

  • ਆਰਐੱਮਪੀਆਈ ਵਲੋਂ ਅਰਥੀ ਫ਼ੂਕ ਮੁਜ਼ਾਹਰਾ

    ਆਰਐੱਮਪੀਆਈ ਵਲੋਂ ਅਰਥੀ ਫ਼ੂਕ ਮੁਜ਼ਾਹਰਾ


    ਸ੍ਰੀ ਅਨੰਦਪੁਰ ਸਾਹਿਬ: ਆਰਐੱਮਪੀਆਈ ਅਤੇ ਜੇਪੀਐੱਮਓ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਰਮ ਚੰਦ ਗਨਾਰੂ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਦਲਿਤਾਂ, ਔਰਤਾਂ, ਕੁੜੀਆਂ ਪ੍ਰਤੀ ਵਧੇ ਜ਼ੁਲਮਾਂ ਕਾਰਨ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸ਼ਾਸਿਤ ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਦਲਿਤਾਂ, ਔਰਤਾਂ ਅਤੇ ਕੁੜੀਆਂ ਪ੍ਰਤੀ ਹੋ ਰਹੇ ਜ਼ੁਲਮਾਂ ਵਿਚ ਪਹਿਲੇ ਤੇ ਦੂਜੇ ਨੰਬਰ ਤੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਹਰਿਆਣੇ ਵਿਚ ਇੱਕ ਸਿਖਰਲਾ ਅਧਿਕਾਰੀ ਹੀ ਜਾਤੀ ਵਿਤਕਰੇ ਦਾ ਸ਼ਿਕਾਰ ਹੋਣ ਕਾਰਨ ਖ਼ੁਦਕੁਸ਼ੀ ਕਰ ਗਿਆ, ਜਿਸਦੇ ਦੋਸ਼ੀਆਂ ਖ਼ਿਲਾਫ਼ ਕੇਂਦਰ ਸਰਕਾਰ ਕਾਰਵਾਈ ਕਰਨ ਤੋ ਹਿਚਕਚਾ ਰਹੀ ਹੈ। ਕੇਂਦਰ ਸਰਕਾਰ ਵਲੋਂ ਲਦਾਖ਼ ਲਈ ਪੂਰਨ ਰਾਜ ਦੀ ਮੰਗ ਕਰਦੇ ਉੱਘੇ ਵਿਗਿਆਨੀ ਸੋਨਮ ਵਾਚਕ ਨੂੰ ਵੀ ਐੱਨ.ਐੱਸ.ਏ. ਲਗਾ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਸਿੱਖ ਬੰਦੀ ਜੋ ਸਜਾਵਾਂ ਪੁਰੀਆਂ ਕਰ ਚੁੱਕੇ ਹਨ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਹਰ ਕਿਸਮ ਦਾ ਜਬਰ ਕਰਨ ਵਾਲੇ ਜਾਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅਤੇ ਬਿਨਾ ਮੁਕੱਦਮਾ ਚਲਾਏ ਜੇਲ੍ਹੀ ਬੰਦ, ਕੀਤੇ ਬੰਦਿਆਂ ਨੂੰ ਰਿਹਾ ਕੀਤਾ ਜਾਵੇ।
    ਇਸ ਮੌਕੇ ਦਰਸਨ ਸਿੰਘ, ਹਰਜਾਪ ਸਿੰਘ, ਸੁਰਜੀਤ ਸਿੰਘ, ਬਲਵੰਤ ਸਿੰਘ, ਗਜਨ ਸਿੰਘ, ਮਾ ਵੀਰ ਸਿੰਘ, ਮਾ ਰਵਿੰਦਰ ਸਿੰਘ, ਹਰਵੰਤ ਸਿੰਘ, ਅਮਰਜੀਤ ਸਿੰਘ ਤੇ ਹੋਰ ਹਾਜ਼ਰ ਸਨ।

  • ਰੁੜਕਾ ਕਲਾਂ ਵਿਖੇ ਪੁਤਲਾ ਫੂਕਿਆ

    ਰੁੜਕਾ ਕਲਾਂ ਵਿਖੇ ਪੁਤਲਾ ਫੂਕਿਆ

    ਗੁਰਾਇਆ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਦੇਸ਼ ਭਗਤਾਂ ਦੇ ਇਤਿਹਾਸਿਕ ਪਿੰਡ ਰੁੜਕਾ ਕਲਾਂ ਵਿਖੇ ਆਰਐੱਸਐੱਸ ਅਤੇ ਬੀਜੇਪੀ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਦੀ ਅਗਵਾਈ ਸਾਥੀ ਮਨਜਿੰਦਰ ਸਿੰਘ ਢੇਸੀ ਅਤੇ ਅਮਰੀਕ ਰੁੜਕਾ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਪਰਮਜੀਤ ਰੰਧਾਵਾ ਨੇ ਕਿਹਾ ਕਿ ਪਾਰਟੀ ਦੀ ਕੇਂਦਰੀ ਕਮੇਟੀ ਦੇ ਫੈਸਲੇ ਤਹਿਤ ਅੱਜ ਪੂਰੇ ਦੇਸ਼ ਅੰਦਰ ਬੀਜੇਪੀ ਅਤੇ ਆਰਐੱਸਐੱਸ ਦੇ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਦੀ ਲੜੀ ਤਹਿਤ ਅੱਜ ਰੁੜਕਾ ਕਲਾਂ ਵਿਖੇ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਉਨ੍ਹਾ ਅੱਗੇ ਕਿਹਾ ਕਿ ਪਿਛਲੇ ਦਿਨਾਂ ਦੇ ਅੰਦਰ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸ਼੍ਰੀ ਬੀ ਆਰ ਗਵੱਈ ਵੱਲ ਜੁੱਤੀ ਸੁੱਟਣ ਵਾਲੇ ਆਰਐੱਸਐੱਸ ਦੀ ਮਾਨਸਿਕਤਾ ਵਾਲੇ ਵਿਅਕਤੀ ਨੂੰ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿਵਾਉਣ, ਹਰਿਆਣਾ ਦੇ ਉੱਚ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਕੇਸ ‘ਚ ਜਿੰਮੇਵਾਰ ਉੱਚ ਅਧਿਕਾਰੀਆਂ ਵਲੋਂ ਦਲਿਤ ਵਿਰੋਧੀ ਮਾਨਸਿਕਤਾ ਤਹਿਤ ਕਤਲ ਕੀਤਾ ਗਿਆ। ਤਾਲਿਬਾਨ ਨੁਮਾਇੰਦਿਆਂ ਦੀ ਪੱਤਰਕਾਰ ਵਾਰਤਾ ‘ਚ ਮਹਿਲਾ ਨਾਮਾਨਿਗਾਰ ਨੂੰ ਦਾਖ਼ਲ ਨਾ ਹੋਣ ਦੇਣ ਤੇ ਭਾਰਤ ਦੀ ਮੋਦੀ ਸਰਕਾਰ ਵਲੋਂ ਇਸ ਵਤੀਰੇ ਦਾ ਬਣਦਾ ਪ੍ਰਤੀਕਾਰ ਨਾ ਕਰਨਾ ਵੀ ਕੋਈ ਮਾਮੂਲੀ ਘਟਨਾ ਨਹੀਂ ਹੈ।

    ਇਸ ਮੌਕੇ ਜਸਵੀਰ ਢੇਸੀ, ਇੰਦਰਜੀਤ ਜੰਡੇ, ਮੱਖਣ ਸਿੰਘ, ਬਗੀਚਾ ਸਿੰਘ, ਤਰਿੰਦਰ ਸਿੰਘ, ਗੁਰਵਿੰਦਰ ਲੈਮੀ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਬਲਵੰਤ ਸਿੰਘ, ਨਾਥੀ ਰਾਮ ਆਦਿ ਹਾਜ਼ਰ ਸਨ।

  • ਆਰਐੱਮਪੀਆਈ ਵੱਲੋਂ ਦੇਸ਼ ਭਰ ਦੀਆਂ ਜਾਤੀ ਅਤਿਆਚਾਰ ਘਟਨਾਵਾਂ ਖ਼ਿਲਾਫ਼ ਰੋਸ ਪ੍ਰਦਰਸ਼ਨ, ਮੋਦੀ ਸਰਕਾਰ ਦੀ ਅਰਥੀ ਫੂਕੀ

    ਆਰਐੱਮਪੀਆਈ ਵੱਲੋਂ ਦੇਸ਼ ਭਰ ਦੀਆਂ ਜਾਤੀ ਅਤਿਆਚਾਰ ਘਟਨਾਵਾਂ ਖ਼ਿਲਾਫ਼ ਰੋਸ ਪ੍ਰਦਰਸ਼ਨ, ਮੋਦੀ ਸਰਕਾਰ ਦੀ ਅਰਥੀ ਫੂਕੀ


    ਸਰਦੂਲਗੜ੍ਹ: ਆਰਐੱਮਪੀਆਈ ਦੇ ਸੱਦੇ ਉੱਤੇ ਅੱਜ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਦੇਸ਼ ਵਿੱਚ ਪਿਛਲੇ ਦਿਨੀਂ ਵਾਪਰੀਆਂ ਜਾਤੀ ਅਤਿਆਚਾਰਾਂ, ਉੱਚ ਅਧਿਕਾਰੀ ਵਾਈ ਪੂਰਨ ਕੁਮਾਰ ਸਿੰਘ ਆਈ.ਪੀ.ਐਸ. ਏ.ਡੀ.ਜੀ.ਪੀ. ਹਰਿਆਣਾ ਵੱਲੋਂ ਕੀਤੀ ਖੁਦਕੁਸ਼ੀ, ਸੁਪਰੀਮ ਕੋਰਟ ਦੇ ਮੁਖੀ ਜੱਜ ਬੀ.ਆਰ. ਗਵੱਈ ਉੱਤੇ ਜੁੱਤੀ ਸੁੱਟਣ ਦੀ ਘਟਨਾ ਅਤੇ ਰਾਏਬਰੇਲੀ ਦੇ ਬੇਕਸੂਰ ਦਲਿਤ ਨੌਜਵਾਨ ਹਰੀ ਓਮ ਵਾਲਮੀਕੀ ਦੀ ਹੱਤਿਆ ਖ਼ਿਲਾਫ਼ ਕੀਤਾ ਗਿਆ।
    ਇਸ ਮੌਕੇ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਉੱਤੇ ਦੇਸ਼ ਦੇ ਸੰਵਿਧਾਨ ਨੂੰ ਖ਼ਤਮ ਕਰਕੇ ਮਨੂਵਾਦੀ ਵਿਵਸਥਾ ਲਾਗੂ ਕਰਨ ਦੇ ਦੋਸ਼ ਲਗਾਏ। ਬੁਲਾਰਿਆਂ ਨੇ ਕਿਹਾ ਕਿ ਚੀਫ਼ ਜਸਟਿਸ ਉੱਤੇ ਜੁੱਤੀ ਸੁੱਟਣ ਵਾਲੇ ਸ਼ਖ਼ਸ ਬਾਰੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਚੁੱਪ ਇਹ ਦਰਸਾਉਂਦੀ ਹੈ ਕਿ ਕੇਂਦਰ ਸਰਕਾਰ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਏ.ਡੀ.ਜੀ.ਪੀ. ਪੂਰਨ ਕੁਮਾਰ ਸਿੰਘ ਦੀ ਮੌਤ ਨੂੰ ਅੱਠ ਦਿਨ ਬੀਤ ਜਾਣ ਦੇ ਬਾਵਜੂਦ ਬੀ.ਜੇ.ਪੀ. ਦੀ ਸੈਣੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਜਾਤੀ ਅਧਾਰਿਤ ਭੇਦਭਾਵ ਦੇਸ਼ ਦੇ ਪ੍ਰਸ਼ਾਸਕੀ ਢਾਂਚੇ ਤੱਕ ਪਹੁੰਚ ਚੁੱਕਾ ਹੈ।
    ਇਸ ਮੌਕੇ ਆਗੂਆਂ ਨੇ ਰਾਏਬਰੇਲੀ ਦੇ ਦਲਿਤ ਨੌਜਵਾਨ ਹਰੀ ਓਮ ਦੀ ਹੱਤਿਆ ਅਤੇ ਯੂ.ਪੀ. ਸਰਕਾਰ ਹੇਠ ਔਰਤਾਂ ਨਾਲ ਹੋ ਰਹੀਆਂ ਬੇਇੱਜ਼ਤੀ ਭਰੀਆਂ ਘਟਨਾਵਾਂ ਦੀ ਵੀ ਸਖ਼ਤ ਨਿੰਦਾ ਕੀਤੀ। ਕੇਰਲਾ ਦੇ ਇੱਕ ਇੰਜਨੀਅਰ ਵੱਲੋਂ ਆਰ.ਐਸ.ਐਸ. ਦੇ ਸ਼ਾਖਾ ਪ੍ਰਣਾਲੀ ਵਿੱਚ ਹੋਈ ਯੌਨ ਸ਼ੋਸ਼ਣ ਦੇ ਖ਼ੁਲਾਸੇ ਉੱਤੇ ਵੀ ਕੜੀ ਪ੍ਰਤੀਕ੍ਰਿਆ ਦਿੱਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਜੀ.ਟੀ. ਰੋਡ ਉੱਤੇ ਮੋਦੀ ਸਰਕਾਰ ਦੀ ਪ੍ਰਤੀਕਾਤਮਕ ਅਰਥੀ ਫੂਕੀ ਗਈ ਅਤੇ ਸੰਵਿਧਾਨ ਦੀ ਰੱਖਿਆ ਲਈ ਲੋਕਾਂ ਨੂੰ ਇਕੱਠਾ ਹੋਣ ਦਾ ਸੱਦਾ ਦਿੱਤਾ ਗਿਆ।
    ਇਸ ਮੌਕੇ ਕਾਮਰੇਡ ਲਾਲ ਚੰਦ, ਕਾਮਰੇਡ ਆਤਮਾ ਰਾਮ, ਗੁਰਦੇਵ ਸਿੰਘ ਲੋਹਗੜ੍ਹ, ਅੰਗਰੇਜ਼ ਸਿੰਘ ਜਟਾਣਾ (ਬੀ.ਐਮ.ਪੀ.), ਪੀ.ਪੀ. ਧਮਾਕਾ (ਸਫਾਈ ਸੇਵਕ ਯੂਨੀਅਨ), ਬੰਸੀ ਲਾਲ (ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਬਿਰਜ ਲਾਲ ਸਾਧੂਵਾਲਾ (ਮਨਰੇਗਾ ਵਰਕਰ ਯੂਨੀਅਨ ਪੰਜਾਬ), ਰਣਜੀਤ ਸਿੰਘ ਨਾਗਰਾ ਅਤੇ ਜੋਗਿੰਦਰ ਸਿੰਘ (ਜਮਹੂਰੀ ਕਿਸਾਨ ਸਭਾ) ਵੱਲੋਂ ਹਾਜ਼ਰੀ ਭਰੀ ਗਈ ਅਤੇ ਸਾਰਿਆਂ ਨੇ ਇਕਸੁਰ ਹੋ ਕੇ ਦੇਸ਼ ਵਿੱਚ ਜਾਤੀਵਾਦੀ ਤੇ ਸਾਵਨਵਾਦੀ ਤਾਕਤਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ।

  • ਸਰਕਾਰ ਵਲੋਂ ਰਾਹਤ ਸਮੱਗੀ ਨਾ ਪੁੱਜਦੀ ਕਰਨ ’ਤੇ ਚਿੰਤਾ ਪ੍ਰਗਟਾਈ

    ਸਰਕਾਰ ਵਲੋਂ ਰਾਹਤ ਸਮੱਗੀ ਨਾ ਪੁੱਜਦੀ ਕਰਨ ’ਤੇ ਚਿੰਤਾ ਪ੍ਰਗਟਾਈ

    ਅਜਨਾਲਾ: ਹੜ੍ਹ ਪੀੜਤ ਪਿੰਡਾਂ ਨੂੰ ਰਾਹਤ ਪਹੁੰਚਣ ਅਤੇ ਸਮੇਂ ਸਮੇਂ ਤੇ ਉਹਨਾਂ ਦੀਆਂ ਜ਼ਰੂਰਤਾਂ ਦੇ ਹੱਲ ਲਈ ਜਿਹੜਾ ਡਿਆਲ ਭੱਟੀ ਵਿਖੇ ਕਿਸਾਨ ਤੇ ਮਜ਼ਦੂਰ ਕੈਂਪ ਚਲਾਇਆ ਜਾ ਰਿਹਾ ਹੈ, ਉੱਥੇ ਅੱਜ ਸਾਬਕਾ ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਹੋਈ, ਜਿੱਥੇ ਕਿਸਾਨਾਂ ਆਗੂਆਂ ਨੇ ਜ਼ੋਰਦਾਰ ਮੰਗ ਉਠਾਈ ਕਿ ਕਿਸਾਨਾਂ ਨੂੰ ਇਸ ਵੇਲੇ ਸੁਧਰੇ ਬੀਜ ਖਾਦਾਂ ਤੇ ਡੀਜ਼ਲ ਦੀ ਸਖ਼ਤ ਲੋੜ ਹੈ।

    ਹੜ੍ਹ ਪੀੜਤ ਪਿੰਡਾਂ ਪੰਜੂਕੁਲਾਲ, ਕੋਟਲੀ ਖਹਿਰਾ, ਨੇਪਾਲ, ਮੋਤਲਾ, ਪੂੰਗਾ, ਤਲਵੰਡੀ ਰਾਏਦਾਦੂ, ਲੱਖੂਵਾਲ ਆਦਿਕ ਪਿੰਡਾਂ ’ਚ ਸਪੰਰਕ ਮੀਟਿੰਗਾਂ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਵੀ ਇਸ ਮੀਟਿੰਗ ਵਿੱਚ ਉਚੇਚੇ ਤੌਰ ’ਤੇ ਪਹੁੰਚੇ। ਉਹਨਾਂ ਨੇ ਮੀਟਿੰਗ ਵਿੱਚ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਸਮੇਤ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਆਦਿ ਦੀਆਂ ਜਥੇਬੰਦੀਆਂ ਇਸ ਵੇਲੇ ਪੰਜਾਬ ਦੇ ਕਿਸਾਨਾਂ ਦੀ ਪ੍ਰਮੁੱਖ ਮੰਗ ਬੀਜ਼ ਖਾਦ ਤੇ ਡੀਜ਼ਲ ਆਦਿ ਲਈ ਲਗਾਤਾਰ ਕਿਸਾਨਾਂ ਨੂੰ ਪਹੁੰਚ ਰਹੀਆਂ ਹਨ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਹੋਰ ਵੀ ਬਹੁਤ ਸਾਰੀਆਂ ਸਵੈਸੇਵਕ ਜਥੇਬੰਦੀਆਂ – ਖਾਲਸਾ ਏਡ ਵੱਲੋਂ ਹੜ੍ਹ ਪੀੜਤ ਪਿੰਡਾਂ ਵਿਚ ਬੀਜ਼ ਖਾਦ ਡੀਜ਼ਲ ਕਿਸਾਨਾਂ ਨੂੰ ਮੁਹਈਆ ਕਰਵਾ ਰਹੀਆਂ ਹਨ ਪ੍ਰੰਤੂ ਪੰਜਾਬ ਤੇ ਕੇਂਦਰ ਸਰਕਾਰ ਆਪਣਾ ਬਣਦਾ ਰੋਲ ਅਦਾ ਨਹੀਂ ਕਰ ਰਹੇ।

    ਉਨ੍ਹਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਬੀਜ਼ ਖੇਤੀਬਾੜੀ ਤੇ ਕਿਸਾਨ ਭਲਾਈ ਮਹਿਕਮੇ ਰਾਹੀ ਬੀਜ਼ ਦੇਣ ਦਾ ਫੈਸਲਾ ਕੀਤਾ ਉਹਦੀਆਂ ਅਜਿਹੀਆਂ ਸ਼ਰਤਾਂ ਹੜ੍ਹ ਪੀੜਤ ਗਰੀਬ ਤੇ ਅਨਪੜ੍ਹ ਕਿਸਾਨ ਪੂਰੀਆਂ ਨਹੀਂ ਕਰ ਸਕਦੇ। ਡਾ. ਅਜਨਾਲਾ ਨੇ ਪੂਰਜੋਰ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਕਿਸਾਨਾਂ ਕੋਲੋਂ ਸਾਦੀ ਅਰਜ਼ੀ ਲੈਕੇ ਉਹਨਾਂ ਨੂੰ ਬੀਜ਼ ਦੇਣਾ ਚਾਹੀਦਾ ਹੈ। ਮੀਟਿੰਗ ਵਿੱਚ ਇਸ ਗੱਲ ਦੀ ਭਾਰੀ ਚਿੰਤਾ ਜ਼ਾਹਰ ਕੀਤੀ ਕਿ ਕਣਕ ਦੀ ਬਿਜਾਈ ਦਾ ਸੀਜਨ ਆ ਗਿਆ ਪ੍ਰੰਤੂ ਕਿਸਾਨਾਂ ਨੂੰ ਡੀਏਪੀ ਤੇ ਯੂਰੀਆ ਖਾਦ ਬਲੈਕ ਵਿੱਚ ਮਿਲ ਰਹੀਆਂ ਹਨ ਅਤੇ ਖਾਦ ਦੇਣ ਵੇਲੇ ਡੀਲਰ ਖਾਦਾਂ ਨਾਲ ਗੈਰ ਜ਼ਰੂਰੀ ਚੀਜ਼ਾਂ ਬਦੋਬਦੀ ਨੱਥੀ ਕਰ ਰਹੇ ਹਨ। ਪੰਜਾਬ ਸਰਕਾਰ ਇਸ ਪਾਸੇ ਕੋਈ ਲੋੜੀਂਦਾ ਧਿਆਨ ਨਹੀਂ ਦੇ ਰਹੀ। ਇਸ ਕਰਕੇ ਕਿਸਾਨਾਂ ਨੂੰ ਮਜ਼ਬੂਰੀ ਵੱਸ ਸੰਘਰਸ਼ ਦਾ ਬਿਗੁਲ ਵਜਾਉਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਡਿਆਲ ਭੱਟੀ, ਮਾਲਕ ਸਿੰਘ ਗੁਰਾਲਾ, ਸੰਤੋਖ ਸਿੰਘ ਅਜਨਾਲਾ, ਹਰਨੇਕ ਸਿੰਘ ਨੇਪਾਲ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।

  • ਸੰਘਰਸ਼ ਕਮੇਟੀ ਨੇ ਥਾਣੇ ਅੱਗੇ ਕੀਤਾ ਰੋਸ ਦਾ ਪ੍ਰਗਟਾਵਾ

    ਸੰਘਰਸ਼ ਕਮੇਟੀ ਨੇ ਥਾਣੇ ਅੱਗੇ ਕੀਤਾ ਰੋਸ ਦਾ ਪ੍ਰਗਟਾਵਾ


    ਗੜਸ਼ੰਕਰ: ਬੀਤ ਇਲਾਕੇ ਦੇ ਪਿੰਡ ਰਤਨਪੁਰ, ਕਾਣੇਵਾਲ, ਭਵਾਨੀਪੁਰ ਦੀਆਂ ਗ੍ਰਾਮ ਸਭਾਵਾਂ ’ਤੇ ਅਧਾਰਿਤ ਗਠਿਤ “ਜ਼ਮੀਨ ਬਚਾਓ, ਪਿੰਡ ਬਚਾਓ ਸੰਘਰਸ਼ ਕਮੇਟੀ” ਰਤਨਪੁਰ ਦੇ ਮੈਂਬਰਾਂ ਨੇ ਪੁਲਿਸ ਸਟੇਸ਼ਨ ਸਾਹਮਣੇ ਥਾਣਾ ਮੁਖੀ ਖਿਲਾਫ ਰੋਸ ਜਾਹਰ ਕਰਦਿਆਂ ਨਾਅਰੇਬਾਜ਼ੀ ਕੀਤੀ, ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਮੈਂਬਰ ਰਾਮ ਜੀ ਦਾਸ ਤੇ ਕੁਲਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਰਤਨ ਪਰ ਦੀ ਸਾਂਝੇ ਖਾਤੇ ਦੀ ਜ਼ਮੀਨ ਵਿੱਚੋਂ ਕੁਝ ਜ਼ਮੀਨ ਬਾਹਰੀ ਪਾਰਟੀ ਨੇ ਖਰੀਦੀ ਹੋਈ ਹੈ, ਉਹਨਾਂ ਕਿਹਾ ਕਿ ਕੁਝ ਬਾਹਰੀ ਮਾਲਕ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰ ਰਹੇ ਹਨ, ਜਿਸ ਨੂੰ ਪਿੰਡ ਵਾਸੀਆਂ ਵੱਲੋਂ ਰੋਕ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਬਾਹਰੀ ਧਿਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਜਾ ਕੇ ਲੋਕਾਂ ਤੇ ਪਰਚੇ ਦਰਜ ਕਰਨ ਦੀ ਗੱਲ ਕਹੀ ਗਈ ਸੀ, ਤੇ ਇਕਦਮ ਪਿੰਡ ਦੇ ਲੋਕਾਂ ਨੂੰ ਥਾਣੇ ਵੀ ਬੁਲਾਇਆ ਗਿਆ। ਉਹਨਾਂ ਕਿਹਾ ਕਿ ਜਦੋਂ ਅੱਜ ਪੁਲਿਸ ਸਟੇਸ਼ਨ ਵਿਖੇ ਐੱਸਐੱਚਓ ਨੂੰ ਮਿਲਣ ਗਏ ਤਾਂ ਉਹਨਾਂ ਆਪਣੇ ਦਫਤਰ ਵਿੱਚ ਕੁਝ ਲੋਕਾਂ ਨੂੰ ਰਹਿਣ ਲਈ ਕਿਹਾ ਤੇ ਇਸ ਦੌਰਾਨ ਉਹ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਪੇਸ਼ ਆਏ। ਜਿਸ ਤੋਂ ਬਾਅਦ ਆਗੂਆਂ ਨੇ ਵਾਕ ਆਊਟ ਕਰਕੇ ਪੁਲਿਸ ਸਟੇਸ਼ਨ ਬਾਹਰ ਐੱਸਐੱਚਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
    ਰਾਮ ਜੀ ਦਾਸ ਚੌਹਾਨ ਨੇ ਕਿਹਾ ਐੱਸਐੱਚਓ ਕੋਲ ਸਾਰੇ ਲੋਕਾਂ ਦਾ ਜਾਣਾ ਇਸ ਲਈ ਜਰੂਰੀ ਸੀ ਕਿਉਂਕਿ, ਜਿਸ ਜ਼ਮੀਨ ਦਾ ਮਾਮਲਾ ਹੈ ਉਸਦੇ ਅਨੇਕਾਂ ਲੋਕ ਮਾਲਕ ਹਨ। ਆਗੂਆਂ ਨੇ ਦੱਸਿਆ ਕਿ ਬਾਅਦ ਵਿੱਚ ਐੱਸਐੱਚਓ ਗਗਨਦੀਪ ਸਿੰਘ ਨੇ ਬਾਹਰ ਆ ਕੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਇਸ ਵਿਵਾਦ ਨੂੰ ਕਾਨੂੰਨ ਅਨੁਸਾਰ ਹੱਲ ਕਰਨ ਦਾ ਭਰੋਸਾ ਦਿੱਤਾ।
    ਇਸ ਮੌਕੇ ਸੁੱਚਾ ਸਰਪੰਚ, ਕੁੰਦਨ ਲਾਲ, ਅਮਰ ਚੰਦ ਫੌਜੀ, ਸੁਰਿੰਦਰ ਪਾਲ, ਧਰਮਦਾਸ ਚੇਚੀ, ਪੰਮੀ ਭਵਾਨੀਪੁਰ, ਬਲਵਿੰਦਰ ਕੁਮਾਰ, ਦੀਪਾ ਪਵਨਜੀਤ, ਗੁਰਦੇਵ ਰਾਜ ਨੰਬਰਦਾਰ, ਸੁਰਿੰਦਰ ਖੇਪੜ, ਜਸਪਾਲ, ਕਾਮਰੇਡ ਕਲਭੂਸ਼ਨ ਕੁਮਾਰ, ਦਵਿੰਦਰ ਰਾਣਾ, ਪ੍ਰਿੰਸੀਪਲ ਤਰਲੋਚਨ ਚੇਚੀ, ਕਾਮਰੇਡ ਰਵਿੰਦਰ ਨੀਟਾ ਤੋਂ ਇਲਾਵਾ ਵੱਡੀ ਗਿਣਤੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

  • ਗੜਾ ਵਿਖੇ ਬਲਦੇਵ ਸਿੰਘ ਨੂਰਪੁਰੀ ਦੀ ਅਗਵਾਈ ਹੇਠ ਪੁਤਲਾ ਫੂਕਿਆ

    ਗੜਾ ਵਿਖੇ ਬਲਦੇਵ ਸਿੰਘ ਨੂਰਪੁਰੀ ਦੀ ਅਗਵਾਈ ਹੇਠ ਪੁਤਲਾ ਫੂਕਿਆ


    ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਨੂੰ ਸੰਸਥਾਗਤ ਰੂਪ ਦੇਣ ਵਾਲੀ ਮਨੂੰਵਾਦੀ-ਹਿੰਦੂਤਵੀ ਸੋਚ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਅੱਜ ਗੜ੍ਹਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਦੌਰਾਨ ਸਮਾਜਿਕ ਨਿਆਂ ਦੀ ਪ੍ਰਾਪਤੀ ਅਤੇ ਇਸਤਰੀਆਂ ਦੇ ਸਵੈਮਾਨ ਦੀ ਰਾਖੀ ਲਈ ਤੇ ਦਲਿਤਾਂ-ਔਰਤਾਂ ਅਤੇ ਦੇਸ਼ ਭਰ ’ਚ ਵੱਧ ਰਹੇ ਜ਼ੁਲਮਾਂ ਤੇ ਵਿਤਕਰਿਆਂ ਖਿਲਾਫ਼ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।
    ਉਨ੍ਹਾਂ ਕਿਹਾ ਕਿ ਆਰਐੱਸਐੱਸ ਨਾਲ ਜੁੜੇ ਇਕ ਸ਼ਖਸ ਵਲੋਂ ਭਾਰਤ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਜੁੱਤੀ ਵਗਾਹ ਕੇ ਮਾਰਨ ਤੇ ਹਰਿਆਣਾ ਵਿਖੇ ਅਖੌਤੀ ਉੱਚ ਜਾਤੀ ਨਾਲ ਸਬੰਧਤ ਅਧਿਕਾਰੀਆਂ ਦੇ ਜਾਤੀ ਸੂਚਕ ਵਿਵਹਾਰ ਤੋਂ ਤੰਗ ਆਏ ਦਲਿਤ ਆਈਪੀਐੱਸ ਅਧਿਕਾਰ ਵੱਲੋਂ ਖੁਦਕਸ਼ੀ ਕਰਨ ਨੂੰ ਸਾਧਾਰਨ ਜੁਰਮ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਵੇਂ ਹੀ ਤਾਲਿਬਾਨ ਨੁਮਾਇੰਦਿਆਂ ਦੀ ਪੱਤਰਕਾਰ ਵਾਰਤਾ ’ਚ ਮਹਿਲਾ ਪੱਤਰਕਾਰਾਂ ਨੂੰ ਦਾਖ਼ਲ ਨਾ ਹੋਣ ਦੇਣ ਤੇ ਭਾਰਤ ਦੀ ਮੋਦੀ ਸਰਕਾਰ ਵਲੋਂ ਇਸ ਵਤੀਰੇ ਦਾ ਬਣਦਾ ਪ੍ਰਤੀਕਾਰ ਨਾ ਕਰਨਾ ਵੀ ਕੋਈ ਮਾਮੂਲੀ ਘਟਨਾ ਨਹੀਂ ਹੈ।
    ਸਾਥੀ ਨੂਰਪੁਰੀ ਨੇ ਉਕਤ ਸ਼ਾਵਨਵਾਦੀ ਵਿਚਾਰਾਂ ਖ਼ਿਲਾਫ ਡੱਟਵਾਂ ਪ੍ਰਤੀਰੋਧ ਉਸਾਰਨ ਤੇ ਮਜ਼ਬੂਤ ਲਾਮਬੰਦੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲ ਵਿੱਤ ਸਕੱਤਰ ਰਾਮ ਕਿਸ਼ਨ, ਸੁਨੀਤਾ ਨੂਰਪੁਰੀ, ਤਰਸੇਮ ਕਾਦੀਆਂ, ਅਸ਼ੋਕ ਕੁਮਾਰ ਭਾਰਗੋ ਕੈਂਪ, ਜਸਵਿੰਦਰ ਮੁਹੱਦੀਪੁਰ ਅਰਾਈਆਂ, ਸੀਮਾ, ਨਿਰਮਲਾ ਆਦਿ ਹਾਜ਼ਰ ਸਨ।

  • ਟਾਂਗਰਾ ਅਤੇ ਤਿੰਮੋਵਾਲ ਵਿਖੇ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ

    ਟਾਂਗਰਾ ਅਤੇ ਤਿੰਮੋਵਾਲ ਵਿਖੇ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ


    ਟਾਂਗਰਾ: ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ਦੇ ਦੇਸ਼ ਵਿਆਪੀ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਕਾਰਕੁਨਾਂ ਵੱਲੋਂ ਸਾਥੀ ਸੱਜਣ ਸਿੰਘ ਤਿੰਮੋਵਾਲ ਦੀ ਅਗਵਾਈ ਹੇਠ ਪਿੰਡ ਤਿੰਮੋਵਾਲ ਅਤੇ ਕਸਬਾ ਟਾਂਗਰਾ ਵਿਖੇ ਕੇਂਦਰ ਸਰਕਾਰ ਦਾ ਪਤਲਾ ਫੂਕਿਆ। ਇਸ ਮੌਕੇ ਪਾਰਟੀ ਕਾਰਕੁੰਨ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਆਕਾਸ਼ ਗੁੰਜਾਊ ਨਾਅਰੇ ਲਗਾ ਰਹੇ ਸਨ।
    ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਮੇਜ ਸਿੰਘ ਤਿੰਮੋਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਰਐੱਸਐੱਸ ਦੀ ਵਿਚਾਰਧਾਰਾ, ਜਿਸ ਮੁਤਾਬਕ ਘੱਟ ਗਿਣਤੀ ਲੋਕਾਂ, ਦਲਿਤਾਂ, ਔਰਤਾਂ ਉੱਪਰ ਜਬਰ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਉੱਪਰ ਜੁੱਤੀ ਸੁੱਟਣੀ , ਹਰਿਆਣਾ ਦੇ ਦਲਿਤ ਜਾਤ ਨਾਲ ਸੰਬੰਧਿਤ ਐਡੀਸ਼ਨਲ ਡੀਜੀਪੀ ਵੱਲੋਂ ਜਾਤੀਪਾਤੀ ਵਿਤਕਰੇ ਕਾਰਨ ਆਤਮ ਹੱਤਿਆ ਕਰਨੀ, ਅਫਗਾਨਿਸਤਾਨ ਤੋਂ ਆਏ ਨੁਮਾਇੰਦਿਆਂ ਵੱਲੋਂ ਔਰਤ ਪੱਤਰਕਾਰਾਂ ਨੂੰ ਕਵਰੇਜ ਨਾ ਕਰਨ ਦੇਣਾ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ। ਉਹਨਾਂ ਕਿਹਾ ਕਿ ਦੇਸ਼ ਅੰਦਰ ਮਜਬੂਤ ਖੱਬੀ ਧਿਰ ਹੀ ਘੱਟ ਗਿਣਤੀ ਲੋਕਾਂ, ਦਲਿਤਾਂ, ਔਰਤਾਂ ਉੱਪਰ ਹੁੰਦੇ ਅੱਤਿਆਚਾਰਾਂ ਦਾ ਟਾਕਰਾ ਕਰ ਸਕਦੀ ਹੈ ਅਤੇ ਸਰਕਾਰ ਦੇ ਲੋਕ ਵਿਰੋਧੀ ਕੰਮਾਂ ਨੂੰ ਰੋਕ ਸਕਦੀ ਹੈ ਜਿਸ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਰੇ ਲਾਮਬੰਦੀ ਕਰਨ ਦੀ ਲੋੜ ਹੈ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਿੰਦਰ ਸਿੰਘ ਖਹਿਰਾ, ਬਲਵਿੰਦਰ ਸਿੰਘ ਤਿੰਮੋਵਾਲ, ਕਸ਼ਮੀਰ ਸਿੰਘ ਮੈਂਬਰ, ਕੁਲਵੰਤ ਸਿੰਘ ਸੰਗਰਾਏ, ਡਾਕਟਰ ਸਰਬਜੀਤ ਸਿੰਘ, ਅਮਰੀਕ ਸਿੰਘ ਟਾਂਗਰਾ, ਸਤਨਾਮ ਸਿੰਘ ਟਾਂਗਰਾ ਅਤੇ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।

  • ਰਈਆ ਵਿਖੇ ਆਰਐੱਮਪੀਆਈ ਵਲੋਂ ਪੁਤਲਾ ਫੂਕਿਆ

    ਰਈਆ ਵਿਖੇ ਆਰਐੱਮਪੀਆਈ ਵਲੋਂ ਪੁਤਲਾ ਫੂਕਿਆ


    ਰਈਆ: ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ਦੇ ਦੇਸ਼ ਵਿਆਪੀ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਕਾਰਕੁਨਾਂ ਵੱਲੋਂ ਸਾਥੀ ਨਿਰਮਲ ਸਿੰਘ ਭਿੰਡਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪਤਲਾ ਫੂਕਿਆ। ਇਸ ਮੌਕੇ ਪਾਰਟੀ ਕਾਰਕੁੰਨ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਆਕਾਸ਼ ਗੁੰਜਾਊ ਨਾਅਰੇ ਲਗਾ ਕੇ ਰੋਹ ਦਾ ਪ੍ਰਗਟਾਵਾ ਕੀਤਾ।
    ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਅਮਰੀਕ ਸਿੰਘ ਦਾਊਦ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਰਐੱਸਐੱਸ ਦੀ ਵਿਚਾਰਧਾਰਾ, ਜਿਸ ਮੁਤਾਬਕ ਘੱਟ ਗਿਣਤੀ ਲੋਕਾਂ, ਦਲਿਤਾਂ, ਔਰਤਾਂ ਉੱਪਰ ਜਬਰ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਉੱਪਰ ਜੁੱਤੀ ਸੁੱਟਣੀ, ਹਰਿਆਣਾ ਦੇ ਦਲਿਤ ਜਾਤ ਨਾਲ ਸੰਬੰਧਿਤ ਐਡੀਸ਼ਨਲ ਡੀਜੀਪੀ ਵੱਲੋਂ ਜਾਤੀਪਾਤੀ ਵਿਤਕਰੇ ਕਾਰਨ ਆਤਮ ਹੱਤਿਆ ਕਰਨੀ, ਅਫਗਾਨਿਸਤਾਨ ਤੋਂ ਆਏ ਨੁਮਾਇੰਦਿਆਂ ਵੱਲੋਂ ਔਰਤ ਪੱਤਰਕਾਰਾਂ ਨੂੰ ਕਵਰੇਜ ਨਾ ਕਰਨ ਦੇਣਾ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ। ਉਹਨਾਂ ਕਿਹਾ ਕਿ ਦੇਸ਼ ਅੰਦਰ ਮਜਬੂਤ ਖੱਬੀ ਧਿਰ ਹੀ ਘੱਟ ਗਿਣਤੀ ਲੋਕਾਂ, ਦਲਿਤਾਂ, ਔਰਤਾਂ ਉੱਪਰ ਹੁੰਦੇ ਅੱਤਿਆਚਾਰਾਂ ਦਾ ਟਾਕਰਾ ਕਰ ਸਕਦੀ ਹੈ ਅਤੇ ਸਰਕਾਰ ਦੇ ਲੋਕ ਵਿਰੋਧੀ ਕੰਮਾਂ ਨੂੰ ਰੋਕ ਸਕਦੀ ਹੈ ਜਿਸ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਰੇ ਲਾਮਬੰਦੀ ਕਰਨ ਦੀ ਲੋੜ ਹੈ।
    ਇਸ ਮੌਕੇ ਹਰਪ੍ਰੀਤ ਸਿੰਘ ਬੁਟਾਰੀ, ਪ੍ਰਗਟ ਸਿੰਘ ਟੌਂਗ, ਹਰਭਜਨ ਸਿੰਘ ਫੇਰੂਮਾਨ, ਲਖਵਿੰਦਰ ਸਿੰਘ ਖਾਸੀ, ਇਕਬਾਲ ਸਿੰਘ ਟੌਂਗ, ਜੋਗਿੰਦਰ ਸਿੰਘ ਨਿੱਝਰ, ਸੁਰਜੀਤ ਸਿੰਘ ਵਡਾਲਾ, ਸੁਖਦੇਵ ਸਿੰਘ ਫੇਰੂਮਾਨ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।

  • ਜਾਤ-ਪਾਤ ਤੇ ਮਨੂਵਾਦੀ ਹੰਕਾਰ ਵਿਰੁੱਧ ਆਰਐੱਮਪੀਆਈ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

    ਜਾਤ-ਪਾਤ ਤੇ ਮਨੂਵਾਦੀ ਹੰਕਾਰ ਵਿਰੁੱਧ ਆਰਐੱਮਪੀਆਈ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ


    ਪਠਾਨਕੋਟ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ- ਯੂਨਾਇਟਡ (ਐੱਮਸੀਪੀਆਈ ਯੂ) ‘ਤੇ ਆਧਾਰਿਤ ‘ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ’ (ਸੀਸੀਸੀ) ਵਲੋਂ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਨੂੰ ਸੰਸਥਾਗਤ ਰੂਪ ਦੇਣ ਵਾਲੀ ਮਨੂੰਵਾਦੀ-ਹਿੰਦੂਤਵੀ ਸੋਚ ਖਿਲਾਫ਼ ਰੋਸ ਪ੍ਰਗਟਾਉਣ ਦੇ ਸੱਦੇ ਤਹਿਤ ਅੱਜ ਪਿੰਡ ਘੋਹ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
    ਰੋਸ ਪ੍ਰਦਰਸ਼ਨ ਦੌਰਾਨ ਆਰਐੱਮਪੀਆਈ ਦੇ ਆਗੂ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ ਅਤੇ ਬਲਵੰਤ ਸਿੰਘ ਘੋਹ ਨੇ ਕਿਹਾ ਕਿ ਸਮਾਜਿਕ ਨਿਆਂ ਦੀ ਪ੍ਰਾਪਤੀ ਅਤੇ ਇਸਤਰੀਆਂ ਦੇ ਸਵੈਮਾਨ ਦੀ ਰਾਖੀ ਲਈ ਤੇ ਦਲਿਤਾਂ-ਔਰਤਾਂ ਖਿਲਾਫ਼ ਦੇਸ਼ ਭਰ ‘ਚ ਵਧ ਰਹੇ ਜ਼ੁਲਮਾਂ ਤੇ ਵਿਤਕਰਿਆਂ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੇ ਜਾਣ ਦੀ ਅਪੀਲ ਕੀਤੀ।
    ਉਨ੍ਹਾਂ ਕਿਹਾ ਕਿ ਆਰਐੱਸਐੱਸ ਨਾਲ ਜੁੜੇ ਇਕ ਸ਼ਖਸ ਵਲੋਂ ਭਾਰਤ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਜੁੱਤੀ ਵਗਾਹ ਕੇ ਮਾਰਨ ਤੇ ਹਰਿਆਣਾ ਵਿਖੇ ਅਖੌਤੀ ਉੱਚ ਜਾਤੀ ਨਾਲ ਸਬੰਧਤ ਅਧਿਕਾਰੀਆਂ ਦੇ ਜਾਤੀ ਸੂਚਕ ਵਿਵਹਾਰ ਤੋਂ ਤੰਗ ਆਏ ਦਲਿਤ ਆਈਪੀਐੱਸ ਅਧਿਕਾਰੀ ਵਲੋਂ ਖੁਦਕਸ਼ੀ ਕਰਨ ਨੂੰ ਸਾਧਾਰਨ ਜ਼ੁਰਮ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਵੇਂ ਹੀ ਤਾਲਿਬਾਨ ਨੁਮਾਇੰਦਿਆਂ ਦੀ ਪੱਤਰਕਾਰ ਵਾਰਤਾ ‘ਚ ਮਹਿਲਾ ਨਾਮਾਨਿਗਾਰ ਨੂੰ ਦਾਖ਼ਲ ਨਾ ਹੋਣ ਦੇਣ ਤੇ ਭਾਰਤ ਦੀ ਮੋਦੀ ਸਰਕਾਰ ਵਲੋਂ ਇਸ ਵਤੀਰੇ ਦਾ ਬਣਦਾ ਪ੍ਰਤੀਕਾਰ ਨਾ ਕਰਨਾ ਵੀ ਕੋਈ ਮਾਮੂਲੀ ਘਟਨਾ ਨਹੀਂ ਹੈ।
    ਇਸ ਮੌਕੇ ਸਕੱਤਰ ਸਿੰਘ, ਰਘਬੀਰ ਸਿੰਘ ਧਲੌਰੀਆਂ, ਬਲਕਾਰ ਚੰਦ ਭਰਿਆਲ ਲਾਹੜੀ, ਦੇਵ ਰਾਜ ਸੁਜਾਨਪੁਰ, ਹਰਜੀਤ ਸਿੰਘ, ਸੁਖਦੇਵ ਸਿੰਘ ਢਡਵਾਲ, ਰਾਮ ਬਿਲਾਸ ਠਾਕੁਰ, ਯਸਪਾਲ, ਅਸ਼ਵਨੀ ਕੁਮਾਰ, ਰਣਯੋਧ ਸਿੰਘ, ਜਨਕ ਰਾਜ, ਹਰਬੰਸ ਲਾਲ ਘੋਹ, ਸੋਹਨ ਲਾਲ, ਮਨਹਰਨ, ਦਰਸ਼ਨ ਸਿੰਘ ਜਿਆਣੀ ਅਤੇ ਹੋਰ ਆਗੂ ਸਾਥੀਆਂ ਨਾਲ ਹਾਜ਼ਰ ਸਨ।

  • ਜਾਤੀਵਾਦੀ ਅਤੇ ਲਿੰਗਕ ਵਿਤਕਰੇ ਖ਼ਿਲਾਫ਼ ਰੋਹ ਪ੍ਰਗਟਾਇਆ

    ਜਾਤੀਵਾਦੀ ਅਤੇ ਲਿੰਗਕ ਵਿਤਕਰੇ ਖ਼ਿਲਾਫ਼ ਰੋਹ ਪ੍ਰਗਟਾਇਆ

    ਅਜਨਾਲਾ: ਆਰਐੱਮਪੀਆਈ ਵਲੋਂ ਜਾਤੀਵਾਦ ਤੇ ਲਿੰਗਕ ਜ਼ਬਰ ਦੇ ਵਿਤਕਰੇ ਵਿਰੁੱਧ ਸਥਾਨਕ ਬਜ਼ਾਰਾਂ ਵਿੱਚ ਮੁਜ਼ਾਹਰਾ ਕੀਤਾ ਤੇ ਹਸਪਤਾਲ ਦੇ ਸਾਹਮਣੇ ਫਿਰਕਾਪ੍ਰਸਤ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਤੇ ਸਤਵਿੰਦਰ ਸਿੰਘ ਉਠੀਆਂ ਨੇ ਮਨੂੰਵਾਦੀ ਹਿੰਦੂਤਵੀ ਵਿਚਾਰਾਂ ਤੋਂ ਮੁਕਤੀ ਲਈ ਸੰਘਰਸ਼ ਦਾ ਸੱਦਾ ਦਿੱਤਾ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਦੇਸ਼ ਭਰ ਦੇ ਸੱਦੇ ਤਹਿਤ ਅੱਜ ਇਥੇ ਜਾਤੀਵਾਦ ਤੇ ਲਿੰਗਕ ਜ਼ਬਰ ਦੇ ਵਿਤਕਰੇ ਤੋਂ ਮੁਕਤੀ ਹਾਸਲ ਕਰਨ ਦੇ ਮਾਨਵੀ ਸੰਘਰਸ਼ ਦੀ ਕੜੀ ਵਜੋਂ ਅੱਜ ਇਥੇ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਜਿੱਥੇ ਪਾਰਟੀ ਦੇ ਉਕਤ ਪ੍ਰਮੁੱਖ ਆਗੂਆਂ ਤੋਂ ਇਲਾਵਾ ਦੇਸਾ ਸਿੰਘ ਭਿੰਡੀ ਔਲਖ, ਪ੍ਰੋ. ਮਾਲਕ ਸਿੰਘ ਗੁਰਾਲਾ ਨੇ ਇਸ ਸਮੇਂ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਸਰਬ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਆਰਐੱਸਐੱਸ ਨਾਲ ਜੁੜੇ ਵਿਅਕਤੀ ਵੱਲੋਂ ਜੁੱਤੀ ਵਗਾਹ ਕੇ ਮਾਰਨ ਤੋਂ ਇਹ ਸਿੱਧ ਹੁੰਦਾ ਹੈ ਕਿ ਸੰਘ ਪਰਿਵਾਰ ਬੀਜੇਪੀ ਦੀਆਂ ਨਜ਼ਰਾਂ ਚ ਦੇਸ਼ ਦੇ ਸੰਵਿਧਾਨ ਕਨੂੰਨ ਦਾ ਮੁੱਲ ਕਾਣੀ ਕੋਡੀ ਬਰਾਬਰ ਵੀ ਨਹੀਂ।

    ਉਹਨਾਂ ਅੱਗੇ ਕਿਹਾ ਕਿ ਹਰਿਆਣੇ ਦੇ ਆਈਪੀਐੱਸ ਅਫਸਰ ਪੂਰਨ ਕੁਮਾਰ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਾ ਇਹ ਸਿੱਧ ਕਰਦਾ ਹੈ ਕਿ ਦੇਸ਼ ਅੰਦਰ ਜਾਤੀਵਾਦ ਦੀਆਂ ਕਿੰਨੀਆਂ ਡੂੰਘੀਆਂ ਜੜ੍ਹਾਂ ਹਨ, ਦੇਸ਼ ਵਿੱਚ ਜਦੋਂ ਤੋਂ ਮੋਦੀ ਸਰਕਾਰ ਕੇਂਦਰ ਚ ਆਈ ਹੈ ਉੱਦੋ ਤੋਂ ਹੀ ਔਰਤਾਂ ਖ਼ਿਲਾਫ਼ ਵੀ ਜਿਸਮਾਨੀ ਅਪਰਾਧਾਂ ਵਿੱਚ ਰਾਕੇਟ ਦੀ ਸਪੀਡ ਨਾਲ ਵਾਧਾ ਹੋਇਆ ਹੈ, ਦਲਿਤਾਂ, ਘੱਟ ਗਿਣਤੀਆਂ ਤੇ ਗਰੀਬ ਆਦਿ ਹਰ ਪ੍ਰਕਾਰ ਦੇ ਅਧਿਕਾਰਾਂ ਤੋਂ ਵਾਂਝੇ ਹੋ ਰਹੇ ਹਨ। ਸਮੂਹ ਬੁਲਾਰਿਆਂ ਨੇ ਉਕਤ ਮੁੱਖ ਘਟਨਾਵਾਂ ਮੋਦੀ ਸਰਕਾਰ ਵੱਲੋਂ ਬਣਦਾ ਪ੍ਰਤੀਕਰਮ ਵੀ ਨਾ ਕਰਨਾ ਵੀ ਕੋਈ ਮਾਮੂਲੀ ਘਟਨਾ ਨਹੀਂ ਹੈ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਥਾਣੇਦਾਰ ਲਖਬੀਰ ਸਿੰਘ ਤੇੜਾਂ, ਹਰਦੀਪ ਸਿੰਘ ਬੱਗੇ ਕਲਾਂ, ਔਰਤ ਮੁਕਤੀ ਮੋਰਚਾ ਦੀ ਆਗੂ ਸਰਬਜੀਤ ਕੌਰ ਜਸਰਾਊਰ, ਮਹਿੰਦਰ ਸਿੰਘ ਗੁਰਾਲਾ, ਕੁਲਦੀਪ ਸਿੰਘ ਅਜਨਾਲਾ, ਕਰਨੈਲ ਸਿੰਘ ਭਿੰਡੀ ਸੈਦਾਂ, ਹਰਿੰਦਰ ਸਿੰਘ ਤੇੜਾਂ ਰਾਜਪੂਤਾਂ, ਹੀਰਾ ਸਿੰਘ ਕੋਟਲੀ ਕੋਰਾਟਨ, ਹਰਦੀਪ ਸਿੰਘ ਅੰਬ ਕੋਟਲੀ, ਜਗਤਾਰ ਸਿੰਘ ਲੱਖੋਵਾਲ, ਮੇਜਰ ਸਿੰਘ ਸਰਾਏ ਆਦਿ ਵੀ ਹਾਜ਼ਰ ਸਨ।

  • ਜਾਤਪਾਤ ਦੇ ਵਿਤਕਰੇ ਵਿਰੁੱਧ ਆਰਐਮਪੀਆਈ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

    ਜਾਤਪਾਤ ਦੇ ਵਿਤਕਰੇ ਵਿਰੁੱਧ ਆਰਐਮਪੀਆਈ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

    ਬਟਾਲਾ: ‘ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ’ (ਸੀਸੀਸੀ) ਦੇ ਸੱਦੇ ’ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ.) ਵਲੋਂ ਤਹਿਸੀਲ ਬਟਾਲਾ ਦੇ ਪਿੰਡ ਛਿੱਤ ਵਿਖੇ ਕਾਮਰੇਡ ਜਸਵਿੰਦਰ ਸਿੰਘ ਜੱਸਾ ਦੀ ਅਗਵਾਈ ਹੇਠ ਸਮਾਜਿਕ ਨਿਆਂ ਦੀ ਪ੍ਰਾਪਤੀ ਅਤੇ ਇਸਤਰੀਆਂ ਦੇ ਸਵੈਮਾਨ ਦੀ ਰਾਖੀ ਲਈ ਤੇ ਦਲਿਤਾਂ-ਔਰਤਾਂ ਖਿਲਾਫ਼ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਨੂੰ ਸੰਸਥਾਗਤ ਰੂਪ ਦੇਣ ਵਾਲੀ ਮਨੂੰਵਾਦੀ-ਹਿੰਦੂਤਵੀ ਸੋਚ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।

    ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਮੋਦੀ-ਸ਼ਾਹ ਸਰਕਾਰ ਵਲੋਂ ਰਾਜਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਦੇਸ਼ ਵਿੱਚ ਲਗਾਤਾਰ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਵਿਰੁੱਧ ਮਨੂੰਵਾਦੀ-ਹਿੰਦੂਤਵੀ ਸੋਚ ਦਾ ਜ਼ਹਿਰੀਲਾ ਪ੍ਰਚਾਰ ਕੀਤੇ ਜਾਣ ਦਾ ਹੀ ਸਿੱਟਾ ਹੈ ਕਿ ਆਰਐੱਸਐੱਸ. ਨਾਲ ਜੁੜੇ ਇਕ ਵਕੀਲ ਵਲੋਂ ਭਾਰਤ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਵੱਲ ਜੁੱਤੀ ਵਗਾਹ ਕੇ ਮਾਰਨ ਤੇ ਹਰਿਆਣਾ ਵਿਖੇ ਅਖੌਤੀ ਉੱਚ ਜਾਤੀ ਨਾਲ ਸਬੰਧਤ ਅਧਿਕਾਰੀਆਂ ਦੇ ਜਾਤੀ ਸੂਚਕ ਵਿਵਹਾਰ ਤੋਂ ਤੰਗ ਆਏ ਦਲਿਤ ਆਈਪੀਐੱਸ ਅਧਿਕਾਰੀ ਪੂਰਨ ਕੁਮਾਰ ਵਲੋਂ ਖੁਦਕਸ਼ੀ ਕਰਨ ਨੂੰ ਸਾਧਾਰਨ ਜ਼ੁਰਮ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਵੇਂ ਹੀ ਤਾਲਿਬਾਨ ਨੁਮਾਇੰਦਿਆਂ ਦੀ ਪੱਤਰਕਾਰ ਵਾਰਤਾ ‘ਚ ਮਹਿਲਾ ਨਾਮਾਨਿਗਾਰ ਨੂੰ ਦਾਖ਼ਲ ਨਾ ਹੋਣ ਦੇਣ ਤੇ ਭਾਰਤ ਦੀ ਮੋਦੀ ਸਰਕਾਰ ਵਲੋਂ ਇਸ ਵਤੀਰੇ ਦਾ ਬਣਦਾ ਪ੍ਰਤੀਕਾਰ ਨਾ ਕਰਨਾ ਵੀ ਕੋਈ ਮਾਮੂਲੀ ਘਟਨਾ ਨਹੀਂ‌। ਚੀਫ ਜਸਟਿਸ ਵੱਲ ਜੁੱਤੀ ਸੁੱਟਣ ਵਾਲੇ ਵਕੀਲ ਅਤੇ ਆਈਪੀਐੱਸ  ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਵਾਲੇ ਦੋਸ਼ੀ ਅਧਿਕਾਰੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਦੇਸ਼ ਦੇ ਇਨਸਾਫ ਪਸੰਦ ਅਤੇ ਮਿਹਨਤਕਸ਼ ਲੋਕ ਇਹੋ ਜਿਹੇ ਹਮਲਿਆਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।

    ਇਸ ਮੌਕੇ ਗੁਰਮੇਜ਼ ਸਿੰਘ, ਜਤਿੰਦਰਪਾਲ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ, ਤਾਜ ਸਿੰਘ, ਕੁਲਵਿੰਦਰ ਕੌਰ, ਦਲਬੀਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।

  • ਆਰਐੱਮਪੀਆਈ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ

    ਆਰਐੱਮਪੀਆਈ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ

    ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਅੱਜ ਸਥਾਨਕ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਿਸ ਦੀ ਅਗਵਾਈ ਪਾਰਟੀ ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਪੰਡੋਰੀ ਅਤੇ ਨਰਿੰਦਰ ਸਿੰਘ ਰਟੋਲ ਨੇ ਕੀਤੀ। ਇਸ ਮੌਕੇ ਬੋਲਦਿਆਂ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਰਾਏ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਰਾਜਕਾਲ ਦੌਰਾਨ ਉੱਚ ਜਾਤੀ ਦੇ ਹੰਕਾਰੀਆਂ ਵੱਲੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀਆਰ ਗਵਈ ਤੇ ਉਚ ਜਾਤ ਦੇ ਹੰਕਾਰੀ ਵਕੀਲ ਵਲੋਂ ਸ਼ਰੇਆਮ ਚਲਦੀ ਕੋਰਟ ਵਿੱਚ ਜੁੱਤਾ ਸੁੱਟ ਕੇ ਕੀਤੇ ਅਪਮਾਨ ਅਤੇ ਹਰਿਆਣਾ ਦੇ ਏਡੀਜੀਪੀ ਸ਼੍ਰੀ ਪੂਰਨ ਕੁਮਾਰ ਵਲੋਂ ਉਸਦੇ ਹੀ ਮਹਿਕਮੇ ਦੇ ਸਾਥੀਆਂ ਡੀਜੀਪੀ ਤੇ ਹੋਰ ਪੁਲੀਸ ਦੇ ਅਫ਼ਸਰ ਜੋ ਏਨਾ ਪੜ੍ਹ ਲਿਖ ਕੇ ਵੀ ਆਪਣੇ ਦਿਮਾਗਾਂ ਵਿੱਚ ਜਾਤਪਾਤ ਦਾ ਗੰਦਾ ਕੀੜਾ ਪਾਲੀ ਬੈਠੇ ਹਨ ਦੇ ਜਾਤੀਵਾਦੀ ਰਵਈਏ ਤੋਂ ਤੰਗ ਪ੍ਰੇਸ਼ਾਨ ਹੋਕੇ ਆਤਮਹੱਤਿਆ ਕਰ ਲੈਣਾ ਇਹ ਦੋਵੋਂ ਘਟਨਾਵਾਂ ਜਮਹੂਰੀਅਤ ਦੇਸ਼ ਤੇ ਸਭਿਅਤਕ ਸਮਾਜ ਤੇ ਕਲੰਕ ਹਨ। ਇਹਨਾਂ ਦੋਨਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਲਾਸਾਨੀ ਸਜ਼ਾਵਾਂ ਦਵਾਉਣ ਲਈ ਤਿੱਖਾ ਸੰਘਰਸ਼ ਕਰਨ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕ ਕਰਮ ਸਿੰਘ ਪੰਡੋਰੀ, ਕੁਲਦੀਪ ਸਿੰਘ ਰਟੌਲ, ਦਵਿੰਦਰ ਸਿੰਘ ਬਿੱਟੂ, ਅੰਮ੍ਰਿਤਪਾਲ ਸਿੰਘ ਚੌਧਰੀ ਵਾਲਾ, ਬਲਜੀਤ ਸਿੰਘ ਉਸਮਾ, ਬੁੱਧ ਸਿੰਘ ਪੱਖੋਕੇ, ਗੁਰ ਪ੍ਰਤਾਪ ਸਿੰਘ ਬਾਠ, ਸੁਖਦੇਵ ਸਿੰਘ ਕੰਗ, ਨਿਰਭੈ ਸਿੰਘ ਜਵੰਦਾ, ਹਰਬੰਸ ਸਿੰਘ ਕੈਰੋਵਾਲ ਆਦਿ ਹਾਜ਼ਰ ਸਨ।

  • ਨਕੋਦਰ ਵਿਖੇ ਪੁਤਲਾ ਫੂਕਿਆ

    ਨਕੋਦਰ ਵਿਖੇ ਪੁਤਲਾ ਫੂਕਿਆ

    ਨਕੋਦਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੁਲ ਹਿੰਦ ਸੱਦੇ ਤਹਿਤ ਅੱਜ ਸਥਾਨਕ ਨੂਰਮਹਿਲ ਚੌਂਕ ’ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਪੁਤਲਾ ਹਰਿਆਣਾ ਪੁਲੀਸ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਦਾ ਆਤਮਹੱਤਿਆ ਮਾਮਲੇ ਚ ਦੋਸ਼ੀਆਂ ਨੂੰ ਸਜਾ ਦਿਵਾਉਣ ਅਤੇ ਸੁਪਰੀਮ ਕੋਰਟ ਦੇ ਮਾਨਯੋਗ ਚੀਫ ਜਸਟਿਸ ਸ੍ਰੀ ਬੀ ਆਰ ਗਵਈ ਦੇ ਉਪਰ ਕੋਰਟ ਕੰਪਲੈਕਸ ਵਿੱਚ ਜੁੱਤੀ ਮਾਰਨਾ ਵਰਗੇ ਮਾਮਲਿਆ ਚ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਬਾਬਤ ਫੂਕੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸੂਬਾ ਕਮੇਟੀ ਮੈਂਬਰ ਮਨੋਹਰ ਸਿੰਘ ਗਿੱਲ ਤੇ ਰਾਮ ਸਿੰਘ ਕੈਮਵਾਲਾ, ਤਹਿਸੀਲ ਪ੍ਰਧਾਨ ਸੁਖਦੇਵ ਦੱਤ ਬਾਂਕਾ, ਤਹਿਸੀਲ ਸਕੱਤਰ ਦਲਵਿੰਦਰ ਸਿੰਘ ਕੁਲਾਰ, ਨਛੱਤਰ ਨਾਹਰ, ਦੇਵ ਮੱਟੂ ਮੱਲੀਆਂ ਕਲਾਂ ਵੀ ਵਿਸੇਸ਼ ਤੌਰ ’ਤੇ ਹਾਜਰ ਸਨ।