Now Reading
ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ

ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ


ਕਾਹਨੂੰਵਾਲ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸਤਿਕਾਰਤ ਆਗੂ ਸਾਥੀ ਮਾਸਟਰ ਪ੍ਰਕਾਸ਼ ਸਿੰਘ ਕਾਹਨੂੰਵਾਨ (82) ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ।
ਅੰਤਿਮ ਅਰਦਾਸ ਉਪਰੰਤ ਆਪਣੇ ਸਾਥੀ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਆਰਐੱਮਪੀਆਈ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਕਾਮਰੇਡ ਰਘਬੀਰ ਸਿੰਘ ਪਕੀਵਾਂ, ਕਾਮਰੇਡ ਅਜੀਤ ਸਿੰਘ ਠੱਕਰਸੰਧੂ, ਸਾਬਕਾ ਐੱਮਐਲਏ ਮਾਸਟਰ ਜੌਹਰ ਸਿੰਘ, ਤਰਲੋਚਨ ਸਿੰਘ, ਜਵੰਦ ਸਿੰਘ ਨੇ ਕਿਹਾ ਕਿ ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਅਧਿਆਪਕ ਬਣਦਿਆਂ ਹੀ ਗੌਰਮਿੰਟ ਟੀਚਰ ਯੂਨੀਅਨ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿੱਚ ਸ਼ਾਮਿਲ ਹੋ ਕੇ ਕਾਹਨੂੰਵਾਨ ਖੇਤਰ ਵਿੱਚ ਸੂਹੀ ਸੋਚ ਵਾਲੀ ਟੀਮ ਬਣਾਈ‌ ਅਤੇ ਅਨੇਕਾ ਯੋਧੇ ਲੋਕ- ਘੋਲਾਂ ਵਿੱਚ ਉ਼ਤੱਰੇ ਅਤੇ ਅਧਿਆਪਕਾਂ ਮੁਲਾਜ਼ਮਾਂ ਲਈ ਅਥਾਹ ਪ੍ਰਾਪਤੀਆਂ ਕੀਤੀਆਂ। ਸੇਵਾ ਮੁਕਤੀ ਪਿੱਛੋਂ ਉਹ ਘਰ ਨਹੀਂ ਬੈਠੇ ਤੇ ਮਜ਼ਦੂਰਾਂ, ਕਿਸਾਨਾਂ ‘ਪੈਨਸ਼ਨਰਾਂ ਨੂੰ ਲਾਮਬੰਦ ਕਰਨ ਲਈ ਜਮਹੂਰੀ ਕਿਸਾਨ ਸਭਾ ਵਿੱਚ ਕੰਮ ਕਰਨ ਲੱਗ ਪਏ ਅਤੇ ਤਾਉਮਰ ਕਮਿਊਨਿਸਟ ਵਿਚਾਰਧਾਰਾ ਦੇ ਪਹਿਰਾ ਦਿੱਤਾ ਪਹਿਲਾਂ ਸੀਪੀਐੱਮ ਅਤੇ ਆਖਰੀ ਦਮ ਤੱਕ ਆਰਐੱਮਪੀਆਈ ਦੀ ਸੋਚ ਨਾਲ ਜੁੜੇ ਰਹੇ।ਸਾਥੀ ਪ੍ਰਕਾਸ਼ ਸਿੰਘ ਕਾਹਨੂੰਵਾਨ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਇੱਥੇ ਕਮਿਊਨਿਸਟ ਲਹਿਰ ਲਈ ਵੀ ਘਾਟਾ ਪਿਆ ਹੈ। ਸਾਥੀ ਪ੍ਰਕਾਸ਼ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਹਨਾਂ ਦੇ ਅਧੂਰੇ ਕਾਰਜਾਂ ਪੂਰਾ ਕਰਦੇ ਹੋਏ ਦੇਸ਼ ਵਿੱਚ ਲਾਗੂ ਕੀਤੀਆਂ ਗਈਆਂ ਨਵਉਦਾਰਵਾਦੀ ਨੀਤੀਆਂ, ਫਿਰਕੂ ਫਾਸ਼ੀਵਾਦ ਏਜੰਡੇ ਨੂੰ ਭਾਂਜ ਦੇ ਕੇ ਸਾਂਝੀਵਾਲਤਾ ਵਾਲਾ ਸਮਾਜ ਦੀ ਸਥਾਪਨਾ ਲਈ ਸੰਘਰਸ਼ ਨੂੰ ਹੋਰ ਤੇਜ਼ ਕਰੀਏ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਮਰੇਡ ਧਿਆਨ ਸਿੰਘ ਠਾਕੁਰ ਨੇ ਨਿਭਾਈ ‌ਉਪਰੋਕਤ ਆਗੂਆਂ ਤੋਂ ਬਿਨਾਂ ਕਾਮਰੇਡ ਅਜੀਤ ਸਿੰਘ ਸਿੱਧਵਾਂ, ਕਾਮਰੇਡ ਸ਼ਿਵ ਕੁਮਾਰ ਪਠਾਨਕੋਟ, ਕਾਮਰੇਡ ਸ਼ਮਸ਼ੇਰ ਸਿੰਘ ਬਟਾਲਾ, ਮਾਸਟਰ ਸੰਤੋਖ ਸਿੰਘ ਔਲਖ, ਸਵਰਨ ਸਿੰਘ ਮੁਕੇਰੀਆਂ, ਅਜੀਤ ਸਿੰਘ ਹੁੰਦਲ, ਜਸਵੰਤ ਸਿੰਘ ਬੁੱਟਰ, ਸੁਲੱਖਣ ਸਰਹੱਦੀ, ਸ਼ੀਸ਼ਮ ਸਿੰਘ, ਕਰਨੈਲ ਸਿੰਘ ਰਾਜੂਬੇਲਾ ਆਦਿ ਹਾਜ਼ਰ ਸਨ।

Scroll To Top