
Author: admin
-

ਟਰੈਕਟਰ ਮਾਰਚ ਲਈ ਯੋਜਨਾਬੰਦੀ ਕੀਤੀ

ਜੋਧਾਂ: ਲੁਧਿਆਣਾ ਜ਼ਿਲ੍ਹੇ ਦੀ 24311 ਏਕੜ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਵਿੱਚ ਪ੍ਰਭਾਵਿਤ ਪਿੰਡਾਂ ’ਚ 30 ਜੁਲਾਈ ਨੂੰ ਟਰੈਕਟਰ ਮਾਰਚ ਕਰਨ ਦੀ ਰੂਪ ਰੇਖਾ ਤਿਆਰ ਕਰਨ ਲਈ ਅੱਜ ਐੱਸਕੇਐੱਮ ਦੀਆਂ ਜਥੇਬੰਦੀਆਂ ਵਲੋਂ ਪਿੰਡ ਲਲਤੋਂ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸੁਦਾਗਰ ਸਿੰਘ ਘੁਡਾਣੀ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਇਹਨਾਂ ਪਿੰਡਾਂ ਨੂੰ ਦੋ ਭਾਗਾਂ ਵਿੱਚ ਵੰਡ ਕੇ ਇਕੋ ਸਮੇਂ ਲੋਕਾਂ ਨੂੰ ਇਸ ਮਾਰੂ ਹਮਲੇ ਨੂੰ ਵਾਪਸ ਕਰਵਾਉਣ ਲਈ ਰੋਹ ਭਰਪੂਰ ਟਰੈਕਟਰ ਮਾਰਚ ਕੀਤੇ ਜਾਣਗੇ। ਇਸ ਦੀਆਂ ਤਿਆਰੀਆਂ ਲਈ ਸਾਰੇ ਪਿੰਡਾਂ ਨੂੰ ਮਿਲਿਆ ਜਾਵੇਗਾ ਤੇ ਵੱਡੀ ਤਿਆਰੀਆਂ ਨਾਲ ਲੋਕਾਂ ਨੂੰ ਸ਼ੰਘਰਸ਼ ਕਰਨ ਲਈ ਹੋਕਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਆਪ ਸਰਕਾਰ ਮਿਲੀਭੁਗਤ ਨਾਲ ਕਿਸਾਨਾਂ ਦਾ ਉਜਾੜਾ ਕਰਨ ਜਾ ਰਹੀ ਹੈ ਤੇ ਕਲੌਨੀਆਂ ਵਸਾਉਣ ਜਾਂ ਇੰਡਸਟਰੀ ਲਿਆਉਣ ਦੇ ਬਹਾਨੇ ਅਸਲ ’ਚ ਜ਼ਮੀਨਾਂ ਸੰਭਾਲਣ ਦੀ ਨੀਤੀ ਹੈ, ਕਲੌਨੀਆਂ ਤਾਂ ਪਹਿਲਾ ਹੀ ਬਹੁਤ ਹਨ ਅਤੇ ਲੋਕਾਂ ਕੋਲ ਆਪਦੇ ਘਰ ਵੀ ਹਨ। ਉਧਰ ਇੰਡਸਟਰੀ ਵੀ ਪੰਜਾਬ ਤੋਂ ਬਾਹਰ ਜਾ ਰਹੀ ਹੈ। ਇਹ ਝੂਠ ਤੁਫਾਂਨ ਬੋਲ ਕੇ ਜ਼ਮੀਨਾਂ ਐਕਵਾਇਰ ਕਰਨ ਦਾ ਸਿਲਸਲਾ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ , ਬੀਕੇਯੂ ਡਕੌਂਦਾ ਧਨੇਰ, ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਕੁਲ ਹਿੰਦ ਕਿਸਾਨ ਸਭਾ 1936, ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਸੁਦਾਗਰ ਸਿੰਘ ਘੁਡਾਣੀ, ਅਮਨਦੀਪ ਸਿੰਘ ਲਲਤੋਂ ਕਲਾਂ, ਰਘਵੀਰ ਸਿੰਘ ਬੈਨੀਪਾਲ, ਮਨੋਹਰ ਸਿੰਘ ਕਲਾੜ, ਰਾਜਿੰਦਰ ਸਿੰਘ ਸਿਆੜ, ਅਮਨਦੀਪ ਸਿੰਘ ਲਲਤੋਂ ਕਲਾਂ, ਚਮਕੌਰ ਸਿੰਘ ਬਰਮੀ, ਚਰਨਜੀਤ ਸਿੰਘ ਫਲੇਵਾਲ, ਸਾਧੂ ਸਿੰਘ ਅੱਚਰਵਾਲ, ਬਲਵੰਤ ਸਿੰਘ ਘੁਡਾਣੀ, ਹਾਕਮ ਸਿੰਘ, ਜਗਰੂਪ ਸਿੰਘ, ਅਜੀਤ ਸਿੰਘ, ਮਨਜੀਤ ਸਿੰਘ ਵੀ ਹਾਜ਼ਰ ਸਨ। -

ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਨਹੀ ਹੋਣ ਦੇਵੇਗੀ

ਮੁੱਲਾਪੁਰ: “ਲੈਂਡ ਪੂਲਿੰਗ ਨੀਤੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋ ਕੀਤੇ ਜਾਣ ਵਾਲੇ 30 ਜੁਲਾਈ ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਕੀਤੀਆਂ ਜਾ ਰਹੀਆਂ ਹਨ।” ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਇਥੋਂ ਦੇ ਗੁਰਸ਼ਰਨ ਕਲਾ ਭਵਨ ਵਿੱਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਧੰਦੇ ਵਿੱਚੋਂ ਬਾਹਰ ਕਰਕੇ ਖਾਦ ਪਦਾਰਥਾਂ ਉੱਪਰ ਕਬਜ਼ੇ ਦੀ ਵਿਉਂਤ ਬੰਦੀ ਕਰ ਰਹੀ ਹੈ ਪਰ ਕਿਰਤੀ ਕਿਸਾਨ ਸਰਕਾਰਾਂ ਦੀਆਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦੇਣਗੇ।
ਅੱਜ ਦੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਕਿਸਾਨ ਆਪਣੀਆਂ ਜ਼ਮੀਨਾਂ ਉੱਪਰ ਕਾਰਪੋਰੇਟਾ ਦੇ ਕਬਜ਼ੇ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਮੀਨਾਂ ਦੀ ਰਾਖੀ ਲਈ ਲੋਕਾ ਨੂੰ ਲਾਮਬੰਦ ਕਰੇਗੀ। ਉਹਨਾਂ ਕਿਹਾ ਕਿ ਪਿੰਡਾ ਵਿੱਚ ਮੀਟਿੰਗਾਂ, ਜਲਸੇ ਤੇ ਰੈਲੀਆਂ ਰਾਹੀਂ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ ਜਾਵੇਗਾ।
ਮੀਟਿੰਗ ’ਚ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮਹਿਲਾ ਵਿੰਗ ਦੀ ਆਗੂ ਪੰਚ ਕਰਮਜੀਤ ਕੌਰ ਨਾਰੰਗਵਾਲ ਨੇ ਆਖਿਆ ਕਿ ਜਿਵੇਂ ਪਹਿਲਾਂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਬੀਬੀਆਂ ਨੇ ਅੰਦੋਲਨ ਵਿੱਚ ਸ਼ਮੂਲੀਅਤ ਕਰਕੇ ਮੋਰਚਾ ਜਿੱਤਿਆ ਸੀ, ੳਸੇ ਤਰਾਂ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਵਿੱਚ ਵੀ ਬੀਬੀਆਂ ਅਹਿਮ ਭੂਮਿਕਾ ਨਿਭਾਉਣਗੀ।
ਬਾਇਓ ਗੈਸ ਫ਼ੈਕਟਰੀਆਂ ਨਾਲ ਫੈਲਣ ਵਾਲੇ ਪ੍ਰਦੂਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਲਛਮਣ ਸਿੰਘ ਕੂੰਮਕਲਾਂ ਨੇ ਆਖਿਆ ਕਿ ਇਹਨਾਂ ਫ਼ੈਕਟਰੀਆਂ ਦੇ ਵਿੱਚ ਬਹੁਤ ਸੁਧਾਰ ਦੀ ਲੋੜ ਹੈ ਤਾਂ ਜੋ ਜ਼ਮੀਨ, ਹਵਾ ਤੇ ਪਾਣੀ ਨੂੰ ਦੂਸ਼ਤ ਹੋਣ ਤੋ ਬਚਾਇਆ ਜਾ ਸਕੇ।
ਅੱਜ ਦੀ ਮੀਟਿੰਗ ਵਿੱਚ ਮੰਡ-ਬੇਟ ਅਬਾਦਕਾਰ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਦੇ ਪੰਜ ਮੈਂਬਰਾਂ ਗੁਰਪ੍ਰੀਤ ਸਿੰਘ ਤਲਵੰਡੀ ਨੌਅਬਾਦ, ਦਰਸ਼ਣ ਸਿੰਘ ਰਾਮਪੁਰ, ਦਿਵਾਨ ਸਿੰਘ ਕੋਟਉਮਰਾ, ਕਿਰਪਾਲ ਸਿੰਘ ਕੋਟਮਾਨਾ ਅਤੇ ਤਾਰਾ ਸਿੰਘ ਗੋਰਸੀਆ ਦੀ ਚੋਣ ਕੀਤੀ ਗਈ। ਇਹ ਕਮੇਟੀ ਅਗਲੀ ਮੀਟਿੰਗ ਕਰਕੇ ਇਸ ਦਾ ਵਿਸਥਾਰ ਕਰੇਗੀ।
ਅੱਜ ਦੀ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਸਵਰਨਜੀਤ ਸਿੰਘ ਮੁੱਲਾਪੁਰ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ, ਸੁਰਜੀਤ ਸਿੰਘ ਸੀਲੋ, ਬਾਬਾ ਸੁਖਮਿੰਦਰ ਸਿੰਘ ਬੰੜੂਦੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ, ਮਲਕੀਤ ਸਿੰਘ ਗਰੇਵਾਲ, ਮੋਹਣਜੀਤ ਸਿੰਘ ਗਰੇਵਾਲ, ਨਛੱਤਰ ਸਿੰਘ, ਕਰਮ ਸਿੰਘ ਗਰੇਵਾਲ, ਕੁਲਵੰਤ ਸਿੰਘ ਮੋਹੀ, ਪਰਮਜੀਤ ਸਿੰਘ ਪੀਜਵਾਲੇ ਮੋਹੀ, ਕੈਪਟਨ ਹਰਦੇਵ ਸਿੰਘ, ਡਾ. ਅਜੀਤ ਰਾਮ ਸ਼ਰਮਾ ਝਾਂਡੇ, ਜਗਮਿੰਦਰ ਸਿੰਘ ਬਿੱਟੂ ਲੱਲਤੋ ਖ਼ੁਰਦ, ਲਖਵੀਰ ਸਿੰਘ ਦਾਖੇ ਆਦਿ ਹਾਜ਼ਰ ਸਨ। -

ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ 4 ਅਗਸਤ ਨੂੰ ਧਰਨੇ ਲਾਉਣ ਦਾ ਐਲਾਨ

ਜਲੰਧਰ: ਅੱਜ ਇਥੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ, ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਜ਼ਦੂਰ ਕਨਵੈਨਸ਼ਨ ਕਰਕੇ ਐਲਾਨ ਕੀਤਾ ਕਿ 4 ਅਗਸਤ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ, ਅਮਨ ਅਰੋੜਾ, (ਸੁਨਾਮ ਜ਼ਿਲ੍ਹਾ ਸੰਗਰੂਰ) ਬੀਬੀ ਬਲਜੀਤ ਕੌਰ, (ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ) ਕੁਲਤਾਰ ਸਿੰਘ ਸੰਧਵਾਂ,( ਫਰੀਦਕੋਟ) ਹਰਭਜਨ ਸਿੰਘ ਈਟੀਓ ( ਜੰਡਿਆਲਾ ਗੁਰੂ) ਅਤੇ ਮਹਿੰਦਰ ਭਗਤ (ਜਲੰਧਰ) ਦੇ ਘਰਾਂ ਅੱਗੇ ਇੱਕ ਦਿਨਾਂ ਧਰਨੇ ਲਾਏ ਜਾਣਗੇ।
ਅੱਜ ਇਥੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਮੇਸ਼ ਮਾਲੜੀ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਗੁਰਮੇਸ਼ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਰਸੇਮ ਪੀਟਰ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਨਿਰਮਲ ਸਿੰਘ ਛੱਜਲਵੱਡੀ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਗਰੀਬਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾਏ ਪਰ ਰਾਜ ਗੱਦੀ ‘ਤੇ ਬਹਿੰਦਿਆਂ ਹੀ ਸਰਕਾਰ ਨੇ ਮਜ਼ਦੂਰਾਂ ਵੱਲ ਪਿੱਠ ਕਰ ਲਈ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਬਿਲਕੁਲ ਹੱਕੀ ਅਤੇ ਵਾਜਬ ਹਨ ਜਿਵੇਂ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਕਰਜ਼ੇ ਮੁਆਫ਼ ਕਰਨ, ਵਿਧਵਾ, ਬੁਢਾਪਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ 5000 ਰੁ ਪ੍ਰਤੀ ਮਹੀਨਾ ਕਰਨ, ਰਿਹਾਇਸ਼ੀ ਪਲਾਟ ਦੇਣ, ਸਮਾਜਿਕ ਅਤੇ ਸਰਕਾਰੀ ਜਬਰ ਬੰਦ ਕਰਨ ਸਮੇਤ ਜ਼ਮੀਨੀਂ ਸੁਧਾਰ ਕਾਨੂੰਨ ਲਾਗੂ ਕਰਨ, ਪੰਚਾਇਤੀ ਜ਼ਮੀਨਾਂ ‘ਚੋਂ ਤੀਜੇ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣ ਦੀਆਂ ਮੰਗਾਂ ‘ਤੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਪਰ ਸਰਕਾਰ ਦਾ ਰਵੱਈਆ ਮਜ਼ਦੂਰਾਂ ਦੀ ਵਜਾਏ ਅਮੀਰਾਂ/ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੇ ਪੱਖੀ ਹੈ ਅਤੇ ਸਰਕਾਰ ਇਹਨਾਂ ਅਮੀਰਾਂ ਦੇ ਪੱਖੀ ਨੀਤੀਆਂ ਬਣਾ ਰਹੀਂ ਹੈ। ਉਨ੍ਹਾਂ ਕਿਹਾ ਕਿ ਨਸ਼ੇ ਲੁੱਟਾਂ ਖੋਹਾਂ ਨਿਰਵਿਘਨ ਜਾਰੀ ਅਤੇ ਸਰਕਾਰੀ ਦਫ਼ਤਰਾਂ ਅੰਦਰ ਸਰਕਾਰੀ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਚਲ ਰਿਹਾ ਹੈ ਉਨ੍ਹਾਂ ਜ਼ੋਰ ਦੇ ਕੇ ਕਿਹਾ ਸੰਘਰਸ਼ ਕਰਦੇ ਮਜ਼ਦੂਰਾਂ ਕਿਸਾਨਾਂ ਅਤੇ ਮੁਲਾਜ਼ਮਾਂ ‘ਤੇ ਪੁਲਸ ਜਬਰ ਪਹਿਲਾਂ ਨਾਲੋਂ ਵੀ ਤੇਜ਼ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਿਥੇ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਗੇ ਉਥੇ ਇਸ ਜਬਰ ਵਿਰੁੱਧ ਵੀ ਲੜਨਗੇ।
ਅੱਜ ਹੋਰਨਾਂ ਤੋਂ ਇਲਾਵਾ ਸਰਵਸਾਥੀ ਦਰਸ਼ਨ ਨਾਹਰ, ਬਲਦੇਵ ਨੂਰਪੁਰੀ, ਹਰਪਾਲ ਬਿੱਟੂ, ਕਸ਼ਮੀਰ ਘੁਗਸੋ਼ਰ, ਗਿਆਨ ਸੈਦਪੁਰੀ, ਦਲਵੀਰ ਸਿੰਘ ਭੋਲਾ ਅਤੇ ਮੂਲ ਚੰਦ ਸਰਹਾਲੀ ਨੇ ਵੀ ਸੰਬੋਧਨ ਕੀਤਾ।
ਕਨਵੈਨਸ਼ਨ ਨੇ 25 ਜੁਲਾਈ ਨੂੰ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸਰਕਾਰੀ ਜਬਰ ਵਿਰੋਧੀ ਰੈਲੀ ਦੇ ਸਮਰਥਨ ਦਾ ਵੀ ਐਲਾਨ ਕੀਤਾ। -

ਡਾ. ਮੁਠੱਡਾ ਦੀ ਬਰਸੀ ਮੌਕੇ ਵਿਗਿਆਨਕ ਚੇਤਨਾ ਕੇਂਦਰ ਦਾ ਕੀਤਾ ਲੋਕ ਅਰਪਣ

ਫਿਲੌਰ: ਅੱਜ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 38ਵੀਂ ਬਰਸੀ ਮੌਕੇ ਪਿੰਡ ਮੁਠੱਡਾ ਕਲਾਂ ਵਿਖੇ ਇੱਕ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਇਤਿਹਾਸ ‘ਚ ਨਾਮਧਾਰੀਆਂ ਵਲੋਂ ਦੇਸ਼ ਦੀ ਆਜ਼ਾਦੀ ‘ਚ ਵੱਡਾ ਯੋਗਦਾਨ ਪਾਇਆ ਗਿਆ। ਜਿਸ ਦੌਰਾਨ ਸ਼ਹੀਦ ਭਗਤ ਸਿੰਘ ਨੇ ਮੁਠੱਡਾ ਕਲਾਂ ‘ਚ ਪਹਿਲੀ ਵਾਰ ਆਪਣੀ ਜ਼ਿੰਦਗੀ ਦਾ ਭਾਸ਼ਣ ਕੀਤਾ ਸੀ। ਪ੍ਰੋ. ਜਗਮੋਹਣ ਸਿੰਘ ਨੇ ਨੌਜਵਾਨਾਂ ਨੂੰ ਵਿਗਿਆਨਕ ਨਜ਼ਰੀਆ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਇਤਿਹਾਸ ਨਾਲ ਜੁੜਨ ਅਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧਣ। ਅੰਤਰਰਾਸ਼ਟਰੀ ਅਵਸਥਾ ਬਾਰੇ ਉਨ੍ਹਾਂ ਕਿਹਾ ਕਿ ਪੂੰਜੀਵਾਦ ਚਾਹੁੰਦਾ ਹੈ ਕਿ ਲੋਕਾਂ ਦੀ ਏਕਤਾ ਨਾ ਬਣੇ। ਇਸ ਦੌਰਾਨ ਪੂੰਜੀ ਕੁੱਝ ਹੱਥਾਂ ‘ਚ ਕੇਂਦਰਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਵ ਉਦਾਰਵਾਦੀ ਨੀਤੀਆਂ ਦੀ ਪਹਿਲਾ ਚਿੱਲੀ ‘ਚ ਵੀ ਪਰਖ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਾਰੀਆਂ ਦੁਨੀਆ ‘ਚ ਇਹ ਨੀਤੀਆਂ ਲਾਗੂ ਕਰਕੇ ਤਬਾਹੀ ਮਚਾਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਂਝੀਵਾਲਤਾ ਤੋਂ ਬਿਨਾਂ ਮਨੁੱਖਤਾ ਦਾ ਭਲਾ ਨਹੀਂ ਹੋ ਸਕਦਾ। ਗੁਰਬਾਣੀ ਤੋਂ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਕੱਠ ਤੋਂ ਬਿਨ੍ਹਾਂ ਬੰਧਨਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ।
ਇਸ ਮੌਕੇ ਆਰਐੱਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਡਾ. ਮੁਠੱਡਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਏਕਤਾ ਆਖੰਡਤਾ ਦੀ ਰਾਖੀ ਲਈ ਕੀਤੀ ਕੁਰਬਾਨੀ ਆਜ਼ਾਈ ਨਹੀਂ ਜਾਵੇਗੀ। ਇਸ ਤੋਂ ਪਹਿਲਾ ਪ੍ਰੋ. ਜਗਮੋਹਣ ਨੇ ਕਾਮਰੇਡ ਨਰੰਜਣ ਸਿੰਘ ਮੁਠੱਡਾ ਮੈਮੋਰੀਅਲ ਵਲੋਂ ਵਿਗਿਆਨਕ ਚੇਤਨਾ ਕੇਂਦਰ ਦੇ ਲੋਕ ਅਰਪਣ ਦੀ ਰਸਮ ਨੂੰ ਅਦਾ ਕੀਤਾ।ਇਸ ਮੌਕੇ ਮਿਸਤਰੀ ਗੋਗਾ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਸ ਦੀ ਅਗਵਾਈ ਹੇਠ ਪੂਰੀ ਟੀਮ ਨੇ ਆਪਣੀ ਕਿਰਤ ਸ਼ਕਤੀ ਲਗਾ ਕੇ ਚੇਤਨਾ ਕੇਂਦਰ ਦਾ ਨਿਰਮਾਣ ਕੀਤਾ।
ਸਮਾਗਮ ਦੌਰਾਨ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਡਾ. ਸਰਬਜੀਤ ਮੁਠੱਡਾ, ਗੁਰਪਾਲ ਸਿੰਘ ਨੰਬਰਦਾਰ, ਮਨਮੋਹਣ ਸ਼ਰਮਾ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਸਟੇਜ ‘ਤੇ ਸ਼ਸ਼ੋਭਤ ਸਨ।
ਇਸ ਮੌਕੇ ਆਰਐੱਮਪੀਆਈ ਦੇ ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ, ਕੁਲਦੀਪ ਫਿਲੌਰ, ਮੇਜਰ ਫਿਲੌਰ, ਗੁਰਦੀਪ ਗੋਗੀ, ਐਡਵੋਕੇਟ ਅਜੈ ਫਿਲੌਰ, ਮੱਖਣ ਸੰਗਰਾਮੀ, ਰਾਮ ਨਾਥ ਦੁਸਾਂਝ, ਬਲਵਿੰਦਰ ਸਰਗੁੰਦੀ, ਤਰਜਿੰਦਰ ਧਾਲੀਵਾਲ, ਕੁਲਦੀਪ ਵਾਲੀਆ, ਬਲਜਿੰਦਰ ਬੱਬੀ, ਅਮਰੀਕ ਰੁੜਕਾ, ਸੁਰਜੀਤ ਬਿਲਗਾ ਆਦਿ ਹਾਜ਼ਰ ਸਨ। -

ਸਾਥੀ ਵੀਐਸ ਅਛੂਤਾਨੰਦਨ ਦੇ ਦੇਹਾਂਤ ‘ਤੇ ਪਾਸਲਾ ਅਤੇ ਐਮ ਅਸ਼ੋਕ ਨੇ ਸੀਪੀਆਈ (ਐਮ) ਤੇ ਪ੍ਰੀਵਾਰ ਨਾਲ ਦੁੱਖ ਵੰਡਾਇਆ

ਜਲੰਧਰ: ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ(ਸੀਸੀਸੀ) ਦੇ ਕਨਵੀਨਰਾਂ ਕਾਮਰੇਡ ਮੰਗਤ ਰਾਮ ਪਾਸਲਾ (ਜਨਰਲ ਸਕੱਤਰ ਆਰਐਮਪੀਆਈ) ਅਤੇ ਕਾਮਰੇਡ ਐਮ ਅਸ਼ੋਕ ਓਮਕਾਰ( ਜਨਰਲ ਸਕੱਤਰ ਐਮਸੀਪੀਆਈ-ਯੂ) ਨੇ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਦੇਸ਼ ਦੇ ਸਭ ਤੋਂ ਬਜ਼ੁਰਗ ਕਮਿਊਨਿਸਟ ਰਹਿਬਰ, ਨਾਮਵਰ ਸੁਤੰਤਰਤਾ ਸੈਨਾਨੀ ਕਾਮਰੇਡ ਵੀਐਸ ਅਛੂਥਾਨੰਦਨ (101) ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।1940 ‘ਚ ਦੇਸ਼ ਦੀ ਅਣਵੰਡੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣਨ ਵਾਲੇ ਸਾਥੀ ਵੀਐਸ ਨੇ ਆਪਣੇ ਜੀਵਨ ਦੇ ਤਕਰੀਬਨ ਸਾਢੇ ਅੱਠ ਦਹਾਕੇ ਸਮਾਜਿਕ ਪਰਿਵਰਤਨ ਦੇ ਮਾਨਵੀ ਸੰਗਰਾਮ ਦੇ ਲੇਖੇ ਲਾਏ ਹਨ। ਆਪ 1964 ‘ਚ ਕਾਇਮ ਹੋਈ ਸੀਪੀਆਈ (ਐਮ) ਦੇ ਸੰਸਥਾਪਕਾਂ ਚੋਂ ਸਨ। ਪਾਰਟੀ ਦੀ ਪੋਲਿਟ ਬਿਓਰੋ ਅਤੇ ਕੇਂਦਰੀ ਕਮੇਟੀ ਮੈਂਬਰ ਵਜੋਂ ਆਪ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। 1967 ‘ਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਮਰਹੂਮ ਕਾਮਰੇਡ ਵੀਐਸ ਕੇਰਲਾ ਸੂਬੇ ਦੇ ਮੁੱਖ ਮੰਤਰੀ ਅਤੇ ਰਿਕਾਰਡ ਸਮਾਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਹੇ ਸਨ। ਪਾਸਲਾ ਅਤੇ ਅਸ਼ੋਕ ਨੇ ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਅਤੇ ਵਿਛੜੇ ਆਗੂ ਦੇ ਪ੍ਰੀਵਾਰ ਨਾਲ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਹਨ। -

ਸਰਕਾਰ ਨੂੰ ਕਿਸੇ ਵੀ ਕੀਮਤ ਉੱਪਰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ, ਕੂੰਮਕਲਾਂ ਇਲਾਕੇ ਦੇ ਕਿਸਾਨਾਂ ਦਾ ਐਲਾਨ

ਚੌਤਾ: ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕੂੰਮਕਲਾਂ ਦੀ ਸਾਂਝੀ ਮੀਟਿੰਗ ਚੇਅਰਮੈਨ ਬੇਅੰਤ ਸਿੰਘ ਗਰੇਵਾਲ, ਪ੍ਰਧਾਨ ਦਲਵੀਰ ਸਿੰਘ ਪਾਗਲੀਆ ਅਤੇ ਸਹਿਜਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਝੁੱਗੀਆਂ ਬੇਗਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਲੈਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਕਿਸੇ ਵੀ ਕੀਮਤ ਉੱਪਰ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਨੀਤੀ ਨਾਲ ਜਿੱਥੇ ਕਿਸਾਨ ਮਜ਼ਦੂਰ ਕੰਮ ਤੋ ਵਿਹਲੇ ਹੋ ਜਾਣਗੇ, ਉੱਥੇ ਖੇਤੀ ਦਾ ਧੰਦਾ ਖਤਮ ਹੋ ਜਾਵੇਗਾ। ਜਿਸ ਨਾਲ ਖਾਦ ਪਦਾਰਥਾਂ ਵਿੱਚ ਵੱਡੀ ਕਮੀ ਆਵੇਗੀ। ਜਿਸ ਕਾਰਨ ਖਾਦ ਪਦਾਰਥਾਂ ਦੀਆਂ ਕਮੀਤਾ ਵਿੱਚ ਵਾਧਾ ਹੋ ਜਾਵੇਗਾ, ਜਿਸ ਕਾਰਨ ਲੋਕਾਂ ਕੋਲ ਪੈਸੇ ਨਾ ਹੋਣ ਕਾਰਨ ਭੁੱਖਮਰੀ ਦੇ ਹਾਲਤ ਪੈਦਾ ਹੋਣਗੇ। ਉਹਨਾਂ ਕਿਹਾ ਕਿ ਇਹ ਨੀਤੀ ਕੇਵਲ ਕਾਰਪੋਰੇਟਾ ਨੂੰ ਲਾਭ ਪਹੁੰਚਾਉਣ ਵਾਲੀ ਹੈ। ਜਿਸ ਕਾਰਨ ਲੋਕ ਇਹ ਨੀਤੀ ਦਾ ਵਿਰੋਧ ਵੱਡੇ ਪੱਧਰ ਉੱਪਰ ਕਰ ਰਹੇ ਹਨ।
ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਪੀੜਤ ਪਿੰਡਾਂ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ। ਜੋ ਕਿ ਦਾਣਾ ਮੰਡੀ ਕੂੰਮਕਲਾਂ ਤੋ ਸ਼ੁਰੂ ਹੋਕੇ ਵੱਖ-ਵੱਖ ਪਿੰਡਾਂ ਵਿੱਚ ਜਾਵੇਗਾ। 24 ਅਗਸਤ ਨੂੰ ਮੁੱਲਾਪੁਰ ਦਾਖਾ ਵਿੱਚ ਵਿਸ਼ਾਲ ਰੈਲੀ ਕਰਕੇ ਸਰਕਾਰ ਨੂੰ ਇਸ ਨੀਤੀ ਨੂੰ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਨੇ ਆਖਿਆ ਕਿ ਇਲਾਕੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਮੀਟਿੰਗਾਂ, ਰੈਲੀਆਂ ਕਰਕੇ ਲੋਕਾ ਨੂੰ ਲਾਮਬੰਦ ਕੀਤਾ ਜਾਵੇਗਾ।
ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੇਵਾਲ ਨੇ ਲੈਡ ਪੂਲਿੰਗ ਨੀਤੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਨੀਤੀ ਲੋਕ ਵਿਰੋਧੀ ਹੈ, ਇਸ ਲਈ ਇਹ ਨੀਤੀ ਲਾਗੂ ਨਹੀ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾ ਤੋ ਇਲਾਵਾ ਸਾਬਕਾ ਸਰਪੰਚ ਗੁਰਚਰਨ ਸਿੰਘ ਝੁੱਗੀਆਂ ਬੇਗਾ, ਸਰਪੰਚ ਅਵਤਾਰ ਸਿੰਘ ਭੈਣੀ ਦੋਆਬਾ, ਹਰਜਿੰਦਰ ਸਿੰਘ ਸੋਨੀ ਰਤਰਗੜ੍ਹ, ਬਲਵਿੰਦਰ ਸਿੰਘ ਬਿੱਟੂ ਚੌਤਾ, ਕਮਲਜੀਤ ਸਿੰਘ ਨੱਥੂ ਭੈਣੀ, ਪ੍ਰਿਤਪਾਲ ਸਿੰਘ ਨੱਥੂ ਭੈਣੀ, ਸਰਬਜੀਤ ਸਿੰਘ ਜਮਾਲਪੁੱਰ, ਡੀਸੀ ਪ੍ਰਤਾਪਗੜ੍ਹ, ਧੰਨਾ ਸਿੰਘ ਪ੍ਰਤਾਪਗੜ੍ਹ, ਸੁਖਜਿੰਦਰ ਸਿੰਘ ਰਤਨਗੜ੍ਹ, ਸੁਖਵੀਰ ਸਿੰਘ ਪ੍ਰਤਾਪਗੜ੍ਹ ਆਦਿ ਹਾਜ਼ਰ ਸਨ। -

ਮੰਡ ਬੇਟ ਏਰੀਆ ਕਮੇਟੀ ਦੀ ਕਨਵੈਨਸ਼ਨ ਦੀ ਤਿਆਰੀ ਲਈ ਕੀਤੀ ਮੀਟਿੰਗ

ਬਿਲਗਾ: ਪਿੰਡ ਬੁਰਜ ਹਸਨ ਵਿਖੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪਿੰਡ ਦੇ ਕਿਸਾਨਾਂ ਦੀ ਇੱਕ ਮੀਟਿੰਗ ਹੋਈ, ਜਿਸ ‘ਚ 28 ਜੁਲਾਈ ਨੂੰ ਪਿੰਡ ਤਲਵਣ ਵਿਖੇ ਮੰਡ ਬੇਟ ਏਰੀਆ ਕਮੇਟੀ ਦੀ ਹੋ ਰਹੀ ਕਨਵੈਨਸ਼ਨ ਦੀ ਤਿਆਰੀ ਲਈ ਇਕੱਤਰ ਕਿਸਾਨਾਂ ਨੂੰ ਅਪੀਲ ਕੀਤੀ। ਇਹ ਅਪੀਲ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਸਰਕਾਰ ਮੰਡ ਬੇਟ ‘ਚ ਅਬਾਦਕਾਰਾਂ ‘ਤੇ ਲਗਾਤਾਰ ਹਮਲੇ ਕਰ ਰਹੀ ਹੈ। ਮਿਹਨਤ ਨਾਲ ਬਣਾਈਆਂ ਜ਼ਮੀਨਾਂ ਨੂੰ ਖੋਹਣ ਦੀਆਂ ਤਿਆਰੀਆਂ ਕਰ ਰਹੀ ਹੈ। ਬਿਲਗਾ ਨੇ ਕਿਹਾ ਕਿ ਇਸ ਕਨਵੈਨਸ਼ਨ ‘ਚ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਸ ਮੌਕੇ ਕੁਲਵੰਤ ਖਹਿਰਾ ਤੋਂ ਇਲਾਵਾ ਨੌਜਵਾਨ ਸਭਾ ਦੇ ਸਾਬਕਾ ਆਗੂ ਡਾ. ਸਰਬਜੀਤ ਮੁਠੱਡਾ ਵੀ ਹਾਜ਼ਰ ਸਨ। -

4 ਅਗਸਤ ਨੂੰ ਮੰਤਰੀਆਂ ਦੇ ਘਰਾਂ ਅੱਗੇ ਦਿੱਤੇ ਜਾਣਗੇ ਧਰਨੇ

ਬਠਿੰਡਾ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚਾ ਪੰਜਾਬ ਵੱਲੋਂ ਅੱਜ ਇਥੋਂ ਦੇ ਟੀਚਰਜ਼ ਹੋਮ ਵਿਖੇ ਮਾਲਵਾ ਜੋਨ ਦੀ ਵਿਸ਼ਾਲ ਕਨਵੈਨਸ਼ਨ ਕਰਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਗਿਆ।
ਸਾਂਝੇ ਮਜਦੂਰ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਪੱਕੇ ਰੁਜ਼ਗਾਰ ਦੀ ਗਰੰਟੀ, ਚੋਣ ਵਾਅਦਿਆਂ ਅਨੁਸਾਰ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਪੈਨਸ਼ਨਾਂ ਦੀ ਰਾਸ਼ੀ ਚ ਵਾਧਾ ਕਰਨ, ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ ‘ਤੇ ਦੇਣ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ,ਜ਼ਮੀਨੀ ਹੱਦਬੰਦੀ ਕਾਨੂੰਨ ਤੋਂ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਚ ਕਰਾਉਣ, ਕਰਜ਼ਾ ਮੁਆਫ਼ੀ ਤੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਹੱਕ ਦੀ ਬਹਾਲੀ ਵਰਗੀਆਂ ਮੰਗਾਂ ਨੂੰ ਲੈ ਕੇ 4 ਅਗਸਤ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (ਸੁਨਾਮ), ਡਾਕਟਰ ਬਲਜੀਤ ਕੌਰ ( ਮਲੋਟ), ਹਰਭਜਨ ਸਿੰਘ ਈ ਟੀ ਓ (ਜੰਡਿਆਲਾ ਗੁਰੂ), ਮਹਿੰਦਰ ਭਗਤ (ਜਲੰਧਰ) ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ (ਸੰਧਵਾਂ) ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ।
ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਭਗਵੰਤ ਮਾਨ ਸਰਕਾਰ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਾਗੂ ਕਰਨ ਦੀ ਥਾਂ ਲਗਾਤਾਰ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਜਿੱਥੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਰਤ ਕੋਡ ਬਣਾ ਕੇ ਕਿਰਤੀਆਂ ਦੇ ਹੱਕਾਂ ‘ਤੇ ਡਾਕਾ ਮਾਰਿਆ ਗਿਆ ਉਥੇ ਭਗਵੰਤ ਮਾਨ ਸਰਕਾਰ ਵੱਲੋਂ ਵੀ ਮਜ਼ਦੂਰਾਂ ਦੀ ਕੰਮ ਦਿਹਾੜੀ ਦੇ ਘੰਟੇ ਵਧਾਕੇ ਮਜ਼ਦੂਰਾਂ ਨਾਲ਼ ਧ੍ਰੋਹ ਕਮਾਇਆ ਗਿਆ। ਉਹਨਾਂ ਦੋਸ਼ ਲਾਇਆ ਕਿ ਆਪ ਸਰਕਾਰ ਸੰਘਰਸ਼ਸ਼ੀਲ ਮਜ਼ਦੂਰਾਂ ਕਿਸਾਨਾਂ ‘ਤੇ ਪੁਲਿਸ ਜਬਰ ਤੇਜ਼ ਕਰਨ ਰਾਹੀਂ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ।
ਅੱਜ ਦੀ ਕਨਵੈਨਸ਼ਨ ਨੂੰ ਸਾਂਝੇ ਮਜਦੂਰ ਮੋਰਚੇ ਦੇ ਸੂਬਾਈ ਆਗੂ ਤਰਸੇਮ ਪੀਟਰ, ਗੁਰਨਾਮ ਸਿੰਘ ਦਾਊਦ, ਲਛਮਣ ਸਿੰਘ ਸੇਵੇਵਾਲਾ, ਭੂਪ ਚੰਦ ਚੰਨੋ, ਕੁਲਵੰਤ ਸਿੰਘ ਸੇਲਵਰਾ, ਗੋਬਿੰਦ ਸਿੰਘ ਛਾਜਲੀ, ਮਿੱਠੂ ਸਿੰਘ ਘੁੱਦਾ, ਗੁਰਬਿੰਦਰ ਸਿੰਘ ਬੌੜਾ, ਹਰਮੇਸ਼ ਮਾਲੜੀ, ਮੰਗਾ ਸਿੰਘ ਵੈਰੋਕੇ, ਪ੍ਰਕਾਸ਼ ਸਿੰਘ ਨੰਦਗੜ੍ਹ, ਨਿਰੰਜਣ ਸਿੰਘ, ਮੰਗਾ ਸਿੰਘ ਵੈਰੋਕੇ, ਦਰਸ਼ਨ ਨਾਹਰ, ਮੇਜ਼ਰ ਸਿੰਘ ਸੀਰਵਾਲੀ ਜਗਸੀਰ ਸਿੰਘ ਮਹਿਰਾਜ , ਬਲਵਿੰਦਰ ਸਿੰਘ ਘਰਾਂਗਣਾਂ ਰਿਸ਼ੀ ਪਾਲ ਖੁੱਬਣ,ਅਮੀ ਲਾਲ਼ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਐਲਾਨ ਕੀਤਾ ਕਿ ਇਹਨਾਂ ਧਰਨਿਆਂ ਦੀ ਸਫਲਤਾ ਲਈ 22 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਹੋਰ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਮਾਝੇ ਤੇ ਦੋਆਬੇ ਦੇ ਆਗੂਆਂ ਵਰਕਰ ਸ਼ਾਮਲ ਹੋਣਗੇ। ਕਨਵੈਨਸ਼ਨ ਦੌਰਾਨ ਇਕ ਮਤੇ ਰਾਹੀਂ ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਵਿਖੇ ਸ਼ਰਾਬ ਦੇ ਨਜਾਇਜ਼ ਠੇਕੇ ਖਿਲਾਫ ਦਿੱਤੇ ਜਾ ਰਹੇ ਧਰਨੇ ਤੇ ਬੈਠੇ ਮਜ਼ਦੂਰ ਮਰਦ ਔਰਤਾਂ ਨੂੰ ਪੁਲਿਸ ਵੱਲੋਂ ਗਿਰਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਗਿਰਫ਼ਤਾਰ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ 25 ਜੁਲਾਈ ਨੂੰ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸਰਕਾਰੀ ਜਬਰ ਵਿਰੋਧੀ ਰੈਲੀ ਦੇ ਸਮਰਥਨ ਦਾ ਐਲਾਨ ਕੀਤਾ ਗਿਆ। -

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵਲੋਂ ਸਾਰੇ ਜ਼ਿਲ੍ਹਿਆਂ ‘ਚ ਕਨਵੈਨਸ਼ਨਾਂ ਕਰਨ ਦਾ ਐਲਾਨ

ਜਲੰਧਰ: ਦੇਸ਼ ਭਰ ‘ਚ ਭਾਜਪਾ ਦੀਆਂ ਫਾਸ਼ੀ ਨੀਤੀਆਂ ਦਾ ਡੱਟਵਾਂ ਵਿਰੋਧ ਕਰਨ ਲਈ ਖੱਬੀਆਂ ਧਿਰਾਂ ਦੇ ਸਾਂਝੇ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ‘ ਦੀ ਮੀਟਿੰਗ ਇਥੋਂ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ। ਮੀਟਿੰਗ ਵਿੱਚ ਫਰੰਟ ਦਾ ਅੱਠ ਨੁਕਾਤੀ ਆਧਾਰ ਚੋਖਟਾਂ ਕੁੱਝ ਸੋਧਾਂ ਨਾਲ ਪਾਸ ਕਰ ਦਿੱਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਹ ਫਰੰਟ ਰਾਜਨੀਤਕ ਹੋਵੇਗਾ ਅਤੇ ਰਾਜਨੀਤਕ ਮੁੱਦਿਆਂ ‘ਤੇ ਸਰਗਰਮੀ ਕਰੇਗਾ।ਇਸ ਫਰੰਟ ਦੀ ਮੁੱਖ ਸੇਧ ਮੋਦੀ ਹਕੂਮਤ ਦੀਆਂ ਫਾਸ਼ੀ ਨੀਤੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ, ਲਾਮਬੰਦ ਕਰਨਾ ਅਤੇ ਸੰਘਰਸ਼ ਦੇ ਮੈਦਾਨ ਵਿੱਚ ਲਿਆਉਣਾ ਹੋਵੇਗਾ। ਮੋਦੀ ਸਰਕਾਰ ਵਲੋ ਦੇਸੀ ਵਿਦੇਸ਼ੀ ਕਾਰਪੋਰੇਟੀ ਲੁੱਟ ਲਈ ਲਿਆਂਦੀਆਂ ਜਾ ਰਹੀਆਂ ਨੀਤੀਆ ਦਾ ਵਿਰੋਧ ਕਰਨਾ ਹੋਵੇਗਾ। ਇਸ ਫਰੰਟ ਦਾ ਮਕਸਦ ਦੇਸ਼ ਚ ਮੋਦੀ ਹਕੂਮਤ ਦੀਆ ਕੇਂਦਰੀਕਰਨ ਦੀ ਨੀਤੀਆਂ ਦਾ ਵਿਰੋਧ, ਹਾਸਿਲ ਫੈਡਰਲ ਧਾਰਾਵਾਂ ਦੀ ਰਾਖੀ, ਹਕੀਕੀ ਫੈਡਰਲਿਜਮ ਦੀ ਪ੍ਰਾਪਤੀ ਲਈ ਲੜਣਾ ਹੋਵੇਗਾ। ਇਹ ਫਰੰਟ ਚੋਣਾਂ ਲੜਣ ਜਾਂ ਚੋਣਾਂ ਦਾ ਵਿਰੋਧ ਕਰਨ ਦਾ ਫਰੰਟ ਨਹੀ ਹੋਵੇਗਾ।
ਉਨਾਂ ਅੱਗੇ ਦੱਸਿਆ ਕਿ ਦੇਸ਼ ਭਰ ਚ ਧਾਰਮਿਕ ਘੱਟਗਿਣਤੀਆਂ, ਦਲਿਤਾਂ ਅਤੇ ਕਗਾਰ ਅਪ੍ਰੇਰਸਨ ਰਾਹੀ ਮੱਧ ਭਾਰਤ ਦੇ ਆਦਿਵਾਸੀਆਂ ਅਤੇ ਮਾਓਵਾਦੀਆਂ ‘ਤੇ ਢਾਹੇ ਜਾ ਰਹੇ ਜਬਰ ਖਿਲਾਫ ਫਰੰਟ ਤਿਖਾ ਸੰਘਰਸ਼ ਕਰੇਗਾ। ਮੀਟਿੰਗ ਵਿੱਚ ਬਿਹਾਰ ਵਿੱਚ ਭਵਿਖੱਤ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਥੋਕ ‘ਚ ਵੋਟਾਂ ਕੱਟਣ ਲਈ ਲਾਗੂ ਕੀਤੇ ਜਾ ਰਹੇ ਨਾਗਰਿਕਤਾ ਸੋਧ ਕਨੂੰਨ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਨੂੰ ਸਿਰੇ ਦਾ ਜਮਹੂਰੀਅਤ ਘਾਤੀ ਅਮਲ ਕਰਾਰ ਦਿੱਤਾ।
ਮੀਟਿੰਗ ਨੇ ਸੰਗਰੂਰ ਜਿਲੇ ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਅੰਦੋਲਨ ਉਪਰ ਪੰਜਾਬ ਸਰਕਾਰ ਵਲੋ ਢਾਹੇ ਜਾ ਰਹੇ ਜਬਰ ਦੀ ਨਿੰਦਾ ਕੀਤੀ ਗਈ। ਮੀਟਿੰਗ ਨੇ ਗ੍ਰਿਫ਼ਤਾਰ ਕਾਰਕੁੰਨ ਰਿਹਾਅ ਕਰਨ, ਝੂਠੇ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ 25 ਜੁਲਾਈ ਦੀ ਪੁਲਸ ਜਬਰ ਵਿਰੋਧੀ ਰੈਲੀ ਦਾ ਜੋਰਦਾਰ ਸਮਰਥਨ ਕੀਤਾ ਗਿਆ।
ਮੀਟਿੰਗ ਵਿੱਚ ਫਾਸ਼ੀ ਹਮਲਿਆਂ ਅਤੇ ਤਿੱਖੇ ਹੋ ਰਹੇ ਪੁਲਸ ਜਬਰ ਖਿਲਾਫ 20 ਜੁਲਾਈ ਤੋਂ 15 ਅਗਸਤ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਕਨਵੈਨਸ਼ਨਾਂ ਕਰਕੇ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸੀ ਪੀ ਆਈ ਦੇ ਸੂਬਾ ਸੱਕਤਰ ਬੰਤ ਸਿੰਘ ਬਰਾੜ, ਆਰ ਐਮ ਪੀ ਆਈ ਦੇ ਆਗੂ ਪ੍ਰਗਟ ਸਿੰਘ ਜਾਮਾਰਾਏ, ਪ੍ਰੋ਼.ਜੈ ਪਾਲ ਸਿੰਘ, ਮਹੀਪਾਲ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਆਗੂ ਅਜਮੇਰ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਹਾਜ਼ਰ ਸਨ। -

ਦੁਸਾਂਝ ਕਲਾਂ ਦੇ ਸਾਬਕਾ ਸਰਪੰਚ ਸੇਵਾ ਸਿੰਘ ਨਹੀਂ ਰਹੇ!

ਗੁਰਾਇਆ: ਦੋਆਬੇ ਦੇ ਇਤਿਹਾਸਕ ਤੇ ਇਨਕਲਾਬੀ ਪਿੰਡ ਦੁਸਾਂਝ ਕਲਾਂ ਦੇ ਸਬਾਕਾ ਸਰਪੰਚ ਸੇਵਾ ਸਿੰਘ ਦੁਸਾਂਝ ਸਾਡੇ ਵਿਚਕਾਰ ਨਹੀਂ ਰਹੇ। ਉਹ ਇਸ ਵੇਲੇ ਸਰੀ ਕਨੇਡਾ ‘ਚ ਰਹਿੰਦੇ ਸਨ, ਜਿਥੇ ਉਨ੍ਹਾਂ ਆਪਣੇ ਆਖਰੀ ਸਾਹ ਲਏ। ਉਹ 2022 ‘ਚ ਭਾਰਤ ਆਏ ਸਨ।
ਉਨ੍ਹਾ ਦੇ ਦੇਹਾਂਤ ‘ਤੇ ਆਰਐੱਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ ਸਮੇਤ ਹੋਰ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। -

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਜੁਲਾਈ 2025)
ਰਵੀ ਕੰਵਰ
ਅਮਰੀਕਾ-ਨਾਟੋ ਅਸੈਂਬਲੀ ਦੇ ਸਮਾਂਤਰ ਲੋਕ ਅਸੈਂਬਲੀ
ਸਾਮਰਾਜੀ ਦੇਸ਼ਾਂ ਦੀ ਅਗਵਾਈ ਵਾਲੇ ਫੌਜੀ ਗਠਜੋੜ, ‘ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜੇਸ਼ਨ’, ਭਾਵ ‘ਨਾਟੋ’ ਦੀ ਪਾਰਲੀਮਾਨੀ ਅਸੈਂਬਲੀ ਦੀ ਅਮਰੀਕਾ ਦੇ ਓਹੀਊ ਸੂਬੇ ਦੇ ਡੇਟੋਨ ਸ਼ਹਿਰ ਵਿਖੇ 25 ਮਈ ਨੂੰ ਹੋਈ ਬੈਠਕ ਦਾ ਸਮੁੱਚੇ ਅਮਰੀਕਾ ਤੋਂ ਆਏ ਸੈਂਕੜੇ ਕਾਰਕੁੰਨਾਂ ਤੇ ਆਮ ਲੋਕਾਂ ਨੇ ਡੱਟਵਾਂ ਵਿਰੋਧ ਕੀਤਾ ਹੈ। ਵਿਰੋਧ ਦਾ ਸੱਦਾ ਅਮਰੀਕਾ ਵਿਚ ਅਮਨ-ਸ਼ਾਂਤੀ ਤੇ ਲੋਕ ਹਿੱਤਾਂ ਲਈ ਕੰਮ ਕਰ ਰਹੀਆਂ ‘ਏ.ਐਨ.ਐਸ. ਡਬਲਿਓ.ਈ.ਆਰ. ਗਠਜੋੜ’, ‘ਪੀਪਲਜ਼ ਫੋਰਮ’, ‘ਕੋਡਪਿੰਕ’ ਜਿਹੇ ਸੰਗਠਨਾਂ ਤੋਂ ਬਿਨਾਂ ਫਲਸਤੀਨੀਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਵਿਦਿਆਰਥੀ ਯੂਨੀਅਨਾਂ ਨੇ ਦਿੱਤਾ ਸੀ। ਨਾਟੋ ਦੀ ਪਾਰਲੀਮਾਨੀ ਅਸੈਂਬਲੀ ਦੇ ਸਮਾਨਾਂਤਰ ਹੋਏ ਇਸ ਇਕੱਠ ਦਾ ਨਾਂ ‘ਸ਼ਾਂਤੀ ਤੇ ਨਿਆਂ ਲਈ ਲੋਕ ਅਸੈਂਬਲੀ’ ਰੱਖਿਆ ਗਿਆ ਸੀ। ਆਯੋਜਕਾਂ ਦਾ ਦਾਅਵਾ ਹੈ ਕਿ ਨਾਟੋ ਅਜਿਹਾ ਫੌਜੀ ਗਠਜੋੜ ਹੈ, ਜੋ ਸੰਸਾਰ ਵਿਚ ਹਰ ਰੋਜ਼ ਨਵੀਆਂ ਜੰਗਾਂ ਭੜਕਾਉਂਦਾ ਹੈ ਤੇ ਸਮੁੱਚੇ ਸੰਸਾਰ ਦਾ ਫੌਜੀਕਰਨ ਕਰ ਰਿਹਾ ਹੈ। ‘‘ਨਾਟੋ ਕਹਿੰਦਾ ਹੈ ਹੋਰ ਵਧੇਰੇ ਜੰਗਾਂ, ਅਸੀਂ ਕਹਿੰਦੇ ਹਾਂ ਕੋਈ ਜੰਗ ਨਹੀਂ’’, ਇਸ ਅਸੈਂਬਲੀ ਵਿਚ ਸਭ ਤੋਂ ਵਧੇਰੇ ਗੂੰਜਣ ਵਾਲਾ ਨਾਅਰਾ ਸੀ।
1949 ’ਚ ਜਦੋਂ ਨਾਟੋ ਦਾ ਗਠਨ ਹੋਇਆ, ਉਦੋਂ ਸਿਰਫ 12 ਦੇਸ਼ ਇਸ ਦੇ ਮੈਂਬਰ ਸਨ। ਨਾਟੋ ਦਾ ਗਠਨ ਉਦੋਂ ਦੇ ਸ਼ਕਤੀਸ਼ਾਲੀ ਸਮਾਜਵਾਦੀ ਦੇਸ਼ ਸੋਵੀਅਤ ਯੂਨੀਅਨ (ਯੂਐਸਐਸਆਰ) ਤੋਂ ‘ਸਾਂਝੀ ਸੁਰੱਖਿਆ’ ਦੇ ਅਖੌਤੀ ਸਿਧਾਂਤ ਦੇ ਆਧਾਰ ’ਤੇ ਕੀਤਾ ਗਿਆ ਸੀ। 1955 ਵਿਚ ‘ਨਾਟੋ’ ਦੇ ਮੈਂਬਰ ਦੇਸ਼ਾਂ ਦੀਆਂ ਸੰਸਦਾਂ ਨੂੰ ਇਸ ਫੌਜੀ ਗਠਜੋੜ ਨਾਲ ਜੋੜਨ ਹਿੱਤ, ‘ਨਾਟੋ ਪਾਰਲੀਮਾਨੀ ਅਸੈਂਬਲੀ’ ਗਠਿਤ ਕੀਤੀ ਗਈ ਸੀ। ਨਾਟੋ ਗਠਜੋੜ, ਆਪਣੇ ਜਨਮ ਤੋਂ ਹੀ ਸਮਾਜਵਾਦੀ ਦੇਸ਼ਾਂ, ਜਮਹੂਰੀ ਲਹਿਰਾਂ ਅਤੇ ਆਪਣੀ ਆਜ਼ਾਦੀ ਲਈ ਲੜ ਰਹੇ ਦੇਸ਼ਾਂ ਵਿਰੁੱਧ ਸਾਜਿਸ਼ਾਂ ਅਤੇ ਜੰਗੀ ਮੁਹਿੰਮਾਂ ਦਾ ਸੰਚਾਲਕ ਰਿਹਾ ਹੈ। 1990 ’ਚ ਜਦੋਂ ਸੋਵੀਅਤ ਰੂਸ ਢਹਿ-ਢੇਰੀ ਹੋਇਆ, ਉਦੋਂ ਉੱਥੋਂ ਦੇ ਤਤਕਾਲੀ ਸਦਰ ਮਿਖਾਇਲ ਗੋਰਬਾਚੋਵ ਨਾਲ ਨਾਟੋ ਦੇ ਮੁੱਖ ਆਗੂ ਅਮਰੀਕਾ ਨੇ ਵਾਅਦਾ ਕੀਤਾ ਸੀ ਕਿ ਨਾਟੋ ਆਪਣਾ ਇਕ ਇੰਚ ਵੀ ਹੋਰ ਵਿਸਥਾਰ ਨਹੀਂ ਕਰੇਗਾ। ਇਸ ਵਾਅਦੇ ਨੂੰ ਠੁੱਠ ਦਿਖਾਉਂਦਿਆਂ ਅੱਜ ਇਹ 32 ਮੈਂਬਰੀ ਦੇਸ਼ਾਂ ਦਾ ਗਠਜੋੜ ਬਣ ਗਿਆ ਹੈ। ਇਸ ਦੇ ਮੈਂਬਰ ਦੇਸ਼ਾਂ ’ਚ ਇਸ ਵੇਲੇ 30 ਯੂਰਪ ਦੇ ਹਨ, ਜਦਕਿ 2 ਉਤਰੀ ਅਮਰੀਕੀ ਮਹਾਂਦੀਪ ਦੇ (ਅਮਰੀਕਾ ਤੇ ਕਨਾਡਾ) ਹਨ। ਇਨ੍ਹਾਂ ਤੋਂ ਬਿਨਾਂ ਜਾਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਦੱਖਣੀ ਕੋਰੀਆ ਵੀ ਸਾਲ 2022 ਤੋਂ ਇਸਦੀਆਂ ਲਗਭਗ ਸਾਰੀਆਂ ਮੀਟਿੰਗਾਂ ’ਚ ਭਾਗ ਲੈਂਦੇ ਹਨ। ਸੋਵੀਅਤ ਯੂਨੀਅਨ ਦੇ ਢਹਿਢੇਰੀ ਹੋਣ ਪਿਛੋਂ ਨਾਟੋ ਦੇ ਮੁੱਖ ਵਿਰੋਧੀ, ਸਭ ਤੋਂ ਵੱਡੇ ਦੇਸ਼ ਰੂਸੀ ਫੈਡਰੇਸ਼ਨ ਦੀਆਂ ਸਰਹੱਦਾਂ ਨਾਲ ਲੱਗਦੇ ਬਹੁਤੇ ਦੇਸ਼ ਇਸਦੇ ਮੈਂਬਰ ਬਣਾ ਲਏ ਗਏ ਹਨ। ਲੰਘੇ 3 ਸਾਲਾਂ ਤੋਂ ਜਾਰੀ ਯੂਕਰੇਨ-ਰੂਸ ਜੰਗ ਦਾ ਫੌਰੀ ਕਾਰਨ ਵੀ ਯੂਕਰੇਨ ਨੂੰ ਨਾਟੋ ’ਚ ਸ਼ਾਮਲ ਕਰਨ ਦੇ ਯਤਨ ਹੀ ਬਣੇ ਸਨ। ਕਿਉਂਕਿ ਯੂਕਰੇਨ, ਜਿਸਦੀ ਰੂਸ ਨਾਲ ਸਭ ਤੋਂ ਲੰਬੀ ਸਰਹੱਦ ਲੱਗਦੀ ਹੈ, ਦੇ ਨਾਟੋ ਦਾ ਮੈਂਬਰ ਬਨਣ ਨਾਲ ਨਾਟੋ ਗਠਜੋੜ, ਜੋ ਪਹਿਲਾਂ ਹੀ ਰੂਸੀ ਫੈਡਰੇਸ਼ਨ ਦੀ ਘੇਰਾਬੰਦੀ ਕਰਨ ਵਿਚ ਰੁੱਝਿਆ ਹੈ, ਰੂਸ ਦੇ ਐਨ ਸਿਰ ’ਤੇ ਬੈਠ ਜਾਵੇਗਾ। ਗਾਜ਼ਾ ’ਚ ਫ਼ਲਸਤੀਨੀਆਂ ਦਾ ਕਤਲੇਆਮ ਕਰ ਰਹੇ ਇਜ਼ਰਾਇਲ ਨੂੰ ਵੀ ਨਾਟੋ ਦੇਸ਼ਾਂ ਦੀ ਸਰਗਰਮ ਹਿਮਾਇਤ ਹਾਸਲ ਹੈ। ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਿੱਛੋਂ ਡੋਨਾਲਡ ਟਰੰਪ ਵਲੋਂ ਨਾਟੋ ਦੇ ਯੂਰਪੀ ਦੇਸ਼ਾਂ ’ਤੇ ਆਪਣੇ ਫੌਜੀ ਖਰਚੇ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਮਾਮਲੇ ’ਚ ਯੂਰਪੀ ਦੇਸ਼ ਵੱਡੀ ਹੱਦ ਤੱਕ ਗੋਡੇ ਟੇਕ ਵੀ ਚੁੱਕੇ ਹਨ। ਨਾਟੋ ਦੇ ਸਕੱਤਰ ਜਨਰਲ ਮਾਰਕ ਰੁੱਟ ਦੀ ਤਜ਼ਵੀਜ਼ ਹੈ ਕਿ ਸਾਰੇ ਯੂਰਪੀ ਦੇਸ਼ 2032 ਤੱਕ ਆਪਣੀ ਜੀ.ਡੀ.ਪੀ. ਦਾ 3.5% ਹਿੱਸਾ ਫੌਜ ’ਤੇ ਖਰਚਣ। ਇਹ ਪਹਿਲਾਂ ਕੀਤੇ ਜਾਂਦੇ 2% ਖਰਚੇ ਨਾਲੋਂ 75% ਵੱਧ ਹੈ। ਰੁੱਟ ਨੇ ਇਸਦੇ ਨਾਲ ਹੀ ਫੌਜੀ ਆਧਾਰਭੂਤ ਢਾਂਚੇ, ਸਾਈਬਰ ਸੁਰੱਖਿਆ ਆਦਿ ’ਤੇ ਇਸ ਤੋਂ ਬਿਨਾਂ ਜੀਡੀਪੀ ਦਾ 1.5% ਹੋਰ ਖਰਚਣ ਲਈ ਕਿਹਾ ਹੈ। ਇਹ ਦੋਵੇਂ ਖਰਚੇ (3.5%+1.5%) ਰਲਾਕੇ ਟਰੰਪ ਵੱਲੋਂ ਖਰਚ ਕਰਨ ਲਈ ਕਹੇ ਗਏ 5% ਦੇ ਬਰਾਬਰ ਪੁੱਜ ਜਾਂਦੇ ਹਨ। ਸਮੁੱਚੇ ਯੂਰਪੀ ਦੇਸ਼ਾਂ ’ਚ ਖੱਬੇ ਪੱਖੀ ਤੇ ਜਮਹੂਰੀ ਦਲਾਂ ਨੇ ਜੀ.ਡੀ.ਪੀ. ਦਾ 5% ਫੌਜੀ ਬਜਟ ਲਈ ਖਰਚਣ ਵਿਰੁੱਧ ‘ਡਿਸਆਰਮ ਯੂਰਪ’ ਨਾਂਅ ਦੀ ਮੁਹਿੰਮ ਵਿੱਢੀ ਹੋਈ ਹੈ। ਇਨ੍ਹਾਂ ਦੀ ਮੰਗ ਹੈ ਕਿ ਯੂਰਪ ਨੂੰ ਫੌਜੀ ਖਰਚੇ ਵਧਾਉਣ ਦੀ ਨਾਟੋ ਦੀ ਮੰਗ ਰੱਦ ਕਰ ਦੇਣੀ ਚਾਹੀਦੀ ਹੈ। ਇਸ ਰਕਮ ਨਾਲ ਰੂਸ ਤੋਂ ਸਸਤੀ ਊਰਜਾ ਖਰੀਦਣੀ ਚਾਹੀਦੀ ਹੈ ਅਤੇ ਆਪਣੀ ਆਰਥਕ ਸਥਿਤੀ ਸੁਧਾਰਨ ਲਈ ਚੀਨ ਨਾਲ ਵਪਾਰ ਵਧਾਉਣਾ ਚਾਹੀਦਾ ਹੈ।
ਨਾਟੋ ਦੀ ਪਾਰਲੀਮਾਨੀ ਅਸੈਂਬਲੀ ਦੇ ਸਮਾਨਾਂਤਰ ਹੋਈ ‘ਸ਼ਾਂਤੀ ਤੇ ਨਿਆਂ ਲਈ ਲੋਕ ਅਸੈਂਬਲੀ’ ਨੂੰ ਸੰਬੋਧਨ ਕਰਦਿਆਂ ‘ਏ.ਐਨ.ਐਸ.ਡਬਲਿਊ.ਈ.ਆਰ. ਗਠਜੋੜ’ ਦੇ ਆਗੂ ਡਲਾਸ ਇਕਮੈਨ ਨੇ ਕਿਹਾ, “ਇਹ ਮਹਿਜ ਮੀਟਿੰਗ ਨਹੀਂ ਹੈ, ਬਲਕਿ ਨਾਟੋ ਦੇ ਮੈਂਬਰ ਦੇਸ਼ ਡੇਟੋਨ ਵਿਖੇ ਇਹ ਤੈਅ ਕਰਨ ਲਈ ਇਕੱਠੇ ਹੋਏ ਹਨ ਕਿ ਉਨ੍ਹਾਂ ਦੀ ਅਗਲੀ ਘਾਤਕ ਜਿੱਤ ਕਿਹੜੀ ਹੋਵੇਗੀ, ਅਗਲਾ ਤਖਤਾ ਪਲਟ ਕਿਸ ਦੇਸ਼ ’ਚ ਕਰਨਾ ਹੈ ਤੇ ਅਗਲਾ ਕਬਜ਼ਾ ਕਿਸ ਖੇਤਰ ’ਤੇ ਹੋਵੇਗਾ।’’
‘ਕੋਡਪਿੰਕ’ ਦੇ ਆਗੂ ਦਨਾਕਾ ਕਾਫੋਵਿਚ ਨੇ ਕਿਹਾ, ‘‘ਨਾਟੋ, ਜਿਸ ਨੂੰ ਇਕ ਸ਼ਾਂਤੀ ਕਾਇਮ ਕਰਨ ਵਾਲੇ, ਜਮਹੂਰੀਅਤ ਦੇ ਰਾਖੇ, ਆਪਣੇ ਮੈਂਬਰ ਦੇਸ਼ਾਂ ਦੀ ਹਮਲਿਆਂ ਤੋਂ ਰੱਖਿਆ ਕਰਨ ਵਾਲੇ ਗਠਜੋੜ ਵਜੋਂ ਪੇਸ਼ ਕੀਤਾ ਜਾਂਦਾ ਹੈ, ਅਸਲ ’ਚ ਉਹ ਫੌਜੀ ਗਠਜੋੜ ਹੈ ਜਿਸਨੇ ਮੇਰੀ ਜਨਮ ਭੂਮੀ ਯੂਗੋਸਲਾਵੀਆ ਨੂੰ ਖਾਨਾਜੰਗੀ ਵਿਚ ਝੋਕ ਕੇ ਖੇਰੂੰ-ਖੇਰੂੰ ਕੀਤਾ ਹੈ। ਉਸ ਨੇ ਯੂਗੋਸਲਾਵੀਆ ਦੇ ਲੋਕਾਂ ਨੂੰ ਮਾਰਨ ਦਾ ਗੁਨਾਹ ਹੀ ਨਹੀਂ ਕੀਤਾ, ਬਲਕਿ ਉਨ੍ਹਾਂ ਫਾਸ਼ੀਵਾਦੀ ਕਾਤਲ ਟੋਲਿਆਂ ਦੀ ਪੁਸ਼ਤ ਪਨਾਹੀ ਕੀਤੀ ਹੈ ਜਿਨ੍ਹਾਂ ਨੇ ਯੂਗੋਸਲਾਵੀਆ ਦੇ ਪਿੰਡਾਂ ’ਚ ਘੁੰਮ-ਘੁੰਮ ਕੇ ਬੇਦੋਸ਼ੇ ਲੋਕਾਂ ਦਾ ਕਤਲੇਆਮ ਕਰਕੇ ਖਾਨਾਜੰਗੀ ਵਿੱਢਣ ਰਾਹੀਂ ਜੰਗੀ ਅਪਰਾਧ ਕੀਤਾ ਹੈ। ਅਫਗਾਨਿਸਤਾਨ ’ਚ ਗੈਰ ਕਾਨੂੰਨੀ ਕਬਜ਼ੇ ਤੇ ਵਰਿ੍ਹਆਂ ਬੱਧੀ ਚੱਲੀ ਖਾਨਾਜੰਗੀ ਦਾ ਮੁੱਖ ਚਾਲਕ ਵੀ ਨਾਟੋ ਹੀ ਸੀ।’’
ਪਿਛੋਂ ‘ਅਸੈਂਬਲੀ’ ’ਚ ਜੁੜੇ ਲੋਕ ਮੁਜ਼ਾਹਰਾ ਕਰਕੇ ਡੇਟੋਨ ਸ਼ਹਿਰ ਦੇ ‘ਸੈਂਟ ਜੋਹਨ ਯੂਨਾਈਟਿਡ ਚਰਚ’ ਵਿਖੇ ਹੋ ਰਹੇ ਇਕ ਹੋਰ ਜੰਗ ਵਿਰੋਧੀ ਆਯੋਜਨ ’ਚ ਪੁੱਜੇ। ਇਸ ਮਾਰਚ ਵਿਚ ਸ਼ਾਮਲ ਕਾਰਕੁੰਨਾਂ ਨੇ ‘ਅਮਰੀਕਾ-ਨਾਟੋ ਅਫਰੀਕਾ ਛੱਡੋ!’, ‘ਪੈਸਾ ਨੌਕਰੀਆਂ ਤੇ ਸਿੱਖਿਆ ’ਤੇ ਖਰਚ ਕਰੋ, ਜੰਗਾਂ ਤੇ ਕਬਜ਼ਿਆਂ ’ਤੇ ਨਹੀਂ’ ਦੀ ਮੰਗ ਉਭਾਰਦੇ ਨਾਂਅਰੇ ਗੂੰਜਾਏ।
ਚਰਚ ਵਿਚਲੇ ਜੰਗ ਵਿਰੋਧੀ ਇਕੱਠ ਨੂੰ ਸੰਬੋਧਨ ਕਰਦਿਆਂ ਈਸਾਈ ਧਰਮ ਗੁਰੂ ਟਾਚੇ ਨੇ ਕਿਹਾ, ‘‘ਨਾਟੋ ਦੇ ਆਗੂਆਂ ਨੇ ਜਦੋਂ ਡੇਟੋਨ ਵਿਖੇ ਪਾਰਲੀਮਾਨੀ ਅਸੈਂਬਲੀ ਦੀ ਮੀਟਿੰਗ ਕਰਨ ਦਾ ਫੈਸਲਾ ਲਿਆ ਹੋਵੇਗਾ ਤਾਂ ਉਨ੍ਹਾਂ ਨੇ ਇੱਥੇ ਇਸਦਾ ਐਨਾ ਜ਼ਿਆਦਾ ਵਿਰੋਧ ਹੋਣ ਦੀ ਆਸ ਨਹੀਂ ਕੀਤੀ ਹੋਵੇਗੀ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਸਮੁੱਚੇ ਅਮਰੀਕਾ ਵਿਚੋਂ ਇੱਥੇ ਇਹ ਕਹਿਣ ਲਈ ਆਏ ਹਾਂ ਕਿ ਅਸੀਂ ਤੁਹਾਡੀ ਗਲਬੇ ਤੇ ਲੁੱਟ-ਖਸੁੱਟ ’ਤੇ ਅਧਾਰਤ ਵਿਦੇਸ਼ ਨੀਤੀ ਰੱਦ ਕਰਕੇ ਹਾਂ। ਅਸੀਂ ਅਜਿਹੀ ਰਾਜਸੀ-ਆਰਥਿਕ ਪ੍ਰਣਾਲੀ ਨੂੰ ਰੱਦ ਕਰਦੇ ਹਾਂ ਜਿਹੜੀ ਲੋਕਾਂ ਤੇ ਸਾਡੇ ਗ੍ਰਹਿ ਦੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਫੌਜੀਕਰਨ ਨੂੰ ਤਰਜੀਹ ਦਿੰਦੀ ਹੈ।
ਪਿਛਲੇ 20 ਤੋਂ ਵੱਧ ਸਾਲਾਂ ’ਚ ਅਮਰੀਕਾ ਨੇ ਕਦੇ ਵੀ ਨਾਟੋ ਪਾਰਲੀਮਾਨੀ ਅਸੈਂਬਲੀ ਦੀ ਮੀਟਿੰਗ ਦੀ ਮੇਜ਼ਬਾਨੀ ਨਹੀਂ ਕੀਤੀ ਸੀ। ਇਸ ਮੀਟਿੰਗ ਦੀ ਮੇਜ਼ਬਾਨੀ ਕਰਨ ਦਾ ਵਿਸ਼ੇਸ਼ ਕਾਰਨ ‘ਡੇਟੋਨ ਸਮਝੌਤੇ’, ਦੀ 30ਵੀਂ ਵਰ੍ਹੇਗੰਢ ਹੈ। ਯਾਦ ਰਹੇ ਇਹ ਉਹੋ ਸਮਝੌਤਾ ਹੈ ਜਿਸ ਰਾਹੀਂ ਸਾਬਕਾ ਯੂਗੋਸਲਾਵੀਆ ਨੂੰ ਖੇਰੂੰ-ਖੇਰੂੰ ਕਰਨ ਵਾਲੀ ਯੂਗੋਸਲਾਵ ਜੰਗ ਦਾ ਅੰਤ ਹੋਇਆ ਸੀ।
ਇਸ ਲੋਕ ਅਸੈਂਬਲੀ ਵਿਚ ਸ਼ਾਮਲ ਹੋਣ ਲਈ ਸ਼ਿਕਾਗੋ ਤੋਂ ਕਈ ਘੰਟੇ ਦਾ ਸਫਰ ਕਰਕੇ ਪੁੱਜੀ ਕਾਰਕੁੰਨ ਜੂਲੀ ਅਪਰਾਇਟ ਦਾ ਕਹਿਣਾ ਸੀ ਕਿ ਇਹ ਅਸੈਂਬਲੀ 25 ਮਈ ਨੂੰ ਹੋ ਰਹੀ ਹੈ। ਇਹ ਦਿਨ ਅਫਰੀਕਾ ਮੁਕਤੀ ਦਿਵਸ ਵੀ ਹੈ। ਨਾਟੋ, ਅਮਰੀਕੀ ਸਾਮਰਾਜ, ਅਫਰੀਕੋਮ ਸਭ ਨੇ ਅਫਰੀਕਾ ’ਤੇ ਕਬਜ਼ਾ ਕੀਤਾ ਹੋਇਆ ਹੈ। ਉਹ ਕਹਿੰਦੇ ਹਨ ਅਸੀਂ ਇੱਥੇ ਸ਼ਾਂਤੀ ਕਾਇਮ ਕਰਨ ਲਈ ਹਾਂ। ਪਰ ਹਕੀਕਤ ਇਹ ਹੈ ਕਿ ਉਹ ਏਸ਼ੀਆ ਤੇ ਅਫਰੀਕਾ ਹੀ ਨਹੀਂ ਬਲਕਿ ਕੁੱਲ ਦੁਨੀਆ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ ਦੀ ਲੁੱਟ-ਖਸੁੱਟ ਕਰਨ ਲਈ ਅਫਰੀਕੀ ਦੇਸ਼ਾਂ ਵਿਚ ਫੁੱਟ ਪਾ ਰਹੇ ਹਨ ਅਤੇ ਕਬਜ਼ੇ ਕਰ ਰਹੇ ਹਨ।
ਹੋਰ ਦੇਸ਼ਾਂ ’ਚ ਵੀ ਹੋਇਆ ਨਾਟੋ ਦਾ ਤਿੱਖਾ ਵਿਰੋਧ
ਇਸੇ ਦੌਰਾਨ ਨੀਦਰਲੈਂਡ ਦੇ ਸ਼ਹਿਰ ਹੇਗ ਵਿਖੇ 24-25 ਜੂਨ ਨੂੰ ਹੋਣ ਜਾ ਰਹੇ ਨਾਟੋ ਦੇ ਸ਼ਿਖਰ ਸੰਮੇਲਨ ਵਿਰੁੱਧ 22 ਜੂਨ ਨੂੰ ਸਮੂਚੀ ਦੁਨੀਆਂ ਤੋਂ ਪੁੱਜੇ ਕਾਰਕੂਨਾਂ ਨੇ ਇਸਦੇ ਸਮਾਨਾਂਤਰ ਕਾਨਫਰੰਸ ਅਤੇ ਰੋਸ ਮੁਜਾਹਰਾ ਕੀਤਾ। ਯੂਰਪ ਦੀਆਂ ਕਮਿਊਨਿਸਟ ਪਾਰਟੀਆਂ ਤੇ ਖੱਬੇ ਪੱਖੀਆਂ ਦੇ ਗਠਜੋੜ ‘ਯੂਰੋਪੀਅਨ ਲੈਫਟ’ ਦੇ ਸੱਦੇ ’ਤੇ ਹੋਏ ਇਸ ਇਕੱਠ ਦਾ ਨਾਅਰਾ ਸੀ-‘‘ਟਕਰਾਅ ਦੀ ਥਾਂ ਸਹਿਯੋਗ ’ਤੇ ਟਿਕਿਆ ਇਕ ਅਮਨਪੂਰਣ ਤੇ ਨਿਆਂ ਅਧਾਰਤ ਯੂਰਪ।’’
ਸੰਸਾਰ ਭਰ ਦੇ ਪੂੰਜੀਵਾਦੀ ਆਗੂ ਜਦੋਂ 24-25 ਜੂਨ ਨੂੰ ਹੇਗ ਵਿਖੇ ਇਕ ਬੰਦ ਕਮਰਾ ਬੈਠਕ ਦੀ ਤਿਆਰੀ ਕਰ ਰਹੇ ਹਨ, ਠੀਕ ਉਦੋਂ ਦੁਨੀਆਂ ਭਰ ਤੋਂ ਇਥੇ ਪੁੱਜੇ ਹਜ਼ਾਰਾਂ ਲੋਕ ਇਕ ਵੱਖਰੇ ਭਵਿੱਖ ਦੀ ਮੰਗ ਕਰਨ ਲਈ ਇਕੱਠੇ ਹੋਏ ਹਨ। ਉਹ ਭਵਿੱਖ, ਜਿਸਦੀ ਲੋੜ ਫੌਜੀ ਬਜਟਾਂ ਵਿਚ ਕਟੌਤੀ ਤੇ ਨਿਰੰਤਰ ਜਾਰੀ ਜੰਗਾਂ ਦਾ ਖਾਤਮਾ ਕਰਨਾ ਤੇ ਵਿਨਾਸ਼ ਦੀ ਥਾਂ ਕੂਟਨੀਤੀ ਨੂੰ ਤਰਜੀਹ ਦੇਣਾ ਹੈ।
ਇਕ ਦਿਨ ਪਹਿਲਾਂ ਹੀ ਅਪਣੇ ਦੇਸ਼ ਇਟਲੀ ਵਿਚ ਦੇਸ਼ ਦੀ ਸਰਕਾਰ ਦੀ ਫ਼ਲਸਤੀਨੀਆਂ ਵਿਰੁੱਧ ਨਰਸੰਘਾਰ ਵਿਚ ਭਿਆਲੀ ਤੇ ਜੰਗਾਂ ਤੇ ਫੌਜੀਕਰਣ ਦੇ ਖਾਤਮੇ ਦੀ ਮੰਗ ਨੂੰ ਲੈ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕਰਕੇ ਆਏ ਸੀ.ਏ.ਯੂ. ਵਿਦਿਆਰਥੀ ਜੱਥੇਬੰਦੀ ਦੇ ਕਾਰਕੁੰਨ ਵੀ ਇਸ ਇਕੱਠ ਵਿਚ ਸ਼ਾਮਲ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ਵਲੋਂ ਈਰਾਨ ਉਤੇ ਭੀਸ਼ਣ ਬੰਬਾਰੀ ਕਰਨ ਤੋਂ ਬਾਅਦ ਇਹ ਫੌਰੀ ਲੋੜ ਬਣ ਜਾਂਦੀ ਹੈ ਕਿ ਅਸੀਂ ਅਪਣੇ ਦੇਸ਼ਾਂ ਦੀਆਂ ਸਰਕਾਰਾਂ ਤੋਂ ਨਾਟੋ ਤੋਂ ਫੌਰੀ ਬਾਹਰ ਹੋਣ ਦੀ ਮੰਗ ਕਰੀਏ। ਉਨ੍ਹਾਂ ਨਾਟੋ ਤੇ ਅਮਰੀਕਾ ਦੀ ਦੁਨੀਆਂ ਨੂੰ ਇਕ ਸਥਾਈ ਜੰਗੀ ਅਰਥਚਾਰੇ ਵੱਲ ਧੱਕਣ ਤੇ ਚੌਗਿਰਦੇ ਦਾ ਘਾਣ ਕਰਨ ਲਈ ਸਖ਼ਤ ਨਿਖੇਧੀ ਕੀਤੀ। ਨਾਲ ਹੀ ਇਸ ਵਿਰੁੱਧ ਨਿਰੰਤਰ ਲਾਮਬੰਦੀ ਕਰਨ ਦਾ ਅਹਿਦ ਦਿ੍ਰੜ੍ਹਾਇਆ।
ਅਮਰੀਕਾ ਵਲੋਂ, ਈਰਾਨ ’ਤੇ ਬੰਬਾਰੀ ਕਰਨ ਦੇ ਕੁੱਝ ਹੀ ਘੰਟਿਆਂ ਪਿਛੋਂ ਹੋਏ ਇਸ ਇਕੱਠ ਨੂੰ ਸੰਬੋਧਨ ਕਰਦਿਆਂ ‘ਵਰਕਰਜ਼ ਪਾਰਟੀ ਆਫ ਬੈਲਜੀਅਮ’ ਦੇ ਆਗੂ, ਯੂਰਪੀ ਸੰਸਦ ਦੇ ਮੈਂਬਰ ਮਾਰਕ ਬੋਟੇਂਗਾ ਨੇ ਕਿਹਾ, “ਜੇਕਰ ਤੁਸੀਂ ਪਰਮਾਣੂ ਟਿਕਾਣਿਆਂ ’ਤੇ ਬੰਬ ਸੁੱਟ ਰਹੇ ਹੋ ਤਾਂ ਤੁਸੀਂ ਪਰਮਾਣੂ ਰੇਡੀਏਸ਼ਨ ਤੇ ਤਬਾਹੀ ਦਾ ਜੋਖ਼ਮ ਮੁੱਲ ਲੈਣ ਦੇ ਨਾਲ-ਨਾਲ ਵੱਡੀ ਗਿਣਤੀ ’ਚ ਬੇਦੋਸ਼ੇ ਨਾਗਰਿਕਾਂ ਦਾ ਕਤਲੇਆਮ ਵੀ ਕਰ ਰਹੇ ਹੋ।
ਯੂਰਪ ਦੇ ਰਾਜਸੀ ਆਗੂ ਤੇ ਅਦਾਰੇ ਜਦੋਂ ਈਰਾਨ ’ਤੇ ਅਮਰੀਕੀ ਹਮਲੇ ਦੀ ਨਿਖੇਧੀ ਕਰਨ ’ਚ ਨਾਕਾਮ ਹੀ ਨਹੀਂ ਰਹੇ ਬਲਕਿ ਅਮਰੀਕਾ ਦੇ ਹੱਕ ’ਚ ਖਲੋਤੇ ਹਨ, ਉਦੋਂ ਹੇਗ ਵਿਚ ਹੋਏ ਇਸ ਇਕੱਠ ਨੇ ਅਜਿਹੇ ਹਮਲਿਆਂ ਨੂੰ ਰੋਕਣ ਲਈ ਫੈਸਲਾਕੁੰਨ ਤਬਦੀਲੀ ਦਾ ਸੱਦਾ ਦਿੱਤਾ ਹੈ। ਇਸ ਇਕੱਠ ਨੇ ਫ਼ਲਸਤੀਨ ਤੇ ਈਰਾਨ ਦੇ ਲੋਕਾਂ ਅਤੇ ਇਸ ਹਮਲੇ ’ਚ ਜਖ਼ਮੀ ਹੋਏ ਤੇ ਮਾਰੇ ਗਏ ਬੇਦੋਸ਼ਿਆਂ ਪ੍ਰਤੀ ਇਕਜੁਟਤਾ ਦਾ ਇਜ਼ਹਾਰ ਕਰਦਿਆਂ, ਇਨ੍ਹਾਂ ਜੁਰਮਾਂ ’ਚ ਯੂਰਪੀ ਯੂਨੀਅਨ ਦੀ ਭਿਆਲੀ ਰੋਕਣ ਲਈ ਲਾਮਬੰਦੀ ਨਿਰੰਤਰ ਜਾਰੀ ਰੱਖਣ ਦਾ ਸੱਦਾ ਦਿੱਤਾ ਹੈ।
ਨਾਟੋ ਦੀ ਇਸ ਬੈਠਕ ਦਾ ਮੁੱਖ ਏਜੰਡਾ ਇਸਦੇ ਮੈਂਬਰ ਯੂਰਪੀ ਦੇਸ਼ਾਂ ਦੀ ਜੀ.ਡੀ.ਪੀ. ਦਾ 5% ਫੌਜੀ ਖਰਚਿਆਂ ਲਈ ਰਾਖਵਾਂ ਰੱਖਿਆ ਜਾਣਾ ਯਕੀਨੀ ਬਨਾਉਣਾ ਹੈ। ਇਸਦੇ ਸਿਰੇ ਚੜ੍ਹਨ ਦੇ ਆਸਾਰ ਨਜ਼ਰ ਨਹੀਂ ਆਉਦੇ।
ਅਮਰੀਕਾ ਨੇ ਇਹ ਕਹਿੰਦਿਆਂ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਕਿ ਉਹ ਪਹਿਲਾਂ ਹੀ ਬੜਾ ਯੋਗਦਾਨ ਪਾਉਂਦਾ ਆ ਰਿਹਾ ਹੈ। ਸਪੇਨ ਪਹਿਲਾਂ ਹੀ ਨਾਟੋ ਨਾਲ ਡੀਲ ਕਰਕੇ 5% ਦੀ ਇਸ ਹਦਬੰਦੀ ਤੋਂ ਛੋਟ ਲੈ ਚੁੱਕਾ ਹੈ, ਹੁਣ ਤਾਂ ਉਹ ਇਸ ਨੂੰ ਬੈਠਕ ਦੇ ਐਲਾਨਨਾਮੇ ਵਿਚ ਦਰਜ ਕਰਵਾਉਣ ਦੀ ਆਸ ਵਿਚ ਹੈ। ਦੇਖਣਾ ਇਹ ਹੈ ਕਿ ਬੈਲਜ਼ੀਅਮ, ਕਨਾਡਾ, ਇਟਲੀ ਤੇ ਫਰਾਂਸ ਵਰਗੇ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਦੇਸ਼ ਇਸ ਪ੍ਰਤੀ ਕੀ ਪਹੁੰਚ ਅਪਨਾਉਦੇ ਹਨ।
(23-6-2025)
ਬ੍ਰਿਟੇਨ : ਹਥਿਆਰੀਕਰਨ ਤੇ ਲੋਕ ਸਹੂਲਤਾਂ ’ਚ ਕਟੌਤੀ ਖ਼ਿਲਾਫ਼ ਜਨ ਸੰਗਰਾਮ
ਯੂਨਾਇਟਿਡ ਕਿੰਗਡਮ (ਯੂ.ਕੇ.), ਜਿਸ ਨੂੰ ਬਿ੍ਰਟੇਨ ਜਾਂ ਇੰਗਲੈਂਡ ਵੀ ਕਿਹਾ ਜਾਂਦਾ ਹੈ, ਦੀ ਰਾਜਧਾਨੀ ਲੰਡਨ ਦੇ ਕੇਂਦਰੀ ਹਿੱਸੇ ’ਚ, ਲੰਘੀ 7 ਜੂਨ ਨੂੰ ਦੇਸ਼ ਭਰ ’ਚੋਂ ਪੁੱਜੇ 20 ਹਜ਼ਾਰ ਤੋਂ ਵੱਧ ਲੋਕਾਂ ਵਲੋਂ ਇਕ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦਾ ਸੱਦਾ ਦੇਸ਼ ਦੀਆਂ ਟਰੇਡ ਯੂਨੀਅਨਾਂ ਅਤੇ ਸਿਹਤ ਤੇ ਆਵਾਸ ਨਾਲ ਜੁੜੇ ਸੰਗਠਨਾਂ ਲਈ ਕੰਮ ਕਰ ਰਹੇ ਧੜਿਆਂ ਨੇ ਦਿੱਤਾ ਸੀ। ਮੁਜ਼ਾਹਰੇ ਦਾ ਨਾਂਅ ‘ਕੌਮੀ ਲੋਕ ਅਸੈਂਬਲੀ’ ਰੱਖਿਆ ਗਿਆ ਸੀ। ਇਸ ਦਾ ਮੁੱਖ ਥੀਮ ਸੀ, ‘‘ਸਟਾਰਮਰ ਸਰਕਾਰ ਇਸ ਦੇਸ਼ ਦੇ ਲੋਕਾਂ ਵਿਰੁੱਧ ਜਮਾਤੀ ਜੰਗ ਚਲਾ ਰਹੀ ਹੈ, ਲੋਕ ਅਸੈਂਬਲੀ, ਇਸ ਨੂੰ ਹਰ ਹਾਲਤ ਰੋਕੇ ਜਾਣ ਦਾ ਐਲਾਨ ਕਰਦੀ ਹੈ।’’
ਮੁਜ਼ਾਹਰਾਕਾਰੀ, ਜਨਤਕ ਸੇਵਾਵਾਂ ਲਈ ਹੋਰ ਵਧੇਰੇ ਫੰਡ ਅਲਾਟ ਕੀਤੇ ਜਾਣ, ਅਮੀਰਾਂ ਤੋਂ ਵਧੇਰੇ ਜਾਇਦਾਦ ਟੈਕਸ ਵਸੂਲਣ ਅਤੇ ਸਰਕਾਰ ਵੱਲੋਂ ਲੋਕਾਂ ਦੇ ਬੁਨਿਆਦੀ ਸਮਾਜਕ ਅਧਿਕਾਰਾਂ ’ਤੇ ਕੀਤੇ ਜਾ ਰਹੇ ਹਮਲੇ ਰੋਕਣ ਦੀ ਮੰਗ ਕਰ ਰਹੇ ਸਨ। ਇਹ ਮੁਜ਼ਾਹਰਾ ਕੀਰ ਸਟਾਰਮਰ ਵੱਲੋਂ ਫੌਜੀ ਜਨਰੈਲਾਂ ਤੇ ਹਥਿਆਰ ਨਿਰਮਾਤਾ ਕੰਪਨੀਆਂ ਨੂੰ ਵਧੇਰੇ ਪੈਸਾ ਦੇਣ ਦੇ ਵਾਅਦੇ ਤੋਂ ਇਕ ਹਫਤਾ ਪਿੱਛੋਂ ਕੀਤਾ ਗਿਆ ਹੈ।
ਲੇਬਰ ਪਾਰਟੀ ਦੇ ਜਿੱਤਣ ਪਿਛੋਂ 2024 ’ਚ ਸੱਤਾ ’ਤੇ ਕਾਬਜ਼ ਹੋਈ ਵਜ਼ਾਰਤ ਨੇ ਅਜਿਹੀਆਂ ਬੜੀਆਂ ਨੀਤੀਆਂ ਐਲਾਨੀਆਂ ਤੇ ਲਾਗੂ ਕੀਤੀਆਂ ਹਨ, ਜਿਨ੍ਹਾਂ ਨਾਲ ਆਮ ਆਦਮੀ ਦੀ ਰੋਜ਼ੀ-ਰੋਟੀ ਖਤਰੇ ’ਚ ਪੈ ਗਈ ਹੈ। ਬਜ਼ੁਰਗਾਂ ਨੂੰ ਸਿਆਲ ’ਚ ਈਂਧਣ ’ਤੇ ਮਿਲਦੀ ਮੱਦਦ ਘਟਾਉਣੀ, ਦੋ ਬੱਚਿਆਂ ਵਾਲੇ ਮਾਪਿਆਂ ਨੂੰ ਮਿਲਦੀਆਂ ਸਹੂਲਤਾਂ ਜਾਰੀ ਰੱਖਣ ਤੋਂ ਆਨਾਕਾਨੀ ਕਰਨੀ, ਅਪੰਗਾਂ ਨੂੰ ਮਿਲਦੀ ਆਰਥਕ ਮੱਦਦ ’ਚ ਕਟੌਤੀ ਕਰਨੀ ਆਦਿ ਇਨ੍ਹਾਂ ਨੀਤੀਆਂ ਦੀਆਂ ਕੁੱਝ ਵੰਨਗੀਆਂ ਹਨ। ਸਰਕਾਰ ਨੇ ਯੂਰਪ ਦੇ ਹਥਿਆਰੀਕਰਨ ਦੇ ਅਜੰਡੇ ਦੀ ਸਰਗਰਮ ਭਿਆਲ ਬਣਦਿਆਂ, ਦੇਸ਼ ਨੂੰ ‘ਯੁੱਧ ਲਈ ਤਿਆਰ, ਪੂਰੀ ਤਰ੍ਹਾਂ ਹਥਿਆਰਬੰਦ ਕਰਨ’ ਦੇ ਨਿਸ਼ਾਨੇ ਦੀ ਪ੍ਰਾਪਤੀ ਹਿੱਤ ਫੌਜੀ ਖਰਚਿਆਂ ਨੂੰ ਚੋਖਾ ਵਧਾਉਣ ਦਾ ਐਲਾਨ ਵੀ ਕੀਤਾ ਹੈ।
ਇਸ ਅਜੰਡੇ ਤਹਿਤ ਸਰਕਾਰ ਦੇਸ਼ ਦੀ ਸੁਰੱਖਿਆ ਪ੍ਰਤੀ ਖਤਰਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੀ ਹੈ, ਤਾਂ ਜੋ ਸੌਖਿਆਂ ਹੀ ਦੇਸ਼ ਦਾ ਫੌਜੀਕਰਨ ਕੀਤਾ ਜਾ ਸਕੇ। ਉਸ ਵਲੋਂ ਹਰ ਕਿਸੇ ਨੂੰ ਦੇਸ਼ ਦੀ ਸੁਰੱਖਿਆ ਦਾ ਹਿੱਸਾ ਬਨਣ ਦਾ ਸੱਦਾ ਦੇਣਾ, ਇਹ ਸਾਬਤ ਕਰਨ ਦਾ ਯਤਨ ਹੈ ਕਿ ਬੇਲਗਾਮ ਫੌਜੀਕਰਨ ਤੇ ਸਮਾਜਿਕ ਖਰਚਿਆਂ ਵਿਚ ਕਟੌਤੀਆਂ ਦਾ ਵਿਰੋਧ ਕਰ ਰਹੇ ਆਮ ਲੋਕ ਦੇਸ਼ ਭਗਤ ਨਹੀਂ ਹਨ ।
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਨ੍ਹੀ ਦਿਨੀਂ ਇਹ ਵੀ ਪੁਸ਼ਟੀ ਕੀਤੀ ਹੈ ਕਿ ਫੌਜੀ ਖਰਚਿਆਂ ’ਤੇ ਜੀਡੀਪੀ ਦਾ 3% ਖਰਚ ਕੀਤੇ ਜਾਣ ਦੀ ਯੋਜਨਾ ਹੈ। 12 ਨਵੀਆਂ ਪ੍ਰਮਾਣੂ ਪਨਡੁੱਬੀਆਂ ਤੇ ਅਥਾਹ ਖਰਚ ਕੀਤੇ ਜਾਣ ਦੇ ਨਾਲ ਹੀ ਖਰਬਾਂ ਪਾਊਂਡ ਪ੍ਰਮਾਣੂ ਹਥਿਆਰ, ਜੰਗੀ ਹਵਾਈ ਜਹਾਜ, ਮਿਜ਼ਾਇਲ ਪ੍ਰਣਾਲੀ ਆਦਿ ’ਤੇ ਖਰਚੇ ਜਾਣਗੇ। ‘ਪ੍ਰਮਾਣੂ ਹਥਿਆਰਾਂ ਵਿਰੋਧੀ ਮੁਹਿਮ’ ਦੀ ਕਾਰਕੁੰਨ ਸੋਫੀ ਬੋਲਟ ਦਾ ਕਹਿਣਾ ਹੈ, ‘‘ਇਹ ਸਰਕਾਰ ਦੇਸ਼ ਦੇ ਆਮ ਲੋਕਾਂ ਸਾਹਵੇਂ ਖਲੋਤੇ ਗੰਭੀਰ ਸੰਕਟ ਤੋਂ ਪੂਰੀ ਤਰ੍ਹਾਂ ਬੇਪਰਵਾਹ ਹੈ। ਉਸਦਾ ਧਿਆਨ, ਫੌਰੀ ਤੌਰ ’ਤੇ ਮੌਸਮੀ ਗੜਬੜਾਂ ਪੈਦਾ ਕਰਨ ਵਾਲਾ ਅਤੇ ਅੰਤਮ ਤੌਰ ’ਤੇ ਮਨੁੱਖਤਾ ਦਾ ਘਾਣ ਕਰਨ ਵਾਲਾ ਪ੍ਰਮਾਣੂ ਖਤਰਾ ਵਧਾਉਣ ’ਤੇ ਹੈ। ਸਰਕਾਰ, ਜਨਤਾ ਤੋਂ ਵਸੂਲੇ ਟੈਕਸਾਂ ਰਾਹੀਂ ਇਕੱਠੇ ਕੀਤੇ ਅਰਬਾਂ-ਖਰਬਾਂ ਪਾਊਂਡ ਹਥਿਆਰ ਕੰਪਨੀਆਂ ਦੇ ਮਾਲਕਾਂ-ਹਿੱਸੇਦਾਰਾਂ ਦੀਆਂ ਜੇਬਾਂ ’ਚ ਪਾ ਰਹੀ ਹੈ। ਦੂਜੇ ਪਾਸੇ ਇਨ੍ਹਾਂ ਹਥਿਆਰਾਂ ਨੂੰ ਤਿਆਰ ਕਰਨ ਵਾਲੇ ਮਿਹਨਤਕਸ਼ ਲੋਕ ਗਰੀਬੀ ਤੇ ਮਹਿਰੂਮੀ ਨਾਲ ਜੂਝ ਰਹੇ ਹਨ।
ਉਕਤ, ਫੌਜੀ ਖਰਚਿਆਂ ਦੀ ਪੂਰਤੀ ਲਈ ਕੌਮੀ ਸਿਹਤ ਸੇਵਾ (ਐਨ.ਐਚ.ਐਸ.), ਸਿੱਖਿਆ ਤੇ ਸਮਾਜਕ ਸੁਰੱਖਿਆ ਪ੍ਰਣਾਲੀਆਂ ’ਤੇ ਖਰਚੇ ਜਾਣ ਵਾਲੇ ਫੰਡਾਂ ’ਤੇ ਭਾਰੀ ਕੱਟ ਲਾਏ ਜਾ ਰਹੇ ਹਨ। ਅਪੰਗਤਾ ਲਾਭਾਂ ਵਿਚ ਤਜਵੀਜ਼ਤ ਕਟੌਤੀ, ਹਜ਼ਾਰਾਂ ਬੱਚਿਆਂ ਸਮੇਤ ਲਗਭਗ 2 ਲੱਖ 50 ਹਜ਼ਾਰ ਲੋਕਾਂ ਨੂੰ ਗੁਰਬਤ ਵੱਲ ਧੱਕ ਦੇਵੇਗੀ। ਲੋਕ ਅਸੈਂਬਲੀ ਨੇ ਉਚੇਚਾ ਨੋਟ ਕੀਤਾ ਹੈ ਕਿ ਸਟਾਰਮਰ ਵਲੋਂ ਪੇਸ਼ ਕੀਤੇ ਅਖੌਤੀ ਦੁਸ਼ਮਣ, ਜਿਨ੍ਹਾਂ ਦਾ ਟਾਕਰਾ ਕਰਨ ਦੇ ਨਾਂ ’ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ, ਹੱਥੋਂ ਅਜੇ ਤੱਕ ਕੋਈ ਵੀ ਬਿ੍ਰਟਿਸ਼ ਸ਼ਹਿਰੀ ਨਹੀਂ ਮਰਿਆ। ਪਰ ਪਿਛਲੇ ਇਕ ਦਹਾਕੇ ’ਚ ਸਮਾਜਿਕ ਖਰਚਿਆਂ ’ਚ ਕੀਤੀ ਕਟੌਤੀ ਸਦਕਾ 4 ਲੱਖ ਸ਼ਹਿਰੀ ਮਰ ਚੁੱਕੇ ਹਨ ਅਤੇ ਜੇ ਸਟਾਰਮਰ ਨੇ ਅਪੰਗਤਾ ਲਾਭਾਂ ’ਚ ਕਟੌਤੀ ਕੀਤੀ ਤਾਂ ਲੱਖਾਂ ਹੋਰ ਇਉਂ ਹੀ ਮਰਨਗੇ।
ਸਮਾਜਿਕ ਖਰਚੇ ’ਚ ਕਟੌਤੀਆਂ ਕਰਨ ਕਰਕੇ ਸਰਕਾਰ ਵਿਰੁੱਧ ਲੋਕ ਰੋਹ ਨਿਰੰਤਰ ਵੱਧਦਾ ਜਾ ਰਿਹਾ ਹੈ। ਲੇਬਰ ਪਾਰਟੀ ਦੇ 60% ਕਾਰਕੁੰਨਾਂ ਦਾ ਕਹਿਣਾ ਹੈ ਕਿ ਅਪੰਗਤਾ ਲਾਭਾਂ ’ਚ ਕਟੌਤੀ ਦੀ ਯੋਜਨਾ ਰੱਦ ਕੀਤੀ ਜਾਣੀ ਚਾਹੀਦੀ ਹੈ। ਪਾਰਟੀ ਦੇ ਦਰਜਨਾਂ ਸੰਸਦ ਮੈਂਬਰ ਵੀ ਇਸ ਬਾਰੇ ਡੂੰਘੀ ਚਿੰਤਾ ਪ੍ਰਗਟਾਅ ਚੁੱਕੇ ਹਨ।
‘ਲੋਕ ਅਸੈਂਬਲੀ’ ’ਚ ਬੋਲਦਿਆਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਡਾਇਨਾ ਐਬਟ ਨੇ ਕਿਹਾ ‘‘ਲੇਬਰ ਸਰਕਾਰ ਹਰ ਮੁਹਾਜ਼ ’ਤੇ ਸੱਜ ਪਿਛਾਖੜੀ ਪੈਂਤੜਾ ਲੈ ਰਹੀ ਹੈ। ਪ੍ਰਵਾਸੀਆਂ ਵਿਰੁੱਧ ਝੂਠ ਦਾ ਪ੍ਰਸਾਰ ਤੇ ਨਸਲੀ ਕੂੜ ਪ੍ਰਚਾਰ ਕਰ ਰਹੀ ਹੈ। ਕੀਰ ਸਟਾਰਮਰ ਦੀ ਇਹ ਸਿਰੇ ਦੀ ਅਹਿਮਕਾਨਾ ਤੇ ਬੇਥਵ੍ਹੀ ਸੋਚ ਹੈ ਕਿ ਪ੍ਰਵਾਸੀਆਂ ਨੇ ਹਰਿਆਵਲ ਭਰੀ ਇਸ ਖੁਸ਼ਹਾਲ ਧਰਤੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਪ੍ਰਵਾਸੀਆਂ ਨੇ ਤਾਂ ਸਗੋਂ ਆਪਣੇ ਖੂਨ-ਪਸੀਨੇ ਨਾਲ ਇਹ ਦੇਸ਼ ਉਸਾਰਿਆ ਹੈ ਤੇ ਧਰਤੀ ਨੂੰ ਜਰਖੇਜ਼ ਬਣਾਇਆ ਹੈ।’’ ਉਸਨੇ ਸਟਾਰਮਰ ਦੇ ‘ਅਜਨਬੀਆਂ ਦਾ ਟਾਪੂ’ ਭਾਸ਼ਣ ਨੂੰ ਨਸਲਵਾਦੀ ਸੋਚ ਦੀ ਪੈਦਾਵਾਰ ਕਹਿ ਕੇ ਇਸਦੀ ਕਰੜੀ ਨੁਕਤਾਚੀਨੀ ਕੀਤੀ।
‘ਕੌਮੀ ਅਸੈਂਬਲੀ’ ਅਨੁਸਾਰ ਲੇਬਰ ਸਰਕਾਰ ਦੀਆਂ ਨਾਕਾਮੀਆਂ ਤੇ ਇਸ ਵਲੋਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਏ ਜਾਣ ਨੇ ਹੀ ਨੀਲ ਫਰਾਗ ਦੀ ਧੁਰ ਸੱਜ ਪਿਛਾਖੜੀ ਪਾਰਟੀ ‘ਰਿਫਾਰਮ ਯੂ.ਕੇ.’, ਦੇ ਉਭਾਰ ਲਈ ਬਾਲਣ ਪ੍ਰਦਾਨ ਕੀਤਾ ਹੈ। ਇਸ ਕੂੜ ਨੂੰ ਵੀ ਰੱਦਿਆ ਗਿਆ ਕਿ ਘੱਟ ਤਨਖਾਹਾਂ ਜਾਂ ਜਨਤਕ ਸੇਵਾਵਾਂ ਦੇ ਨਿਘਾਰ ਲਈ ਸਿਰਫ ਪ੍ਰਵਾਸੀ ਹੀ ਜ਼ਿੰਮੇਵਾਰ ਹਨ। ਐਲਾਨ ਕੀਤਾ ਗਿਆ ਕਿ ਇਸ ਝੂਠ ਦਾ ਹਰ ਪੱਧਰ ’ਤੇ ਟਾਕਰਾ ਕਰਦਿਆਂ ਧੁਰ-ਪਿਛਾਖੜੀਆਂ ਨੂੰ ਭਾਂਜ ਦਿੱਤੀ ਜਾਵੇਗੀ।
‘ਕੌਮੀ ਲੋਕ ਅਸੈਂਬਲੀ’ ਦੇ ਇਸ ਮੁਜ਼ਾਹਰੇ ਨੇ ਸਰਕਾਰ ’ਤੇ ਉਸਦੀਆਂ ਲੋਕ ਵਿਰੋਧੀ ਯੋਜਨਾਵਾਂ ’ਤੇ ਮੁੜ ਵਿਚਾਰ ਕਰਨ ਲਈ ਦਬਾਅ ਬਣਾਇਆ ਹੈ। ਇਸਦੇ ਸਿੱਟੇ ਲਾਜ਼ਮੀ ਨਿਕਲਣਗੇ, ਕਿਉਂਕਿ ਪਹਿਲਾਂ ਵੀ ਅਜਿਹੀ ਲਾਮਬੰਦੀ ਦੇ ਦਬਾਅ ਅਧੀਨ ਕੇਂਦਰੀ ਵਜਾਰਤ ਨੇ ਸਿਆਲ ’ਚ ਮਿਲਦੀ ਈਂਧਣ ਦੀ ਸਹਾਇਤਾ ’ਚ ਸੁਝਾਈ ਕਟੌਤੀ ਘਟਾਉਣ ਦਾ ਐਲਾਨ ਕੀਤਾ ਸੀ। ਇਹ ਰਿਆਇਤ ਭਾਵੇਂ, ਅਜੋਕੇ ਵੱਡੇ ਆਰਥਿਕ ਹਮਲੇ ਦੇ ਮੁਕਾਬਲੇ ਨਗੂਣੀ ਜਿਹੀ ਹੀ ਹੈ, ਪਰ ਇਹ ਜਨਤਕ ਦਬਾਅ ਦੇ ਪ੍ਰਭਾਵ ਨੂੰ ਜ਼ਰੂਰ ਦਰਸਾਉਂਦੀ ਹੈ। ਇਸ ਲਈ ਦੇਸ਼ ਦੀਆਂ ਖੱਬੀਆਂ ਧਿਰਾਂ ਨੂੰ ਲੇਬਰ ਪਾਰਟੀ ਵਿਰੁੱਧ ਪੈਦਾ ਹੋ ਰਹੀ ਡੂੰਘੀ ਬੇਚੈਨੀ ਨੂੰ ਹੋਰ ਵਧੇਰੇ ਪੀਡੇ ਰੂਪ ਵਿਚ ਜਥੇਬੰਦ ਕਰਨ ਦੇ ਤਰੀਕੇ ਲੱਭਣੇ ਹੋਣਗੇ ਅਤੇ ਹੋਰ ਵੀ ਤੀਖਣ ਪ੍ਰਤੀਰੋਧ ਲਹਿਰ ਉਸਾਰਨੀ ਹੋਵੇਗੀ।
(10-6-2025)
ਅਰਜਨਟੀਨਾ: ਰਾਸ਼ਟਰਪਤੀ ਦੇ ਨਵ-ਉਦਾਰਵਾਦੀ ਹੱਲੇ ਖ਼ਿਲਾਫ਼ ਲੋਕ ਘੋਲ
ਦੱਖਣ ਅਮਰੀਕੀ ਮਹਾਂਦੀਪ ਦੇ ਧੁਰ ਦੱਖਣ ’ਚ ਅਟਲਾਂਟਿਕ ਮਹਾਂਸਾਗਰ ਦੇ ਕੰਢੇ ’ਤੇ ਵਸਿਆ ਅਰਜਨਟੀਨਾ, ਰਕਬੇ ਪੱਖੋਂ ਲਾਤੀਨੀ ਅਮਰੀਕੀ ਮਹਾਂਦੀਪ ਦਾ ਦੂਜਾ ਅਤੇ ਦੁਨੀਆ ਦਾ 8ਵਾਂ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਤੋਂ ਸਿਰਫ 5 ਲੱਖ ਮੁਰੱਬਾ ਕਿਲੋਮੀਟਰ ਛੋਟੇ ਇਸ ਦੇਸ਼ ਦੀ ਆਬਾਦੀ ਮਹਿਜ 4 ਕਰੋੜ 73 ਲੱਖ ਹੈ। ਇਸਦੀਆਂ ਸਰਹੱਦਾਂ ਇਸ ਮਹਾਂਦੀਪ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਤੋਂ ਇਲਾਵਾ ਚਿੱਲੀ ਤੇ ਪੈਰਾਗੁਏ ਨਾਲ ਵੀ ਲੱਗਦੀਆਂ ਹਨ।
ਲੰਘੀ 4 ਜੂਨ ਨੂੰ, ਰਾਜਧਾਨੀ ਬਿਊਨਿਸ ਆਰੀਅਸ ਵਿਚਲੀ ਇੱਥੋਂ ਦੀ ਸੰਸਦ, ਜਿਸਨੂੰ ‘ਕੌਮੀ ਕਾਂਗਰਸ’ ਕਹਿੰਦੇ ਹਨ, ਦੇ ਬਾਹਰ ਹਜ਼ਾਰਾਂ ਦੇਸ਼ ਵਾਸੀ ਇਕੱਠੇ ਹੋਏ ਸਨ। ਉਦੋਂ ਸੰਸਦ ਵਿਚ ਸੇਵਾ ਮੁਕਤ ਲੋਕਾਂ ਨੂੰ ਮਿਲਣ ਵਾਲੀਆਂ ਪੈਨਸ਼ਨਾਂ ਵਿਚ ਵਾਧੇ ਲਈ ਬਹਿਸ ਚੱਲ ਰਹੀ ਸੀ। ਸੰਸਦ ਨੇ ਪਿਛਲੇ ਸਾਲ ਵੀ ਪੈਨਸ਼ਨਾਂ ਚ ਵਾਧਾ ਕੀਤਾ ਸੀ। ਉਦੋਂ ਇਹ ਵਾਧਾ, ਦੇਸ਼ ਦੇ ਧੁਰ ਪਿਛਾਖੜੀ ਰਾਸ਼ਟਰਪਤੀ ਮਿੱਲੀ ਜੇਵੀਅਰ ਨੇ ਆਪਣੀ ਵੀਟੋ ਸ਼ਕਤੀ ਰਾਹੀਂ ਰੋਕ ਦਿੱਤਾ ਸੀ। ਅਰਜਨਟੀਨਾ ’ਚ ਰਾਸ਼ਟਰਪਤੀ ਤਰਜ਼ ਦੀ ਹਕੂਮਤ ਹੈ। ਭਾਵ ਸੱਤਾ ਰਾਸ਼ਟਰਪਤੀ ਦੇ ਹੱਥ ਹੁੰਦੀ ਹੈ, ਜੋ ਦੇਸ਼ ਦੀ ਸੰਸਦ ਦਾ ਫੈਸਲਾ ਰੱਦ ਕਰ ਸਕਦਾ ਹੈ। ਹਾਲਾਂਕਿ ਪ੍ਰਤੀਨਿੱਧ ਸਦਨ ਤੇ ਸੀਨੇਟ, ਦੋਹਾਂ ਚੋਂ ਕਿਸੇ ’ਚ ਵੀ ਰਾਸ਼ਟਰਪਤੀ ਦੀ ਪਾਰਟੀ ਕੋਲ ਬਹੁਮਤ ਨਹੀਂ ਹੈ।
ਕੌਮੀ ਅਸੈਂਬਲੀ ਨੇ ਇਸ ਵਾਰ ਪੈਨਸ਼ਨਾਂ ’ਚ 7% ਵਾਧਾ ਕਰਨ ਦੇ ਮਤੇ ’ਤੇ ਮੋਹਰ ਲਾਈ ਹੈ। ਸੀਨੇਟ ਵੱਲੋਂ ਵੀ ਇਸ ਨੂੰ ਪਾਸ ਕਰ ਦੇਣ ਦੀ ਪੂਰੀ ਸੰਭਾਵਨਾ ਹੈ। ਰਾਸ਼ਟਰਪਤੀ ਮਿੱਲੀ ਨੇ ਇਸ ਨੂੰ ‘ਪਾਖੰਡ ਤੇ ਲੋਕ ਲੁਭਾਉਣਾ’ ਕਿਹਾ ਹੈ। ਇਸਨੂੰ ਰੱਦ ਕਰਨ ਦੀ ਧਮਕੀ ਦਿੰਦਿਆਂ ਉਸਨੇ ਕਿਹਾ ਹੈ ਕਿ ਉਹ ਅਜਿਹੇ ਹਰ ਫੈਸਲੇ ਨੂੰ ਵੀਟੋ ਕਰੇਗਾ, ਜੋ ਦੇਸ਼ ਦੇ ‘ਵਿੱਤੀ ਸੰਤੁਲਨ’ ਦੇ ਮਾਮਲੇ ’ਚ ਬਜਟ ਘਾਟੇ ਨੂੰ ਜੀਰੋ ਕਰਨ ’ਚ ਬਾਧਕ ਬਣੇਗਾ। ਅਮਰੀਕੀ ਸਦਰ ਡੋਨਾਲਡ ਟਰੰਪ ਦੇ ਚਹੇਤੇ ਇਸ ਧੁਰ ਸੱਜ-ਪਿਛਾਖੜੀ ਅਰਥ ਸ਼ਾਸਤਰੀ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਕਰਕੇ ਦੇਸ਼ ’ਚ ਗਰੀਬੀ ਵੱਧ ਰਹੀ ਹੈ, ਅਪੰਗਤਾ ਦੇ ਸ਼ਿਕਾਰ ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਬੰਦ ਕਰਨ ਕਰਕੇ ਜ਼ਰੂਰੀ ਦਵਾਈਆਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਇਹੋ ਨਹੀਂ ਬੱਚਿਆਂ ਦੇ ਹਸਪਤਾਲਾਂ ਨੂੰ ਮਿਲਣ ਵਾਲੇ ਫੰਡਾਂ ’ਚ ਵੀ ਵੱਡੀ ਕਟੌਤੀ ਕਰਨ ਸਦਕਾ ਇਹ ਬੰਦ ਹੋਣ ਕੰਢੇ ਹਨ। ਇਹ ਧੁਰ ਸੱਜ-ਪਿਛਾਖੜੀ ਰਾਜਨੀਤੀਵਾਨ ਇਸ ਨੂੰ ‘ਆਰਥਿਕ ਚੈਨਸਾਅ’, ਭਾਵ ‘ਸਮਾਜਿਕ ਕਲਿਆਣ ਦੇ ਖਰਚਿਆਂ ਉਤੇ ਆਰਾ ਚਲਾਉਣਾ’ ਕਹਿੰਦਾ ਹੈ। ਸੰਸਦ ’ਚ ਪੈਨਸ਼ਨ ਵਾਧੇ ਬਾਰੇ ਬਹਿਸ ਦੌਰਾਨ ਉਸਨੇ ਆਪਣੇ ‘ਐਕਸ’ ਖਾਤੇ ’ਤੇ ਲਿਖਿਆ ਸੀ, ‘‘ਮੈਂ ਆਸ ਕਰਦਾ ਹਾਂ ਸੀਨੇਟਰ ਇਸ ਲੋਕ ਲੁਭਾਉਣੇ ਪਖੰਡ ਦਾ ਸਮਰਥਨ ਨਹੀਂ ਕਰਨਗੇ, ਪਰ ਜੇ ਉਹ ਅਜਿਹਾ ਕਰਦੇ ਹਨ ਤਾਂ ਮੈਂ ਜ਼ੀਰੋ ਬਜਟ ਘਾਟੇ ਵਿਚ ਅੱੜਿਕਾ ਬਣਨ ਵਾਲੇ ਹਰ ਫੈਸਲੇ ਨੂੰ ਵੀਟੋ ਕਰਾਂਗਾ।’’
ਦੇਸ਼ ਦੀ ਰਾਜਧਾਨੀ ਵਿਖੇ 4 ਜੂਨ ਨੂੰ ਹੋਇਆ ਵਿਸ਼ਾਲ ਇਕੱਠ ਪੈਨਸ਼ਨਰਾਂ, ਵਿਗਿਆਨੀਆਂ ਤੇ ਖੋਜਕਾਰਾਂ, ਇਸਤਰੀ ਅੰਦੋਲਨ ਦੇ ਵੱਖ-ਵੱਖ ਘਟਕਾਂ, ਟਰੇਡ ਯੂਨੀਅਨਾਂ, ਡਾਕਟਰਾਂ, ਰਾਜਨੀਤਕ ਪਾਰਟੀਆਂ, ਅਪੰਗਤਾ ਦਾ ਸ਼ਿਕਾਰ ਬੱਚਿਆਂ ਦੇ ਮਾਪਿਆਂ, ਕਲਾਕਾਰਾਂ, ਪੱਤਰਕਾਰਾਂ ਯਾਨੀ ਅਰਜਨਟੀਨੀ ਸਮਾਜ ਦੇ ਲਗਭਗ ਸਾਰੇ ਮਿਹਨਤਕਸ਼ ਹਿੱਸਿਆਂ ਨੂੰ ਇਕਜੁੱਟ ਕਰਨ ’ਚ ਸਫਲ ਰਿਹਾ ਹੈ। ਇਹ ਸਭ ਦੇਸ਼ ਦੀ ਕੌਮੀ ਕਾਂਗਰਸ ਦੇ ਸਾਹਵੇਂ ਕਲਿਆਣਕਾਰੀ ਖਰਚਿਆਂ ’ਚ ਕਟੌਤੀ ਕਰਨ ਦੇ ਯਤਨਾਂ ਵਿਰੁੱਧ ਇਕਜੁੱਟ ਖਲੋਤੇ ਸਨ।
ਰੈਲੀ-ਮੁਜ਼ਾਹਰੇ ’ਚ ਭਾਰੀ ਗਿਣਤੀ ਇਸਤਰੀਆਂ ਵੀ ਸ਼ਾਮਿਲ ਸਨ। 4 ਜੂਨ ਨੂੰ ਇਸਤਰੀਆਂ ਵਿਰੁੱਧ ਲਿੰਗਕ ਹਿੰਸਾ ਦਾ ਟਾਕਰਾ ਕਰਨ ਲਈ ਚੱਲੇ ਅੰਦੋਲਨ ਦੀ 10ਵੀਂ ਵਰ੍ਹੇਗੰਢ ਵੀ ਸੀ। ਇਸ ਅੰਦੋਲਨ ਦਾ ਨਾਅਰਾ ਸੀ ‘ਟਾਕਰਾ ਕਰਨ ਲਈ ਇਕ ਔਰਤ ਹੀ ਕਾਫੀ ਹੈ।’ ਇਸ ਤੋਂ ਬਿਨਾਂ ਇਸ ’ਚ ‘ਪੌਪੂਲਰ ਇਕੋਨੋਮੀ ਵਰਕਰਜ਼ ਯੂਨੀਅਨ’, ‘ਸਟੇਟ ਵਰਕਰਜ਼ ਐਸੋਸੀਏਸ਼ਨ’, ਕਿਸਾਨ ਜਥੇਬੰਦੀ ‘ਲਾ ਕੰਪੋਰਾ’, ‘ਸੋਸ਼ਲਿਸਟ ਵਰਕਰਜ਼ ਮੂਵਮੈਂਟ’, ‘ਵਰਕਰਜ਼ ਪੋਲ’ ਤੇ ਦੋ ਹੋਰ ਟਰੇਡ ਯੂਨੀਅਨ ਕੇਂਦਰਾਂ ਦੇ ਕਾਰਕੁੰਨ ਵੀ ਸ਼ਾਮਲ ਸਨ। ਵੱਖੋ-ਵੱਖ ਖੇਤਰਾਂ ਦੇ ਇਨ੍ਹਾਂ ਮਿਹਨਤਕਸ਼ਾਂ ਦੀਆਂ ਮੰਗਾਂ ਵਿਚਲਾ ਸਾਂਝਾ ਤੇ ਮੁੱਖ ਮੁੱਦਾ ਹੈ : ‘ਅਰਜਨਟੀਨਾ ਦੀ ਧੁਰ ਸੱਜ-ਪਿਛਾਖੜੀ ਧਿਰ ਦੇ ਨਵ-ਉਦਾਰਵਾਦੀ ਪ੍ਰੋਜੈਕਟ ਦਾ ਵਿਰੋਧ।’ ਇਸ ਤੋਂ ਵਧੇਰੇ ਮਹੱਤਵਪੂਰਨ ਉਨ੍ਹਾਂ ਦੀ ਇਹ ਸਮਝ ਹੈ ਕਿ ਉਹ ਸਿਰਫ ਇੱਥੇ ਤੱਕ ਹੀ ਸੀਮਤ ਨਹੀਂ ਹਨ ਕਿ ਵੱਖੋ-ਵੱਖ ਸੰਘਰਸ਼ ਉਨ੍ਹਾਂ ਨੂੰ ਇੱਕਜੁੱਟ ਕਰ ਸਕਦੇ ਹਨ ਬਲਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਾਂਝੇ ਦੁਸ਼ਮਣ ਦਾ ਇਕਜੁਟ ਹੋ ਕੇ ਟਾਕਰਾ ਕਰਨਾ ਉਨ੍ਹਾਂ ਦਾ ਇਤਿਹਾਸਕ ਫਰਜ਼ ਹੈ।
ਨਿੱਤ ਵੱਧ ਰਹੀ ਇਸ ਇਕਜੁਟਤਾ ਦੀ ਉੱਘੜਵੀਂ ਮਿਸਾਲ ਹੈ, ਸਰਕਾਰੀ ਜੱਚਾ-ਬੱਚਾ ਹਸਪਤਾਲ ‘ਡਾਕਟਰ ਗਾਰਾਹਨ’ ਦੇ ਮੁਲਾਜ਼ਮਾਂ ਦਾ ਇਸ ਘੋਲ ’ਚ ਸ਼ਾਮਲ ਹੋਣਾ। ਹਸਪਤਾਲ ਨੂੰ ਦਿੱਤੇ ਜਾਂਦੇ ਫੰਡਾਂ ’ਚ ਸਰਕਾਰ ਨੇ ਵਿੱਤੀ ਸੁਧਾਰ ਯੋਜਨਾ ਅਧੀਨ ਵੱਡੀ ਕਟੌਤੀ ਕੀਤੀ ਹੈ। ਇਸ ਫੈਸਲੇ ਨਾਲ ਗੁੱਸਾ ਤਾਂ ਪੈਦਾ ਹੋਣਾ ਹੀ ਸੀ। ਪਰ ਇਸ ਬਾਰੇ ਰਾਸ਼ਟਰਪਤੀ ਮਿੱਲੀ ਦੀ ਟਿਪਣੀ, “ਇਹ ਕਰਿਚਨੇਰਵਾਦੀ ਸ਼ੁਦਾਈਆਂ ਦਾ ਫੈਲਾਇਆ ਜਾਲ ਹੈ, ਉਹ ਅਜਿਹੀਆਂ ਸੰਵੇਦਨਸ਼ੀਲ ਯੋਜਨਾਵਾਂ ਘੜਦੇ ਹਨ ਤੇ ਜਦੋਂ ਉਨ੍ਹਾਂ ਨੂੰ ਖਤਮ ਕਰਦੇ ਹਾਂ ਤਾਂ ਮੇਰੇ ਵਰਗਿਆਂ ਨੂੰ ਸੰਵੇਦਨਸ਼ੀਲਤਾ ਤੋਂ ਸੱਖਣੇ ਕਹਿੰਦੇ ਹਨ’’, ਨੇ ਬਲਦੀ ’ਤੇ ਤੇਲ ਛਿੜਕਣ ਦਾ ਕੰਮ ਕੀਤਾ। ਇਸ ਟਿੱਪਣੀ ਤੋਂ ਪੈਦਾ ਹੋਏ ਗੁੱਸੇ ਸਦਕਾ ਨਾ ਕੇਵਲ ਵੱਖੋ-ਵੱਖ ਹਸਪਤਾਲਾਂ ਤੇ ਸਿਹਤ ਸੰਸਥਾਵਾਂ ਦੇ ਡਾਕਟਰ ਤੇ ਕਾਮੇ, ਬਲਕਿ ਬੱਚਿਆਂ ਦੇ ਮਾਪੇ ਵੀ 4 ਜੂਨ ਦੇ ਇਸ ਮੁਜ਼ਾਹਰੇ ’ਚ ਪੁੱਜੇ ਸਨ।
ਰਾਸ਼ਟਰਪਤੀ ਮਿੱਲੀ ਨੇ ਅਪੰਗ ਲੋਕਾਂ ਨੂੰ ਮਿਲਣ ਵਾਲੇ ਲਾਭਾਂ ’ਚ ਵੀ ਭਾਰੀ ਕਟੌਤੀ ਕੀਤੀ ਹੈ। ਇਹ ਹਿਮਾਕਤ ਕਰਨ ਦੀ ਹੁਣ ਤਾਈਂ ਸੱਤਾ ’ਤੇ ਕਾਬਜ਼ ਹੋਣ ਵਾਲੇ ਕਿਸੇ ਵੀ ਸੱਜ ਪਿਛਾਖੜੀ ਰਾਸ਼ਟਰਪਤੀ ਨੇ ਹਿੰਮਤ ਨਹੀਂ ਸੀ ਕੀਤੀ। ਸਿੱਟੇ ਵਜੋਂ ਅਪੰਗਾਂ ਦੇ ਅਧਿਕਾਰਾਂ ਲਈ ਕੰਮ ਕਰਦੇ ਕਾਰਕੁੰਨ ਤੇ ਉਨ੍ਹਾਂ ਦੇ ਮਾਪੇ ਵੀ ਇਸ ਇਕੱਠ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਏ ਸਨ। ਇਸ ਬਾਰੇ ਤਾਂ ਮਿੱਲੀ ਸਰਕਾਰ ਨੇ ਅਸੰਵੇਦਨਸ਼ੀਲਤਾ ਦੀ ਹੱਦ ਹੀ ਪੁਗਾ ਦਿੱਤੀ। ਇਕ ਅਪੰਗ ਬੱਚੇ ਦੇ ਮਾਪੇ ਨੂੰ ਇਸ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਜੇ ਤੁਹਾਡਾ ਬੱਚਾ ਅਪੰਗ ਹੈ ਤਾਂ ਇਹ ਸਮੱਸਿਆ ਤੁਹਾਡੇ ਪਰਿਵਾਰ ਦੀ ਹੈ, ਸਰਕਾਰ ਦੀ ਨਹੀਂ। ਇਸ ਗੱਲ ਦਾ ਜਵਾਬ ਦਿੰਦਿਆਂ ਮਿੱਲੀ ਨੇ ਟਵੀਟ ਕੀਤਾ, “ਮਾਪੇ ਕਰਿਚਨੇਰਵਾਦੀ ਹਨ।’’ ਮਿੱਲੀ ਨੇ ਨਵੰਬਰ 2023 ਵਿਚ ਰਾਸ਼ਟਰਪਤੀ ਦਾ ਅਹੁਦਾ ਖੱਬੇ ਪਾਸੇ ਝੁਕਾਅ ਰੱਖਣ ਵਾਲੀ ਉਦਾਰਵਾਦੀ ਰਾਸ਼ਟਰਪਤੀ ਨੇਸਟਰ ਕਰਿਚਨੇਰ ਨੂੰ ਹਰਾਕੇ ਸੰਭਾਲਿਆ ਸੀ। ਜਿਵੇਂ ਅਮਰੀਕਾ ਵਿਚ ਡੋਨਾਲਡ ਟਰੰਪ ਉਸਦੇ ਸੱਜ ਪਿਛਾਖੜੀ ਤੇ ਲੋਕ ਵਿਰੋਧੀ ਕਾਰਜਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਖੱਬੇ ਪੱਖੀ ਤੇ ਬਾਈਡਨ ਦੇ ਪੈਰੋਕਾਰ ਦੱਸਦਾ ਹੈ, ਇਸੇ ਤਰ੍ਹਾਂ ਮਿੱਲੀ ਵੀ ਆਪਣੇ ਹਰ ਵਿਰੋਧੀ ਨੂੰ ਕਰਿਚਨੇਰ ਪੱਖੀ ਤੇ ਖੱਬੇ ਪੱਖੀ ਗਰਦਾਨਦਾ ਹੈ। ਉਸਦੀ ਇਹ ਪਹੁੰਚ, ਉਸਦੀ ਸਰਕਾਰ ਦੇ ਜਮਹੂਰੀ ਹੋਣ ਦੇ ਭੁਲੇਖੇ ਵੀ ਦੂਰ ਕਰਦੀ ਹੈ।
ਜੇਵੀਅਰ ਮਿੱਲੀ ਦੇ ਨਵ-ਉਦਾਰਵਾਦੀ ਢਾਂਚਾਗਤ ਆਰਥਿਕ ਸੁਧਾਰਾਂ ਵਿਰੁੱਧ ਉਸਰੀ ਇਹ ਵਿਸ਼ਾਲ ਇਕਜੁੱਟਤਾ ਕੀ ਹਾਸਲ ਕਰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਇਹ ਯਕੀਨੀ ਹੈ ਕਿ ਇਹ ਸੱਜ-ਪਿਛਾਖੜੀ ਆਰਥਕ ਪੋ੍ਰੋਜੈਕਟ, ਜਿਹੜਾ ਇਸ ਵੇਲੇ ਪੂਰੇ ਵਿਸ਼ਵਾਸ ਨਾਲ ਅੱਗੇ ਵੱਧਦਾ ਦਿਸ ਰਿਹਾ ਹੈ-ਉਸਨੂੰ ਹਰ ਦਿਨ ਤੇ ਹਰ ਮੋੜ ’ਤੇ ਵੱਖ-ਵੱਖ ਖੇਤਰਾਂ ਦੇ ਮਿਹਨਤਕਸ਼ਾਂ ਦੇ 4 ਜੂਨ ਵਰਗੇ ਪ੍ਰਤੀਰੋਧਾਂ ਦਾ ਟਾਕਰਾ ਲਾਜ਼ਮੀ ਕਰਨਾ ਪਵੇਗਾ।
(9-6-2025)
ਅਮਰੀਕਾ : ਟਰੰਪ ਦੇ ਏਕਾਧਿਕਾਰਵਾਦੀ ਹੱਲੇ ’ਤੇ ਪ੍ਰਵਾਸੀ ਵਿਰੋਧੀ ਨੀਤੀ ਖ਼ਿਲਾਫ਼ ਨਿਤਰੇ ਲੋਕ
ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸ਼ਹਿਰ ਲਾਸ ਏਂਜਲਸ ਵਿਖੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਸ਼ੁਰੂ ਹੋਏ ਪ੍ਰਤੀਰੋਧ ਐਕਸ਼ਨ ਨਿੱਤ ਨਵਾਂ ਰੂਪ ਅਖਤਿਆਰ ਕਰਦੇ ਹੋਏ ਵਿਆਪਕ ਤੇ ਤਿੱਖੇ ਹੁੰਦੇ ਜਾ ਰਹੇ ਹਨ। ਡੋਨਾਲਡ ਟਰੰਪ ਵਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਿੱਛੋਂ ਪ੍ਰਵਾਸੀਆਂ ਨੂੰ ਗਿ੍ਰਫ਼ਤਾਰ ਕਰਕੇ ਡਿਪੋਰਟ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਤਾਈਂ ਹਜ਼ਾਰਾਂ ਪ੍ਰਵਾਸੀ ਹੱਥਕੜੀਆਂ-ਬੇੜੀਆਂ ’ਚ ਨੂੜ ਕੇ ਉਨ੍ਹਾਂ ਦੇ ਦੇਸ਼ਾਂ ਨੂੰ ਡਿਪੋਰਟ ਕੀਤੇ ਜਾ ਚੁੱਕੇ ਹਨ। ਟਰੰਪ ਨੇ ਇਕ ਨਵੇਂ ਹੁਕਮ ਰਾਹੀਂ ਦੇਸ਼ ਦੇ ‘ਇੰਮੀਗ੍ਰੇਸ਼ਨ ਤੇ ਕਸਟਮ ਇੰਨਫੋਰਸਮੈਂਟ ਵਿਭਾਗ’ (ਆਈ.ਸੀ.ਈ.) ਨੂੰ ਰੋਜ਼ਾਨਾ 3000 ਪ੍ਰਵਾਸੀ ਕੈਦ ਕਰਨ ਦਾ ਕੋਟਾ ਲੱਗਾ ਦਿੱਤਾ ਹੈ। ਇਹ ਕੋਟਾ ਪੂਰਾ ਕਰਨ ਲਈ ਆਈ.ਸੀ.ਈ. ਦੇ ਅਧਿਕਾਰੀ ਪ੍ਰਵਾਸੀਆਂ ਨੂੰ ਖੇਤ-ਕਾਰਖਾਨਿਆਂ ’ਚ ਕੰਮ ਕਰਦਿਆਂ ਨੂੰ ਜਾਂ ਉਨ੍ਹਾਂ ਦੇ ਘਰੋਂ ਹਿੰਸਕ ਢੰਗਾਂ ਨਾਲ ਗਿ੍ਰਫ਼ਤਾਰ ਕਰਕੇ ਬੰਦੀ ਘਰਾਂ ’ਚ ਕੈਦ ਕਰ ਰਹੇ ਹਨ। ਇੱਥੋਂ ਤੱਕ ਕਿ ਕਾਨੂੰਨੀ ਰਾਹ ਅਖਤਿਆਰ ਕਰ ਰਹੇ, ਅਦਾਲਤਾਂ ਦੇ ਹੁਕਮਾਂ ਅਧੀਨ ਰਹਿ ਰਹੇ ਪ੍ਰਵਾਸੀ ਵੀ ਨਹੀਂ ਬਖਸ਼ੇ ਜਾ ਰਹੇ।
ਟਰੰਪ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਆਈ.ਸੀ.ਈ.ਵਲੋਂ ਵਿੱਢੀ ਇਸ ਆਤੰਕੀ ਮੁਹਿੰਮ’ ਵਿਰੁੱਧ ਲਾਸ ਏਂਜਲਸ ਵਿਖੇ ਪੈਦਾ ਹੋਇਆ ਗੁੱਸਾ ਭਾਂਬੜ ਦਾ ਰੂਪ ਅਖਤਿਆਰ ਕਰ ਗਿਆ ਹੈ। ਲਾਸ ਏਂਜਲਸ ਦੇ ਮੇਅਰ ਕਾਰੇਨ ਬਾਸ ਤੇ ਸੂਬੇ ਦੇ ਗਵਰਨਰ ਨਿਊਸਮ ਨੇ ਇਸ ਮੁਹਿੰਮ ਦਾ ਵਿਰੋਧ ਕੀਤਾ ਹੈ। ਇਸ ਦੇ ਬਾਵਜੂਦ ਇਸ ਮੁਹਿੰਮ ਖਿਲਾਫ਼ ਹੋਏ ਰੋਸ ਐਕਸ਼ਨਾਂ ਵਿਰੁੱਧ 4 ਹਜ਼ਾਰ ‘ਕੌਮੀ ਗਾਰਡ’ ਦੇ ਜਵਾਨ ਤੇ 700 ਮੇਰੀਨ (ਫੌਜੀ ਜਵਾਨ) ਤਇਨਾਤ ਕਰ ਦਿੱਤੇ ਗਏ ਹਨ। ਆਈ.ਸੀ.ਈ. ਵੱਲੋਂ ਪ੍ਰਵਾਸੀਆਂ ਖਿਲਾਫ਼ ਵਿੱਢੀ ਇਸ ਹਿੰਸਕ ਮੁਹਿੰਮ ਵਿਰੁੱਧ ਗੁੱਸਾ ਤੇ ਪ੍ਰਤੀਰੋਧ ਸਮੁੱਚੇ ਅਮਰੀਕਾ ਵਿਚ ਫੈਲ ਚੁੱਕਾ ਹੈ। ਲਾਸ ਏਂਜਲਸ ਦੀ 96 ਲੱਖ ਅਬਾਦੀ ’ਚ ਪ੍ਰਵਾਸੀਆਂ ਦੀ ਗਿਣਤੀ 42 ਲੱਖ ਹੈ। ਇਥੇ ਹਰ ਤਰ੍ਹਾਂ ਦੇ ਦਮਨ ਤੇ ਕਰਫਿਊ ਠੋਸਣ ਦੇ ਬਾਵਜੂਦ ਨਿੱਤ ਰੋਸ ਮੁਜ਼ਾਹਰੇ ਹੋ ਰਹੇ ਹਨ। ਲੋਕਾਂ ਦੀਆਂ ਪੁਲਸ, ਕੌਮੀ ਗਾਰਡਾਂ ਤੇ ਫੌਜ ਨਾਲ ਝੜਪਾਂ ਹੁੰਦੀਆਂ ਹਨ। ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਨਿਊਯਾਰਕ, ਸ਼ਿਕਾਗੋ, ਡੇਨਵਰ, ਡਲਾਸ, ਬੋਸਟਨ ਤੇ ਅਟਲਾਂਟਾਂ ਵਿਖੇ ਵੀ ਲੱਖਾਂ ਲੋਕਾਂ ਨੇ ਸੜਕਾਂ ’ਤੇ ਉਤਰਕੇ ਆਈ.ਸੀ.ਈ. ਦੀ ਇਸ ਧੱਕੜਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।
ਇਹ ਰੋਸ ਮੁਹਿੰਮ ਨੇ, 14 ਜੂਨ ਨੂੰ ਇਕ ਨਵਾਂ ਰੂਪ ਵਟਾ ਲਿਆ। ਅਮਰੀਕਾ ਦੀ ‘ਸ਼ਹਿਰੀ ਅਧਿਕਾਰ ਰੱਖਿਆ ਯੂਨੀਅਨ’ ਅਤੇ ਹੋਰ ਦਰਜਨਾਂ ਲੋਕ ਪੱਖੀ ਜਥੇਬੰਦੀਆਂ ਦੇ ਸੱਦੇ ’ਤੇ ਮਨਾਏ ਗਏ ਰੋਸ ਦਿਵਸ ਦਾ ਨਾਂਅ ‘ਨੋ ਕਿੰਗਜ਼! ਕੌਮੀ ਪ੍ਰਤੀਰੋਧ ਦਿਵਸ’ ਰੱਖਿਆ ਗਿਆ। ਇਹ ਆਈ.ਸੀ.ਈ. ਦੀ ਪ੍ਰਵਾਸੀਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਨਾਲ-ਨਾਲ ਔਰਤਾਂ ਦੇ ਯੋਗਦਾਨ ’ਤੇ ਨਾਵਾਂ ਨੂੰ ਨਾਸਾ ਤੇ ਪੈਂਟਾਗਨ ਵਰਗੇ ਮਹੱਤਵਪੂਰਨ ਕੌਮੀ ਅਦਾਰਿਆਂ ਸਮੇਤ ਦੇਸ਼ ਦੇ ਇਤਿਹਾਸ ਵਿਚੋਂ ਮੇਟਣ ਬਾਰੇ ਜਾਰੀ ਕੀਤੇ ਗਏ ਟਰੰਪ ਦੇ ਬੇਥੱਵੇ ਹੁਕਮਾਂ, ਸਮਾਜਿਕ ਖਰਚਿਆਂ ਵਿਚ ਕਟੌਤੀਆਂ, ਫੈਡਰਲ ਕਾਮਿਆਂ ’ਤੇ ਚਲਾਏ ਜਾ ਰਹੇ ਦਮਨ ਚੱਕਰ ਸਮੇਤ ਟਰੰਪ ਪ੍ਰਸ਼ਾਸ਼ਨ ਦੀਆਂ ਦਰਜਨਾਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸੀ। ਇਹ ‘ਨੋ ਕਿੰਗਜ਼ ਡੇ’ ਟਰੰਪ ਨੂੰ ਇਹ ਦੱਸਣ ਲਈ ਵੀ ਮਨਾਇਆ ਗਿਆ ਕਿ ਅਮਰੀਕਾ ਵਿਚ ਕਿਸੇ ਰਾਜੇ ਜਾਂ ਤਾਨਾਸ਼ਾਹ ਲਈ ਕੋਈ ਥਾਂ ਨਹੀਂ। ਦੇਸ਼ ਦਾ ਸੰਵਿਧਾਨ ਇਨ੍ਹਾਂ ਧੱਕੜਸ਼ਾਹੀਆਂ ਤੇ ਆਪਹੁਦਰੀਆਂ ਦੀ ਆਗਿਆ ਨਹੀਂ ਦਿੰਦਾ।
ਇਕ ਪਾਸੇ ਬਚਤ ਕਰਨ ਦੇ ਨਾਂਅ ’ਤੇ ‘ਡੀ.ਉ.ਜੀ.ਈ.’ ਵਰਗੇ ਵਿਭਾਗ ਬਣਾਕੇ ਹਜ਼ਾਰਾਂ ਕੇਂਦਰੀ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ। ਦੂਜੇ ਬੰਨੇ ਡੋਨਾਲਡ ਟਰੰਪ ਨੇ 14 ਜੂਨ ਨੂੰ ਆਪਣੇ 79ਵੇਂ ਜਨਮ ਦਿਨ ਅਤੇ ਅਮਰੀਕੀ ਫੌਜ ਦੀ 250ਵੀਂ ਵਰ੍ਹੇਗੰਢ ਮੌਕੇ ਇਕ ਫੌਜੀ ਪਰੇਡ ਆਯੋਜਿਤ ਕੀਤੀ ਸੀ, ਜਿਸ ’ਤੇ ਲਗਭਗ 4 ਕਰੋੜ 50 ਲੱਖ ਡਾਲਰ ਦਾ ਖਰਚ ਆਇਆ ਹੈ। ਇਹ ਆਯੋਜਨ 1991 ’ਚ ਬੰਦ ਕਰ ਦਿੱਤਾ ਗਿਆ ਸੀ। ਜਮਹੂਰੀਅਤ ਪਸੰਦ ਦੇਸ਼ ਵਾਸੀ ਇਸ ਨੂੰ ਫਜ਼ੂਲਖਰਚੀ ਸਮਝਦੇ ਹਨ।
ਟਰੰਪ ਵਲੋਂ ਆਪਣੇ ਚਾਰ ਮਹੀਨਿਆਂ ਦੇ ਕਾਰਜਕਾਲ ਦੌਰਾਨ ਲਾਗੂ ਕੀਤੀਆਂ ਲਗਭਗ ਸਾਰੀਆਂ ਨੀਤੀਆਂ ਦੇਸ਼ ਦੇ ਮਿਹਨਤਕਸ਼ਾਂ ਦੇ ਹਿਤਾਂ ’ਤੇ ਛਾਪੇ ਮਾਰਦੀਆਂ ਹਨ। ਟਰੰਪ ਨੇ ਹੁਣ ਇਕ ਨਵਾਂ ਕਾਨੂੰਨ ‘ਵਨ ਬਿਗ ਬਿਊਟੀਫੁਲ ਬਿਲ ਐਕਟ’ ਤਜਵੀਜ਼ ਕੀਤਾ ਹੈ। ਇਹ ਦੇਸ਼ ਦੇ ਅਮੀਰਾਂ ਨੂੰ ਅਰਬਾਂ ਡਾਲਰਾਂ ਦੀਆਂ ਛੋਟਾਂ ਤੇ ਹੋਰ ਰਿਆਇਤਾਂ ਦੇ ਕੇ ਉਨ੍ਹਾਂ ਦੀਆਂ ਜੇਬਾਂ ’ਚ ਅਰਬਾਂ ਡਾਲਰ ਪਾਉਣ ਦਾ ਨਵੇਕਲਾ ਸੰਦ ਹੈ, ਜੋ ਉਸਦੇ ਪਿਛਲੇ ਕਾਰਜਕਾਲ ’ਚ ਦਿੱਤੀਆਂ ਛੋਟਾਂ ਨੂੰ ਹੀ ਹੋਰ ਅੱਗੇ ਵਧਾਉਂਦਾ ਹੈ। ਦੂਜੇ ਪਾਸੇ ਆਮ ਲੋਕਾਂ ’ਤੇ ਖਰਚ ਹੋਣ ਵਾਲੇ ਸਮਾਜਿਕ ਖਰਚਿਆਂ, ਖਾਸ ਕਰਕੇ ਗਰੀਬ ਤੇ ਕਮਜ਼ੋਰ ਲੋਕਾਂ ਨੂੰ ਪੋਸ਼ਕ ਭੋਜਨ ਪ੍ਰਦਾਨ ਕਰਨ ਵਰਗੇ ਮਹੱਤਵਪੂਰਨ ਪ੍ਰੋਗਰਾਮਾਂ ’ਚ ਭਾਰੀ ਕਟੌਤੀਆਂ ਲਾਗੂ ਕਰਦਾ ਹੈ।
14 ਜੂਨ ਨੂੰ ਲਾਸ ਏਂਜਲਸ, ਸਾਨ ਫ੍ਰਾਂਸਿਸਕੋ, ਸ਼ਿਕਾਗੋ, ਨਿਉਯਾਰਕ, ਅਟਲਾਂਟਾ, ਬੋਸਟਨ, ਪਿਟਸਬਰਗ, ਫਿਲਾਡੇਲਫੀਆ, ਡਲਾਸ ਸਮੇਤ ਦੇਸ਼ ਦੇ 1900 ਸ਼ਹਿਰਾਂ, ਕਸਬਿਆਂ ਤੇ ਪੇਂਡੂ ਖੇਤਰਾਂ ’ਚ ਹੋਏ ‘ਨੋ ਕਿੰਗਜ਼ ਡੇ’ ਰੋਸ ਮੁਜ਼ਾਹਰਿਆਂ ’ਚ ਲੱਖਾਂ ਲੋਕਾਂ ਨੇ ਭਾਗ ਲਿਆ ਹੈ। ਖਾੜੀ ਖੇਤਰਾਂ ’ਚ ਵੀ ਲੱਖਾਂ ਲੋਕ ‘ਨੋ ਕਿੰਗਜ਼ ਡੇ’ ਮੁਜ਼ਾਹਰਿਆਂ ’ਚ ਸ਼ਾਮਲ ਹੋਏ। ਲਾਸ ਏਂਜਲਸ ਵਿਚ ਆਈ.ਸੀ.ਈ. ਦੇ ਆਤੰਕ ਅਤੇ ਕਰਫਿਊ ਲੱਗਣ ਦੇ ਬਾਵਜੂਦ 50 ਹਜ਼ਾਰ ਲੋਕਾਂ ਨੇ ਸ਼ਹਿਰ ਦੀਆਂ ਸੜਕਾਂ ’ਤੇ ਮੁਜ਼ਾਹਰੇ ਕੀਤੇ। ਉਹ ਮੈਕਸੀਕੋ ਦੇ ਝੰਡੇ ਲਹਿਰਾ ਰਹੇ ਸਨ। ਅਮਰੀਕਾ ਦੇ ਕਬਜ਼ੇ ਵਾਲੇ ਖੇਤਰ ਪੀਊਰਤੋ ਰੀਕੋ ਵਿਚ ਵੀ ਟਰੰਪ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਹਜ਼ਾਰਾਂ ਲੋਕਾਂ ਨੇ ‘ਨੋ ਕਿੰਗਜ਼ ਡੇ’ ਮੁਜ਼ਾਹਰੇ ਵਿਚ ਭਾਗ ਲਿਆ।
‘ਨੋ ਕਿੰਗਜ਼ ਡੇ’ ਮੁਜ਼ਾਹਰੇ ਦੌਰਾਨ ਦੇਸ਼ ਦੇ ਦੱਖਣੀ ਖਾੜੀ ਖੇਤਰ ’ਚ ਇਕ-ਦੂਜੇ ਤੋਂ 7 ਮੀਲ ਦੂਰ ਪੈਂਦੀਆਂ ਏਲਨ ਮਸਕ ਦੀ ਮਾਲਕੀ ਵਾਲੀ ਕਾਰ ਕੰਪਨੀ ਟੈਸਲਾ ਦੀਆਂ ਡੀਲਰਸ਼ਿਪਾਂ ਵਿਚਾਲੇ ਮਨੁੱਖੀ ਕੜੀ ਬਣਾਈ ਗਈ। ਇਸ ’ਚ ਆਯੋਜਕਾਂ ਦੀ ਆਸ ਤੋਂ ਕਿਤੇ ਵੱਧ 10 ਹਜ਼ਾਰ ਲੋਕ ਸ਼ਾਮਲ ਹੋਏ। ਆਯੋਜਕ ਇਸ ਗੱਲੋਂ ਵੀ ਖੁਸ਼ ਸਨ ਕਿ ਟਰੰਪ ਦੀ ਫੌਜੀ ਪਰੇਡ ਵਿਚ ਕੁੱਲ 6500 ਲੋਕ ਸ਼ਾਮਲ ਸਨ, ਜਦੋਂਕਿ ਮੁਜ਼ਾਹਰਾਕਾਰੀਆਂ ਦੀ ਗਿਣਤੀ ਕੇਵਲ 10 ਹਜ਼ਾਰ ਸੀ।
ਇਨ੍ਹਾਂ ਰੋਸ ਐਕਸ਼ਨਾਂ ਵਿਚ ਲੋਕਾਂ ਹੱਥ ਫੜ੍ਹੇ ‘ਨੋ ਕਿੰਗਜ਼’, ‘ਨੋ ਡਿਕਟੇਟਰਜ਼’ ਬੈਨਰ ਟਰੰਪ ਦੀਆਂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਤੋਂ ਅੱਗੇ ਵੱਧ ਕੇ ਉਸਦੇ ਫਾਸ਼ੀ ਹੱਲਿਆਂ ਤੇ ਰਾਜੇ ਵਾਂਗ ਨਿਰੰਕੁਸ਼ ਹੁਕਮ ਜਾਰੀ ਕਰਨ ਦੀ ਪ੍ਰਵਿਰਤੀ ਨੂੰ ਚੁਣੌਤੀ ਦੇ ਰਹੇ ਸਨ।
ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਜਦੋਂ ਤੋਂ ਅਮਰੀਕਾ ਇਕ ਦੇਸ਼ ਵਜੋਂ ਸਥਾਪਤ ਹੋਇਆ ਹੈ, ਉਦੋਂ ਤੋਂ ਹੀ ਇਸਦੇ ਵਿਕਾਸ ’ਚ ਪ੍ਰਵਾਸੀਆਂ ਦਾ ਉੱਘਾ ਯੋਗਦਾਨ ਰਿਹਾ ਹੈ। ਇਹ ਯੋਗਦਾਨ, 21ਵੀਂ ਸਦੀ ’ਚ ਅੱਜ ਵੀ ਬਾਦਸਤੂਰ ਜਾਰੀ ਹੈ। ਜਨਵਰੀ 2025 ਵਿਚ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੀ ਕੁੱਲ ਅਬਾਦੀ ਦਾ 15.8% ਹਿੱਸਾ ਭਾਵ 5 ਕਰੋੜ 33 ਲੱਖ ਲੋਕ ਵਿਦੇਸ਼ੀ ਮੂਲ ਦੇ ਯਾਨਿ ਪ੍ਰਵਾਸੀ ਹਨ। ਅਮਰੀਕਾ ਦੇ ਜਨਸੰਖਿਆ ਬਿਊਰੋ ਮੁਤਾਬਕ 2000 ਤੋਂ 2022 ਦੇ ਵਕਫ਼ੇ ਦੌਰਾਨ ਦੇਸ਼ ਦੀ 25 ਤੋਂ ਲੈ ਕੇ 54 ਸਾਲ ਤੱਕ ਦੀ ਉਮਰ ਵਾਲੀ ਪ੍ਰਾਇਮ ਕਿਰਤ ਸ਼ਕਤੀ ਵਿਚ ਤਿੰਨ ਚੌਥਾਈ ਭਾਗ ਪ੍ਰਵਾਸੀਆਂ ਦਾ ਸੀ। 2023 ਵਿਚ ਵਿਦੇਸ਼ਾਂ ਵਿਚ ਜਨਮੇ ਪ੍ਰਵਾਸੀ, ਜਿਨ੍ਹਾਂ ’ਚ 18.6% ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀ ਵੀ ਸ਼ਾਮਲ ਸਨ, ਦਾ ਕੁੱਲ ਕਿਰਤ ਸ਼ਕਤੀ ’ਚ ਹਿੱਸਾ 66.6% ਸੀ। ਦੇਸ਼ ਵਿਚ 25% ਤੋਂ ਵੱਧ ਖੇਤੀ ਕਾਮੇ ਪ੍ਰਵਾਸੀ ਹਨ। ਖੇਤੀ ਵਸਤਾਂ ਦੀ ਗ੍ਰੇਡਿੰਗ ਤੇ ਸਟੋਰਿੰਗ ਸਨਅਤ ਵਿਚ ਉਨ੍ਹਾਂ ਦਾ ਹਿੱਸਾ 54.3% ਹੈ। ਸਿਹਤ ਸੰਭਾਲ ਵਿਚ 2021 ਵਿਚ 28 ਲੱਖ ਪ੍ਰਵਾਸੀ ਸਨ, ਜਿਹੜੇ ਕੁੱਲ ਮੁਲਾਜ਼ਮਾਂ ਦਾ 18% ਬਣਦੇ ਸਨ, ਡਾਕਟਰਾਂ ਦੀ ਗਿਣਤੀ ਤਾਂ ਹੋਰ ਵੀ ਵੱਧ, ਲੱਗਭਗ 26% ਹੈ।
ਪ੍ਰਵਾਸੀ ਸਿਰਫ ਕਿਰਤ ਸ਼ਕਤੀ ਵਿਚ ਹੀ ਨਹੀਂ ਦੇਸ਼ ਦੇ ਖਜ਼ਾਨੇ ਵਿਚ ਵੀ ਚੋਖਾ ਯੋਗਦਾਨ ਪਾਉਂਦੇ ਹਨ। ਕਾਂਗਰੇਸ਼ਨਲ ਬਜਟ ਦਫ਼ਤਰ ਮੁਤਾਬਕ 2024 ਤੋਂ 2034, ਯਾਨਿ ਆਉਣ ਵਾਲੇ 10 ਸਾਲਾਂ ਵਿਚ ਦੇਸ਼ ਦੀ ਜੀਡੀਪੀ ਵਿਚ ਪ੍ਰਵਾਸੀਆਂ ਦਾ ਯੋਗਦਾਨ 8.9 ਖਰਬ ਡਾਲਰ ਦਾ ਹੋਵੇਗਾ। ਅਮਰੀਕੀ ਕਮਿਊਨਿਟੀ ਸਰਵੇ ਰਿਪੋਰਟ ਮੁਤਾਬਕ 2022 ਵਿਚ ਪ੍ਰਵਾਸੀਆਂ ਨੇ 382.9 ਅਰਬ ਡਾਲਰ ਕੇਂਦਰੀ ਟੈਕਸਾਂ ਦੇ ਰੂਪ ’ਚ ਅਤੇ 196.3 ਅਰਬ ਡਾਲਰ ਸੂਬਾਈ ਤੇ ਸਥਾਨਕ ਟੈਕਸਾਂ ਦੇ ਰੂਪ ਵਿਚ ਦਿੱਤੇ ਹਨ। ਦਸਤਾਵੇਜ਼ਾਂ ਤੋਂ ਬਿਨਾਂ ਭਾਵ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਵੀ 25.7 ਅਰਬ ਸਮਾਜਿਕ ਸੁਰੱਖਿਆ ਟੈਕਸ, 6.4 ਅਰਬ ਮੈਡੀਕੇਅਰ ਟੈਕਸ ਤੇ 1.8 ਅਰਬ ਡਾਲਰ ਬੇਰੁਜ਼ਗਾਰੀ ਬੀਮੇ ਦੇ ਰੂਪ ’ਚ ਦਿੱਤੇ ਹਨ। 2023 ’ਚ ਇਕੱਲੇ ਲਾਸ ਏਂਜਲਸ ਦੇ ਪ੍ਰਵਾਸੀਆਂ ਨੇ ਹੀ 56.5 ਅਰਬ ਕੇਂਦਰੀ ਤੇ ਸੂਬਾਈ ਟੈਕਸਾਂ ਵਜੋਂ ਦਿੱਤੇ ਹਨ।
ਬੌਧਿਕ ਸੰਪਦਾ ਦੇ ਮਾਮਲੇ ਵਿਚ ਵੀ ਅਮਰੀਕਾ ਦੇ ਸਮਾਜ ਵਿਚ ਪ੍ਰਵਾਸੀਆਂ ਦਾ ਯੋਗਦਾਨ ਕੋਈ ਘੱਟ ਨਹੀਂ ਹੈ। ਰਣਨੀਤਕ ਸਨਅਤਾਂ ਨਾਲ ਸਬੰਧਤ 30% ਪੇਟੈਂਟਾਂ ਵਿਚ ਪ੍ਰਵਾਸੀ ਸ਼ਾਮਲ ਹਨ। 500 ਫੌਰਚੂਨ ਕੰਪਨੀਆਂ ਵਿਚੋਂ 40% ਪ੍ਰਵਾਸੀਆਂ ਵੱਲੋਂ ਸਥਾਪਤ ਕੀਤੀਆਂ ਗਈਆਂ ਹਨ। ਜਿਕਰ ਯੋਗ ਹੈ ਕਿ ਦੇਸ਼ ਦੇ ਵੱਖੋ-ਵੱਖ ਬੁੱਧੀਜੀਵੀ ਥਿੰਕ ਟੈਕਾਂ ਮੁਤਾਬਕ ਜੇਕਰ ਪ੍ਰਵਾਸੀਆਂ ਵਿਰੁੱਧ ਟਰੰਪ ਦੀ ਮੁਹਿੰਮ ਇਉਂ ਹੀ ਰਹੀ ਤਾਂ ਆਉਣ ਵਾਲੇ 10 ਸਾਲਾਂ ’ਚ ਕਿਰਤ ਸ਼ਕਤੀ ਦੀ ਕਮੀ ਹੋ ਜਾਵੇਗੀ ਜਿਸ ਨਾਲ ਅਮਰੀਕਾ ਦੀ ਜੀ.ਡੀ.ਪੀ. ਨੂੰ 5.1 ਬਿਲੀਅਨ ਡਾਲਰ ਦਾ ਖੋਰਾ ਲੱਗੇਗਾ।
(17-6-2025)
ਗਾਜ਼ਾ ’ਚੋਂ ਲੱਖਾਂ ਲੋਕਾਂ ਗਾਇਬ ਕਰ ਦਿੱਤੇ ਇਜ਼ਰਾਈਲ-ਅਮਰੀਕਾ ਜੰਗਬਾਜ਼ ਜੁੰਡਲੀ ਨੇ
ਹਾਰਵਰਡ ਨਾਲ ਜੁੜੇ ਇਕ ਅਧਿਐਨ ਰਾਹੀਂ ਪਤਾ ਲੱਗਾ ਹੈ ਕਿ ਇਜ਼ਰਾਈਲ ਨੇ ਗਾਜ਼ਾ ’ਚੋਂ ਲੱਗਭੱਗ 4 ਲੱਖ ਫਲਸਤੀਨੀ, ਜਿਨ੍ਹਾਂ ’ਚ ਅੱਧਿਓਂ ਵੱਧ ਬੱਚੇ ਹਨ, ਗਾਇਬ ਕਰ ਦਿੱਤੇ ਹਨ।
‘ਬੇਨ ਗੁਰੀਅਨ ਯੂਨੀਵਰਸਿਟੀ’ ਦੇ ਇਕ ਪ੍ਰੋਫੈਸਰ ਵਲੋਂ ਕੀਤੇ ਗਏ ਇਸ ਅਧਿਐਨ ’ਚ ਡਾਟਾ ’ਤੇ ਆਧਾਰਿਤ ਵਿਸ਼ਲੇਸ਼ਣ ਕਰਦਿਆਂ ਸਥਾਨਕ ਨਕਸ਼ੇ ਦੀ ਵਰਤੋਂ ਰਾਹੀਂ ਅਕਤੂਬਰ 2023 ਤੋਂ ਪਿੱਛੋਂ ਗਾਜ਼ਾ ਦੀ ਵਸੋਂ ’ਚ ਹੋਈ ਭਾਰੀ ਗਿਰਾਵਟ ਉਜਾਗਰ ਕੀਤੀ ਹੈ। ‘ਹਾਰਵਰਡ ਡੇਟਾਵਾਰਸ’ ਰਾਹੀਂ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਇਲ ਨੇ 2023 ’ਚ ਗਾਜ਼ਾ ਵਿਖੇ ਵਿੱਢੀ ਫ਼ਲਸਤੀਨੀਆਂ ਦੇ ਨਸਲਘਾਤ ਦੀ ਆਪਣੀ ਮੁਹਿੰਮ ਤੋਂ ਪਿਛੋਂ ਘੱਟੋ-ਘੱਟ 3 ਲੱਖ 77 ਹਜ਼ਾਰ ਫ਼ਲਸੀਨੀਆਂ ਨੂੰ ਗਾਇਬ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਤਕਰੀਬਨ ਅੱਧੇ ਫ਼ਲਸਤੀਨੀ ਬੱਚੇ ਹਨ। ਇਜ਼ਰਾਈਲੀ ਪ੍ਰੋਫੈਸਰ ਯਾਕੋਵ ਗਾਰਬ ਨੇ ਡਾਟਾ ’ਤੇ ਆਧਾਰਿਤ ਵਿਸ਼ਲੇਸ਼ਣ ਅਤੇ ਸਥਾਨਕ ਨਕਸ਼ੇ ਦੀ ਵਰਤੋਂ ਕਰਕੇ ਲਿਖੀ ਇਸ ਰਿਪੋਰਟ ਰਾਹੀਂ ਦਰਸਾਇਆ ਹੈ ਕਿ ਕਿਵੇਂ ਇਜ਼ਰਾਈਲੀ ਫੌਜ ਵਲੋਂ ਗਾਜ਼ਾ ਦੀ ਘੇਰਾਬੰਦੀ ਕਰਕੇ ਨਾਗਰਿਕਾਂ ’ਤੇ ਕੀਤੇ ਅੰਨ੍ਹੇਵਾਹ ਹਮਲਿਆਂ ਕਰਕੇ ਉੱਥੋਂ ਦੀ ਆਬਾਦੀ ’ਚ ਭਾਰੀ ਕਮੀ ਆਈ ਹੈ। ਇਜ਼ਰਾਈਲੀ ਨਰ ਸੰਘਾਰ ਕਰਕੇ ਲਾਪਤਾ ਹੋਏ ਫ਼ਲਤੀਨੀਆਂ ਦੀ ਗਿਣਤੀ ਗਾਜ਼ਾ ਪੱਟੀ ਦੀ ਕੱੁਲ ਆਬਾਦੀ 18 ਲੱਖ 50 ਹਜ਼ਾਰ (18.5 ਮਿਲੀਅਨ) ਦਾ 17% ਬਣਦੀ ਹੈ। ਇਜ਼ਰਾਈਲ ਵੱਲੋਂ ਵਿੱਢੀ ਇਸ ਨਿਹੱਕੀ ਜੰਗ ਤੋਂ ਪਹਿਲਾਂ ਗਾਜ਼ਾ ਪੱਟੀ ਦੀ ਕੁੱਲ ਆਬਾਦੀ ਤਕਰੀਬਨ 22 ਲੱਖ (2.227 ਮਿਲੀਅਨ) ਅੰਗੀ ਗਈ ਸੀ। ਰਿਪੋਰਟ ਅਨੁਸਾਰ ਕੁਝ ਲੋਕ ਉਜਾੜ ਦਿੱਤੇ ਗਏ ਹਨ ਜਾਂ ਲਾਪਤਾ ਹਨ। ਵੱਡੀ ਗਿਣਤੀ ਲੋਕ ਇਜ਼ਰਾਈਲ ਫੌਜ ਨੇ ਮਾਰ ਮੁਕਾਏ ਹਨ। ਪ੍ਰੋਫੈਸਰ ਨੇ ਦੱਸਿਆ ਹੈ ਕਿ 61 ਹਜ਼ਾਰ ਮੌਤਾਂ ਦਾ ਅਧਿਕਾਰਤ ਅੰਕੜਾ ਸਪੱਸ਼ਟ ਰੂਪ ’ਚ ਬਹੁਤ ਘਟਾ ਕੇ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ’ਚ ਮਲਬੇ ਥੱਲੇ ਦੱਬੇ ਲੋਕੀਂ ਸ਼ਾਮਲ ਨਹੀਂ ਕੀਤੇ ਗਏ।
ਗਾਰਬ ਨੇ ਆਪਣੀ ਰਿਪੋਰਟ ’ਚ, ਪਿੱਛਲੇ ਮਹੀਨੇ ਸਥਾਪਤ ਕੀਤੀ ਗਈ ਇਕ ਵਿਵਾਦਪੂਰਨ ਅਮਰੀਕੀ-ਇਜ਼ਰਾਈਲੀ ਪ੍ਰਣਾਲੀ, ‘ਗਾਜ਼ਾ ਮਾਨਵੀ ਸੰਸਥਾ’ (ਗਾਜ਼ਾ ਹਿਊਮਨਟੇਰੀਅਨ ਫਾਊਂਡੇਸ਼ਨ ਜਾਂ ਜੀ.ਐਚ.ਐਫ.) ਦੀ ਵੀ ਕਰੜੀ ਨਿਖੇਧੀ ਕੀਤੀ ਹੈ। ਉਸ ਨੇ ਕਿਹਾ, “ਕਬਜ਼ੇ ਨੂੰ ਹੱਕੀ ਸਿੱਧ ਕਰਦੇ ਤਰਕ ਦਰਸਾਉਂਦੇ ਇਨ੍ਹਾਂ ਸਹਾਇਤਾ ਕੇਂਦਰਾਂ ਨੂੰ ਮਾਨਵੀ ਸਹਾਇਤਾ ਵੰਡ ਕੇਂਦਰ ਕਹਿਣਾ ਹੀ ਅਣ ਉਚਿੱਤ ਹੈ। ਕਿਉਂਕਿ ਇਹ ਤਾਂ ਮਾਨਵੀ ਸਿਧਾਂਤਾਂ ਦੀ ਪਾਲਣਾ ਹੀ ਨਹੀਂ ਕਰਦੇ। ਇਨ੍ਹਾਂ ਦੀ ਬਣਤਰ ਤੇ ਕਾਰਜਪ੍ਰਣਾਲੀ ਅਜਿਹੇ ਮਕਸਦਾਂ ਤੋਂ ਪ੍ਰੇਰਿਤ ਹੈ, ਜੋ ਇਨ੍ਹਾਂ ਦੇ ਐਲਾਨੇ ਮੰਤਵ ਨੂੰ ਅਸਲੋਂ ਕਮਜ਼ੋਰ ਕਰਦੇ ਹਨ। ਸੰਯੁਕਤ ਰਾਸ਼ਟਰ ਸੰਘ (ਯੂਐਨਓ) ਨੇ ਵੀ ਜੀ.ਐਚ.ਐਫ. ’ਤੇ ਜਬਰੀ ਉਜਾੜੇ ਦਾ ਖਾਕਾ ਬਣਾਉਣ ਦਾ ਇਲਜ਼ਾਮ ਲਾਇਆ ਹੈ। ਆਪਣੇ ਸੰਚਾਲਨ ਦੀ ਸ਼ੁਰੂਆਤ ਤੋਂ ਪਿੱਛੋਂ ਜੀ.ਐਚ.ਐਫ. ਕਰਕੇ ਇਜ਼ਰਾਈਲੀ ਫੌਜ ਹੱਥੋਂ ਇਮਦਾਦ ਚਾਹੁੰਦੇ ਸੈਂਕੜੇ ਫ਼ਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਹਾਰਵਰਡ ਨਾਲ ਜੁੜੀ ਇਹ ਰਿਪੋਰਟ ਇਸ ਤੱਥ ਦਾ ਪਹਿਲਾ ਸੰਕੇਤ ਨਹੀਂ ਹੈ ਕਿ ਗ਼ਾਜ਼ਾ ’ਚ ਮਿ੍ਰਤਕਾਂ ਦੀ ਅਸਲੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਹੋ ਸਕਦੀ ਹੈ। ‘ਦਿ ਲੈਂਸੇਟ ਮੈਡੀਕਲ ਜਰਨਲ’ ਵੱਲੋਂ ਇਸੇ ਸਾਲ ਜਨਵਰੀ ’ਚ ਜਾਰੀ ਕੀਤੇ ਇਕ ਅਧਿਐਨ ਤੋਂ ਪਤਾ ਲੱਗਿਆ ਸੀ ਕਿ ਯੁੱਧ ਦੇ ਪਹਿਲੇ ਨੌ ਮਹੀਨਿਆਂ ’ਚ ਗ਼ਾਜ਼ਾ ਵਿਖੇ ਇਜ਼ਰਾਈਲ ਵੱਲੋਂ ਕੀਤੇ ਨਰ ਸੰਘਾਰ ’ਚ ਹੋਈਆਂ ਮੌਤਾਂ ਦੀ ਗਿਣਤੀ ’ਚ 41% ਘਟਾ ਕੇ ਦੱਸੀ ਸੀ। ਜਨਵਰੀ ਵਾਲੇ ਅਧਿਐਨ ’ਚ ਦੱਸਿਆ ਗਿਆ ਸੀ ਮਾਰੇ ਗਏ ਲੋਕਾਂ ਚੋਂ 59.1% ਔਰਤਾਂ, ਬੱਚੇ ਅਤੇ ਬਜ਼ੁਰਗ ਸਨ। ਇਸ ਤੋਂ ਤਕਰੀਬਨ ਇਕ ਸਾਲ ਪਹਿਲਾਂ, ਜਨਵਰੀ 2024 ’ਚ ‘ਦਿ ਲੈਂਸੇਟ’ ਨੇ ਕਿਹਾ ਸੀ ਕਿ ਗ਼ਾਜ਼ਾ ’ਤੇ ਇਜ਼ਰਾਈਲੀ ਹਮਲਾ 1 ਲੱਖ 49 ਹਜ਼ਾਰ ਤੋਂ ਲੈ ਕੇ 5 ਲੱਖ 98 ਹਜ਼ਾਰ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ।
-

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੁਲਾਈ 2025)
ਕਹਾਣੀ
ਸ਼ਹੀਦ
-ਕੇ.ਐਲ. ਗਰਗ
ਮੇਰਾ ਪੁੱਤਰ ਮੇਰੇ ਕੋਲੋਂ ਬੜੇ ਹੀ ਅਜੀਬ-ਅਜੀਬ ਸਵਾਲ ਪੁਛਣ ਲੱਗ ਪਿਆ ਹੈ। ਬੁਝਾਰਤਾਂ ਵਰਗੇ, ਫੁਲਝੜੀਆਂ ਵਰਗੇ, ਆਤਿਸ਼ਬਾਜੀਆਂ, ਪਟਾਖਿਆਂ ਤੇ ਬਰਛਿਆਂ ਵਰਗੇ ਸਵਾਲ। ਕਈ ਕਈ ਸਵਾਲ ਤਾਂ ਮੇਰੇ ਅੰਦਰਲੇ ਘੁੱਪ ਅਨ੍ਹੇਰੇ ਵਿਚ ਮਸ਼ਾਲ ਵਾਂਗ ਜਗਣ ਲਗਦੇ ਨੇ, ਤੇ ਕਈ ਜੁਗਨੂੰਆਂ ਵਾਂਗ ਝੱਪ-ਝੱਪ ਕਰਕੇ ਜਗਣ-ਬੁੱਝਣ ਲੱਗ ਪੈਂਦੇ ਨੇ। ਕਿਸੇ-ਕਿਸੇ ਸਵਾਲ ਕਰਨ ਵੇਲੇ ਤਾਂ ਉਹ ਮੈਨੂੰ ਆਪਣੇ ਮੋਢਿਆਂ ਉਤੇ ਬੈਠਾ ਪ੍ਰਤੀਤ ਹੁੰਦਾ ਹੈ, ਜਿਸ ਦੇ ਭਾਰ ਹੇਠਾਂ ਮੇਰਾ ਵੱਡਪਣ ਛੁਈ-ਮੂਈ ਹੋਣ ਲਗਦਾ ਹੈ।
ਇਕ ਦਿਨ ਦੇਸ਼ ਭਗਤ ਇਨਕਲਾਬੀਆਂ ਦੀਆਂ ਜੀਵਨੀਆਂ ਦੀ ਕਿਤਾਬ ਪੜ੍ਹਦਾ-ਪੜ੍ਹਦਾ ਪੁੱਛਣ ਲੱਗਾ, ਡੈਡੀ, ਸ਼ਹੀਦ ਕੌਣ ਹੁੰਦੇ ਨੇ?”
ਸ਼ਾਇਦ ਉਹਨੇ ਫਾਂਸੀ ਉਤੇ ਝੁਲਦੇ, ਗੋਲੀਆਂ ਨਾਲ ਭੁੰਨੇ ਤੇ ਤੇਜ਼ਧਾਰ ਹਥਿਆਰਾਂ ਨਾਲ ਜਿਬ੍ਹਾ ਕੀਤੇ ਕੁੱਝ ਬੰਦਿਆਂ ਦੀਆਂ ਤਸਵੀਰਾਂ ਦੇਖ ਲਈਆਂ ਹੋਣ ਤੇ ਸਹਿਜ ਭਾਅ ਹੀ ਇਕ ਮੋਏ ਹੋਏ ਬੰਦੇ ਦਾ ਅਕਸ ਉਹਦੇ ਜ਼ਿਹਨ ਵਿਚ ਆ ਖਲੋਤਾ ਹੋਵੇ, ਜੀਹਨੂੰ ਸ਼ਹੀਦ ਦਾ ਦਰਜਾ ਮਿਲ ਗਿਆ ਹੋਵੇ।
ਪਲ ਦੀ ਪਲ ਮੈਨੂੰ ਕੁੱਝ ਨਹੀਂ ਅਹੁੜਦਾ। ਮੈਂ ਹੈਰਾਨੀ ਨਾਲ ਉਹਦੇ ਚਿਹਰੇ ਵਲ ਦੇਖਣ ਲੱਗਦਾ ਹਾਂ। ਮੈਨੂੰ ਜਾਪਦਾ ਹੈ ਜਿਵੇਂ ਇਹ ਸਵਾਲ ਮੇਰੇ ਗਿਆਨ ਲਈ ਇੱਕ ਵੰਗਾਰ ਵਾਂਗ ਆਇਆ ਹੋਵੇ ਤੇ ਮੇਰਾ ਗਿਆਨ ਵੱਡੀ ਨਹਿਰ ਦੀ ਝਾਲ ਵਿਚ ਫਸੀ ਲਾਸ਼ ਵਾਂਗ ਗੇੜੇ ਕੱਢਣ ਲੱਗ ਪਿਆ ਹੋਵੇ- ਅਰਥਹੀਨ, ਨਿਰਉਦੇਸ਼ ਤੇ ਬੇਥ੍ਹਵੇ ਗੇੜੇ!
ਮੈਂ ਸੰਭਣਲ ਦਾ ਜਤਨ ਕਰਦੇ ਹੋਏ ਦੱਸਣ ਦੀ ਕੋਸ਼ਿਸ਼ ਕੀਤੀ, ਕੁੱਝ ਲੋਕ ਆਪਣੇ ਲਈ ਨਹੀਂ, ਸਗੋਂ ਦੂਜਿਆਂ ਲਈ ਜਿਉਂਦੇ-ਮਰਦੇ ਨੇ। ਕਾਮਨ ਕਾਜ਼ ਲਈ ਲੜਦੇ ਨੇ, ਫਾਂਸੀਆਂ ਚੜ੍ਹਦੇ ਨੇ ਤੇ…”
“ਕਾਮਨ ਕਾਜ਼?” ਮੁੰਡੇ ਨੂੰ ਸ਼ਾਇਦ ਇਹ ਸ਼ਬਦ ਸਮਝ ਨਹੀਂ ਪਏ ਸਨ।
“ਸਾਂਝੇ ਕਾਰਜਾਂ ਲਈ ਮਰਨਾ…ਨਿਤਾਣਿਆਂ ਤੇ ਨਿਥਾਵਿਆਂ ਲਈ ਮਰਨ ਵਾਲੇ ਸ਼ਹੀਦ ਹੁੰਦੇ ਨੇ। ਫਾਂਸੀ ਦੇ ਰੱਸੇ ਚੁੰਮਣ ਵਾਲੇ ਮਰਜੀਵੜੇ ਸ਼ਹੀਦ ਹੁੰਦੇ ਨੇ, ਮੇਰੇ ਬੇਟੇ!”
ਰੰਗਾ-ਬਿੱਲਾ ਵੀ ਫਾਂਸੀ ਚੜ੍ਹੇ ਸੀ, ਨੱਥੂ ਰਾਮ ਗੋਡਸੇ ਵੀ ਫਾਂਸੀ ਚੜ੍ਹਿਆ ਸੀ। ਜ਼ੁਲਫਕਾਰ ਅਲੀ ਭੁਟੋ ਵੀ। ਉਹ ਸ਼ਹੀਦ ਸੀਗੇ?” ਮੁੰਡਾ ਸਵਾਲ ਕਰ ਦਿੰਦਾ ਹੈ।
ਉਹਨਾਂ ਉਤੇ ਦੂਸਰਿਆਂ ਨੂੰ ਕਤਲ ਕਰਨ ਦਾ ਮੁਕੱਦਮਾ ਚੱਲਿਆ ਸੀ। ਉਨ੍ਹਾਂ ਕੁੱਝ ਬੇਦੋਸ਼ਿਆਂ ਨੂੰ ਮਾਰਿਆ ਜਾਂ ਮਰਵਾਇਆ ਸੀ। ਉਹ ਸ਼ਹੀਦ…” ਮੈਂ ਸਿੱਧਾ ਜਵਾਬ ਟਾਲ ਜਾਂਦਾ ਹਾਂ।
ਲੜਾਈਆਂ ਵਿਚ ਕਮਾਂਡਰ ਵੀ ਤਾਂ ਹਜ਼ਾਰਾਂ ਬੇਦੋਸ਼ੇ ਲੋਕਾਂ ਨੂੰ ਮਰਵਾਉਂਦੇ ਨੇ ਡੈਡੀ। ਦੋਸ਼ਾਂ ਦੇ ਲੋਕਾਂ ਦੀ, ਫੌਜੀਆਂ ਦੀ ਕਿਹੜੀ ਦੁਸ਼ਮਨੀ ਹੁੰਦੀ ਐ ਆਪਸ ਵਿਚ। ਉਨ੍ਹਾਂ ਨੇ ਤਾਂ ਇਕ-ਦੂਜੇ ਨੂੰ ਕਦੀ ਵੇਖਿਆ ਵੀ ਨ੍ਹੀਂ ਹੁੰਦਾ। ਫੇਰ ਉਨ੍ਹਾਂ ਕਮਾਂਡਰਾਂ ਨੂੰ ਤਾਂ ਕੋਈ ਫਾਂਸੀ ਚਾੜ੍ਹਦਾ ਨੀਂ। ਸਗੋਂ ਉਨ੍ਹਾਂ ਨੂੰ ਸੋਨੇ-ਚਾਂਦੀ ਦੇ ਤਗ਼ਮੇ ਦਿੱਤੇ ਜਾਂਦੇ ਨੇ। ਮੁੰਡਾ ਬਹੁਤ ਹੀ ਗੰਭੀਰ ਸੀ।
ਉਹ ਬਹਾਦਰ ਹੁੰਦੇ ਨੇ ਮੇਰੇ ਬੇਟੇ…ਇਕ ਦੇਸ਼ ਦੇ ਬਹਾਦਰ’।
ਇਕ ਦੇਸ਼ ਦੇ ਬਹਾਦਰ ਦੂਜੇ ਲਈ ਕਾਫ਼ਿਰ, ਹੈ ਨਾ ਡੈਡੀ?” ਮੁੰਡਾ ਸਥਿਤੀ ਵਿਚਲੇ ਵਿਅੰਗ ਨੂੰ ਕਿੱਡੇ ਸੌਖੇ ਤਰੀਕੇ ਨਾਲ ਅਤੇ ਕਿੰਨੇ ਸਹਿਜ ਰੂਪ ਵਿਚ ਆਖ ਗਿਆ ਸੀ। ਪਰ ਉਹਦੀ ਤਸੱਲੀ ਨਹੀਂ ਸੀ ਹੋ ਰਹੀ। ਮੈਂ ਆਪਣੇ ਹੀ ਪੁੱਤਰ ਸਾਹਵੇਂ ਪਾਣੀ-ਪਾਣੀ ਹੋਣ ਲੱਗਦਾ ਹਾਂ।
ਬਹਾਦਰ ਤੇ ਕਾਫ਼ਿਰ ਸ਼ਬਦਾਂ ਤੋਂ ਕਈ ਘਟਨਾਵਾਂ ਮੇਰੇ ਚੇਤੇ ਵਿਚ ਖੁੰਬਾਂ ਵਾਂਗ ਖਲੋ ਜਾਂਦੀਆਂ ਹਨ। ਅਸੀਂ ਗੁਆਂਢੀ ਦੇਸ਼ ਨਾਲ ਦੋ ਲੜਾਈਆਂ ਲੜੀਆਂ। ਭਾਵੇਂ ਇਧਰਲੇ ਤੇ ਉਧਰਲੇ ਅਵਾਮ ਦੇ ਦਿਲਾਂ ਵਿਚ ਇਕ-ਦੂਜੇ ਲਈ ਭੋਰਾ ਭਰ ਵੀ ਜ਼ਹਿਰ ਨਹੀਂ ਸੀ। ਹਮਲਾ ਕੀਹਨੇ-ਕੀਹਦੇ ਉਤੇ ਕੀਤਾ, ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੇ ਅਖਬਾਰਾਂ ਨੇ ਕਈ ਕੁੱਝ ਸੱਚ-ਝੂਠ ਬੋਲਿਆ ਸੀ। ਇਕ ਦੇਸ਼ ਦੀਆਂ ਫੌਜਾਂ ਲਾਹੌਰ ਤੱਕ ਪਹੁੰਚਦੀਆਂ ਸਨ ਤੇ ਦੂਜੇ ਦੇਸ਼ ਦੀਆਂ ਦਿੱਲੀ ਤੱਕ ਅੱਪੜਣ ਦੀਆਂ ਟਾਹਰਾਂ ਮਾਰ ਰਹੀਆਂ ਸਨ। ਦੋਹਾਂ ਦੇਸ਼ਾਂ ਦੇ ਫੌਜੀ ਬਹਾਦਰ ਸਨ, ਜੋ ਆਪਣੀ ਮਿੱਟੀ ਦੀ ਰੱਖਿਆ ਲਈ ਜੀਅ-ਜਾਨ ਨਾਲ ਲੜੇ।
ਇਕ ਦੇਸ਼ ਦਾ ਰੇਡਿਓ ਐਲਾਨ ਕਰਦਾ ਸੀ, ਦੇਸ਼ ਦੇ ਬਹਾਦਰ ਸ਼ਹੀਦਾਂ ਨੇ ਦੇਸ਼ ਦੀ ਮਿੱਟੀ ਦੀ ਲਾਜ਼ ਰੱਖੀ ਹੈ, ਮਾਂ ਦੇ ਦੁੱਧ ਦੀ ਕੀਮਤ ਚੁਕਾਈ ਹੈ, ਕਾਫ਼ਿਰਾਂ ਨੂੰ ਇਕ ਇੰਚ ਵੀ ਅੱਗੇ ਨਹੀਂ ਵਧਣ ਦਿੱਤਾ।
ਉਦੋਂ ਹੀ ਦੂਸਰੇ ਦੇਸ਼ ਦਾ ਰੇਡੀਓ ਸਮਾਚਾਰ ਦਿੰਦਾ ਸੀ,ਔਕੜਾਂ ਦੇ ਬਾਵਜੂਦ ਸਾਡੇ ਬਹਾਦਰ ਜੰਗਜੂ ਅੱਗੇ ਹੀ ਅੱਗੇ ਵੱਧਦੇ ਗਏ। ਇਕ-ਇਕ ਬਹਾਦਰ ਲੱਖ-ਲੱਖ ਕਾਫ਼ਿਰ ਉਤੇ ਭਾਰੂ ਸੀ। ਦੇਸ਼ ਦੀ ਆਬਰੂ ਬਚਾਉਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ।’
ਦੋਹਾਂ ਦੇਸ਼ਾਂ ਦੇ ਹਜ਼ਾਰਾਂ ਬਹਾਦਰ ਮਾਰੇ ਗਏ ਸਨ। ਇਕ ਦੇ ਬਹਾਦਰ ਦੂਜੇ ਲਈ ਕਾਫ਼ਿਰ ਬਣੇ ਤੇ ਦੂਜੇ ਦੇ ਕਾਫ਼ਿਰ ਪਹਿਲੇ ਲਈ ਮੁਜ਼ਾਹਿਦ। ਮੇਰੇ ਪੁੱਤਰ ਨੇ ਰੇਡੀਓ-ਟੀਵੀ ਤੋਂ ਇਹ ਸਾਰਾ ਸੱਚ-ਝੂਠ ਸੁਣਿਆ ਸੀ। ਇਸ ਲਈ ਉਹਦੇ ਜ਼ਿਹਨ ਵਿਚ ਬਹਾਦਰ ਤੇ ਕਾਫ਼ਿਰ ਦਾ ਭੇਤ ਹੱਲ ਨਹੀਂ ਸੀ ਹੋ ਰਿਹਾ।
ਲੜਾਈ ਦੇ ਉਹਨੀਂ ਦਿਨੀਂ ਹੀ ਇਕ ਹੋਰ ਅਜੀਬ ਘਟਨਾ ਘਟੀ ਸੀ। ਗੁਆਂਢੀ ਦੇਸ਼ ਨੇ ਅਚਾਨਕ ਹੁਸੈਨੀ ਵਾਲਾ ਸਰਹੱਦ ਉਤੇ ਹਮਲਾ ਕਰਕੇ ਉਥੋਂ ਦਾ ਕੁੱਝ ਖੇਤਰ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਕਾਫੀ ਬਚਾਓ ਹੋ ਗਿਆ ਸੀ। ਪਰ ਉਹ ਹੁਸੈਨੀ ਵਾਲਾ ਵਿਚ ਲੱਗੇ ਸ਼ਹੀਦਾਂ ਦੇ ਬੁੱਤ ਚੁੱਕ ਕੇ ਲਾਹੌਰ ਲੈ ਗਏ ਸਨ। ਜਿਥੇ ਸ਼ਹੀਦਾਂ ਨੇ ਬੰਬ ਕਾਂਡ ਕੀਤਾ ਸੀ, ਸਾਂਡਰਸ ਮਾਰਿਆ ਸੀ, ਜੇਲ੍ਹਾਂ ਕੱਟੀਆਂ ਸਨ, ਟਾਰਚਰ ਸਹੇ ਸਨ ਤੇ ਹੱਸ-ਹੱਸ ਫਾਂਸੀ ਦੇ ਰੱਸੇ ਗਲ ਵਿਚ ਪਾਏ ਸਨ। ਜਿਸ ਲਾਹੌਰ ਦੀ ਆਜ਼ਾਦੀ ਲਈ ਉਨ੍ਹਾਂ ਸ਼ਹਾਦਤ ਦਾ ਜਾਮ ਪੀਤਾ ਸੀ, ਉਸ ਲਾਹੌਰ ਦੇ ਬਾਜਾਰਾਂ ਵਿਚ ਸ਼ਹੀਦਾਂ ਦਾ ਜਲੂਸ ਕੱਢਿਆ ਗਿਆ ਸੀ। ਪਰ ਉਨ੍ਹਾਂ ਜਲੂਸ ਦੇ ਅਰਥ ਬਦਲ ਦਿੱਤੇ ਸਨ।
ਮੇਰੇ ਪੁੱਤਰ ਨੇ ਇਹ ਸਾਰਾ ਪ੍ਰੋਗਰਾਮ ਲਾਹੌਰ ਟੀਵੀ ’ਤੇ ਦੇਖਿਆ ਸੀ। ਉਦੋਂ ਹੀ ਉਸ ਪੁੱਛਿਆ ਸੀ, ਇਹ ਕੀ ਕਰ ਰਹੇ ਨੇ ਡੈਡੀ?” ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਨੇ ਜਾਂ ਜਿੱਤ ਦਾ ਜਸ਼ਨ ਮਨਾ ਰਹੇ ਨੇ?”:
ਬਹਾਦਰੀ ਦਿਖਾ ਰਹੇ ਨੇ… ਸ਼ਹੀਦਾਂ ਨੂੰ ਸ਼ਰਮਿੰਦਾ ਕਰ ਰਹੇ ਨੇ। ਮੇਰੇ ਮੂੰਹੋਂ ਨਾ ਚਾਹੁੰਦਿਆਂ ਵੀ ਅਚਾਨਕ ਨਿਕਲ ਗਿਆ ਸੀ।
ਪਰ ਇਹ ਤਾਂ ਸਾਂਝੇ ਮੁਲਕ ਦੇ ਸ਼ਹੀਦ ਸੀ, ਡੈਡੀ, ਸਾਂਝੇ ਸ਼ਹੀਦ?” ਮੁੰਡੇ ਨੇ ਆਪਣੀ ਹੈਰਾਨੀ ਪ੍ਰਗਟ ਕੀਤੀ ਸੀ।
ਹਾਂ, ਹਾਂ, ਪਰ ਹੁਣ ਇਹ ਵੰਡੇ ਹੋਏ ਦੋ ਮੁਲਕਾਂ ਵਿਚ ਇਕ ਮੁਲਕ ਦੇ ਹੀ ਸ਼ਹੀਦ ਰਹਿ ਗਏ ਨੇ, ਮੇਰੇ ਬੇਟੇ”।
ਸੁਣਿਐਂ, ਡੈਡੀ, ਹੁਣ ਉਨ੍ਹਾਂ ਨੇ ਇਨ੍ਹਾਂ ਸ਼ਹੀਦਾਂ ਦੇ ਨਾਂ ਵੀ ਆਪਣੀ ਹਿਸਟਰੀ ਦੀ ਕਿਤਾਬ ਵਿਚੋਂ ਕੱਢ ਛਡੇ ਐ?”
ਹਿਸਟਰੀ ਵੀ ਤਾਂ ਪੁੱਤ ਬੰਦੇ ਈ ਲਿਖਦੇ ਐ। ਕਿਸੇ ਦਾ ਨਾਂ ਪਾ ਦੇਣ ਤੇ ਕਿਸੇ ਦਾ ਕੱਢ ਛੱਡਣ। ਭਾਵੇਂ ਕਿਸੇ ਨੂੰ ਹੀਰੋ ਬਣਾ ਦੇਣ ਤੇ ਕਿਸੇ ਨੂੰ ਜ਼ੀਰੋ। ਮੈਂ ਆਪਣੇ ਚਿਹਰੇ ਦੀ ਦੁੱਖਦੀ ਰਗ ਛੁਪਾਉਣਾ ਚਾਹੁੰਦੇ ਹੋਏ ਵੀ ਨਹੀਂ ਸੀ ਛੁਪਾ ਸਕਿਆ।
ਹੀਰੋ ਹੁੰਦੇ ਨੇ ਜਾਂ ਬਣਾਏ ਜਾਂਦੇ ਨੇ, ਡੈਡੀ?” ਮੁੰਡਾ ਇਕ ਹੋਰ ਸਵਾਲ ਉਲਾਰਦਾ ਹੈ।
ਕਦੀ-ਕਦੀ ਬਣਾਏ ਵੀ ਜਾਂਦੇ ਨੇ ਬੇਟੇ। ਸਿਆਸਤਦਾਨ ਸਭ ਕੁੱਝ ਕਰ ਸਕਦੇ ਨੇ। ਕਾਲਿਆਂ ਦਾ ਹੀਰੋ ਗੋਰਿਆਂ ਲਈ ਹਮੇਸ਼ਾ ਜੀਰੋ ਹੀ ਰਿਹਾ ਤੇ ਗੋਰਿਆਂ ਨੇ ਆਪਣਾ ਜ਼ੀਰੋ ਵੀ ਸਦਾ ਹੀਰੋ ਬਣਾ ਕੇ ਹੀ ਪੇਸ਼ ਕੀਤਾ। ਕਾਲਾ ਹੀਰੋ ਵੀ ਉਨ੍ਹਾਂ ਲਈ ਬਾਸਟਰਡ ਹੀ ਰਿਹਾ…ਬਾਸਟਰਡ…ਹਰਾਮ ਦਾ’।
ਕੀ ਕੋਈ ਸਾਰੀ ਦੁਨੀਆ ਦਾ ਸ਼ਹੀਦ ਨਹੀਂ ਅਖਵਾ ਸਕਦਾ , ਡੈਡੀ?’
ਪ੍ਰਸ਼ਨ ਜਿੰਨਾ ਸੁਭਾਵਕ ਸੀ, ਉਤਨਾ ਹੀ ਗੁੰਝਲਦਾਰ।
ਕਦੀ ਮੌਕਾ ਜ਼ਰੂਰ ਆਵੇਗਾ ਬੇਟੇ। ਪਰ ਅਜੇ ਧੁੰਦ ਹੈ, ਅਨ੍ਹੇਰਾ ਹੈ, ਸਾਜਿਸ਼ਨੁਮਾ ਮਾਹੌਲ ਹੈ।
ਪਿਛਲੇ ਦਿਨੀਂ ਪੰਜਾਬ ਦੇ ਇਕ ਉਘੇ ਸ਼ਹਿਰ ਵਿਚ ਇੱਕ ਹਾਦਸਾ ਵਾਪਰ ਗਿਆ। ਦੋ ਫਿਰਕੇ ਉਲਝ ਪਏ। ਤੇਜ਼ਧਾਰ ਹਥਿਆਰਾਂ ਨਾਲ ਲੜਾਈ ਹੋਈ। ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ ਸੀ। ਇਕ ਫਿਰਕੇ ਦਾ ਕਾਫੀ ਜਾਨੀ ਨੁਕਸਾਨ ਹੋਇਆ। ਇਕ ਅਖ਼ਬਾਰ ਨੇ ਸੁਰਖ਼ੀ ਲਾਈ, ਦੇਸ਼ ਕੇ ਅਮਨ ਪਸੰਦ ਸ਼ਹਿਰੀਓਂ ਪਰ ਕੱੁਛ ਤਤਵੋਂ ਨੇ ਤੇਜ਼ਧਾਰ ਹਥਿਆਰੋਂ ਸੇ ਹਮਲਾ ਕੀਆ। ਜਵਾਬੀ ਕਾਰਵਾਈ ਮੇਂ ਕੁਛ ਗੁੰਡੇ ਮਾਰੇ ਗਏ ਔਰ ਸੌ ਜ਼ਖਮੀ ਹੂਏ।
ਦੂਜੇ ਫਿਰਕੇ ਦੀ ਅਖ਼ਬਾਰਾਂ ਨੇ ਮੋਟੇ ਅਖਰਾਂ ਵਿਚ ਖ਼ਬਰ ਛਾਪੀ, ਧਰਮ ਦੀ ਰੱਖਿਆ ਕਰਦੇ ਹੋਏ ਕੱੁਝ ਬਹਾਦਰ ਲੋਕ ਸ਼ਹੀਦ ਹੋਏ। ਉਨ੍ਹਾਂ ਦਾ ਨਾਂ ਇਤਿਹਾਸ ਦੇ ਵਰਕਿਆਂ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ, ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਖੂਨ ਡੋਲਿ੍ਹਆ।
ਮੇਰਾ ਪੁੱਤਰ ਅਖ਼ਬਾਰਾਂ ਲੈ ਕੇ ਮੇਰੇ ਕੋਲ ਆਇਆ ਤੇ ਦੋਵੇਂ ਅਖ਼ਬਾਰਾਂ ਮੇਰੇ ਮੂਹਰੇ ਧਰ ਕੇ ਪੁੱਛਣ ਲੱਗਾ, ਡੈਡੀ ਸ਼ਹੀਦ ਗੁੰਡੇ ਕਦੋਂ ਹੋ ਜਾਂਦੇ ਨੇ ਤੇ ਗੁੰਡੇ ਸ਼ਹੀਦ ਕਦੋਂ ਬਣ ਜਾਂਦੇ ਨੇ?”
ਇਹ ਛੋਟੀ ਲੜਾਈ ਹੈ, ਮੇਰੇ ਬੇਟੇ! ਇੱਕ ਫਿਰਕੇ ਦੇ ਸ਼ਹੀਦ ਵਿਰੋਧੀ ਫਿਰਕੇ ਲਈ ਹਮੇਸ਼ਾ ਗੁੰਡੇ ਹੀ ਰਹਿੰਦੇ ਨੇ। ਤੇ ਆਪਣੇ ਗੁੰਡੇ ਵੀ ਉਨ੍ਹਾਂ ਨੂੰ ਸ਼ਹੀਦ ਹੀ ਲੱਗਦੇ ਨੇ’।
ਫੇਰ ਉਨ੍ਹਾਂ ਦੀ ਪਛਾਣ ਕੌਣ ਕਰੇਗਾ? ਕਿਵੇਂ ਹੋਵੇਗੀ ਉਨ੍ਹਾਂ ਦੀ ਪਛਾਣ, ਡੈਡੀ?”
ਵੱਡੀ ਫੈਸਲ਼ਾਕੁੰਨ ਲੜਾਈ ਹੀ ਉਨ੍ਹਾਂ ਦੀ ਪਛਾਣ ਕਰਾਏਗੀ। ਤੂੰ ਜਦੋਂ ਵੱਡੀ ਲੜਾਈ ਲਈ ਤਿਆਰ ਹੋਵੇਂਗਾ, ਤੈਨੂੰ ਸਭ ਕੁੱਝ ਸਮਝ ਆ ਜਾਵੇਗਾ। ਪਰ ਹਾਲੇ ਵਕਤ ਨਹੀਂ ਆਇਆ, ਹਾਲੇ ਤਾਂ…’
ਵਕਤ ਕਦੋਂ ਆਵੇਗਾ, ਡੈਡੀ?” ਮੁੰਡੇ ਦੀ ਅਜੇ ਵੀ ਤਸਲੀ ਨਹੀਂ ਸੀ ਹੋ ਰਹੀ।
ਮੈਂ ਮੁੰਡੇ ਦੇ ਪ੍ਰਸ਼ਨ ਦੀ ਰੌਸ਼ਨੀ ਵਿਚ ਬੜੀ ਹੀ ਗੰਭੀਰਤਾ ਨਾਲ ਸੋਚਣ ਲੱਗਦਾ ਹਾਂ। ਮੇਰੀ ਸੋਚ ਵਿਚ ਉਹ ਬੇਚੈਨ ਲੋਕ ਆਉਂਦੇ ਨੇ ਜੇ ਸਾਰੀ ਮਨੁੱਖਤਾ ਲਈ ਚੰਗੇ ਸੁਫਨੇ ਬੀਜਣ ਦਾ ਅਹਿਦ ਕਰ ਕੇ ਤੁਰੇ। ਮਨੱੁਖ ਦੀ ਹੋਣੀ ਦੀ ਤਰਤੀਬ ਬਦਲਣ ਲਈ ਉਨ੍ਹਾਂ ਮਸ਼ਾਲਾਂ ਚੱੁਕੀਆਂ। ਪਰ ਅੱਧ ਵਿਚਾਲੇ ਹੀ ਰਹਿ ਗਏ। ਤੇ ਉਨ੍ਹਾਂ ਦੀਆਂ ਅੱਖਾਂ ਦੀਆਂ ਝਿੰਮਣੀਆਂ ਵਿਚ ਸੂਹੀ ਸਵੇਰ ਰੱਤ ਬਣ ਕੇ ਫੈਲ ਗਈ ਸੀ।
ਅਜੇ ਇਕ ਲੰਮੀ ਲੜਾਈ ਮਨੱੁਖ ਨੇ ਲੜਨੀ ਹੈ, ਸਾਂਝੇ ਸ਼ਹੀਦ ਪੈਦਾ ਕਰਨ ਲਈ, ਮੇਰੇ ਬੇਟੇ, ਸਾਂਝੇ ਸ਼ਹੀਦ। ਮੈਂ ਆਪਣੀ ਸੋਚ ਵਿਚੋਂ ਨਿਕਲਦਿਆਂ ਆਖਦਾ ਹਾਂ।
ਕੌਣ ਲੜੇਗਾ ਉਹ ਲੜਾਈ, ਡੈਡੀ? ਹੁਣ ਮੁੰਡਾ ਜਿਵੇਂ ਉਸ ਲੜਾਈ ਦੀ ਤਾਂਘ ਰੱਖਦਾ ਹੋਵੇ।
ਤੂੰ ਵੀ ਲੜ ਸਕਦੈਂ, ਮੈਂ ਵੀ, ਤੇਰੇ ਬੱਚੇ ਵੀ, ਤੇ ਸ਼ਾਇਦ ਉਨ੍ਹਾਂ ਦੇ ਬੱਚੇ ਵੀ। ਅੰਤਿਮ ਤੇ ਫੈਸਲਾਕੁੰਨ ਲੜਾਈ।
ਮੇਰਾ ਜਵਾਬ ਸੁਣ ਕੇ ਮੁੰਡਾ ਚੱੁਪ ਹੋ ਗਿਆ ਸੀ। ਸ਼ਾਇਦ ਉਹ ਲੜਾਈ ਦੀ ਤਿਆਰੀ ਬਾਰੇ ਸੋਚਣ ਲੱਗ ਪਿਆ ਸੀ।
ਕਈ ਦਿਨ ਇੰਝ ਹੀ ਬੀਤ ਗਏ। ਮੁੰਡੇ ਵਿਚ ਕਾਫੀ ਤਬਦੀਲੀ ਆਉਣ ਲੱਗ ਪਈ ਸੀ। ਉਹ ਲੋੜ ਨਾਲੋਂ ਜ਼ਿਆਦਾ ਗੰਭੀਰ ਰਹਿਣ ਲੱਗ ਪਿਆ ਸੀ। ਨਿੱਕੀ-ਨਿੱਕੀ ਗੱਲ ਨੂੰ ਵੀ ਪੁਨਣ-ਛਾਨਣ ਲੱਗ ਪਿਆ ਸੀ। ਇਕ ਦਿਨ ਆ ਕੇ ਕਹਿਣ ਲੱਗਾ, ਡੈਡੀ ਡੈਡੀ, ਆਪਣਾ ਗੁਆਂਢੀ ਰਾਮ ਲਾਲ ਸ਼ਹੀਦ ਹੋ ਗਿਆ ਹੈ।
ਬੇਟੇ, ਰਾਮ ਲਾਲ ਸ਼ਹੀਦ ਨਹੀਂ ਹੋਇਆ, ਮਰਿਆ ਹੈ। ਉਹਦੀ ਮੌਤ ਹੋ ਗਈ ਹੈ। ਮਰ ਗਿਆ ਹੈ ਰਾਮ ਲਾਲ’।
ਨਹੀਂ ਡੈਡੀ, ਰਾਮ ਲਾਲ ਸ਼ਹੀਦ ਹੋਇਆ। ਮੇਰਾ ਮੁੰਡਾ ਬਾਰ ਬਾਰ ਆਖੀ ਜਾ ਰਿਹਾ ਸੀ। ਮੰਨਣ ਵਿਚ ਨਹੀਂ ਸੀ ਆ ਰਿਹਾ।
ਉਹ ਕਿਵੇਂ ? ਆਖੀਰ ਤੰਗ ਆ ਕੇ ਮੈਂ ਪੁਛਿਆ।
ਉਹਦੀ ਘਰਵਾਲੀ ਮੁਹੱਲੇ ਦੀਆਂ ਤੀਮੀਆਂ ਨੂੰ ਦੱਸ ਰਹੀ ਸੀ ਬਈ ਉਹ ਜਿੰਨਾ ਚਿਰ ਜਿਊਂਦਾ ਰਿਹਾ, ਬਿਮਾਰੀ, ਗਰੀਬੀ ਤੇ ਭੁੱਖ ਨਾਲ ਹੀ ਘੁਲਦਾ ਰਿਹਾ। ਤੇ ਆਖਿਰ ਮੁੱਕ ਗਿਆ ਲੜਦਾ ਲੜਦਾ…’ ਮੁੰਡੇ ਨੇ ਬੜੀ ਗੰਭੀਰਤਾ ਨਾਲ ਕਿਹਾ।
ਮੇਰੀਆਂ ਅੱਖਾਂ ਵਿਚ ਬਿਜਲੀ ਚਮਕਣ ਲਗ ਪਈ। ਪਲ ਦੀ ਪਲ ਮੈਨੂੰ ਜਾਪਿਆ ਜਿਵੇਂ ਮੇਰੇ ਮੁੰਡੇ ਨੂੰ ਉਸ ਅਮੁੱਕ ਲੜਾਈ ਦੀ ਸਮਝ ਪੈ ਗਈ ਹੋਵੇ, ਜੋ ਸਾਡੇ ਸਾਂਝੇ ਸ਼ਹੀਦਾਂ ਨੇ ਅਜੇ ਲੜਨੀ ਹੈ।ਕਵਿਤਾ
- ਮਹਿਮੂਦ ਦਰਵੇਸ਼
ਇਕ ਦਿਨ ਜੰਗ ਖ਼ਤਮ ਹੋ ਜਾਵੇਗੀ
ਹੱਥ ਮਿਲਾਉਣਗੇ ਨੇਤਾ
ਤੇ ਇਕ ਬੁੱਢੀ ਮਾਂ ਨੂੰ
ਸ਼ਹੀਦ ਹੋ ਗਈ ਔਲਾਦ ਦੀ ਉਡੀਕ ਰਹੇਗੀ
ਇਕ ਔਰਤ ਕਰੇਗੀ ਉਡੀਕ
ਆਪਣੇ ਪਤੀ ਦੇ ਮੁੜ ਆਉਣ ਦੀ
ਤੇ ਉਹ ਬੱਚੇ ਉਡੀਕਣਗੇ ਆਪਣੇ ਬਹਾਦਰ ਪਿਓ ਨੂੰ
ਮੈਨੂੰ ਨਹੀਂ ਪਤਾ ਮੇਰੇ ਮੁਲਕ ਨੂੰ ਕਿਸ ਨੇ ਵੇਚਿਆ
ਪਰ
ਮੈਂ ਵੇਖਿਆ ਹੈ ਇਹਦੀ ਕੀਮਤ ਕਿਸ ਨੇ ਚੁਕਾਈ ਹੈ।ਇਹ ਲੋਕ ਕੁੱਝ ਸੋਚਦੇ ਹੀ ਨਹੀਂ!
‘‘ਜਿਹੜੇ ਮੁਸਲਮਾਨਾਂ ਨੇ ਦੁਨੀਆਂ ਦੇ ਸਭ ਤੋਂ ਪਹਿਲੇ ਧਰਮ ਦੇ ਅਨੁਆਈ ‘ਯਹੂਦੀਆਂ’ ਨੂੰ ਖਤਮ ਕਰਨ ਲਈ ਹਰ ਕਿਸਮ ਦੇ ਜ਼ੁਲਮ ਕੀਤੇ ਤੇ ਅੱਜ ਵੀ ਹਿੱਕ ਠੋਕ ਕੇ ਕਹਿ ਰਹੇ ਹਨ ਕਿ ਯਹੂਦੀਆਂ ਨੂੰ ਦੁਨੀਆਂ ’ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਤੁਸੀਂ ਉਨ੍ਹਾਂ ਦਾ ਸਮਰਥਨ ਕਰੀ ਜਾ ਰਹੇ ਹੋ।’’ ਇਹ ਵਿਖਿਆਨ, ਆਰ.ਐਸ.ਐਸ. ਦੇ ਉਸ ਸਮਰਥਕ ਦਾ ਹੈ, ਜੋ ਹੁਣ ‘ਆਪ’ ਦਾ ਹੋ ਚੁੱਕਾ ਹੈ। ਮੈਂ ਆਪਣੇ ਬੇਟੇ ਨਾਲ ਇਕ ਬਹੁਤ ਹੀ ਪਿਆਰੇ ਕਾਮਰੇਡ ਤੇ ਸੁਲਝੇ ਇਨਸਾਨ ਦੇ ਵਿਛੋੜੇ ’ਤੇ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਿਆ ਸਾਂ। ਮੰਦੇਭਾਗੀਂ ਇਹ ਉੱਜਡ ਉੱਥੇ ਪਹਿਲਾਂ ਹੀ ਮੌਜੂਦ ਸੀ। ਕੁੜੱਤਣ ਉਗਲਦਾ ਆਪਣਾ ਭਾਸ਼ਣ ਜਾਰੀ ਰੱਖਦਿਆਂ ਉਹ ਵਿਅਕਤੀ ਫਿਰ ਬੋਲਾਆ ‘‘ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾ ਰਿਹਾ ਹੈ, ਇਜ਼ਰਾਈਲ ਲਈ ਇਰਾਨ ਵੱਡਾ ਖਤਰਾ ਹੈ, ਉਸਦਾ ਖਾਤਮਾ ਕਰਨਾ ਜ਼ਰੂਰੀ ਹੈ।’’
ਮੈਂ ਉਸਦੇ 4-5 ਮਿੰਟਾਂ ਦੇ ਇਸ ਬੇਮੌਕਾ ਤੇ ਬੇਲੋੜੇ ਭਾਸ਼ਣ ’ਚ ਇਕ-ਦੋ ਵਾਰ ਦਖ਼ਲ ਦੇਣ ਦਾ ਅਸਫਲ ਯਤਨ ਕੀਤਾ। ਪਰ ਉਸਦੇ ਸਿਰ ਨੂੰ ‘ਸਨਾਤਨੀ ਗੁਬਾਰ’ ਏਨਾ ਜ਼ਿਆਦਾ ਚੜ੍ਹਿਆ ਹੋਇਆ ਸੀ ਕਿ ਉਸ ਨੇ ਮੇਰੀ ਇਕ ਨਾ ਸੁਣੀ!
ਗੱਲ ਦਰਅਸਲ ਇਹ ਸੀ ਕਿ ਰਸਮੀ ਅਫਸੋਸ ਪ੍ਰਗਟਾਵੇ ਤੋਂ ਪਿਛੋਂ ਅਮਰੀਕਾ-ਇਜ਼ਰਾਇਲ, ਜੰਗਬਾਜ਼ ਟੋਲੇ ਵਲੋਂ ਫ਼ਲਸਤੀਨ ਤੇ ਈਰਾਨ ਤੇ ਕੀਤੇ ਹਮਲੇ ਦੀਆਂ ਗੱਲਾਂ ਛਿੜ ਪਈਆਂ ਸਨ। ਜ਼ਾਹਿਰ ਹੈ ਉਹ ਵਿਅਕਤੀ ਮੇਰੀ ਸਮਝਦਾਰੀ ਨਾਲ ਅਸਹਿਮਤ ਸੀ। ਇਸ ਗੱਲੋਂ ਉਹ ਹੋਰ ਵੀ ਦੁੱਖੀ ਹੋ ਗਿਆ ਕਿ ਇਸ ਮੌਕੇ ਹਾਜ਼ਰ ਕਈ ਹੋਰ ਸੱਜਣ ਵੀ ਗਾਜ਼ਾ ਵਾਸੀਆਂ, ਖਾਸ ਕਰਕੇ ਅਣਭੋਲ ਬੱਚਿਆਂ ਤੇ ਔਰਤਾਂ ਦੇ ਕਤਲੇਆਮ ’ਤੇ ਰੋਸ ਤੇ ਅਫਸੋਸ ਜ਼ਾਹਿਰ ਕਰਨ ਲੱਗ ਪਏ ਸਨ।
ਅਜਿਹੇ ਸਮੇਂ, ਹਾਲਾਂਕਿ ਘਟੀਆ ਕਿਸਮ ਦਾ ਇਹ ਤਕੀਆ ਕਲਾਮ, ਕਿਵੇਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਸੀ। ਫਿਰ ਵੀ ਮੈਂ ਬੜੇ ਸਬਰ ਤੋਂ ਕੰਮ ਲਿਆ। ਮੈਂ ਗੱਲ ਨੂੰ ਅਫਸੋਸ ਵਾਲੇ ਪਾਸੇ ਮੋੜਨਾ ਚਾਹੁੰਦਾ ਸਾਂ, ਇਸ ਲਈ ਉਸ ਵਿਅਕਤੀ ਦੇ ਭਾਸ਼ਨ ਬਾਰੇ ਕੋਈ ਨਾਰਾਜ਼ਗੀ ਨਾ ਦਿਖਾਈ। ਪਰਿਵਾਰ ਦੇ ਜੀਅ ਬੜੇ ਸੂਝਵਾਨ ਤੇ ਮਿਲਾਪੜੇ ਹਨ। ਉਹ ਟੱਬਰ ਦੇ ਵਿਛੜ ਚੁੱਕੇ ਮੱੁਖੀ ਦਾ ਜ਼ਿਕਰ ਕਰਕੇ ਵਾਰ-ਵਾਰ ਕਹਿ ਰਹੇ ਸਨ, ‘‘ਅੰਕਲ! ਪਾਪਾ ਤੁਹਾਡੀਆਂ ਗੱਲਾਂ ਰੋਜ਼ ਕਰਦੇ ਸਨ।’’ ਪਰ ਚਿੱਬ ਖੜਿੱਬੀ ਜ਼ਹਿਣੀਅਤ ਵਾਲਾ ਉਹ ਬੰਦਾ ਵਿਛੜੇ ਸਾਥੀ ਦੇ ਪਰਿਵਾਰਕ ਜੀਆਂ ਦੇ ਰੋਕਿਆਂ ਵੀ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਘਰ ਦੇ ਮੈਂਬਰ ਉਸਦੇ ਇਸ ਬਿਰਤਾਂਤ ਤੋਂ ਪ੍ਰੇਸ਼ਾਨ ਹੋ ਰਹੇ ਸਨ।
ਮੈਂ ਕੁੱਝ ਦੇਰ ਤਾਂ ਉਸ ਦੇ ਮੂੰਹ ਵੱਲ ਵੇਖੀ ਗਿਆ। ਅੰਤ ਜ਼ੋਰ ਨਾਲ ਕਿਹਾ, ‘‘ਦੇਖੋ ਜੀ, ਜੇਕਰ ਤੁਹਾਡਾ ਸਾਰੀ ਗੱਲ ਸਹੀ ਵੀ ਮੰਨ ਲਈ ਜਾਵੇ, ਤਾਂ ਵੀ ਕਿਸੇ ਧਰਮ ਜਾਂ ਵਿਅਕਤੀ ਵਿਸ਼ੇਸ਼ ਵੱਲੋਂ ਹਜ਼ਾਰਾਂ ਸਾਲ ਪਹਿਲਾਂ ਕਿਸੇ ਨਾਲ ਕੀਤੀ ਜ਼ਿਆਦਤੀ ਦੇ ਬਦਲੇ ਵਜੋਂ ਅੱਜ ਉਸ ਧਰਮ ਦੇ ਲੋਕਾਂ, ਜਿਨ੍ਹਾਂ ’ਚ ਹਜ਼ਾਰਾਂ ਬੱਚੇ ਤੇ ਔਰਤਾਂ ਵੀ ਸ਼ਾਮਿਲ ਹਨ, ਦਾ ਨਸਲਘਾਤ ਕਰਨਾ ਕੀ ਜਾਇਜ਼ ਹੈ?’’ ‘‘ਕਿਉਂ ਨਹੀਂ ਜੀ, ਮਨੁੱਖ ਦੇ ਮਨ ’ਚ ਬਦਲੇ ਦੀ ਅੱਗ ਪੀੜ੍ਹੀ ਦਰ ਪੀੜ੍ਹੀ ਮੱਚਦੀ ਰਹਿੰਦੀ ਹੈ?’’ ਉਹ ਹਾਲੇ ਵੀ ਜ਼ਹਿਰ ਗਲੱਛੀ ਜਾ ਰਿਹਾ ਸੀ।
ਮੈਂ ਕਿਹਾ, ‘‘ਫਿਰ ਤਾਂ ਹਿੰਦੂ ਧਰਮ ਦਾ ਜੀਵਤ ਰਹਿਣਾ ਵੀ ਗਲਤ ਹੈ, ਕਿਉਂਕਿ ਹਿੰਦੂਆਂ ਦੇ ਵੱਡੇ ਧਰਮ ਗੁਰੂਆਂ ਤੇ ਅੰਧ ਭਗਤਾਂ ਨੇ ਵੀ ਭਾਰਤ ਚੋਂ ਜੈਨ ਤੇ ਬੁੱਧ ਧਰਮ ਦਾ ਖਾਤਮ ਕਰਨ ਦਾ ਵੱਡਾ ਗੁਨਾਹ ਕੀਤਾ ਹੈ।’’ ਇਹ ਸੁਣ ਕੇ ਉਹ ਲਾਜਵਾਬ ਜਿਹਾ ਹੋ ਗਿਆ।
ਖੈਰ, ਮੈਂ ਵਿਦਾ ਹੋਣ ਦੀ ਇਜ਼ਾਜਤ ਮੰਗੀ ਤੇ ਜਾਣ ਲਈ ਉੱਠ ਖਲੋਤਾ। ਵਿਛੜੇ ਕਾਮਰੇਡ ਦਾ ਬੇਟਾ ਤੇ ਨੂੰਹ ਮੇਰੇ ਨਾਲ ਮੇਰੀ ਕਾਰ ਤੱਕ ਆਏ ਤੇ ਉਸ ਵਿਅਕਤੀ ਵੱਲੋਂ ਕੀਤੀ ਬਦਤਮੀਜ਼ੀ ਬਾਰੇ ਅਫਸੋਸ ਪ੍ਰਗਟ ਕੀਤਾ। ਮੈਨੂੰ ਉਸ ਸੱਜਣ ਦੀ ਸੂਝ ਜਾਂ ਅਗਿਆਨਤਾ ਬਾਰੇ ਤਾਂ ਕੋਈ ਗਿਲਾ ਨਹੀਂ। ਚਿੰਤਾ ਇਸ ਗੱਲ ਦੀ ਹੈ ਕਿ ਆਰ.ਐਸ.ਐਸ. ਦੀ ਫਿਰਕੂ ਵਿਚਾਰਧਾਰਾ ਤੋਂ ਪ੍ਰਭਾਵਿਤ ਲੋਕ ਫਿਰਕੂ ਜ਼ਹਿਰ ਨਾਲ ਕਿਵੇਂ ਭਰੇ ਪਏ ਹਨ! ਉਨ੍ਹਾਂ ਦੇ ਜ਼ਿਹਣ ਚੋਂ ਮਨੁੱਖੀ ਪਿਆਰ ਤੇ ਦਰਦਮੰਦੀ ਕਿਸ ਹੱਦ ਤੱਕ ਮਨਫੀ ਕਰ ਦਿੱਤੀ ਗਈ ਹੈ! ਸੰਵੇਦਨਾਵਾਂ ਤੋਂ ਸੱਖਣੇ ਬਣਾ ਦਿੱਤੇ ਗਏ ਇਹ ਲੋਕ ਗ਼ਾਜ਼ਾ ’ਚ ਕੀਤੇ ਜਾ ਰਹੇ ਕਤਲੇਆਮ ਨੂੰ ਹੱਕ ਵਜਾਨਬ ਕਿਵੇਂ ਸਮਝਦੇ ਹਨ? ਇਹ ਸਿਰਫ ਇਸ ਕਰਕੇ ਹੀ ਕੱਛਾਂ ਵਜਾ ਰਹੇ ਹਨ ਕਿ ਮਰਨ ਵਾਲੇ ਮੁਸਲਮਾਨ ਹਨ! ਇਨ੍ਹਾਂ ਨੂੰ ਇਸ ਗੱਲ ਦਾ ਕੋਈ ਦਰਦ ਹੀ ਨਹੀਂ ਕਿ ਇਜ਼ਰਾਈਲ ਦੀ ਫਾਸ਼ੀ ਸਰਕਾਰ ਨੇ ਅਮਰੀਕਾ ਦੀ ਹਮਾਇਤ ਨਾਲ ਫ਼ਲਸਤੀਨ ਦੀ 20 ਲੱਖ ਦੀ ਅਬਾਦੀ ’ਚੋਂ 60 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ ਤੇ ਹੋਰ ਹਜ਼ਾਰਾਂ ਸਦਾ-ਸਦਾ ਲਈ ਅਪਾਹਜ ਬਣਾ ਦਿੱਤੇ ਹਨ। ਉਸ ਸੰਘ ਸਮਰਥਕ ‘ਦੇਸ਼ ਭਗਤ’ ਕੋਲ ਮਾਨਵਤਾ ਪ੍ਰਤੀ ਭੋਰਾ ਵੀ ਹਮਦਰਦੀ ਤਾਂ ਕੀ ਹੋਣੀ ਸੀ, ਉਲਟਾ ਉਸ ਨੂੰ ਮਨੁੱਖਤਾ ਦੇ ਘਾਣ ਤੋਂ ਪ੍ਰਸੰਨਤਾ ਹੋ ਰਹੀ ਹੈ! ਗਰੀਬੀ ਨਾਲ ਜੂਝ ਰਹੇ ਕਰੋੜਾਂ ਯਹੂਦੀਆਂ, ਇਸਾਈਆਂ ਤੇ ਮੁਸਲਮਾਨਾਂ ਨਾਲ ਵੀ ਇਸ ਵਿਅਕਤੀ ਨੂੰ ਕੋਈ ਹਮਦਰਦੀ ਨਹੀਂ। ਹੋਰ ਤਾਂ ਹੋਰ ਵਿਸ਼ਵ ਨੂੰ ਤਬਾਹ ਕਰ ਦੇਣ ਵਾਲੀ ਸੰਸਾਰ ਜੰਗ ਛਿੜ ਜਾਣ ਦੀ ਵੀ ਇਨ੍ਹਾਂ ਨੂੰ ਕੋਈ ਚਿੰਤਾ ਨਹੀਂ। ਅਜਿਹੀ ਸੰਕੀਰਨ ਸੋਚ ਵਾਲੇ ਵਿਅਕਤੀ ਦੇ ਪਰਿਵਾਰ, ਖਾਸ ਕਰਕੇ ਬੱਚੇ ਅਜਿਹੇ ਵਾਤਾਵਰਣ ’ਚ ਕੀ ਕਦੀ ‘ਇਨਸਾਨ’ ਵੀ ਬਣ ਸਕਣਗੇ ਜਾਂ ਨਹੀਂ, ਮੇਰੀ ਅਸਲੀ ਚਿੰਤਾ ਤਾਂ ਇਹ ਹੈ?
ਉਸ ਨੂੰ ਧਾਰਮਿਕ ਕੱਟੜਤਾ ਤੇ ਸੰਕੀਰਨ ਸੋਚ ਨੇ ਇਹ ਵੀ ਯਾਦ ਨਹੀਂ ਰਹਿਣ ਦਿੱਤਾ ਕਿ ‘ਈਸਾ’ ਨੂੰ ਸੂਲੀ ’ਤੇ ਇਸਾਈਆਂ ਤੇ ਯਹੂਦੀਆਂ ਨੇ ਉਦੋਂ ਚਾੜ੍ਹਿਆ ਸੀ ਜਦੋਂ ਮੁਸਲਮਾਨ ਧਰਮ ਹਾਲੇ ਪੈਦਾ ਵੀ ਨਹੀਂ ਸੀ ਹੋਇਆ। ਜੇਕਰ ‘ਧਰਮ’ ਨੂੰ ਹੀ ਕਿਸੇ ਦੇ ਚਰਿੱਤਰ ਦਾ ਅਧਾਰ ਬਣਾਇਆ ਜਾਣਾ ਹੈ, ਤਾਂ ਫਿਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਧੋਖੇ ਨਾਲ ਸੂਬਾ ਸਰਹੰਦ ਕੋਲ ਫੜ੍ਹਾਉਣ ਵਾਲੇ ਗੰਗੂ ਬ੍ਰਾਹਮਣ ਬਾਰੇ ਕੀ ਕਿਹਾ ਜਾਵੇ? ਇਸ ਅੱਤਿਆਚਾਰ ਵਿਰੁੱਧ ‘ਹਾਅ ਦਾ ਨਾਅਰਾ’ ਮਾਰਨ ਵਾਲੇ ਨਵਾਬ ਮਲੇਰਕੋਟਲਾ ਨੂੰ ਕਿਹੜੇ ਧਰਮ ਦੀ ਕਿਸ ਤੱਕੜੀ ’ਚ ਤੋਲਾਂਗੇ? ਇਕੋ ਧਰਮ ਨੂੰ ਮੰਨਣ ਵਾਲੇ ਕੌਰਵਾਂ-ਪਾਂਡਵਾਂ ਦੇ ਯੁੱਧ ਅਤੇ ਰਾਮ ਚੰਦਰ ਜੀ ਤੇ ਲੰਕਾਪਤੀ ਰਾਵਣ ਵਿਚਕਾਰ ਹੋਈ ਜੰਗ ਦਾ ਆਧਾਰ ਕੀ ਸੀ ? ਇਨ੍ਹਾਂ ਯੁੱਧਾਂ ਦਾ ਮੁੱਦਾ ਸੱਚ-ਝੂਠ, ਨਿਆਂ-ਅਨਿਆਂ ਦਾ ਨਿਤਾਰਾ ਕਰਨਾ ਸੀ ਜਾਂ ਧਰਮ ਦਾ ਵਖਰੇਵਾਂ? ਅਫਸੋਸ, ਧਾਰਮਿਕ ਕੱਟੜਤਾ ਭਰੇ ਅਜੋਕੇ ਮਹੌਲ ’ਚ ਕੋਈ ‘ਅੰਧ ਭਗਤ’ ਇਹ ਸਾਰਾ ਕੁੱਝ ਕਿਵੇਂ ਸੋਚ ਸਕਦਾ ਹੈ?- ਰਾਹਗੀਰ
मनुस्मृति पढ़ाने तो दो यारो!
व्यंग्य
राजेंद्र शर्मा
ये लो कर लो बात। ये सेकुलरिस्ट, ये वामी अब क्या बच्चों को मनुस्मृति भी नहीं पढ़ाने देंगे? पढ़ाने पर, जी हां सिर्फ पढ़ाने पर बल्कि पढ़ाने के आइडिया पर ही इतना हंगामा खड़ा कर दिया है, तो जरा सोचिए कि जब हिंदू राष्ट्र में मनुस्मृति लागू होगी तो ये कैसा तांडव करेंगे। फौज बुलानी पड़ेगी फौज; उससे कम में हालात संभलने से रहे।
हम तो कहते हैं कि इस खतरे की वजह से भी मोदी जी की सरकार को कम से कम इस मामले में किसी यूटर्न की इजाजत नहीं देनी चाहिए। अकेले अपने बूते बहुमत नहीं है तो न सही। बैसाखियों का सहारा लेने की मजबूरी है तो वह भी सही। जैसे वक्फ कानून समेत सभी मामलों में जोड़-जुगाड़ का पुख्ता इंतजाम किया है, वैसा ही इंतजाम इस मामले में भी सही। पर एक बार मनुस्मृति पढ़ाने का फैसला ले लिया है, तो फिर मनुस्मृति पढ़ायी जाए।
दलितों-वलितों, महिलाओं-वहिलाओं के शोर मचाने की सरकार को परवाह नहीं करनी चाहिए। चार दिन शोर करेंगे, बहुत से बहुत दो-चार महीने शोर करेंगे, फिर खुद ही थक-हार कर बैठ जाएंगे। तब तक सरकार भी ध्यान बंटाने के लिए कोई न कोई मामला खड़ा कर ही देगी।
असली बात यह है कि मनुस्मृति पढ़ाने से शुरूआत तो हो। आज बच्चों को पढ़ाएंगे, तभी तो उनके देश के कर्णधार बनने तक, मनुस्मृति के लागू होने तक पहुंच पाएंगे। कहने में अच्छा नहीं लगता, पर सच है कि मनुस्मृति की पूजा करने वालों के राज को बिना शुरूआत के ही बारहवां साल लग गया है। अब शुरुआत के लिए ग्यारह साल भी कोई कम तो नहीं होते हैं। अब भी शुरूआत नहीं होगी तो कब होगी। आखिर, मनुस्मृति का नंबर कब आएगा!
पर हाय, मोदी जी के राज के बारहवें साल में भी लक्षण अच्छे नहीं हैं। राजधानी की सबसे बड़ी यूनिवर्सिटी में मनुस्मृति पढऩे-पढ़ाने का सिलसिला शुरू ही नहीं हो पा रहा है। और तो और संस्कृत विभाग तक में मनुस्मृति की पढ़ाई शुरू नहीं हो पा रही है। बेचारे संस्कृत विभाग ने धर्मशास्त्र स्टडीज के नाम से मनुस्मृति की पढ़ाई शुरू करने का फैसला लिया था, पर विरोधियों ने बेबात का हंगामा खड़ा कर दिया। जि़द पकड़ ली कि बाकी सब विषयों की छोड़ो, संस्कृत विभाग में भी और उसमें भी धर्मशास्त्र स्टडीज तक में, मनुस्मृति की पढ़ाई नहीं होने देंगे। कहते हैं कि धर्मशास्त्र स्टडीज में चाहे रामायण पढ़ा लो, गीता पढ़ा लो, महाभारत पढ़ा लो, आपस्तंभ का, बौधायन का, वशिष्ठ का, किसी का भी धर्मसूत्र पढ़ा लो, चाहे तो नारद, याज्ञवल्क्य की स्मृतियां भी पढ़ा लो, पर मनुस्मृति नहीं पढ़ायी जाएगी।
हद तो यह है कि मनुस्मृति को पढ़ाने का विरोध वही लोग कर रहे हैं, जो मोदी राज पर पढ़ाई-लिखाई का विरोधी होने के इल्ज़ाम लगाते हैं। बताइए, मोदी जी के आशीर्वाद से किसी किताब पर घोषित-अघोषित रोक लगायी जाए, तो उन पर शिक्षा से लेकर तर्क और बुद्धि-विरोधी होने तक की तोहमत और ये मनुस्मृति की पढ़ाई का रास्ता रोकें तो, डेमोक्रेसी की मांग। इतना दोहरापन कहां से लाते हैं ये मनुस्मृति-भक्तों का विरोध करने वाले!
फिर मनुस्मृति में विरोध करने वाली बात ही क्या है? जो लोग मनुस्मृति को निचली जातियों और औरतों वगैरह का विरोधी बताते हैं, उन्होंने अव्वल तो मनुस्मृति पढ़ी नहीं है और पढ़ी भी है तो समझी नहीं है। मनुस्मृति क्या है? मनुस्मृति हमारी प्राचीन और इसलिए आदर्श समाज व्यवस्था की संहिता है। मनुस्मृति में समग्रता में हमारे समाज का तानाबाना है और उसे सुरक्षित रखने का इंतजाम है। उसमें हरेक की जगह है, जो सुस्पष्ट और सुनिश्चित है। बल्कि हरेक की जगह हमेशा के लिए स्थायी या आरक्षित है। जो आरक्षण का झंडा उठाए फिरते हैं, नाहक मनुस्मृति के विरोधी बने फिरते हैं।
आरक्षण के आइडिया का ऑरिजिन तो मनुस्मृति में ही है। दलित के लिए और औरत के लिए सेवा का कार्य सुनिश्चित है और दासता का जीवन भी। क्षत्रिय के लिए राज करने का कार्य सुरक्षित है और प्रभुता का जीवन। ब्राह्मण के लिए पूजा-पाठ के बदले में वसूली का कार्य और परजीवी जीवन। और वैश्य के लिए कमाई का और सब का पेट पालने का कार्य।
कितनी सुंदर व्यवस्था है और सुचारु रूप से काम करने वाली। हजारों वर्षों से सारे विरोध के बावजूद चल रही है और हिंदू राष्ट्र बन गया तो मजे में हजारों वर्ष और चलेगी, जब तक हजार वर्ष वाला मोदी जी का रामलला की पहली प्राण प्रतिष्ठा के साथ शुरू हुआ नया युग चलेगा। आरएसएस वालों ने तो पहले ही पहचान लिया था कि मनुस्मृति ही असली भारतीय संविधान है। पर नेहरू जी ने नहीं सुनी। उल्टे, मनुस्मृति जलाने वाले आंबेडकर को संविधान बनाने का जिम्मा दे दिया। नतीजा यह कि साठ-पैंसठ साल यूं ही बर्बाद हो गए। वह तो ग्यारह साल पहले मोदी जी आ गए और मनुस्मृति का महत्व स्वीकार करने का सिलसिला शुरू हुआ। तब भी खास कुछ कहां हो पाया है। अभी तो कालेज-यूनिवर्सिटी में मनुस्मृति की पढ़ाई शुरू कराने पर ही झगड़ा पड़ा हुआ है; संविधान की जगह मनुस्मृति आएगी, कब।
पर हमें तो डर है कि अब भी हवा उल्टी ही चल रही है। ठीक से हंगामा शुरू भी नहीं हुआ था, पर दिल्ली विश्वविद्यालय के वाइस चांसलर ने एलान कर दिया कि मनुस्मृति नहीं पढ़ाने देंगे। धर्मशास्त्र स्टडीज में भी नहीं, किसी और पाठ्यक्रम में भी नहीं, बस मनुस्मृति नहीं पढ़ाने देंगे। जनाब यह मानकर अकड़े हैं कि उनके अकडऩे को ऊपर वालों का आशीर्वाद है। कह रहे हैं कि हमने तो पहले ही कह दिया था कि मनुस्मृति नहीं पढ़ायी जाएगी। पहले कानून के कोर्स के हिस्से के तौर पर मनुस्मृति पढ़ाने की बात आयी थी, तभी हल्ले-हंगामे के बाद कह दिया गया था कि मनुस्मृति नहीं पढ़ाएंगे। अब फिर कह रहे हैं कि मनुस्मृति नहीं पढ़ाएंगे। आगे के लिए भी अभी से कहे देते हैं कि जब तक ऊपर वालों का इशारा नहीं होगा, आगे भी अगर किसी विभाग ने मनुस्मृति पढ़ाने की कोशिश की, तो नहीं पढ़ाने देंगे।
बारहवें साल में भी अभी मनुस्मृति पढ़ाना शुरू होने का ही भरोसा नहीं है। फिर मनुस्मृति का राज आएगा, कब? बस एक ही बात की तसल्ली है कि कहीं लिखा हुआ नहीं है कि पहले मनुस्मृति पढ़ाना शुरू होगा, उसके बाद उसका राज आएगा। यह भी तो हो सकता है कि राज पहले आ जाए, मनुस्मृति पढऩे-पढ़ाने का क्या है, वह तो बाद में भी होता रहेगा।
(लेखक वरिष्ठ पत्रकार और लोकलहर के संपादक हैं।)
ਕਵਿਤਾ
(ਡੋਨਾਲਡ ਟਰੰਪ ਤੇ ਨੇਤਨਯਾਹੂ ਲਈ)- ਮੰਗਤ ਰਾਮ ਪਾਸਲਾ
‘‘ਹਾਂ, ਹੱਸਦਾ ਹੈ!’’
ਕੀ ਕੋਈ ਹੱਸਦਾ ਹੈ?
ਚਿੜੀਆਂ ਦੇ ਮਰਨੇ ’ਤੇ
ਲਾਸ਼ਾਂ ਦੇ ਸੜਨੇ ’ਤੇ
ਰੋਂਦੀ ਹੋਈ ਬੱਚੀ ’ਤੇ
ਘਰੇ ਅੱਗ ਮੱਚੀ ’ਤੇਕਿਰਤੀ ਦੀ ਲੁੱਟ ’ਤੇ ਪੁਲਸ ਦੀ ਕੁੱਟ ’ਤੇ ਮਾਂ ਦੇ ਹਟਕੋਰੇ ’ਤੇ ਬਾਪੂ ਦੇ ਝੋਰੇ ’ਤੇ ਕੀ ਕੋਈ ਹੱਸਦਾ ਹੈ
ਬੰਦੇ ਦੀ ਭੁੱਖ ’ਤੇ
ਧੀ ਦੇ ਦੁੱਖ ’ਤੇ
ਬੇਬਸੀ ਮਜ਼ਬੂਰੀ ’ਤੇ
ਰੀਝ ਅਧੂਰੀ ’ਤੇ
ਕੀ ਕੋਈ ਹੱਸਦਾ ਹੈ?ਲੋਕਾਂ ਦੀ ਗੁਰਬਤ ’ਤੇ ਲੁੱਟੀ ਗਈ ਅਸਮਤ ’ਤੇ ਅੱਧ ਨੰਗੇ ਬਾਲਾਂ ’ਤੇ ਦੁਸ਼ਮਣ ਦੀਆਂ ਚਾਲਾਂ ’ਤੇ ਕੀ ਕੋਈ ਹੱਸਦਾ ਹੈ?ਬੇਦਰਦ ਹਾਕਮ ’ਤੇ
ਕਿਸੇ ਘਰ ਮਾਤਮ ’ਤੇ
ਜ਼ਰਦ ਜਿਹੇ ਚਿਹਰੇ ਤੇ
ਟੁੱਟੇ ਹੋਏ ਜ਼ੇਰੇ ’ਤੇ
ਕੀ ਕੋਈ ਹੱਸਦਾ ਹੈ?ਹਾਂ ਹੱਸਦਾ ਹੈ ਉਹ ਜੋ ਹੱਤਿਆਰਾ, ਮੱਕਾਰ ਹੈ ਪੈਸੇ ਦਾ ਯਾਰ ਹੈ ਮੋਇਆਂ ’ਤੇ ਹੱਸਦਾ ਹੈ ਮੜ੍ਹੀਆਂ ’ਚ ਵੱਸਦਾ ਹੈ ਲੋਥਾਂ ਦਾ ਵਪਾਰੀ ਹੈ ‘ਕਾਲਖ਼’ ਸੰਗ ਯਾਰੀ ਹੈ ਕਿਰਦਾਰ ਦਾ ਖੋਟਾ ਹੈ ਉਹਦਾ ਕਰਮ ਹੀ ਧੋਖਾ ਹੈ ਹੱਸਦਾ ਹੈ ਉਹ ਗਾਜ਼ਾ ਦੀ ਧਰਤੀ ’ਤੇ ਉਜੜੀ ਹੋਈ ਬਸਤੀ ’ਤੇ ਲਾਸ਼ਾਂ ਦੇ ਢੇਰ ’ਤੇ ਧੁਆਂਖੀ ਹੋਈ ਸਵੇਰ ’ਤੇ ਹੱਸਦਾ ਹੈ ਕੋਈ... ਬੰਬਾਂ ਦੇ ਬਰਸਣ ’ਤੇ ਰਾਕਟ ਦੇ ਗਰਜਣ ’ਤੇ ਤ੍ਰਿਹਾਏ ਲੋਕਾਂ ’ਤੇ ਮੁਰਝਾਏ ਲੋਕਾਂ ’ਤੇ ਬੱਚਿਆਂ ਦੇ ਤੜਫਣ ’ਤੇ ਜਖ਼ਮੀ ਦੇ ਫਰਕਣ ’ਤੇ ਨਸਲਾਂ ਦੇ ਘਾਤ ’ਤੇ ਮਰਦੀ ਕਾਇਨਾਤ ’ਤੇ ਹੱਸਦਾ ਹੈ ਬਾਦਸ਼ਾਹ ਦੁਨੀਆਂ ਦਾ ਤਾਨਾਸ਼ਾਹਕਵਿਤਾ
- ਪ੍ਰੋ. ਮੋਹਨ ਸਿੰਘ
ਰੱਬ ਇੱਕ ਗੁੰਝਲਦਾਰ ਬੁਝਾਰਤ
ਰੱਬ ਇਕ ਗੋਰਖ-ਧੰਦਾ।
ਖੋਲ੍ਹਣ ਲੱਗਿਆਂ ਪੇਚ ਏਸ ਦੇ
ਕਾਫ਼ਰ ਹੋ ਜਾਏ ਬੰਦਾ।
ਕਾਫ਼ਰ ਹੋਣੋਂ ਡਰ ਕੇ ਜੀਵੇਂ
ਖੋਜੋਂ ਮੂਲ ਨਾ ਖੁੰਝੀ
ਲਾਈਲੱਗ ਮੋਮਨ ਦੇ ਕੋਲੋਂ
ਖੋਜੀ ਕਾਫ਼ਰ ਚੰਗਾ।
ਤੇਰੀ ਖੋਜ ਵਿਚ ਅਕਲ ਦੇ ਖੰਭ ਝੜ ਗਏ
ਤੇਰੀ ਭਾਲ ਵਿਚ ਥੋਥਾ ਖ਼ਿਆਲ ਹੋਇਆ।
ਲੱਖਾਂ ਉਂਗਲਾਂ ਗੁੰਝਲਾਂ ਖੋਲ੍ਹ ਥੱਕੀਆਂ,
ਤੇਰੀ ਜ਼ੁਲਫ਼ ਦਾ ਸਿੱਧਾ ਨਾ ਵਾਲ ਹੋਇਆ।
ਘਿੱਗੀ ਬੱਝ ਗਈ ਸੰਖਾਂ ਦੀ ਰੋ-ਰੋ ਕੇ,
ਪਿੱਟ-ਪਿੱਟ ਕੇ ਚੂਰ ਘੜਿਆਲ ਹੋਇਆ।
ਚੀਕ-ਚੀਕ ਕੇ ਕਲਮ ਦੀ ਜੀਭ ਪਾਟੀ,
ਅਜੇ ਹੱਲ ਨਾ ਤੇਰਾ ਸਵਾਲ ਹੋਇਆ।
ਤੇਰੀ ਸਿੱਕ ਕੋਈ ਸੱਜਰੀ ਸਿੱਕ ਤਾਂ ਨਹੀਂ,
ਇਹ ਚਰੋਕਣੀ ਗਲੇ ਦਾ ਹਾਰ ਹੋਈ।
ਇਹ ਉਦੋਕਣੀ ਜਦੋਂ ਦਾ ਬੁੱਤ ਬਣਿਆ,
ਨਾਲ ਦਿਲ ਦੀ ਮਿੱਟੀ ਤਿਆਰ ਹੋਈ।
ਤੇਰੇ ਹਿਜ਼ਰ ਵਿਚ ਕਿਸੇ ਨੇ ਕੰਨ ਪਾੜੇ
ਅਤੇ ਕਿਸੇ ਨੇ ਜਟਾਂ ਵਧਾਈਆਂ ਨੇ।
ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ,
ਕਿਸੇ ਰੜੇ ’ਤੇ ਰਾਤਾਂ ਲੰਘਾਈਆਂ ਨੇ।
ਕੋਈ ਲਮਕਿਆ ਖੂਹ ਦੇ ਵਿਚ ਪੁੱਠਾ,
ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ।
ਤੇਰੇ ਆਸ਼ਕਾਂ ਨੇ ਲੱਖਾਂ ਜਤਨ ਕੀਤੇ,
ਪਰ ਤੂੰ ਮੂੰਹ ਤੋਂ ਜ਼ੁਲਫ਼ਾਂ ਨਾ ਚਾਈਆਂ ਨੇ।
ਤੇਰੀ ਸਿੱਕ ਦੇ ਕਈ ਤਿਹਾਏ ਮਰ ਗਏ,
ਅਜੇ ਤੀਕ ਨਾ ਵਸਲ ਦਾ ਜੁਗ ਲੱਭਾ।
ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ,
ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ।
ਕਿਸੇ ਫੁੱਲ-ਕੁਰਾਨ ਦਾ ਪਾਠ ਕੀਤਾ,
ਕਿਸੇ ਦਿਲ ਦਾ ਪੱਤਰਾ ਖੋਲਿ੍ਹਆ ਵੇ।
ਕਿਸੇ ਨੈਣਾਂ ਦੇ ਸਾਗਰ ਹੰਗਾਲ ਮਾਰੇ,
ਕਿਸੇ ਹਿੱਕ ਦਾ ਖੂੰਜਾ ਫਰੋਲਿਆ ਵੇ।
ਕਿਸੇ ਗੱਲ੍ਹਾਂ ਦੇ ਦੀਵੇ ਦੀ ਲੋਅ ਥੱਲੇ,
ਤੈਨੂੰ ਜ਼ੁਲਫ਼ਾਂ ਦੀ ਰਾਤ ਵਿਚ ਟੋਲਿਆ ਵੇ।
ਰੋ ਰੋ ਕੇ ਦੁਨੀਆਂ ਨੇ ਰਾਹ ਪਾਏ,
ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ।
ਦੀਦੇ ਕੁਲੰਜ ਮਾਰੇ ਤੇਰੇ ਆਸ਼ਕਾਂ ਨੇ,
ਅਜੇ ਅੱਥਰੂ ਤੈਨੂੰ ਨਾ ਪੋਹੇ ਕੋਈ।
ਤੇਰੀ ਸੌਂਹ, ਕੁਝ ਰੋਣ ਦਾ ਮਜ਼ਾ ਹੀ ਨਹੀਂ,
ਪੂੰਝਣ ਵਾਲਾ ਜੇ ਕੋਲ ਨਾ ਹੋਏ ਕੋਈ।
ਤੇਰੀ ਮਾਂਗ ਦੀ ਸੜਕ ’ਤੇ ਪਿਆ ਜਿਹੜਾ,
ਉਸ ਨੂੰ ਹੀਲਿਆਂ ਨਾਲ ਪਰਤਾਇਆ ਤੂੰ।
ਹਿਰਸਾਂ, ਦੌਲਤਾਂ, ਹੁਸਨਾਂ, ਹਕੂਮਤਾਂ ਦਾ,
ਉਹਦੇ ਰਾਹ ਵਿਚ ਚੋਗਾ ਖਿੰਡਾਇਆ ਤੂੰ।
ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ,
ਉਸ ਨੂੰ ਲੇਲੀ ਦਾ ਲੇਲਾ ਬਣਾਇਆ ਤੂੰ।
ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾ ਤੇਰਾ,
ਉਸ ਨੂੰ ਹੀਰ ਦੀ ਸੇਜੇ ਸਵਾਇਆ ਤੂੰ।
ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ,
ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ।
ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ,
ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ।
ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ,
ਤੂੰ ਬੁੱਲ੍ਹੀਆਂ ਨਾਲ ਛੁਹਾਈਆਂ ਨਾ।
ਕਿਸੇ ਦਿਲ ਦਾ ਰਾਂਗਲਾ ਪਲੰਘ ਡਾਹਿਆ,
ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ।
ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ,
ਤੇਰੀ ਬੇ-ਪਰਵਾਹੀ ਨੇ ਪਾਈਆਂ ਨਾ।
ਰਗੜ-ਰਗੜ ਕੇ ਮੱਥੇ ਚਟਾਕ ਪੈ ਗਏ,
ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ।
ਮਾਰ ਸੁੱਟਿਆ ਤੇਰਿਆਂ ਰੋਸਿਆਂ ਨੇ,
ਫੂਕ ਸੁੱਟਿਆ ਬੇ-ਪਰਵਾਹੀ ਤੇਰੀ।
ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚਾਇਆ,
ਖ਼ਬਰੇ ਹੋਰ ਕੀ ਏ ਮੂੰਹ ਵਿਖਾਈ ਤੇਰੀ।
ਜੇ ਤੂੰ ਮੂੰਹ ਤੋਂ ਜ਼ੁਲਫ਼ਾਂ ਹਟਾ ਦੇਵੇਂ,
ਬਿਟ ਬਿਟ ਤੱਕਦਾ ਕੁਲ ਸੰਸਾਰ ਰਹਿ ਜਾਏ।
ਰਹਿ ਜਾਏ ਭਾਈ ਦੇ ਹੱਥ ਵਿਚ ਸੰਖ ਫੜਿਆ,
ਬਾਂਗ ਮੁੱਲਾਂ ਦੇ ਸੰਘ ਵਿਚਕਾਰ ਰਹਿ ਜਾਏ।
ਪੰਡਤ ਹੁਰਾਂ ਦਾ ਰਹਿ ਜਾਏ ਸੰਧੂਰ ਘੁਲਿਆ,
ਜਾਮ ਸੂਫ਼ੀ ਦਾ ਹੋਇਆ ਤਿਆਰ ਰਹਿ ਜਾਏ।
ਕਲਮ ਢਹਿ ਪਏ ਹੱਥੋਂ ਫ਼ਿਲਾਸਫ਼ਰ ਦੀ,
ਮੁਨਕਿਰ ਤੱਕਦਾ ਤੇਰੀ ਨੁਹਾਰ ਰਹਿ ਜਾਏ।
ਇਕ ਘੜੀ ਜੇ ਖੁਲ੍ਹਾ ਦੀਦਾਰ ਦੇ ਦਏਂ,
ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ।
ਤੇਰੀ ਜ਼ੁਲਫ਼ ਦਾ ਸਾਂਝਾ ਪਿਆਰ ਹੋਵੇ,
ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ।
- ਮਹਿਮੂਦ ਦਰਵੇਸ਼














