Author: admin

  • ਧਰਨਾ ਲਗਾਉਣ ਉਪਰੰਤ ਐੱਸਡੀਐੱਮ ਨਕੋਦਰ ਨੂੰ ਦਿੱਤਾ ਮੰਗ ਪੱਤਰ

    ਧਰਨਾ ਲਗਾਉਣ ਉਪਰੰਤ ਐੱਸਡੀਐੱਮ ਨਕੋਦਰ ਨੂੰ ਦਿੱਤਾ ਮੰਗ ਪੱਤਰ


    ਨਕੋਦਰ: ਮਨਰੇਗਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਐੱਸਡੀਐੱਮ ਨਕੋਦਰ ਦੇ ਦਫ਼ਤਰ ਅੱਗੇ ਇਕ ਵਿਸ਼ਾਲ ਧਰਨਾ ਲਾਇਆ ਗਿਆ, ਜਿੱਥੇ ਐੱਸਡੀਐੱਮ ਨਕੋਦਰ ਲਾਲ ਵਿਸ਼ਵਾਸ਼ ਨੇ ਧਰਨੇ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ।
    ਧਰਨੇ ਨੂੰ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਥੰਮਾਵਾਲ, ਵਿੱਕੀ ਬੀੜ ਬਾਲੋਕੀ, ਬਲਜਿੰਦਰ ਕੌਰ, ਰਾਧਾ, ਜਗਦੀਸ਼ ਕੌਰ, ਮਨੀ ਬਾਲੋਕੀ ਨੇ ਸੰਬੋਧਨ ਕੀਤਾ।
    ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਨਰੇਗਾ ਮਜ਼ਦੂਰਾਂ ਨੂੰ ਕੀਤੇ ਹੋਏ ਕੰਮ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਅਤੇ ਨਾ ਸਮੇਂ ਸਿਰ ਕੰਮ ਮਿਲ ਰਿਹਾ ਹੈ ਆਗੂਆਂ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿਤਾ ਜਾਵੇ ਘੱਟੋ ਘੱਟ 700 ਰੁਪਏ ਦਿਹਾੜੀ ਦਿੱਤੀ ਜਾਵੇ। ਮਨਰੇਗਾ ਵਿਚ ਕੰਮ ਕਰਦੇ ਮੇਟਾ ਦੀ ਦਿਹਾੜੀ ਵਿਚ ਵਾਧਾ ਕੀਤਾ ਜਾਵੇ ਅਤੇ ਮਨਰੇਗਾ ਮੇਟਾ ਨੂੰ ਹਟਾਉਣ ਦਾ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ। ਬਹੁਤ ਲੰਮੇ ਸਮੇਂ ਤੱਕ ਤੋਂ ਮਨਰੇਗਾ ਮੇਟ ਜੋ ਕੰਮ ਕਰਦੇ ਹਨ ਉਹੀ ਕੰਮ ਕਰਦੇ ਰਹਿਣ।
    ਧਰਨੇ ਨੂੰ ਸੰਬੋਧਿਤ ਕਰਦਿਆਂ ਯੂਨੀਅਨ ਦੇ ਸੂਬਾ ਆਗੂ ਚਰਨਜੀਤ ਸਿੰਘ ਥੰਮੂਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਮਨਰੇਗਾ ਵਰਕਰਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਡਿਆ ਜਾਵੇਗਾ।
    ਇਸ ਮੌਕੇ ਐੱਸਡੀਐੱਮ ਨਕੋਦਰ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਕੀਤੇ ਹੋਏ ਕੰਮ ਦੇ ਪੈਸੇ ਜਲਦ ਦਿੱਤੇ ਜਾਣਗੇ ਅਤੇ ਮਨਰੇਗਾ ਵਰਕਰਾਂ ਨੂੰ ਕੰਮ ਵੀ ਦਵਾਇਆ ਜਾਵੇਗਾ।

  • ਸ੍ਰੀ ਮੁਕਤਸਰ ਸਾਹਿਬ ਵਿਖੇ ਨਰੇਗਾ ਕਾਮਿਆਂ ਨੇ ਲਗਾਇਆ ਧਰਨਾ

    ਸ੍ਰੀ ਮੁਕਤਸਰ ਸਾਹਿਬ ਵਿਖੇ ਨਰੇਗਾ ਕਾਮਿਆਂ ਨੇ ਲਗਾਇਆ ਧਰਨਾ


    ਸ੍ਰੀ ਮੁਕਤਸਰ ਸਾਹਿਬ: ਮਨਰੇਗਾ ਵਰਕਰਜ਼ ਯੂਨੀਅਨ ਮੁਕਤਸਰ ਸਾਹਿਬ ਵੱਲੋਂ ਏਡੀਸੀ ਦਫ਼ਤਰ ਸਾਹਮਣੇ ਵਿਸ਼ਾਲ ਰੈਲੀ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
    ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਬੀਡੀਪੀਓ ਦਫਤਰਾਂ ਸਾਹਮਣੇ ਪੁਤਲਾ ਫੂਕ ਪ੍ਰਦਰਸ਼ਨ ਦੀ ਕੜੀ ਤਹਿਤ ਅੱਜ ਮੁਕਤਸਰ ਸਾਹਿਬ ਤਹਿਸੀਲ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਪਹੁੰਚੇ ਨਰੇਗਾ ਮਜ਼ਦੂਰਾਂ ਨੇ ਪਹਿਲਾਂ ਏਡੀਸੀ ਦਫ਼ਤਰ ਸਾਹਮਣੇ ਵਿਸ਼ਾਲ ਇਕੱਠ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਨਰੇਗਾ ਦਾ ਕੰਮ ਬੰਦ ਕਰਨ ਤਹਿਤ ਪਰਿਵਾਰ ਪ੍ਰਭਾਵਲੀ ਰੋਸ ਰੈਲੀ ਕੀਤੀ ਗਈ ਅਤੇ ਮਜ਼ਦੂਰ ਮੰਗਾ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
    ਇਹ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਨਰੇਗਾ ਵਰਕਰ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਵੱਟੂ, ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ, ਨਰੇਗਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪੱਧਰੀ ਆਗੂ ਕਾਰਜ ਸਿੰਘ ਗੁੜੀ ਸੰਘਰ, ਗੁਰਦੀਪ ਸਿੰਘ ਅਤੇ ਕਰਨਵੀਰ ਸਿੰਘ ਕਾਨਿਆਂ ਵਾਲੀ, ਸੁਖਦੇਵ ਸਿੰਘ ਸਾਬਕਾ ਮੈਂਬਰ ਪੰਨੀਵਾਲਾ ਫੱਤਾ ਅਤੇ ਗੁਰਵਿੰਦਰ ਸਿੰਘ ਧੂੜੀਆ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੀ ਕੜੀ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਚੇਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਵਿੱਚ ਨਰੇਗਾ ਦਾ ਕੀਤਾ ਗਿਆ ਕੰਮ ਬੰਦ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ, ਸਗੋਂ ਕੰਮ ਬੰਦ ਕਰਨ ਵਿਰੁੱਧ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਆਰੰਭ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਮਜਬੂਤ ਕਰਨ ਲਈ ਦੂਸਰੀਆਂ ਮਜ਼ਦੂਰ ਜਥੇਬੰਦੀਆਂ ਨਾਲ ਸਾਂਝਾ ਮੋਰਚਾ ਬਣਾ ਕੇ ਮੁਹਿੰਮ ਨੂੰ ਤੇਜ ਕੀਤਾ ਜਾਵੇਗਾ।
    ਉਕਤ ਆਗੂਆਂ ਨੇ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ 100 ਦਿਨ ਦੀ ਬਜਾਏ ਮਜ਼ਦੂਰਾਂ ਨੂੰ 365 ਦਿਨ ਹਰ ਹਾਲ ‘ਚ ਕੰਮ ਦੇਵੇ ਅਤੇ ਸਾਰੇ ਪਰਿਵਾਰ ਇਹ ਕੰਮ ਦਿੱਤਾ ਜਾਵੇ।
    ਆਗੂਆਂ ਨੇ ਦੱਸਿਆ ਕਿ ਕੰਮ ਨਹੀਂ ਤਾਂ ਪੌਣੀ ਦਿਹਾੜੀ ਦਾ ਬੇਰੁਜ਼ਗਾਰੀ ਭੱਤਾ ਮਿਲਣਾ ਚਾਹੀਦਾ ਅਤੇ ਜਿੱਥੇ ਮਜ਼ਦੂਰ ਕੰਮ ਕਰਦੇ ਹਨ ਉੱਥੇ ਹੀ ਮਜ਼ਦੂਰਾਂ ਦੀ ਹਾਜਰੀ ਲਾਉਣੀ ਚਾਹੀਦੀ ਹੈ। ਨਰੇਗਾ ਵਿੱਚ ਪਿੰਡਾਂ ਦੇ ਸਿਆਸੀ ਚੌਧਰੀਆਂ ਦੀ ਦਾਖਲ ਅੰਦਾਜੀ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤਰਾਂ ਨਰੇਗਾ ਮਜ਼ਦੂਰਾਂ ਨੂੰ ਡਾਕਟਰ ਸਹੂਲਤਾਂ, ਪੀਣ ਵਾਲਾ ਪਾਣੀ ਅਤੇ ਕੰਮ ਕਰਨ ਵਾਲੇ ਸੰਦ ਵਗੈਰਾ ਹਰ ਕੀਮਤ ਨਰੇਗਾ ਦੇ ਫ਼ੰਡਾਂ ‘ਚੋਂ ਦਿੱਤਾ ਜਾਵੇ।
    ਅੰਤ ਵਿੱਚ ਮੰਗ ਪੱਤਰ ਸੌਂਪਿਆ ਗਿਆ ਅਤੇ ਕਿਹਾ ਗਿਆ ਕਿ ਨਰੇਗਾ ਦਾ ਹੱਕ ਖੋਣ ਵਾਲੀਆਂ ਸਰਕਾਰਾਂ ਦਾ ਪਿੰਡ ਪਿੰਡ ਵਿਰੋਧ ਕੀਤਾ ਜਾਵੇਗਾ।

  • ਮਾਹਿਲਪੁਰ ਵਿਖੇ ਮਨਰੇਗਾ ਵਰਕਰਾਂ ਨੇ ਪੁਤਲਾ ਸਾੜ ਰੋਹ ਪ੍ਰਗਟਾਇਆ

    ਮਾਹਿਲਪੁਰ ਵਿਖੇ ਮਨਰੇਗਾ ਵਰਕਰਾਂ ਨੇ ਪੁਤਲਾ ਸਾੜ ਰੋਹ ਪ੍ਰਗਟਾਇਆ


    ਮਾਹਿਲਪੁਰ: ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ‘ਤੇ ਸਥਾਨਕ ਬੀਡੀਪੀਓ ਦਫ਼ਤਰ ਅੱਗੇ ਬਲਾਕ ਪ੍ਰਧਾਨ ਸੁਰਿੰਦਰ ਕੌਰ ਮੁਗੋਵਾਲ ਦੀ ਪ੍ਰਧਾਨਗੀ ਹੇਠ ਇਕੱਤਰ ਹੋਏ ਵੱਡੀ ਗਿਣਤੀ ਵਰਕਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਬੀਡੀਪੀਓ ਅਵਤਾਰ ਸਿੰਘ ਨੂੰ ਮੰਗ ਪੱਤਰ ਸੌਂਪਿਆ।
    ਇਸ ਤੋਂ ਪਹਿਲਾਂ ਵਰਕਰਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੇਪੀਐੱਮਓ ਦੇ ਆਗੂ ਮਲਕੀਤ ਬਾਹੋਵਾਲ ਅਤੇ ਰਾਮ ਆਸਰਾ ਚੰਦੇਲੀ ਨੇ ਮਨਰੇਗਾ ਵਰਕਰਜ ਦੇ ਹਕ ਵਿੱਚ ਹਾਅ ਦਾ ਨਾਅਰਾਂ ਮਾਰਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਨਰੇਗਾ ਮਜ਼ਦੂਰ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ।
    ਯੂਨੀਅਨ ਦੇ ਸੂਬਾ ਕਨਵੀਨਰ ਦੀਪਕ ਤਲਵਾੜਾ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਮਨਰੇਗਾ ਬਜਟ ਵਿਚ ਕਟੌਤੀ ਕਰ ਰਹੀ ਹੈ। ਵਰਕਰਜ ਨੂੰ ਐਕਟ ਮੁਤਾਬਕ 100 ਦਿਨ ਦਾ ਰੁਜ਼ਗਾਰ ਵੀ ਨਹੀ ਮਿਲ ਰਿਹਾ। ਕੀਤੇ ਹੋਏ ਕੰਮ ਦੇ ਪੈਸੇ ਖਜਲ ਖਰਾਬ ਹੋ ਕੇ ਵੀ ਸਮੇਂ ਸਿਰ ਨਹੀਂ ਮਿਲ ਰਹੇ। ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਉਪਰ ਚਲਦਿਆਂ ਪੰਜਾਬ ਅੰਦਰ ਮਨਰੇਗਾ ਯੋਜਨਾ ਬੰਦ ਹੋਣ ਦੇ ਕੰਢੇ ਪਹੁੰਚ ਗਈ ਹੈ। ਪਿੰਡਾਂ ਵਿੱਚ ਸਰਕਾਰ ਦੇ ਘੜਮ ਚੌਧਰੀਆਂ ਅਤੇ ਸੱਤਾਪ੍ਰਸਤ ਪੰਚਾਇਤਾਂ ਦੀ ਮਨਰੇਗਾ ਵਿੱਚ ਦਖਲ ਅੰਦਾਜ਼ੀ ਵਧ ਗਈ ਹੈ। ਪੇਂਡੂ ਮਜ਼ਦੂਰਾਂ ਨੂੰ ਕੰਮ ਦੇਣ ਵਿਚ ਅੜਿਕੇ ਡਾਏ ਜਾ ਰਹੇ ਹਨ। ਨਹਿਰਾਂ, ਕਸੀਆਂ ਅਤੇ ਜੰਗਲਾਤ ਵਿਭਾਗ ਵਿਚ ਮਨਰੇਗਾ ਤਹਿਤ ਕੰਮ ਬੰਦ ਕੀਤੇ ਜਾ ਰਹੇ ਹਨ। ਜਿਸ ਦਾ ਮਨਰੇਗਾ ਵਰਕਰਜ ਵਿੱਚ ਭਾਰੀ ਰੋਸ ਹੈ। ਮਨਰੇਗਾ ਵਰਕਰਜ ਯੂਨੀਅਨ ਪੰਜਾਬ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਇੰਨਾ ਮਨਰੇਗਾ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਦਾ ਵਿਗਲ ਵਜਾਇਆ ਹੈ। ਜਿਸ ਤਹਿਤ ਪੰਜਾਬ ਭਰ ਵਿਚ ਬਲਾਕ ਪੱਧਰ ‘ਤੇ ਅਰਥੀ ਫੂਕ ਮੁਜਾਹਰੇ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪਰ ਪੰਜਾਬ ਵਿਚ ਆਏ ਹੜਾਂ ਦੇ ਮੱਦੇ ਨਜ਼ਰ ਇਹ ਐਕਸ਼ਨ 15 ਸਤੰਬਰ ਤਕ ਕੀਤੇ ਜਾਣਗੇ। ਇਸ ਵਿੱਚ ਵੱਖ ਵੱਖ ਪਿੰਡਾਂ ਦੇ ਮਨਰੇਗਾ ਵਰਕਰਜ ਅਤੇ ਮੇਹਟ ਸ਼ਾਮਲ ਹੋਏ।
    ਇਸ ਉਪਰੰਤ ਆਪਣੀਆ ਮੰਗਾਂ ਸਬੰਧਤ ਮੰਗ ਪੱਤਰ ਸੌਂਪਿਆ। ਇਸ ਮੌਕੇ ਸਰਬਜੀਤ ਸਿੰਘ ਮਰੂਲਾ, ਰਜਨੀ ਟੌਲੀਆਂ, ਮਨਦੀਪ ਕੌਰ ਭਗਤੂਪੁਰ, ਸੁਖਵਿੰਦਰ ਕੌਰ ਕਹਾਰਪੁਰ, ਸਰਜੀਤ ਕੌਰ ਦਾਦੂਵਾਲ, ਨਿਰਮਲ ਕੌਰ ਮਹਿੰਗਰੋਵਾਲ, ਕਮਲੇਸ਼ ਕੌਰ ਟੂਟੋਮਜਾਰਾ, ਮਨਜੀਤ ਕੌਰ ਮੇਘੋਵਾਲ ਦਬਾਬਾ ਅਤੇ ਅਵਤਾਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਹਾਜ਼ਰ ਸਾਥੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ।

  • ਮਨਰੇਗਾ ਵਰਕਰਾਂ ਨੇ ਤਰਨ ਤਾਰਨ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

    ਮਨਰੇਗਾ ਵਰਕਰਾਂ ਨੇ ਤਰਨ ਤਾਰਨ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ


    ਤਰਨ ਤਾਰਨ: ਮਨਰੇਗਾ ਵਰਕਰ ਯੂਨੀਅਨ ਪੰਜਾਬ ਵੱਲੋਂ ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਥਾਨਕ ਬਲਾਕ ਦਫ਼ਤਰ ਸਾਹਮਣੇ ਸਾੜਿਆ ਗਿਆ। ਜਿਸ ਦੀ ਅਗਵਾਈ ਨਰਿੰਦਰ ਸਿੰਘ ਰਟੌਲ, ਜਸਬੀਰ ਕੌਰ ਕੈਰੋਵਾਲ, ਕੁਲਦੀਪ ਸਿੰਘ ਭੁੱਲਰ ਨੇ ਕੀਤੀ।
    ਇਸ ਮੌਕੇ ਬੋਲਦਿਆਂ ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਨਰੇਗਾ ਸਕੀਮ ਨੂੰ ਬੰਦ ਕਰਨ ਤੇ ਤੁਲੀ ਹੋਈ ਹੈ।
    ਮਨਰੇਗਾ ਵਰਕਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਸਮੇਂ ਸਿਰ ਮਿਹਨਤਆਨਾ ਦਿੱਤਾ ਜਾ ਰਿਹਾ। ਉਹਨਾਂ ਭਗਵੰਤ ਮਾਨ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਨਰੇਗਾ ਵਰਕਰਾਂ ਦਾ ਕੰਮ ਬੰਦ ਕੀਤਾ ਹੋਇਆ ਹੈ ਅਤੇ ਮਨਰੇਗਾ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨਹੀਂ ਚੱਲਣ ਦਿੱਤਾ ਜਾ ਰਿਹਾ। ਉਹਨਾਂ ਮੰਗ ਕਰਦਿਆਂ ਕਿਹਾ ਕਿ ਜੋਬ ਕਾਰਡ ਬਿਨਾਂ ਭੇਦ ਭਾਵ ਬਣਾਏ ਜਾਣ, ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਮਿਹਨਤਆਨਾ ਘੱਟੋ ਘੱਟ 700 ਰੁਪਏ ਪ੍ਰਤੀ ਦਿਨ ਦਿੱਤਾ ਜਾਵੇ। ਕੰਮ ਦੌਰਾਨ ਮੈਡੀਕਲ ਕਿੱਟ ਮੁਹਈਆ ਕੀਤੀ ਜਾਵੇ, ਮਨਰੇਗਾ ਕਾਮਿਆਂ ਦਾ ਫਰੀ ਬੀਮਾ 20 ਲੱਖ ਰੁਪੈ ਦਾ ਕੀਤਾ ਜਾਵੇ ਅਤੇ ਵਰਤੋਂ ਦਾ ਸਾਰਾ ਸਮਾਨ ਮੁਹਈਆ ਕਰਾਇਆ ਜਾਵੇ। ਪੰਡੋਰੀ ਨੇ ਹੜ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੁੱਖ ਦੀ ਘੜੀ ਵਿੱਚ ਉਹਨਾਂ ਦੀ ਸਾਰ ਲਵੇ ਅਤੇ ਕੇਂਦਰ ਸਰਕਾਰ ਹੜ ਪੀੜਤਾਂ ਨੂੰ ਸਪੈਸ਼ਲ ਪੈਕਜ ਦੇਣ ਦਾ ਐਲਾਨ ਕਰੇ। ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਡੰਗਰਾਂ ਦੇ ਚਾਰੇ ਦਾ ਪ੍ਰਬੰਧ, ਦਵਾਈਆਂ ਅਤੇ ਹੋਰ ਸਮਗਰੀ ਤਰੁੰਤ ਮੁਹੱਈਆ ਕਰਾਵੇ।
    ਇਸ ਮੌਕੇ ਗੁਰਮੀਤ ਸਿੰਘ, ਹਰਬੰਸ ਸਿੰਘ ਕੈਰੋਵਾਲ, ਅਮਰਜੀਤ ਸਿੰਘ ਕੋਟਲੀ, ਕੁਲਦੀਪ ਸਿੰਘ ਰਟੌਰ, ਮੰਗਲ ਸਿੰਘ ਰਟੌਰ, ਜਸਵੰਤ ਸਿੰਘ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।

  • ਬੰਗਾ ਵਿਖੇ ਮਨਰੇਗਾ ਵਰਕਰਜ ਯੂਨੀਅਨ ਵਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ

    ਬੰਗਾ ਵਿਖੇ ਮਨਰੇਗਾ ਵਰਕਰਜ ਯੂਨੀਅਨ ਵਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ


    ਬੰਗਾ: ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਤਹਿਸੀਲ ਪੱਧਰੀ ਰੈਲੀ ਅਤੇ ਅਰਥੀ ਫੂਕ ਮੁਜ਼ਾਹਰਾ ਤਹਿਸੀਲ ਦਫ਼ਤਰ ਬੰਗਾ ਵਿਖੇ ਕੀਤਾ ਗਿਆl
    ਸੁਰਜੀਤ ਰਾਮ ਨੂਰਪੁਰ, ਮਹਿੰਦਰ ਪਾਲ ਖਾਨਖਾਨਾ, ਵਰਿੰਦਰ ਕੌਰ ਬਘੌਰਾ, ਲੱਛਮੀ, ਸਿਮਰੋ ਜਗਤਪੁਰ ਅਤੇ ਪਰਮਜੀਤ ਲਿੱਦੜ ਦੀ ਪ੍ਰਧਾਨਗੀ ਹੇਠ ਕੀਤੇ ਇਸ ਮੁਜ਼ਾਹਰੇ ਨੂੰ ਹਰਪਾਲ ਸਿੰਘ ਜਗਤਪੁਰ ਅਤੇ ਹਰੀਬਿਲਾਸ ਹੀਉਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਰਕਰਾਂ ਨੂੰ ਲੋੜੀਂਦਾ ਕੰਮ ਨਹੀਂ ਦਿੱਤਾ ਜਾ ਰਿਹਾl ਸਰਕਾਰ ਵਲੋਂ ਜਾਰੀ ਕੀਤੀਆਂ ਗ੍ਰਾਂਟਾ ਦੇ ਕੰਮ ਮਨਰੇਗਾ ਵਰਕਰਾਂ ਤੋਂ ਕਰਵਾਉਣ ਦੀ ਥਾਂ ਮਸ਼ੀਨਰੀ ਵਰਤ ਕੇ ਕਰਵਾਏ ਜਾ ਰਹੇ ਹਨl ਲੋਕਾਂ ਨੂੰ ਰੁਜ਼ਗਾਰ ਦੇਣ ਦਾ ਲਾਰਾ ਲਾ ਕੇ ਇਹ ਸਰਕਾਰ ਆਈ ਸੀl ਪ੍ਰੰਤੂ ਹੁਣ ਇਹ ਰੁਜ਼ਗਾਰ ਖੋਹਣ ਦੇ ਰਾਹ ਤੁਰ ਪਈ ਹੈl
    ਇਸ ਮੌਕੇ ਕਰਨੈਲ ਚੰਦ ਚੱਕ ਬਿਲਗਾਂ, ਜਸਵੀਰ ਸਿੰਘ ਮੋਰੋਂ ਅਤੇ ਹੋਰ ਬੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਗਨਰੇਗਾ ਵਰਕਰਾਂ ਦੀ ਦਿਹਾੜੀ ਵਿੱਚ ਵਾਧਾ ਕਰਕੇ 700 ਰੁਪਏ ਕੀਤਾ ਜਾਵੇ। ਕੰਮ ਸਾਰਾ ਸਾਲ ਮੁਹੱਈਆ ਕਰਵਾਇਆ ਜਾਵੇl ਫਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਣl ਵਰਕਰਾਂ ਦਾ ਬੀਮਾ ਕਰਵਾਇਆ ਜਾਵੇ। ਕੋਅਪਰੇਟਿਵ ਸੋਸਾਇਟੀਆਂ ਵਲੋਂ ਮਜ਼ਦੂਰਾਂ ਨੂੰ ਨੋਟਿਸ ਭੇਜਣੇ ਬੰਦ ਕੀਤੇ ਜਾਣ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨ ਕੌਰ, ਹਰਜਿੰਦਰ ਕੌਰ, ਸੀਮਾ ਰਾਣੀ ਖਾਨਖਾਨਾ, ਸੁਰਿੰਦਰ ਕੌਰ, ਸੋਢੀ ਰਾਮ ਸਾਬਕਾ ਸਰਪੰਚ, ਊਸ਼ਾ ਤਰਸੇਮ ਕੌਰ, ਬੂਟਾ ਰਾਮ, ਕੇਵਲ ਕਿਸ਼ਨ, ਰੇਸ਼ਮ ਸਿੰਘ, ਬਲਿਹਾਰ, ਸੀਤੋ, ਪ੍ਰੇਮ ਕੁਮਾਰ ਹੀਉਂ, ਰਾਮ ਲਾਲ ਆਦਿ ਨੇ ਵੀ ਸ਼ਮੂਲੀਅਤ ਕੀਤੀl
    ਸਰਕਾਰ ਨੂੰ ਭੇਜੇ ਮੰਗ ਪੱਤਰ ਵਿੱਚ ਹੋਰ ਮੰਗਾਂ ਤੋਂ ਇਲਾਵਾ ਦਰਜ ਮੰਗਾਂ ਜਿਵੇਂ ਵਰਕਰਾਂ ਦੇ ਪਹਿਲਾਂ ਕੀਤੇ ਕੰਮਾਂ ਦਾ ਬਕਾਇਆ ਜਾਰੀ ਕੀਤਾ ਜਾਵੇ। ਵਰਕ ਕੋਡ ਅਤੇ ਮੇਟ ਬਦਲਣ ਦਾ ਪੱਤਰ ਰੱਦ ਕੀਤਾ ਜਾਵੇ l ਬੇਰੋਜ਼ਗਾਰੀ ਭੱਤਾ ਦੇਣਾ ਯਕੀਨੀ ਬਣਾਇਆ ਜਾਵੇl ਕੰਮ ਕਰਦਿਆਂ ਹਾਦਸਾ ਹੋਣ ਤੇ ਮੁਆਵਜਾ ਦਿੱਤਾ ਜਾਵੇl ਅੰਤ ਵਿੱਚ ਤਹਿਸੀਲ ਕੰਪਲੈਕਸ ਦੇ ਗੇਟ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਰੈਲੀ ਸਮਾਪਤ ਕੀਤੀ ਗਈ।

  • ਸਰਕਾਰ ਹੜ੍ਹ ਪੀੜਤ ਲੋਕਾਂ ਦੇ ਕਰਜ਼ੇ ਮੁਆਫ਼ ਕਰੇ

    ਸਰਕਾਰ ਹੜ੍ਹ ਪੀੜਤ ਲੋਕਾਂ ਦੇ ਕਰਜ਼ੇ ਮੁਆਫ਼ ਕਰੇ


    ਸਿੱਧਵਾਂ ਬੇਟ: ਪੰਜਾਬ ਦੇ ਸੱਤ ਜ਼ਿਲਿਆਂ ਦੀ ਇੱਕ ਕਰੋੜ ਦੇ ਲਗਭਗ ਵਸੋਂ ਹੜਾਂ ਦੀ ਮਾਰ ਹੇਠ ਆ ਚੁੱਕੀ ਹੈ। ਹੜ੍ਹ ਪੀੜਤਾਂ ਦੀਆਂ ਮੁਸੀਬਤਾਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਉਹਨਾਂ ਨੂੰ ਇਸ ਵਿੱਚੋਂ ਨਿਕਲਣ ਦਾ ਰਸਤਾ ਦਿਖਾਈ ਨਹੀਂ ਦੇ ਰਿਹਾ। ਪੱਕਣ ‘ਤੇ ਆਈਆਂ ਫਸਲਾਂ ਹੜ੍ਹ ਗਈਆਂ ਹਨ, ਮਕਾਨਾਂ ਦੀਆਂ ਨੀਹਾਂ ਕਮਜ਼ੋਰ ਹੋ ਗਈਆਂ ਹਨ, ਪੀੜਤਾਂ ਦੇ ਦੁੱਖਾਂ ਦਰਦਾਂ ਮੁਸੀਬਤਾਂ ਨੂੰ ਸਮਝਣ ਦੀ ਬਜਾਏ ਰਾਜਨੀਤਿਕ ਲੋਕ ਉਹਨਾਂ ਨੂੰ ਬਚਾਉਣ ਖਵਾਉਣ ਦੀਆਂ ਤਸਵੀਰਾਂ ਖਚਵਾ ਕਿ ਪੀੜਤਾਂ ਦਾ ਮਜ਼ਾਕ ਉਡਾ ਰਹੇ ਹਨ। ਸਿਆਸਤਦਾਨਾਂ ਦੇ ਅਜਿਹੇ ਵਰਤਾਰੇ ਨੇ ਉਹਨਾਂ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰ ਦਿੱਤਾ ਹੈ।
    ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਸਿਆਸਤਦਾਨਾਂ ਦੇ ਅਜਿਹੇ ਵਰਤਾਰੇ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਰਾਜ ਸੱਤਾ ਹੰਡਾਉਣ ਵਾਲਿਆਂ ਦੀਆਂ ਗਲਤੀਆਂ ਅਣਗਹਿਲੀਆਂ ਕਾਰਨ ਪੰਜਾਬੀਆਂ ਨੂੰ ਹਰ ਚੌਥੇ ਸਾਲ ਕਦੇ ਹੜ੍ਹ ਕਦੇ ਸੋਕੇ ਤਾਂ ਸਾਹਮਣਾ ਕਰਨਾ ਪੈ ਰਿਹਾ।
    ਉਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੁਆਵਜਾ ਦੇਣ ਤੋਂ ਪਹਿਲਾਂ ਹੜ ਪੀੜਤ ਲੋਕਾਂ ਦੇ ਕਰਜੇ ਮਾਫ ਕੀਤੇ ਜਾਣੇ ਚਾਹੀਦੇ ਹਨ। ਪੀੜਤਾਂ ਲਈ ਰੋਟੀ ਕੱਪੜਾ ਮਕਾਨ ਦਾ ਇੰਤਜ਼ਾਮ ਕੀਤੇ ਜਾਣ। ਉਹਨਾਂ ਨੂੰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾਵੇ। ਆਗੂਆਂ ਨੇ ਰਾਹਤ ਸਮਗਰੀ ਪਹੁੰਚਾਉਣ ਵਿੱਚ ਅਣਗਹਿਲੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

  • ਮਜ਼ਦੂਰ ਆਗੂਆਂ ਨਾਲ ਹੋਈ ਧੱਕਾਮੁੱਕੀ ਅਤੇ ਧਮਕੀ ਦੇਣ ਦੀ ਨਿਖੇਧੀ

    ਮਜ਼ਦੂਰ ਆਗੂਆਂ ਨਾਲ ਹੋਈ ਧੱਕਾਮੁੱਕੀ ਅਤੇ ਧਮਕੀ ਦੇਣ ਦੀ ਨਿਖੇਧੀ


    ਬਠਿੰਡਾ: ਜਬਰ ਵਿਰੋਧੀ ਐਕਸ਼ਨ ਕਮੇਟੀ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਅਮੀ ਲਾਲ ਕਨਵੀਨਰ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰ ਹੋਮ ਵਿਖੇ ਹੋਈ, ਜਿਸ ਵਿਚ 24 ਅਗਸਤ ਨੂੰ ਪਿੰਡ ਗੰਗਾ ਅਬਲੂਕੀ ਵਿਖੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਕਰਵਾਉਣ ਗਏ ਮਜ਼ਦੂਰ ਆਗੂਆਂ ਨਾਲ ਧੱਕਾਮੁੱਕੀ ਕੀਤੀ, ਪਿੰਡ ਵਿੱਚੋਂ ਬਾਹਰ ਚਲੇ ਜਾਣ ਲਈ ਕਿਹਾ ਅਤੇ ਕਥਿਤ ਤੌਰ ‘ਤੇ ਇਹ ਵੀ ਧਮਕੀ ਦਿੱਤੀ ਗਈ ਕਿ ਕਿਤੇ ਤੁਹਾਡਾ ਕਤਲ ਨਾ ਕਰਨਾ ਪਵੇ।
    ਇਸ ਘਟਨਾ ਦੀ ਐਕਸ਼ਨ ਕਮੇਟੀ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ 29 ਅਗਸਤ ਨੂੰ ਐੱਸਐੱਚਓ ਥਾਣਾ ਨੇਹੀਆਂ ਵਾਲਾ ਨੂੰ ਡੈਪੂਟੇਸ਼ਨ ਲੈ ਕੇ ਮਿਲ਼ਿਆ ਜਾਵੇਗਾ। ਜੇਕਰ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਤਿਖਾ ਸੰਘਰਸ਼ ਕੀਤਾ ਜਾਵੇਗਾ।

  • ਮਨਰੇਗਾ ਵਰਕਰਾਂ ਨੇ ਗੰਡੀਵਿੰਡ ਬਲਾਕ ਸਾਹਮਣੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

    ਮਨਰੇਗਾ ਵਰਕਰਾਂ ਨੇ ਗੰਡੀਵਿੰਡ ਬਲਾਕ ਸਾਹਮਣੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ


    ਝਬਾਲ: ਮਨਰੇਗਾ ਵਰਕਰ ਯੂਨੀਅਨ ਪੰਜਾਬ ਵੱਲੋਂ ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਗੰਡੀਵਿੰਡ ਬਲਾਕ ਸਾਹਮਣੇ ਸਾੜਿਆ ਗਿਆ। ਜਿਸ ਦੀ ਅਗਵਾਈ ਜਰਨੈਲ ਸਿੰਘ ਰਸੂਲਪੁਰ, ਬਗੀਚਾ ਸਿੰਘ ਗੰਡੀਵਿੰਡ, ਸੁਖਰਾਜ ਸਿੰਘ ਨਛਹਿਰਾ ਢਾਲਾ ਨੇ ਕੀਤੀ।
    ਇਸ ਮੌਕੇ ਬੋਲਦਿਆਂ ਮਨਰੇਗਾ ਵਰਕਰਜ਼ ਯੂਨੀਅਨ ਦੇ ਆਗੂ ਜਰਨੈਲ ਸਿੰਘ ਰਸੂਲਪੁਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਨਰੇਗਾ ਸਕੀਮ ਨੂੰ ਬੰਦ ਕਰਨ ‘ਤੇ ਤੁਲੀ ਹੋਈ ਹੈ। ਮਨਰੇਗਾ ਵਰਕਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਸਮੇਂ ਸਿਰ ਮਿਹਨਤਆਨਾ ਦਿੱਤਾ ਜਾ ਰਿਹਾ। ਉਹਨਾਂ ਭਗਵੰਤ ਮਾਨ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਨਰੇਗਾ ਵਰਕਰਾਂ ਦਾ ਕੰਮ ਬੰਦ ਕੀਤਾ ਹੋਇਆ ਹੈ ਅਤੇ ਮਨਰੇਗਾ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨਹੀਂ ਚੱਲਣ ਦਿੱਤਾ ਜਾ ਰਿਹਾ। ਉਹਨਾਂ ਮੰਗ ਕਰਦਿਆਂ ਕਿਹਾ ਕਿ ਜੌਬ ਕਾਰਡ ਬਿਨ੍ਹਾਂ ਭੇਦ ਭਾਵ ਬਣਾਏ ਜਾਣ, ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਮਿਹਨਤਆਨਾ ਘੱਟੋ ਘੱਟ 700 ਰੁਪਏ ਪ੍ਰਤੀ ਦਿਨ ਦਿੱਤਾ ਜਾਵੇ। ਕੰਮ ਦੌਰਾਨ ਮੈਡੀਕਲ ਕਿੱਟ ਮੁਹਈਆ ਕੀਤੀ ਜਾਵੇ, ਮਨਰੇਗਾ ਕਾਮਿਆਂ ਦਾ ਫਰੀ ਬੀਮਾ 20 ਲੱਖ ਰੁਪਏ ਦਾ ਕੀਤਾ ਜਾਵੇ ਅਤੇ ਵਰਤੋਂ ਦਾ ਸਾਰਾ ਸਮਾਨ ਮੁਹਈਆ ਕਰਾਇਆ ਜਾਵੇ।
    ਹੜ੍ਹ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੁੱਖ ਦੀ ਘੜੀ ਵਿੱਚ ਉਹਨਾਂ ਦੀ ਸਾਰ ਲਵੇ ਅਤੇ ਕੇਂਦਰ ਸਰਕਾਰ ਹੜ ਪੀੜਤਾਂ ਨੂੰ ਸਪੈਸ਼ਲ ਪੈਕਜ ਦੇਣ ਦਾ ਐਲਾਨ ਕਰੇ। ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਡੰਗਰਾਂ ਦੇ ਚਾਰੇ ਦਾ ਪ੍ਰਬੰਧ, ਦਵਾਈਆਂ ਅਤੇ ਹੋਰ ਸਮਗਰੀ ਤਰੁੰਤ ਮਹਾਈਆ ਕਰਾਈ ਜਾਵੇ।
    ਇਸ ਮੌਕੇ ਕਸ਼ਮੀਰ ਸਿੰਘ ਗੰਡੀ ਵਿੰਡ, ਕਰਮਵੀਰ ਸਿੰਘ ਗੰਡੀਵਿੰਡ, ਬੀਰੋ ਚੀਮਾ ਖੁਰਦ, ਸੁਮਨਪ੍ਰੀਤ ਚੀਮਾ ਖੁਰਦ, ਮਨਪ੍ਰੀਤ ਕੌਰ ਚੀਮਾ, ਰਾਜ ਕੌਰ ਚੀਮਾ, ਤੀਰਥ ਸਿੰਘ ਗੰਦੀਵਿੰਡ, ਸੋਨੂ ਰਸੂਲਪੁਰ, ਕੰਵਲ ਸੋਹਲ, ਬਲਵਿੰਦਰ ਸੋਹਲ ਆਦਿ ਹਾਜ਼ਰ ਸਨ।