Now Reading
ਟਰੈਕਟਰ ਮਾਰਚ ਲਈ ਯੋਜਨਾਬੰਦੀ ਕੀਤੀ

ਟਰੈਕਟਰ ਮਾਰਚ ਲਈ ਯੋਜਨਾਬੰਦੀ ਕੀਤੀ


ਜੋਧਾਂ: ਲੁਧਿਆਣਾ ਜ਼ਿਲ੍ਹੇ ਦੀ 24311 ਏਕੜ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਵਿੱਚ ਪ੍ਰਭਾਵਿਤ ਪਿੰਡਾਂ ’ਚ 30 ਜੁਲਾਈ ਨੂੰ ਟਰੈਕਟਰ ਮਾਰਚ ਕਰਨ ਦੀ ਰੂਪ ਰੇਖਾ ਤਿਆਰ ਕਰਨ ਲਈ ਅੱਜ ਐੱਸਕੇਐੱਮ ਦੀਆਂ ਜਥੇਬੰਦੀਆਂ ਵਲੋਂ ਪਿੰਡ ਲਲਤੋਂ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸੁਦਾਗਰ ਸਿੰਘ ਘੁਡਾਣੀ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਇਹਨਾਂ ਪਿੰਡਾਂ ਨੂੰ ਦੋ ਭਾਗਾਂ ਵਿੱਚ ਵੰਡ ਕੇ ਇਕੋ ਸਮੇਂ ਲੋਕਾਂ ਨੂੰ ਇਸ ਮਾਰੂ ਹਮਲੇ ਨੂੰ ਵਾਪਸ ਕਰਵਾਉਣ ਲਈ ਰੋਹ ਭਰਪੂਰ ਟਰੈਕਟਰ ਮਾਰਚ ਕੀਤੇ ਜਾਣਗੇ। ਇਸ ਦੀਆਂ ਤਿਆਰੀਆਂ ਲਈ ਸਾਰੇ ਪਿੰਡਾਂ ਨੂੰ ਮਿਲਿਆ ਜਾਵੇਗਾ ਤੇ ਵੱਡੀ ਤਿਆਰੀਆਂ ਨਾਲ ਲੋਕਾਂ ਨੂੰ ਸ਼ੰਘਰਸ਼ ਕਰਨ ਲਈ ਹੋਕਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਆਪ ਸਰਕਾਰ ਮਿਲੀਭੁਗਤ ਨਾਲ ਕਿਸਾਨਾਂ ਦਾ ਉਜਾੜਾ ਕਰਨ ਜਾ ਰਹੀ ਹੈ ਤੇ ਕਲੌਨੀਆਂ ਵਸਾਉਣ ਜਾਂ ਇੰਡਸਟਰੀ ਲਿਆਉਣ ਦੇ ਬਹਾਨੇ ਅਸਲ ’ਚ ਜ਼ਮੀਨਾਂ ਸੰਭਾਲਣ ਦੀ ਨੀਤੀ ਹੈ, ਕਲੌਨੀਆਂ ਤਾਂ ਪਹਿਲਾ ਹੀ ਬਹੁਤ ਹਨ ਅਤੇ ਲੋਕਾਂ ਕੋਲ ਆਪਦੇ ਘਰ ਵੀ ਹਨ। ਉਧਰ ਇੰਡਸਟਰੀ ਵੀ ਪੰਜਾਬ ਤੋਂ ਬਾਹਰ ਜਾ ਰਹੀ ਹੈ। ਇਹ ਝੂਠ ਤੁਫਾਂਨ ਬੋਲ ਕੇ ਜ਼ਮੀਨਾਂ ਐਕਵਾਇਰ ਕਰਨ ਦਾ ਸਿਲਸਲਾ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ , ਬੀਕੇਯੂ ਡਕੌਂਦਾ ਧਨੇਰ, ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਕੁਲ ਹਿੰਦ ਕਿਸਾਨ ਸਭਾ 1936, ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਸੁਦਾਗਰ ਸਿੰਘ ਘੁਡਾਣੀ, ਅਮਨਦੀਪ ਸਿੰਘ ਲਲਤੋਂ ਕਲਾਂ, ਰਘਵੀਰ ਸਿੰਘ ਬੈਨੀਪਾਲ, ਮਨੋਹਰ ਸਿੰਘ ਕਲਾੜ, ਰਾਜਿੰਦਰ ਸਿੰਘ ਸਿਆੜ, ਅਮਨਦੀਪ ਸਿੰਘ ਲਲਤੋਂ ਕਲਾਂ, ਚਮਕੌਰ ਸਿੰਘ ਬਰਮੀ, ਚਰਨਜੀਤ ਸਿੰਘ ਫਲੇਵਾਲ, ਸਾਧੂ ਸਿੰਘ ਅੱਚਰਵਾਲ, ਬਲਵੰਤ ਸਿੰਘ ਘੁਡਾਣੀ, ਹਾਕਮ ਸਿੰਘ, ਜਗਰੂਪ ਸਿੰਘ, ਅਜੀਤ ਸਿੰਘ, ਮਨਜੀਤ ਸਿੰਘ ਵੀ ਹਾਜ਼ਰ ਸਨ।

Scroll To Top