Now Reading
ਸਾਥੀ ਵੀਐਸ ਅਛੂਤਾਨੰਦਨ ਦੇ ਦੇਹਾਂਤ ‘ਤੇ ਪਾਸਲਾ ਅਤੇ ਐਮ ਅਸ਼ੋਕ ਨੇ ਸੀਪੀਆਈ (ਐਮ) ਤੇ ਪ੍ਰੀਵਾਰ ਨਾਲ ਦੁੱਖ ਵੰਡਾਇਆ

ਸਾਥੀ ਵੀਐਸ ਅਛੂਤਾਨੰਦਨ ਦੇ ਦੇਹਾਂਤ ‘ਤੇ ਪਾਸਲਾ ਅਤੇ ਐਮ ਅਸ਼ੋਕ ਨੇ ਸੀਪੀਆਈ (ਐਮ) ਤੇ ਪ੍ਰੀਵਾਰ ਨਾਲ ਦੁੱਖ ਵੰਡਾਇਆ


ਜਲੰਧਰ: ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ(ਸੀਸੀਸੀ) ਦੇ ਕਨਵੀਨਰਾਂ ਕਾਮਰੇਡ ਮੰਗਤ ਰਾਮ ਪਾਸਲਾ (ਜਨਰਲ ਸਕੱਤਰ ਆਰਐਮਪੀਆਈ) ਅਤੇ ਕਾਮਰੇਡ ਐਮ ਅਸ਼ੋਕ ਓਮਕਾਰ( ਜਨਰਲ ਸਕੱਤਰ ਐਮਸੀਪੀਆਈ-ਯੂ) ਨੇ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਦੇਸ਼ ਦੇ ਸਭ ਤੋਂ ਬਜ਼ੁਰਗ ਕਮਿਊਨਿਸਟ ਰਹਿਬਰ, ਨਾਮਵਰ ਸੁਤੰਤਰਤਾ ਸੈਨਾਨੀ ਕਾਮਰੇਡ ਵੀਐਸ ਅਛੂਥਾਨੰਦਨ (101) ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।1940 ‘ਚ ਦੇਸ਼ ਦੀ ਅਣਵੰਡੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣਨ ਵਾਲੇ ਸਾਥੀ ਵੀਐਸ ਨੇ ਆਪਣੇ ਜੀਵਨ ਦੇ ਤਕਰੀਬਨ ਸਾਢੇ ਅੱਠ ਦਹਾਕੇ ਸਮਾਜਿਕ ਪਰਿਵਰਤਨ ਦੇ ਮਾਨਵੀ ਸੰਗਰਾਮ ਦੇ ਲੇਖੇ ਲਾਏ ਹਨ। ਆਪ 1964 ‘ਚ ਕਾਇਮ ਹੋਈ ਸੀਪੀਆਈ (ਐਮ) ਦੇ ਸੰਸਥਾਪਕਾਂ ਚੋਂ ਸਨ। ਪਾਰਟੀ ਦੀ ਪੋਲਿਟ ਬਿਓਰੋ ਅਤੇ ਕੇਂਦਰੀ ਕਮੇਟੀ ਮੈਂਬਰ ਵਜੋਂ ਆਪ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। 1967 ‘ਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਮਰਹੂਮ ਕਾਮਰੇਡ ਵੀਐਸ ਕੇਰਲਾ ਸੂਬੇ ਦੇ ਮੁੱਖ ਮੰਤਰੀ ਅਤੇ ਰਿਕਾਰਡ ਸਮਾਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਹੇ ਸਨ। ਪਾਸਲਾ ਅਤੇ ਅਸ਼ੋਕ ਨੇ ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਅਤੇ ਵਿਛੜੇ ਆਗੂ ਦੇ ਪ੍ਰੀਵਾਰ ਨਾਲ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਹਨ।

Scroll To Top