Now Reading
ਦੁਸਾਂਝ ਕਲਾਂ ਦੇ ਸਾਬਕਾ ਸਰਪੰਚ ਸੇਵਾ ਸਿੰਘ ਨਹੀਂ ਰਹੇ!

ਦੁਸਾਂਝ ਕਲਾਂ ਦੇ ਸਾਬਕਾ ਸਰਪੰਚ ਸੇਵਾ ਸਿੰਘ ਨਹੀਂ ਰਹੇ!


ਗੁਰਾਇਆ: ਦੋਆਬੇ ਦੇ ਇਤਿਹਾਸਕ ਤੇ ਇਨਕਲਾਬੀ ਪਿੰਡ ਦੁਸਾਂਝ ਕਲਾਂ ਦੇ ਸਬਾਕਾ ਸਰਪੰਚ ਸੇਵਾ ਸਿੰਘ ਦੁਸਾਂਝ ਸਾਡੇ ਵਿਚਕਾਰ ਨਹੀਂ ਰਹੇ। ਉਹ ਇਸ ਵੇਲੇ ਸਰੀ ਕਨੇਡਾ ‘ਚ ਰਹਿੰਦੇ ਸਨ, ਜਿਥੇ ਉਨ੍ਹਾਂ ਆਪਣੇ ਆਖਰੀ ਸਾਹ ਲਏ। ਉਹ 2022 ‘ਚ ਭਾਰਤ ਆਏ ਸਨ।
ਉਨ੍ਹਾ ਦੇ ਦੇਹਾਂਤ ‘ਤੇ ਆਰਐੱਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ ਸਮੇਤ ਹੋਰ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।

Scroll To Top