Now Reading
ਸੂਬਾਈ ਕਨਵੈਨਸ਼ਨ ਦੀ ਤਿਆਰੀਆਂ ਸਬੰਧੀ ਮੱਝੂਪੁਰ ’ਚ ਮੀਟਿੰਗ

ਸੂਬਾਈ ਕਨਵੈਨਸ਼ਨ ਦੀ ਤਿਆਰੀਆਂ ਸਬੰਧੀ ਮੱਝੂਪੁਰ ’ਚ ਮੀਟਿੰਗ


ਤਰਨ ਤਾਰਨ: ਮਨਰੇਗਾ ਵਰਕਰਜ਼ ਯੂਨੀਅਨ ਦੀ ਭਰਵੀਂ ਮੀਟਿੰਗ ਮੱਝੂਪੁਰ ’ਚ ਕੀਤੀ ਗਈ। 6 ਜੁਲਾਈ ਨੂੰ ਮਨਰੇਗਾ ਵਰਕਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਮਾਝਾ ਦੁਆਬਾ ਜੋਨ ਦੀ ਕਨਵੈਨਸ਼ਨ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ‘ਚ ਕੀਤੀ ਜਾਣ ਵਾਲੀ ਕਨਵੈਨਸ਼ਨ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਮਨਰੇਗਾ ਵਰਕਰਾਂ ਵਲੋਂ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਅਤੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਰਟੋਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਸਕੀਮ ਦੇ ਫੰਡਾਂ ‘ਚ ਭਾਰੀ ਕਟੌਤੀ ਕਰ ਦਿੱਤੀ ਹੈ। ਆਮ ਆਦਮੀ ਭਗਵੰਤ ਮਾਨ ਦੀ ਸਰਕਾਰ ਮਨਰੇਗਾ ਸਕੀਮ ਦਾ ਲਾਭ ਆਪਣੇ ਚਹੇਤਿਆ ਨੂੰ ਦੇ ਰਹੀ ਹੈ ਅਤੇ ਪਿੰਡਾਂ ਦੇ ਸਰਪੰਚ ਆਪਣੀ ਮਰਜੀ ਨਾਲ ਕੰਮ ਦੇ ਰਹੇ ਹਨ। ਮਨਰੇਗਾ ਸਕੀਮ ਪਾਰਦਰਸ਼ੀ ਢੰਗ ਨਾਲ ਨਹੀਂ ਚਲਾਇਆ ਜਾ ਰਿਹਾ। ਇਨ੍ਹਾਂ ਆਗੂਆਂ ਨੇ ਕਿਹਾ ਵਰਕਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਅਤੇ ਸਾਰਾ ਸਾਲ ਕੰਮ ਦਿੱਤਾ ਜਾਵੇ ਸਾਰੇ ਪ੍ਰਵਾਰ ਦੇ ਮੈਂਬਰਾਂ ਨੂੰ ਕੰਮ ਦਿੱਤਾ ਜਾਵੇ। ਮੁਢਲੀ ਸਹਾਇਤਾ ਲਈ ਮੈਡੀਕਲ ਕਿੱਟ ਮੁਹੱਈਆ ਕਰਾਈ ਜਾਵੇ ਅਤੇ 20 ਲੱਖ ਦਾ ਹਰ ਵਰਕਰ ਦਾ ਬੀਮਾ ਫ੍ਰੀ ਕੀਤਾ ਜਾਵੇ।
ਇਸ ਮੌਕੇ ਬਲਵਿੰਦਰ ਸਿੰਘ, ਲਾਲ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਕੌਰ, ਨਿੰਦਰ ਕੌਰ, ਰਿਮਪਲਜੀਤ ਕੌਰ, ਕਸ਼ਮੀਰ ਕੌਰ, ਨਰਿੰਦਰ ਕੌਰ, ਹਰਜਿੰਦਰ ਕੌਰ, ਗੁਰਜੀਤ ਸਿੰਘ, ਪਰਮਜੀਤ ਕੌਰ, ਸਵਿੰਦਰ ਕੌਰ, ਭੋਲੀ, ਸਵਿੰਦਰ ਕੌਰ, ਰਾਜ ਕੌਰ, ਕੁਲਵਿੰਦਰ ਕੌਰ ਹਾਜ਼ਰ ਸਨ।

Scroll To Top