
ਜੰਡਿਆਲਾ ਮੰਜਕੀ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅਮਰੀਕਾ ਦੇ ਈਰਾਨ ‘ਤੇ ਹਮਲੇ ਖ਼ਿਲਾਫ਼ ਅਤੇ ਸੰਸਾਰ ਅਮਨ ਦੀ ਰਾਖੀ ਲਈ ਜਨਤਕ ਲਾਮਬੰਦੀ ਤਹਿਤ ਅੱਜ ਇਥੇ ਟਰੰਪ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਤੇ ਜੰਡਿਆਲਾ ਮੰਜਕੀ ਦੇ ਸਾਬਕਾ ਸਰਪੰਚ ਮੱਖਣ ਪੱਲਣ ਨੇ ਕਿਹਾ ਕਿ ਅਮਰੀਕਨ ਸਮਾਰਾਜ ਮੁਨਾਫ਼ੇ ਲਈ ਦੁਨੀਆਂ ਭਰ ਨੂੰ ਜੰਗ ਦੀ ਭੱਠੀ ‘ਚ ਝੋਕ ਦੇਣਾ ਚਾਹੁੰਦਾ ਹੈ। ਡੋਨਾਲਡ ਟਰੰਪ ਦੀ ਸ਼ਹਿ ‘ਤੇ ਨੇਤਨਯਾਹੂ ਗਾਜ਼ਾ ਅਤੇ ਇਰਾਨ ਨਾਲ ਜੰਗ ਲਗਾ ਕੇ ਬੈਠਾ ਹੈ। ਆਗੂਆਂ ਨੇ ਕਿਹਾ ਕਿ ਫਲਸਤੀਨ ਦੇ ਮੁੱਦੇ ‘ਤੇ ਭਾਰਤ ਦੇ ਪਹਿਲੇ ਸਟੈਡ ਦੀ ਥਾਂ ਹੁਣ ਅਮਰੀਕਾ ਜੁੰਡਲੀ ਮੂਹਰੇ ਵਿਛ ਜਾਣ ਵਾਲਾ ਭਾਰਤ ਸਰਕਾਰ ਦਾ ਕਿਰਦਾਰ ਬਣ ਗਿਆ ਹੈ।
ਬਸ ਸਟੈਡ ਨੇੜੇ ਮੁਖ ਚੌਂਕ ‘ਚ ਪੁਤਲਾ ਫੂਕਣ ਵੇਲੇ ਕਾਰਕੁਨਾ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੁਖਦੇਵ ਬਾਂਕਾ, ਕੁਲਦੀਪ ਕੌੜਾ, ਮੱਖਣ ਸੰਗਰਾਮੀ, ਮਾ. ਸੁਖਜੀਤ ਸਿੰਘ, ਪੰਚ ਬਲਕਾਰ ਸਿੰਘ, ਪੰਚ ਮੱਖਣ ਸਿੰਘ, ਪੰਚ ਗੁਰਬਿੰਦਰ ਸਿੰਘ, ਪੰਚ ਜਸਵਿੰਦਰ ਸਿੰਘ, ਬੀ ਟੋਨੀ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।