
ਫਿਲੌਰ: ਪਿੰਡ ਮੁਠੱਡਾ ਕਲਾਂ ਵਿਖੇ ਗੁਰਨਾਮ ਸਿੰਘ ਫੌਜੀ ਦੇ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਡਾਕਟਰ ਸਰਬਜੀਤ ਮੁਠੱਡਾ ਨੇ ਕਿਹਾ ਕਿ ਅਜੋਕੇ ਦੌਰ ‘ਚ ਮੁਨਾਫ਼ੇ ਦੀ ਅੰਨੀ ਦੌੜ ਦੌਰਾਨ ਦੁਨੀਆਂ ਭਰ ‘ਚ ਜੰਗਾਂ ਲੱਗੀਆਂ ਹੋਈਆਂ ਹਨ। ਦੂਜੇ ਪਾਸੇ ਉਹ ਲੋਕ ਹਨ ਜਿਹੜੇ ਆਪਣੀ ਜ਼ਿੰਦਗੀ ‘ਚ ਬਿਨ੍ਹਾਂ ਕਿਸੇ ਲਾਲਚ ਤੋਂ ਮਜ਼ਦੂਰਾਂ ਕਿਸਾਨਾਂ ਦੀ ਲਹਿਰ ਲਈ ਹਾਅ ਦਾ ਨਾਅਰਾ ਮਾਰਦੇ ਹਨ। ਡਾ. ਮੁਠੱਡਾ ਨੇ ਐਲਾਨ ਕੀਤਾ ਕਿ ਫੌਜੀ ਦੀ ਤਸਵੀਰ ਕਾਮਰੇਡ ਨਰੰਜਣ ਸਿੰਘ ਮੁਠੱਡਾ ਯਾਦਗਾਰੀ ਲਾਇਬਰੇਰੀ ‘ਚ ਲਗਾਈ ਜਾਵੇਗੀ।