
ਤਰਨ ਤਾਰਨ: ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨਰਿੰਦਰ ਸਿੰਘ ਰਟੌਲ ਦੀ ਪਰਧਾਨਗੀ ਹੇਠ ਸਹੀਦ ਦੀਪਕ ਧਵਨ ਯਾਦਗਾਰੀ ਭਵਨ ਵਿੱਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਲਹਿਰ ਦੇ ਆਗੂ ਪਰਗਟ ਸਿੰਘ ਜਾਮਾਰਾਏ ਅਤੇ ਮਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਸਾਮਰਾਜੀ ਸੰਸਥਾਵਾਂ ਤੋ ਨਿਰਦੇਸ਼ਤ ਨੀਤੀਆਂ ਤੇ ਚੱਲਦਿਆਂ ਭਾਜਪਾ ਦੀ ਮੋਦੀ ਸਰਕਾਰ ਕਿਰਤੀਆਂ ਦੇ ਪੱਖ ਦੇ ਕਿਰਤ ਕਨੂੰਨ ਰੱਦ ਕਰਕੇ ਕਾਰਪੋਰੇਟ ਪੱਖੀ ਕਨੂੰਨ ਲਾਗੂ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਜੋ ਕਿਰਤੀਆਂ ਨੂੰ ਆਮ ਆਦਮੀ ਦੇ ਹੱਕਾਂ ਲਈ ਬਦਲ ਦੇ ਧੋਖੇ ਭਰੇ ਨਾਅਰੇ ਨਾਲ ਸੱਤਾ ਵਿੱਚ ਆਈ ਸੀ ਨੇ ਮਜ਼ਦੂਰਾਂ ਦੀ 8 ਘੰਟੇ ਦੀ ਦਿਹਾੜੀ ਦੀ ਥਾਂ 12 ਘੰਟੇ ਦੀ ਦਿਹਾੜੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮਜ਼ਦੂਰਾਂ ਨਾਲ ਧਰੋਹ ਕਮਾਇਆ ਹੈ ਅਤੇ ਕਾਰਪੋਰੇਟ ਹਿੱਤੂ ਹੋਣ ਦਾ ਸਬੂਤ ਦਿੱਤਾ ਹੈ।
ਦੋਵਾਂ ਆਗੂਆਂ ਨੇ 6 ਜੁਲਾਈ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਜਲੰਧਰ ਵਿੱਖੇ ਮਨਰੇਗਾ ਵਰਕਰਾਂ ਦੀਆਂ ਮੰਗਾਂ ਲਈ ਕੀਤੀ ਜਾ ਰਹੀ ਹੈ।ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ ਦਾ ਸੱਦਾ ਦਿੱਤਾ ਅਤੇ ਮਜ਼ਦੂਰਾਂ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਸਫਲ ਬਣਾਉਣ ਲਈ ਕਿਹਾ।
ਇਸ ਮੌਕੇ ਕਰਮ ਸਿੰਘ ਪੰਡਰੀ, ਜਰਨੈਲ ਸਿੰਘ ਰਸੂਲਪੁਰ, ਕੁਲਦੀਪ ਸਿੰਘ ਸਾਬਕਾ ਸਰਪੰਚ ਭੁੱਲਰ, ਕੰਵਲਜੀਤ ਸਿੰਘ ਫੌਜੀ ਨਾਗੋਕੇ, ਤਰਸੇਮ ਸਿੰਘ ਕੰਗ, ਅਮਰਜੀਤ ਸਿੰਘ ਕੋਟਲੀ, ਕੁਲਦੀਪ ਸਿੰਘ ਰਟੌਲ, ਜਸਬੀਰ ਕੌਰ ਕੈਰੋਂਵਾਲ, ਬਗੀਚਾ ਸਿੰਘ ਗੰਡੀਵਿੰਡ, ਬਲਵਿੰਦਰ ਸਿੰਘ ਮੱਜੂਪੁਰ ਆਦਿ ਆਗੂਆਂ ਸੰਬੋਧਨ ਕੀਤਾ।