Now Reading
ਨਕੋਦਰ ਵਿਖੇ ਇਜ਼ਰਾਈਲ ਜੁੰਡੀ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਨਕੋਦਰ ਵਿਖੇ ਇਜ਼ਰਾਈਲ ਜੁੰਡੀ ਖ਼ਿਲਾਫ਼ ਕੀਤਾ ਪ੍ਰਦਰਸ਼ਨ


ਨਕੋਦਰ: ਅੱਜ ਇਥੇ ਭਾਰਤ ਦੀਆਂ ਖੱਬੇ ਪੱਖੀ ਪਾਰਟੀਆਂ ਦੇ ਸੱਦੇ ‘ਤੇ ਫਿਲਿਸਤੀਨ ਤੇ ਇਰਾਨ ਦੇ ਲੋਕਾਂ ‘ਤੇ ਅਮਰੀਕਾ ਤੇ ਇਜ਼ਰਾਈਲ ਜੁੰਡਲੀ ਵਲੋਂ ਕੀਤੇ ਜਾ ਰਹੇ ਬਹੁਤ ਹੀ ਕਾਇਰਤਾ ਪੂਰਨ ਹਮਲਿਆਂ ਦੇ ਵਿਰੋਧ ‘ਚ ਭਾਰਤ ਦੇ ਕੋਨੇ ਕੋਨੇ ‘ਚ ਫਿਲਿਸਤੀਨ ਤੇ ਇਰਾਨ ‘ਚ ਕੀਤੇ ਜਾ ਨਰਸੰਹਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਇਹ ਹਮਲੇ ਅਮਰੀਕਾ ਦੀ ਸ਼ਹਿ ‘ਤੇ ਇਜ਼ਰਾਇਲ ਵਲੋਂ ਛੋਟੇ ਬੱਚਿਆਂ, ਬਜੁਰਗਾਂ, ਅÏਰਤਾਂ, ਸਕੂਲਾਂ, ਹਸਪਤਾਲਾਂ, ਕਾਲਜਾਂ ਆਦਿ ਥਾਵਾਂ ‘ਤੇ ਕਰਕੇ ਲੱਖਾਂ ਨਿਰਦੋਸ਼ ਲੋਕਾਂ ਨੂੰ ਮÏਤ ਦੇ ਘਾਟ ਉਤਾਰਿਆ ਗਿਆ ਹੈ।
ਅੱਜ ਨੂਰਮਹਿਲ ਰੋਡ ਨਕੋਦਰ ਵਿਖੇ ਆਰਐੱਮਪੀਆਈ ਦੇ ਵਰਕਰਾਂ ਵਲੋਂ ਸੜਕ ਕਿਨਾਰੇ ਲਾਈਨ ‘ਚ ਖੜ ਕੇ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ ਰੋਹ ਭਰਪੂਰ ਨਾਅਰੇਬਾਜੀ ਕਰਕੇ ਫਿਲਿਸਤੀਨ ਦੇ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਵਾ ਕੀਤਾ।
ਇਸ ਮੌਕੇ ‘ਤੇ ਪਾਰਟੀ ਦੇ ਜ਼ਿਲ੍ਹਾ ਜਲੰਧਰ-ਕਪੂਰਥਲਾ ਦੇ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ, ਕਾਮਰੇਡ ਰਾਮ ਸਿੰਘ ਕੈਮਵਾਲਾ, ਕਾਮਰੇਡ ਨਛੱਤਰ ਨਾਹਰ, ਕਾਮਰੇਡ ਸਰਬਜੀਤ ਢੇਰੀਆ ਆਦਿ ਨੇ ਵੀ ਸੰਬੋਧਨ ਕੀਤਾ।

Scroll To Top