
ਅੰਮ੍ਰਿਤਸਰ: ਖੱਬੀਆਂ ਪਾਰਟੀਆਂ ਵੱਲੋਂ ਸਾਂਝੇ ਤੌਰ ‘ਤੇ ਫਲਸਤੀਨੀਆਂ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਦਾ ਪੁਤਲਾ ਫੂਕ ਕੇ ਰੋਸ਼ ਮੁਜਹਾਰਾ ਕੀਤਾ। ਇਸ ਮੌਕੇ ਕਾਮਰੇਡ ਚਰਨਜੀਤ ਸਿੰਘ ਮਜੀਠਾ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ), ਕਾਮਰੇਡ ਵਿਜੇ ਕੁਮਾਰ ਕਮਿਊਨਿਸਟ ਪਾਰਟੀ ਆਫ ਇੰਡੀਆ, ਕਾਮਰੇਡ ਰਤਨ ਰੰਧਾਵਾ ਆਰਐੱਮਪੀਆਈ ਅਤੇ ਕਾਮਰੇਡ ਬਲਬੀਰ ਮੂਦਲ ਕਮਿਊਨਿਸਟ ਪਾਰਟੀ ਆਫ ਇੰਡੀਆ (ਐਮਐਲ) ਦੀ ਪ੍ਰਧਾਨਗੀ ‘ਚ ਰੋਸ ਰੈਲੀ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਫਲਸਤੀਨੀਆਂ ਨਾਲ ਇੱਕਮੁੱਠਤਾ ਪ੍ਰਗਟ ਕਰਦਿਆਂ ਅਤੇ ਇਜਰਾਇਲ ‘ਤੇ ਅਮਰੀਕਾ ਵੱਲੋਂ ਕੀਤੇ ਜਾ ਰਹੇ ਜਬਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ ਕਿਹਾ ਕਿ ਸਾਮਰਾਜਵਾਦੀ ਨੀਤੀਆਂ ਕਾਰਨ ਅਮਰੀਕਾ ਸਮੁੱਚੇ ਵਿਸ਼ਵ ਨੂੰ ਜੰਗ ਦੀ ਭੱਠੀ ਵਿੱਚ ਝੋਕਣਾ ਚਾਹੁੰਦਾ ਹੈ। ਅਮਰੀਕਾ ਵੱਲੋਂ ਵੱਖ-ਵੱਖ ਮੁਲਕਾਂ ਨੂੰ ਆਪਸ ਵਿਚ ਲੜਾਉਣ ਦੀ ਨੀਤੀ ਕਾਰਨ ਕਿਸੇ ਵੇਲੇ ਵੀ ਤੀਜੀ ਸੰਸਕਾਰ ਜੰਗ ਲੱਗ ਸਕਦੀ ਹੈ ਜਿਸਦੇ ਨਤੀਜੇ ਭਿਆਨਕ ਹੋ ਸਕਦੇ ਹਨ।
ਇਸ ਮੌਕੇ ਡਾ ਕਵਲਜੀਤ ਕੌਰ, ਸੁੱਚਾ ਸਿੰਘ ਅਜਨਾਲਾ, ਨਰਿੰਦਰ ਧੰਜਲ, ਮੰਗਲ ਸਿੰਘ ਟਾਂਡਾ, ਪ੍ਰੇਮ ਚੰਦ, ਸ਼ਮਸ਼ੇਰ ਸਿੰਘ ਹੇਰ, ਬਲਬੀਰ ਸਿੰਘ ਝਾਮਕਾ, ਲਖਬੀਰ ਸਿੰਘ ਨਿਜਾਮਪੁਰਾ, ਬਲਵਿੰਦਰ ਸਿੰਘ ਦੁਧਾਲਾ, ਨਰਿੰਦਰ ਸਿੰਘ ਬੱਲ, ਜਸਬੀਰ ਝਬਾਲ, ਵਿਜੇ ਕੁਮਾਰ, ਐਡਵੋਕੇਟ ਕਵਲਜੀਤ ਕੌਰ, ਸਵਿੰਦਰ ਸਿੰਘ ਮੀਰਾਕੋਟ, ਤਰਸੇਮ ਟਪਿਆਲਾ ਆਦਿ ਸਾਥੀ ਹਾਜ਼ਰ ਸਨ।