Now Reading
ਬਲਾਕਾਂ ਨੂੰ ਤੋੜ ਕੇ ਪਿੰਡ ਦੂਰ ਦੇ ਬਲਾਕਾਂ ਨਾਲ ਜੋੜਨ ਦੀ ਯੋਜਨਾ ਵਿਰੁੱਧ ਲੋਕਾਂ ਦਾ ਗੁੱਸਾ ਵਧਿਆ

ਬਲਾਕਾਂ ਨੂੰ ਤੋੜ ਕੇ ਪਿੰਡ ਦੂਰ ਦੇ ਬਲਾਕਾਂ ਨਾਲ ਜੋੜਨ ਦੀ ਯੋਜਨਾ ਵਿਰੁੱਧ ਲੋਕਾਂ ਦਾ ਗੁੱਸਾ ਵਧਿਆ

ਡੇਹਲੋ: ਸਰਕਾਰ ਦੀ ਇਕ ਹਲਕਾ ਇਕ ਬਲਾਕ ਯੋਜਨਾ ਤਹਿਤ ਮੌਜੂਦਾ ਬਲਾਕਾਂ ਦੇ ਪਿੰਡਾਂ ਨੂੰ ਤੋੜ ਕੇ ਦੂਰ ਦੇ ਬਲਾਕਾਂ ਨਾਲ ਜੋੜਨ ਵਿਰੁੱਧ ਲੋਕਾਂ ਵਿੱਚ ਗੁੱਸਾ ਵੱਧਦਾ ਜਾ ਰਿਹਾ ਹੈ। ਜਿਸ ਸਬੰਧੀ
ਬਲਾਕ ਪੱਖੋਵਾਲ, ਸੁਧਾਰ, ਰਾਏਕੋਟ ਤੇ ਡੇਹਲੋ ਦੇ ਪਿੰਡਾਂ ਨੂੰ ਤੋੜ ਕੇ ਦੂਰ ਦੇ ਬਲਾਕਾਂ ਨਾਲ ਜੋੜਨ ਵਿਰੁੱਧ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਸਰਕਾਰ ਨੇ ਜੋ ਯੋਜਨਾ ਇੱਕ ਹਲਕਾ ਇੱਕ ਬਲਾਕ ਦੀ ਬਣਾਈ ਹੈ, ਇਹ ਯੋਜਨਾ ਕਿਸੇ ਵੀ ਤਰਾਂ ਆਮ ਲੋਕਾਂ ਤੇ ਪਿੰਡਾਂ ਦੇ ਹਿਤ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਪਿੰਡਾਂ ਨੂੰ ਹੋਰ ਬਲਾਕਾਂ ਨਾਲ ਜੋੜਨ ਨਾਲ ਜਿੱਥੇ ਉਹਨਾਂ ਦਾ ਰਿਕਾਰਡ ਲੱਭਣ ਵਿੱਚ ਮੁਸ਼ਕਲ ਆਵੇਗੀ, ਉੱਥੇ ਦੂਰ ਬਲਾਕਾਂ ਵਿੱਚ ਜਾਣ ਨਾਲ ਸਮੇਂ ਤੇ ਪੈਸੇ ਦੀ ਬਰਬਾਦੀ ਹੋਵੇਗੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾਂ ਦੀ ਤਰਾਂ ਬਲਾਕਾਂ ਦਾ ਕੰਮ ਚਲਾਇਆ ਜਾਵੇ। ਉਹਨਾਂ ਆਖਿਆ ਕਿ ਸਰਕਾਰ ਦੇ ਇਸ ਫੈਸਲੇ ਵਿਰੁੱਧ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਕਰਕੇ ਇਸ ਫੈਸਲੇ ਨੂੰ ਲਾਗੂ ਹੋਣ ਤੋਂ ਰੋਕਣ ਲਈ ਉਪਰਾਲੇ ਕੀਤੇ ਜਾਣਗੇ।

Scroll To Top