Now Reading
ਮਜ਼ਦੂਰ ਮੰਗਾਂ ’ਤੇ ਟਰੇਡ ਯੂਨੀਅਨ ਮੋਰਚੇ ਵਲੋਂ 20 ਮਈ ਨੂੰ ਜ਼ਿਲ੍ਹਾ ਹੈਡਕੁਆਰਟਰ ’ਤੇ ਧਰਨਾ

ਮਜ਼ਦੂਰ ਮੰਗਾਂ ’ਤੇ ਟਰੇਡ ਯੂਨੀਅਨ ਮੋਰਚੇ ਵਲੋਂ 20 ਮਈ ਨੂੰ ਜ਼ਿਲ੍ਹਾ ਹੈਡਕੁਆਰਟਰ ’ਤੇ ਧਰਨਾ

ਗੁਰਦਾਸਪੁਰ: ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ ਤਹਿਤ ਦੇਸ਼ ਵਿਆਪੀ ਜ਼ਿਲ੍ਹਾ ਹੈਡਕੁਆਰਟਰ ਉਤੇ ਧਰਨਾ ਦੇਣ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਏਟਕ, ਸੀਟੂ, ਏਕਟੂ ਅਤੇ ਸੀਟੀਯੂ ਪੰਜਾਬ ਵਲੋਂ 20 ਮਈ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਟਰੇਡ ਯੂਨੀਅਨਾਂ ਦਾ ਸਾਂਝਾ ਮੋਰਚਾ ਜ਼ਿਲਾ ਗੁਰਦਾਸਪੁਰ ਦੀ ਮੀਟਿੰਗ ਸ਼ਹੀਦ ਕਾਮਰੇਡ ਬਲਜੀਤ ਸਿੰਘ ਫਜਲਾਬਾਦ ਯਾਦਗਾਰ ਟਰਸਟ ਭਵਨ ਰੁਲੀਆ ਰਾਮ ਕਲੋਨੀ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਕਾਮਰੇਡ ਰੂਪ ਸਿੰਘ ਪੱਡਾ ਦੀ ਪ੍ਰਧਾਨਗੀ ਹੇਠ ਹੋਈ। 9 ਜੁਲਾਈ ਦੀ ਹੜਤਾਲ ਦੀਆਂ ਮੁੱਖ ਮੰਗਾਂ ਮਜ਼ਦੂਰ ਪੱਖੀ ਸਾਰੇ ਕਿਰਤ ਕਾਨੂੰਨਾਂ ਨੂੰ ਬਹਾਲ ਰੱਖਿਆ ਜਾਵੇ, ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਮਿਨੀਮਮ ਵੇਜ਼ ਘੱਟੋ-ਘੱਟ 26000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਦਿਹਾੜੀ 700 ਰੁਪਏ ਨਿਸ਼ਚਿਤ ਕੀਤੀ ਜਾਵੇ, ਅੱਠ ਘੰਟੇ ਕੰਮ ਦਿਹਾੜੀ ਦਾ ਸਮਾਂ ਪਹਿਲੇ ਦੀ ਤਰਾਂ ਬਹਾਲ ਰੱਖਿਆ ਜਾਏ, ਭੱਠਿਆਂ ਸਮੇਤ ਸਾਰੇ ਉਦਯੋਗਿਕ ਕੇਂਦਰਾਂ ਅੰਦਰ ਕਿਰਤ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣ, ਪੰਜਾਬ ਸਰਕਾਰ ਵੱਲੋਂ ਸਾਲ 2012 ਤੋਂ ਰੋਕੀ ਮਿਨੀਮਮ ਸੋਧ ਤਰੁੰਤ ਜਾਰੀ ਕੀਤੀ, ਓਵਰ ਟਾਈਮ ਦਾ ਦੂਣੇ ਰੇਟ ਵਿਚ ਮਿਲਣਾ ਯਕੀਨੀ ਬਣਾਇਆ ਜਾਵੇ, ਆਸ਼ਾ ਵਰਕਰ ਮਿਡ-ਡੇ-ਮੀਲ ਵਰਕਰ ਆਂਗਣਵਾੜੀ ਵਰਕਰ ਤੇ ਹੋਰ ਸਕੀਮ ਅਧਾਰਿਤ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਸ਼ਾਮਲ ਕੀਤਾ ਜਾਏ, ਪੰਜਾਬ ਦੇ ਲੇਬਰ ਵਿਭਾਗ ਅੰਦਰੋਂ ਢਿੱਲਮੱਠ ਨੀਤੀ ਨੂੰ ਦੂਰ ਕੀਤਾ ਜਾਏ, ਮਨਰੇਗਾ ਤਹਿਤ ਸਾਰਾ ਸਾਲ ਕੰਮ ਦਿੱਤਾ ਜਾਏ ਤੇ ਦਿਹਾੜੀ ਘੱਟੋ-ਘੱਟ 700 ਰੁਪਏ ਕੀਤੀ ਜਾਵੇ, ਗਰੀਬ ਲੋਕਾਂ ਨੂੰ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਚੁੰਗਲ ਤੋਂ ਬਚਾਇਆ ਜਾਵੇ ਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਤਰੁੰਤ ਲਾਗੂ ਕਰਾਉਣ ਲਈ ਅਵਾਜ ਬੁਲੰਦ ਕੀਤੀ ਜਾਵੇਗੀ।
ਮੀਟਿੰਗ ਵਿੱਚ ਉਪਰੋਕਤ ਜਥੇਬੰਦੀਆਂ ਦੇ ਆਗੂ ਸਰਵਸਾਥੀ ਰੂਪ ਸਿੰਘ ਪੱਡਾ, ਮੁਰਾਰੀ ਲਾਲ ਦੀਨਾਨਗਰ, ਵਿਜੇ ਕੁਮਾਰ ਸੋਹਲ, ਸੁਭਾਸ਼ ਕੈਰੇ, ਧਿਆਨ ਸਿੰਘ ਠਾਕੁਰ, ਜਸਵੰਤ ਸਿੰਘ ਬੁੱਟਰ, ਬਲਵਿੰਦਰ ਸਿੰਘ ਉਦੀਪੁਰ, ਜੋਗਿੰਦਰ ਸਿੰਘ ਲੇਹਲ, ਸ਼ਿਵ ਕੁਮਾਰ, ਪ੍ਰੇਮ ਮਸੀਹ ਸੋਨਾ, ਸੁਖਦੇਵ ਬਿਟਾ, ਦਰਸ਼ਨ ਸਿੰਘ, ਧੀਰ ਸਿੰਘ ਸਿੱਧੂ, ਕਰਨੈਲ ਸਿੰਘ ਬਾਜਵਾ, ਗੋਪਾਲ ਕ੍ਰਿਸ਼ਨ ਅਤੇ ਹੋਰ ਹਾਜ਼ਰ ਸਾਥੀਆਂ ਨੇ 20 ਮਈ ਦੇ ਧਰਨੇ ਦੀ ਸਫਲਤਾ ਲਈ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ।

Scroll To Top