Now Reading
ਫਲਾਈਓਵਰ ਲਈ 13 ਮੈਂਬਰੀ ਕਮੇਟੀ ਦਾ ਗਠਨ

ਫਲਾਈਓਵਰ ਲਈ 13 ਮੈਂਬਰੀ ਕਮੇਟੀ ਦਾ ਗਠਨ


ਟਾਂਗਰਾ: ਸਥਾਨਕ ਕਸਬੇ ਦੇ ਦੁਕਾਨਦਾਰਾਂ ਅਤੇ ਅਤੇ ਇਨਸਾਫ਼ ਪਸੰਦ ਲੋਕਾਂ ਦਾ ਇਕੱਠ ਗੁਰੂਦਵਾਰਾ ਸਾਹਿਬ ਵਿਖੇ ਹੋਇਆ। ਇਸ ਮੌਕੇ ਦੁਕਾਨਦਾਰਾਂ ਦੇ ਆਗੂ ਕੁਲਵੰਤ ਸਿੰਘ, ਕੁਲਵੰਤ ਸਿੰਘ ਸੰਗਰਾਏ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਅਮਰੀਕ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਮੇਜ ਸਿੰਘ ਤਿੰਮੋਵਾਲ ਨੇ ਕਿਹਾ ਕਿ ਕਸਬੇ ਦੇ ਜੀ ਟੀ ਰੋਡ ਉੱਪਰ ਬਣਿਆ ਮਿੱਟੀ ਵਾਲਾ ਫਲਾਈਓਵਰ ਠੀਕ ਮਿਆਰਾਂ ਮੁਤਾਬਕ ਨਹੀਂ ਬਣਾਇਆ ਗਿਆ ਅਤੇ ਘਟੀਆ ਮਟੀਰੀਅਲ ਦੀ ਵਰਤੋਂ ਹੋਣ ਕਰਕੇ ਫਲਾਈ ਓਵਰ ਥਾਂ ਥਾਂ ਤੋਂ ਬੈਠ ਗਿਆ ਹੈ ਅਤੇ ਡੂੰਘੇ ਖੱਡਿਆਂ ਵਿੱਚ ਲਗਾਤਾਰ ਬਾਰਿਸ਼ ਦਾ ਪਾਣੀ ਪੈਣ ਕਾਰਨ ਫਲਾਈ ਓਵਰ ਦੀਆਂ ਦੀਵਾਰਾਂ ਦੋਹਾਂ ਪਾਸਿਆਂ ਨੂੰ ਝੁਕ ਗਈਆਂ ਹਨ ਅਤੇ ਡਿੱਗਣ ਦੀ ਕਗਾਰ ਤੇ ਹਨ, ਜਿਸ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਅਤੇ ਵੱਡਾ ਜਾਨੀ ਮਾਲੀ ਨੁਕਸਾਨ ਹੋਵੇਗਾ।
ਆਗੂਆਂ ਨੇ ਮੰਗ ਕੀਤੀ ਫਲਾਈਓਵਰ ਪਿੱਲਰਾਂ ਉੱਪਰ ਉਸਾਰਿਆ ਜਾਵੇ। ਇਸ ਮੌਕੇ ਪਿੱਲਰਾਂ ਅਧਾਰਿਤ ਫਲਾਈਓਵਰ ਬਣਵਾਉਣ ਦੀ ਮੰਗ ਦੀ ਪ੍ਰਾਪਤੀ ਲਈ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕੁਲਵੰਤ ਸਿੰਘ ਸੰਗਰਾਏ ਪ੍ਰਧਾਨ, ਡਾਕਟਰ ਸਰਬਜੀਤ ਸਿੰਘ ਅਤੇ ਨਰਿੰਦਰ ਸਿੰਘ ਖੱਖ ਦੋਵੇਂ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬਾਊ ਸਕੱਤਰ, ਲਾਡੀ ਖਜਾਨਚੀ, ਮਨਜੋਤ ਸਿੰਘ ਪ੍ਰੈਸ ਸਕੱਤਰ ਸਮੇਤ 13 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।

Scroll To Top