Now Reading
ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਤੇ ਜਨਰਲ ਸਕੱਤਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਤੇ ਜਨਰਲ ਸਕੱਤਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ


ਅਜਨਾਲਾ: ਕੁੱਲ ਹਿੰਦ ਕਿਸਾਨ ਸਭਾ ਦੇ ਰਾਸ਼ਟਰੀ ਪ੍ਰਧਾਨ ਰਾਜਨ ਸਿ਼ਰ ਸਾਗਰ ਅਤੇ ਜਨਰਲ ਸਕੱਤਰ ਕਰਿਸ਼ਨਾ ਦਿਓ ਸਿੰਹ ਪੰਜਾਬ ਅੰਦਰ ਆਏ ਹੜਾਂ ਦੀ ਸਥਿਤੀ ਦਾ ਜਾਇਜਾ ਲੈਣ ਵਾਸਤੇ ਦੋ ਦਿਨ ਦੇ ਦੌਰੇ ਤੇ ਪੰਜਾਬ ਆਏ ਹਨ। ਉਹਨਾਂ ਨਾਲ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ, ਸੁਰਿੰਦਰ ਸਿੰਘ ਢੰਡੀਆਂ ਅਤੇ ਹੰਸ ਰਾਜ ਗੋਲਡਨ ਦੀ ਅਗਵਾਈ ਹੇਠ ਪਹਿਲੇ ਦਿਨ ਉਹਨਾਂ ਨੇ ਫਾਜਿਲਕਾ ਜ਼ਿਲ੍ਹੇ ਦੇ ਹੜ੍ਹ ਵਾਲੇ ਇਲਾਕਿਆਂ ਅਤੇ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਹੈੱਡ ਵਰਕਸ ਤੋਂ ਲੈ ਕਿ ਮੁਠਿਆਂਵਾਲੀ ਤੱਕ ਦਾ ਦੌਰਾ ਕੀਤਾ। ਤਰਨਤਾਰਨ ਜ਼ਿਲ੍ਹੇ ਅੰਦਰ ਕਿਸਾਨ ਸਭਾ ਦੇ ਵਰਕਿੰਗ ਪ੍ਰਧਾਨ ਮਹਾਂਵੀਰ ਸਿੰਘ ਗਿੱਲ ਅਤੇ ਹੋਰ ਕਿਸਾਨ ਆਗੂਆਂ ਨੇ ਉਹਨਾਂ ਨੂੰ ਹੜ੍ਹਾਂ ਸਬੰਧੀ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ।
ਦੂਸਰੇ ਦਿਨ ਦੇ ਦੌਰੇ ਸਮੇਂ ਅੰਮ੍ਰਿਤਸਰ ਪਹੁੰਚਣ ‘ਤੇ ਕਿਸਾਨ ਸਭਾ ਦੇ ਆਗੂਆਂ ਲੱਖਬੀਰ ਸਿੰਘ ਨਿਜਾਮਪੁਰ, ਜੋਗਿੰਦਰ ਸਿੰਘ ਗੋਪਾਲ ਪੁਰ, ਰਤਨ ਸਿੰਘ ਪੱਡਾ ਰਮਦਾਸ ਅਤੇ ਅਮਰਜੀਤ ਸਿੰਘ ਨਿਜਾਮਪੁਰ ਨੇ ਸਵਾਗਤ ਕੀਤਾ। ਇਸ ਟੀਮ ਨੇ ਸਭ ਤੋਂ ਪਹਿਲਾਂ ਕਿਸਾਨ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਗ੍ਰਹਿ ਅਜਨਾਲਾ ਵਿਖੇ ਪਹੁੰਚ ਕਿ ਮੁਲਾਕਾਤ ਕੀਤੀ ਅਤੇ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਥੇ ਪਹੁੰਚਣ ‘ਤੇ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਉਹਨਾਂ ਦੇ ਪਰਵਾਰ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਹਰਪਾਲ ਸਿੰਘ ਛੀਨਾ ਅਤੇ ਉਹਨਾਂ ਦੀ ਟੀਮ ਰਜਿੰਦਰ ਸਿੰਘ, ਵਿਜੇ ਸਾ਼ਹ, ਗੁਰਵੀਰ ਸਿੰਘ ਅਤੇ ਸੁੱਖਜੀਤ ਸਿੰਘ ਨੇ ਹਾਰਦਿਕ ਸਵਾਗਤ ਕੀਤਾ।ਇਥੋਂ ਸਾਰੇ ਸਾਥੀਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਰਾਵੀ ਦਰਿਆ ਦੇ ਕੰਢਿਆਂ ਤੋਂ ਹੁੰਦੇ ਹੋਏ ਜਿਸ ਜਗ੍ਹਾ ਇਹ ਟੁੱਟੀ ਸੀ, ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਰਸਤੇ ਵਿੱਚ ਪ੍ਰਭਾਵਿਤ ਲੋਕਾਂ ਅਤੇ ਪਾਣੀ ਵਿੱਚ ਡੁੱਬੀਆਂ ਫਸਲਾਂ ਦਾ ਹਾਲ ਵੇਖਿਆ। ਸਾਰੇ ਸਾਥੀ ਅੰਮ੍ਰਿਤਸਰ ਜਿਲੇ ਦੇ ਪਿੰਡ ਘੋਨੇਵਾਲ ਅਤੇ ਮਾਛੀਵਾਲ ਵਿਖੇ ਪਹੁੰਚੇ। ਜਿਥੋਂ ਰਾਵੀ ਦਰਿਆ ਦੇ ਟੁੱਟਣ ਕਾਰਣ ਇਸ ਇਲਾਕੇ ਅੰਦਰ ਹੜਾਂ ਦੀ ਸਥਿਤੀ ਬਣੀ ਹੈ। ਘੋਨਵਾਲ ਬੰਨ ਤੇ ਹੀ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਪਣੇ ਸਾਥੀਆਂ ਨਾਲ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦਾ ਜਾਇਜਾ ਲੈਣ ਪਹੁੰਚੇ ਹੋਏ ਸਨ।
ਇਥੇ ਸਾਰੇ ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਹੜ੍ਹਾਂ ਸਬੰਧੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਰੋਲ ਦੀ ਜੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਵਾਸਤੇ ਵਾਸਤੇ ਸਰਕਾਰ ਨੂੰ ਤੁਰੰਤ ਲੋਕਾਂ ਦੀ ਆਰਥਿਕ ਸਹਾਇਤਾ ਦੀ ਮੰਗ ਕੀਤੀ।

Scroll To Top