Now Reading
ਸਰਕਾਰੀ ਦਫ਼ਤਰ ਸੁਰੱਖਿਅਤ ਇਮਾਰਤਾਂ ‘ਚ ਤਬਦੀਲ ਕਰਨ ਦੀ ਮੰਗ

ਸਰਕਾਰੀ ਦਫ਼ਤਰ ਸੁਰੱਖਿਅਤ ਇਮਾਰਤਾਂ ‘ਚ ਤਬਦੀਲ ਕਰਨ ਦੀ ਮੰਗ


ਅਜਨਾਲਾ: ਤਹਿਸੀਲ ਦੇ ਪੁਰਾਣੇ ਕੰਪਲੈਕਸ ਦੀ ਮਿਆਦ ਪੁੱਗਣ ਅਤੇ ਖ਼ਸਤਾ ਹਾਲਤ ਹੋਣ ਕਰਕੇ ਨਵਾਂ ਤਹਿਸੀਲ ਕੰਪਲੈਕਸ ਤੇ ਜੂਡੀਸ਼ੀਅਰੀ ਕੰਪਲੈਕਸ ਬਣ ਜਾਣ ਕਰਕੇ, ਉਹਨਾਂ ਦੇ ਅਫਸਰ ਤੇ ਮੁਲਾਜ਼ਮ ਨਵੇਂ ਕੰਪਲੈਕਸ ਵਿੱਚ ਗਿਆ ਨੂੰ ਪੰਜ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪ੍ਰੰਤੂ ਪੁਰਾਣੀ ਖਸਤਾ ਹਾਲਤ ਵਿੱਚ ਤਹਿਸੀਲ ਵਿੱਚ ਅਜੇ ਵੀ ਟੁੱਟੇ ਭੱਜੇ ਪੁਰਾਣੇ ਮਿੰਨੀ ਕੰਪਲੈਕਸ ਵਿੱਚ ਡੀ ਐੱਸ ਪੀ ਅਜਨਾਲਾ ਦੇ ਦਫ਼ਤਰ ਸਮੇਤ ਹੋਰ ਕਈ ਵਿਭਾਗਾਂ ਦੇ ਦਫ਼ਤਰਾਂ ਦੇ ਮੁਲਾਜ਼ਮ ਬੈਠਦੇ ਹਨ। ਇਹ ਤਿੰਨ ਮੰਜ਼ਲੀ ਇਮਾਰਤ ਕਦੇ ਵੀ ਢਹਿਢੇਰੀ ਹੋਣ ਨਾਲ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਪੂਰਾ ਪੂਰਾ ਖ਼ਤਰਾ ਹੈ।
ਜਨਤਕ ਜਥੇਬੰਦੀਆਂ ਦੀ ਟੀਮ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਐਸ ਕੇ ਐਮ ਦੇ ਪ੍ਰਮੁੱਖ ਆਗੂ ਦੀ ਅਗਵਾਈ ‘ਚ ਪੁਰਾਣੀ ਤਹਿਸੀਲ ਦਾ ਨੇੜਿਉਂ ਹੋ ਕੇ ਜਇਜ਼ਾ ਲੈਂਦਿਆ ਜਦ ਇਹ ਟੀਮ ਇਸੇ ਪੁਰਾਣੀ ਤਹਿਸੀਲ ਦੇ ਸੀ ਡੀ ਪੀ ਓ ਦੇ ਦਫ਼ਤਰ ਦੀ ਬਿਲਡਿੰਗ ਦੇ ਸਾਹਮਣੇ ਗਏ ਤਾਂ ਉੱਥੇ ਵੇਖਿਆ ਕਿ ਇਹ ਬਿਲਡਿੰਗ ਕਦੇ ਵੀ ਡਿੱਗ ਸਕਦੀ ਹੈ। ਉੱਥੇ ਆਲੇ ਦੁਆਲੇ ਤੋਂ ਪਤਾ ਕੀਤਾ ਕਿ ਇਸਦੀ ਛੱਤ ਡਿੱਗਣ ਦੇ ਡਰ ਤੋਂ ਕਈ ਮੁਲਾਜ਼ਮ ਬਾਹਰ ਬੈਠੇ ਕੰਮ ਕਰਦੇ ਹਨ। ਜਦੋਂ ਇਸ ਟੀਮ ਨੇ ਹੋਰ ਡੂੰਘਾਈ ਨਾਲ ਪਤਾ ਕੀਤਾ ਤਾਂ ਇਹ ਖ਼ਸਤਾ ਹਾਲਤ ਬਿਲਡਿੰਗ ਪਹਿਲਾਂ ਅਫਸਰਾਂ ਦਾ ਕਵਾਟਰ ਸੀ ਜਿੱਥੇ ਅੱਤ ਜ਼ਰੂਰੀ ਛੋਟੇ ਬੱਚਿਆਂ ਦੀ ਪੜ੍ਹਾਈ ਤੇ ਸਿਹਤ ਲਈ ਬਣੇ ਉਚੇਚੇ ਵਿਭਾਗ ਨੂੰ ਪੰਜਾਬ ਸਰਕਾਰ – ਅਜਨਾਲਾ ਪ੍ਰਸ਼ਾਸਨ ਦੇ ਮੁਖੀ ਐੱਸ ਡੀ ਐੱਮ ਨੂੰ ਜ਼ੋਰ ਦੇ ਕੇ ਮੰਗ ਕੀਤੀ ਜਾਂਦੀ ਹੈ ਕਿ ਘੱਟੋਘੱਟ ਸੀ ਡੀ ਪੀ ਓ ਦੇ ਦਫ਼ਤਰ ਦੀ ਲੋੜ ਨੂੰ ਵੇਖਦਿਆਂ ਇਹਨਾਂ ਦੇ ਦਫ਼ਤਰ ਨੂੰ ਕਿਸੇ ਯੋਗ ਥਾਂ ‘ਤੇ ਤਬਦੀਲ ਕੀਤਾ ਜਾਵੇ।
ਲੋਕ ਸੇਵਕ ਡਾ. ਅਜਨਾਲਾ ਨੇ ਅਤੇ ਟੀਮ ਨੇ ਪੁਰਜ਼ੋਰ ਮੰਗ ਕੀਤੀ ਕਿ ਪੁਰਾਣੀ ਤਹਿਸੀਲ ‘ਚ ਜਗ੍ਹਾ ਮੌਜੂਦ ਹੈ ਅਤੇ ਇਸ ਨੂੰ ਢਾਹ ਕੇ ਦੋਬਾਰਾ ਇੱਥੇ ਦਫ਼ਤਰਾਂ ਲਈ ਵਾਤਾਅਨਕੂਲ ਸੋਹਣੀਆਂ ਤੇ ਹੱਡਣਸਾਰ ਬਿਲਡਿਗਾਂ ਬਣਾ ਕੇ ਦਿੱਤੀਆਂ ਜਾਣ।
ਇਸ ਟੀਮ ‘ਚ ਜਨਤਕ ਜਥੇਬੰਦੀਆਂ ਦੇ ਆਗੂ ਲਖਬੀਰ ਸਿੰਘ ਤੇੜਾਂ, ਆੜ੍ਹਤੀਆਂ ਦੇ ਆਗੂ ਫੌਜੀ ਰੇਸ਼ਮ ਸਿੰਘ ਭੂਰੇ ਗਿੱਲ, ਸਮਾਜ ਸੇਵਕ ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਕਿਸਾਨ ਆਗੂ ਹਰਜਿੰਦਰ ਸਿੰਘ ਛੀਨਾ, ਦਵਿੰਦਰ ਸਿੰਘ ਰਿਆੜ, ਔਰਤ ਮੁਕਤੀ ਮੋਰਚਾ ਦੀ ਆਗੂ ਪਰਵੇਸ ਕੌਰ ਤੇ ਮਜ਼ਦੂਰ ਆਗੂ ਚਰਨਜੀਤ ਸਿੰਘ ਤਲਵੰਡੀ ਰਾਏ ਦਾਦੂ ਸ਼ਾਮਿਲ ਸਨ।

Scroll To Top