
ਫਰੀਦਕੋਟ: ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜ਼ਿਲ੍ਹਾ ਫਰੀਦਕੋਟ ਵਲੋਂ ਸਾਂਝੇ ਤੌਰ ‘ਤੇ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਜੀ ਦੀ 135ਵੀਂ ਜਨਮ ਵਰ੍ਹੇਗੰਢ ਮਨਾਈ ਗਈ, ਜਿਨਾਂ ਨੇ ਭਾਰਤੀ ਸਮਾਜ ਦੇ ਸਦੀਆਂ ਤੋਂ ਲਤਾੜੇ ਦੱਬੇ ਕੁਚਲੇ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਅਨੇਕਾਂ ਯਤਨ ਕੀਤੇ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਦਿਨ ਮਨਾਉਣ ਸਬੰਧੀ ਰੈਸਟ ਹਾਊਸ ਤੋਂ ਮਾਰਚ ਕਰਦੇ ਹੋਏ ਬਾਬਾ ਅੰਬੇਦਕਰ ਭਵਨ ਫਰੀਦਕੋਟ ਵਿਖੇ ਪਹੁੰਚ ਕੇ ਵੱਖ ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸਾਥੀਆਂ ਨੇ ਹਾਜ਼ਰੀ ਭਰ ਕੇ ਆਪਣਾ ਯੋਗਦਾਨ ਪਾਇਆ।
ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਨੇ ਕਿਰਤੀ ਲੋਕਾਂ ਦੇ ਹੱਕ ਵਿੱਚ ਅਨੇਕਾਂ ਕਾਨੂੰਨ ਬਣਾਏ ਪ੍ਰੰਤੂ ਮੌਕੇ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਕਿਰਤੀ ਲੋਕਾਂ ਕੋਲੋਂ ਇਕ ਹੱਕ ਖੋਹੇ ਜਾ ਰਹੇ ਹਨ। ਬੁਲਾਰਿਆਂ ਵਲੋਂ ਕਿਰਤੀ ਲੋਕਾਂ ਨੂੰ ਇਕੱਠੇ ਹੋ ਕੇ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਮਿਲ ਸਕੇ। ਵੱਖ-ਵੱਖ ਅਦਾਰਿਆਂ ਦੇ ਆਗੂ ਜਿਨਾਂ ਵਿੱਚ ਜਤਿੰਦਰ ਕੁਮਾਰ ਪਸਸਫ ਸੁਬਾਈ ਆਗੂ, ਸਿਮਰਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਪਸਸਫ ਫਰੀਦਕੋਟ, ਨਵਦੀਪ ਸਿੰਘ, ਪ੍ਰਦੀਪ ਕੁਮਾਰ ਕਾਊ ਪ੍ਰਧਾਨ ਪੰਜਾਬ ਮਿਊਂਸੀਪਲ ਕਰਮਚਾਰੀ ਯੂਨੀਅਨ ਫਰੀਦਕੋਟ, ਹਰੀ ਦਾਸ, ਗੱਗੂ ਸ਼ੇਰਾ, ਮਨਜੀਤ ਸਿੰਘ ਤੋਂ ਇਲਾਵਾ ਵੀਰਇੰਦਰ ਜੀਤ ਸਿੰਘ ਪੁਰੀ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਫਰੀਦਕੋਟ, ਜਸਮੇਲ ਸਿੰਘ ਰਾਹੀ, ਸੂਰਤ ਸਿੰਘ ਮਾਹਲਾ, ਕ੍ਰਿਸ਼ਨ ਕੁਮਾਰ ਆਦਿ ਸਾਥੀ ਉਚੇਚੇ ਤੌਰ ਤੇ ਹਾਜ਼ਰ ਸਨ।