Now Reading
ਦਿਹਾਤੀ ਮਜ਼ਦੂਰ ਸਭਾ ਵਲੋਂ 12 ਅਪਰੈਲ ਨੂੰ ਚੌਂਕੀ ਫਤਿਹਾਬਾਦ ਅੱਗੇ ਦਿੱਤਾ ਜਾਵੇਗਾ ਧਰਨਾ

ਦਿਹਾਤੀ ਮਜ਼ਦੂਰ ਸਭਾ ਵਲੋਂ 12 ਅਪਰੈਲ ਨੂੰ ਚੌਂਕੀ ਫਤਿਹਾਬਾਦ ਅੱਗੇ ਦਿੱਤਾ ਜਾਵੇਗਾ ਧਰਨਾ

ਫਤਿਹਾਬਾਦ: ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਚੌਂਕੀ ਫਤਿਹਾਬਾਦ ਵਿੱਚ ਗਰੀਬ ਲੋਕਾਂ ਦੀਆਂ ਦਰਖਾਸਤਾਂ ਰੱਦੀ ਵਾੜੀ ਟੋਕਰੀ ਵਿੱਚ ਸੁੱਟੀਆਂ ਹੋਈਆਂ ਹਨ, ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਕਈ ਪਿੰਡਾਂ ਦੀਆਂ ਦਰਖਾਸਤ ਰੁਲ ਰਹੀਆਂ ਹਨ। ਇਸੇ ਤਰ੍ਹਾਂ ਤੁੜ ਪਿੰਡ ਦੇ ਇੱਕ ਸ਼ਖਸ ਵਲੋਂ ਮਜ਼ਦੂਰ ਔਰਤਾਂ ਨੂੰ ਜਾਤੀ ਸੂਤਕ ਸ਼ਬਦ ਬੋਲੇ ਕਿਉਂਕਿ ਮਜ਼ਦੂਰਾਂ ਨੇ ਇੱਕ ਪੋਸਟਰ ਬਣਾ ਕੇ ਆਪਣੇ ਪਿੰਡ ਦੀ ਸੱਥ ਵਿੱਚ ਲਾਇਆ ਹੋਇਆ ਸੀ ਕਿ 8 ਅਪ੍ਰੈਲ ਨੂੰ ਜਲੰਧਰ ਵਿਖੇ ਮਜ਼ਦੂਰਾਂ ਦੇ ਮਸਲਿਆਂ ਤੇ ਰੈਲੀ ਕੀਤੀ ਜਾ ਰਹੀ ਹੈ। ਇਹ ਦਰਖਾਸਤ ਚੌਂਕੀ ਫਤਿਹਾਬਾਦ ਵੀ ਦਿੱਤੀ ਹੋਈ ਹੈ ਆਗੂਆਂ ਨੂੰ ਵਾਰ ਵਾਰ ਮਿਲਣ ਤੇ ਕੋਈ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਸ ਸਮੇਂ ਸੂਬਾ ਕਮੇਟੀ ਮੈਂਬਰ ਬਲਦੇਵ ਸਿੰਘ ਭੈਲ ਨੇ ਕਿਹਾ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਜਿਸ ਨੂੰ ਦਿਹਾਤੀ ਮਜ਼ਦੂਰ ਸਭਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਸਮੇਂ ਹਾਜ਼ਰ ਜੋਗਿੰਦਰ ਸਿੰਘ ਖਡੂਰ ਸਾਹਿਬ, ਨਛੱਤਰ ਸਿੰਘ ਤੁੜ, ਗੱਜਣ ਦਿਆਲ ਸਿੰਘ ਦੀਨੇਵਾਲ, ਦਾਰਾ ਸਿੰਘ ਮੁੰਡਾ ਪਿੰਡ, ਸਰਜੀਤ ਸਿੰਘ, ਇੰਦਰ ਸਿੰਘ, ਸਖਜਿੰਦਰ ਸਿੰਘ, ਬੂਟਾ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ। ਇਸ ਮੀਟਿੰਗ ਚ 12 ਅਪਰੈਲ ਦੇ ਧਰਨੇ ਦੀਆਂ ਵੱਖ ਵੱਖ ਡਿਊਟੀਆਂ ਲਾਈਆਂ ਗਈਆਂ।

Scroll To Top