Now Reading
ਕਾਮਰੇਡ ਕਰਤਾਰ ਸਿੰਘ ਦੀ ਯਾਦ ‘ਚ ਝੁਲਾਇਆ ਝੰਡਾ

ਕਾਮਰੇਡ ਕਰਤਾਰ ਸਿੰਘ ਦੀ ਯਾਦ ‘ਚ ਝੁਲਾਇਆ ਝੰਡਾ


ਬਿਲਗਾ: ਇਥੋਂ ਦੇ ਜਨਰਲ ਹਸਪਤਾਲ ਨੂੰ ਆਪਣੀ ਜ਼ਮੀਨ ਦਾਨ ‘ਚ ਦੇਣ ਵਾਲੇ ਕਾਮਰੇਡ ਕਰਤਾਰ ਸਿੰਘ ਦੀ ਯਾਦ ‘ਚ ਅੱਜ ਲਾਲ ਝੰਡਾ ਝੁਲਾਇਆ ਗਿਆ। ਝੰਡਾ ਝੁਲਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਟਰਸਟੀ ਕੁਲਬੀਰ ਸਿੰਘ ਸੰਘੇੜਾ ਅਤੇ ਪ੍ਰੋ. ਜਸਵਿੰਦਰ ਸਿੰਘ ਨੇ ਅਦਾ ਕੀਤੀ।
ਇਸ ਮੌਕੇ ਆਰਐੱਮਪੀਆਈ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਕਾਮਰੇਡ ਕਰਤਾਰ ਸਿੰਘ ਨੇ ਲੋਕਾਂ ਨੂੰ ਸਸਤੇ ਭਾਅ ‘ਤੇ ਇਲਾਜ ਦੇਣ ਲਈ ਜ਼ਮੀਨ ਦਾਨ ‘ਚ ਦਿੱਤੀ ਸੀ। ਇਹ ਹਸਪਤਾਲ ਕਰੀਬ ਸਾਢੇ ਪੰਜ ਖੇਤਾਂ ‘ਚ ਉਸਾਰਿਆ ਗਿਆ ਹੈ। ਜਿਸ ਨੂੰ ਵਿਦੇਸ਼ਾਂ ‘ਚੋਂ ਆਈ ਮਦਦ ਨਾਲ ਚਲਾਇਆ ਜਾ ਰਿਹਾ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਸੀਪੀਆਈ (ਐੱਮ) ਦੇ ਸੂਬਾ ਆਗੂ ਪ੍ਰਸ਼ੋਤਮ ਬਿਲਗਾ, ਆਰਐੱਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਪੇਂਡੂ ਮਜ਼ਦੂਰ ਯੂਨੀਅਨ ਦੇ ਹੰਸ ਰਾਜ ਪੱਬਵਾ ਤੋਂ ਇਲਾਵਾ ਬਲਬੀਰ ਬੀਰੀ, ਮਾ. ਕੁਲਦੀਪ ਵਾਲੀਆ, ਸੋਢੀ ਰਾਮ, ਸਰਬਜੀਤ ਸੰਗੋਵਾਲ, ਬੇਅੰਤ ਔਜਲਾ, ਕੁਲਵੰਤ ਖਹਿਰਾ, ਜੀਤ ਸਿੰਘ ਸੈਦੋਵਾਲ, ਰਾਮ ਔਜਲਾ, ਅਵਤਾਰ ਸਿੰਘ ਸੰਧੂ ਅਤੇ ਹਸਪਤਾਲ ਦੇ ਪ੍ਰਬੰਧਕ ਸੰਦੀਪ ਭਾਰਦਵਾਜ, ਰਜਿੰਦਰ ਕੁਮਾਰ, ਚਰਨਜੀਤ ਭੱਟੀ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Scroll To Top