Now Reading
ਅਸਿਸਟੈਂਟ ਲੇਬਰ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਦਿੱਤਾ

ਅਸਿਸਟੈਂਟ ਲੇਬਰ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਦਿੱਤਾ

ਪਠਾਨਕੋਟ: ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਤ ਸੀ ਟੀ ਯੂ ਪੰਜਾਬ ਵਲੋੰ ਕਾਮਰੇਡ ਮਨਹਰਨ ਤੇ ਰਾਮਦਿਆਲ ਦੀ ਅਗਵਾਈ ਹੇਠ ਭੱਠਾ ਮਜ਼ਦੂਰਾਂ ਦੇ ਸਰਦੀ ਸੀਜਨ ਦੇ ਬਕਾਏ ਅਤੇ ਨਵੇਂ ਰੇਟਾਂ ਵਿੱਚ ਵਾਧਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਅਸਿਸਟੈਂਟ ਲੇਬਰ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਦਿੱਤਾ ਗਿਆ।
ਭੱਠਾ ਮਜ਼ਦੂਰਾਂ ਨੂੰ ਸਰਦੀ ਸੀਜਨ ਵਿਚ ਪਹਿਲੀ ਸਤੰਬਰ 2025 ਤੋਂ ਮਜ਼ਦੂਰੀ ਵਿਚ ਵਧੇ ਹੋਏ 26 ਰੁਪਏ ਦੇ ਵਾਧੇ ਦਾ ਬਕਾਇਆ ਤਰੁੰਤ ਦਿੱਤਾ ਜਾਵੇ, ਭੱਠਿਆਂ ਉਪਰ ਕੰਮ ਕਰਦੇ ਸਾਰੀਆਂ ਕੈਟਾਗਿਰੀਆਂ ਦੇ ਮਜ਼ਦੂਰਾਂ ਪਥੇਰ, ਭਰਾਈ, ਜਲਾਈ, ਪੱਕੀਆਂ ਇੱਟਾਂ ਦੀ ਨਿਕਾਸੀ ਲੋਡ-ਅਨਲੋਡ ਅਤੇ ਤਨਖਾਹਦਾਰ ਕਾਮਿਆਂ ਦੀ ਮਜ਼ਦੂਰੀ ਵਿੱਚ ਮਹਿੰਗਾਈ ਅਨੁਸਾਰ ਵਾਧਾ ਕੀਤਾ ਜਾਏ, ਭੱਠਿਆਂ ਉਪਰ ਕੰਮ ਕਰਦੇ ਕਾਮਿਆਂ ਲਈ ਪੱਕੇ ਕਵਾਟਰਾਂ ਤੇ ਬਿਜਲੀ ਪਾਣੀ ਸਮੇਤ ਔਰਤਾਂ ਮਰਦਾਂ ਲਈ ਵੱਖਰੇ ਬਾਥਰੂਮ ਤੇ ਸ਼ੌਚਾਲਯ ਦੀ ਵਿਵਸਥਾ ਤਰੁੰਤ ਕੀਤੀ ਜਾਵੇ।, ਪੰਜਾਬ ਸਰਕਾਰ ਤੋਂ ਮੰਗ ਹੈ ਕਿ ਮਿਨੀਮਮ ਵੇਜ਼ ਵਿੱਚ ਸੋਧ ਕਰਕੇ ਘੱਟੋ-ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ ਨਿਸਚਿਤ ਕੀਤੀ ਜਾਵੇ ਅਤੇ ਏਸੇ ਅਨੁਪਾਤ ਅਨੁਸਾਰ ਭੱਠਾ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕੀਤਾ ਜਾਵੇ।, ਲੇਬਰ ਦਾ ਇੰਤਜ਼ਾਮ ਕਰਨ ਵਾਲੇ ਜਮਾਂਦਾਰਾਂ ਨੂੰ ਮਿਨੀਮਮ ਵੇਜ਼ ਅਨੁਸਾਰ ਪੂਰੀ ਜਮਾਂਦਾਰੀ ਕਮਿਸ਼ਨ ਦਿੱਤੀ ਜਾਵੇ। ਭੱਠਿਆਂ ਉਪਰ ਸੀਜਨ ਦੀ ਸਮਾਪਤੀ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਅੰਦਰ ਹਿਸਾਬ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸੀ ਟੀ ਯੂ ਪੰਜਾਬ ਦੇ ਵਿੱਤ ਸਕੱਤਰ ਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਇੱਕ ਪਾਸੇ ਦੀ ਮੋਦੀ ਸਰਕਾਰ ਨੇ ਮਜ਼ਦੂਰ ਪੱਖੀ ਕਿਰਤ ਕਾਨੂੰਨ ਖਤਮ ਕਰਕੇ ਲੇਬਰ ਕੋਡ ਲਾਗੂਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਉਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਇਹਨਾਂ ਮਜ਼ਦੂਰ ਵਿਰੋਧੀ ਫੈਸਲਿਆਂ ਨੂੰ ਬਿਨਾਂ ਕਿਸੇ ਵਿਰੋਧ ਦੇ ਲਾਗੂਕਰਨ ਲਈ ਬਹੁਤ ਉਤਾਵਲੀ ਹੈ। ਮਾਨ ਸਰਕਾਰ ਨੇ ਪਹਿਲੀ ਮਾਰਚ 2026 ਨੂੰ ਜਾਰੀ ਹੋਣ ਵਾਲੀ ਮਿਨੀਮਮ ਵੇਜ ਨੋਟੀਫਿਕੇਸ਼ਨ ਹਾਲੇ ਤੱਕ ਜਾਰੀ ਨਹੀਂ ਕੀਤੀ ਅਤੇ ਆਪਣੇ ਕਾਰਜਕਾਲ ਦੌਰਾਨ ਮਿਨੀਮਮ ਵੇਜ ਵਿੱਚ ਸੋਧ ਵੀ ਨਹੀਂ ਕੀਤੀ। ਪ੍ਰੈਸ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਦਾ ਨਿਪਟਾਰਾ ਪੰਦਰਾਂ ਦੇ ਅੰਦਰ ਅੰਦਰ ਨਾ ਕੀਤਾ ਤਾਂ ਪਠਾਨਕੋਟ ਜ਼ਿਲੇ ਅੰਦਰ ਪੈਂਦੇ ਭੱਠਿਆਂ ਉੱਪਰ ਹੜਤਾਲ ਕਰਕੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।

Scroll To Top