Now Reading
29 ਦੀ ਰੈਲੀ ‘ਚ ਹੁੰਮ ਹੁਮਾ ਕੇ ਸ਼ਾਮਲ ਹੋਣ ਦੀ ਕੀਤੀ ਅਪੀਲ

29 ਦੀ ਰੈਲੀ ‘ਚ ਹੁੰਮ ਹੁਮਾ ਕੇ ਸ਼ਾਮਲ ਹੋਣ ਦੀ ਕੀਤੀ ਅਪੀਲ


ਰਈਆ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵਲੋਂ ਗੁਰਦੁਆਰਾ ਸਾਹਿਬ ਨਹਿਰ ਪੁੱਲ ਟੌਂਗ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਕਮੇਟੀ ਮੈਂਬਰਾਂ ਗੁਰਮੇਜ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਸਾਮਰਾਜੀ ਦੇਸ਼ ਅਮਰੀਕਾ ਦੂਜੇ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਨੂੰ ਲੁੱਟਣ ਲਈ ਸਿੱਧੇ ਫੌਜੀ ਹਮਲੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਵੈਨਜੂਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰਕੇ ਅਮਰੀਕਾ ਲੈ ਜਾਣਾ ਬਹੁਤ ਵੱਡੀ ਗੁੰਡਾਗਰਦੀ ਹੈ। ਇਰਾਨ ਦੇ ਪੈਟਰੋਲੀਅਮ ਪਦਾਰਥਾਂ ਨੂੰ ਲੁੱਟਣ ਲਈ ਉਸ ਉਪਰ ਫੌਜੀ ਹਮਲੇ ਕਰਵਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਸਕੂਲ ਉੱਪਰ ਬੰਬਾਰੀ ਹੋਣ ਨਾਲ ਸੈਂਕੜੇ ਬੱਚੇ ਮਾਰੇ ਗਏ ਅਤੇ ਸਾਂਝੀਆਂ ਜੰਗੀ ਮਸ਼ਕਾਂ ਕਰਨ ਲਈ ਆਏ ਇਰਾਨੀ ਸੈਨਿਕਾਂ ਦੇ ਬੇੜੇ ਉੱਪਰ ਹਮਲਾ ਕਰਕੇ ਸੈਨਿਕ ਮਾਰ ਦਿੱਤੇ ਗਏ ਪਰ ਸਾਡੇ ਦੇਸ਼ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਵੱਲੋਂ ਅਮਰੀਕਾ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ।
ਆਗੂਆਂ ਨੇ ਕਿਹਾ ਕਿ ਦੇਸ਼, ਪ੍ਰਾਂਤ ਦੀ ਸਰਕਾਰਾਂ ਲੋਕ ਵਿਰੋਧੀ ਨੀਤੀਆਂ ਨਾਲ ਕਿਰਤੀ ਲੋਕਾਂ ਦੀ ਲੁੱਟ ਕਰ ਰਹੇ ਹਨ। ਆਗੂਆਂ ਨੇ ਅਪੀਲ ਕੀਤੀ ਕਿ 29 ਮਾਰਚ ਵਾਲੇ ਦਿਨ ਜੰਡਿਆਲਾ ਗੁਰੂ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਵੋ।

Scroll To Top