Now Reading
30 ਮਾਰਚ ਦੇ ਧਰਨੇ ਪ੍ਰਦਰਸ਼ਨ ਦੀ ਤਿਆਰੀ ਲਈ ਮੀਟਿੰਗ ਕੀਤੀ

30 ਮਾਰਚ ਦੇ ਧਰਨੇ ਪ੍ਰਦਰਸ਼ਨ ਦੀ ਤਿਆਰੀ ਲਈ ਮੀਟਿੰਗ ਕੀਤੀ


ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ 23 ਮਾਰਚ ਦੇ ਸ਼ਹੀਦਾਂ ਦੇ ਬੁੱਤ ਫਿਲੌਰ ਸ਼ਹਿਰ ਅੰਦਰ ਲਗਾਉਣ ਦੀ ਮੰਗ ਨੂੰ ਲੈ ਕੇ 30 ਮਾਰਚ ਨੂੰ ਸ਼ਹਿਰ ਅੰਦਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੇ ਸੰਬੰਧ ਵਿਚ ਅੱਜ ਸ਼ਹਿਰ ਅੰਦਰ ਨੌਜਵਾਨ ਸਭਾ ਦੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਨੂੰ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਸੂਬਾ ਖ਼ਜ਼ਾਨਚੀ ਐਡਵੋਕੇਟ ਅਜੈ ਫਿਲੌਰ, ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ, ਗਗਨਦੀਪ ਗੱਗਾ ਨੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਵੱਧ ਤੋਂ ਵੱਧ ਨੌਜੁਆਨਾਂ ਨੂੰ ਧਰਨੇ ਵਿਚ ਪਹੁੰਚ ਦੀ ਅਪੀਲ ਵੀ ਕੀਤੀ।

Scroll To Top