Now Reading
ਪਾਸਲਾ ਨੇ ਕੀਤੀ ਨਿਗਮ ਦੀ ਗੈਰ ਕਾਨੂੰਨੀ ਕਾਰਵਈ ਦੀ ਕਰੜੀ ਨਿਖੇਧੀ

ਪਾਸਲਾ ਨੇ ਕੀਤੀ ਨਿਗਮ ਦੀ ਗੈਰ ਕਾਨੂੰਨੀ ਕਾਰਵਈ ਦੀ ਕਰੜੀ ਨਿਖੇਧੀ


ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਇੱਥੋਂ ਜਾਰੀ ਇਕ ਬਿਆਨ ਰਾਹੀਂ ਬੀਤੀ ਰਾਤ ਜਲੰਧਰ ਨਗਰ ਨਿਗਮ ਵਲੋਂ ਪੰਜਾਬ ਸਰਕਾਰ ਦੀ ਸ਼ਹਿ ‘ਤੇ ਸ਼ਹਿਰ ਦੇ ਪਾਰਕ ਪਲਾਜ਼ਾ ਹੋਟਲ ‘ਤੇ ਪੀਲਾ ਪੰਜਾ ਚਲਾਏ ਜਾਣ ਦੀ ਗੈਰ ਕਾਨੂੰਨੀ ਕਰਤੂਤ ਦੀ ਡੱਟਵੀਂ ਨਿਖੇਧੀ ਕੀਤੀ ਹੈ।
ਸਾਥੀ ਪਾਸਲਾ ਨੇ ਕਿਹਾ ਹੈ ਕਿ ਸਿਰੇ ਦੀ ਹੰਕਾਰੀ ਸਿੱਧ ਹੋ ਚੁੱਕੀ ਪੰਜਾਬ ਸਰਕਾਰ ਦੇਸ਼ ਦੀ ਸਰਵ ਉੱਚ ਅਦਾਲਤ, ਜਿੱਥੇ ਹੋਟਲ ਸਬੰਧੀ ਮੁਕੱਦਮਾ ਜ਼ੇਰੇ ਸੁਣਵਾਈ ਹੈ, ਦੀ ਘੋਰ ਅਣਦੇਖੀ ਕਾਰਨ ਤੀਕ ਚਲੀ ਗਈ ਹੈ।
ਉਨ੍ਹਾਂ ਕਿਹਾ ਹੈ ਕਿ ਇਹ ਡਾਢੇ ਦੁੱਖ ਅਤੇ ਹੈਰਾਨੀ ਦਾ ਵਿਸ਼ਾ ਹੈ ਕਿ ਸਰਵ ਉਚ ਅਦਾਲਤ ਦਾ ਫੈਸਲਾ ਉਡੀਕੇ ਬਗੈਰ ਹੇਠਲੇ ਦਰਜੇ ਦੀ ਇਕ ਅਦਾਲਤ ਦੇ ਫੈਸਲੇ ਨੂੰ ਆਧਾਰ ਬਣਾ ਕੇ ਹੋਟਲ ਦਾ ਵੱਡਾ ਹਿੱਸਾ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ ਹੈ।
ਇਹੋ ਨਹੀਂ, ਬਦਲਾਖੋਰੀ ਦੀ ਨੀਅਤ ਨਾਲ ਕੀਤੀ ਗਈ ਇਸ ਕਾਰਵਾਈ ਦਾ ਜਮਹੂਰੀ ਢੰਗ ਨਾਲ ਵਿਰੋਧ ਕਰਨ ਬਦਲੇ ਤਕਰੀਬਨ ਸਾਰੀਆਂ ਵਿਰੋਧੀ ਪਾਰਟੀਆਂ ਦੇ ਨਾਮਵਰ ਸਿਆਸੀ ਆਗੂ ਵੀ ਹਵਾਲਾਤਾਂ ‘ਚ ਡੱਕ ਦਿੱਤੇ ਗਏ ਹਨ।
ਸਾਥੀ ਪਾਸਲਾ ਨੇ ਕਿਹਾ ਹੈ ਕਿ ਬੇਸ਼ਕ ਸੂਬੇ ਦੀ ਉੱਚ ਅਦਾਲਤ ਨੇ ਹੋਟਲ ਨੂੰ ਢਾਹੇ ਜਾਣ ਦੀ ਕਾਰਵਾਈ ਬੀਤੇ ਰਾਤ ਫਿਲਹਾਲ ਰੋਕ ਦਿੱਤੀ ਗਈ ਹੈ ਪਰ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਦੀ ਇਸ ਧੱਕੜਸ਼ਾਹੀ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਉਨ੍ਹਾਂ ਪੰਜਾਬ ਦੇ ਜਮਹੂਰੀ ਹਲਕਿਆਂ ਨੂੰ ਇਸ ਤਾਨਾਸ਼ਾਹੀ ਦਾ ਠੋਕਵਾਂ, ਇਕਜੁੱਟ ਵਿਰੋਧ ਕਰਨ ਦੀ ਅਪੀਲ ਵੀ ਕੀਤੀ ਹੈ।

Scroll To Top