Now Reading
ਗ਼ਦਰ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡਾ ਝੁਲਾਇਆ

ਗ਼ਦਰ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡਾ ਝੁਲਾਇਆ


ਗੁਰਾਇਆ: ਦੋਆਬੇ ਦੇ ਇਨਕਲਾਬੀ ਪਿੰਡ ਦੁਸਾਂਝ ਕਲਾਂ ਵਿਖੇ ਰਣਬੀਰ ਸਿੰਘ ਮੌਲਵੀ ਯਾਦਗਾਰੀ ਗੇਟ ’ਤੇ ਗ਼ਦਰ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਝੁਲਾਇਆ ਗਿਆ। ਝੰਡਾ ਝੁਲਾਉਣ ਦੀ ਰਸਮ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅਦਾ ਕੀਤੀ। ਇਸ ਮੌਕੇ ਉਨ੍ਹਾ ਕਿਹਾ ਕਿ ਗੁਰੂ ਕਾਲ ਤੋਂ ਪਹਿਲਾ ਵੀ ਪੰਜਾਬ ’ਚ ਵਿਦਰੋਹੀ ਅਵਾਜ਼ ਬੁਲੰਦ ਹੁੰਦੀ ਰਹੀ ਹੈ। ਜਿਸ ਨੂੰ ਗ਼ਦਰ ਮੁਵਮੈਂਟ ਦੌਰਾਨ ਵੀ ਦੇਖਿਆ ਜਾ ਸਕਦਾ ਹੈ। ਕੌਮੀ ਮੁਕਤੀ ਅੰਦੋਲਨ ’ਚ ਵੀ ਵੱਖ ਵੱਖ ਲਹਿਰਾ ਨੇ ਯੋਗਦਾਨ ਪਾਇਆ। ਪਾਸਲਾ ਨੇ ਕਿਹਾ ਕਿ ਰਣਬੀਰ ਸਿੰਘ ਮੌਲਵੀ ਨੌਜਵਾਨ ਸਭਾ ‘ਚ ਸਰਗਰਮ ਹੋ ਕੇ ਸਮਾਜ ਦੀ ਬਿਹਤਰੀ ਲਈ ਆਪਣਾ ਰੋਲ ਅਦਾ ਕਰਦਾ ਰਿਹਾ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਪਿੰਡ ਦੀ ਮਹਾਨ ਵਿਰਾਸਤ ਦਾ ਜਿਕਰ ਕਰਦਿਆਂ ਕਿਹਾ ਕਿ ਪਿੰਡ ਦੀ ਬਿਹਤਰੀ ਵਾਸਤੇ ਮੌਲਵੀ ਦੇ ਪਿਤਾ ਸਰਪੰਚ ਸੇਵਾ ਸਿੰਘ ਨੇ ਵੀ ਵੱਡਾ ਰੋਲ ਨਿਭਾਇਆ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਤੇ ਸੰਤੋਖ ਸਿੰਘ ਬਿਲਗਾ, ਪਿੰਡ ਦੇ ਸਰਪੰਚ ਨਿਰਮਲ ਕੁਮਾਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ, ਰਾਮ ਨਾਥ ਦੁਸਾਂਝ, ਬਲਵਿੰਦਰ ਸਿੰਘ ਦੁਸਾਂਝ, ਮਾ. ਕੁਲਦੀਪ ਵਾਲੀਆ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।
ਵਰਨਣਯੋਗ ਹੈ ਕਿ ਰਣਬੀਰ ਮੌਲਵੀ ਯਾਦਗਾਰੀ ਗੇਟ ਸਕੂਲ ਦੇ ਮੁਖ ਗੇਟ ’ਤੇ ਟਰਨਾਮੈਂਟ ਲਈ ਸਟੇਜ ਦੇ ਤੌਰ ’ਤੇ ਵਰਤੋਂ ‘ਚ ਆਉਂਦੀ ਹੈ, ਜਿਥੇ ਕਮਰਿਆਂ ਨੂੰ ਵੀ ਖਿਡਾਰੀ ਆਪਣੀਆਂ ਖੇਡ ਮੁਕਾਬਲਿਆਂ ਦੌਰਾਨ ਵਰਤਦੇ ਹਨ।

Scroll To Top