Now Reading
26 ਫਰਵਰੀ ਚੰਡੀਗੜ੍ਹ ਰੈਲੀ ਦੀ ਤਿਆਰੀ ਲਈ ਫਿਲੌਰ ਵਿਖੇ ਕੀਤੀ ਮੀਟਿੰਗ

26 ਫਰਵਰੀ ਚੰਡੀਗੜ੍ਹ ਰੈਲੀ ਦੀ ਤਿਆਰੀ ਲਈ ਫਿਲੌਰ ਵਿਖੇ ਕੀਤੀ ਮੀਟਿੰਗ


ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 26 ਫਰਵਰੀ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਲਈ ਅੱਜ ਇਥੇ ਕੀਤੀ ਮੀਟਿੰਗ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪੁਨਰਗਠਨ ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਬੇਇਨਸਾਫ਼ੀ ਹੁੰਦੀ ਆਈ ਹੈ। ਹੁਣ ਤੱਕ ਨਾ ਤਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕੀਤਾ ਅਤੇ ਨਾ ਹੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਗਿਆ। ਬੀਬੀਐੱਮਬੀ ਸਮੇਤ ਹੋਰ ਬਹੁਤ ਸਾਰੇ ਮਸਲੇ ਹਾਲੇ ਤੱਕ ਜਾਣ ਬੁੱਝ ਕੇ ਲਟਕਾਏ ਜਾਂਦੇ ਰਹੇ ਹਨ। ਡਾ. ਮੁਠੱਡਾ ਨੇ ਕਿਹਾ ਕਿ ਕਿਸੇ ਵੇਲੇ ਰਣਜੀਤਗੜ੍ਹ ਦੇ ਨਾਂ ‘ਤੇ ਪੰਜਾਬ ਨੂੰ ਰਾਜਧਾਨੀ ਦੇਣ ਦਾ ਲਾਰਾ ਲਗਾਇਆ ਗਿਆ ਅਤੇ ਕਦੇ ਰਾਜੀਵ ਲੌਂਗੋਵਾਲ ਸਮਝੌਤਾ ਕਰਕੇ ਪੰਜਾਬ ਦਾ ਮਸਲਾ ਹੱਲ ਕਰਨ ਦਾ ਲਾਰਾ ਹੀ ਸਾਬਤ ਹੋਇਆ ਹੈ। ਅਤਿਵਾਦ ਵੇਲੇ ਦਾ ਕਰਜ਼ਾ ਮੁਆਫ਼ ਕਰਨ ਦਾ ਵੀ ਲਾਰਾ ਲਗਾਇਆ ਗਿਆ ਸੀ।
ਅੱਜ ਦੀ ਇਸ ਮੀਟਿੰਗ ਦੌਰਾਨ ਆਰਐੱਮਪੀਆਈ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵੱਖ-ਵੱਖ ਪਾਰਟੀਆਂ ਨੇ ਹੁਣ ਤੱਕ ਵੋਟਾਂ ਲਈ ਇਸ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ 26 ਫਰਵਰੀ ਨੂੰ ਹੋਣ ਵਾਲੀ ਰੈਲੀ ਲਈ ਵੱਡੇ ਪੱਧਰ ਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਰੈਲੀ ਲਈ ਦੋ ਬੱਸਾਂ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ।
ਇਸ ਮੀਟਿੰਗ ‘ਚ ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜੀਤ ਫਿਲੌਰ, ਅੰਮ੍ਰਿਤਪਾਲ ਨੰਗਲ, ਰਾਮ ਨਾਥ, ਦੁਸਾਂਝ, ਮੱਖਣ ਸੰਗਰਾਮੀ, ਕੁਲਦੀਪ ਵਾਲੀਆ ਆਦਿ ਵੀ ਹਾਜ਼ਰ ਸਨ।

Scroll To Top