
ਫਤਿਆਬਾਦ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਪਿੰਡ ਛਾਪੜੀ ਸਹਿਬ ਵਿਖੇ ਜਥੇਬੰਦਕ ਇਜਲਾਸ ਕੀਤਾ ਗਿਆ। ਇਸਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸਲੱਖਣ ਸਿੰਘ ਤੁੜ ਨੇ ਕੀਤੀ। ਇਜਲਾਸ ਦਾ ਉਦਘਾਟਨ ਕਰਦਿਆਂ ਸੂਬਾਈ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਨਿਸ਼ਾਨੇ ਉਦੇਸ਼ਾਂ ਬਾਰੇ ਦੱਸਦਿਆਂ ਸਭਾ ਦੇ ਕੇਂਦਰੀ ਨਾਅਰੇ ‘ਬਰਾਬਰ ਵਿੱਦਿਆ, ਸਿਹਤ ਤੇ ਰੋਜ਼ਗਾਰ ਸਭ ਦਾ ਹੋਵੇ, ਇਹ ਅਧਿਕਾਰ’ ਘਰ ਘਰ ਲੈ ਕੇ ਜਾਣ ਦਾ ਸੱਦਾ ਦਿੱਤਾ। ਧਰਮਿੰਦਰ ਨੇ ਕਿਹਾ ਕੇ ਕੇਂਦਰ ਦੀ ਮੋਦੀ ਸਰਕਾਰ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਸੀ ਪਰੰਤੂ ਹੁਣ ਨੌਜਵਾਨ ਇਤਿਹਾਸ ਦੀ ਸਭ ਤੋਂ ਵੱਧ ਬੇਰੁਜਗਾਰੀ ਹੰਢਾ ਰਹੇ ਹਨ। ਬੇਰੋਜ਼ਗਾਰੀ ਦੇ ਸਤਾਏ ਨੌਜਵਾਨ ਨਸ਼ਿਆਂ ਦੇ ਮਾਰੂ ਰਾਹ ਰਾਹੀਂ ਹਰ ਰੋਜ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਹਨਾ ਨੌਜਵਾਨਾਂ ਨੂੰ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਹੱਕਾਂ ਦੇ ਸੰਘਰਸ਼ ਵਿੱਚ ਕੁੱਦਣ ਅਤੇ ਫਿਰਕੂ ਫਾਸ਼ੀ ਵਿਚਾਰਧਾਰਾ ਦਾ ਡੱਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ।
ਪਿਛਲੇ ਤਿੰਨ ਸਾਲਾਂ ਦੀ ਰਿਪੋਰਟ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਵੰਦਾ ਵੱਲੋਂ ਪੇਸ਼ ਕੀਤੀ ਗਈ।ਜੋ ਭਰਪੂਰ ਬਹਿਸ ਉਪਰੰਤ ਕੁਝ ਵਾਧਿਆਂ ਨਾਲ ਸਰਵਸੰਮਤੀ ਨਾਲ ਪਾਸ ਕੀਤੀ ਗਈ। ਨਵੀਂ 21 ਮੈਬਰੀ ਜ਼ਿਲ੍ਹਾ ਕਮੇਟੀ ਦਾ ਪੈਨਲ ਸੂਬਾ ਆਗੂ ਰਵਿੰਦਰ ਲੋਹਗੜ ਨੇ ਪੇਸ਼ ਕੀਤਾ। ਜਿਸ ਵਿੱਚ ਕੈਪਟਨ ਸਿੰਘ ਕਾਹਲਵਾਂ ਪ੍ਰਧਾਨ, ਸੁਖਦੇਵ ਸਿੰਘ ਜਵੰਦਾ, ਬੌਬੀ ਗੋਇੰਦਵਾਲ ਮੀਤ ਪ੍ਰਧਾਨ, ਲਾਜਰ ਲਾਖਣਾ ਸਕੱਤਰ, ਖੁਸ਼ਦੀਪ ਸਿੰਘ ਸਹਾਇਕ ਸਕੱਤਰ, ਕਰਨਬੀਰ ਸਿੰਘ ਖ਼ਜ਼ਾਨਚੀ, ਚਮਕੌਰ ਸਿੰਘ ਭੁੱਲਰ, ਸੋਨੂ ਫਤਿਆਂਬਾਦ ਪ੍ਰੈੱਸ ਸਕੱਤਰ ਅਤੇ ਮੰਗਲ ਸਿੰਘ ਪ੍ਰਚਾਰ ਸਕੱਤਰ, ਅਕਾਸ਼ਦੀਪ ਸਿੰਘ ਝਬਾਲ ਪ੍ਰਾਪੇਗੰਡਾ ਸਕੱਤਰ ਅਤੇ ਬਲਵਿੰਦਰ ਸਿੰਘ ਗੋਇੰਦਵਾਲ, ਦਲਬੀਰ ਜਵੰਦਾ, ਬਲਦੇਵ ਸਿੰਘ ਰਾਜੋਕੇ, ਹਰਿੰਦਰ ਲੌਹਕਾ, ਕੁਲਦੀਪ ਸਿੰਘ ਚੌਧਰੀ ਵਾਲਾ, ਧਰਮਬੀਰ, ਅਮ੍ਰਿਤਪਾਲ ਸਿੰਘ, ਜਤਿੰਦਰ ਸਿੰਘ ਚੌਧਰੀ ਵਾਲਾ, ਅਰਸਦੀਪ ਸਿੰਘ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਸੁਖਵੰਤ ਸਿੰਘ ਛਾਪੜੀ ਸਹਿਬ ਨੇ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ।