Now Reading
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪਿੰਡ ਗੁੱਜਰਵਾਲ ਤੋਂ ਆਰੰਭ ਹੋਇਆ ਟਰੈਕਟਰ ਮਾਰਚ, ਇਲਾਕੇ ਦੇ ਪਿੰਡਾਂ ਵਲੋਂ ਭਰਵਾ ਸਵਾਗਤ ਅਤੇ ਲਗਾਏ ਲੰਗਰ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪਿੰਡ ਗੁੱਜਰਵਾਲ ਤੋਂ ਆਰੰਭ ਹੋਇਆ ਟਰੈਕਟਰ ਮਾਰਚ, ਇਲਾਕੇ ਦੇ ਪਿੰਡਾਂ ਵਲੋਂ ਭਰਵਾ ਸਵਾਗਤ ਅਤੇ ਲਗਾਏ ਲੰਗਰ

ਜੋਧਾਂ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਟਰੈਕਟਰਾਂ ਤੇ ਕਾਰਾਂ-ਜੀਪਾਂ ਦਾ ਇਕ ਕਾਫ਼ਲਾ ਇਤਿਹਾਸਕ ਪਿੰਡ ਗੁੱਜਰਵਾਲ ਤੋ ਆਰੰਭ ਹੋਇਆ, ਜੋ ਕਿ ਨਾਰੰਗਵਾਲ, ਆਸੀ ਖ਼ੁਰਦ, ਆਸੀ ਕਲਾਂ, ਕਿਲ੍ਹਾ ਰਾਏਪੁਰ, ਜੜਤੌਲੀ, ਘੁੰਗਰਾਣਾ, ਕਾਲਖ, ਧੂਰਕੋਟ, ਰੰਗੂਵਾਲ, ਜੰਡ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਫੱਲੇਵਾਲ ਵਿਖੇ ਆ ਕੇ ਸਮਾਪਤ ਹੋਇਆ। ਅੱਜ ਦੇ ਮਾਰਚ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਗੁਰਦੇਵ ਸਿੰਘ ਨਾਰੰਗਵਾਲ, ਕੁਲਦੀਪ ਸਿੰਘ ਗੁੱਜਰਵਾਲ, ਨੰਬਰਦਾਰ ਮਨਜੀਤ ਸਿੰਘ ਫੱਲੇਵਾਲ, ਡਾ. ਕੁਲਵੰਤ ਸਿੰਘ ਮੋਹੀ ਡਾ. ਅਜੀਤ ਰਾਮ ਸ਼ਰਮਾ ਝਾਂਡੇ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ।
ਟਰੈਕਟਰ ਮਾਰਚ ਸ਼ੁਰੂ ਕਰਨ ਮੌਕੇ ਸੰਬੋਧਨ ਕਰਦਿਆਂ ਮਾ. ਚਰਨਜੀਤ ਸਿੰਘ ਫੱਲੇਵਾਲ, ਜਸਪ੍ਰੀਤ ਸਿੰਘ ਜੱਸੋਵਾਲ, ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਲਾਗੂ ਕੀਤੇ ਜਾ ਰਹੇ ਕਾਨੂੰਨ ਜਿਵੇਂ ਮਨਰੇਗਾ ਦੇ ਕਾਨੂੰਨ ਵਿੱਚ ਬਦਲਾਅ ਕਰਨਾ, ਚਾਰ ਲੇਬਰ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ 2026 ਅਤੇ ਬੀਜ ਬਿੱਲ ਨੂੰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਦੇਸ਼ ਭਰ ਵਿੱਚ ਇਹ ਮਾਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਇੱਕ ਮਤ ਹੋਕੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਪਈ ਹੈ। ਉਹਨਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਨੂੰ ਰੋਕਣ ਲਈ ਅਜਿਹੇ ਮਾਰਚ ਲੋਕਾ ਨੂੰ ਇਹਨਾਂ ਨੀਤੀਆਂ ਪ੍ਰਤੀ ਜਾਗਰੂਕ ਅਤੇ ਲਾਮਬੰਦ ਕਰਨਗੇ। ਉਹਨਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਉਹ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਨਾ ਬੰਦ ਕਰੇ ਨਹੀ ਤਾਂ ਉਸ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਅੱਜ ਦੇ ਮਾਰਚ ਦਾ ਵੱਖ-ਵੱਖ ਪਿੰਡਾਂ ਵਿੱਚ ਜਿੱਥੇ ਭਰਵਾਂ ਸਵਾਗਤ ਹੋਇਆ, ਉੱਥੇ ਲੋਕਾਂ ਵੱਲੋ ਚਾਹ, ਸਮੋਸਿਆਂ ਤੇ ਬਰਿਡ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ ਸਨ।
ਅੱਜ ਦੇ ਮਾਰਚ ਵਿੱਚ ਹੋਰਨਾ ਤੋ ਇਲਾਵਾ ਹਰਜਿੰਦਰ ਸਿੰਘ, ਕਾਮਰੇਡ ਬਿੱਲੂ, ਮਨਜੀਤ ਸਿੰਘ, ਹਰਵਿੰਦਰ ਸਿੰਘ, ਜਗਤਾਰ ਸਿੰਘ, ਸੂਫ਼ਾਂ, (ਸਾਰੇ ਪਿੰਡ ਫੱਲੇਵਾਲ), ਰਣਜੀਤ ਸਿੰਘ ਗੁੱਜਰਵਾਲ, ਪਾਲੀ ਗੁੱਜਰਵਾਲ, ਪਾਲ ਸਿੰਘ ਨਾਰੰਗਵਾਲ, ਨੰਬਰਦਾਰ ਕੁਲਵੀਰ ਸਿੰਘ ਜੰਡ, ਸਿੰਗਾਰਾ ਸਿੰਘ ਜੰਡ, ਸੋਨੀ ਧੂਰਕੋਟ, ਸਵਰਨ ਸਿੰਘ ਧੂਰਕੋਟ, ਰਾਜੂ ਹਿਮਾਯੂਪੁਰ, ਬਿੱਟੂ ਗੁੱਜਰਵਾਲ, ਸਾਬਕਾ ਹਾਕੀ ਖਿਡਾਰੀ ਨਛੱਤਰ ਸਿੰਘ, ਪੰਚ ਸਰਬਪ੍ਰੀਤ ਸਿਘ ਕਿਲ੍ਹਾ ਰਾਏਪੁਰ, ਕੁਲਦੀਪ ਸਿੰਘ ਗਰੇਵਾਲ, ਰਣਜੀਤ ਸਿੰਘ ਸਾਇਆ, ਡਾ. ਜਸਮੇਲ ਸਿੰਘ ਲੱਲਤੋ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ, ਜਸਵੰਤ ਸਿੰਘ ਟੂਸੇ, ਵਰਿੰਦਰ ਸਿੰਘ ਜੜਤੌਲੀ, ਕੁਲਦੀਪ ਸਿੰਘ ਘੁੰਗਰਾਣਾ, ਸੁਖਦੇਵ ਸਿੰਘ ਭੋਮਾ, ਬਲਵੀਰ ਸਿੰਘ ਭੁੱਟਾ, ਮਲਕੀਤ ਸਿੰਘ ਗਰੇਵਾਲ, ਹਰਜੀਤ ਸਿੰਘ ਗਰੇਵਾਲ, ਪ੍ਰਧਾਨ ਪਰਮਜੀਤ ਸਿੰਘ ਪੀਜਵਾਲੇ ਮੋਹੀ, ਮਨਪ੍ਰੀਤ ਸਿੰਘ ਮੋਹੀ, ਰਜਿੰਦਰ ਸਿੰਘ, ਜਸਵੰਤ ਸਿੰਘ ਰੰਗੀਆਂ ਦਰਸ਼ਣ ਸਿੰਘ ਰੰਗੀਆਂ ਆਦਿ ਹਾਜ਼ਰ ਸਨ।

Scroll To Top