Now Reading
ਜਮਹੂਰੀ ਕਿਸਾਨ ਸਭਾ ਨੇ ਦਰਜਨਾਂ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਕੀਤੀ ਲਾਮਬੰਦੀ

ਜਮਹੂਰੀ ਕਿਸਾਨ ਸਭਾ ਨੇ ਦਰਜਨਾਂ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਕੀਤੀ ਲਾਮਬੰਦੀ

ਚੌਤਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਕੂੰਮਕਲਾਂ ਵੱਲੋ ਟਰੈਕਟਰ ਮਾਰਚ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਮਨਰੇਗਾ ਦੇ ਕਾਨੂੰਨ ਵਿੱਚ ਕੀਤੀ ਗਈ ਤਬਦੀਲੀ, ਚਾਰ ਲੇਬਰ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ 2026 ਅਤੇ ਬੀਜ ਬਿੱਲ ਦੇ ਵਿਰੋਧ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਲਾਮਬੰਦ ਕੀਤਾ ਗਿਆ।
ਟਰੈਕਟਰ ਮਾਰਚ ਦੀ ਅਗਵਾਈ ਦਲਵੀਰ ਸਿੰਘ ਪਾਗਲੀਆਂ, ਪਵਨਪ੍ਰੀਤ ਸਿੰਘ ਗੁੱਜਰਵਾਲ, ਜਸਵਿੰਦਰ ਸਿੰਘ ਮਿਆਣੀ, ਬਲਜਿੰਦਰ ਸਿੰਘ ਬਿੱਟੂ ਤੇ ਸਹਿਜਪ੍ਰੀਤ ਸਿੰਘ ਬੋੜੇ ਨੇ ਕੀਤੀ। ਪਿੰਡ ਚੌਤੇ ਤੋਂ ਆਰੰਭ ਹੋਕੇ ਟਰੈਕਟਰ ਮਾਰਚ ਸੇਲਕੀਆਣਾ, ਬੋੜਾ, ਝੂੰਗੀਆ ਬੇਗਾ, ਸ਼ਾਲੂ ਭੈਣੀ, ਦੁਆਬਾ ਭੈਣੀ, ਕੀਮਾ ਭੈਣੀ, ਗਾਹੇ ਭੈਣੀ, ਨੱਥੂ ਭੈਣੀ, ਗੁੱਜਰਵਾਲ ਸਮੇਤ ਦਰਜਨਾਂ ਪਿੰਡਾਂ ਤੋ ਬਾਅਦ ਰਤਨਗੜ੍ਹ ਆ ਕੇ ਸਮਾਪਤੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਲਛਮਣ ਸਿੰਘ ਕੂੰਮਕਲਾਂ ਅਤੇ ਸਾਬਕਾ ਸਰਪੰਚ ਗੁਰਚਰਨ ਸਿੰਘ ਝੂੰਗੀਆ ਬੇਗਾ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਨੂੰ ਦੇਸ਼ ਦੇ ਕਿਰਤੀ ਕਿਸਾਨ ਲਾਗੂ ਨਹੀ ਹੋਣ ਦੇਣਗੇ। ਉਹਨਾਂ ਕਿਹਾ ਕਿ ਅੱਜ ਦੇ ਟਰੈਕਟਰ ਮਾਰਚ ਨੇ ਦੱਸ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਕਿਰਤੀ ਵਰਗ ਇੱਕਠੇ ਹੋਕੇ ਵੱਡੇ ਅੰਦੋਲਨ ਦੀ ਤਿਆਰੀ ਵਿੱਚ ਹਨ। ਉਹਨਾਂ ਪੰਜਾਬ ‘ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਜ਼ਸ਼ੀ ਚੁੱਪ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਵੀ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਹੀ ਹਮਾਇਤੀ ਹੈ, ਜਿਸ ਨੂੰ ਲੋਕ ਬਰਦਾਸ਼ਤ ਨਹੀ ਕਰਨਗੇ। ਟਰੈਕਟਰ ਮਾਰਚ ਦਾ ਪਿੰਡਾਂ ਦੇ ਲੋਕਾਂ ਵੱਲੋ ਭਰਵਾ ਸਵਾਗਤ ਕੀਤਾ ਗਿਆ।
ਇਸ ਮੌਕੇ ਹੋਰਨਾ ਤੋਂ ਇਲਾਵਾ ਟਰੈਕਟਰ ਮਾਰਚ ਵਿੱਚ ਹਰਜਿੰਦਰ ਸਿੰਘ ਸੋਨੀ ਰਤਨਗੜ, ਨਿਰਮਲ ਸਿੰਘ, ਜਸਵਿੰਦਰ ਮਿਆਣੀ, ਲੱਕੀ, ਬਲਵਿੰਦਰ ਸਿੰਘ ਰਤਨਗੜ, ਲੇਖਰਾਜ ਗੁੱਜਰਵਾਲ, ਆਦਿ ਵੀ ਹਾਜ਼ਰ ਸਨ।

Scroll To Top