Now Reading
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਜ਼ਿਲ੍ਹਾ ਪੱਧਰੀ ਅਜਲਾਸ ਹੋਵੇਗਾ ਬੇਗ਼ਮਪੁਰਾ ਵਿਖੇ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਜ਼ਿਲ੍ਹਾ ਪੱਧਰੀ ਅਜਲਾਸ ਹੋਵੇਗਾ ਬੇਗ਼ਮਪੁਰਾ ਵਿਖੇ


ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਤਹਿਸੀਲ ਕਮੇਟੀ ਫਿਲੌਰ ਦੀ ਮੀਟਿੰਗ ਗਗਨਦੀਪ ਗੱਗਾ ਦੀ ਪ੍ਰਧਾਨਗੀ ਹੇਠ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਕੀਤੀ ਗਈ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਡਰਾਮੇ ਤੋ ਬਾਅਦ ਆਪ੍ਰੇਸ਼ਨ ਪ੍ਰਹਾਰ ਰਾਹੀ ਜਵਾਨੀ ਨੂੰ ਨਿਸ਼ਾਨਾ ਬਣਾ ਕੇ ਆਮ ਘਰਾਂ ਦੇ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਬੇਰੁਜ਼ਗਾਰੀ, ਨਸ਼ਿਆਂ ਤੋ ਧਿਆਨ ਪਾਸੇ ਹਟਾਇਆ ਜਾ ਰਿਹਾ ਹੈ। ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਪਿਛਲੇ ਕੰਮਾਂ ਦਾ ਰੀਵਿਊ ਕਰਨ ਉਪਰੰਤ ਭਵਿੱਖ ਦੀ ਰਣਨੀਤੀ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਭਾ ਦੇ ਪ੍ਰਮੁੱਖ ਨਾਅਰਾ “ਬਰਾਬਰ ਵਿਦਿਆ, ਸਿਹਤ ‘ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ” ਦੀ ਰੋਸ਼ਨੀ ਹੇਠ ਸਾਲ 2026 ਲਈ ਮੈਂਬਰਸ਼ਿਪ ਆਧਾਰਿਤ ਨਵੀਆਂ ਇਕਾਈਆਂ ਦਾ ਗਠਨ ਕਰਕੇ ਜ਼ਿਲ੍ਹਾ ਜਲੰਧਰ ਦਾ ਅਜਲਾਸ 22 ਫਰਵਰੀ ਨੂੰ ਪਿੰਡ ਬੇਗਮਪੁਰ ਵਿਖੇ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਦੇਸ਼ ਪੱਧਰੀ ਚੱਲ ਰਹੇ ਬਿਜਲੀ ਸੋਧ ਬਿੱਲ, ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨ, ਮਗਨਰੇਗਾ ਸਕੀਮ ਨੂੰ ਖਤਮ ਕਰਨ ਖਿਲਾਫ਼ ਚਲ ਰਹੇ ਲੋਕ ਘੋਲਾਂ ਦੀ ਹਮਾਇਤ ਕਰਦਿਆਂ 12 ਫਰਵਰੀ ਦੀ ਮਜਦੂਰਾਂ ਦੀ ਹੜਤਾਲ ‘ਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਗੁਰਿੰਦਰਜੀਤ ਗੈਰੀ, ਜਸਵੀਰ ਢੇਸੀ, ਲਖਵੀਰ ਖੋਖੇਵਾਲ, ਸੰਦੀਪ ਫਿਲੌਰ, ਪਾਰਸ ਫਿਲੌਰ, ਅੰਗਰੇਜ਼ ਸੰਗੋਵਾਲ, ਜਸਵੀਰ ਫਿਲੌਰ ਆਦਿ ਵੀ ਇਸ ਮੌਕੇ ਹਾਜ਼ਰ ਸਨ।

Scroll To Top