
ਹੁਸ਼ਿਆਰਪੁਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਮੈਂਬਰ ਤੇ ਪਾਰਟੀ ਦੀ ਹੁਸ਼ਿਆਰਪੁਰ ਜਿਲ੍ਹਾ ਕਮੇਟੀ ਦੇ ਸਕੱਤਰ ਪ੍ਰਿੰਸੀਪਲ ਪਿਆਰਾ ਸਿੰਘ ਦਾ ਅੱਜ ਸੇਜਲ ਅੱਖਾਂ ਨਾਲ ਸੂਹਾ ਝੰਡੇ ਨਾਲ ਸਲਾਮੀ ਦੇ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸਾਥੀ ਪਿਆਰਾ ਸਿੰਘ ਨੇ 19 ਜਨਵਰੀ ਪੀ ਜੀ ਆਈ ‘ਚ ਅੰਤਮ ਸਾਹ ਲਿਆ। ਉਹ ਕਾਫੀ ਦੇਰ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ।
ਅੱਜ ਪ੍ਰਿੰਸੀਪਲ ਪਿਆਰਾ ਸਿੰਘ ਦਾ ਅੰਤਿਮ ਸਸਕਾਰ ਉਨਾਂ ਦੇ ਪਿੰਡ ਅਛਰਵਾਲ ਵਿਖੇ ਲਾਲ ਝੰਡਿਆਂ ਦੀ ਸਲਾਮੀ ਹੇਠ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪਸਸਫ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ, ਨੌਜਵਾਨ ਆਗੂ ਧਰਮਿੰਦਰ ਸਿੰਘ, ਸਾਥੀ ਗਿਆਨ ਸਿੰਘ ਗੁਪਤਾ, ਮੱਖਣ ਲੰਗੇਰੀ, ਰਾਮਜੀ ਦਾਸ, ਮਲਕੀਤ ਬਾਹੋਵਾਲ, ਡਾ ਸਤਨਾਮ ਸਿੰਘ ਅਜਨਾਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਨੇ ਲਾਲ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ। ਸਸਕਾਰ ਮੌਕੇ ਨਾਅਰੇ ਮਾਰ ਕੇ ਵਿਛੜੇ ਸਾਥੀ ਨੂੰ ਯਾਦ ਕੀਤਾ ਗਿਆ।ਨਮ ਅੱਖਾਂ ਨਾਲ ਆਰਐੱਮਪੀਆਈ ਆਗੂ ਪ੍ਰਿੰਸੀਪਲ ਪਿਆਰਾ ਸਿੰਘ ਦਾ ਅੰਤਿਮ ਸਸਕਾਰ ਕੀਤਾ।