Now Reading
ਦੋ ਦਰਜਨ ਤੋਂ ਉਪਰ ਜਥੇਬੰਦੀਆਂ ਵੱਲੋਂ ਡੀ ਸੀ ਦਫ਼ਤਰ ਫਰੀਦਕੋਟ ਸਾਹਮਣੇ ਰੋਸ ਪ੍ਰਦਰਸ਼ਨ

ਦੋ ਦਰਜਨ ਤੋਂ ਉਪਰ ਜਥੇਬੰਦੀਆਂ ਵੱਲੋਂ ਡੀ ਸੀ ਦਫ਼ਤਰ ਫਰੀਦਕੋਟ ਸਾਹਮਣੇ ਰੋਸ ਪ੍ਰਦਰਸ਼ਨ


ਫਰੀਦਕੋਟ: ਡੀ ਸੀ ਦਫ਼ਤਰ ਫ਼ਰੀਦਕੋਟ ਸਾਹਮਣੇ ਸੈਂਕੜੇ ਕਿਸਾਨਾਂ ਮਜਦੂਰਾਂ ਮੁਲਾਜ਼ਮ ਅਤੇ ਨੌਂਜਵਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਸੂਬਾ ਆਗੂ ਬਿੰਦਰ ਸਿੰਘ ਗੋਲੇਵਾਲਾ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਭੁਪਿੰਦਰ ਸਿੰਘ ਔਲਖ, ਸ਼ਮਸ਼ੇਰ ਸਿੰਘ ਕਿੰਗਰਾ ਮਜ਼ਦੂਰ ਆਗੂ ਗੁਰਤੇਜ ਸਿੰਘ ਹਰੀ ਨੋਂ, ਗੁਰਪਾਲ ਸਿੰਘ ਨੰਗਲ, ਵਿਦਿਆਰਥੀ ਆਗੂ ਹਰਵੀਰ ਕੌਰ ਗੰਧੜ, ਮੁਲਾਜ਼ਮ ਆਗੂ ਹਰਪ੍ਰੀਤ ਸਿੰਘ ਸਰਾਂ, ਸਿਮਰਜੀਤ ਸਿੰਘ ਬਰਾੜ, ਪ੍ਰੇਮ ਚਾਵਲਾ, ਜਤਿੰਦਰ ਕੁਮਾਰ, ਨੌਜਵਾਨ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕੇਂਦਰ ਦੀਆਂ ਨੀਤੀਆਂ ਬਿਜਲੀ ਬਿੱਲ 2025, ਬੀਜ ਬਿੱਲ 2025, ਜੀ ਰਾਮ ਜੀ ਯੋਜਨਾ ਅਤੇ ਸਮੁੱਚੀ ਕਿਸਾਨੀ ਦੀ ਕਰਜਾ ਮਾਫੀ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਲਗਾਤਾਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ ਇਸੇ ਤਹਿਤ ਬਿਜਲੀ ਬਿੱਲ ਲਿਆਂਦਾ ਗਿਆ ਹੈ| ਸਾਮਰਾਜੀਆਂ ਦੀ ਖੇਤੀ ਵਿੱਚ ਦਖਲਅੰਦਾਜ਼ੀ ਵਧਾਉਣ ਲਈ ਨਵਾਂ ਬੀਜ ਬਿੱਲ ਲਿਆਂਦਾ ਗਿਆ ਹੈ। ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਤਹਿਤ ਮਜਦੂਰਾਂ ਨੂੰ 100 ਦਿਨ ਰੁਜਗਾਰ ਦੀ ਗਰੰਟੀ ਦਿੰਦਾ ਮਨਰੇਗਾ ਕਾਨੂੰਨ ਤਬਦੀਲੀ ਦੇ ਨਾਮ ਖ਼ਤਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਵੀਰਇੰਦਰ ਜੀਤ ਸਿੰਘ ਪੁਰੀ, ਗੁਰਤੇਜ ਸਿੰਘ, ਰਾਜਬੀਰ ਸਿੰਘ ਸੰਧਵਾਂ, ਸੁਖਦੇਵ ਸਿੰਘ, ਜਗਸੀਰ ਸਿੰਘ ਸਾਧੂਵਾਲਾ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਗ਼ਮਦੂਰ ਸਿੰਘ ਸੰਗਰਾਹੂਰ, ਜੋਰਾ ਸਿੰਘ ਭਾਣਾ, ਸੁਖਜਿੰਦਰ ਸਿੰਘ ਤੂੰਬੜਭੰਨ, ਕੁਲਵਿੰਦਰ ਹਰੀਏਵਾਲਾ, ਨੱਥਾ ਸਿੰਘ, ਰਸ਼ਪਾਲ ਸਿੰਘ, ਵੀਰ ਸਿੰਘ ਕੰਮੇਆਣਾ, ਗੋਰਾ ਸਿੰਘ ਪਿਪਲੀ, ਚੰਦ ਸਿੰਘ ਡੋਡ, ਹਰਪਾਲ ਸਿੰਘ ਮਚਾਕੀ,ਪੱਤਰਕਾਰ ਬਲਰਾਜ ਸਿੰਘ ਮੌੜ, ਗੁਰਪ੍ਰੀਤ ਸਿੰਘ ਔਲਖ, ਪ੍ਰੀਤ ਭਗਵਾਨ ਸਿੰਘ, ਵਰਿੰਦਰ ਅਮਰ, ਮਨਦੀਪ ਕਪੂਰ, ਪ੍ਰੀਤਮ ਸਿੰਘ ਪਿੰਡੀ ਆਗੂਆਂ ਨੇ ਕਿਹਾ ਕਿ ਅੱਜ ਦੇ ਇਕੱਠ ਇਕ ਵੱਡੇ ਅੰਦੋਲਨ ਦੀ ਸ਼ੁਰੂਆਤ ਹਨ। ਪੰਜਾਬ ਸਰਕਾਰ ਵੀ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਫੇਲ ਸਾਬਿਤ ਹੋਈ ਹੈ ਅਤੇ ਕੇਂਦਰ ਦੀ ਹਾਂ ਵਿੱਚ ਹਾਂ ਮਿਲਾਉਂਦੀ ਆ ਰਹੀ ਹੈ। ਸਰਕਾਰ ਦੀਆਂ ਕਾਰਪੋਰੇਟ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਅੱਜ ਸਾਰੇ ਤਬਕੇ ਇਕੱਠੇ ਹੋ ਰਹੇ ਹਨ। ਸੰਬੋਧਨ ਕਰਦਿਆਂ ਮਲਕੀਤ ਸਿੰਘ, ਡਾ. ਕੁਲਬੀਰ ਸਿੰਘ ਬਰਗਾੜੀ ਅਤੇ ਗੁਰਦਿਆਲ ਸਿੰਘ ਭੱਟੀ ਨੇ ਕਿਹਾ ਕਿ ਇਹਨਾਂ ਨੀਤੀਆਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।

Scroll To Top