
ਲੁਧਿਆਣਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਮੈਂਬਰ, ਰੇਲ ਮੁਲਾਜ਼ਮਾਂ ਦੇ ਸਤਿਕਾਰਤ ਆਗੂ ਸਾਥੀ ਪਰਮਜੀਤ ਸਿੰਘ ਲੁਧਿਆਣਾ ਦੀ ਸੁਪਤਨੀ ਹਰਬੰਸ ਕੌਰ ਦਾ ਦੇਹਾਂਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਸਕੱਤਰ ਤੇ ਖਜਾਨਚੀ ਸਾਥੀ ਪਰਗਟ ਸਿੰਘ ਜਾਮਾਰਾਏ ਤੇ ਪ੍ਰੋ ਜੈਪਾਲ ਸਿੰਘ, ਨਾਰਦਰਨ ਰੇਲਵੇ ਮੈਨਜ ਯੂਨੀਅਨ (ਐੱਨਆਰਐੱਮਯੂ) ਮੰਡਲ ਫਿਰੋਜ਼ਪੁਰ ਦੇ ਸਕੱਤਰ ਸ਼ਿਵ ਦੱਤ ਸ਼ਰਮਾ, ਆਲ ਇੰਡੀਆ ਲੋਕ ਰਨਿੰਗ ਸਟਾਫ ਐਸੋਸੀਏਸ਼ਨ ਦੇ ਸੰਸਥਾਪਕ ਆਗੂ ਸਾਥੀ ਹਰਚਰਨ ਸਿੰਘ, ਸੀਟੀਯੂ ਪੰਜਾਬ ਦੇ ਮੀਤ ਪ੍ਰਧਾਨ ਜਗਦੀਸ਼ ਚੰਦਰ, ਜ਼ਿਲ੍ਹਾ ਸਕੱਤਰ ਆਰਐੱਮਪੀਆਈ ਜਗਤਾਰ ਸਿੰਘ ਚਕੋਹੀ, ਪ੍ਰੋ. ਸੁਰਿੰਦਰ ਕੌਰ, ਜਗਦੀਸ਼ ਚੰਦ, ਅਮਰਜੀਤ ਮੱਟੂ, ਘਣਸ਼ਾਮ, ਕੁਲਵਿੰਦਰ ਸਿੰਘ ਗਰੇਵਾਲ, ਹਰਨੇਕ ਸਿੰਘ ਗੁੱਜਰਵਾਲ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਦਾ ਦੁੱਖ ਵੰਡਾਇਆ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਬੀਬੀ ਹਰਬੰਸ ਕੌਰ ਦਾ ਅੰਤਿਮ ਸਸਕਾਰ 16 ਜਨਵਰੀ ਦਿਨ ਸ਼ੁੱਕਰਵਾਰ ਨੂੰ ਠੀਕ 11 ਵਜੇ ਸਲੇਮ ਟਾਬਰੀ ਦੀ ਸ਼ਮਸ਼ਾਨ ਘਾਟ (ਨੇੜੇ ਜਲੰਧਰ ਬਾਈ ਪਾਸ ਚੌਕ) ਵਿਖੇ ਹੋਵੇਗਾ।