ਜਲੰਧਰ: ਰੇਲ ਮੁਲਾਜ਼ਮਾਂ ਦੇ ਉੱਘੇ ਆਗੂ, ‘ਨਾਰਦਰਨ ਰੇਲਵੇ ਮੈਨਜ਼ ਯੂਨੀਅਨ’ (ਐਨ.ਆਰ.ਐੱਮ.ਯੂ.) ਦੀ ਫਿਰੋਜ਼ਪੁਰ ਡਿਵੀਜਨ ਦੇ ਸਕੱਤਰ ਕਾਮਰੇਡ ਸ਼ਿਵ ਦੱਤ ਸ਼ਰਮਾ ਦੇ ਪੂਜਨੀਕ ਮਾਤਾ ਜੀ ਸ਼੍ਰੀਮਤੀ ਸ਼ਕੁੰਤਲਾ ਦੇਵੀ (84) ਸੁਪਤਨੀ ਮਰਹੂਮ ਸ਼੍ਰੀ ਕੁਲਦੀਪ ਰਾਜ ਸ਼ਰਮਾ ਦਾ ਦੇਹਾਂਤ ਹੋ ਗਿਆ।
ਦੇਸ਼ ਦੀ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ, ਜੇ.ਪੀ.ਐੱਮ.ਓ. ਦੇ ਸੂਬਾਈ ਆਗੂ ਸਾਥੀ ਪਰਗਟ ਸਿੰਘ ਜਾਮਾਰਾਏ, ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਤੇ ਖ਼ਜ਼ਾਨਚੀ ਕਾਮਰੇਡ ਨੱਥਾ ਸਿੰਘ ਤੇ ਸ਼ਿਵ ਕੁਮਾਰ, ਪ.ਸ.ਸ.ਫ. (1406- 22 ਬੀ ਚੰਡੀਗੜ੍ਹ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ ਨਾਹਰ, ਟੀਐਸਯੂ (ਵਿਗਿਆਨਕ ਗਰੁੱਪ) ਦੇ ਆਗੂ ਜਗਤਾਰ ਸਿੰਘ ਉੱਪਲ, ਥੀਨ ਡੈਮ ਵਰਕਰਸ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਰੰਧਾਵਾ ਨੇ ਮਾਤਾ ਜੀ ਦੀਆਂ ਘਾਲਣਾਵਾਂ ਨੂੰ ਸਲਾਮ ਕਰਦਿਆਂ ਪਰਿਵਾਰ ਦਾ ਦੁੱਖ ਵੰਡਾਇਆ ਹੈ। ਮਾਤਾ ਜੀ ਨਮਿੱਤ ਸ਼ੋਕ ਸਭਾ 17 ਜਨਵਰੀ ਨੂੰ ਪਠਾਨਕੋਟ ਵਿਖੇ ਕਬਾੜੀਆਂ ਦੀ ਧਰਮਸ਼ਾਲਾ ‘ਚ ਹੋਵੇਗੀ।
ਸ਼ਿਵ ਦੱਤ ਸ਼ਰਮਾ ਨੂੰ ਸਦਮਾ, ਮਾਤਾ ਜੀ ਦਾ ਦੇਹਾਂਤ