
ਹੁਸ਼ਿਆਰਪੁਰ: ਪੰਜਾਬ ਦੀਆਂ 8 ਮਜ਼ਦੂਰ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਇਥੇ ਮਿੰਨੀ ਸਕੱਤਰੇਤ ਮੂਹਰੇ ਸਾਂਝੇ ਰੂਪ ਵਿੱਚ ਮਗਨਰੇਗਾ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਤਹਿਸੀਲਦਾਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੋਂਪਿਆ ਗਿਆ।
ਅੱਜ ਦਾ ਪ੍ਰਦਰਸ਼ਨ ਆਰਐਸਐਸ ਨਿਰਦੇਸ਼ਿਤ ਭਾਜਪਾ ਸਰਕਾਰ ਵਲੋਂ ਮਗਨਰੇਗਾ ਕਾਨੂੰਨ ਖਤਮ ਕਰਕੇ ਲਿਆਂਦੇ ਨਵੇਂ ਵੀਬੀ ਜੀ ਰਾਮ ਜੀ ਦੇ ਵਿਰੋਧ ਵਿੱਚ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਨਰੇਗਾ ਵਰਕਰਜ ਯੂਨੀਅਨ ਹੁਸ਼ਿਆਰਪੁਰ, ਰਕਸ਼ਾ ਦੇਵੀ ਦਸੂਹਾ ਮਨਰੇਗਾ ਵਰਕਰਜ਼ ਯੂਨੀਅਨ, ਗੁਰਮੇਸ਼ ਸਿੰਘ ਖੇਤ ਮਜ਼ਦੂਰ ਯੂਨੀਅਨ, ਕਸ਼ਮੀਰ ਘੁੱਗਸ਼ੋਰ ਪੇਂਡੂ ਖੇਤ ਮਜ਼ਦੂਰ ਯੂਨੀਅਨ, ਬਲਵਿੰਦਰ ਕੌਰ ਪ੍ਰਧਾਨ ਨਰੇਗਾ ਵਰਕਰਜ਼ ਯੂਨੀਅਨ ਬਲਾਕ ਪ੍ਰਧਾਨ, ਓਮ ਦੱਤ ਸ਼ਰਮਾ, ਤਰਸੇਮ ਰਾਮਗੜ੍ਹ ਸਿਕਰੀ, ਧਰਮਿੰਦਰ ਸਿੰਘ ਮੁਕੇਰੀਆਂ, ਮਨਜੀਤ ਸੈਣੀ, ਸਾਥੀ ਗੰਗਾ ਪ੍ਰਸ਼ਾਦ, ਬਲਵੰਤ ਰਾਮ, ਤੇਜਿੰਦਰ ਕੌਰ ਮਾਹਿਲਪੁਰ ਆਦਿ ਨੇ ਸੰਬੋਧਨ ਕੀਤਾ।