
ਚੰਡੀਗੜ੍ਹ : ਸਥਾਨਕ ਪ੍ਰਾਚੀਨ ਕਲਾ ਕੇਂਦਰ ਵਿਖੇ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਸਾਹਿਤ ਚਿੰਤਨ ਦੀ ਮਾਸਕ ਇਕੱਤਰਤਾ ਆਯੋਜਤ ਕੀਤੀ ਗਈ। ਆਰੰਭ ਚ ਪਿਛਲੇ ਦਿਨੀਂ ਵਿਛੜੇ ਅਦਾਕਾਰਾ ਸੁਲਕਸ਼ਨਾ ਪੰਡਿਤ, ਪੱਤਰਕਾਰ ਨਲਨ ਅਚਾਰੀਆ, ਅਦਾਕਾਰਾ ਕਾਮਿਨੀ ਕੌਸ਼ਲ, ਡਾ. ਲਾਭ ਸਿੰਘ ਖੀਵਾ ਦੀ ਭੈਣ ਸ਼ਾਮ ਕੌਰ, ਅਦਾਕਾਰ ਧਰਮਿੰਦਰ, ਗਾਇਕ ਹਰਮਨ ਸਿੱਧੂ, ਪੱਤਰਕਾਰਾ ਅੰਮ੍ਰਿਤਪਾਲ ਕੌਰ ਦੇ ਪਿਤਾ ਲਖਵਿੰਦਰ ਸਿੰਘ, ਮੱਧ ਪ੍ਰਦੇਸ਼ ਦੀ ਕਬਾਇਲੀ ਔਰਤ ਭੂਰੀਆ ਬਾਈ, ਪੱਤਰਕਾਰ ਜਗਦੇਵ ਸਿੰਘ ਦੇ ਪਿਤਾ ਹਰਭਜਨ ਸਿੰਘ, ਸੰਘਰਸ਼ਸ਼ੀਲ ਮਾਸਟਰ ਕਰਨੈਲ ਸਿੰਘ ਸੋਹੀ, ਪ੍ਰੋ. ਗੁਰਚਰਨ ਸਿੰਘ ਤਲਵਾੜਾ, ਦੇਵ ਚਿੱਤਰਕਾਰ, ਲੇਖਕ ਟੌਮ ਸਟਾਮਰਡ ਤੇ ਜੰਗਬੰਦੀ ਪਿੱਛੋਂ ਪਿਛਲੇ ਮਹੀਨੇ ਇਜਰਾਇਲ ਵੱਲੋਂ ਮਾਰੇ ਗਏ 51 ਫਲਾਸਤੀਨੀ ਨਾਗਰੀਕਾਂ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਫਿਰ ਪਿਛਲੇ ਮਹੀਨੇ ਦੀ ਕਾਰਵਾਈ ਪੜ੍ਹੀ ਤੇ ਪ੍ਰਵਾਨ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਤਿੰਨ ਨੇਤਰਹੀਣ ਵਿਦਿਆਰਥੀਆਂ ਨਰੇਸ਼ ਕੁਮਾਰ, ਰੋਹਿਤ ਭਾਟੀਆ ਤੇ ਸ਼ਿਵਮ ਦੀਆਂ ਕਵਿਤਾਵਾਂ ਨਾਲ ਹੋਈ। ਇਸ ਪਿੱਛੋਂ ਮਿਸ ਜਸਰੀਤ ਕੌਰ ਨੇ “ਪਾਥੀਆਂ ਦੇ ਵਿੱਚ ਫਿਰੇ ਗੁਆਚੀ ਇੱਕ ਪੇਂਡੂ ਮੁਟਿਆਰ ਜਿਹੀ” ਗੀਤ ਪੇਸ਼ ਕੀਤਾ।
ਡਾ. ਸੁਖਦੇਵ ਸਿੰਘ ਸਿਰਸਾ ਦੇ ਕਾਵਿਸੰਗ੍ਰਹਿ “ਕਵਿਤਾ ਦਾ ਦੇਸ” ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਹ ਮਨੁੱਖ ਦੀ ਤਲਾਸ਼ ਦੇ ਸੰਘਰਸ਼ ਦੀ ਸ਼ਾਇਰੀ ਹੈ। ਮਨੁੱਖ ਹੋਣਾ ਦੇਹ ਨਹੀਂ, ਅਹਿਸਾਸ ਦਾ ਹੋਣਾ ਹੈ। ਬੰਦੇ ਦੀ ਸਿਰਜੀ ਦੁਨੀਆ ਬਹੁਤ ਮਾਣ ਕਰਨ ਯੋਗ ਨਹੀਂ। ਜੇ ਇੱਥੇ ਜੀਅ ਨਹੀਂ ਲੱਗਦਾ ਤਾਂ ਸੁਆਲ ਉਠਣੇ ਸੁਭਾਵਿਕ ਹਨ। ਬੇਗਮਪੁਰਾ ਸਿਰਜਣ ਦੀ ਰੀਝ ਅਧੂਰੀ ਹੈ। ਇਹ ਨਾਅਰੇ ਦੀ ਕਵਿਤਾ ਨਹੀਂ ਹੈ। ਕਵੀ ਸੱਤਾ ਅਤੇ ਸਰਮਾਏ ਦੇ ਦਿਉ ਦੀ ਗੱਲ ਕਰਦਾ ਸਾਂਦਲ ਬਾਰ ਪਹੁੰਚ ਜਾਂਦਾ ਹੈ। ਪਰਿੰਦਿਆਂ ਕੋਲ ਹੱਥ ਨਹੀਂ, ਖੰਭ ਹਨ। ਬੱਚੇ ਦੇ ਹੱਥ ਤ੍ਰਿਸ਼ੂਲ ਨਹੀਂ, ਬਾਂਸੁਰੀ ਚਾਹੁੰਦੇ ਹਨ। ਇਹ ੍ਨਮੀਨ ਤੇ ੍ਨਮੀਰ ਨੂੰ ਬਚਾਉਣ ਦਾ ਸੰਘਰਸ਼ ਹੈ। ਜਿਹੜੇ ਹੱਥ ਕਿਰਤ ਕਰਦੇ ਹਨ, ਉਹ ਮੰਗਤੇ ਬਣ ਰਹੇ ਹਨ। ਬੰਦੇ ਦੇ ਵਲਵਲੇ ਮਰਨ ਨਾਲ ਬਹੁਤ ਕੁਝ ਮਰ ਜਾਂਦਾ ਹੈ। ਕਦੀ ਭੁੱਲੇ ਭਟਕਿਆਂ ਲਈ ਚਾਨਣ ਬਚਾਈ ਫਿਰਦਾ ਹੈ। ਨਦੀ ਕਈ ਕੁਝ ਵਹਾਅ ਕੇ ਲੈ ਜਾਂਦੀ ਹੈ। ਉਸ ਅੰਦਰ ਨਾਗ ਨਹੀਂ, ਨਾਗ ਦਾ ਜ਼ਹਿਰ ਹੈ। ਬਜ਼ਾਰ ਬੰਦੇ ਅੰਦਰ ਅੱਗ ਲਾ ਕੇ ਰੋਟੀਆਂ ਸੇਕਦਾ ਹੈ।
ਡਾ. ਸਵਰਾਜਬੀਰ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਮਨੁੱਖ ਦੀ ਵੱਧ ਰਹੀ ਬੇਗਾਨਗੀ ਸਾਡੇ ਸਮਿਆਂ ਦਾ ਚਿੰਨ੍ਹ ਬਣ ਗਈ ਹੈ। ਕਵੀ ਦਾ ਪੱਥਰ ਨਗਰੀ ਵਿੱਚ ਜੀਅ ਨਹੀਂ ਲੱਗਦਾ। ਕਵੀ ਅੰਦਰ ਮਾਰੂਥਲ ਉੱਗ ਆਇਆ ਹੈ। ਉਸ ਕੋਲ ਹ੍ਨਾਰਾਂ ਨਗਮਿਆਂ ਦੀ ਦੌਲਤ ਹੈ। ਉਹ ਤਾਰੇ ਗਿਣਦੀਆਂ ਫੌਜਣਾਂ ਨੂੰ ਬਾਂਸੁਰੀ ਸੰਭਾਲਦਾ ਹੈ। ਉਨ੍ਹਾਂ ਦੇ ਬੁੱਲ੍ਹਾਂ ਦੀ ਪੇਪੜੀ ”ਤੇ ਗੀਤ ਰੱਖਦਾ ਹੈ। ਔਖੇ ਸਮੇਂ ਵਿੱਚ ਕਵਿਤਾ ਕਵੀ ਨੂੰ ਢਾਰਸ ਦਿੰਦੀ ਹੈ। ਜıਮ ਭਰਨ ”ਤੇ ਮੋਰ ਚੁੱਪ ਵੀ ਕਰ ਸਕਦਾ ਹੈ। ਹੱਥ ਦੀ ਰੇਖਾ ਵੇਖਣ ਵਾਲਾ ਪਹਾੜ ਤੋਂ ਪਾਰ ਝਾਕਦਾ ਹੈ। ਜਗੀਰੂ ਸੋਚ ਤੇ ਅੰਨ੍ਹੇ ਸਰਮਾਏ ਦੇ ਦਿਉ ਬੜੇ ıਚਰੇ ਹਨ। ਇਹ ਖੁਸ਼ਬੋਆਂ ਵਾਲੀ ਧਰਤੀ ਉੱਤੇ ਪੈਰ ਨਹੀਂ ਧਰਨ ਦਿੰਦੇ। ਕਵਿਤਾ ਦੇ ਬਿੰਬ ਪ੍ਰੀਤ ਵਿਹੁਣੀ ਤੇ ਕਲੇਸ਼ ਭਰੀ ਭੋਂਇ ਵਿੱਚੋਂ ਨਿਕਲਦੇ ਹਨ। ਜਦੋਂ ਮਾਂ ਹਿੱਕ ਵਿੱਚ ਚੀı ਦੱਬ ਲਵੇ, ਪਿਉ ਦਾ ਤੁਰਲਾ ਡਿੱਗ ਪਵੇ ਤੇ ਸਿਆਣੀ ਅੱਖ ਦਾ ਲਾਲ ਡੋਰਾ ਅੱਥਰੂ ਬਣ ਜਾਏ ਤਾਂ ਸਮਾਂ ਭਿਆਨਕ ਹੁੰਦਾ ਹੈ। “ ਵਾਰ ਟਿਕੈਤ ਸੂਰਮੇ ਦੀ ” ਅਤੇ “ ਅਰਜਨ ਵੈਲੀ ਦਾ ਉਲਾਂਭਾ ” ਵਿੱਚ ਇਹੋ ਕੁੱਝ ਹੈ।
ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਇਹ ਰਾਜਸੀ ਬੰਦੇ ਦੀ ਕਵਿਤਾ ਹੈ। ਜਿਹੜੀ ਚੀı ਮਨੁੱਖ ਦੇ ਵਿਰੋਧ ਵਿੱਚ ਹੈ, ਉਥੇ ਕਵੀ ਤਪਦਾ ਹੈ। ਉਸ ਦੀ ਕਵਿਤਾ ਬੌਧਿਕਤਾ ਦੇ ਨਾਲ ਸੱਭਿਆਚਾਰ ਦੀ ਛਾਨਣੀ ਵਿੱਚੋਂ ਛਣ ਕੇ ਨਿਕਲਦੀ ਹੈ।
ਡਾ. ਰਾਜੇਸ਼ ਜੈਸਵਾਲ ਨੇ ਕਿਹਾ ਕਿ ਸਾਂਝੇ ਸੁਪਨਿਆਂ ਦਾ ਤਿੜਕਣਾ ਠੀਕ ਨਹੀਂ ਹੁੰਦਾ। ਜıਮ ਕਵਿਤਾ ਦੀ ਲੋਰੀ ਮੰਗਦੇ ਹਨ।
ਡਾ. ਕਾਂਤਾ ਇਕਬਾਲ ਨੇ ਕਿਹਾ ਕਿ ਕਵਿਤਾਵਾਂ ਵਿੱਚ ਅਧਿਆਤਮਕਤਾ ਦੀ ਖੁਸ਼ਬੋਅ ਵੀ ਹੈ। ਮਾਇਆ ਮੋਕਸ਼ ਤੋਂ ਪਰ੍ਹੇ ਵੀ ਕਰਦੀ ਹੈ। ਚਿੜੀਆਂ ਨੂੰ ਵੀ ਸੁਪਨੇ ਲੈਣ ਦਾ ਹੱਕ ਹੈ। ਇਸ ਵਿੱਚ ਨਕਸਲੀ ਸਰੋਕਾਰ ਵੀ ਹਨ।
ਸ਼੍ਰੀ ਜੈਪਾਲ ਨੇ ਕਿਹਾ ਕਿ ਕਵਿਤਾ ਪੜ੍ਹ ਕੇ ਕੀੜਾ ਘੋੜਾ ਜਾਪਣ ਲੱਗਦਾ ਹੈ। ਖਾਮੋਸ਼ੀ ਵੀ ਕਲਾ ਦਾ ਸਿıਰ ਹੈ। ਕਵਿਤਾ ਅਤੀਤ ਦੇ ਦਰਾਂ ”ਤੇ ਲਿਜਾ ਖੜ੍ਹਾ ਕਰਦੀ ਹੈ।
ਡਾ. ਹਰਮੇਲ ਸਿੰਘ ਨੇ ਕਿਹਾ ਕਿ ਦਿਉ ਤੇ ਘਰ ਵੱਡੇ ਮੈਟਾ¯ਰ ਹਨ। ਕਵਿਤਾ ਵਿੱਚ ਸੂ¯ੀ ਤੇ ਸ਼ਾਸਤਰੀ ਸੰਗੀਤ ਦੇ ਰੰਗ ਹਨ। ਇਸ ਤੋਂ ਸੁੰਦਰ ਕਵਿਤਾ ਭਲਾ ਹੋਰ ਕੀ ਹੋ ਸਕਦੀ ਹੈ।
ਸ਼੍ਰੀ ਗੁਰਨਾਮ ਕੰਵਰ ਨੇ ਕਿਹਾ ਕਿ ਇਹ ਸੱਚੇ ਲਹੂ ਦੀ ਕਵਿਤਾ ਹੈ। ਇਹ ਪੀੜਾਂ ਦਾ ਪਰਾਗਾ ਹੈ।
ਡਾ. ਸੁਖਦੇਵ ਸਿੰਘ ਸਿਰਸਾ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਹਰੀ ਕ੍ਰਾਂਤੀ ਦੀ ਅਸ¯ਲਤਾ ਤੇ ਅਸਾਵੇਂ ਵਿਕਾਸ ਦੇ ਸਰਮਾਏਦਾਰੀ ਮਾਡਲ ਨੇ ਸੀਮਾਂਤ ਕਿਸਾਨੀ ਤੇ ਸ਼ਹਿਰੀ ਮੱਧ ਸ਼੍ਰੇਣੀ ਦਾ ਮੋਹ ਭੰਗ ਕੀਤਾ ਹੈ। ਇਸ ਨਾਲ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਖੇਤਰ ਵਿੱਚ ਤਿੱਖੀਆਂ ਹਲਚਲਾਂ ਹੋਈਆਂ ਹਨ। ਉਦਾਸ ਦਿਨਾਂ ਵਿੱਚ ਕਵਿਤਾ ਸਾਡੀ ਪੀੜ੍ਹੀ ਦਾ ਸਹਾਰਾ ਬਣਦੀ ਹੈ। ਕਵਿਤਾ ਦੁੱਖਾਂ ਨੂੰ ਸਮਝਣ ਤੇ ਜਰਨ ਦਾ ਵਸੀਲਾ ਹੈ। ਕਵਿਤਾ ਦੀ ਕਚਹਿਰੀ ਵਿੱਚ ਬੰਦਾ ਆਪਣੇ ਕੂੜੇ ਨੂੰ ਲਕੋਅ ਨਹੀਂ ਸਕਦਾ। ˆੁਨਾਹਾਂ ਦਾ ਇਕਬਾਲ ਕਵਿਤਾ ਦੇ ਦਰ ਉੱਤੇ ਹੀ ਹੋ ਸਕਦਾ ਹੈ। ਕਵਿਤਾ ਜıਮਾਂ ਉੱਤੇ ਮੱਲ੍ਹਮ ਲਾਉਂਦੀ ਹੈ। ਇਹ ਔıੇ ਵੇfˇਆਂ ਦੀ ਚੀı ਹੈ। ਕਵਿਤਾ ਕਦੇ ਮਨੁੱਖਤਾ ਦਾ ਸਾਥ ਨਹੀਂ ਛੱਡਦੀ। ਕਵੀ ਹਵਾ ਦੇ ਉਲਟੇ ਰੁੱਖ ਉੱਡਣ ਵਾਲਾ ਪੰਛੀ ਹੈ। ਕਵਿਤਾ ਮੈˇਾ ਲਿਬਾਸ ਨਹੀਂ ਪਹਿਨ ਸਕਦੀ। ਕਵਿਤਾ ਦੀ ਹੱਟੀ ਉੱਤੇ ਕੁ¯ਰ ਨਹੀਂ ਵਿਕ ਸਕਦਾ। ਕਵਿਤਾ ਦੇ ਡੇਰੇ ਜਾ ਕੇ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ। ਕਵੀ ਦਾ ਦੁੱਖ ਕੋਈ ਨਹੀਂ ਜਾਣਦਾ। ਕਵੀ ਬੱਚਾ ਬਣ ਕੇ ਕਪਾਹ ਦੇ ਫੁੱਲਾਂ ਵਾਂਗ ਖਿੜ ਜਾਣਾ ਲੋਚਦਾ ਹੈ। ਦੀਵਿਆਂ ਦਾ ਕੋਈ ਕਸੂਰ ਨਹੀਂ ਹੈ। ਬੰਦੇ ਦੇ ਹੱਥ ਦੇਗ ਲੈਣ ਤੋਂ ਵਰਜ ਦਿੱਤੇ ਗਏ ਹਨ। ıਾਲੀ ਹੱਥ ਖੀਸੇ ਵਿੱਚ ਕੈਦ ਹਨ। ਰਿਸ਼ੀਵਰ ਦੇ ਜਪ ਤਪ ਲਈ ਕਵੀ ਕੋਲ ਇਹੋ ਕੁਝ ਹੈ। ਕੋਈ ਮਨ ਅੰਦਰ ਪੁੜਿਆ ਭੱਖੜਾ ਚੁਗ ਕੇ ਸਰਦ ਸਲਾਈ ਪਾਵੇ। ਬੇਦਾਵਾ ਲਿਖਣ ਤੋਂ ਪਹਿਲਾਂ ਕਵੀ ਨੂੰ ਨਵੀਂ ਰੁੱਤ ਦੀ ਉਡੀਕ ਹੈ। ਮਰ ਗਏ ਬਾਗੀਆਂ ਦੇ ਮੋਰਚੇ ਸਾਂਭਣੇ ਪੈਣਗੇ। ਕੱਚ ਦੀਆਂ ਮੁੰਦਰਾਂ ਤੇ ਭਗਵਾਂ ਭੇਸ ਜੋਗ ਲਈ ਕਾ¯ੀ ਨਹੀਂ ਹੁੰਦੇ। ਉਹ ਸੁਪਨਿਆਂ ਦੀ ਸੁੰਦਰਾਂ ਤੋਂ ਦੂਰ ਹੈ। ਅਸੀਂ ਖੇਤਾਂ ਤੇ ਵਿਹੜਿਆਂ ਦੀ ਉਮੀਦ ਬਣਨਾ ਲੋਚਦੇ ਹਾਂ। ਨਵੀਂ ਪੀੜ੍ਹੀ ਨਵਾਂ ਸੋਚਦੀ ਹੈ।
ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਸਮੇਂ ਬੋਲਦਿਆਂ ਕਿਹਾ ਕਿ ਸੁਖਦੇਵ ਸਿਰਸਾ ਅਗਾਂਹ ਵਧੂ ਕਵੀ ਹੈ। ਉਹ ਬੜਬੋਲਾ ਨਹੀਂ ਤੇ ਅੰਡਰਟੋਨ “ਚ ਬੋਲਦਾ ਹੈ। ਪੰਛੀ ਤੇ ਨਦੀ ਉਡਣ ਤੇ ਵਹਿਣ ਦੀ ਤਬਦੀਲੀ ਦੇ ਪ੍ਰਤੀਕ ਹਨ। ਉਨ੍ਹਾਂ ਕਾਰਪੋਰੇਟਾਂ ਦੇ ਨਵਬਸਤੀਵਾਦ ਉੱਤੇ f¯ਕਰ ਜਾਹਰ ਕੀਤਾ।
ਡਾ. ਅਰੀਤ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਕਵਿਤਾ ਵਿੱਚ ਜੁਬਾਨ ਦੀ ਅਮੀਰੀ ਅਤੇ ਚੜ੍ਹਦੇ ਲਹਿੰਦੇ ਪੰਜਾਬ ਦੀ ਸਮਝ ਹੈ। ਇਹ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਲੱਗਣੀ ਚਾਹੀਦੀ ਹੈ।
ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸਰਵ ਸ਼੍ਰੀ/ਸ਼੍ਰੀਮਤੀ ਮਾਧਵੀ ਕਟਾਰੀਆ, ਜੰਗ ਬਹਾਦਰ ਗੋਇਲ, ਦਵਿੰਦਰ ਦਮਨ, ਅਭੈ ਸਿੰਘ, ਬਲਕਾਰ ਸਿੱਧੂ, ਡਾ. ਦਵਿੰਦਰ ਸਿੰਘ ਬੋਹਾ, ਡਾ. ਹ੍ਨਾਰਾ ਸਿੰਘ ਚੀਮਾ, ਡਾ. ਬਲਵਿੰਦਰ ਸਿੰਘ ਚਹਿਲ, ਡਾ. ਹਰਦੀਪ ਸਿੰਘ, ਡਾ. ਹਰਬੰਸ ਕੌਰ ਗਿੱਲ, ਡਾ. ਸਾਹਿਬ ਸਿੰਘ, ਡਾ. ਗੁਰਮੇਲ ਸਿੰਘ, ਡਾ. ਸਤਪਾਲ ਸਹਿਗਲ, ਅਵਤਾਰ ਸਿੰਘ ਪਾਲ, ਕਹਾਣੀਕਾਰ ਹਰਪ੍ਰੀਤ ਸਿੰਘ ਚੰਨੂੰ, ਪਰਮਜੀਤ ਸਿੰਘ ਮਾਨ, ਸੀਮਾ ਗੁਪਤਾ, ਪਾਲ ਅਜਨਬੀ, ਭੁਪਿੰਦਰ ਸਿੰਘ ਮਲਿਕ, ਕਾ. ਗੁਰਨਾਮ ਸਿੰਘ, ਪੁਸ਼ਪਾ, ਹਰਸਿਮਰਨ ਕੌਰ, ਪਰਮਿੰਦਰ ਸਿੰਘ ਗਿੱਲ, ਮੋਹਨ ਲਾਲ ਰਾਹੀ, ਹਰਨਾਮ ਸਿੰਘ ਡੱਲਾ, ਊਸ਼ਾ ਕੰਵਰ, ਹਰਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਮੇਜ ਭੱਟੀ, ਕਵੀ ਮਹਾਂਦੇਵ ਸਿੰਘ, ਸੋਹਣ ਸਿੰਘ, ਗੁਰਚਰਨ ਸਿੰਘ, ਸਿਮਰਨ ਕੌਰ, ਹਸਰਤ ਕੌਰ, ਸੰਧੂ ਮਾਣੂਕੇ, ਰਮਿੰਦਰਪਾਲ ਸਿੰਘ, ਬਲਬੀਰ ਸਿੰਘ ਸੈਣੀ, ਕਾਰਤਿਕਾ ਸਿੰਘ, ਰੈਕਟਰ ਕਥੂਰੀਆ, ਸੰਜੀਵਨ ਸਿੰਘ, ਸੁਰਿੰਦਰ ਕੁਮਾਰ, ਰਾਜ ਸਮੱਧਰ, ਸੁਖਦੇਵ ਸਿੰਘ, ਵਿਨੋਦ ਕੁਮਾਰ, ਮਨੂੰ ਕਾਂਤ, ਅਜੇ ਸਿੰਗਲਾ, ਹਰਜੀਤ ਸਿੰਘ, ਹਰਪੁਨੀਤ ਕੌਰ ਸਮੇਤ 65 ਤੋਂ ਉਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।