
ਬਟਾਲਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ ) ਵੱਲੋਂ ‘ਮਨੂਵਾਦ ਭਜਾਓ, ਬੇਗ਼ਮਪੁਰਾ ਵਸਾਓ’ ਮੁਹਿੰਮ ਤਹਿਤ ਤਹਿਸੀਲ ਬਟਾਲਾ ਦੇ ਨਜ਼ਦੀਕੀ ਪਿੰਡ ਛਿੱਤ ਵਿਖੇ ਸਾਧਨਹੀਣ ਮਜ਼ਦੂਰਾਂ ਤੇ ਦਲਿਤ ਭਾਈਚਾਰੇ ਦੀ ਭਰਵੀਂ ਮੀਟਿੰਗ ਸਾਥੀ ਜਸਵਿੰਦਰ ਸਿੰਘ ਛਿੱਤ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਆਰਐਮਪੀਆਈ ਦੇ ਰਾਜ ਕਮੇਟੀ ਦੇ ਮੈਂਬਰ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਸੰਬੋਧਨ ਕੀਤਾ।