Now Reading
13 ਨਵਬੰਰ ਨੂੰ ਅਜਨਾਲਾ ਪੁਲੀਸ ਖ਼ਿਲਾਫ਼ ਧਰਨਾ ਲਗਾਉਣ ਦਾ ਐਲਾਨ

13 ਨਵਬੰਰ ਨੂੰ ਅਜਨਾਲਾ ਪੁਲੀਸ ਖ਼ਿਲਾਫ਼ ਧਰਨਾ ਲਗਾਉਣ ਦਾ ਐਲਾਨ


ਅਜਨਾਲਾ: ਪੁਲਿਸ ਪ੍ਰਸ਼ਾਸਨ ਅਜਨਾਲਾ ਦੀਆਂ ਵਧੀਕੀਆਂ, ਧੱਕੇਸ਼ਾਹੀਆ, ਝੂਠੇ ਲਾਰੇ ਲੱਪੇ, ਅਨਿਆਂ, ਹੇਰਾਫੇਰੀਆਂ, ਬੇਇਨਸਾਫ਼ੀਆਂ, ਵੱਢੀਖੋਰੀ, ਸੰਗੀਨ ਪਰਚਿਆਂ ਵਿੱਚ ਨਾਮਜ਼ਦ ਮੁਰਜ਼ਮਾ – ਗੈਂਗਸਟਰਾਂ ਨੂੰ ਕਥਿਤ ਤੌਰ ‘ਤੇ ਪਨਾਹ ਦੇਣ ਵਾਲੀ ਪੁਲਿਸ ਵਿਰੁੱਧ ਅੱਜ ਇਥੇ ਪੁਲਿਸ ਹੱਥੋਂ ਦੁਖੀ ਲੋਕਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ਼ ਦੀ ਗੁਹਾਰ ਲਾਈ।
ਪੁਲਿਸ ਵਿਰੁੱਧ ਇਸ ਗੁੱਸੇ ਭਰੇ ਇਕੱਠ ਨੂੰ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਅਮਰਜੀਤ ਸਿੰਘ ਭਿੰਡੀ ਸੈਦਾਂ, ਔਰਤ ਮੁਕਤੀ ਮੋਰਚਾ ਦੀ ਸਕੱਤਰ ਸਰਬਜੀਤ ਕੌਰ ਜਸਰਾਊਰ ਅਤੇ ਉੱਘੇ ਸਮਾਜ ਸੇਵਕ ਪ੍ਰੋ: ਮਾਲਕ ਸਿੰਘ ਗੁਰਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਨਾਲਾ ਪੁਲਿਸ ਪ੍ਰਸ਼ਾਸਨ ਵਲੋਂ ਵੱਖ ਵੱਖ ਸੰਗੀਨ ਪਰਚਿਆਂ ਵਿੱਚ ਨਾਮਜ਼ਦ ਦੋਸ਼ੀਆਂ ਜਸਕਰਨ ਸਿੰਘ, ਗੁਰਸ਼ਰਨ ਸਿੰਘ ਕਮੀਰਪੁਰ, ਸਾਬਾ ਸਿੰਘ ਕੱਚਾ ਡੱਲਾ, ਸੁਖਦੇਵ ਸਿੰਘ ਵੇਰੂ ਜਗਦੇਵ ਖੁਰਦ, ਨਿਸ਼ਾਨ ਸਿੰਘ ਚੱਕ ਡੋਗਰਾਂ, ਰਾਜਬੀਰ ਸਿੰਘ ਬਾਬਾ ਗੱਮ ਚੁੱਕ ਆਦਿ ਹੋਰ ਵੀ ਮੁਜ਼ਰਮਾਂ ਨੂੰ ਲੰਮੇ ਸਮੇਂ ਤੋਂ ਗਿਰਫ਼ਤਾਰ ਨਹੀਂ ਕਰ ਰਹੀ ਉਹ ਸ਼ਰੇਆਮ ਦਨ ਦਿਨਾਉਦੇ ਫਿਰਦੇ ਹਨ ਪੁਲਿਸ ਪ੍ਰਸ਼ਾਸਨ ਦੀ ਕੋਈ ਪਰਵਾਹ ਨਾ ਕਰਦੇ ਹੋਏ ਆਏ ਦਿਨ ਕੋਈ ਨਾ ਕੋਈ ਨਵਾਂ ਕਾਰਾ ਕਰ ਰਹੇ ਹਨ ਇਹਨਾਂ ਲੱਠਮਾਰਾਂ ਤੋਂ ਲੋਕ ਬਹੁਤ ਦੁੱਖੀ ਹੈ।
ਰੋਹ ਭਰੇ ਇਕੱਠ ਵਿੱਚ ਫੈਸਲਾ ਕੀਤਾ ਗਿਆ ਕਿ ਅਜਨਾਲਾ ਪੁਲਿਸ ਦੇ ਲਾਰੇ ਲੱਪਿਆਂ ਤੋਂ ਦੁਖੀ ਹੋ ਕੇ ਪੀੜਤ ਲੋਕਾਂ ਨੂੰ ਪੁਲਿਸ ਤੋਂ ਇਨਸਾਫ ਦਿਵਾਉਣ ਲਈ 13 ਨਵੰਬਰ ਨੂੰ ਥਾਣਾ ਅਜਨਾਲਾ ਦੇ ਸਾਹਮਣੇ ਇਨਸਾਫ਼ ਮਿਲਣ ਤੱਕ ਧਰਨਾ ਲਗਾਇਆ ਜਾਵੇਗਾ, ਜਿਸ ਵਿਚ ਇਲਾਕੇ ਭਰ ਦੇ ਕਿਸਾਨ, ਮਜ਼ਦੂਰ, ਨੌਜਵਾਨ ਤੇ ਔਰਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਇਸ ਭਰਵੇਂ ਇਕੱਠ ਵਿੱਚ ਉਚੇਚੇ ਤੌਰ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਨੇ ਇਕੱਠ ਵਿੱਚ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੀ ਪੁਲਿਸ ਪੰਜਾਬ ਭਰ ਵਿੱਚ ਹੀ ਕਿਸੇ ਨੂੰ ਇਨਸਾਫ਼ ਨਹੀਂ ਦੇਂਦੀ ਰਿਸ਼ਵਤ ਲੈਣ ਤੋਂ ਬਗੈਰ ਕਿਸੇ ਦਾ ਜਾਇਜ ਵੀ ਕੰਮ ਨਹੀਂ ਕਰਦੀ ਅਜਿਹੇ ਜ਼ੁਰਮਾਂ ਨੂੰ ਠੱਲ੍ਹ ਪਾਉਣ ਲਈ ਜਥੇਬੰਦ ਹੋ ਕੇ ਲੜਾਈ ਦੇ ਮੈਦਾਨ ਵਿੱਚ ਉਤਰਨ ਦੀ ਅਪੀਲ ਕੀਤੀ ਅਤੇ ਦੁਖੀ ਲੋਕਾਂ ਦੀ ਬਾਂਹ ਫੜਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਦੇਸਾ ਸਿੰਘ ਤੇ ਦੇਸ਼ ਭਗਤ ਚਰਨ ਸਿੰਘ ਭਿੰਡੀ ਔਲਖ, ਗਾਇਕ ਗੁਰਪਾਲ ਗਿੱਲ ਸੈਦਪੁਰ, ਲਖਬੀਰ ਸਿੰਘ ਤੇੜਾਂ, ਹਰਦੀਪ ਸਿੰਘ ਬੱਗਾ, ਕਰਨੈਲ ਸਿੰਘ ਭਿੰਡੀ ਸੈਦਾਂ, ਸੁੱਖ ਅੰਮ੍ਰਿਤਪਾਲ ਸਿੰਘ ਤੇ ਕੁਲਦੀਪ ਸਿੰਘ ਅਜਨਾਲਾ, ਬਲਕਾਰ ਸਿੰਘ ਪੂਗਾਂ, ਮਨਪ੍ਰੀਤ ਸਿੰਘ ਅਜਨਾਲਾ ਤੇ ਸੁੱਖਾ ਸਿੰਘ ਅਜਨਾਲਾ, ਰਸ਼ਪਾਲ ਸਿੰਘ ਬੱਲ ਲੱਬੇ ਦਰਿਆ, ਜੋਗਿੰਦਰ ਸਿੰਘ ਤੇੜਾਂ ਰਾਜਪੂਤਾਂ, ਰਸ਼ਪਾਲ ਸਿੰਘ ਸਾਹੋਵਾਲ, ਮਹਿੰਦਰ ਸਿੰਘ ਗੁਰਾਲਾ, ਸਤਨਾਮ ਸਿੰਘ ਤੇ ਸੰਤੋਖ ਸਿੰਘ ਅਜਨਾਲਾ, ਮੁਖਤਾਰ ਸਿੰਘ ਗੁਰਾਲਾ ਪ੍ਰੀਤਮ ਸਿੰਘ ਤੇ ਲਾਭ ਸਿੰਘ ਝੁੰਜ, ਜੱਗਪ੍ਰੀਤ ਸਿੰਘ ਜੋਸ਼ ਨੇ ਵੀ ਪੁਲਿਸ ਵਿਰੁੱਧ ਰੱਜ ਕੇ ਭੜਾਸ ਕੱਢੀ।

Scroll To Top