Now Reading
ਮਾਹਿਲਪੁਰ ਵਿਖੇ ਮਨਰੇਗਾ ਵਰਕਰਾਂ ਨੇ ਪੁਤਲਾ ਸਾੜ ਰੋਹ ਪ੍ਰਗਟਾਇਆ

ਮਾਹਿਲਪੁਰ ਵਿਖੇ ਮਨਰੇਗਾ ਵਰਕਰਾਂ ਨੇ ਪੁਤਲਾ ਸਾੜ ਰੋਹ ਪ੍ਰਗਟਾਇਆ


ਮਾਹਿਲਪੁਰ: ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ‘ਤੇ ਸਥਾਨਕ ਬੀਡੀਪੀਓ ਦਫ਼ਤਰ ਅੱਗੇ ਬਲਾਕ ਪ੍ਰਧਾਨ ਸੁਰਿੰਦਰ ਕੌਰ ਮੁਗੋਵਾਲ ਦੀ ਪ੍ਰਧਾਨਗੀ ਹੇਠ ਇਕੱਤਰ ਹੋਏ ਵੱਡੀ ਗਿਣਤੀ ਵਰਕਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਬੀਡੀਪੀਓ ਅਵਤਾਰ ਸਿੰਘ ਨੂੰ ਮੰਗ ਪੱਤਰ ਸੌਂਪਿਆ।
ਇਸ ਤੋਂ ਪਹਿਲਾਂ ਵਰਕਰਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੇਪੀਐੱਮਓ ਦੇ ਆਗੂ ਮਲਕੀਤ ਬਾਹੋਵਾਲ ਅਤੇ ਰਾਮ ਆਸਰਾ ਚੰਦੇਲੀ ਨੇ ਮਨਰੇਗਾ ਵਰਕਰਜ ਦੇ ਹਕ ਵਿੱਚ ਹਾਅ ਦਾ ਨਾਅਰਾਂ ਮਾਰਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਨਰੇਗਾ ਮਜ਼ਦੂਰ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ।
ਯੂਨੀਅਨ ਦੇ ਸੂਬਾ ਕਨਵੀਨਰ ਦੀਪਕ ਤਲਵਾੜਾ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਮਨਰੇਗਾ ਬਜਟ ਵਿਚ ਕਟੌਤੀ ਕਰ ਰਹੀ ਹੈ। ਵਰਕਰਜ ਨੂੰ ਐਕਟ ਮੁਤਾਬਕ 100 ਦਿਨ ਦਾ ਰੁਜ਼ਗਾਰ ਵੀ ਨਹੀ ਮਿਲ ਰਿਹਾ। ਕੀਤੇ ਹੋਏ ਕੰਮ ਦੇ ਪੈਸੇ ਖਜਲ ਖਰਾਬ ਹੋ ਕੇ ਵੀ ਸਮੇਂ ਸਿਰ ਨਹੀਂ ਮਿਲ ਰਹੇ। ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਉਪਰ ਚਲਦਿਆਂ ਪੰਜਾਬ ਅੰਦਰ ਮਨਰੇਗਾ ਯੋਜਨਾ ਬੰਦ ਹੋਣ ਦੇ ਕੰਢੇ ਪਹੁੰਚ ਗਈ ਹੈ। ਪਿੰਡਾਂ ਵਿੱਚ ਸਰਕਾਰ ਦੇ ਘੜਮ ਚੌਧਰੀਆਂ ਅਤੇ ਸੱਤਾਪ੍ਰਸਤ ਪੰਚਾਇਤਾਂ ਦੀ ਮਨਰੇਗਾ ਵਿੱਚ ਦਖਲ ਅੰਦਾਜ਼ੀ ਵਧ ਗਈ ਹੈ। ਪੇਂਡੂ ਮਜ਼ਦੂਰਾਂ ਨੂੰ ਕੰਮ ਦੇਣ ਵਿਚ ਅੜਿਕੇ ਡਾਏ ਜਾ ਰਹੇ ਹਨ। ਨਹਿਰਾਂ, ਕਸੀਆਂ ਅਤੇ ਜੰਗਲਾਤ ਵਿਭਾਗ ਵਿਚ ਮਨਰੇਗਾ ਤਹਿਤ ਕੰਮ ਬੰਦ ਕੀਤੇ ਜਾ ਰਹੇ ਹਨ। ਜਿਸ ਦਾ ਮਨਰੇਗਾ ਵਰਕਰਜ ਵਿੱਚ ਭਾਰੀ ਰੋਸ ਹੈ। ਮਨਰੇਗਾ ਵਰਕਰਜ ਯੂਨੀਅਨ ਪੰਜਾਬ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਇੰਨਾ ਮਨਰੇਗਾ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਦਾ ਵਿਗਲ ਵਜਾਇਆ ਹੈ। ਜਿਸ ਤਹਿਤ ਪੰਜਾਬ ਭਰ ਵਿਚ ਬਲਾਕ ਪੱਧਰ ‘ਤੇ ਅਰਥੀ ਫੂਕ ਮੁਜਾਹਰੇ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪਰ ਪੰਜਾਬ ਵਿਚ ਆਏ ਹੜਾਂ ਦੇ ਮੱਦੇ ਨਜ਼ਰ ਇਹ ਐਕਸ਼ਨ 15 ਸਤੰਬਰ ਤਕ ਕੀਤੇ ਜਾਣਗੇ। ਇਸ ਵਿੱਚ ਵੱਖ ਵੱਖ ਪਿੰਡਾਂ ਦੇ ਮਨਰੇਗਾ ਵਰਕਰਜ ਅਤੇ ਮੇਹਟ ਸ਼ਾਮਲ ਹੋਏ।
ਇਸ ਉਪਰੰਤ ਆਪਣੀਆ ਮੰਗਾਂ ਸਬੰਧਤ ਮੰਗ ਪੱਤਰ ਸੌਂਪਿਆ। ਇਸ ਮੌਕੇ ਸਰਬਜੀਤ ਸਿੰਘ ਮਰੂਲਾ, ਰਜਨੀ ਟੌਲੀਆਂ, ਮਨਦੀਪ ਕੌਰ ਭਗਤੂਪੁਰ, ਸੁਖਵਿੰਦਰ ਕੌਰ ਕਹਾਰਪੁਰ, ਸਰਜੀਤ ਕੌਰ ਦਾਦੂਵਾਲ, ਨਿਰਮਲ ਕੌਰ ਮਹਿੰਗਰੋਵਾਲ, ਕਮਲੇਸ਼ ਕੌਰ ਟੂਟੋਮਜਾਰਾ, ਮਨਜੀਤ ਕੌਰ ਮੇਘੋਵਾਲ ਦਬਾਬਾ ਅਤੇ ਅਵਤਾਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਹਾਜ਼ਰ ਸਾਥੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ।

Scroll To Top