Now Reading
ਜਗਦੀਸ਼ ਚੰਦਰ ਲੁਧਿਆਣਾ ਪ੍ਰਧਾਨ, ਹਰਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਗੁਰਦੀਪ ਸਿੰਘ ਕਲਸੀ ਰਾਏਕੋਟ ਵਿੱਤ ਸਕੱਤਰ ਚੁਣੇ

ਜਗਦੀਸ਼ ਚੰਦਰ ਲੁਧਿਆਣਾ ਪ੍ਰਧਾਨ, ਹਰਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਗੁਰਦੀਪ ਸਿੰਘ ਕਲਸੀ ਰਾਏਕੋਟ ਵਿੱਤ ਸਕੱਤਰ ਚੁਣੇ

ਸ਼ਾਹਪੁਰ ਕੰਢੀ: ਸੈਂਟਰ ਆਫ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਦੀ ਛੇਵੀਂ ਦੋ ਦਿਨਾਂ ਸੂਬਾਈ ਜਥੇਬੰਦਕ ਕਾਨਫਰੰਸ ਵਿੱਚ ਪੰਜਾਬ ਭਰ ਦੇ ਡੈਲੀਗੇਸ਼ਨ ਨੂੰ ਸੰਬੋਧਨ ਕਰਦਿਆਂ ਸੀ ਟੀ ਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਜਗਤ ਮਾਲਾਮਾਲ ਕਰਨ ਵਾਲੀਆਂ ਆਰਥਿਕ ਨੀਤੀਆਂ ਤੇ ਭਾਰਤ ਅਮਰੀਕਾ ਇਕਤਰਫਾ ਵਪਾਰਕ (ਐਫ ਟੀ ਏ) ਸਮਝੌਤਾ ਭਾਰਤ ਦੀ ਮਜ਼ਦੂਰ ਜਮਾਤ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰੇਗਾ। ਚਾਰ ਲੇਬਰ ਕੋਡ ਤੇ ਕੰਮ ਦੇ ਘੰਟੇ ਵਧਾਉਣ ਦਾ ਮਤਲਬ ਮਜ਼ਦੂਰਾਂ ਨੂੰ ਗੁਲਾਮ ਬਣਾਉਣਾ ਹੈ। ਮੋਦੀ ਸਰਕਾਰ ਨੇ ਪਹਿਲਾਂ ਕਿਰਤ ਕਾਨੂੰਨਾਂ ਨੂੰ ਖਤਮ ਕੀਤਾ ਅਤੇ ਹੁਣ ਗਰੀਬਾਂ ਤੋਂ ਵੋਟ ਦਾ ਅਧਿਕਾਰ ਵੀ ਖੋਹਣ ਜਾ ਰਹੀ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਬਿਨਾਂ ਕਿਸੇ ਵਿਰੋਧ ਦੇ ਲਾਗੂ ਕਰ ਰਹੀ ਹੈ।

ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਵੱਲੋਂ ਪੇਸ਼ ਰੀਪੋਰਟ ਕੀਤੀ ਉੱਪਰ ਡੈਲੀਗੇਟ ਸਾਥੀਆਂ ਨੇ ਬਹਿਸ ਵਿਚ ਹਿੱਸਾ ਲੈਂਦਿਆ ਘਾਟਾਂ ਕਮਜ਼ੋਰੀਆਂ ਦੂਰ ਕਰਕੇ ਜਥੇਬੰਦੀ ਨੂੰ ਮਜਬੂਤ ਕਰਨ ਅਤੇ ਸੰਘਰਸ਼ ਨੂੰ ਤਿੱਖਾ ਕਰਨ ਲਈ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਬਹਿਸ ਉਪਰੰਤ ਰੀਪੋਰਟ ਨੂੰ ਸਰਵਸੰਮਤੀ ਨਾਲ ਕੀਤਾ ਗਿਆ।
ਇਕ ਵਿਸ਼ੇਸ਼ ਮਤਾ ਜੰਗ ਨਹੀਂ ਅਮਨ ਚਾਹੀਏ, ਲੇਬਰ ਕੋਡ ਰੱਦ ਕਰੋ ਪੁਰਾਣੇ ਕਿਰਤ ਕਾਨੂੰਨ ਬਹਾਲ ਕਰੋ, ਸਿਹਤ ਸਿੱਖਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰੋ, ਠੇਕੇਦਾਰੀ ਸਿਸਟਮ ਬੰਦ ਕਰੋ ਕੱਚੇ ਕਾਮੇ ਪੱਕੇ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ, ਸਾਰੇ ਸਕੀਮ ਅਧਾਰਿਤ ਵਰਕਰਾਂ ਨੂੰ ਘੱਟੋ-ਘੱਟ ਉਜਰਤ ਮਿਲਣਾ ਯਕੀਨੀ ਕਰੋ, ਦੇਸ਼ ਵਿਰੋਧੀ ਅਮਰੀਕਾ-ਭਾਰਤ ਵਪਾਰ ਸਮਝੌਤਾ ਰੱਦ ਕਰੋ ਅਤੇ ਫਿਰਕੂ ਨਫ਼ਰਤ ਬੰਦ ਕਰੋ ਭਾਈਚਾਰਕ ਸਾਂਝ ਮਜ਼ਬੂਤ ਕਰੋ ਆਦਿ ਮਤੇ ਪਾਸ ਕਰਕੇ ਸੰਘਰਸ਼ ਦੀ ਨਿਸ਼ਾਨਦੇਹੀ ਕੀਤੀ।

ਸੀ ਟੀ ਯੂ ਪੰਜਾਬ ਦੀ ਨਵੀਂ ਟੀਮ ਦੀ ਚੋਣ ਕੀਤੀ ਜਿਸ ਵਿਚ ਕਾਮਰੇਡ ਜਗਦੀਸ਼ ਚੰਦਰ ਲੁਧਿਆਣਾ ਪ੍ਰਧਾਨ, ਹਰਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਅਤੇ ਗੁਰਦੀਪ ਸਿੰਘ ਕਲਸੀ ਰਾਏਕੋਟ ਵਿੱਤ ਸਕੱਤਰ, ਕਾਮਰੇਡ ਨੱਥਾ ਸਿੰਘ ਢਡਵਾਲ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਮੰਗਤ ਰਾਮ ਪਾਸਲਾ, ਸੱਜਣ ਸਿੰਘ, ਜਸਵੰਤ ਸਿੰਘ ਸੰਧੂ, ਧਿਆਨ ਸਿੰਘ ਠਾਕੁਰ, ਗੰਗਾ ਪ੍ਰਸਾਦ, ਹਰੀਮੁਨੀ ਸਿੰਘ ਮੀਤ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਸਕੱਤਰ, ਮਾਸਟਰ ਸੁਭਾਸ਼ ਸ਼ਰਮਾ, ਲਾਲ ਚੰਦ ਮਾਨਸਾ, ਕਿਰਪਾਲ ਸਿੰਘ ਗਿੱਲ, ਜਗਤਾਰ ਸਿੰਘ ਕਰਮਪੁਰਾ, ਅਮਰਜੀਤ ਘਨੌਰ, ਸਰਬਜੀਤ ਸਿੰਘ ਵੜੈਚ, ਬਲਰਾਮ ਸਿੰਘ ਲੁਧਿਆਣਾ, ਜਗੀਰ ਸਿੰਘ ਬਟਾਲਾ ਆਦਿ ਜਾਇੰਟ ਸਕੱਤਰ ਅਹੁਦੇਦਾਰਾਂ ਸਮੇਤ 50 ਮੈਂਬਰੀ ਸੂਬਾਈ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ।
ਚੋਣ ਉਪਰੰਤ ਕੇਂਦਰ ਤੇ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਰਵੱਈਏ ਤੇ ਨੀਤੀਗਤ ਫ਼ੈਸਲਿਆਂ ਖਿਲਾਫ ਸੀ ਟੀ ਯੂ ਪੰਜਾਬ ਆਜ਼ਾਦਾਨਾ ਤੇ ਪੰਜਾਬ ਦੀਆਂ ਹੋਰ ਮਜ਼ਦੂਰ ਪੱਖੀ ਟਰੇਡ ਯੂਨੀਅਨਾਂ ਨਾਲ ਮਿਲ ਕੇ ਸਾਂਝੇ ਸੰਘਰਸ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

Scroll To Top