
ਅੰਮ੍ਰਿਤਸਰ: “ਫਾਸ਼ੀ ਹਮਲਿਆਂ ਵਿਰੋਧੀ ਫਰੰਟ” ਵਲੋਂ ਸੰਘ- ਬੀਜੇਪੀ ਦੇ ਫਿਰਕੂ ਫਾਸ਼ੀ ਏਜੰਡੇ ਨੂੰ ਭਾਂਜ ਦੇਣ, ਦੇਸ਼ – ਵਿਦੇਸ਼ੀ ਕਾਰਪੋਰੇਟ ਦੇ ਹਿੱਤ ਪੂਰਦੀਆਂ ਨਵ ਉਦਾਰਵਾਦੀ ਨੀਤੀਆਂ ਨੂੰ ਰੱਦ ਕਰਵਾਉਣ, ਚਾਰ ਲੇਬਰ ਕੋਡ ਰੱਦ ਕਰਵਾਉਣ ਤੇ ਖੇਤੀ ਅਤੇ ਪ੍ਰਚੂਨ ਵਪਾਰ ਨੂੰ ਤਬਾਹ ਕਰਨ ਵਾਲੇ ਵਿਦੇਸ਼ ਵਪਾਰ ਸਮਝੌਤੇ ਨੂੰ ਰੱਦ ਕਰਵਾਉਣ ਲਈ ਸੀਪੀਆਈ, ਆਰਐੱਮਪੀਆਈ, ਸੀਪੀਆਈ (ਐੱਮਐੱਲ) ਲਿਬਰੇਸ਼ਨ, ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਸੈਕੜੇ ਕਾਰਕੁੰਨਾਂ, ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਵੱਲੋਂ ਅੱਜ ਇਥੇ ਕੰਪਨੀ ਬਾਗ ਵਿਖੇ ਸਾਥੀ ਨਰਿੰਦਰ ਬੱਲ, ਜਗਤਾਰ ਸਿੰਘ ਕਰਮਪੁਰਾ, ਸ਼ਮਸੇਰ ਸਿੰਘ ਹੇਰ ਅਤੇ ਸਤਨਾਮ ਸਿੰਘ ਝੰਡੇਰ ਦੀ ਪ੍ਰਧਾਨਗੀ ਹੈਠ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ ਕੀਤਾ।
ਉੱਪਰੋਕਤ ਇਕੱਠ ਨੂੰ ਸੰਬੋਧਨ ਕਰਦਿਆਂ ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ, ਗੂਰਨਾਮ ਸਿੰਘ ਦਾਊਦ, ਕਾ, ਅਮਰਜੀਤ ਸਿੰਘ ਆਸਲ, ਲੱਖਬੀਰ ਸਿੰਘ ਨਿਜਾਮਪੁਰ, ਜਤਿੰਦਰ ਸਿੰਘ ਛੀਨਾ, ਸੁੱਖਦੇਵ ਸਿੰਘ ਸਹਿੰਸਰਾ, ਮੰਗਲ ਸਿੰਘ ਧਰਮਕੋਟ ਅਤੇ ਬਲਬੀਰ ਸਿੰਘ ਮੂਧਲ ਨੇ ਕਿਹਾ ਕਿ ਨਿੱਤ ਵੱਧ ਰਹੀ ਮਹਿੰਗਾਈ, ਬੇਰੁਜਗਾਰੀ ਤੇ ਵਿਆਪਿਕ ਫੈਲਿਆਂ ਭ੍ਰਿਸ਼ਟਾਚਾਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਸਿੱਟਾ ਹੈ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਰਾਜ ਕਰ ਰਹੀ ਪਾਰਟੀ ਬੀਜੇਪੀ ਆਰਐੱਸਐੱਸ ਨੇ ਦੇਸ਼ ਦੇ ਸਾਰੇ ਜਮਹੂਰੀ ਅਦਾਰਿਆਂ ਅੰਦਰ ਕਬਜਾ ਕਰਕੇ ਜਮਹੂਰੀਅਤ ਨੂੰ ਖਤਰਾ ਖੜਾ ਕਰ ਦਿੱਤਾ ਹੈ ਅਤੇ ਦੇਸ਼ ਅੰਦਰ ਘੱਟ ਗਿਣਤੀਆਂ, ਬੁੱਧੀਜੀਵੀਆਂ ਅਤੇ ਸ਼ਹਿਰੀ ਅਜਾਦੀ ਦੇ ਹਿਮਾਇਤੀਆਂ ਨੂੰ ਬਿਨਾਂ ਮਕੁੱਦਮਾ ਚਲਾਏ ਜੇਲਾਂ ਅੰਦਰ ਬੰਦ ਕੀਤਾ ਹੋਇਆ ਹੈ।. ਇਸ ਲਈ ਅੱਜ ਲੋੜ ਹੈ ਕਿ ਸਮੂੰਹ ਧਰਮ ਨਿਰਪੱਖ, ਜਮਹੂਰੀ ਸ਼ਕਤੀਆਂ ਅਤੇ ਇਸ ਏਜੰਡੇ ਦੀਆਂ ਵਿਰੋਧੀ ਪਾਰਟੀਆਂ ਨੂੰ ਇੱਕਮੁੱਠ ਹੋ ਕਿ ਇਹਨਾਂ ਦੇ ਫਿਰਕੂ ਫਾਸੀ ਹਮਲੇ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ। ਅੱਜ ਲੋੜ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਇਆ ਜਾਵੇ। ਅਖੀਰ ਵਿੱਚ ਬੁਲਾਰਿਆਂ ਨੇ ਬੀਜੇਪੀ ਵੱਲੋਂ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਅੰਦਰ ਕਬਜਾ ਕਰਨ ਲਈ ਸੁਰੂ ਕੀਤੀ ਗਈ ਮੁਹਿੰਮ ਨੂੰ ਕਦਾਚਿੱਤ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਇਕੱਠ ਅੰਦਰ ਜੋਰਦਾਰ ਆਵਾਜ਼ ਉਠਾਈ ਕਿ ਅਮਰੀਕਾ – ਇੰਜਰਾਈਲ ਜੰਗ ਬਾਜ ਜੁੰਡਲੀ ਥੱਲੇ ਲੱਗੀ ਮੋਦੀ ਸਰਕਾਰ ਨੂੰ ਚੱਲਦਾ ਕੀਤਾ ਜਾਵੇ। ਇਸ ਸਮੇਂ ਬਲਦੇਵ ਸਿੰਘ ਸੈਦਪੁਰ, ਬਲਦੇਵ ਸਿੰਘ ਵੇਰਕਾ, ਮੰਗਲ ਸਿੰਘ ਖਜਾਲਾ, ਗੁਰਮੇਜ ਸਿੰਘ ਤਿੰਮੋਵਾਲ, ਰਵਿੰਦਰ ਸਿੰਘ ਛੱਜਲਵੱਡੀ ਆਦਿ ਹਾਜ਼ਰ ਸਨ।