
ਵੈਰੋਵਾਲ: ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਵੈਰੋਵਾਲ, ਜੋਗਿੰਦਰ ਸਿੰਘ ਖਡੂਰ ਸਾਹਿਬ ਦੀ ਅਗਵਾਈ ਵਿੱਚ ਵਿਧਾਇਕ ਅਤੇ ਥਾਣਾ ਮੁਖੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਆਗੂਆਂ ਨੇ ਬੋਲਦਿਆਂ ਦੱਸਿਆ ਪਿਛਲੇ ਦਿਨੀਂ ਪਿੰਡ ਤੁੜ ਦੀਆਂ ਮਜ਼ਦੂਰ ਔਰਤਾਂ ਨੂੰ ਗਲਤ ਸ਼ਬਦਾਵਲੀ ਬੋਲਣ ਵਾਲੇ ਤੇ ਕਾਰਵਾਈ ਨਾ ਕਰਨ ਸਬੰਧੀ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ 12 ਅਪਰੈਲ ਨੂੰ ਚੌਂਕੀ ਫਤਿਹਾਬਾਦ ਧਰਨਾ ਲਗਾਇਆ ਗਿਆ ਸੀ, ਚੌਂਕੀ ਇੰਚਾਰਜ ਲਖਬੀਰ ਸਿੰਘ ਵਲੋਂ ਧਰਨਾਕਾਰੀਆਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ ਗਿਆ ਸੀ। 12 ਮਈ ਤੱਕ ਲਗਾਤਾਰ ਇਸੇ ਤਰੀਕੇ ਨਾਲ ਥਾਣਾ ਮੁਖੀ ਅਤੇ ਹਲਕਾ ਵਿਧਾਇਕ ਖਡੂਰ ਸਾਹਿਬ ਦੇ ਲਗਾਤਾਰ ਪੁਤਲੇ ਫੂਕੇ ਜਾਣਗੇ ਤਾਂ ਕਿ ਦੋਸ਼ੀਆਂ ਤੇ ਕਾਰਵਾਈ ਕਰਵਾਈ ਜਾ ਸਕੇ। ਆਗੂਆਂ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਦਾ ਰਿਸ਼ਤੇਦਾਰ ਸਰਵਨ ਸਿੰਘ ਧੁੰਨ ਦੇ ਨਾਲ ਗਨਮੈਨ ਹੈ, ਇਸ ਕਰਕੇ ਦੋਵਾਂ ਵਿਧਾਇਕਾਂ ਦਾ ਦਬਾਅ ਹੋਣ ਕਾਰਨ ਪੁਲੀਸ ਕਾਰਵਾਈ ਨਹੀਂ ਕਰ ਰਹੀ। ਇਸ ਕਰਕੇ ਲਗਾਤਾਰ ਪੁਤਲੇ ਸਾੜਨ ਤੋਂ ਬਾਅਦ ਇਨਸਾਫ ਨਾ ਮਿਲਿਆ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ।ਇਸ ਸਮੇਂ ਬਾਬਾ ਗੁਰਬਚਨ ਸਿੰਘ, ਮੰਗਲ ਸਿੰਘ ਖਡੂਰ ਸਾਹਿਬ, ਦਿਲਬਾਗ ਸਿੰਘ ਨਾਗੋਕੇ, ਦਲੇਰ ਸਿੰਘ ਵੈਰੋਵਾਲ, ਸੁੱਖਾ ਸਿੰਘ ਰਾਮਪੁਰਾ, ਸੁਖਵਿੰਦਰ ਸਿੰਘ ਮਗਲਾਣੀ, ਗੁਰਨਾਮ ਸਿੰਘ ਵੈਰੋਵਾਲ, ਕਸ਼ਮੀਰ ਸਿੰਘ ਰਾਮਪੁਰਾ, ਲਖਵਿੰਦਰ ਕੌਰ, ਗੁਰਨਾਮ ਸਿੰਘ ਵੈਰੋਵਾਲ, ਨਿਰਮਲਜੀਤ ਕੌਰ ਵੈਰੋਵਾਲ, ਕਸ਼ਮੀਰ ਸਿੰਘ ਰਾਮਪੁਰ, ਸੁਖਦੇਵ ਸਿੰਘ ਉੱਪਲ, ਸੁਖਵਿੰਦਰ ਸਿੰਘ ਵੈਰੋਵਾਲ, ਬੀਬੀ ਚਰਨ ਕੌਰ ਮਗਲਾਣੀ ਬਲਕਾਰ ਸਿੰਘ ਰਾਮਪੁਰਾ ਆਦਿ ਹਾਜ਼ਰ ਸਨ।