Now Reading
ਸਤਵੰਤ ਸਿੰਘ ਭੱਟੀਕੇ ਦਾ ਦੇਹਾਂਤ, ਪਾਰਟੀ ਵਲੋਂ ਹਮਦਰਦੀ ਦਾ ਪ੍ਰਗਟਾਵਾ

ਸਤਵੰਤ ਸਿੰਘ ਭੱਟੀਕੇ ਦਾ ਦੇਹਾਂਤ, ਪਾਰਟੀ ਵਲੋਂ ਹਮਦਰਦੀ ਦਾ ਪ੍ਰਗਟਾਵਾ


ਰਈਆ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਸਰਗਰਮ ਆਗੂ ਸਾਥੀ ਸਤਵੰਤ ਸਿੰਘ ਭੱਟੀਕੇ ਦਾ ਦੇਹਾਂਤ ਹੋ ਗਿਆ। ਉਹ ਪਿੱਛਲੇ ਲਗਭਗ ਤਿੰਨ ਸਾਲ ਤੋਂ ਕੈਂਸਰ ਤੋਂ ਪੀੜਤ ਸਨ। ਸਖਤ ਬੀਮਾਰ ਹੋਣ ਦੇ ਬਾਵਜੂਦ ਉਹ ਪਾਰਟੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੀਤੇ ਐਕਸ਼ਨਾਂ ਵਿੱਚ ਦ੍ਰਿੜਤਾ ਨਾਲ ਹਿੱਸਾ ਲੈਂਦੇ ਰਹੇ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੱਟੀਕੇ‌, ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂਆਂ ਵੱਲੋਂ ਵਿਛੜੇ ਆਗੂ ਦੀ ਮਿ੍ਤਕ ਦੇਹ ਉੱਪਰ ਪਾਰਟੀ ਦਾ ਝੰਡਾ ਪਾ ਕੇ ਸ਼ਰਧਾ ਅਰਪਿਤ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸਰਵ ਸਾਥੀ ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ ਤੋਂ ਇਲਾਵਾ ਹਰਪ੍ਰੀਤ ਸਿੰਘ ਬੁਟਾਰੀ, ਰਛਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਸਵਿੰਦਰ ਸਿੰਘ ਖਹਿਰਾ, ਪਰਗਟ ਸਿੰਘ ਟੌਂਗ, ਬਲਰਾਜ ਸਿੰਘ ਸੁਧਾਰ, ਹੀਰਾ ਸਿੰਘ ਸੈਦਪੁਰ, ਕਰਮ ਸਿੰਘ ਸੈਦਪੁਰ, ਬਖਤੌਰ ਸਿੰਘ ਰਸੂਲਪੁਰ, ਹਰਭਜਨ ਸਿੰਘ ਫੇਰੂਮਾਨ, ਪ੍ਰੀਤਮ ਸਿੰਘ ਛੀਨਾ ਆਦਿ ਆਗੂ ਹਾਜ਼ਰ ਸਨ।

Scroll To Top