Now Reading
ਵੱਖ-ਵੱਖ ਆਗੂਆਂ ਨੇ ਮਾਸਟਰ ਭਗਤ ਰਾਮ ਨੂੰ ਕੀਤਾ ਯਾਦ

ਵੱਖ-ਵੱਖ ਆਗੂਆਂ ਨੇ ਮਾਸਟਰ ਭਗਤ ਰਾਮ ਨੂੰ ਕੀਤਾ ਯਾਦ

ਨੂਰਮਹਿਲ: ਪਿੰਡ ਭਾਰਦਵਾਜੀਆਂ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਮਾਸਟਰ ਭਗਤ ਰਾਮ ਨੂੰ ਵੱਖ ਵੱਖ ਆਗੂਆਂ ਨੇ ਸ਼ਰਧਾਂਜ਼ਲੀਆਂ ਭੇਟ ਕੀਤੀਆਂ। ਸੀਪੀਆਈ (ਐੱਮ) ਦੇ ਸੁਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਪਰਮਜੀਤ ਸਿੰਘ ਰੰਧਾਵਾ, ਲਛਮਣ ਸਿੰਘ ਜੌਹਲ, ਸਾਬਕਾ ਸਰਪੰਚ ਰਜਿੰਦਰ ਕੁਮਾਰ, ਪਰਮਿੰਦਰ ਜੌਹਲ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਆਗੂਆਂ ਨੇ ਲੋਕ ਪੱਖੀ ਲਹਿਰ ਚ ਕੰਮ ਕਰਨ ਵੇਲੇ ਦੀਆਂ ਸਾਂਝਾ ਨੂੰ ਤਾਜ਼ਾ ਕੀਤਾ।

ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਨੀਲਮ, ਮਾਸਟਰ ਭਗਤ ਰਾਮ ਦੇ ਪਰਵਾਰਕ ਮੈਂਬਰਾਂ, ਬੇਟੇ ਸੁਰਜੀਤ ਕੁਮਾਰ, ਪਤਨੀ ਰਾਜਵਿੰਦਰ ਕੌਰ, ਤਜਿੰਦਰ ਕੁਮਾਰ ਮਹਿੰਮੀ, ਪੁੱਤਰ ਪ੍ਰੋਮਿਲਾ ਜੱਖੂ, ਵਿਜੈ ਜੱਖੂ ਧੀ ਜੁਆਈ ਰੀਟਾ ਅਹੀਰ/ ਪ੍ਰੇਮ ਅਹੀਰ ਧੀ ਜੁਆਈ ਆਦਿ ਵੀ ਹਾਜ਼ਰ ਸਨ। ਇਸ ਸਮੇਂ ਪਿੰਡ ਵਾਸੀਆਂ ਨੇ ਹੋਰ ਪੁੱਜੇ ਸਾਥੀਆਂ ਨੇ ਤਸਵੀਰ ਤੇ ਫੁਲ ਮਲਾਵਾਂ ਨਾਲ ਸ਼ਰਧਾਂਜਲੀਆਂ ਭੇਟ ਕੀਤੀਆਂ।

Scroll To Top