Now Reading
ਸੰਯੁਕਤ ਕਿਸਾਨ ਮੋਰਚੇ, ਟਰੇਡ ਯੂਨੀਅਨਾਂ ਦੇ ਸਾਂਝੇ ਫਰੰਟ ਅਤੇ ਜਨਤਕ ਜਥੇਬੰਦੀਆਂ ਦੀ ਲੁਧਿਆਣਾ ‘ਚ ਹੋਈ ਸਾਝੀ ਮੀਟਿੰਗ

ਸੰਯੁਕਤ ਕਿਸਾਨ ਮੋਰਚੇ, ਟਰੇਡ ਯੂਨੀਅਨਾਂ ਦੇ ਸਾਂਝੇ ਫਰੰਟ ਅਤੇ ਜਨਤਕ ਜਥੇਬੰਦੀਆਂ ਦੀ ਲੁਧਿਆਣਾ ‘ਚ ਹੋਈ ਸਾਝੀ ਮੀਟਿੰਗ

ਲੁਧਿਆਣਾ: ਅੱਜ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਡੀ.ਪੀ. ਮੌੜ, ਰਘਵੀਰ ਸਿੰਘ ਬੈਨੀਪਾਲ, ਸੁਖਵਿੰਦਰ ਲੋਟੇ ਤੇ ਜਗਦੀਸ਼ ਚੰਦ ਦੀ ਪ੍ਰਧਾਨਗੀ ਹੇਠ ਸੰਯੁਕਤ ਕਿਸਾਨ ਮੋਰਚੇ, ਟਰੇਡ ਯੂਨੀਅਨਾਂ ਤੇ ਜਨਤਕ ਜਥੇਬੰਦੀਆਂ ਦੀ ਜ਼ਿਲ੍ਹਾ ਲੁਧਿਆਣਾ ਦੀ ਸਾਂਝੀ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਕਿ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆ ਭੇਟ ਕਰਦਿਆਂ ਇੱਕ ਦਿਨ ਨੂੰ ਸਾਮਰਾਜ ਵਿਰੋਧੀ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਆਖਿਆ ਕਿ 23 ਮਾਰਚ 1931 ਨੂੰ ਅਜ਼ਾਦੀ ਦੇ ਪਰਵਾਨਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਸ਼ਹੀਦੀ ਪਾਂਪਤ ਕਰਨ ਤੋ ਪਹਿਲਾ ਸੁਪਨਾ ਲਿਆ ਸੀ ਕਿ ਸਾਡਾ ਦੇਸ਼ ਅਜ਼ਾਦ ਹੋਕੇ ਕਿਰਤੀ ਕਿਸਾਨਾਂ ਦੇ ਪੱਖ ਵਿੱਚ ਨੀਤੀਗਤ ਫੈਸਲੇ ਲਵੇਗਾ ਅਤੇ ਸਾਮਰਾਜੀ ਨੀਤੀਆਂ ਤੋਂ ਇੱਥੋਂ ਦੇ ਮਿਹਨਤਕਸ਼ ਲੋਕ ਮੁਕਤ ਹੋ ਜਾਣਗੇ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮੁੜ ਦੇਸ਼ ਵਿੱਚ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਪਈ ਹੈ। ਜਿਸ ਨੂੰ ਰੋਕਣ ਲਈ 23 ਮਾਰਚ ਨੂੰ ਦੇਸ਼ ਭਰ ਦੇ ਲੋਕ ਸਾਮਰਾਜ ਵਿਰੋਧੀ ਦਿਵਸ ਦੇ ਤੌਰ ਤੇ ਮਨਾਉਣਗੇ। ਅੱਜ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੀ ਅਲੋਚਨਾ ਵੀ ਕੀਤੀ। ਇਸ ਮੌਕੇ ਤੇ ਫੈਸਲਾ ਕੀਤਾ ਕਿ ਸਾਰੀਆਂ ਜਥੇਬੰਦੀਆਂ ਵੱਧ ਤੋ ਵੱਧ ਸਮਾਗਮ ਕਰਕੇ ਇਸ ਐਕਸ਼ਨ ਨੂੰ ਕਾਮਯਾਬ ਕਰਨਗੀਆਂ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਹਰਨੇਕ ਸਿੰਘ ਗੁੱਜਰਵਾਲ, ਆਲ ਇੰਡੀਆ ਕਿਸਾਨ ਸਭਾ (1936) ਦੇ ਚਮਕੌਰ ਸਿੰਘ ਬਰਮੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਹਰਵਿੰਦਰ ਸਿੰਘ, ਸੀ ਟੀ ਯੂ ਪੰਜਾਬ ਦੇ ਬਲਰਾਮ, ਸੀਟੂ ਦੇ ਅਮਰਨਾਥ ਕੂੰਮਕਲਾਂ, ਸਮਰ ਬਹਾਦਰ, ਜੁਗਿਦਰ ਰਾਮ, ਰਾਮ ਲਾਲ, ਹਨੂੰ ਪ੍ਰਸ਼ਾਦ ਦੂਬੇ, ਮੋਲਡਰ ਐਡ ਸਟੀਲ ਵਰਕਰਜ ਯੂਨੀਅਨ ਦੇ ਹਰਜਿੰਦਰ ਸਿੰਘ, ਟੀ ਐਸ ਯੂ (ਭੰਗਲ) ਦੇ ਜਸਵਿੰਦਰ ਸਿੰਘ, ਜਮੀਰ ਹਸੈਨ ਆਦਿ ਹਾਜ਼ਰ ਸਨ।

Scroll To Top