Now Reading
ਆਈ.ਟੀ.ਖੇਤਰ ਵਿਚ ਰੁਜ਼ਗਾਰ ਦੀ ਪਤਲੀ ਹਾਲਤ

ਆਈ.ਟੀ.ਖੇਤਰ ਵਿਚ ਰੁਜ਼ਗਾਰ ਦੀ ਪਤਲੀ ਹਾਲਤ

ਭਾਰਤ ਦੀ ਦਰਮਿਆਨੀ ਜਮਾਤ ਦੀਆਂ ਤਨਖਾਹਾਂ ਪਿਛਲੇ 10 ਸਾਲਾਂ ਵਿਚ ਸਥਿਰ ਰਹੀਆਂ ਹਨ, ਜਦੋਂਕਿ ਜ਼ਿੰਦਗੀ ਜਿਉਣ ਦੀਆਂ ਲਾਗਤਾਂ ਦੁਗਣੀ ਹੋ ਗਈ ਹੈ।ਰੁਜ਼ਗਾਰ ਦੇ ਪੈਦਾ ਹੋਣ ਦੀ ਹਾਲਤ ਹੋਰ ਵੀ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੀ ਹਾਲਤ ਦਰਸਾਉਂਦੀ ਹੈ।
d ਭਾਰਤ ਦੀਆਂ ਸਿਖਰਲੀਆਂ ਆਈ.ਟੀ.ਕੰਪਨੀਆਂ ਨੇ 2025-26 ਦੇ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਸਿਰਫ 17 ਨਵੇਂ ਕਾਮਿਆਂ ਨੂੰ ਰੁਜ਼ਗਾਰ ਦਿੱਤਾ ਹੈ। ਜਦੋਂਕਿ 2024-25 ਦੇ ਇਸੇ ਸਮੇਂ ਦੌਰਾਨ 17,764 ਨਵੇਂ ਕਾਮਿਆਂ ਨੂੰ ਰੁਜ਼ਗਾਰ ਮਿਲਿਆ ਸੀ।
d ਇਹ ਹਾਲਤ ਭਾਰਤ ਦੇ ਸਭ ਤੋਂ ਚਮਕਦਾਰ ਖੇਤਰ ਦੀ ਹੈ। ਜਿਸਨੇ ਲੱਖਾਂ ਲੋਕਾਂ ਨੂੰ ਖੁਸ਼ਹਾਲੀ ਪ੍ਰਦਾਨ ਕੀਤੀ ਸੀ। ਇਹ ਕੋਈ ਚੱਕਰਵਾਤੀ ਵਰਤਾਰਾ ਨਹੀਂ ਬਲਕਿ ਇਹ ਆਉਣ ਵਾਲੇ ਸਮੇਂ ਦੀ ਤਸਵੀਰ ਹੈ।
d ਆਉਣ ਵਾਲੇ ਸਮੇਂ ਵਿਚ ਬੇਰੁਜ਼ਗਾਰੀ ਦੀ ਗੰਭੀਰ ਸਥਿਤੀ ਨਾਲ ਸਾਨੂੰ ਦੋ ਚਾਰ ਹੋਣਾ ਪਵੇਗਾ। ਸਾਡੇ ਹਾਕਮ ਇਸ ਮਾਮਲੇ ਵਿਚ ਚੇਤਾਵਨੀ ਪੂਰੀ ਤਰ੍ਹਾਂ ਸਪੱਸ਼ਟ ਸੁਣਾਈ ਦੇਣ ਦੇ ਬਾਵਜੂਦ ਵੀ ਅੰਨ੍ਹੇ ਬੋਲੇ ਹੋਏ ਬੈਠੇ ਹਨ।
d ਮੋਦੀ ਸਰਕਾਰ ਦੇ ਨਿੱਤ ਦੇ ਧੂੰਮ ਧੜੱਕੇ ਅਧਾਰਤ ਪ੍ਰਚਾਰ ਕਰਕੇ ਪਹਿਲਾਂ ਤਾਂ ਇਹ ਲੱਗਦਾ ਸੀ ਕਿ ਇਹ ਕੋਈ ਏ.ਆਈ. ਰਾਹੀਂ ਤਿਆਰ ਕੀਤੀ ਝੂਠੀ ਖ਼ਬਰ ਹੈ। ਪਰ ਦੇਸ਼ ਦੇ ਪ੍ਰਸਿੱਧ ਅਖਬਾਰ ਵੱਲੋਂ ਛਾਪੀ ਹੇਠਲੀ ਤਾਲਿਕਾ ਇਸਨੂੰ ਸਪੱਸ਼ਟ ਕਰਦੀ ਹੈ :

Scroll To Top