Now Reading
ਸਾਹਿਤ ਤੇ ਸਭਿਆਚਾਰ (ਸੰਗਰਾਮੀ ਲਹਿਰ-ਜਨਵਰੀ 2026)

ਸਾਹਿਤ ਤੇ ਸਭਿਆਚਾਰ (ਸੰਗਰਾਮੀ ਲਹਿਰ-ਜਨਵਰੀ 2026)

ਕਹਾਣੀ

ਦੋ ਮੁਲਕ ਇੱਕੋ ਦਾਸਤਾਨ

  • ਅਬਦੁਲ ਗ਼ਨੀ ਸ਼ੇਖ
    ਹਿੰਦੋਸਤਾਨ ਦੀ ਵੰਡ ਨੇ ਸਿਰਫ਼ ਇੱਕ ਮੁਲਕ ਦੀ ਹੋਣੀ ਉਤੇ ਹੀ ਅਸਰ ਨਹੀਂ ਪਾਇਆ। ਇਸ ਨੇ ਕਸਬੇ, ਪਿੰਡ ਤੇ ਘਰ ਜੋ ਕਦੇ ਇੱਕ ਸਨ, ਪਾੜ ਛੱਡੇ ਹਨ। ਕਹਿੰਦੇ ਹਨ ਲਾਈਨ ਆਫ਼ ਕੰਟ੍ਰੋਲ ’ਤੇ ਇਹੋ ਜਿਹੇ ਪਿੰਡ ਵੀ ਹਨ ਜਿੱਥੇ ਇਕ ਭਰਾ ਦੂਜੇ ਬੰਨ੍ਹੇ ਆਪਣੇ ਭਰਾ ਨੂੰ ਖੇਤਾਂ ’ਚ ਹਲ ਵਾਹੁੰਦੇ ਨੂੰ, ਪਾਣੀ ਲਾਉਂਦੇ ਨੂੰ, ਫ਼ਸਲਾਂ ਦੀ ਵਾਢੀ ਅਤੇ ਥ੍ਰੈਸ਼ਿੰਗ ਕਰਦੇ ਨੂੰ ਵੇਖ ਸਕਦਾ ਹੈ। ਪਰ ਜੇ ਉਹ ਆਪਣੇ ਓਸੇ ਭਰਾ ਨੂੰ ਦੂਜੇ ਪਾਸੇ ਮਿਲਣਾ ਚਾਹੇ ਤਾਂ ਉਸ ਨੂੰ ਆਪਣੇ ਪਿੰਡੋਂ ਕਈ ਕਿਲੋਮੀਟਰ ਤੁਰ ਕੇ ਜਾਣਾ ਪਏਗਾ ਅਤੇ ਲੇਹ ਪੁੱਜਣ ਲਈ ਅਠਾਰਾਂ ਹਜ਼ਾਰ ਫੁੱਟ ਉੱਚਾ ਖੜਦੌਂਗ ਪਾਸ ਲੰਘਣਾ ਪਵੇਗਾ। ਓਥੋਂ ਉਹ ਨਵੀਂ ਦਿੱਲੀ ਲਈ ਉਡਾਨ ਫੜ੍ਹ ਸਕਦਾ ਹੈ। ਰਾਜਧਾਨੀ ਵਿਚ ਕਈ ਮਹੀਨਿਆਂ ਦੇ ਸੰਘਰਸ਼ ਅਤੇ ਉਡੀਕ ਤੋਂ ਪਿੱਛੋਂ ਜੇਕਰ ਉਸ ਨੂੰ ਵੀਜ਼ਾ ਮਿਲ ਜਾਏ ਤਾਂ ਉਹ ਇਸਲਾਮਾਬਾਦ ਜਾਂ ਲਹੌਰ ਆਪਣੇ ਭਰਾ ਨੂੰ ਮਿਲਣ ਜਾਣ ਲਈ ਪੁੱਜ ਸਕਦਾ ਹੈ। ਪਰ ਹਿਮਾਲਿਆਈ ਖਿੱਤੇ ਵਾਲੇ ਆਪਣੇ ਭਰਾ ਦੇ ਆਪਣੇ ਪਿੰਡ ਨਹੀਂ। ਆਪਣੇ ਭਰਾ ਦੇ ਘਰ ਦੇ ਏਨਾ ਨੇੜੇ ਹੋਣ ਦੇ ਬਾਵਜੂਦ, ਉਹ ਕਿੰਨੀ ਦੂਰ ਹੁੰਦਾ ਹੈ। ਜਿਵੇਂ ਅਸਮਾਨ ਵਿਚ ਤਾਰਾ ਜਿਸ ਨੂੰ ਉਹ ਦੇਖ ਤਾਂ ਸਕਦਾ ਹੈ ਪਰ ਛੂਹ ਨਹੀਂ ਸਕਦਾ।
    ਮੇਰਾ ਵੱਡਾ ਭਰਾ, ਕਾਗਾ ਦੀਨ ਮੁਹੰਮਦ ਬਾਲਟਿਸਤਾਨ ਦੇ ਸਭ ਤੋਂ ਵੱਡੇ ਕਸਬੇ ਸਕਾਰਦੋ ਵਿਖੇ ਰਹਿੰਦਾ ਹੈ। ਬਾਲਟਿਸਤਾਨ ਵੰਡ ਤੋਂ ਪਹਿਲਾਂ ਜੰਮੂ-ਕਸ਼ਮੀਰ ਦਾ ਇੱਕ ਸੂਬਾ ਹੁੰਦਾ ਸੀ। ਡੋਗਰਾ ਪ੍ਰਸ਼ਾਸਨ ਦਾ ਪ੍ਰਮੁੱਖ ਪ੍ਰਸ਼ਾਸਕ ਵਜ਼ੀਰ ਗਰਮੀਆਂ ਦੇ ਛੇ ਮਹੀਨੇ ਲੇਹ ਵਿਖੇ ਤੇ ਸਰਦੀਆਂ ਦੇ ਛੇ ਮਹੀਨੇ ਸਕਾਰਦੋ ਰਹਿੰਦਾ ਸੀ। ਉਸਦਾ ਸਾਰਾ ਅਮਲਾ-ਫੈਲਾ ਵੀ ਉਸਦੇ ਨਾਲ ਹੀ ਲੇਹ ਤੋਂ ਸਕਾਰਦੋ ਚਲੇ ਜਾਂਦਾ ਸੀ। ਮੇਰਾ ਭਰਾ ਵਜ਼ੀਰ ਦਾ ਕਲਰਕ ਸੀ।
    1947 ਵਾਲੇ ਸਾਲ ਹੁਨਾਲੇ ਨੇ ਲੇਹ ਉੱਤੇ ਇੱਕ ਲੰਮਾ ਪਰਛਾਵਾਂ ਪਾ ਦਿੱਤਾ। ਹਿੰਦੋਸਤਾਨ ਵੰਡਿਆ ਗਿਆ। ਦੁਨੀਆ ਦੇ ਨਕਸ਼ੇ ’ਤੇ ਪਾਕਿਸਤਾਨ ਨਾਂ ਦਾ ਨਵਾਂ ਮੁਲਕ ਉੱਭਰ ਆਇਆ। ਸਾਡੇ ਆਲ-ਦੁਆਲੇ ਸਭ ਕੁਝ ਅਜੀਬ ਜਿਹਾ ਲੱਗ ਰਿਹਾ ਸੀ। ਕਾਗਾ ਦੀਨ ਮੁਹੰਮਦ ਹਮੇਸ਼ਾ ਵਾਂਗ ਡੋਗਰਾ ਪ੍ਰਸ਼ਾਸਨ ਦੇ ਅਖੀਰਲੇ ਵਜ਼ੀਰ ਲਾਲਾ ਅਮਰਨਾਥ ਨਾਲ ਸਕਾਰਦੋ ਗਿਆ ਸੀ। ਮੈਂ ਓਦੋਂ ਛੋਟਾ ਸੀ। ਕਾਗਾ ਦੀਨ ਮੁਹੰਮਦ ਦੇ ਚਿਹਰੇ ਦੀ ਧੁੰਦਲੀ ਜਿਹੀ ਤਸਵੀਰ ਅਜੇ ਵੀ ਮੇਰੀਆਂ ਅੱਖਾਂ ਅੱਗੇ ਤੈਰ ਜਾਂਦੀ ਹੈ। ਜਾਣ ਤੋਂ ਪਹਿਲਾਂ, ਉਸ ਨੇ ਮੈਨੂੰ ਇੱਕ ਆਨਾ ਤੋਹਫ਼ੇ ਵਜੋਂ ਦਿੱਤਾ ਸੀ।
    ਇਕ ਸਾਲ ਮਗਰੋਂ ਸਕਾਰਦੋ ’ਤੇ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਅਤੇ ਕਾਗਾ ਦੀਨ ਮੁਹੰਮਦ ਹਮੇਸ਼ਾ ਲਈ ਉਥੋਂ ਦਾ ਬਸ਼ਿੰਦਾ ਹੋ ਕੇ ਰਹਿ ਗਿਆ। ਉਹ ਇਕੱਲਾ ਨਹੀਂ ਸੀ। ਲੱਦਾਖੀ ਸਰਕਾਰ ਦੇ ਹੋਰ ਮੁਲਾਜ਼ਮ ਵੀ ਓਥੇ ਫਸੇ ਹੋਏ ਸਨ। ਉਨ੍ਹਾਂ ’ਚੋਂ ਕੁਝ ਕੁ ਦੇ ਨਾਂ ਮੈਨੂੰ ਅੱਜ ਵੀ ਚੇਤੇ ਹਨ- ਮੁਨਸ਼ੀ ਗੁਲਾਮ ਮੁਹੰਮਦ ਟਾਕ, ਖੋਜਾ ਮੁਹੰਮਦ ਇਕਬਾਲ, ਮੁਨਸ਼ੀ ਅਬਦੁਲ ਹਮੀਦ, ਸੋਨਮ ਤਸੇਰਿੰਗ, ਸੋਨਮ ਤਾਸ਼ੀ, ਮੁਨਸ਼ੀ ਅਬਦੁਲ ਸਲਾਮ। ਸ਼ੁਰੂ-ਸ਼ੁਰੂ ’ਚ ਉਹ ਇਸ ਆਸ ਨਾਲ ਜਿਊਂਦੇ ਸਨ ਕਿ ਉਨ੍ਹਾਂ ਨੂੰ ਛੇਤੀ ਹੀ ਰਿਹਾ ਕਰ ਕੇ ਉਨ੍ਹਾਂ ਦਾ ਆਪਣੇ ਅਜ਼ੀਜ਼ਾਂ ਨਾਲ ਮੇਲ ਕਰਾ ਦਿੱਤਾ ਜਾਏਗਾ। ਏਧਰਲੇ ਪਾਸੇ, ਸਾਡੀ ਵੀ ਇਹੋ ਆਸ ਸੀ ਕਿ ਉਨ੍ਹਾਂ ਦੀ ਵਾਪਸੀ ਦਾ ਕੋਈ ਨਾ ਕੋਈ ਰਾਹ ਜ਼ਰੂਰ ਖੁੱਲ੍ਹ ਜਾਏਗਾ। ਅਸੀਂ ਅੰਮਾ ਨੂੰ ਅਤੇ ਕਾਗਾ ਦੀਨ ਮੁਹੰਮਦ ਦੀ ਪਤਨੀ ਅਚੇ (ਭਾਬੀ) ਸਫ਼ੀਆ ਨੂੰ ਹੌਂਸਲਾ ਦਿੰਦੇ ਸਾਂ ਕਿ ਉਹ ਛੇਤੀ ਪਰਤ ਆਏਗਾ। ਇੰਜ ਕਰਦਿਆਂ ਦੋ ਸਾਲ ਲੰਘ ਗਏ।
    ਪਹਿਲਾਂ-ਪਹਿਲਾਂ ਤਾਂ ਚਿੱਠੀ-ਪੱਤਰ ਭੇਜਣ ਦਾ ਕੋਈ ਰਾਹ ਹੀ ਨਹੀਂ ਸੀ ਹੁੰਦਾ। ਕਦੇ-ਕਦਾਈਂ ਖ਼ਬਰ ਮਿਲ ਮਿਲ ਜਾਣੀ ਕਿ ਕਾਗਾ ਦੀਨ ਮੁਹੰਮਦ ਠੀਕ-ਠਾਕ ਹੈ। ਫੇਰ ਹੌਲੀ-ਹੌਲੀ, ਦੋਹਾਂ ਮੁਲਕਾਂ ਦਰਮਿਆਨ ਚਿੱਠੀ-ਪੱਤਰੀ ਵੀ ਚੱਲ ਪਈ। ਚੰਗੀਆਂ-ਮਾੜੀਆਂ ਖ਼ਬਰਾਂ ਦਿੱਤੀਆਂ-ਲਈਆਂ ਜਾਣ ਲੱਗੀਆਂ। ਜਿਸਨੂੰ ਸਭ ਤੋਂ ਪਹਿਲਾਂ ਦੁੱਖ ਭਰੀ ਖ਼ਬਰ ਮਿਲੀ ਉਹ ਸੀ ਮੁਨਸ਼ੀ ਗ਼ੁਲਾਮ ਮੁਹੰਮਦ। ਉਸਦੀ ਘਰਵਾਲੀ ਲੇਹ ’ਚ ਗੁਜ਼ਰ ਗਈ ਸੀ। ਜਦੋਂ ਇਹ ਚਿੱਠੀ ਪੁੱਜੀ, ਉਦੋਂ ਮੁਨਸ਼ੀ ਇਕੱਲਾ ਹੀ ਸੀ। ਉਸ ਨੂੰ ਹੌਸਲਾ ਜਾਂ ਹਮਦਰਦੀ ਦੇਣ ਵਾਲਾ ਕੋਈ ਹਾਜ਼ਿਰ ਨਹੀਂ ਸੀ। ਉਸ ਨੇ ਰੋਂਦੇ-ਰੋਂਦੇ ਨੇ ਆਪਣੇ ਮਿੱਤਰਾਂ ਦੀ ਭਾਲ ਕੀਤੀ ਤਾਂ ਜੋ ਦੱਸ ਸਕੇ ਕਿ ਕੀ ਵਾਪਰ ਗਿਆ ਸੀ। ਇਸ ਤ੍ਰਾਸਦੀ ਤੋਂ ਪਿੱਛੋਂ ਉਨ੍ਹਾਂ ਆਪੋ-ਵਿੱਚੀ ਇਹ ਤੈਅ ਕੀਤਾ ਕਿ ਨਿਜੀ ਚਿੱਠੀਆਂ ਸਿੱਧੀਆਂ ਨਹੀਂ ਲੈਣੀਆਂ। ਫੇਰ ਡਾਕੀਏ ਖਾਤਰ, ਮੁਨਸ਼ੀ ਗੁਲਾਮ ਮੁਹੰਮਦ ਟਾਕ ਬਣ ਗਿਆ ਮੁਨਸ਼ੀ ਅਬਦੁਲ ਹਮੀਦ, ਦੀਨ ਮੁਹੰਮਦ ਬਣ ਗਿਆ ਖੋਜਾ ਮੋਹੰਮਦ ਇਕਬਾਲ, ਖੋਜਾ ਮੋਹੰਮਦ ਇਕਬਾਲ ਬਣ ਗਿਆ ਸੋਨਮ ਤਸ਼ੇਰਿੰਗ। ਸਾਡੇ ਸੁਨੇਹੇ ਉਨ੍ਹਾਂ ਲਈ ਉਨ੍ਹਾਂ ਦੁੱਖਾਂ ਦਾ ਚਿੰਨ੍ਹ ਬਣ ਗਏ, ਜਿਹੜੇ ਸਕਾਰਦੋ ਵਿਚ ਉਨ੍ਹਾਂ ਜਲਾਵਤਨਾਂ ਨੂੰ ਜਾਪਦਾ ਸੀ ਕਿ ਅਖੀਰ ਤਾਂ ਝੱਲਣੇ ਹੀ ਝੱਲਣੇ ਪੈਣੇ ਸਨ। ਉਹ ਚਿੱਠੀ ਆਉਣ ’ਤੇ, ਇਸ ਗੱਲੋਂ ਡਰਦੇ ਕਿ ਕਿਤੇ ਪਰਿਵਾਰ ਦੇ ਜੀਆਂ ਦੀ ਕੋਈ ਮਾੜੀ ਖ਼ਬਰ ਨਾ ਮਿਲ ਜਾਏ, ਠਠੰਬਰ ਜਾਂਦੇ।
    ਵਿਚ-ਵਿਚ ਚਿੱਠੀਆਂ ਰਾਹੀਂ ਖੁਸ਼ੀਆਂ ਦਾ ਵੀ ਪਤਾ ਲੱਗਦਾ ਰਹਿੰਦਾ। ਫ਼ਲਾਣੇ-ਫ਼ਲਾਣੇ ਦੇ ਘਰ ਬਾਲ ਹੋਇਆ ਹੈ, ਅਜ਼ਗਰ ਨੂੰ ਮੈਡੀਕਲ ਕਾਲਜ ’ਚ ਸੀਟ ਮਿਲ ਗਈ ਹੈ, ਅਨੀਸ ਨੇ ਇੰਜਨੀਅਰਿੰਗ ਕਾਲਜ ’ਚ ਦਾਖ਼ਲਾ ਲੈ ਲਿਆ ਹੈ, ਜਮੀਲਾ ਦੇ ਮੁੰਡੇ ਦੀ ਨੌਕਰੀ ਲੱਗ ਗਈ ਹੈ, ਤੁਫ਼ੇਲ ਨੇ ਨਵਾਂ ਘਰ ਪਾ ਲਿਆ ਹੈ, ਵਗੈਰਾ ਵਗੈਰਾ। ਕਾਗਾ ਦੀਨ ਮੁਹੰਮਦ ਦੀਆਂ ਚਿੱਠੀਆਂ ਸਾਡੀਆਂ ਤਕਲੀਫ਼ ਮਾਰੀਆਂ ਰੂਹਾਂ ਨੂੰ ਠੰਡ ਪਾਉਂਦੀਆਂ ਕਿ ਉਹ ਜਿਊਂਦਾ ਹੈ ਤੇ ਠੀਕ-ਠਾਕ ਹੈ। ਇੱਕ ਦਿਨ ਕਾਗਾ ਦੀਨ ਮੁਹੰਮਦ ਨੇ ਆਪਣੀ ਘਰਵਾਲੀ ਸਫ਼ੀਆ ਲਈ ਇੱਕ ਲੰਮੀ ਸਾਰੀ ਚਿੱਠੀ ਨਾਲ ਤਲਾਕ ਦੇ ਕਾਗ਼ਜ਼ ਭੇਜੇ। ਉਸ ਨੇ ਲਿਖਿਆ ਸੀ, “ਸਫ਼ੀਆ, ਰੱਬ ਜਾਣੇ ਅਸੀਂ ਫੇਰ ਕਦੇ ਮਿਲਣਾ ਵੀ ਹੈ ਕਿ ਨਹੀਂ। ਹਾਲ-ਫਿਲਹਾਲ ਤਾਂ ਇਹ ਦੂਰ-ਦੂਰ ਤੱਕ ਮੁਮਕਿਨ ਨਹੀਂ ਜਾਪਦਾ। ਮੈਂ ਪਿਛਲੇ ਛੇ ਸਾਲ ਤੇਰੀਆਂ ਯਾਦਾਂ ਸੰਗ ਜਿਊਂਦਾ ਰਿਹਾ ਹਾਂ। ਹਰ ਪਲ ਇਹੋ ਸੁਫ਼ਨਾ ਲੈਂਦਾ ਰਹਿਨਾਂ ਕਿ ਤੈਨੂੰ ਮਿਲਣਾ ਹੈ। ਪਰ ਤੂੰ ਕਿੰਨਾ ਚਿਰ ਮੇਰਾ ਇੰਤਜ਼ਾਰ ਕਰੇਂਗੀ? ਮੈਂ ਤੈਨੂੰ ਤਲਾਕ ਦੇ ਇਹ ਕਾਗ਼ਜ਼ ਭਰੇ ਦਿਲ ਨਾਲ ਭੇਜ ਰਿਹਾ ਹਾਂ। ਤੂੰ ਅਜੇ ਵੀ ਜਵਾਨ ਅਤੇ ਖ਼ੂਬਸੂਰਤ ਹੈਂ। ਤੈਨੂੰ ਕੋਈ ਚੰਗਾ ਆਦਮੀ ਮਿਲ ਜਾਏਗਾ, ਜੋ ਤੈਨੂੰ ਆਪਣੀ ਜੀਵਨ ਸਾਥਣ ਬਣਾਅ ਲਏਗਾ।”
    ਇਸ ਤੋਂ ਕੋਈ ਇੱਕ ਸਾਲ ਪਿੱਛੋਂ ਕਾਗਾ ਦੀਨ ਮੁਹੰਮਦ ਨੇ ਆਪਣੇ ਨਿਕਾਹ ਦਾ ਐਲਾਨ ਕਰਦੀ ਇੱਕ ਹੋਰ ਚਿੱਠੀ ਭੇਜੀ। ਉਦਾਸੀ ਵਾਲੀ ਗੱਲ ਇਹ ਹੋਈ ਕਿ ਜਿਸ ਦਿਨ ਸਾਨੂੰ ਇਹ ਚਿੱਠੀ ਮਿਲੀ ਓਸੇ ਦਿਨ ਸਾਡੇ ਅੱਬਾ ਜਾਨ ਚੱਲ ਵਸੇ ਸਨ।
    ਕਾਗਾ ਦੀਨ ਮੁਹੰਮਦ ਨੂੰ ਭੇਜੀ ਇਸ ਉਦਾਸ ਖ਼ਬਰ ਵਾਲੀ ਚਿੱਠੀ ਖੋਜਾ ਮੋਹੰਮਦ ਇਕਬਾਲ ਨੇ ਲਈ। ਇੱਕ ਦਿਨ, ਕਾਗਾ ਦੀਨ ਮੁਹੰਮਦ ਨੇ ਆਪਣੀ ਖਿੜਕੀ ’ਚੋਂ ਵੇਖਿਆ ਕਿ ਉਸਦੇ ਕੁਝ ਮਿੱਤਰ ਹੌਲੀ-ਹੌਲੀ ਉਸ ਦੇ ਘਰ ਵੰਨੀ ਤੁਰੇ ਆ ਰਹੇ ਸਨ। ਉਹ ਕੁਝ ਹੈਰਾਨ ਸੀ ਕਿ ਇਹ ਅੱਜ ਕਿਓਂ ਆ ਰਹੇ ਹਨ! ਆਮ ਤੌਰ ’ਤੇ ਇਕੱਠੇ ਤਾਂ ਇਹ ਈਦ ਮਿਲਣ ਹੀ ਆਉਂਦੇ ਹਨ, ਪਰ ਅੱਜ ਤਾਂ ਈਦ ਨਹੀਂ। ਜ਼ਰੂਰ ਇਹ ਕੋਈ ਅਣਸੁਖਾਵੀਂ ਖ਼ਬਰ ਲਿਆ ਰਹੇ ਹਨ।
    ਉਸਦਾ ਦਿਲ ਉਸਦੀ ਛਾਤੀ ’ਚ ਜ਼ੋਰ-ਜ਼ੋਰ ਦੀ ਧੜਕਣ ਲੱਗਾ। “ਰੱਬ ਮਿਹਰ ਕਰੇ, ਮੇਰੇ ਮਾਪੇ ਠੀਕ-ਠਾਕ ਹੋਣ’’, ਉਸ ਨੇ ਮਨ ਹੀ ਮਨ ਦੁਆ ਕੀਤੀ। ਉਸਦੇ ਮਿੱਤਰ ਘਰ ਵਿਚ ਵੜੇ। ਅੱਗੇ-ਅੱਗੇ ਮੁਨਸ਼ੀ ਮੁਹੰਮਦ ਗ਼ੁਲਾਮ ਸੀ। ਕਾਗਾ ਦੀਨ ਮੁਹੰਮਦ ਨੇ ਖ਼ਬਰ ਸੁਣੀ। ਜਿਸ ਦਾ ਉਸ ਨੂੰ ਸਭ ਤੋਂ ਵੱਧ ਡਰ ਸੀ ਓਹੋ ਹੋ ਗਿਆ ਸੀ।
    ਇਸ ਤੋਂ ਡੇਢ ਮਹੀਨੇ ਪਿੱਛੋਂ ਸਾਨੂੰ ਅਫ਼ਸੋਸ ਦੀ ਚਿੱਠੀ ਮਿਲੀ। “ਕਾਸ਼ ਕਿ ਇਹ ਦੁੱਖ ਵੰਡਾਉਣ ਲਈ ਮੈਂ ਆਪ ਲੇਹ ਆ ਸਕਦਾ”, ਉਸ ਲਿਖਿਆ ਸੀ। ਪਰ ਕਾਗਾ ਦੀਨ ਮੁਹੰਮਦ ਇੱਕ ਸਰਕਾਰੀ ਮੁਲਾਜ਼ਮ ਸੀ। ਜੰਮੂ-ਕਸ਼ਮੀਰ ਸੂਬਾ ਇੱਕ ਨਾਜ਼ੁਕ ਸਰਹੱਦੀ ਖੇਤਰ ਸੀ। ਲੇਹ ਆਉਣ ਦੀ ਮਨਜ਼ੂਰੀ ਮਿਲਣੀ ਔਖੀ ਸੀ। ਮੈਂ ਆਪ ਵੀ ਸਰਕਾਰੀ ਮੀਡੀਏ ਨਾਲ ਜੁੜਿਆ ਹੋਇਆ ਸੀ। ਮੇਰੇ ਸਕਾਰਦੋ ਜਾਣ ਦੇ ਰਾਹ ’ਚ ਵੀ ਓਹੋ ਮੁਸ਼ਕਿਲਾਂ ਅੜਿੱਕੇ ਪਾਉਂਦੀਆਂ ਸਨ।
    ਪੰਜਾਂ ਸਾਲਾਂ ਪਿੱਛੋਂ ਮਾਂ ਚੱਲ ਵਸੀ। ਫੇਰ ਇੱਕ-ਇੱਕ ਕਰ ਕੇ ਚਾਚੀਆਂ-ਤਾਈਆਂ, ਗੱਲ ਕੀ ਸਾਰੇ ਬਜ਼ੁਰਗ ਤੇ ਮਿੱਤਰ ਵਫਾਤ ਪਾ ਗਏ।
    ਫੇਰ, ਇਕ ਬਹਾਰ ਦੀ ਰੁੱਤੇ, ਜਦੋਂ ਲੇਹ ਦੇ ਖੇਤਾਂ ਵਿਚ ਆਇਰਿਸ ਅਤੇ ਹੌਲੀਹਾੱਕ ਖਿੜੇ ਹੋਏ ਸਨ, ਸਾਨੂੰ ਕਾਗਾ ਦੀਨ ਮੁਹੰਮਦ ਦਾ ਖੁਸ਼ੀ-ਖੁਸ਼ੀ ਇਹ ਐਲਾਨ ਕਰਦਾ ਇੱਕ ਖਤ ਮਿਲਿਆ ਕਿ ਉਸ ਦੇ ਘਰ ਇੱਕ ਨਵਾਂ ਜੀਅ ਆ ਗਿਆ ਹੈ। ਕੁੜੀ ਦਾ ਨਾਂ ਜ਼ਕੀਆ ਹੈ। ਅਚੇ ਜ਼ੋਹਰਾ ਨੇ ਸਾਨੂੰ ਸਾਰਿਆਂ ਨੂੰ ਆਪਣੀ ਸਲਾਮ ਭੇਜੀ ਸੀ। ਜਦੋਂ ਇੱਕ ਸਾਲ ਪੂਰਾ ਹੋਇਆ ਕਾਗਾ ਦੀਨ ਮੁਹੰਮਦ ਨੇ ਇੱਕ ਹੋਰ ਬੱਚੀ, ਜਿਸਦਾ ਨਾਂ ਜ਼ਕੀਆ ਸੀ ਦੇ ਜਨਮ ਲੈਣ ਦੀ ਖ਼ਬਰ ਭੇਜੀ।
    1965 ’ਚ ਜਦੋਂ ਹਿੰਦ-ਪਾਕਿ ਜੰਗ ਛਿੜੀ ਤਾਂ ਚਿੱਠੀ-ਪੱਤਰੀ ਅਚਾਨਕ ਬੰਦ ਕਰ ਦਿੱਤੀ ਗਈ ਸੀ। 1971 ਦੀ ਜੰਗ ਤੋਂ ਪਿਛੋਂ ਵੀ ਇਹੋ ਹਲਾਤ ਬਣੇ ਸਨ। ਅਖੀਰ ਜਦੋਂ ਚਿੱਠੀ-ਪੱਤਰ ਬਹਾਲ ਹੋਏ ਤਾਂ ਸਾਨੂੰ ਪਤਾ ਲੱਗਾ ਕਿ ਜ਼ਕੀਆ ਦਸਵੀਂ ਜਮਾਤ ਵਿਚ ਪੜ੍ਹਦੀ ਹੈ, ਜ਼ਰੀਨਾ ਨੇ ਅੱਠਵੀਂ ਦਾ ਇਮਤਿਹਾਨ ਪਾਸ ਕਰ ਲਿਆ ਹੈ, ਪਰਿਵਾਰ ’ਚ ਦੋ ਹੋਰ ਜੀਅ ਫ਼ਖ਼ਰ-ਉਦ-ਦੀਨ ਤੇ ਮੁਹੰਮਦ ਨਈਮ ਆ ਗਏ ਹਨ। ਚਿੱਠੀਆਂ ’ਚ ਹੁਣ ਕਾਗਾ ਦੀਨ ਮੁਹੰਮਦ, ਉਸਦੀ ਘਰਵਾਲੀ ਤੇ ਚਾਰ ਬੱਚਿਆਂ ਦੇ ਸਲਾਮ ਅਤੇ ਖੈਰੀਂ ਵਸਣ ਦੇ ਪੈਗ਼ਾਮ ਆਉਂਦੇ।
    ਜਦੋਂ ਤੋਂ ਸਮਾਂ ਸ਼ੁਰੂ ਹੋਇਆ ਹੈ ਉਦੋਂ ਲੈ ਕੇ ਸਮੇਂ ਦੇ ਅਖੀਰ ਤੱਕ ਜੰਮਣ-ਮੌਤ ਅਤੇ ਵਿਆਹਾਂ ਦਾ ਯਾਨਿ ਇਨਸਾਨੀ ਨਸਲ ਦੇ ਚੱਲਦੇ ਰਹਿਣ ਦਾ ਸਿਲਸਿਲਾ ਬਣਿਆ ਹੀ ਰਹਿਣਾ ਹੈ। ਸਾਡੀ ਮਾਂ ਕਿਹਾ ਕਰਦੀ ਸੀ, “ਕੁੜੀਆਂ ਹੋਰਾਂ ਦੀ ਮਲਕੀਅਤ ਹੁੰਦੀਆਂ ਹਨ।”। ਸੋ ਜਦੋਂ ਇੱਕ ਦਿਨ ਸਾਡੇ ਭਰਾ ਦੀ ਚਿੱਠੀ ਮਿਲੀ ਕਿ ਜ਼ਕੀਆ ਦਾ ਵਿਆਹ ਧਰਿਆ ਹੈ ਤਾਂ ਅਸੀਂ ਬੜੇ ਖੁਸ਼ ਹੋਏ। ਰਿਵਾਜ਼ ਮੁਤਾਬਕ ਨਾਲ ਇੱਕ ਸੱਦਾ-ਪੱਤਰ ਵੀ ਸੀ। ਇਸ ਤੋਂ ਛੇਤੀ ਪਿੱਛੋਂ ਜ਼ਰੀਨਾ ਦਾ ਵੀ ਨਿਕਾਹ ਹੋ ਗਿਆ ਸੀ।
    ਸਮੇਂ ਦੀਆਂ ਸੂਈਆਂ ਚੱਲਦੀਆਂ ਰਹੀਆਂ। ਸਮਾਂ ਬੀਤਦਾ ਗਿਆ। ਦਿਨ ਹਫ਼ਤਿਆਂ ’ਚ ਬਦਲਦੇ ਰਹੇ, ਹਫ਼ਤੇ ਮਹੀਨਿਆਂ ’ਚ ਤੇ ਮਹੀਨੇ ਸਾਲਾਂ ’ਚ। ਫੇਰ ਇੱਥੋਂ ਚਲੇ ਜਾਣ ਦੇ ਅਠੱਤੀ ਸਾਲਾਂ ਪਿੱਛੋਂ ਕਾਗਾ ਦੀਨ ਮੁਹੰਮਦ ਨੇ ਇੱਕ ਦਿਨ ਖਤ ਲਿਖਿਆ ਕਿ ਉਹ ਲੇਹ ਆ ਰਿਹਾ ਹੈ। ਜਦੋਂ ਅਸੀਂ ਸੁਣਿਆ ਕਿ ਉਹ ਇਸਲਾਮਾਬਾਦੋਂ ਦਿੱਲੀ ਆਣ ਪੁੱਜਾ ਹੈ ਤਾਂ ਅਸੀਂ ਮਨੋ-ਮਨੀਂ ਦੁਆ ਕੀਤੀ ਕਿ ਅਗਲੇ ਦਿਨ ਮੌਸਮ ਸਾਫ਼ ਰਹੇ ਤਾਂ ਜੋ ਰਾਜਧਾਨੀ ਤੋਂ ਲੇਹ ਦੀ ਉਡਾਨ ਰੱਦ ਨਾ ਹੋ ਜਾਏ।
    ਰਿਸ਼ਤੇਦਾਰਾਂ ਅਤੇ ਕਾਗਾ ਦੀਨ ਮੁਹੰਮਦ ਦੇ ਮਿੱਤਰਾਂ ਦੀਆਂ ਤਿੰਨ ਟੈਕਸੀਆਂ ਭਰ ਕੇ ਅਸੀਂ ਹਵਾਈ ਅੱਡੇ ਪੁੱਜੇ। ਅਸੀਂ ਚਾਈਂ-ਚਾਈਂ ਦੇਖਿਆ ਕਿ ਦਿਸਹੱਦੇ ’ਤੇ ਬੋਇੰਗ ਪਰਗਟ ਹੋ ਕੇ ਹਵਾਈ ਜਹਾਜ਼ਾਂ ਦੇ ਉਤਰਨ ਵਾਲੀ ਸੜਕ ’ਤੇ ਉਤਰ ਗਿਆ ਹੈ। ਕਾਗਾ ਦੀਨ ਮੁਹੰਮਦ ਨੇ ਸੁਆਗਤੀ ਹਾਲ ’ਚ ਕਦਮ ਰੱਖਿਆ। ਜੇ ਅਸੀਂ ਅਜੇ ਹੁਣੇ ਜਿਹੇ ਦੀ ਉਸਦੀ ਫ਼ੋਟੋ ਨਾ ਵੇਖੀ ਹੁੰਦੀ, ਜੋ ਉਸ ਨੇ ਸਾਨੂੰ ਪਹਿਲਾਂ ਹੀ ਭੇਜ ਦਿੱਤੀ ਸੀ, ਤਾਂ ਸਾਨੂੰ ਉਸ ਨੂੰ ਪਛਾਨਣ ’ਚ ਕਾਫੀ ਮੁਸ਼ਕਿਲ ਪੇਸ਼ ਆਉਣੀ ਸੀ। ਕਿੰਨੇ ਸਾਲ ਬੀਤ ਗਏ ਸਨ! ਜਦੋਂ ਗਿਆ ਸੀ ਤਾਂ ਉਹ ਇੱਕ ਲਾੜਾ ਸੀ ਅਤੇ ਹੁਣ ਨਾਨਾ ਬਣ ਕੇ ਪਰਤਿਆ ਸੀ।
    ਸਭ ਨਾਲ ਉਸ ਦੀ ਵਾਕਫ਼ੀ ਕਰਾਈ ਗਈ। ਅਸੀਂ ਸਾਰੇ ਬਹੁਤ ਭਾਵੁਕ ਹੋ ਗਏ। ਸਭ ਦੀਆਂ ਅੱਖਾਂ ਹੰਝੂਆਂ ਨਾਲ ਤਰ ਸਨ। ਅਜੀਬ ਜੀਵ ਹੁੰਦੇ ਹਨ ਇਨਸਾਨ ਵੀ! ਤਕਲੀਫ਼ ’ਚ ਵੀ ਅਤੇ ਹੱਦੋਂ ਵੱਧ ਖੁਸ਼ੀ ’ਚ ਵੀ ਅੱਥਰੂ ਕੇਰਦੇ ਹਨ।
    ਟੈਕਸੀ ਲੇਹ ਵੱਲ ਨੂੰ ਜਾ ਰਹੀ ਸੀ। “ਬੜਾ ਬਦਲ ਗਿਆ ਹੈ ਲੇਹ, ਇਹ ਥਾਂ ਤਾਂ ਪੂਰੀ ਉਜਾੜ ਹੁੰਦੀ ਸੀ, ਲੋਕਾਂ ਨੇ ਕਹਿਣਾ ਇੱਥੇ ਭੂਤਾਂ ਦਾ ਵਾਸਾ ਹੈ, ਹਨੇਰਾ ਪੈਣ ਤੋਂ ਪਿਛੋਂ ਲੋਕੀਂ ਇੱਥੇ ਤੁਰਨੋਂ ਡਰਦੇ ਹੁੰਦੇ ਸਨ’’, ਹਵਾਈ ਅੱਡੇ ਤੋਂ ਅੱਗੇ ਆ ਕੇ ਸੜਕ ਦੇ ਦੋਹੇਂ ਪਾਸੇ ਬਣੇ ਘਰਾਂ ਨੂੰ ਦੇਖਦਿਆਂ ਕਾਗਾ ਦੀਨ ਮੁਹੰਮਦ ਨੇ ਆਖਿਆ।
    “ਸਾਡੇ ਵਿਚੋਂ ਕੋਈ ਵੀ ਨਹੀਂ ਸੀ ਸੋਚ ਸਕਦਾ, ਸੁਫ਼ਨੇ ਵਿਚ ਵੀ ਨਹੀਂ, ਕਿ ਕਦੇ ਇੱਥੇ ਰਿਹਾਇਸ਼ੀ ਮੁਹੱਲੇ ਹੋਣਗੇ,” ਕਾਗਾ ਦੀਨ ਮੁਹੰਮਦ ਦਾ ਮਿੱਤਰ ਕਹਿ ਰਿਹਾ ਸੀ। ਕਾਗਾ ਬੜੇ ਚਿਰ ਤੋਂ ਸੁਣਦਾ ਆ ਰਿਹਾ ਸੀ ਕਿ ਲੇਹ ਬਦਲਦਾ ਜਾ ਰਿਹਾ ਹੈ। ਹੁਣ ਉਹ ਤਬਦੀਲੀਆਂ ਨੂੰ ਆਪਣੇ ਅੱਖੀਂ ਦੇਖ ਸਕਦਾ ਸੀ। ਬਦਲ ਤਾਂ ਸਕਾਰਦੋ ਵੀ ਗਿਆ ਸੀ। ਪਿਛਲੇ ਕੁਝ ਦਹਾਕਿਆਂ ਤੋਂ ਦੋਹਾਂ ਖਿੱਤਿਆਂ ’ਚ ਬਿਜਲੀ, ਟੂਟੀਆਂ ’ਚ ਪਾਣੀ ਤੇ ਫ਼ਿਲਮਾਂ ਆ ਗਈਆਂ ਸਨ। ਦੋਹਾਂ ’ਚ ਰੇਡੀਓ ਸਟੇਸ਼ਨ ਤੇ ਕਾਲਜ ਵੀ ਬਣ ਗਏ ਸਨ।
    ਸਾਡੇ ਘਰ ਪੁੱਜਣ ਸਾਰ ਬੜੇ ਲੋਕ ਕਾਗਾ ਦੀਨ ਮੁਹੰਮਦ ਨੂੰ ਮਿਲਣ ਆਏ। “ਦੀਨ ਮੁਹੰਮਦਾ, ਮੈਨੂੰ ਪਛਾਣਿਆ?” ਇੱਕ ਆਉਣ ਵਾਲੇ ਨੇ ਪੁੱਛਿਆ। ਕਾਗਾ ਦੀਨ ਮੁਹੰਮਦ ਨੇ ਉਸ ਨੂੰ ਨੀਝ ਨਾਲ ਦੇਖਿਆ। “ਨਹੀਂ ਪਛਾਣਿਆ? ਮੈਂ ਅਹਿਮਦ ਦੀਨ ਹਾਂ।” ਨਿਹਾਲ ਹੋ ਕੇ ਉੱਚੀ-ਉੱਚੀ ਚਹਿਕਦੀਆਂ ਤੇ ਖੁਸ਼ੀ ਭਰੀਆਂ ਆਵਾਜ਼ਾਂ ਕੱਢਦਿਆਂ ਦੋਨੋਂ ਮਿੱਤਰਾਂ ਨੇ ਜੱਫੀ ਪਾ ਲਈ। “ਤੇਰੇ ਭਰਾ, ਅਮੀਰ ਦੀਨ, ਦਾ ਕੀ ਹਾਲ ਚਾਲ ਹੈ?” ਜਦੋਂ ਉਹ ਕੁਝ ਸੰਭਲੇ ਤਾਂ ਕਾਗਾ ਦੀਨ ਮੁਹੰਮਦ ਨੇ ਪੁੱਛਿਆ। “ਉਹ ਤਾਂ ਛੇ ਮਹੀਨੇ ਪਹਿਲਾਂ ਗੁਜ਼ਰ ਗਿਆ”, ਅਹਿਮਦ ਦੀਨ ਦੇ ਚਿਹਰੇ ’ਤੇ ਡੂੰਘੀ ਉਦਾਸੀ ਛਾ ਗਈ ਸੀ। “ਦੀਨ ਮੁਹੰਮਦਾ, ਸਾਡੇ ਬਹੁਤੇ ਮਿੱਤਰ ਹੁਣ ਇਸ ਦੁਨੀਆ ’ਚ ਨਹੀਂ ਰਹੇ। ਸਿਰਫ਼ ਗ਼ੁਲਾਮ ਸੁਲਤਾਨ, ਮੁਨਸ਼ੀ ਨਬੀ, ਸਤੋਬਦਨ ਤੇ ਨੂਰ ਦੀਨ ਜਿਊਂਦੇ ਹਨ।” “ਮੌਤਾਂ ਦੀਆਂ ਖ਼ਬਰਾਂ ਮਿਲਦੀਆਂ ਸਨ ਤਾਂ ਮੈਂ ਅਫ਼ਸੋਸਿਆ ਜਾਂਦਾ ਸੀ”, ਕਾਗਾ ਦੀਨ ਮੁਹੰਮਦ ਨੇ ਡੂੰਘੀ ਤਕਲੀਫ਼ ਤੇ ਪੀੜ ਨਾਲ ਆਪਣੇ ਦੋਨੋਂ ਹੱਥ ਮਲੇ। “ਮੈਂ ਸੋਚਦਾਂ ਮੇਰੇ ਖੰਭ ਹੁੰਦੇ ਤਾਂ ਚੰਗਾ ਹੁੰਦਾ, ਮੈਂ ਉੱਡ ਕੇ ਆ ਜਾਂਦਾ।”
    “ਅੱਲ੍ਹਾ ਦਾ ਸ਼ੁਕਰ ਹੈ ਅਸੀਂ ਮੌਤ ਤੋਂ ਪਹਿਲਾਂ ਇੱਕ-ਦੂਜੇ ਨੂੰ ਮਿਲ ਲਿਆ ਹੈ”, ਅਹਿਮਦ ਦੀਨ ਬੋਲਿਆ।
    “ਅਹਿਮਦ, ਕਈ ਵਾਰ ਮੈਂ ਡਰ ਜਾਣਾ ਕਿ ਮੈਂ ਏਸ ਜ਼ਿੰਦਗੀ ’ਚ ਮੁੜ ਲੱਦਾਖ ਨਹੀਂ ਦੇਖਣਾ”, ਕਾਗਾ ਦੀਨ ਮੁਹੰਮਦ ਨੇ ਕਿਹਾ।
    “ਇਹ ਪਰਵੇਜ਼ ਅਹਿਮਦ ਹੈ, ਇੰਜੀਨੀਅਰ ਹੈ।” ਕਿਸੇ ਨੇ ਇੱਕ ਨੌਜਵਾਨ ਦੀ ਵਾਕਫ਼ੀ ਕਰਾਈ।
    ਕਾਗਾ ਦੀਨ ਮੁਹੰਮਦ ਉਸ ਨੌਜਵਾਨ ਵੱਲ ਖਾਲੀ ਜਿਹਾ ਤੱਕਣ ਲੱਗਾ। ਜਿਵੇਂ ਕੁਝ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
    “ਇਹ ਮਰਹੂਮ ਅਕਬਰ ਸ਼ਾਹ ਦਾ ਮੁੰਡਾ ਹੈ।”
    “ਅੱਛਾ-ਅੱਛਾ! ਇਹ ਤਾਂ ਮੇਰੇ ਸਕਾਰਦੋ ਜਾਣ ਤੋਂ ਕਈ ਸਾਲ ਪਿੱਛੋਂ ਜੰਮਿਆ ਸੀ” ਕਾਗਾ ਚਾਅ ਨਾਲ ਬੋਲਿਆ। ਉਸ ਨੇ ਨੌਜਵਾਨ ਨੂੰ ਮੁਖਾਤਬ ਹੁੰਦਿਆਂ ਕਿਹਾ, “ਤੇਰੇ ਮਰਹੂਮ ਅੱਬਾ ਨਾਲ ਮੇਰਾ ਨਿੱਘਾ ਰਿਸ਼ਤਾ ਸੀ। ਉਸਦੇ ਫ਼ੌਤ ਹੋਣ ਦੀ ਖ਼ਬਰ ਮਿਲ ਗਈ ਸੀ ਮੈਨੂੰ ਸਕਾਰਦੋ ਵਿਚ।”
    ਹੁਣੇ-ਹੁਣੇ ਆਏ ਇੱਕ ਜਣੇ ਨੇ ਕਾਗਾ ਦੀਨ ਮੁਹੰਮਦ ਨੂੰ ਜੱਫੀ ਪਾ ਲਈ। “ਗ਼ੁਲਾਮ ਰਸੂਲ ਹੈਂ, ਹੈ ਨਾ?” ਕਾਗਾ ਨੇ ਪੁੱਛਿਆ।
    “ਆਹੋ, ਓਹੀ ਹਾਂ, ਤੂੰ ਮੈਨੂੰ ਸਹੀ ਪਛਾਣਿਐ ਦੀਨ ਮੁਹੰਮਦ।”
    “ਤੇਰੇ ਦੋ ਨਿੱਕੇ-ਨਿੱਕੇ ਬਾਲ ਸਨ। ਹੁਣ ਕਿੱਥੇ ਹਨ?”
    “ਤੇਰੀਆਂ ਅਸੀਸਾਂ ਸਦਕਾ ਦੋਨੋਂ ਮੇਰੇ ਨਾਲ ਹੀ ਹਨ। ਕਾਦਰ ਦੇ ਚਾਰ ਮੁੰਡੇ ਹਨ। ਉਹ ਆਪਣਾ ਹੋਟਲ ਚਲਾਉਂਦਾ ਹੈ। ਅਖ਼ਤਰ ਕੰਟ੍ਰੈਕਟਰ ਹੈ। ਉਸ ਦੇ ਦੋ ਮੁੰਡੇ ਹਨ।”
    “ਵਧਾਈਆਂ!”
    “ਹੁਣ ਦੱਸ, ਤੂੰ ਸਾਡੇ ਘਰ ਕਦੋਂ ਆਏਂਗਾ?”
    “ਇਨਸ਼ਾ ਅੱਲ੍ਹਾ, ਜ਼ਰੂਰ ਆਵਾਂਗਾ, ਛੇਤੀ ਹੀ।”
    ਗ਼ੁਲਾਮ ਰਸੂਲ ਦੇ ਓਥੋਂ ਜਾਣ ਪਿੱਛੋਂ ਕਾਗਾ ਦੀਨ ਮੁਹੰਮਦ ਨੇ ਕਿਹਾ, “ਇਸ ਦਾ ਪਰਿਵਾਰ ਬੜਾ ਗਰੀਬ ਹੁੰਦਾ ਸੀ, ਤਕਰੀਬਨ ਭੁੱਖਮਰੀ ਦਾ ਹਾਲ ਸੀ। ਹੁਣ ਤਾਂ ਇਹ ਬੜਾ ਸਰਦਾ-ਪੁੱਜਦਾ ਲੱਗਦਾ ਹੈ।”
    “ਇਹ ਤਾਂ ਸੱਚੀਂ ਵਾਹਵਾ ਅਮੀਰ ਹੈ ਹੁਣ,” ਅਹਿਮਦ ਦੀਨ ਸਹਿਮਤ ਸੀ। “ਇਨ੍ਹਾਂ ਦੇ ਦੋ ਟ੍ਰੱਕ ਅਤੇ ਟੈਕਸੀਆਂ ਵੀ ਹਨ।”
    “ਪਿਛਲੇ ਅਠੱਤੀ ਸਾਲਾਂ ’ਚ ਬੜਾ ਕੁਝ ਬਦਲ ਗਿਆ ਹੈ’’, ਗ਼ੁਲਾਮ ਸੁਲਤਾਨ ਨੇ ਆਖਿਆ।
    ਕਾਗਾ ਦੀਨ ਮੁਹੰਮਦ ਨੇ ਹਾਂ ’ਚ ਸਿਰ ਹਿਲਾਇਆ, “ਸਕਾਰਦੋ ’ਚ ਵੀ, ਇਵੇਂ ਹੀ ਹੈ।”
    ਸਕਾਰਦੋ ’ਚ ਰਹਿ ਰਹੇ ਆਪਣੇ ਪਿਆਰਿਆਂ ਬਾਰੇ ਜਾਣਕਾਰੀ ਲੱਭਦੇ ਹੋਰ ਕਈ ਲੋਕ ਵੀ ਕਾਗਾ ਦੀਨ ਮੁਹੰਮਦ ਨੂੰ ਮਿਲਣ ਆਉਂਦੇ ਰਹੇ।
    ਮੁਨਸ਼ੀ ਗ਼ੁਲਾਮ ਮੁਹੰਮਦ ਦਾ ਨਿੱਕਾ ਭਰਾ ਮਿਲਣ ਆਇਆ ਤੇ ਉਸਨੇ ਆਪਣੇ ਭਰਾ ਦਾ ਹਾਲ-ਚਾਲ ਪੁੱਛਿਆ।
    “ਉਹ ਠੀਕ-ਠਾਕ ਹੈ ਤੇ ਉਸਨੇ ਤੁਹਾਡੇ ਸਾਰਿਆਂ ਲਈ ਕੁਝ ਚਿੱਠੀਆਂ ਤੇ ਤੋਹਫ਼ੇ ਘੱਲੇ ਹਨ।”
    ਇੱਕ ਬਜ਼ੁਰਗ ਨੇ ਕਿਸੇ ਅਬਦੁਲ ਖ਼ਾਲਿਦ ਬਾਰੇ ਜਾਨਣਾ ਚਾਹਿਆ।
    “ਮੈਂ ਸੁਣਿਆ ਤਾਂ ਹੈ ਕਿ ਉਹ ਕਰਾਚੀ ਹੁੰਦਾ ਹੈ,” ਕਾਗਾ ਦੀਨ ਮੁਹੰਮਦ ਨੇ ਦੱਸਿਆ, ਅਸੀਂ ਪੰਦਰਾਂ-ਵੀਹ ਸਾਲਾਂ ਤੋਂ ਨਹੀਂ ਮਿਲੇ।”
    ਸੋਨਮ ਤਸ਼ੇਰਿੰਗ ਦੇ ਅੱਬੇ ਨੇ ਆ ਕੇ ਆਪਣੇ ਪੁੱਤਰ ਬਾਰੇ ਪੁੱਛਿਆ।
    “ਉਹ ਚੰਗੇ ਹਾਲੀਂ ਹੈ”, ਕਾਗਾ ਦੀਨ ਮੁਹੰਮਦ ਨੇ ਹੌਸਲਾ ਦਿੱਤਾ। “ਬਾਲਟਿਸਤਾਨ ’ਚ ਗਨੋਕ ਨਾਂ ਦੇ ਪਿੰਡ ’ਚ ਆਪਣੇ ਬੀਵੀ-ਬੱਚਿਆਂ ਨਾਲ ਰਹਿੰਦਾ ਹੈ। ਕੁਝ ਨਾ ਕੁਝ ਖਰੀਦਣ ਲਈ ਕਦੇ-ਕਦੇ ਸਕਾਰਦੋ ਆਉਂਦਾ ਹੁੰਦਾ ਹੈ, ਪਰ ਪਿਛਲੇ ਤਿੰਨ-ਚਾਰ ਮਹੀਨੇ ਤੋਂ ਨਹੀਂ ਦੇਖਿਆ ਮੈਂ।”
    “ਉਹਨੂੰ ਤੇਰੀ ਲੱਦਾਖ ਫੇਰੀ ਦਾ ਪਤਾ ਨਹੀਂ ਲੱਗਾ ਹੋਣਾ?” ਬਜ਼ੁਰਗ ਨੇ ਕੁਝ ਆਸ ਨਾਲ ਪੁੱਛਿਆ।
    “ਨਹੀਂ,” ਕਾਗਾ ਦੀਨ ਮੁਹੰਮਦ ਨੇ ਕਿਹਾ। “ਉਸ ਨੂੰ ਨਹੀਂ ਪਤਾ ਲੱਗਾ।”
    “ਤੇਰੀ ਵਾਪਸੀ ਕਦੋਂ ਤੱਕ ਹੈ?”
    “ਅਜੇ ਇੱਥੇ ਹੀ ਹਾਂ।”
    “ਮਿਹਰਬਾਨੀ ਕਰਕੇ ਮੇਰੀ ਇੱਕ ਚਿੱਠੀ ਅਤੇ ਤੋਹਫ਼ਾ ਲੈ ਜਾਈਂ।”
    “ਕਿਉਂ ਨਹੀਂ। ਕਿਸੇ ਦਿਨ ਲੈ ਆਉਣਾ।”
    ਅਗਲੇ ਦਿਨ ਕਾਗਾ ਦੀਨ ਮੁਹੰਮਦ ਨੇ ਮੈਨੂੰ ਕਿਹਾ, “ਗ਼ਨੀ, ਮੈਨੂੰ ਕਬਰਾਂ ਤੱਕ ਲੈ ਚੱਲ। ਮੈਨੂੰ ਵਿਖਾ ਕਿ ਅੰਮੀ-ਅੱਬੂ ਕਿੱਥੇ ਆਰਾਮ ਕਰ ਰਹੇ ਨੇ।”
    ਅਸੀਂ ਕਬਰਿਸਤਾਨ ਗਏ। ਉਸ ਨੇ ਜਦੋਂ ਸਾਡੇ ਮਾਪਿਆਂ ਦੀਆਂ ਕਬਰਾਂ ਅੱਗੇ ਗੋਡੇ ਟੇਕੇ ਤਾਂ ਕੁਝ ਪਲਾਂ ਲਈ ਉਸਦੇ ਚਿਹਰੇ ’ਤੇ ਸਾਰੀ ਕਾਇਨਾਤ ਦਾ ਦੁੱਖ ਘਿਰ ਆਇਆ।
    ਅਠੱਤੀ ਸਾਲਾਂ ਬਾਅਦ ਉਹ ਆਪਣੇ ਪਿਤਰਾਂ ਦੀ ਥਾਂ ਪਰਤਿਆ ਸੀ ਅਤੇ ਅੱਗੋਂ ਮਿਲੀ ਸੀ ਇੱਕ ਓਪਰੀ-ਓਪਰੀ ਲੱਗਦੀ, ਬਦਲੀ ਹੋਈ ਥਾਂ। ਉਸ ਦੀ ਲੰਮੀ ਗ਼ੈਰ-ਹਾਜ਼ਰੀ ’ਚ ਅੱਬਾ-ਅੰਮੀ ਦੁਨੀਆ ਛੱਡ ਗਏ ਸਨ। ਕਿੰਨੀਆਂ ਯਾਦਾਂ ਜੁੜੀਆਂ ਹੋਈਆਂ ਸਨ ਇਸ ਥਾਂ ਨਾਲ! ਉਸ ਦੇ ਬੁੱਲ੍ਹ ਕੰਬ ਰਹੇ ਸਨ ਤੇ ਅੱਖਾਂ ’ਚ ਹੰਝੂ ਤੈਰ ਰਹੇ ਸਨ। ਮੈਨੂੰ ਉਸਦੇ ਦਿਲ ’ਚ ਚੱਲ ਰਹੀ ਬੜੀ ਵੱਡੀ ਕਸ਼ਮਕਸ਼ ਸਾਫ ਮਹਿਸੂਸ ਹੋ ਰਹੀ ਸੀ। ਸ਼ਾਇਦ ਉਹ ਅੱਬੂ-ਅੰਮੀ ਨੂੰ ਕਹਿ ਰਿਹਾ ਹੋਏ, “ਇਸ ਜ਼ਿੰਦਗੀ ’ਚ ਮੈਂ ਤੁਹਾਨੂੰ ਮਿਲ ਨਾ ਸਕਿਆ, ਬਿਮਾਰੀ-ਠਮਾਰੀ ’ਚ ਤੁਹਾਡੀ ਸੇਵਾ ਨਾ ਕਰ ਸਕਿਆ। ਤੁਸਾਂ ਦੋਹਾਂ ਨੇ ਮੈਨੂੰ ਪਿਆਰ ਨਾਲ ਪਾਲਿਆ-ਪੋਸਿਆ। ਪਰ ਮੈਂ ਆਪਣਾ ਫ਼ਰਜ਼ ਨਾ ਨਿਭਾਅ ਸਕਿਆ। ਤੁਹਾਡੇ ਵਲੋਂ ਲਡਾਏ ਲਾਡਾਂ ਦਾ ਕਰਜ਼ ਮੈਂ ਕਿਵੇਂ ਚੁਕਾਵਾਂ? ਮੈਂ ਲਾਚਾਰ ਸੀ। ਨਹੀਂ ਤਾਂ, ਮੈਂ ਏਸ ਤਰ੍ਹਾਂ ਪਰ੍ਹੇ ਨਾ ਰਹਿੰਦਾ।”
    ਮਹੀਨਾ ਲੰਘਦੇ ਦਾ ਕਿਹੜਾ ਪਤਾ ਲੱਗਦਾ ਹੈ! ਕਾਗਾ ਦੀਨ ਮੁਹੰਮਦ ਦਾ ਵੀਜ਼ਾ ਮੁੱਕਣ ਵਾਲਾ ਸੀ ਤੇ ਉਹ ਸਕਾਰਦੋ ਵਾਪਿਸ ਜਾਣ ਲਈ ਕਾਹਲਾ ਸੀ। ਉਸਨੂੰ ਆਪਣਾ ਨਵਾਂ ਮੁਲਕ ਪਿਆਰਾ ਸੀ, ਜਿੱਥੇ ਉਸਦੇ ਬੱਚੇ ਸਨ। ਉੱਥੇ ਹੀ ਉਸ ਦੇ ਨਵੇਂ ਰਿਸ਼ਤੇਦਾਰ ਅਤੇ ਮਿੱਤਰ ਬੇਲੀ ਵੀ ਸਨ।
    ਅਸੀਂ ਉਸ ਨੂੰ ਛੱਡਣ ਹਵਾਈ ਅੱਡੇ ਗਏ। ਉਹ ਆਪਣੇ ਨਾਲ ਆਪਣਿਆਂ ਪਿਆਰਿਆਂ ਦੀਆਂ ਫ਼ੋਟੋਆਂ ਲੈ ਗਿਆ।
    “ਹੁਣ ਤੈਨੂੰ ਵੀਜ਼ਾ ਮਿਲਣ ਵਿਚ ਮੁਸ਼ਕਿਲ ਨਹੀਂ ਆਉਣ ਲੱਗੀ, ਅਚੇ ਜ਼ੋਹਰਾ ਨੂੰ ਨਾਲ ਲੈ ਕੇ ਛੇਤੀ ਆਵੀਂ,” ਮੈਂ ਕਿਹਾ।
    “ਪਹਿਲਾਂ ਤੈਨੂੰ ਅਮੀਨਾ ਦੇ ਨਾਲ ਪਾਕਿਸਤਾਨ ਆਉਣਾ ਚਾਹੀਦਾ ਹੈ” ਕਾਗਾ ਬੋਲਿਆ।
    ਅਸੀਂ ਸਾਰਿਆਂ ਨੇ ਦੁਖਦੇ ਦਿਲਾਂ ਨਾਲ ਉਸ ਨੂੰ ਵਿਦਾ ਕੀਤਾ।
    1995 ਵਿਚ ਕਾਗਾ ਦੀਨ ਮੁਹੰਮਦ ਅਤੇ ਉਸਦੀ ਬੀਵੀ ਮੇਰੇ ਪੁੱਤਰ ਦੇ ਵਿਆਹ ’ਤੇ ਲੇਹ ਆਉਣ ਦੀਆਂ ਤਿਆਰੀਆਂ ਕਰ ਰਹੇ ਸਨ। ਅਚਾਨਕ ਅਚੇ ਜ਼ੋਹਰਾ ਚੱਲ ਵਸੀ। ਫੇਰ ਕਸ਼ਮੀਰ ਵਿਚ ਬਣ ਗਏ ਔਖੇ ਹਲਾਤ ਕਰਕੇ ਸਾਡੇ ਦਰਮਿਆਨ ਚਿੱਠੀ-ਪੱਤਰੀ ਕੁਝ-ਕੁਝ ਬੇਕਾਇਦਾ ਹੋ ਗਈ। ਸਾਨੂੰ ਇੱਕ-ਦੂਜੇ ਦੀਆਂ ਚਿੱਠੀਆਂ ਬੜੀ ਦੇਰ ਪਿਛੋਂ ਮਿਲਦੀਆਂ। ਸਾਨੂੰ ਪਤਾ ਲੱਗਦਾ ਕਿ ਸਾਡੀਆਂ ਭੇਜੀਆਂ ਕਈ ਚਿੱਠੀਆਂ ਮਿਲੀਆਂ ਹੀ ਨਹੀਂ ਸਨ। ਸ਼ੁਰੂ-ਸ਼ੁਰੂ ’ਚ ਅਸੀਂ ਸ਼ਿਕਾਇਤ ਕਰਨੀ ਕਿ ਜੁਆਬ ਕਿਉਂ ਨਹੀਂ ਦਿੱਤਾ ਜਾ ਰਿਹਾ। ਪਰ ਹੌਲੀ-ਹੌਲੀ ਅਸੀਂ ਹਲਾਤ ਤੋਂ ਵਾਕਫ਼ ਹੁੰਦੇ ਗਏ। ਸਭ ਨੇ ਹੈਰਾਨ ਹੋ ਕੇ ਸੋਚਦੇ ਰਹਿਣਾ ਕਿ ਸਾਡੀਆਂ ਸਾਫ਼ਗੋਈ ਵਾਲੀਆਂ, ਸਿੱਧ-ਪੱਧਰੀਆਂ ਚਿੱਠੀਆਂ ਕਿੱਥੇ ਗ਼ਾਇਬ ਹੋ ਜਾਂਦੀਆਂ ਹਨ? ਫਿਰ ਸਕਾਰਦੋ ਨੂੰ ਸਿੱਧੀ ਡਾਕ ਭੇਜਣ ਦੀ ਥਾਂ ਮੈਂ ਆਪਣੇ ਲਿਫ਼ਾਫ਼ੇ ਕੁਝ ਯੂਰਪੀ ਟੂਰਿਸਟਾਂ ਨੂੰ ਫੜ੍ਹਾਉਣੇ ਸ਼ੁਰੂ ਕਰ ਦਿੱਤੇ। ਇਹ ਬੇਨਤੀ ਕਰ ਕੇ ਕਿ ਉਹ ਆਪਣੇ ਮੁਲਕ ਦੀਆਂ ਡਾਕ ਟਿਕਟਾਂ ਲਾ ਕੇ ਇਨ੍ਹਾਂ ਨੂੰ ਪਾਕਿਸਤਾਨ ਭੇਜ ਦੇਣ। ਵੇਖੋ ਕੈਸਾ ਦੁਖਾਂਤ ਹੈ! ਇਹ ਚਿੱਠੀਆਂ ਲੰਡਨ, ਬਰਮਿੰਘਮ, ਕੋਪਨਹੇਗਨ ਜਾਂ ਕਿਸੇ ਹੋਰ ਯੂਰਪੀ ਸ਼ਹਿਰ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਕਰ ਕੇ ਠੀਕ-ਠਾਕ ਪੁੱਜਦੀਆਂ ਰਹੀਆਂ। ਜਦਕਿ ਲੇਹ ਤੋਂ ਸਿਰਫ਼ ਦੋ ਸੌ ਤਿੰਨ ਮੀਲ ਦੂਰ ਸਕਾਰਦੋ ਤੋਂ ਭੇਜੀਆਂ ਚਿੱਠੀਆਂ ਭੇਤ ਭਰੇ ਢੰਗ ਨਾਲ ਗ਼ਾਇਬ ਹੁੰਦੀਆਂ ਰਹੀਆਂ।
    ਮੇਰੀ ਹਮੇਸ਼ਾ ਸਕਾਰਦੋ ਵੇਖਣ ਦੀ ਇੱਛਾ ਰਹੀ ਹੈ। ਸਿਰਫ਼ ਇਸ ਲਈ ਨਹੀਂ ਕਿ ਮੇਰਾ ਭਰਾ ਓਥੇ ਰਹਿੰਦਾ ਹੈ, ਸਗੋਂ ਇਸ ਲਈ ਵੀ ਕਿਓਂਕਿ ਸਕਾਰਦੋ ਸਾਡੇ ਵਿਰਸੇ ਦਾ ਇੱਕ ਬੜਾ ਅਹਿਮ ਹਿੱਸਾ ਰਿਹਾ ਹੈ। ਜਿਨ੍ਹਾਂ ਲੱਦਾਖੀਆਂ ਦੇ ਦੋਹੇਂ ਪਾਸੇ ਵੇਖੇ ਹੋਏ ਹਨ, ਜਾਂ ਜਿਨ੍ਹਾਂ-ਜਿਨ੍ਹਾਂ ਨੂੰ ਦੋਨੋਂ ਖਿੱਤਿਆਂ ਦੇ ਰਿਸ਼ਤੇ ਦਾ ਪਤਾ ਹੈ, ਉਨ੍ਹਾਂ ਸਭ ਨੂੰ ਹੀ ਸਕਾਰਦੋ ਵੇਖਣ ਦੀ ਬੜੀ ਇੱਛਾ ਹੁੰਦੀ ਹੈ।
    ਨਸਲੀ, ਸਭਿਆਚਾਰਕ ਅਤੇ ਭਾਸ਼ਾਈ ਤੌਰ ’ਤੇ, ਬਾਲਟਿਸਤਾਨ ਅਤੇ ਲੱਦਾਖ ਦੇ ਲੋਕ ਇੱਕੋ ਹਨ। ਇਨ੍ਹਾਂ ਦੇ ਬਾਸ਼ਿੰਦਿਆਂ ਦੀ ਫ਼ਿਤਰਤ ਵੀ ਇੱਕੋ ਜਿਹੀ ਹੈ। ਸਕਾਰਦੋ ਅਤੇ ਲੇਹ ਦਾ ਇਤਿਹਾਸ ਅਤੇ ਭੂਗੋਲ ਵਿਚ ਏਨੀਆਂ ਚੀਜ਼ਾਂ ਇੱਕੋ ਜਿਹੀਆਂ ਹਨ ਕਿ ਹੈਰਾਨ ਹੋਈਦਾ ਹੈ। ਘੇਰੇ-ਘੇਰੇ ਖਲੋਤੇ ਪਹਾੜ, ਪੁਰਾਣੇ ਮਹੱਲ ਅਤੇ ਕਿਲ੍ਹੇ, ਇੱਕ ਲੰਮੇ ਇਤਿਹਾਸ ਦੇ ਟੁਕੜਿਆਂ ਅਤੇ ਨਿਸ਼ਾਨੀਆਂ ਸੰਗ ਅਜੇ ਵੀ ਇੱਕੋ ਸੂਤਰ ਵਿਚ ਬੱਝੇ ਹੋਏ ਹਨ। ਕਦੇ ਬਰਾਬਰ ਚੱਲਦੇ, ਕਦੇ ਆਪੋ ਵਿਚ ਬੁਣੇ-ਗੁੰਨ੍ਹੇ, ਪੂਰੇ ਭੁਲਾਏ ਕਦੇ ਵੀ ਨਾ ਗਏ।
    ਅੱਧ-ਉਨੀਵੀ ਸਦੀ ਤੱਕ ਬਾਲਟਿਸਤਾਨ ਅਤੇ ਲੱਦਾਖ ਦੋਵ੍ਹੇਂ ਅਜ਼ਾਦ ਮੁਲਕ ਹੁੰਦੇ ਸਨ। ਫੇਰ ਇਨ੍ਹਾਂ ’ਤੇ ਜੰਮੂ ਦੇ ਡੋਗਰਿਆਂ ਨੇ ਕਬਜ਼ਾ ਜਮਾ ਲਿਆ। ਡੋਗਰਾ ਪ੍ਰਸ਼ਾਸਨ ਨੇ 1875 ’ਚ ਦੋਨੋਂ ਥਾਵੀਂ ਇੱਕੋ ਵੇਲੇ ਡਾਕ ਘਰ ਬਣਾਏ ਸਨ। 1892 ’ਚ ਦੋਹਾਂ ਕਸਬਿਆਂ ’ਚ ਖੋਲ੍ਹੇ ਗਏ ਪ੍ਰਾਇਮਰੀ ਸਕੂਲ ਬਾਰਾਂ ਸਾਲਾਂ ਪਿੱਛੋਂ ਵਧਾਅ ਕੇ ਮਿਡਲ ਸਕੂਲ ਕਰ ਦਿੱਤੇ ਗਏ ਸਨ। 1947 ਤੋਂ ਪਹਿਲਾਂ ਦੋਹਾਂ ਸੂਬਿਆਂ ਦੀ ਆਬਾਦੀ ਕੋਈ ਚਾਰ ਕੁ ਹਜ਼ਾਰ ਸੀ। ਹੁਣ ਦੋਹਾਂ ਦੀ ਇਕੱਲੇ-ਇਕੱਲੇ ਦੀ ਵੀਹ ਹਜ਼ਾਰ ਤੋਂ ਵੱਧ ਹੈ। ਬਾਲਟਿਸਤਾਨ ਲੱਦਾਖ ਨੂੰ ਮੱਖਣ, ਸੁਕਾਈਆਂ ਖੁਰਮਾਣੀਆਂ, ਖੁਰਮਾਣੀ ਦੇ ਬੀਜ, ਮਿੱਟੀ ਦੇ ਭਾਂਡੇ ਦਿੰਦਾ ਸੀ। ਅਸੀਂ ਬਾਲਟਿਸਤਾਨ ਨੂੰ ਪਸ਼ਮੀਨਾ, ਉੱਨ ਅਤੇ ਲੂਣ ਦਿੰਦੇ ਸਾਂ। ਬਾਲਟਿਸਤਾਨ ਨੇ ਲੱਦਾਖ ਨੂੰ ਪੋਲੋ, ਸੰਗੀਤ ਦੇ ਸਾਜ਼ ਅਤੇ ਗ਼ਜ਼ਲਾਂ ਦਿੱਤੀਆਂ। ਲੱਦਾਖ ਨੇ ਬਾਲਟਿਸਤਾਨ ਨੂੰ ਗੀਤ ਅਤੇ ਮਹਾਂਕਾਵਿ ਦਿੱਤੇ ।
    ‘ਜਿੱਥੇ ਚਾਹ ਓਥੇ ਰਾਹ।’ 1995 ਦੇ ਅਗਸਤ ਮਹੀਨੇ ‘ਪਾਕਿ-ਜਰਮਨ ਰਿਸਰਚ ਪ੍ਰਾਜੈਕਟ’ ਅਤੇ ‘ਲੋਕ-ਵਿਰਸਾ ਇਨਸਟਿਚਿਊਟ’ ਦੀ ਸਰਪ੍ਰਸਤੀ ਹੇਠ ਇਸਲਾਮਾਬਾਦ ਵਿਖੇ ਹਿੰਦੂਕੁਸ਼, ਕਰਾਕੋਰਮ ਤੇ ਹਿਮਾਲਿਆਈ ਖਿੱਤਿਆਂ ਦਰਮਿਆਨ ਸਭਿਆਚਾਰਕ ਤੇ ਭੁਗੋਲਕ ਸਾਂਝਾਂ ਬਾਰੇ ਇੱਕ ਸੈਮੀਨਾਰ ਹੋਣਾ ਸੀ। ‘ਪਾਕਿ-ਜਰਮਨ ਰਿਸਰਚ ਪ੍ਰਾਜੈਕਟ’ ਦੀ ਤਰਫ਼ੋਂ ਮੈਨੂੰ ਇਸ ’ਚ ਹਿੱਸਾ ਲੈਣ ਦਾ ਸੱਦਾ ਮਿਲਿਆ ਸੀ।
    ਸਭ ਤੋਂ ਚੰਗੀ ਗੱਲ ਇਹ ਸੀ ਕਿ ਇਸ ਪ੍ਰੋਗਰਾਮ ਵਿਚ ਸਕਾਰਦੋ ਅਤੇ ਗਿਲਗਿਤ ਦੀਆਂ ਫੇਰੀਆਂ ਸਮੇਤ ਉੱਤਰੀ ਪਾਸਿਆਂ ਦਾ ਇੱਕ ਟੂਅਰ ਵੀ ਸ਼ਾਮਿਲ ਸੀ। ਇਹ ਸੁਨਹਿਰੀ ਮੌਕਾ ਮੈਂ ਅਣਡਿੱਠ ਨਹੀਂ ਸਾਂ ਕਰ ਸਕਦਾ।
    ਮੈਂ ਜਾਣ-ਬੁੱਝ ਕੇ ਆਪਣੇ ਭਰਾ ਨੂੰ ਖ਼ਬਰ ਨਾ ਭੇਜੀ। ਅਚਾਨਕ ਪੁੱਜ ਕੇ ਮੈਂ ਉਸ ਨੂੰ ਪੁੱਜ ਕੇ ਸੁਆਦ-ਸੁਆਦ ਕਰ ਦੇਣਾ ਚਾਹੁੰਦਾ ਸੀ। ਇੱਕ ਦਿਨ ਮੈਂ ਖ਼ਿਆਲੀ ਉਡਾਰੀ ਮਾਰਦਾ ਕਿ ਮੈਂ ਅਚਾਨਕ ਸਕਾਰਦੋ ਪੁੱਜਿਆ ਹੋਵਾਂਗਾ, ਉਸ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੋਇਆ ਕਹਾਂਗਾ, “ਵੇਖੋ ਕੌਣ ਆਇਆ ਹੈ।” ਉਹ ਮੈਨੂੰ ਆਪਣੇ ਸਾਹਮਣੇ ਖਲੋਤਾ ਵੇਖ ਕੇ ਹੱਕਾ-ਬੱਕਾ ਰਹਿ ਜਾਏਗਾ।
    ਮੇਰੇ ਨਾਲ ਹੀ ਲੇਹ ਦੀ ਜੰਮੂ-ਕਸ਼ਮੀਰ ਸਭਿਆਚਾਰਕ ਅਕਾਦਮੀ ਦੇ ਨਿਰਦੇਸ਼ਕ ਨਵਾਂਗ ਤਸ਼ੇਰਿੰਗ ਨੂੰ ਵੀ ਇਹ ਸੱਦਾ ਮਿਲਿਆ ਸੀ। ਸਾਨੂੰ ਦੋਹਾਂ ਨੂੰ ਦਿੱਲੀ ਵਿਚਲੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਸਾਹਮਣੇ ਬਹੁਤ ਹੀ ਲੰਮੀ, ਅਕਾਊ ਉਡੀਕ ਨਾ ਝੱਲਣੀ ਪਈ। ਸੈਮੀਨਾਰ ’ਚ ਹਿੱਸਾ ਲੈਣ ਲਈ ਲੋੜੀਂਦਾ ਵੀਜ਼ਾ ਸੌਖਾ ਹੀ ਮਿਲ ਗਿਆ ਅਤੇ ਹਿੰਦੋਸਤਾਨ ਤੋਂ ਅਸੀਂ ਛੇ ਜਣੇ ਇਸਲਾਮਾਬਾਦ ਪੁੱਜ ਗਏ। ਪਰ ਪਾਕਿਸਤਾਨ ਦੀ ਹੋਮ ਮਨਿਸਟਰੀ ਨੇ ਸਾਨੂੰ ਬਾਲਟਿਸਤਾਨ ਜਾਣ ਦੀ ਇਜਾਜ਼ਤ ਨਾ ਦਿੱਤੀ। ‘ਲੋਕ-ਵਿਰਸਾ ਇਨਸਟਿਚਿਊਟ’ ਦੇ ਇੱਕ ਉੱਘੇ ਪਰੋਫ਼ੈੱਸਰ ਅਤੇ ਇਤਿਹਾਸਕਾਰ ਅਤੇ ‘ਪਾਕਿ-ਜਰਮਨ ਰਿਸਰਚ ਪ੍ਰਾਜੈਕਟ’ ਦੇ ਮੁਖੀ ਨੇ ਸਾਡੇ ਵੱਲੋਂ ਕਿੰਨੀਆਂ ਹੀ ਅਪੀਲਾਂ ਕੀਤੀਆਂ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਕੋਈ ਫਲ ਨਾ ਲੱਗਾ।
    “ਮੇਰਾ ਵੱਡਾ ਭਰਾ ਹੈ ਸਕਾਰਦੋ ’ਚ, ਪਿਛਲੇ ਚਾਲੀ ਸਾਲਾਂ ’ਚ ਅਸੀਂ ਸਿਰਫ਼ ਇੱਕ ਵਾਰ ਮਿਲੇ ਹਾਂ”, ਮੈਂ ਪ੍ਰੋਫੈਸਰ ਸਾਹਿਬ ਨੂੰ ਕਿਹਾ।
    “ਤੁਹਾਨੂੰ ਵੀਜ਼ਾ ਮਿਲ ਜਾਏਗਾ। ਤੁਸੀਂ ਇੱਕ ਵੱਖਰੀ ਅਰਜ਼ੀ ਦੇ ਦਿਓ। ਆਖਿਰਕਾਰ ਇਹ ਇਨਸਾਨਪ੍ਰਸਤੀ ਦਾ ਮਾਮਲਾ ਹੈ।”
    ਮੁਖੀ ਨੇ ਕਿਹਾ, “ਇਹ ਦੋ ਭਰਾਵਾਂ ਦੇ ਕਿੰਨੇ ਹੀ ਸਾਲਾਂ ਬਾਅਦ ਮਿਲਣ ਦਾ ਮਾਮਲਾ ਹੈ। ਤੁਹਾਨੂੰ ਵੀਜ਼ਾ ਜ਼ਰੂਰ ਮਿਲ ਜਾਏਗਾ।”
    ਪਰ ਮੈਨੂੰ ਸਕਾਰਦੋ ਜਾਣ ਦਾ ਵੀਜ਼ਾ ਨਾ ਮਿਲਿਆ। ਇਸਲਾਮਾਬਾਦ ’ਚ ‘ਲੋਕ-ਵਿਰਸਾ ਇਨਸਟਿਚਿਊਟ’ ਦੇ ਡਾਇਰੈਕਟਰ-ਜਨਰਲ ਨੇ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। “ਜਦੋਂ ਮੈਂ ਹਿੰਦੋਸਤਾਨ ਗਿਆ ਸੀ ਤਾਂ ਮੇਰੇ ਨਾਲ ਵੀ ਇਹੀ ਮੁਸ਼ਕਿਲ ਬਣੀ ਸੀ। ਮੇਰੀ ਤਾਜ ਮਹੱਲ ਦੇਖਣ ਦੀ ਇੱਛਾ ਸੀ, ਪਰ ਮੈਨੂੰ ਦਿੱਲੀਓਂ ਆਗਰੇ ਦਾ ਵੀਜ਼ਾ ਹੀ ਨਾ ਮਿਲਿਆ।”
    ਇਨ੍ਹਾਂ ਹਾਲਤਾਂ ‘ਚ, ਹੁਣ ਭਰਾ ਨੂੰ ਸੁਆਦਲੀ ਹੈਰਾਨੀ ਦੇਣ ਦਾ ਇਕੋ-ਇਕ ਸੰਦ ਮੇਰੇ ਕੋਲ ਟੈਲੀਫ਼ੋਨ ਹੀ ਰਹਿ ਗਿਆ ਸੀ। ਇਹ ਇਤਲਾਹ ਦੇਣ ਲਈ ਕਿ ਮੈਂ ਇਸਲਾਮਾਬਾਦ ’ਚ ਸਾਂ, ਮੈਂ ਆਪਣੇ ਭਰਾ ਨੂੰ ਫ਼ੋਨ ਕੀਤਾ। ਉਹ ਮੈਨੂੰ ਮਿਲਣ ਇਸਲਾਮਾਬਾਦ ਆ ਗਿਆ। ਅਸੀਂ ਸੱਤਾਂ ਸਾਲਾਂ ਪਿੱਛੋਂ ਮੁੜ ਮਿਲ ਰਹੇ ਸਾਂ। ਪਿਛਲੀਆਂ ਯਾਦਾਂ ਭੱਜ-ਭੱਜ ਆਈਆਂ। ਭਤੀਜੀ ਜ਼ਕੀਆ ਵਿਆਹ ਤੋਂ ਪਿੱਛੋਂ ਇਸਲਾਮਾਬਾਦ ਹੀ ਰਹਿੰਦੀ ਸੀ। ਅਸੀਂ ਜਾ ਕੇ ਉਸ ਨੂੰ ਅਤੇ ਉਸਦੇ ਘਰਵਾਲੇ ਤੇ ਛੇ ਬੱਚਿਆਂ ਨੂੰ ਵੀ ਮਿਲੇ।
    ਹਿੰਦੋਸਤਾਨ ਤੋਂ ਆਏ ਵਿਦਵਾਨਾਂ ਨੂੰ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਨੇ ਖਾਣੇ ’ਤੇ ਸੱਦਿਆ। ਗੱਲਾਂ-ਬਾਤਾਂ ਦੌਰਾਨ ਜਦੋਂ ਮੈਂ ਆਪਣੇ ਭਰਾ ਨੂੰ ਮਿਲਣ ਜਾਣ ਦੀ ਇਜਾਜ਼ਤ ਬਾਰੇ ਜ਼ਿਕਰ ਕੀਤਾ ਤਾਂ ਹਾਈ ਕਮਿਸ਼ਨ ਦਾ ਫ਼ੱਸਟ ਸੇਕ੍ਰੇਟਰੀ ਕਹਿੰਦਾ, “ਪਾਕਿਸਤਾਨੀ ਸਰਕਾਰ ਤੁਹਾਨੂੰ ਵੀਜ਼ਾ ਦੇਵੇ ਜਾਂ ਨਾਂ, ਅਸੀਂ ਤੁਹਾਡੇ ਭਰਾ ਨੂੰ ਲੇਹ ਦਾ ਵੀਜ਼ਾ ਜ਼ਰੂਰ ਦੇ ਦਿਆਂਗੇ ਤਾਂ ਜੋ ਤੁਸੀਂ ਉਸ ਨੂੰ ਮਿਲ ਸਕੋ।”
    ਬਾਲਟਿਸਤਾਨ ਤੋਂ ਕਈ ਲੇਖਕ, ਇਤਿਹਾਸਕਾਰ ਅਤੇ ਬੁੱਧੀਜੀਵੀ ਸੈਮੀਨਾਰ ’ਚ ਹਿੱਸਾ ਲੈਣ ਆਏ ਹੋਏ ਸਨ। ਉਨ੍ਹਾਂ ’ਚੋਂ ਦੋ ਲੇਖਕ, ਸੱਯਦ ਮੁਹੰਮਦ ਕਾਜ਼ਮੀ ਤੇ ਮੁਹੰਮਦ ਹੁਸੈਨ ਅਬਦੀ ਨਾਲ ਮੇਰੀ ਪਹਿਲਾਂ ਹੀ ਵਾਕਫੀਅਤ ਸੀ, ਪਰ ਅਸੀਂ ਕਦੇ ਮਿਲੇ ਨਹੀਂ ਸਾਂ। ਕਾਜ਼ਮੀ ਨਾਲ ਤਾਂ ਮੈਂ ਹੁਣ ਕਾਫ਼ੀ ਚਿਰ ਤੋਂ ਚਿੱਠੀ-ਪੱਤਰੀ ਵੀ ਕਰ ਰਿਹਾ ਸਾਂ। ਉਨ੍ਹਾਂ ਨੇ ਲੱਦਾਖੀ ਗੀਤ ਇਕੱਤਰ ਕਰ ਕੇ ਉਨ੍ਹਾਂ ਦਾ ਉਰਦੂ ’ਚ ਤਰਜਮਾ ਕੀਤਾ ਸੀ ਅਤੇ ਨਾਲ ਹੀ ਇਤਿਹਾਸਕ ਪਿੱਠਭੂਮੀ ਬਾਰੇ ਨੋਟ ਵੀ ਦਿੱਤਾ ਸੀ। ਮੁਹੰਮਦ ਯੂਸਫ਼ ਨੇ ਅਜੋਕੇ ਬਾਲਟਿਸਤਾਨ ਦਾ ਇਤਿਹਾਸ ਲਿਖਿਆ ਸੀ।
    ਸੈਮੀਨਾਰ ’ਚ ਮੇਰੇ ਲੱਦਾਖੀ ਹਮਵਤਨੀ ਨਵਾਂਗ ਸ਼ਾਕਸਪੋ ਨੇ ਅਤੇ ਮੈਂ ਪੇਪਰ ਪੜ੍ਹੇ, ਜਿਨ੍ਹਾਂ ਰਾਹੀਂ ਬਾਲਟਿਸਤਾਨ ਤੇ ਲੱਦਾਖ ਦੇ ਸਭਿਆਚਾਰਾਂ ਨੂੰ ਮੇਲ ਕੇ ਵੇਖਿਆ ਗਿਆ ਸੀ। ਅਸੀਂ ਸਾਰਿਆਂ ਨੇ ਇੱਕ-ਦੂਜੇ ਲਈ ਆਪਣੇ ਅਹਿਸਾਸਾਤ ਟੇਪ ਕੀਤੇ। ਇਸ ਆਸ ਨਾਲ ਕਿ ਇਹ ਹਮੇਸ਼ਾ-ਹਮੇਸ਼ਾ ਲਈ ਸਾਂਭੇ ਜਾਣਗੇ। ਅਸੀਂ ਆਪੋ-ਆਪਣੀਆਂ ਕਿਤਾਬਾਂ ਵੀ ਵਟਾਈਆਂ।
    ਓਸੇ ਸ਼ਾਮ, ਇਸਲਾਮਾਬਾਦ ਦੇ ਪ੍ਰੈਜ਼ੀਡੈਂਟ ਹੋਟਲ ’ਚ ਮੈਂ ਭਾਰਤੀ ਹਾਇ ਕਮਿਸ਼ਨ ਦੇ ਫ਼ੱਸਟ ਸੇਕ੍ਰੇਟਰੀ ਦੇ ਨਾਂ ਕਾਗਾ ਦੀਨ ਮੁਹੰਮਦ ਨੂੰ ਇੱਕ ਚਿੱਠੀ ਦਿੱਤੀ। ਮੈਂ ਚਾਹੁੰਦਾ ਸੀ ਕਿ ਉਹ ਹਿੰਦੋਸਤਾਨ ਲਈ ਵੀਜ਼ੇ ਖ਼ਾਤਿਰ ਰਾਬਤਾ ਬਣਾ ਲਏ।
    ਅਗਲੀ ਸਵੇਰ, ਕਾਗਾ ਦੀਨ ਮੁਹੰਮਦ ਮੈਨੂੰ ਅਲਵਿਦਾ ਆਖਣ ਇਸਲਾਮਾਬਾਦ ਦੇ ਹਵਾਈ ਅੱਡੇ ’ਤੇ ਆਇਆ। “ਮਰਨ ਤੋਂ ਪਹਿਲਾਂ, ਮੈਂ ਇੱਕ ਵਾਰ ਫੇਰ ਲੱਦਾਖ ਆਉਣਾ ਚਾਹੁੰਦਾ ਹਾਂ”, ਉਸ ਨੇ ਕਿਹਾ।
    “ਤੈਨੂੰ ਆਪਣੇ ਬੱਚਿਆਂ ਦੇ ਵੀ ਪਾਸਪੋਰਟ ਬਣਵਾ ਲੈਣੇ ਚਾਹੀਦੇ ਹਨ”, ਮੈਂ ਜ਼ੋਰ ਦਿੰਦਿਆਂ ਕਿਹਾ।
    ਓਸੇ ਰੀਝ ਨਾਲ ਮੈਂ ਲੱਦਾਖ ਲਈ ਨਿਕਲ ਪਿਆ।
    ਪਿਛਲੇ ਪੰਜਾਹ ਸਾਲਾਂ ਚ ਸਾਡੇ ਮੁਲਕਾਂ, ਹਿੰਦੋਸਤਾਨ-ਪਾਕਿਸਤਾਨ ਦੀ ਲਿਖੀ ਗਈ ਸਰਕਾਰੀ ਕਹਾਣੀ, ਤਣਾਅ, ਨਫ਼ਰਤ, ਬਦਇੱਛਾ, ਅਤੇ ਗ਼ਲਤਫ਼ਹਿਮੀਆਂ ਨਾਲ ਭਰੀ ਪਈ ਹੈ। ਮੇਰਾ ਮੰਨਣਾ ਹੈ ਕਿ ਇੱਕ ਦਿਨ ਇਹ ਕਹਾਣੀ ਵੀ ਸੁਣਾਈ ਜਾਏਗੀ ਕਿ ਕਿਵੇਂ ਵਿਛੋੜੇ ਮਾਰੇ ਦਿਲ ਮੁੜ ਤੋਂ ਇੱਕ ਹੋ ਗਏ ਹਨ।

कविता

  • विहाग वैभव
    वे पर्वतों को बताएँगे
    कि कौन पर्वत है कौन नहीं
    वे जो ख़ुद इन्हीं से उपजे हैं
    वे तय कर रहे हैं
    पहाड़ों, जंगलों और नदियों की नागरिकताएँ
    वे सोचते हैं
    वे पहाड़ों को ढहाते जाएँगे
    नदियों को पाटते जाएँगे
    जंगलों को काटते जाएँगे
    और
    नदियों, पेड़ों-पहाड़ों के बच्चे
    बदला नहीं लेंगे
    कहीं किसी युद्ध की तैयारी नहीं होगी !

ਨਜ਼ਮ
-ਬਾਵਾ ਬਲਵੰਤ
ਇਹ ਸਦਾ ਖ਼ੁਸ਼ਕ ਰਹੀ ਖ਼ੂਨ ਦੇ ਦਰਿਆ ਪੀ ਕੇ,
ਹਾਂ, ਅਸੀਂ ਅਪਣੀ ਹਕੂਮਤ ’ਚ ਭੀ ਬਰਬਾਦ ਰਹੇ;
ਆਦਮੀਅਤ ਸਦਾ ਮੁਰਦਾ ਹੀ ਰਹੀ ਹੈ ਜੀ ਕੇ,
ਹੈ ਗ਼ਰੀਬਾਂ ਦੀਆਂ ਲਾਸ਼ਾਂ ’ਤੇ ਗੁਜ਼ਾਰਾ ਇਸ ਦਾ।
ਨਾ ਬੁਝੀ ਇਸ ਦੀ ਕਦੀ ਬੇਵਾ ਦੇ ਰੋਣੇ ਤੋਂ ਪਿਆਸ,
ਭੁੱਖੇ ਬੱਚਿਆਂ ਦੀਆਂ ਸਿਰੀਆਂ ਨੇ ਸਹਾਰਾ ਇਸ ਦਾ।
ਕੁਝ ਬਣੀ ਹੈ ਤਾਂ ਅਮੀਰਾਂ ਦੀ ਹੀ ਇਹ ਜਿੰਦ ਬਣੀ,
ਕਦੀ ਦਿੱਲੀ, ਕਦੀ ਚਿੱਤੌੜ, ਕਦੀ ਹਿੰਦ ਬਣੀ।
ਸੈਂਕੜੇ ਵਾਰ ਹਰੇ ਖੇਤ ਜਲਾਏ ਇਸ ਨੇ,
ਤਖ਼ਤ ਲੋਕਾਂ ਦੀਆਂ ਹੱਡੀਆਂ ਦੇ ਬਣਾਏ ਇਸ ਨੇ।
ਰਹਿਮ ਆਇਆ ਤਾਂ ਕਦੀ ਵੰਡੇ ਸ਼ਹੀਦਾਂ ਦੇ ਖ਼ਿਤਾਬ,
ਕਾਸ਼ ! ਉਲਟੇ ਕੋਈ ਇਸ ‘ਵਤਨ-ਪ੍ਰਸਤੀ’ ਦਾ ਨਕਾਬ!
ਖ਼ੂਨ ਕਿਰਤੀ ਦਾ ਰਿਹਾ ਸ਼ਾਹਾਂ ਦੀ ਮਸਤੀ ਦੇ ਲਈ,
ਕੌਮ ਮਰਵਾਈ ਗਈ ਐਸ਼-ਪ੍ਰਸਤੀ ਦੇ ਲਈ।
ਸਦਾ ਹੋਈ ਏ ਮਨੁੱਖਤਾ ਦੀ ਤਬਾਹੀ ਇਸ ਤੋਂ,
ਸਦਾ ਦੁਨੀਆਂ ’ਚ ਰਹੂ ਜੰਗ-ਲੜਾਈ ਇਸ ਤੋਂ।
ਅੱਜ ਤਹਿਜ਼ੀਬ ਦਾ ਯੁਗ ਇਸ ਦੀਆਂ ਚਾਲਾਂ ਦਾ ਸ਼ਿਕਾਰ।
ਦੇਸ਼-ਭਗਤੀ ਕੀ ਜੋ ਹੋਰਾਂ ਦੀ ਤਬਾਹੀ ਹੋਵੇ?
ਦੇਸ਼-ਭਗਤੀ, ਤੂੰ ਸਰਵ-ਸਾਂਝਤਾ ਨੂੰ ਮੋੜ ਮੁਹਾਰ!
ਦੇਸ਼-ਭਗਤੀ ਕੀ ਜੇ ਕੱਲ੍ਹ ਆਪ ਭੀ ਹੋਣਾ ਹੈ ਗ਼ੁਲਾਮ,
ਦੂਸਰੇ ਭੀ ਤਾਂ ਉਲਟ ਸਕਦੇ ਨੇ ਦੁਨੀਆਂ ਦਾ ਨਜ਼ਾਮ।
ਦੇਸ਼ ਦੀ ਸੇਵਾ ਸਿਰਫ਼ ਪੌੜੀ ਸੀ, ਮੰਜ਼ਲ ਤਾਂ ਨਹੀਂ;
ਇਹ ਮਨੁੱਖਤਾ ਦੀ ਕੋਈ ਆਖ਼ਰੀ ਮਹਿਫ਼ਲ ਤਾਂ ਨਹੀਂ।
ਅਪਣੇ ਕੁਨਬੇ ਲਈ ਦੁਨੀਆਂ ਤੇ ਹੈ ਕਬਜ਼ਾ ਲਾਹਨਤ!
ਅਪਣੀ ਬੇੜੀ ਲਈ ਸਾਗਰ ਤੇ ਹੈ ਘੇਰਾ, ਤੋਬਾ!
ਦੇਸ਼-ਭਗਤੀ ’ਚ ਜ਼ਰੂਰਤ ਹੈ ਪਰੀਵਰਤਨ ਦੀ,
ਏਸ ਪਿੰਜਰ ਨੂੰ ਜ਼ਰੂਰਤ ਹੈ ਨਵੇਂ ਜੀਵਨ ਦੀ।
ਦੇਸ਼ ਦੇ ਨਾਂ ਤੇ ਮਨੁੱਖਤਾ ਨੂੰ ਕਦੇ ਚੂਰ ਨਾ ਕਰ,
ਤੂੰ ਕਦੀ ਅਪਣੀ ਹਕੂਮਤ ਨੂੰ ਭੀ ਮਨਜ਼ੂਰ ਨਾ ਕਰ ।
ਅਪਣੀ ਸ਼ਾਹੀ ’ਚ ਭੀ ਮੁਰਦਾ ਹੀ ਰਹੇ ਹਾਂ ਜੀ ਕੇ,
ਇਹ ਸਦਾ ਖ਼ੁਸ਼ਕ ਰਹੀ ਖ਼ੂਨ ਦੇ ਦਰਿਆ ਪੀ ਕੇ।
ਦੇਸ਼-ਭਗਤੀ ਦਾ ਹੀ ਦੁਨੀਆਂ ’ਚ ਨਸ਼ਾ ਹੈ ਜਦ ਤਕ,
ਖ਼ੂਬ ਹੋਵੇਗੀ ਗ਼ਰੀਬਾਂ ਦੀ ਤਬਾਹੀ ਤਦ ਤਕ।

ਰਾਹਗੀਰ
ਆਹ ਲੈ ਬਈ! ਆਪਣਾ ਇਨਾਮ ਦਸ ਹਜ਼ਾਰ ਰੁਪਈਆ।
‘‘ਥੋੜ੍ਹਾ ਆ ਜੀ, ਖਤਰੇ ਵਾਲਾ ਕੰਮ ਸੀ’‘, ਵੀਰੂ ਨੇ ਸ਼ਿਕਾਇਤੀ ਲਹਿਜੇ ’ਚ ਕਿਹਾ।
‘‘ਕਾਫ਼ੀ ਆ, ਏਨਾ ਹੀ ਮੁਕਾਇਆ ਸੀ, ਕੋਈ ਗੱਲ ਨ੍ਹੀ, ਅਗਾਂਹ ਨੂੰ ਜ਼ਿਆਦਾ ਮਿਲ ਜਾਊ’’, ਭੂਰੀਆ ਅੱਖਾਂ ਤੇ ਸ਼ਰਾਰਤੀ ਜਿਹੇ ਚਿਹਰੇ ਵਾਲੇ ਗੰਜਾ ਆਦਮੀ ਥੋੜ੍ਹੀ ਸਖਤੀ ਨਾਲ ਬੋਲਿਆ ਤੇ ਅਖ਼ਬਾਰ ਪੜ੍ਹਨ ਲੱਗ ਪਿਆ।
ਅੰਮ੍ਰਿਤਸਰ, ਜਲੰਧਰ, ਲੁਧਿਆਣਾ; ਤਿੰਨਾਂ ਸ਼ਹਿਰਾਂ ’ਚ ਕੱਲ੍ਹ ਸੜਕਾਂ ’ਤੇ ਹੋਏ ਹਜ਼ਾਰਾਂ ਲੋਕਾਂ ਦੇ ਰੋਹ ਭਰੇ ਮੁਜ਼ਾਹਰਿਆਂ ਦੀਆਂ ਸੁਰਖੀਆਂ ਸਨ।
ਅੰਮ੍ਰਿਤਸਰ ਦੇ ਇਕ ਮੰਦਰ ’ਚ ਕਿਸੇ ਸ਼ਰਾਰਤੀ ਬੰਦੇ ਨੇ ਮੂਰਤੀ ਦੀ ਬੇਹੁਰਮਤੀ ਕਰਦਿਆਂ ਉਸ ਦੀ ਬਾਂਹ ਤੋੜ ਸੁੱਟੀ ਸੀ। ਗੁੱਸੇ ’ਚ ਆਏ ਲੋਕਾਂ ਦੇ ‘‘ਜੀਆਂਗੇ ਜਾਂ ਮਰਾਂਗੇ-ਹਿੰਦੂ ਧਰਮ ਦੀ ਰਾਖੀ ਕਰਾਂਗੇ ’’ ਤੇ ‘‘ਸ਼ਰਾਰਤੀਆਂ ਨੂੰ ਫਾਹੇ ਲਾਓ’’ ਆਦਿ ਜੋਸ਼ੀਲੇ ਨਾਅਰਿਆਂ ਨੇ ਆਸਮਾਨ ਗੂੰਜਾ ਦਿੱਤਾ ਸੀ। ਪਟਕਾ ਬੰਨ੍ਹੀ ਸੜਕ ‘ਤੇ ਤੁਰਿਆ ਜਾਂਦਾਤ ਸੱਤਾਂ ਕੁ ਸਾਲਾਂ ਦਾ ਇਕ ਸਿੱਖ ਬੱਚਾ ਵੀ ਭੀੜ ’ਚ ਰਲ ਗਿਆ ਸੀ।
ਇਸ ਖ਼ਬਰ ਦੇ ਨਾਲ ਹੀ ਅਖਬਾਰ ’ਚ ਦੋ ਹੋਰ ਭੈੜੀਆਂ ਖ਼ਬਰਾਂ ਵੀ ਛਪੀਆਂ ਸਨ। ਜਲੰਧਰ ’ਚ ਕੱਲ੍ਹ ਦੁਪਹਿਰੇ ਦੋ ਕੁ ਵਜੇ ਕਿਸੇ ਗੁਰਦੁਆਰਾ ਸਾਹਿਬ ਦੇ ਐਨ ਸਾਹਮਣੇ ਸੜਕ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖੰਡਤ ਕੀਤੇ ਅੰਗ ਮਿਲੇ ਸਨ। ਤੁਰਤ-ਫੁਰਤ ਸਿੱਖ ਨੌਜਵਾਨ ਤੇ ਔਰਤਾਂ ਭਾਰੀ ਗੁੱਸੇ ਤੇ ਪ੍ਰੇਸ਼ਾਨੀ ਦੀ ਹਾਲਤ ’ਚ ਵੱਡੀ ਗਿਣਤੀ ‘ਚ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਣੇ ਸ਼ੁਰੂ ਹੋ ਗਏ। ਬੁਲਾਰਿਆਂ ਨੇ ਬੇਹੁਰਮਤੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਸਿੱਖ ਧਰਮ ਉਪਰ ਵਧਦੇ ਜਾ ਰਹੇ ਹਮਲਿਆਂ ਦਾ ਜ਼ਿਕਰ ਕੀਤਾ ਸੀ। ‘‘ਸਾਡੀ ਧਰਤੀ ’ਤੇ ਸਾਡੇ ਹੀ ਧਰਮ ਦੀ ਬੇਅਦਬੀ… ਕਮਾਲ ਹੋ ਗਈ!’’ ਕਈਆਂ ਦੇ ਬੋਲਾਂ ’ਚ ਖਾਸੀ ਤਲਖੀ ਵੀ ਸੀ। ਸ਼ਾਮ ਨੂੰ ਚਾਰ ਕੁ ਵਜੇ ਲੁਧਿਆਣੇ ਵਾਪਰੀ ਤੀਜੀ ਵਾਰਦਾਤ ‘ਚ ਕਿਸੇ ਨੇ ਈਸਾ ਮਸੀਹ ਦੇ ਪੋਸਟਰਾਂ-ਬੈਨਰਾਂ ‘ਤੇ ਕਾਲਿਖ਼ ਮਲ ਦਿੱਤਾ ਸੀ। ਇਸਾਈ ਭਾਈਚਾਰੇ ਦੇ ਸੈਂਕੜੇ ਮਰਦ-ਔਰਤਾਂ ਕਾਲੇ ਬਿੱਲੇ ਲਾ ਕੇ ਰੋਸ ਮੁਜ਼ਾਹਰਾ ਕਰ ਰਹੇ ਸਨ।
ਗੰਜਾ ਬੰਦਾ, ਚੁੱਪ-ਚਾਪ ਖਬਰਾਂ ਇਉਂ ਪੜ੍ਹ ਰਿਹਾ ਸੀ ਜਿਵੇਂ ਅੰਦਰੋ-ਅੰਦਰੀ ਕਿਸੇ ਖੁਸ਼ਖਬਰੀ ਦਾ ਮਜ਼ਾ ਲੈ ਰਿਹਾ ਹੋਵੇ। ‘ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ’ ਵਾਲੀ ਗੱਲ। ਇਹ ਪਿਛਲੇ 5-6 ਸਾਲਾਂ ਤੋਂ ਕਿਰਾਏ ਦਾ ਇਕ ਮਕਾਨ ਲੈ ਕੇ ਇਸ ਇਲਾਕੇ ’ਚ ਰਹਿੰਦਾ ਸੀ। ਕਿਸੇ ਨਾਲ ਜ਼ਿਆਦਾ ਘੁਲਦਾ-ਮਿਲਦਾ ਨਹੀਂ ਸੀ, ਬਸ ਆਪਣੇ-ਆਪ ’ਚ ਹੀ ਘਿਰਿਆ ਰਹਿੰਦਾ ਸੀ।
ਵੀਰੂ ਨੂੰ ਦਸ ਹਜ਼ਾਰ ਰੁਪਏ ਮਿਹਨਤਾਨੇ ਦੇ ਨਾਲ ਇਨਾਮ ਵਜੋਂ ਪੰਜ ਸੌ ਰੁਪਏ ਹੋਰ ਦੇ ਦਿੱਤੇ। ਉਸਨੇ ਤਿੰਨਾਂ ਸ਼ਹਿਰਾਂ ’ਚ ਦਿੱਤੇ ‘ਕੰਮ’ ਨੂੰ ਸਫਲਤਾ ਨਾਲ ਸਿਰੇ ਜੋ ਚਾੜ੍ਹ ਦਿੱਤਾ ਸੀ।
ਨਵਾਂ ਪ੍ਰੋਜੈਕਟ ਮਿਲਣ ਦੀ ਆਸ ਨਾਲ ਵੀਰੂ ਮੋਟਰ ਸਾਇਕਲ ਸਟਾਰਟ ਕਰਕੇ ਖੁਸ਼ੀ-ਖੁਸ਼ੀ ਚੱਲਦਾ ਬਣਿਆ ਤੇ ਗੰਜਾ ਬੰਦਾ ਤਿੰਨਾਂ ਸ਼ਹਿਰਾਂ ’ਚ ਵਾਪਰੀਆਂ ਬੇਹੁਰਮਤੀ ਦੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਹੋਈਆਂ ਛਿਟਪੁਟ ਹਿੰਸਕ ਝੜਪਾਂ ਦਾ ਵੇਰਵਾ ਪੜ੍ਹਨ ਲੱਗ ਪਿਆ। ਪੁਲਸ ਨੇ ਕਈ ਥਾਂ ਹਲਕਾ ਲਾਠੀਚਾਰਜ ਕਰਕੇ ਦੋ ਕੁ ਦਰਜਨ ਸ਼ੱਕੀ ਗਿ੍ਰਫ਼ਤਾਰ ਕਰ ਲਏ ਸਨ। ਪ੍ਰੰਤੂ ਇਨ੍ਹਾਂ ’ਚ ਪੁਆੜੇ ਦੀ ਜੜ੍ਹ ਸਮਝੇ ਜਾਂਦੇ ਇੱਕ-ਦੋ ਸ਼ਰਾਰਤੀਆਂ ਨੂੰ ਛੱਡ ਕੇ ਬਾਕੀ ਸਾਰੇ ਨਿੱਕੇ-ਮੋਟੇ ਕੰਮ-ਕਿੱਤੇ ਕਰਨ ਵਾਲੇ ਸਧਾਰਣ ਲੋਕ ਹੀ ਸਨ। ਲੋਕ ਚੁੱਪ-ਚੁਪੀਤੇ ਆਪੋ-ਆਪਣੇ ਘਰਾਂ ਨੂੰ ਪਰਤ ਗਏ ਸਨ। ਪਰ ਉਨ੍ਹਾਂ ਦਾ ਮਨ ਅਜੇ ਸ਼ਾਂਤ ਨ੍ਹੀ ਸੀ ਹੋਇਆ ।
ਘਰ ਦੇ ਬਾਹਰ, ਆਪਸ ’ਚ ਲੜ੍ਹਦੇ ਦੋ ਛੋਟੇ ਕਤੂਰੇ ਭੌਂਕ ਰਹੇ ਸਨ। ਗੰਜੇ ਬੰਦੇ ਨੇ ਫੋਨ ਰਾਹੀਂ ਆਪਣੇ ‘ਬੌਸ’ ਨੂੰ ਕੰਮ ਸਿਰੇ ਚੜ੍ਹਨ ਦੀ ਵਧਾਈ ਦਿੱਤੀ। ਨਾਲ ਹੀ ਹੋਰ ਕੋਈ ਸੇਵਾ ਸੌਂਪਣ ਦਾ ਬਿਨੈ ਪੱਤਰ ਵੀ ਦੇ ਦਿੱਤਾ। “ਕੰਮ ਬਥੇਰੇ, ਤੂੰ ਕਰਨ ਵਾਲਾ ਬਣ“, ਅੱਗੋਂ ਬੌਸ ਬੋਲਿਆ ਸੀ।
ਪਤੀ-ਪਤਨੀ ਦੋਨੋਂ ਇਕੱਠੇ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਣ ਲੱਗੇ।

See Also

ਗ਼ਜ਼ਲ
-ਡਾਕਟਰ ਜਗਤਾਰ
ਖ਼ੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ।
ਏਸ ਦੀ ਸੁਰਖ਼ੀ ਕਦੇ ਜਾਣੀ ਨਹੀਂ।
ਤੇਰੇ ਲਈ ਛਣਕਾ ਕੇ ਲੰਘੇ ਬੇੜੀਆਂ,
ਤੂੰ ਹੀ ਸਾਡੀ ਚਾਲ ਪਹਿਚਾਣੀ ਨਹੀਂ।
ਦੁਸ਼ਮਣਾਂ ਹਥਿਆਰ ਸਾਰੇ ਵਰਤਣੇ,
ਜ਼ਿੰਦਗੀ ਨੇ ਮਾਰ ਪਰ ਖਾਣੀ ਨਹੀਂ।
ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ,
ਦਾਸਤਾਂ ਸਾਡੀ ਕਦੇ ਜਾਣੀ ਨਹੀਂ।
ਕਾਫ਼ਿਲੇ ਵਿਚ ਤੂੰ ਨਹੀਂ ਭਾਵੇਂ ਰਿਹਾ,
ਯਾਦ ਤੇਰੀ ਦਿਲ ’ਚੋਂ ਪਰ ਜਾਣੀ ਨਹੀਂ।
ਸਾਡੇ ਦਮ ਖ਼ਮ ਨਾਲ ਇਹ ਖ਼ਮ ਜਾਣਗੇ,
ਲਿਟ ਹੋਰ ਤੇਰੀ ਕਿਸੇ ਨੇ ਸੁਲਝਾਣੀ ਨਹੀਂ।
ਤੇਰੀਆਂ ਜ਼ੁਲਫ਼ਾਂ ਦੀ ਛਾਂ ਵੀ ਹੈ ਅਜ਼ੀਜ਼,
ਪਰ ਥਲਾਂ ਤਕ ਨਾਲ ਇਹ ਜਾਣੀ ਨਹੀਂ ।
ਬੇੜੀਆਂ ਦੀ ਛਣਕ ਵਿਚ ਜੋ ਰਮਜ਼ ਹੈ,
ਕੌਣ ਕਹਿੰਦੈ ਲੋਕਾਂ ਪਹਿਚਾਣੀ ਨਹੀਂ।

एक व्यंग्य लेखक के प्रदूषण से लडऩे के लिए सरकार को 5 सुझाव
व्यंग
डॉ. द्रोण कुमार शर्मा
देश की राजधानी, दिल्ली वायु प्रदूषण से ग्रसित है। दिल्ली ही नहीं, दिल्ली के आसपास के इलाके, जिन्हें हम एनसीआर के नाम से जानते हैं, वहाँ की वायु भी प्रदूषित है। यहाँ की सरकारें, दिल्ली की भी और एनसीआर में पडऩे वाले अन्य क्षेत्रों की सरकारें भी वहाँ रहने वाली जनता के ‘सौभाग्य’ से भाजपा की ही हैं। इन सब जगह डबल, ट्रिपल इंजन की सरकारें हैं। तो मैं इन सरकारों को प्रदूषण से निपटने की कुछ सलाह-सुझाव देना चाहता हूँ। क्योंकि सरकारें बीजेपी की हैं तो अवश्य ही मान लेंगी। अगर किसी अन्य दल की सरकारें होतीं तो ये सलाहें मैं अपने तक ही सीमित रखता।
पहली सलाह : पहली सलाह तो यह है कि सरकार का कोई मंत्री, या फिर मुख्यमंत्री, यदि चाहें तो स्वयं ही, ‘गो प्रदूषण गो’, ‘गो प्रदूषण गो’, के नारे लगा कर, गीत गा कर, प्रदूषण को भगा सकते हैं। कोरोना काल में हमने कोविड को इसी तरह भगाया था और वह भाग कर गांवों की ओर चला गया था। देशव्यापी हो गया था। इस तरह से वे इस वायु प्रदूषण को एनसीआर की प्रॉब्लम से देशव्यापी प्रॉब्लम बना सकते हैं।
सलाह नंबर : 2 : दूसरे, हम एनसीआर में हर गली चौराहे पर गाएं छोड़ सकते हैं। हमें पता है, कोरोना काल से ही पता है कि गाय ही एकमात्र ऐसा जीव है जो कार्बन डाई ऑक्साइड अंदर लेता है और ऑक्सीजन बाहर छोड़ता है। इसी तरह से गाय प्रदूषित वायु अंदर लेगी और स्वच्छ हवा बाहर निकालेगी। वैसे तो गाय अभी भी हैं, हर गली में, हर सडक़ पर, हर चौराहे पर दिख ही जाती हैं। कूड़े के ढेर के पास तो ज्यादा ही दिखती हैं। और वे कम भी नहीं हैं। खूब हैं पर फिर भी जरा कम हैं। गाय और कूड़े के ढेर, दोनों और अधिक बढ़ाए जाएं, चारों ओर फैलाए जाएं तो प्रदूषण से थोड़ा अधिक आराम मिल सके।
गौमाता का एक और लाभ है। जितना ज्यादा गौवंश होगा, उतना ही ज्यादा गोमूत्र और गोबर मिलेगा। उनका सेवन कर, पी कर, खा कर और शरीर पर लेप लगा कर, हम प्रदूषण जनित तथा अन्य बीमारियों से निजात पा सकेंगे। तब हमारा देश निरोग बनेगा। जितना ज्यादा गौवंश, उतना ज्यादा गोमूत्र और गोबर, उतना ही अच्छा स्वास्थ्य। जितना ज्यादा गौवंश, उतना ज्यादा गौमांस और उतना ही ज्यादा निर्यात। है ना सबके विकास का फार्मूला!
हां, एक और काम है जो हम प्रदूषण से लडऩे के लिए कर सकते हैं। वह है किसी एक नियत समय, सब लोग एक साथ बरतन भांडे बजाएं। उन्हें ज़ोर-ज़ोर से पीटें। कोई परांत बजाय तो कोई थाली पीटे। बरतनों को ज़मीन पर पटक-पटक कर मारें। इसकी हमें प्रैक्टिस है। यह हमनें कोविड को भागने के लिए भी किया था। इतना ध्वनि प्रदूषण कर दें कि वायु प्रदूषण उससे घबरा कर भाग जाए। अपना बोरिया बिस्तर बांध ले। और फिर हम ध्वनि प्रदूषण के साथ शांति से रहें। हमारे सरकार जी इसमें वैज्ञानिक कारण भी ढूंढ सकते हैं। बोल सकते हैं कि तीव्र ध्वनि की तरंगे क्करू 2.5 और क्करू 10 को या तो जमींदोज कर देती हैं या फिर आसमान में फैंक देती हैं। इस विधि से कोरोना तो भागा नहीं पर वायु प्रदूषण अवश्य भाग जायेगा।
सलाह नंबर : 3
प्रदूषण से लड़ाई का एक और तरीका है। वही जो हमने कोविड से लड़ाई के दौरान किया था। रात को नौ बजे नौ मिनट का ब्लैक आउट। तब हमने सरकार जी के टोटके के अनुसार रात को नौ बजे घर की लाइटस ऑफ कर दिये थे। दिये और मोमबत्ती जलाई थी। मोबाइल की लाइट चमकाई थी। और इस टोटके से जिस तरह से कोविड भाग गया था, देख लेना यह वायु प्रदूषण भी भाग जायेगा।
सबसे अच्छा और सबसे बढिय़ा तरीका है, लॉकडाउन लगा दो। सब घर में बंद रहें। ना रहेगा सांप और ना बजेगी लाठी। कोई घर से बाहर निकलेगा ही नहीं तो प्रदूषण उसे कैसे सताएगा। वैसे भी पार्शियल लॉकडाउन तो वायु प्रदूषण से लग ही जाता है। सुबह शाम बाहर घूमना बंद। आउटडोर खेलना बंद। बच्चों की कक्षाएं ऑनलाइन शुरू। ऑफिस का काम भी ऑनलाइन करने के निर्देश। ग्रेप 3 या ग्रेप 4 चालू। डिस्ट्रक्शन भले ही चलता रहे, पर कंस्ट्रक्शन का काम बंद। कंस्ट्रक्शन के काम में लगे मजदूरों का काम बंद। उनका पलायन शुरू। बस सरकार जी किसी दिन रात को आठ बजे वैसा ही लॉकडाउन लगा दें, जैसा कोविड के काल में लगाया था, तो सच में, वायु प्रदूषण कहीं नहीं ठहरेगा।
प्रदूषण से लडऩे का एक और तरीका है। तरीका क्या ट्रिक कहो। सरकार जी यह तरीका सभी बातों में अपना चुके हैं। नई बनने वाली सडक़ों की लम्बाई से लेकर जीडीपी के आकलन तक। महंगाई सूचकांक से लेकर औद्योगिक विकास तक। कोविड में बीमारों से लेकर मृत लोगों की संख्या तक। और वह है आंकड़ों का खेल। हमारे सरकार जी इसमें माहिर हैं।
एक सुबह आप उठें तो अ$खबार में हेडलाइन पढ़े कि दिल्ली की हवा साफ। एक्यूआई मात्र 120. दिल्ली वासियों, अब सरकार जी की कृपा से आप स्वच्छ हवा में सांस ले रहे हैं। आप बाहर जा कर चैन से एक गहरी सांस लेंगे। पर यह क्या, आँखों में उतनी ही जलन, गले में उतनी ही खराश। या कहें, पहले से ज्यादा। आप घबरा कर अंदर आ जायेंगे। पूरी खबर पढ़ेंगे। देर रात सरकार जी की अध्यक्षता में चली कैबिनेट मीटिंग में निर्णय लिया गया है कि प्रदूषण के मामले में हम अपनी चलाएंगे। कि आगे से एक्यूआई 300 को ज़ीरो माना जायेगा। नए मानकों के हिसाब से पुराना एक्यूआई 500 अब 200 माना जायेगा और हवा स्वच्छ मानी जाएगी। और इस तरह से हम प्रदूषण पर रातो-रात नियंत्रण पा सकते हैं। सारा खेल नियंत्रण पाने का ही तो है!
‘न्यूजक्लिक’ हिन्दी से साभार

Scroll To Top